ਤਾਜਾ ਖ਼ਬਰਾਂ


ਪੰਜਾਬ 'ਚ ਅੱਜ ਥਾਂ-ਥਾਂ ਮਨਾਇਆ ਜਾ ਰਿਹਾ ਹੈ 'ਪੈਨਸ਼ਨਰਜ਼ ਦਿਵਸ'
. . .  0 minutes ago
ਸੰਗਰੂਰ, 17 ਦਸੰਬਰ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਹਰ ਸ਼ਹਿਰ ਅਤੇ ਕਸਬੇ 'ਚ ਪੈਨਸ਼ਨਰਾਂ ਵਲੋਂ 'ਪੈਨਸ਼ਨਰਜ਼ ਦਿਵਸ' ਮਨਾਇਆ ਜਾ ਰਿਹਾ ਹੈ। ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅੱਜ ਥਾਂ-ਥਾਂ ਹੋ ਰਹੇ...
ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ
. . .  12 minutes ago
ਨਵੀਂ ਦਿੱਲੀ, 17 ਦਸੰਬਰ- ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਅੱਜ 3 ਸੂਬਿਆਂ 'ਚ ਉਸ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਦੇ...
ਜ਼ਿੰਬਾਬਵੇ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ
. . .  31 minutes ago
ਹਰਾਰੇ, 17 ਦਸੰਬਰ- ਅਫ਼ਰੀਕੀ ਦੇਸ਼ ਜ਼ਿੰਬਾਬਵੇ 'ਚ ਲੰਘੇ ਦਿਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਰਾਜਧਾਨੀ ਹਰਾਰੇ ਤੋਂ 49 ਕਿਲੋਮੀਟਰ ਦੂਰ ਹਾਈਵੇਅ 'ਤੇ ਦੋ ਮਿੰਨੀ ਬੱਸਾਂ ਇੱਕ-ਦੂਜੇ ਨਾਲ ਟਕਰਾਅ ਗਈਆਂ...
ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ
. . .  59 minutes ago
ਤਪਾ ਮੰਡੀ,17 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸਥਾਨਕ ਓਰੀਐਂਟਲ ਬੈਂਕ ਆਫ਼ ਕਾਮਰਸ 'ਚ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ...
ਅੱਜ ਦਾ ਵਿਚਾਰ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਮਾਘ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਮਸਲੇ ਦੀ ਜਾਂਚ ਦਾ ਮਤਲਬ ਉਸ ਨੂੰ ਸੁਲਝਾਉਣਾ ਹੁੰਦਾ ਹੈ। -ਮਾਓ ਸੇ ਤੁੰਗ

ਸਾਡੀ ਸਿਹਤ

ਦਵਾਈ ਦਾ ਸੇਵਨ ਕਦੋਂ ਕਰੀਏ

ਜੇ ਤੁਸੀਂ ਵੀ ਕੋਈ ਨਿਯਮਤ ਦਵਾਈ ਲੈ ਰਹੇ ਹੋ ਤਾਂ ਆਪਣੇ ਡਾਕਟਰ ਨਾਲ ਉਸ ਦਵਾਈ ਨੂੰ ਲੈਣ ਦਾ ਸਮਾਂ ਪੁੱਛੋ। ਕੁਝ ਦਵਾਈਆਂ ਨੂੰ ਲੈਣ ਦੇ ਸਹੀ ਸਮੇਂ ਦੱਸੇ ਜਾ ਰਹੇ ਹਨ।
ਕੋਲੈਸਟ੍ਰੋਲ ਦੀ ਦਵਾਈ : ਲਿਵਰ ਵਿਚ ਕੋਲੈਸਟ੍ਰੋਲ ਦਾ ਵਾਧਾ ਦੁਪਹਿਰ ਦੀ ਤੁਲਨਾ ਵਿਚ ਰਾਤ ਨੂੰ ਜ਼ਿਆਦਾ ਹੁੰਦਾ ਹੈ। ਇਸ ਲਈ ਕੋਲੈਸਟ੍ਰੋਲ ਦੀ ਦਵਾਈ ਦਾ ਸੇਵਨ ਰਾਤ ਸਮੇਂ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਦਵਾਈ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ।
ਅਲਰਜੀ ਅਤੇ ਡਿਪਰੈਸ਼ਨ ਦੀ ਦਵਾਈ : ਅਲਰਜੀ ਅਤੇ ਡਿਪਰੈਸ਼ਨ ਦੀ ਦਵਾਈ ਲੈਣ ਨਾਲ ਨੀਂਦ ਜ਼ਿਆਦਾ ਆਉਂਦੀ ਹੈ। ਜੇ ਇਸ ਨੂੰ ਦਿਨ ਵਿਚ ਲਿਆ ਜਾਵੇ ਤਾਂ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਡਿਪ੍ਰੈਸ਼ਨ ਅਤੇ ਅਲਰਜੀ ਦੀ ਦਵਾਈ ਦਾ ਸੇਵਨ ਰਾਤ ਨੂੰ ਕਰਨਾ ਠੀਕ ਹੁੰਦਾ ਹੈ।
ਉੱਚ ਖੂਨ ਦਬਾਅ ਦੀ ਦਵਾਈ : ਹਾਲ ਹੀ ਵਿਚ ਹੋਈ ਖੋਜ ਅਨੁਸਾਰ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਸੌਣ ਸਮੇਂ ਜ਼ਿਆਦਾ ਹੁੰਦਾ ਹੈ। 50-55 ਸਾਲ ਤੋਂ ਵੱਡੇ ਲੋਕਾਂ ਵਿਚ ਰਾਤ ਨੂੰ ਸੌਣ ਤੋਂ ਬਾਅਦ ਵੀ ਖੂਨ ਦੇ ਦਬਾਅ ਵਿਚ ਗਿਰਾਵਟ ਨਹੀਂ ਆਉਂਦੀ। ਜਵਾਨੀ ਵਿਚ ਰਾਤ ਨੂੰ ਸੌਣ ਤੋਂ ਬਾਅਦ 10 ਤੋਂ 20 ਫੀਸਦੀ ਤੱਕ ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ। ਇਸ ਲਈ ਉੱਚ ਖੂਨ ਦਬਾਅ ਦੀ ਦਵਾਈ ਰਾਤ ਨੂੰ ਸੌਣ ਤੋਂ ਪਹਿਲਾਂ ਖਾਣ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ 33 ਫੀਸਦੀ ਘੱਟ ਹੁੰਦਾ ਹੈ। ਉੱਚ ਖੂਨ ਦਬਾਅ ਦੀ ਦਵਾਈ ਲੈਣ ਤੋਂ ਬਾਅਦ ਆਰਟਰੀਜ਼ ਨੂੰ ਆਰਾਮ ਮਿਲਦਾ ਹੈ, ਇਸ ਲਈ ਰਾਤ ਨੂੰ ਦਵਾਈ ਲੈਣੀ ਬਿਹਤਰ ਹੈ।
ਅਲਸਰ ਦੀ ਦਵਾਈ : ਅਲਸਰ ਦੇ ਲੱਛਣ ਅਕਸਰ ਸਵੇਰ ਸਮੇਂ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਜੇ ਅਸੀਂ ਰਾਤ ਵਿਚ ਅਲਸਰ ਦੀ ਦਵਾਈ ਲਈਏ ਤਾਂ ਇਹ ਜ਼ਿਆਦਾ ਅਸਰਦਾਇਕ ਹੁੰਦੀ ਹੈ। ਦਿਨ ਵੇਲੇ ਪੇਟ ਵਿਚ ਐਸਿਡ ਦਾ ਪੱਧਰ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ। ਰਾਤ ਨੂੰ 10 ਵਜੇ ਦੇ ਨੇੜੇ-ਤੇੜੇ ਐਂਟੀ-ਅਲਸਰ ਦਵਾਈ ਦਾ ਸੇਵਨ ਲਾਭਦਾਇਕ ਹੁੰਦਾ ਹੈ।
ਆਸਟਿਓਆਰਥਰਾਇਟਸ ਦੀ ਦਵਾਈ : ਖੋਜ ਕਰਤਾਵਾਂ ਦੇ ਅਨੁਸਾਰ ਆਸਟਿਓਆਰਥਰਾਇਟਸ ਦੀ ਦਰਦ ਸ਼ੁਰੂ ਹੋਣ ਤੋਂ 6 ਘੰਟੇ ਪਹਿਲਾਂ ਦਵਾਈ ਦਾ ਸੇਵਨ ਲਾਭ ਪਹੁੰਚਾਉਂਦਾ ਹੈ। ਇਸ ਰੋਗ ਵਿਚ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਦਰਦ ਹੁੰਦੀ ਹੈ। ਜੇ ਤੁਹਾਨੂੰ ਰਾਤ ਨੂੰ ਦਰਦ ਹੁੰਦਾ ਹੈ ਤਾਂ ਦੁਪਹਿਰ ਨੂੰ ਦਵਾਈ ਲਓ, ਜੇ ਦੁਪਹਿਰ ਨੂੰ ਦਰਦ ਹੁੰਦਾ ਹੈ ਤਾਂ ਸਵੇਰੇ ਨਾਸ਼ਤੇ ਤੋਂ ਤੁਰੰਤ ਬਾਅਦ ਦਵਾਈ ਲਓ।
ਹਾਰਟ ਬਰਨ ਦੀ ਦਵਾਈ : ਐਸਿਡ ਘੱਟ ਕਰਨ ਵਾਲੀ ਦਵਾਈ ਰਾਤ ਦੇ ਖਾਣੇ ਤੋਂ 30 ਮਿੰਟ ਪਹਿਲਾਂ ਖਾਣੀ ਚਾਹੀਦੀ ਹੈ, ਤਾਂ ਕਿ ਰਾਤ ਨੂੰ ਐਸਿਡ ਨਾ ਬਣੇ। ਜ਼ਿਆਦਾ ਹਾਰਟ ਬਰਨ ਦੀ ਸਮੱਸਿਆ ਰਾਤ ਨੂੰ ਸੌਣ ਸਮੇਂ ਹੁੰਦੀ ਹੈ, ਕਿਉਂਕਿ ਉਸ ਸਮੇਂ ਸਾਡੇ ਪੇਟ ਵਿਚ ਐਸਿਡ ਜ਼ਿਆਦਾ ਬਣਦਾ ਹੈ।
**


ਖ਼ਬਰ ਸ਼ੇਅਰ ਕਰੋ

ਖੰਘ ਨੂੰ ਘਾਤਕ ਨਾ ਬਣਨ ਦਿਓ

ਖੰਘ ਇਕ ਆਮ ਸਮੱਸਿਆ ਹੈ, ਜੋ ਸਰਦੀਆਂ ਦੇ ਸਮੇਂ ਆਪਣਾ ਭਿਆਨਕ ਰੂਪ ਦਿਖਾਉਂਦੀ ਹੈ। ਇਸ ਤੋਂ ਬਚਣਾ ਸੌਖਾ ਨਹੀਂ ਹੁੰਦਾ। ਕਦੇ-ਕਦੇ ਇਹ ਖੰਘ ਘਾਤਕ ਵੀ ਸਿੱਧ ਹੋ ਸਕਦੀ ਹੈ। ਵੈਸੇ ਸਰਦੀਆਂ ਦੇ ਨਾਲ ਹੋਣ ਵਾਲੀ ਖੰਘ ਆਪਣੇ-ਆਪ ਘੱਟ ਵੀ ਹੋ ਜਾਂਦੀ ਹੈ। ਘਰੇਲੂ ਇਲਾਜ ਵੀ ਇਸ ...

ਪੂਰੀ ਖ਼ਬਰ »

ਸਿਹਤਮੰਦ ਦਿਸਣ ਲਈ

ਬਹੁਤ ਸਾਰੀਆਂ ਕਲਾਵਾਂ ਹਨ, ਜਿਵੇਂ ਸ਼ਿਲਪ ਕਲਾ, ਸ਼ਿੰਗਾਰ ਕਲਾ, ਸੰਗੀਤ ਕਲਾ, ਪਾਕ ਕਲਾ ਆਦਿ। ਸਮੇਂ ਦੀ ਮੰਗ ਦੇ ਅਨੁਸਾਰ ਨੌਜਵਾਨ ਦਿਸਣਾ ਵੀ ਇਕ ਕਲਾ ਹੈ। ਆਪਣੀ ਉਮਰ ਨਾਲੋਂ ਘੱਟ ਦਿਸਣਾ, ਚੁਸਤ ਦਿਸਣਾ ਕਿਸ ਨੂੰ ਚੰਗਾ ਨਹੀਂ ਲਗਦਾ? ਪਰ ਕੁਝ ਲੈਣ ਲਈ ਕੁਝ ਦੇਣਾ ਵੀ ਪੈਂਦਾ ...

ਪੂਰੀ ਖ਼ਬਰ »

ਕਸਰਤ ਕਰੋ, ਤੰਦਰੁਸਤ ਰਹੋ

ਕਸਰਤ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਕਸਰਤ ਦੁਆਰਾ ਨਾ ਸਿਰਫ਼ ਸਾਡਾ ਸਰੀਰ ਚੁਸਤ ਰਹਿੰਦਾ ਹੈ, ਸਗੋਂ ਇਸ ਨਾਲ ਸਾਨੂੰ ਬਹੁਤ ਲਾਭ ਵੀ ਮਿਲਦਾ ਹੈ। ਆਓ ਜਾਣੀਏ ਕਿ ਕਸਰਤ ਨਾਲ ਸਾਡੇ ਸਰੀਰ ਨੂੰ ਕਿੰਨਾ ਲਾਭ ਮਿਲਦਾ ਹੈ : * ਕਸਰਤ ਕਰਨ ਨਾਲ ਸਾਡੇ ਸਰੀਰ ਦੀ ਪਾਚਣ ...

ਪੂਰੀ ਖ਼ਬਰ »

ਨਮਕ ਨੁਕਸਾਨਦੇਹ ਵੀ

ਕਿੰਨਾ ਨਮਕ, ਕਦੋਂ ਜ਼ਰੂਰੀ : ਆਮ ਦਿਨਾਂ ਵਿਚ ਸਿਰਫ਼ 5 ਗ੍ਰਾਮ ਨਮਕ ਦੀ ਰੋਜ਼ਾਨਾ ਜ਼ਰੂਰਤ ਰਹਿੰਦੀ ਹੈ। ਇਹ ਸਿਰਫ਼ ਇਕ ਚਮਚ ਦੇ ਮਾਪ ਵਿਚ ਮਿਲ ਜਾਂਦਾ ਹੈ। ਗਰਮੀ ਅਤੇ ਬਰਸਾਤੀ ਮੌਸਮ ਵਿਚ ਸਰੀਰ ਦਾ ਤਾਪ ਵਿਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ। ਉਦੋਂ ਇਸ ...

ਪੂਰੀ ਖ਼ਬਰ »

ਘਰ ਦਾ ਵੈਦ ਹੈ ਤੁਲਸੀ ਦਾ ਪੌਦਾ

ਤੁਲਸੀ ਦੇ ਪੌਦੇ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਪਵਿੱਤਰ, ਧਾਰਮਿਕ, ਪ੍ਰਦੂਸ਼ਕ ਵਾਤਾਵਰਨ ਦਾ ਸ਼ੋਧਕ ਅਤੇ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਉੱਤਰੀ ਭਾਰਤ ਦੀਆਂ ਧਾਰਮਿਕ ਆਸਥਾ ਵਾਲੀਆਂ ਔਰਤਾਂ ਇਸ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੰਦੀਆਂ ਹਨ। ਉਹ ਹਰ ਰੋਜ਼ ...

ਪੂਰੀ ਖ਼ਬਰ »

ਮਨੋਰੋਗਾਂ ਤੋਂ ਬਚਾਉਂਦੀ ਹੈ ਹਾਸ ਸੰਜੀਵਨੀ

ਸੰਸਾਰ ਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਲੋਕ ਉਸ ਤੋਂ ਪ੍ਰਭਾਵਿਤ ਹੋਣ, ਉਸ ਨੂੰ ਪਿਆਰ ਕਰਨ ਪਰ ਲੋਕਾਂ ਦਾ ਪਿਆਰ ਉਸ ਨੂੰ ਮਿਲ ਪਾਉਂਦਾ ਹੈ, ਜਿਸ ਦੇ ਚਿਹਰੇ 'ਤੇ ਮੁਸਕਾਨ ਹੁੰਦੀ ਹੈ। ਮੁਸਕਰਾਹਟ ਇਕ ਇਸ ਤਰ੍ਹਾਂ ਦੀ ਦਵਾਈ ਹੈ, ਜਿਸ ਦੇ ਆਉਂਦੇ ਹੀ ਸੜਿਆ ਚਿਹਰਾ ਵੀ ਆਕਰਸ਼ਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX