ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  1 day ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  1 day ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  1 day ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  1 day ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  1 day ago
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  1 day ago
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  1 day ago
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮਾਘ ਸੰਮਤ 549
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ \'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਗਰ ਨਿਗਮ ਦੇ ਪ੍ਰਬੰਧਾਂ ਸਬੰਧੀ ਤਿੰਨ ਵੱਖ-ਵੱਖ ਥਾਵਾਂ ਦਾ ਪ੍ਰਸ਼ਾਸਕ ਵਲੋਂ ਮੁਆਇਨਾ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)- ਸ੍ਰੀ ਵੀ.ਪੀ. ਸਿੰਘ ਬਦਨੌਰ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਨੇ ਨਗਰ ਨਿਗਮ ਦੇ ਅਧਿਕਾਰ ਹੇਠ ਆਉਂਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਤਿੰਨ ਥਾਵਾਂ ਦਾ ਮੁਆਇਨਾ ਕੀਤਾ | ਮੁਆਇਨੇ ਦੌਰਾਨ ਸ੍ਰੀ ਬਦਨੌਰ ਸੈਰ-ਸਪਾਟਾ ਬਾਗ਼ ...

ਪੂਰੀ ਖ਼ਬਰ »

ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਦਾ 22ਵਾਂ ਸਾਲਾਨਾ ਪ੍ਰੋਗਰਾਮ 'ਬੋਲ ਪੰਜਾਬ ਦੇ' ਨੇ ਬੰਨਿ੍ਹਆ ਖੂਬ ਰੰਗ

ਚੰਡੀਗੜ੍ਹ, 19 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਵੱਲੋਂ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬ ਸਕੱਤਰੇਤ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ 22ਵਾਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ 'ਬੋਲ ਪੰਜਾਬ ਦੇ-2018' ...

ਪੂਰੀ ਖ਼ਬਰ »

29 ਨੂੰ ਬਦਨੌਰ ਨਗਰ ਨਿਗਮ ਸਦਨ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)- ਨਗਰ ਨਿਗਮ ਦੇ ਨਵੇਂ ਚੁਣੇ ਮੇਅਰ ਦੇ ਪਹਿਲੀ ਸਦਨ ਦੀ ਬੈਠਕ ਤੋਂ ਪਹਿਲਾ 29 ਜਨਵਰੀ ਨੂੰ ਸ੍ਰੀ ਵੀ.ਪੀ. ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਚੰਡੀਗੜ੍ਹ ਸਦਨ ਨੂੰ ਸੰਬੋਧਨ ਕਰਨਗੇ | 30 ਜਨਵਰੀ ਨੂੰ ਨਗਰ ਨਿਗਮ ਵਿੱਤ ਤੇ ...

ਪੂਰੀ ਖ਼ਬਰ »

ਕਲਾਸ ਰੂਮਾਂ 'ਚ ਅਧਿਆਪਕਾਂ ਦੇ ਫ਼ੋਟੋ ਲਾਉਣ ਬਾਰੇ ਵਿਚਾਰਾਂ

ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਬੇਨਿਯਮੀਆਂ 'ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਵੱਲੋਂ ਕਲਾਸ ਰੂਮਾਂ ਵਿਚ ਅਧਿਆਪਕਾਂ ਦੇ ਫ਼ੋਟੋ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ...

ਪੂਰੀ ਖ਼ਬਰ »

ਹੱਜ 'ਤੇ ਚੌਥੀ ਵਾਰ ਨਹੀਂ ਜਾ ਸਕਣਗੇ ਬਿਨੈਕਾਰ

ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਹੱਜ ਕਮੇਟੀ ਦੇ ਦਫ਼ਤਰ ਵਿਚ ਹੱਜ, 2018 ਲਈ ਕੁੱਲ 3518 ਬਿਨੈ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚ 324 ਰਾਖਵੀਂ ਸ਼੍ਰੇਣੀ (70+) ਅਤੇ 3194 ਆਮ ਸ਼੍ਰੇਣੀ ਦੇ ਹਨ | ਹੱਜ ਕਮੇਟੀ ਦੇ ਬੁਲਾਰੇ ਅਨੁਸਾਰ 324 ਰਾਖਵੀਂ ਸ਼੍ਰੇਣੀ (70+) ਵਿਚ ...

ਪੂਰੀ ਖ਼ਬਰ »

ਹਰਕਵਲਜੀਤ ਸਿੰਘ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਬਣੇ

ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-'ਅਜੀਤ' ਦੇ ਚੰਡੀਗੜ੍ਹ ਸਥਿਤ ਬਿਊਰੋ ਚੀਫ਼ ਸ. ਹਰਕਵਲਜੀਤ ਸਿੰਘ ਨੂੰ ਅੱਜ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦਾ ਸਾਲ 2018 ਲਈ ਪ੍ਰਧਾਨ ਚੁਣਿਆ ਗਿਆ | ਵਿਧਾਨ ਸਭਾ ਦੀ ਸੈਕਟਰੀ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ...

ਪੂਰੀ ਖ਼ਬਰ »

ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਦਾ 22ਵਾਂ ਸਾਲਾਨਾ ਪ੍ਰੋਗਰਾਮ 'ਬੋਲ ਪੰਜਾਬ ਦੇ' ਨੇ ਬੰਨਿ੍ਹਆ ਖੂਬ ਰੰਗ

ਚੰਡੀਗੜ੍ਹ, 19 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਵੱਲੋਂ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬ ਸਕੱਤਰੇਤ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ 22ਵਾਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ 'ਬੋਲ ਪੰਜਾਬ ਦੇ-2018' ਕਰਵਾਇਆ ਗਿਆ | ਨਵੇਂ ਸਾਲ ਦੇ ਜਸ਼ਨਾਂ ਦੇ ਸੰਦਰਭ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਸਕੱਤਰੇਤ ਦੇ ਮੁਲਾਜ਼ਮਾਂ ਨੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਲੋਕ ਗੀਤਾਂ, ਨਾਚਾਂ, ਸਕਿੱਟਾਂ ਆਦਿ ਨਾਲ ਖ਼ੂਬ ਰੰਗ ਬੰਨਿ੍ਹਆ | ਪ੍ਰੋਗਰਾਮ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਾ ਬਹੁਤ ਵਧੀਆ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਮੁਲਾਜ਼ਮਾਂ ਦੀਆਂ ਅੰਦਰ ਛਿਪੀਆਂ ਕਲਾਵਾਂ ਬਾਹਰ ਆਉਂਦੀਆਂ ਹਨ ਉੱਥੇ ਮੁਲਾਜ਼ਮਾਂ ਵਿਚ ਉਨ੍ਹਾਂ ਦੀ ਦਫ਼ਤਰੀ ਕਾਰਜਕੁਸ਼ਲਤਾ ਵਿਚ ਵੀ ਵਾਧਾ ਹੁੰਦਾ ਹੈ | ਉਨ੍ਹਾਂ ਸੁਸਾਇਟੀ ਨੂੰ ਸੱਭਿਆਚਾਰਕ ਗਤੀਵਿਧੀਆਂ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ | ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਇਆ ਕਰਨਗੇ | ਪ੍ਰੋਗਰਾਮ ਦੀ ਸ਼ੁਰੂਆਤ ਕਮਲ ਕਿਸ਼ੋਰ ਵੱਲਾੋ ਸ਼ਬਦ 'ਮਿੱਤਰ ਪਿਆਰੇ ਨੂੰ ' ਨਾਲ ਬਾ-ਖੂਬੀ ਕੀਤੀ | ਉਪਰੰਤ ਗਗਨਦੀਪ ਸਿੰਘ, ਸੰਦੀਪ ਕੰਬੋਜ, ਕੁਲਵਿੰਦਰ ਰਾਏ, ਗਾਇਕ ਲੱਕੀ ਅਤੇ ਸਤਿੰਦਰ ਸਿੰਘ ਵੱਲੋਂ ਵੱਖ-ਵੱਖ ਗੀਤਾਂ ਰਾਹੀਂ ਸਰੋਤਿਆਂ ਦਾ ਚੰਗਾ ਮਨੋਰੰਜਨ ਕੀਤਾ | ਮਲਕੀਤ ਔਜਲਾ ਵੱਲੋਂ ਕਾਮੇਡੀ ਅੰਦਾਜ਼ ਵਿਚ ਗਾਏ ਗੀਤ 'ਜਗਤਾਰਾ' ਅਤੇ 'ਸਟੈਨੋ' ਨੇ ਚੰਗਾ ਰੰਗ ਬੰਨਿ੍ਹਆ | ਸਟੇਟ ਐਵਾਰਡੀ ਦਵਿੰਦਰ ਜੁਗਨੀ ਵਲੋਂ ਗਿੱਧੇ ਦੀ ਰਵਾਇਤ ਨੂੰ ਨਵਾਂ ਰੂਪ ਦਿੰਦੇ ਹੋਏ ਸਿੱਠਨੀਆਂ ਪੇਸ਼ ਕੀਤੀਆਂ ਗਈਆਂ, ਜਿਸ ਵਿਚ ਸਕੱਤਰੇਤ ਦੀਆਂ ਮੁਲਾਜ਼ਮਾਂ ਉਮਾ, ਸੁਖਜੀਤ ਕੌਰ, ਜਸਬੀਰ ਕੌਰ, ਨਰਿੰਦਰ ਕੌਰ, ਲਖਵਿੰਦਰ ਕੌਰ ਆਦਿ ਨੇ ਹਿੱਸਾ ਲਿਆ | ਇਸੇ ਲੜੀ ਵਿਚ ਕੁਲਵੰਤ ਸਿੰਘ, ਰਵਿੰਦਰ ਰਵੀ, ਸੰਦੀਪ, ਰੋਹਿਤ ਅਤੇ ਹੋਰ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਝੰੁਮਰ ਪੇਸ਼ਕਾਰੀਆਂ ਵੀ ਦਰਸ਼ਕਾਂ ਨੇ ਰੀਝ ਨਾਲ ਮਾਣੀਆਂ | ਰੁਪਿੰਦਰ ਪਾਲ ਰੂਪੀ ਦੁਆਰਾ ਲਿਖੇ ਅਤੇ ਨਿਰਦੇਸ਼ਨ ਕੀਤੇ ਲਘੂ ਨਾਟਕ 'ਕਮਲਿਆਂ ਦੇ ਟੱਬਰ' ਵਿਚਲੇ ਅਦਾਕਾਰਾਂ 'ਚ ਸੁਖਜੀਤ ਕੌਰ ਸੁੱਖੀ, ਦਵਿੰਦਰ ਜੁਗਨੀ, ਜਰਨੈਲ ਹੁਸ਼ਿਆਰਪੁਰੀ, ਕਮਲ ਸ਼ਰਮਾ, ਗੁਰਦੀਪ ਸਿੰਘ, ਮੈਂਡੀ, ਗੁਰਮੀਤ ਸਿੰਘ ਨੇ ਆਪਣੇ ਚੰਗੇ ਅਭਿਨੈ ਨਾਲ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ | ਪ੍ਰਸਿੱਧ ਸੂਫ਼ੀ ਗਾਇਕ ਗ਼ੁਲਾਮ ਜੁਗਨੀ ਨੇ ਸੂਫ਼ੀ ਅਤੇ ਲੋਕ ਗੀਤਾਂ ਨਾਲ ਰੰਗ ਬੰਨਿ੍ਹਆ | ਮੰਚ ਸੰਚਾਲਨ ਦੀ ਭੂਮਿਕਾ ਨਰਿੰਦਰ ਅਬਰਾਵਾ ਨੇ ਕੀਤੀ |



ਖ਼ਬਰ ਸ਼ੇਅਰ ਕਰੋ

ਕਾਂਗਰਸ ਵਲੋਂ ਪੁਲਿਸ ਖਿਲਾਫ ਸੈਕਟਰ 26 'ਚ ਪ੍ਰਦਰਸ਼ਨ

ਚੰਡੀਗੜ੍ਹ, 19 ਜਨਵਰੀ (ਆਰ.ਐਸ.ਲਿਬਰੇਟ)- ਅੱਜ ਗੁਰਪ੍ਰੀਤ ਗਾਪੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ-2 ਦੀ ਅਗਵਾਈ ਵਿਚ ਸੈਕਟਰ 26 ਦੀ ਅਨਾਜ ਮੰਡੀ 'ਚ ਇੱਕ ਮਜ਼ਦੂਰ ਦੀ ਮਦਦ ਕਰਨ ਗਏ ਕਾਂਗਰਸੀ ਵਰਕਰ ਨਾਲ ਬਦਸਲੂਕੀ ਕਰਨ ਦੇ ਵਿਰੋਧ ਵਿਚ ਪੁਲਿਸ ਸਟੇਸ਼ਨ ਸੈਕਟਰ-26 ...

ਪੂਰੀ ਖ਼ਬਰ »

ਝਪਟਮਾਰੀ ਦੇ ਮਾਮਲੇ 'ਚ ਤਿੰਨ ਗਿ੍ਫ਼ਤਾਰ

ਚੰਡੀਗੜ੍ਹ, 19 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 22 ਵਿਚ ਇਕ ਔਰਤ ਦਾ ਪਰਸ ਝਪਟਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਨੇ ਆਲਟੋ ਕਾਰ ਵਿਚ ਸਵਾਰ ਹੋ ਕੇ 15 ਜਨਵਰੀ ਨੂੰ ਔਰਤ ਦਾ ਪਰਸ ਝਪਟਿਆ ਸੀ | ਮਾਮਲੇ ਦੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਬਾਰੇ ਕੀਤਾ ਜਾਗਰੂਕ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਸੈਂਟਰ ਫ਼ਾਰ ਸੋਸ਼ਲ ਵਰਕ ਦੇ ਵਿਦਿਆਰਥੀਆਂ ਵੱਲੋਂ ਗੇਟ ਨੰਬਰ-2 ਤੋਂ ਸੜਕ ਨਿਯਮਾਂ ਦੀ ਜਾਣਕਾਰੀ ਵਾਲੇ ...

ਪੂਰੀ ਖ਼ਬਰ »

23 ਨੂੰ ਮਨਾਈ ਜਾਏਗੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ

ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਸੂਬੇ ਭਰ ਵਿਚ ਯੋਗ ਤੌਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਮੰਤਰੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਹੈੱਡ ਕੁਆਟਰ ਦੀ 7ਵੀਂ ਮੰਜ਼ਿਲ ਤੋਂ ਡਿਗ ਕੇ ਅਟੈਂਡੈਂਟ ਦੀ ਮੌਤ

ਚੰਡੀਗੜ੍ਹ, 19 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 9 'ਚ ਪੈਂਦੇ ਪੰਜਾਬ ਪੁਲਿਸ ਹੈੱਡ ਕੁਆਟਰ ਦੀ ਸੱਤਵੀਂ ਮੰਜ਼ਲ ਤੋਂ ਡਿੱਗਣ ਕਾਰਨ ਇਕ ਸਬ-ਸਟੇਸ਼ਨ ਅਟੈਂਡੈਂਟ ਦੀ ਮੌਤ ਹੋ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਅਜੀਤ ਕੁਮਾਰ (29) ਵਜੋਂ ...

ਪੂਰੀ ਖ਼ਬਰ »

ਘਰ ਸਾਹਮਣੇ ਬੈਠੀਆਂ ਦੋ ਔਰਤਾਂ ਦੀ ਚੇਨ ਝਪਟੀ

ਚੰਡੀਗੜ੍ਹ, 19 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਝਪਟਮਾਰੀ ਦੀਆਂ ਤਿੰਨ ਹੋਰ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚੋਂ ਦੋ ਔਰਤਾਂ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਨਿਸ਼ਾਨਾ ਬਣਾਇਆ ਗਿਆ ਹੈ | ਪੁਲਿਸ ਨੂੰ ਸ਼ੱਕ ਹੈ ਕਿ ਕਾਲੇ ਰੰਗ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਕਟਿਵਾ ਸਵਾਰ ਔਰਤ ਜ਼ਖ਼ਮੀ

ਚੰਡੀਗੜ੍ਹ, 19 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 42/43 ਨੂੰ ਵੰਡਦੇ ਚੌਕ 'ਤੇ ਇਕ ਕਾਰ ਦੀ ਟੱਕਰ ਲੱਗਣ ਕਾਰਨ ਐਕਟਿਵਾ ਸਵਾਰ ਔਰਤ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ...

ਪੂਰੀ ਖ਼ਬਰ »

ਘਰ ਸਾਹਮਣੇ ਬੈਠੀਆਂ ਦੋ ਔਰਤਾਂ ਦੀ ਚੇਨ ਝਪਟੀ

ਚੰਡੀਗੜ੍ਹ, 19 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਝਪਟਮਾਰੀ ਦੀਆਂ ਤਿੰਨ ਹੋਰ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚੋਂ ਦੋ ਔਰਤਾਂ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਨਿਸ਼ਾਨਾ ਬਣਾਇਆ ਗਿਆ ਹੈ | ਪੁਲਿਸ ਨੂੰ ਸ਼ੱਕ ਹੈ ਕਿ ਕਾਲੇ ਰੰਗ ਦੇ ...

ਪੂਰੀ ਖ਼ਬਰ »

ਐਨ.ਐਸ.ਯੂ.ਆਈ. ਵਲੋਂ ਮੋਮਬੱਤੀ ਮਾਰਚ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ) ਵਲੋਂ ਦੇਸ਼ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਮੋਮਬੱਤੀ ਮਾਰਚ ਕੱਢਿਆ ਗਿਆ | ਇਸ ਮੌਕੇ ਵਿਦਿਆਰਥੀਆਂ ...

ਪੂਰੀ ਖ਼ਬਰ »

ਯੂ.ਆਈ.ਈ.ਟੀ.ਵਲੋਂ ਵਰਕਸ਼ਾਪ

ਚੰਡੀਗੜ੍ਹ, 19 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਚੀਟਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (ਯੂ.ਆਈ.ਈ.ਟੀ) ਵੱਲੋਂ 'ਸਵਾਯਾਮ ਅਤੇ ਸਵਾਯਾਮ ਪ੍ਰਭਾ' ਵਿਸ਼ੇ 'ਤੇ ਵਰਕਸ਼ਾਪ ਲਗਵਾਈ ਗਈ | ਇਸ ਮੌਕੇ ਯੂ.ਆਈ.ਈ.ਟੀ ਦੇ ਡਾਇਰੈਕਟਰ ...

ਪੂਰੀ ਖ਼ਬਰ »

ਕਿਰਨ ਚੌਧਰੀ ਨੇ ਸੁਰ ਬਦਲੀ- ਸੱਦਾ ਮਿਲਣ 'ਤੇ ਹੁੱਡਾ ਦੀ ਰੱਥ ਯਾਤਰਾ 'ਚ ਸ਼ਾਮਿਲ ਹੋਵਾਂਗੀ

ਚੰਡੀਗੜ੍ਹ, 19 ਜਨਵਰੀ (ਐਨ.ਐਸ. ਪਰਵਾਨਾ)-ਕਾਂਗਰਸ ਵਿਧਾਇਕ ਦਲ ਹਰਿਆਣਾ ਦੀ ਨੇਤਾ ਸ੍ਰੀਮਤੀ ਕਿਰਨ ਚੌਧਰੀ ਨੇ ਕਿਹਾ ਹੈ ਕਿ ਜੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਜ ਦੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਜਨਤਾ ਨੂੰ ਲਾਮਬੱਧ ਕਰਨ ਲਈ ਫਰਵਰੀ ...

ਪੂਰੀ ਖ਼ਬਰ »

ਪਿੰਡ ਸੋਹਾਣਾ ਤੇ ਕੁੰਭੜਾ 'ਚੋਂ ਪ੍ਰਾਪਰਟੀ ਟੈਕਸ ਵਸੂਲਣ ਦੇ ਬਾਵਜੂਦ ਨਿਗਮ ਨਹੀਂ ਕਰਵਾ ਰਹੀ ਵਿਕਾਸ- ਕੁੰਭੜਾ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐਸ. ਰਾਣਾ)-ਐੱਸ. ਏ. ਐੱਸ. ਨਗਰ ਵਿਚਲੇ ਛੇ ਪਿੰਡਾਂ ਕੁੰਭੜਾ, ਮਟੌਰ, ਸ਼ਾਹੀ ਮਾਜਰਾ, ਸੋਹਾਣਾ, ਮੁਹਾਲੀ ਨੂੰ ਕਰੀਬ 3 ਸਾਲ ਪਹਿਲਾਂ ਨਗਰ ਨਿਗਮ 'ਚ ਸ਼ਾਮਿਲ ਕੀਤਾ ਗਿਆ ਸੀ, ਪਰ ਇਨ੍ਹਾਂ ਵਿਚੋਂ ਪਿੰਡ ਸੋਹਾਣਾ ਤੇ ਕੁੰਭੜਾ ਅੰਦਰ ਨਾ ਤਾਂ ...

ਪੂਰੀ ਖ਼ਬਰ »

ਟ੍ਰੈਫ਼ਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਖਰੜ, 19 ਜਨਵਰੀ (ਜੰਡਪੁਰੀ)-ਸਥਾਨਕ ਸ਼ਿਵਜੋਤ ਇਨਕਲੇਵ ਸਥਿਤ ਐਨੀਜ਼ ਸਕੂਲ ਵਿਖੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਵਲੋਂ ਸੈਮੀਨਾਰ ਦੌਰਾਨ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਟ੍ਰੈਫ਼ਿਕ ਪੁਲਿਸ ਖਰੜ ਦੇ ਇੰਚਾਰਜ ਇੰਸਪੈਕਟਰ ...

ਪੂਰੀ ਖ਼ਬਰ »

'ਸਰਪਲੱਸ' ਅਧਿਆਪਕਾਂ ਨੂੰ ਤਬਦੀਲ ਕਰਨਾ ਜਨਤਕ ਸਿੱਖਿਆ 'ਤੇ ਹਮਲਾ- ਜੀ. ਟੀ. ਯੂ.

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਸੂਬੇ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ ਬੀਤੇ ਲੰਮੇ ਸਮੇਂ ਤੋਂ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਰਾਹੀਂ ਭਰਨ ਦੀ ਬਜਾਏ ਮਿਡਲ ਸਕੂਲਾਂ ਦੇ ਹਿੰਦੀ, ...

ਪੂਰੀ ਖ਼ਬਰ »

ਚੰਡੀਗੜ੍ਹ• 'ਚ ਹੋਵੇਗਾ ਨਸ਼ਿਆਂ ਖਿਲਾਫ ਪਹਿਲਾ ਸੰਗੀਤ ਮੁਕਾਬਲਾ 'ਤਾਬੀਰ'

ਚੰਡੀਗੜ•੍ਹ, 19 ਜਨਵਰੀ (ਅਜੀਤ ਬਿਊਰੋ)-ਨੋ ਡਰੱਗਜ਼ ਦਾ ਸੁਨੇਹਾ ਦਿੰਦਾ ਸੰਗੀਤ ਪ੍ਰੋਗਰਾਮ 'ਤਾਬੀਰ' ਚੰਡੀਗੜ• 'ਚ ਹੋਣ ਜਾ ਰਿਹਾ ਹੈ | ਸੰਗੀਤ ਨਿਰਦੇਸ਼ਕ ਨਕੂਲੋਜਿਕ, ਸਿਧਾਰਥ ਗਰੋਵਰ, ਪੈਡਲਰ ਦੇ ਐੱਮ.ਡੀ. ਵਿਪੁਲ ਦੀ ਮੌਜੂਦਗੀ 'ਚ ਇਸ ਨਸ਼ਿਆਂ ਖਿਲਾਫ ਸੁਨੇਹਾ ਦਿੰਦੇ ...

ਪੂਰੀ ਖ਼ਬਰ »

ਇਨੋਵਾ ਗੱਡੀ ਵਿਚੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਖਰੜ, 19 ਜਨਵਰੀ (ਜੰਡਪੁਰੀ)-ਖਰੜ ਪੁਲਿਸ ਸਟੇਸ਼ਨ ਅਧੀਨ ਆਉਂਦੀ ਮਜਾਤ ਚੌਕੀ ਦੀ ਪੁਲਿਸ ਪਾਰਟੀ ਵਲੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਇਨੋਵਾ ਗੱਡੀ ਨੂੰ ਕਬਜ਼ੇ ਵਿਚ ਲੈਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜਾਤ ਚੌਕੀ ਦੇ ਇੰਚਾਰਜ ...

ਪੂਰੀ ਖ਼ਬਰ »

ਮਾਮਲਾ ਫਿਜ਼ਾ ਦੀ ਜ਼ਮੀਨ-ਜਾਇਦਾਦ ਦਾ

ਫਿਜ਼ਾ ਦੀਆਂ ਭੈਣਾਂ ਵਲੋਂ ਅਦਾਲਤ 'ਚ ਹੋਰ ਕਾਗਜ਼ਾਤ ਪੇਸ਼ ਨਾ ਕਰਨ ਵਾਲੀ ਦਾਇਰ ਅਰਜ਼ੀ ਖਾਰਜ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਆਪਣੇ ਆਪ ਨੂੰ ਫਿਜ਼ਾ ਦਾ ਪਤੀ ਦੱਸਣ ਵਾਲੇ ਇਸ਼ਰਾਰ ਅਹਿਮਦ ਖ਼ਾਨ ਵਲੋਂ ਦਾਇਰ ਕੇਸ ਦੀ ਸੁਣਵਾਈ ਅੱਜ ਮੁਹਾਲੀ ਦੀ ਅਦਾਲਤ 'ਚ ਹੋਈ | ਅਦਾਲਤ 'ਚ ਫਿਜ਼ਾ ਦੀਆਂ ਭੈਣਾਂ ਦੇ ਵਕੀਲ ਵਲੋਂ ਦਾਇਰ ਅਰਜ਼ੀ ਜਿਸ 'ਚ ਕਿਹਾ ਗਿਆ ਸੀ, ...

ਪੂਰੀ ਖ਼ਬਰ »

ਪੁਲਿਸ ਵਲੋਂ ਧੋਖਾਧੜੀ ਕਰਨ 'ਤੇ ਸੁਸਾਇਟੀ ਪ੍ਰਧਾਨ ਤੇ ਠੇਕੇਦਾਰ ਿਖ਼ਲਾਫ਼ ਮਾਮਲਾ ਦਰਜ
ਸੁਸਾਇਟੀ ਪ੍ਰਬੰਧਕਾਂ ਨੇ ਦੋਸ਼ ਨਕਾਰੇ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਸਾਹਿਬਜ਼ਾਦਾ ਸਹਿਕਾਰੀ ਮਕਾਨ ਉਸਾਰੀ ਸਭਾ ਲਿਮ: ਦੀ ਟੈਂਡਰ ਸਬ ਕਮੇਟੀ ਦੇ ਮੈਂਬਰਾਂ ਜਗਜੋਤ ਸਿੰਘ ਚਹਿਲ ਅਤੇ ਮਨਜੀਤ ਸਿੰਘ ਦੀ ਸ਼ਿਕਾਇਤ 'ਤੇ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਠੇਕੇਦਾਰ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਕੰਨ 'ਚ ਪਾਈ ਵਾਲੀ ਝਪਟੀ

ਕੁਰਾਲੀ, 19 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਵਾਰਡ ਨੰਬਰ 15 ਅੰਦਰ ਇਕ ਮੋਟਰਸਾਈਕਲ ਸਵਾਰ ਨੇ ਬਜ਼ੁਰਗ ਮਹਿਲਾ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਝਪਟ ਲਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿਲਾ ਜਵੰਤਰੀ ਦੇਵੀ ਨੇ ਦੱਸਿਆ ਕਿ ਉਹ ਜਦੋਂ ਵਾਰਡ ਨੰਬਰ 15 ਵਿਚਲੇ ...

ਪੂਰੀ ਖ਼ਬਰ »

ਟੈੱਟ ਤੇ ਸਬਜੈਕਟ ਟੈਸਟ ਪਾਸ ਪਛੜੀਆਂ ਸ਼ੇ੍ਰਣੀਆਂ ਯੂਨੀਅਨ ਦਾ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 19 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਟੈੱਟ ਤੇ ਸਬਜੈਕਟ ਟੈਸਟ ਪਾਸ ਪਛੜੀਆਂ ਸ਼ੇ੍ਰਣੀਆਂ ਯੂਨੀਅਨ ਦੇ ਵਫ਼ਦ ਵਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਮੰਗ-ਪੱਤਰ ਸੌਾਪਿਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਦੇਰ ਰਾਤ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਵੀਰਵਾਰ ਦੇਰ ਰਾਤ ਫੇਜ਼-4 ਵਿਚਲੇ ਮੰਦਰ ਦੇ ਸਾਹਮਣੇ ਵਾਪਰੇ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੂੰ ਸਾਹਮਣੇ ਤੋਂ ਆ ਰਹੀ ਇਕ ਵਰਨਾ ਕਾਰ ਨੇ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ ...

ਪੂਰੀ ਖ਼ਬਰ »

ਮਾਮਲਾ 25 ਅਗਸਤ ਨੂੰ ਵਾਪਰੇ ਦੰਗਿਆਂ ਦਾ 4 ਵਿਅਕਤੀਆਂ ਨੂੰ ਮਿਲੀ ਜ਼ਮਾਨਤ ਦੇ ਿਖ਼ਲਾਫ਼ ਐੱਸ. ਆਈ. ਟੀ. ਵਲੋਂ ਦਾਇਰ ਅਪੀਲ 'ਤੇ ਹੋਈ ਸੁਣਵਾਈ

ਪੰਚਕੂਲਾ, 19 ਜਨਵਰੀ (ਕਪਿਲ)-25 ਅਗਸਤ ਨੂੰ ਪੰਚਕੂਲਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਵਿਚ 4 ਵਿਅਕਤੀਆਂ ਨੂੰ ਮਿਲੀ ਜਮਾਨਤ ਨੂੰ ਖਾਰਜ਼ ਕਰਵਾਉਣ ਸਬੰਧੀ ਅੱਜ ਪੰਚਕੂਲਾ ਅਦਾਲਤ ਵਿਖੇ ਸੁਣਵਾਈ ਹੋਈ, ਜਿਸ ਦੌਰਾਨ ਐੱਸ. ਆਈ. ਟੀ. ਵਲੋਂ ਆਪਣਾ ਜਵਾਬ ਦਾਖ਼ਲ ਕੀਤਾ ਗਿਆ¢ ਅੱਜ ਦੀ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਅੱਗ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਫੇਜ਼-1 ਦੀ ਕੋਠੀ ਨੰਬਰ-404 ਦੇ ਬਾਹਰ ਖੜ੍ਹੀ ਇਕ ਇੰਡੀਗੋ ਕਾਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰ ਦੇ ਮਾਲਕ ਗੁਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਾਬਕਾ ਫ਼ੌਜੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਮੈਨੇਜਰ ਕਾਬੂ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਸਾਬਕਾ ਫ਼ੌਜੀ ਨੂੰ ਬੈਂਕ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਕੰਪਨੀ ਦੇ ਮੈਨੇਜਰ ਨੂੰ ਥਾਣਾ ਫੇਜ਼-11 ਦੀ ਪੁਲਿਸ ਨੇ ਜ਼ੀਰਕਪੁਰ ਤੋਂ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਸ਼ਹਿਰ ਦੀ ਸਹੀ ਕਾਨੂੰਨ-ਵਿਵਸਥਾ ਉਦਯੋਗਿਕ ਤਰੱਕੀ ਲਈ ਜ਼ਰੂਰੀ-ਚਾਹਲ

ਐੱਸ. ਏ. ਐੱਸ. ਨਗਰ, 19 ਜਨਵਰੀ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਵਲੋਂ ਉਦਯੋਗਿਕ ਖੇਤਰ ਸੈਕਟਰ-82 ਵਿਖੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਸਭ ਤੋਂ ਪਹਿਲਾਂ ਬਿਜ਼ਨੈੱਸ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਿਪਨਜੀਤ ਸਿੰਘ ...

ਪੂਰੀ ਖ਼ਬਰ »

ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ, 19 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਸਥਿਤ ਸ਼ਗੁਨ ਇਨਕਲੇਵ ਦੇ ਵਸਨੀਕ ਇਕ ਕਰੀਬ 50 ਸਾਲਾ ਵਿਅਕਤੀ ਨੇ ਅੱਜ ਸਵੇਰੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਅਨੁਸਾਰ ਉਸ ਨੇ ਆਪਣੀ ਮੌਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ-ਦੋ ਗੰਭੀਰ ਜ਼ਖ਼ਮੀ

ਖਿਜ਼ਰਾਬਾਦ, 19 ਜਨਵਰੀ (ਰੋਹਿਤ ਗੁਪਤਾ)-ਇੱਥੋਂ ਨੇੜਲੇ ਪਿੰਡ ਚੰਦਪੁਰ ਨੇੜੇ ਸੀਸਵਾਂ ਮਾਰਗ 'ਤੇ ਹੋਏ ਇਕ ਸੜਕ ਹਾਦਸੇ ਵਿਚ ਨੇੜਲੇ ਪਿੰਡ ਖੇੜਾ ਦੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਨੇੜਲੇ ਹੀ ਪਿੰਡ ਮੁੰਧੋਂ ਦੇ ਦੋ ਨੌਜਵਾਨ ਵੀ ਇਸ ਹਾਦਸੇ ਦੌਰਾਨ ਗੰਭੀਰ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ

ਜਲੰਧਰ, 19 ਜਨਵਰੀ (ਅ. ਬ.)-ਕੈਨੇਡਾ ਦੇ ਸਟੱਡੀ ਵੀਜ਼ਾ ਸਿਰਫ ਆਈ. ਸੀ. ਸੀ. ਆਰ. ਸੀ. ਮੈਂਬਰਾਂ ਤੋਂ ਹੀ ਲਗਵਾਓ ਅਤੇ ਯੂ. ਐਸ. ਏ. ਦਾ ਸਟੱਡੀ ਵੀਜ਼ਾ ਸਿਰਫ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕੌਾਸਲ ਤੋਂ ਮਨਜ਼ੂਰ ਏਜੰਟ ਤੋਂ ਹੀ ਲਗਵਾਓ | ਲੈਂਡਮਾਰਕ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਸੁਖਦੇਵ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੰਤ ਈਸ਼ਰ ਸਿੰਘ ਸਕੂਲ ਵਿਖੇ ਕਰਵਾਇਆ ਸਮਾਗਮ

ਐੱਸ. ਏ. ਐੱਸ. ਨਗਰ, 19 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਅਤੇ ਸੰਤ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿਖੇ ਸਕੂਲਾਂ ਦੇ ਸੰਸਥਾਪਕ ਸਵ: ਸੁਖਦੇਵ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ੇਸ਼ ਸਮਾਗਮ ...

ਪੂਰੀ ਖ਼ਬਰ »

ਮੁਕੇਸ਼ ਗਾਂਧੀ ਨਗਰ ਕੌ ਾਸਲ ਡੇਰਾਬੱਸੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਟੋਨੀ ਰਾਣਾ ਮੀਤ ਪ੍ਰਧਾਨ ਬਣੇ

ਡੇਰਾਬੱਸੀ, 19 ਜਨਵਰੀ (ਗੁਰਮੀਤ ਸਿੰਘ)-ਨਗਰ ਕੌਾਸਲ ਦਫ਼ਤਰ ਵਿਖੇ ਐੱਸ. ਡੀ. ਐੱਮ. ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਕੌਾਸਲਰ ਮੁਕੇਸ਼ ਗਾਂਧੀ ਨੂੰ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਅਤੇ ਕੌਾਸਲਰ ਮਨਵਿੰਦਰ ਪਾਲ ਟੋਨੀ ਰਾਣਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ ਗੁਰਮਤਿ ਸਮਾਗਮ

ਐੱਸ. ਏ. ਐੱਸ. ਨਗਰ, 19 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ (ਮੁਹਾਲੀ) ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਭਾਰਤੀ ਫ਼ੌਜ ਬਾਖੂਬੀ ਜਾਣਦੀ ਹੈ ਕਿ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ-ਟੀ. ਐੱਸ. ਸ਼ੇਰਗਿੱਲ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਕਿਸੇ ਵੀ ਦੇਸ਼ ਲਈ ਸਭ ਤੋਂ ਮੁੱਢਲੀਆਂ ਸਹੂਲਤਾਂ 'ਚੋਂ ਇਕ ਹੁੰਦੀ ਹੈ 'ਸੁਰੱਖਿਆ' ਅਤੇ ਇਹ ਭਾਰਤੀ ਫ਼ੌਜ ਬਾਖੂਬੀ ਜਾਣਦੀ ਹੈ ਕਿ ਸੁਰੱਖਿਆ ਕਿਵੇਂ ਕੀਤੀ ਜਾਂਦੀ ਹੈ | 15 ਜਨਵਰੀ ਨੂੰ ਹਰ ਸਾਲ ਆਰਮੀ ਦੇ ਵੀਰ ਜਵਾਨਾਂ ਲਈ 'ਸੈਨਾ ...

ਪੂਰੀ ਖ਼ਬਰ »

ਮਾਈਨਿੰਗ ਦੇ ਕੰਮ 'ਚ ਹੋ ਰਿਹੈ ਕਰੋੜਾਂ ਦਾ ਘਪਲਾ-ਵਿਧਾਇਕ ਸ਼ਰਮਾ
8 ਐੱਸ. ਡੀ. ਐੱਮ., ਡੀ. ਐੱਸ. ਪੀ. ਅਤੇ 2 ਕਾਂਗਰਸੀ ਆਗੂਆਂ 'ਤੇ ਮਾਈਨਿੰਗ ਕਰਵਾਉਣ ਦੇ ਲਗਾਏ ਦੋਸ਼

ਡੇਰਾਬੱਸੀ, 19 ਜਨਵਰੀ (ਗੁਰਮੀਤ ਸਿੰਘ)-ਹਲਕਾ ਡੇਰਾਬੱਸੀ ਹੀ ਨਹੀਂ ਪੂਰੇ ਪੰਜਾਬ 'ਚ ਮਾਈਨਿੰਗ ਦੇ ਕੰਮ 'ਚ ਕਰੋੜਾਂ ਰੁਪਏ ਦਾ ਘਪਲਾ ਹੋ ਰਿਹਾ ਹੈ | ਬੋਲੀ ਦੌਰਾਨ ਹਾਸਲ ਖੱਡ ਨੂੰ 25-30 ਫੁੱਟ ਤੱਕ ਖੋਦ ਕੇ ਸਾਰੀ ਰੇਤ ਕੱਢਣ ਤੋਂ ਬਾਅਦ ਬਿਨਾਂ ਫ਼ੀਸ ਜਮ੍ਹਾਂ ਕੀਤੇ ਖੱਡ ਇਹ ...

ਪੂਰੀ ਖ਼ਬਰ »

ਪਾਣੀਪਤ ਚੌਕ ਦਾ ਨਾਂਅ ਹੋਵੇਗਾ ਅਗਰਸੈਨ ਚੌਕ

ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਸੈਕਟਰ 12, ਪਾਣੀਪਤ ਦੇ ਚੌਕ ਦਾ ਨਾਂਅ ਬਦਲ ਕੇ ਮਹਾਰਾਜਾ ਅਗਰਸੈਨ ਚੌਕ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧ 'ਚ ਪ੍ਰਸਤਾਵ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਭਾਰਤ ਨੂੰ ਦੁਨੀਆ ਦੇ ਨਕਸ਼ੇ 'ਤੇ ਸੁਪਰ ਪਾਵਰ ਬਣਾਉਣ ਲਈ ਨੌਜਵਾਨ ਅੱਗੇ ਆਉਣ-ਸੁਖਦੇਵ ਸਿੰਗਲਾ

ਐੱਸ. ਏ. ਐੱਸ. ਨਗਰ, 19 ਜਨਵਰੀ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ ਕਾਲਜਿਜ ਵਲੋਂ ਮਹਾਨ ਸਮਾਜਿਕ ਕ੍ਰਾਂਤੀਕਾਰੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਵੈਸਲੀਨ ਨਾਲ ਰੱਖੋ ਤਵਚਾ ਦੀ ਦੇਖਭਾਲ

ਚੰਡੀਗੜ, ਲੁਧਿਆਣਾ, 19 ਜਨਵਰੀ (ਅ. ਬ.)-ਸੀਤ ਲਹਿਰ ਦੇ ਪ੍ਰਭਾਵਾਾ ਤੋਂ ਉਭਰਨ ਦੇ ਨਾਲ-ਨਾਲ ਇਹ ਆਪਣੀ ਤਵਚਾ 'ਤੇ ਧਿਆਨ ਦੇਣ ਦਾ ਠੀਕ ਸਮਾਾ ਹੈ¢ ਸਰਦੀਆਂ ਤੋਂ ਤਵਚਾ 'ਤੇ ਪੈਣ ਵਾਲੇ ਵਿਰੋਧ ਪ੍ਰਭਾਵਾਾ ਨੂੰ ਵੈਸਲੀਨ ਵੀ ਸਮਝਦੀ ਹੈ¢ ਇਹ ਸਾਡੀ ਤਵਚਾ ਨੂੰ ਬੇਹੱਦ ਭੈੜੇ ਚੱਕਰ ...

ਪੂਰੀ ਖ਼ਬਰ »

ਸ਼ਹਿਰ ਦੇ ਵਿਕਾਸ ਦੀ ਥਾਂ ਵਿਨਾਸ਼ ਕਰ ਰਹੀ ਹੈ ਕਾਂਗਰਸ ਸਰਕਾਰ-ਕਾਹਲੋਂ

ਐੱਸ. ਏ. ਐੱਸ. ਨਗਰ, 18 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੁਹਾਲੀ ਸ਼ਹਿਰ ਦਾ ਵਿਕਾਸ ਕਰਨ ਦੀ ਥਾਂ ਇਸ ਦਾ ਵਿਨਾਸ਼ ਕਰਨ 'ਚ ਲੱਗੀ ਹੋਈ ਹੈ | ਇਹ ਵਿਚਾਰ ਸੀਨੀਅਰ ਅਕਾਲੀ ਆਗੂ ਅਤੇ ਸਥਾਨਕ ਕੌਾਸਲਰ ਪਰਮਜੀਤ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX