ਤਾਜਾ ਖ਼ਬਰਾਂ


ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਡੇਰਾਬਸੀ ,19 ਫਰਵਰੀ (ਸ਼ਾਮ ਸਿੰਘ ਸੰਧੂ)-ਡੇਰਾਬਸੀ ਕੈਂਟਰ ਯੂਨੀਅਨ ਨੇੜਿਉਂ ਲੰਘਦੀ ਰੇਲਵੇ ਲਾਈਨ ਤੋਂ ਇੱਕ 19 ਸਾਲਾਂ ਦੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਬਿਨਾਂ ਸਿਰ ਤੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਿਤ ਪੁੱਤਰ ਰਾਜੂ ਮੁਗ਼ਲ...
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਬਲਾਚੌਰ, 19 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)- ਸਾਬਕਾ ਵਿਧਾਇਕ ਬਲਾਚੌਰ ਐਡਵੋਕੇਟ ਰਾਮ ਕਿਸ਼ਨ ਕਟਾਰੀਆ ਅਤੇ ਉਨ੍ਹਾਂ ਦੀ ਨੂੰਹ ਸੰਤੋਸ਼ ਕਟਾਰੀਆ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸਿਰਮੌਰ ਆਗੂਆਂ ਹਰਪਾਲ ਸਿੰਘ...
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਫ਼ਾਜ਼ਿਲਕਾ, 19 ਫਰਵਰੀ (ਪ੍ਰਦੀਪ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਬਜਟ ਇਜਲਾਸ ਦੇ ਸੈਸ਼ਨ ਨੂੰ ਵਧਾਉਣ ਦੀ ਮੰਗ ਤੇ ਫ਼ਾਜ਼ਿਲਕਾ ਫੇਰੀ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪਾਰਟੀ ਤੋਂ ਪੰਜਾਬ...
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਲੌਂਗੋਵਾਲ,19 ਫਰਵਰੀ (ਸ.ਸ.ਖੰਨਾ,ਵਿਨੋਦ) - ਸਥਾਨਕ ਕਸਬੇ ਅੰਦਰ ਅੱਜ ਕਰਨੈਲ ਸਿੰਘ ਦੁੱਲਟ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਉਨ੍ਹਾਂ ਅਜੀਤ ਨਾਲ ਗੱਲਬਾਤ...
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)—ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਜ਼ੀਰੋ ਲਾਈਨ 'ਤੇ ਬਾਬਾ ਸ਼ੇਖ ਬ੍ਰਹਮ ਜੀ ਦੀ ਮਜ਼ਾਰ ਦੇ ਕੋਲ ਪਾਕਿਸਤਾਨੀ ਸਮਗਲਰਾਂ ਵਲੋਂ ਭਾਰਤੀ ਸਮਗਲਰਾਂ ਲਈ ਭੇਜੀ 4 ਕਿੱਲੋ ਹੈਰੋਇਨ, ਇਕ ਪਿਸਟਲ...
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 19 ਫਰਵਰੀ (ਅਜੀਤ ਬਿਉਰੋ) - 194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅੱਜ ਐੱਸ.ਟੀ. ਐੱਫ ਵੱਲੋਂ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਦੱਸਣਯੋਗ...
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਨਵੀਂ ਦਿੱਲੀ, 19 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉੱਥੇ ਹੀ, ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰਦੇ ਹੋਏ...
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਖੇਮਕਰਨ, 19 ਫਰਵਰੀ (ਸੰਦੀਪ ਮਹਿਤਾ)- ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਭਾਰਤੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ ਤੋਂ ਬੀ. ਐੱਸ. ਐੱਫ. ਅਤੇ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ...
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ , 19 ਫਰਵਰੀ (ਧਾਲੀਵਾਲ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਸਤਨੌਰ ਵਿਖੇ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਇੱਕ ਸਕਾਰਪੀਓ ਗੱਡੀ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ...
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ. ਸ. ਖੰਨਾ)- ਇਲਾਕੇ ਦੀਆਂ ਜਮਹੂਰੀ ਜਨਤਕ ਇਨਕਲਾਬੀ ਅਤੇ ਲੋਕਪੱਖੀ ਜਥੇਬੰਦੀਆਂ ਵਲੋਂ ਲੌਂਗੋਵਾਲ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਪ੍ਰਸ਼ਾਸਨਿਕ...
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਜਲੰਧਰ, 19 ਫਰਵਰੀ (ਚੰਦੀਪ ਭੱਲਾ)- ਪ੍ਰਬੰਧਕੀ ਜ਼ਰੂਰਤਾਂ/ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ 'ਚ ਕੰਮ ਕਰ ਰਹੇ ਅਧਿਕਾਰੀਆਂ ਅਤੇ ਉਪ ਜ਼ਿਲ੍ਹਾ...
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 19 ਫਰਵਰੀ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀ ਭਾਈ ਇਨਾਮ ਅਲੀ, ਭਾਈ ਸ਼ਾਹਬਾਜ਼ ਅਲੀ, ਨਜ਼ਾਕਤ ਅਲੀ ਅਤੇ ਵਸੀਮ ਅੱਬਾਸ ਅਲੀ ਅੱਜ ਸ੍ਰੀ ਹਰਿਮੰਦਰ ਸਾਹਿਬ...
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਭੋਗਪੁਰ, 19 ਫਰਵਰੀ (ਕੁਲਦੀਪ ਸਿੰਘ ਪਾਬਲਾ)- ਪੰਜਾਬ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਪਿਛਲੇ ਸਾਲ ਦੀਆਂ ਅਦਾਇਗੀਆਂ ਨਾ ਕੀਤੇ ਜਾਣ ਵਿਰੁੱਧ ਸੰਘਰਸ਼ ਦਾ ਝੰਡਾ ਬੁਲੰਦ..
ਕੇਜਰੀਵਾਲ ਨੂੰ ਗ਼ਲਤ ਬੋਲਣ ਵਾਲੇ ਖਹਿਰਾ ਕਿਸ ਮੂੰਹ ਨਾਲ ਆਉਣਗੇ 'ਆਪ' 'ਚ- ਭਗਵੰਤ ਮਾਨ
. . .  1 day ago
ਛੱਪੜ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  1 day ago
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 9 ਮਾਘ ਸੰਮਤ 549

ਪਹਿਲਾ ਸਫ਼ਾ

ਮਾਮਲਾ ਲਾਭ ਦੇ ਅਹੁਦੇ ਦਾ

ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ

• ਚੋਣ ਕਮਿਸ਼ਨ ਦੀ ਸਿਫ਼ਾਰਸ਼ ਪ੍ਰਵਾਨ • ਕਾਨੂੰਨ ਮੰਤਰਾਲੇ ਨੇ ਜਾਰੀ ਕੀਤਾ ਨੋਟੀਫ਼ਿਕੇਸ਼ਨ
ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਾਭ ਵਾਲੇ ਅਹੁਦੇ ਰੱਖਣ ਲਈ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਚੋਣ ਕਮਿਸ਼ਨ ਦੀ ਸਿਫਾਰਸ਼ ਨੂੰ ਅੱਜ ਸਵੀਕਾਰ ਕਰ ਲਿਆ ਹੈ | ਕਾਨੂੰਨ ਮੰਤਰਾਲੇ ਨੇ ਜਾਰੀ ਨੋਟੀਫਿਕੇਸ਼ਨ ਵਿਚ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਚੋਣ ਕਮਿਸ਼ਨ ਵਲੋਂ ਜ਼ਾਹਰ ਕੀਤੀ ਰਾਇ ਦੀ ਰੌਸ਼ਨੀ ਵਿਚ ਦਿੱਲੀ ਵਿਧਾਨ ਸਭਾ ਦੇ 20 ਮੈਂਬਰ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ | 'ਆਪ' ਨੇ ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਸੀ ਅਤੇ ਬਿਨੈਕਾਰ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਲਾਭ ਵਾਲਾ ਅਹੁਦਾ ਦੱਸਿਆ ਸੀ | ਚੋਣ ਕਮਿਸ਼ਨ ਨੇ 'ਆਪ' ਨੂੰ ਝਟਕਾ ਦਿੰਦਿਆਂ ਸ਼ੁੱਕਰਵਾਰ 19 ਜਨਵਰੀ ਨੂੰ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਉਹ ਇਸ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦੇਵੇ | ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੂੰ 'ਆਪ' ਨੇ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ ਪਰ ਅਦਾਲਤ ਨੇ ਵੀ 'ਆਪ' ਨੂੰ ਤੁਰੰਤ ਕੋਈ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸੁਣਵਾਈ 22 ਜਨਵਰੀ 'ਤੇ ਪਾ ਦਿੱਤੀ ਸੀ | ਜਿਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਉਨ੍ਹਾਂ ਵਿਚ ਸ਼ਰਦ ਕੁਮਾਰ (ਨਰੇਲਾ ਵਿਧਾਨ ਸਭਾ), ਸੋਮ ਦੱਤ (ਸਦਰ ਬਾਜ਼ਾਰ), ਆਦਰਸ਼ ਸ਼ਾਸਤਰੀ (ਦਵਾਰਕਾ), ਅਵਤਾਰ ਸਿੰਘ (ਕਾਲਕਾਜੀ), ਨਿਤਿਨ ਤਿਆਗੀ (ਲਕਸ਼ਮੀ), ਅਨਿਲ ਕੁਮਾਰ ਵਾਜਪੇਈ (ਗਾਂਧੀ ਨਗਰ), ਮਦਨ ਲਾਲ (ਕਸਤੂਰਬਾ ਨਗਰ), ਵਿਜੇਂਦਰ ਗਰਗ ਵਿਜੇ (ਰਾਜੇਂਦਰ ਨਗਰ), ਸ਼ਿਵਚਰਨ ਗੋਇਲ (ਮੋਤੀ ਨਗਰ), ਸੰਜੀਵ ਝਾਅ (ਬੁਰਾੜੀ), ਕੈਲਾਸ਼ ਗਹਿਲੋਤ (ਨਜ਼ਫ਼ਗੜ੍ਹ) ਸਰਿਤਾ ਸਿੰਘ (ਰੋਹਤਾਸ਼ ਨਗਰ), ਅਲਕਾ ਲਾਂਬਾ (ਚਾਂਦਨੀ ਚੌਕ), ਨਰੇਸ਼ ਯਾਦਵ (ਮਹਿਰੋਲੀ), ਮਨੋਜ ਕੁਮਾਰ (ਕੋਂਡਲੀ), ਰਾਜੇਸ਼ ਗੁਪਤਾ (ਵਜ਼ੀਰਪੁਰ) ਰਾਜੇਸ਼ ਰਿਸ਼ੀ (ਜਨਕਪੁਰੀ), ਸੁਖਬੀਰ ਸਿੰਘ ਦਲਾਲ (ਮੁੰਡਕਾ), ਜਰਨੈਲ ਸਿੰਘ (ਤਿਲਕ ਨਗਰ) ਅਤੇ ਪ੍ਰਵੀਣ ਕੁਮਾਰ (ਜੰਗਪੁਰਾ) ਸ਼ਾਮਿਲ ਹਨ |
ਕੇਜਰੀਵਾਲ ਸਰਕਾਰ ਨੂੰ ਕੋਈ ਖ਼ਤਰਾ ਨਹੀਂ
'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ | 70 ਮੈਂਬਰੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 67 ਵਿਧਾਇਕ ਸਨ ਪਰ ਪਿਛਲੇ ਸਾਲ ਰਾਜੌਰੀ ਗਾਰਡਨ ਤੋਂ 'ਆਪ' ਦੇ ਵਿਧਾਇਕ ਜਰਨੈਲ ਸਿੰਘ ਵਲੋਂ ਵਿਧਾਨ ਸਭਾ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਇਸ ਦੇ ਮੈਂਬਰਾਂ ਦੀ ਗਿਣਤੀ ਘਟ ਕੇ 66 ਰਹਿ ਗਈ ਸੀ | ਹੁਣ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ 'ਆਪ' ਦੇ ਵਿਧਾਇਕਾਂ ਦੀ ਗਿਣਤੀ 46 ਰਹਿ ਗਈ ਹੈ ਜਦਕਿ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਲਈ 36 ਮੈਂਬਰਾਂ ਦੀ ਲੋੜ ਹੈ |
ਕੀ ਹੈ ਮਾਮਲਾ
ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਮਾਰਚ 2015 ਨੂੰ ਉਪ ਰਾਜਪਾਲ ਦੀ ਮਨਜ਼ੂਰੀ ਬਿਨਾਂ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ | ਇਨ੍ਹਾਂ ਨਿਯੁਕਤੀਆਂ ਨੂੰ ਲਾਭ ਵਾਲਾ ਅਹੁਦਾ ਦੱਸਦੇ ਹੋਏ ਪ੍ਰਸ਼ਾਂਤ ਪਟੇਲ ਨਾਂਅ ਦੇ ਇਕ ਵਕੀਲ ਨੇ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਕੇ ਇਨ੍ਹਾਂ ਵਿਧਾਇਕਾਂ ਦੀ ਮੈਂਬਰਸ਼ਿਪ ਖਤਮ ਕਰਨ ਦੀ ਮੰਗ ਕੀਤੀ ਸੀ | ਰਾਜੌਰੀ ਗਾਰਡਨ ਤੋਂ 'ਆਪ' ਦੇ ਵਿਧਾਇਕ ਜਰਨੈਲ ਸਿੰਘ ਵਲੋਂ ਪੰਜਾਬ ਤੋਂ ਚੋਣ ਲੜਨ ਕਰਕੇ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਕਾਰਨ ਇਸ ਮਾਮਲੇ ਵਿਚ ਫਸੇ ਵਿਧਾਇਕਾਂ ਦੀ ਗਿਣਤੀ ਘਟ ਕੇ 20 ਰਹਿ ਗਈ ਸੀ |
ਰਾਸ਼ਟਰਪਤੀ ਦਾ ਹੁਕਮ ਗੈਰ-ਸੰਵਿਧਾਨਕ ਤੇ ਲੋਕਤੰਤਰ ਲਈ ਖਤਰਾ-ਆਪ
ਦਿੱਲੀ ਦੀ ਸੱਤਾਧਾਰੀ ਪਾਰਟੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਉਸ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਹੁਕਮ ਨੂੰ ਗੈਰ-ਸੰਵਿਧਾਨਕ ਅਤੇ ਲੋਕਤੰਤਰ ਲਈ ਖਤਰਾ ਦੱਸਿਆ ਹੈ | ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ 'ਚੋਂ ਇਕ ਮਦਨ ਲਾਲ ਨੇ ਕਿਹਾ ਕਿ ਹੁਣ ਸਾਰੀਆਂ ਆਸਾਂ ਨਿਆਂਪਾਲਿਕਾ 'ਤੇ ਹਨ ਅਤੇ ਪਾਰਟੀ ਕੱਲ੍ਹ ਨੂੰ ਕੋਈ ਰਾਹਤ ਮਿਲਣ ਦੀ ਆਸ ਕਰ ਰਹੀ ਹੈ | ਇਸ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ 'ਆਪ' ਦੇ ਸੀਨੀਅਰ ਆਗੂ ਆਸ਼ੂਤੋਸ਼ ਨੇ ਕਿਹਾ ਕਿ ਰਾਸ਼ਟਰਪਤੀ ਦਾ 'ਆਪ' ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦਾ ਹੁਕਮ ਗੈਰ-ਸੰਵਿਧਾਨਕ ਅਤੇ ਲੋਕਤੰਤਰ ਲਈ ਖਤਰਨਾਕ ਹੈ | ਅਲਕਾ ਲਾਂਬਾ ਜਿਸ ਨੂੰ ਵੀ ਅਯੋਗ ਕਰਾਰ ਦਿੱਤਾ ਗਿਆ ਹੈ ਨੇ ਕਿਹਾ ਕਿ ਫ਼ੈਸਲਾ ਦੁੱਖਦਾਇਕ ਹੈ ਅਤੇ ਰਾਸ਼ਟਰਪਤੀ ਨੂੰ ਕਿਸੇ ਸਿੱਟੇ 'ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨਾ ਚਾਹੀਦਾ ਸੀ | 'ਆਪ' ਵਿਧਾਇਕਾਂ ਨੇ ਰਾਸ਼ਟਰਪਤੀ ਤੋਂ ਸਮਾਂ ਵੀ ਮੰਗਿਆ ਸੀ |
'ਆਪ' ਫ਼ੈਸਲੇ ਖਿਲਾਫ ਸੁਪਰੀਮ ਕੋਰਟ ਜਾਵੇਗੀ-ਗੋਪਾਲ ਰਾਏ
'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ 'ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਫ਼ੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇਗੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਨਿਆਂ ਮਿਲਣ ਦੀ ਉਮੀਦ ਸੀ | ਪਾਰਟੀ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦਾ ਮੌਕਾ ਹੀ ਨਹੀਂ ਦਿੱਤਾ |
ਕੇਂਦਰ ਸਾਡੀ ਸਰਕਾਰ ਨੂੰ ਪ੍ਰੇਸ਼ਾਨ ਕਰ ਰਿਹਾ-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਆਪ' ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਕੇਂਦਰ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਨਜਫ਼ਗੜ੍ਹ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸੱਚੇ ਦੇ ਰਸਤੇ 'ਤੇ ਤੁਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਜਪਾ ਦਾ ਨਾਂਅ ਲਏ ਵਗੈਰ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦਾ ਇਕ ਇਕ ਪੈਸਾ ਬਚਾਅ ਰਹੇ ਹਾਂ ਪਰ ਸਾਡੇ ਰਸਤੇ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ | ਉਹ ਸਾਨੂੰ ਸਾਰੇ ਤਰੀਕਿਆਂ ਨਾਲ ਪ੍ਰੇਸ਼ਾਨ ਕਰਨ ਦਾ ਯਤਨ ਕਰ ਰਹੇ ਹਨ | ਉਨ੍ਹਾਂ ਨੇ ਸਾਡੇ ਉੱਪਰ ਤੇ ਸਾਡੇ ਵਿਧਾਇਕਾਂ 'ਤੇ ਝੂਠੇ ਕੇਸ ਠੋਸੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੇਰੇ ਦਫ਼ਤਰ 'ਤੇ ਸੀ. ਬੀ. ਆਈ. ਦਾ ਛਾਪਾ ਮਰਵਾਇਆ ਪਰ 24 ਘੰਟੇ ਦੀ ਛਾਣਬੀਣ ਪਿੱਛੋਂ ਉਨ੍ਹਾਂ ਨੂੰ ਮੇਰੇ ਸਿਰਫ ਚਾਰ ਮੱਫਲਰ ਲੱਭੇ | ਸਾਡੇ ਵਿਧਾਇਕਾਂ ਨੂੰ ਗਿ੍ਫਤਾਰ ਕੀਤਾ ਗਿਆ | ਕੇਜਰੀਵਾਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਉਪ ਰਾਜਪਾਲ ਨੇ ਦਿੱਲੀ ਸਰਕਾਰ ਦੀਆਂ ਫ਼ੈਸਲਿਆਂ ਨਾਲ ਸਬੰਧਤ 400 ਫਾਈਲਾਂ ਮੰਗਵਾਈਆਂ ਹਨ ਪਰ ਉਨ੍ਹਾਂ ਨੂੰ ਸਾਡੇ ਖਿਲਾਫ ਕੁਝ ਨਹੀਂ ਲੱਭਾ | ਉਨ੍ਹਾਂ ਨੂੰ ਜਦੋਂ ਸਾਡੇ ਖਿਲਾਫ ਕੁਝ ਵੀ ਨਹੀਂ ਲੱਭਾ ਤਾਂ ਅੱਜ ਉਨ੍ਹਾਂ ਨੇ ਸਾਡੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ |


ਖ਼ਬਰ ਸ਼ੇਅਰ ਕਰੋ

ਕਾਬੁਲ ਦੇ ਹੋਟਲ 'ਚ ਅੱਤਵਾਦੀ ਹਮਲਾ-18 ਮੌਤਾਂ

17 ਘੰਟੇ ਚੱਲਿਆ ਮੁਕਾਬਲਾ, ਚਾਰੇ ਹਮਲਾਵਰ ਮਾਰ ਮੁਕਾਏ • ਮਿ੍ਤਕਾਂ 'ਚ 14 ਵਿਦੇਸ਼ੀ ਸ਼ਾਮਿਲ 150 ਲੋਕਾਂ ਨੂੰ ਸੁਰੱਖਿਅਤ ਬਚਾਇਆ ਕਾਬੁਲ, 21 ਜਨਵਰੀ (ਏਜੰਸੀ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਲਗਜ਼ਰੀ ਹੋਟਲ 'ਚ ਵੜੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ...

ਪੂਰੀ ਖ਼ਬਰ »

ਪਾਕਿ ਵਲੋਂ ਲਗਾਤਾਰ ਚੌਥੇ ਦਿਨ ਭਾਰੀ ਗੋਲੀਬਾਰੀ, ਇਕ ਨਾਗਰਿਕ ਦੀ ਮੌਤ

ਜ਼ਖ਼ਮੀ ਜਵਾਨ ਨੇ ਦਮ ਤੋੜਿਆ ਸ੍ਰੀਨਗਰ, 21 ਜਨਵਰੀ (ਮਨਜੀਤ ਸਿੰਘ)-ਪਾਕਿਸਤਾਨੀ ਫ਼ੌਜ ਨੇ ਲਗਾਤਾਰ ਚੌਥੇ ਦਿਨ ਅੰਤਰਰਾਸ਼ਟਰੀ ਰੇਖਾ ਨੇੜੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ, ਰਾਜੌਰੀ ਅਤੇ ਅਖ਼ਨੂਰ ਸੈਕਟਰਾਂ 'ਚ ਭਾਰੀ ਗੋਲੀਬਾਰੀ ਕੀਤੀ, ਜਿਸ ਵਿਚ ਇਕ ਨਾਗਰਿਕ ਦੀ ਮੌਤ ਹੋ ...

ਪੂਰੀ ਖ਼ਬਰ »

ਸੁਰੇਸ਼ ਕੁਮਾਰ ਬਾਰੇ ਕਾਨੂੰਨੀ ਕਾਰਵਾਈ ਲਈ ਏ. ਜੀ. ਦਫ਼ਤਰ ਪੱਬਾਂ ਭਾਰ

ਮੇਜਰ ਸਿੰਘ ਜਲੰਧਰ, 21 ਜਨਵਰੀ-ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਰਾਜ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਬਰਤਰਫ਼ੀ ਬਾਰੇ ਦਿੱਤੇ ਹੁਕਮਾਂ ਦੀ ਐਡਵੋਕੇਟ ਜਨਰਲ ਦੇ ਦਫ਼ਤਰ ਵਲੋਂ ਡੂੰਘਾਈ ਨਾਲ ਘੋਖ ਕੀਤੀ ਜਾ ਰਹੀ ਹੈ ਤੇ ਫ਼ੈਸਲੇ ਦੇ ...

ਪੂਰੀ ਖ਼ਬਰ »

ਲੋੜ ਪਈ ਤਾਂ ਪਾਕਿਸਤਾਨ ਨੂੰ ਉਸ ਦੇ ਘਰ 'ਚ ਦਾਖ਼ਲ ਹੋ ਕੇ ਮਾਰ ਸਕਦੇ ਹਾਂ-ਰਾਜਨਾਥ

ਲਖਨਊ, 21 ਜਨਵਰੀ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਜੇਕਰ ਲੋੜ ਪਵੇ ਤਾਂ ਉਹ ਆਪਣੇ ਦੁਸ਼ਮਣਾਂ 'ਤੇ ਕੇਵਲ ਆਪਣੀ ਜ਼ਮੀਨ 'ਤੇ ਹੀ ਨਹੀਂ ਸਗੋਂ ਵਿਦੇਸ਼ੀ ਜ਼ਮੀਨ 'ਤੇ ਜਾ ਕੇ ਵੀ ਹਮਲਾ ਕਰ ਸਕਦਾ ਹੈ | ਇਕ ਹਫਤਾ ...

ਪੂਰੀ ਖ਼ਬਰ »

ਬਵਾਨਾ ਅਗਨੀ ਕਾਂਡ

ਫੈਕਟਰੀ ਮਾਲਕ ਗ੍ਰਿਫ਼ਤਾਰ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਦਿੱਲੀ ਦੇ ਬਵਾਨਾ ਇੰਡਸਟ੍ਰੀਅਲ ਏਰੀਆ 'ਚ ਪਟਾਕਾ ਫੈਕਟਰੀ, ਜਿਥੇ ਲੱਗੀ ਭਿਆਨਕ ਅੱਗ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਰੋਹਿਨੀ ਦੇ ਪੁਲਿਸ ਡਿਪਟੀ ਕਮਿਸ਼ਨਰ ਰਜਨੀਸ਼ ਗੁਪਤਾ ਨੇ ਕਿਹਾ ...

ਪੂਰੀ ਖ਼ਬਰ »

ਫ਼ਿਲਮਫੇਅਰ ਪੁਰਸਕਾਰ

ਇਰਫ਼ਾਨ ਖ਼ਾਨ ਸਰਬੋਤਮ ਅਦਾਕਾਰ ਤੇ ਵਿਦਿਆ ਬਾਲਨ ਸਰਬੋਤਮ ਅਦਾਕਾਰਾ ਬਣੀ

• ਰਾਜਕੁਮਾਰ ਰਾਓ ਨੂੰ 'ਟਰੈਪਡ' ਲਈ ਸਰਬੋਤਮ ਆਲੋਚਕ ਅਦਾਕਾਰ ਦਾ ਪੁਰਸਕਾਰ ਮੁੰਬਈ, 21 ਜਨਵਰੀ (ਏਜੰਸੀ)- ਇੱਥੇ ਬੀਤੀ ਦੇਰ ਰਾਤ 63ਵਾਂ ਜੀਓ ਫ਼ਿਲਮਫੇਅਰ ਪੁਰਸਕਾਰ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਫ਼ਿਲਮ 'ਹਿੰਦੀ ਮਿਡੀਅਮ' ਨੂੰ ਦੇਸ਼ ਦੀ ਸਰਬੋਤਮ ਫ਼ਿਲਮ ਦਾ ...

ਪੂਰੀ ਖ਼ਬਰ »

ਕੈਨੇਡਾ ਦੇ ਕਲੱਬ 'ਚ ਪੰਜਾਬੀ ਨੂੰ ਦਸਤਾਰ ਉਤਾਰਨ ਲਈ ਕਿਹਾ

ਨਸਲੀ ਟਿੱਪਣੀਆਂ ਵੀ ਕੀਤੀਆਂ ਓਟਾਵਾ, 21 ਜਨਵਰੀ (ਏਜੰਸੀ)-ਕੈਨੇਡਾ ਦੇ ਇਕ ਕਲੱਬ 'ਚ ਇਕ ਔਰਤ ਨੇ ਇਕ ਪੰਜਾਬੀ ਨੌਜਵਾਨ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ ਅਤੇ ਉਸ ਿਖ਼ਲਾਫ਼ ਨਸਲੀ ਟਿੱਪਣੀਆਂ ਕਰਦਿਆਂ ਉਸ ਦੀ ਦਸਤਾਰ ਨੂੰ ਪਾੜਨ ਦੀ ਧਮਕੀ ਵੀ ਦਿੱਤੀ | ਸਥਾਨਕ ਸੀ. ਬੀ. ਸੀ. ...

ਪੂਰੀ ਖ਼ਬਰ »

ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ-ਕੈਪਟਨ

ਚੰਡੀਗੜ੍ਹ, 21 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵਲੋਂ ਲਏ ਫ਼ੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਕਿਉਂ ਜੋ ਇਹ ਪਲਾਂਟ ਬਿਜਲੀ ਉਤਪਾਦਨ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਨੂੰ ਜੰਗ ਦਾ ਅਖਾੜਾ ਨਾ ਬਣਾਓ-ਮਹਿਬੂਬਾ

ਸ੍ਰੀਨਗਰ, 21 ਜਨਵਰੀ (ਏਜੰਸੀ)-ਸਰਹੱਦ ਪਾਰ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ 'ਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਐਤਵਾਰ ਨੂੰ ਬਿਆਨ ਸਾਹਮਣੇ ਆਇਆ ਹੈ | ਐਤਵਾਰ ਨੂੰ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਰਾਵਤ ਨਵੇਂ ਮੁੱਖ ਚੋਣ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਅੱਜ ਏ. ਕੇ. ਜੋਤੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ, ਜਿਹੜੇ ਕੱਲ੍ਹ ਨੂੰ ਸੇਵਾਮੁਕਤ ਹੋ ਰਹੇ ਹਨ | ਸਰਕਾਰ ਨੇ ਰਾਵਤ ਦੀ ਮੁੱਖ ਚੋਣ ਕਮਿਸ਼ਨਰ ਵਜੋਂ ਨਿਯੁਕਤੀ ਕਾਰਨ ...

ਪੂਰੀ ਖ਼ਬਰ »

ਹਾਫ਼ਿਜ਼ ਸਬੰਧੀ ਜਾਇਜ਼ਾ ਲੈਣ ਲਈ ਪਾਕਿ ਜਾਵੇਗੀ ਸੰਯੁਕਤ ਰਾਸ਼ਟਰ ਦੀ ਟੀਮ

ਇਸਲਾਮਾਬਾਦ, 21 ਜਨਵਰੀ (ਏਜੰਸੀ)-ਪਾਕਿਸਤਾਨ 'ਤੇ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਿਤ ਸੰਗਠਨਾਂ ਦੇ ਿਖ਼ਲਾਫ਼ ਕਾਰਵਾਈ ਨੂੰ ਲੈ ਕੇ ਵੱਧਦੇ ਦਬਾਅ ਦੇ ਵਿਚਾਲੇ ਸੰਯੁਕਤ ਰਾਸ਼ਟਰ ਸੁਰੱਿਖ਼ਆ ਪ੍ਰੀਸ਼ਦ (ਯੂ. ਐਨ. ਐਸ. ਸੀ.) ਦੀ ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ ਵਲੋਂ 7 ਸਾਲਾ ਜੈਨਬ ਦਾ ਹਤਿਆਰਾ 72 ਘੰਟਿਆਂ 'ਚ ਗਿ੍ਫ਼ਤਾਰ ਕਰਨ ਦਾ ਆਦੇਸ਼

ਲਾਹੌਰ, 21 ਜਨਵਰੀ (ਏਜੰਸੀ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਪੰਜਾਬ ਪੁਲਿਸ ਦੇ ਮੁਖੀ ਨੂੰ 72 ਘੰਟਿਆਂ ਦੇ ਅੰਦਰ 7 ਸਾਲਾ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦਾ ਆਦੇਸ਼ ਦਿੱਤਾ | ਦੋ ਹਫ਼ਤਿਆਂ 'ਚ 800 ਸ਼ੱਕੀ ਵਿਅਕਤੀਆਂ ਦੇ ਡੀ. ਐਨ. ਏ. ...

ਪੂਰੀ ਖ਼ਬਰ »

ਮੋਦੀ ਵਲੋਂ ਅਗਲਾ ਬਜਟ ਲੋਕ ਲੁਭਾਊ ਨਾ ਹੋਣ ਦਾ ਸੰਕੇਤ

ਕਿਹਾ, ਕਾਂਗਰਸ ਮੁਕਤ ਭਾਰਤ ਦਾ ਅਰਥ ਕਾਂਗਰਸੀ ਸੱਭਿਆਚਾਰ ਦਾ ਖ਼ਾਤਮਾ ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲਾ ਬਜਟ ਲੋਕ ਲਭਾਊ ਨਹੀਂ ਹੋਵੇਗਾ ਜੋ ਕਿ ਲੋਕਾਂ ਵਲੋਂ ਹਰ ਵਾਰ ਉਮੀਦ ਲਗਾਈ ਜਾਂਦੀ ਹੈ | ਇਕ ...

ਪੂਰੀ ਖ਼ਬਰ »

ਦਾਜ ਤੇ ਬਾਲ ਵਿਆਹ ਿਖ਼ਲਾਫ਼ ਬਿਹਾਰ 'ਚ ਬਣਾਈ ਵਿਸ਼ਵ ਦੀ ਸਭ ਤੋਂ ਵੱਡੀ ਮਨੁੱਖੀ ਲੜੀ

ਪਟਨਾ, 21 ਜਨਵਰੀ (ਏਜੰਸੀ)-ਬਿਹਾਰ ਸਰਕਾਰ ਨੇ ਦਾਜ ਅਤੇ ਬਾਲ ਵਿਆਹ ਿਖ਼ਲਾਫ਼ ਆਪਣੀ ਮੁਹਿੰਮ ਦੇ ਤਹਿਤ ਸੂਬੇ ਭਰ 'ਚ 13000 ਕਿੱਲੋਮੀਟਰ ਤੋਂ ਲੰਬੀ ਮਨੁੱਖੀ ਲੜੀ (ਹਿਊਮਨ ਚੇਨ) ਬਣਾਉਣ ਦਾ ਦਾਅਵਾ ਕੀਤਾ ਹੈ | ਬਿਹਾਰ ਸਿੱਿਖ਼ਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ. ਕੇ. ਮਹਾਜਨ ...

ਪੂਰੀ ਖ਼ਬਰ »

ਔਰਤ ਨੂੰ ਉਸ ਦੀ ਸਹਿਮਤੀ ਬਿਨਾਂ ਕੋਈ ਨਹੀਂ ਛੂਹ ਸਕਦਾ-ਅਦਾਲਤ

ਨਵੀਂ ਦਿੱਲੀ, 21 ਜਨਵਰੀ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਕਿਹਾ ਕਿ ਇਕ ਔਰਤ ਨੂੰ ਉਸ ਦੀ ਸਹਿਮਤੀ ਬਿਨਾਂ ਕੋਈ ਵੀ ਛੂਹ ਨਹੀਂ ਸਕਦਾ ਅਤੇ ਇਸ ਗੱਲ ਨੂੰ ਮੰਦਭਾਗਾ ਦੱਸਿਆ ਕਿ ਗੰਦੇ ਚਾਲ-ਚੱਲਣ ਅਤੇ ਵਿਗੜੇ ਹੋਏ ਮਰਦ ਲਗਾਤਾਰ ਔਰਤਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ...

ਪੂਰੀ ਖ਼ਬਰ »

ਕਰਨੀ ਸੈਨਾ ਵਲੋਂ ਫ਼ਿਲਮ 'ਪਦਮਾਵਤ' ਿਖ਼ਲਾਫ਼ ਵੱਖ ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਸਾੜ-ਫੂਕ

ਅਹਿਮਦਾਬਾਦ/ਨੋਇਡਾ, 21 ਜਨਵਰੀ (ਏਜੰਸੀ)-ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫ਼ਿਲਮ 'ਪਦਮਾਵਤ' ਦੇ ਰਿਲੀਜ਼ ਹੋਣ ਿਖ਼ਲਾਫ਼ ਰਾਜਪੂਤ ਭਾਈਚਾਰੇ ਵਲੋਂ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸਾੜ-ਫੂਕ ਕੀਤੀ ਗਈ | ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ...

ਪੂਰੀ ਖ਼ਬਰ »

ਖੁੰਢ-ਚਰਚਾ

ਸਕੂਲਾਂ 'ਚ ਸਿਹਤਮੰਦ ਮਾਹੌਲ ਸਿਰਜਣ ਦੀ ਲੋੜ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਨਾਂਅ 'ਤੇ ਕੀਤੇ ਜਾ ਰਹੇ ਵੱਖ-ਵੱਖ ਤਜਰਬਿਆਂ ਨੂੰ ਬੰਦ ਕਰਨ ਦੀ ਬਜਾਏ ਸਿਹਤਮੰਦ ਮਾਹੌਲ ਸਿਰਜਣਾ ਸਮੇਂ ਦੀ ਮੁੱਖ ਲੋੜ ਹੈ | ਪੰਜਾਬ ਸਰਕਾਰ ਸਿਰਫ਼ ਸਿੱਖਿਆ ਵਿਭਾਗ 'ਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX