ਤਾਜਾ ਖ਼ਬਰਾਂ


ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  7 minutes ago
ਨਵੀਂ ਦਿੱਲੀ, 18 ਅਕਤੂਬਰ - ਪੈਟਰੋਲ ਡੀਜਲ ਦੀਆਂ ਕੀਮਤਾਂ 'ਚ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ ਦੀ ਕਮੀ ਹੋਣ ਨਾਲ ਪੈਟਰੋਲ 82.62 ਰੁਪਏ ਹੋ ਗਿਆ ਤੇ ਉਥੇ ਹੀ, ਡੀਜ਼ਲ ਦੀ ਕੀਮਤ 'ਚ ਵੀ 11 ਪੈਸੇ ਦੀ ਕਮੀ ਦਰਜ ਕੀਤੇ ਜਾਣ ਨਾਲ ਡੀਜਲ 75...
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  43 minutes ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ 'ਚ ਹਵਾ ਗੁਣਵਤਾ ਇਸ ਮੌਸਮ 'ਚ ਪਹਿਲੀ ਵਾਰ ਬਹੁਤ ਖਰਾਬ ਸ਼੍ਰੇਣੀ 'ਚ ਆ ਗਿਆ ਹੈ ਤੇ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ। ਹਵਾ ਦੀ ਗੁੱਣਵਤਾ ਖਰਾਬ ਹੋਣ ਲਈ ਵਾਹਨਾਂ ਦੇ ਪ੍ਰਦੂਸ਼ਣ, ਨਿਰਮਾਣ ਸਰਗਰਮੀਆਂ ਤੇ ਮੌਸਮ ਸਬੰਧੀ...
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 18 ਅਕਤੂਬਰ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਤਹਿਰੀਕ-ਉਲ-ਮੁਜਾਹਿਦੀਨ ਦਾ ਲੁੜੀਂਦਾ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਮਾਰਿਆ ਗਿਆ ਹੈ। ਬਾਰਾਮੁਲਾ ਦੇ ਪਟਨ 'ਚ ਪੁਲਿਸ ਪਾਰਟੀ 'ਤੇ ਗਰਨੇਡ ਹਮਲਾ ਕਰਨ ਦੇ ਮਾਮਲੇ 'ਚ ਇਹ ਅੱਤਵਾਦੀ ਲੁੜੀਂਦਾ ਸੀ। ਮੁੱਠਭੇੜ ਮਗਰੋਂ ਹਥਿਆਰ...
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ ਦੀ ਇਕ ਅਦਾਲਤ ਪੱਤਰਕਾਰ ਪ੍ਰਿਆ ਰਮਾਨੀ ਖਿਲਾਫ ਐਮ.ਜੇ.ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਤੇ ਅੱਜ ਸੁਣਵਾਈ ਕਰੇਗੀ। ਰਮਾਨੀ ਨੇ ਅਕਬਰ 'ਤੇ ਸਰੀਰਕ ਸੋਸ਼ਣ ਦੇ ਦੋਸ਼ ਲਗਾਏ ਹਨ। ਰਮਾਨੀ ਖਿਲਾਫ ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਇੱਥੇ...
ਅੱਜ ਦਾ ਵਿਚਾਰ
. . .  about 1 hour ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਦਸਹਿਰਾ ਮੇਲੇ 'ਚ ਲੱਗੇ ਝੂਲੇ ਦੀ ਤਾਰ ਤੇ ਸਪੋਰਟ ਟੁੱਟਣ ਕਾਰਣ ਇੱਕ ਬੱਚੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਝੂਲੇ ‘ਚ 45 ਵਿਅਕਤੀ, ਔਰਤਾਂ ...
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਸੁਭਾਨਪੁਰ, 17 ਅਕਤੂਬਰ ( ਕੰਵਰ ਬਰਜਿੰਦਰ ਸਿੰਘ ਜੱਜ )-ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ...
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦਾ ਨੋਟਿਸ...
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਕੇਰਲ ਵਿਖੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦੇ ਚੱਲਦਿਆਂ ਨਿਲਿੱਕਲ ਬੇਸ ਕੈਂਪ ਨੇੜੇ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ...
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਦੇ ਚੱਲਦਿਆਂ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਰੀਮਾਲਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਧਾਰਾ...
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਤੇਲ ਦੀਆਂ ਕੀਮਤਾਂ ਨੂੰ ਵੈਟ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਪੈਟਰੋਲ ਪੰਪ 22 ਅਕਤੂਬਰ ਸਵੇਰੇ 5 ਵਜੇ ਤੋਂ 23 ਅਕਤੂਬਰ ਸਵੇਰੇ 5 ਵਜੇ ਤੱਕ...
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਕਾਂਗਰਸ ਦੀ ਕੇਂਦਰੀ ਚੋਣ ਸਮਿਤੀ ਨੇ ਮੱਧ ਪ੍ਰਦੇਸ਼ ਚੋਣਾਂ ਲਈ 80 ਉਮੀਦਵਾਰਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ...
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  1 day ago
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  1 day ago
ਐੱਮ. ਜੇ. ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਪਹਿਲਾ ਸਫ਼ਾ

ਸੁੰਜਵਾਨ ਹਮਲੇ ਪਿੱਛੇ ਪਾਕਿ ਦਾ ਹੱਥ-ਰੱਖਿਆ ਮੰਤਰੀ

* ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ-ਕਰਾਰਾ ਜਵਾਬ ਦੇਵਾਂਗੇ * ਸੀਤਾਰਮਨ ਵਲੋਂ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ, ਹਸਪਤਾਲ 'ਚ ਦਾਖ਼ਲ ਜ਼ਖ਼ਮੀਆ ਦਾ ਹਾਲ-ਚਾਲ ਪੁੱਛਿਆ

ਜੰਮੂ, 12 ਫਰਵਰੀ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੀਤੇ ਦਿਨੀਂ ਸੁੰਜਵਾਨ 'ਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਪਾਕਿ ਨੂੰ ਸਖ਼ਤ ਸੰਦੇਸ਼ ਦਿੰਦਿਆ ਕਿਹਾ ਕਿ ਇਸ ਹਮਲੇ ...

ਪੂਰੀ ਖ਼ਬਰ »

ਹੁਣ ਸੀ. ਆਰ. ਪੀ. ਐਫ਼. ਕੈਂਪ 'ਤੇ ਹਮਲੇ ਦੀ ਕੋਸ਼ਿਸ਼-ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਦੇ ਇਸ ਕਾਰਵਾਈ 'ਚਸੀ. ਆਰ. ਪੀ. ...

ਪੂਰੀ ਖ਼ਬਰ »

ਅੱਤਵਾਦੀਆਂ ਨਾਲ ਨਿਹੱਥਾ ਹੀ ਭਿੜ ਗਿਆ ਸੂਬੇਦਾਰ ਮਦਨ ਲਾਲ

ਜੰਮੂ, 12 ਫਰਵਰੀ (ਏਜੰਸੀਆਂ)-ਸੁੰਜਵਾਨ ਫ਼ੌਜੀ ਕੈਂਪ 'ਤੇ ਸਨਿੱਚਰਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ ਸ਼ਹੀਦ ਹੋਏ ਦੇਸ਼ ਦੇ ਇਕ ਬਹਾਦਰ ਜਵਾਨ ਦੀ ਕਹਾਣੀ ਨੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਥੇ ...

ਪੂਰੀ ਖ਼ਬਰ »

ਸੁੰਜਵਾਨ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸੁੰਜਵਾਨ 'ਚ ਬੀਤੇ ਦਿਨੀਂ ਜੈਸ਼ ਦੇ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਅਜੇ ਜਾਰੀ ਹੈ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਂਫਟੀਨੈਂਟ ਕਰਨਲ ਦਵੇਂਦਰ ...

ਪੂਰੀ ਖ਼ਬਰ »

ਪਹਾੜਾਂ 'ਤੇ ਬਰਫ਼ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਕਸ਼ਮੀਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸਮੁੱਚੀ ਕਸ਼ਮੀਰ ਵਾਦੀ 'ਚ ਸਰਦੀਆਂ ਦੌਰਾਨ ਜ਼ਿਆਦਾਤਰ ਮੌਸਮ ਖ਼ੁਸ਼ਕ ਰਹਿਣ ਦੇ ਬਾਅਦ ਸਰਦ ਮੌਸਮ ਦੀ ਤਾਜ਼ਾ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਕਿਸਾਨਾਂ ਅਤੇ ਬਾਗ਼ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰ ਵਾਦੀ ਸਮੇਤ ਸ੍ਰੀਨਗਰ ਸ਼ਹਿਰ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਂ ਦਰਮਿਆਨੀ ਬਾਰਿਸ਼

ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ/ਸ਼ਿਮਲਾ, 12 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਠੰਢ ਮੁੜ ਵਧ ਗਈ ਹੈ। ਕਈ ਥਾਵਾਂ 'ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਖ਼ੂਨ-ਖ਼ਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ-ਮਹਿਬੂਬਾ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਵਾਦੀ 'ਚ ਹੋ ਰਹੀ ਹਿੰਸਾ ਅਤੇ ਖ਼ੂਨ-ਖ਼ਰਾਬੇ ...

ਪੂਰੀ ਖ਼ਬਰ »

ਸ਼ੋਪੀਆਂ ਕੇਸ 'ਚ ਮੇਜਰ ਸਮੇਤ ਹੋਰਨਾਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਸ਼ੋਪੀਆਂ 'ਚ ਹੋਈ ਪੱਥਰਬਾਜ਼ੀ ਦੌਰਾਨ ਫੌਜ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 10 ਗੜਵਾਲ ਰਾਈਫਲ ਦੇ ਮੇਜਰ ਅਦਿੱਤਿਆ ਕੁਮਾਰ ਤੇ ਹੋਰਨਾਂ ਜਵਾਨਾਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ 'ਤੇ ਅਗਲੀ ਸੁਣਵਾਈ ਹੋਣ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਦੋਵੇਂ ਡਾਕਟਰਾਂ ਖ਼ਿਲਾਫ਼ ਅਦਾਲਤ ਵਲੋਂ ਸੰਮਨ ਜਾਰੀ

ਮਾਮਲਾ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ

ਪੰਚਕੂਲਾ, 12 ਫਰਵਰੀ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਵਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ਮੋਹਿੰਦਰ ਖ਼ਿਲਾਫ਼ ਸੰਮਨ ਜਾਰੀ ਕੀਤੇ ਗਏ ਅਤੇ ਉਨ੍ਹਾਂ ਨੂੰ 28 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਇਸ ਮਾਮਲੇ 'ਚ ਸਿਰਸਾ ਡੇਰਾ ਮੁਖੀ ਅਤੇ ਡਾਕਟਰ ਮੋਹਿੰਦਰ ਇੰਸਾਂ ਜੇਲ੍ਹ ਵਿਚ ਹਨ, ਜਦੋਂ ਕਿ ਡਾਕਟਰ ਪੰਕਜ ਗਰਗ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਮਾਮਲੇ ਦੀ ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ ਅਤੇ ਇਸ ਦੌਰਾਨ ਰਾਮ ਰਹੀਮ ਅਤੇ ਡਾਕਟਰ ਮੋਹਿੰਦਰ ਇੰਸਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਖ਼ਿਲਾਫ਼ ਸੀ. ਬੀ. ਆਈ. ਨੇ ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ ਵਿਚ ਪੰਚਕੂਲਾ ਸੀ. ਬੀ. ਆਈ. ਦੀ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ 1 ਫਰਵਰੀ ਨੂੰ ਰਾਮ ਰਹੀਮ ਦੇ ਨਾਲ-ਨਾਲ ਦੋ ਡਾਕਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ ਅਤੇ 5 ਫਰਵਰੀ ਨੂੰ ਸੀ. ਬੀ. ਆਈ. ਨੇ ਮਾਮਲੇ ਨਾਲ ਸਬੰਧਿਤ ਬਾਕੀ ਦੇ ਕਾਗ਼ਜ਼ ਅਦਾਲਤ ਵਿਚ ਪੇਸ਼ ਕਰ ਦਿੱਤੇ। ਜ਼ਿਕਰਯੋਗ ਹੈ ਕਿ ਸਾਧੂਆਂ ਦੀ ਸ਼ਿਕਾਇਤ ਉੱਤੇ ਨਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਤਹਿਤ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤਹਿਤ ਹਾਈਕੋਰਟ ਦੇ ਸਖ਼ਤ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੀ. ਬੀ. ਆਈ. ਵਲੋਂ ਰਾਮ ਰਹੀਮ ਤੇ ਦੋ ਡਾਕਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਦੂਜੇ ਪਾਸੇ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਵੀ ਐਸ. ਆਈ. ਟੀ. ਰਾਮ ਰਹੀਮ ਤੋਂ ਜਾਂਚ ਕਰੇਗੀ, ਕਿਉਂਕਿ ਪੁਲਿਸ ਦਾ ਮੰਨਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਕਿ ਰਾਮ ਰਹੀਮ ਨੂੰ ਇਸ ਮਾਮਲੇ ਦੀ ਜਾਣਕਾਰੀ ਨਾ ਹੋਵੇ। ਇਸ ਤੋਂ ਇਲਾਵਾ ਰਾਮ ਰਹੀਮ ਦੇ ਖ਼ਿਲਾਫ਼ ਡੇਰਾ ਪ੍ਰਬੰਧਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋ ਮਾਮਲੇ ਵੀ ਸੀ. ਬੀ. ਆਈ. ਅਦਾਲਤ ਵਿਚ ਚੱਲ ਰਹੇ ਹਨ।


ਖ਼ਬਰ ਸ਼ੇਅਰ ਕਰੋ

ਮੋਦੀ ਵਲੋਂ ਓਮਾਨ ਦੇ ਵਪਾਰੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਇਤਿਹਾਸਕ ਸ਼ਿਵ ਮੰਦਰ ਦੇ ਕੀਤੇ ਦਰਸ਼ਨ, ਮਸਜਿਦ ਵੀ ਗਏ-ਦੇਸ਼ ਪਰਤੇ

ਮਸਕਟ, 12 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ 'ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਭਾਰਤ ਨੂੰ ਵਪਾਰਕ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ 'ਚ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ...

ਪੂਰੀ ਖ਼ਬਰ »

ਹੁਣ 31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀਆਂ)-ਆਧਾਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਅਜੇ ਤੱਕ ਵੀ ਭੰਬਲਭੂਸਾ ਜਾਰੀ ਹੈ। ਆਧਾਰ ਲਿੰਕ ਕਦੋਂ ਕਰਵਾਉਣਾ ਹੈ, ਆਧਾਰ ਨਹੀਂ ਹੋਵੇਗਾ ਤਾਂ ਕਿਹੜੀ ਸੇਵਾਵਾਂ ਬੰਦ ਹੋ ਜਾਣਗੀਆਂ, ਆਧਾਰ 'ਚ ਆਪਣੀ ਜਾਣਕਾਰੀ ਅੱਪਡੇਟ ਕਰਵਾਉਣੀ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਲਈ ਨਵੀਆਂ ਹਦਾਇਤਾਂ

ਪੰਜਾਬ 'ਚ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਲਾਜ਼ਮੀ-ਪੰਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਸਾੜਨ ਦੀ ਸਮੱਸਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਕੰਬਾਈਨ ਮਾਲਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਦਾ ਮੰਤਵ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਤੇ ਪਤਨੀ ਨੂੰ ਸੰਮਨ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ 7 ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਨ ਨੇ ...

ਪੂਰੀ ਖ਼ਬਰ »

ਟਰੰਪ ਦੀ 4 ਹਜ਼ਾਰ ਅਰਬ ਡਾਲਰ ਦੀ ਅਮਰੀਕੀ ਬਜਟ ਯੋਜਨਾ 'ਚ ਪਾਕਿ ਲਈ 33.60 ਕਰੋੜ ਡਾਲਰ ਦੀ ਸਹਾਇਤਾ

ਵਾਸ਼ਿੰਗਟਨ, 12 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ 4 ਹਜ਼ਾਰ ਅਰਬ ਡਾਲਰ ਦੀ ਬਜਟ ਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਪਾਕਿਸਤਾਨ ਲਈ ਨਾਗਰਿਕ ਸਹਾਇਤਾ ਲਈ 25.60 ਕਰੋੜ ਡਾਲਰ ਜਦੋਂ ਕਿ ਫ਼ੌਜੀ ...

ਪੂਰੀ ਖ਼ਬਰ »

ਸੈਨਾ ਬਾਰੇ ਭਾਗਵਤ ਦੇ ਬਿਆਨ 'ਤੇ ਭੜਕੀ ਵਿਰੋਧੀ ਧਿਰ

ਮੁਆਫ਼ੀ ਦੀ ਕੀਤੀ ਮੰਗ, ਸੰਘ ਪ੍ਰਮੁੱਖ ਦਾ ਬਿਆਨ ਹਰ ਭਾਰਤੀ ਦਾ ਅਪਮਾਨ-ਰਾਹੁਲ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫ਼ੌਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਰੋਧੀ ...

ਪੂਰੀ ਖ਼ਬਰ »

ਮਾਲਿਆ ਨੂੰ ਝਟਕਾ, ਯੂ. ਕੇ. 'ਚ ਕਿੰਗਫ਼ਿਸ਼ਰ ਕੇਸ ਹਾਰੀ

ਸਿੰਗਾਪੁਰ ਦੀ ਕੰਪਨੀ ਨੂੰ ਚੁਕਾਉਣੇ ਪੈਣਗੇ 579 ਕਰੋੜ ਰੁਪਏ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ...

ਪੂਰੀ ਖ਼ਬਰ »

ਵੀਰਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਉਣਗੇ ਈਰਾਨ ਦੇ ਰਾਸ਼ਟਰਪਤੀ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇਸ ਹਫ਼ਤੇ ਭਾਰਤ ਦੇ 3 ਦਿਨਾ ਦੌਰੇ 'ਤੇ ਆਉਣਗੇ। ਰੂਹਾਨੀ, ਵੀਰਵਾਰ, 15 ਫਰਵਰੀ ਨੂੰ ਭਾਰਤ ਆਉਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਪਤਵੰਤਿਆਂ ਨਾਲ ਮੁਲਾਕਾਤ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਸ਼ਾਹਪੋਰ ਸੈਕਟਰ 'ਚ ਜ਼ਖ਼ਮੀ ਹੋਏ ਜਵਾਨ ਨੇ ਊਧਮਪੁਰ ਦੇ ਸੈਨਿਕ ਹਸਪਤਾਲ 'ਚ ਦਮ ਤੋੜ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਗੰਨਰ ਕਿਸ਼ੋਰ ਕੁਮਾਰ ਮੁਨਾ ਬੀਤੀ 4 ਫਰਵਰੀ ਨੂੰ ਸ਼ਾਹਪੋਰ ਸੈਕਟਰ 'ਚ ਪਾਕਿ ਵਲੋਂ ...

ਪੂਰੀ ਖ਼ਬਰ »

ਸੋਪੋਰ 'ਚ ਹਾਦਸੇ ਵਿਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ-ਪੁਲਿਸ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸਵੇਰੇ ਵਾਪਰੇ ਮੋਟਰਸਾਈਕਲ ਹਾਦਸੇ ਵਿਚ ਮਾਰੇ ਗਏ 2 ਨੌਜਵਾਨ ਲਸ਼ਕਰ ਦੇ ਅੱਤਵਾਦੀ ਸਨ। ਐਸ. ਐਸ. ਪੀ. ਸੋਪੋਰ ਹਰਮੀਤ ਸਿੰਘ ਅਨੁਸਾਰ ਸੋਪੋਰ ਦੇ ਵਾਰਪੋਰਾ ਇਲਾਕੇ 'ਚ ਮੋਟਰ ਸਾਈਕਲ ਦੇ ਖਿਸਕਣ ਕਾਰਨ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਤਾਮਿਲਨਾਡੂ ਵਿਧਾਨ ਸਭਾ ਦੇ ਹਾਲ 'ਚ ਜੈਲਲਿਤਾ ਦਾ ਚਿੱਤਰ ਲਾਇਆ

ਚੇਨਈ, 12 ਫਰਵਰੀ (ਏਜੰਸੀ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੇ ਚਿੱਤਰ ਦੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਦਰਮਿਆਨ ਸੋਮਵਾਰ ਨੂੰ ਵਿਧਾਨ ਸਭਾ ਦੇ ਹਾਲ 'ਚ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਲੰਬੇ ਅਤੇ 5 ਫੁੱਟ ਚੌੜੇ ਚਿੱਤਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX