ਤਾਜਾ ਖ਼ਬਰਾਂ


ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹੈ ਉਤਰ ਕੋਰੀਆ - ਵਾਈਟ ਹਾਊਸ
. . .  2 minutes ago
ਵਾਸ਼ਿੰਗਟਨ, 26 ਅਪ੍ਰੈਲ - ਵਾਈਟ ਹਾਊਸ ਦੀ ਬੁਲਾਰਨ ਸਾਰਾ ਸੈਂਡਰਸ ਨੇ ਅੱਜ ਕਿਹਾ ਕਿ ਉਤਰ ਕੋਰੀਆ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰ ਮੁਕਤ ਕਰਨ ਦੇ ਮੁੱਦੇ 'ਤੇ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਇਸ ਤੋਂ ਪਹਿਲਾ ਮੰਗਲਵਾਰ ਨੂੰ ਅਮਰੀਕੀ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ
. . .  49 minutes ago
ਕਾਠਗੜ੍ਹ 26 ਅਪ੍ਰੈਲ (ਪਨੇਸਰ, ਸੂਰਾਪੁਰੀ) - ਬੀਤੀ ਦੇਰ ਰਾਤ ਰੋਪੜ ਬਲਾਚੌਰ ਹਾਈਵੇ ਤੇ ਪਿੰਡ ਭਰਥਲਾ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ...
ਨਵੇਂ ਬਣੇ ਬਿਜਲੀ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  55 minutes ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ) - ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਚ ਸਨਮਾਨਿਤ ਕੀਤਾ...
ਸਿਰ 'ਚ ਗੋਲੀਆਂ ਲੱਗਣ ਨਾਲ ਏ.ਐਸ.ਆਈ.ਦੀ ਭੇਦਭਰੀ ਹਾਲਤ ਵਿਚ ਮੌਤ
. . .  about 1 hour ago
ਜੌੜਾ ਛੱਤਰਾਂ, 26 ਅਪ੍ਰੈਲ (ਪਰਮਜੀਤ ਸਿੰਘ ਘੁੰਮਣ) - ਪੁਲਿਸ ਚੌਕੀ ਜੌੜਾ ਛੱਤਰਾਂ ਅਧੀਨ ਆਉਂਦੇ ਪਿੰਡ ਰਾਜਪੁਰ ਦੇ ਏ.ਐਸ.ਆਈ.ਬਲਦੇਵ ਸਿੰਘ ਪੁੱਤਰ ਤਾਰਾ ਸਿੰਘ ਦੀ ਬੀਤੀ ਰਾਤ ਸਰਕਾਰੀ ਰਿਵਾਲਵਰ 'ਚੋਂ ਦੋ ਗੋਲੀਆਂ ਸਿਰ ਵਿਚ ਲੱਗਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ...
ਕਬਾੜ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ
. . .  about 1 hour ago
ਜਲੰਧਰ, 26 ਅਪ੍ਰੈਲ - ਜਲੰਧਰ ਦੇ ਕਾਜ਼ੀ ਮੰਡੀ ਇਲਾਕੇ 'ਚ ਦੇਰ ਰਾਤ ਢਾਈ ਵਜੇ ਦੇ ਕਰੀਬ ਇਕ ਕਬਾੜ ਦੇ ਗੋਦਾਮ ਵਿਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਨੇ ਕੋਲ ਖੜੇ ਕੁੱਝ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਨੂੰ ਬੁਝਾਉ...
ਕੁਸ਼ੀਨਗਰ ਨਗਰ ਹਾਦਸੇ 'ਤੇ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਸਕੂਲ ਵੈਨ ਦੇ ਟਰੇਨ ਨਾਲ ਟਕਰਾ ਜਾਣ ਕਾਰਨ 13 ਬੱਚਿਆਂ ਦੀ ਮੌਤ ਹੋ ਗਈ, ਇਸ ਭਿਆਨਕ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ...
18 ਵਿਦਿਆਰਥੀ ਸੜਕ ਹਾਦਸੇ ਵਿਚ ਜ਼ਖਮੀ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ - ਦਿੱਲੀ 'ਚ ਕਨ੍ਹਈਆ ਨਗਰ ਮੈਟਰੋ ਸਟੇਸ਼ਨ ਨੇੜੇ ਅੱਜ ਸਵੇਰੇ ਸਕੂਲ ਵੈਨ ਤੇ ਇਕ ਟੈਂਪੂ ਵਿਚਕਾਰ ਹੋਈ ਟੱਕਰ ਵਿਚ 18 ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ...
ਭਾਰਤੀ ਸਿਆਸਤ ਦਾ ਸਭਿਆਚਾਰ ਕਾਂਗਰਸੀ ਪਾਪ ਨਾਲ ਜੁੜਿਆ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕਾ 'ਚ ਭਾਜਪਾ ਦੇ ਸਾਰੇ ਉਮੀਦਵਾਰਾਂ ਤੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਰਾਜਨੀਤੀ ਦਾ ਸਭਿਆਚਾਰ ਕਾਂਗਰਸ ਦੇ ਕੁਕਰਮਾਂ ਤੇ ਕਾਂਗਰਸ ਦੇ ਪਾਪ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ...
ਖੰਡ ਮਿਲ ਮੁਕੇਰੀਅਾਂ ਬੰਦ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਕੀਤਾ ਚੱਕਾ ਜਾਮ
. . .  about 2 hours ago
ਬੀ.ਸੀ.ਸੀ.ਆਈ. ਵਲੋਂ ਅਵਾਰਡਾਂ ਲਈ ਗਾਵਸਕਰ ਤੇ ਕੋਹਲੀ ਦੇ ਨਾਂਵਾਂ ਦੀ ਸਿਫਾਰਸ਼
. . .  about 2 hours ago
ਮੁੰਬਈ, 26 ਅਪ੍ਰੈਲ - ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤੀ ਕ੍ਰਿਕਟ ਬੋਰਡ ਵੱਲੋਂ ਖੇਲ ਰਤਨ ਅਵਾਰਡ ਲਈ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੇ ਨਾਂ ਤੇ ਲਾਈਫ਼ ਟਾਈਮ ਅਚੀਵਮੈਂਟ ਧਿਆਨ ਚੰਦ ਅਵਾਰਡ ਲਈ ਸਾਬਕਾ ਮਹਾਨ ਕ੍ਰਿਕਟ ਖਿਡਾਰੀ ਸੁਨੀਲ ਗਾਵਸਕਰ ਨੂੰ ਦੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ
  •     Confirm Target Language  

ਪਹਿਲਾ ਸਫ਼ਾ

ਸੁੰਜਵਾਨ ਹਮਲੇ ਪਿੱਛੇ ਪਾਕਿ ਦਾ ਹੱਥ-ਰੱਖਿਆ ਮੰਤਰੀ

* ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ-ਕਰਾਰਾ ਜਵਾਬ ਦੇਵਾਂਗੇ * ਸੀਤਾਰਮਨ ਵਲੋਂ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ, ਹਸਪਤਾਲ 'ਚ ਦਾਖ਼ਲ ਜ਼ਖ਼ਮੀਆ ਦਾ ਹਾਲ-ਚਾਲ ਪੁੱਛਿਆ

ਜੰਮੂ, 12 ਫਰਵਰੀ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੀਤੇ ਦਿਨੀਂ ਸੁੰਜਵਾਨ 'ਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਪਾਕਿ ਨੂੰ ਸਖ਼ਤ ਸੰਦੇਸ਼ ਦਿੰਦਿਆ ਕਿਹਾ ਕਿ ਇਸ ਹਮਲੇ ...

ਪੂਰੀ ਖ਼ਬਰ »

ਹੁਣ ਸੀ. ਆਰ. ਪੀ. ਐਫ਼. ਕੈਂਪ 'ਤੇ ਹਮਲੇ ਦੀ ਕੋਸ਼ਿਸ਼-ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਦੇ ਇਸ ਕਾਰਵਾਈ 'ਚਸੀ. ਆਰ. ਪੀ. ...

ਪੂਰੀ ਖ਼ਬਰ »

ਅੱਤਵਾਦੀਆਂ ਨਾਲ ਨਿਹੱਥਾ ਹੀ ਭਿੜ ਗਿਆ ਸੂਬੇਦਾਰ ਮਦਨ ਲਾਲ

ਜੰਮੂ, 12 ਫਰਵਰੀ (ਏਜੰਸੀਆਂ)-ਸੁੰਜਵਾਨ ਫ਼ੌਜੀ ਕੈਂਪ 'ਤੇ ਸਨਿੱਚਰਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ ਸ਼ਹੀਦ ਹੋਏ ਦੇਸ਼ ਦੇ ਇਕ ਬਹਾਦਰ ਜਵਾਨ ਦੀ ਕਹਾਣੀ ਨੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਥੇ ...

ਪੂਰੀ ਖ਼ਬਰ »

ਸੁੰਜਵਾਨ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸੁੰਜਵਾਨ 'ਚ ਬੀਤੇ ਦਿਨੀਂ ਜੈਸ਼ ਦੇ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਅਜੇ ਜਾਰੀ ਹੈ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਂਫਟੀਨੈਂਟ ਕਰਨਲ ਦਵੇਂਦਰ ...

ਪੂਰੀ ਖ਼ਬਰ »

ਪਹਾੜਾਂ 'ਤੇ ਬਰਫ਼ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਕਸ਼ਮੀਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸਮੁੱਚੀ ਕਸ਼ਮੀਰ ਵਾਦੀ 'ਚ ਸਰਦੀਆਂ ਦੌਰਾਨ ਜ਼ਿਆਦਾਤਰ ਮੌਸਮ ਖ਼ੁਸ਼ਕ ਰਹਿਣ ਦੇ ਬਾਅਦ ਸਰਦ ਮੌਸਮ ਦੀ ਤਾਜ਼ਾ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਕਿਸਾਨਾਂ ਅਤੇ ਬਾਗ਼ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰ ਵਾਦੀ ਸਮੇਤ ਸ੍ਰੀਨਗਰ ਸ਼ਹਿਰ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਂ ਦਰਮਿਆਨੀ ਬਾਰਿਸ਼

ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ/ਸ਼ਿਮਲਾ, 12 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਠੰਢ ਮੁੜ ਵਧ ਗਈ ਹੈ। ਕਈ ਥਾਵਾਂ 'ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਖ਼ੂਨ-ਖ਼ਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ-ਮਹਿਬੂਬਾ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਵਾਦੀ 'ਚ ਹੋ ਰਹੀ ਹਿੰਸਾ ਅਤੇ ਖ਼ੂਨ-ਖ਼ਰਾਬੇ ...

ਪੂਰੀ ਖ਼ਬਰ »

ਸ਼ੋਪੀਆਂ ਕੇਸ 'ਚ ਮੇਜਰ ਸਮੇਤ ਹੋਰਨਾਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਸ਼ੋਪੀਆਂ 'ਚ ਹੋਈ ਪੱਥਰਬਾਜ਼ੀ ਦੌਰਾਨ ਫੌਜ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 10 ਗੜਵਾਲ ਰਾਈਫਲ ਦੇ ਮੇਜਰ ਅਦਿੱਤਿਆ ਕੁਮਾਰ ਤੇ ਹੋਰਨਾਂ ਜਵਾਨਾਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ 'ਤੇ ਅਗਲੀ ਸੁਣਵਾਈ ਹੋਣ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਦੋਵੇਂ ਡਾਕਟਰਾਂ ਖ਼ਿਲਾਫ਼ ਅਦਾਲਤ ਵਲੋਂ ਸੰਮਨ ਜਾਰੀ

ਮਾਮਲਾ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ

ਪੰਚਕੂਲਾ, 12 ਫਰਵਰੀ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਵਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ...

ਪੂਰੀ ਖ਼ਬਰ »

ਮੋਦੀ ਵਲੋਂ ਓਮਾਨ ਦੇ ਵਪਾਰੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਇਤਿਹਾਸਕ ਸ਼ਿਵ ਮੰਦਰ ਦੇ ਕੀਤੇ ਦਰਸ਼ਨ, ਮਸਜਿਦ ਵੀ ਗਏ-ਦੇਸ਼ ਪਰਤੇ

ਮਸਕਟ, 12 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ 'ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਭਾਰਤ ਨੂੰ ਵਪਾਰਕ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ 'ਚ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਤਿੰਨ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਗੇੜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇੱਥੇ ਪਹੁੰਚੇ ਸਨ। ਉਨ੍ਹਾਂ ਨੇ ਇੱਥੇ ਓਮਾਨ ਦੇ ਅੰਤਰਰਾਸ਼ਟਰੀ ਸਬੰਧ ਤੇ ਸਹਿਯੋਗ ਮਾਮਲਿਆਂ ਲਈ ਉਪ ਪ੍ਰਧਾਨ ਮੰਤਰੀ ਸਈਦ ਅਸਦ ਬਿਨ ਤਾਰਿਕ ਅਲ ਸਈਦ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਰਾਹੀਂ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਪ੍ਰਸਪਰ ਹਿਤ ਦੇ ਖੇਤਰਾਂ ਵਿਚ ਦੁਵੱਲੇ ਸਹਿਯੋਗ 'ਤੇ ਗੰਭੀਰਤਾ ਨਾਲ ਚਰਚਾ ਕੀਤੀ। ਕੁਮਾਰ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਚਾਰ ਦਿਨ 'ਚ ਚਾਰ ਦੇਸ਼ਾਂ ਦੇ ਦੌਰੇ ਨੇ ਖਾੜੀ ਦੇਸ਼ਾਂ ਤੇ ਪੱਛਮੀ ਏਸ਼ੀਆ 'ਚ ਸਾਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੌਥਾ ਦਿਨ ਮਸਕਟ 'ਚ ਭਾਰਤ-ਓਮਾਨ ਵਪਾਰ ਬੈਠਕ ਦੇ ਨਾਲ ਸ਼ੁਰੂ ਹੋਇਆ। ਮੋਦੀ ਨੇ ਬੈਠਕ 'ਚ ਕਾਰੋਬਾਰ ਦੇ ਲਿਹਾਜ਼ ਨਾਲ ਆਕਰਸ਼ਕ ਸਥਾਨ ਦੇ ਰੂਪ 'ਚ ਭਾਰਤ ਦੀ ਵਕਾਲਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਮਸਕਟ ਦੇ ਇਤਿਹਾਸਕ ਸ਼ਿਵ ਮੰਦਰ ਦੇ ਦਰਸ਼ਨ ਕੀਤੇ। ਇਹ ਮੰਦਰ ਇਸ ਖੇਤਰ ਦਾ ਸਭ ਤੋਂ ਪੁਰਾਣਾ ਮੰਦਰ ਹੈ ਤੇ ਇਹ ਸੁਲਤਾਨ ਦੇ ਮਹਿਲ ਕੋਲ ਮਤਰਾਹ ਇਲਾਕੇ 'ਚ ਸਥਿਤ ਹੈ। ਜ਼ਿਕਰਯੋਗ ਹੈ ਕਿ ਇਸ ਮੰਦਰ ਦਾ ਨਿਰਮਾਣ 125 ਸਾਲ ਪਹਿਲਾਂ ਗੁਜਰਾਤ ਦੇ ਵਪਾਰੀ ਭਾਈਚਾਰੇ ਵਲੋਂ ਕਰਵਾਇਆ ਗਿਆ ਸੀ, ਜਿਸ ਦਾ ਸਾਲ 1999 ਵਿਚ ਪੁਨਰ ਨਿਰਮਾਣ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਸੁਲਤਾਨ ਕਾਬੂਸ ਗ੍ਰੈਂਡ ਮਸਜਿਦ 'ਚ ਵੀ ਗਏ। ਇਸ ਤੋਂ ਪਹਿਲਾਂ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮਾਨ ਦੀ ਰਾਜਧਾਨੀ 'ਚ ਕਬੂਸ ਸਪੋਰਟ ਕੰਪਲੈਕਸ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦੇ ਰਾਜਨੀਤਕ ਮਾਹੌਲ 'ਚ ਉਤਾਰ-ਚੜ੍ਹਾਅ ਦੇ ਬਾਵਜੂਦ ਭਾਰਤ ਤੇ ਓਮਾਨ ਦੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਓਮਾਨ ਵਿਚ ਰਹਿ ਰਹੇ ਭਾਰਤੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਲ 2015 ਤੋਂ ਬਾਅਦ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੀ ਪੰਜਵੀਂ ਯਾਤਰਾ 'ਤੇ ਹਨ। ਓਮਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਦੌਰਾ ਹੈ। ਓਮਾਨ ਦੀ ਕੁਲ ਆਬਾਦੀ 'ਚ 20 ਫ਼ੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਸਾਲ 2016-17 ਵਿਚ ਭਾਰਤ-ਓਮਾਨ ਵਿਚਾਲੇ 25 ਹਜ਼ਾਰ 700 ਕਰੋੜ ਰੁਪਏ ਦਾ ਵਪਾਰ ਹੋਇਆ ਸੀ।
ਭਾਰਤ-ਓਮਾਨ ਵਲੋਂ ਅੱਤਵਾਦ ਦੇ ਸਮਰਥਕਾਂ ਨੂੰ ਅਲੱਗ-ਥਲੱਗ ਕਰਨ ਦਾ ਸੱਦਾ
ਮਸਕਟ-ਭਾਰਤ ਤੇ ਓਮਾਨ ਵੱਖ-ਵੱਖ ਸੰਗਠਨਾਂ ਤੇ ਦੇਸ਼ਾਂ ਵਲੋਂ ਅੱਤਵਾਦ ਲਈ ਧਰਮ ਦੀ ਕੀਤੀ ਜਾਂਦੀ ਗਲਤ ਵਰਤੋਂ ਖ਼ਿਲਾਫ਼ ਸਹਿਯੋਗ ਕਰਨਗੇ। ਦੋਹਾਂ ਦੇਸ਼ਾਂ ਨੇ ਅੱਤਵਾਦ ਦੇ ਸਮਰਥਕਾਂ ਨੂੰ ਅਲੱਗ-ਥਲੱਗ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾ ਦੌਰੇ ਦੀ ਸਮਾਪਤੀ ਮੌਕੇ ਦੋਹਾਂ ਦੇਸ਼ਾਂ ਵਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਦੱਸਿਆ ਗਿਆ ਕਿ ਸੁਲਤਾਨ ਕਾਬੂਸ ਬਿਨ ਸਈਦ ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਸਾਂਝੇ ਹਿੱਤਾਂ ਸਮੇਤ ਪੱਛਮੀ ਤੇ ਦੱਖਣੀ ਏਸ਼ੀਆ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਦੋਹਾਂ ਦੇਸ਼ਾਂ ਨੇ ਅੱਤਵਾਦ ਨੂੰ ਸੁਰੱਖਿਆ ਤੇ ਸ਼ਾਂਤੀ ਲਈ ਖ਼ਤਰਾ ਦੱਸਿਆ ਤੇ ਇਸ ਖ਼ਿਲਾਫ਼ ਦੁਵੱਲੇ, ਖੇਤਰੀ ਤੇ ਵਿਸ਼ਵ ਪੱਧਰ 'ਤੇ ਇਕੱਠੇ ਤੌਰ 'ਤੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ।


ਖ਼ਬਰ ਸ਼ੇਅਰ ਕਰੋ

ਹੁਣ 31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀਆਂ)-ਆਧਾਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਅਜੇ ਤੱਕ ਵੀ ਭੰਬਲਭੂਸਾ ਜਾਰੀ ਹੈ। ਆਧਾਰ ਲਿੰਕ ਕਦੋਂ ਕਰਵਾਉਣਾ ਹੈ, ਆਧਾਰ ਨਹੀਂ ਹੋਵੇਗਾ ਤਾਂ ਕਿਹੜੀ ਸੇਵਾਵਾਂ ਬੰਦ ਹੋ ਜਾਣਗੀਆਂ, ਆਧਾਰ 'ਚ ਆਪਣੀ ਜਾਣਕਾਰੀ ਅੱਪਡੇਟ ਕਰਵਾਉਣੀ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਲਈ ਨਵੀਆਂ ਹਦਾਇਤਾਂ

ਪੰਜਾਬ 'ਚ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਲਾਜ਼ਮੀ-ਪੰਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਸਾੜਨ ਦੀ ਸਮੱਸਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਕੰਬਾਈਨ ਮਾਲਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਦਾ ਮੰਤਵ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਤੇ ਪਤਨੀ ਨੂੰ ਸੰਮਨ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ 7 ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਨ ਨੇ ...

ਪੂਰੀ ਖ਼ਬਰ »

ਟਰੰਪ ਦੀ 4 ਹਜ਼ਾਰ ਅਰਬ ਡਾਲਰ ਦੀ ਅਮਰੀਕੀ ਬਜਟ ਯੋਜਨਾ 'ਚ ਪਾਕਿ ਲਈ 33.60 ਕਰੋੜ ਡਾਲਰ ਦੀ ਸਹਾਇਤਾ

ਵਾਸ਼ਿੰਗਟਨ, 12 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ 4 ਹਜ਼ਾਰ ਅਰਬ ਡਾਲਰ ਦੀ ਬਜਟ ਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਪਾਕਿਸਤਾਨ ਲਈ ਨਾਗਰਿਕ ਸਹਾਇਤਾ ਲਈ 25.60 ਕਰੋੜ ਡਾਲਰ ਜਦੋਂ ਕਿ ਫ਼ੌਜੀ ...

ਪੂਰੀ ਖ਼ਬਰ »

ਸੈਨਾ ਬਾਰੇ ਭਾਗਵਤ ਦੇ ਬਿਆਨ 'ਤੇ ਭੜਕੀ ਵਿਰੋਧੀ ਧਿਰ

ਮੁਆਫ਼ੀ ਦੀ ਕੀਤੀ ਮੰਗ, ਸੰਘ ਪ੍ਰਮੁੱਖ ਦਾ ਬਿਆਨ ਹਰ ਭਾਰਤੀ ਦਾ ਅਪਮਾਨ-ਰਾਹੁਲ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫ਼ੌਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਰੋਧੀ ...

ਪੂਰੀ ਖ਼ਬਰ »

ਮਾਲਿਆ ਨੂੰ ਝਟਕਾ, ਯੂ. ਕੇ. 'ਚ ਕਿੰਗਫ਼ਿਸ਼ਰ ਕੇਸ ਹਾਰੀ

ਸਿੰਗਾਪੁਰ ਦੀ ਕੰਪਨੀ ਨੂੰ ਚੁਕਾਉਣੇ ਪੈਣਗੇ 579 ਕਰੋੜ ਰੁਪਏ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ...

ਪੂਰੀ ਖ਼ਬਰ »

ਵੀਰਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਉਣਗੇ ਈਰਾਨ ਦੇ ਰਾਸ਼ਟਰਪਤੀ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇਸ ਹਫ਼ਤੇ ਭਾਰਤ ਦੇ 3 ਦਿਨਾ ਦੌਰੇ 'ਤੇ ਆਉਣਗੇ। ਰੂਹਾਨੀ, ਵੀਰਵਾਰ, 15 ਫਰਵਰੀ ਨੂੰ ਭਾਰਤ ਆਉਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਪਤਵੰਤਿਆਂ ਨਾਲ ਮੁਲਾਕਾਤ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਸ਼ਾਹਪੋਰ ਸੈਕਟਰ 'ਚ ਜ਼ਖ਼ਮੀ ਹੋਏ ਜਵਾਨ ਨੇ ਊਧਮਪੁਰ ਦੇ ਸੈਨਿਕ ਹਸਪਤਾਲ 'ਚ ਦਮ ਤੋੜ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਗੰਨਰ ਕਿਸ਼ੋਰ ਕੁਮਾਰ ਮੁਨਾ ਬੀਤੀ 4 ਫਰਵਰੀ ਨੂੰ ਸ਼ਾਹਪੋਰ ਸੈਕਟਰ 'ਚ ਪਾਕਿ ਵਲੋਂ ...

ਪੂਰੀ ਖ਼ਬਰ »

ਸੋਪੋਰ 'ਚ ਹਾਦਸੇ ਵਿਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ-ਪੁਲਿਸ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸਵੇਰੇ ਵਾਪਰੇ ਮੋਟਰਸਾਈਕਲ ਹਾਦਸੇ ਵਿਚ ਮਾਰੇ ਗਏ 2 ਨੌਜਵਾਨ ਲਸ਼ਕਰ ਦੇ ਅੱਤਵਾਦੀ ਸਨ। ਐਸ. ਐਸ. ਪੀ. ਸੋਪੋਰ ਹਰਮੀਤ ਸਿੰਘ ਅਨੁਸਾਰ ਸੋਪੋਰ ਦੇ ਵਾਰਪੋਰਾ ਇਲਾਕੇ 'ਚ ਮੋਟਰ ਸਾਈਕਲ ਦੇ ਖਿਸਕਣ ਕਾਰਨ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਤਾਮਿਲਨਾਡੂ ਵਿਧਾਨ ਸਭਾ ਦੇ ਹਾਲ 'ਚ ਜੈਲਲਿਤਾ ਦਾ ਚਿੱਤਰ ਲਾਇਆ

ਚੇਨਈ, 12 ਫਰਵਰੀ (ਏਜੰਸੀ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੇ ਚਿੱਤਰ ਦੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਦਰਮਿਆਨ ਸੋਮਵਾਰ ਨੂੰ ਵਿਧਾਨ ਸਭਾ ਦੇ ਹਾਲ 'ਚ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਲੰਬੇ ਅਤੇ 5 ਫੁੱਟ ਚੌੜੇ ਚਿੱਤਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX