ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਪਹਿਲਾ ਸਫ਼ਾ

ਸੁੰਜਵਾਨ ਹਮਲੇ ਪਿੱਛੇ ਪਾਕਿ ਦਾ ਹੱਥ-ਰੱਖਿਆ ਮੰਤਰੀ

* ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ-ਕਰਾਰਾ ਜਵਾਬ ਦੇਵਾਂਗੇ * ਸੀਤਾਰਮਨ ਵਲੋਂ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ, ਹਸਪਤਾਲ 'ਚ ਦਾਖ਼ਲ ਜ਼ਖ਼ਮੀਆ ਦਾ ਹਾਲ-ਚਾਲ ਪੁੱਛਿਆ

ਜੰਮੂ, 12 ਫਰਵਰੀ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੀਤੇ ਦਿਨੀਂ ਸੁੰਜਵਾਨ 'ਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਪਾਕਿ ਨੂੰ ਸਖ਼ਤ ਸੰਦੇਸ਼ ਦਿੰਦਿਆ ਕਿਹਾ ਕਿ ਇਸ ਹਮਲੇ ...

ਪੂਰੀ ਖ਼ਬਰ »

ਹੁਣ ਸੀ. ਆਰ. ਪੀ. ਐਫ਼. ਕੈਂਪ 'ਤੇ ਹਮਲੇ ਦੀ ਕੋਸ਼ਿਸ਼-ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਦੇ ਇਸ ਕਾਰਵਾਈ 'ਚਸੀ. ਆਰ. ਪੀ. ...

ਪੂਰੀ ਖ਼ਬਰ »

ਅੱਤਵਾਦੀਆਂ ਨਾਲ ਨਿਹੱਥਾ ਹੀ ਭਿੜ ਗਿਆ ਸੂਬੇਦਾਰ ਮਦਨ ਲਾਲ

ਜੰਮੂ, 12 ਫਰਵਰੀ (ਏਜੰਸੀਆਂ)-ਸੁੰਜਵਾਨ ਫ਼ੌਜੀ ਕੈਂਪ 'ਤੇ ਸਨਿੱਚਰਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ ਸ਼ਹੀਦ ਹੋਏ ਦੇਸ਼ ਦੇ ਇਕ ਬਹਾਦਰ ਜਵਾਨ ਦੀ ਕਹਾਣੀ ਨੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਥੇ ...

ਪੂਰੀ ਖ਼ਬਰ »

ਸੁੰਜਵਾਨ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸੁੰਜਵਾਨ 'ਚ ਬੀਤੇ ਦਿਨੀਂ ਜੈਸ਼ ਦੇ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਅਜੇ ਜਾਰੀ ਹੈ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਂਫਟੀਨੈਂਟ ਕਰਨਲ ਦਵੇਂਦਰ ...

ਪੂਰੀ ਖ਼ਬਰ »

ਪਹਾੜਾਂ 'ਤੇ ਬਰਫ਼ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਕਸ਼ਮੀਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸਮੁੱਚੀ ਕਸ਼ਮੀਰ ਵਾਦੀ 'ਚ ਸਰਦੀਆਂ ਦੌਰਾਨ ਜ਼ਿਆਦਾਤਰ ਮੌਸਮ ਖ਼ੁਸ਼ਕ ਰਹਿਣ ਦੇ ਬਾਅਦ ਸਰਦ ਮੌਸਮ ਦੀ ਤਾਜ਼ਾ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਕਿਸਾਨਾਂ ਅਤੇ ਬਾਗ਼ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰ ਵਾਦੀ ਸਮੇਤ ਸ੍ਰੀਨਗਰ ਸ਼ਹਿਰ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਂ ਦਰਮਿਆਨੀ ਬਾਰਿਸ਼

ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ/ਸ਼ਿਮਲਾ, 12 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਠੰਢ ਮੁੜ ਵਧ ਗਈ ਹੈ। ਕਈ ਥਾਵਾਂ 'ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਖ਼ੂਨ-ਖ਼ਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ-ਮਹਿਬੂਬਾ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਵਾਦੀ 'ਚ ਹੋ ਰਹੀ ਹਿੰਸਾ ਅਤੇ ਖ਼ੂਨ-ਖ਼ਰਾਬੇ ...

ਪੂਰੀ ਖ਼ਬਰ »

ਸ਼ੋਪੀਆਂ ਕੇਸ 'ਚ ਮੇਜਰ ਸਮੇਤ ਹੋਰਨਾਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਸ਼ੋਪੀਆਂ 'ਚ ਹੋਈ ਪੱਥਰਬਾਜ਼ੀ ਦੌਰਾਨ ਫੌਜ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 10 ਗੜਵਾਲ ਰਾਈਫਲ ਦੇ ਮੇਜਰ ਅਦਿੱਤਿਆ ਕੁਮਾਰ ਤੇ ਹੋਰਨਾਂ ਜਵਾਨਾਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ 'ਤੇ ਅਗਲੀ ਸੁਣਵਾਈ ਹੋਣ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਦੋਵੇਂ ਡਾਕਟਰਾਂ ਖ਼ਿਲਾਫ਼ ਅਦਾਲਤ ਵਲੋਂ ਸੰਮਨ ਜਾਰੀ

ਮਾਮਲਾ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ

ਪੰਚਕੂਲਾ, 12 ਫਰਵਰੀ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਵਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ...

ਪੂਰੀ ਖ਼ਬਰ »

ਮੋਦੀ ਵਲੋਂ ਓਮਾਨ ਦੇ ਵਪਾਰੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਇਤਿਹਾਸਕ ਸ਼ਿਵ ਮੰਦਰ ਦੇ ਕੀਤੇ ਦਰਸ਼ਨ, ਮਸਜਿਦ ਵੀ ਗਏ-ਦੇਸ਼ ਪਰਤੇ

ਮਸਕਟ, 12 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ 'ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਭਾਰਤ ਨੂੰ ਵਪਾਰਕ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ 'ਚ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ...

ਪੂਰੀ ਖ਼ਬਰ »

ਹੁਣ 31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀਆਂ)-ਆਧਾਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਅਜੇ ਤੱਕ ਵੀ ਭੰਬਲਭੂਸਾ ਜਾਰੀ ਹੈ। ਆਧਾਰ ਲਿੰਕ ਕਦੋਂ ਕਰਵਾਉਣਾ ਹੈ, ਆਧਾਰ ਨਹੀਂ ਹੋਵੇਗਾ ਤਾਂ ਕਿਹੜੀ ਸੇਵਾਵਾਂ ਬੰਦ ਹੋ ਜਾਣਗੀਆਂ, ਆਧਾਰ 'ਚ ਆਪਣੀ ਜਾਣਕਾਰੀ ਅੱਪਡੇਟ ਕਰਵਾਉਣੀ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਲਈ ਨਵੀਆਂ ਹਦਾਇਤਾਂ

ਪੰਜਾਬ 'ਚ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਲਾਜ਼ਮੀ-ਪੰਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਸਾੜਨ ਦੀ ਸਮੱਸਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਕੰਬਾਈਨ ਮਾਲਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਦਾ ਮੰਤਵ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਤੇ ਪਤਨੀ ਨੂੰ ਸੰਮਨ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ 7 ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਨ ਨੇ ...

ਪੂਰੀ ਖ਼ਬਰ »

ਟਰੰਪ ਦੀ 4 ਹਜ਼ਾਰ ਅਰਬ ਡਾਲਰ ਦੀ ਅਮਰੀਕੀ ਬਜਟ ਯੋਜਨਾ 'ਚ ਪਾਕਿ ਲਈ 33.60 ਕਰੋੜ ਡਾਲਰ ਦੀ ਸਹਾਇਤਾ

ਵਾਸ਼ਿੰਗਟਨ, 12 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ 4 ਹਜ਼ਾਰ ਅਰਬ ਡਾਲਰ ਦੀ ਬਜਟ ਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਪਾਕਿਸਤਾਨ ਲਈ ਨਾਗਰਿਕ ਸਹਾਇਤਾ ਲਈ 25.60 ਕਰੋੜ ਡਾਲਰ ਜਦੋਂ ਕਿ ਫ਼ੌਜੀ ...

ਪੂਰੀ ਖ਼ਬਰ »

ਸੈਨਾ ਬਾਰੇ ਭਾਗਵਤ ਦੇ ਬਿਆਨ 'ਤੇ ਭੜਕੀ ਵਿਰੋਧੀ ਧਿਰ

ਮੁਆਫ਼ੀ ਦੀ ਕੀਤੀ ਮੰਗ, ਸੰਘ ਪ੍ਰਮੁੱਖ ਦਾ ਬਿਆਨ ਹਰ ਭਾਰਤੀ ਦਾ ਅਪਮਾਨ-ਰਾਹੁਲ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫ਼ੌਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਰੋਧੀ ਧਿਰ ਆਰ.ਐਸ.ਐਸ. ਮੁਖੀ ਤੋਂ ਮੁਆਫ਼ੀ ਦੀ ਮੰਗ ਕਰ ਰਹੀ ਹੈ, ਜਦਕਿ ਆਰ.ਐਸ.ਐਸ. ਨੇ ਬਿਆਨ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਭਾਗਵਤ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਮੁਖੀ ਨੇ ਐਤਵਾਰ ਨੂੰ ਬਿਹਾਰ ਦੇ ਮੁਜ਼ੱਫਰਨਗਰ ਵਿਖੇ ਕੀਤੇ ਇਕ ਸੰਬੋਧਨ 'ਚ ਕਿਹਾ ਕਿ ਸੈਨਾ ਜਿਹੜੇ ਫ਼ੌਜੀ ਤਿਆਰ ਕਰਨ ਨੂੰ 6-7 ਮਹੀਨੇ ਲਾਉਂਦੀ ਹੈ, ਸੰਘ ਉਨ੍ਹਾਂ ਨੂੰ 3 ਦਿਨ 'ਚ ਤਿਆਰ ਕਰ ਸਕਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਗਵਤ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਰ ਉਸ ਭਾਰਤੀ ਦਾ ਅਪਮਾਨ ਹੈ, ਜੋ ਦੇਸ਼ ਲਈ ਜਾਨ ਦਿੰਦਾ ਹੈ। ਰਾਹੁਲ ਗਾਂਧੀ ਨੇ ਇਸ ਨੂੰ ਦੇਸ਼ ਦੇ ਝੰਡੇ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿਉਂਕਿ ਹਰ ਫ਼ੌਜੀ ਇਸ ਝੰਡੇ ਨੂੰ ਸਲਾਮੀ ਦਿੰਦਾ ਹੈ। ਰਾਹੁਲ ਗਾਂਧੀ ਤੋਂ ਇਲਾਵਾ ਵੀ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਬਿਆਨ ਦੀ ਨਿਖੇਧੀ ਕਰਦਿਆਂ ਭਾਗਵਤ ਨੂੰ ਦੇਸ਼ ਤੋਂ ਮੁਆਫ਼ੀ ਮੰਗਣ ਨੂੰ ਕਿਹਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਆਰ. ਐਸ. ਐਸ. 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ (ਆਰ. ਐਸ. ਐਸ.) ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ, ਨਹਿਰੂ, ਪਟੇਲ ਤੇ ਅੰਬੇਡਕਰ ਦਾ ਅਪਮਾਨ ਕੀਤਾ। ਉਨ੍ਹਾਂ ਨੇ 52 ਸਾਲ ਤੱਕ ਤਿਰੰਗਾ ਝੰਡਾ ਨਹੀਂ ਫਹਿਰਾਇਆ ਅਤੇ ਹੁਣ ਸੰਘ ਭਾਰਤੀ ਫ਼ੌਜੀਆਂ ਦਾ ਅਪਮਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ, ਤੁਹਾਡੇ ਵੰਡ ਦੇ ਡੀ.ਐਨ.ਏ. ਨੂੰ ਨਕਾਰਦੇ ਹਾਂ। ਕਾਂਗਰਸੀ ਆਗੂ ਸੁਸ਼ਮਿਤਾ ਦੇਵ ਨੇ ਦੇਸ਼ ਦੀ ਆਜ਼ਾਦੀ 'ਚ ਸੰਘ ਦਾ ਕੋਈ ਯੋਗਦਾਨ ਨਾ ਹੋਣ 'ਤੇ ਤਨਜ਼ ਕਰਦਿਆਂ ਕਿਹਾ ਕਿ ਜਦੋਂ ਅਸੀਂ ਅੰਗਰੇਜ਼ਾਂ ਨਾਲ ਲੜ ਰਹੇ ਸੀ ਤਾਂ ਤੁਹਾਡਾ ਸੰਗਠਨ ਛੁੱਪ ਕੇ ਬੈਠਾ ਹੋਇਆ ਸੀ। ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਫ਼ੌਜ ਦਾ ਅਪਮਾਨ ਕਰਨ ਵਾਲੇ ਭਾਗਵਤ 'ਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਨੇ ਵੀ ਇਸ ਸ਼ਬਦੀ ਜੰਗ 'ਚ ਸ਼ਾਮਿਲ ਹੁੰਦਿਆਂ ਕਿਹਾ ਕਿ ਜੇਕਰ ਇਹ ਬਿਆਨ ਕਿਸੇ ਹੋਰ ਪਾਰਟੀ ਦੇ ਨੇਤਾ ਨੇ ਦਿੱਤਾ ਹੁੰਦਾ ਤਾਂ ਭਾਜਪਾ ਵਾਲੇ ਹੁਣ ਤੱਕ ਉਸ ਨੂੰ ਪਾਕਿਸਤਾਨ ਭੇਜ ਚੁੱਕੇ ਹੁੰਦੇ ਅਤੇ ਮੀਡੀਆ ਤੋਂ ਉਸ ਦੀ ਫਾਂਸੀ ਦੀ ਮੰਗ ਕਰਦੇ ਹੁੰਦੇ। 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ 'ਤੇ ਇਕ ਸ਼ੇਅਰ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ 'ਹਮ ਆਹ ਭੀ ਭਰਤੇ ਹੈਂ, ਤੋ ਹੋ ਜਾਤੇ ਹੈ ਬਦਨਾਮ, ਵੋ ਕਤਲ ਭੀ ਕਰਤੇ ਹੈ, ਤੋ ਚਰਚਾ ਨਹੀਂ ਹੋਤੀ।' ਦੂਜੇ ਪਾਸੇ ਸੰਘ ਨੇ ਇਸ ਮਾਮਲੇ 'ਚ ਸਫ਼ਾਈ ਦਿੰਦਿਆਂ ਕਿਹਾ ਕਿ ਮੋਹਨ ਭਾਗਵਤ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਭਾਗਵਤ ਦੇ ਬਿਆਨ ਅਨੁਸਾਰ ਸੰਘ ਵਲੋਂ ਦਿੱਤੇ ਗਏ ਇਸ ਸਪੱਸ਼ਟੀਕਰਨ 'ਚ ਕਿਹਾ ਕਿ ਹਾਲਾਤ ਦੇ ਆਉਣ 'ਤੇ ਅਤੇ ਸੰਵਿਧਾਨ ਵਲੋਂ ਮਾਨਤਾ ਹੋਣ 'ਤੇ ਭਾਰਤੀ ਫ਼ੌਜ ਨੂੰ ਆਮ ਸਮਾਜ ਨੂੰ ਤਿਆਰ ਕਰਨ ਲਈ 6 ਮਹੀਨੇ ਦਾ ਸਮਾਂ ਚਾਹੀਦਾ ਹੈ, ਪਰ ਸੰਘ ਦੇ ਕਾਰਕੁਨਾਂ 'ਚ ਪਹਿਲਾਂ ਤੋਂ ਹੀ ਅਨੁਸ਼ਾਸਨ ਹੋਣ ਕਾਰਨ ਫ਼ੌਜ 3 ਦਿਨਾਂ 'ਚ ਹੀ ਤਿਆਰ ਕਰ ਲਈ ਜਾਏਗੀ। ਸੰਘ ਨੇ ਕਿਹਾ ਕਿ ਮੋਹਨ ਭਾਗਵਤ ਦਾ ਬਿਆਨ ਫ਼ੌਜ ਦੇ ਨਾਲ ਤੁਲਨਾ ਨਹੀਂ, ਸਗੋਂ ਸਮਾਜ ਅਤੇ ਆਰ.ਐਸ.ਐਸ. ਦੇ ਕਾਰਕੁਨਾਂ ਦਰਮਿਆਨ ਤੁਲਨਾ ਸੀ।


ਖ਼ਬਰ ਸ਼ੇਅਰ ਕਰੋ

ਮਾਲਿਆ ਨੂੰ ਝਟਕਾ, ਯੂ. ਕੇ. 'ਚ ਕਿੰਗਫ਼ਿਸ਼ਰ ਕੇਸ ਹਾਰੀ

ਸਿੰਗਾਪੁਰ ਦੀ ਕੰਪਨੀ ਨੂੰ ਚੁਕਾਉਣੇ ਪੈਣਗੇ 579 ਕਰੋੜ ਰੁਪਏ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ...

ਪੂਰੀ ਖ਼ਬਰ »

ਵੀਰਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਉਣਗੇ ਈਰਾਨ ਦੇ ਰਾਸ਼ਟਰਪਤੀ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇਸ ਹਫ਼ਤੇ ਭਾਰਤ ਦੇ 3 ਦਿਨਾ ਦੌਰੇ 'ਤੇ ਆਉਣਗੇ। ਰੂਹਾਨੀ, ਵੀਰਵਾਰ, 15 ਫਰਵਰੀ ਨੂੰ ਭਾਰਤ ਆਉਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਪਤਵੰਤਿਆਂ ਨਾਲ ਮੁਲਾਕਾਤ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਸ਼ਾਹਪੋਰ ਸੈਕਟਰ 'ਚ ਜ਼ਖ਼ਮੀ ਹੋਏ ਜਵਾਨ ਨੇ ਊਧਮਪੁਰ ਦੇ ਸੈਨਿਕ ਹਸਪਤਾਲ 'ਚ ਦਮ ਤੋੜ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਗੰਨਰ ਕਿਸ਼ੋਰ ਕੁਮਾਰ ਮੁਨਾ ਬੀਤੀ 4 ਫਰਵਰੀ ਨੂੰ ਸ਼ਾਹਪੋਰ ਸੈਕਟਰ 'ਚ ਪਾਕਿ ਵਲੋਂ ...

ਪੂਰੀ ਖ਼ਬਰ »

ਸੋਪੋਰ 'ਚ ਹਾਦਸੇ ਵਿਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ-ਪੁਲਿਸ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸਵੇਰੇ ਵਾਪਰੇ ਮੋਟਰਸਾਈਕਲ ਹਾਦਸੇ ਵਿਚ ਮਾਰੇ ਗਏ 2 ਨੌਜਵਾਨ ਲਸ਼ਕਰ ਦੇ ਅੱਤਵਾਦੀ ਸਨ। ਐਸ. ਐਸ. ਪੀ. ਸੋਪੋਰ ਹਰਮੀਤ ਸਿੰਘ ਅਨੁਸਾਰ ਸੋਪੋਰ ਦੇ ਵਾਰਪੋਰਾ ਇਲਾਕੇ 'ਚ ਮੋਟਰ ਸਾਈਕਲ ਦੇ ਖਿਸਕਣ ਕਾਰਨ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਤਾਮਿਲਨਾਡੂ ਵਿਧਾਨ ਸਭਾ ਦੇ ਹਾਲ 'ਚ ਜੈਲਲਿਤਾ ਦਾ ਚਿੱਤਰ ਲਾਇਆ

ਚੇਨਈ, 12 ਫਰਵਰੀ (ਏਜੰਸੀ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੇ ਚਿੱਤਰ ਦੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਦਰਮਿਆਨ ਸੋਮਵਾਰ ਨੂੰ ਵਿਧਾਨ ਸਭਾ ਦੇ ਹਾਲ 'ਚ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਲੰਬੇ ਅਤੇ 5 ਫੁੱਟ ਚੌੜੇ ਚਿੱਤਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX