ਤਾਜਾ ਖ਼ਬਰਾਂ


ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  0 minutes ago
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  9 minutes ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  21 minutes ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  43 minutes ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  50 minutes ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਅਪੋਲੋ ਹਸਪਤਾਲ ਦਿੱਲੀ ਵਲੋਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗਲੇ ਦਾ ਇਲਾਜ ਸਫਲਤਾ ਨਾਲ ਹੋ ਗਿਆ ਹੈ। ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਬਦਾਂ ਵਿਚਕਾਰ ਅੰਤਰਾਲ...
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  about 1 hour ago
ਜਲਾਲਾਬਾਦ 10 ਦਸੰਬਰ, (ਹਰਪ੍ਰੀਤ ਸਿੰਘ ਪਰੂਥੀ)- ਅੱਜ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਅਭਿਆਨ ਦੌਰਾਨ ਇੱਕ ਵੱਡੀ ਸਫ਼ਲਤਾ ਮਿਲੀ। ਜਿਸ ਵਿਚ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਤੋਂ ਕਰੀਬ 5650 ਗ੍ਰਾਮ...
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  about 1 hour ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲੇ ਦਾ ਦਿਨ ਹੈ। ਲੰਡਨ ਦੀ ਕੋਰਟ 'ਚ ਅੱਜ ਮਾਲਿਆ ਦੀ ਹਵਾਲਗੀ 'ਤੇ ਫੈਸਲਾ ਆਏਗਾ। ਲੰਡਨ ਕੋਰਟ ਦੀ ਸੁਣਵਾਈ 'ਚ ਜਾਣ ਤੋਂ ਪਹਿਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਲਿਆ ਨੇ ਕਿਹਾ...
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  about 1 hour ago
ਨਿਊਯਾਰਕ, 10 ਦਸੰਬਰ - ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਖਤਮ ਨਹੀਂ ਕਰ ਦਿੰਦਾ, ਉਦੋ ਤੱਕ ਉਸ ਨੂੰ ਇਕ ਡਾਲਰ ਵੀ ਨਾ ਦਿੱਤਾ...
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਬੰਗਾ, 10 ਦਸੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪਰ ਵਿਖੇ ਅੱਜ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਆਪਣੀ...
ਕੇਜਰੀਵਾਲ ਨਾਲ ਮਿਲੇ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਸੰਸਦ ਮੈਂਬਰ ਕਨੀਮੋਝੀ, ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਅਤੇ ਟੀ. ਆਰ. ਬਾਲੂ ਨਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਐੱਮ. ਕਰੁਣਾਨਿਧੀ...
13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 10 ਦਸੰਬਰ- ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੀ ਬੈਠਕ ਆਉਣ ਵਾਲੀ 13 ਦਸੰਬਰ...
ਜਿੱਤ ਦਾ ਹੱਕਦਾਰ ਸੀ ਭਾਰਤ- ਵਿਰਾਟ ਕੋਹਲੀ
. . .  about 3 hours ago
ਐਡੀਲੇਡ, 10 ਦਸੰਬਰ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਐਡੀਲੇਡ ਟੈਸਟ ਜਿੱਤਣ ਦੀ ਖ਼ੁਸ਼ੀ ਅਤੇ ਉਤਸ਼ਾਹ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਤੋਂ ਹਰ ਮਾਇਨੇ 'ਚ ਬਿਹਤਰ ਸੀ ਅਤੇ ਇਸ ਜਿੱਤ ਦੀ ਹੱਕਦਾਰ ਸੀ। ਭਾਰਤ ਨੇ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ
. . .  about 3 hours ago
ਨਵੀਂ ਦਿੱਲੀ, 10 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਇੱਕ ਦਿਨ ਪਹਿਲਾਂ ਅੱਜ ਸਰਕਾਰ ਵਲੋਂ ਦੋਹਾਂ ਸਦਨਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ...
ਡਾਇਰੈਕਟ ਟੈਕਸ ਵਸੂਲੀ 'ਚ 14.7 ਫੀਸਦੀ ਦਾ ਵਾਧਾ
. . .  about 3 hours ago
ਨਵੀਂ ਦਿੱਲੀ, 10 ਦਸੰਬਰ- ਚਾਲੂ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਡਾਇਰੈਕਟ ਟੈਕਸ ਵਸੂਲੀ 14.7 ਫੀਸਦੀ ਵੱਧ ਕੇ 5.51 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ ਹੈ, ਜਿਹੜਾ ਕਿ ਬਜਟ ਅਨੁਮਾਨ ਦਾ 48 ਫੀਸਦੀ ਹੈ। ਇਸ ਸੰਬੰਧੀ ਵਿੱਤ ਮੰਤਰਾਲੇ ਨੇ ਅੱਜ...
ਮੁਠਭੇੜ ਦੌਰਾਨ ਸ਼ਹੀਦ ਹੋਏ ਸੁਖਚੈਨ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
. . .  about 3 hours ago
ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਦੀ ਮਿਲੀ ਲਾਸ਼, ਕਈ ਦਿਨਾਂ ਤੋਂ ਸਨ ਲਾਪਤਾ
. . .  about 4 hours ago
ਉਪੇਂਦਰ ਕੁਸ਼ਵਾਹਾ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਸ਼ਸ਼ੀ ਥਰੂਰ ਨੇ ਰਵੀਸ਼ੰਕਰ ਪ੍ਰਸਾਦ ਵਿਰੁੱਧ ਦਰਜ ਕਰਾਇਆ ਅਪਰਾਧਿਕ ਮਾਮਲਾ
. . .  about 4 hours ago
ਅੱਜ ਭਾਵੇਂ ਜਿਸ ਤੋਂ ਮਰਜ਼ੀ ਮੁਆਫ਼ੀ ਮੰਗਵਾ ਲਓ, ਮੈਂ ਮੰਗਣ ਨੂੰ ਤਿਆਰ ਹਾਂ- ਬਾਦਲ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਪਹਿਲਾ ਸਫ਼ਾ

ਸੁੰਜਵਾਨ ਹਮਲੇ ਪਿੱਛੇ ਪਾਕਿ ਦਾ ਹੱਥ-ਰੱਖਿਆ ਮੰਤਰੀ

* ਸ਼ਹੀਦਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ-ਕਰਾਰਾ ਜਵਾਬ ਦੇਵਾਂਗੇ * ਸੀਤਾਰਮਨ ਵਲੋਂ ਸੁੰਜਵਾਨ ਫ਼ੌਜੀ ਕੈਂਪ ਦਾ ਦੌਰਾ, ਹਸਪਤਾਲ 'ਚ ਦਾਖ਼ਲ ਜ਼ਖ਼ਮੀਆ ਦਾ ਹਾਲ-ਚਾਲ ਪੁੱਛਿਆ

ਜੰਮੂ, 12 ਫਰਵਰੀ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੀਤੇ ਦਿਨੀਂ ਸੁੰਜਵਾਨ 'ਚ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮਿਲੇ ਹਨ ਅਤੇ ਉਨ੍ਹਾਂ ਪਾਕਿ ਨੂੰ ਸਖ਼ਤ ਸੰਦੇਸ਼ ਦਿੰਦਿਆ ਕਿਹਾ ਕਿ ਇਸ ਹਮਲੇ ...

ਪੂਰੀ ਖ਼ਬਰ »

ਹੁਣ ਸੀ. ਆਰ. ਪੀ. ਐਫ਼. ਕੈਂਪ 'ਤੇ ਹਮਲੇ ਦੀ ਕੋਸ਼ਿਸ਼-ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸ੍ਰੀਨਗਰ ਦੇ ਕਰਨ ਨਗਰ ਇਲਾਕੇ 'ਚ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸੀ. ਆਰ. ਪੀ. ਐਫ. ਕੈਂਪ 'ਤੇ ਸੋਮਵਾਰ ਤੜਕੇ ਅੱਤਵਾਦੀਆਂ ਵਲੋਂ ਕੀਤੇ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਦੇ ਇਸ ਕਾਰਵਾਈ 'ਚਸੀ. ਆਰ. ਪੀ. ...

ਪੂਰੀ ਖ਼ਬਰ »

ਅੱਤਵਾਦੀਆਂ ਨਾਲ ਨਿਹੱਥਾ ਹੀ ਭਿੜ ਗਿਆ ਸੂਬੇਦਾਰ ਮਦਨ ਲਾਲ

ਜੰਮੂ, 12 ਫਰਵਰੀ (ਏਜੰਸੀਆਂ)-ਸੁੰਜਵਾਨ ਫ਼ੌਜੀ ਕੈਂਪ 'ਤੇ ਸਨਿੱਚਰਵਾਰ ਸਵੇਰੇ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਮਲੇ 'ਚ ਸ਼ਹੀਦ ਹੋਏ ਦੇਸ਼ ਦੇ ਇਕ ਬਹਾਦਰ ਜਵਾਨ ਦੀ ਕਹਾਣੀ ਨੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਥੇ ...

ਪੂਰੀ ਖ਼ਬਰ »

ਸੁੰਜਵਾਨ 'ਚ ਤਲਾਸ਼ੀ ਮੁਹਿੰਮ ਜਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸੁੰਜਵਾਨ 'ਚ ਬੀਤੇ ਦਿਨੀਂ ਜੈਸ਼ ਦੇ ਅੱਤਵਾਦੀਆਂ ਵਲੋਂ ਫ਼ੌਜੀ ਕੈਂਪ 'ਤੇ ਕੀਤੇ ਫਿਦਾਈਨ ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ (ਸਰਚ ਆਪ੍ਰੇਸ਼ਨ) ਅਜੇ ਜਾਰੀ ਹੈ। ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਂਫਟੀਨੈਂਟ ਕਰਨਲ ਦਵੇਂਦਰ ...

ਪੂਰੀ ਖ਼ਬਰ »

ਪਹਾੜਾਂ 'ਤੇ ਬਰਫ਼ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਨਾਲ ਠੰਢ ਵਧੀ

ਕਸ਼ਮੀਰ 'ਚ ਮੌਸਮ ਦੀ ਪਹਿਲੀ ਭਾਰੀ ਬਰਫ਼ਬਾਰੀ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਸਮੁੱਚੀ ਕਸ਼ਮੀਰ ਵਾਦੀ 'ਚ ਸਰਦੀਆਂ ਦੌਰਾਨ ਜ਼ਿਆਦਾਤਰ ਮੌਸਮ ਖ਼ੁਸ਼ਕ ਰਹਿਣ ਦੇ ਬਾਅਦ ਸਰਦ ਮੌਸਮ ਦੀ ਤਾਜ਼ਾ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਕਿਸਾਨਾਂ ਅਤੇ ਬਾਗ਼ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰ ਵਾਦੀ ਸਮੇਤ ਸ੍ਰੀਨਗਰ ਸ਼ਹਿਰ ...

ਪੂਰੀ ਖ਼ਬਰ »

ਪੰਜਾਬ 'ਚ ਕਈ ਥਾਈਂ ਦਰਮਿਆਨੀ ਬਾਰਿਸ਼

ਸ਼ਿਮਲਾ ਤੇ ਹਿਮਾਚਲ ਦੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ

ਚੰਡੀਗੜ੍ਹ/ਸ਼ਿਮਲਾ, 12 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੋ ਰਹੀ ਦਰਮਿਆਨੀ ਤੋਂ ਭਾਰੀ ਬਾਰਿਸ਼ ਨਾਲ ਠੰਢ ਮੁੜ ਵਧ ਗਈ ਹੈ। ਕਈ ਥਾਵਾਂ 'ਤੇ ਤੇਜ਼ ਹਨੇਰੀ ਚੱਲਣ ਅਤੇ ਗੜੇਮਾਰੀ ਹੋਣ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ...

ਪੂਰੀ ਖ਼ਬਰ »

ਕਸ਼ਮੀਰ 'ਚ ਖ਼ੂਨ-ਖ਼ਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ-ਮਹਿਬੂਬਾ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਰਮਿਆਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਵਾਦੀ 'ਚ ਹੋ ਰਹੀ ਹਿੰਸਾ ਅਤੇ ਖ਼ੂਨ-ਖ਼ਰਾਬੇ ...

ਪੂਰੀ ਖ਼ਬਰ »

ਸ਼ੋਪੀਆਂ ਕੇਸ 'ਚ ਮੇਜਰ ਸਮੇਤ ਹੋਰਨਾਂ ਫ਼ੌਜੀ ਜਵਾਨਾਂ ਖ਼ਿਲਾਫ਼ ਕਾਰਵਾਈ 'ਤੇ ਰੋਕ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਸ਼ੋਪੀਆਂ 'ਚ ਹੋਈ ਪੱਥਰਬਾਜ਼ੀ ਦੌਰਾਨ ਫੌਜ ਵਲੋਂ ਗੋਲੀਬਾਰੀ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 10 ਗੜਵਾਲ ਰਾਈਫਲ ਦੇ ਮੇਜਰ ਅਦਿੱਤਿਆ ਕੁਮਾਰ ਤੇ ਹੋਰਨਾਂ ਜਵਾਨਾਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ 'ਤੇ ਅਗਲੀ ਸੁਣਵਾਈ ਹੋਣ ...

ਪੂਰੀ ਖ਼ਬਰ »

ਰਾਮ ਰਹੀਮ ਅਤੇ ਦੋਵੇਂ ਡਾਕਟਰਾਂ ਖ਼ਿਲਾਫ਼ ਅਦਾਲਤ ਵਲੋਂ ਸੰਮਨ ਜਾਰੀ

ਮਾਮਲਾ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ

ਪੰਚਕੂਲਾ, 12 ਫਰਵਰੀ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ 'ਚ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਵਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ...

ਪੂਰੀ ਖ਼ਬਰ »

ਮੋਦੀ ਵਲੋਂ ਓਮਾਨ ਦੇ ਵਪਾਰੀਆਂ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਇਤਿਹਾਸਕ ਸ਼ਿਵ ਮੰਦਰ ਦੇ ਕੀਤੇ ਦਰਸ਼ਨ, ਮਸਜਿਦ ਵੀ ਗਏ-ਦੇਸ਼ ਪਰਤੇ

ਮਸਕਟ, 12 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ 'ਚ ਖਾੜੀ ਤੇ ਪੱਛਮੀ ਏਸ਼ੀਆ ਖੇਤਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਭਾਰਤ ਨੂੰ ਵਪਾਰਕ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ 'ਚ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ...

ਪੂਰੀ ਖ਼ਬਰ »

ਹੁਣ 31 ਮਾਰਚ ਤੋਂ ਬਾਅਦ ਵੀ ਅਪਡੇਟ ਹੋਵੇਗਾ ਆਧਾਰ

ਨਵੀਂ ਦਿੱਲੀ, 12 ਫਰਵਰੀ (ਏਜੰਸੀਆਂ)-ਆਧਾਰ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਲੈ ਕੇ ਅਜੇ ਤੱਕ ਵੀ ਭੰਬਲਭੂਸਾ ਜਾਰੀ ਹੈ। ਆਧਾਰ ਲਿੰਕ ਕਦੋਂ ਕਰਵਾਉਣਾ ਹੈ, ਆਧਾਰ ਨਹੀਂ ਹੋਵੇਗਾ ਤਾਂ ਕਿਹੜੀ ਸੇਵਾਵਾਂ ਬੰਦ ਹੋ ਜਾਣਗੀਆਂ, ਆਧਾਰ 'ਚ ਆਪਣੀ ਜਾਣਕਾਰੀ ਅੱਪਡੇਟ ਕਰਵਾਉਣੀ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਲਈ ਨਵੀਆਂ ਹਦਾਇਤਾਂ

ਪੰਜਾਬ 'ਚ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉਣਾ ਲਾਜ਼ਮੀ-ਪੰਨੂੰ

ਚੰਡੀਗੜ੍ਹ, 12 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਪਰਾਲੀ ਸਾੜਨ ਦੀ ਸਮੱਸਿਆ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਨੇ ਰਾਜ ਦੇ ਕੰਬਾਈਨ ਮਾਲਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਦਾ ਮੰਤਵ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲੇ 'ਚ ਵੀਰਭੱਦਰ ਸਿੰਘ ਤੇ ਪਤਨੀ ਨੂੰ ਸੰਮਨ

ਨਵੀਂ ਦਿੱਲੀ, 12 ਫਰਵਰੀ (ਏਜੰਸੀ)-ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ 7 ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਨ ਨੇ ...

ਪੂਰੀ ਖ਼ਬਰ »

ਟਰੰਪ ਦੀ 4 ਹਜ਼ਾਰ ਅਰਬ ਡਾਲਰ ਦੀ ਅਮਰੀਕੀ ਬਜਟ ਯੋਜਨਾ 'ਚ ਪਾਕਿ ਲਈ 33.60 ਕਰੋੜ ਡਾਲਰ ਦੀ ਸਹਾਇਤਾ

ਵਾਸ਼ਿੰਗਟਨ, 12 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿੱਤੀ ਵਰ੍ਹੇ 2019 ਲਈ 4 ਹਜ਼ਾਰ ਅਰਬ ਡਾਲਰ ਦੀ ਬਜਟ ਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਪਾਕਿਸਤਾਨ ਲਈ ਨਾਗਰਿਕ ਸਹਾਇਤਾ ਲਈ 25.60 ਕਰੋੜ ਡਾਲਰ ਜਦੋਂ ਕਿ ਫ਼ੌਜੀ ...

ਪੂਰੀ ਖ਼ਬਰ »

ਸੈਨਾ ਬਾਰੇ ਭਾਗਵਤ ਦੇ ਬਿਆਨ 'ਤੇ ਭੜਕੀ ਵਿਰੋਧੀ ਧਿਰ

ਮੁਆਫ਼ੀ ਦੀ ਕੀਤੀ ਮੰਗ, ਸੰਘ ਪ੍ਰਮੁੱਖ ਦਾ ਬਿਆਨ ਹਰ ਭਾਰਤੀ ਦਾ ਅਪਮਾਨ-ਰਾਹੁਲ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਤਿੰਨ ਦਿਨਾਂ 'ਚ ਫ਼ੌਜ ਤਿਆਰ ਕਰਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਿਰੋਧੀ ...

ਪੂਰੀ ਖ਼ਬਰ »

ਮਾਲਿਆ ਨੂੰ ਝਟਕਾ, ਯੂ. ਕੇ. 'ਚ ਕਿੰਗਫ਼ਿਸ਼ਰ ਕੇਸ ਹਾਰੀ

ਸਿੰਗਾਪੁਰ ਦੀ ਕੰਪਨੀ ਨੂੰ ਚੁਕਾਉਣੇ ਪੈਣਗੇ 579 ਕਰੋੜ ਰੁਪਏ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. 'ਚ ਇਕ ਕੇਸ ਹਾਰ ਗਈ ਹੈ। ਇਸ 'ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ...

ਪੂਰੀ ਖ਼ਬਰ »

ਵੀਰਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਆਉਣਗੇ ਈਰਾਨ ਦੇ ਰਾਸ਼ਟਰਪਤੀ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਇਸ ਹਫ਼ਤੇ ਭਾਰਤ ਦੇ 3 ਦਿਨਾ ਦੌਰੇ 'ਤੇ ਆਉਣਗੇ। ਰੂਹਾਨੀ, ਵੀਰਵਾਰ, 15 ਫਰਵਰੀ ਨੂੰ ਭਾਰਤ ਆਉਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਪਤਵੰਤਿਆਂ ਨਾਲ ਮੁਲਾਕਾਤ ਕਰਨਗੇ। ਜਾਣਕਾਰੀ ਮੁਤਾਬਿਕ ਰੂਹਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਦੁਵੱਲੇ ਖੇਤਰੀ ਅਤੇ ਆਲਮੀ ਵਿਕਾਸ ਦੇ ਮੁੱਦਿਆਂ 'ਤੇ ਗੱਲਬਾਤ ਕਰਨਗੇ। ਭਾਰਤ ਅਤੇ ਈਰਾਨ ਦੇ ਆਗੂਆਂ ਦਰਮਿਆਨ ਹੋਣ ਵਾਲੀ ਇਸ ਮੁਲਾਕਾਤ 'ਚ ਚਾਬਾਰ ਸਾਹਿਲ ਨੂੰ ਅੰਤਿਮ ਰੂਪ ਦੇਣ ਬਾਰੇ ਚਰਚਾ ਤਰਜੀਹੀ ਸੂਚੀ 'ਚ ਹੋਣ ਦੀ ਸੰਭਾਵਨਾ ਹੈ। ਹਾਲ 'ਚ ਈਰਾਨ 'ਚ ਰੂਹਾਨੀ ਦੇ ਖਿਲਾਫ਼ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਇਹ ਦੌਰਾ ਕਾਫੀ ਅਹਿਮੀਅਤ ਰੱਖਦਾ ਹੈ। ਰੂਹਾਨੀ ਮੋਦੀ ਦੇ ਸੱਦੇ 'ਤੇ ਭਾਰਤ ਆ ਰਹੇ ਹਨ।


ਖ਼ਬਰ ਸ਼ੇਅਰ ਕਰੋ

ਪਾਕਿ ਗੋਲੀਬਾਰੀ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਸ਼ਾਹਪੋਰ ਸੈਕਟਰ 'ਚ ਜ਼ਖ਼ਮੀ ਹੋਏ ਜਵਾਨ ਨੇ ਊਧਮਪੁਰ ਦੇ ਸੈਨਿਕ ਹਸਪਤਾਲ 'ਚ ਦਮ ਤੋੜ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਗੰਨਰ ਕਿਸ਼ੋਰ ਕੁਮਾਰ ਮੁਨਾ ਬੀਤੀ 4 ਫਰਵਰੀ ਨੂੰ ਸ਼ਾਹਪੋਰ ਸੈਕਟਰ 'ਚ ਪਾਕਿ ਵਲੋਂ ...

ਪੂਰੀ ਖ਼ਬਰ »

ਸੋਪੋਰ 'ਚ ਹਾਦਸੇ ਵਿਚ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਸਬੰਧਿਤ-ਪੁਲਿਸ

ਸ੍ਰੀਨਗਰ, 12 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸਵੇਰੇ ਵਾਪਰੇ ਮੋਟਰਸਾਈਕਲ ਹਾਦਸੇ ਵਿਚ ਮਾਰੇ ਗਏ 2 ਨੌਜਵਾਨ ਲਸ਼ਕਰ ਦੇ ਅੱਤਵਾਦੀ ਸਨ। ਐਸ. ਐਸ. ਪੀ. ਸੋਪੋਰ ਹਰਮੀਤ ਸਿੰਘ ਅਨੁਸਾਰ ਸੋਪੋਰ ਦੇ ਵਾਰਪੋਰਾ ਇਲਾਕੇ 'ਚ ਮੋਟਰ ਸਾਈਕਲ ਦੇ ਖਿਸਕਣ ਕਾਰਨ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ ਤਾਮਿਲਨਾਡੂ ਵਿਧਾਨ ਸਭਾ ਦੇ ਹਾਲ 'ਚ ਜੈਲਲਿਤਾ ਦਾ ਚਿੱਤਰ ਲਾਇਆ

ਚੇਨਈ, 12 ਫਰਵਰੀ (ਏਜੰਸੀ)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੇ. ਜੈਲਲਿਤਾ ਦੇ ਚਿੱਤਰ ਦੀ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਦਰਮਿਆਨ ਸੋਮਵਾਰ ਨੂੰ ਵਿਧਾਨ ਸਭਾ ਦੇ ਹਾਲ 'ਚ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਲੰਬੇ ਅਤੇ 5 ਫੁੱਟ ਚੌੜੇ ਚਿੱਤਰ ਦੀ ਘੁੰਡ ਚੁਕਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX