ਤਾਜਾ ਖ਼ਬਰਾਂ


ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  42 minutes ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  about 2 hours ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 20 ਸਤੰਬਰ (ਰਾਜੇਸ਼ ਕੁਮਾਰ) - ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ...
ਬਾਂਦੀਪੋਰਾ ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 20 ਸਤੰਬਰ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭਾਰਤੀ ਕੋਸਟ ਗਾਰਡ ਨੇ ਕਿਸ਼ਤੀ ਸਮੇਤ ਚਾਲਕ ਦਲ ਨੂੰ ਬਚਾਇਆ
. . .  about 3 hours ago
ਨਵੀਂ ਦਿੱਲੀ, 20 ਸਤੰਬਰ - ਭਾਰਤੀ ਕੋਸਟ ਗਾਰਡ ਨੇ ਕਰਨਾਟਕ-ਗੋਆ ਸਰਹੱਦ 'ਤੇ ਸਮੁੰਦਰ 'ਚੋਂ ਕਿਸ਼ਤੀ ਸਮੇਤ 25 ਮੈਂਬਰੀ ਚਾਲਕ ਦਲ ਨੂੰ ਬਚਾਇਆ ਹੈ।
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ
. . .  about 4 hours ago
ਲਖਨਊ, 20 ਸਤੰਬਰ - ਛੱਤੀਸਗੜ੍ਹ ਚੋਣਾਂ 'ਤੇ ਬੋਲਦਿਆ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਬਸਪਾ ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ ਨਾਲ...
ਭੇਦ ਭਰੇ ਹਾਲਾਤਾਂ 'ਚ ਡਿਸਪੈਂਸਰੀ ਅੰਦਰ ਏ. ਐਨ.ਐੱਮ ਵੱਲੋਂ ਆਤਮ ਹਤਿਆ
. . .  about 5 hours ago
ਗੁਰਦਾਸਪੁਰ, 30 ਸਤੰਬਰ(ਆਰਿਫ਼) - ਅੱਜ ਗੁਰਦਾਸਪੁਰ ਨਜ਼ਦੀਕੀ ਪਿੰਡ ਡੂਗਰੀ ਦੀ ਡਿਸਪੈਂਸਰੀ ਅੰਦਰ ਏ. ਐਨ.ਐੱਮ. ਵੱਲੋਂ ਆਤਮ ਹਤਿਆ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕੇ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਪਤੀ ਦੇ ਪੈਸੇ ਨਾ ਮਿਲਣ ਕਾਰਨ ਇਸ .....
ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 193
. . .  about 5 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ.ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਲੈਬੋਟਰੀਆ 'ਚ ਹੁਣ ਤੱਕ ਡੇਂਗੂ ਦੇ 580 ਸ਼ੱਕੀ ਮਰੀਜ਼ ਟੋਸਟ ਲਈ ਪਹੁੰਚੇ ਹਨ ਜਿਨ੍ਹਾਂ 'ਚੋਂ .....
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੂੰ ਲੱਗਿਆ ਦੂਜਾ ਝਟਕਾ, ਰਹਿਮਤ ਸ਼ਾਹ 10 ਦੌੜਾਂ ਬਣਾ ਕੇ ਆਊਟ
. . .  about 5 hours ago
ਕੇਰਲ ਨਨ ਜਬਰ ਜਨਾਹ ਮਾਮਲਾ : ਵੇਟਿਕਨ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਅਹੁਦੇ ਤੋਂ ਕੀਤਾ ਮੁਕਤ
. . .  about 5 hours ago
ਤਿਰੂਵਨੰਤਪੁਰਮ, 20 ਸਤੰਬਰ - ਵੇਟਿਕਨ ਨੇ ਜਬਰ ਜਨਾਹ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ....
ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ
. . .  about 5 hours ago
ਮਨੀਲਾ, 20 ਸਤੰਬਰ - ਫਿਲੀਪੀਨਜ਼ 'ਚ ਬੁੱਧਵਾਰ ਨੂੰ ਪਏ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ 'ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਾਣਕਾਰੀ ਦੇ ਅਨੁਸਾਰ, ਸੁਰੱਖਿਆ ਬਲਾਂ ਅਤੇ ਬਚਾਅ ...
ਕੈਪਟਨ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ 'ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ
. . .  about 6 hours ago
ਬੰਗਾ, 20 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਗੂੰਜ ਰੈਲੀ ਕੀਤੀ ਜਾਵੇਗੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਨਗੇ। ਜ਼ਿਲ੍ਹਾ ...
ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਕਰ ਚੁੱਕੀ ਹੈ ਖ਼ਾਰਜ - ਆਜ਼ਾਦ
. . .  about 6 hours ago
ਹੈਦਰਾਬਾਦ, 20 ਸਤੰਬਰ - ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਹੈਦਰਾਬਾਦ 'ਚ ਕਿਹਾ ਕਿ ਟੀ.ਆਰ.ਐਸ. ਜਾਣਦੀ ਸੀ ਕਿ ਅਦਾਲਤ ਮੁਸਲਮਾਨਾਂ ਦਾ 5 ਫ਼ੀਸਦੀ ਰਾਖਵਾਂਕਰਨ ਵੀ ਖ਼ਾਰਜ ਕਰ ਚੁੱਕੀ ਹੈ ਫਿਰ ਵੀ ਮੁੱਖ ਮੰਤਰੀ ਨੇ 12 ਫ਼ੀਸਦੀ ਰਾਖਵੇਂਕਰਨ ਦੀ ਮੰਗ....
ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ
. . .  about 7 hours ago
ਤਲਵੰਡੀ ਭਾਈ, 20 ਸਤੰਬਰ (ਰਵਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਗਿੱਲ) - ਕੌਮੀ ਮਾਰਗ-54 'ਤੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਵਿਖੇ ਬਣੇ ਟੋਲ ਪਲਾਜ਼ਾ 'ਤੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਲੈਸ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਜ਼ਮਾਂ ਪਾਸੋਂ 21 ਹਜ਼ਾਰ ....
ਪੰਜਾਬ 'ਚ ਕੱਲ੍ਹ ਤੋਂ ਗਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਸਬਜ਼ੀਆਂ ਦੇ ਚਾਰ ਲੱਖ ਪੌਦੇ
. . .  about 7 hours ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਰਾਜ ਦੇ ਸਲੱਮ ਬਸਤੀਆਂ 'ਚ ਰਹਿੰਦੇ ਲੋਕਾਂ ਦੇ ਖਾਣੇ ਨੂੰ ਪੌਸ਼ਟਿਕ ਬਣਾਉਣ ਦੇ ਲਈ ਰਾਜ ਦੇ ਵੱਖ -ਵੱਖ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਸਬਜ਼ੀਆਂ ਦੇ ਚਾਰ ਲੱਖ ਪੌਦੇ ਮੁਫ਼ਤ ਵੰਡੇ ਜਾਣਗੇ ਤਾਂ ਜੋ ਇਹ....
ਟਰੈਫ਼ਿਕ ਦੇ ਸਹਾਇਕ ਥਾਣੇਦਾਰ ਨੇ ਆਟੋ ਚਾਲਕ ਦੇ ਮਾਰਿਆ ਥੱਪੜ, ਲੋਕਾਂ ਨੇ ਜਾਮ ਕੀਤਾ ਰੋਡ
. . .  about 7 hours ago
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ
. . .  about 7 hours ago
ਬਾਂਦੀਪੋਰਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ
. . .  about 7 hours ago
ਚੱਕ ਅਰਨੀਵਾਲਾ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਮੁੜ ਤੋਂ ਪੈਣਗੀਆਂ ਵੋਟਾਂ
. . .  about 8 hours ago
ਐਕਟਿਵਾ 'ਤੇ ਜਾਂਦੀਆਂ ਨੂੰਹ-ਸੱਸ ਹੋਈਆਂ ਲੁੱਟ ਦਾ ਸ਼ਿਕਾਰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਸਾਡੇ ਪਿੰਡ ਸਾਡੇ ਖੇਤ

ਬਹਾਰ ਰੁੱਤੀ ਮੱਕੀ ਵਿਚ ਪਾਣੀ ਦੀ ਸੁਯੋਗ ਵਰਤੋਂ ਲਈ ਕੁਝ ਨੁਕਤੇ

ਪੰਜਾਬ ਵਿਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਬਹੁਤ ਪ੍ਰਚੱਲਿਤ ਹੋ ਗਈ ਹੈ। ਆਲੂ, ਮਟਰ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਇਹ ਫ਼ਸਲ ਬਹੁਤ ਢੁੱਕਵੀਂ ਅਤੇ ਮੁਨਾਫ਼ੇ ਵਾਲੀ ਸਾਬਿਤ ਹੋ ਰਹੀ ਹੈ। ਬਹਾਰ ਰੁੱਤ ਦਾ ਇਹ ਮੌਸਮ ਇਸ ਫ਼ਸਲ ਲਈ ਬਹੁਤ ...

ਪੂਰੀ ਖ਼ਬਰ »

ਪੰਜਾਬ ਵਿਚ ਸ਼ਹਿਦ ਇਨਕਲਾਬ ਦਾ ਰਚੇਤਾ

ਅਵਤਾਰ ਸਿੰਘ ਅਟਵਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੰਜਾਬ ਵਿਚ ਖੇਤੀ ਦੀ ਪੜ੍ਹਾਈ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਦੇਣ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਪੜ੍ਹਾਈ ਦਾ ਨਵਾਂ ਤਿਮਾਹੀ ਢੰਗ ਸ਼ੁਰੂ ਕੀਤਾ ਜਿਸ ਵਿਚ ਪੜ੍ਹਾਉਣ ਵਾਲਾ ਅਧਿਆਪਕ ਹੀ ਇਮਤਿਹਾਨ ਲੈਂਦਾ ਸੀ ਤੇ ਨੰਬਰ ਦਿੰਦਾ ਸੀ। ਨੰਬਰਾਂ ਦੀ ਥਾਂ ਗਰੇਡਿੰਗ ਢੰਗ ਲਾਗੂ ਕੀਤਾ। ਉਨ੍ਹਾਂ ਇਹ ਵੀ ਪ੍ਰਪੱਕ ਕੀਤਾ ਕਿ ਅਧਿਆਪਕ ਇਸ ਸ਼ਕਤੀ ਦਾ ਗ਼ਲਤ ਪ੍ਰਯੋਗ ਕਰਕੇ ਕਿਸੇ ਵਿਦਿਆਰਥੀ ਨਾਲ ਬੇਇਨਸਾਫ਼ੀ ਨਾ ਕਰ ਸਕੇ। ਪਿਛੋਂ ਇਸੇ ਪ੍ਰਣਾਲੀ ਨੂੰ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੇ ਵੀ ਅਪਣਾਇਆ। ਦੇਸ਼ ਵਿਚ ਹੋ ਰਹੇ ਖੇਤੀ ਵਿਕਾਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਕਈ ਨਵੇਂ ਵਿਭਾਗ ਸਥਾਪਿਤ ਕੀਤੇ। ਜਿਨ੍ਹਾਂ ਵਿਚ ਵਣ ਖੇਤੀ, ਮੌਸਮ ਵਿਭਾਗ, ਭੋਜਨ ਵਿਗਿਆਨ, ਫ਼ੁੱਲਾਂ ਦੀ ਕਾਸ਼ਤ ਅਤੇ ਭੂ ਦ੍ਰਿਸ਼ ਪ੍ਰਮੁੱਖ ਹਨ। ਯੂਨੀਵਰਸਿਟੀ ਦੇ ਖੇਤੀ ਕਾਲਜ ਨੂੰ ਉਨ੍ਹਾਂ ਦੇਸ਼ ਦਾ ਪ੍ਰਮੁੱਖ ਕਾਲਜ ਬਣਾਇਆ, ਜਿਸ ਦੀ ਹਰੇ ਇਨਕਲਾਬ ਵਿਚ ਅਹਿਮ ਭੂਮਿਕਾ ਰਹੀ। ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਬਹੁਤ ਚਿੰਤਤ ਸਨ। ਇਸ ਪਾਸੇ ਖੋਜ ਅਤੇ ਚੇਤਨਾ ਲਈ ਉਨ੍ਹਾਂ ਨੇ ਭਾਰਤੀ ਇਕੌਜੀਨਲ ਸੁਸਾਇਟੀ ਦਾ ਗਠਨ 1974 ਵਿਚ ਕੀਤਾ। ਇਸ ਸੁਸਾਇਟੀ ਨੇ ਉਨ੍ਹਾਂ ਦੀ ਦੇਖ ਰੇਖ ਹੇਠ ਵਾਤਾਵਰਨ ਦੀ ਸਾਂਭ ਸੰਭਾਲ, ਪਾਣੀ ਅਤੇ ਧਰਤੀ ਦੀ ਸੁਚੱਜੀ ਵਰਤੋਂ, ਜੀਵ-ਸੰਭਾਲ ਆਦਿ ਉਤੇ ਬਹੁਤ ਹੀ ਵਧੀਆ ਕੰਮ ਕੀਤਾ। ਉਨ੍ਹਾਂ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਹੀ ਪੰਜਾਬ ਦੇ ਚੰਗੇ ਭਵਿੱਖ ਲਈ ਫ਼ਸਲ ਵਿਭਿੰਨਤਾ ਉਤੇ ਜ਼ੋਰ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸਾਨਾਂ ਨੂੂੰ ਕੇਵਲ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਪਸ਼ੂ ਪਾਲਣ, ਖੁੰਬਾਂ, ਮਧੂ ਮੱਖੀ ਪਾਲਣ, ਫ਼ਲ ਅਤੇ ਸਬਜ਼ੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਡਾ: ਅਟਵਾਲ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਗਿਆਨੀ ਹੋਣ ਦੇ ਨਾਲੋ ਨਾਲ ਇਕ ਪ੍ਰਸਿੱਧ ਲੇਖਕ ਵੀ ਸਨ। ਉਨ੍ਹਾਂ ਨੇ 16 ਕਿਤਾਬਾਂ ਅਤੇ 150 ਖੋਜ ਪੱਤਰ ਲਿਖੇ। ਇਸ ਤੋਂ ਬਿਨਾਂ ਸੰਬੰਧਿਤ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਸੇਧ ਦੇਣ ਲਈ 100 ਤੋਂ ਵੱਧ ਲੇਖ ਵੀ ਲਿਖੇ। ਉਨ੍ਹਾਂ ਦੀਆਂ ਕੀਟ ਪਤੰਗਿਆਂ ਅਤੇ ਮਧੂਮੱਖੀ ਪਾਲਣ ਸਬੰਧੀ ਪੁਸਤਕਾਂ ਦੇਸ਼ ਵਿਚ ਹੀ ਨਹੀਂ ਸਗੋਂ ਏਸ਼ੀਆ ਦੇ ਦੂਜੇ ਦੇਸ਼ਾਂ ਵਿਚ ਵੀ ਪ੍ਰਸਿੱਧ ਹੋਈਆਂ। ਡਾ: ਅਟਵਾਲ ਦੇ ਕੰਮ ਦੀ ਪ੍ਰਸਿੱਧੀ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਵਿਦੇਸ਼ਾਂ ਵਿਚ ਵੀ ਉਨ੍ਹਾਂ ਦੀ ਕੀਰਤੀ ਪਹੁੰਚੀ। ਇਸ ਕਰਕੇ ਉਨ੍ਹਾਂ ਘੱਟੋ-ਘੱਟ 35 ਦੇਸ਼ਾਂ ਦਾ ਦੌਰਾ ਕੀਤਾ ਤੇ ਕੋਈ 50 ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਸ਼ਿਰਕਤ ਕੀਤੀ।
ਉਨ੍ਹਾਂ ਨੇ ਹਮੇਸ਼ਾ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਤੇ ਉਹ ਮਾੜਿਆਂ ਦੀ ਡਾਂਟ ਡਪਟ ਵੀ ਬਹੁਤ ਕਰਦੇ ਸਨ। ਮੈਨੂੰ ਉਨ੍ਹਾਂ ਨੂੰ ਬਹੁਤ ਨੇੜਿਉਂ ਵੇਖਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ 1969 ਵਿਚ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਵਲੋਂ ਇਕ ਮੈਗਜ਼ੀਨ ਐਗਲੁੰਮਨਸ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜਿਹੜਾ ਹੁਣ ਵੀ ਸ਼ਾਨੋ-ਸ਼ੌਕਤ ਨਾਲ ਛਪ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਦਾ ਵਿਦਿਆਰਥੀ ਸੰਪਾਦਕ ਮੈਨੂੰ ਬਣਾਇਆ। ਮੇਰੀਆ ਚਾਰ ਕਿਤਾਬਾਂ ਨੂੰ ਭਾਰਤ ਸਰਕਾਰ ਨੇ ਪੁਰਸਕਾਰ ਦਿੱਤੇ ਸਨ ਤੇ ਉਨ੍ਹਾਂ ਨੂੰ ਛਾਪਿਆ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਮੈਗਜ਼ੀਨ ਦੇ ਪਹਿਲੇ ਹੀ ਅੰਕ ਵਿਚ ਮੇਰੇ ਬਾਰੇ ਲੇਖ ਛਪਵਾਇਆ। ਜਦੋਂ ਉਹ ਡੀਨ ਉਚੇਰੀ ਪੜ੍ਹਾਈ ਵਿਚ ਸਨ ਤਾਂ ਮੈ ਸੰਚਾਰ ਕੇਂਦਰ ਦਾ ਮੁਖੀ ਸਾਂ ਪਰ ਉਨ੍ਹਾਂ ਨੇ ਮੈਨੂੰ ਯੂਨੀਵਰਸਿਟੀ ਦੇ ਤਿੰਨ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਹੀ ਨਹੀਂ ਸਗੋਂ ਉਨ੍ਹਾਂ ਦੀ ਖੋਜ ਦੀ ਅਗਵਾਈ ਕਰਨ ਦੀ ਵੀ ਆਗਿਆ ਦਿੱਤੀ। ਉਨ੍ਹਾਂ ਨੂੰ ਸਾਹਿਤ ਨਾਲ ਵੀ ਲਗਾਓ ਸੀ ਤੇ ਉਹ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਸਨ। ਡਾ: ਅਟਵਾਲ ਨੇ ਪ੍ਰਸਿੱਧ ਲੇਖਕ ਸੰਤ ਸਿੰਘ ਸੇਖੋਂ ਹੋਰਾਂ ਕੋਲੋਂ ਹੀਰ ਵਾਰਸ ਸ਼ਾਹ ਦਾ ਅੰਗਰੇਜ਼ੀ ਅਨੁਵਾਦ ਕਰਵਾਇਆ। ਉਹ 26 ਦਸੰਬਰ 2014 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਪੰਜਾਬ ਦੇ ਖੇਤੀ ਵਿਕਾਸ ਅਤੇ ਖੇਤੀਬਾੜੀ ਦੀ ਪੜ੍ਹਾਈ ਵਿਚ ਪਾਏ ਯੋਗਦਾਨ ਲਈ ਉਹ ਹਮੇਸ਼ਾ ਯਾਦ ਕੀਤੇ ਜਾਣਗੇ। ਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਵਿਸ਼ੇਸ਼ ਕਰਕੇ ਪੇਂਡੂ ਯੁਵਕਾਂ ਲਈ ਪ੍ਰੇਰਨਾ ਸਰੋਤ ਹੈ। ਪਿੰਡਾਂ ਦੇ ਸਕੂਲਾਂ ਵਿਚ ਪੜ੍ਹਾਈ ਕਰਕੇ ਉੱਚੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। (ਸਮਾਪਤ)


ਖ਼ਬਰ ਸ਼ੇਅਰ ਕਰੋ

ਸਫਲ ਦੁੱਧ ਉਤਪਾਦਕ-ਰਣਜੀਤ ਸਿੰਘ ਮਾਨ

ਪਟਿਆਲਾ-ਨਾਭਾ ਮੁੱਖ ਮਾਰਗ 'ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਰਣਜੀਤ ਸਿੰਘ ਮਾਨ ਦਾ 'ਮਾਨ ਡੇਅਰੀ ਫਾਰਮ' ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ 'ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ...

ਪੂਰੀ ਖ਼ਬਰ »

ਫੂਕਾਂ ਮਾਰ ਅੱਗ ਵਧਾਵੇ

ਕਹਿੰਦੇ ਜੇ ਬਾਲਣ ਅੱਗ ਨਾ ਫੜੇ ਤਾਂ, ਭੂਕਣੇ ਨਾਲ ਫੂਕ ਮਾਰ ਕੇ ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਸਦਕੇ ਜਾਵਾਂ ਤੇਰੀ ਕਲਾ ਦੇ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮਿੰਨੀ ਉਲੰਪਿਕ ਦਾ ਦਰਜਾ ਹਾਸਲ ਹੈ। ਇਨ੍ਹਾਂ ਖੇਡਾਂ ਨੁੂੰ ਦੇਖਣ ਵਾਲਿਆਂ ਦਾ ਵੱਖਰਾ ਜਨੂੰਨ ਹੁੰਦਾ ਤੇ ਇਥੇ ਜਿਹੜੀਆਂ ਖੇਡਾਂ ਦੀ ਪੇਸ਼ਕਾਰੀ ਹੁੰਦੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਰਾਸਤੀ ਹੁੰਦੀਆਂ ਹਨ। ਜ਼ੋਰ ਦਾ ਜਨੂੰਨ ਕੀ ...

ਪੂਰੀ ਖ਼ਬਰ »

ਕੰਢੀ ਦੇ ਕਿਸਾਨ ਦੀ ਤਪੱਸਿਆ ਦਾ ਪ੍ਰਤੀਕ ਹੈ 'ਮਣ੍ਹਾ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਸ ਕੰਮ ਲਈ ਸਭ ਤੋਂ ਪਹਿਲੋਂ ਖੇਤਾਂ ਵਿਚ ਢੁੱਕਵੀਂ ਥਾਂ ਦੀ ਚੋਣ ਕੀਤੀ ਜਾਂਦੀ ਹੈ। ਭੂਤਰ (ਜੰਗਲੀ ਜਾਨਵਰ) ਕਿਹੜੇ ਪਾਸਿਉਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਕਿਧਰੋਂ ਡੱਕਣਾ ਹੈ, ਕਿੱਧਰ ਭਜਾਉਣਾ ਹੈ। ਇਸ ਗੱਲ ਨੂੰ ਧਿਆਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX