ਤਾਜਾ ਖ਼ਬਰਾਂ


ਲੁਧਿਆਣਾ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ ਜਸ਼ਨ
. . .  0 minutes ago
ਲੁਧਿਆਣਾ, 11 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਅਗਵਾਈ 'ਚ ਪਾਰਟੀ...
ਅੱਤਵਾਦੀ ਹਮਲੇ ਵਿਚ ਤਿੰਨ ਪੁਲਿਸ ਜਵਾਨ ਹਲਾਕ
. . .  15 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਤਿੰਨ ਪੁਲਿਸ ਜਵਾਨ ਹਲਾਕ ਹੋ ਗਏ...
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
. . .  31 minutes ago
ਵਿਧਾਨ ਸਭਾ ਚੋਣ ਨਤੀਜੇ : ਮੋਦੀ ਦੇ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਟੁੱਟਿਆ
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ
. . .  44 minutes ago
ਚੋਣ ਨਤੀਜੇ : ਰਾਜਸਥਾਨ 'ਚ ਕਾਂਗਰਸ ਨੇ ਮਾਰੀ ਬਾਜ਼ੀ, ਮੱਧ ਪ੍ਰਦੇਸ਼ 'ਚ ਬਸਪਾ ਬਣੀ ਕਿੰਗਮੇਕਰ...
ਅੰਮ੍ਰਿਤਸਰ ਦੇ ਪਿੰਡ ਜੱਜੇ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
. . .  57 minutes ago
ਓਠੀਆ 11ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾ ਦੇ ਪਿੰਡ ਜੱਜੇ ਵਿਖੇ ਸਰਪੰਚੀ ਚੋਣ 'ਚ ਪਹਿਲ-ਕਦਮੀ ਕਰਦਿਆਂ ਅੱਜ ਸਮੂਹ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਬੀਬੀ ਲਖਵਿੰਦਰ ਕੌਰ ਪਤਨੀ ਨਿਰਮਲਜੀਤ ਸਿੰਘ ਨੂੰ ਸਰਪੰਚ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖ਼ਤ ਮੁਕਾਬਲਾ ਜਾਰੀ, ਭਾਜਪਾ 115 ਸੀਟਾਂ, ਕਾਂਗਰਸ 105 ਸੀਟਾਂ ਤੇ ਹੋਰ 10 ਸੀਟਾਂ 'ਤੇ ਅੱਗੇ...
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ 50,000 ਤੋਂ ਵੱਧ ਵੋਟਾਂ ਨਾਲ ਜਿੱਤੇ
. . .  about 1 hour ago
ਟੀ. ਆਰ. ਐੱਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਸ਼ੇਖਰ ਰਾਓ...
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ
. . .  about 1 hour ago
ਚੋਣ ਨਤੀਜੇ : ਛੱਤੀਸਗੜ੍ਹ 'ਚ ਕਾਂਗਰਸ 64 ਸੀਟਾਂ ਤੇ ਭਾਜਪਾ 20 ਸੀਟਾਂ 'ਤੇ ਅੱਗੇ...
ਕੈਪਟਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ 'ਚ ਕਰਵਾ ਕੇ ਸਿੱਖ ਕੌਮ ਨਾਲ ਕਮਾਇਆ ਧ੍ਰੋਹ- ਲੌਂਗੋਵਾਲ
. . .  about 1 hour ago
ਤਪਾ ਮੰਡੀ, 11 ਦਸੰਬਰ (ਵਿਜੇ ਸ਼ਰਮਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸੰਬਰ 'ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਮੌਕੇ ਪੰਚਾਇਤੀ ਚੋਣਾਂ ਦਾ ਐਲਾਨ ਕਰਵਾ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ
. . .  about 1 hour ago
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਬਸਪਾ ਦੇ ਸੰਪਰਕ 'ਚ ਕਾਂਗਰਸ, ਰਾਜਸਥਾਨ 'ਚ ਆਜ਼ਾਦ ਉਮੀਦਵਾਰਾਂ ਦੇ ਸੰਪਰਕ 'ਚ ਪਾਈਲਟ...
ਰਾਜਸਥਾਨ 'ਚ ਕਾਂਗਰਸ 100 ਸੀਟਾਂ ਅਤੇ ਭਾਜਪਾ 73 ਸੀਟਾਂ 'ਤੇ ਅੱਗੇ
. . .  about 1 hour ago
ਰਾਜਸਥਾਨ 'ਚ ਕਾਂਗਰਸ 100, ਭਾਜਪਾ 73 ਸੀਟਾਂ 'ਤੇ ਅੱਗੇ...
ਨਾਭਾ ਜੇਲ੍ਹ 'ਚ ਭੇਦਭਰੀ ਹਾਲਤ 'ਚ ਮ੍ਰਿਤਕ ਹੋਏ ਸੁਖਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ
. . .  about 1 hour ago
ਕਲਾਨੌਰ, 11 ਦਸੰਬਰ (ਗੁਰਸ਼ਰਨਜੀਤ ਸਿੰਘ ਪੁਰੇਵਾਲ)-ਨਾਭਾ 'ਚ ਸਥਿਤ ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਬੀਤੇ ਦਿਨ ਕਲਾਨੌਰ ਵਾਸੀ ਤੇ ਕਬੱਡੀ ਖਿਡਾਰੀ ਸੁਖਪ੍ਰੀਤ ਸਿੰਘ (23) ਦੀ ਭੇਦਭਰੀ ਹਾਲਤ 'ਚ ਹੋਈ ਮੌਤ ਤੋਂ ਬਾਅਦ ਅੱਜ ਮ੍ਰਿਤਕ ਦੇ ਵਾਰਸਾਂ ਵੱਲੋਂ ਅੰਤਿਮ ਸੰਸਕਾਰ...
ਪੰਜਾਬੀ ਯੂਨੀਵਰਸਿਟੀ 'ਚ ਧਰਨੇ 'ਤੇ ਬੈਠੀ ਗਰਭਵਤੀ ਪੀ.ਐੱਚ. ਡੀ.ਸਕਾਲਰ, ਗਾਈਡ 'ਤੇ ਲਾਇਆ ਦੋਸ਼
. . .  about 2 hours ago
ਪਟਿਆਲਾ, 11 ਦਸੰਬਰ (ਅਮਨਦੀਪ ਸਿੰਘ)- ਪੰਜਾਬੀ ਯੂਨੀਵਰਸਿਟੀ 'ਚ ਗੁਰਮਤਿ ਸੰਗੀਤ ਵਿਭਾਗ 'ਚ ਰਿਸਰਚ ਸਕਾਲਰ ਮਨਦੀਪ ਕੌਰ, ਜੋ ਕਿ ਇਸ ਵਿਭਾਗ 'ਚ ਪੀ. ਐੱਚ. ਡੀ. ਕਰ ਰਹੀ ਹੈ, ਵਿਭਾਗ ਦੇ ਬਾਹਰ ਧਰਨੇ 'ਤੇ ਬੈਠ ਗਈ ਹੈ। ਉਸ ਦੇ ਇਸ ਧਰਨੇ 'ਤੇ ਉਸ ਦੇ...
ਚੋਣ ਨਤੀਜੇ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੁੱਜੇ
. . .  about 2 hours ago
ਚੋਣ ਨਤੀਜੇ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਪੁੱਜੇ...
ਚੋਣ ਨਤੀਜੇ : ਮੱਧ ਪ੍ਰਦੇਸ਼ 'ਚ ਸਖਤ ਮੁਕਾਬਲਾ ਜਾਰੀ, ਭਾਜਪਾ 109, ਕਾਂਗਰਸ 110 ਸੀਟਾਂ 'ਤੇ ਅੱਗੇ
. . .  about 2 hours ago
ਚੋਣ ਨਤੀਜੇ : ਸੂਤਰਾਂ ਮੁਤਾਬਿਕ ਕਾਂਗਰਸ ਦੇ ਸਚਿਨ ਪਾਈਲਟ ਰਾਜਸਥਾਨ 'ਚ 8 ਆਜ਼ਾਦ ਉਮੀਦਵਾਰਾਂ ਨਾਲ ਕਰ ਰਹੇ ਹਨ ਮੁਲਾਕਾਤ
. . .  about 2 hours ago
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  about 2 hours ago
ਨਿਆਇਕ ਹਿਰਾਸਤ 'ਚ ਭੇਜੇ ਗਏ ਬਿਕਰਮਜੀਤ ਅਤੇ ਅਵਤਾਰ
. . .  about 2 hours ago
ਚੋਣ ਨਤੀਜੇ : ਮਿਜ਼ੋਰਮ 'ਚ ਕਾਂਗਰਸ 6 ਸੀਟਾਂ, ਐਮ.ਐਨ.ਐਫ. 27, ਭਾਜਪਾ 1 ਸੀਟ 'ਤੇ ਅੱਗੇ
. . .  about 2 hours ago
ਚੋਣ ਨਤੀਜੇ : ਛੱਤੀਸਗੜ੍ਹ 'ਚ ਭਾਜਪਾ 19 ਸੀਟਾਂ, ਕਾਂਗਰਸ 62 ਸੀਟਾਂ, ਹੋਰ 9 ਸੀਟਾਂ 'ਤੇ ਅੱਗੇ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

ਸਾਡੇ ਪਿੰਡ ਸਾਡੇ ਖੇਤ

ਬਹਾਰ ਰੁੱਤੀ ਮੱਕੀ ਵਿਚ ਪਾਣੀ ਦੀ ਸੁਯੋਗ ਵਰਤੋਂ ਲਈ ਕੁਝ ਨੁਕਤੇ

ਪੰਜਾਬ ਵਿਚ ਖ਼ਾਸ ਕਰਕੇ ਦੁਆਬੇ ਦੇ ਇਲਾਕੇ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਬਹੁਤ ਪ੍ਰਚੱਲਿਤ ਹੋ ਗਈ ਹੈ। ਆਲੂ, ਮਟਰ ਅਤੇ ਗੰਨੇ ਦੀ ਫ਼ਸਲ ਤੋਂ ਬਾਅਦ ਇਹ ਫ਼ਸਲ ਬਹੁਤ ਢੁੱਕਵੀਂ ਅਤੇ ਮੁਨਾਫ਼ੇ ਵਾਲੀ ਸਾਬਿਤ ਹੋ ਰਹੀ ਹੈ। ਬਹਾਰ ਰੁੱਤ ਦਾ ਇਹ ਮੌਸਮ ਇਸ ਫ਼ਸਲ ਲਈ ਬਹੁਤ ...

ਪੂਰੀ ਖ਼ਬਰ »

ਪੰਜਾਬ ਵਿਚ ਸ਼ਹਿਦ ਇਨਕਲਾਬ ਦਾ ਰਚੇਤਾ

ਅਵਤਾਰ ਸਿੰਘ ਅਟਵਾਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਪੰਜਾਬ ਵਿਚ ਖੇਤੀ ਦੀ ਪੜ੍ਹਾਈ ਨੂੰ ਨਵੀਂ ਦਿਸ਼ਾ ਦੇਣ ਵਿਚ ਉਨ੍ਹਾਂ ਦੀ ਦੇਣ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਪੜ੍ਹਾਈ ਦਾ ਨਵਾਂ ਤਿਮਾਹੀ ਢੰਗ ਸ਼ੁਰੂ ਕੀਤਾ ਜਿਸ ਵਿਚ ਪੜ੍ਹਾਉਣ ਵਾਲਾ ਅਧਿਆਪਕ ਹੀ ਇਮਤਿਹਾਨ ਲੈਂਦਾ ਸੀ ...

ਪੂਰੀ ਖ਼ਬਰ »

ਸਫਲ ਦੁੱਧ ਉਤਪਾਦਕ-ਰਣਜੀਤ ਸਿੰਘ ਮਾਨ

ਪਟਿਆਲਾ-ਨਾਭਾ ਮੁੱਖ ਮਾਰਗ 'ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਰਣਜੀਤ ਸਿੰਘ ਮਾਨ ਦਾ 'ਮਾਨ ਡੇਅਰੀ ਫਾਰਮ' ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ 'ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ...

ਪੂਰੀ ਖ਼ਬਰ »

ਫੂਕਾਂ ਮਾਰ ਅੱਗ ਵਧਾਵੇ

ਕਹਿੰਦੇ ਜੇ ਬਾਲਣ ਅੱਗ ਨਾ ਫੜੇ ਤਾਂ, ਭੂਕਣੇ ਨਾਲ ਫੂਕ ਮਾਰ ਕੇ ਭਾਂਬੜ ਮਚਾਇਆ ਜਾ ਸਕਦਾ ਹੈ। ਪਰ ਇਸ ਲਈ ਚੁੱਲ੍ਹੇ ਵਿਚ ਅੱਗ ਹੋਣੀ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵਿਚ ਵੀ ਅਸੀਂ ਕੁਝ ਨਾ ਕੁਝ ਤਾਂ ਧੁਖਦੇ ਹੀ ਰਹਿਨੇ ਹਾਂ। ਇਹ ਕਿਸੇ ਵਸਤੂ ਦੀ ਪ੍ਰਾਪਤੀ ਨਾ ਹੋਣਾ ਜਾਂ ਕਿਸੇ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਸਦਕੇ ਜਾਵਾਂ ਤੇਰੀ ਕਲਾ ਦੇ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਮਿੰਨੀ ਉਲੰਪਿਕ ਦਾ ਦਰਜਾ ਹਾਸਲ ਹੈ। ਇਨ੍ਹਾਂ ਖੇਡਾਂ ਨੁੂੰ ਦੇਖਣ ਵਾਲਿਆਂ ਦਾ ਵੱਖਰਾ ਜਨੂੰਨ ਹੁੰਦਾ ਤੇ ਇਥੇ ਜਿਹੜੀਆਂ ਖੇਡਾਂ ਦੀ ਪੇਸ਼ਕਾਰੀ ਹੁੰਦੀ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਰਾਸਤੀ ਹੁੰਦੀਆਂ ਹਨ। ਜ਼ੋਰ ਦਾ ਜਨੂੰਨ ਕੀ ...

ਪੂਰੀ ਖ਼ਬਰ »

ਕੰਢੀ ਦੇ ਕਿਸਾਨ ਦੀ ਤਪੱਸਿਆ ਦਾ ਪ੍ਰਤੀਕ ਹੈ 'ਮਣ੍ਹਾ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਕੰਮ ਲਈ ਸਭ ਤੋਂ ਪਹਿਲੋਂ ਖੇਤਾਂ ਵਿਚ ਢੁੱਕਵੀਂ ਥਾਂ ਦੀ ਚੋਣ ਕੀਤੀ ਜਾਂਦੀ ਹੈ। ਭੂਤਰ (ਜੰਗਲੀ ਜਾਨਵਰ) ਕਿਹੜੇ ਪਾਸਿਉਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਕਿਧਰੋਂ ਡੱਕਣਾ ਹੈ, ਕਿੱਧਰ ਭਜਾਉਣਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਚਾਰ ਥੰਮ੍ਹੀਆਂ ਗੱਡ ਕੇ, ਉਚਾਈ 'ਤੇ ਚਾਰ ਬੱਲੀਆਂ ਰੱਖ ਦਿੱਤੀਆਂ ਜਾਂਦੀਆਂ ਹਨ। ਫਿਰ ਉਨ੍ਹਾਂ 'ਤੇ ਮੰਜਾ ਟਿਕਾਇਆ ਜਾਂਦਾ ਹੈ। ਮੰਜੇ ਤੀਕ ਚੜ੍ਹਨ ਲਈ ਥੰਮ੍ਹੀਆਂ ਨਾਲ ਕੁਝ ਡੰਡੇ ਬੰਨ੍ਹ ਕੇ ਪੌੜੀਨੁਮਾ ਸ਼ਕਲ ਦਿੱਤੀ ਜਾਂਦੀ ਹੈ। ਫਿਰ ਮੰਜੇ 'ਤੇ ਬੈਠਣ ਜੋਗੀ ਉਚਾਈ ਛੱਡ ਕੇ ਸਰੈੜ, ਸਰਕੰਡਿਆਂ ਜਾਂ ਪੂਲਿਆਂ ਦੀ ਗੋਲ ਜਾਂ ਚੌਰਸ ਛੱਤ ਬਣਾਈ ਜਾਂਦੀ ਹੈ। ਇਸ ਛੱਤ ਉੱਤੇ ਪੌਲੀਥੀਨ ਦੀ ਚਾਦਰ ਮਜ਼ਬੂਤੀ ਨਾਲ ਲਪੇਟ ਦਿੱਤੀ ਜਾਂਦੀ ਹੈ ਤਾਂ ਜੋ ਮੀਂਹ-ਝੜੀ, ਹਨੇਰੀ-ਝੱਖੜ ਵਿਚ ਬਚਾਅ ਹੋ ਸਕੇ। ਹਨੇਰੀਆਂ ਘੁੱਪ ਕਾਲੀਆਂ ਰਾਤਾਂ ਨੂੰ ਭੂਤਰਾਂ ਤੋਂ ਆਪਣੀ ਫ਼ਸਲ ਦੀ ਰਾਖੀ ਲਈ ਕਿਸਾਨ ਜਾਨ ਤਲੀ 'ਤੇ ਧਰ ਕੇ ਆਪਣੇ ਅੰਗ ਸੰਗ ਰਹਿਣ ਵਾਲੇ ਕੁੱਤੇ ਨਾਲ ਮਣ੍ਹੇ 'ਤੇ ਆ ਜਾਂਦਾ ਹੈ। ਉਨ੍ਹਾਂ ਕਾਲੀ ਬੋਲੀਆਂ, ਡਰਾਉਣੀਆਂ ਰਾਤਾਂ ਵਿਚ ਰੋਂਦੇ ਜੰਗਲੀ ਸਿਆਰ, ਭੌਂਕਦੇ ਕੁੱਤੇ, ਬਰਸਾਤੀ ਡੱਡੂਆਂ ਦੀ ਟਰ-ਟਰ ਜਾਂ ਬੀਂਡਿਆਂ ਦੀ ਤਿੱਖੀ ਕੰਨ ਚੀਰਵੀਂ ਆਵਾਜ਼ ਸਨਾਟੇ ਨੂੰ ਤੋੜਦੀ ਹੈ। ਇਨ੍ਹਾਂ ਬਰਸਾਤਾਂ ਵਿਚ ਕਈ ਵਾਰੀ ਖੇਤਾਂ ਵਿਚ ਫਿਰਦੇ ਜ਼ਹਿਰੀਲੇ ਸੱਪ, ਠੂੰਹੇ ਜਾਂ ਹੋਰ ਖ਼ਤਰਨਾਕ ਕੀੜੇ ਵੀ ਮਣ੍ਹੇ ਦੀਆਂ ਥੰਮੀਆਂ 'ਤੇ ਚੜ੍ਹ ਜਾਂਦੇ ਹਨ ਅਤੇ ਕਿਸਾਨ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ। ਉਸ ਸਮੇਂ ਕੁੱਤਾ ਹੀ ਉਸ ਦਾ ਇੱਕ ਵਫ਼ਾਦਾਰ ਸਾਥੀ ਹੁੰਦਾ ਹੈ। ਜਿਹੜਾ ਮਣ੍ਹੇ ਦੇ ਹੇਠਾਂ ਬੈਠਦਾ ਹੈ ਅਤੇ ਮਾੜਾ ਜਿਹਾ ਖੜਾਕ ਹੋਣ 'ਤੇ ਪੂਰੇ ਜ਼ੋਰ ਨਾਲ ਭੌਂਕ ਕੇ ਖੇਤ ਵਿਚ ਜੰਗਲੀ ਜਾਨਵਰਾਂ ਦੀ ਘੁਸਪੈਠ ਦੀ ਸੂਚਨਾ ਦਿੰਦਾ ਹੈ। ਉਹ ਮਣ੍ਹੇ 'ਤੇ ਬੈਠੇ ਕਿਸਾਨ ਵਲੋਂ ਹੱਲਾਸ਼ੇਰੀ ਦੇਣ 'ਤੇ ਪਹਿਲੋਂ ਆਪ ਹੀ ਭੌਂਕ-ਭੌਂਕ ਕੇ ਭੂਤਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਸਾਨ ਹੜਾਤ-ਹੜਾਤ, ਹਲਾ ਲਾ ਹਲਾ ਲਾ ਕਰਦਾ ਹੈ। ਖੜਾਕ ਵਾਲੀ ਥਾਂ 'ਤੇ ਟਾਰਚ ਨਾਲ ਤੇਜ਼ ਲਾਈਟ ਮਾਰਦਾ ਹੈ। ਕਈ ਵਾਰੀ ਜੰਗਲੀ ਜਾਨਵਰ ਤੇ ਟਾਰਚ ਦੀ ਲਾਈਟ ਪੈਣ ਨਾਲ, ਉਨ੍ਹਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਉਹ ਡਰ ਕੇ ਭੱਜ ਜਾਂਦੇ ਹਨ ਜਾਂ ਫਿਰ ਆਪਣਾ ਰਸਤਾ ਬਦਲ ਲੈਂਦੇ ਹਨ। ਇਸ 'ਤੇ ਵੀ ਠੱਲ੍ਹ ਨਾ ਪੈਣ 'ਤੇ ਕਿਸਾਨ ਮਣ੍ਹੇ ਦੀ ਛੱਤ ਨਾਲ ਟੰਗੇ ਖਾਲੀ ਪੀਪੇ ਖੜਕਾਉਣ ਲਗਦਾ ਹੈ। ਇਨ੍ਹਾਂ ਭੂਤਰੇ ਜੰਗਲੀ ਜਾਨਵਰਾਂ ਨੂੰ ਡਰਾਉਣ ਅਤੇ ਭਜਾਉਣ ਲਈ ਗੰਧਕ ਉਤੇ ਪੋਟਾਸ਼ ਮਿਲਾ ਕੇ ਦੇਸੀ ਪਟਾਕੇ ਚਲਾਉਂਦਾ ਹੈ। ਪਰ ਕਈ ਵਾਰੀ ਇਹ ਜੰਗਲੀ ਜਾਨਵਰ ਇਸ ਸਭ ਕਾਸੇ ਦੀ ਪਰਵਾਹ ਨਹੀਂ ਕਰਦੇ। ਉਹ ਰੱਜ ਕੇ ਫ਼ਸਲ ਤਬਾਹ ਕਰਦੇ ਹਨ। ਕੁੱਤਾ ਜਾਂ ਕਿਸਾਨ ਦੇ ਸਾਹਮਣੇ ਆਉਣ 'ਤੇ ਉਸ 'ਤੇ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ। ਕਈ ਵਾਰ ਅਜਿਹੇ ਦਰਦਨਾਕ ਹਾਦਸੇ ਵਾਪਰਦੇ ਹਨ ਜਿਸ ਨਾਲ ਕਿਸਾਨ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਾਂ ਅਨਿਆਂਈਂ ਮੌਤੇ ਮਾਰੇ ਵੀ ਜਾਂਦੇ ਹਨ। ਰਾਤ ਨੂੰ ਜੰਗਲੀ ਜਾਨਵਰ ਕਦੋਂ, ਕਿਹੜੇ ਪਾਸਿਉਂ ਖੇਤ ਵਿਚ ਪ੍ਰਵੇਸ਼ ਕਰਦੇ ਹਨ, ਇਸ ਦਾ ਪਹਿਲੋਂ ਅੰਦਾਜ਼ਾ ਨਹੀਂ ਹੁੰਦਾ। ਇੰਜ ਕੰਢੀ ਦਾ ਕਿਸਾਨ ਆਪਣੀ ਜਾਨ ਜ਼ੋਖ਼ਿਮ ਵਿਚ ਪਾ ਕੇ, ਫ਼ਸਲ ਦੀ ਰਾਖੀ ਕਰਦਾ ਹੈ। ਖਰਾਬ ਮੌਸਮ ਜਾਂ ਆਪਣੀ ਢਿੱਲੀ ਸਿਹਤ ਦੀ ਪਰਵਾਹ ਨਾ ਕਰਦਿਆਂ ਫ਼ਸਲ ਦੇ ਪੱਕਣ, ਵੱਢਣ ਅਤੇ ਮੱਕੀ ਦੇ ਦਾਣੇ ਘਰ ਆਉਣ ਤੱਕ, ਉਸ ਨੂੰ ਲੱਗਪਗ ਤਿੰਨ ਮਹੀਨੇ ਜਾਗ-ਜਾਗ ਕੇ ਕੱਟਣੇ ਪੈਂਦੇ ਹਨ। ਮਣ੍ਹੇ 'ਤੇ ਬੈਠਿਆਂ ਪਲ-ਪਲ ਜੰਗਲੀ ਜਾਨਵਰਾਂ ਦੀ ਆਮਦ ਦੀ ਫਿਕਰ ਉਸ ਦੀ ਅੱਖ ਨਹੀਂ ਲੱਗਣ ਦਿੰਦੀ। ਉਤੋਂ ਸਿਤਮ ਇਹ ਕਿ ਸਰਕਾਰ ਜੰਗਲੀ ਜਾਨਵਰਾਂ ਹੱਥੋਂ ਤਬਾਹ ਹੋਈ ਫ਼ਸਲ ਨੂੰ ਕੁਦਰਤੀ ਆਫਤ ਵਜੋਂ ਵਿਚਾਰਦੀ ਹੀ ਨਹੀਂ।
ਬੀਤ ਇਲਾਕੇ ਦੇ ਕੁਝ ਰੱਜੇ-ਪੁੱਜੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਦੁਆਲੇ ਲੋਹੇ ਦੀ ਜਾਲੀ ਵਾਲੀ ਵਾੜ ਲਾਈ ਹੁੰਦੀ ਹੈ ਤਾਂ ਜੋ ਇਹ ਜੰਗਲੀ ਜਾਨਵਰ ੳਨ੍ਹਾਂ ਖੇਤਾਂ ਵਿਚ ਵੜ ਹੀ ਨਾ ਸਕਣ। ਨੀਲ ਗਾਵਾਂ, ਜੰਗਲੀ ਸੂਰਾਂ ਆਦਿ ਨੂੰ ਛੱਡ ਕੇ ਬਾਂਦਰ ਇਸ ਵਾੜ ਨੂੰ ਅਸਾਨੀ ਨਾਲ ਟੱਪ ਕੇ ਖੇਤਾਂ ਵਿਚ ਵੜ ਜਾਂਦੇ ਹਨ। ਤਲਵਾੜਾ, ਕਮਾਹੀ ਦੇਵੀ, ਚਮੂਹੀ-ਬੇੜਿੰਗ, ਢੋਲਬਾਹਾ ਜਨੌੜੀ, ਮਹਿੰਗਰੋਵਾਲ ਆਦਿ ਕੰਢੀ ਦੇ ਪਿੰਡਾਂ ਦੇ ਲੋਕ ਆਰਥਕ ਤੌਰ 'ਤੇ ਏਨੇ ਸੰਪੰਨ ਨਹੀਂ ਹਨ ਕਿ ਉਹ ਵੀ ਆਪਣੇ ਖੇਤਾਂ ਨੂੰ ਲੋਹੇ ਦੀਆਂ ਤਾਰਾਂ ਨਾਲ ਘੇਰ ਕੇ ਜੰਗਲੀ ਜਾਨਵਰਾਂ ਤੋਂ ਆਪਣੀ ਫ਼ਸਲ ਦੀ ਰਾਖੀ ਕਰ ਸਕਣ। ਇਹ ਵਿਚਾਰੇ ਤਾਂ ਮੁੱਦਤਾਂ ਤੋਂ ਕੰਡਿਆਲੀ ਝਾੜੀਆਂ ਦੀ ਵਾੜ ਬਣਾ ਕੇ ਆਪਣੀ ਫ਼ਸਲ ਦੀ ਰਾਖੀ ਕਰਦੇ ਆ ਰਹੇ ਹਨ। ਇਹ ਜੰਗਲੀ ਜਾਨਵਰ ਇਸ ਕੰਡਿਆਲੀ ਵਾੜ ਨੂੰ ਵੀ ਕੁਝ ਨਹੀਂ ਸਮਝਦੇ। ਇਨ੍ਹਾਂ ਨੂੰ ਤਾਂ ਸਾਰੀ ਸਾਰੀ ਰਾਤ ਮਣ੍ਹਿਆਂ 'ਤੇ ਬੈਠ ਕੇ ਹੀ ਰਾਖੀ ਕਰਨੀ ਪੈਂਦੀ ਹੈ। (ਸਮਾਪਤ)


-ਪੰਚਵਟੀ, ਏਕਤਾ ਇਨਕਲੇਵ, ਲੇਨ ਨੰ: 2, ਬੂਲਾਂਬਾੜੀ, ਹੁਸ਼ਿਆਰਪੁਰ। ਮੋਬਾਈਲ : 9876156964


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX