ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  1 day ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  1 day ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ ਵਿਭਾਗ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ 'ਤੇ ਜਾਰੀ ਹੋਏ ਫੁਮਾਨਾਂ ਵਿਚ ਸੁਪਰਡੈਂਟ ਨਛੱਤਰ ਸਿੰਘ ਨੂੰ ਈ.7 ਤੋਂ ਈ.5 ਸ਼ਾਖਾ, ਰਛਪਾਲ ਨੂੰ ਡਰੱਗਜ਼ ਸ਼ਾਖਾ ਫੂਡ ਐਂਡ ਡਰੱਗ ਐਡਮਨ ਸ਼ਾਖਾ ਤੋਂ ਈ 1 ਸ਼ਾਖਾ, ਅਮਨਦੀਪ ਕੌਰ ਨੂੰ ਜੀ.ਪੀ.ਐਫ 3 ਸ਼ਾਖਾ ਦੇ ਨਾਲ ਪੀ.ਬੀ.ਸ਼ਾਖਾ ਸਮੇਤ ਵਾਧੂ ਚਾਰਜ ਰ.ਹ.ਸ. ਸ਼ਾਖਾ, ਨਰਿੰਦਰ ਮੋਹਣ ਸਿੰਘ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਈ.3 ਸ਼ਾਖਾ, ਰਜਿੰਦਰ ਸਿੰਘ ਔਜਲਾ ਨੂੰ ਈ.1 ਸ਼ਾਖਾ ਤੋਂ ਈ.7 ਸ਼ਾਖਾ, ਜਗਤਾਰ ਸਿੰਘ ਨੂੰ ਈ.3 ਸ਼ਾਖਾ ਤੋਂ ਪੀ.ਐਮ.ਐੱਚ.ਸ਼ਾਖਾ, ਜਤਿੰਦਰ ਧਵਨ ਨੂੰ ਪੀ.ਬੀ.ਸ਼ਾਖਾ ਵਾਧੂ ਚਾਰਜ ਰ.ਹ.ਸ.ਸ਼ਾਖਾ ਤੋਂ ਜੀ.ਪੀ.ਐਫ 3 ਸ਼ਾਖਾ, ਰਜਿੰਦਰ ਕੁਮਾਰ ਅਰੋੜਾ ਨੂੰ ਈ.5 ਤੋਂ ਈ.2 ਸ਼ਾਖਾ, ਇਸੇ ਤ•ਾਂ ਹੀ ਸੀਨੀਅਰ ਸਹਾਇਕ/ਜੂਨੀਅਰ ਸਹਾਇਕ/ਕਲਰਕ ਵੰਦਨਾ ਕੌਸ਼ਲ ਸੀਨੀਅਰ ਸਹਾਇਕ ਪੀ.ਐਮ.ਐੱਚ.ਸ਼ਾਖਾ ਤੋਂ ਬਜਟ ਸ਼ਾਖਾ, ਹਰਦੀਪ ਸਿੰਘ ਸੀਨੀਅਰ ਸਹਾਇਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ ਟਰੇਨਿੰਗ ਸ਼ਾਖਾ, ਸਰਵਨ ਸਿੰਘ ਸੀਨੀਅਰ ਸਹਾਇਕ ਤੋਂ ਪੀ.ਐਮ.ਐੱਚ.ਸ਼ਾਖਾ ਤੋਂ ਜੀ.ਪੀ.ਐਫ਼ 2 ਸ਼ਾਖਾ, ਸਵੀ ਗਰਗ ਕਲਰਕ ਨੂੰ ਪੀ.ਐਮ.ਐੱਚ.ਸ਼ਾਖਾ ਤੋਂ
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  1 day ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  1 day ago
ਜ਼ੀਰਾ, 25 ਜੂਨ (ਮਨਜੀਤ ਸਿੰਘ ਢਿੱਲੋਂ) - ਜ਼ੀਰਾ ਇਲਾਕੇ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਨੇੜਲੇ ਪਿੰਡ ਸਨੇਰ ਵਿਖੇ ਨਸ਼ੇ ਕਰਨ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  1 day ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  1 day ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਥੇਮਸ ਨਦੀ 'ਚੋਂ ਦੂਜੇ ਵਿਸ਼ਵ ਯੁੱਧ ਵੇਲੇ ਦਾ ਜ਼ਿੰਦਾ ਬੰਬ ਮਿਲਿਆ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਥੇਮਸ ਨਦੀ 'ਚੋਂ ਦੂਜੇ ਵਿਸ਼ਵ ਯੁੱਧ ਵੇਲੇ ਦਾ ਜਿੰਦਾ ਬੰਬ ਮਿਲਿਆ ਹੈ | ਜਿਸ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਟੀ ਏਅਰ ਪੋਰਟ ਨੂੰ ਬੰਦ ਕਰ ਦਿੱਤਾ, ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾ ਰੱਦ ਕਰਦਿਆਂ ਯਾਤਰੀਆਂ ਨੂੰ ਹਵਾਈ ਅੱਡੇ ਵੱਲ ਨਾ ਆਉਣ ਲਈ ਕਿਹਾ ਗਿਆ ਹੈ | ਬੰਬ ਨੂੰ ਨਕਾਰਾ ਕਰਨ ਲਈ ਅਤੇ ਹੋਰ ਸੁਰੱਖਿਆ ਨੂੰ ਵੇਖਦਿਆਂ ਬੰਬ ਨਿਰੋਧਕ ਦਸਤੇ ਅਤੇ ਰਾਇਲ ਨੇਵੀ (ਸਮੁੰਦਰੀ ਸੈਨਾ) ਬੰਬ ਨੂੰ ਨਸ਼ਟ ਕਰਨ ਅਤੇ ਬੰਬ ਨੂੰ ਹਟਾਉਣ ਲਈ ਜੁਟ ਗਏ | ਹਵਾਈ ਅੱਡੇ ਨੇੜੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਇਹ ਬੰਬ ਮਿਲਿਆ ਸੀ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਵਾਜਾਈ ਨੂੰ ਬੰਦ ਕਰ ਦਿੱਤਾ | ਹਵਾਈ ਅੱਡੇ ਦੀ ਬੁਲਾਰੀ ਅਨੁਸਾਰ ਹਵਾਈ ਉਡਾਣਾਂ ਬੰਦ ਹੋਣ ਨਾਲ 16000 ਯਾਤਰੀ ਪ੍ਰਭਾਵਿਤ ਹੋਣਗੇ | ਜ਼ਿਕਰਯੋਗ ਹੈ ਕਿ ਇੰਗਲੈਂਡ ਸਮੇਤ ਯੂਰਪ ਦੇ ਕਈ ਹਿੱਸਿਆਂ 'ਚ ਵਿਸ਼ਵ ਜੰਗਾਂ ਦੌਰਾਨ ਸੁੱਟੇ ਗਏ ਬੰਬ ਅਕਸਰ ਹੀ ਕਦੇ ਕਦੇ ਮਿਲਦੇ ਰਹਿੰਦੇ ਹਨ | ਸਿਟੀ ਹਵਾਈ ਅੱਡੇ ਕੋਲ ਮਿਲਿਆ ਇਹ ਬੰਬ 500 ਕਿਲੋਗ੍ਰਾਮ ਦਾ ਹੈ | ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਆਸ ਪਾਸ ਇਲਾਕੇ ਦੇ ਲੋਕਾਂ ਨੂੰ ਵੀ ਉਥੋਂ ਬਾਹਰ ਕੱਢ ਲਿਆ ਗਿਆ ਹੈ | ਹਵਾਈ ਅੱਡੇ ਦੇ ਸੀ. ਈ. ਓ. ਰੌਬਰਟ ਸਿਨਕਲੇਅਰ ਨੇ ਘਟਨਾ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਲੋਕਾਂ ਅਤੇ ਯਾਤਰੀਆਂ ਦੀ ਸੁਰੱਖਿਆ ਕਰਕੇ ਉਡਾਣਾਂ ਰੱਦ ਕਰਨੀਆਂ ਪਈਆਂ ਹਨ | ਹਵਾਈ ਅੱਡੇ ਅਤੇ ਵੂਲਿਚ ਵਿਚਕਾਰ ਚੱਲਣ ਵਾਲੀ ਰੇਲ ਸੇਵਾ ਵੀ ਰੱਦ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਪਿ੍ੰਸ ਹੈਰੀ ਅਤੇ ਮੇਘਨ ਮਾਰਕਲੇ ਦੇ ਵਿਆਹ ਸਮਾਗਮ ਦੀ ਜਾਣਕਾਰੀ ਹੋਈ ਜਨਤਕ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਰਾਜਕੁਮਾਰ ਪਿ੍ੰਸ ਹੈਰੀ ਤੇ ਉਨ੍ਹਾਂ ਦੀ ਮੰਗੇਤਰ ਮੇਘਨ ਮਾਰਕਲੇ ਨੇ 19 ਮਈ 2018 ਨੂੰ ਆਪਣੇ ਹੋਣ ਵਾਲੇ ਵਿਆਹ ਦਾ ਹੋਰ ਬਿਊਰਾ ਜਨਤਕ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਉਹ ...

ਪੂਰੀ ਖ਼ਬਰ »

ਕੈਲਗਰੀ ਵਿਖੇ 'ਰੱਬ ਨੇ ਬਣਾਈਆਂ ਜੋੜੀਆਂ' ਪ੍ਰੋਗਰਾਮ 3 ਮਾਰਚ ਨੂੰ

ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)- ਵਿਰਾਸਤ ਵੈੱਲਫੇਅਰ ਸੁਸਾਇਟੀ ਅਤੇ ਹਰਸੀਰਤ ਸਿੰਘ ਧਾਮੀ ਵਲੋਂ ਕੈਲਗਰੀ 'ਚ ਪਹਿਲੀ ਵਾਰ ਰਿਸ਼ਤਿਆਂ ਦੀ ਮਹਿਕ ਅਤੇ ਸੱਭਿਆਚਾਰਕ ਰੰਗ ਬਿਖੇਰਦਾ ਪਰਿਵਾਰਕ ਪ੍ਰੋਗਰਾਮ 'ਰੱਬ ਨੇ ਬਣਾਈਆਂ ਜੋੜੀਆਂ' 3 ਮਾਰਚ ਦਿਨ ਸਨਿਚਰਵਾਰ ਨੂੰ ...

ਪੂਰੀ ਖ਼ਬਰ »

ਉੱਘੇ ਲੇਖਕ ਪ੍ਰੀਤਮ ਸਿੱਧੂ ਨਹੀਂ ਰਹੇ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਰਹਿੰਦਿਆਂ ਪੰਜਾਬੀ ਮਾਂ ਬੋਲੀ ਦੀ ਝੋਲੀ ਢੇਰ ਸਾਰਾ ਪੰਜਾਬੀ ਸਾਹਿਤ ਪਾਉਣ ਵਾਲੇ ਬਹੁ ਚਰਚਿੱਤ ਲੇਖਕ ਪ੍ਰੀਤਮ ਸਿੱਧੂ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ | ਉਹ 80 ਵਰਿ੍ਹਆਂ ਦੇ ਸਨ | ਪ੍ਰੀਤਮ ਸਿੱਧੂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੋਂ ਸੈਂਸਰ ਬੋਰਡ ਬਣਾਉਣ ਦੀ ਮੰਗ

ਸਿਆਟਲ, 12 ਫਰਵਰੀ (ਹਰਮਨਪ੍ਰੀਤ ਸਿੰਘ)-ਜਿਉਂ ਹੀ ਇਹ ਖ਼ਬਰ ਆਈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਐਸ. ਐਸ. ਪੀ. ਆਪਣੇ ਜ਼ਿਲ੍ਹੇ ਦੇ ਸਾਰੇ ਗਾਇਕਾਂ ਤੇ ਗੀਤਕਾਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਸਮਝਾਉਣਗੇ ਤੇ ਚਿਤਾਵਨੀ ਵੀ ਦੇਣਗੇ ਕਿ ਅੱਗੇ ਤੋਂ ਕੋਈ ਗਾਇਕ ਰਫ਼ਲਾਂ, ...

ਪੂਰੀ ਖ਼ਬਰ »

ਰਾਜਸਥਾਨ ਦੀ ਧਰਤੀ ਹੇਠ 11.82 ਕਰੋੜ ਟਨ ਸੋਨੇ ਦਾ ਭੰਡਾਰ- ਜੀ.ਐਸ.ਆਈ.

ਜੈਪੁਰ, 12 ਫਰਵਰੀ (ਏਜੰਸੀ)- ਰਾਜਸਥਾਨ 'ਚ ਭੂ ਵਿਗਿਆਨਿਕਾਂ ਨੇ 11.82 ਟਨ ਕਰੋੜ ਸੋਨੇ ਦੇ ਭੰਡਾਰ ਹੋਣ ਦਾ ਦਾਅਵਾ ਕੀਤਾ ਹੈ | ਇਸ ਭੰਡਾਰ ਲਈ ਖਾਸ ਕਰਕੇ ਬਨਸਵਾਰਾ ਤੇ ਉਦੇਪੁਰ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਜੀ.ਐੱਸ.ਆਈ. (ਭਾਰਤੀ ਭੂ ਵਿਗਿਆਨਿਕ ਸਰਵੇ) ਦੇ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਨੇ ਕਿਸਾਨ ਦੇ ਡੇਰੇ ਤੋਂ ਚੋਰੀ ਕੀਤੇ ਅੰਡੇ ਤੇ ਪੈਸੇ

ਟੋਰਾਂਟੋ, 12 ਫਰਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਅਕਸਰ ਸੁਣਨ ਨੂੰ ਮਿਲ਼ਦਾ ਹੈ ਕਿ ਉਹ ਦੇਸ਼ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਭਾਵ ਚੋਰੀਆਂ, ਲੁੱਟਾਂ, ਠੱਗੀਆਂ, ਕੁਟਾਪਿਆਂ ਵਗੈਰਾ ਦੀ ਭਰਮਾਰ ਹੋ ਚੁੱਕੀ ਹੈ ਜਿਸ 'ਚ ਬਾਹਰਲੇ ਮੁਲਕਾਂ ਤੋਂ ਉੱਥੇ ਚੰਗਾ ਜੀਵਨ ਜਿਊਣ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਭੱਦਲਥੂਹਾ ਨਹੀਂ ਰਹੇ

ਬਰੇਸ਼ੀਆ (ਇਟਲੀ), 12 ਫਰਵਰੀ (ਬਲਦੇਵ ਸਿੰਘ ਬੂਰੇ ਜਟਾਂ)- ਇਟਲੀ 'ਚ ਵਸਦੇ ਪੰਜਾਬੀਆਂ 'ਚ ਇਸ ਖ਼ਬਰ ਨੂੰ ਬੜੇ ਦੁਖੀ ਹਿਰਦਿਆਂ ਨਾਲ ਪੜਿ੍ਹਆ ਜਾਵੇਗਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਭੱਦਲਥੂਹਾ ਫਾਨੀ ਸੰਸਾਰ ਨੂੰ ਅਲਵਿਦਾ ...

ਪੂਰੀ ਖ਼ਬਰ »

ਉੱਘੇ ਗਾਇਕ ਆਰ. ਬਾਵਾ ਕੈਂਡੀਕ੍ਰਸ਼ ਗੀਤ ਨਾਲ ਚਰਚਾ 'ਚ

ਐਡੀਲੇਡ, 12 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਪਾਈਸ ਹੈਵਨ ਵਿਖੇ ਪੰਜਾਬੀਆਂ ਦੇ ਭਰਵੇਂ ਇਕੱਠ 'ਚ ਸਮਾਗਮ ਸਮੇਂ ਆਰ. ਬਾਵਾ ਵਲੋਂ ਨਵਾਂ ਗੀਤ ਕੈਂਡੀਕ੍ਰਸ਼ ਰਿਲੀਜ਼ ਕੀਤਾ ਗਿਆ | ਨਵੇਂ ਗੀਤ ਕੈਂਡੀਕ੍ਰਸ਼ ਨੂੰ ਆਰ. ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ...

ਪੂਰੀ ਖ਼ਬਰ »

ਸਾਊਥ ਆਸਟ੍ਰੇਲੀਆ ਚੋਣਾਂ ਲਈ ਲੇਬਰ ਉਮੀਦਵਾਰਾਂ ਵਲੋਂ ਗੁਰੂ ਘਰ 'ਚ ਪੰਜਾਬੀਆਂ ਨਾਲ ਮੁਲਾਕਾਤਾਂ

ਐਡੀਲੇਡ, 12 ਫਰਵਰੀ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ 'ਚ 2018 ਦੀਆਂ ਮੈਂਬਰ ਪਾਰਲੀਮੈਂਟ ਦੀਆਂ ਹੋਣ ਜਾ ਰਹੀਆਂ ਚੋਣਾਂ 'ਚ ਲੇਬਰ ਉਮੀਦਵਾਰ ਪੀਟਰ ਮਲੀਨੌਸਕਰ ਨੇ ਗੁਰੂ ਘਰ ਦੀ ਓਟ ਲੈਂਦੇ ਹੋਏ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਚੋਣ ਮੁਹਿੰਮ ਦੀ ਆਰੰਭਤਾ ਕੀਤੀ | ...

ਪੂਰੀ ਖ਼ਬਰ »

2026 ਉਲੰਪਿਕ ਖੇਡਾਂ ਲਈ ਕੈਲਗਰੀ ਸ਼ਹਿਰ ਬਣਿਆ ਪਹਿਲੀ ਪਸੰਦ

ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)-2026 ਦੀਆਂ ਉਲੰਪਿਕ ਖੇਡਾਂ ਲਈ ੳੱੁਤਰੀ ਅਮਰੀਕੀ ਸ਼ਹਿਰ ਕੈਲਗਰੀ ਪਹਿਲੀ ਪਸੰਦ ਬਣ ਗਿਆ ਹੈ | ਅਮਰੀਕੀ ਉਲੰਪਿਕ ਕਮੇਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਡੈਨਵਰ ਤੇ ਸਾਲਟ ਲੇਕ ਸਿਟੀ ਇਸ ਦੌੜ 'ਚੋਂ ਬਾਹਰ ਹੋ ਗਏ ਹਨ | ਅਮਰੀਕੀ ...

ਪੂਰੀ ਖ਼ਬਰ »

ਜਲਦੀ ਹੀ ਯੂ. ਕੇ. ਦੇ ਗੁਰਦੁਆਰਿਆਂ ਨੂੰ ਯੂ. ਕੇ. ਦੇ ਵਿਰਾਸਤੀ ਹਿੱਸੇ ਵਜੋਂ ਦੇਖਿਆ ਜਾਵੇਗਾ- ਖੋਜ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 200 ਤੋਂ ਵਧੇਰੇ ਗੁਰਦੁਆਰਿਆਂ ਦਾ ਬਹੁਤਾ ਹਿੱਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ 'ਤੇ ਕੇਂਦਰਿਤ ਹੈ, ਪਰੰਤੂ ਉਨ੍ਹਾਂ ਦੀ ਬਣਤਰ ਵਿਸ਼ੇਸ਼ਤਾਵਾਂ 'ਚ ਭਿੰਨਤਾ ਹੈ | ਇੰਗਲੈਂਡ ਦੇ ...

ਪੂਰੀ ਖ਼ਬਰ »

ਸਿਆਟਲ 'ਚ ਗੁਰੂ ਹਰਿ ਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ

*ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਵੀ ਕੀਤਾ ਯਾਦ

ਸਿਆਟਲ, 12 ਫਰਵਰੀ (ਹਰਮਨਪ੍ਰੀਤ ਸਿੰਘ)- ਅੱਜ ਇੱਥੇ ਸਿਆਟਲ ਦੇ ਮੁੱਖ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX