ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 minute ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  23 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  35 minutes ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  43 minutes ago
ਇੰਦੌਰ, 26 ਜੂਨ - ਖਸਤਾ ਹਾਲਤ ਮਕਾਨ ਢਾਹੁਣ ਗਈ ਇੰਦੌਰ ਨਗਰ ਨਿਗਮ ਦੀ ਟੀਮ ਦੇ ਨਾਲ ਵਿਵਾਦ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਆਕਾਸ਼ ਵਿਜੈਵਰਗੀਏ ਨੇ ਨਗਰ ਨਿਗਮ ਦੇ ਇਕ ਅਫ਼ਸਰ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ ਸੀ। ਕੁੱਟਮਾਰ ਕਰਨ 'ਤੇ...
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  54 minutes ago
ਨਵੀਂ ਦਿੱਲੀ, 26 ਜੂਨ - ਰੱਖਿਆ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿਚ ਲਿਖਤੀ ਰੂਪ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਹਵਾਈ ਫੌਜ ਦੇ 2016 ਤੋਂ ਹੁਣ ਤੱਕ 27 ਏਅਰਕ੍ਰਾਫਟ ਹਾਦਸਾਗ੍ਰਸਤ ਹੋਏ ਹਨ। ਜਿਨ੍ਹਾਂ ਵਿਚ 15 ਲੜਾਕੂ ਜਹਾਜ਼...
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  about 1 hour ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  about 1 hour ago
ਜਲੰਧਰ, 26 ਜੂਨ - ਜਲੰਧਰ ਦਿਹਾਤੀ ਪੁਲਿਸ ਨੇ ਗਸ਼ਤ ਦੌਰਾਨ ਫੋਕਲ ਪੁਆਇੰਟ ਪਿੰਡ ਨੌਗੱਜਾ ਦੇ ਨਜ਼ਦੀਕ 2 ਡਰੱਗ ਤਸਕਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਉੱਥੇ ਹੀ ਟਰੱਕ ਅੰਦਰ ਬਣੇ ਸਪੈਸ਼ਲ ਕੈਬਿਨ ਵਿਚੋਂ 400 ਕਿੱਲੋਗ੍ਰਾਮ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  about 1 hour ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  about 1 hour ago
ਨਵੀਂ ਦਿੱਲੀ, 26 ਜੂਨ - ਝਾਰਖੰਡ 'ਚ ਇਕ ਮੁਸਲਿਮ ਨੌਜਵਾਨ ਦੀ ਭੀੜ ਵਲੋਂ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਅੱਜ ਲੋਕ ਸਭਾ ਕੁਝ ਮੈਂਬਰਾਂ ਨੇ ਕੇਂਦਰ ਕੋਲੋਂ ਰਾਜ ਸਰਕਾਰ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਉੱਥੇ ਹੀ, ਪ੍ਰਧਾਨ ਮੰਤਰੀ ਮੋਦੀ...
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  about 2 hours ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  about 2 hours ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 2 hours ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  about 2 hours ago
ਨਾਭਾ, 26 ਜੂਨ (ਕਰਮਜੀਤ ਸਿੰਘ)- ਡੇਰਾ ਸੱਚਾ ਸੌਦਾ ਦੇ ਸਮਰਥਕ ਅਤੇ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਮਾਮਲੇ ਦੇ ਮੁੱਖ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸੀ. ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਅੱਜ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 3 hours ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 3 hours ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 4 hours ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਫੱਗਣ ਸੰਮਤ 549

ਰਾਸ਼ਟਰੀ-ਅੰਤਰਰਾਸ਼ਟਰੀ

ਥੇਮਸ ਨਦੀ 'ਚੋਂ ਦੂਜੇ ਵਿਸ਼ਵ ਯੁੱਧ ਵੇਲੇ ਦਾ ਜ਼ਿੰਦਾ ਬੰਬ ਮਿਲਿਆ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਥੇਮਸ ਨਦੀ 'ਚੋਂ ਦੂਜੇ ਵਿਸ਼ਵ ਯੁੱਧ ਵੇਲੇ ਦਾ ਜਿੰਦਾ ਬੰਬ ਮਿਲਿਆ ਹੈ | ਜਿਸ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਟੀ ਏਅਰ ਪੋਰਟ ਨੂੰ ਬੰਦ ਕਰ ਦਿੱਤਾ, ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾ ਰੱਦ ...

ਪੂਰੀ ਖ਼ਬਰ »

ਪਿ੍ੰਸ ਹੈਰੀ ਅਤੇ ਮੇਘਨ ਮਾਰਕਲੇ ਦੇ ਵਿਆਹ ਸਮਾਗਮ ਦੀ ਜਾਣਕਾਰੀ ਹੋਈ ਜਨਤਕ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਰਾਜਕੁਮਾਰ ਪਿ੍ੰਸ ਹੈਰੀ ਤੇ ਉਨ੍ਹਾਂ ਦੀ ਮੰਗੇਤਰ ਮੇਘਨ ਮਾਰਕਲੇ ਨੇ 19 ਮਈ 2018 ਨੂੰ ਆਪਣੇ ਹੋਣ ਵਾਲੇ ਵਿਆਹ ਦਾ ਹੋਰ ਬਿਊਰਾ ਜਨਤਕ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਉਹ ...

ਪੂਰੀ ਖ਼ਬਰ »

ਕੈਲਗਰੀ ਵਿਖੇ 'ਰੱਬ ਨੇ ਬਣਾਈਆਂ ਜੋੜੀਆਂ' ਪ੍ਰੋਗਰਾਮ 3 ਮਾਰਚ ਨੂੰ

ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)- ਵਿਰਾਸਤ ਵੈੱਲਫੇਅਰ ਸੁਸਾਇਟੀ ਅਤੇ ਹਰਸੀਰਤ ਸਿੰਘ ਧਾਮੀ ਵਲੋਂ ਕੈਲਗਰੀ 'ਚ ਪਹਿਲੀ ਵਾਰ ਰਿਸ਼ਤਿਆਂ ਦੀ ਮਹਿਕ ਅਤੇ ਸੱਭਿਆਚਾਰਕ ਰੰਗ ਬਿਖੇਰਦਾ ਪਰਿਵਾਰਕ ਪ੍ਰੋਗਰਾਮ 'ਰੱਬ ਨੇ ਬਣਾਈਆਂ ਜੋੜੀਆਂ' 3 ਮਾਰਚ ਦਿਨ ਸਨਿਚਰਵਾਰ ਨੂੰ ...

ਪੂਰੀ ਖ਼ਬਰ »

ਉੱਘੇ ਲੇਖਕ ਪ੍ਰੀਤਮ ਸਿੱਧੂ ਨਹੀਂ ਰਹੇ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਰਹਿੰਦਿਆਂ ਪੰਜਾਬੀ ਮਾਂ ਬੋਲੀ ਦੀ ਝੋਲੀ ਢੇਰ ਸਾਰਾ ਪੰਜਾਬੀ ਸਾਹਿਤ ਪਾਉਣ ਵਾਲੇ ਬਹੁ ਚਰਚਿੱਤ ਲੇਖਕ ਪ੍ਰੀਤਮ ਸਿੱਧੂ ਦਾ ਬੀਤੇ ਦਿਨੀ ਅਚਾਨਕ ਦਿਹਾਂਤ ਹੋ ਗਿਆ | ਉਹ 80 ਵਰਿ੍ਹਆਂ ਦੇ ਸਨ | ਪ੍ਰੀਤਮ ਸਿੱਧੂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੋਂ ਸੈਂਸਰ ਬੋਰਡ ਬਣਾਉਣ ਦੀ ਮੰਗ

ਸਿਆਟਲ, 12 ਫਰਵਰੀ (ਹਰਮਨਪ੍ਰੀਤ ਸਿੰਘ)-ਜਿਉਂ ਹੀ ਇਹ ਖ਼ਬਰ ਆਈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਐਸ. ਐਸ. ਪੀ. ਆਪਣੇ ਜ਼ਿਲ੍ਹੇ ਦੇ ਸਾਰੇ ਗਾਇਕਾਂ ਤੇ ਗੀਤਕਾਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਸਮਝਾਉਣਗੇ ਤੇ ਚਿਤਾਵਨੀ ਵੀ ਦੇਣਗੇ ਕਿ ਅੱਗੇ ਤੋਂ ਕੋਈ ਗਾਇਕ ਰਫ਼ਲਾਂ, ...

ਪੂਰੀ ਖ਼ਬਰ »

ਰਾਜਸਥਾਨ ਦੀ ਧਰਤੀ ਹੇਠ 11.82 ਕਰੋੜ ਟਨ ਸੋਨੇ ਦਾ ਭੰਡਾਰ- ਜੀ.ਐਸ.ਆਈ.

ਜੈਪੁਰ, 12 ਫਰਵਰੀ (ਏਜੰਸੀ)- ਰਾਜਸਥਾਨ 'ਚ ਭੂ ਵਿਗਿਆਨਿਕਾਂ ਨੇ 11.82 ਟਨ ਕਰੋੜ ਸੋਨੇ ਦੇ ਭੰਡਾਰ ਹੋਣ ਦਾ ਦਾਅਵਾ ਕੀਤਾ ਹੈ | ਇਸ ਭੰਡਾਰ ਲਈ ਖਾਸ ਕਰਕੇ ਬਨਸਵਾਰਾ ਤੇ ਉਦੇਪੁਰ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ | ਜੀ.ਐੱਸ.ਆਈ. (ਭਾਰਤੀ ਭੂ ਵਿਗਿਆਨਿਕ ਸਰਵੇ) ਦੇ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਨੇ ਕਿਸਾਨ ਦੇ ਡੇਰੇ ਤੋਂ ਚੋਰੀ ਕੀਤੇ ਅੰਡੇ ਤੇ ਪੈਸੇ

ਟੋਰਾਂਟੋ, 12 ਫਰਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ 'ਚ ਅਕਸਰ ਸੁਣਨ ਨੂੰ ਮਿਲ਼ਦਾ ਹੈ ਕਿ ਉਹ ਦੇਸ਼ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਭਾਵ ਚੋਰੀਆਂ, ਲੁੱਟਾਂ, ਠੱਗੀਆਂ, ਕੁਟਾਪਿਆਂ ਵਗੈਰਾ ਦੀ ਭਰਮਾਰ ਹੋ ਚੁੱਕੀ ਹੈ ਜਿਸ 'ਚ ਬਾਹਰਲੇ ਮੁਲਕਾਂ ਤੋਂ ਉੱਥੇ ਚੰਗਾ ਜੀਵਨ ਜਿਊਣ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਭੱਦਲਥੂਹਾ ਨਹੀਂ ਰਹੇ

ਬਰੇਸ਼ੀਆ (ਇਟਲੀ), 12 ਫਰਵਰੀ (ਬਲਦੇਵ ਸਿੰਘ ਬੂਰੇ ਜਟਾਂ)- ਇਟਲੀ 'ਚ ਵਸਦੇ ਪੰਜਾਬੀਆਂ 'ਚ ਇਸ ਖ਼ਬਰ ਨੂੰ ਬੜੇ ਦੁਖੀ ਹਿਰਦਿਆਂ ਨਾਲ ਪੜਿ੍ਹਆ ਜਾਵੇਗਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਭੱਦਲਥੂਹਾ ਫਾਨੀ ਸੰਸਾਰ ਨੂੰ ਅਲਵਿਦਾ ...

ਪੂਰੀ ਖ਼ਬਰ »

ਉੱਘੇ ਗਾਇਕ ਆਰ. ਬਾਵਾ ਕੈਂਡੀਕ੍ਰਸ਼ ਗੀਤ ਨਾਲ ਚਰਚਾ 'ਚ

ਐਡੀਲੇਡ, 12 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਪਾਈਸ ਹੈਵਨ ਵਿਖੇ ਪੰਜਾਬੀਆਂ ਦੇ ਭਰਵੇਂ ਇਕੱਠ 'ਚ ਸਮਾਗਮ ਸਮੇਂ ਆਰ. ਬਾਵਾ ਵਲੋਂ ਨਵਾਂ ਗੀਤ ਕੈਂਡੀਕ੍ਰਸ਼ ਰਿਲੀਜ਼ ਕੀਤਾ ਗਿਆ | ਨਵੇਂ ਗੀਤ ਕੈਂਡੀਕ੍ਰਸ਼ ਨੂੰ ਆਰ. ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ...

ਪੂਰੀ ਖ਼ਬਰ »

ਸਾਊਥ ਆਸਟ੍ਰੇਲੀਆ ਚੋਣਾਂ ਲਈ ਲੇਬਰ ਉਮੀਦਵਾਰਾਂ ਵਲੋਂ ਗੁਰੂ ਘਰ 'ਚ ਪੰਜਾਬੀਆਂ ਨਾਲ ਮੁਲਾਕਾਤਾਂ

ਐਡੀਲੇਡ, 12 ਫਰਵਰੀ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ 'ਚ 2018 ਦੀਆਂ ਮੈਂਬਰ ਪਾਰਲੀਮੈਂਟ ਦੀਆਂ ਹੋਣ ਜਾ ਰਹੀਆਂ ਚੋਣਾਂ 'ਚ ਲੇਬਰ ਉਮੀਦਵਾਰ ਪੀਟਰ ਮਲੀਨੌਸਕਰ ਨੇ ਗੁਰੂ ਘਰ ਦੀ ਓਟ ਲੈਂਦੇ ਹੋਏ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਚੋਣ ਮੁਹਿੰਮ ਦੀ ਆਰੰਭਤਾ ਕੀਤੀ | ...

ਪੂਰੀ ਖ਼ਬਰ »

2026 ਉਲੰਪਿਕ ਖੇਡਾਂ ਲਈ ਕੈਲਗਰੀ ਸ਼ਹਿਰ ਬਣਿਆ ਪਹਿਲੀ ਪਸੰਦ

ਕੈਲਗਰੀ, 12 ਫਰਵਰੀ (ਜਸਜੀਤ ਸਿੰਘ ਧਾਮੀ)-2026 ਦੀਆਂ ਉਲੰਪਿਕ ਖੇਡਾਂ ਲਈ ੳੱੁਤਰੀ ਅਮਰੀਕੀ ਸ਼ਹਿਰ ਕੈਲਗਰੀ ਪਹਿਲੀ ਪਸੰਦ ਬਣ ਗਿਆ ਹੈ | ਅਮਰੀਕੀ ਉਲੰਪਿਕ ਕਮੇਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਡੈਨਵਰ ਤੇ ਸਾਲਟ ਲੇਕ ਸਿਟੀ ਇਸ ਦੌੜ 'ਚੋਂ ਬਾਹਰ ਹੋ ਗਏ ਹਨ | ਅਮਰੀਕੀ ...

ਪੂਰੀ ਖ਼ਬਰ »

ਜਲਦੀ ਹੀ ਯੂ. ਕੇ. ਦੇ ਗੁਰਦੁਆਰਿਆਂ ਨੂੰ ਯੂ. ਕੇ. ਦੇ ਵਿਰਾਸਤੀ ਹਿੱਸੇ ਵਜੋਂ ਦੇਖਿਆ ਜਾਵੇਗਾ- ਖੋਜ

ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 200 ਤੋਂ ਵਧੇਰੇ ਗੁਰਦੁਆਰਿਆਂ ਦਾ ਬਹੁਤਾ ਹਿੱਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ 'ਤੇ ਕੇਂਦਰਿਤ ਹੈ, ਪਰੰਤੂ ਉਨ੍ਹਾਂ ਦੀ ਬਣਤਰ ਵਿਸ਼ੇਸ਼ਤਾਵਾਂ 'ਚ ਭਿੰਨਤਾ ਹੈ | ਇੰਗਲੈਂਡ ਦੇ ਇਤਿਹਾਸਕ ਮਾਹਿਰਾਂ ਅਨੁਸਾਰ ਇੰਗਲੈਂਡ ਭਰ ਦੇ 200 ਤੋਂ ਵੱਧ ਗੁਰੂ ਘਰਾਂ ਨੂੰ ਜਲਦੀ ਹੀ ਬਰਤਾਨਵੀ ਵਿਰਾਸਤ ਵਜੋਂ ਵੇਖਿਆ ਜਾਵੇਗਾ | ਇਕ ਪ੍ਰਮੁੱਖ ਡਾਕਟ੍ਰੀਲ ਪ੍ਰੋਜੈਕਟ ਨੇ ਗੁਰੂ ਘਰਾਂ ਦੀ ਬਣਤਰ, ਵਿਕਾਸ ਅਤੇ ਵਰਤੋਂ ਦੇ ਮੱਦੇਨਜ਼ਰ ਬਰਤਾਨਵੀ ਸਰਕਾਰ ਨੂੰ ਇਸ ਬਾਰੇ ਸਲਾਹ ਦਿੱਤੀ ਹੈ | ਖੋਜਕਰਤਾ ਕਲੇਅਰ ਕੈਨਿੰਗ ਵਲੋਂ ਲੈਸਟਰ ਯੂਨੀਵਰਸਿਟੀ 'ਚ ਇਸ ਸਬੰਧੀ ਖੋਜ ਨੂੰ ਪੂਰਾ ਕੀਤਾ ਗਿਆ | ਇਸ ਪ੍ਰੋਜੈਕਟ ਅਨੁਸਾਰ ਦੇਸ਼ 'ਚ ਗੁਰਦੁਆਰਿਆਂ ਦੇ ਭਵਿੱਖ ਪ੍ਰਬੰਧਨ ਅਤੇ ਸੁਰੱਖਿਆ ਬਾਰੇ ਸਮਝਿਆ ਗਿਆ | ਇਤਿਹਾਸਕਾਰ ਲਿੰਡਾ ਮੌਕਟਨ ਨੇ ਕਿਹਾ: ''ਇਸ ਪ੍ਰਾਜੈਕਟ ਰਾਹੀਂ ਜਾਣਿਆ ਹੈ ਕਿ ਮੌਜੂਦਾ ਗੁਰਦੁਆਰੇ, ਇਤਿਹਾਸਕ ਅਤੇ ਇਮਾਰਤਾਂ ਤੋਂ ਬਹੁਤ ਸਾਰੇ ਗੁਰਦੁਆਰਿਆਂ ਦਾ ਦੁਬਾਰਾ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਲਈ ਸਾਨੂੰ ਖਾਸ ਢੰਗ ਨਾਲ ਸਮਝਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਦੀ ਵਰਤੋਂ ਅਤੇ ਉਨ੍ਹਾਂ ਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ | ਇਹ ਸੰਸਥਾ ਬਿ੍ਟਿਸ਼ ਸਰਕਾਰ ਦੇ ਇਤਿਹਾਸਕ ਮਾਹੌਲ ਦੀ ਸੁਰੱਖਿਆ ਅਤੇ ਪ੍ਰਬੰਧਨ 'ਤੇ ਸਰਵੇਖਣ ਲਈ ਸਲਾਹਕਾਰ ਵੀ ਹੈ | ਇਹ ਇਕ ਜਨਤਕ ਸੰਸਥਾ ਹੈ ਜੋ ਲੋਕਾਂ ਦੀ ਮਦਦ ਕਰਦੀ ਹੈ, ਇਤਿਹਾਸਕ ਥਾਵਾਂ ਨੂੰ ਸੰਭਾਲਦੀ ਹੈ | ਮੌਕਟਨ ਨੇ ਕਿਹਾ ਕਿ ਗੁਰੂ ਘਰਾਂ ਬਾਰੇ ਪਹਿਲਾਂ ਬਹੁਤ ਘੱਟ ਜਾਣਿਆ ਜਾਂਦਾ ਸੀ ਪਰ ਇਸ ਪ੍ਰੋਜੈਕਟ ਨੇ ਸਿੱਖ ਧਾਰਮਿਕ ਥਾਵਾਂ ਦੀਆਂ ਰੋਜ਼ਾਨਾ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੇ ਵਿਕਾਸ ਦੀ ਸੰਭਾਵਨਾ ਨੂੰ 21 ਵੀਂ ਸਦੀ 'ਚ ਬਦਲਣ ਦੀ ਸੰਭਾਵਨਾ ਦਾ ਪਤਾ ਲਗਾਇਆ | ਕੈਨਿੰਗ ਜਿਸ ਨੇ ਕਈ ਸ਼ਹਿਰਾਂ 'ਚ ਗੁਰਦੁਆਰਿਆਂ ਦਾ ਦੌਰਾ ਕੀਤਾ ਨੇ ਕਿਹਾ ਕਿ ਅਧਿਐਨ ਤੋਂ ਪਹਿਲਾਂ ਗੈਰਸਿੱਖਾਂ 'ਚ ਗੁਰਦੁਆਰਿਆਂ ਦੇ ਵਿਕਾਸ ਬਾਰੇ ਬਹੁਤ ਥੋੜ੍ਹਾ ਜਾਣਿਆ ਜਾਂਦਾ ਸੀ, ਭਾਂਵੇਂ ਕਿ 1908 'ਚ ਸਿੱਖਾਂ ਵਲੋਂ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ | ਉਸਨੇ ਕਿਹਾ ਕਿ ''ਪ੍ਰੋਜੈਕਟ ਦਾ ਮੁੱਖ ਮੰਤਵ ਗੁਰੂ ਘਰਾਂ ਬਾਰੇ ਜਾਣਨਾ ਸੀ | ਇੰਗਲੈਂਡ ਦੇ ਨਿਰਮਾਣਤ ਸਥਾਨ 'ਚ ਸਿੱਖ ਵਿਰਾਸਤ ਦੀ ਮਹੱਤਤਾ ਨੂੰ ਉਚਿਤ ਤਰੀਕੇ ਨਾਲ ਪਛਾਣ ਕਰਨ ਲਈ, ਹੁਣ ਇਕ ਵਿਸਥਾਰਕ ਢੰਗ ਨਾਲ ਵਿਰਾਸਤ ਦੇ ਢਾਂਚੇ 'ਚ ਗਤੀਸ਼ੀਲ ਤਬਦੀਲੀਆਂ ਨੂੰ ਸ਼ਾਮਿਲ ਕਰਨ ਦੀ ਇਕ ਸਪੱਸ਼ਟ ਲੋੜ ਹੈ | ਕੈਨਿੰਗ ਨੇ ਸਪੱਸ਼ਟ ਕੀਤਾ ਕਿ ਕੁਝ ਗੁਰਦੁਆਰਿਆਂ ਦਾ ਨਿਰਮਾਣ ਭਾਰਤ ਤੋਂ ਲਿਆਂਦੇ ਪੱਥਰਾਂ ਨਾਲ ਵੀ ਕੀਤਾ ਗਿਆ ਹੈ ਅਤੇ ਕੁਝ ਨੂੰ ਫੈਕਟਰੀਆਂ, ਵੇਅਰਹਾਊਸਾਂ, ਚਰਚਾਂ, ਹੋਟਲਾਂ, ਘਰਾਂ, ਗਰਾਜਾਂ ਅਤੇ ਸਕੂਲਾਂ ਆਦਿ ਦੀਆਂ ਇਮਾਰਤਾਂ ਨੂੰ ਗੁਰੂ ਘਰ 'ਚ ਤਬਦੀਲ ਕੀਤਾ ਗਿਆ ਹੈ | ''ਪ੍ਰੋਜੈਕਟ ਦਾ ਇਕ ਮੁੱਖ ਤੱਤ ਗੁਰਦੁਆਰਿਆਂ ਦੇ ਧਾਰਮਿਕ, ਸਮਾਜਿਕ ਅਤੇ ਗੁਰਦੁਆਰਿਆਂ ਦੇ ਮੁੱਖ ਮੰਤਵ ਨੂੰ ਦਰਸਾਉਣਾ ਹੈ |

ਗੁਰਦੁਆਰਾ ਇਨ ਯੂ.ਕੇ. ਪ੍ਰੋਜਾਕਟ
ਤਸਵੀਰ:


ਖ਼ਬਰ ਸ਼ੇਅਰ ਕਰੋ

ਸਿਆਟਲ 'ਚ ਗੁਰੂ ਹਰਿ ਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ

*ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਵੀ ਕੀਤਾ ਯਾਦ

ਸਿਆਟਲ, 12 ਫਰਵਰੀ (ਹਰਮਨਪ੍ਰੀਤ ਸਿੰਘ)- ਅੱਜ ਇੱਥੇ ਸਿਆਟਲ ਦੇ ਮੁੱਖ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਵੇਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX