ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  4 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  25 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  35 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  47 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  56 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  32 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 3 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਦਾਸਪੁਰ, ਦੀਨਾਨਗਰ ਤੇ ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 12 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਗੁਰਦਾਸਪੁਰ, 13 ਫਰਵਰੀ (ਆਰਿਫ਼/ਸੁਖਵੀਰ ਸਿੰਘ ਸੈਣੀ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਅਧੀਨ ਨਗਰ ਕੌਂਸਲ ਦੀਨਾਨਗਰ ਦੇ ਵਾਰਡ ਨੰ: 7 (ਐਸ.ਈ.ਔਰਤ), ਨਗਰ ਕੌਂਸਲ ਗੁਰਦਾਸਪੁਰ ਦੇ ਵਾਰਡ ਨੰ: 22 (ਔਰਤ) ਅਤੇ ਨਗਰ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨਾਲੇ 'ਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ

ਗੁਰਦਾਸਪੁਰ/ਤਿੱਬੜ, 13 ਫਰਵਰੀ (ਆਲਮਬੀਰ ਸਿੰਘ/ਨਿਸ਼ਾਨਜੀਤ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਘਰਾਲਾ ਦੇ ਨੇੜੇ ਪੈਂਦੇ ਇਕ ਨਾਲੇ 'ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਰਾਹਗੀਰਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਕੀਤਾ ਰੋਸ ਮੁਜ਼ਾਹਰਾ

ਬਟਾਲਾ, 13 ਫਰਵਰੀ (ਕਾਹਲੋਂ)-ਯੂਨੀਅਨ ਬਲਾਕ ਬਟਾਲਾ ਅਤੇ ਕਾਦੀਆਂ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਕੁਲਮੀਤ ਕੌਰ ਵਾਲੀਆਂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਦੇ ਪੁਤਲੇ ਫੂਕੇ ਗਏ। ...

ਪੂਰੀ ਖ਼ਬਰ »

-ਮਾਮਲਾ ਬੀ.ਡੀ.ਪੀ.ਓ. ਦਫ਼ਤਰ ਬਟਾਲਾ 'ਚ ਸਰਕਾਰੀ ਗ੍ਰਾਂਟ ਦੇ ਘਪਲੇ ਦਾ-

ਹਾਈਕੋਰਟ ਦੇ ਆਦੇਸ਼ 'ਤੇ ਬੀ. ਡੀ. ਪੀ. ਓ. ਸਹਿਤ 4 ਅਧਿਕਾਰੀਆਂ ਨੇ ਵਾਪਿਸ ਕੀਤੀ 50 ਫ਼ੀਸਦੀ ਰਕਮ

ਬਟਾਲਾ, 13 ਫਰਵਰੀ (ਕਾਹਲੋਂ)- ਪੰਜਾਬ ਸਰਕਾਰ ਨੇ 14ਵੇਂ ਵਿੱਤ ਆਯੋਗ ਦੇ ਤਹਿਤ ਸਾਲ 2016-2017 ਦੇ ਦੌਰਾਨ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਜਾਰੀ ਕੀਤੀ। ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਮਾਰਫ਼ਤ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਦੇ ਪਿੰਡਾਂ ਵਿਚ ਵਿਕਾਸ ਕੰਮਾਂ ਲਈ 26 ਮਾਰਚ 2016 ਨੂੰ 1 ...

ਪੂਰੀ ਖ਼ਬਰ »

ਮਨਦੀਪ ਕੌਰ ਗਿੱਲ ਨੇ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ

ਫ਼ਤਹਿਗੜ੍ਹ ਚੂੜੀਆਂ, 13 ਫਰਵਰੀ (ਬਾਠ, ਫੁੱਲ, ਮਾਨ)-24 ਫਰਵਰੀ ਨੂੰ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ ਇਕ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਸ੍ਰੀਮਤੀ ਮਨਦੀਪ ਕੌਰ ਗਿੱਲ ਵਲੋਂ ਅੱਜ ਆਪਣੇ ਨਾਮਜ਼ਦਗੀ ਕਾਗਜ਼ ਸਬ ਤਹਿਸੀਲ ਦਫ਼ਤਰ ਫ਼ਤਹਿਗੜ੍ਹ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰ ਸ਼ਰਨਜੀਤ ਕੌਰ ਰੰਧਾਵਾ ਨੇ ਕਰਵਾਏ ਕਾਗਜ਼ ਦਾਖ਼ਲ

ਫ਼ਤਹਿਗੜ੍ਹ ਚੂੜੀਆਂ, 13 ਫਰਵਰੀ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ ਇਕ ਦੀ ਜ਼ਿਮਨੀ ਚੋਣ ਲੜ ਰਹੀ ਅਕਾਲੀ ਉਮੀਦਵਾਰ ਸ੍ਰੀਮਤੀ ਸ਼ਰਨਜੀਤ ਕੌਰ ਰੰਧਾਵਾ ਨੇ ਅੱਜ ਆਪਣੇ ਨਾਮਜਦਗੀ ਫਾਰਮ ਸਬ ਤਹਿਸੀਲ ਫ਼ਤਹਿਗੜ੍ਹ ਚੂੜੀਆਂ ਵਿਖੇ ਨੈਬ ...

ਪੂਰੀ ਖ਼ਬਰ »

ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਸੁਨੀਤਾ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਗੁਰਦਾਸਪੁਰ ਦੇ ਵਾਰਡ ਨੰਬਰ 22 ਦੀ ਹੋ ਰਹੀ ਜ਼ਿਮਨੀ ਚੋਣ ਦੇ ਚੱਲਦਿਆਂ ਅੱਜ ਕਾਂਗਰਸੀ ਉਮੀਦਵਾਰ ਸ੍ਰੀਮਤੀ ਸੁਨੀਤਾ ਨੇ ਰਿਟਰਨਿੰਗ ਅਫ਼ਸਰ ਨਵਤੇਜ ਸਿੰਘ ਸੋਢੀ ਨੰੂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ | ਇਸ ਮੌਕੇ ਉਨ੍ਹਾਂ ਦੇ ...

ਪੂਰੀ ਖ਼ਬਰ »

ਦੀਨਾਨਗਰ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ

ਦੀਨਾਨਗਰ, 13 ਫਰਵਰੀ (ਸੋਢੀ/ਸੰਧੂ/ਸ਼ਰਮਾ)-ਦੀਨਾਨਗਰ ਦੇ ਵਾਰਡ ਨੰਬਰ 7 ਵਿਚ ਹੋਣ ਵਾਲੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਅਤੇ ਭਾਜਪਾ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਸਬੰਧੀ ਨਾਇਬ ਤਹਿਸੀਲਦਾਰ ਮਹਿੰਦਰਪਾਲ ਨੇ ਦੱਸਿਆ ਕਿ ਅੱਜ ਭਾਜਪਾ ਅਤੇ ਕਾਂਗਰਸ ...

ਪੂਰੀ ਖ਼ਬਰ »

ਗੁਰਤਾਗੱਦੀ ਦਿਵਸ ਨੂੰ ਸਮਰਪਿਤ 18ਵੇਂ ਇੰਟਰਨੈਸ਼ਨਲ ਗੁਰਮਤਿ ਸਮਾਗਮ ਲਈ ਸੰਗਤਾਂ 'ਚ ਭਾਰੀ ਉਤਸ਼ਾਹ : ਨਿਸ਼ਾਨ ਸਿੰਘ ਕਾਹਲੋਂ

ਬਟਾਲਾ, 13 ਫਰਵਰੀ (ਕਾਹਲੋਂ)-ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ 18ਵੇਂ ਇੰਟਰਨੈਸਨਲ ਪੱਧਰ ਦੇ ਮਹਾਨ ਗੁਰਮਤਿ ਸਮਾਗਮ ਸਬੰਧੀ ਇਲਾਕੇ ਦੀਆ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਇਨ੍ਹਾਂ ਵਿਚਾਰਾ ਦਾ ...

ਪੂਰੀ ਖ਼ਬਰ »

ਸੁਖਜਿੰਦਰ ਸਕੂਲ ਬੱਬਰੀ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਤੇ ਗਣਿਤ ਓਲੰਪੀਅਡ 'ਚ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਅਤੇ ਗਣਿਤ ਓਲੰਪੀਅਡ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ.ਡੀ. ਬਲਵਿੰਦਰ ਸਿੰਘ ਅਤੇ ਪਿ੍ੰਸੀਪਲ ਬੇਬੀ ਜੋਸਫ ਨੇ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਸਮਾਜਿਕ ਬੁੁਰਾਈਆਂ ਿਖ਼ਲਾਫ਼ ਲਾਮਬੱਧ ਹੋਵੇ : ਆਗੂ

ਸੇਖਵਾਂ, 13 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਸਮਾਜ ਅੰਦਰ ਪਣਪ ਰਹੀਆਂ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਸਮਾਜ ਦੇ ਅਗਾਂਹਵਧੂ ਤੇ ਸੂਝਵਾਨ ਵਰਗ ਨੂੰ ਲਾਮਬੱਧ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਅੰਦਰ ਸੁਧਾਰ ਲਿਆ ਕੇ ਆਉਣ ਵਾਲੀਆਂ ਪੀੜੀਆਂ ਨੂੰ ਇਕ ਚੰਗਾ ਵਾਤਾਵਰਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਸ਼ੀਲ : ਆਗੂ

ਸੇਖਵਾਂ, 13 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਯਤਨ ਕਰ ਰਹੀ ਹੈ ਅਤੇ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕੈਪਟਨ ਸਰਕਾਰ ਆਪਣੇ ਕਾਰਜਕਾਲ 'ਚ ਸਾਰੇ ਚੋਣ ਵਾਅਦੇ ਪੂਰੇ ਕਰੇਗੀ : ਆਗੂ

ਸੇਖਵਾਂ, 13 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਚਨਬੱਧ ਹੈ ਤੇ ਸਰਕਾਰ ਵਲੋਂ ਇਸ ਮੰਤਵ ਲਈ ਅਹਿਮ ਯਤਨ ਕੀਤੇ ਜਾ ਰਹੇ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ ਵਿਖੇ ਦੋ ਰੋਜ਼ਾ ਸੈਮੀਨਾਰ ਸਮਾਪਤ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਸਥਾਨਕ ਜੀਆ ਲਾਲ ਮਿੱਤਲ ਸਕੂਲ ਵਿਖੇ ਲਗਾਇਆ ਦੋ ਰੋਜ਼ਾ ਸੈਮੀਨਾਰ ਸਮਾਪਤ ਹੋ ਗਿਆ ਹੈ | ਇਸ ਮੌਕੇ ਪਿ੍ੰਸੀਪਲ ਨਿਰਕੇਸ਼ ਸ਼ਰਮਾ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ ਅਤੇ ਸੰਜੇ ਪਾਂਡੇ ਟੀ.ਜੀ.ਟੀ ਸਾਇੰਸ ਪਬਲਿਕ ਸਕੂਲ ਜੰਮੂ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਨੇ ਭੇਦਭਾਵ ਮਿਟਾ ਕੇ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੱਤਾ : ਭਾਈ ਜਸਵੰਤ ਸਿੰਘ

ਸੇਖਵਾਂ, 13 ਫਰਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਜਾਬ ਦੀ ਪਵਿੱਤਰ ਧਰਤੀ ਸੰਤ ਮਹਾਂਪੁਰਖਾਂ ਤੇ ਗੁਰੂ ਸਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੋਂ ਮਾਨਵਤਾ ਦੇ ਭਲੇ ਦਾ ਸੰਦੇਸ਼ ਸਮੁੱਚੀ ਮਨੁੱਖਤਾ ਨੂੰ ਜਾਂਦਾ ਹੈ, ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ...

ਪੂਰੀ ਖ਼ਬਰ »

ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਹਾੜੇ ਨੂੰ ਸਮਰਪਿਤ ਰੋਜ਼ੇ ਅੱਜ ਤੋਂ ਸ਼ੁਰੂ-ਫਾਦਰ ਮੈਥੀਊ

ਧਾਰੀਵਾਲ, 13 ਫ਼ਰਵਰੀ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਹਾੜੇ ਨੂੰ ਦਿਹਾੜੇ ਨੂੰ ਸਮਰਪਿਤ ਰੋਜੇ ਅੱਜ ਰਾਖ ਬੁੱਧਵਾਰ ਨਾਲ 14 ਫਰਵਰੀ ਤੋਂ ਸ਼ੁਰੂ ਹੋ ਜਾਣਗੇ | ਜਿਸ ਵਿਚ ਮਸੀਹ ਲੋਕ ਪ੍ਰਭੂ ਦੇ ਸਲੀਬੀ ਦੁੱਖਾਂ ਨੂੰ ਯਾਦ ਕਰਦਿਆਂ 40 ਦਿਨ ਦੇ ਰੋਜੇ ਰੱਖਣਗੇ ਤੇ ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵਲੋਂ ਹਲਕੇ ਦੇ ਵਿਕਾਸ ਕੰਮਾਂ 'ਚ ਵਿਖਾਈ ਜਾ ਰਹੀ ਸੰਜੀਦਗੀ ਸ਼ਲਾਘਾਯੋਗ : ਕਾਂਗਰਸੀ ਆਗੂ

ਕਲਾਨੌਰ, 13 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕੇ 'ਚ ਵਿਕਾਸੀ ਕੰਮਾਂ ਤੇ ਲੋਕ ਸੇਵਾ 'ਚ ਵਿਖਾਈ ਜਾ ਰਹੀ ਸੰਜੀਦਗੀ ਸ਼ਲਾਘਾਯੋਗ ਕਦਮ ਹੈ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਰਵੇਲ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਗੁਰਮਤਿ ਸਮਾਗਮ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਸਥਾਨਕ ਬਹਿਰਾਮਪੁਰ ਰੋਡ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਡਾਕਟਰ 'ਤੇ ਲਾਪਰਵਾਹੀ ਦੇ ਦੋਸ਼

ਗੁਰਦਾਸਪੁਰ, 13 ਫਰਵਰੀ (ਆਰਿਫ਼)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਕ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਡਾਕਟਰ ਪਿ੍ੰਸ ਉਪਰ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਉਸ ਦੇ ਿਖ਼ਲਾਫ਼ ਅਤੇ ਹਸਪਤਾਲ ਪ੍ਰਸ਼ਾਸਨ ਿਖ਼ਲਾਫ਼ ...

ਪੂਰੀ ਖ਼ਬਰ »

ਵਿਨੋਦ ਸ਼ਾਇਰ ਦੀ ਪੁਸਤਕ 'ਜਦੋਂ ਵਿਛੜੇਂਗੀ ਪਤਾ ਲਗ ਜਾਊਗਾ' ਦੀ ਘੁੰਡ ਚੁਕਾਈ

ਬਟਾਲਾ, 13 ਫਰਵਰੀ (ਸੁਖਦੇਵ ਸਿੰਘ)-ਪ੍ਰਸਿੱਧ ਗੀਤਕਾਰ ਵਿਨੋਦ ਸ਼ਾਇਰ ਦੀ ਨਵੀਂ ਪੁਸਤਕ 'ਜਦੋਂ ਵਿਛੜੇਂਗੀ ਪਤਾ ਲੱਗ ਜਾਊਗਾ' ਦੀ ਘੁੰਡ ਚੁਕਾਈ ਸਰਹੰਦ 'ਚ ਇਕ ਵਿਸ਼ੇਸ਼ ਸਮਾਗਮ 'ਚ ਸੰਗੀਤ ਸਮਰਾਟ ਚਰਨਜੀਤ ਆਹੁਜਾ ਵਲੋਂ ਕੀਤੀ ਗਈ | ਵਿਨੋਦ ਸ਼ਾਇਰ ਨੇ ਦਸਿਆ ਕਿ ਗੀਤਾਂ ਨਾਲ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਡੇਰਾ ਬਾਬਾ ਨਾਨਕ, 13 ਫਰਵਰੀ (ਵਿਜੇ ਕੁਮਾਰ ਸ਼ਰਮਾ)-ਗੁਰੂ ਕੀ ਨਗਰੀ ਡੇਰਾ ਬਾਬਾ ਨਾਨਕ ਅੰਦਰ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀਆਂ ਤਿਆਰੀਆਂ ਸਬੰਧੀ ਐਸ.ਡੀ.ਐਮ. ਵਿਜੇ ਕੁਮਾਰ ਸਿਆਲ ਵਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਧੂਮਧਾਮ ਨਾਲ ਮਨਾਇਆ ਸ਼ਿਵਰਾਤਰੀ ਦਾ ਦਿਹਾੜਾ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਅੱਜ ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਸ਼ਿਵ ਭਗਤਾਂ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਿਵ ਭਗਤਾਂ ਨੇ ਜਿੱਥੇ ਸ਼ਹਿਰ ਅੰਦਰ ਥਾਂ-ਥਾਂ 'ਤੇ ਲੰਗਰ ਲਗਾਏ, ਉੱਥੇ ਕਈ ਥਾਈਾ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਗਈਆਂ | ਸਵੇਰ ਤੋਂ ਹੀ ਮੰਦਰਾਂ ਵਿਚ ਸ਼ਿਵ ਭਗਤਾਂ ਦੀ ਭੀੜ ਦੇਖਣ ਨੰੂ ਮਿਲੀ | ਹਰ ਗਲੀ ਅਤੇ ਹਰ ਮੁਹੱਲੇ ਵਿਚ ਸਵੇਰ ਤੋਂ ਹੀ ਲੰਗਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ | ਦੇਰ ਸ਼ਾਮ ਤੱਕ ਮੰਦਰਾਂ ਅੰਦਰ ਰੌਣਕਾਂ ਲੱਗੀਆਂ ਰਹੀਆਂ ਅਤੇ ਸ਼ਿਵ ਭਗਤਾਂ ਵਲੋਂ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ |
ਕਲਾਨੌਰ, (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਜਿੱਥੇ ਸਵੈ ਭੂ ਪ੍ਰਗਟ ਸ਼ਿਵ ਿਲੰਗ ਸਥਾਪਿਤ ਹੈ, ਦੀ ਸ਼ਿਵਰਾਰਤੀ ਦੇ ਮੱਦੇਨਜ਼ਰ ਅੱਜ ਸਵੇਰੇ ਕਲਾਨੌਰ ਦੇ ਸ਼ਿਵ ਭਗਤਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਪਹੁੰਚੇ ਸਰਧਾਲੂਆਂ ਵਲੋਂ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾਂ ਸ਼ੁਰੂ ਕੀਤੀ ਗਈ ਅਤੇ ਸ਼ਰਧਾਲੂਆਂ ਲਈ ਦਰਸ਼ਨ ਅਤੇ ਪੂਜਾ ਕਰਨ ਲਈ ਖੋਲ ਦਿੱਤਾ ਗਿਆ | ਕਲਾਨੌਰ 'ਚ ਸ਼ਿਵ ਮੰਦਰ ਦੀ ਸਥਾਪਨਾਂ 13ਵੀ ਸਦੀ 'ਚ ਹੋਈ ਸੀ | ਇੱਥੇ 3 ਦਿਨ ਮੇਲਾ ਮਹਾਂਸ਼ਿਵਰਾਤਰੀ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਜਿਸ ਦਾ ਅੱਜ ਦੂਸਰਾ ਦਿਨ ਸੀ | ਰਸੀਵਰ ਐਸ.ਡੀ.ਐਮ. ਸ੍ਰੀ ਵਿਜੇ ਕੁਮਾਰ ਸਿਆਲ ਦੀ ਅਗਵਾਈ 'ਚ ਮਨਾਏ ਜਾ ਰਹੇ ਮੇਲਾ ਮਹਾਂ ਸ਼ਿਵਰਾਤਰੀ 'ਚ ਅੱਜ ਸਵੇਰੇ ਅਰਦਾਸ ਕਰਕੇ ਭਗਵਾਨ ਸ਼ਿਵ ਸ਼ੰਕਰ ਦੇ ਦਹੀ, ਦੁੱਧ ਨਾਲ ਇਸ਼ਨਾਨ ਕਰਵਾਏ ਗਏ ਅਤੇ ਵਿਧੀਵਤ ਤਰੀਕੇ ਨਾਲ ਸ਼ਹਿਦ, ਬਿਲ ਪੱਤਰੀ, ਭੰਗ ਧਤੂਰਾ ਆਦਿ ਸਮੱਗਰੀ ਨਾਲ ਪੂਜਾ ਅਰਚਨਾਂ ਕੀਤੀ ਗਈ | ਇਸ ਮੌਕੇ ਦੂਰ ਦੁਰਾਡੇ ਤੋਂ ਪਹੁੰਚੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਵਲੋਂ ਘੰਟਿਆਬੱਧੀ ਲੰਮੀਆਂ ਕਤਾਰਾਂ 'ਚ ਖੜੇ ਹੋ ਕੇ ਮੱਥਾ ਟੇਕਿਆ ਗਿਆ | ਇਸ ਮੇਲੇ 'ਚ ਵੱਖ-ਵੱਖ ਤਰ੍ਹਾਂ ਦੇ ਲਗਾਏ ਗਏ ਝੂਲੇ ਖਿੱਚ ਦੇ ਕੇਂਦਰ ਬਣੇ ਰਹੇ ਅਤੇ ਮੇਲੇ ਵਿਚ ਪਹੰੁਚੇ ਭਗਤਾਂ ਦਾ ਮਨੋਰੰਜਨ ਕੀਤਾ | ਇਸ ਮੇਲੇ ਦੌਰਾਨ ਸ਼ਿਵ ਭਗਤਾਂ ਵਲੋਂ ਸ਼ਿਵ ਦਾ ਪ੍ਰਸਾਦ ਭੰਗ ਦੀਆਂ ਥਾਂ-ਥਾਂ ਖੁੱਲੀਆਂ ਦੁਕਾਨਾਂ 'ਤੇ ਸ਼ਿਵ ਭਗਤਾਂ ਦੀਆਂ ਰੋਣਕਾਂ ਵੇਖਣ ਨੂੰ ਮਿਲੀਆਂ | ਇਸ ਮੌਕੇ ਤਹਿਸੀਲਦਾਰ ਸ੍ਰੀ ਅਰਵਿੰਦ ਸਲਵਾਨ, ਹੈਪੀ ਗਿੱਲ, ਅਮਰਜੀਤ ਖੁੱਲਰ, ਜਨਰਲ ਸਕੱਤਰ ਅਸ਼ੋਕ ਕੋਹਲੀ, ਇੰਸਪੈਕਟਰ ਨਿਰਮਲ ਸਿੰਘ, ਬੋਬੀ ਵਿੱਗ, ਮੰਗਤ ਰਾਮ ਵਿੱਗ, ਅੰਕੁਸ਼ ਸੋਈ, ਕੇਵਲ ਕਿਮਸ਼ਨ ਸ਼ਰਮਾਂ, ਸਾਮ ਸੁੰਦਰ ਮਹਾਜਨ, ਵਿਪਨ ਮਹਾਜਨ, ਤਰਸੇਮ ਪਾਲ ਮਹਾਜਨ, ਸਰਪੰਚ ਵਿਪਨ ਬੇਦੀ, ਨਿੱਤੀ ਵਿੱਜ ਭਾਜਪਾ ਆਗੂ, ਅਜੇ ਕੁਮਾਰ ਸਰਮਾਂ, ਰੋਜੀ ਢੀਂਗੀ, ਰਿੰਕੂ ਅਗਰਵਾਲ, ਬਿੱਟੂ ਸੰੁਦਰਪੁਰੀਆ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜਰ ਸਨ |
ਕਾਦੀਆਂ, (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਅੰਦਰ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਸ਼ੋਭਾ ਯਾਤਰਾ ਸ਼ਿਵਾਲਾ ਮੰਦਰ ਮੇਨ ਬਾਜ਼ਾਰ ਕਾਦੀਆਂ ਤੋਂ ਆਰੰਭ ਹੋਈ | ਇਸ ਸ਼ੋਭਾ ਯਾਤਰਾ ਅੰਦਰ ਭਗਵਾਨ ਸ਼ਿਵ ਤੇ ਮਾਤਾ ਪਾਰਬਤੀ ਦੀਆਂ ਪਵਿੱਤਰ ਸੁੰਦਰ ਝਾਕੀਆਂ ਸਜਾਈਆਂ ਗਈਆਂ ਸਨ ਤੇ ਇਸ ਨਾਲ ਸੰਗਤਾਂ ਦਾ ਵੱਡਾ ਇਕੱਠ ਸ਼ਿਵ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ | ਮੇਨ ਬਜ਼ਾਰ ਤੋਂ ਆਰੰਭ ਹੋ ਕੇ ਪ੍ਰਭਾਕਰ ਚੌਕ, ਬੁੱਟਰ ਚੌਕ, ਠੀਕਰੀਵਾਲ ਰੋਡ, ਸ੍ਰੀ ਕਿ੍ਸ਼ਨਾ ਮੰਦਰ ਧਰਮਪੁਰਾ ਰੇਲਵੇ ਰੋਡ ਆਦਿ ਸਥਾਨਾ 'ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਸ਼ੋਭਾ ਯਾਤਰਾ ਦੀ ਅਗਵਾਈ ਸ਼ਿਵਾਲਾ ਮੰਦਰ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ੍ਰੀ ਅਰਵਿੰਦ ਨੀਟੂ ਜੁਲਕਾ, ਸ੍ਰੀ ਵਰਿੰਦਰ ਪ੍ਰਭਾਕਰ, ਜੋਗਿੰਦਰਪਾਲ ਭੁਟੋ, ਜਗਮੋਹਨ ਸਰਨਾ, ਸ੍ਰੀ ਕ੍ਰਿਸ਼ਨਾ ਮੰਦਰ ਕਮੇਟੀ ਦੇ ਚੇਅਰਮੈਨ ਸ੍ਰੀ ਸੁਭਾਸ਼ ਦੀਵਾਨ, ਵਿਨੋਦ ਟੋਨੀ, ਪਲਵਿੰਦਰ ਸ਼ਰਮਾ, ਵਿਪਨ ਕੁਮਾਰ, ਕਰਨਲ ਅਵਤਾਰ ਸਿੰਘ, ਦਲਵਿੰਦਰਜੀਤ ਸਿੰਘ ਖਹਿਰਾ, ਗੁਰਇਕਬਾਲ ਸਿੰਘ ਮਾਹਲ, ਕੌਾਸਲਰ ਸਰਬਜੀਤ ਸਿੰਘ ਮਾਹਲ, ਰਾਜੇਸ਼ ਮਹਾਜਨ, ਕੇਵਲ ਲੂਥਰਾ, ਸੁਰਿੰਦਰ ਹੈਪੀ ਸ਼ਰਮਾ, ਸੁਰਿੰਦਰ ਛਾਬੜਾ, ਭਗਵਾਨ ਸ਼ਰਮਾ, ਮਨੋਜ ਕਹੇੜ ਵਰਿੰਦਰ ਖੋਸਲਾ, ਅਸ਼ਵਨੀ ਕੁਮਾਰ, ਸਮੇਤ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਸ਼ੋਭਾ ਯਾਤਰਾ 'ਚ ਸ਼ਾਮਿਲ ਸਨ | ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ |
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)-ਮਹਾਂਸਿਵਰਾਤਰੀ ਨੂੰ ਸਮਰਪਿਤ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਅੱਜ ਦੁਕਾਨਦਾਰਾਂ ਵਲੋਂ ਵਿਸ਼ਾਲ ਲੰਗਰ ਲਗਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਹਾਜ਼ਰੀ ਭਰੀ | ਇਸ ਮੌਕੇ ਸ਼ਿਵ ਭਗਤਾਂ ਵਲੋ ਜਿੱਥੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ, ਉੱਥੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਵਿਜੇ ਅਰੋੜਾ, ਨਰਿੰਦਰ ਕੁਮਾਰ ਅਰੋੜਾ, ਰਮੇਸ ਕੁਮਾਰ ਅਰੋੜਾ, ਸੋਰਭ ਅਰੋੜਾ, ਲਵਿਸ ਅਰੋੜਾ, ਗੌਰਵ ਅਰੋੜਾ, ਸ਼ਿਵਮ ਅਰੋੜਾ, ਕਾਰਤਿਕ ਅਰੋੜਾ, ਦੀਪ ਮਹਿਤਾ, ਮਲਕੀਤ ਸਿੰਘ, ਜਸਬੀਰ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਅਰੋੜਾ, ਰਾਜੂ ਅਰੋੜਾ, ਰਿਆਨਸ ਅਰੋੜਾ, ਨੀਰਜ ਅਰੋੜਾ, ਪਰਮਜੀਤ ਸਿੰਘ, ਸੋਨੂੰ ਹਲਵਾਈ, ਦੀਪੂ, ਲੱਕੀ, ਬੱਬੂ, ਕੁਲਦੀਪ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ |
ਵਡਾਲਾ ਬਾਂਗਰ, (ਮਨਪ੍ਰੀਤ ਸਿੰਘ ਘੁੰਮਣ)-ਕਲਾਨੌਰ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚ ਸ਼ੁਰੂ ਹੋਏ ਮਹਾਂਸਿਵਰਾਤਰੀ ਦੇ ਮੇਲੇ ਦੇ ਸਬੰਧ ਵਿਚ ਬਾਟਾਲਾ ਤੋਂ ਸੋਭਾ ਯਾਤਰਾ ਰਵਾਨਾ ਹੋ ਕੇ ਰਸਤੇ ਵਿਚ ਵਡਾਲਾ ਬਾਂਗਰ ਵਿਖੇ ਪੁੱਜਣ 'ਤੇ ਵਡਾਲਾ ਬਾਂਗਰ ਮੰਦਰ ਦੇ ਮੁੱਖੀ ਮਹੰਤ ਗੋਬਿੰਦ ਦਾਸ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ਵਿਚ ਹਾਜ਼ਰ ਸੰਗਤਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਭਗਵਾਨ ਸ਼ਿਵ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਝਾਕੀਆਂ ਵੀ ਸਾਨਦਾਰ ਢੰਗ ਨਾਲ ਦਰਸਾਈਆਂ ਗਈਆ | ਇਸ ਮੌਕੇ ਮਹੰਤ ਗੋਬਿੰਦ ਦਾਸ, ਰਵੀ ਦਾਸ, ਬਾਬਾ ਕਮਲਦਾਸ, ਸੌਰਵ ਸਰਮਾ, ਮੋਹਿੰਤ ਦਾਸ, ਸਤਪਾਲ ਸਿੰਘ, ਦਲਜੀਤ ਸਿੰਘ, ਰਿੰਕੂ ਫੈਸ਼ਨ ਹਾਉਸ਼ ਆਦਿ ਹਾਜ਼ਰ ਸਨ |
ਅੱਚਲ ਸਾਹਿਬ, (ਗੁਰਚਰਨ ਸਿੰਘ)-ਸ਼ਿਵਰਾਤਰੀ ਦੇ ਤਿਉਹਾਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਅੱਚਲੇਸ਼ਵਰ ਧਾਮ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਂਬਰ ਜਥੇ: ਗੁਰਿੰਦਰਪਾਲ ਸਿੰਘ ਗੋਰਾ ਅਤੇ ਜਥੇਦਾਰ ਗੁਰਨਾਮ ਸਿੰਘ ਜੱਸਲ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ ਦੇ ਉੱਦਮਾਂ ਸਦਕਾ ਧਾਰਮਿਕ ਦਿਵਾਨ ਸਜਾਏ ਗਏ | ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਿੱਧਾਂ ਨਾਲ ਕੀਤੀ ਗਈ ਗਿਆਨ ਗੋਸ਼ਟੀ ਸਬੰਧੀ ਚਾਨਣਾ ਪਾਇਆ ਗਿਆ | ਇਸ ਮੌਕੇ ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ, ਸ: ਬਲਕਾਰ ਸਿੰਘ ਦੋਲਤਪੁਰ, ਸ: ਸਰਬਜੀਤ ਸਿੰਘ ਗੱਜੂਗਜੀ, ਜਥੇ: ਅਮਰਜੀਤ ਸਿੰਘ ਸੇਖਵਾਂ, ਗੁਰਵਿੰਦਰ ਸਿੰਘ ਤਲਵੰਡੀ ਬਖ਼ਤਾ, ਸ: ਜਤਿੰਦਰਪਾਲ ਸਿੰਘ, ਵਿੱਕੀ ਭਾਟੀਆ, ਸਤਨਾਮ ਸਿੰਘ ਸੰਗਰਾਵਾਂ, ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਇਸੇ ਤਰ੍ਹਾਂ ਹੀ ਅੱਚਲੇਸ਼ਵਰ ਧਾਮ ਵਿਚ ਪਹੁੰਚੀਆਂ ਸੰਗਤਾਂ ਨੇ ਸਵਾਮੀ ਕਾਰਤਿਕ ਮਹਾਰਾਜ ਦੇ ਅਸਥਾਨ 'ਤੇ ਪੂਜਾ ਅਰਾਧਨਾ ਕੀਤੀ | ਇਸ ਮੌਕੇ ਬਟਾਲੇ ਤੋਂ ਪਹੁੰਚੀਆਂ ਵੱਖ-ਵੱਖ ਟਰੱਸਟਾਂ ਦੇ ਸੇਵਾਦਾਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਭੰਡਾਰੇ ਲਗਾਏ ਗਏ |
ਦੀਨਾਨਗਰ, (ਸੰਧੂ/ਸੋਢੀ/ਸ਼ਰਮਾ)-ਦਿਆਨੰਦ ਮੱਠ ਦੀਨਾਨਗਰ ਵਿਖੇ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਮਹਾਂਰਿਸ਼ੀ ਦਿਆਨੰਦ ਦੇ ਬੋਧ ਉਤਸਵ ਦੇ ਰੂਪ ਵਿਚ ਧੂਮਧਾਮ ਨਾਲ ਮਨਾਇਆ ਗਿਆ | ਦਿਆਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਦੀਨਾਨਗਰ ਦੀਆਂ ਵੱਖ-ਵੱਖ ਆਰੀਆ ਸਿੱਖਿਆ ਸੰਸਥਾਵਾਂ ਦੇ ਪਿੰ੍ਰਸੀਪਲਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸਮਾਗਮ ਦਾ ਅਰੰਭ ਦਿਆਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਵਲੋਂ ਓਮ ਦਾ ਝੰਡਾ ਲਹਿਰਾਉਣ ਨਾਲ ਹੋਇਆ | ਸਮਾਗਮ ਦੌਰਾਨ ਦੀਨਾਨਗਰ ਖੇਤਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਬੱਚਿਆਂ ਵਲੋਂ ਮਹਾਂਰਿਸ਼ੀ ਦਿਆਨੰਦ ਦੇ ਜੀਵਨ ਚਰਿੱਤਰ ਸਬੰਧੀ ਭਜਨ ਅਤੇ ਭਾਸ਼ਣ ਪੇਸ਼ ਕੀਤੇ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਸਵਾਮੀ ਸਦਾਨੰਦ ਸਰਸਵਤੀ ਨੇ ਕਿਹਾ ਕਿ ਮਹਾਂਰਿਸ਼ੀ ਦਿਆਨੰਦ ਧਰਮ ਸੁਧਾਰਕ ਹੀ ਨਹੀਂ ਸਗੋਂ ਸਮਾਜ ਸੁਧਾਰਕ ਅਤੇ ਸੱਚੇ ਰਾਸ਼ਟਰਵਾਦੀ ਸਨ ਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ | ਸਮਾਗਮ ਦੌਰਾਨ ਸਵਾਮੀ ਦਿਆਨੰਦ ਸਰਸਵਤੀ ਦੇ 194ਵੇਂ ਜਨਮ ਦਿਵਸ ਸਮਾਗਮ ਵਿਚ ਸ਼ਲਾਘਾਯੋਗ ਯੋਗਦਾਨ ਦੇਣ ਵਾਲੇ ਅਧਿਆਪਕਾਂ ਅਤੇ ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਐੱਸ.ਐੱਸ.ਜੀ.ਆਈ. ਦੇ ਸਕੱਤਰ ਦਿਨੇਸ਼ ਸ਼ਾਸਤਰੀ, ਬਲਵਿੰਦਰ ਸ਼ਾਸਤਰੀ, ਮਨੋਰੰਜਨ ਓਹਰੀ, ਭਾਰਤ


ਖ਼ਬਰ ਸ਼ੇਅਰ ਕਰੋ

ਗੁਰਪਾਲ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਡੇਰਾ ਬਾਬਾ ਨਾਨਕ, 13 ਫਰਵਰੀ (ਵਿਜੇ ਕੁਮਾਰ ਸ਼ਰਮਾ)-ਆੜਤੀ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਉਪਰੰਤ ਕੀਰਤਨ, ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਜਸਵਾਲੀ ਵਿਖੇ ਸ਼ਿਵਰਾਤਰੀ ਮੌਕੇ ਭੰਡਾਰਾ ਕਰਵਾਇਆ

ਸਰਨਾ, 13 ਫਰਵਰੀ (ਬਲਵੀਰ ਰਾਜ)-ਹਲਕਾ ਭੋਆ ਦੇ ਕਸਬਾ ਸਰਨਾ ਦੇ ਨਾਲ ਲੱਗਦੇ ਪਿੰਡ ਜਸਵਾਲੀ ਵਿਖੇ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ 6ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਦੀ ਦੇਖ-ਰੇਖ ਡਾ: ਮਦਨ ਗੋਪਾਲ ਭਗਤ ਨੇ ਕੀਤੀ | ਭੰਡਾਰੇ ਵਿਚ ਹਲਕਾ ਵਿਧਾਇਕ ਸ੍ਰੀ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ਼ਿਵਰਾਤਰੀ ਮੌਕੇ 6ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਕਲਾਨੌਰ, 13 ਫਰਵਰੀ (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਲੱਗੇ ਮੇਲਾ ਮਹਾਂਸ਼ਿਵਰਾਤਰੀ ਮੌਕੇ ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਵਲੋਂ 6ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ 'ਚ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਡਾ. ਗੁਰਵਿੰਦਰ ਸਿੰਘ, ...

ਪੂਰੀ ਖ਼ਬਰ »

ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਹਾੜੇ ਨੂੰ ਸਮਰਪਿਤ ਰੋਜ਼ੇ ਅੱਜ ਤੋਂ ਸ਼ੁਰੂ-ਫਾਦਰ ਮੈਥੀਊ

ਧਾਰੀਵਾਲ, 13 ਫ਼ਰਵਰੀ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਹਾੜੇ ਨੂੰ ਦਿਹਾੜੇ ਨੂੰ ਸਮਰਪਿਤ ਰੋਜੇ ਅੱਜ ਰਾਖ ਬੁੱਧਵਾਰ ਨਾਲ 14 ਫਰਵਰੀ ਤੋਂ ਸ਼ੁਰੂ ਹੋ ਜਾਣਗੇ | ਜਿਸ ਵਿਚ ਮਸੀਹ ਲੋਕ ਪ੍ਰਭੂ ਦੇ ਸਲੀਬੀ ਦੁੱਖਾਂ ਨੂੰ ਯਾਦ ਕਰਦਿਆਂ 40 ਦਿਨ ਦੇ ਰੋਜੇ ਰੱਖਣਗੇ ਤੇ ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵਲੋਂ ਹਲਕੇ ਦੇ ਵਿਕਾਸੀ ਕੰਮਾਂ 'ਚ ਵਿਖਾਈ ਜਾ ਰਹੀ ਸੰਜੀਦਗੀ ਸ਼ਲਾਘਾਯੋਗ : ਕਾਂਗਰਸੀ ਆਗੂ

ਕਲਾਨੌਰ, 13 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕੇ 'ਚ ਵਿਕਾਸੀ ਕੰਮਾਂ ਤੇ ਲੋਕ ਸੇਵਾ 'ਚ ਵਿਖਾਈ ਜਾ ਰਹੀ ਸੰਜੀਦਗੀ ਸ਼ਲਾਘਾਯੋਗ ਕਦਮ ਹੈ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਰਵੇਲ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਗੁਰਮਤਿ ਸਮਾਗਮ

ਗੁਰਦਾਸਪੁਰ, 13 ਫਰਵਰੀ (ਆਰਿਫ਼)-ਸਥਾਨਕ ਬਹਿਰਾਮਪੁਰ ਰੋਡ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਕਿਸਾਨ ਕਹੀ ਦੇ ਨਾਲ ਤੱਕੜੀ ਫੜ੍ਹਨ ਦੀ ਹਿੰਮਤ ਕਰੇ-ਬਲਵਿੰਦਰ ਸਿੰਘ

ਪਠਾਨਕੋਟ, 13 ਫਰਵਰੀ (ਆਰ. ਸਿੰਘ/ਸੰਧੂ/ਚੌਹਾਨ)-ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ: ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਸ਼ਹਿਰ ਪਠਾਨਕੋਟ ਵਿਚ ਡਾ: ਮੁਖ਼ਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ ਵਿਭਾਗ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਮੀਟਿੰਗ

ਪਠਾਨਕੋਟ, 13 ਫਰਵਰੀ (ਆਰ. ਸਿੰਘ/ਚੌਹਾਨ/ਸੰਧੂ)-ਜਨਵਰੀ 2018 ਮਹੀਨੇ ਦੀਆਂ ਰਿਪੋਰਟਾਂ ਦਾ ਰਿਵੀਓ ਅਤੇ ਸਿਹਤ ਨਾਲ ਸਬੰਧਿਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ਼੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ...

ਪੂਰੀ ਖ਼ਬਰ »

ਗਾੜ੍ਹੀ ਅਹਾਤਾ ਚੌਾਕ ਐਸੋਸੀਏਸ਼ਨ ਨੇ ਮਹਾ ਸ਼ਿਵਰਾਤਰੀ 'ਤੇ ਲਗਾਇਆ ਭੰਡਾਰਾ

ਪਠਾਨਕੋਟ, 13 ਫਰਵਰੀ (ਸੰਧੂ)-ਮਹਾ ਸ਼ਿਵਰਾਤਰੀ ਦੇ ਸਬੰਧ ਵਿਚ ਗਾੜ੍ਹੀ ਅਹਾਤਾ ਚੌਕ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਸਰਪ੍ਰਸਤ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਭੰਡਾਰਾ ਲਗਾਇਆ ਗਿਆ | ਜਿਸ ਵਿਚ ਬਾਬਾ ਬੂਟੀ ਸ਼ਾਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ 'ਚ ਭਾਈ ਮਰਦਾਨਾ ਦਾ ਜਨਮ ਦਿਹਾੜਾ ਮਨਾਇਆ

ਪਠਾਨਕੋਟ, 13 ਫਰਵਰੀ (ਆਰ. ਸਿੰਘ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਭਾਈ ਮਰਦਾਨਾ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ-ਰੇਖ ਹੇਠ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ...

ਪੂਰੀ ਖ਼ਬਰ »

ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਨੇ ਕੀਤੇ ਕਾਗ਼ਜ਼ ਦਾਖ਼ਲ

ਸੁਜਾਨਪੁਰ, 13 ਫਰਵਰੀ (ਜਗਦੀਪ ਸਿੰਘ)-ਸੁਜਾਨਪੁਰ ਦੇ ਵਾਰਡ ਨੰਬਰ-5 ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਕਾਂਗਰਸ ਵਲੋਂ ਐਲਾਨੇ ਗਏ ਆਪਣੇ ਉਮੀਦਵਾਰ ਸਾਬਕਾ ਕੌਾਸਲਰ ਸਵ: ਤਿਲਕ ਰਾਜ ਦੀ ਪਤਨੀ ਅਮਰਜੀਤ ਕੌਰ ਨੇ ਚੋਣ ਅਫ਼ਸਰ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੋਰਾਇਆ ਕੋਲ ...

ਪੂਰੀ ਖ਼ਬਰ »

ਸ਼ਿਵ ਮੰਦਰ ਕਮੇਟੀ ਮੁਹੱਲਾ ਸੇਖ਼ਾ ਵਲੋਂ ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਕੱਢੀ

ਸੁਜਾਨਪੁਰ, 13 ਫਰਵਰੀ (ਜਗਦੀਪ ਸਿੰਘ)-ਸ਼ਿਵ ਮੰਦਰ ਕਮੇਟੀ ਮੁਹੱਲਾ ਸੇਖ਼ਾ ਸੁਜਾਨਪੁਰ ਵਲੋਂ ਸ਼ਿਵਰਾਤਰੀ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕਿਸ਼ੋਰ ਕਾਕਾ ਅਤੇ ਵਿਜੇ ਕੁਮਾਰ ਸੰਬੂ ਦੀ ਦੇਖ-ਰੇਖ ਹੇਠ ਕੱਢੀ ਗਈ | ਸ਼ੋਭਾ ਯਾਤਰਾ ਵਿਚ ਕਾਂਗਰਸ ਦੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਸਿਹਤ ਲਈ ਹਾਨੀਕਾਰਕ ਹੋਣ ਦੇ ਬਾਵਜੂਦ ਵੀ ਧੜੱਲੇ ਨਾਲ ਚੱਲ ਰਿਹੈ ਜ਼ੰਕ ਫੂਡ ਦਾ ਵਪਾਰ

ਪਠਾਨਕੋਟ, 13 ਫਰਵਰੀ (ਆਰ. ਸਿੰਘ)- ਨਗਰ ਦੇ ਬਾਜ਼ਾਰਾਂ ਵਿਚ ਖੁੱਲ੍ਹੇ ਵਿਚ ਵੇਚਿਆ ਜਾ ਰਿਹਾ ਰਿਹਾ ਜੰਕ ਫੂਡ ਲੋਕਾਂ ਦੀ ਸਿਹਤ ਲਈ ਕਿੰਨਾ ਕੁ ਹਾਨੀਕਾਰਕ ਹੈ ਇਹ ਤਾਂ ਸਿਹਤ ਵਿਭਾਗ ਵੀ ਭਲੀਭਾਂਤ ਜਾਣਦਾ ਹੈ | ਪਰ ਇਸ ਦਾ ਵਪਾਰ ਕਰਨ ਵਾਲਿਆਂ ਉੱਪਰ ਵਿਭਾਗ ਵਲੋਂ ਕਾਰਵਾਈ ਨਾ ...

ਪੂਰੀ ਖ਼ਬਰ »

ਆਈ. ਟੀ. ਆਈ. ਕਾਲਜ ਬਮਿਆਲ ਵਿਖੇ ਸਵੱਛ ਭਾਰਤ ਮਿਸ਼ਨ ਦੀਆਂ ਉੱਡੀਆਂ ਧੱਜੀਆਂ

ਨਰੋਟ ਜੈਮਲ ਸਿੰਘ, 13 ਫਰਵਰੀ (ਗੁਰਮੀਤ ਸਿੰਘ)-ਇਕ ਪਾਸੇ ਸਾਰੇ ਦੇਸ਼ ਵਿਚ ਸਵੱਛਤਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਵਲੋਂ ਬੜੇ ਉਤਸ਼ਾਹ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਯੋਜਨਾ ਚਲਾਈ ਗਈ ਸੀ ਅਤੇ ਸਰਕਾਰੀ ...

ਪੂਰੀ ਖ਼ਬਰ »

ਭਾਈ ਘਨੱਈਆ ਚੈਰੀਟੇਬਲ ਸੁਸਾਇਟੀ ਨੇ ਲੋੜਵੰਦ ਬੀਬੀਆਂ ਨੂੰ ਵੰਡਿਆ ਰਾਸ਼ਨ

ਮਾਧੋਪੁਰ, 13 ਫਰਵਰੀ (ਨਰੇਸ਼ ਮਹਿਰਾ)-ਭਾਈ ਘਨੱਈਆ ਚੈਰੀਟੇਬਲ ਸੁਸਾਇਟੀ ਵਲੋਂ ਜ਼ਰੂਰਤਮੰਦ ਬੀਬੀਆਂ ਨੰੂ ਰਾਸ਼ਨ ਦਿੱਤਾ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਜਸਵਿੰਦਰ ਸਿੰਘ ਬੜੋਈ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤਕਰੀਬਨ 15 ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਬੀ.ਡੀ.ਪੀ.ਓ. ਦਫ਼ਤਰਾਂ ਬਾਹਰ ਦੇਵੇਗੀ ਧਰਨੇ

ਪਠਾਨਕੋਟ, 13 ਫਰਵਰੀ (ਚੌਹਾਨ)-ਪੰਜਾਬ ਸਰਕਾਰ ਵਲੋਂ ਪੇਂਡੂ ਮਜ਼ਦੂਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੰੂ ਪੂਰਾ ਕਰਵਾਉਣ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੰਜਾਬ ਦੇ ਬੀ.ਡੀ.ਪੀ.ਓ. ਦਫ਼ਤਰਾਂ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ ...

ਪੂਰੀ ਖ਼ਬਰ »

ਸੜਕ ਸੁਰੱਖਿਆ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ

ਪਠਾਨਕੋਟ, 13 ਫਰਵਰੀ (ਆਰ. ਸਿੰਘ/ਚੌਹਾਨ/ਸੰਧੂ)-ਸ਼ਹਿਰ ਅੰਦਰ ਗਾੜ੍ਹੀ ਅਹਾਤਾ ਚੌਕ ਤੋਂ ਪੁਰਾਣੇ ਐੱਸ.ਡੀ.ਐਮ. ਦਫ਼ਤਰ ਰੋਡ 'ਤੇ ਵਾਹਨਾਂ ਦੀ ਪਾਰਕਿੰਗ ਲਈ ਯੋਗ ਸਥਾਨ ਨਿਰਧਾਰਿਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪਲਾਨ ਬਣਾਇਆ ਜਾਵੇਗਾ ਤਾਂ ਜੋ ਲੋਕਾਂ ...

ਪੂਰੀ ਖ਼ਬਰ »

ਲਾਈਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਸਮਾਗਮ

ਪਠਾਨਕੋਟ, 13 ਫਰਵਰੀ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਕਲੱਬ ਦੇ ਪ੍ਰਧਾਨ ਧੀਰਜ ਮਹਾਜਨ ਦੀ ਪ੍ਰਧਾਨਗੀ ਹੇਠ ਉਪ ਡਿਸਟਿ੍ਕ ਗਵਰਨਰ ਦੀ ਆਫੀਸ਼ੀਅਲ ਵਿਜਟ ਦੇ ਸਬੰਧ ਵਿਚ ਸਮਾਗਮ ਹੋਇਆ | ਜਿਸ ਵਿਚ ਵਾਈਸ ਡਿਸਟਿ੍ਕ ਗਵਰਨਰ ਇੰਜੀਨੀਅਰ ਐੱਸ.ਕੇ. ਪੰੁਜ ਅਤੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹਰ ਮੋਰਚੇ 'ਤੇ ਹੋਈ ਫ਼ੇਲ੍ਹ-ਅਮਰਜੀਤ ਸਿੰਘ

ਪਠਾਨਕੋਟ, 13 ਫਰਵਰੀ (ਚੌਹਾਨ)-ਆਮ ਆਦਮੀ ਪਾਰਟੀ ਦੇ ਆਗੂ ਠੇਕੇਦਾਰ ਅਮਰਜੀਤ ਸਿੰਘ ਕੁੰਡਲ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਹੈ | ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX