ਤਾਜਾ ਖ਼ਬਰਾਂ


ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  6 minutes ago
ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)- ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ 'ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ...
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  41 minutes ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  47 minutes ago
ਪਟਨਾ, 18 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਹਨ। ਚਮਕੀ...
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  59 minutes ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਪੰਜਾਬ ਦੇ ਹਲਕੇ ਤਰਨਤਾਰਨ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਡਿੰਪਾ ਪਹਿਲੀ ਵਾਰ...
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 1 hour ago
ਓਟਾਵਾ, 18 ਜੂਨ- ਕੈਨੇਡਾ 'ਚ ਬਾਸਕਟਬਾਲ ਟੀਮ ਐੱਨ. ਬੀ. ਏ. ਚੈਂਪੀਅਨ ਰੈਪਟਰਜ਼ ਲਈ ਸੋਮਵਾਰ ਨੂੰ ਹੋਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਇਸੇ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ...
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਡੀ. ਸੀ., ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਵਲੋਂ ਅੱਜ ਸੂਬੇ ਭਰ 'ਚ 'ਕਲਮ ਛੋੜ' ਹੜਤਾਲ ਕੀਤੀ ਜਾ ਰਹੀ...
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 1 hour ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਅੱਜ 17ਵੀਂ ਲੋਕ ਸਭਾ ਲਈ ਪੰਜਾਬੀ ਬੋਲੀ...
ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਇਨਕਲਾਬ ਜ਼ਿੰਦਾਬਾਦ' ਦਾ ਲਾਇਆ ਨਾਅਰਾ
. . .  about 1 hour ago
ਨਵੀਂ ਦਿੱਲੀ, 18 ਜੂਨ- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਪੰਜਾਬੀ ਬੋਲੀ 'ਚ ਚੁੱਕੀ ਅਤੇ ਇਸ ਤੋਂ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ...
ਸੁਖਬੀਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 1 hour ago
ਨਵੀਂ ਦਿੱਲੀ, 18 ਜੂਨ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਸੰਨੀ ਦਿਓਲ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 18 ਜੂਨ- ਬਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ...
ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ ਸੁਰੱਖਿਆ ਬਲਾਂ ਦੇ ਦੋ ਜਵਾਨਾਂ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ। ਅੱਤਵਾਦੀਆਂ ਨੇ ਲੰਘੇ ਦਿਨ 44 ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਨੂੰ ਉਸ ਸਮੇਂ ਆਈ. ਈ...
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਮੁਠਭੇੜ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਹਥਿਆਰ...
ਮੋਗਾ 'ਚ ਮਿਲਿਆ ਜਿੰਦਾ ਬੰਬ
. . .  about 2 hours ago
ਮੋਗਾ, 18 ਜੂਨ- ਮੋਗਾ 'ਚ ਲੁਧਿਆਣਾ ਰੋਡ 'ਤੇ ਟਾਟਾ ਮੋਟਰਜ਼ ਦੇ ਨੇੜੇ ਅੱਜ ਇੱਕ ਜਿੰਦਾ ਬੰਬ ਮਿਲਿਆ। ਬੰਬ ਮਿਲਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਉੱਧਰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ...
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  1 minute ago
ਬੀਜਿੰਗ, 18 ਜੂਨ- ਚੀਨ ਦੇ ਸਿਚੁਆਨ ਸੂਬੇ 'ਚ ਬੀਤੀ ਰਾਤ ਅਤੇ ਅੱਜ ਸਵੇਰੇ ਲੱਗੇ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਚੀਨੀ ਭੂਚਾਲ ਕੇਂਦਰ ਮੁਤਾਬਕ ਪਹਿਲਾ ਝਟਕਾ ਸਥਾਨਕ ਸਮੇਂ ਮੁਤਾਬਕ...
ਓਮ ਪ੍ਰਕਾਸ਼ ਬਿੜਲਾ ਹੋ ਸਕਦੇ ਹਨ ਲੋਕ ਸਭਾ ਦੇ ਨਵੇਂ ਸਪੀਕਰ
. . .  about 3 hours ago
ਨਵੀਂ ਦਿੱਲੀ, 18 ਜੂਨ- ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਓਮ ਪ੍ਰਕਾਸ਼ ਬਿੜਲਾ ਲੋਕ ਸਭਾ ਦੇ ਨਵੇਂ ਸਪੀਕਰ ਹੋ ਸਕਦੇ ਹਨ। ਸੂਤਰਾਂ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਬਿੜਲਾ ਦੂਜੀ ਵਾਰ ਕੋਟਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਸੰਸਦ...
ਅਯੁੱਧਿਆ ਅੱਤਵਾਦੀ ਹਮਲੇ 'ਤੇ ਅਦਾਲਤ ਅੱਜ ਸੁਣਾਏਗੀ ਫ਼ੈਸਲਾ
. . .  about 3 hours ago
ਝਾਵਲਾ ਮਾਈਨਰ 'ਚ ਪਿਆ ਪਾੜ, ਕਈ ਖੇਤ ਪਾਣੀ ਨਾਲ ਭਰੇ
. . .  about 3 hours ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 107 ਬੱਚਿਆਂ ਦੀ ਮੌਤ
. . .  about 4 hours ago
ਨਹਿਰ 'ਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
. . .  about 4 hours ago
ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549

ਹਰਿਆਣਾ ਹਿਮਾਚਲ

ਸੈਕਟਰਾਂ ਲਈ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਨਹੀਂ ਮਿਲਦੀਆਂ ਬਿਹਤਰ ਸਹੂਲਤਾਂ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਪਾਸ਼ ਸੈਕਟਰਾਂ 'ਚ ਆਸ਼ੀਆਨਾ ਬਣਾਉਣ ਵਾਲੇ ਲੋਕਾਂ ਦਾ ਸੁਫ਼ਨਾ ਸੱਚ ਹੁੰਦਾ ਨਜ਼ਰ ਨਹੀਂ ਆਉਂਦਾ, ਜਦ ਉਨ੍ਹਾਂ ਨੂੰ ਸੈਕਟਰਾਂ 'ਚ ਪਿੰਡ ਤੋਂ ਵੀ ਮਾੜੇ ਹਾਲਾਤ ਵੇਖਣ ਨੂੰ ਮਿਲਦੇ ਹਨ | ਅਜਿਹੇ 'ਚ ਲੱਖਾਂ ਰੁਪਏ ਖ਼ਰਚ ਕਰਨ ...

ਪੂਰੀ ਖ਼ਬਰ »

ਹਨੀ ਟਰੈਪ ਮਾਮਲੇ 'ਚ 2 ਔਰਤਾਂ ਅਤੇ 3 ਨੌਜਵਾਨ ਕਾਬੂ, ਮੁੱਖ ਦੋਸ਼ੀ ਫ਼ਰਾਰ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਹਨੀ ਟਰੈਪ ਮਾਮਲੇ 'ਚ 2 ਔਰਤਾਂ ਅਤੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਹਾਲਾਂਕਿ ਮਾਮਲੇ 'ਚ ਮੱੁਖ ਦੋਸ਼ੀ ਫ਼ਰਾਰ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਸੋਨੇ ਦੀ 2 ਅੰਗੂਠੀਆਂ, ਗਲੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਧਰੀ ਦੇਵੀ ਲਾਲ ਟਾਊਨ ਪਾਰਕ 'ਚ ਧਰਨਾ ਦਿੱਤਾ ਅਤੇ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤੇ ਰੋਸ ਪ੍ਰਦਰਸ਼ਨ ਕਰ ਕੇ ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸਮਾਜ ਸੇਵੀ ਮਮਤਾ ਸ਼ਰਮਾ ਦੀ ਬਰਸੀ 'ਤੇ ਹਵਨ ਯੱਗ ਦੇ ਨਾਲ ਲਗਾਇਆ ਭੰਡਾਰਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਸਵ: ਸਮਾਜ ਸੇਵਿਕਾ ਮਮਤਾ ਸ਼ਰਮਾ ਦੀ 5ਵੀਂ ਬਰਸੀ 'ਤੇ ਸ੍ਰੀ ਗੀਤਾ ਧਾਮ ਆਸ਼ਰਮ 'ਚ ਹਵਨ ਯੱਗ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਗਿਆ | ਆਸ਼ਰਮ ਦੀ ਮਾਂ ਭਿਕਸ਼ੁ ਦੇਵੀ ਦੀ ਅਗਵਾਈ 'ਚ ਹੋਏ ਗੁਰੂ ਪੂਜਾ ਅਤੇ ਹਵਨ ਯੱਗ 'ਚ ...

ਪੂਰੀ ਖ਼ਬਰ »

ਜੇ.ਸੀ.ਆਈ. ਵਰਲਡ ਕਾਂਗਰਸ ਦਾ ਸੱਦਾ ਦੇਣ ਧਰਮ ਨਗਰੀ ਪੁੱਜੇ ਕੌਮੀ ਮੀਤ ਪ੍ਰਧਾਨ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜਰੂਰਤਮੰਦ ਲੋਕਾਂ ਲਈ ਉਪਯੋਗੀ ਕੰਮ ਕਰ ਕੇ ਆਪ ਨੇ ਸਿਰਫ ਸਮਾਜਸੇਵਾ ਦੇ ਖੇਤਰ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਸਕਦੇ ਹਨ, ਸਗੋਂ ਆਪਣੇ ਇਨ੍ਹਾਂ ਕੰਮਾਂ ਦੀ ਬਦੌਲਤ ਹੋਰ ਸੰਸਥਾਵਾਂ ਅਤੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰ ਸਕਦੇ ਹਨ | ਇਸ ਲਈ ਸਾਨੂੰ ਜਰੂਰਤਮੰਦ ਲੋਕਾਂ ਲਈ ਉਪਯੋਗੀ ਪ੍ਰੋਜੈਕਟ ਅਪਨਾਉਣੇ ਚਾਹੀਦੇ ਹਨ | ਇਹ ਸ਼ਬਦ ਧਰਮਨਗਰੀ ਕੁਰੂਕਸ਼ੇਤਰ ਪੁੱਜੇ ਜੂਨੀਅਨ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ.) ਦੇ ਕੌਮੀ ਮੀਤ ਪ੍ਰਧਾਨ ਸਚਿਨ ਕੁਰਤੀਕਰ ਨੇ ਪਿੱਪਲੀ ਰੋਡ ਵਿਖੇ ਇਕ ਨਿਜੀ ਹੋਟਲ 'ਚ ਸੰਸਥਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੇ | ਉਹ ਅਗਲੇ ਮਹੀਨੇ ਗੋਵਾ 'ਚ ਹੋਣ ਵਾਲੀ ਜੇ.ਸੀ.ਆਈ. ਵਰਲਡ ਕਾਂਗਰਸ ਦਾ ਸੱਦਾ ਦੇਣ ਲਈ ਕੁਰੂਕਸ਼ੇਤਰ ਪੁੱਜੇ ਸਨ | ਉਨ੍ਹਾਂ ਇਸ ਵਰਲਡ ਕਾਂਗਰਸ 'ਚ ਹਿੱਸਾ ਲੈਣ ਲਈ ਸਾਰੇ ਮੈਂਬਰਾਂ ਨੂੰ ਪਰਿਵਾਰ ਸਮੇਤ ਪੁੱਜਣ ਦਾ ਸੱਦਾ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ 'ਚ 124 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ | ਉਨ੍ਹਾਂ ਜੇ.ਸੀ.ਆਈ. ਕੁਰੂਕਸ਼ੇਤਰ ਚੈਪਟਰ ਵਲੋਂ ਸ਼ਹਿਰ 'ਚ ਸਥਾਪਿਤ ਕੀਤੇ ਗਏ ਬੱਸ ਕਿਊ ਸ਼ੈਲਟਰ, ਚੌਕ ਦੀ ਘੁੰਡ ਚੁਕਾਈ ਕੀਤੀ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਜਨਹਿਤ ਕੰਮਾਂ ਦੀ ਜਾਣਕਾਰੀ ਵੀ ਲਈ ਅਤੇ ਸੰਸਥਾ ਦੇ ਮੈਂਬਰਾਂ ਨੂੰ ਹੋਰ ਬਿਹਤਰ ਕੰਮ ਕਰਨ ਦੇ ਸੁਝਾਅ ਵੀ ਦਿੱਤੇ | ਜੇ.ਸੀ.ਆਈ. ਕੁਰੂਕਸ਼ੇਤਰ ਦੇ ਪ੍ਰਧਾਨ ਗਣੇਸ਼ ਖੋਸਲਾ ਨੇ ਕੌਮੀ ਮੀਤ ਪ੍ਰਧਾਨ ਅਤੇ ਉਨ੍ਹਾਂ ਨਾਲ ਪੁੱਜੇ ਜੋਨ-10 ਦੇ ਪ੍ਰਧਾਨ ਪ੍ਰਸ਼ਾਂਤ ਸਿੰਗਲਾ ਦਾ ਸਵਾਗਤ ਕਰਦਿਆਂ ਉਨ੍ਹਾਂ ਕੁਰੂਕਸ਼ੇਤਰ ਚੈਪਟਰ ਦੀ ਸਾਰੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਕੋਆਰਡੀਨੇਟਰ ਵਿਵੇਕ ਭਾਰਦੁਆਜ, ਜੋਨ ਗਵਰਨਿੰਗ ਬੋਡੀ ਦੇ ਮੈਂਬਰ ਜਗਮੋਹਨ ਕਵਾਤਰਾ, ਜੇ.ਸੀ.ਆਈ. ਕੁਰੂਕਸ਼ੇਤਰ ਦੇ ਸਾਬਕਾ ਪ੍ਰਧਾਨ ਰਾਕੇਸ਼ ਮਿੱਤਲ, ਜਸਪਾਲ ਨੈਨ, ਸਕੱਤਰ ਦੀਪਕ ਚੋਪੜਾ, ਮੁਕੇਸ਼ ਪਾਹਵਾ, ਚੰਦਰੇਸ਼ ਅਰੋੜਾ, ਕਿਰਣ ਤਨੇਜਾ, ਨਵੀਨ ਪਰੂਥੀ, ਵਿਜੈ ਬਜਾਜ, ਡਾ. ਮਨੀਸ਼ ਮਦਾਨ, ਸੁਨੀਲ ਮਿੱਤਲ, ਪੰਕਜ ਚੌਧਰੀ, ਪਵਨ ਬਿਰਮਾਨੀ, ਵਿਕਾਸ ਆਨੰਦ, ਡਾ. ਮਾਧਵਿਕਾ ਮਦਾਨ, ਅਲਕਾ ਪਾਹਵਾ, ਰਜਨੀ ਅਰੋੜਾ, ਰੀਨਾ ਮਿੱਤਲ, ਮਮਤਾ ਖੋਸਲਾ, ਸੋਨੀਕਾ ਵਧਵਾ, ਮੀਨੂ ਆਨੰਦ, ਸੋਨੀਕਾ ਆਦਿ ਮੈਂਬਰ ਮੌਜੂਦ ਰਹੇ | ਪ੍ਰੋਗਰਾਮ ਦਾ ਮੰਚ ਸੰਚਾਲਨ ਸੰਸਥਾ ਦੀ ਮੈਂਬਰ ਪੂਜਾ ਚੌਧਰੀ ਨੇ ਕੀਤਾ |


ਖ਼ਬਰ ਸ਼ੇਅਰ ਕਰੋ

50 ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਨਛੱਤਰ ਸਿੰਘ ਬੋਸ ਨਹੀਂ ਰਹੇ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਖੇਤਰ ਵਿਚੋਂ ਅੱਜ ਪੰਜਾਬੀ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ | ਪਿਛਲੇ ਕਰੀਬ 50 ਸਾਲਾਂ ਤੋਂ ਪੱਤਰਕਾਰੀ ਨਾਲ ਜੁੜੇ ਸੀਨੀਅਰ ਪੱਤਰਕਾਰ ਨਛੱਤਰ ਸਿੰਘ ਬੋਸ ਦਿਲ ਫੇਲ੍ਹ ਹੋਣ ਕਰਕੇ ਅੱਜ ਅਕਾਲ ਚਲਾਣਾ ਕਰ ਗਏ | ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਚੋਂ ਕੰਪਿਊਟਰ ਦਾ ਸੀ.ਪੀ.ਯੂ. ਚੋਰੀ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਸਥਾਨਕ ਸਰਕਾਰੀ ਹਸਪਤਾਲ ਵਿਚੋਂ ਕੰਪਿਊਟਰ ਦਾ ਸੀ.ਪੀ.ਯੂ ਚੋਰੀ ਹੋ ਗਿਆ | ਚੋਰੀ ਦੀ ਵਾਰਦਾਤ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਈ ਹੈ | ਜਿਸ ਵਿਚ ਚੋਰ ਦਾ ਚਿਹਰਾ ਸਪੱਸ਼ਟ ਦਿਖਾਈ ਦੇ ਰਿਹਾ ਹੈ | ...

ਪੂਰੀ ਖ਼ਬਰ »

ਫਾਈਨੈਂਸਰ ਤੋਂ ਤੰਗ ਆ ਕੇ ਨੌਜਵਾਨ ਨੇ ਟ੍ਰੇਨ ਹੇਠਾਂ ਆ ਕੇ ਦਿੱਤੀ ਜਾਨ

ਫਤਿਹਾਬਾਦ, 13 ਫਰਵਰੀ (ਹਰਬੰਸ ਮੰਡੇਰ)-ਫਾਈਨੈਂਸਰ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਭੱਟੂਕਲਾਂ ਰੇਲਵੇ ਸਟੇਸ਼ਨ 'ਤੇ ਟ੍ਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਨੌਜਵਾਨ ਨੇ ਸਾਢੇ 4 ਪੇਜ ਦਾ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ 'ਚ ਉਸ ਨੇ ਫਤਿਹਾਬਾਦ ਦੇ ਇਕ ਫਾਈਨੈਂਸਰ 'ਤੇ ਉਸ ...

ਪੂਰੀ ਖ਼ਬਰ »

ਵਿਧਾਇਕ ਨੇ ਮਿ੍ਤਕ ਬੱਚਿਆਂ ਦੇ ਮਾਪਿਆਂ ਨੂੰ ਸੌਾਪਿਆ 5 ਲੱਖ ਦਾ ਚੈੱਕ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਪਿੰਡ ਦਿਆਲਪੁਰ 'ਚ ਜੂਨ ਮਹੀਨੇ 'ਚ ਇਕ ਹਾਦਸੇ 'ਚ ਇਕ ਹੀ ਘਰ 'ਚ ਚਾਰ ਬੱਚਿਆਂ ਦੀ ਮੌਤ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੀਤੇ ਗਏ ਐਲਾਨ ਮੁਤਾਬਿਕ 5 ਲੰਖ ਰੁਪਏ ਦੀ ਸਹਾਇਤਾ ...

ਪੂਰੀ ਖ਼ਬਰ »

ਪੀੜਤ ਪਰਿਵਾਰ ਦੀ ਮਦਦ ਕਰਨ ਸਾਂਸਦ-ਰੰਬਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਅਤੇ ਲੋਕਤੰਤਰ ਸੁਰੱਖਿਆ ਮੰਚ ਨੇ ਪਿੰਡ ਕਿਓੜਕ ਵਾਸੀ ਸੋਹਨ ਲਾਲ ਦੀ ਮੌਤ ਦੇ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਅਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਬਾਲ ਸੁਧਾਰ ਘਰ 'ਚੋਂ 9 ਕੈਦੀ ਫ਼ਰਾਰ ਹੋਣ ਦੇ ਮਾਮਲੇ 'ਚ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ

ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਅੰਬਾਲਾ ਬਾਲ ਸੁਧਾਰ ਘਰ ਦੀ 20 ਫੁੱਟ ਉੱਚੀ ਕੰਧ ਨਾਲ ਪੌੜ੍ਹੀ ਲਾ ਕੇ ਬੜੀ ਵਿਉਂਤਬੰਦੀ ਨਾਲ 9 ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਡੀ.ਜੀ.ਪੀ. ਜੇਲ੍ਹ ਡਾ. ਕੇ.ਪੀ. ਸਿੰਘ ਨੇ ਸੁਧਾਰ ਘਰ ਦੇ ਸੁਪਰਡੈਂਟ ...

ਪੂਰੀ ਖ਼ਬਰ »

ਨਿਊ ਇੰਦਰਪੂਰੀ ਕਾਲੋਨੀ ਨੇੜੇ ਤਲਾਬ 'ਤੇ ਭੂ ਮਾਫ਼ੀਆ ਵਲੋਂ ਕਬਜ਼ੇ ਦੀ ਕੋਸ਼ਿਸ਼

ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਬਾਅਦ ਦੁਪਹਿਰ ਸ਼ਹਿਰ ਰੇਲਵੇ ਸਟੇਸ਼ਨ ਦੇ ਕੋਲ ਨਿਊ ਇੰਦਰਪੁਰੀ ਕਾਲੋਨੀ 'ਚ ਉਸ ਸਮੇਂ ਮਹੌਲ ਬੇਹੱਦ ਹੰਗਾਮੇ ਭਰਿਆ ਅਤੇ ਤਣਾਅਪੂਰਨ ਹੋ ਗਿਆ, ਜ਼ੱਦ ਕਾਲੋਨੀ ਦੇ ਨੇੜੇ ਸਦੀਆਂ ਪੁਰਾਣੇ ਤਲਾਬ ਨੂੰ ਮਿੱਟੀ ਨਾਲ ਪੂਰ ਕੇ ਉਸ ...

ਪੂਰੀ ਖ਼ਬਰ »

ਚਿੱਟਾ ਮੰਦਰ ਕਾਲੋਨੀ ਪੰਚਾਇਤੀ ਗੁੱਟਬਾਜ਼ੀ ਦਾ ਸ਼ਿਕਾਰ

ਕੁਰੂਕਸ਼ੇਤਰ, 13 ਫਰਵਰੀ (ਸਟਾਫ ਰਿਪੋਰਟਰ)-ਪਿੰਡ ਬੀੜ ਪਿੱਪਲੀ 'ਚ ਪੰਚਾਇਤੀ ਗੁਟਬਾਜ਼ੀ ਕਾਰਨ ਵਿਕਾਸ ਕੰਮ 'ਤੇ ਅਸਰ ਪੈ ਰਿਹਾ ਹੈ | ਹਾਲਾਤ ਅਜਿਹੇ ਹਨ ਕਿ ਕਈ ਗਲੀਆਂ 'ਚ ਅੱਜ ਤੱਕ ਕੰਮ ਨਹੀਂ ਹੋਇਆ | ਇਸ ਕਾਰਨ ਇਨ੍ਹਾਂ ਗਲੀਆਂ 'ਚੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ | ...

ਪੂਰੀ ਖ਼ਬਰ »

ਕੇ.ਯੂ. 'ਚ ਇਕ ਰੋਜ਼ਾ ਮੂਟ ਕੋਰਟ ਸਿਖ਼ਲਾਈ ਵਰਕਸ਼ਾਪ ਲਗਾਈ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜ ਸਾਲਾ ਕਾਨੂੰਨ ਸੰਸਥਾਨ 'ਚ ਇਕ ਰੋਜ਼ਾ ਮੂਟ ਕੋਰਟ ਸਿਖ਼ਲਾਈ ਵਰਕਸ਼ਾਪ ਲਗਾਈ ਗਈ | ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਰਾਜਪਾਲ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ 'ਚ ਸਿਖ਼ਲਾਈ ਲੈ ਚੁਕੇ ...

ਪੂਰੀ ਖ਼ਬਰ »

ਕਾਨੂੰਨੀ ਜਾਗਰੂਕਤਾ ਕੈਂਪ 'ਚ ਦਿੱਤੀ ਅਹਿਮ ਜਾਣਕਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 5 ਸਾਲਾ ਵਿਧੀ ਸੰਸਥਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਪੁਰ 'ਚ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ | ਪ੍ਰੋਗਰਾਮ ਦੇ ਕਨਵੀਨਰ ਡਾ. ਸੰਤ ਲਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਓਵਰਡਿਊ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਅਧਿਕਾਰੀ-ਏ.ਡੀ.ਸੀ.

ਕੈਥਲ, 13 ਫਰਵਰੀ (ਅਜੀਤ ਬਿਊਰੋ)-ਏ.ਡੀ.ਸੀ. ਕੈਪਟਨ ਸ਼ਕਤੀ ਸਿੰਘ ਨੇ ਸੰਬਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਓਵਰਡਿਊ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ | ਸਰਕਾਰ ਵਲੋਂ ਇਸ ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਆਧਾਰ 'ਤੇ ਹਰ ਜ਼ਿਲ੍ਹਾ ਨੂੰ ...

ਪੂਰੀ ਖ਼ਬਰ »

ਕੇ.ਯੂ. ਦਾ ਲਲਿਤ ਕਲਾ ਵਿਭਾਗ ਐਕਸਪੋ 2018 ਆਯੋਜਨ ਕਰੇਗਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦਾ ਲਲਿਤ ਕਲਾ ਵਿਭਾਗ ਐਕਸਪੋ 3 ਰੋਜ਼ਾ ਪ੍ਰਦਰਸ਼ਨੀ ਲਾਵੇਗਾ | ਇਹ ਪ੍ਰਦਰਸ਼ਨੀ ਲਲਿਤ ਕਲਾ ਵਿਭਾਗ ਦੇ ਮਿਊਜ਼ਿਅਮ ਐਾਡ ਆਰਟ ਗੈਲਰੀ 'ਚ 15 ਤੋਂ 17 ਫਰਵਰੀ ਤੱਕ ਲਾਈ ਜਾਵੇਗੀ | ਲਲਿਤਕਲਾ ਵਿਭਾਗ ...

ਪੂਰੀ ਖ਼ਬਰ »

ਪੰਚਾਇਤੀ ਨਿਰਮਾਣ ਕਾਰਜਾਂ ਦੀਆਂ ਕੀਮਤਾਂ ਵਧਾਉਣ ਦੀ ਮੰਗ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪੇਂਡੂ ਵਿਕਾਸ ਕਾਰਜਾਂ ਵਿਚ ਵਰਤੇ ਜਾਣ ਵਾਲੀ ਉਸਾਰੀ ਸਮੱਗਰੀ ਦੀਆਂ ਸਰਕਾਰੀ ਕੀਮਤਾਂ ਵਧਾਉਣ ਲਈ ਪੰਚਾਇਤਾਂ ਨੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ | ਡੱਬਵਾਲੀ ਬਲਾਕ ਦੇ ਵੱਖ-ਵੱਖ ਸਰਪੰਚਾਂ ਨੇ ਐਡੀਸ਼ਨਲ ਡਿਪਟੀ ...

ਪੂਰੀ ਖ਼ਬਰ »

ਸਾੲੀਂ 'ਚ ਖਿਡਾਰੀਆਂ ਦੀ ਟ੍ਰਾਇਲ ਪ੍ਰਕਿਰਿਆ 26 ਤੋਂ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਡ ਵਿਭਾਗ ਸਿਖ਼ਲਾਈ ਕੇਂਦਰ ਕੁਰੂਕਸ਼ੇਤਰ ਦੇ ਸਹਾਇਕ ਨਿਰਦੇਸ਼ਕ ਐਮ.ਐਸ. ਚੀਮਾ ਨੇ ਕਿਹਾ ਕਿ ਭਾਰਤੀ ਖੇਡ ਵਿਭਾਗ ਦੀ ਰਿਹਾਇਸ਼ੀ ਅਤੇ ਗ਼ੈਰ ਰਿਹਾਇਸ਼ੀ ਯੋਜਨਾ ਤਹਿਤ ਸਾਈਕਿਲੰਗ, ਜੂਡੋ, ਹਾਕੀ, ਅਥਲੀਟ ਅਤੇ ...

ਪੂਰੀ ਖ਼ਬਰ »

ਗੂਹਲਾ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ

ਗੂਹਲਾ ਚੀਕਾ, 13 ਫਰਵਰੀ (ਓ.ਪੀ. ਸੈਣੀ)-ਹਲਕਾ ਗੂਹਲਾ ਨੇ ਕਾਂਗਰਸ ਦੇ ਸੀਨੀਅਰ ਕਾਰਕੂਨਾਂ ਦੀ ਅੱਜ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਕਾਂਗਰਸ ਸੰਗਠਨ ਸਕੱਤਰ ਹਰਿਆਣਾ ਕਾਂਗਰਸ ਕਮੇਟੀ ਵਿਮਲ ਨੰਬਰਦਾਰ ਨੇ ਕੀਤੀ | ਇਸ ਮੌਕੇ 'ਤੇ ਭਵਿੱਖ ਦੀ ਸਿਆਸਤ 'ਤੇ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਸਵਾਮੀ ਦਇਆਨੰਦ ਵਲੋਂ ਵਿਖਾਏ ਰਸਤੇ 'ਤੇ ਚੱਲਣ ਲਈ ਕੀਤਾ ਪ੍ਰੇਰਿਤ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਇਤਿਹਾਸ ਪ੍ਰੀਸ਼ਦ ਵਲੋਂ ਸਵਾਮੀ ਦਇਆਨੰਦ ਸਰਸਵਤੀ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਪਿੰ੍ਰਸੀਪਲ ਡਾ. ਕੇ.ਕੇ. ਖੁਰਾਨਾ ਮੁੱਖ ਮਹਿਮਾਨ ਰਹੇ | ਪਿੰ੍ਰਸੀਪਲ ਨੇ ਵਿਦਿਆਰਥੀਆਂ ਨੂੰ ਸਵਾਮੀ ਦਇਆਨੰਦ ਵਲੋਂ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਧਾਰਾ 144 ਲਗਾਉਣ ਦੇ ਹੁਕਮ ਜਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ 15 ਫਰਵਰੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਮੋਟਰ ਸਾਈਕਲ ਰੈਲੀ, ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਵਲੋਂ 18 ਫਰਵਰੀ ਨੂੰ ਬਲਿਦਾਨ ਦਿਵਸ ਵਜੋਂ ...

ਪੂਰੀ ਖ਼ਬਰ »

ਛੇੜਖਾਨੀ ਦਾ ਵਿਰੋਧ ਕਰਨ 'ਤੇ ਔਰਤ 'ਤੇ ਹਮਲਾ

ਲੁਧਿਆਣਾ, 13 ਫਰਵਰੀ (ਆਹੂਜਾ)-ਸਥਾਨਕ ਵਰਧਮਾਨ ਮਿਲ ਨੇੜੇ ਅੱਜ ਦੇਰ ਸ਼ਾਮ ਛੇੜਖਾਨੀ ਦਾ ਵਿਰੋਧ ਕਰਨ 'ਤੇ ਹਥਿਆਰਬੰਦ ਹਮਲਾਵਰ ਔਰਤ ਨੂੰ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਔਰਤ (ਮਮਤਾ ਅਸਲ ਨਾਮ ਨਹੀਂ) ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ...

ਪੂਰੀ ਖ਼ਬਰ »

ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਡੀ.ਸੀ. ਨੇ ਲਿਆ ਜਾਇਜ਼ਾ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਨੇ ਅੱਜ ਮਿੰਨੀ ਸਕੱਤਰੇਤ 'ਚ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕਣਕ ਦੇ ਰੱਖਣ ਦੇ ਪੂਰੇ ਪ੍ਰਬੰਧ ਕਰਨ ...

ਪੂਰੀ ਖ਼ਬਰ »

ਪਸ਼ੂ ਪਾਲਣ ਦੀ 70 ਲੋਕਾਂ ਨੇ ਲਈ ਸਿਖ਼ਲਾਈ

ਨਰਵਾਨਾ, 13 ਫਰਵਰੀ (ਅਜੀਤ ਬਿਊਰੋ)-ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖ਼ਲਾਈ ਕੇਂਦਰ ਸੱਚਾ ਖੇੜਾ ਵਲੋਂ ਚਲਾਏ ਜਾ ਰਹੇ 5 ਰੋਜ਼ਾ ਪਸ਼ੂ ਪਾਲਣ ਸਿਖ਼ਲਾਈ ਪ੍ਰੋਗਰਾਮ ਦਾ ਸਮਾਪਨ ਹੋ ਗਿਆ | ਇਸ ਮੌਕੇ 'ਤੇ ਲਾਲਾ ਲਾਜਪਤ ਰਾਏ ਪਸ਼ੂ ਯੂਨੀਵਰਸਿਟੀ ਹਿਸਾਰ ਤੋਂ ਡਾ. ਰਾਜੇਂਦਰ ...

ਪੂਰੀ ਖ਼ਬਰ »

ਸੀ. ਐਮ. ਵਿੰਡੋ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਫੌਰੀ ਨਿਪਟਾਰਾ ਕਰਨ ਅਧਿਕਾਰੀ-ਸਿਟੀ ਮੈਜਿਸਟ੍ਰੇਟ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਸਿਟੀ ਮੈਜਿਸਟ੍ਰੇਟ ਵਿਰੇਂਦਰ ਸਿਘ ਸਹਿਰਾਵਤ ਨੇ ਆਪਣੇ ਦਫ਼ਤਰ 'ਚ ਸੀ. ਐਮ. ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤ ਬਾਰੇ ਵੀ ਜਾਣਕਾਰੀ ਲਈ | ਉਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਸੀ. ਐਮ. ਵਿੰਡੋ 'ਤੇ ਆਉਣ ਵਾਲੀ ...

ਪੂਰੀ ਖ਼ਬਰ »

ਸੰਗਰਾਂਦ ਅਤੇ ਮਹਾਸ਼ਿਵਰਾਤਰੀ 'ਤੇ ਕੀਤਾ ਯੱਗ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੀਤਾ ਗਿਆਨ ਸੰਸਥਾਨਮ 'ਚ ਸੰਗਰਾਂਦ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਯੱਗ ਕਰਵਾਇਆ ਗਿਆ | ਯੱਗ 'ਚ ਸ਼ਰਧਾਲੂਆਂ ਨੇ ਸੰਸਾਰ ਸ਼ਾਂਤੀ ਕਾਮਨਾਂ ਲਈ ਅਹੂਤੀ ਪਾਈ ਅਤੇ ਗੀਤਾ ਜੀ ਦੇ 18ਵੇਂ ਅਧਿਆਏ ਦਾ ਪਾਠ ਕੀਤਾ ਗਿਆ | ਯੱਗ ...

ਪੂਰੀ ਖ਼ਬਰ »

ਮੇਲਾ ਉਰਸ ਮੁਬਾਰਕ ਮਨਾਇਆ

ਕੁਲਾਂ, 13 ਫਰਵਰੀ (ਲਛਮਨ ਸਿੰਘ ਬਰਾੜ)-ਪਿੰਡ ਅਕਾਂਵਾਲੀ ਵਿਖੇ ਪੀਰ ਦੇ ਅਸਥਾਨ 'ਤੇ ਮੀਆਂ ਹੁਸਨਾਕ ਪੀ ਮੁਹੰਮਦ ਦਾ ਮੇਲਾ ਹਰ ਸਾਲ ਵਾਂਗ ਮਨਾਇਆ ਗਿਆ | ਮੇਲੇ 'ਚ ਨੇੜਲੇ ਪਿੰਡਾਂ ਦੀ ਸੰਗਤ ਤੋਂ ਇਲਾਵਾ ਦੂਰ-ਦੁਰਾੜੇ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਿਲ ਹੋਏ | ਹਰ ਸਾਲ ...

ਪੂਰੀ ਖ਼ਬਰ »

ਹਰਿਆਣਾ 'ਚ ਹੁਣ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਮਿਲ ਰਹੀਆਂ ਹਨ-ਸੈਣੀ

ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਹਰਿਆਣਾ ਸਰਕਾਰ ਪੂਰੇ ਸੂਬੇ 'ਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਲਈ ਸਮਾਨ ਰੂਪ 'ਚ ਬਜ਼ਟ ਮੁਹੱਈਆ ਕਰਵਾ ਰਹੀ ਹੈ | ਏਲਨਾਬਾਦ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿੱਤਾ ਗਿਆ 200 ਕਰੋੜ ਰੁਪਏ ਦਾ ਬਜਟ ਇਸ ...

ਪੂਰੀ ਖ਼ਬਰ »

ਮਹਾਸ਼ਿਵਰਾਤਰੀ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ

ਨਰਾਇਣਗੜ੍ਹ, 13 ਫਰਵਰੀ (ਪੀ. ਸਿੰਘ)-ਪੁਰਾਣੀ ਸਬਜ਼ੀ ਮੰਡੀ 'ਚ ਵਿਖੇ ਸ਼ਿਵਾਲਿਆ ਮੰਦਰ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ 'ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ | ਸਵੇਰੇ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਪਹੁੰਚੇ ਅਤੇ ਨਤਮਸਤਕ ਹੋਏ | ...

ਪੂਰੀ ਖ਼ਬਰ »

ਪਿੰਡ ਮਿਠੁਨਪੁਰਾ ਵਿਚ ਸਫ਼ਾਈ ਮੁਹਿੰਮ ਚਲਾਈ

ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਅਟੱਲ ਸੇਵਾ ਕੇਂਦਰਾਂ ਰਾਹੀ ਪਿੰਡਾਂ ਨੂੰ ਸਵੱਛ ਬਣਾਉਣ ਲਈ ਪਹਿਲੀ ਫਰਵਰੀ ਤੋਂ 15 ਫਰਵਰੀ ਤੱਕ ਚਲ ਰਹੇ ਪਖਵਾੜੇ ਦੌਰਾਨ ਅੱਜ ਪਿੰਡ ਮਿਠੁਨਪੁਰਾ 'ਚ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਅਟੱਲ ਸੇਵਾ ਕੇਂਦਰ ...

ਪੂਰੀ ਖ਼ਬਰ »

ਸਫ਼ਲ ਕਰਮਚਾਰੀ ਬਣਨ ਲਈ ਆਤਮ-ਵਿਸ਼ਵਾਸ ਨਾਲ ਦੂਰ-ਦਿ੍ਸ਼ਟੀ ਵਿਕਸਿਤ ਕਰਨ ਦੀ ਲੋੜ-ਪ੍ਰੋ. ਮਹਿੰਦਰ ਸਿੰਘ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੀ ਪਹਿਲੀ ਏ-ਪਲੱਸ ਗੇ੍ਰਡ ਯੂਨੀਵਰਸਿਟੀ ਦੇ ਕਰਮਚਾਰੀ ਆਪਣੇ ਕੰਮ, ਵਿਹਾਰ, ਅਨੁਸ਼ਾਸਨ ਅਤੇ ਸਮਰਥਾ 'ਚ ਵੀ ਏ-ਪਲੱਸ ਹੋਣ, ਇਸ ਲਈ ਯੂਨੀਵਰਸਿਟੀ ਦੀ ਪ੍ਰੀਖਿਆ ਬ੍ਰਾਂਚ ਨੇ ਕਰਮਚਾਰੀਆਂ ਨੂੰ ਨਵੀਂ ਤਕਨੀਕ ...

ਪੂਰੀ ਖ਼ਬਰ »

ਫ਼ੈਸ਼ਨ ਡਿਜ਼ਾਈਨਿੰਗ 'ਤੇ 3 ਰੋਜ਼ਾ ਵਰਕਸ਼ਾਪ ਸ਼ੁਰੂ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਫੈਸ਼ਨ ਡਿਜਾਈਨਿੰਗ ਵਿਭਾਗ ਦੀ 3 ਰੋਜ਼ਾ ਵਰਕਸ਼ਾਪ ਲਗਾਈ ਗਈ | ਪਿਡੀਲਾਈਟ ਮੁੰਬਈ ਦੇ ਕਰਮਚਾਰੀ ਵਿਦਿਆਰਥੀਆਂ ਨੂੰ ਕਲਾ ਸਿਖ਼ਲਾਈ ਦੇਣਗੇ | ਪ੍ਰੋਗਰਾਮ ਦੇ ਉਦਘਾਟਨ ਸੈਸ਼ਨ 'ਚ ਐਮ.ਸੀ. ਸ਼ਰਮਾ ਖਜਾਂਚੀ ...

ਪੂਰੀ ਖ਼ਬਰ »

ਮਹਾਸ਼ਿਵਰਾਤਰੀ ਦਾ ਤਿਉਹਾਰ ਰਿਸ਼ੀ ਬੋਧੋਤਸਵ ਵਜੋਂ ਮਨਾਇਆ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ 'ਚ ਮਹਾਸ਼ਿਵਰਾਤਰੀ ਦੇ ਸਬੰਧ 'ਚ ਪ੍ਰੋਗਰਾਮ ਕੀਤਾ ਗਿਆ | ਗੁਰੂਕੁਲ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਰਿਸ਼ੀ ਬੋਧੋਤਸਵ ਵਜੋ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ 'ਚ ...

ਪੂਰੀ ਖ਼ਬਰ »

ਸ਼ਿਵਰਾਤਰੀ ਮੌਕੇ ਸਲਮ ਏਰੀਆ 'ਚ ਲਗਾਇਆ ਅੱਖਾਂ ਦਾ ਜਾਂਚ ਕੈਂਪ

ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਸ੍ਰੀ ਗਣੇਸ਼ ਇੰਟਰਟੇਨਮੈਂਟ ਐਾਡ ਹਯੁਮਿਟੀ ਸਰਵਿਸ ਸੁਸਾਇਟੀ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਰੇਲਵੇ ਫਾਟਕ ਸਲਮ ਏਰੀਆ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਆਰ.ਆਰ. ਐਜੂਕੇਸ਼ਨ ਟਰੱਸਟ ਵਲੋਂ ਅੱਖਾਂ ਦੀ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਤੋਂ ਹਰ ਵਿਅਕਤੀ ਦੁਖੀ-ਚੌਟਾਲਾ ਖ਼ਾਲਸਾ ਕਾਲਜ ਵਿਚ ਵਿਦਿਆਥੀਆਂ ਨੂੰ ਕੀਤਾ ਸੰਬੋਧਨ

ਰਤੀਆ, 13 ਫਰਵਰੀ (ਬੇਅੰਤ ਮੰਡੇਰ)-ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਵਿਚ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਵੱਡੀ ਗਿਣਤੀ ਵਿਚ ਇਨਸੋ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਨੌਜਵਾਨ ...

ਪੂਰੀ ਖ਼ਬਰ »

ਐਮ. ਪੀ. ਚਰਨਜੀਤ ਸਿੰਘ ਰੋੜੀ ਵਲੋਂ ਗਊਸ਼ਾਲਾ ਦਾ ਦੌਰਾ

ਕਾਲਾਂਵਾਲੀ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਐਮ.ਪੀ. ਚਰਨਜੀਤ ਸਿੰਘ ਰੋੜੀ ਨੇ ਬਾਬਾ ਸੰਤੋਖ ਦਾਸ ਗਊਸ਼ਾਲਾ ਔਢਾਂ ਦਾ ਦੌਰਾ ਕਰਦੇ ਹੋਏ ਉੱਥੇ ਗਊ ਸੇਵਾ 'ਚ ਲੱਗੇ ਗਊ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ | ਇਸ ਮੌਕੇ 'ਤੇ ਉਨ੍ਹਾਂ ਗਊਸ਼ਾਲਾ 'ਚ ਤੂੜੀ ਲਈ ਸ਼ੈੱਡ ਦੀ ...

ਪੂਰੀ ਖ਼ਬਰ »

ਥਾਨੇਸਰ ਹਲਕਾ ਬੁਲੰਦੀਆਂ 'ਤੇ ਪਹੁੰਚਾਉਣਾ ਮੇਰਾ ਉਦੇਸ਼-ਐਡਵੋਕੇਟ ਗੁਪਤਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਦੁੱਖ ਨਿਵਾਰਣ ਸਮਿਤੀ ਦੇ ਨਿਵਰਤਮਾਨ ਮੈਂਬਰ ਐਡੋਵੇਕਟ ਅੰਕਿਤ ਗੁਪਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ | ਉਨ੍ਹਾਂ ਕਿਹਾ ਕਿ ਥਾਨੇਸਰ ਹਲਕੇ ਨੂੰ ਉੱਚਾਈਆਂ 'ਤੇ ਪਹੁੰਚਾਉਣਾ ਹੀ ਉਨ੍ਹਾਂ ਦਾ ਕਰਮ ਹੈ | ...

ਪੂਰੀ ਖ਼ਬਰ »

ਨਰਿੰਦਰ ਦੇਵ ਸ਼ਰਮਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨਰਾਇਣਗੜ੍ਹ, 13 ਫਰਵਰੀ (ਪੀ.ਸਿੰਘ)-ਭਗਵਾਨ ਪਰਸ਼ੂ ਰਾਮ ਸੇਵਾ ਦਲ ਨਰਾਇਣਗੜ੍ਹ ਦੀ ਚੋਣ ਸ਼ਿਵਚਰਨ ਸ਼ਾਸਤਰੀ, ਡਾ. ਰਾਜ ਗੋਪਾਲ ਮੋਦਗਿਲ, ਡਾ. ਵਿਨੋਦ ਕੌਸ਼ਿਕ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਨਰਿੰਦਰ ਦੇਵ ਸ਼ਰਮਾ ਨੂੰ ਤੀਜੀ ਵਾਰ ਬਾਰ ਪ੍ਰਧਾਨ ਚੁਣਿਆ ...

ਪੂਰੀ ਖ਼ਬਰ »

ਆਜ਼ਾਦੀ ਸੰਘਰਸ਼ 'ਚ ਨਹਿਰੂ ਦੇ ਯੋਗਦਾਨ 'ਤੇ ਐਕਸਟੈਨਸ਼ਨ ਲੈਕਚਰ ਪ੍ਰੋਗਰਾਮ

ਯਮੁਨਾਨਗਰ, 13 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ 'ਚ ਨਹਿਰੂ ਸਟਡੀ ਸੈਂਟਰ ਵਲੋਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਹਾਨ ਯੋਗਦਾਨ 'ਤੇ ਐਕਸਟੈਨਸ਼ਨ ਲੈਕਚਰ ਪ੍ਰੋਗਰਾਮ ਕਰਵਾਇਆ ਗਿਆ | ਸਮਾਰੋਹ 'ਚ ਮੁੱਖ ਬੁਲਾਰੇ ...

ਪੂਰੀ ਖ਼ਬਰ »

ਵਿਗਿਆਨ ਮੁਕਾਬਲੇ 'ਚ ਮਹਾਰਾਣਾ ਪ੍ਰਤਾਪ ਪਬਲਿਕ ਸਕੂਲ ਰਿਹਾ ਅੱਵਲ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ 'ਸਾਲਾਨਾ ਵਿਗਿਆਨ ਸਵਾਲ-ਜਵਾਬ' ਦੇ ਮੁਕਾਬਲੇ ਕਰਵਾਏ ਗਏ | ਜ਼ਿਕਰਯੋਗ ਹੈ ਕਿ ਬੀਤੀ 29 ਜਨਵਰੀ ਤੋਂ ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ ਸਾਲਾਨਾ ਵਿਗਿਆਨ ...

ਪੂਰੀ ਖ਼ਬਰ »

ਜ਼ਿਲ੍ਹਾ ਕੇਸਰੀ ਦੰਗਲ ਦੀਆਂ ਮਿਤੀਆਂ 'ਚ ਕੀਤੀ ਸੋਧ

ਕੈਥਲ, 13 ਫਰਵਰੀ (ਅਜੀਤ ਬਿਊਰੋ)-ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਗੰਗਾਦੱਤ ਯਾਦਵ ਨੇ ਦੱਸਿਆ ਕਿ ਵਿਭਾਗ ਵਲੋਂ ਪੱਟੀ ਅਫਗਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਅਖਾੜਾ ਮੁਕਾਬਲਾ, ਜ਼ਿਲ੍ਹਾ ਕੁਮਾਰ ਤੇ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ 'ਚ ਸੰਸਕ੍ਰਿਤ ਸੰਭਾਸ਼ਣ ਕੈਂਪ ਦਾ ਸ਼ੁੱਭ ਆਰੰਭ

ਥਾਨੇਸਰ, 13 ਫਰਵਰੀ (ਅਜੀਤ ਬਿਊਰੋ)-ਸੰਸਕ੍ਰਿਤ 'ਚ ਭਾਰਤ ਦੀ ਮਹਾਨ ਵਿਰਾਸਤ ਛੁਪੀ ਹੋਈ ਹੈ | ਇਹ ਗਿਆਨ-ਵਿਗਿਆਨ ਦੇ ਨਾਲ ਅਧਿਆਤਮ ਦੀ ਭਾਸ਼ਾ ਹੈ | ਸੰਸਕ੍ਰਿਤ 'ਚ ਆਯੁਰਵੈਦ, ਮੈਡੀਕਲ ਅਤੇ ਵਿਗਿਆਨ ਦੇ ਮੂਲ ਸੂਤਰ ਛੁਪੇ ਹੋਏ ਹਨ | ਦੁਨੀਆ ਦੀ ਸਾਰੀਆਂ ਭਾਸ਼ਾਵਾਂ ਦੇ ਮੂਲ 'ਚ ...

ਪੂਰੀ ਖ਼ਬਰ »

ਲੋਕਾਂ ਨੇ ਭਾਜਪਾ ਦੀ ਜੀਂਦ ਰੈਲੀ ਤੋਂ ਬਣਾਇਆ ਫਾਸਲਾ-ਪ੍ਰਭਜੋਤ ਸਿੰਘ

ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰਧਾਨਗੀ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕੀਤੀ | ਯੁਵਾ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੀ ਜੀਂਦ ਰੈਲੀ ਤੋਂ ਆਮ ਲੋਕਾਂ ਨੇ ਫਾਸਲਾ ਬਣਾ ...

ਪੂਰੀ ਖ਼ਬਰ »

2 ਰੋਜ਼ਾ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ 24 ਤੋਂ

ਜੀਂਦ, 13 ਫਰਵਰੀ (ਅਜੀਤ ਬਿਊਰੋ)-ਹਰਿਆਣਾ ਸ਼ਤਰੰਜ ਐਸੋਸੀਏਸ਼ਨ ਵਲੋਂ 24 ਫਰਵਰੀ ਤੋਂ ਜੀਂਦ ਦੇ ਸਫੀਦੋਂ ਰੋਡ ਸਥਿਤ ਜੇ.ਆਈ.ਈ.ਟੀ. ਕਾਨਵੈਂਟ ਸਕੂਲ 'ਚ ਐਚ.ਸੀ.ਏ. ਦੀ 2 ਰੋਜ਼ਾ 12ਵੀਂ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ | ਐਸੋਸੀਏਸ਼ਨ ਦੇ ਸੂਬਾਈ ਜਨਰਲ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਮਦਰ ਗਰੁੱਪ ਦੀਆਂ ਔਰਤਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਖਾਣਾ ਬਣਾਉਣ ਵਾਲੀ ਮਦਰ ਗਰੁੱਪ ਦੀਆਂ ਔਰਤਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਅਣਮਿਥੇ ਸਮੇਂ ਲਈ ਧਰਨਾ ਦੂਜੇ ਦਿਨ ਵੀ ਜਾਰੀ ਰੱਖਿਆ | ਮੰਗਲਵਾਰ ਨੂੰ ਵੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਰਮਚਾਰੀਆਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕ ਕਰਮਚਾਰੀ ਸੰਘ ਅਤੇ ਫਾਇਰ ਬਿ੍ਗੇਡ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ 'ਚ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX