ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  10 minutes ago
ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ)- ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਗਏ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ....
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ....
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  1 day ago
ਚੰਡੀਗੜ੍ਹ, 20 ਨਵੰਬਰ(ਅਜਾਇਬ ਔਜਲਾ)- ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ....
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  1 day ago
ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ) - ਕਾਦੀਆਂ ਹਲਕੇ ਦੇ ਉੱਘੇ ਆਗੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਜਿਲ੍ਹਾ ਪ੍ਰਧਾਨ, ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਦੇ ਯਤਨਾਂ...
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  1 day ago
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  1 day ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  1 day ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  1 day ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਫੱਗਣ ਸੰਮਤ 549
ਵਿਚਾਰ ਪ੍ਰਵਾਹ: ਅੱਤਵਾਦ ਇਕ ਅਜਿਹਾ ਸੰਕਟ ਹੈ, ਜਿਸ ਦੇ ਲਈ ਦ੍ਰਿੜ੍ਹਤਾ ਅਤੇ ਸਖ਼ਤੀ ਦੀ ਜ਼ਰੂਰਤ ਹੈ। -ਜੇਮਸ ਅਰਲ ਕਾਰਟ

ਹਰਿਆਣਾ ਹਿਮਾਚਲ

ਸੈਕਟਰਾਂ ਲਈ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਵੀ ਨਹੀਂ ਮਿਲਦੀਆਂ ਬਿਹਤਰ ਸਹੂਲਤਾਂ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਪਾਸ਼ ਸੈਕਟਰਾਂ 'ਚ ਆਸ਼ੀਆਨਾ ਬਣਾਉਣ ਵਾਲੇ ਲੋਕਾਂ ਦਾ ਸੁਫ਼ਨਾ ਸੱਚ ਹੁੰਦਾ ਨਜ਼ਰ ਨਹੀਂ ਆਉਂਦਾ, ਜਦ ਉਨ੍ਹਾਂ ਨੂੰ ਸੈਕਟਰਾਂ 'ਚ ਪਿੰਡ ਤੋਂ ਵੀ ਮਾੜੇ ਹਾਲਾਤ ਵੇਖਣ ਨੂੰ ਮਿਲਦੇ ਹਨ | ਅਜਿਹੇ 'ਚ ਲੱਖਾਂ ਰੁਪਏ ਖ਼ਰਚ ਕਰਨ ...

ਪੂਰੀ ਖ਼ਬਰ »

ਹਨੀ ਟਰੈਪ ਮਾਮਲੇ 'ਚ 2 ਔਰਤਾਂ ਅਤੇ 3 ਨੌਜਵਾਨ ਕਾਬੂ, ਮੁੱਖ ਦੋਸ਼ੀ ਫ਼ਰਾਰ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਅਪਰਾਧ ਸ਼ਾਖਾ ਨੇ ਹਨੀ ਟਰੈਪ ਮਾਮਲੇ 'ਚ 2 ਔਰਤਾਂ ਅਤੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਹਾਲਾਂਕਿ ਮਾਮਲੇ 'ਚ ਮੱੁਖ ਦੋਸ਼ੀ ਫ਼ਰਾਰ ਹੈ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਸੋਨੇ ਦੀ 2 ਅੰਗੂਠੀਆਂ, ਗਲੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਧਰੀ ਦੇਵੀ ਲਾਲ ਟਾਊਨ ਪਾਰਕ 'ਚ ਧਰਨਾ ਦਿੱਤਾ ਅਤੇ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤੇ ਰੋਸ ਪ੍ਰਦਰਸ਼ਨ ਕਰ ਕੇ ਮਿੰਨੀ ਸਕੱਤਰੇਤ 'ਚ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਸਮਾਜ ਸੇਵੀ ਮਮਤਾ ਸ਼ਰਮਾ ਦੀ ਬਰਸੀ 'ਤੇ ਹਵਨ ਯੱਗ ਦੇ ਨਾਲ ਲਗਾਇਆ ਭੰਡਾਰਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਸਵ: ਸਮਾਜ ਸੇਵਿਕਾ ਮਮਤਾ ਸ਼ਰਮਾ ਦੀ 5ਵੀਂ ਬਰਸੀ 'ਤੇ ਸ੍ਰੀ ਗੀਤਾ ਧਾਮ ਆਸ਼ਰਮ 'ਚ ਹਵਨ ਯੱਗ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਗਿਆ | ਆਸ਼ਰਮ ਦੀ ਮਾਂ ਭਿਕਸ਼ੁ ਦੇਵੀ ਦੀ ਅਗਵਾਈ 'ਚ ਹੋਏ ਗੁਰੂ ਪੂਜਾ ਅਤੇ ਹਵਨ ਯੱਗ 'ਚ ...

ਪੂਰੀ ਖ਼ਬਰ »

ਜੇ.ਸੀ.ਆਈ. ਵਰਲਡ ਕਾਂਗਰਸ ਦਾ ਸੱਦਾ ਦੇਣ ਧਰਮ ਨਗਰੀ ਪੁੱਜੇ ਕੌਮੀ ਮੀਤ ਪ੍ਰਧਾਨ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਜਰੂਰਤਮੰਦ ਲੋਕਾਂ ਲਈ ਉਪਯੋਗੀ ਕੰਮ ਕਰ ਕੇ ਆਪ ਨੇ ਸਿਰਫ ਸਮਾਜਸੇਵਾ ਦੇ ਖੇਤਰ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਸਕਦੇ ਹਨ, ਸਗੋਂ ਆਪਣੇ ਇਨ੍ਹਾਂ ਕੰਮਾਂ ਦੀ ਬਦੌਲਤ ਹੋਰ ਸੰਸਥਾਵਾਂ ਅਤੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰ ...

ਪੂਰੀ ਖ਼ਬਰ »

50 ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਨਛੱਤਰ ਸਿੰਘ ਬੋਸ ਨਹੀਂ ਰਹੇ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਖੇਤਰ ਵਿਚੋਂ ਅੱਜ ਪੰਜਾਬੀ ਪੱਤਰਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ | ਪਿਛਲੇ ਕਰੀਬ 50 ਸਾਲਾਂ ਤੋਂ ਪੱਤਰਕਾਰੀ ਨਾਲ ਜੁੜੇ ਸੀਨੀਅਰ ਪੱਤਰਕਾਰ ਨਛੱਤਰ ਸਿੰਘ ਬੋਸ ਦਿਲ ਫੇਲ੍ਹ ਹੋਣ ਕਰਕੇ ਅੱਜ ਅਕਾਲ ਚਲਾਣਾ ਕਰ ਗਏ | ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਚੋਂ ਕੰਪਿਊਟਰ ਦਾ ਸੀ.ਪੀ.ਯੂ. ਚੋਰੀ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਸਥਾਨਕ ਸਰਕਾਰੀ ਹਸਪਤਾਲ ਵਿਚੋਂ ਕੰਪਿਊਟਰ ਦਾ ਸੀ.ਪੀ.ਯੂ ਚੋਰੀ ਹੋ ਗਿਆ | ਚੋਰੀ ਦੀ ਵਾਰਦਾਤ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਈ ਹੈ | ਜਿਸ ਵਿਚ ਚੋਰ ਦਾ ਚਿਹਰਾ ਸਪੱਸ਼ਟ ਦਿਖਾਈ ਦੇ ਰਿਹਾ ਹੈ | ...

ਪੂਰੀ ਖ਼ਬਰ »

ਫਾਈਨੈਂਸਰ ਤੋਂ ਤੰਗ ਆ ਕੇ ਨੌਜਵਾਨ ਨੇ ਟ੍ਰੇਨ ਹੇਠਾਂ ਆ ਕੇ ਦਿੱਤੀ ਜਾਨ

ਫਤਿਹਾਬਾਦ, 13 ਫਰਵਰੀ (ਹਰਬੰਸ ਮੰਡੇਰ)-ਫਾਈਨੈਂਸਰ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਭੱਟੂਕਲਾਂ ਰੇਲਵੇ ਸਟੇਸ਼ਨ 'ਤੇ ਟ੍ਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਨੌਜਵਾਨ ਨੇ ਸਾਢੇ 4 ਪੇਜ ਦਾ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ 'ਚ ਉਸ ਨੇ ਫਤਿਹਾਬਾਦ ਦੇ ਇਕ ਫਾਈਨੈਂਸਰ 'ਤੇ ਉਸ ...

ਪੂਰੀ ਖ਼ਬਰ »

ਵਿਧਾਇਕ ਨੇ ਮਿ੍ਤਕ ਬੱਚਿਆਂ ਦੇ ਮਾਪਿਆਂ ਨੂੰ ਸੌਾਪਿਆ 5 ਲੱਖ ਦਾ ਚੈੱਕ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਪਿੰਡ ਦਿਆਲਪੁਰ 'ਚ ਜੂਨ ਮਹੀਨੇ 'ਚ ਇਕ ਹਾਦਸੇ 'ਚ ਇਕ ਹੀ ਘਰ 'ਚ ਚਾਰ ਬੱਚਿਆਂ ਦੀ ਮੌਤ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੀਤੇ ਗਏ ਐਲਾਨ ਮੁਤਾਬਿਕ 5 ਲੰਖ ਰੁਪਏ ਦੀ ਸਹਾਇਤਾ ...

ਪੂਰੀ ਖ਼ਬਰ »

ਪੀੜਤ ਪਰਿਵਾਰ ਦੀ ਮਦਦ ਕਰਨ ਸਾਂਸਦ-ਰੰਬਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਅਤੇ ਲੋਕਤੰਤਰ ਸੁਰੱਖਿਆ ਮੰਚ ਨੇ ਪਿੰਡ ਕਿਓੜਕ ਵਾਸੀ ਸੋਹਨ ਲਾਲ ਦੀ ਮੌਤ ਦੇ ਮਾਮਲੇ 'ਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਅਤੇ ਜਨਰਲ ਸਕੱਤਰ ...

ਪੂਰੀ ਖ਼ਬਰ »

ਬਾਲ ਸੁਧਾਰ ਘਰ 'ਚੋਂ 9 ਕੈਦੀ ਫ਼ਰਾਰ ਹੋਣ ਦੇ ਮਾਮਲੇ 'ਚ ਸੁਪਰਡੈਂਟ ਸਮੇਤ 4 ਅਧਿਕਾਰੀ ਬਰਖ਼ਾਸਤ

ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਅੰਬਾਲਾ ਬਾਲ ਸੁਧਾਰ ਘਰ ਦੀ 20 ਫੁੱਟ ਉੱਚੀ ਕੰਧ ਨਾਲ ਪੌੜ੍ਹੀ ਲਾ ਕੇ ਬੜੀ ਵਿਉਂਤਬੰਦੀ ਨਾਲ 9 ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਡੀ.ਜੀ.ਪੀ. ਜੇਲ੍ਹ ਡਾ. ਕੇ.ਪੀ. ਸਿੰਘ ਨੇ ਸੁਧਾਰ ਘਰ ਦੇ ਸੁਪਰਡੈਂਟ ...

ਪੂਰੀ ਖ਼ਬਰ »

ਨਿਊ ਇੰਦਰਪੂਰੀ ਕਾਲੋਨੀ ਨੇੜੇ ਤਲਾਬ 'ਤੇ ਭੂ ਮਾਫ਼ੀਆ ਵਲੋਂ ਕਬਜ਼ੇ ਦੀ ਕੋਸ਼ਿਸ਼

ਅੰਬਾਲਾ ਸ਼ਹਿਰ, 13 ਫਰਵਰੀ (ਭੁਪਿੰਦਰ ਭਾਟੀਆ)-ਬਾਅਦ ਦੁਪਹਿਰ ਸ਼ਹਿਰ ਰੇਲਵੇ ਸਟੇਸ਼ਨ ਦੇ ਕੋਲ ਨਿਊ ਇੰਦਰਪੁਰੀ ਕਾਲੋਨੀ 'ਚ ਉਸ ਸਮੇਂ ਮਹੌਲ ਬੇਹੱਦ ਹੰਗਾਮੇ ਭਰਿਆ ਅਤੇ ਤਣਾਅਪੂਰਨ ਹੋ ਗਿਆ, ਜ਼ੱਦ ਕਾਲੋਨੀ ਦੇ ਨੇੜੇ ਸਦੀਆਂ ਪੁਰਾਣੇ ਤਲਾਬ ਨੂੰ ਮਿੱਟੀ ਨਾਲ ਪੂਰ ਕੇ ਉਸ ...

ਪੂਰੀ ਖ਼ਬਰ »

ਚਿੱਟਾ ਮੰਦਰ ਕਾਲੋਨੀ ਪੰਚਾਇਤੀ ਗੁੱਟਬਾਜ਼ੀ ਦਾ ਸ਼ਿਕਾਰ

ਕੁਰੂਕਸ਼ੇਤਰ, 13 ਫਰਵਰੀ (ਸਟਾਫ ਰਿਪੋਰਟਰ)-ਪਿੰਡ ਬੀੜ ਪਿੱਪਲੀ 'ਚ ਪੰਚਾਇਤੀ ਗੁਟਬਾਜ਼ੀ ਕਾਰਨ ਵਿਕਾਸ ਕੰਮ 'ਤੇ ਅਸਰ ਪੈ ਰਿਹਾ ਹੈ | ਹਾਲਾਤ ਅਜਿਹੇ ਹਨ ਕਿ ਕਈ ਗਲੀਆਂ 'ਚ ਅੱਜ ਤੱਕ ਕੰਮ ਨਹੀਂ ਹੋਇਆ | ਇਸ ਕਾਰਨ ਇਨ੍ਹਾਂ ਗਲੀਆਂ 'ਚੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ | ...

ਪੂਰੀ ਖ਼ਬਰ »

ਕੇ.ਯੂ. 'ਚ ਇਕ ਰੋਜ਼ਾ ਮੂਟ ਕੋਰਟ ਸਿਖ਼ਲਾਈ ਵਰਕਸ਼ਾਪ ਲਗਾਈ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜ ਸਾਲਾ ਕਾਨੂੰਨ ਸੰਸਥਾਨ 'ਚ ਇਕ ਰੋਜ਼ਾ ਮੂਟ ਕੋਰਟ ਸਿਖ਼ਲਾਈ ਵਰਕਸ਼ਾਪ ਲਗਾਈ ਗਈ | ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਰਾਜਪਾਲ ਸ਼ਰਮਾ ਨੇ ਦੱਸਿਆ ਕਿ ਵਰਕਸ਼ਾਪ 'ਚ ਸਿਖ਼ਲਾਈ ਲੈ ਚੁਕੇ ...

ਪੂਰੀ ਖ਼ਬਰ »

ਕਾਨੂੰਨੀ ਜਾਗਰੂਕਤਾ ਕੈਂਪ 'ਚ ਦਿੱਤੀ ਅਹਿਮ ਜਾਣਕਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 5 ਸਾਲਾ ਵਿਧੀ ਸੰਸਥਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਪੁਰ 'ਚ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਕੈਂਪ ਲਾਇਆ ਗਿਆ | ਪ੍ਰੋਗਰਾਮ ਦੇ ਕਨਵੀਨਰ ਡਾ. ਸੰਤ ਲਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਓਵਰਡਿਊ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਅਧਿਕਾਰੀ-ਏ.ਡੀ.ਸੀ.

ਕੈਥਲ, 13 ਫਰਵਰੀ (ਅਜੀਤ ਬਿਊਰੋ)-ਏ.ਡੀ.ਸੀ. ਕੈਪਟਨ ਸ਼ਕਤੀ ਸਿੰਘ ਨੇ ਸੰਬਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਓਵਰਡਿਊ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ | ਸਰਕਾਰ ਵਲੋਂ ਇਸ ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਆਧਾਰ 'ਤੇ ਹਰ ਜ਼ਿਲ੍ਹਾ ਨੂੰ ...

ਪੂਰੀ ਖ਼ਬਰ »

ਕੇ.ਯੂ. ਦਾ ਲਲਿਤ ਕਲਾ ਵਿਭਾਗ ਐਕਸਪੋ 2018 ਆਯੋਜਨ ਕਰੇਗਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦਾ ਲਲਿਤ ਕਲਾ ਵਿਭਾਗ ਐਕਸਪੋ 3 ਰੋਜ਼ਾ ਪ੍ਰਦਰਸ਼ਨੀ ਲਾਵੇਗਾ | ਇਹ ਪ੍ਰਦਰਸ਼ਨੀ ਲਲਿਤ ਕਲਾ ਵਿਭਾਗ ਦੇ ਮਿਊਜ਼ਿਅਮ ਐਾਡ ਆਰਟ ਗੈਲਰੀ 'ਚ 15 ਤੋਂ 17 ਫਰਵਰੀ ਤੱਕ ਲਾਈ ਜਾਵੇਗੀ | ਲਲਿਤਕਲਾ ਵਿਭਾਗ ...

ਪੂਰੀ ਖ਼ਬਰ »

ਪੰਚਾਇਤੀ ਨਿਰਮਾਣ ਕਾਰਜਾਂ ਦੀਆਂ ਕੀਮਤਾਂ ਵਧਾਉਣ ਦੀ ਮੰਗ

ਡੱਬਵਾਲੀ, 13 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪੇਂਡੂ ਵਿਕਾਸ ਕਾਰਜਾਂ ਵਿਚ ਵਰਤੇ ਜਾਣ ਵਾਲੀ ਉਸਾਰੀ ਸਮੱਗਰੀ ਦੀਆਂ ਸਰਕਾਰੀ ਕੀਮਤਾਂ ਵਧਾਉਣ ਲਈ ਪੰਚਾਇਤਾਂ ਨੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ | ਡੱਬਵਾਲੀ ਬਲਾਕ ਦੇ ਵੱਖ-ਵੱਖ ਸਰਪੰਚਾਂ ਨੇ ਐਡੀਸ਼ਨਲ ਡਿਪਟੀ ...

ਪੂਰੀ ਖ਼ਬਰ »

ਸਾੲੀਂ 'ਚ ਖਿਡਾਰੀਆਂ ਦੀ ਟ੍ਰਾਇਲ ਪ੍ਰਕਿਰਿਆ 26 ਤੋਂ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਡ ਵਿਭਾਗ ਸਿਖ਼ਲਾਈ ਕੇਂਦਰ ਕੁਰੂਕਸ਼ੇਤਰ ਦੇ ਸਹਾਇਕ ਨਿਰਦੇਸ਼ਕ ਐਮ.ਐਸ. ਚੀਮਾ ਨੇ ਕਿਹਾ ਕਿ ਭਾਰਤੀ ਖੇਡ ਵਿਭਾਗ ਦੀ ਰਿਹਾਇਸ਼ੀ ਅਤੇ ਗ਼ੈਰ ਰਿਹਾਇਸ਼ੀ ਯੋਜਨਾ ਤਹਿਤ ਸਾਈਕਿਲੰਗ, ਜੂਡੋ, ਹਾਕੀ, ਅਥਲੀਟ ਅਤੇ ...

ਪੂਰੀ ਖ਼ਬਰ »

ਗੂਹਲਾ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ

ਗੂਹਲਾ ਚੀਕਾ, 13 ਫਰਵਰੀ (ਓ.ਪੀ. ਸੈਣੀ)-ਹਲਕਾ ਗੂਹਲਾ ਨੇ ਕਾਂਗਰਸ ਦੇ ਸੀਨੀਅਰ ਕਾਰਕੂਨਾਂ ਦੀ ਅੱਜ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਕਾਂਗਰਸ ਸੰਗਠਨ ਸਕੱਤਰ ਹਰਿਆਣਾ ਕਾਂਗਰਸ ਕਮੇਟੀ ਵਿਮਲ ਨੰਬਰਦਾਰ ਨੇ ਕੀਤੀ | ਇਸ ਮੌਕੇ 'ਤੇ ਭਵਿੱਖ ਦੀ ਸਿਆਸਤ 'ਤੇ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਸਵਾਮੀ ਦਇਆਨੰਦ ਵਲੋਂ ਵਿਖਾਏ ਰਸਤੇ 'ਤੇ ਚੱਲਣ ਲਈ ਕੀਤਾ ਪ੍ਰੇਰਿਤ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਇਤਿਹਾਸ ਪ੍ਰੀਸ਼ਦ ਵਲੋਂ ਸਵਾਮੀ ਦਇਆਨੰਦ ਸਰਸਵਤੀ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਪਿੰ੍ਰਸੀਪਲ ਡਾ. ਕੇ.ਕੇ. ਖੁਰਾਨਾ ਮੁੱਖ ਮਹਿਮਾਨ ਰਹੇ | ਪਿੰ੍ਰਸੀਪਲ ਨੇ ਵਿਦਿਆਰਥੀਆਂ ਨੂੰ ਸਵਾਮੀ ਦਇਆਨੰਦ ਵਲੋਂ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਧਾਰਾ 144 ਲਗਾਉਣ ਦੇ ਹੁਕਮ ਜਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਸੁਮੇਧਾ ਕਟਾਰੀਆ ਨੇ ਕਿਹਾ ਕਿ 15 ਫਰਵਰੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਮੋਟਰ ਸਾਈਕਲ ਰੈਲੀ, ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਵਲੋਂ 18 ਫਰਵਰੀ ਨੂੰ ਬਲਿਦਾਨ ਦਿਵਸ ਵਜੋਂ ...

ਪੂਰੀ ਖ਼ਬਰ »

ਛੇੜਖਾਨੀ ਦਾ ਵਿਰੋਧ ਕਰਨ 'ਤੇ ਔਰਤ 'ਤੇ ਹਮਲਾ

ਲੁਧਿਆਣਾ, 13 ਫਰਵਰੀ (ਆਹੂਜਾ)-ਸਥਾਨਕ ਵਰਧਮਾਨ ਮਿਲ ਨੇੜੇ ਅੱਜ ਦੇਰ ਸ਼ਾਮ ਛੇੜਖਾਨੀ ਦਾ ਵਿਰੋਧ ਕਰਨ 'ਤੇ ਹਥਿਆਰਬੰਦ ਹਮਲਾਵਰ ਔਰਤ ਨੂੰ ਜ਼ਖ਼ਮੀ ਕਰਨ ਉਪਰੰਤ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਔਰਤ (ਮਮਤਾ ਅਸਲ ਨਾਮ ਨਹੀਂ) ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ...

ਪੂਰੀ ਖ਼ਬਰ »

ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਡੀ.ਸੀ. ਨੇ ਲਿਆ ਜਾਇਜ਼ਾ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਨੇ ਅੱਜ ਮਿੰਨੀ ਸਕੱਤਰੇਤ 'ਚ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕਣਕ ਦੇ ਰੱਖਣ ਦੇ ਪੂਰੇ ਪ੍ਰਬੰਧ ਕਰਨ ...

ਪੂਰੀ ਖ਼ਬਰ »

ਪਸ਼ੂ ਪਾਲਣ ਦੀ 70 ਲੋਕਾਂ ਨੇ ਲਈ ਸਿਖ਼ਲਾਈ

ਨਰਵਾਨਾ, 13 ਫਰਵਰੀ (ਅਜੀਤ ਬਿਊਰੋ)-ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖ਼ਲਾਈ ਕੇਂਦਰ ਸੱਚਾ ਖੇੜਾ ਵਲੋਂ ਚਲਾਏ ਜਾ ਰਹੇ 5 ਰੋਜ਼ਾ ਪਸ਼ੂ ਪਾਲਣ ਸਿਖ਼ਲਾਈ ਪ੍ਰੋਗਰਾਮ ਦਾ ਸਮਾਪਨ ਹੋ ਗਿਆ | ਇਸ ਮੌਕੇ 'ਤੇ ਲਾਲਾ ਲਾਜਪਤ ਰਾਏ ਪਸ਼ੂ ਯੂਨੀਵਰਸਿਟੀ ਹਿਸਾਰ ਤੋਂ ਡਾ. ਰਾਜੇਂਦਰ ...

ਪੂਰੀ ਖ਼ਬਰ »

ਸੀ. ਐਮ. ਵਿੰਡੋ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਫੌਰੀ ਨਿਪਟਾਰਾ ਕਰਨ ਅਧਿਕਾਰੀ-ਸਿਟੀ ਮੈਜਿਸਟ੍ਰੇਟ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਸਿਟੀ ਮੈਜਿਸਟ੍ਰੇਟ ਵਿਰੇਂਦਰ ਸਿਘ ਸਹਿਰਾਵਤ ਨੇ ਆਪਣੇ ਦਫ਼ਤਰ 'ਚ ਸੀ. ਐਮ. ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤ ਬਾਰੇ ਵੀ ਜਾਣਕਾਰੀ ਲਈ | ਉਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਸੀ. ਐਮ. ਵਿੰਡੋ 'ਤੇ ਆਉਣ ਵਾਲੀ ...

ਪੂਰੀ ਖ਼ਬਰ »

ਸੰਗਰਾਂਦ ਅਤੇ ਮਹਾਸ਼ਿਵਰਾਤਰੀ 'ਤੇ ਕੀਤਾ ਯੱਗ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੀਤਾ ਗਿਆਨ ਸੰਸਥਾਨਮ 'ਚ ਸੰਗਰਾਂਦ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਯੱਗ ਕਰਵਾਇਆ ਗਿਆ | ਯੱਗ 'ਚ ਸ਼ਰਧਾਲੂਆਂ ਨੇ ਸੰਸਾਰ ਸ਼ਾਂਤੀ ਕਾਮਨਾਂ ਲਈ ਅਹੂਤੀ ਪਾਈ ਅਤੇ ਗੀਤਾ ਜੀ ਦੇ 18ਵੇਂ ਅਧਿਆਏ ਦਾ ਪਾਠ ਕੀਤਾ ਗਿਆ | ਯੱਗ ...

ਪੂਰੀ ਖ਼ਬਰ »

ਮੇਲਾ ਉਰਸ ਮੁਬਾਰਕ ਮਨਾਇਆ

ਕੁਲਾਂ, 13 ਫਰਵਰੀ (ਲਛਮਨ ਸਿੰਘ ਬਰਾੜ)-ਪਿੰਡ ਅਕਾਂਵਾਲੀ ਵਿਖੇ ਪੀਰ ਦੇ ਅਸਥਾਨ 'ਤੇ ਮੀਆਂ ਹੁਸਨਾਕ ਪੀ ਮੁਹੰਮਦ ਦਾ ਮੇਲਾ ਹਰ ਸਾਲ ਵਾਂਗ ਮਨਾਇਆ ਗਿਆ | ਮੇਲੇ 'ਚ ਨੇੜਲੇ ਪਿੰਡਾਂ ਦੀ ਸੰਗਤ ਤੋਂ ਇਲਾਵਾ ਦੂਰ-ਦੁਰਾੜੇ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਿਲ ਹੋਏ | ਹਰ ਸਾਲ ...

ਪੂਰੀ ਖ਼ਬਰ »

ਹਰਿਆਣਾ 'ਚ ਹੁਣ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਮਿਲ ਰਹੀਆਂ ਹਨ-ਸੈਣੀ

ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਹਰਿਆਣਾ ਸਰਕਾਰ ਪੂਰੇ ਸੂਬੇ 'ਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਲਈ ਸਮਾਨ ਰੂਪ 'ਚ ਬਜ਼ਟ ਮੁਹੱਈਆ ਕਰਵਾ ਰਹੀ ਹੈ | ਏਲਨਾਬਾਦ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿੱਤਾ ਗਿਆ 200 ਕਰੋੜ ਰੁਪਏ ਦਾ ਬਜਟ ਇਸ ...

ਪੂਰੀ ਖ਼ਬਰ »

ਮਹਾਸ਼ਿਵਰਾਤਰੀ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ

ਨਰਾਇਣਗੜ੍ਹ, 13 ਫਰਵਰੀ (ਪੀ. ਸਿੰਘ)-ਪੁਰਾਣੀ ਸਬਜ਼ੀ ਮੰਡੀ 'ਚ ਵਿਖੇ ਸ਼ਿਵਾਲਿਆ ਮੰਦਰ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ 'ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ | ਸਵੇਰੇ ਤੋਂ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਪਹੁੰਚੇ ਅਤੇ ਨਤਮਸਤਕ ਹੋਏ | ...

ਪੂਰੀ ਖ਼ਬਰ »

ਪਿੰਡ ਮਿਠੁਨਪੁਰਾ ਵਿਚ ਸਫ਼ਾਈ ਮੁਹਿੰਮ ਚਲਾਈ

ਏਲਨਾਬਾਦ, 13 ਫਰਵਰੀ (ਜਗਤਾਰ ਸਮਾਲਸਰ)-ਅਟੱਲ ਸੇਵਾ ਕੇਂਦਰਾਂ ਰਾਹੀ ਪਿੰਡਾਂ ਨੂੰ ਸਵੱਛ ਬਣਾਉਣ ਲਈ ਪਹਿਲੀ ਫਰਵਰੀ ਤੋਂ 15 ਫਰਵਰੀ ਤੱਕ ਚਲ ਰਹੇ ਪਖਵਾੜੇ ਦੌਰਾਨ ਅੱਜ ਪਿੰਡ ਮਿਠੁਨਪੁਰਾ 'ਚ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਅਟੱਲ ਸੇਵਾ ਕੇਂਦਰ ...

ਪੂਰੀ ਖ਼ਬਰ »

ਸਫ਼ਲ ਕਰਮਚਾਰੀ ਬਣਨ ਲਈ ਆਤਮ-ਵਿਸ਼ਵਾਸ ਨਾਲ ਦੂਰ-ਦਿ੍ਸ਼ਟੀ ਵਿਕਸਿਤ ਕਰਨ ਦੀ ਲੋੜ-ਪ੍ਰੋ. ਮਹਿੰਦਰ ਸਿੰਘ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੀ ਪਹਿਲੀ ਏ-ਪਲੱਸ ਗੇ੍ਰਡ ਯੂਨੀਵਰਸਿਟੀ ਦੇ ਕਰਮਚਾਰੀ ਆਪਣੇ ਕੰਮ, ਵਿਹਾਰ, ਅਨੁਸ਼ਾਸਨ ਅਤੇ ਸਮਰਥਾ 'ਚ ਵੀ ਏ-ਪਲੱਸ ਹੋਣ, ਇਸ ਲਈ ਯੂਨੀਵਰਸਿਟੀ ਦੀ ਪ੍ਰੀਖਿਆ ਬ੍ਰਾਂਚ ਨੇ ਕਰਮਚਾਰੀਆਂ ਨੂੰ ਨਵੀਂ ਤਕਨੀਕ ਅਤੇ ਕਾਰਜਕੁਸ਼ਲ ਬਣਾਉਣ ਲਈ ਇਕ ਰੋਜ਼ਾ ਓਰੀਅੰਟੇਸ਼ਨ ਪ੍ਰੋਗਰਾਮ ਕੀਤਾ | ਯੂਨੀਵਰਸਿਟੀ ਦੇ ਸੀਨੇਟ ਹਾਲ 'ਚ ਇਸ ਪ੍ਰੋਗਰਾਮ 'ਚ ਕਰਮਚਾਰੀਆਂ ਨੂੰ ਖੁਲੇ ਦਿਮਾਗ, ਗੰਭੀਰਤਾ, ਵਿਸ਼ਿਆਂ ਨੂੰ ਸਮਝਣ ਦੀ ਸਮਰਥਾ ਕਿਸੇ ਵੀ ਮਾਹੌਲ 'ਚ ਢਾਲਣ ਦਾ ਹੁਨਰ ਅਤੇ ਦੂਰ-ਦਿ੍ਸ਼ਟੀ ਜਿਹੇ ਗੁਣਾਂ ਨੂੰ ਆਪਣੇ ਵਿਅਕਤੀਤਵ 'ਚ ਕਿਵੇਂ ਸ਼ਾਮਿਲ ਕੀਤਾ ਜਾਵੇ, ਇਸ ਦੀ ਸਿਖਲਾਈ ਦਿੱਤੀ ਗਈ | ਵਕਰਸ਼ਾਪ ਦੇ ਉਦਘਾਟਨ ਮੌਕੇ 'ਤੇ ਯੂਨੀਵਰਸਿਟੀ ਦੇ ਡੀਨ ਐਕੇਡਮਿਕ ਅਫੇਅਰ ਪ੍ਰੋ. ਅਨਿਲ ਵੋਹਰਾ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਾਬਕਾ ਪ੍ਰਧਾਨ ਡਾ. ਮੋਹਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਮੌਜੂਦ ਰਹੇ | ਇਸ ਮੌਕੇ 'ਤੇ ਬੋਲਦੇ ਹੋਏ ਮੁੱਖ ਬੁਲਾਰੇ ਪ੍ਰੋ. ਮੋਹਿੰਦਰ ਸਿੰਘ ਨੇ ਕਿਹਾ ਕਿ ਪ੍ਰਭਾਵੀ ਸਮਰਥਾਵਾਨ ਕਰਮਚਾਰੀ ਅਤੇ ਅਫਸਰ ਬਣਨ ਲਈ ਕਰਮਚਾਰੀਆਂ ਨੂੰ ਖੁਲ੍ਹੇ ਦਿਮਾਗ ਨਾਲ ਸੋਚਣ, ਵਿਚਾਰ ਕਰਨ ਅਤੇ ਉਸ ਲਈ ਐਕਸ਼ਨ ਪਲਾਨ ਤਿਆਰ ਕਰਨ ਦੀ ਦਿ੍ਸ਼ਟੀ ਹੋਣੀ ਚਾਹੀਦੀ ਹੈ | ਗੰਭੀਰਤਾ, ਕਿਸੇ ਵੀ ਮਾਹੌਲ 'ਚ ਕੰਮ ਕਰਨ ਦੀ ਸਮਰਥਾ, ਵਿਸ਼ਿਆਂ ਦੀ ਸਮਝ ਅਤੇ ਦੂਰ-ਦਿ੍ਸ਼ਟੀ ਨੂੰ ਜੇਕਰ ਕਰਮਚਾਰੀ ਆਪਣਾ ਸਾਥੀ ਬਣਾ ਲੈਣ, ਤਾਂ ਉਹ ਦਿਨ ਦੂਰ ਨਹੀਂ ਕਿ ਹਰਿਆਣਾ ਸੂਬੇ 'ਚ ਹੀ ਨਹੀਂ ਦੇਸ਼ਭਰ 'ਚ ਆਪਣੇ ਕੰਮ, ਵਿਹਾਰ ਲਈ ਜਾਣ ਜਾਣਗੇ | ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੀ ਸੰਸਥਾਵਾਂ ਨੂੰ ਬਣਾਉਣ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਭੂਮਿਕਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਉਹ ਤਕਨੀਕੀ ਕੌਸ਼ਲ ਦੇ ਨਾਲ-ਨਾਲ ਵਿਅਕਤੀਗਤ, ਬੁੱਧੀਮਤਾ, ਆਚਰਣ, ਸੰਵੇਦਨਸ਼ੀਲਤਾ, ਸੱਚਾਈ ਅਤੇ ਆਤਮ-ਵਿਸ਼ਵਾਸ ਨਾਲ ਏ-ਪਲੱਬ ਕਰਮਚਾਰੀ ਬਣ ਸਕਦੇ ਹਨ | ਯੂਨੀਵਰਸਿਟੀ ਦੇ ਡੀਨ ਐਕੇਡਮਿਕ ਅਫੇਅਰ ਪ੍ਰੋ. ਅਨਿਲ ਵੋਹਰਾ ਨੇ ਪ੍ਰੀਖਿਆ ਸ਼ਾਖਾ ਵਲੋਂ ਕੀਤੇ ਗਏ ਇਨ੍ਹਾਂ ਯਤਨਾਂ ਦੀ ਸਲਾਘਾ ਕੀਤੀ | ਇਸ ਪ੍ਰੋਗਰਾਮ ਦਾ ਉਦੇਸ਼ ਕਰਮਚਾਰੀਆਂ 'ਚ ਨਵੀਂ ਊਰਜਾ ਅਤੇ ਜੋਸ਼ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ 321 ਯੂਨੀਵਰਸਿਟੀਆਂ ਵਿਚੋਂ 18 ਯੂਨੀਵਰਸਿਟੀਆਂ ਏ-ਪਲੱਸ ਅਤੇ ਉਸ ਤੋਂ ਜ਼ਿਆਦਾ ਗ੍ਰੇਡ ਰੱਖਦੇ ਹਨ | ਕੁਰੂਕਸ਼ੇਤਰ ਯੂਨੀਵਰਸਿਟੀ ਏ-ਪਲੱਸ ਗ੍ਰੇਡ ਯੂਨੀਵਰਸਿਟੀ ਹੈ | ਇਸ ਗ੍ਰੇਡ ਦੇ ਨਾਲ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਵੀ ਵਧ ਗਈ ਹੈ | ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਕਿਹਾ ਕਿ ਅਸੀ ਸਾਰੇ ਇਕ ਟੀਮ ਦੇ ਮੈਂਬਰ ਹਨ ਅਤੇ ਟੀਮ ਵਜੋਂ ਕੰਮ ਕਰਨਗੇ, ਤਾਂ ਉਸ ਦੇ ਨਤੀਜੇ ਯਕੀਨੀ ਤੌਰ 'ਤੇ ਬਿਹਤਰ ਹੋਣਗੇ | ਪ੍ਰੋਗਰਾਮ ਦੇ ਅਖ਼ੀਰ 'ਚ ਪ੍ਰੀਖਿਆ ਸ਼ਾਖਾ ਦੇ ਪ੍ਰੋ. ਇੰਚਾਰਜ ਪ੍ਰੋ. ਨਰਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਫ਼ੈਸ਼ਨ ਡਿਜ਼ਾਈਨਿੰਗ 'ਤੇ 3 ਰੋਜ਼ਾ ਵਰਕਸ਼ਾਪ ਸ਼ੁਰੂ

ਅੰਬਾਲਾ, 13 ਫਰਵਰੀ (ਚਰਨਜੀਤ ਸਿੰਘ ਟੱਕਰ)-ਡੀ.ਏ.ਵੀ. ਕਾਲਜ 'ਚ ਫੈਸ਼ਨ ਡਿਜਾਈਨਿੰਗ ਵਿਭਾਗ ਦੀ 3 ਰੋਜ਼ਾ ਵਰਕਸ਼ਾਪ ਲਗਾਈ ਗਈ | ਪਿਡੀਲਾਈਟ ਮੁੰਬਈ ਦੇ ਕਰਮਚਾਰੀ ਵਿਦਿਆਰਥੀਆਂ ਨੂੰ ਕਲਾ ਸਿਖ਼ਲਾਈ ਦੇਣਗੇ | ਪ੍ਰੋਗਰਾਮ ਦੇ ਉਦਘਾਟਨ ਸੈਸ਼ਨ 'ਚ ਐਮ.ਸੀ. ਸ਼ਰਮਾ ਖਜਾਂਚੀ ...

ਪੂਰੀ ਖ਼ਬਰ »

ਮਹਾਸ਼ਿਵਰਾਤਰੀ ਦਾ ਤਿਉਹਾਰ ਰਿਸ਼ੀ ਬੋਧੋਤਸਵ ਵਜੋਂ ਮਨਾਇਆ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ 'ਚ ਮਹਾਸ਼ਿਵਰਾਤਰੀ ਦੇ ਸਬੰਧ 'ਚ ਪ੍ਰੋਗਰਾਮ ਕੀਤਾ ਗਿਆ | ਗੁਰੂਕੁਲ 'ਚ ਮਹਾਸ਼ਿਵਰਾਤਰੀ ਦਾ ਤਿਉਹਾਰ ਰਿਸ਼ੀ ਬੋਧੋਤਸਵ ਵਜੋ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ 'ਚ ...

ਪੂਰੀ ਖ਼ਬਰ »

ਸ਼ਿਵਰਾਤਰੀ ਮੌਕੇ ਸਲਮ ਏਰੀਆ 'ਚ ਲਗਾਇਆ ਅੱਖਾਂ ਦਾ ਜਾਂਚ ਕੈਂਪ

ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਸ੍ਰੀ ਗਣੇਸ਼ ਇੰਟਰਟੇਨਮੈਂਟ ਐਾਡ ਹਯੁਮਿਟੀ ਸਰਵਿਸ ਸੁਸਾਇਟੀ ਵਲੋਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਰੇਲਵੇ ਫਾਟਕ ਸਲਮ ਏਰੀਆ 'ਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਆਰ.ਆਰ. ਐਜੂਕੇਸ਼ਨ ਟਰੱਸਟ ਵਲੋਂ ਅੱਖਾਂ ਦੀ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਤੋਂ ਹਰ ਵਿਅਕਤੀ ਦੁਖੀ-ਚੌਟਾਲਾ ਖ਼ਾਲਸਾ ਕਾਲਜ ਵਿਚ ਵਿਦਿਆਥੀਆਂ ਨੂੰ ਕੀਤਾ ਸੰਬੋਧਨ

ਰਤੀਆ, 13 ਫਰਵਰੀ (ਬੇਅੰਤ ਮੰਡੇਰ)-ਖਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਵਿਚ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਵੱਡੀ ਗਿਣਤੀ ਵਿਚ ਇਨਸੋ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਨੌਜਵਾਨ ...

ਪੂਰੀ ਖ਼ਬਰ »

ਐਮ. ਪੀ. ਚਰਨਜੀਤ ਸਿੰਘ ਰੋੜੀ ਵਲੋਂ ਗਊਸ਼ਾਲਾ ਦਾ ਦੌਰਾ

ਕਾਲਾਂਵਾਲੀ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)-ਐਮ.ਪੀ. ਚਰਨਜੀਤ ਸਿੰਘ ਰੋੜੀ ਨੇ ਬਾਬਾ ਸੰਤੋਖ ਦਾਸ ਗਊਸ਼ਾਲਾ ਔਢਾਂ ਦਾ ਦੌਰਾ ਕਰਦੇ ਹੋਏ ਉੱਥੇ ਗਊ ਸੇਵਾ 'ਚ ਲੱਗੇ ਗਊ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ | ਇਸ ਮੌਕੇ 'ਤੇ ਉਨ੍ਹਾਂ ਗਊਸ਼ਾਲਾ 'ਚ ਤੂੜੀ ਲਈ ਸ਼ੈੱਡ ਦੀ ...

ਪੂਰੀ ਖ਼ਬਰ »

ਥਾਨੇਸਰ ਹਲਕਾ ਬੁਲੰਦੀਆਂ 'ਤੇ ਪਹੁੰਚਾਉਣਾ ਮੇਰਾ ਉਦੇਸ਼-ਐਡਵੋਕੇਟ ਗੁਪਤਾ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਦੁੱਖ ਨਿਵਾਰਣ ਸਮਿਤੀ ਦੇ ਨਿਵਰਤਮਾਨ ਮੈਂਬਰ ਐਡੋਵੇਕਟ ਅੰਕਿਤ ਗੁਪਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ | ਉਨ੍ਹਾਂ ਕਿਹਾ ਕਿ ਥਾਨੇਸਰ ਹਲਕੇ ਨੂੰ ਉੱਚਾਈਆਂ 'ਤੇ ਪਹੁੰਚਾਉਣਾ ਹੀ ਉਨ੍ਹਾਂ ਦਾ ਕਰਮ ਹੈ | ...

ਪੂਰੀ ਖ਼ਬਰ »

ਨਰਿੰਦਰ ਦੇਵ ਸ਼ਰਮਾ ਸਰਬਸੰਮਤੀ ਨਾਲ ਬਣੇ ਪ੍ਰਧਾਨ

ਨਰਾਇਣਗੜ੍ਹ, 13 ਫਰਵਰੀ (ਪੀ.ਸਿੰਘ)-ਭਗਵਾਨ ਪਰਸ਼ੂ ਰਾਮ ਸੇਵਾ ਦਲ ਨਰਾਇਣਗੜ੍ਹ ਦੀ ਚੋਣ ਸ਼ਿਵਚਰਨ ਸ਼ਾਸਤਰੀ, ਡਾ. ਰਾਜ ਗੋਪਾਲ ਮੋਦਗਿਲ, ਡਾ. ਵਿਨੋਦ ਕੌਸ਼ਿਕ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਨਰਿੰਦਰ ਦੇਵ ਸ਼ਰਮਾ ਨੂੰ ਤੀਜੀ ਵਾਰ ਬਾਰ ਪ੍ਰਧਾਨ ਚੁਣਿਆ ...

ਪੂਰੀ ਖ਼ਬਰ »

ਆਜ਼ਾਦੀ ਸੰਘਰਸ਼ 'ਚ ਨਹਿਰੂ ਦੇ ਯੋਗਦਾਨ 'ਤੇ ਐਕਸਟੈਨਸ਼ਨ ਲੈਕਚਰ ਪ੍ਰੋਗਰਾਮ

ਯਮੁਨਾਨਗਰ, 13 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ 'ਚ ਨਹਿਰੂ ਸਟਡੀ ਸੈਂਟਰ ਵਲੋਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਮਹਾਨ ਯੋਗਦਾਨ 'ਤੇ ਐਕਸਟੈਨਸ਼ਨ ਲੈਕਚਰ ਪ੍ਰੋਗਰਾਮ ਕਰਵਾਇਆ ਗਿਆ | ਸਮਾਰੋਹ 'ਚ ਮੁੱਖ ਬੁਲਾਰੇ ...

ਪੂਰੀ ਖ਼ਬਰ »

ਵਿਗਿਆਨ ਮੁਕਾਬਲੇ 'ਚ ਮਹਾਰਾਣਾ ਪ੍ਰਤਾਪ ਪਬਲਿਕ ਸਕੂਲ ਰਿਹਾ ਅੱਵਲ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ 'ਸਾਲਾਨਾ ਵਿਗਿਆਨ ਸਵਾਲ-ਜਵਾਬ' ਦੇ ਮੁਕਾਬਲੇ ਕਰਵਾਏ ਗਏ | ਜ਼ਿਕਰਯੋਗ ਹੈ ਕਿ ਬੀਤੀ 29 ਜਨਵਰੀ ਤੋਂ ਕੁਰੂਕਸ਼ੇਤਰ ਪੈਨੌਰਮਾ ਤੇ ਵਿਗਿਆਨ ਕੇਂਦਰ 'ਚ ਸਾਲਾਨਾ ਵਿਗਿਆਨ ...

ਪੂਰੀ ਖ਼ਬਰ »

ਜ਼ਿਲ੍ਹਾ ਕੇਸਰੀ ਦੰਗਲ ਦੀਆਂ ਮਿਤੀਆਂ 'ਚ ਕੀਤੀ ਸੋਧ

ਕੈਥਲ, 13 ਫਰਵਰੀ (ਅਜੀਤ ਬਿਊਰੋ)-ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਗੰਗਾਦੱਤ ਯਾਦਵ ਨੇ ਦੱਸਿਆ ਕਿ ਵਿਭਾਗ ਵਲੋਂ ਪੱਟੀ ਅਫਗਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਅਖਾੜਾ ਮੁਕਾਬਲਾ, ਜ਼ਿਲ੍ਹਾ ਕੁਮਾਰ ਤੇ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ 'ਚ ਸੰਸਕ੍ਰਿਤ ਸੰਭਾਸ਼ਣ ਕੈਂਪ ਦਾ ਸ਼ੁੱਭ ਆਰੰਭ

ਥਾਨੇਸਰ, 13 ਫਰਵਰੀ (ਅਜੀਤ ਬਿਊਰੋ)-ਸੰਸਕ੍ਰਿਤ 'ਚ ਭਾਰਤ ਦੀ ਮਹਾਨ ਵਿਰਾਸਤ ਛੁਪੀ ਹੋਈ ਹੈ | ਇਹ ਗਿਆਨ-ਵਿਗਿਆਨ ਦੇ ਨਾਲ ਅਧਿਆਤਮ ਦੀ ਭਾਸ਼ਾ ਹੈ | ਸੰਸਕ੍ਰਿਤ 'ਚ ਆਯੁਰਵੈਦ, ਮੈਡੀਕਲ ਅਤੇ ਵਿਗਿਆਨ ਦੇ ਮੂਲ ਸੂਤਰ ਛੁਪੇ ਹੋਏ ਹਨ | ਦੁਨੀਆ ਦੀ ਸਾਰੀਆਂ ਭਾਸ਼ਾਵਾਂ ਦੇ ਮੂਲ 'ਚ ...

ਪੂਰੀ ਖ਼ਬਰ »

ਲੋਕਾਂ ਨੇ ਭਾਜਪਾ ਦੀ ਜੀਂਦ ਰੈਲੀ ਤੋਂ ਬਣਾਇਆ ਫਾਸਲਾ-ਪ੍ਰਭਜੋਤ ਸਿੰਘ

ਜਗਾਧਰੀ, 13 ਫਰਵਰੀ (ਜਗਜੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰਧਾਨਗੀ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕੀਤੀ | ਯੁਵਾ ਸੂਬਾਈ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਦੀ ਜੀਂਦ ਰੈਲੀ ਤੋਂ ਆਮ ਲੋਕਾਂ ਨੇ ਫਾਸਲਾ ਬਣਾ ...

ਪੂਰੀ ਖ਼ਬਰ »

2 ਰੋਜ਼ਾ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ 24 ਤੋਂ

ਜੀਂਦ, 13 ਫਰਵਰੀ (ਅਜੀਤ ਬਿਊਰੋ)-ਹਰਿਆਣਾ ਸ਼ਤਰੰਜ ਐਸੋਸੀਏਸ਼ਨ ਵਲੋਂ 24 ਫਰਵਰੀ ਤੋਂ ਜੀਂਦ ਦੇ ਸਫੀਦੋਂ ਰੋਡ ਸਥਿਤ ਜੇ.ਆਈ.ਈ.ਟੀ. ਕਾਨਵੈਂਟ ਸਕੂਲ 'ਚ ਐਚ.ਸੀ.ਏ. ਦੀ 2 ਰੋਜ਼ਾ 12ਵੀਂ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ | ਐਸੋਸੀਏਸ਼ਨ ਦੇ ਸੂਬਾਈ ਜਨਰਲ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਮਦਰ ਗਰੁੱਪ ਦੀਆਂ ਔਰਤਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਕੁਰੂਕਸ਼ੇਤਰ, 13 ਫਰਵਰੀ (ਜਸਬੀਰ ਸਿੰਘ ਦੁੱਗਲ)-ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਖਾਣਾ ਬਣਾਉਣ ਵਾਲੀ ਮਦਰ ਗਰੁੱਪ ਦੀਆਂ ਔਰਤਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਅਣਮਿਥੇ ਸਮੇਂ ਲਈ ਧਰਨਾ ਦੂਜੇ ਦਿਨ ਵੀ ਜਾਰੀ ਰੱਖਿਆ | ਮੰਗਲਵਾਰ ਨੂੰ ਵੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਰਮਚਾਰੀਆਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸਿਰਸਾ, 13 ਫਰਵਰੀ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕ ਕਰਮਚਾਰੀ ਸੰਘ ਅਤੇ ਫਾਇਰ ਬਿ੍ਗੇਡ ਕਰਮਚਾਰੀ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ 'ਚ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX