ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  13 minutes ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਫੱਗਣ ਸੰਮਤ 549

ਪੰਜਾਬ / ਜਨਰਲ

ਗੋਸਾਈਾ ਕਤਲ ਮਾਮਲੇ 'ਚ ਮੇਰਠ ਤੋਂ ਹਥਿਆਰ ਮੁਹੱਈਆ ਕਰਵਾਉਣ ਵਾਲਾ ਮੁਲਜ਼ਮ ਕਾਬੂ

ਐੱਸ. ਏ. ਐੱਸ. ਨਗਰ, 14 ਫਰਵਰੀ (ਜਸਬੀਰ ਸਿੰਘ ਜੱਸੀ)-ਐਨ. ਆਈ. ਏ. ਵਲੋਂ ਰਵਿੰਦਰ ਗੋਸਾੲੀਂ ਦੇ ਕਤਲ ਮਾਮਲੇ 'ਚ ਅੱਜ ਮੇਰਠ ਤੋਂ ਪ੍ਰਵੇਜ਼ ਠਾਕੁਰ ਨਾਂਅ ਦੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਮੁਹਾਲੀ ਵਿਚਲੀ ਐਨ. ਆਈ. ਏ. ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ 'ਚ ਪ੍ਰਵੇਜ਼ ਠਾਕੁਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਤੋਂ ਮਾਯੂਸ ਪੰਜਾਬ ਦੇ ਲੋਕ ਸਾਲ ਅੰਦਰ ਹੀ ਸੱਤਾ ਬਦਲਾਅ ਦੀ ਉਡੀਕ 'ਚ-ਸੁਖਬੀਰ

ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ-ਗਠਜੋੜ ਦੇ ਕਾਰਜਕਾਲ ਸਮੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਇਕ ਸਾਲ 'ਚ ਰਾਜ ਅੰਦਰ ਬਿਜਲੀ ਗੁੱਲ, ਉਲਟਾ ਬਿਜਲੀ ਮੁਲਾਜ਼ਮਾਂ ਦੇ ਸਿਰ 'ਤੇ ...

ਪੂਰੀ ਖ਼ਬਰ »

'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਥੀਮ ਤਹਿਤ ਮਨਾਏ ਜਾਣਗੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ-ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 14 ਫਰਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਜਿਸ ਦਾ ਕੇਂਦਰੀ ਥੀਮ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਹੋਵੇਗਾ | ਇਹ ਫ਼ੈਸਲਾ ਅੱਜ ਇੱਥੇ ...

ਪੂਰੀ ਖ਼ਬਰ »

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਦਾ ਉਦਘਾਟਨ 22 ਨੂੰ

ਸਮਾਲਸਰ, 14 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)- ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ (ਮੋਗਾ) ਵਿਖੇ ਉਨ੍ਹਾਂ ਦੀ ਯਾਦ 'ਚ ਉਸਾਰੇ ਗਏ ਗੁਰਦੁਆਰਾ ਸੰਤ ਖ਼ਾਲਸਾ ਦਾ ਉਦਘਾਟਨ 22 ਫਰਵਰੀ ਦਿਨ ...

ਪੂਰੀ ਖ਼ਬਰ »

ਪਾਕਿਸਤਾਨ ਦੀ ਜੇਲ੍ਹ 'ਚ ਕੈਦ ਮੁੰਬਈ ਦੇ ਇੰਜੀਨੀਅਰ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਈ ਲਈ ਜਾਰੀ ਹੈ ਅੜਿੱਕਾ

ਤਰਨ ਤਾਰਨ, 14 ਫਰਵਰੀ (ਹਰਿੰਦਰ ਸਿੰਘ)- ਪਾਕਿਸਤਾਨ 'ਚ ਬਿਨਾਂ ਵੀਜ਼ਾ ਸਰਹੱਦ ਪਾਰ ਕਰਕੇ ਗਏ ਮੁੰਬਈ ਦੇ ਇੰਜੀਨੀਅਰ ਨਿਹਾਲ ਹਾਮਿਦ ਅੰਸਾਰੀ ਦੇ ਵਾਪਸ ਘਰ ਪਰਤਣ ਦੀਆਂ ਉਮੀਦਾਂ 'ਚ ਉਸ ਦੀ ਮਾਂ ਫ਼ੌਜੀਆ ਅੰਸਾਰੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਲੈ ਕੇ ਹਰ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚੋਂ ਵਸੂਲੇ ਕਰੋੜਾਂ ਰੁਪਏ ਮੋੜਨ ਤੋਂ ਟਲ ਰਿਹੈ ਸਬੰਧਿਤ ਵਿਭਾਗ

ਲੋਹਟਬੱਦੀ, 14 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਅੰਦਰ ਦਹਾਕਿਆਂ ਤੋਂ ਵੱਖ-ਵੱਖ ਵਿਭਾਗਾਂ 'ਚ ਦਿਹਾੜੀਦਾਰ ਕਾਮਿਆਂ ਵਜੋਂ ਘੱਟ ਉਜਰਤਾਂ 'ਤੇ ਕੰਮ ਕਰਦਿਆਂ 2011 ਵਿਚ ਪੱਕੇ ਹੋਣ ਵਾਲੇ 4500 ਤੋਂ ਵਧੇਰੇ ਮੁਲਾਜ਼ਮ ਇਕ ਤਰ੍ਹਾਂ ਨਾਲ ਸਬੰਧਿਤ ਵਿਭਾਗ ਪਾਸੋਂ ...

ਪੂਰੀ ਖ਼ਬਰ »

43 ਮੈਂਬਰੀ ਵਿਦੇਸ਼ੀ ਅਧਿਕਾਰੀਆਂ ਦਾ ਵਫ਼ਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- 31 ਦੇਸ਼ਾਂ ਦੇ 43 ਮੈਂਬਰੀ ਅਧਿਕਾਰੀਆਂ ਦਾ ਵਫ਼ਦ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਇਆ | ਜਿੱਥੇ ਤਖ਼ਤ ਸਾਹਿਬ ਅਤੇ ...

ਪੂਰੀ ਖ਼ਬਰ »

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀ ਚੋਣ ਸਬੰਧੀ ਬੈਠਕ 16 ਨੂੰ

ਚੰਡੀਗੜ੍ਹ, 14 ਫਰਵਰੀ (ਐਨ.ਐਸ. ਪਰਵਾਨਾ)- ਪੰਜਾਬ ਲੋਕ ਸੇਵਾ ਕਮਿਸ਼ਨ ਦੇ 6 ਤੇ ਰਾਜ ਸੂਚਨਾ ਕਮਿਸ਼ਨ ਦੇ 2 ਮੈਂਬਰਾਂ ਦੀ ਚੋਣ ਲਈ ਰਾਜ ਸਰਕਾਰ ਨੇ ਆਖਿਰਕਾਰ ਤਿੰਨ ਸਬੰਧਿਤ ਸ਼ਖ਼ਸੀਅਤਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ

ਚੰਡੀਗੜ੍ਹ 14 ਫਰਵਰੀ (ਹਰਕਵਲਜੀਤ ਸਿੰਘ)- ਪੰਜਾਬ ਵਿਚਲੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕੇਂਦਰੀ ਖਾਦ ਭੰਡਾਰ ਲਈ ਰਾਜ ਤੋਂ ਖਰੀਦੇ ਜਾਂਦੇ ਖਾਦ ਪਦਾਰਥਾਂ ਲਈ ਕੇਂਦਰ ਦੇ ਮਿੱਥੇ ਢੁਆਈ ਅਤੇ ਲੇਬਰ ਦੇ ਖਰਚਿਆਂ ਵਿਚਲੇ ਫਰਕ ਕਾਰਨ ਰਾਜ ਦੇ ਖ਼ਜ਼ਾਨੇ 'ਤੇ ਪੈ ਰਹੇ ...

ਪੂਰੀ ਖ਼ਬਰ »

ਰੇਲਵੇ ਵਲੋਂ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ 35 ਕੇਸਾਂ 'ਚ 14 ਹਜ਼ਾਰ ਰੁਪਏ ਵਸੂਲੇ

ਫ਼ਿਰੋਜ਼ਪੁਰ, 14 ਫਰਵਰੀ (ਪਰਮਿੰਦਰ ਸਿੰਘ)-ਬਿਨਾਂ ਟਿਕਟ ਰੇਲਵੇ ਯਾਤਰੀਆਂ 'ਤੇ ਨਕੇਲ ਕੱਸਣ ਦੇ ਮਨੋਰਥ ਨਾਲ ਰੇਲਵੇ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਮੋਨੂੰ ਲੂਥਰਾ ਦੀ ਅਗਵਾਈ 'ਚ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ | ਮੋਨੂੰ ਲੂਥਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿੱਧੂ ਸਾਬ੍ਹ ਕਹਿੰਦੇ ਸੀ ਹਰੀਕੇ ਝੀਲ ਨੂੰ ਕਰਾਂਗੇ ਵਿਕਸਿਤ, ਪਹਿਲਾਂ ਚੱਲਦੇ ਕੰਮਾਂ 'ਤੇ ਵੀ ਲੱਗੀ ਬਰੇਕ

ਹਰੀਕੇ ਪੱਤਣ, 14 ਫਰਵਰੀ (ਸੰਜੀਵ ਕੁੰਦਰਾ)- ਪ੍ਰਵਾਸੀ ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਹਰੀਕੇ ਝੀਲ ਬੇਸ਼ੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ ਅਤੇ ਸਰਦ ਰੁੱਤ ਵਿਚ ਮਹਿਮਾਨ ਬਣ ਕੇ ਆਉਂਦੇ ਪ੍ਰਵਾਸੀ ਪੰਛੀਆਂ ਦਾ ਨਜ਼ਾਰਾ ਤੱਕਣ ਵਾਸਤੇ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ | ਪਰ ਝੀਲ ਪ੍ਰਤੀ ਸਰਕਾਰਾਂ ਦੀ ਬੇਰੁਖੀ ਸੈਲਾਨੀਆਂ 'ਚ ਨਿਰਾਸ਼ਾ ਪੈਦਾ ਕਰਦੀ ਹੈ ਅਤੇ ਕਈ ਦਹਾਕਿਆਂ ਤੋਂ ਇਸ ਝੀਲ ਨੂੰ ਫੋਕੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਨਸੀਬ ਹੋਇਆ | ਝੀਲ ਦੇ ਮੁੱਖ ਮਸਲੇ ਸਤਲੁਜ ਦਰਿਆ ਦਾ ਪ੍ਰਦੂਸ਼ਿਤ ਪਾਣੀ, ਝੀਲ ਦੇ ਖ਼ੇਤਰ 'ਚ ਲਗਾਤਾਰ ਫ਼ੈਲ ਰਹੀ ਕਲਾਲੀ ਬੂਟੀ, ਇਸ ਦੀ ਸੁੰਦਰਤਾ 'ਤੇ ਗ੍ਰਹਿਣ ਬਣੇ ਹੋਏ ਹਨ | ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਜਲ ਬੱਸ ਪ੍ਰਾਜੈਕਟ ਕਾਰਨ ਹਰੀਕੇ ਝੀਲ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਗਈ ਸੀ ਤੇ ਝੀਲ ਦੇ ਦਿਨ ਅੱਛੇ ਆਉਣ ਦੀ ਸੰਭਾਵਨਾ ਨਜ਼ਰ ਆਈ, ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਪਹੁੰਚ ਕੇ ਇਸ ਜਲ ਬੱਸ ਨੂੰ ਪੱਕੀਆਂ ਬਰੇਕਾਂ ਲਗਾ ਦਿੱਤੀਆਂ, ਜਿਸ ਕਾਰਨ ਝੀਲ ਪ੍ਰਤੀ ਸੈਲਾਨੀਆਂ ਦੀ ਖਿੱਚ ਵੀ ਘਟ ਗਈ | ਬੱਸਾਂ ਨੂੰ ਬਰੇਕਾਂ ਲਗਾਉਣ ਮੌਕੇ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਅਕਾਲੀ ਸਰਕਾਰ ਦੇ ਸੁਪਨਮਈ ਪ੍ਰਾਜੈਕਟ ਨੂੰ ਜੰਮ ਕੇ ਕੋਸਿਆ ਸੀ, ਉੱਥੇ ਹੀ ਬੜੇ ਜੋਸ਼ੋ-ਖਰੋਸ਼ ਵਿਚ ਝੀਲ ਨੂੰ ਵਿਕਸਿਤ ਕਰਨ ਦੇ ਵੱਡੇ ਐਲਾਨ ਕਰ ਦਿੱਤੇ | ਝੀਲ ਨੇ ਹੋਰ ਵਿਕਸਿਤ ਤਾਂ ਕੀ ਹੋਣਾ ਸੀ, ਸਗੋਂ ਪਹਿਲਾਂ ਚੱਲ ਰਹੇ ਕੰਮਾਂ 'ਤੇ ਵੀ ਬਰੇਕ ਲੱਗ ਗਈ | ਸੈਰ ਸਪਾਟਾ ਵਿਭਾਗ ਵਲੋਂ ਝੀਲ ਦੇ ਵੱਖ-ਵੱਖ ਖ਼ੇਤਰਾਂ 'ਚ ਕਰੋੜਾਂ ਦੀ ਲਾਗਤ ਨਾਲ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਜੋ ਮੁਕੰਮਲ ਹੋਣ ਦੇ ਨੇੜੇ ਹਨ, ਉਨ੍ਹਾਂ 'ਤੇ ਵੀ ਅੱਜ ਬਰੇਕਾਂ ਲੱਗੀਆਂ ਹੋਈਆਂ ਹਨ | ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਝੀਲ ਨੂੰ ਵਿਕਸਿਤ ਕਰਨ ਦਾ ਸਰਕਾਰ ਦਾ ਐਲਾਨ ਦੂਰ ਦੀ ਕੌਡੀ ਜਾਪ ਰਿਹਾ ਹੈ | ਸਭ ਤੋਂ ਵੱਡੀ ਗੱਲ ਇਹ ਹੈ ਕਿ ਝੀਲ ਦੀ ਸੁਰੱਖਿਆ ਲਈ ਸਭ ਤੋਂ ਵੱਧ ਮੋਟਰਬੋਟ ਦੀ ਜ਼ਰੂਰਤ ਹੁੰਦੀ ਹੈ, ਜੋ ਇਸ ਸਮੇਂ ਵਿਭਾਗ ਕੋਲ ਚਾਲੂ ਹਾਲਤ 'ਚ ਕੋਈ ਵੀ ਨਹੀਂ ਅਤੇ ਵਿਭਾਗ ਮੰਗ-ਮੰਗ ਕੇ ਡੰਗ ਟਪਾ ਰਿਹਾ ਹੈ | ਥੋੜੇ ਦਿਨ ਪਹਿਲਾਂ ਵਿਭਾਗ ਵਲੋਂ ਸ਼ੁਰੂ ਕੀਤੇ ਘੜਿਆਲ ਪ੍ਰਾਜੈਕਟ ਤਹਿਤ ਬਿਆਸ ਦਰਿਆ 'ਚ ਘੜਿਆਲ ਛੱਡੇ ਗਏ ਹਨ ਤੇ ਇਨ੍ਹਾਂ ਦੀ ਰਾਖੀ ਲਈ ਦਿਨ ਰਾਤ ਵਿਭਾਗ ਵਲੋਂ ਗਸ਼ਤ ਲਈ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਪਰ ਮੋਟਰਬੋਟਾਂ ਖਸਤਾ ਹਾਲਤ ਹੋਣ ਕਾਰਨ ਵਿਭਾਗ ਨੇ ਡਬਲਯੂ.ਡਬਲਯੂ.ਐਫ਼. ਦੀ ਮੋਟਰਬੋਟ ਅਤੇ ਇੰਜਣ ਸੈਰ-ਸਪਾਟਾ ਵਿਭਾਗ ਤੋਂ ਮੰਗਿਆ ਤੇ ਹੁਣ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਵੀ ਮੂੰਹ ਚਿੜਾ ਰਹੇ ਹਨ | ਪਹਿਲਾਂ ਤਾਂ ਵਿਭਾਗ ਡਬਲਯੂ.ਡਬਲਯੂ.ਐਫ਼. ਦੀ ਮੋਟਰਬੋਟ ਨਾਲ ਵੇਲਾ ਸਰਦਾ ਰਿਹਾ ਤੇ ਉਹ ਵੀ ਖ਼ਰਾਬ ਹੋਣ ਕਾਰਨ ਬਾਅਦ ਵਿਚ ਇਡੀਗੇਸ਼ਨ ਵਿਭਾਗ ਦੀ ਮੋਟਰਬੋਟ ਨਾਲ ਡੰਗ ਸਾਰਿਆ ਤੇ ਉਸ ਦਾ ਇੰਜਣ ਵੀ ਜਵਾਬ ਦੇ ਗਿਆ ਤੇ ਹੁਣ ਮੋਟਰਬੋਟ ਕਿਸੇ ਦੀ ਤੇ ਇੰਜਣ ਕਿਸੇ ਦਾ, ਪਰ ਜੇਕਰ ਇਹ ਇੰਜਣ ਵੀ ਖ਼ਰਾਬ ਹੋ ਗਿਆ ਤਾਂ ਵਿਭਾਗ ਨੂੰ ਡੰਗ ਸਾਰਨ ਵਾਸਤੇ ਕੋਈ ਘਰ ਦਿਖਾਈ ਨਹੀਂ ਦੇ ਰਿਹਾ | ਹਰੀਕੇ ਝੀਲ, ਜੋ ਕਿ 86 ਵਰਗ ਕਿਲੋਮੀਟਰ 'ਚ ਫ਼ੈਲੀ ਹੋਈ ਹੈ ਅਤੇ ਇਹ 3 ਜ਼ਿਲਿ੍ਹਆਂ ਨਾਲ ਲੱਗਦੀ ਹੈ ਤੇ ਏਨੇ ਵੱਡੇ ਖੇਤਰ ਦੀ ਮੋਟਰਬੋਟਾਂ ਤੋਂ ਬਿਨਾਂ ਸੁਰੱਖਿਆ ਕਰਨੀ ਸੰਭਵ ਨਹੀਂ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਝੀਲ ਨੂੰ ਸੰਵਾਰਨ ਦੇ ਐਲਾਨ ਕੀਤੇ, ਪਰ ਅਮਲੀਜਾਮਾ ਕਿਸੇ ਵੀ ਅਧਿਕਾਰੀ ਵਲੋਂ ਨਹੀਂ ਪਹਿਨਾਇਆ ਗਿਆ ਤੇ ਝੀਲ ਅੱਜ ਵੀ ਸਰਕਾਰ ਦੇ ਰਹਿਮੋ ਕਰਮ ਦੇ ਇੰਤਜਾਰ ਵਿਚ ਹੈ |


ਖ਼ਬਰ ਸ਼ੇਅਰ ਕਰੋ

ਲੱਚਰ, ਹਥਿਆਰਾਂ ਤੇ ਸ਼ਰਾਬ ਬਾਰੇ ਗੀਤ ਗਾਉਣ, ਲਿਖਣ ਤੇ ਰਿਕਾਰਡ ਕਰਨ ਵਾਲਿਆਂ ਦਾ ਨਾਰਕੋ ਟੈਸਟ ਹੋਵੇ-ਧਰੇਂਨਵਰ

ਲੁਧਿਆਣਾ, 14 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਸ਼ਹਿਰ-ਸ਼ਹਿਰ ਤੇ ਗਲੀ-ਗਲੀ ਹਥਿਆਰਾਂ, ਲੱਚਰ ਤੇ ਸ਼ਰਾਬ ਨਾਲ ਸਬੰਧਿਤ ਗੀਤ ਗਾਉਣ ਵਾਲੇ ਗਾਇਕਾਂ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਚੰਡੀਗੜ੍ਹ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਪੰਡਤ ਰਾਓ ਧਰੇਂਨਵਰ ਨੇ ਅੱਜ ...

ਪੂਰੀ ਖ਼ਬਰ »

ਪਾਕਿਸਤਾਨ ਤੋਂ ਆਏ ਹਿੰਦੂਆਂ ਦੇ ਸ਼ਰਧਾਲੂ ਜਥੇ 'ਚੋਂ ਲਾਪਤਾ ਨੌਜਵਾਨ ਮਿਲਿਆ

ਅੰਮਿ੍ਤਸਰ, 14 ਫਰਵਰੀ (ਰੇਸ਼ਮ ਸਿੰਘ)- ਭਾਰਤ ਦੇ ਹਿੰਦੂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਆਇਆ ਪਾਕਿਸਤਾਨੀ ਹਿੰਦੂਆਂ ਦੇ ਜਥੇ 'ਚੋਂ ਲਾਪਤਾ ਹੋਇਆ ਨੌਜਵਾਨ ਵਾਪਸ ਪਰਤ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਮਿਲੇ ਵੇਰਵਿਆਂ ...

ਪੂਰੀ ਖ਼ਬਰ »

ਲੋਕਾਂ ਦੀਆਂ ਸ਼ਿਕਾਇਤਾਂ ਲੈਣ ਤੋਂ ਨਹੀਂ ਕੀਤਾ ਜਾ ਸਕੇਗਾ ਇਨਕਾਰ

ਜਲੰਧਰ, 14 ਫਰਵਰੀ (ਸ਼ਿਵ ਸ਼ਰਮਾ)- ਸਰਕਾਰੀ ਦਫ਼ਤਰਾਂ 'ਚ ਹੁਣ ਕਲਰਕਾਂ ਵਲੋਂ ਕਿਸੇ ਦੀਆਂ ਸ਼ਿਕਾਇਤਾਂ ਲੈਣ ਤੋਂ ਇਨਕਾਰ ਕਰਨਾ ਸੌਖਾ ਨਹੀਂ ਹੋਵੇਗਾ | ਇਸ ਬਾਰੇ ਪੰਜਾਬ ਸਰਕਾਰ ਨੇ ਸਾਰੇ ਦਫ਼ਤਰਾਂ ਲਈ ਹਦਾਇਤ ਜਾਰੀ ਕਰ ਦਿੱਤੀ ਹੈ | ਸਰਕਾਰੀ ਹਦਾਇਤ 'ਚ ਦੱਸਿਆ ਗਿਆ ਹੈ ਕਿ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 14 ਫਰਵਰੀ (ਰਣਜੀਤ ਸਿੰਘ ਢਿੱਲੋਂ)- ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਨੇ ਦਵਿੰਦਰ ਸਿੰਘ ਵਾਸੀ ਹਰੀ ਨੌਾ (ਫ਼ਰੀਦਕੋਟ) ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਗੋ-ਗਲੋਬਲ ਮੋਗਾ ਨੇ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)- ਵਿਦਿਆਰਥੀਆਂ ਦੇ ਹਰ ਵਰਗ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨ ਵਾਲੀ ਗੋ ਗਲੋਬਲ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਕਿਰਨਵੀਰ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਹੈ | ਸਰਕਾਰ ਤੋਂ ਮਾਨਤਾ ਪ੍ਰਾਪਤ ਇਸ ...

ਪੂਰੀ ਖ਼ਬਰ »

33 ਫ਼ੀਸਦੀ ਬਿਜਲੀ ਮਹਿੰਗੀ ਕਰਨ ਦੀ ਮੰਗੀ ਮਨਜ਼ੂਰੀ

ਜਲੰਧਰ, 14 ਫਰਵਰੀ (ਸ਼ਿਵ ਸ਼ਰਮਾ)-ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਨੇ ਜਿੱਥੇ ਪਹਿਲਾਂ ਹੀ ਪਾਵਰਕਾਮ ਦੀ ਸਾਲ 2017-18 'ਚ 5300 ਕਰੋੜ ਦਾ ਘਾਟਾ ਪੂਰਾ ਕਰਨ ਲਈ ਪਟੀਸ਼ਨ 'ਤੇ ਇਤਰਾਜ਼ ਸੁਣਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉੱਥੇ ਪਾਵਰਕਾਮ ਨੇ ਪਿਛਲੇ ਸਾਲ 'ਚ ਹੋਏ ਜ਼ਿਆਦਾ ...

ਪੂਰੀ ਖ਼ਬਰ »

ਅਮਿਤ ਸ਼ਾਹ ਦੀ ਜੀਂਦ ਰੈਲੀ ਬਾਰੇ ਪਟੀਸ਼ਨ ਖ਼ਤਮ

ਚੰਡੀਗੜ੍ਹ, 14 ਫਰਵਰੀ (ਸੁਰਜੀਤ ਸਿੰਘ ਸੱਤੀ)- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਵਲੋਂ ਵੀਰਵਾਰ 15 ਫਰਵਰੀ ਨੂੰ ਜੀਂਦ ਵਿਖੇ ਹੋਣ ਜਾ ਰਹੀ ਯੁਵਾ ਹੁੰਕਾਰ ਰੈਲੀ ਵਿਚ ਹੁਣ ਪਟੀਸ਼ਨ ਦਾ ਅੜਿੱਕਾ ਖ਼ਤਮ ਹੋ ਗਿਆ ਹੈ | ਰੈਲੀ ...

ਪੂਰੀ ਖ਼ਬਰ »

21ਵਾਂ ਹਮਦਰਦ ਵਿਰਾਸਤੀ ਮੇਲਾ ਕੱਲ੍ਹ

ਕਪੂਰਥਲਾ, 14 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬੀ ਸੱਭਿਆਚਾਰਕ ਪਿੜ ਪੰਜਾਬ (ਰਜਿ:) ਵਲੋਂ 16 ਫਰਵਰੀ ਨੂੰ ਵਿਰਸਾ ਵਿਹਾਰ ਕਪੂਰਥਲਾ 'ਚ ਕਰਵਾਏ ਜਾ ਰਹੇ 21ਵੇਂ ਹਮਦਰਦ ਵਿਰਾਸਤੀ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਉਮੀਦ ਸਿੰਘ ਅਤੇ ਧੀਰਜਾ ਰਾਮ ਦੋ ਦਿਨਾ ਪੁਲਿਸ ਰਿਮਾਂਡ 'ਤੇ

ਪੰਚਕੂਲਾ, 14 ਫਰਵਰੀ (ਕਪਿਲ)- ਪੰਚਕੂਲਾ ਦੰਗਿਆਂ ਦੇ ਮਾਮਲੇ 'ਚ ਐਸ. ਆਈ. ਟੀ. ਵਲੋਂ ਗਿ੍ਫ਼ਤਾਰ 2 ਮੁਲਜ਼ਮਾਂ ਉਮੀਦ ਸਿੰਘ ਅਤੇ ਧੀਰਜਾ ਰਾਮ ਨੂੰ ਪੁਲਿਸ ਵਲੋਂ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਾਡ 'ਤੇ ਭੇਜ ਦਿੱਤਾ ਗਿਆ | ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਦਾ ਹੋਵੇਗਾ ਅਕਾਦਮਿਕ ਆਡਿਟ

ਸ੍ਰੀ ਅਨੰਦਪੁਰ ਸਾਹਿਬ, 14 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰ ਸਿੱਖਿਆ ਡਾ: ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਇਕ ਸਰਵੇਖਣ ਕਰਵਾਇਆ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੇ ਸਮਰ ਪੈਲੇਸ ਦੀ ਡਿਓਢੀ ਅੰਤਿਮ ਸਾਹਾਂ 'ਤੇ

ਅੰਮਿ੍ਤਸਰ, 14 ਫਰਵਰੀ (ਸੁਰਿੰਦਰ ਕੋਛੜ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ ਲਗਾਏ ਗਏ 'ਰਾਮ ਬਾਗ਼' ਅਤੇ ਬਾਗ਼ ਦੇ ਵਿਚਕਾਰ ਉਸਾਰੇ ਆਲੀਸ਼ਾਨ ਸਮਾਰਕ ਸਰਕਾਰ ਤੇ ਪ੍ਰਸ਼ਾਸਨ ਦੀ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ...

ਪੂਰੀ ਖ਼ਬਰ »

ਕਤਲ ਦੇ ਦੋਸ਼ਾਂ 'ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਉਮਰ ਕੈਦ

ਸੰਗਰੂਰ, 14 ਫਰਵਰੀ (ਧੀਰਜ ਪਸ਼ੌਰੀਆ)-ਸਵਾ ਸਾਲ ਪਹਿਲਾਂ ਧੂਰੀ ਵਿਖੇ ਹੋਏ ਇਕ ਕਤਲ ਦੇ ਦੋਸ਼ਾਂ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਟਰੱਕ ਯੂਨੀਅਨ ਧੂਰੀ ਦੇ ਸਾਬਕਾ ਪ੍ਰਧਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਿਟੀ ਧੂਰੀ ...

ਪੂਰੀ ਖ਼ਬਰ »

ਕੋਲਕਾਤਾ ਵਿਖੇ ਹੋਇਆ ਨੈਸ਼ਨਲ ਇੰਸ਼ੋਰੈਂਸ-ਐਸੋਚਮ ਸੰਮੇਲਨ

ਜਲੰਧਰ, 14 ਫਰਵਰੀ (ਅ.ਬ)- ਬੀਤੇ ਦਿਨ ਕੋਲਕਾਤਾ ਦੇ ਹੋਟਲ ਲਲਿਤ ਗ੍ਰੇਟ ਈਸਟਰਨ ਵਿਖੇ ਨੈਸ਼ਨਲ ਇਨਸੋਰੈਂਸ-ਐਸੋਚਮ ਦੇ ਹੋਏ ਸੰਮੇਲਨ ਦੌਰਾਨ ਸਾਰਕ ਸਹਿਯੋਗੀ ਸਾਂਝੀਵਾਲਾਂ ਬੰਗਲਾਦੇਸ਼, ਨਿਪਾਲ ਤੇ ਭੂਟਾਨ ਦੇ ਪ੍ਰਤੀਨਿਧਾਂ ਦੀ ਮੌਜ਼ੂਦਗੀ 'ਚ ਬੇਹਤਰ ਹੈਲਥ ਇਨਸੋਰੈਂਸ ...

ਪੂਰੀ ਖ਼ਬਰ »

ਹਜ਼ਾਰਾਂ ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਦਾ ਮਾਮਲਾ ਬੋਰਡ ਲਈ ਸਿਰਦਰਦੀ ਬਣਿਆ

ਫ਼ਾਜ਼ਿਲਕਾ, 14 ਫਰਵਰੀ (ਦਵਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੰਮਕਾਰ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੱਥ ਆਉਣ ਨਾਲ ਹੁਣ ਸਿੱਖਿਆ ਬੋਰਡ ਵੀ ਪ੍ਰਯੋਗਸ਼ਾਲਾ ਬਣ ਗਿਆ ਹੈ | ਨਿੱਤ ਨਵੇਂ-ਨਵੇਂ ਹੁਕਮ ਜਾਰੀ ਹੋਣ ਕਾਰਨ ਬੋਰਡ ਦੇ ਕਰਮਚਾਰੀ ...

ਪੂਰੀ ਖ਼ਬਰ »

ਪਾਕਿ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ਼ਿਵਰਾਤਰੀ

ਅੰਮਿ੍ਤਸਰ, 14 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਹੈਦਰਾਬਾਦ, ਮਾਨਸੇਹਰਾ, ਲਿਆਕਤਪੁਰ, ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਮੁਲਤਾਨ, ਲਾਹੌਰ ਸਮੇਤ ਸਿੰਧ ਦੇ ਸ਼ਹਿਰਾਂ ਵਿਚਲੇ ਆਬਾਦ ਮੰਦਰਾਂ-ਸ਼ਿਵਾਲਿਆਂ 'ਚ ਅੱਜ ਬੁੱਧਵਾਰ ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ...

ਪੂਰੀ ਖ਼ਬਰ »

ਮਮਤਾ ਬੈਨਰਜੀ ਮਈ ਮਹੀਨੇ ਪੰਜਾਬ ਦੌਰੇ 'ਤੇ ਆਉਣਗੇ-ਟੀ.ਐਮ.ਸੀ. ਨੂੰ ਫ਼ਿਰ ਤੋਂ ਸਰਗਰਮ ਕਰਨ ਦਾ ਫ਼ੈਸਲਾ

ਚੰਡੀਗੜ੍ਹ, 14 ਫਰਵਰੀ (ਐਨ.ਐਸ. ਪਰਵਾਨਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਵਾਲੀ ਟੀ.ਐਮ.ਸੀ. (ਤਿ੍ਣਮੂਲ ਕਾਂਗਰਸ) ਨੇ ਪੰਜਾਬ 'ਚ ਫ਼ਿਰ ਤੋਂ ਸਿਆਸੀ ਤੌਰ 'ਤੇ ਸਰਗਰਮ ਹੋਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਰਾਜ ਵਿਚ ਜਥੇਬੰਦੀ ਨੂੰ ਮਜ਼ਬੂਤ ...

ਪੂਰੀ ਖ਼ਬਰ »

ਕੈਨੇਡਾ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ

ਜਲੰਧਰ, 14 ਫਰਵਰੀ (ਮੇਜਰ ਸਿੰਘ)-ਦੁਨੀਆ ਭਰ ਦੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਬੇਹੱਦ ਲਿਹਾਜ਼ਦਾਰ ਤੇ ਹਮਦਰਦ ਦੇਸ਼ ਵਜੋਂ ਮੰਨੇ ਜਾਂਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹਫਤੇ ਭਰ ਦੀ ਫੇਰੀ ਦੌਰਾਨ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਇਸ ਵਫ਼ਦ ਦੀ ਕਿਸੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਪਟਿਆਲਾ ਵਿਖੇ ਇਕੱਤਰਤਾ ਭਲਕੇ

ਅੰਮਿ੍ਤਸਰ, 14 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ 16 ਫਰਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹੋ ਰਹੀ ਹੈ | ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਪ੍ਰਧਾਨ ...

ਪੂਰੀ ਖ਼ਬਰ »

ਸਰਹੱਦ 'ਤੇ ਕਾਬੂ ਕੀਤੇ ਪਾਕਿ ਤਸਕਰ ਦੀ ਪੀ.ਜੀ.ਆਈ. ਦੇ ਡਾਕਟਰਾਂ ਨੇ ਕੱਟੀ ਲੱਤ

ਚੰਡੀਗੜ੍ਹ, 14 ਫ਼ਰਵਰੀ (ਮਨਜੋਤ ਸਿੰਘ ਜੋਤ)- ਭਾਰਤ-ਪਾਕਿ ਸਰਹੱਦ 'ਤੇ ਬੀ.ਐਸ.ਐਫ਼. ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਪਾਕਿਸਤਾਨੀ ਤਸਕਰ ਅਬਦੁੱਲ ਗੱਫ਼ਾਰ, ਜਿਸ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ ਸੀ, ਦੇ ਸਰੀਰ ਵਿਚ ਇਨਫੈਕਸ਼ਨ ਜ਼ਿਆਦਾ ਫੈਲਣ ...

ਪੂਰੀ ਖ਼ਬਰ »

ਤਾਲਿਬਾਨ ਵਲੋਂ ਪਾਕਿ ਦੇ 4 ਸੁਰੱਖਿਆ ਬਲ ਹਲਾਕ

ਕਰਾਚੀ, 14 ਫਰਵਰੀ (ਏਜੰਸੀ)- ਤਾਲਿਬਾਨ ਅੱਤਵਾਦੀਆਂ ਵਲੋਂ ਅੱਜ ਪਾਕਿਸਤਾਨ ਦੇ ਤਣਾਅਗ੍ਰਸਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ 'ਚ ਕੀਤੇ ਹਮਲੇ 'ਚ ਅਰਧ ਸੈਨਿਕ ਬਲ ਦੇ 4 ਜਵਾਨ ਮਾਰੇ ਗਏ ਹਨ | ਪੁਲਿਸ ਦੇ ਡੀ.ਆਈ.ਜੀ. ਰੱਜ਼ਾਕ ਚੀਮਾ ਨੇ ਦੱਸਿਆ ਕਿ ਅੱਤਵਾਦੀਆਂ ਨੇ ਫਰੰਟੀਅਰ ...

ਪੂਰੀ ਖ਼ਬਰ »

ਪਾਕਿ 'ਚ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਉਮਰ ਕੈਦ

ਲਾਹੌਰ, 14 ਫਰਵਰੀ (ਪੀ. ਟੀ. ਆਈ.)-ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ 2015 'ਚ ਕਸੂਰ ਵਿਚ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲਿਆਂ, ਜਿਸ 'ਚ ਕਰੀਬ 300 ਬੱਚਿਆਂ ਦੀ ਬੇਪਤੀ ਕੀਤੀ ਗਈ ਸੀ, ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ...

ਪੂਰੀ ਖ਼ਬਰ »

ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ

ਨਵੀਂ ਦਿੱਲੀ, 14 ਫਰਵਰੀ (ਏਜੰਸੀ)- ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 15 ਫਰਵਰੀ ਨੂੰ ਲੱਗੇਗਾ | ਇਸ ਖਗੋਲੀ ਘਟਨਾ ਨੂੰ ਦੱਖਣੀ ਅਰਧ ਗੋਲੇ ਦੇ ਹਿੱਸਿਆਂ 'ਚ ਦੇਖਿਆ ਜਾ ਸਕੇਗਾ | ਇਸ ਦੇ ਤਹਿਤ ਅੰਟਾਰਟਿਕਾ, ਅਟਲੰਟਿਕ ਮਹਾਂਸਾਗਰ ਦੇ ਦੱਖਣੀ ਹਿੱਸਿਆਂ ਅਤੇ ਦੱਖਣੀ ਅਮਰੀਕਾ ...

ਪੂਰੀ ਖ਼ਬਰ »

ਅਮਰੀਕੀ ਜਾਸੂਸੀ ਏਜੰਸੀ ਦੇ ਹੈੱਡਕੁਆਟਰ ਦੇ ਬਾਹਰ ਗੋਲੀਬਾਰੀ

ਵਾਸ਼ਿੰਗਟਨ, 14 ਫਰਵਰੀ (ਏਜੰਸੀ)-ਅੱਜ ਵਾਸ਼ਿੰਗਟਨ ਸਥਿਤ ਇਕ ਅਮਰੀਕੀ ਜਾਸੂਸੀ ਏਜੰਸੀ ਦੇ ਹੈੱਡਕੁਆਟਰ ਦੇ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਹੈ ਜਿਸ ਬਾਰੇ ਵਾਈਟ ਹਾਊਸ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ | ਐਨ.ਬੀ.ਸੀ. ਨਿਊਜ਼ ਨੇ ਫੋਰਟ ਮੀਡ, ਮੈਰੀਲੈਂਡ 'ਚ ਇੰਟੈਲੀਜੈਂਸ ...

ਪੂਰੀ ਖ਼ਬਰ »

ਕਈ ਸਟੇਸ਼ਨਾਂ 'ਤੇ ਜੀ. ਐਸ. ਟੀ. ਵਿਭਾਗ ਨੇ ਚਲਾਈ ਟੈਕਸ ਚੋਰੀ ਵਾਲਾ ਸਾਮਾਨ ਫੜਨ ਦੀ ਮੁਹਿੰਮ

ਜਲੰਧਰ, 14 ਫਰਵਰੀ (ਸ਼ਿਵ)- ਟੈਕਸ ਚੋਰੀ ਰੋਕਣ ਲਈ ਜੀ. ਐਸ. ਟੀ. ਵਿਭਾਗ ਨੇ ਹਰਕਤ 'ਚ ਆਉਂਦੇ ਕਈ ਸਟੇਸ਼ਨਾਂ 'ਤੇ ਜਾਂਚ ਮੁਹਿੰਮ ਚਲਾ ਕੇ ਸਾਮਾਨ ਨਾਲ ਭਰੇ ਕਈ ਪਾਰਸਲਾਂ ਨੂੰ ਜਾਂਚ ਲਈ ਰੋਕਿਆ ਹੈ, ਜਦੋਂ ਕਿ ਕਈ ਜਗ੍ਹਾ 'ਤੇ ਬਿਨਾਂ ਬਿੱਲ ਦੇ ਸਾਮਾਨ 'ਤੇ ਜੁਰਮਾਨੇ ਲਗਾਏ ਗਏ ਹਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਰਜ਼ਾ ਮੁਆਫ਼ੀ 'ਤੇ ਚੜ੍ਹਾਉਣ ਲੱਗੀ ਸਿਆਸੀ ਰੰਗ

ਜਲੰਧਰ, 14 ਫਰਵਰੀ (ਮੇਜਰ ਸਿੰਘ)-ਕੈਪਟਨ ਸਰਕਾਰ ਨੇ ਪਾਰਟੀ ਵਿਧਾਇਕਾਂ ਵਲੋਂ ਰੌਲਾ ਪਾਉਣ ਤੋਂ ਬਾਅਦ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਯੋਜਨਾ ਨੂੰ ਹੁਣ ਵਿਧਾਇਕਾਂ ਹੇਠ ਲਿਆ ਕੇ ਸਿਆਸੀ ਰੰਗ ਚਾੜ੍ਹਨ ਦਾ ਫੈਸਲਾ ਕੀਤਾ ਹੈ | ਵਿਧਾਇਕਾਂ ਦੇ ਦਬਾਅ ਹੇਠ ਕੈਪਟਨ ...

ਪੂਰੀ ਖ਼ਬਰ »

ਗਵਾਲੀਅਰ 'ਚ ਵਿਆਹ ਮੌਕੇ ਚਲਾਈ ਗੋਲੀ ਨਾਲ 7 ਸਾਲਾ ਲੜਕੀ ਦੀ ਮੌਤ

ਗਵਾਲੀਅਰ, 14 ਫਰਵਰੀ (ਏਜੰਸੀ)-ਇਥੇ ਇਕ ਵਿਆਹ ਸਮਾਰੋਹ ਦੌਰਾਨ ਚਲਾਈ ਗੋਲੀ ਨਾਲ ਇਕ 7 ਸਾਲਾ ਬੱਚੀ ਦੀ ਮੌਤ ਹੋ ਗਈ | ਪੁਲਿਸ ਇੰਸਪੈਕਟਰ ਐਮ. ਐਮ. ਮਾਲਵੀਆ ਨੇ ਕਿਹਾ ਕਿ ਕੱਲ੍ਹ ਤੜਕੇ ਪੁਰਾਣੇ ਗਵਾਲੀਅਰ ਇਲਾਕੇ 'ਚ ਇਕ ਵਿਆਹ ਦੌਰਾਨ ਕੁਝ ਲੋਕ ਹਵਾ 'ਚ ਗੋਲੀਆਂ ਚਲਾ ਰਹੇ ਸਨ, ...

ਪੂਰੀ ਖ਼ਬਰ »

ਰਾਸ਼ਟਰੀ ਸੁਰੱਖਿਆ ਪੱਖੋਂ ਪੂਰੀ ਤਰ੍ਹਾਂ ਨਾਕਾਮ ਰਹੀ ਮੋਦੀ ਸਰਕਾਰ-ਕਾਂਗਰਸ

ਨਵੀਂ ਦਿੱਲੀ, 14 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਸੁੰਜਵਾਨ 'ਚ ਹੋਏ ਅੱਤਵਾਦੀ ਹਮਲੇ ਅਤੇ ਹਾਲ 'ਚ ਘੁਸਪੈਠ ਦੀਆਂ ਘਟਨਾਵਾਂ 'ਚ ਹੋਏ ਵਾਧੇ ਲਈ ਕੇਂਦਰ ਸਰਕਾਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਹੱਦ 'ਤੇ ਲਗਾਤਾਰ ਸ਼ਹੀਦ ਹੋ ਰਹੇ ਜਵਾਨਾਂ ...

ਪੂਰੀ ਖ਼ਬਰ »

ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਨੂੰ ਜੇਲ੍ਹ ਭੇਜਿਆ

ਨਵੀਂ ਦਿੱਲੀ, 14 ਫਰਵਰੀ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਜਾਸੂਸੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਰੁਣ ਮਰਵਾਹ ਨੂੰ ਦੋ ਹਫ਼ਤਿਆਂ ਲਈ ਜੇਲ੍ਹ ਭੇਜ ਦਿੱਤਾ ਹੈ | ਦਿੱਲੀ ਪੁਲਿਸ ਦੀ ਉਸ ਤੋਂ ਹੋਰ ਹਿਰਾਸਤੀ ਪੁੱਛਗਿੱਛ ਨਾ ...

ਪੂਰੀ ਖ਼ਬਰ »

ਹਾਈਕੋਰਟ ਦੇ ਹੁਕਮਾਂ ਨੇ ਸੁਰੇਸ਼ ਕੁਮਾਰ ਦੀ ਵਾਪਸੀ ਲਈ ਕੀਤਾ ਰਾਹ ਪੱਧਰਾ

ਚੰਡੀਗੜ੍ਹ 14 ਫਰਵਰੀ (ਹਰਕਵਲਜੀਤ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਰੱਦ ਕਰਨ ਦੇ ਮੰਤਵ ਦੇ ਫ਼ੈਸਲੇ 'ਤੇ ਰੋਕ ਲਗਾਉਣ ਦੇ ਨਾਲ ਸਿੰਗਲ ਬੈਂਚ ਵਲੋਂ ਉਕਤ ਕੇਸ ਨੂੰ ਸੁਣਨ ਦੇ ...

ਪੂਰੀ ਖ਼ਬਰ »

ਕੈਪੀਟਲ ਬੈਂਕ ਦੀਆਂ ਬ੍ਰਾਂਚਾਂ ਦੀ ਗਿਣਤੀ 100 ਹੋਈ-ਸਮਰਾ

ਜਲੰਧਰ, 14 ਫਰਵਰੀ (ਜਸਪਾਲ ਸਿੰਘ)- ਕੈਪੀਟਲ ਸਮਾਲ ਫ਼ਾਈਨੈਂਸ ਬੈਂਕ ਨੇ ਅੱਜ 100 ਬ੍ਰਾਂਚਾਂ ਖੋਲ੍ਹਣ ਦਾ ਟੀਚਾ ਪੂਰਾ ਕਰ ਲਿਆ ਹੈ | ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਕੈਪੀਟਲ ਸਮਾਲ ਫ਼ਾਈਨੈਂਸ ਬੈਂਕ ਨੇ 24 ਅਪ੍ਰੈਲ, 2016 ਨੂੰ ...

ਪੂਰੀ ਖ਼ਬਰ »

5178 ਮਾਸਟਰ ਕਾਡਰ ਯੂਨੀਅਨ ਨੇ ਰਾਸ਼ਟਰਪਤੀ ਤੋਂ ਸਵੈ-ਇੱਛਿਤ ਮੌਤ ਦੀ ਕੀਤੀ ਮੰਗ

ਜਲੰਧਰ, 14 ਫਰਵਰੀ (ਰਣਜੀਤ ਸਿੰਘ ਸੋਢੀ)- 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਤੇ ਜਸਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਨੇ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੱਤੀ ਕਿ ਨਵੰਬਰ 2014 'ਚ ਸਿੱਖਿਆ ਵਿਭਾਗ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX