ਤਾਜਾ ਖ਼ਬਰਾਂ


ਇੰਗਲੈਂਡ-ਆਸਟ੍ਰੇਲੀਆ ਮੈਚ : 15 ਓਵਰਾਂ ਤੋਂ ਬਾਅਦ ਆਸਟ੍ਰੇਲੀਆ 75/0
. . .  11 minutes ago
ਲਦਪਾਲਵਾਂ ਟੋਲ ਪਲਾਜ਼ਾ 'ਤੇ 23 ਕਿਲੋ ਚਰਸ ਬਰਾਮਦ
. . .  16 minutes ago
ਨਰੋਟ ਮਹਿਰਾ, 25 ਜੂਨ (ਰਾਜ ਕੁਮਾਰੀ)- ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਵਿਖੇ ਲਦਪਾਲਵਾਂ ਟੋਲ ਪਲਾਜ਼ਾ 'ਤੇ ਅੱਜ ਦੁਪਹਿਰ 2 ਵਜੇ ਦੇ ਕਰੀਬ ਨਾਰਕੋਟਿਕ ਸੈੱਲ ਅੰਮ੍ਰਿਤਸਰ ਦੀ ਟੀਮ ਵਲੋਂ ਇੱਕ ਕਾਰ 'ਚੋਂ 23 ਕਿਲੋ ਚਰਸ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ...
ਇੰਗਲੈਂਡ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 44/0
. . .  35 minutes ago
ਤਨਖ਼ਾਹ ਨਾ ਮਿਲਣ ਕਾਰਨ ਜਲ ਸਰੋਤ ਕਾਮਿਆਂ ਵਲੋਂ ਕੀਤੀ ਗਈ ਰੋਸ ਰੈਲੀ
. . .  45 minutes ago
ਬਲਾਚੌਰ, 25 ਜੂਨ (ਦੀਦਾਰ ਸਿੰਘ ਬਲਾਚੌਰੀਆ)- ਮਈ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਪੰਜਾਬ ਰਾਜ ਜਲ ਸਰੋਤ ਯੂਨੀਅਨ ਦੀ ਉਪ ਮੰਡਲ ਇਕਾਈ ਬਲਾਚੌਰ ਵਲੋਂ ਅੱਜ ਦਫ਼ਤਰ ਅਨਾਜ ਮੰਡੀ ਵਿਖੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਉਪ ਮੰਡਲ...
ਪੰਜਾਬ ਸਰਕਾਰ ਵਲੋਂ ਅਧਿਆਪਕਾਂ ਲਈ ਤਬਾਦਲਾ ਮਿਤੀ ਜਾਰੀ
. . .  52 minutes ago
ਚੰਡੀਗੜ੍ਹ, 25 ਜੂਨ (ਵਿਕਰਮਜੀਤ ਸਿੰਘ ਮਾਨ)- ਅੱਜ ਪੰਜਾਬ ਸਰਕਾਰ ਵਲੋਂ ਸੂਬੇ ਦੇ ਅਧਿਆਪਕਾਂ ਲਈ ਤਬਾਦਲਾ ਮਿਤੀ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਭਵਨ ਵਿਖੇ ਤਬਾਦਲਾ ਮਿਤੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਿਤੀ ਨੂੰ...
ਇੰਗਲੈਂਡ-ਆਸਟ੍ਰੇਲੀਆ ਮੈਚ : ਪੰਜ ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  57 minutes ago
ਐਂਟੀਗੁਆ ਸਰਕਾਰ ਦਾ ਫ਼ੈਸਲਾ- ਰੱਦ ਹੋਵੇਗੀ ਮੇਹੁਲ ਚੋਕਸੀ ਦੀ ਨਾਗਰਿਕਤਾ
. . .  about 1 hour ago
ਨਵੀਂ ਦਿੱਲੀ, 25 ਜੂਨ- ਐਂਟੀਗੁਆ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਨਾਗਰਿਕਤਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਚੋਕਸੀ ਅਜੇ ਤੱਕ ਕੈਰੇਬੀਆਈ ਦੇਸ਼ ਐਂਟੀਗੁਆ 'ਚ ਰਹਿ ਰਿਹਾ ਸੀ ਪਰ ਉੱਥੋਂ ਦੇ...
ਇੰਗਲੈਂਡ-ਆਸਟ੍ਰੇਲੀਆ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਪੰਜਾਬ 'ਚ 'ਆਪ' ਦਾ ਬਿਜਲੀ ਅੰਦੋਲਨ ਸ਼ੁਰੂ
. . .  about 1 hour ago
ਸੰਗਰੂਰ, 25 ਜੂਨ (ਧੀਰਜ ਪਸ਼ੋਰੀਆ)- ਪੰਜਾਬ 'ਚ ਬਿਜਲੀ ਅੰਦੋਲਨ ਸ਼ੁਰੂ ਕਰਦਿਆਂ ਅੱਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਈ ਜ਼ਿਲ੍ਹਿਆਂ 'ਚ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ। ਉਨ੍ਹਾਂ ਨੇ ਇਨ੍ਹਾਂ ਪੱਤਰਾਂ ਰਾਹੀਂ ਮੰਗ ਕੀਤੀ ਕਿ ਪਿਛਲੇ ਢਾਈ...
ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  about 2 hours ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  about 2 hours ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  about 2 hours ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  about 3 hours ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 3 hours ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 3 hours ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 4 hours ago
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 4 hours ago
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 4 hours ago
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 4 hours ago
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549

ਪਹਿਲਾ ਸਫ਼ਾ

ਭਾਰਤ ਤੇ ਕੈਨੇਡਾ ਅੱਤਵਾਦ ਵਿਰੁੱਧ ਇਕਜੁੱਟਤਾ ਨਾਲ ਲੜਨ ਲਈ ਸਹਿਮਤ

ਨਰਿੰਦਰ ਮੋਦੀ ਤੇ ਜਸਟਿਨ ਟਰੂਡੋ ਦੀ ਦੋਸਤਾਨਾ ਮਾਹੌਲ 'ਚ ਹੋਈ ਮੁਲਾਕਾਤ ਪ੍ਰਧਾਨ ਮੰਤਰੀ ਦੇ ਕਾਫ਼ਲੇ ਨਾਲ ਸਤਪਾਲ ਸਿੰਘ ਜੌਹਲ ਨਵੀਂ ਦਿੱਲੀ, 23 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਥੇ ਅੱਤਵਾਦ ਅਤੇ ...

ਪੂਰੀ ਖ਼ਬਰ »

ਟਰੰਪ ਪ੍ਰਸ਼ਾਸਨ ਵਲੋਂ ਐਚ-1ਬੀ ਵੀਜ਼ਾ ਨਿਯਮ ਸਖ਼ਤ, ਭਾਰਤੀ ਹੋਣਗੇ ਪ੍ਰਭਾਵਿਤ

ਵਾਸ਼ਿੰਗਟਨ, 23 ਫਰਵਰੀ (ਏਜੰਸੀ)-ਟਰੰਪ ਸਰਕਾਰ ਨੇ ਐਚ-1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖ਼ਤ ਕਰ ਦਿੱਤੇ ਹਨ, ਜਿਸ ਨਾਲ ਆਈ. ਟੀ. ਕੰਪਨੀਆਂ 'ਚ ਭਾਰਤੀ ਕਰਮਚਾਰੀਆਂ ਨੂੰ ਵੀਜ਼ਾ ਦਿਵਾਉਣ 'ਚ ਵੱਡੀਆਂ ਮੁਸ਼ਕਿਲਾਂ ਹੋ ਸਕਦੀਆਂ ਹਨ | ਇਸ ਦਾ ਅਸਰ ਭਾਰਤੀ ਆਈ. ਟੀ. ਕੰਪਨੀਆਂ ਅਤੇ ...

ਪੂਰੀ ਖ਼ਬਰ »

ਕੁੱਟਮਾਰ ਦਾ ਮਾਮਲਾ

ਕੇਜਰੀਵਾਲ ਦੀ ਰਿਹਾਇਸ਼ ਦੇ 21 ਸੀ. ਸੀ. ਟੀ. ਵੀ. ਕੈਮਰੇ ਜ਼ਬਤ

ਨਵੀਂ ਦਿੱਲੀ, 23 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ 'ਆਪ' ਸਰਕਾਰ ਖਿਲਾਫ ਆਈ ਅਫਸਰਸ਼ਾਹੀ ਦੀਆਂ ਰੰਜਿਸ਼ਾਂ ਅਤੇ ਆਪਸੀ ਇਲਜ਼ਾਮਾਂ ਦਾ ਸਿਲਸਿਲਾ ਫਿਲਹਾਲ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ | ਜਿਥੇ ਇਸ ਸਬੰਧ 'ਚ ਦਿੱਲੀ ਸਰਕਾਰ ਦੀ ਸਿੱਖਿਆ ਕੌਾਸਲ ਦੇ ਸਲਾਹਕਾਰ ਅਤੇ ਸਾਬਕਾ ਆਈ. ਏ. ਐਸ. ਧੀਰ ਝਿੰਗਰਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਥੇ ਦਿੱਲੀ ਸਰਕਾਰ ਨੇ ਇਸ ਮਾਮਲੇ ਨੂੰ 'ਸਿਆਸੀ ਰੰਗ' 'ਚ ਰੰਗਿਆ ਮਾਮਲਾ ਦੱਸਦਿਆਂ ਕਿਹਾ ਕਿ ਉਨ੍ਹਾਂ (ਆਮ ਆਦਮੀ ਪਾਰਟੀ) ਨੂੰ ਸਿਆਸਤ ਨਹੀਂ ਕਰਨੀ ਆਉਂਦੀ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਇਸ ਮਾਮਲੇ 'ਚ ਕਾਰਵਾਈ ਅੱਗੇ ਵਧਾਉਂਦਿਆਂ ਸ਼ੁੱਕਰਵਾਰ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਛਾਪੇਮਾਰੀ ਕਰਦਿਆਂ 21 ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਅਤੇ ਹਾਰਡ ਡਿਸਕ ਜ਼ਬਤ ਕੀਤੀ ਗਈ |
ਸਿੱਖਿਆ ਕੌ ਾਸਲ ਦੇ ਸਲਾਹਕਾਰ ਦਾ ਅਸਤੀਫ਼ਾ
ਦਿੱਲੀ ਸਰਕਾਰ ਦੇ ਸਿੱਖਿਆ ਕੌਾਸਲ ਦੇ ਸਲਾਹਕਾਰ ਧੀਰ ਝਿੰਗਰਾਨ ਨੇ ਆਈ. ਐਸ. ਅਧਿਕਾਰੀ ਤਬਕੇ ਦੇ ਨਾਲ ਖੜ੍ਹਾ ਹੁੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਧੀਰ ਨੇ ਸਿੱਖਿਆ ਸਕੱਤਰ ਨੂੰ ਲਿਖੀ ਚਿੱਠੀ 'ਚ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕੁੱਟਮਾਰ 'ਤੇ ਦੁੱਖ  ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਜਿਹੀ ਸਰਕਾਰ ਨਾਲ ਕੰਮ ਨਹੀਂ ਕਰ ਸਕਦੇ, ਜਿਥੇ ਅਧਿਕਾਰੀਆਂ ਨਾਲ ਅਜਿਹਾ ਵਿਵਹਾਰ ਹੁੰਦਾ ਹੋਵੇ | ਜ਼ਿਕਰਯੋਗ ਹੈ ਕਿ ਦਿੱਲੀ 'ਚ ਸਿੱਖਿਆ ਦੇ ਖੇਤਰ 'ਚ ਹੋਏ ਹਾਂ-ਪੱਖੀ ਬਦਲਾਅ ਲਈ ਧੀਰ ਝਿੰਗਰਾਨ ਦਾ ਵੀ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ |
ਪੁਲਿਸ ਨੇ ਕੇਜਰੀਵਾਲ ਦੀ ਰਿਹਾਇਸ਼ 'ਤੇ ਜ਼ਬਤ ਕੀਤੀ ਸੀ. ਸੀ. ਟੀ. ਵੀ. ਰਿਕਾਰਡਿੰਗ
ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕੁੱਟਮਾਰ ਦੀ ਪੜਤਾਲ ਕਰ ਰਹੀ ਦਿੱਲੀ ਪੁਲਿਸ ਨੇ ਅੱਜ ਤਕਰੀਬਨ ਇਕ ਘੰਟਾ ਕੇਜਰੀਵਾਲ ਦੀ ਰਿਹਾਇਸ਼ 'ਤੇ ਛਾਣਬੀਣ ਅਤੇ ਪੁੱਛਗਿੱਛ ਕੀਤੀ | ਡੀ. ਸੀ. ਪੀ. ਹਰਿੰਦਰ ਸਿੰਘ ਦੀ ਅਗਵਾਈ 'ਚ ਆਈ ਟੀਮ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਤੋਂ ਇਲਾਵਾ 21 ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਅਤੇ ਹਾਰਡ ਡਿਸਕ ਜ਼ਬਤ ਕੀਤੀ | ਡੀ. ਸੀ. ਪੀ. ਮੁਤਾਬਿਕ 21 ਕੈਮਰਿਆਂ 'ਚੋਂ 14 ਕੰਮ ਕਰ ਰਹੇ ਸੀ, ਜਦਕਿ 7 'ਚ ਰਿਕਾਰਡਿੰਗ ਬੰਦ ਸੀ | ਜਿਸ ਕਮਰੇ 'ਚ ਮਾਰਕੁੱਟ ਦੀ ਕਥਿਤ ਘਟਨਾ ਵਾਪਰੀ ਸੀ, ਉਥੇ ਕੋਈ ਕੈਮਰਾ ਨਹੀਂ ਲੱਗਾ ਹੋਇਆ ਸੀ | ਪੁਲਿਸ ਨੇ ਸਾਰੇ ਕੈਮਰਿਆਂ ਦੇ 40 ਮਿੰਟ ਦੇਰ ਨਾਲ ਚੱਲਣ ਦੀ ਜਾਣਕਾਰੀ ਦਿੱਤੀ | ਪੁਲਿਸ ਮੁਤਾਬਿਕ ਉਸ (ਪੁਲਿਸ) ਨੇ ਘਟਨਾ ਦੇ ਅਗਲੇ ਹੀ ਦਿਨ ਕੈਮਰੇ ਦੀ ਰਿਕਾਰਡਿੰਗ ਦੀ ਮੰਗ ਕੀਤੀ ਸੀ, ਪਰ ਮੁੱਖ ਮੰਤਰੀ ਵਲੋਂ ਮੁਹੱਈਆ ਨਾ ਕਰਵਾਉਣ ਕਾਰਨ ਪੁਲਿਸ ਨੂੰ ਉਥੇ ਆਉਣਾ ਪਿਆ |
ਕੇਜਰੀਵਾਲ ਦਾ ਸ਼ਾਹ 'ਤੇ ਨਿਸ਼ਾਨਾ
ਦਿੱਲੀ ਪੁਲਿਸ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕੇਜਰੀਵਾਲ ਨੇ ਪੜਤਾਲ ਦਾ ਸਵਾਗਤ ਕਰਨ ਦੇ ਨਾਲ-ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਨਿਸ਼ਾਨਾ ਬਣਾਇਆ | ਟਵਿੱਟਰ ਰਾਹੀਂ ਪਾਏ ਸੰਦੇਸ਼ 'ਚ ਕੇਜਰੀਵਾਲ ਨੇ ਕਿਹਾ ਕਿ ਦੋ ਥੱਪੜਾਂ ਦੇ ਇਲਜ਼ਾਮ ਦੀ ਪੜਤਾਲ ਲਈ ਮੁੱਖ ਮੰਤਰੀ ਦੇ ਪੂਰੇ ਘਰ ਦੀ ਤਲਾਸ਼ੀ ਚੱਲ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਜੱਜ ਲੋਇਆ ਦੀ ਹੱਤਿਆ 'ਤੇ ਪੁੱਛਗਿੱਛ ਬਣਦੀ ਹੈ ਜਾਂ ਨਹੀਂ? ਕੇਜਰੀਵਾਲ ਨੇ ਆਪਣੀ ਰਿਹਾਇਸ਼ ਤੋਂ ਬਾਹਰ ਜਾ ਕੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਜਾਂਚ ਏਜੰਸੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਜੱਜ ਲੋਇਆ ਦੀ ਹੱਤਿਆ ਦੇ ਮਾਮਲੇ 'ਚ ਅਮਿਤ ਸ਼ਾਹ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਵਿਖਾਉਣ ਤਾਂ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈ ਦੇਵੇਗਾ | ਆਮ ਆਦਮੀ ਪਾਰਟੀ ਨੇ ਆਪਣੇ ਅਧਿਕਾਰਿਕ ਹੈਾਡਲ ਤੋਂ ਵੀ ਇਸ ਛਾਪੇਮਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ਰਾਜ ਦਿੱਲੀ 'ਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ | 'ਆਪ' ਨੇ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਜੇਕਰ ਇਕ ਚੁਣੇ ਹੋਏ ਮੁੱਖ ਮੰਤਰੀ ਨਾਲ ਅਜਿਹਾ ਹੋ ਸਕਦਾ ਹੈ ਤਾਂ ਗਰੀਬ ਜਨਤਾ ਦਾ ਕੀ ਹਾਲ ਹੋਵੇਗਾ?
ਦੋਵੇਂ ਵਿਧਾਇਕਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ
ਇਸ ਦੌਰਾਨ ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ 14 ਦਿਨ ਦੀ ਨਿਆਇਕ ਹਿਰਾਸਤ 'ਚ ਗਏ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਅਮਾਨਤੁੱਲਾ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਜ਼ਮਾਨਤ ਅਰਜ਼ੀ ਤੀਸ ਹਜ਼ਾਰੀ ਕੋਰਟ ਨੇ ਖਾਰਜ ਕਰ ਦਿੱਤੀ ਹੈ |
ਆਈ.ਏ.ਐਸ. ਅਧਿਕਾਰੀਆਂ ਦਾ ਵਫ਼ਦ ਜੀਤੇਂਦਰ ਸਿੰਘ ਨੂੰ ਮਿਲਿਆ
ਨਵੀਂ ਦਿੱਲੀ-ਅੱਜ ਦਿੱਲੀ ਵਿਚ ਆਈ.ਏ.ਐਸ. ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨਾਲ ਮੁਲਾਕਾਤ ਕਰਕੇ ਕੇਜਰੀਵਾਲ ਸਰਕਾਰ 'ਤੇ ਅਫ਼ਸਰਾਂ 'ਤੇ ਦਬਾਅ ਪਾ ਕੇ ਕੰਮ ਕਰਾਉਣ ਦਾ ਦੋਸ਼ ਲਗਾਇਆ ਅਤੇ ਮੁੱਖ ਸਕੱਤਰ ਨਾਲ ਸੋਮਵਾਰ ਰਾਤ ਹੋਈ ਮਾਰਕੁੱਟ ਦੀ ਸ਼ਿਕਾਇਤ ਵੀ ਕੀਤੀ | ਵਫ਼ਦ ਦੀ ਅਗਵਾਈ ਕਰ ਰਹੀ ਮਨੀਸ਼ਾ ਸਕਸੈਨਾ ਨੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ | ਜੀਤੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਡੀ.ਓ.ਪੀ.ਟੀ. ਦੇ ਅਧਿਕਾਰੀ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਧਿਕਾਰੀਆਂ ਨੂੰ ਕੰਮ ਲਈ ਉਚਿਤ ਮਾਹੌਲ ਮਿਲੇ |


ਖ਼ਬਰ ਸ਼ੇਅਰ ਕਰੋ

ਚਾਰਾ ਘੁਟਾਲਾ ਮਾਮਲੇ 'ਚ ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਖਾਰਜ

ਰਾਂਚੀ, 23 ਫਰਵਰੀ (ਏਜੰਸੀ)- ਝਾਰਖੰਡ ਹਾਈਕੋਰਟ ਨੇ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਚਾਰਾ ਘੁਟਾਲਾ ਮਾਮਲੇ 'ਚ ਧੋਖਾਧੜੀ ਕਰਕੇ ਦਿਓਘਰ ਖਜ਼ਾਨੇ 'ਚੋਂ 89.27 ਲੱਖ ਕਢਵਾਉਣ ਦੇ ਇਕ ਮਾਮਲੇ 'ਚ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ | ਜੱਜ ਅਪਰੇਸ਼ ...

ਪੂਰੀ ਖ਼ਬਰ »

ਨਾਭਾ ਜੇਲ੍ਹ ਬਰੇਕ ਮਾਮਲਾ

ਮੁੱਖ ਸਾਜਿਸ਼ਕਾਰ ਰਮਨਜੀਤ ਰੋਮੀ ਹਾਂਗਕਾਂਗ ਤੋਂ ਗਿ੍ਫ਼ਤਾਰ

ਗੋਪੀ ਕੌੜਾ ਅੰਮਿ੍ਤਸਰ 'ਚੋਂ ਕਾਬੂ ਰੋਮੀ ਹੀ ਗੈਂਗਸਟਰਾਂ ਨੂੰ ਰੁਪਏ ਤੇ ਹੋਰ ਸਮੱਗਰੀ ਮੁਹੱਈਆ ਕਰਵਾਉਂਦਾ ਸੀ ਪਟਿਆਲਾ, 23 ਫਰਵਰੀ (ਆਤਿਸ਼ ਗੁਪਤਾ)-ਨਾਭਾ ਜੇਲ੍ਹ ਬਰੇਕ ਦੀ ਘਟਨਾ ਦੇ ਮੁੱਖ ਸਾਜ਼ਿਸ਼ਕਾਰ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ 'ਚੋਂ ਗਿ੍ਫ਼ਤਾਰ ...

ਪੂਰੀ ਖ਼ਬਰ »

ਗੋਪੀ ਕਈ ਗੈਂਗਵਾਰ ਤੇ ਡਕੈਤੀ ਦੀਆਂ ਵਾਰਦਾਤਾਂ 'ਚ ਸੀ ਲੋੜੀਂਦਾ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)- ਪੰਜਾਬ ਪੁਲਿਸ ਦੇ ਵਿਸ਼ੇਸ਼ ਦਸਤੇ ਐਸ. ਟੀ. ਐਫ. ਵਲੋਂ ਨਾਭਾ ਜੇਲ੍ਹ ਬਰੇਕ ਕਾਂਡ 'ਚ ਲੋੜੀਂਦੇ ਇਕ ਹੋਰ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ, ਜਿਸ ਪਾਸੋਂ ਪੁਲਿਸ ਨੇ ਇਕ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ | ਗਿ੍ਫ਼ਤਾਰ ...

ਪੂਰੀ ਖ਼ਬਰ »

ਲੁਧਿਆਣਾ 'ਚ ਨਿਗਮ ਚੋਣਾਂ ਤੋਂ ਇਕ ਦਿਨ ਪਹਿਲਾਂ ਕਾਂਗਰਸੀਆਂ ਵਲੋਂ ਗੁੰਡਾਗਰਦੀ

• ਅਕਾਲੀ-ਭਾਜਪਾ ਉਮੀਦਵਾਰਾਂ 'ਤੇ ਹਮਲੇ, ਕਈ ਜ਼ਖ਼ਮੀ • ਕਈ ਵਾਹਨਾਂ ਦੀ ਭੰਨਤੋੜ • 'ਆਪ' ਤੇ ਕਾਂਗਰਸੀਆਂ ਵਲੋਂ ਕੀਤੇ ਕਬਜ਼ੇ ਨੂੰ ਪੁਲਿਸ ਨੇ ਛੁਡਵਾਇਆ • ਵੋਟਾਂ ਅੱਜ ਪਰਮਿੰਦਰ ਸਿੰਘ ਆਹੂਜਾ ਲੁਧਿਆਣਾ, 23 ਫਰਵਰੀ-ਨਗਰ ਨਿਗਮ ਚੋਣਾਂ ਵਿਚ ਵੋਟਿੰਗ ਤੋਂ ਇਕ ਦਿਨ ...

ਪੂਰੀ ਖ਼ਬਰ »

ਪੀ. ਐਨ. ਬੀ. ਘੁਟਾਲੇ ਦੇ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ-ਮੋਦੀ

ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) 'ਚ 11,400 ਕਰੋੜ ਰੁਪਏ ਦੇ ਘੁਟਾਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੁੱਪ ਤੋੜਦਿਆ ਅੱਜ ਕਿਹਾ ਕਿ ਜਨਤਾ ਦੇ ਪੈਸੇ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ 'ਚ ...

ਪੂਰੀ ਖ਼ਬਰ »

ਸਰਕਾਰ ਆਪਣੇ ਖ਼ਰਚ ਕਿਉਂ ਨਹੀਂ ਘਟਾਉਂਦੀ

ਚੰਡੀਗੜ੍ਹ, 23 ਫਰਵਰੀ (ਸੁਰਜੀਤ ਸਿੰਘ ਸੱਤੀ)- ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪੰਜਾਬ 'ਚ ਲਗਦੇ ਧਰਨਿਆਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਲਖ਼ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਕਰਜ਼ਾ ਮਾਫ਼ੀ ਦੀ ਗੱਲ ਤੁਰਨ 'ਤੇ ਵਾਰ-ਵਾਰ ...

ਪੂਰੀ ਖ਼ਬਰ »

ਸੋਮਾਲੀਆ ਦੀ ਰਾਜਧਾਨੀ 'ਚ ਦੋ ਕਾਰ ਬੰਬ ਧਮਾਕੇ-18 ਮਰੇ

ਮੋਗਾਦਿਸ਼ੂ, 23 ਫਰਵਰੀ (ਏ. ਪੀ.)-ਸੋਮਾਲੀਆ ਦੀ ਰਾਜਧਾਨੀ ਵਿਚ ਅੱਜ ਸ਼ਾਮ ਹੋਏ ਦੋ ਕਾਰ ਬੰਬ ਧਮਾਕਿਆਂ ਅਤੇ ਇਸ ਪਿੱਛੋਂ ਹੋਈ ਗੋਲੀਬਾਰੀ ਵਿਚ ਘੱਟੋ ਘੱਟ 18 ਵਿਅਕਤੀ ਮਾਰੇ ਗਏ ਅਤੇ 20 ਹੋਰ ਜ਼ਖ਼ਮੀ ਹੋ ਗਏ | ਪਹਿਲਾ ਬੰਬ ਧਮਾਕਾ ਆਤਮਘਾਤੀ ਹਮਲਾਵਰ ਵਲੋਂ ਕੀਤਾ ਗਿਆ | ਦੂਸਰਾ ...

ਪੂਰੀ ਖ਼ਬਰ »

ਉੜੀ ਸੈਕਟਰ 'ਚ ਪਾਕਿ ਵਲੋਂ ਗੋਲੀਬਾਰੀ

ਸ੍ਰੀਨਗਰ, 23 ਫਰਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਉੜੀ ਸੈਕਟਰ 'ਚ ਪਾਕਿ ਫ਼ੌਜ ਵਲੋਂ ਜਾਰੀ ਗੋਲੀਬੰਦੀ ਦੀ ਉਲੰਘਣਾ ਦੇ ਚਲਦੇ ਕੰਟਰੋਲ ਰੇਖਾ ਦੇ ਨੇੜੇ ਰਹਿੰਦੇ ਲੋਕਾਂ ਨੇ ਖ਼ੌਫ਼ ਕਾਰਨ ਹਿਜਰਤ ਸ਼ੁਰੂ ਕਰ ਦਿੱਤੀ ਹੈ | ਸਰਕਾਰੀ ਬੁਲਾਰੇ ਅਨੁਸਾਰ ਉੜੀ ਦੇ ਸਿਲੀ ...

ਪੂਰੀ ਖ਼ਬਰ »

ਸੁਪਰੀਮ ਕੋਰਟ ਕਾਲਜੀਅਮ ਨੇ ਹਾਈਕੋਰਟਾਂ ਲਈ ਨਵੇਂ ਜੱਜਾਂ ਦੀ ਕੀਤੀ ਸਿਫ਼ਾਰਿਸ਼

ਨਵੀਂ ਦਿੱਲੀ, 23 ਫਰਵਰੀ (ਪੀ.ਟੀ.ਆਈ.)-ਸੁਪਰੀਮ ਕੋਰਟ ਕਾਲਜੀਅਮ ਨੇ ਅੱਜ 37 ਅਡੀਸ਼ਨਲ ਹਾਈਕੋਰਟ ਜੱਜਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ਸੁਪਰੀਮ ਕੋਰਟ ਨੇ ਅਲਾਹਾਬਾਦ, ਰਾਜਸਥਾਨ, ਕੇਰਲਾ, ਗੁਜਰਾਤ ਤੇ ਬੰਬੇ ਹਾਈਕੋਰਟਾਂ 'ਚ ਸਥਾਈ ਜੱਜਾਂ ਦੀ ਨਿਯੁਕਤੀ ਲਈ ਸਿਫ਼ਾਰਿਸ਼ ...

ਪੂਰੀ ਖ਼ਬਰ »

ਲੋਕਪਾਲ ਦੀ ਨਿਯੁਕਤੀ ਦਾ ਅਮਲ ਜਾਰੀ ਹੈ-ਕੇਂਦਰ ਸਰਕਾਰ

ਨਵੀਂ ਦਿੱਲੀ, 23 ਫਰਵਰੀ (ਉਪਮਾ ਡਾਗਾ ਪਾਰਥ)-ਪਿਛਲੇ 5 ਸਾਲ ਤੋਂ ਬਕਾਇਆ ਪਏ ਲੋਕਪਾਲ ਦੀ ਨਿਯੁਕਤੀ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਨਿਯੁਕਤੀ ਦਾ ਅਮਲ ਜਾਰੀ ਹੈ | ਕੇਂਦਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇਸ ਸਬੰਧ 'ਚ ਦਾਇਰ ...

ਪੂਰੀ ਖ਼ਬਰ »

ਈ.ਡੀ. ਨੇ ਜ਼ਬਤ ਕੀਤੇ ਨੀਰਵ ਮੋਦੀ ਦੇ 44 ਕਰੋੜ ਦੇ ਸ਼ੇਅਰ ਅਤੇ ਜਮ੍ਹਾਂ ਖਾਤੇ

ਨਵੀਂ ਦਿੱਲੀ, 23 ਫਰਵਰੀ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਘੁਟਾਲੇ ਦੇ ਸਬੰਧ 'ਚ ਈ. ਡੀ. ਵਲੋਂ ਕੀਤੀ ਜਾ ਰਹੀ ਛਾਪੇਮਾਰੀ 'ਚ ਅੱਜ ਨੀਰਵ ਮੋਦੀ ਗਰੁੱਪ ਦੇ ਤਕਰੀਬਨ 44 ਕਰੋੜ ਰੁਪਏ ਦੇ ਬੈਂਕ ਖਾਤੇ ਅਤੇ ਸ਼ੇਅਰ ਜ਼ਬਤ ਕੀਤੇ ਹਨ | ਇਸ ਦੇ ਨਾਲ ਹੀ ਈ. ਡੀ. ਨੇ ਕਈ ਵਿਦੇਸ਼ੀ ਘੜੀਆਂ ਵੀ ...

ਪੂਰੀ ਖ਼ਬਰ »

ਪਾਕਿਸਤਾਨ ਨੂੰ ਅੱਤਵਾਦ ਫੰਡਿੰਗ ਲਈ 'ਗ੍ਰੇ-ਸੂਚੀ' 'ਚ ਪਾਉਣ ਦਾ ਐਲਾਨ

ਪੈਰਿਸ, 23 ਫਰਵਰੀ (ਏਜੰਸੀ)-ਅੰਤਰਰਾਸ਼ਟਰੀ ਸੰਸਥਾ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਨੂੰ ਗ੍ਰੇ-ਸੂਚੀ 'ਚ ਪਾਉਣ ਦਾ ਐਲਾਨ ਕੀਤਾ ਹੈ | ਵਰਨਣਯੋਗ ਹੈ ਕਿ ਚੀਨ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ | ਇਸ ਸੂਚੀ 'ਚ ਪਾਕਿਸਤਾਨ ...

ਪੂਰੀ ਖ਼ਬਰ »

ਬੈਲੇਸਟਿਕ ਮਿਜ਼ਾਈਲ 'ਧਨੁਸ਼' ਦਾ ਸਫਲ ਪ੍ਰੀਖਣ

ਭੁਵਨੇਸ਼ਵਰ, 23 ਫਰਵਰੀ (ਏਜੰਸੀ)-ਭਾਰਤ ਨੇ ਅੱਜ ਓਡੀਸ਼ਾ ਤੱਟ ਕੋਲ ਇਕ ਜਲ ਸੈਨਿਕ ਜਹਾਜ਼ ਤੋਂ ਪ੍ਰਮਾਣੂ ਸਮਰੱਥਾ ਵਾਲੀ ਧਨੁਸ਼ ਬੈਲੇਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ | ਇਹ ਮਿਜ਼ਾਈਲ 350 ਕਿੱਲੋਮੀਟਰ ਤੱਕ ਮਾਰ ਕਰ ਸਕਦੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ...

ਪੂਰੀ ਖ਼ਬਰ »

'84 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਖੋਖਰ ਦੀ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ, 23 ਫਰਵਰੀ (ਏਜੰਸੀ)-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਕੌਾਸਲਰ ਦੀ ਜ਼ਮਾਨਤ ਦੀ ਅਰਜ਼ੀ ਦਿੱਲੀ ਹਾਈਕੋਰਟ ਨੇ ਅੱਜ ਰੱਦ ਕਰ ਦਿੱਤੀ | ਕਾਰਜਕਾਰੀ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX