ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 minute ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  12 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  18 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  33 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  42 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  46 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  51 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  about 1 hour ago
ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)- ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ....
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  about 1 hour ago
ਕਪੂਰਥਲਾ/ ਸੁਲਤਾਨਪੁਰ ਲੋਧੀ, 22 ਅਗਸਤ (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ...
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  about 1 hour ago
ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ....
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  about 2 hours ago
ਚੰਡੀਗੜ੍ਹ, 22 ਅਗਸਤ- ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ...
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  about 3 hours ago
ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਸਹਾਇਤਾ ਲਵੇਗੀ ਅਤੇ ਪੰਜਾਬ ਦੀਆਂ ਨਦੀਆਂ....
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  about 3 hours ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  about 3 hours ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  about 4 hours ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  about 4 hours ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549

ਅੰਮ੍ਰਿਤਸਰ

ਅੰਮਿ੍ਤਸਰ ਨੂੰ ਸਵੱਛ ਸ਼ਹਿਰ ਬਣਾਉਣ ਲਈ ਮੇਅਰ ਨੇ ਸ਼ਹਿਰ ਵਾਸੀਆਂ ਤੋਂ ਮੰਗਿਆ ਸਹਿਯੋਗ

ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਕਾਰਨ ਸ਼ਹਿਰ ਦੀ ਰੈਕਿੰਗ 'ਚ ਜੋ ਸੁਧਾਰ ਹੋਇਆ ਹੈ, ਉਸ 'ਚ ਸਫ਼ਾਈ ਸੇਵਕਾਂ ਦਾ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ...

ਪੂਰੀ ਖ਼ਬਰ »

ਔਰਤਾਂ ਦੇ ਸਸ਼ਕਤੀਕਰਨ ਨਾਲ ਦੇਸ਼ ਅਗਾਂਹ ਵਧੇਗਾ : ਡੀ. ਜੀ. ਪੀ.

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ. ਜੀ. ਪ੍ਰੋਵੀਜ਼ਨਲ ਵਲੋਂ ਜ਼ੋਨਲ ਪੱਧਰ ਦੀਆਂ ਵਰਕਸ਼ਾਪ ਜਲੰਧਰ ਤੇ ਪਟਿਆਲਾ ਉਪਰੰਤ ਅੱਜ ਇੱਥੇ ਅੰਮਿ੍ਤਸਰ ਵਿਖੇ ਕਰਵਾਈ ਗਈ | 'ਪੁਲਿਸ 'ਚ ਔਰਤਾਂ ਦੀ ਭੂਮਿਕਾ ਤੇ ਵਿਵਹਾਰ' ਵਿਸ਼ੇ 'ਤੇ ਕਰਵਾਏ ...

ਪੂਰੀ ਖ਼ਬਰ »

ਪੁਲਿਸ ਵਲੋਂ ਇਕ ਔਰਤ ਸਮੇਤ 2 ਭਗੌੜੇ ਕਾਬੂ

ਤਰਨਤਾਰਨ, 23 ਫਰਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੀ ਇਕ ਔਰਤ ਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ...

ਪੂਰੀ ਖ਼ਬਰ »

ਪਾਵਰਕਾਮ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ

ਅਜਨਾਲਾ, 23 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ ਤਲਵੰਡੀ ਰਾਏਦਾਦੂ ਵਿਖੇ ਬਿਜਲੀ ਦੇ ਬਕਾਇਆ ਬਿੱਲਾਂ ਦੀ ਉਗਰਾਹੀ ਕਰਨ ਗਈ ਪਾਵਰਕਾਮ ਕਰਮਚਾਰੀਆਂ ਦੀ ਟੀਮ ਨਾਲ ਇੱਕ ਵਿਅਕਤੀ ਵਲੋਂ ਹੱਥੋਪਾਈ ਕਰਨ ਦੇ ਮਾਮਲੇ 'ਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਹੁਣ ਤੱਕ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਉੱਤਰ ਪੁਸਤਕਾਵਾਂ ਦੇ ਘੁਟਾਲੇ ਦਾ ਮਾਮਲਾ

ਅੰਮਿ੍ਤਸਰ, 23 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪ੍ਰੋ: ਅਜਾਇਬ ਸਿੰਘ ਬਰਾੜ ਦੇ ਕਾਰਜਕਾਲ ਸਮੇਂ ਉੱਤਰ ਪੁਸਤਕਾਵਾਂ ਦੀ ਖਰੀਦ 'ਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਭਲਕੇ

ਅੰਮਿਤਸਰ, 23 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ 25 ਫ਼ਰਵਰੀ ਨੂੰ ਲਏ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਤੇ ਟੈਸਟ-2 ਲਈ ਜ਼ਿਲ੍ਹੇ 'ਚ ਕੁੱਲ 13 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਸ 'ਚ 6500 ਵਿਦਿਆਰਥੀ ਅਧਿਆਪਕ ਯੋਗਤਾ ਟੈਸਟ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪਤੀ-ਪਤਨੀ ਨੂੰ 10-10 ਸਾਲ ਕੈਦ ਤੇ ਜੁਰਮਾਨਾ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਗੁਆਂਢ ਰਹਿੰਦੀ ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਤੇ ਉਸਦਾ ਸਾਥ ਦੇਣ ਵਾਲੀ ਪਤਨੀ ਨੂੰ ਅੱਜ ਇੱਥੇ ਵਧੀਕ ਜ਼ਿਲ੍ਹਾ ਸ਼ੈਸਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ 10-10 ਸਾਲ ਕੈਦ ਤੇ 10-10 ਹਜ਼ਾਰ ਰੁਪਏ ...

ਪੂਰੀ ਖ਼ਬਰ »

ਨਾਬਾਲਗ ਲੜਕਾ ਅਗਵਾ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-12 ਸਾਲ ਦੇ ਇਕ ਨਾਬਾਲਗ ਲੜਕੇ ਦੇ ਅਗਵਾ ਹੋਣ ਦੇ ਮਾਮਲੇ 'ਚ ਥਾਣਾ ਛਾਓਣੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੂੰ ਲੜਕੇ ਦੇ ਪਿਤਾ ਰਵੀ ਕੁਮਾਰ ਨੇ ਦੱਸਿਆ ਕਿ ਉਸਦਾ ਲੜਕਾ ਮਨੀਸ਼ ਕੁਮਾਰ ਜਿਸਦੀ ਉਮਰ 12 ਸਾਲ ਹੈ, ...

ਪੂਰੀ ਖ਼ਬਰ »

ਚੈੱਕ ਬਾਊਾਸ ਦੇ ਮਾਮਲੇ 'ਚ ਔਰਤ ਨੂੰ ਕੈਦ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਇਕ ਔਰਤ ਨੂੰ ਦਿੱਤਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚ ਦੂਜੀ ਔਰਤ ਨੂੰ ਇਥੇ ਜੱਜ ਮਨਦੀਪ ਸਿੰਘ ਦੀ ਅਦਾਲਤ ਵਲੋਂ ਡੇਢ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ ਤੇ ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਤਿੰਨ ਲੱਖ ਰੁਪਏ ਵੀ ਦੇਣ ਦਾ ਹੁਕਮ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਵਿੱਤ ਮੰਤਰੀ ਦਾ ਪੁਤਲਾ ਸਾੜਿਆ

ਤਰਸਿੱਕਾ, 23 ਫਰਵਰੀ (ਅਤਰ ਸਿੰਘ ਤਰਸਿੱਕਾ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਅੱਜ ਮੈਡਮ ਦਲਜਿੰਦਰ ਕੌਰ ਉਦੋਨੰਗਲ ਜਨਰਲ ਸਕੱਤਰ ਪੰਜਾਬ ਦੀ ਅਗਵਾਈ 'ਚ ਬੋਪਾਰਾਏ 'ਚ ਮਨਪ੍ਰੀਤ ਸਿੰਘ ਬਾਦਲ ਖ਼ਜਾਨਾ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿਆ ਤੇ ਸਰਕਾਰ ਵਿਰੋਧੀ ...

ਪੂਰੀ ਖ਼ਬਰ »

ਮੇਅਰ ਵਲੋਂ ਨਗਰ ਨਿਗਮ ਦੇ ਜਨਮ-ਮੌਤ ਵਿਭਾਗ ਨੂੰ ਆਨਲਾਈਨ ਕਰਨ ਦੀ ਸ਼ੁਰੂਆਤ

ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਜਨਮ-ਮੌਤ ਵਿਭਾਗ ਦਾ ਕੰਮ ਆਨਲਾਈਨ ਕਰਨ ਦੇ ਕੰਮ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਜ਼ੋਨ ਨੰਬਰ 6 ਕੰਪਨੀ ਬਾਗ (ਰਾਮ ਬਾਗ) ਵਿਖੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਕਮਿਸ਼ਨਰ ਮੈਡਮ ਸੋਨਾਲੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਭਿੰਡੀ ਸੈਦਾਂ, 23 ਫਰਵਰੀ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਧਿਕਾਰੀ ਯਾਦਵਿੰਦਰ ਸਿੰਘ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਏ. ਐਸ. ਆਈ. ਚਰਨ ਸਿੰਘ ਦੀ ਅਗਵਾਈ 'ਚ ਇਕ ਵਿਸ਼ੇਸ਼ ਨਾਕਾਬੰਦੀ ਦੌਰਾਨ ਵਾਹਨਾਂ ਦੇ ...

ਪੂਰੀ ਖ਼ਬਰ »

ਖ਼ਾਲਸਾ ਅਕੈਡਮੀ ਮਹਿਤਾ ਦੇ 15 ਵਿਦਿਆਰਥੀ ਸੁਰਜੀਤ ਅਕੈਡਮੀ ਜਲੰਧਰ ਲਈ ਚੁਣੇ ਗਏ

ਚੌਾਕ ਮਹਿਤਾ, 23 ਫ਼ਰਵਰੀ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨਾਲੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋਇਆ¸ਹਰਭਜਨ ਸਿੰਘ, ਡਿੰਪੀ

ਜੰਡਿਆਲਾ ਗੁਰੂ, 23 ਫਰਵਰੀ (ਰਣਜੀਤ ਸਿੰਘ ਜੋਸਨ)-ਪੰਜਾਬ ਅੰਦਰ ਰਾਜ ਕਰ ਰਹੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਜਨਤਾ ਦਾ ਮੋਹ ਕਾਂਗਰਸ ਸਰਕਾਰ ਨਾਲੋਂ ਹੁਣ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ | ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ ਦੇ ਆਟੋਮੈਟਿਡ ਟ੍ਰੈਕ 'ਤੇ ਲੱਗੀ ਰਹੀ ਲੋਕਾਂ ਦੀ ਭੀੜ

ਅੰਮਿ੍ਤਸਰ, 23 ਫ਼ਰਵਰੀ (ਹਰਜਿੰਦਰ ਸਿੰਘ ਸ਼ੈਲੀ)-ਟਰਾਂਸਪੋਰਟ ਵਿਭਾਗ ਦੇ ਗੋਲਬਾਗ ਸਥਿਤ ਆਟੋਮੈਟਿਡ ਟਰੈਕ 'ਤੇ ਡਰਾਈਵਿੰਗ ਲਾਈਸੈਂਸ ਬਣਵਾਉਣ ਵਾਲੇ ਲੋਕਾਂ ਦੀ ਵੱਡੀ ਭੀੜ ਸ਼ੁੱਕਰਵਾਰ ਦਿਖਾਈ ਦਿੱਤੀ | ਸ਼ੁੱਕਰਵਾਰ ਨੂੰ ਇਸ ਟਰੈਕ 'ਤੇ 250 ਤੋਂ ਵਧ ਲੋਕਾਂ ਨੇ ...

ਪੂਰੀ ਖ਼ਬਰ »

ਪਤੀ ਦੇ ਜ਼ੁਲਮਾਂ ਤੋਂ ਤੰਗ ਔਰਤ ਵਲੋਂ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ

ਲੋਪੋਕੇ, 23 ਫ਼ਰਵਰੀ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਭੀਲੋਵਾਲ ਕੱਚਾ ਦੀ ਔਰਤ ਪ੍ਰਮਜੀਤ ਕੌਰ ਜੋ ਕਿ ਭਿੱਟੇਵੱਡ ਵਿਖੇ ਵਿਆਹੀ ਹੋਈ ਹੈ, ਨੇ ਪੁਲਿਸ ਥਾਣਾ ਲੋਪੋਕੇ ਤੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਂਅ ਲਿਖ਼ਤੀ ਸ਼ਿਕਾਇਤਾਂ ਭੇਜਦਿਆਂ ਇੰਨਸਾਫ ਦੀ ...

ਪੂਰੀ ਖ਼ਬਰ »

ਸੰਤ ਬਾਬਾ ਹਰਨਾਮ ਸਿੰਘ ਦੀ 30ਵੀਂ ਬਰਸੀ ਮਨਾਈ

ਰਮਦਾਸ, 23 ਫ਼ਰਵਰੀ (ਜਸਵੰਤ ਸਿੰਘ ਵਾਹਲਾ)¸ਪਿੰਡ ਸ਼ਾਮਪੁਰਾ ਵਿਖੇ ਬਾਬਾ ਗਰਦੀਪ ਸਿੰਘ, ਬਾਬਾ ਹਰਦੀਪ ਸਿੰਘ ਵਲੋਂ ਪਿੰਡ ਸ਼ਾਮਪੁਰਾ ਦੇ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰਨਾਮ ਸਿੰਘ ਦੀ 30ਵੀਂ ਸਾਲਾਨਾ ਬਰਸੀ ਤੇ ਉਨ੍ਹਾਂ ਦੀ ਧਰਮ ਪਤਨੀ ...

ਪੂਰੀ ਖ਼ਬਰ »

ਵਿਧਾਇਕ ਹਰਪ੍ਰਤਾਪ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਅਜਨਾਲਾ, 23 ਫ਼ਰਵਰੀ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਦਿਹਾਤੀ ਖੇਤਰ ਦੇ ਸਰਗਰਮ ਕਾਂਗਰਸ ਕਾਰਕੁੰਨਾਂ ਤੇ ਆਗੂਆਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲਣ ਵਾਲੇ ਕਥਿਤ ਫ਼ਿਰਕੂ ...

ਪੂਰੀ ਖ਼ਬਰ »

ਸਲਵਿੰਦਰ ਸਿੰਘ ਰਾਜੂ ਨੂੰ ਸਦਮਾ

ਨਵਾਂ ਪਿੰਡ, 23 ਫ਼ਰਵਰੀ (ਜਸਪਾਲ ਸਿੰਘ)-ਸ਼੍ਰਮੋਣੀ ਅਕਾਲ ਦਲ ਦੇ ਸਰਕਲ ਪ੍ਰਧਾਨ ਸਲਵਿੰਦਰ ਸਿੰਘ ਰਾਜੂ ਸੋਹੀ ਫ਼ਾਰਮ ਦਸਮੇਸ਼ ਨਗਰ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਨਾਨੀ ਮਾਤਾ ਗੁਰ ਕੌਰ ਰਤਨਗੜ੍ਹ ਸੰਸਾਰ ਨੂੰ ਅਲਵਿਦਾ ਆਖ ਕੇ ਸਦਾ ਲਈ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਚੋਣਾਂ ਪ੍ਰਧਾਨ, ਮੀਤ ਪ੍ਰਧਾਨ ਤੇ ਆਨ: ਸਕੱਤਰ ਦੇ ਖਾਲੀ ਅਹੁਦਿਆਂ ਲਈ 11 ਉਮੀਦਵਾਰਾਂ ਨੇ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ

ਅੰਮਿ੍ਤਸਰ, 23 ਫ਼ਰਵਰੀ (ਜਸਵੰਤ ਸਿੰਘ ਜੱਸ)-116 ਸਾਲ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸੱਕਤਰ ਦੇ ਖਾਲੀ ਅਹੁਦਿਆਂ ਲਈ 4 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਅੰਤਿਮ ਦਿਨ ਤੱਕ ਦੀਵਾਨ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਨਹੀਂ ਰੁਕ ਰਹੀਆਂ ਲੁੱਟਾਂ ਖੋਹਾਂ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਲੁੱਟਾਂ ਖੋਹਾਂ ਦਾ ਦੌਰ ਬਦਸਤੂਰ ਜਾਰੀ ਹੈ ਜੋ ਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਚੁਣੌਤੀ ਸਾਬਿਤ ਹੋ ਰਹੀ ਹੈ | ਪਿਛਲੇ ਹਫ਼ਤੇ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਸੁਰੱਖਿਆ 'ਚ ਰੁੱਝੀ ਰਹੀ ਪੁਲਿਸ ...

ਪੂਰੀ ਖ਼ਬਰ »

ਕਸਬਾ ਮਜੀਠਾ ਵਿਖੇ ਹੈਰੋਇਨ ਪੀਂਦੇ ਦੋ ਰੰਗੇ ਹੱਥੀਂ ਕਾਬੂ

ਮਜੀਠਾ, 23 ਫ਼ਰਵਰੀ (ਸਹਿਮੀ)-ਮਜੀਠਾ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਹੈਰੋਇਨ ਪੀਂਦੇ ਸਮੇਂ ਰੰਗੇ ਹੱਥੀਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਦੇ ਮੰਤਵ ਨਾਲ ਦਿੱਤੇ ਗਏ ਹੁਕਮਾਂ ਅਨੁਸਾਰ ਐਸ. ਐਸ. ਪੀ. ਅੰਮਿ੍ਤਸਰ ...

ਪੂਰੀ ਖ਼ਬਰ »

ਮਾਮਲਾ ਜੀ. ਐਨ. ਡੀ. ਯੂ. ਦੇ ਸੰਗੀਤ ਵਿਭਾਗ ਦੀ ਸਾਬਕਾ ਮੁਖੀ ਿਖ਼ਲਾਫ਼ ਹੋਈਆਂ ਸ਼ਿਕਾਇਤਾਂ ਦਾ ਪੀ. ਐਚ. ਡੀ. ਲਈ 7 ਲੱਖ ਮੰਗਣ ਦੇ ਕਥਿਤ ਦੋਸ਼ ਲਗਾਉਣ ਵਾਲੀਆਂ ਭੈਣਾਂ ਜਾਂਚ ਕਮੇਟੀ ਅੱਗੇ ਹੋਈਆਂ ਪੇਸ਼

ਅੰਮਿ੍ਤਸਰ, 23 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ 22 ਵਿਦਿਆਰਥੀਆਂ ਵਲੋਂ ਸਾਬਕਾ ਵਿਭਾਗ ਮੁਖੀ ਅਤੇ ਸਾਬਕਾ ਡੀਨ ਫੈਕਲਟੀ ਪ੍ਰੋ: ਗੁਰਪ੍ਰੀਤ ਕੌਰ ਦੇ ਖਿਲਾਫ਼ ਕੀਤੀ ਸ਼ਿਕਾਇਤ ਦੀ ਜਾਂਚ ਕਰ ਰਹੀ ਕਮੇਟੀ ਅੱਗੇ ਪ੍ਰੋ: ...

ਪੂਰੀ ਖ਼ਬਰ »

ਬਰਤਾਨੀਆ 'ਚ ਸਿੱਖ 'ਤੇ ਨਸਲੀ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਨਿੰਦਾ

ਅੰਮਿ੍ਤਸਰ, 23 ਫਰਵਰੀ (ਜੱਸ)-ਬਰਤਾਨੀਆ ਦੀ ਸੰਸਦ ਦੇ ਬਾਹਰ ਰਵਨੀਤ ਸਿੰਘ ਨਾਂਅ ਦੇ ਇੱਕ ਸਿੱਖ 'ਤੇ ਇਕ ਗੋਰੇ ਵਲੋਂ ਨਸਲੀ ਹਮਲਾ ਕੀਤੇ ਜਾਣ ਤੇ ਦਸਤਾਰ ਨੂੰ ਹੱਥ ਪਾਉਣ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਮੰਦਭਾਗਾ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਹਲਕਾ ਅਜਨਾਲਾ ਤੇ ਰਾਜਾਸਾਂਸੀ 'ਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਕੈਂਪ 26 ਤੋਂ-ਡਾ: ਓਬਰਾਏੇ

ਅਜਨਾਲਾ, 23 ਫਰਵਰੀ (ਐਸ. ਪ੍ਰਸ਼ੋਤਮ)-ਉਪ ਮੰਡਲ ਅਜਨਾਲਾ ਤਹਿਤ ਪੈਂਦੇ ਦੋਵੇਂ ਸਰਹੱਦੀ ਵਿਧਾਨ ਸਭਾ ਹਲਕਿਆਂ ਅਜਨਾਲਾ ਤੇ ਰਾਜਾਸਾਂਸੀ 'ਚ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਲੜਕੇ ਤੇ ਲੜਕੀਆਂ ਦੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ : ਲਾਇਲਪੁਰੀ

ਅੰਮਿ੍ਤਸਰ, 23 ਫ਼ਰਵਰੀ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਦੋਸ਼ੀ ਤੇ ਪੰਜਾਬ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਉਕਤ ਸਾਕੇ ਦਾ ਬਦਲਾ ਲੈਣ ਵਾਲੇ ਯੋਧੇ ਸ਼ਹੀਦ ਸ਼ਹੀਦ ਊਧਮ ਸਿੰਘ ਦਾ ਬੁੱਤ ...

ਪੂਰੀ ਖ਼ਬਰ »

ਫ਼ੋਰਟਿਸ ਵਲੋਂ ਗੋਡਿਆਂ ਦਾ ਮੁਫ਼ਤ ਜਾਂਚ ਕੈਂਪ ਭਲਕੇ-ਡਾ. ਰਣਜੀਤ ਸਿੰਘ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਫ਼ੋਰਟਿਸ ਐਸਕਾਰਟ ਹਸਪਤਾਲ ਵਲੋਂ ਲਾਈਨ ਕਲੱਬ ਅੰਮਿ੍ਤਸਰ ਦੇ ਸਹਿਯੋਗ ਨਾਲ ਗੋਡਿਆਂ ਦੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ 25 ਫ਼ਰਵਰੀ ਦਿਨ ਐਤਵਾਰ ਨੂੰ ਸਵੇਰੇ 10:00 ਤੋਂ 2:00 ਵਜੇ ਤੱਕ ਨਿਰਮਲ ਸਵਾਮੀ ਚੈਰੀਟੇਬਲ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀ ਨਲਾਇਕੀ ਆਈ ਸਾਹਮਣੇ ਮਾਂ ਬੋਲੀ ਪੰਜਾਬੀ 'ਚ ਲਿਖਿਆ ਅੱਜ ਦਾ ਗਲਤ ਵਿਚਾਰ ਹੋਇਆ ਵਾਇਰਲ

ਅੰਮਿਤਸਰ, 23 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਮੂਹ ਪੰਜਾਬੀਆਂ ਵਲੋਂ ਮਾਂ ਬੋਲੀ ਪੰਜਾਬੀ ਦਿਵਸ ਜਿੱਥੇ ਜੋਸ਼ 'ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਣ ਸਬੰਧੀ ਸਿੱਖਿਆ ਵਿਭਾਗ ਦੀ ਨਲਾਇਕੀ ਉਸ ਵੇਲੇ ਚਰਚਾ ਦਾ ਵਿਸ਼ਾ ...

ਪੂਰੀ ਖ਼ਬਰ »

ਗੁ: ਕੋਠਾ ਸਾਹਿਬ ਦੇ ਪ੍ਰ੍ਰੰਬਧਕਾਂ ਦੀ ਵਾਇਰਲ ਹੋਈ ਆਡੀਓ ਤੋਂ ਭਾਵੁਕ ਹੋਈ ਸੰਗਤ ਨੇ ਜਾਂਚ ਲਈ ਉਠਾਈ ਮੰਗ

ਵੱਲ੍ਹਾ, 23 ਫਰਵਰੀ (ਕਰਮਜੀਤ ਸਿੰਘ ਓਠੀਆਂ)-ਗੁਰਦੁਆਰਾ ਸ੍ਰੀ ਕੋਠਾ ਸਹਿਬ ਵੱਲ੍ਹਾ ਤੇ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਦੀ ਲੋਕਲ ਗੁ: ਪ੍ਰਬੰਧਕ ਕਮੇਟੀ ਦੇ ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ ਦੀ ਆਵਾਜ 'ਚ ਕਿਸੇ ਨਾਲ ਫੋਨ 'ਤੇ ਹੋਈ ਗੱਲਬਾਤ ਦੀ ਆਡੀਓ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ : ਲਾਇਲਪੁਰੀ

ਅੰਮਿ੍ਤਸਰ, 23 ਫ਼ਰਵਰੀ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਦੋਸ਼ੀ ਤੇ ਪੰਜਾਬ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਉਕਤ ਸਾਕੇ ਦਾ ਬਦਲਾ ਲੈਣ ਵਾਲੇ ਯੋਧੇ ਸ਼ਹੀਦ ਸ਼ਹੀਦ ਊਧਮ ਸਿੰਘ ਦਾ ਬੁੱਤ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਮਜ਼ਦੂਰ ਦਾ ਬੱਚਾ ਲਾਪਤਾ

ਭਿੰਡੀ ਸੈਦਾਂ, 23 ਫਰਵਰੀ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਛੰਨ ਕੋਹਾਲੀ ਦੇ ਇਕ ਮਜ਼ਦੂਰ ਦੇ ਬੱਚੇ ਦੀ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਮੱਥਾ ਟੇਕਣ ਗਏ ਦੀ ਲਾਪਤਾ ਹੋਣ ਦੀ ਖ਼ਬਰ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਤਹਿਸੀਲਾਂ 'ਚ ਪਰਤੀ ਰੌਣਕ- 127 ਦਸਤਾਵੇਜ਼ ਹੋਏ ਰਜਿਸਟਰਡ

ਅੰਮਿ੍ਤਸਰ, 23 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵਲੋਂ ਜ਼ਮੀਨ ਦੀ ਰਜਿਸਟਰੀ ਕਰਨ ਲਈ ਐਨ. ਓ. ਸੀ. ਜਰੂਰੀ ਕੀਤੇ ਜਾਣ ਤੋਂ ਬਾਅਦ ਰੋਸ 'ਚ ਆਏ ਵਸੀਕਾ ਨਵੀਸਾਂ ਵਲੋਂ ਕੰਮਕਾਜ਼ ਠੱਪ ਕੀਤੇ ਜਾਣ ਦੇ ਬਾਅਦ ਜਿੱਥੇ ਰਜਿਸਟਰੀਆਂ ਦਾ ਕੰਮਕਾਜ ਬਿਲਕੁਲ ਬੰਦ ਹੋ ਗਿਆ ...

ਪੂਰੀ ਖ਼ਬਰ »

ਕਾਂਗਰਸ ਵਰਕਰਾਂ ਦੀ ਮੀਟਿੰਗ

ਬੰਡਾਲਾ, 23 ਫ਼ਰਵਰੀ (ਅਮਰਪਾਲ ਸਿੰਘ ਬੱਬੂ)-ਕਾਂਗਰਸ ਵਰਕਰਾਂ ਦੀ ਮੀਟਿੰਗ ਬਲਾਕ ਕਾਂਗਰਸ ਦੇ ਜਨਰਲ ਸਕੱਤਰ ਤਰਸੇਮ ਸਿੰਘ ਸ਼ਫੀਪੁਰ ਦੀ ਅਗਵਾਈ ਹੇਠ ਸਾਬਕਾ ਸਰਪੰਚ ਦਿਲਬਾਗ ਸਿੰਘ ਸ਼ਫੀਪੁਰ ਦੇ ਗ੍ਰਹਿ ਵਿਖੇ ਹੋਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ...

ਪੂਰੀ ਖ਼ਬਰ »

ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਸਮਾਗਮ

ਅੰਮਿਤਸਰ, 23 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਆਗਸਟੀਨ ਐਫ਼ ਪਿੰਟੋ ਤੇ ਡਾਇਰੈਕਟਰ ਮੈਡਮ ਗ੍ਰੇਸ ਪਿੰਟੋ ਦੀ ਅਗਵਾਈ ਹੇਠ 'ਗ੍ਰੇਜੂਏਸ਼ਨ ਡੇਅ' ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਜ ਕੁਮਾਰ ...

ਪੂਰੀ ਖ਼ਬਰ »

ਬਰਤਾਨੀਆ 'ਚ ਸਿੱਖ 'ਤੇ ਨਸਲੀ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਨਿੰਦਾ

ਅੰਮਿ੍ਤਸਰ, 23 ਫਰਵਰੀ (ਜੱਸ)-ਬਰਤਾਨੀਆ ਦੀ ਸੰਸਦ ਦੇ ਬਾਹਰ ਰਵਨੀਤ ਸਿੰਘ ਨਾਂਅ ਦੇ ਇੱਕ ਸਿੱਖ 'ਤੇ ਇਕ ਗੋਰੇ ਵਲੋਂ ਨਸਲੀ ਹਮਲਾ ਕੀਤੇ ਜਾਣ ਤੇ ਦਸਤਾਰ ਨੂੰ ਹੱਥ ਪਾਉਣ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਮੰਦਭਾਗਾ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਹਾਈ ਸਕੂਲ ਦਾ ਇਨਾਮ ਵੰਡ ਸਮਾਗਮ

ਅਜਨਾਲਾ, 23 ਫ਼ਰਵਰੀ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਬਾਬਾ ਬੁੱਢਾ ਸਾਹਿਬ ਹਾਈ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਸਰਕਾਰੀ ਸਿਵਲ ਹਸਪਤਾਲ ਅਜਨਾਲਾ ਦੇ ਐਸ. ਐਮ. ਓ. ਡਾ: ਬਿ੍ਜ ਭੂਸ਼ਣ ਸਹਿਗਲ, ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

ਸੈਨੇਟਰੀ ਇੰਸਪੈਕਟਰਾਂ ਵਲੋਂ ਮੇਅਰ ਦਾ ਸਨਮਾਨ

ਅੰਮਿ੍ਤਸਰ, 23 ਫ਼ਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ ਭੰਗੂ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰਾਂ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ | ਮਹਾਰਾਜਾ ਰਣਜੀਤ ਪੈਨੋਰਮਾ ਵਿਖੇ ਮੇਅਰ ਸ: ...

ਪੂਰੀ ਖ਼ਬਰ »

ਹਲਕੇ ਦੇ ਇਕ ਵੀ ਵਰਕਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ-ਏ. ਆਰ.

ਬਾਬਾ ਬਕਾਲਾ ਸਾਹਿਬ, 23 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਤੇ ਕੁਰਬਾਨੀਆਂ ਵਾਲੇ ਜੁਝਾਰੂ ਲੋਕਾਂ ਦੀ ਨੁਮਾਇੰਦਾ ਜਮਾਤ ਹੈ ਤੇ ਅਕਾਲੀ ਦੇ ਜੁਝਾਰੂ ਵਰਕਰਾਂ ਉੱਪਰ ਧੱਕੇਸ਼ਾਹੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ...

ਪੂਰੀ ਖ਼ਬਰ »

ਕਾਾਗਰਸ ਹੀ ਅਸਲ 'ਚ ਲੋਕ ਹਿਤੈਸ਼ੀ ਪਾਰਟੀ¸ਜੋਗੀ, ਨਵਾਂਕੋਟ

ਜੰੰਡਿਆਲਾ ਗੁਰੂ, 23 ਫਰਵਰੀ (ਰਣਜੀਤ ਸਿੰਘ ਜੋਸਨ)-ਕਾਂਗਰਸ ਪਾਰਟੀ ਹੀ ਅਸਲ 'ਚ ਲੋਕ ਹਿਤੈਸ਼ੀ ਪਾਰਟੀ ਹੈ, ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਤੇ ਉਨ੍ਹਾਾ ਦੀ ਕਦਰ ਕਰਦੀ ਹੈ | ਇਸ ਗੱਲ ਦਾ ਪ੍ਰਗਟਾਵਾ ਜਗਜੀਤ ਸਿੰਘ ਜੋਗੀ ਜ਼ਿਲ੍ਹਾ ਮੀਤ ਪ੍ਰਧਾਨ ਪੰਚਾਇਤੀ ਰਾਜ ...

ਪੂਰੀ ਖ਼ਬਰ »

ਗੁ: ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ ਧਾਰਮਿਕ ਸਮਾਗਮ

ਛੇਹਰਟਾ, 23 ਫਰਵਰੀ (ਵਡਾਲੀ)-ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਦੇ ਮੁੱਖ ਸੇਵਾਦਾਰ ਜਥੇ: ਸਵਿੰਦਰ ਸਿੰਘ ਕੋਟ ਖ਼ਾਲਸਾ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 79ਵੇਂ ਵਿਸ਼ਾਲ ਹੋਲਾ ਮਹੱਲਾ 27 ਫਰਵਰੀ ਤੋਂ 2 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਰੋਜ਼ਗਾਰਦਾਤਾ ਆਪਣੇ ਕਰਮਚਾਰੀਆਂ ਪ੍ਰਤੀ ਜ਼ਿੰਮੇਵਾਰੀ ਸਮਝਣ- ਪੀ. ਐਫ. ਕਮਿਸ਼ਨਰ

ਅੰਮਿ੍ਤਸਰ, 23 ਫ਼ਰਵਰੀ (ਸੁਰਿੰਦਰ ਕੋਛੜ)-ਨਿੱਜੀ ਸੰਸਥਾਨਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਂਅ 'ਤੇ ਹੋਰ ਜਾਣਕਾਰੀਆਂ 'ਚ ਸੁਧਾਰ ਕਰਾਉਣ ਹਿਤ ਰੋਜ਼ਗਾਰਦਾਤਾਵਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ | ਇਹ ਜਾਣਕਾਰੀ ਦਿੰਦਿਆਂ ਕਰਮਚਾਰੀ ਭਵਿੱਖ ਨਿਧੀ ...

ਪੂਰੀ ਖ਼ਬਰ »

ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਦੀ ਬਰਸੀ ਮਨਾਈ

ਮਜੀਠਾ, 23 ਫ਼ਰਵਰੀ (ਸਹਿਮੀ, ਸੋਖੀ)-ਹਰ ਸਾਲ ਦੀ ਤਰ੍ਹਾਂ ਕਾਰਗਿਲ ਸ਼ਹੀਦ ਨੂੰ ਯਾਦ ਕਰਦਿਆਂ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੀ ਸਾਲਾਨਾ ਬਰਸੀ ਮਜੀਠਾ ਵਿਖੇ ਮਨਾਈ ਗਈ | ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਦੀ ਸਾਲਾਨਾ ਬਰਸੀ ਮਨਾਉਣ ਦੇ ਸਬੰਧ 'ਚ ਉਨ੍ਹਾਂ ...

ਪੂਰੀ ਖ਼ਬਰ »

ਖ਼ਾਸਾ ਖੁਰਮਣੀਆਂ ਰੋਡ ਉਡੀਕ ਰਿਹਾ ਸਵੱਛ ਭਾਰਤ ਦਾ ਹੋਕਾ ਦੇਣ ਵਾਲਿਆਂ ਨੂੰ

ਖ਼ਾਸਾ, 23 ਫ਼ਰਵਰੀ (ਮਹਿਤਾਬ ਸਿੰਘ ਪੰਨੂੰ)-ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਵੱਖ-ਵੱਖ ਯੋਜਨਾਵਾਂ ਲਾਗੂ ਕਰਕੇ ਕਈ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਦੀ ਮਦਦ ਨਾਲ ਭਾਰਤ ਦੇ ਸਵੱਛ ਹੋਣ ਦਾ ਸੁਪਨਾ ਦੇਖ ਕੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਓਥੇ ਅੰਮਿ੍ਤਸਰ ...

ਪੂਰੀ ਖ਼ਬਰ »

ਵਿਰਸਾ ਵਿਹਾਰ 'ਚ ਸੈਮੀਨਾਰ 26 ਨੂੰ

ਅੰਮਿ੍ਤਸਰ, 23 ਫ਼ਰਵਰੀ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਅੰਮਿ੍ਤਸਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਦੀ ਬੈਠਕ ਜਸਵੰਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਫ਼ੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਤੇ ਵਿਰਸਾ ਵਿਹਾਰ ਸੁਸਾਇਟੀ ...

ਪੂਰੀ ਖ਼ਬਰ »

ਗੁ: ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ ਧਾਰਮਿਕ ਸਮਾਗਮ

ਛੇਹਰਟਾ, 23 ਫਰਵਰੀ (ਵਡਾਲੀ)-ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਦੇ ਮੁੱਖ ਸੇਵਾਦਾਰ ਜਥੇ: ਸਵਿੰਦਰ ਸਿੰਘ ਕੋਟ ਖ਼ਾਲਸਾ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 79ਵੇਂ ਵਿਸ਼ਾਲ ਹੋਲਾ ਮਹੱਲਾ 27 ਫਰਵਰੀ ਤੋਂ 2 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮੇਦਾਂਤਾ ਹਸਪਤਾਲ ਗੁੜਗਾਓਾ ਦੇ ਪੇਟ ਤੇ ਪਿਸ਼ਾਬ ਦੇ ਮਾਹਿਰ ਡਾਕਟਰ ਅੱਜ ਤੇ ਵੈਸਕੁਲਰ ਰੋਗਾਂ ਦੇ ਮਾਹਿਰ ਡਾਕਟਰ ਕੱਲ੍ਹ ਅੰਮਿ੍ਤਸਰ 'ਚ ਕਰਨਗੇ ਓ.ਪੀ.ਡੀ.

ਅੰਮਿ੍ਤਸਰ, 23 ਫਰਵਰੀ (ਅ. ਬ.)-ਮੇਦਾਂਤਾ ਦਿ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ (ਗੁੜਗਾੳਾ) ਜੋ ਕਿ ਅਦਲੱਖਾ ਹਸਪਤਾਲ, ਬਸੰਤ ਐਵੇਨਿਊ, ਅੰਮਿ੍ਤਸਰ ਦੇ ਨਾਲ ਮਿਲ ਕੇ 24 ਫਰਵਰੀ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਪੇਟ ਦੀ ਸਰਜਰੀ ਦੇ ਮਾਹਿਰ ਡਾ. ਅਮਨਜੀਤ ਸਿੰਘ, ਪਿਸ਼ਾਬ ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ ਹੋਇਆ ਵਾਇਸ ਆਫ਼ ਪੰਜਾਬ ਸੀਜਨ-8 ਦਾ ਗ੍ਰ੍ਰੈਂਡ ਫਿਨਾਲੇ

ਅੰਮਿ੍ਤਸਰ, 23 ਫਰਵਰੀ (ਜੱਸ, ਹਰਮਿੰਦਰ)- ਅੱਜ ਇਥੇ ਵਾਇਸ ਆਫ਼ ਪੰਜਾਬ ਸੀਜਨ-8 ਦਾ ਗ੍ਰ੍ਰੈਂਡ ਫਿਨਾਲੇ ਕਰਵਾਇਆ ਗਿਆ, ਜਿਸ 'ਚ ਭਾਗ ਲੈਣ ਵਾਲੇ ਗਾਇਕਾਂ ਨੇ ਆਪਣੀ ਗਾਇਨ ਕਲਾ ਦਾ ਮੁਜ਼ਾਹਰਾ ਕੀਤਾ | ਪੀ. ਟੀ. ਸੀ. ਪੰਜਾਬੀ ਚੈਨਲ ਵਲੋਂ ਕਰਵਾਏ ਇਸ ਸੰਗੀਤ ਮੁਕਾਬਲੇ ਦੌਰਾਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਮੰਦਰ ਸਠਿਆਲਾ ਕਮੇਟੀ ਦਾ ਗਠਨ

ਸਠਿਆਲਾ, 23 ਫਰਵਰੀ (ਜਗੀਰ ਸਿੰਘ ਸਫਰੀ)-ਭਗਵਾਨ ਵਾਲਮੀਕਿ ਮੰਦਰ ਸਠਿਆਲਾ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਬਾਰੇੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਨੇ ਦੱਸਿਆ ਹੈ ਕਿ ਭਗਵਾਨ ਵਾਲਮੀਕਿ ਸੁਆਮੀ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਸਾਲਾਨਾ ਜੋੜ ਮੇਲਾ ...

ਪੂਰੀ ਖ਼ਬਰ »

ਫਤਿਹਗੜ੍ਹ ਸਾਹਿਬ ਤੇ ਮੁਕਤਸਰ ਸਾਹਿਬ ਵਾਂਗ ਆਨੰਦਪੁਰ ਸਾਹਿਬ 'ਚ ਵੀ ਸਿਆਸੀ ਕਾਨਫਰੰਸਾਂ 'ਤੇ ਪਾਬੰਦੀ ਲਾਈ ਜਾਵੇ : ਫੈਡਰੇਸ਼ਨ ਖ਼ਾਲਸਾ

ਰਈਆ, 23 ਫਰਵਰੀ (ਸੁੱਚਾ ਸਿੰਘ ਘੁੰਮਣ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪ੍ਰੈੱਸ ਮਿਲਣੀ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »

ਕੰਨਿਆ ਹਾਈ ਸਕੂਲ ਸਠਿਆਲਾ 'ਚ ਧਾਰਮਿਕ ਸਮਾਗਮ ਕਰਵਾਇਆ

ਸਠਿਆਲਾ, 23 ਫਰਵਰੀ (ਜਗੀਰ ਸਿੰਘ ਸਫਰੀ)-ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਵਿਖੇ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਕਾਮਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਬੱਚਿਆਂ ਦੇ ਇਮਤਿਹਾਨ 'ਚੋਂ ਚੰਗੇ ਅੰਕ ਪ੍ਰਾਪਤ ਕਰਨ ਤੇ ਅਧਿਆਪਕਾਵਾਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਜੈਂਤੀਪੁਰ, 23 ਫ਼ਰਵਰੀ (ਮਨਮੋਹਨ ਢਿੱਲੋਂ)-ਪਿੰਡ ਤਲਵੰਡੀ ਖੁੰਮਣ ਵਿਖੇ ਗੁਰਦੁਆਰਾ ਜਨਮ ਅਸਥਾਨ ਧੰਨ-ਧੰਨ ਬਾਬਾ ਮਾਹਣਾ ਜੀ ਵਿਖੇ ਸਾਲਾਨਾ ਧਾਰਮਿਕ ਸਮਾਗਮ ਤੇ ਜੋੜ ਮੇਲਾ ਕਰਵਾਇਆ ਗਿਆ | ਜਿਸ 'ਚ ਦਮਦਮੀ ਟਕਸਾਲ ਦੇ ਰਾਗੀ ਭਾਈ ਲਹਿਣਾ ਸਿੰਘ, ਗਿਆਨੀ ਕਿਰਪਾਲ ਸਿੰਘ, ...

ਪੂਰੀ ਖ਼ਬਰ »

ਜ਼ਿਲ੍ਹਾ ਵਿੱਦਿਅਕ ਮੁਕਾਬਲਿਆਂ 'ਚ ਸੈਂਟਰ ਬਾਬਾ ਬਕਾਲਾ ਨੇ 5 ਪੁਜੀਸ਼ਨਾਂ ਹਾਸਲ ਕੀਤੀਆਂ

ਬਾਬਾ ਬਕਾਲਾ ਸਾਹਿਬ, 23 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਰ ਅਧੀਨ ਸਰਕਾਰ ਦੀਆਂ ਦਿਸ਼ਾਂ ਨਿਰਦੇਸ਼ਾਂ ਤਹਿਤ ਬਲਾਕ ਰਈਆ ਜ਼ਿਲ੍ਹਾ ਅੰਮਿ੍ਤਸਰ 'ਚ ਵਿਦਿਅਕ ਮੁਕਾਬਲੇ ਕਰਵਾਏ ਗਏ, ...

ਪੂਰੀ ਖ਼ਬਰ »

ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਹਮਜਾ ਸਕੂਲ ਦੇ ਬੱਚੇ ਅੱਵਲ

ਮਜੀਠਾ, 23 ਫ਼ਰਵਰੀ (ਮਨਿੰਦਰ ਸਿੰਘ ਸੋਖੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਈ ਗਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਬਲਾਕ ਸਿੱਖਿਆ ਦਫ਼ਤਰ ਮਜੀਠਾ 1 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਵਿਦਿਅਕ ਮੁਕਾਬਲੇ ਕਰਾਏ ਗਏ ਜਿਸ 'ਚ ਸਰਕਾਰੀ ...

ਪੂਰੀ ਖ਼ਬਰ »

ਮਾਤਾ ਲਾਲ ਦੇਵੀ ਦੇ ਜਨਮ ਦਿਨ ਮੌਕੇ ਵਿਧਾਇਕ ਸੋਨੀ ਨੇ ਕੇਕ ਕੱਟਿਆ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)-ਮਾਤਾ ਲਾਲ ਦੇਵੀ ਜੀ ਭਵਨ ਰਾਣੀ ਕਾ ਬਾਗ ਵਿਖੇ ਮਾਤਾ ਲਾਲ ਦੇਵੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਵੱਡੀ ਤਾਦਾਦ 'ਚ ਭਗਤਾਂ ਨੇ ਮੰਦਿਰ 'ਚ ਮੱਥਾ ਟੇਕਿਆ, ਉਥੇ ਹਲਕਾ ਵਿਧਾਇਕ ਸ੍ਰੀ ਓਮ ...

ਪੂਰੀ ਖ਼ਬਰ »

ਸਨਅਤਕਾਰਾਂ ਨੇ ਇੰਡਸਟਰੀ ਵਿਭਾਗ ਨੂੰ ਕਰਵਾਇਆ ਮੁਸ਼ਕਿਲਾਂ ਤੋਂ ਜਾਣੂ

ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)-ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੀ ਬੈਠਕ ਪ੍ਰਧਾਨ ਕਮਲ ਕਿਸ਼ੋਰ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਡਿਸਟਿ੍ਕਟ ਇੰਡਸਟਰੀਜ਼ ਸੈਂਟਰ 'ਚ ਜਨਰਲ ਮੈਨੇਜਰ ਦੇ ਦਫ਼ਤਰ ਵਿਖੇ ਹੋਈ | ਜਿਸ 'ਚ ਜਨਰਲ ਮੈਨੇਜਰ ਬੀ. ਐਸ. ਬਰਾੜ, ...

ਪੂਰੀ ਖ਼ਬਰ »

ਡੀ. ਆਰ. ਮਾਡਰਨ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ

ਛੇਹਰਟਾ, 23 ਫਰਵਰੀ (ਵਡਾਲੀ)-ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮੇਨ ਜੀ. ਟੀ ਰੋਡ ਖੰਡਵਾਲਾ ਵਿਖੇ ਮੈਨੇਜਿੰਗ ਡਾਇਰੈਕਟਰ ਡੀ. ਐਸ. ਪਠਾਨੀਆ, ਪਿ੍ੰ: ਰਵਿੰਦਰ ਪਠਾਨੀਆ ਤੇ ਵਾਈਸ ਪਿ੍ੰਸੀਪਲ ਹਿਮਾਨੀ ਪਠਾਨੀਆ ਦੀ ਅਗਵਾਈ ਹੇਠ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਕਸਬਾ ਚੌਕ ਮਹਿਤਾ ਦੇ ਲੋਕ ਗੰਦਗੀ ਤੋਂ ਡਾਹਢੇ ਪ੍ਰੇਸ਼ਾਨ

ਚੌਕ ਮਹਿਤਾ, 23 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਘੁਮਾਣ ਰੋਡ 'ਤੇ ਸੜਕ ਦੇ ਕੰਢੇ ਗੰਦਗੀ ਕਾਰਨ ਦੁਕਾਨਦਾਰ ਤੇ ਘਰਾਂ ਵਾਲੇ ਲੋਕ ਬਹੁਤ ਦੁੱਖੀ ਹਨ¢ ਜੋਗਾ ਸਿੰਘ ਬਾਠ, ਲਖਵਿੰਦਰ ਸਿੰਘ ਲਾਡੀ ਤੇ ਹੋਰ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਬੇ ਦੇ ਹੋਟਲ ...

ਪੂਰੀ ਖ਼ਬਰ »

ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰਾਂ 'ਤੇ ਲਗਾਤਾਰ ਛਾਪੇ ਮਾਰੇ ਜਾਣ : ਸੰਘਾ

ਅੰਮਿ੍ਤਸਰ, 23 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)-ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਵਲੋਂ ਅੱਜ ਆਪਣੇ ਕੈਂਪ ਆਫ਼ਿਸ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਹੋਲੇ-ਮਹੱਲੇ 'ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ

ਜੈਂਤੀਪੁਰ/ਟਾਹਲੀ ਸਾਹਿਬ, 23 ਫ਼ਰਵਰੀ (ਮਨਮੋਹਨ ਸਿੰਘ ਢਿੱਲੋਂ/ਪਲਵਿੰਦਰ ਸਰਹਾਲਾ)¸ਖ਼ਾਲਸਾਈ ਵਿਰਾਸਤ ਦੇ ਪ੍ਰਤੀਕ ਹੋਲਾ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਧੰਨ-ਧੰਨ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹਰ ...

ਪੂਰੀ ਖ਼ਬਰ »

ਅੰਮਿ੍ਤਸਰ ਵਿਕਾਸ ਮੰਚ ਵਲੋਂ ਕੈਨੇਡੀਅਨ ਸੰਸਦ ਮੈਂਬਰਾਂ ਨਾਲ ਮੁਲਾਕਾਤ

ਅੰਮਿ੍ਤਸਰ, 23 ਫਰਵਰੀ (ਜਸਵੰਤ ਸਿੰਘ ਜੱਸ)-ਗੂਰੂ ਨਗਰੀ ਦੇ ਵਿਕਾਸ ਲਈ ਯਤਨਸ਼ੀਲ ਅੰਮਿ੍ਤਸਰ ਵਿਕਾਸ ਮੰਚ ਦੇ ਪ੍ਰਤੀਨਿੱਧ ਮੰਡਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਆਏ ਡੈਲੀਗੇਸ਼ਨ ਦੇ ਮੈਂਬਰਾਂ ਰਣਦੀਪ ਸਿੰਘ ਸਰਾਂ ਐਮ. ਪੀ. ਸਰ੍ਹੀ ਸੈਂਟਰਲ ਤੇ ਕੇਵਿਨ ਲੇਮਰੂਨ ਐਮ. ਪੀ. ਵਿਨੀਪੈਗ ਨਾਲ ਮੀਟਿੰਗ ਕਰਕੇ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਉਣ ਲਈ ਅੰਮਿ੍ਤਸਰ ਵਿਖੇ ਕੈਨੇਡਾ ਸਰਕਾਰ ਵਲੋਂ ਇੰਡੋ-ਕੈਨੇਡੀਅਨ ਵਪਾਰ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਹੈ | ਮੰਚ ਦੇ ਪ੍ਰਧਾਨ ਕੁਲਵੰੰਤ ਸਿੰਘ ਅਣਖੀ ਤੇ ਹੋਰਨਾਂ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਇਹ ਵਪਾਰ ਕੇਂਦਰ ਦੋਵਾਂ ਦੇਸ਼ਾਂ ਦੇ ਆਪਸੀ ਵਪਾਰ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਅੰਮਿ੍ਤਸਰ ਵਿਕਾਸ ਮੰਚ ਦੇ ਅਹੁਦਾਦਾਰਾਂ, ਪ੍ਰਧਾਨ ਅਣਖੀ, ਜਰਨਲ ਸਕੱਤਰ ਮਨਜੀਤ ਸਿੰਘ ਸੈਣੀ, ਪ੍ਰੋ. ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਨਿਰਮਲ ਸਿੰਘ ਆਨੰਦ ਤੇ ਯੋਗੇਸ਼ ਕਾਮਰਾ ਦੀਆਂ ਦਲੀਲਾਂ ਨਾਲ ਕਾਇਲ ਕੈਨੇਡੀਅਨ ਸਰਕਾਰ ਦੇ ਸੰਸਦ ਮੈਂਬਰਾਂ ਨੇ ਇਸ ਕਾਰਜ ਦੀ ਪੂਰਤੀ ਲਈ ਕੈਨੇਡਾ ਸਰਕਾਰ ਵਿਚ ਆਪਣਾ ਪ੍ਰਭਾਵ ਵਰਤਣ ਦਾ ਯਕੀਨ ਦਿਵਾਇਆ ਤੇ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਵਪਾਰਕ ਕੇਂਦਰ ਨੇੜਲੇ ਭਵਿੱਖ ਵਿਚ ਸਥਾਪਤ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ |


ਖ਼ਬਰ ਸ਼ੇਅਰ ਕਰੋ

ਕੀਰਤਨ ਦਰਬਾਰ ਕਰਵਾਇਆ

ਬਿਆਸ, 23 ਫਰਵਰੀ (ਪਰਮਜੀਤ ਸਿੰਘ ਰੱਖੜਾ)-ਅੱਜ ਗੁਰਦੁਆਰਾ ਚਰਨ ਕੰਵਲ ਸਾਹਿਬ ਵਜ਼ੀਰ ਭੁੱਲਰ (ਬਿਆਸ) ਵਿਖੇ 9ਵਾਂ ਸਾਲਾਨਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਸ੍ਰੀ ਗੁਰੂ ਤੇਗ ਬਹਾਦਰ ਧਰਮ ਪ੍ਰਚਾਰ ਕਮੇਟੀ, ਐਨ.ਆਰ. ਆਈਜ਼ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX