ਤਾਜਾ ਖ਼ਬਰਾਂ


ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 minute ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  41 minutes ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  55 minutes ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  about 1 hour ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  about 1 hour ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 1 hour ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  about 2 hours ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  about 2 hours ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  about 3 hours ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  about 2 hours ago
ਮੁੰਬਈ, 18 ਜਨਵਰੀ - ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ ਹੋ...
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕੇਸਰੀ ਦਿੱਲੀ ਦੇ ਮੁੱਖ ਸੰਪਾਦਕ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  about 3 hours ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  about 4 hours ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 4 hours ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 4 hours ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549

ਦਿੱਲੀ

ਕੇਂਦਰ ਤੇ ਦਿੱਲੀ ਸਰਕਾਰ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਤਾਬਦੀ ਸਰਕਾਰ ਪੱਧਰ 'ਤੇ ਮਨਾਏ-ਪੰਜਾਬੀ ਪ੍ਰਮੋਸ਼ਨ ਕੌਂਸਲ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਪ੍ਰਮੋਸ਼ਨ ਕੌਂਸਲਦਿੱਲੀ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਅਤੇ ਇਸੇ ਕੌ ਾਸਲ ਦੀ ਇਸਤਰੀ ਵਿੰਗ ਦੀ ਸਰਪ੍ਰਸਤ ਮਨਦੀਪ ਕੌਰ ਬਖਸ਼ੀ ਨੇ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਹਾਰ ਸਰਕਾਰ ਦੀ ਤਰ੍ਹਾਂ ਸਰਕਾਰ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਤਾਬਦੀ ਨੂੰ ਸਰਕਾਰੀ ਪੱਧਰ 'ਤੇ ਮਨਾਉਣ ਲਈ ਪਹਿਲ ਕਰੇ | ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਬੋਲਦਿਆਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਹੈ, ਜਿਨ੍ਹਾਂ ਨੇ ਦਿੱਲੀ ਫ਼ਤਹਿ ਕਰਕੇ ਸਭ ਤੋਂ ਪਹਿਲਾਂ ਲਾਲ ਕਿਲ੍ਹੇ 'ਤੇ ਕੇਸਰੀਆ ਨਿਸ਼ਾਨ ਸਾਹਿਬ ਝੁਲਾਇਆ | ਕੌਂਸਲ ਦੀ ਇਸਤਰੀ ਵਿੰਗ ਦੀ ਸਰਪ੍ਰਸਤ ਬੀਬੀ ਮਨਦੀਪ ਕੌਰ ਬਖਸ਼ੀ ਨੇ ਬੋਲਦਿਆਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਭਾਰਤ 100 ਸਾਲਾਂ ਤੱਕ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ, ਪਰ ਅਸੀਂ ਭੁੱਲ ਚੁੱਕੇ ਹਾਂ ਕਿ ਉਸ ਤੋਂ ਪਹਿਲਾਂ ਕਈ ਸੌ ਸਾਲ ਤੱਕ ਮੁਗ਼ਲਾਂ ਦੀ ਗ਼ੁਲਾਮੀ ਸਮੇਂ ਕਿਸੇ ਨੂੰ ਆਪਣੀ ਮਰਜ਼ੀ ਕਰਨ ਦਾ ਅਧਿਕਾਰ ਨਹੀਂ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ, ਦਿੱਲੀ ਫ਼ਤਹਿ ਕੀਤੀ ਅਤੇ ਇਕ ਸਮਾਂ ਅਜਿਹਾ ਵੀ ਆਇਆ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਿੱਖਾਂ ਦਾ ਰਾਜ ਹੋ ਗਿਆ ਸੀ | ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਭਾਰਤ ਦੀ ਆਜ਼ਾਦੀ ਦੇ ਬਾਅਦ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਇਤਿਹਾਸ ਨੂੰ ਤੋੜ-ਮਰੋੜ ਦਿੱਤਾ ਅਤੇ ਅਸਲ ਸੱਚਾਈ ਜਨਤਾ ਤੱਕ ਨਹੀਂ ਪੁੱਜੀ | ਦੋਵੇਂ ਅਹੁਦੇਦਾਰਾਂ ਨੇ ਆਿਖ਼ਰ ਵਿਚ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸਮਾਂ ਲੈਣਗੇ | ਉਨ੍ਹਾਂ ਇਹ ਵੀ ਦੱ ਸਿਆ ਕਿ ਪੰਜਾਬੀ ਪ੍ਰਮੋਸ਼ਨ ਕੌ ਾਸਲ ਵੱਲੋਂ ਤਿਹਾੜ ਜੇਲ੍ਹ ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਤਾਬਦੀ ਮਨਾਈ ਜਾਵੇਗੀ |


ਖ਼ਬਰ ਸ਼ੇਅਰ ਕਰੋ

ਟੇਲੈਂਟ ਗਰੁੱਪ ਨੇ ਬੱਚਿਆਂ ਲਈ ਲਗਾਈ ਕਾਰਜਸ਼ਾਲਾ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਟੇਲੈਂਟ ਗਰੁੱਪ ਵਲੋਂ ਛੋਟੇ ਬੱਚਿਆਂ ਵਿਚ ਸੰਸਕਾਰ ਅਤੇ ਪੁਰਾਣੀਆਂ ਗਾਥਾਵਾਂ ਦੀ ਜਾਣਕਾਰੀ ਦੇਣ ਲਈ 'ਕਿੱਸਾ ਗੋਈ' ਦੇ ਨਾਂਅ ਹੇਠ ਕਾਰਜਸ਼ਾਲਾ ਵੱਖ-ਵੱਖ ਇਲਾਕਿਆਂ ਵਿਚ ਲਗਾਈ ਗਈ, ਜਿਸ ਵਿਚ ਸਕਿੱਟਾਂ ਤੇ ਨਾਟਕਾਂ ...

ਪੂਰੀ ਖ਼ਬਰ »

ਮੋਤੀ ਨਗਰ ਮੈਟਰੋ ਸਟੇਸ਼ਨ ਨੂੰ ਲੋਕ ਹੀ ਬਣਾ ਰਹੇ ਨੇ ਪਾਰਕਿੰਗ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਆਪਣੇ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਪ੍ਰਤੀ ਹਮੇਸ਼ਾਂ ਹੀ ਮੋਹਰੀ ਰਿਹਾ ਹੈ ਪਰ ਕੁਝ ਲੋਕ ਅਜਿਹੇ ਹਨ ਜੋ ਮੈਟਰੋ ਪ੍ਰਸ਼ਾਸਨ ਦੇ ਬਣਾਏ ਨਿਯਮਾਂ ਨੂੰ ਨਾ ਮੰਨ ਕੇ ਗਲਤ ...

ਪੂਰੀ ਖ਼ਬਰ »

10 ਖੋਜਾਰਥੀ ਪੀ. ਐਚ. ਡੀ. ਡਿਗਰੀ ਲਈ ਪਾਤਰ ਐਲਾਨ

ਥਾਨੇਸਰ, 23 ਫਰਵਰੀ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਖੋਜ ਸੰਮਿਤੀ ਤੇ ਪ੍ਰੀਖਿਅਕਾਂ ਦੇ ਬੋਰਡ ਦੀ ਸਲਾਹ 'ਤੇ 10 ਖੋਜਾਰਥੀਆਂ ਨੂੰ ਪੀ.ਐਚ.ਡੀ. ਡਿਗਰੀ ਦੇ ਪਾਤਰ ਐਲਾਨ ਕੀਤਾ ਹੈ | ਯੂਨੀਵਰਸਿਟੀ ਦੇ ਪ੍ਰੀਖਿਆ ...

ਪੂਰੀ ਖ਼ਬਰ »

ਸ਼ਿਆਮ ਲਾਲ ਮੈਮੋਰੀਅਲ ਇੰਵੀਟੇਸ਼ਨਲ ਹਾਕੀ ਟੂਰਨਾਮੈਂਟ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸ਼ਿਆਮ ਲਾਲ ਮੈਮੋਰੀਅਲ ਇੰਵੀਟੇਸ਼ਨਲ ਹਾਕੀ ਟੂਰਨਾਮੈਂਟ (ਪੁਰਸ਼ ਅਤੇ ਔਰਤ) ਸ਼ਾਮ ਲਾਲ ਕਾਲਜ ਦੇ ਗਰਾਊਾਡ ਵਿਚ ਕਰਵਾਇਆ ਗਿਆ | ਇਸ ਵਿਚ ਗੁਰੂ ਤੇਗ ਬਹਾਦਰ ਕਾਲਜ ਨੇ ਸ਼ਿਆਮ ਲਾਲ ਕਾਲਜ ਨੂੰ 4-3 ਤੋਂ ਹਰਾਇਆ ਜੇਤੂ ਟੀਮ ...

ਪੂਰੀ ਖ਼ਬਰ »

ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲ ਕੀਤੇ ਬਰਾਮਦ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਵਿਅਕਤੀ ਦਾ ਨਾਂਅ ਅਮੀਰ (22) ਜਨਤਾ ਕਾਲੋਨੀ ਵੈਲਕਮ, ਦਿੱਲੀ ਹੈ | ਪੁਲਿਸ ਨੇ ਇਸ ਕੋਲੋਂ 6 ਚੋਰੀ ਕੀਤੇ ਹੋਏ ...

ਪੂਰੀ ਖ਼ਬਰ »

ਹੁਣ ਦਿੱਲੀ 'ਚ ਦੁੱਧ ਚੋਰ ਗਰੋਹ ਹੋਇਆ ਸਰਗਰਮ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੁਣ ਦੁੱਧ ਚੋਰ ਗਰੋਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਅਤੇ ਇਸ ਨੇ ਅੱਜ ਕੱਲ੍ਹ ਸ਼ਕੂਰਬਸਤੀ ਦੇ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ | ਦਿੱਲੀ ਵਿਚ ਅਜਿਹੀਆਂ ਦੁਕਾਨਾਂ ਅਤੇ ਡੇਅਰੀਆਂ ਹਨ ਜੋ ...

ਪੂਰੀ ਖ਼ਬਰ »

ਚਾਂਦ ਨਗਰ ਸਰਕਾਰੀ ਸਕੂਲ ਵਿਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸਰਵੋਦਿਆ ਬਾਲ ਵਿਦਿਆਲਾ ਸਕੂਲ ਚਾਂਦ ਨਗਰ ਦਿੱਲੀ ਵਲੋਂ ਸਕੂਲ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ, ਜਿਸ ਵਿਚ ਪੰਜਾਬੀ ਪ੍ਰਚਾਰਨੀ ਸਭਾ ਨੇ ਯੋਗਦਾਨ ਦਿੱਤਾ | ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ...

ਪੂਰੀ ਖ਼ਬਰ »

ਟਾਟਾ ਚਾਹ ਨੇ ਕਰਵਾਇਆ 'ਕੱਲ੍ਹ ਦੇ ਚੈਂਪੀਅਨ' ਪ੍ਰੋਗਰਾਮ

ਜਲੰਧਰ, 23 ਫਰਵਰੀ (ਅ. ਬ.)- ਟਾਟਾ-ਚਾਹ ਜਾਗੋ ਰੇ ਵਲੋਂ 2.0 ਪ੍ਰੀ-ਐਕਟੀਮਿਜ਼ਮ ਬਾਰੇ ਚਰਚਾ ਕਰਦਿਆਂ 'ਕੱਲ੍ਹ ਦਾ ਚੈਂਪੀਅਨ' ਸਮਾਗਮ ਕਰਵਾਇਆ | ਇਸ ਸਮਾਗਮ ਨਾਲ ਭਾਰਤ ਦੇ ਸਭ ਤੋਂ ਆਸ਼ਾਵਾਦੀ ਐਥਲੀਟਾਂ ਦੇ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਆਪਣੀ ਕਲਾ ਨੂੰ ਹੋਰ ਨਿਖਾਰਨ ਦਾ ...

ਪੂਰੀ ਖ਼ਬਰ »

ਨੀਤੀ ਆਯੋਗ ਨੇ ਵੀ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ-ਖਹਿਰਾ

ਚੰਡੀਗੜ੍ਹ, 23 ਫ਼ਰਵਰੀ (ਐਨ.ਐਸ. ਪਰਵਾਨਾ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਵਿਚਾਰ ਪ੍ਰਗਟ ਕੀਤਾ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਨੀਤੀ ਆਯੋਗ ਵਲੋਂ ਕੀਤਾ ਗਿਆ ਇਨਕਾਰ ਕਿਸਾਨਾਂ 'ਚ ...

ਪੂਰੀ ਖ਼ਬਰ »

ਰਾਮਦਾਸ ਅਠਾਵਲੇ ਵਲੋਂ ਟ੍ਰੇਡ ਫੇਅਰ ਦੀ ਰਸਮੀ ਸ਼ੁਰੂਆਤ

ਚੰਡੀਗੜ੍ਹ, 23 ਫਰਵਰੀ (ਆਰ.ਐਸ.ਲਿਬਰੇਟ)- ਅੱਜ ਸੈਕਟਰ 34 'ਚ ਇਕ ਟ੍ਰੇਡ ਫੇਅਰ ਦੀ ਰਸਮੀ ਸ਼ੁਰੂਆਤ ਰਾਮਦਾਸ ਅਠਾਵਲੇ ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਤੇ ਸ਼ਸਕਤੀਕਰਨ ਨੇ ਕੀਤੀ | ਉਹ ਟਰੇਡ ਫੇਅਰ ਦੀਆਂ ਵੱਖ-ਵੱਖ ਉਤਪਾਦਾਂ ਸਬੰਧੀ ਲਗਾਈਆਂ ਸਟਾਲਾਂ 'ਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਜੇਤਲੀ ਦੇ ਕਾਫ਼ਲੇ ਵਾਲੀ ਜ਼ੈਮਰ ਕਾਰ ਦੀ ਟਰਾਲੇ ਨਾਲ ਟੱਕਰ

ਅੰਮਿ੍ਤਸਰ, 23 ਫਰਵਰੀ (ਰੇਸ਼ਮ ਸਿੰਘ)- ਇੱਥੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋ ਕੇ ਅੰਮਿ੍ਤਸਰ ਸ਼ਹਿਰ 'ਚ ਸਥਿਤ ਆਪਣੇ ਘਰ ਪਰਤ ਰਹੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਸੁਰੱਖਿਆ ਅਮਲੇ 'ਚ ਸ਼ਾਮਿਲ ਇਕ ਜ਼ੈਮਰ ਸਫ਼ਾਰੀ ਗੱਡੀ ਉਸ ਵੇਲੇ ਹਾਦਸੇ ਦਾ ...

ਪੂਰੀ ਖ਼ਬਰ »

ਪਤੀ ਨੇ ਪਤਨੀ ਦਾ ਗਲਾ ਵੱਢ ਕੇ ਕੀਤੀ ਹੱਤਿਆ

ਕਰਨਾਲ, 23 ਫਰਵਰੀ (ਗੁਰਮੀਤ ਸਿੰਘ ਸੱਗੂ)- ਸਦਰ ਬਾਜ਼ਾਰ ਖੇਤਰ 'ਚ ਅੱਜ ਤੜਕਸਾਰ ਉਸ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲ ਗਈ, ਜਦੋਂ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਪਤੀ ਵਿਨੈ ਕੁਮਾਰ ਨੇ ਅੱਜ ਤੜਕੇ ਕਰੀਬ 3:30 ਵਜੇ ਆਪਣੀ ਪਤਨੀ ...

ਪੂਰੀ ਖ਼ਬਰ »

ਪਾਕਿ ਵਿਚ ਕੈਦੀ ਦੀ ਬੇਟੀ ਦੀ ਡੋਲੀ ਜੇਲ੍ਹ 'ਚੋਂ ਹੋਈ ਰੁਖ਼ਸਤ

ਅੰਮਿ੍ਤਸਰ, 23 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਡਿਸਟਿ੍ਕਟ ਮਲੀਰ ਜੇਲ੍ਹ 'ਚ ਬੰਦ ਹੱਤਿਆ ਦੇ ਦੋਸ਼ੀ ਮੁਹੰਮਦ ਰਾਸ਼ਿਦ ਵਲੋਂ ਉਸ ਦੀ ਬੇਟੀ ਅਰੂਸਾ ਦੇ ਵਿਆਹ 'ਚ ਸ਼ਾਮਿਲ ਹੋਣ ਦੀ ਇੱਛਾ ਜੇਲ੍ਹ ਦੇ ਅਫ਼ਸਰਾਂ ਵਲੋਂ ਵੱਖਰੇ ਹੀ ਢੰਗ ਨਾਲ ਪੂਰੀ ...

ਪੂਰੀ ਖ਼ਬਰ »

ਅੰਮਿ੍ਤਸਰ-ਕੈਨੇਡਾ ਦਰਮਿਆਨ ਸਿੱਧੀ ਉਡਾਣ ਲਈ ਮਲਿਕ ਨੇ ਸੱਜਣ ਨੂੰ ਦਿੱਤਾ ਮੰਗ ਪੱਤਰ

ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਪਾਰਲੀਮੈਂਟ ਮੈਂਬਰ ਹਰਜੀਤ ਸਿੰਘ ਸੱਜਣ ਨੂੰ ਮਿਲੇ | ਇਸ ਦੌਰਾਨ ਮਲਿਕ ਨੇ ਅੰਮਿ੍ਤਸਰ ਤੋਂ ਕੈਨੇਡਾ ਲਈ ...

ਪੂਰੀ ਖ਼ਬਰ »

ਸੰਗ ਮੇਲਾ ਸ੍ਰੀ ਚੋਲਾ ਸਾਹਿਬ ਲਈ ਤਿਆਰੀਆਂ ਮੁਕੰਮਲ-ਬਾਬਾ ਬੇਦੀ

ਮਿਆਣੀ, 23 ਫਰਵਰੀ (ਮੁਲਤਾਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਦੇ ਠਹਿਰਾਓ ਲਈ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਉੜਮੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ | ...

ਪੂਰੀ ਖ਼ਬਰ »

ਗੋਦ ਲਏ ਬੱਚੇ ਦੀ ਮਾਂ ਵਲੋਂ ਪਿਟਾਈ ਕਰਨ 'ਤੇ ਮਾਮਲਾ ਦਰਜ

ਫਤਿਹਾਬਾਦ, 23 ਫਰਵਰੀ (ਹਰਬੰਸ ਮੰਡੇਰ)- ਧਰਮਸ਼ਾਲਾ ਰੋਡ 'ਤੇ ਗੋਦ ਲਏ ਬੱਚੇ ਨੂੰ ਉਸ ਦੀ ਮਾਂ ਵਲੋਂ ਪਿਟਾਈ ਕਰਨ 'ਤੇ ਸ਼ਹਿਰ ਪੁਲਿਸ ਨੇ ਬਾਲ ਸੁਰੱਖਿਆ ਸਮਿਤੀ ਦੀ ਪ੍ਰਧਾਨ ਅਨੀਤਾ ਜੋੜਾ ਦੀ ਸ਼ਿਕਾਇਤ 'ਤੇ ਜੁਵੇਨਾਇਲ ਜਸਟਿਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਬੱਚੇ ਦੀ ...

ਪੂਰੀ ਖ਼ਬਰ »

7 ਲੱਖ 10 ਹਜ਼ਾਰ ਦੀ ਜੂਆ ਰਾਸ਼ੀ ਸਮੇਤ 5 ਜੁਆਰੀ ਕਾਬੂ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਪੁਲਿਸ ਮੁਖੀ ਸਿਮਰਦੀਪ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਭਰ 'ਚ ਚਲਾਏ ਜਾ ਰਹੇ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਪੁਲਿਸ ਡੱਬਵਾਲੀ ਵਲੋਂ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੰਡੀ ...

ਪੂਰੀ ਖ਼ਬਰ »

ਸੜਕਾਂ 'ਤੇ ਉੱਤਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਰੋਸ ਜਾਰੀ

ਕੁਰੂਕਸ਼ੇਤਰ, 23 ਫਰਵਰੀ (ਜਸਬੀਰ ਸਿੰਘ ਦੁੱਗਲ)– ਆਪਣੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦਾ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਹੈ | ਔਰਤਾਂ ਪੂਰੇ ਜੋਸ਼ ਨਾਲ ਪਿਛਲੇ 12 ਦਿਨਾਂ ਤੋਂ ਡਟੀ ਹੋਈਆਂ ਹਨ ਤੇ ਸਰਕਾਰ ...

ਪੂਰੀ ਖ਼ਬਰ »

ਅੰਤਰ ਕਾਲਜ ਮੁਕਾਬਲੇ 'ਚ ਜੈਰਾਮ ਕੰਨਿਆ ਕਾਲਜ ਨੇ ਹਾਸਲ ਕੀਤੇ ਪੁਰਸਕਾਰ

ਥਾਨੇਸਰ, 23 ਫਰਵਰੀ (ਅਜੀਤ ਬਿਊਰੋ)- ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੋਹਾਰ ਮਾਜਰਾ ਦੀਆਂ ਵਿਦਿਆਰਥਣਾਂ ਨੇ ਆਰੀਆ ਕੰਨਿਆ ਕਾਲਜ ਸ਼ਾਹਾਬਾਦ ਮਾਰਕੰਡਾ 'ਚ ਹੋਏ ਸੂਬਾ ਪੱਧਰੀ ਗੋਲਡਨ ਜੁਬਲੀ ਅੰਤਰ ਕਾਲਜ ਮੁਕਾਬਲੇ 'ਚ ਉਤਸ਼ਾਹ ਨਾਲ ਹਿੱਸੇਦਾਰੀ ਦਿਖਾਈ | ...

ਪੂਰੀ ਖ਼ਬਰ »

ਖੇਤ 'ਚ ਕੰਮ ਕਰਨ ਦੌਰਾਨ ਟਰੈਕਟਰ ਪਲਟਣ ਨਾਲ ਡਰਾਈਵਰ ਦੀ ਮੌਤ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਗੁਦਰਾਣਾ 'ਚ ਚਕੇਰੀਆਂ ਰੋਡ 'ਤੇ ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਦਾ ਸੰਤੁਲਨ ਵਿਗੜਣ ਨਾਲ ਟਰੈਕਟਰ ਪਲਟ ਗਿਆ ਤੇ ਡਰਾਈਵਰ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ »

ਰੇਲਵੇ ਵਲੋਂ ਕਰਵਾਇਆ ਸਰਵੇ ਸਿਰਫ਼ ਗੁੰਮਰਾਹ ਕਰਨ ਲਈ–ਝੀਂਡਾ

ਕਰਨਾਲ, 23 ਫਰਵਰੀ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰੰਘ ਝੀਂਡਾ ਨੇ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਹਰਿਆਣਾ ਵਿਚ ਨਵੀਂ ਰੇਲ ਲਾਈਨ ਵਿਛਾਉਣ ਲਈ ਜੋ ਸਰਵੇ ਰਿਪੋਰਟ ਤਿਆਰ ਕੀਤੀ ਹੈ, ...

ਪੂਰੀ ਖ਼ਬਰ »

ਕੇਂਦਰਾਂ 'ਤੇ ਤਾਲੇ ਲਾ ਕੇ ਆਂਗੜਵਾਣੀ ਵਰਕਰਾਂ ਨੇ ਕੀਤਾ 5ਵੇਂ ਦਿਨ ਧਰਨਾ ਪ੍ਰਦਰਸ਼ਨ

ਬਾਬੈਨ, 23 ਫਰਵਰੀ (ਡਾ. ਦੀਪਕ ਦੇਵਗਨ)-ਕੇਂਦਰਾਂ 'ਤੇ ਤਾਲੇ ਲਾ ਕੇ ਆਂਗਣਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਨੇ 5ਵੇਂ ਦਿਨ ਬਾਬੈਨ 'ਚ ਸੀ.ਡੀ.ਪੀ.ਓ. ਦਫ਼ਤਰ 'ਤੇ ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਖੂਬ ਰੋਸ਼ ਪ੍ਰਦਰਸ਼ਨ ਕੀਤਾ | ਅੱਜ ਦੇ ਪ੍ਰਦਰਸ਼ਨ ਦੀ ਪ੍ਰਧਾਨਗੀ ਸੰਤੋਸ਼ ...

ਪੂਰੀ ਖ਼ਬਰ »

ਸੀ.ਬੀ.ਆਈ. ਅਦਾਲਤ ਵਲੋਂ ਬੈਂਕ ਧੋਖਾਧੜੀ ਮਾਮਲੇ 'ਚ 2 ਦੋਸ਼ੀ ਕਰਾਰ

ਚੇਨਈ, 23 ਫਰਵਰੀ (ਏਜੰਸੀ)- ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਬੈਂਕ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ 'ਚ 2 ਨੂੰ ਦੋਸ਼ੀ ਠਹਿਰਾਉਂਦੇ ਹੋਏ ਚਾਰ ਸਾਲ ਦੀ ਸਖਤ ਜੇਲ੍ਹ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਜੱਜ ਐੱਸ. ਜਵਾਹਰ ਨੇ ਫੈਸਲੇ 'ਚ ਟੀ.ਐੱਸ.ਆਰ. ਵਾਸੂਦੇਵਨ ਤੇ ਸੀ. ...

ਪੂਰੀ ਖ਼ਬਰ »

ਪਿ੍ਯੰਕਾ ਚੋਪੜਾ ਵਲੋਂ ਨੀਰਵ ਮੋਦੀ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ

ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਪਿ੍ਯੰਕਾ ਚੋਪੜਾ ਨੇ ਪੀ.ਐਨ.ਬੀ. ਘੁਟਾਲੇ ਮਾਮਲੇ 'ਚ ਫ਼ਰਾਰ ਨੀਰਵ ਮੋਦੀ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ ਕਰ ਦਿੱਤਾ ਹੈ | ਇਹ ਜਾਣਕਾਰੀ ਪਿ੍ਯੰਕਾ ਚੋਪੜਾ ਦੇ ਬੁਲਾਰੇ ਨੇ ਦਿੱਤੀ | ਪਿ੍ਯੰਕਾ ਚੋਪੜਾ ਪਿਛਲੇ ਸਾਲ ਜਨਵਰੀ ਤੋਂ ਨੀਰਵ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਤਿ੍ਮਾਣ ਗਿੱਲ ਨੂੰ ਐਮ.ਐਲ.ਸੀ. ਉਮੀਦਵਾਰ ਐਲਾਨਣ 'ਤੇ ਇਲਾਕਾ ਵਾਸੀਆਂ 'ਚ ਖ਼ੁਸ਼ੀ ਦਾ ਮਾਹੌਲ

ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਸਾਊਥ ਆਸਟ੍ਰੇਲੀਆ ਰਾਜ ਵਿਚ 18 ਮਾਰਚ ਨੂੰ ਹੋਣ ਵਾਲੀਆਂ ਚੋਣਾਂ 'ਚ ਲੇਬਰ ਪਾਰਟੀ ਵਲੋਂ ਤਰਨ ਤਾਰਨ ਦੇ ਰਹਿਣ ਵਾਲੇ ਤਿ੍ਮਾਣ ਸਿੰਘ ਗਿੱਲ ਨੂੰ ਮੈਂਬਰ ਲੈਜਿਸਲੇਟਿਵ ਕੌਾਸਲ ਦੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਤਰਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX