ਦਾਦਰ ਕਲਾਂ (ਉੱਤਰ ਪ੍ਰਦੇਸ਼), 12 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮਿਰਜ਼ਾਪੁਰ ਜ਼ਿਲ੍ਹੇ 'ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ...
ਕਠਮੰਡੂ, 12 ਮਾਰਚ (ਪੀ. ਟੀ. ਆਈ.)-ਨਿਪਾਲ ਦੇ ਤ੍ਰੀਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂ ਐਸ-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਅੱਜ ਦੁਰਘਟਨਾ ਗ੍ਰਸਤ ਹੋਣ ਨਾਲ 50 ਤੋਂ ਵੀ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ ਦੱਸਿਆ ਕਿ 67 ...
ਸ੍ਰੀਨਗਰ, 12 ਮਾਰਚ (ਮਨਜੀਤਸਿੰਘ)-ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਵਿਖੇ ਤਹਿਰੀਕ-ਉਲ-ਮੁਜਾਹਦੀਨ ਦੇ ਜ਼ਿਲ੍ਹਾ ਕਮਾਂਡਰ ਸਮੇਤ 3 ਅੱਤਵਾਦੀਆਂ ਨੂੰ ਮੁਕਾਬਲੇ 'ਚ ਹਲਾਕ ਕਰ ਦਿੱਤਾ। ਪੁਲਿਸ ਦੇ ਡੀ.ਜੀ. ਪੀ. ਸ੍ਰੀ ਐਸ.ਪੀ ਵੈਦ ਨੇ ਦਾਅਵਾ ਕੀਤਾ ਕਿ ...
ਚੰਡੀਗੜ੍ਹ, 12 ਮਾਰਚ (ਐਨ. ਐਸ. ਪਰਵਾਨਾ)-ਆਹਲਾ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਹਲਕਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੀ ਜ਼ਿਮਨੀ ਚੋਣ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਛੁੱਟੀ ਵਾਲੇ ਕਿਸੇ ਦਿਨ ਹੋਣ ਦੀ ਸੰਭਾਵਨਾ ਹੈ। ਇਹ ਸੀਟ ਸ਼੍ਰੋਮਣੀ ...
ਨਵੀਂ ਦਿੱਲੀ, 12 ਮਾਰਚ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਆਈ. ਐਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਰਤੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਜਲਦ ਸੁਣਵਾਈ ਵਾਲੀ ਮੰਗ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਉਸ ਨੂੰ 24 ਮਾਰਚ ਤੱਕ ਜੇਲ੍ਹ ਭੇਜ ਦਿੱਤਾ। ਸੀ. ਬੀ. ਆਈ. ਵਲੋਂ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਘੁਟਾਲੇ ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਹੋਈ ਵਿਰੋਧੀ ਧਿਰ ਵਲੋਂ ਇਸ ਮੁੱਦੇ 'ਤੇ ਸੰਸਦ ਦੇ ਅੰਦਰ ਬਾਹਰ ਤਾਂ ਹੰਗਾਮਾ ਕੀਤਾ ਹੀ ਜਾ ਰਿਹਾ ਹੈ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖਜ਼ਾਨਾ ਮੰਤਰੀ ਅਰੁਣ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਵਰਗੇ ਉਦਯੋਗਪਤੀਆਂ ਵਲੋਂ ਬੈਂਕਾਂ ਤੋਂ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜਣ ਦੇ ਪਿਛੋਕੜ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਅੱਜ ਭਗੌੜਾ ਆਰਥਿਕ ਜੁਰਮਾਂ ਬਾਰੇ ਬਿੱਲ 2018 ਲੋਕ ਸਭਾ 'ਚ ਪੇਸ਼ ਕੀਤਾ, ਜਿਸ 'ਚ ਆਰਥਿਕ ਜੁਰਮਾਂ ਨਾਲ ਸਬੰਧਿਤ ਕਾਰਵਾਈ ਹੋਣ ਦੀ ਸੰਭਾਵਨਾ ਜਾਂ ਇਨ੍ਹਾਂ ਕਾਰਵਾਈਆਂ ਦੇ ਬਕਾਇਆ ਰਹਿਣ ਦੌਰਾਨ ਮੁਜਰਮ ਦੇ ਦੇਸ਼ ਛੱਡ ਕੇ ਭੱਜਣ ਦੀ ਸਮੱਸਿਆ ਨਾਲ ਨਜਿੱਠਣ ਦਾ ਖਾਕਾ ਪੇਸ਼ ਕੀਤਾ ਗਿਆ ਹੈ। ਬਿੱਲ ਮੁਤਾਬਿਕ ਵੱਖ-ਵੱਖ ਕਾਨੂੰਨਾਂ ਤਹਿਤ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਆਰਥਿਕ ਮੁਜਰਮਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ। ਭਾਰਤੀ ਰਿਜ਼ਰਵ ਬੈਂਕ ਕਾਨੂੰਨ 'ਸੇਬੀ' ਐਕਟ, ਦੀਵਾਲੀਆਪੁਣੇ ਬਾਰੇ ਕਾਨੂੰਨ ਵਸਤਾਂ ਅਤੇ ਸੇਵਾਵਾਂ ਬਾਰੇ ਕਾਨੂੰਨ, ਗ਼ੈਰ-ਕਾਨੂੰਨੀ ਢੰਗ ਨਾਲ ਰਕਮ ਦੇ ਲੈਣ-ਦੇਣ ਤੋਂ ਬਚਾਅ ਬਾਰੇ ਕਾਨੂੰਨ, ਕੰਪਨੀਆਂ ਬਾਰੇ ਕਾਨੂੰਨ ਅਤੇ ਵਿਦੇਸ਼ੀ ਕਾਲੇ ਧਨ ਬਾਰੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮੁਜਰਮਾਂ ਨੂੰ ਇਸ ਬਿੱਲ ਦੇ ਘੇਰੇ ਹੇਠ ਲਿਆਂਦਾ ਜਾ ਸਕੇਗਾ। ਤਕਰੀਬਨ 1 ਹਫ਼ਤਾ ਪਹਿਲਾਂ ਮੰਤਰੀ ਮੰਡਲ ਨੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਤਹਿਤ ਸਰਕਾਰ ਨੂੰ ਦੇਸ਼ ਤੋਂ ਬਾਹਰ ਗਏ ਭਗੌੜੇ, ਜੋ ਕਿ ਮੁਕੱਦਮੇ ਦੀ ਕਾਰਵਾਈ ਲਈ ਭਾਰਤ ਆਉਣ ਤੋਂ ਇਨਕਾਰੀ ਹੋਵੇ, ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਹੈ। ਇਹ ਬਿੱਲ ਉਨ੍ਹਾਂ ਭਗੌੜਿਆਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਨੇ 100 ਕਰੋੜ ਤੋਂ ਉੱਪਰ ਦੀ ਰਕਮ ਦਾ ਜੁਰਮ ਕੀਤਾ ਹੋਵੇ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਲੋਕ ਸਭਾ 'ਚ ਬਿੱਲ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਅਦਾਲਤਾਂ 'ਚ ਅਜਿਹੇ ਮੁਜਰਮਾਂ ਦੀ ਗ਼ੈਰ-ਹਾਜ਼ਰੀ ਕਾਰਨ ਕਈ ਨੁਕਸਾਨਦਾਇਕ ਨਤੀਜੇ ਸਾਹਮਣੇ ਆਏ ਹਨ ਅਤੇ ਮਾਮਲਿਆਂ ਦੀ ਪੜਤਾਲ ਕਰਨ 'ਚ ਰੁਕਾਵਟ ਪੈਦਾ ਹੁੰਦੀ ਹੈ, ਜਿਸ ਕਾਰਨ ਅਦਾਲਤ ਦਾ ਸਮਾਂ ਨਸ਼ਟ ਹੁੰਦਾ ਹੈ। ਰਾਜ ਮੰਤਰੀ ਨੇ ਕਿਹਾ ਕਿ ਅਜਿਹੇ ਅਮਲ ਨੂੰ ਰੋਕਣ ਲਈ ਹੀ ਸਰਕਾਰ ਵਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਬਿੱਲ ਦੀਆਂ ਕੁਝ ਧਾਰਾਵਾਂ ਦਾ ਵਿਰੋਧ ਕਰਦਿਆਂ ਜਨਤਾ ਦਲ ਦੇ ਭਰਤਹਰੀ ਮਹਿਤਾਬ ਨੇ ਇਸ ਦੀ ਦੁਰਵਰਤੋਂ ਦਾ ਖਦਸ਼ਾ ਪ੍ਰਗਟਾਇਆ ਪਰ ਰਾਜ ਮੰਤਰੀ ਸ਼ੁਕਲਾ ਨੇ ਖਦਸ਼ੇ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਸੁਝਾਅ ਨੂੰ ਖਾਰਜ ਕਰ ਦਿੱਤਾ।
ਸੰਸਦ 'ਚ ਹੰਗਾਮਿਆਂ ਦਾ ਦੌਰ ਜਾਰੀ
ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਹਫ਼ਤੇ 'ਚ ਹੰਗਾਮਿਆਂ ਕਾਰਨ ਠੱਪ ਹੋਇਆ ਕੰਮਕਾਜ ਅੱਜ ਵੀ ਸ਼ੁਰੂ ਨਾ ਹੋ ਸਕਿਆ। ਦੂਜੇ ਹਫ਼ਤੇ ਦੀ ਸ਼ੁਰੂਆਤ 'ਚ ਵੀ ਵੱਖ-ਵੱਖ ਮੁੱਦਿਆਂ 'ਤੇ ਹੋਏ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਦਰਜੇ ਦੀ ਮੰਗ ਕਰਦਿਆਂ ਸੰਸਦ ਦੇ ਵਿਚਕਾਰ ਆ ਗਏ, ਜਦਕਿ ਕਾਂਗਰਸ ਮੈਂਬਰ ਪੀ. ਐਨ. ਬੀ. ਘੁਟਾਲੇ 'ਤੇ ਸਰਕਾਰ ਦੀ ਚੁੱਪੀ 'ਤੇ ਘੇਰਦਿਆਂ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸਪੀਕਰ ਸੁਮਿਤਰਾ ਮਹਾਜਨ ਨੇ ਹੰਗਾਮੇ ਕਾਰਨ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸਭਾ ਮੁੜ ਜੁੜਨ 'ਤੇ ਵਿੱਤ ਰਾਜ ਮੰਤਰੀ ਨੇ ਭਗੌੜਾ ਆਰਥਿਕ ਅਪਰਾਧਾਂ ਬਾਰੇ ਬਿੱਲ ਅਤੇ ਚਿੱਟ ਫੰਡ (ਤਰਮੀਮੀ) ਬਿੱਲ 2018 ਪੇਸ਼ ਕੀਤਾ। ਹੰਗਾਮੇ ਦੌਰਾਨ ਪੇਸ਼ ਕੀਤੇ ਦੋਵਾਂ ਬਿੱਲਾਂ ਤੋਂ ਬਾਅਦ ਸਪੀਕਰ ਨੇ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ 'ਚ ਆਂਧਰਾ ਪ੍ਰਦੇਸ਼ ਅਤੇ ਪੀ. ਐਨ. ਬੀ. ਘੁਟਾਲੇ ਤੋਂ ਇਲਾਵਾ ਦਿੱਲੀ 'ਚ ਸੀਲਿੰਗ ਦੇ ਮੁੱਦੇ 'ਤੇ ਵੀ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਸੀਲਿੰਗ ਦੇ ਮੁੱਦੇ 'ਤੇ ਸਰਕਾਰ ਤੋਂ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਸਭਾ 'ਚ ਦਸਤਾਵੇਜ਼ ਰੱਖਣ ਸਮੇਂ ਸਬੰਧਿਤ ਮੰਤਰੀਆਂ ਦੇ ਨਾ ਹੋਣ 'ਤੇ ਕਾਫੀ ਖਫ਼ਾ ਹੋਏ। ਨਾਇਡੂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੋਲ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਮੀਦ ਹੈ ਸਬੰਧਿਤ ਮੰਤਰੀ ਭਵਿੱਖ 'ਚ ਧਿਆਨ ਰੱਖਣਗੇ। ਲਗਾਤਾਰ ਹੋ ਰਹੀ ਨਾਅਰੇਬਾਜ਼ੀ ਅਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਸੰਸਦ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।
ਅੰਮ੍ਰਿਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋਈਆਂ ਸੈਨੇਟ ਚੋਣਾਂ 'ਚ ਜੇਤੂ ਰਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਉਮੀਦਵਾਰ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਨੇ ਅੱਜ ਦੁਪਹਿਰ ਸੈਨੇਟਰ ਵਜੋਂ ਸਹੁੰ ਚੁੱਕੀ। ਸੂਹੇ ਲਾਲ ਰੰਗ ਦੀ ਰਵਾਇਤੀ ਥਾਰੀ ...
ਢਾਕਾ, 12 ਮਾਰਚ (ਪੀ. ਟੀ. ਆਈ.)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀ. ਐਨ. ਪੀ. ਦੀ ਮੁਖੀ ਖਾਲਿਦਾ ਜ਼ਿਆ (72) ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ 4 ਮਹੀਨਿਆਂ ਲਈ ਜ਼ਮਾਨਤ ਮਿਲਣ ਬਾਅਦ ਉਨ੍ਹਾਂ ਦੀ ਜੇਲ੍ਹ 'ਚੋ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ। ਪਰ ...
ਥੇਨੀ (ਤਾਮਿਲਨਾਡੂ), 12 ਮਾਰਚ (ਆਈ. ਏ. ਐਨ. ਐਸ.)-ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ 'ਚ ਕੁਰੰਗਨੀ ਪਹਾੜੀਆਂ ਦੇ ਜੰਗਲ 'ਚ ਲੱਗੀ ਅੱਗ ਕਾਰਨ 9 ਖੋਜੀਆਂ (ਟ੍ਰੈਕਰਜ਼) ਦੀ ਮੌਤ ਹੋ ਗਈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਅੱਗ 'ਚ ਫ਼ਸੇ ਕਰੀਬ 27 ...
ਮੁੰਬਈ, 12 ਮਾਰਚ (ਏਜੰਸੀ)-ਹਰ ਪਾਸੇ ਦਬਾਅ ਤੋਂ ਘਿਰੀ ਮਹਾਰਾਸ਼ਟਰ ਸਰਕਾਰ ਨੂੰ ਆਖ਼ਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪਈਆਂ। ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਵਿਰੋਧੀ ਧਿਰ ਅਤੇ ਆਪਣੇ ਗਠਜੋੜ ਸਾਥੀ ਸ਼ਿਵ ਸੈਨਾ ਦੇ ਦਬਾਅ ਅੱਗੇ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਮਾਜਵਾਦੀ ਪਾਰਟੀ ਵਲੋਂ ਰਾਜ ਸਭਾ 'ਚ ਨਾ ਭੇਜੇ ਜਾਣ ਤੋਂ ਨਾਰਾਜ਼ ਹੋਏ ਨਰੇਸ਼ ਅਗਰਵਾਲ ਭਾਜਪਾ 'ਚ ਸ਼ਾਮਿਲ ਹੋ ਗਏ। ਭਾਜਪਾ ਦੇ ਮੁੱਖ ਦਫ਼ਤਰ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ 'ਚ ਨਰੇਸ਼ ਅਗਰਵਾਲ ਨੇ ਪਾਰਟੀ ਦੀ ...
ਨਵੀਂ ਦਿੱਲੀ, 12 ਮਾਰਚ (ਏਜੰਸੀ)-ਜਨਤਕ ਖੇਤਰ ਦੀਆਂ ਬੈਂਕਾਂ ਦੇ ਵੱਡੇ ਅਧਿਕਾਰੀ ਨੀਰਵ ਮੋਦੀ ਖ਼ਿਲਾਫ਼ ਦਰਜ 321 ਕਰੋੜ ਦੇ ਕਰਜ਼ ਧੋਖਾਧੜੀ ਦੇ ਮਾਮਲੇ 'ਚ ਸੀ. ਬੀ. ਆਈ. ਦੀ ਜਾਂਚ ਦੇ ਘੇਰੇ 'ਚ ਆ ਗਏ ਹਨ । ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀ. ਬੀ. ਆਈ. ਨੇ ਮੁੰਬਈ 'ਚ ਨੀਰਵ ਮੋਦੀ ਦੀ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜਾਂਚ ਏਜੰਸੀਆਂ (ਸੀ. ਬੀ. ਆਈ. ਅਤੇ ਈ. ਡੀ.) ਨੂੰ ਟੂ-ਜੀ ਸਪੈਕਟਰਮ ਘੁਟਾਲੇ ਅਤੇ ਇਸ ਨਾਲ ਸਬੰਧਿਤ ਮਾਮਲਿਆਂ ਦੀ ਸਾਰੀ ਜਾਂਚ 6 ਮਹੀਨੇ 'ਚ ਪੂਰੀ ਕਰਨ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਢਿੱਲੀ ਮੱਠੀ ...
ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮਹਿਰੌਲੀ ਇਲਾਕੇ ਵਿਖੇ ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਿਸ਼ੀਪਾਲ ਮਾਪਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਕਿਸਾਨਾਂ ਦੇ ਭੱਖਦੇ ਮਸਲਿਆਂ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਏ. ਜੀ. ਪੇਰਾਰਿਵਲਨ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੇ ਅਦਾਲਤ 'ਚ ਦਾਖ਼ਲ ਜਵਾਬ 'ਚ ਕਿਹਾ ਕਿ ਇਸ ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ...
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਾ ਭੇਦ ਹੋਰ ਉਲਝਾਉਂਦਿਆ ਇਕ ਨਵੀਂ ਰਿਪੋਰਟ 'ਚ ਉਸ ਦੀ ਸੁਭਾਵਿਕ ਮੌਤ ਹੋਣ ਦੀ ਥਾਂ 'ਤੇ ਹੱਤਿਆ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦਿੱਲੀ ਦੇ ਸਾਬਕਾ ਡਿਪਟੀ ...
ਲਾਸ ਏਂਜਲਸ, 12 ਮਾਰਚ (ਏਜੰਸੀ)- ਬਰਤਾਨੀਆ ਦੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਤੇ ਅਦਾਕਾਰ ਕੇਨ ਡਾਡ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ, ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਆਪਣੀ ਸਾਥਣ ਨਾਲ ਵਿਆਹ ਕੀਤਾ ਸੀ। ਵੈਬਸਾਈਟ 'ਦਸਨ ਡਾਟ ਕੋ ਡਾਟ ਯੂ ਕੇ' ਨੇ ਉਨ੍ਹਾਂ ਦੇ ...
ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਅੱਜ ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚ ਮਾਰੇ ਛਾਪੇ ਦੌਰਾਨ ਪਾਕਿਸਤਾਨੀ ਝੰਡਾ, 2 ਦਰਜਨ ਤੋਂ ਵਧੇਰੇ ਮੋਬਾਈਲ ਤੇ ਜਿਹਾਦੀ ਸਮੱਗਰੀ ਬਰਾਮਦ ਕੀਤੀ ਹੈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਐਨ. ਆਈ. ...
ਨਵੀਂ ਦਿੱਲੀ, 12 ਮਾਰਚ (ਏਜੰਸੀ)-ਵਿਨਸਮ ਡਾਇਮੰਡਸ ਗਰੁੱਪ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਫਾਰਐਵਰ ਪ੍ਰੀਸੀਅਸ ਜਿਊਲਰੀ ਐਂਡ ਡਾਇਮੰਡਸ ਲਿ. , ਜਿਸ ਨੇ ਹਜ਼ਾਰਾਂ ਕਰੋੜ ਰੁਪਏ ਦੀ ਕਰਜ਼ 'ਚ ਧੋਖਾਧੜੀ ਕੀਤੀ ਹੈ, ਦੇ ਸਾਬਕਾ ਨਿਰਦੇਸ਼ਕ ਅਤੇ ਅਧਿਕਾਰਤ ਹਸਤਾਖਰ ਕਰਤਾ ਹਸਮੁਖ ...
ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਸਟਾਫ਼ ਸਿਲੈਕਸ਼ਨ ਕਮਿਸ਼ਨ (ਐਸ.ਐਸ.ਸੀ.) ਪੇਪਰ ਲੀਕ ਮਾਮਲੇ ਦੀ ਜਾਂਚ ਲਈ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਜਵਾਬ ਮੰਗਿਆ ਹੈ। ਅਦਾਲਤ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਅਦਾਲਤ ਦੇ ਇਸ ...
ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ 9 ਮਾਰਚ ...
ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)-ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ 'ਚ ਫ਼ੌਜ ਦੀ ਫਾਇਰਿੰਗ ਰੇਂਜ ਨੇੜੇ ਹੋਏ ਧਮਾਕੇ 'ਚ ਇਕ ਚਰਵਾਹੇ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਦੇ ਵਿਕਟਰ ਫੋਰਸ ਦੀ ਫਾਇਰਿੰਗ ਰੇਂਜ ਨੇੜੇ ਜੌਬਾਰਾ 'ਚ ਆਸ਼ਿਕ ਹੁਸੈਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX