ਤਾਜਾ ਖ਼ਬਰਾਂ


ਅਮਰੀਕਾ ਵਿਖੇ ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਸਣੇ 6 ਮੌਤਾਂ
. . .  10 minutes ago
ਵਾਸ਼ਿੰਗਟਨ, 11 ਦਸੰਬਰ - ਅਮਰੀਕਾ ਦੇ ਨਿਊਜਰਸੀ ਵਿਖੇ ਵਿਖੇ ਬੀਤੇ ਦਿਨ 2 ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਸਣੇ 6 ਲੋਕਾਂ ਦੀ ਮੌਤ ਹੋ...
ਰਾਜ ਸਭਾ 'ਚ ਅੱਜ ਕੋਈ ਪ੍ਰਸ਼ਨਕਾਲ ਨਹੀ ਹੋਵੇਗਾ
. . .  19 minutes ago
ਨਵੀਂ ਦਿੱਲੀ, 11 ਦਸੰਬਰ - ਰਾਜ ਸਭਾ ਵਿਚ ਅੱਜ ਕੋਈ ਪ੍ਰਸ਼ਨਕਾਲ ਨਹੀ ਹੋਵੇਗਾ। ਦੁਪਹਿਰ 12 ਵਜੇ ਤੋਂ ਨਾਗਰਿਕਤਾ ਸੋਧ ਬਿਲ 'ਤੇ ਬਹਿਸ ਸ਼ੁਰੂ...
ਪਿਆਜ਼ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ
. . .  24 minutes ago
ਮੁੰਬਈ, 11 ਦਸੰਬਰ - ਪਿਆਜ਼ ਦੀ ਕੀਮਤਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਹੁਣ ਪਿਆਜ਼ ਚੋਰੀ ਵੀ ਹੋਣ ਲੱਗ ਪਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁੰਬਈ ਵਿਖੇ ਜਿੱਥੇ ਕਿ ਪੁਲਿਸ...
ਭਰਾ ਵੱਲੋਂ ਪੁੱਤਰਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  3 minutes ago
ਬੰਗਾ, 11 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਸਬ ਡਿਵੀਜ਼ਨ ਦੇ ਪਿੰਡ ਭੌਰਾ ਵਿਖੇ ਬਲਬੀਰ ਸਿੰਘ ਨਾਂਅ ਦੇ ਵਿਅਕਤੀ ਨੇ ਆਪਣੇ ਪੁੱਤਰਾਂ ਅਮਰੀਕ ਸਿੰਘ ਅਤੇ ਬਲਵਿੰਦਰ ਸਿੰਘ ਨਾਲ ਮਿਲ ਕੇ...
ਭਾਜਪਾ ਸੰਸਦੀ ਦਲ ਦੀ ਮੀਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 11 ਦਸੰਬਰ - ਭਾਜਪਾ ਸੰਸਦੀ ਦਲ ਦੀ ਸੈਸ਼ਨ ਦੀ ਆਖ਼ਰੀ ਮੀਟਿੰਗ ਅੱਜ ਸਵੇਰੇ 9.30 ਵਜੇ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਵਿਚ ਸ਼ਾਮਲ...
ਮਾਲਦੀਵ ਦੇ ਵਿਦੇਸ਼ ਮੰਤਰੀ ਪਹੁੰਚੇ ਭਾਰਤ
. . .  about 1 hour ago
ਨਵੀਂ ਦਿੱਲੀ, 11 ਦਸੰਬਰ - ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਸੰਯੁਕਤ ਕਮਿਸ਼ਨ ਮੀਟਿੰਗ ਨੂੰ ਸੰਬੋਧਨ ਕਰਨ ਲਈ ਭਾਰਤ ਪਹੁੰਚ ਗਏ...
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਤੀਸਰਾ ਟੀ-20 ਮੈਚ ਅੱਜ
. . .  about 1 hour ago
ਮੁੰਬਈ, 11 ਦਸੰਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਹੋਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ 'ਤੇ...
ਅੱਜ ਦਾ ਵਿਚਾਰ
. . .  about 1 hour ago
ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  about 1 hour ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  1 day ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  1 day ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  1 day ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  1 day ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  1 day ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  1 day ago
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  1 day ago
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  1 day ago
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਪਹਿਲਾ ਸਫ਼ਾ

ਮੋਦੀ ਤੇ ਮੈਕਰੋਨ ਵਲੋਂ ਯੂ. ਪੀ. ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

ਵਾਰਾਨਸੀ ਦੇ ਗੰਗਾ ਘਾਟ 'ਚ ਮੋਦੀ ਨੇ ਮੈਕਰੋਨ ਨੂੰ ਕਰਵਾਈ ਕਿਸ਼ਤੀ 'ਚ ਸੈਰ

ਦਾਦਰ ਕਲਾਂ (ਉੱਤਰ ਪ੍ਰਦੇਸ਼), 12 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮਿਰਜ਼ਾਪੁਰ ਜ਼ਿਲ੍ਹੇ 'ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਕਠਮੰਡੂ 'ਚ ਡਿੱਗਾ ਬੰਗਲਾਦੇਸ਼ ਦਾ ਜਹਾਜ਼-50 ਤੋਂ ਵੱਧ ਮੌਤਾਂ

* 71 ਲੋਕ ਸਨ ਸਵਾਰ * ਢਾਕਾ ਤੋਂ ਆਇਆ ਸੀ

ਕਠਮੰਡੂ, 12 ਮਾਰਚ (ਪੀ. ਟੀ. ਆਈ.)-ਨਿਪਾਲ ਦੇ ਤ੍ਰੀਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂ ਐਸ-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਅੱਜ ਦੁਰਘਟਨਾ ਗ੍ਰਸਤ ਹੋਣ ਨਾਲ 50 ਤੋਂ ਵੀ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ ਦੱਸਿਆ ਕਿ 67 ...

ਪੂਰੀ ਖ਼ਬਰ »

ਅਨੰਤਨਾਗ 'ਚਵਿਦੇਸ਼ੀ ਸਮੇਤ 3 ਅੱਤਵਾਦੀ ਹਲਾਕ

ਏ.ਕੇ. ਰਾਈਫਲਾਂ, ਪਿਸਤੌਲ ਤੇ ਗਰਨੇਡਾਂ ਸਮੇਤ ਭਾਰੀ ਅਸਲ੍ਹਾ ਬਰਾਮਦ, ਕਈ ਥਾਈਂ ਝੜਪਾਂ

ਸ੍ਰੀਨਗਰ, 12 ਮਾਰਚ (ਮਨਜੀਤਸਿੰਘ)-ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਵਿਖੇ ਤਹਿਰੀਕ-ਉਲ-ਮੁਜਾਹਦੀਨ ਦੇ ਜ਼ਿਲ੍ਹਾ ਕਮਾਂਡਰ ਸਮੇਤ 3 ਅੱਤਵਾਦੀਆਂ ਨੂੰ ਮੁਕਾਬਲੇ 'ਚ ਹਲਾਕ ਕਰ ਦਿੱਤਾ। ਪੁਲਿਸ ਦੇ ਡੀ.ਜੀ. ਪੀ. ਸ੍ਰੀ ਐਸ.ਪੀ ਵੈਦ ਨੇ ਦਾਅਵਾ ਕੀਤਾ ਕਿ ...

ਪੂਰੀ ਖ਼ਬਰ »

ਸ਼ਾਹਕੋਟ ਦੀ ਜ਼ਿਮਨੀ ਚੋਣ ਅਪ੍ਰੈਲ ਦੇ ਆਖਰੀ ਹਫ਼ਤੇ ਸੰਭਵ

ਚੰਡੀਗੜ੍ਹ, 12 ਮਾਰਚ (ਐਨ. ਐਸ. ਪਰਵਾਨਾ)-ਆਹਲਾ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਹਲਕਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੀ ਜ਼ਿਮਨੀ ਚੋਣ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਛੁੱਟੀ ਵਾਲੇ ਕਿਸੇ ਦਿਨ ਹੋਣ ਦੀ ਸੰਭਾਵਨਾ ਹੈ। ਇਹ ਸੀਟ ਸ਼੍ਰੋਮਣੀ ...

ਪੂਰੀ ਖ਼ਬਰ »

ਕਾਰਤੀ ਚਿਦੰਬਰਮ ਨੂੰ 24 ਤੱਕ ਜੇਲ੍ਹ ਭੇਜਿਆ

ਨਵੀਂ ਦਿੱਲੀ, 12 ਮਾਰਚ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਆਈ. ਐਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਰਤੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਜਲਦ ਸੁਣਵਾਈ ਵਾਲੀ ਮੰਗ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਉਸ ਨੂੰ 24 ਮਾਰਚ ਤੱਕ ਜੇਲ੍ਹ ਭੇਜ ਦਿੱਤਾ। ਸੀ. ਬੀ. ਆਈ. ਵਲੋਂ ...

ਪੂਰੀ ਖ਼ਬਰ »

ਵਕੀਲ ਬੇਟੀ ਨੂੰ ਬਚਾਉਣ ਲਈ ਚੁੱਪ ਹਨ ਜੇਤਲੀ-ਰਾਹੁਲ ਗਾਂਧੀ

ਪੀ.ਐਨ.ਬੀ. ਘੁਟਾਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਦਾ ਵਿੱਤ ਮੰਤਰੀ 'ਤੇ ਸਿੱਧਾ ਹਮਲਾ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਘੁਟਾਲੇ ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਹੋਈ ਵਿਰੋਧੀ ਧਿਰ ਵਲੋਂ ਇਸ ਮੁੱਦੇ 'ਤੇ ਸੰਸਦ ਦੇ ਅੰਦਰ ਬਾਹਰ ਤਾਂ ਹੰਗਾਮਾ ਕੀਤਾ ਹੀ ਜਾ ਰਿਹਾ ਹੈ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖਜ਼ਾਨਾ ਮੰਤਰੀ ਅਰੁਣ ...

ਪੂਰੀ ਖ਼ਬਰ »

ਸੰਸਦ 'ਚ ਰੇੜਕਾ ਬਰਕਰਾਰ, ਲੋਕ ਸਭਾ 'ਚ ਭਗੌੜਾ ਆਰਥਿਕ ਜੁਰਮਾਂ ਬਾਰੇ ਬਿੱਲ ਪੇਸ਼

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਵਰਗੇ ਉਦਯੋਗਪਤੀਆਂ ਵਲੋਂ ਬੈਂਕਾਂ ਤੋਂ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜਣ ਦੇ ਪਿਛੋਕੜ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਅੱਜ ਭਗੌੜਾ ਆਰਥਿਕ ਜੁਰਮਾਂ ਬਾਰੇ ਬਿੱਲ ...

ਪੂਰੀ ਖ਼ਬਰ »

ਕ੍ਰਿਸ਼ਨਾ ਨੇ ਪਾਕਿ ਦੀ ਪਹਿਲੀ ਹਿੰਦੂ ਮਹਿਲਾ ਸੈਨੇਟਰ ਵਜੋਂ ਚੁੱਕੀ ਸਹੁੰ

ਰਵਾਇਤੀ ਥਾਰੀ ਪੋਸ਼ਾਕ ਪਹਿਨ ਕੇ ਪਹੁੰਚੀ ਸੰਸਦ ਭਵਨ

ਅੰਮ੍ਰਿਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋਈਆਂ ਸੈਨੇਟ ਚੋਣਾਂ 'ਚ ਜੇਤੂ ਰਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਉਮੀਦਵਾਰ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਨੇ ਅੱਜ ਦੁਪਹਿਰ ਸੈਨੇਟਰ ਵਜੋਂ ਸਹੁੰ ਚੁੱਕੀ। ਸੂਹੇ ਲਾਲ ਰੰਗ ਦੀ ਰਵਾਇਤੀ ਥਾਰੀ ਪੋਸ਼ਾਕ ਪਹਿਨ ਕੇ ਸਹੁੰ ਚੁੱਕ ਸਮਾਰੋਹ 'ਚ ਪਹੁੰਚੀ ਕ੍ਰਿਸ਼ਨਾ ਨੇ ਸਭ ਤੋਂ ਪਹਿਲਾਂ ਹੱਥ ਜੋੜ ਕੇ 'ਨਮਸਕਾਰ' ਕਰਦਿਆਂ ਹਾਜ਼ਰ ਸਭ ਮੈਂਬਰਾਂ ਦਾ ਧੰਨਵਾਦ ਕੀਤਾ। ਪਾਕਿਸਤਾਨ 'ਚ ਸੈਨੇਟਰ ਚੁਣੀ ਜਾਣ ਵਾਲੀ ਕ੍ਰਿਸ਼ਨਾ ਕੁਮਾਰੀ ਪਾਕਿਸਤਾਨ ਦੀ ਪਹਿਲੀ ਹਿੰਦੂ ਔਰਤ ਹੈ। ਸੂਬਾ ਸਿੰਧ ਦੇ ਜ਼ਿਲ੍ਹਾ ਨਗਰਪਾਰਕਰ ਦੇ ਪਿੰਡ ਦਾਨਾਗ੍ਰਾਮ ਦੀ ਰਹਿਣ ਵਾਲੀ ਕ੍ਰਿਸ਼ਨਾ ਸੂਬਾ ਸਿੰਧ ਦੀ ਜਿਸ ਸੀਟ ਤੋਂ ਜੇਤੂ ਰਹੀ ਉਹ ਔਰਤਾਂ ਲਈ ਰਾਖਵੀਂ ਰੱਖੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਫਰਵਰੀ 1979 ਨੂੰ ਪਿੰਡ ਦੇ ਗ਼ਰੀਬ ਮਜ਼ਦੂਰ ਜੁਗਨੂੰ ਕੋਹਲੀ ਦੇ ਘਰ ਪੈਦਾ ਹੋਈ ਕ੍ਰਿਸ਼ਨਾ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ 3 ਸਾਲ ਤਕ ਜ਼ਿਲ੍ਹਾ ਉਮਰਕੋਟ ਦੇ ਜ਼ਿਮੀਂਦਾਰ ਵਲੋਂ ਬੰਧੂਆ ਮਜ਼ਦੂਰੀ ਕਰਾਏ ਜਾਣ ਹਿਤ ਆਪਣੀ ਕੈਦ ਵਿਚ ਰੱਖਿਆ ਗਿਆ ਸੀ। ਉਸ ਸਮੇਂ ਕ੍ਰਿਸ਼ਨਾ ਤੀਸਰੀ ਜਮਾਤ ਦੀ ਵਿਦਿਆਰਥਣ ਸੀ। 16 ਸਾਲ ਦੀ ਉਮਰ 'ਚ ਜਦੋਂ ਉਹ 9ਵੀਂ ਜਮਾਤ 'ਚ ਪੜ੍ਹ ਰਹੀ ਸੀ ਤਾਂ ਉਸ ਦਾ ਵਿਆਹ ਲਾਲ ਚੰਦ ਨਾਲ ਹੋਇਆ। ਵਿਆਹ ਦੇ ਬਾਅਦ ਆਪਣੇ ਪਤੀ ਦੇ ਸਹਿਯੋਗ ਨਾਲ ਪੜ੍ਹਾਈ ਜਾਰੀ ਰੱਖਦਿਆਂ ਉਸ ਨੇ ਸਾਲ 2013 'ਚ ਸਿੰਧ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ 'ਚ ਮਾਸਟਰ ਡਿਗਰੀ ਕੀਤੀ ਅਤੇ ਇਸਲਾਮਾਬਾਦ 'ਚ ਕਰਵਾਈ ਤੀਜੀ ਮੇਹਰਗੜ੍ਹ ਹਿਊਮਨ ਰਾਈਟਸ ਯੂਥ ਲੀਡਰਸ਼ਿਪ ਵਰਕਸ਼ਾਪ ਤੇ ਸਿਖਲਾਈ ਕੈਂਪ 'ਚ ਹਿੱਸਾ ਲੈਣ ਦੇ ਬਾਅਦ ਸਮਾਜਿਕ ਅੰਦੋਲਨਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਆਪਣੇ ਭਰਾ ਵਕੀਲ ਵੀਰਜੀ ਕੋਹਲੀ ਨਾਲ ਉਹ ਰਾਜਨੀਤਿਕ ਮੈਦਾਨ 'ਚ ਉੱਤਰੀ, ਜੋ ਕਿ ਇਸ ਸਮੇਂ ਯੂਨੀਅਨ ਕੌਂਸਲ ਬੇਰੇਨੀ ਦਾ ਚੇਅਰਮੈਨ ਹੈ। ਕ੍ਰਿਸ਼ਨਾ ਦੇ ਇਲਾਕੇ 'ਚ ਜ਼ਿਆਦਾਤਰ ਵਸੋਂ ਦਲਿਤ ਹਿੰਦੂ ਭਾਈਚਾਰੇ ਦੀ ਹੈ ਜੋ ਕਿ ਕ੍ਰਿਸ਼ਨਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਕ੍ਰਿਸ਼ਨਾ ਦੇ ਨਾਲ ਹੀ ਉਕਤ ਸੈਨੇਟ ਚੋਣਾਂ 'ਚ ਜੇਤੂ ਰਹੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸ੍ਰੀ ਅਨਵਰ ਲਾਲ ਦੀਨ ਵਲੋਂ ਵੀ ਸਹੁੰ ਚੁੱਕੀ ਗਈ।


ਖ਼ਬਰ ਸ਼ੇਅਰ ਕਰੋ

ਖਾਲਿਦਾ ਜ਼ਿਆ ਨੂੰ ਮਿਲੀ ਜ਼ਮਾਨਤ, ਇਕ ਹੋਰ ਮਾਮਲੇ 'ਚ ਤਾਜ਼ਾ ਸੰਮਨ

ਢਾਕਾ, 12 ਮਾਰਚ (ਪੀ. ਟੀ. ਆਈ.)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀ. ਐਨ. ਪੀ. ਦੀ ਮੁਖੀ ਖਾਲਿਦਾ ਜ਼ਿਆ (72) ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ 4 ਮਹੀਨਿਆਂ ਲਈ ਜ਼ਮਾਨਤ ਮਿਲਣ ਬਾਅਦ ਉਨ੍ਹਾਂ ਦੀ ਜੇਲ੍ਹ 'ਚੋ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ। ਪਰ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਜੰਗਲ 'ਚ ਅੱਗ ਲੱਗਣ ਕਾਰਨ 10 ਟ੍ਰੈਕਰਾਂ ਦੀ ਮੌਤ

ਥੇਨੀ (ਤਾਮਿਲਨਾਡੂ), 12 ਮਾਰਚ (ਆਈ. ਏ. ਐਨ. ਐਸ.)-ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ 'ਚ ਕੁਰੰਗਨੀ ਪਹਾੜੀਆਂ ਦੇ ਜੰਗਲ 'ਚ ਲੱਗੀ ਅੱਗ ਕਾਰਨ 9 ਖੋਜੀਆਂ (ਟ੍ਰੈਕਰਜ਼) ਦੀ ਮੌਤ ਹੋ ਗਈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਅੱਗ 'ਚ ਫ਼ਸੇ ਕਰੀਬ 27 ...

ਪੂਰੀ ਖ਼ਬਰ »

ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਵਾਪਸ ਲਿਆ

ਮਹਾਰਾਸ਼ਟਰ ਸਰਕਾਰ ਵਲੋਂ 6 ਮੈਂਬਰੀ ਕਮੇਟੀ ਦਾ ਗਠਨ

ਮੁੰਬਈ, 12 ਮਾਰਚ (ਏਜੰਸੀ)-ਹਰ ਪਾਸੇ ਦਬਾਅ ਤੋਂ ਘਿਰੀ ਮਹਾਰਾਸ਼ਟਰ ਸਰਕਾਰ ਨੂੰ ਆਖ਼ਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪਈਆਂ। ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਵਿਰੋਧੀ ਧਿਰ ਅਤੇ ਆਪਣੇ ਗਠਜੋੜ ਸਾਥੀ ਸ਼ਿਵ ਸੈਨਾ ਦੇ ਦਬਾਅ ਅੱਗੇ ...

ਪੂਰੀ ਖ਼ਬਰ »

ਸਪਾ ਛੱਡ ਭਾਜਪਾ 'ਚ ਸ਼ਾਮਿਲ ਹੋਏ ਨਰੇਸ਼ ਅਗਰਵਾਲ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਮਾਜਵਾਦੀ ਪਾਰਟੀ ਵਲੋਂ ਰਾਜ ਸਭਾ 'ਚ ਨਾ ਭੇਜੇ ਜਾਣ ਤੋਂ ਨਾਰਾਜ਼ ਹੋਏ ਨਰੇਸ਼ ਅਗਰਵਾਲ ਭਾਜਪਾ 'ਚ ਸ਼ਾਮਿਲ ਹੋ ਗਏ। ਭਾਜਪਾ ਦੇ ਮੁੱਖ ਦਫ਼ਤਰ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ 'ਚ ਨਰੇਸ਼ ਅਗਰਵਾਲ ਨੇ ਪਾਰਟੀ ਦੀ ...

ਪੂਰੀ ਖ਼ਬਰ »

ਨੀਰਵ ਮੋਦੀ ਦੀ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਪੁੱਛਗਿੱਛ

ਨਵੀਂ ਦਿੱਲੀ, 12 ਮਾਰਚ (ਏਜੰਸੀ)-ਜਨਤਕ ਖੇਤਰ ਦੀਆਂ ਬੈਂਕਾਂ ਦੇ ਵੱਡੇ ਅਧਿਕਾਰੀ ਨੀਰਵ ਮੋਦੀ ਖ਼ਿਲਾਫ਼ ਦਰਜ 321 ਕਰੋੜ ਦੇ ਕਰਜ਼ ਧੋਖਾਧੜੀ ਦੇ ਮਾਮਲੇ 'ਚ ਸੀ. ਬੀ. ਆਈ. ਦੀ ਜਾਂਚ ਦੇ ਘੇਰੇ 'ਚ ਆ ਗਏ ਹਨ । ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀ. ਬੀ. ਆਈ. ਨੇ ਮੁੰਬਈ 'ਚ ਨੀਰਵ ਮੋਦੀ ਦੀ ...

ਪੂਰੀ ਖ਼ਬਰ »

6 ਮਹੀਨੇ 'ਚ ਪੂਰੀ ਹੋਵੇ 2-ਜੀ ਘੁਟਾਲੇ ਦੀ ਜਾਂਚ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜਾਂਚ ਏਜੰਸੀਆਂ (ਸੀ. ਬੀ. ਆਈ. ਅਤੇ ਈ. ਡੀ.) ਨੂੰ ਟੂ-ਜੀ ਸਪੈਕਟਰਮ ਘੁਟਾਲੇ ਅਤੇ ਇਸ ਨਾਲ ਸਬੰਧਿਤ ਮਾਮਲਿਆਂ ਦੀ ਸਾਰੀ ਜਾਂਚ 6 ਮਹੀਨੇ 'ਚ ਪੂਰੀ ਕਰਨ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਢਿੱਲੀ ਮੱਠੀ ...

ਪੂਰੀ ਖ਼ਬਰ »

ਦਿੱਲੀ 'ਚ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮਹਿਰੌਲੀ ਇਲਾਕੇ ਵਿਖੇ ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਿਸ਼ੀਪਾਲ ਮਾਪਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਕਿਸਾਨਾਂ ਦੇ ਭੱਖਦੇ ਮਸਲਿਆਂ ...

ਪੂਰੀ ਖ਼ਬਰ »

ਰਾਜੀਵ ਗਾਂਧੀ ਹੱਤਿਆ ਕਾਂਡ ਨੂੰ ਮੁੜ ਨਹੀਂ ਖੋਲ੍ਹਿਆ ਜਾ ਸਕਦਾ-ਸੀ. ਬੀ. ਆਈ. ਦਾ ਸੁਪਰੀਮ ਕੋਰਟ 'ਚ ਜਵਾਬ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਏ. ਜੀ. ਪੇਰਾਰਿਵਲਨ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੇ ਅਦਾਲਤ 'ਚ ਦਾਖ਼ਲ ਜਵਾਬ 'ਚ ਕਿਹਾ ਕਿ ਇਸ ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦੀ ਗੁਪਤ ਰਿਪੋਰਟ 'ਚ ਸੁਨੰਦਾ ਪੁਸ਼ਕਰ ਦੀ ਹੱਤਿਆ ਹੋਣ ਦਾ ਖਦਸ਼ਾ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਾ ਭੇਦ ਹੋਰ ਉਲਝਾਉਂਦਿਆ ਇਕ ਨਵੀਂ ਰਿਪੋਰਟ 'ਚ ਉਸ ਦੀ ਸੁਭਾਵਿਕ ਮੌਤ ਹੋਣ ਦੀ ਥਾਂ 'ਤੇ ਹੱਤਿਆ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦਿੱਲੀ ਦੇ ਸਾਬਕਾ ਡਿਪਟੀ ...

ਪੂਰੀ ਖ਼ਬਰ »

ਮਸ਼ਹੂਰ ਬ੍ਰਿਟਿਸ਼ ਕਾਮੇਡੀਅਨ ਕੇਨ ਡਾਡ ਦਾ ਦਿਹਾਂਤ

ਲਾਸ ਏਂਜਲਸ, 12 ਮਾਰਚ (ਏਜੰਸੀ)- ਬਰਤਾਨੀਆ ਦੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਤੇ ਅਦਾਕਾਰ ਕੇਨ ਡਾਡ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ, ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਆਪਣੀ ਸਾਥਣ ਨਾਲ ਵਿਆਹ ਕੀਤਾ ਸੀ। ਵੈਬਸਾਈਟ 'ਦਸਨ ਡਾਟ ਕੋ ਡਾਟ ਯੂ ਕੇ' ਨੇ ਉਨ੍ਹਾਂ ਦੇ ...

ਪੂਰੀ ਖ਼ਬਰ »

ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚੋਂ ਪਾਕਿ ਝੰਡਾ ਤੇ ਹੋਰ ਜਿਹਾਦੀ ਸਮੱਗਰੀ ਬਰਾਮਦ

ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਅੱਜ ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚ ਮਾਰੇ ਛਾਪੇ ਦੌਰਾਨ ਪਾਕਿਸਤਾਨੀ ਝੰਡਾ, 2 ਦਰਜਨ ਤੋਂ ਵਧੇਰੇ ਮੋਬਾਈਲ ਤੇ ਜਿਹਾਦੀ ਸਮੱਗਰੀ ਬਰਾਮਦ ਕੀਤੀ ਹੈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਐਨ. ਆਈ. ...

ਪੂਰੀ ਖ਼ਬਰ »

ਜਤਿਨ ਮਹਿਤਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਨਵੀਂ ਦਿੱਲੀ, 12 ਮਾਰਚ (ਏਜੰਸੀ)-ਵਿਨਸਮ ਡਾਇਮੰਡਸ ਗਰੁੱਪ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਫਾਰਐਵਰ ਪ੍ਰੀਸੀਅਸ ਜਿਊਲਰੀ ਐਂਡ ਡਾਇਮੰਡਸ ਲਿ. , ਜਿਸ ਨੇ ਹਜ਼ਾਰਾਂ ਕਰੋੜ ਰੁਪਏ ਦੀ ਕਰਜ਼ 'ਚ ਧੋਖਾਧੜੀ ਕੀਤੀ ਹੈ, ਦੇ ਸਾਬਕਾ ਨਿਰਦੇਸ਼ਕ ਅਤੇ ਅਧਿਕਾਰਤ ਹਸਤਾਖਰ ਕਰਤਾ ਹਸਮੁਖ ...

ਪੂਰੀ ਖ਼ਬਰ »

ਐਸ. ਐਸ. ਸੀ. ਪੇਪਰ ਲੀਕ ਮਾਮਲਾ

ਸੁਪਰੀਮ ਕੋਰਟ ਨੇ ਜਨਹਿੱਤ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਸਟਾਫ਼ ਸਿਲੈਕਸ਼ਨ ਕਮਿਸ਼ਨ (ਐਸ.ਐਸ.ਸੀ.) ਪੇਪਰ ਲੀਕ ਮਾਮਲੇ ਦੀ ਜਾਂਚ ਲਈ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਜਵਾਬ ਮੰਗਿਆ ਹੈ। ਅਦਾਲਤ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਅਦਾਲਤ ਦੇ ਇਸ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੂੰ ਜ਼ਮਾਨਤ ਮਿਲੀ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ 9 ਮਾਰਚ ...

ਪੂਰੀ ਖ਼ਬਰ »

ਫ਼ੌਜ ਦੀ ਫਾਇਰਿੰਗ ਰੇਂਜ ਨੇੜੇ ਧਮਾਕੇ 'ਚ ਚਰਵਾਹੇ ਦੀ ਮੌਤ

ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)-ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ 'ਚ ਫ਼ੌਜ ਦੀ ਫਾਇਰਿੰਗ ਰੇਂਜ ਨੇੜੇ ਹੋਏ ਧਮਾਕੇ 'ਚ ਇਕ ਚਰਵਾਹੇ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਦੇ ਵਿਕਟਰ ਫੋਰਸ ਦੀ ਫਾਇਰਿੰਗ ਰੇਂਜ ਨੇੜੇ ਜੌਬਾਰਾ 'ਚ ਆਸ਼ਿਕ ਹੁਸੈਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX