ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਰੂਪਨਗਰ

ਨਿੱਜੀ ਹਸਪਤਾਲ 'ਚ 9 ਮਹੀਨੇ ਦੇ ਬੱਚੇ ਦੀ ਮੌਤ-ਲੋਕਾਂ ਨੇ ਕੀਤਾ ਪ੍ਰਦਰਸ਼ਨ

ਨੰਗਲ, 12 ਮਾਰਚ (ਗੁਰਪ੍ਰੀਤ ਗਰੇਵਾਲ)-ਪਿੰਡ ਪੱਸੀਵਾਲ ਦੇ ਸ੍ਰੀ ਸੁਖਦੇਵ ਅਤੇ ਅੰਜਨਾ ਦੇ 9 ਮਹੀਨਿਆਂ ਦੇ ਸਪੁੱਤਰ ਦੀ ਸ਼ਿਵਾਲਿਕ ਐਵੇਨਿਊ 'ਚ ਸਥਿਤ ਇਕ ਨਿੱਜੀ ਹਸਪਤਾਲ 'ਚ ਮੌਤ ਹੋਣ ਮਗਰੋਂ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਰੁੱਧ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਚੈੱਕ ਵੰਡੇ

ਰੂਪਨਗਰ, 12 ਮਾਰਚ (ਮਨਜਿੰਦਰ ਸਿੰਘ ਚੱਕਲ)-ਡਾ: ਐਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਰੂਪਨਗਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਸਮਾਗਮ ਵਿਚ ...

ਪੂਰੀ ਖ਼ਬਰ »

ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਮਜਾਰੀ ਤਸਕਰਾਂ ਅੱਗੇ ਹੋਈ ਫੇਲ੍ਹ

ਢੇਰ, 12 ਮਾਰਚ (ਸ਼ਿਵ ਕੁਮਾਰ ਕਾਲੀਆ)-ਭਾਵੇਂ ਮੌਜੂਦਾ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜੇਕਰ ਹਕੀਕਤ ਦੇਖੀ ਜਾਵੇ ਤਾਂ ਪੰਜਾਬ ਭਰ ਤਾਂ ਦੂਰ ਦੀ ਗੱਲ ਸਰਕਾਰ ਨਜ਼ਦੀਕੀ ਪਿੰਡ ਮਜਾਰੀ ਦੇ ਨਸ਼ਾ ਤਸਕਰਾਂ ਅੱਗੇ ਹੀ ਫੇਲ੍ਹ ਜਾਪ ਰਹੀ ਹੈ | ਜਿਸ ...

ਪੂਰੀ ਖ਼ਬਰ »

ਸ਼ਰਨਪ੍ਰੀਤ ਕੌਰ ਨੂੰ ਮਿਲਿਆ 'ਧੀ ਪੰਜਾਬ ਦੀ' ਵਿਸ਼ੇਸ਼ ਸਨਮਾਨ

ਬੇਲਾ, 12 ਮਾਰਚ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਬੀ. ਐਸ. ਸੀ. (ਬਾਇਓਟੈੱਕ) ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਜਿਸ ਨੇ ਕਿ ਕਿਰਪਾਲ ਸਾਗਰ ਕਾਲਜ ਆਫ਼ ਐਜੂਕੇਸ਼ਨ ਦਰੀਆ ਪੁਰ, ਨਵਾਂ ਸ਼ਹਿਰ ਵਿਚ 'ਧੀ ਪੰਜਾਬ ਦੀ' ...

ਪੂਰੀ ਖ਼ਬਰ »

ਆਈ. ਆਈ. ਟੀ. ਰੂਪਨਗਰ 'ਚ ਕਰਵਾਈ ਗਈ ਉੱਤਰ ਭਾਰਤ ਦੀ ਪਹਿਲੀ ਅੜਿੱਕਾ ਦੌੜ

ਰੂਪਨਗਰ, 12 ਮਾਰਚ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਉੱਤਰ ਭਾਰਤ ਵਿਚ ਪਹਿਲੀ ਵਾਰ ਆਈ.ਆਈ.ਟੀ. ਰੂਪਨਗਰ ਵਿਖੇ ਇੰਜੀਨੀਅਰਿੰਗ ਵਿਦਿਆਰਥੀਆਂ ਵੱਲੋਂ ਤਿਆਰ ਚਾਰ ਪਹੀਆ ਇੱਕ ਸੀਟਰ ਵਾਹਨਾਂ ਦੀ ਕੌਮੀ ਅੜਿੱਕਾ ਦੌੜ ਸਮਾਪਤ ਹੋ ਗਈ | ਚਾਰ ਘੰਟੇ ਚੱਲੀ ਇਸ 2.8 ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਮੋਰਿੰਡਾ, 12 ਮਾਰਚ (ਕੰਗ)-ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਬਚਨ ...

ਪੂਰੀ ਖ਼ਬਰ »

ਆਪਣੇ ਖ਼ਰਚੇ 'ਤੇ ਲਗਾਏ ਬੂਟਿਆਂ ਦੇ ਹੁਣ ਸਰਕਾਰ ਮੋੜੇਗੀ ਪੈਸੈ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਆਪਣੇ ਖ਼ਰਚੇ 'ਤੇ ਬੂਟੇ ਲਗਾਉਣ ਵਾਲਿਆਂ ਨੂੰ ਹੁਣ ਸਰਕਾਰ ਆਪਣੇ ਕੋਲੋਂ ਪੈਸੇ ਦੇਵੇਗੀ | ਇਹ ਜਾਣਕਾਰੀ ਦਿੰਦਿਆਂ ਵਣ ਵਿਭਾਗ ਦੇ ਰਣਧੀਰ ਸਿੰਘ ਚੱਕਲ ਵਣ ਰੇਂਜ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਬੀ. ਬੀ. ਐਮ. ਬੀ. ਡੇਲੀਵੇਜ ਵਰਕਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਨੰਗਲ, 12 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਡੇਲੀਵੇਜ ਵਰਕਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਅੱਜ ਪ੍ਰਧਾਨ ਰਾਮ ਚੰਦਰ ਦੀ ਅਗਵਾਈ ਹੇਠ ਰੋਸ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਕਿਰਤੀਆਂ ਦੇ ਪਰਿਵਾਰਾਂ ਅਤੇ ਛੋਟੇ ਬੱਚਿਆਂ ਨੇ ਭਾਗ ਲਿਆ ਅਤੇ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਖੈਰਪੁਰ/ ਢੰਗਰਾਲੀ ਵਿਖੇ ਤਜਵੀਜ਼ਸ਼ੁਦਾ ਅੰਡਰ ਬਿ੍ਜ ਦਾ ਦੌਰਾ

ਮੋਰਿੰਡਾ, 12 ਮਾਰਚ (ਪਿ੍ਤਪਾਲ ਸਿੰਘ)-ਮੈਡਮ ਰੂਹੀ ਦੁੱਗ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਨੇ ਰੇਲਵੇ ਵਿਭਾਗ ਵਲੋਂ ਖੈਰਪੁਰ/ਢੰਗਰਾਲੀ ਵਿਖੇ ਤਜਵੀਜ਼ਸ਼ੁਦਾ ਅੰਡਰ ਬਿ੍ਜ ਦਾ ਦੌਰਾ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਰੇਲਵੇ ਅੰਡਰ ਬਿ੍ਜ ਕਾਰਨ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਪੁਰਖਾਲੀ, 12 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ 60 ਯੂਨਿਟ ਖ਼ੂਨ ਦਾਨ ਕੀਤਾ | ਸੰਸਥਾ ਦੇ ਐਨ. ਐਸ. ਐਸ. ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕਵਿਤਾ ਉਚਾਰਣ ਅਤੇ ਸੁਰਖੀ ਲਿਖਣ ਦੇ ਮੁਕਾਬਲੇ ਕਰਵਾਏ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ 'ਚ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਅੱਜ ਕਵਿਤਾ ਉਚਾਰਣ ਅਤੇ ਸੁਰਖੀ ਲਿਖਣ ਦੇ ...

ਪੂਰੀ ਖ਼ਬਰ »

ਹਰੀਪੁਰ ਵਿਖੇ ਮਹਿਲਾ ਮੰਡਲ ਦੀ ਚੋਣ

ਪੁਰਖਾਲੀ, 12 ਮਾਰਚ (ਬੰਟੀ)-ਹਰੀਪੁਰ ਵਿਖੇ ਮਹਿਲਾ ਮੰਡਲ ਦੀ ਚੋਣ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਕਾਕਾ ਸਿੰਘ ਅਤੇ ਮੁੱਖ ਸੇਵਿਕਾ ਮੈਡਮ ਸੁਧਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਚੋਣ ਦੌਰਾਨ ਸਤਵੀਰ ਕੌਰ ਨੂੰ ਮਹਿਲਾ ਮੰਡਲ ਦੇ ਪ੍ਰਧਾਨ, ਜਸਵੰਤ ਕੌਰ ਮੀਤ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਸਿੰਘ 16 ਨੂੰ ਰੱਖਣਗੇ ਪੁਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ

ਨੰਗਲ, 12 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ 441.60 ਲੱਖ ਦੀ ਲਾਗਤ ਨਾਲ ਪਿੰਡ ਬਰਾਰੀ ਵਿਖੇ 110 ਮੀਟਰ ਲੰਬਾ ਅਤੇ 10 ਮੀਟਰ ਚੌੜਾ ਪੁਲ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਚਿਰਕਾਲੀ ਮੰਗ ਪੂਰੀ ਹੋਵੇਗੀ ਅਤੇ ਇਹ ਪੁਲ ਇਲਾਕੇ ਦੇ ਵਿਕਾਸ ਲਈ ਵਰਦਾਨ ਸਾਬਤ ਹੋਵੇਗਾ | ...

ਪੂਰੀ ਖ਼ਬਰ »

888ਮੋਰਿੰਡਾ-ਰੂਪਨਗਰ ਰੋਡ 'ਤੇ ਗੰਨੇ ਦੀ ਭਰੀ ਟਰਾਲੀ ਪਲਟੀ

ਮੋਰਿੰਡਾ, 12 ਮਾਰਚ (ਪਿ੍ਤਪਾਲ ਸਿੰਘ)-ਅਤਿ ਖਸਤਾ ਹੋ ਚੁੱਕੀ ਮੋਰਿੰਡਾ-ਰੂਪਨਗਰ ਰੋਡ 'ਤੇ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਰੋਡ ਦੀ ਮੁਰੰਮਤ ਨੂੰ ਲੈ ਕੇ ਕੋਈ ਕਾਰਗੁਜ਼ਾਰੀ ਵੇਖਣ ਨੂੰ ਨਹੀਂ ਮਿਲ ਰਹੀ | ...

ਪੂਰੀ ਖ਼ਬਰ »

ਆਵਾਰਾ ਜਾਨਵਰਾਂ ਦੀ ਸਮੱਸਿਆ ਬਣੀ ਨਾਸੂਰ

ਨੰਗਲ, 12 ਮਾਰਚ (ਗੁਰਪ੍ਰੀਤ ਗਰੇਵਾਲ)-ਨੰਗਲ ਦੇ ਲੋਕਾਂ ਲਈ ਆਵਾਰਾ ਜਾਨਵਰਾਂ ਦੀ ਸਮੱਸਿਆ ਨਾਸੂਰ ਬਣ ਚੁੱਕੀ ਹੈ ਅਤੇ ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ | ਸੜਕਾਂ/ਰੇਲ ਲਾਈਨਾਂ/ਬਾਜ਼ਾਰਾਂ/ਹੋਰ ਜਨਤਕ ਥਾਵਾਂ 'ਤੇ ਘੁੰਮ ਰਹੇ ...

ਪੂਰੀ ਖ਼ਬਰ »

ਪਿ੍੍ਰੰ. ਸੁਰਜੀਤ ਕੌਰ ਨੇ 'ਜੇਲ੍ਹ ਚਿੱਠੀਆਂ' ਅਨੁਵਾਦ ਕੀਤੀ

ਨੰਗਲ, 12 ਮਾਰਚ (ਗੁਰਪ੍ਰੀਤ ਗਰੇਵਾਲ)-ਇਲਾਕੇ ਦੀ ਉੱਘੀ ਸਮਾਜ ਸੇਵਿਕਾ ਅਤੇ ਮਾਤਾ ਸਾਹਿਬ ਕੌਰ ਅਕੈਡਮੀ ਪਿੰਡ ਡੱਬਰੀ ਦੀ ਕਰਮਯੋਗੀ ਪਿੰ੍ਰਸੀਪਲ ਸੁਰਜੀਤ ਕੌਰ ਨੇ ਪ੍ਰਸਿੱਧ ਦੇਸ਼ ਭਗਤ/ਪੰਜਾਬੀ ਲੇਖਕ ਭਾਈ ਰਣਧੀਰ ਸਿੰਘ ਦੀ ਪੁਸਤਕ 'ਜੇਲ੍ਹ ਚਿੱਠੀਆਂ' ਨੂੰ ਹਿੰਦੀ 'ਚ ...

ਪੂਰੀ ਖ਼ਬਰ »

ਪੰਜਾਬ ਜਲ ਸਰੋਤ ਵਿਭਾਗ ਦੇ ਕਰਮਚਾਰੀਆਂ ਦਾ ਧਰਨਾ ਛੇਵੇਂ ਦਿਨ ਵੀ ਰਿਹਾ ਜਾਰੀ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਜਲ ਸਰੋਤ ਕਰਮਚਾਰੀ ਯੂਨੀਅਨ ਪੰਜਾਬ ਦੀ ਸ੍ਰੀ ਅਨੰਦਪੁਰ ਸਾਹਿਬ ਇਕਾਈ ਵਲੋਂ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਾ ਹੋਣ ਦੇ ਰੋਸ ਵਜੋਂ ਸ਼ੁਰੂ ਕੀਤਾ ਧਰਨੇ ...

ਪੂਰੀ ਖ਼ਬਰ »

'ਬਜਾਓ ਢੋਲ ਖੋਲ੍ਹੋ ਪੋਲ' ਰੈਲੀ ਦੇ ਸਬੰਧ 'ਚ ਭਾਜਪਾ ਵਰਕਰਾਂ ਦੀ ਮੀਟਿੰਗ

ਕੀਰਤਪੁਰ ਸਾਹਿਬ, 12 ਮਾਰਚ (ਵਿਜੈਪਾਲ ਸਿੰਘ ਢਿੱਲੋਂ)-18 ਮਾਰਚ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਭਾਜਪਾ ਵਲੋਂ ਕੀਤੀ ਜਾ ਰਹੀ ਬਜਾਓ ਢੋਲ ਖੋਲ੍ਹੋ ਪੋਲ ਰੈਲੀ ਦੇ ਸਬੰਧ ਵਿਚ ਅੱਜ ਭਾਜਪਾ ਵਰਕਰਾਂ ਦੀ ਇਕ ਮੀਟਿੰਗ ਇੱਥੇ ਰਾਮ ਮੰਦਰ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਆਈ. ਟੀ. ਕੰਪਨੀ ਦਾ ਵਿੱਦਿਅਕ ਟੂਰ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਸੀ. ਏ. ਦੇ ਵਿਦਿਆਰਥੀਆਂ ਦਾ ਆਈ. ਟੀ. ਕੰਪਨੀ ਜੈੱਡ ਸਟਾਰਟ ਸਲਿਯੂ੍ਹਨਜ਼ ਪਟਿਆਲਾ ਵਿਖੇ ਇਕ ਦਿਨਾਂ ਵਿੱਦਿਅਕ ਟੂਰ ਕਰਵਾਇਆ ਗਿਆ | ਇਸ ਟੂਰ ਵਿਚ ਲਗਭਗ 20 ਦੇ ਕਰੀਬ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਇ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਨ ਦਿਵਸ 15 ਨੂੰ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਕਰਨੈਲ ਸਿੰਘ, ਨਿੱਕੂਵਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ 15 ਮਾਰਚ, 2018 ਦਿਨ ਵੀਰਵਾਰ ਨੂੰ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ | ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ 'ਸੁਰਮਈ ਸ਼ਾਮ' ਯਾਦਗਾਰੀ ਹੋ ਨਿੱਬੜਿਆ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਸੁਰਮਈ ਸ਼ਾਮ ਯਾਦਗਾਰੀ ਹੋ ਨਿੱਬੜਿਆ | ਪਰਿਆਸ ਕਲਾ ਮੰਚ ਸ੍ਰੀ ਅਨੰਦਪੁਰ ਸਾਹਿਬ ਵਲੋਂ ਪੰਜਾਬ ਮਾਂ ਬੋਲੀ ਦੇ ਸਨਮਾਨ 'ਚ ਸਥਾਨਕ ਸ੍ਰੀ ਗੁਰੂ ਤੇਗ ...

ਪੂਰੀ ਖ਼ਬਰ »

ਸਿੰਘਪੁਰ ਵਿਖੇ ਆਈ. ਟੀ. ਆਈ. ਦੀ ਬਣਾਈ ਵਿਸ਼ਾਲ ਇਮਾਰਤ ਬਣੀ ਚਿੱਟਾ ਹਾਥੀ

ਨੂਰਪੁਰ ਬੇਦੀ, 12 ਮਾਰਚ (ਰਾਜੇਸ਼ ਚੌਧਰੀ)-ਭਾਵੇਂ ਕਾਂਗਰਸ ਸਰਕਾਰ ਨੂੰ ਬਣਿਆ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰੰਤੂ ਹੁਣ ਤੱਕ ਪਿਛਲੀ ਗੱਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟ ਸ਼ੁਰੂ ਨਹੀਂ ਕੀਤੇ ਗਏ | ਦੱਸਣਯੋਗ ਹੈ ਕਿ 1 ਜਨਵਰੀ 2016 ਨੂੰ ਪੰਜਾਬ ...

ਪੂਰੀ ਖ਼ਬਰ »

ਸਰਕਾਰ ਜੀ! ਅੰਗਹੀਣਾਂ ਦੀ ਵੀ ਸਾਰ ਲਓ. . .

ਨੂਰਪੁਰ ਬੇਦੀ, 12 ਮਾਰਚ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਹੈਂਡੀਕੈਪਡ ਸਰਵਿਸ ਸੁਸਾਇਟੀ ਦੀ ਮੀਟਿੰਗ ਗੁਰਦੁਆਰਾ ਗੁਰੁ ਕਾ ਖੂਹ ਮੁੰਨੇ ਵਿਖੇ ਕੀਤੀ ਗਈ ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਅੰਗਹੀਣ ਵਿਅਕਤੀਆਂ ਨੇ ਭਾਗ ਲਿਆ | ਇਸ ਮੌਕੇ ਇਕੱਤਰ ਅੰਗਹੀਣਾਂ ਨੇ ...

ਪੂਰੀ ਖ਼ਬਰ »

ਘਰ-ਘਰ ਜਾ ਕੇ 2793 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਦਵਾਈ ਦੀਆਂ ਬੰੂਦਾਂ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਪਲਸ ਪੋਲੀਓ ਮੁਹਿੰਮ ਦੇ ਅੱਜ ਦੂਜੇ ਦਿਨ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ ਤੇ ਸਲੱਮ ਏਰੀਆ ਵਿਚ ਘਰ-ਘਰ ਜਾ ਕੇ 5 ਸਾਲ ਤੱਕ ਦੇ 2793 ਬੱਚਿਆਂ ਨੂੰ ਪੋਲੀਓਰੋਧਕ ਦਵਾਈ ਦੀਆਂ ਬੰੂਦਾਂ ਪਿਲਾਈਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

ਰੂਪਨਗਰ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਈ ਗੁਹਾਰ

ਰੂਪਨਗਰ, 12 ਮਾਰਚ (ਮਨਜਿੰਦਰ ਸਿੰਘ ਚੱਕਲ)-ਰੂਪਨਗਰ ਸ਼ਹਿਰ ਵਿਧਾਨ ਸਭਾ ਹਲਕਾ 50 ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਸ਼ਹਿਰ ਵਾਸੀਆਂ ਦੇ ਇਕ ਵਫ਼ਦ ਨੇ ਬੀਤੇ ਦਿਨੀਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪ੍ਰਾਰਥਨਾ ਪੱਤਰ ਦਿੱਤਾ | ਇਸ ਵਫ਼ਦ ਵਿਚ ...

ਪੂਰੀ ਖ਼ਬਰ »

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ- ਨਿਹੰਗ ਸਿੰਘਾਂ ਮਹੱਲਾ ਖੇਡਿਆ

ਨੂਰਪੁਰ ਬੇਦੀ, 12 ਮਾਰਚ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਖੱਡ ਰਾਜਗੀਰੀ ਫੂਲੜੇ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਮੁੱਖ ਸੇਵਾਦਾਰ ਬਾਬਾ ਸ਼ਸ਼ੀਪਾਲ ਸਿੰਘ ਦੀ ਅਗਵਾਈ 'ਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਭ ਤੋਂ ਪਹਿਲਾਂ ਸ੍ਰੀ ...

ਪੂਰੀ ਖ਼ਬਰ »

ਵਿਸ਼ਵ ਕਾਲਾ ਮੋਤੀਆ ਹਫ਼ਤੇ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਵਿਸ਼ਵ ਕਾਲਾ ਮੋਤੀਆ ਹਫ਼ਤੇ ਸਬੰਧੀ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਰਜਿੰਦਰ ਸਿੰਘ ਸੈਣੀ ਓਪਥੈਲਮਿਕ ਅਫ਼ਸਰ ਨੇ ਕਿਹਾ ਕਿ ਭਾਰਤ ਵਿਚ ਕਾਲਾ ਮੋਤੀਆ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਹੈ | ਇਸ ਮੌਕੇ ਕਾਲਾ ਮੋਤੀਏ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਲੱਛਣਾਂ ਵਿਚ ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿਚ ਦਰਦ, ਪੜ੍ਹਨ ਵਾਲੇ ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ, ਅੱਖਾਂ ਵਿਚ ਦਰਦ ਅਤੇ ਲਾਲੀ ਦੇ ਨਾਲ ਦਿ੍ਸ਼ਟੀ ਦੀ ਅਚਾਨਕ ਹਾਨੀ ਅਤੇ ਦਿ੍ਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਚਿੰਨ੍ਹ ਦੇ ਸਾਹਮਣੇ ਆਉਣ 'ਤੇ ਆਪਣੀਆਂ ਅੱਖਾਂ ਦਾ ਦਬਾਅ (ਪ੍ਰੈਸ਼ਰ) ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ | ਸ਼ੂਗਰ, ਬਲੱਡ ਪ੍ਰੈਸ਼ਰ ਹੋਵੇ ਜਾਂ ਜੇਕਰ ਤੁਸੀਂ ਅਲਰਜੀ, ਦਮਾ ,ਚਮੜੀ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਕਾਲੇ ਮੋਤੀਏ ਤੋਂ ਪ੍ਰਭਾਵਿਤ ਹੋ ਸਕਦੇ ਹਨ | ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਚਿੰਨ੍ਹ 'ਤੇ ਲੱਛਣ ਦਿਖਾਈ ਦਿੰਦੇ ਹਨ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਚ ਅੱਖਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਕਾਲੇ ਮੋਤੀਏ ਦੀ ਪਛਾਣ ਕਰਕੇ ਇਲਾਜ ਕੀਤਾ ਜਾ ਸਕੇ | ਇਸ ਮੌਕੇ ਡਾ: ਜਾਸਮੀਨ ਪਰਮਾਰ ਅਤੇ ਡਾ: ਜਸਪ੍ਰੀਤ ਕੌਰ ਨੇ ਬਿਮਾਰੀ ਸਬੰਧੀ ਵਿਸਥਾਰ ਪੂਰਵਕ ਜਾਣੂ ਕਰਵਾਇਆ | ਇਸ ਮੌਕੇ ਹਰਵਿੰਦਰ ਸਿੰਘ ਸੈਣੀ ਭੁਪਿੰਦਰ ਕੌਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਬਿਜਲੀ ਮੁਲਾਜ਼ਮਾਂ ਨੇ ਅਰਥੀ ਫੂਕ ਰੈਲੀ ਕਰਕੇ ਸਰਕਾਰ ਿਖ਼ਲਾਫ਼ ਕੱਢੀ ਭੜਾਸ

ਨੂਰਪੁਰ ਬੇਦੀ, 12 ਮਾਰਚ (ਹਰਦੀਪ ਸਿੰਘ ਢੀਂਡਸਾ)-ਟੈਕਨੀਕਲ ਸਰਵਿਸ ਯੂਨੀਅਨ (ਰਜਿ:) ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਪਾਵਰ ਕਾਮ ਉਪ ਮੰਡਲ ਨੂਰਪੁਰ ਬੇਦੀ ਵਿਖੇ ਬਿਜਲੀ ਮੁਲਾਜ਼ਮਾਂ ਦੀਆਂ ਤਿੰਨ ਜਥੇਬੰਦੀਆਂ ਜਿਨ੍ਹਾਂ ਵਿਚ ਟੀ.ਐਸ.ਯੂ. (ਭੰਗਲ), ਟੀ.ਐਸ.ਯੂ. (ਸੋਢੀ) ਅਤੇ ...

ਪੂਰੀ ਖ਼ਬਰ »

ਸਵੱਛਤਾ ਮਹੂਆ ਐਪ ਦੀ ਵਰਤੋਂ ਕਰਨ 'ਚ ਮੋਰਿੰਡਾ ਪੰਜਾਬ 'ਚੋਂ ਤੀਜੇ ਅਤੇ ਭਾਰਤ 'ਚੋਂ 13ਵੇਂ ਸਥਾਨ 'ਤੇ

ਮੋਰਿੰਡਾ, 12 ਮਾਰਚ (ਕੰਗ)-ਭਾਰਤ ਦੇ ਇਕ ਲੱਖ ਤੋਂ ਘੱਟ ਆਬਾਦੀ ਵਾਲੇ 3600 ਸ਼ਹਿਰਾਂ ਦਾ ਸਵੱਛਤਾ ਮਹੂਆ ਐਪ ਸਬੰਧੀ ਸਰਵੇ ਕੀਤਾ ਗਿਆ ਜਿਸ ਵਿਚ ਮੋਰਿੰਡਾ ਨੇ ਪੰਜਾਬ ਭਰ 'ਚੋਂ ਤੀਜਾ ਅਤੇ ਪੂਰੇ ਭਾਰਤ 'ਚੋਂ 13ਵਾਂ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਿ੍ੰ: ਚੌਧਰੀ ਖੋ-ਖੋ ਐਸੋਸੀਏਸ਼ਨ ਦੇ ਉਪ ਪ੍ਰਧਾਨ ਬਣੇ

ਢੇਰ, 12 ਮਾਰਚ (ਕਾਲੀਆ)-ਇਲਾਕੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਪਿ੍ੰ: ਰਾਮ ਗੋਪਾਲ ਚੌਧਰੀ ਨੂੰ ਖੋ-ਖੋ ਐਸੋਸੀਏਸ਼ਨ ਪੰਜਾਬ ਵਲੋਂ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿ੍ੰ: ਰਾਮ ਗੋਪਾਲ ਚੌਧਰੀ ਖੋ-ਖੋ ਐਸੋਸੀਏਸ਼ਨ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਸੁੂਰੇਵਾਲ ਦਾ ਰਮਨ ਬਣਿਆ ਲੈਫਟੀਨੈਂਟ

ਸਖਸਾਲ, 12 ਮਾਰਚ (ਧਰਮ ਪਾਲ)-ਸਥਾਨਕ ਪਿੰਡ ਸੂਰੇਵਾਲ ਦੇ ਵਸਨੀਕ ਰਮਨ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਲੈਫੀਨੈਂਟ ਬਣਨ 'ਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ | ਸਮਾਜ ਸੇਵੀ ਅਤੇ ਸੀਨੀਅਰ ਭਾਜਾਪਾ ਆਗੂ ਰਾਮ ਕੁਮਾਰ ਸ਼ਰਮਾ ਸਹਿਜੋਵਾਲ ਨੇ ਉਨ੍ਹਾਂ ਦੇ ਘਰ ਪਹੁੰਚ ਕੇ ...

ਪੂਰੀ ਖ਼ਬਰ »

ਆਟਾ ਦਾਲ ਸਕੀਮ ਦੇ ਕਾਰਡ ਕੱਟਣ ਨਾਲ ਲੋਕਾਂ 'ਚ ਰੋਸ

ਕੀਰਤਪੁਰ ਸਾਹਿਬ, 12 ਮਾਰਚ (ਵਿਜੈਪਾਲ ਸਿੰਘ ਢਿੱਲੋਂ)-ਨਾਲ ਲੱਗਦੇ ਪਿੰਡਾਂ ਦੇ ਵਿਚ ਪਿਛਲੀ ਸਰਕਾਰ ਵਲੋਂ ਬਣਾਏ ਗਏ ਆਟਾ ਦਾਲ ਵਾਲੇ ਕਾਰਡਾਂ ਦੇ ਕੱਟੇ ਜਾਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਨਜ਼ਦੀਕੀ ਪਿੰਡ ਬਰੂਵਾਲ, ਕਲਿਆਣਪੁਰ, ਮੌੜਾ ...

ਪੂਰੀ ਖ਼ਬਰ »

ਖ਼ੈਰ ਚੋਰੀ ਸਬੰਧੀ ਮਾਮਲਾ ਦਰਜ

ਪੁਰਖਾਲੀ, 12 ਮਾਰਚ (ਬੰਟੀ)-ਪਿੰਡ ਡੇਕਵਾਲਾ ਵਿਖੇ ਖ਼ੈਰ ਦੀ ਹੋਈ ਲੱਕੜ ਚੋਰੀ ਦੇ ਸਬੰਧ ਵਿਚ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਥਾਣਾ ਸਿੰਘ ਭਗਵੰਤ ਪੁਰ ਦੇ ਐਸ. ਐਚ. ਓ. ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ...

ਪੂਰੀ ਖ਼ਬਰ »

ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਫੇਰੀ ਨੇ ਛੇੜੀ ਚਰਚਾ

ਰੂਪਨਗਰ, 12 ਮਾਰਚ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ 'ਚ ਭਾਵੇਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀਆਂ ਦੀਆਂ ਪੋਲ ਖ਼ੋਲ ਰੈਲੀਆਂ ਦਾ ਮੂੰਹ ਤੋੜ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਖ਼ੁਦ ਕਾਂਗਰਸੀਆਂ ਦੀਆਂ ਖਿੱਲਰੀਆਂ ਲੀਰਾਂ ਵੀ ਇਕੱਠੀਆਂ ...

ਪੂਰੀ ਖ਼ਬਰ »

ਪਾਵਰਕਾਮ ਦੇ ਜੂਨੀਅਰ ਇੰਜੀ: ਵਲੋਂ ਅੱਜ ਸੱਤਵੇਂ ਦਿਨ ਵੀ ਬਾਈਕਾਟ ਜਾਰੀ ਰਿਹਾ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਦੇ ਸੱਦੇ 'ਤੇ ਪਾਵਰਕਾਮ ਅਤੇ ਟਰਾਂਸਕੋ ਕੰਪਨੀਆਂ ਵਿਚ ਕੰਮ ਕਰਦੇ ਸਮੂਹ ਪਾਵਰ ਜੂਨੀਅਰ ਇੰਜੀਨੀਅਰ ਵੱਲੋਂ ਅੱਜ ਸੱਤਵੇਂ ਦਿਨ ਵੀ ਲਗਾਤਾਰ ਸਟੋਰਾਂ, ਮੀਟਰਿੰਗ ਲੈਬਾਂ, ਬਿਜਲੀ ਬਿੱਲਾਂ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਜਬਰੀ ਬਦਲ ਕੇ ਸਕੂਲਾਂ ਅਤੇ ਅਧਿਆਪਕਾਂ ਨੂੰ ਉਜਾੜਨ ਦੀ ਕੀਤੀ ਨਿਖੇਧੀ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਿਖ਼ਲਾਫ਼ ਲਗਾਤਾਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ 'ਤੇ ਆਧਾਰਿਤ ਬਣੇ ਸਾਂਝੇ ਅਧਿਆਪਕ ਮੋਰਚੇ ਵਿਚ ਸ਼ਾਮਲ ਅਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਸ਼ਾਮਲ ਹੋ ਕੇ ਪੰਜਾਬ ...

ਪੂਰੀ ਖ਼ਬਰ »

ਦਿਨ ਦਿਹਾੜੇ ਘਰ 'ਚੋਂ 24 ਲੱਖ ਦੇ ਗਹਿਣੇ ਚੋਰੀ

ਰੈਲਮਾਜਰਾ, 12 ਮਾਰਚ (ਰਾਕੇਸ਼ ਰੋਮੀ)- ਨਜ਼ਦੀਕੀ ਪਿੰਡ ਆਸਰੋਂ ਵਿਖੇ ਦਿਨ ਦਿਹਾੜੇ ਇਕ ਘਰ ਵਿਚੋਂ ਲਗ-ਪਗ 24 ਲੱਖ ਰੁਪਏ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਹੈ | ਆਸਰੋਂ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਮਕਾਨ ਮਾਲਕ ਮੋਹਨ ਸਿੰਘ ਪੁੱਤਰ ਜੀਤ ਸਿੰਘ ਨੇ ਕਿਹਾ ਕਿ ਉਹ ...

ਪੂਰੀ ਖ਼ਬਰ »

ਬਾਬਾ ਗਾਜੀ ਦਾਸ ਕਲੱਬ ਦਾ ਦੋ ਰੋਜ਼ਾ ਖੇਡ ਮੇਲਾ ਅੱਜ ਤੋਂ- ਤਿਆਰੀਆਂ ਮੁਕੰਮਲ

ਰੂਪਨਗਰ, 12 ਮਾਰਚ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਰੂਪਨਗਰ ਦੇ ਪਿੰਡ ਰੋਡਮਾਜਰਾ-ਚੱਕਲਾਂ ਵਿਖੇ ਇਲਾਕੇ ਦੀਆਂ ਅੱਧੀ ਦਰਜਨ ਪੰਚਾਇਤਾਂ ਦੇ ਸਹਿਯੋਗ ਨਾਲ ਬਾਬਾ ਗਾਜੀ ਦਾਸ ਕਲੱਬ ਵਲੋਂ ਦੋ ਰੋਜ਼ਾ ਖੇਡ ਮੇਲਾ 13 ਮਾਰਚ ਨੂੰ ਅਰੰਭ ਹੋਵੇਗਾ ਜਿਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX