ਤਾਜਾ ਖ਼ਬਰਾਂ


ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  9 minutes ago
ਇਸਲਾਮਾਬਾਦ, 18 ਜੂਨ- ਪਾਕਿਸਤਾਨ ਨੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ 'ਚ ਪੈਂਦੇ ਇੱਕ ਹਸਪਤਾਲ 'ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਜ਼ਿਲ੍ਹਾ ਹੈੱਡ ਕੁਆਰਟਰ...
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  21 minutes ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  28 minutes ago
ਨਵੀਂ ਦਿੱਲੀ, 18 ਜੂਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੰਘੇ ਦਿਨ ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਫੌਜ ਮੁਖੀ ਜਨਰਲ ਬਿਪਿਨ ਰਾਵਤ...
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  about 1 hour ago
ਖਡੂਰ ਸਾਹਿਬ, 18 ਜੂਨ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਭਾਂਵੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ਿਆਂ ਕਾਰਨ ਸੂਬੇ 'ਚ ਵੱਖ-ਵੱਖ ਥਾਂਈ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਨਸ਼ੇ ਦੇ...
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 1 hour ago
ਸੁਲਤਾਨਵਿੰਡ, 18 ਜੂਨ (ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਖੜ੍ਹੇ ਇੱਕ ਟਰੈਕਟਰ-ਟਰਾਲੀ 'ਚ ਇੱਕ ਸਫ਼ਾਰੀ ਗੱਡੀ ਦੇ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ...
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 1 hour ago
ਊਨਾ, 18 ਜੂਨ (ਹਰਪਾਲ ਸਿੰਘ ਕੋਟਲਾ)- ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਲੰਘੇ ਦਿਨ ਹੋਏ ਅੱਤਵਾਦੀ ਹਮਲੇ 'ਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਹਮਲੇ 'ਚ 25 ਸਾਲਾ ਅਨਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਜ਼ਖ਼ਮੀ ਹੋ...
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 1 hour ago
ਫ਼ਿਰੋਜ਼ਪੁਰ, 18 ਜੂਨ (ਜਸਵਿੰਦਰ ਸਿੰਘ ਸੰਧੂ)- ਰਾਤ ਭਰ ਪਏ ਮੀਂਹ ਤੋਂ ਬਾਅਦ ਅੱਜ ਪਿੰਡ ਬਾਜ਼ੀਦਪੁਰ 'ਚ ਆਸਮਾਨੀ ਬਿਜਲੀ ਪੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲਾ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ...
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 2 hours ago
ਪਟਨਾ, 18 ਜੂਨ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੱਜ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਪੀੜਤ ਬੱਚਿਆਂ ਨੂੰ ਦੇਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੁਜ਼ੱਫਰਪੁਰ ਸਥਿਤ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਪਹੁੰਚੇ ਹਨ। ਚਮਕੀ...
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 2 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸੀ ਆਗੂ ਅਤੇ ਪੰਜਾਬ ਦੇ ਹਲਕੇ ਤਰਨਤਾਰਨ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਡਿੰਪਾ ਪਹਿਲੀ ਵਾਰ...
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 2 hours ago
ਓਟਾਵਾ, 18 ਜੂਨ- ਕੈਨੇਡਾ 'ਚ ਬਾਸਕਟਬਾਲ ਟੀਮ ਐੱਨ. ਬੀ. ਏ. ਚੈਂਪੀਅਨ ਰੈਪਟਰਜ਼ ਲਈ ਸੋਮਵਾਰ ਨੂੰ ਹੋਈ ਰੈਲੀ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਇਸੇ ਦੌਰਾਨ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ...
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਡੀ. ਸੀ., ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਵਲੋਂ ਅੱਜ ਸੂਬੇ ਭਰ 'ਚ 'ਕਲਮ ਛੋੜ' ਹੜਤਾਲ ਕੀਤੀ ਜਾ ਰਹੀ...
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 3 hours ago
ਅਜਨਾਲਾ, 18 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸੀ ਨੇਤਾ ਗੁਰਜੀਤ ਸਿੰਘ ਔਜਲਾ ਨੇ ਅੱਜ 17ਵੀਂ ਲੋਕ ਸਭਾ ਲਈ ਪੰਜਾਬੀ ਬੋਲੀ...
ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ, 'ਇਨਕਲਾਬ ਜ਼ਿੰਦਾਬਾਦ' ਦਾ ਲਾਇਆ ਨਾਅਰਾ
. . .  about 3 hours ago
ਨਵੀਂ ਦਿੱਲੀ, 18 ਜੂਨ- ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਸਹੁੰ ਪੰਜਾਬੀ ਬੋਲੀ 'ਚ ਚੁੱਕੀ ਅਤੇ ਇਸ ਤੋਂ ਮਗਰੋਂ 'ਇਨਕਲਾਬ ਜ਼ਿੰਦਾਬਾਦ' ਦਾ...
ਸੁਖਬੀਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 3 hours ago
ਨਵੀਂ ਦਿੱਲੀ, 18 ਜੂਨ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਅੱਜ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ...
ਸੰਨੀ ਦਿਓਲ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  about 4 hours ago
ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  about 4 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  about 4 hours ago
ਮੋਗਾ 'ਚ ਮਿਲਿਆ ਜਿੰਦਾ ਬੰਬ
. . .  about 4 hours ago
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਫਰੀਦਕੋਟ / ਮੁਕਤਸਰ

-ਮਾਮਲਾ ਪਿੰਡ ਦੇ ਛੱਪੜ ਦੀ ਸਫ਼ਾਈ ਵਿਚ ਰੁਕਾਵਟ ਪਾਉਣ ਦਾ-

ਪਿੰਡ ਰੋੜੀ ਕਪੂਰਾ ਵਾਸੀਆਂ ਵਲੋਂ ਬੀ.ਡੀ.ਪੀ.ਓ. ਜੈਤੋ ਦੇ ਦਫ਼ਤਰ ਅੱਗੇ ਰੋਸ ਧਰਨਾ

ਜੈਤੋ, 12 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪਿੰਡ ਰੋੜੀ ਕਪੂਰਾ ਦੇ ਸਮਾਜ ਸੇਵੀ ਅਤੇ ਧਾਰਮਿਕ ਆਗੂਆਂ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਰਪੰਚ ਅਮਰੀਕ ਸਿੰਘ ਬਰਾੜ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਰਣ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਢਿਲਵਾਂ ਕਲਾਂ ਵਿਖੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਕੋਟਕਪੂਰਾ, 12 ਮਾਰਚ (ਮੇਘਰਾਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਪਿੰਡ ਢਿਲਵਾਂ ਕਲਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਕਿਸਾਨ ਮੰਗ ਕਰ ਰਹੇ ਸਨ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ | ...

ਪੂਰੀ ਖ਼ਬਰ »

ਪਿੰਡ ਵਾੜਾ ਦਰਾਕਾ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਕੋਟਕਪੂਰਾ, 12 ਮਾਰਚ (ਮੇਘਰਾਜ)-ਪਿੰਡ ਵਾੜਾ ਦਰਾਕਾ ਦੇ ਕਈ ਪਰਿਵਾਰ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਕੁਲਤਾਰ ਸਿੰਘ ਬਰਾੜ ਅਤੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਜਿਨ੍ਹਾਂ ਵਿਚ ਸੁਖਵੀਰ ...

ਪੂਰੀ ਖ਼ਬਰ »

ਗਿਆਨੀ ਜ਼ੈਲ ਸਿੰਘ ਤੇ ਸਾਬਕਾ ਵਿਧਾਇਕ ਮੇਹਰ ਸਿੰਘ ਦੀ ਯਾਦ ਨੂੰ ਸਮਰਪਿਤ ਪੱਥਰ ਲਗਾਏ

ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ, ਸਤੀਸ਼ ਬਾਗ਼ੀ)-ਫ਼ਰੀਦਕੋਟ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਜਿਨ੍ਹਾਂ ਨੇ ਇਲਾਕੇ ਦਾ ਨਾਂਅ ਦੇਸ਼ ਅਤੇ ਵਿਦੇਸ਼ ਅੰਦਰ ਰੌਸ਼ਨ ਕੀਤਾ ਪਰ ਅੱਜ ਤੱਕ ਇਲਾਕੇ ਨੇ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦਿੱਤਾ | ਜਿਸ ਦੇ ਉਹ ਅਸਲ ...

ਪੂਰੀ ਖ਼ਬਰ »

ਪਿੰਡ ਵਾੜਾ ਭਾਈ ਕਾ ਵਿਖੇ ਮੋਦੀ ਦਾ ਪੁਤਲਾ ਫੂਕਿਆ

ਬਰਗਾੜੀ, 12 ਮਾਰਚ (ਜੀਵਨ ਗਰਗ)-ਅੱਜ ਪਿੰਡ ਵਾੜਾ ਭਾਈਕਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਡਾ. ਸਵਾਮੀਨਾਥਨ ਦੀ ਰਿਪੋਰਟ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਜਿਸ ਵਿਚ ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਨੇ ਵੱਧ ...

ਪੂਰੀ ਖ਼ਬਰ »

ਮੇਲਾ ਫ਼ੱਕਰਾਂ ਦਾ 18 ਨੂੰ -ਰਮਨ ਖੋਸਾ

ਮੰਡੀ ਲੱਖੇਵਾਲੀ, 12 ਮਾਰਚ (ਰੁਪਿੰਦਰ ਸਿੰਘ ਸੇਖੋਂ)-ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੂਫ਼ੀ ਅਤੇ ਸੱਭਿਆਚਾਰਕ ਗੀਤਾਂ ਦਾ 7ਵਾਂ ਮੇਲਾ ਫ਼ੱਕਰਾਂ ਦਾ ਜਿੰਦ ਰੱਬ ਦੀ ਰਹਿਨੁਮਾਈ ਹੇਠ ਪਿੰਡ ਦੀਪ ਸਿੰਘ ਵਾਲਾ ਨੇੜੇ ਸਾਦਿਕ (ਫ਼ਰੀਦਕੋਟ) ਵਿਖੇ ਕੁੱਲੀ ਫ਼ੱਕਰਾਂ ਦੀ ...

ਪੂਰੀ ਖ਼ਬਰ »

ਫ਼ਰੀਦਕੋਟ ਮੁੱਖ ਬੱਸ ਅੱਡੇ 'ਤੇ ਲੱਗੇ ਅੱਗ ਬੁਝਾਊ ਉਪਕਰਨ ਹੋਏ ਨਕਾਰਾ

ਫ਼ਰੀਦਕੋਟ, 12 ਮਾਰਚ (ਸਰਬਜੀਤ ਸਿੰਘ)-ਇੱਥੋਂ ਦੇ ਮੁੱਖ ਬੱਸ ਅੱਡੇ 'ਤੇ ਅੱਗ ਲੱਗਣ ਦੀ ਛੋਟੀ ਜਿਹੀ ਘਟਨਾ ਵੀ ਵੱਡਾ ਰੂਪ ਧਾਰ ਸਕਦੀ ਹੈ | ਇੱਥੇ ਲੱਗੇ ਅੱਗ ਬੁਝਾਊ ਉਪਕਰਨਾਂ ਦੀ ਹਾਲਤ ਕਾਫ਼ੀ ਬਦਤਰ ਹੋ ਚੁੱਕੀ ਹੈ | ਨਕਾਰਾ ਹੋਏ ਇਨ੍ਹਾਂ ਉਪਕਰਨਾਂ ਕਰਕੇ ਕਿਸੇ ਸਮੇਂ ਵੀ ...

ਪੂਰੀ ਖ਼ਬਰ »

ਖੇਤੀ ਅਧਿਕਾਰੀਆਂ ਵਲੋਂ ਖੇਤਾਂ ਦਾ ਨਿਰੀਖਣ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦੀਆਂ ਹਦਾਇਤਾਂ 'ਤੇ ਬਲਾਕ ਖੇਤੀਬਾੜੀ ਅਫ਼ਸਰ ਪਾਖਰ ਸਿੰਘ ਢਿੱਲੋਂ ਦੀ ਅਗਵਾਈ 'ਚ ਖੇਤੀਬਾੜੀ ਮਾਹਿਰਾਂ ਦੀ ਟੀਮ ਵਲੋਂ ਕੋਟਕਪੂਰਾ ਦੇ ਪਿੰਡਾਂ 'ਚ ਜਾ ਕੇ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ...

ਪੂਰੀ ਖ਼ਬਰ »

ਕੋਟਕਪੂਰਾ ਦੀ ਲਾਲੇਆਣਾ ਬਸਤੀ ਦਾ ਗੰਦਾ ਪਾਣੀ ਉਛਲ ਕੇ ਸੜਕ 'ਤੇ ਆਇਆ

ਕੋਟਕਪੂਰਾ, 12 ਮਾਰਚ (ਮੇਘਰਾਜ)-ਕੋਟਕਪੂਰਾ-ਜੈਤੋ ਰੋਡ 'ਤੇ ਸਥਿਤ ਲਾਲੇਆਣਾ ਬਸਤੀ ਵਾਰਡ ਨੰ: 17 ਵਿਖੇ ਸੀਵਰੇਜ ਨਾ ਹੋਣ ਕਾਰਨ ਘਰਾਂ ਦਾ ਪਾਣੀ ਗਲੀਆਂ ਅਤੇ ਸੜਕਾਂ 'ਤੇ ਖੜ੍ਹ ਗਿਆ ਹੈ | ਜਿਸ ਕਰਕੇ ਮੁੱਖ ਸੜਕ ਥਾਂ-ਥਾਂ ਤੋਂ ਟੁੱਟ ਗਈ ਹੈ ਅਤੇ ਗੰਦਾ ਪਾਣੀ ਬਦਬੋ ਮਾਰ ਰਿਹਾ ...

ਪੂਰੀ ਖ਼ਬਰ »

ਜ਼ਿਲ੍ਹਾ ਅਦਾਲਤਾਂ 'ਚ ਦਸੰਬਰ 2017 ਤੱਕ 1267 ਕੇਸ ਬਕਾਇਆ-ਜ਼ਿਲ੍ਹਾ ਮੈਜਿਸਟਰੇਟ

ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਸੰਮਣ ਤਾਮੀਲ ਕਰਵਾਉਣ ਲਈ ਸਬੰਧਿਤ ਸਟਾਫ਼ ਰਾਹੀਂ ਹੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਅਦਾਲਤੀ ਕੰਮਾਂ ਵਿਚ ਹੁੰਦੀ ਦੇਰੀ ਤੋਂ ਬਚਿਆ ਜਾ ਸਕੇ | ਇਹ ਹਦਾਇਤ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਪਰਾਸ਼ਰ ਨੇ ਸਿਵਲ ਅਤੇ ਕਰੀਮੀਨਲ ਕੇਸਾਂ ਵਿਚ ਜਾਂਚ ਪੜਤਾਲ ਸਰਲ ਬਣਾਉਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਕੀਤੀ | ਮੀਟਿੰਗ 'ਚ ਅਦਾਲਤੀ ਕੇਸਾਂ 'ਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਸ੍ਰੀ ਪਰਾਸ਼ਰ ਨੇ ਦੱਸਿਆ ਕਿ 31 ਦਸੰਬਰ 2017 ਤੱਕ ਜ਼ਿਲ੍ਹਾ ਫ਼ਰੀਦਕੋਟ ਦੀਆਂ ਅਦਾਲਤਾਂ 'ਚ ਵੱਖ-ਵੱਖ ਧਰਾਵਾਂ ਦੇ ਕੁੱਲ 1267 ਫ਼ੌਜਦਾਰੀ ਕੇਸ ਲੰਬਿਤ ਸਨ | ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐੱਸ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜ਼ਿਲ੍ਹਾ ਮੈਜਿਸਟਰੇਟ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਮਹੀਨਾ ਜਨਵਰੀ 2018 'ਚ 79 ਫ਼ੌਜਦਾਰੀ ਕੇਸ ਵੱਖ-ਵੱਖ ਧਰਾਵਾਂ ਦੇ ਨਵੇਂ ਆਏ ਅਤੇ 111 ਕੇਸਾਂ ਦਾ ਫ਼ੈਸਲਾ ਹੋ ਚੁੱਕਿਆ ਹੈ | ਜਿਨ੍ਹਾਂ ਵਿਚੋਂ 44 ਕੇਸਾਂ 'ਚ ਸਜ਼ਾ ਅਤੇ 67 ਕੇਸ ਬਰੀ ਹੋਏ ਹਨ ਅਤੇ 67 ਕੇਸਾਂ 'ਚੋਂ 33 ਕੇਸ ਰਾਜ਼ੀਨਾਮਾ/ਗਵਾਹ ਮੁੱਕਰਨ ਕਰਕੇ ਬਰੀ ਹੋਏ ਹਨ | ਜਿਸ ਕਰਕੇ ਸਰਕਾਰ ਦੇ ਹੱਕ ਵਿਚ ਹੋਏ ਕੇਸਾਂ ਦੀ ਪ੍ਰਤੀਸ਼ਤਤਾ 56 ਫ਼ੀਸਦੀ ਬਣਦੀ ਹੈ ਅਤੇ ਮਹੀਨਾ ਜਨਵਰੀ 2018 ਦੇ ਅੰਤ 'ਚ ਕੁੱਲ 1235 ਫ਼ੌਜਦਾਰੀ ਕੇਸ ਲੰਬਿਤ ਰਹਿ ਗਏ ਹਨ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਹੀਨਾ 31 ਦਸੰਬਰ 2017 ਦੇ ਅੰਤ ਤੱਕ 09 ਕੇਸ ਲੈਂਡ ਰੈਫਰੈਂਸ, 02 ਕੇਸ ਐਮ.ਏ.ਸੀ.ਟੀ, 28 ਸਿਵਲ ਅਪੀਲਾਂ ਅਤੇ 130 ਸਿਵਲ ਸੂਟ ਲੰਬਿਤ ਸਨ | ਮਹੀਨਾ ਜਨਵਰੀ 2018 ਦੌਰਾਨ ਕੋਈ ਨਵਾਂ ਲੈਂਡ ਰੈਫਰੈਂਸ, ਸਿਵਲ ਅਪੀਲ ਅਤੇ ਐਮ.ਏ.ਸੀ.ਟੀ. ਕੇਸ ਨਵਾਂ ਨਹੀਂ ਆਇਆ ਅਤੇ ਨਾ ਹੀ ਕੋਈ ਕੇਸ ਫ਼ੈਸਲਾ ਹੋਇਆ | ਉਨ੍ਹਾਂ ਦੱਸਿਆ ਕਿ 05 ਸਿਵਲ ਕੇਸ ਨਵੇਂ ਆਏ ਹਨ ਅਤੇ 02 ਸਿਵਲ ਕੇਸ ਫ਼ੈਸਲਾ ਹੋਏ ਹਨ ਅਤੇ ਦੋਨੋਂ ਹੀ ਸਿਵਲ ਕੇਸ ਸਰਕਾਰ ਦੇ ਹੱਕ ਵਿਚ ਹੋਣ ਨਾਤੇ ਕੇਸਾਂ ਦੀ ਪ੍ਰਤੀਸ਼ਤਾ 100 ਫ਼ੀਸਦੀ ਬਣਦੀ ਹੈ ਅਤੇ 31 ਜਨਵਰੀ 2018 ਦੇ ਅੰਤ ਤੱਕ 09 ਲੈਂਡ ਰੈਫਰੈਂਸ, 02 ਐਮ.ਏ.ਸੀ.ਟੀ. ਕੇਸ, 28 ਸਿਵਲ ਅਪੀਲਾਂ ਅਤੇ 133 ਸਿਵਲ ਸੂਟ ਲੰਬਿਤ ਰਹੇ ਗਏ ਹਨ | ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਪਰਾਸ਼ਰ ਨੇ ਹੀਨੀਅਸ ਕਰਾਈਮ ਦੇ ਮੁਕੱਦਮਿਆਂ 'ਚ ਮੌਕੇ ਦੀ ਫ਼ੋਟੋਗਰਾਫੀ/ਵੀਡਿਓਗ੍ਰਾਫੀ ਕਰਵਾਉਣੀ ਲਾਜ਼ਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮਾਨਯੋਗ ਅਦਾਲਤਾਂ ਵਿਚ ਸਰਕਾਰ ਦੇ ਹੱਕ ਵਿਚ ਹੋਏ ਮੁਕੱਦਮਿਆਂ ਦੀ ਪ੍ਰਤੀਸ਼ਤਤਾ ਵਧਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਬੇਲਾਂ ਸਬੰਧੀ ਰਿਕਾਰਡ ਤਫ਼ਤੀਸ਼ੀ ਅਫ਼ਸਰ ਸਮੇਂ ਸਿਰ ਪੇਸ਼ ਕਰਨ | ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਐਗਜੀਕਿਊਸ਼ਨ ਕੇਸਾਂ ਵਿਚ ਸਬੰਧਿਤ ਮਹਿਕਮੇ ਵਲੋਂ ਅਦਾਇਗੀ ਪਹਿਲ ਦੇ ਆਧਾਰ 'ਤੇ ਸਬੰਧਿਤਾਂ ਨੂੰ ਸਮੇਂ ਸਿਰ ਹੋਣੀ ਚਾਹੀਦੀ ਹੈ | ਜਿਸ ਕਾਰਨ ਮਾਨਯੋਗ ਅਦਾਲਤ ਵਲੋਂ ਹੈੱਡ/ਪ੍ਰਾਪਰਟੀ ਅਟੈਚ ਕਰਨ ਦੇ ਹੁਕਮਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਉਪ ਜ਼ਿਲ੍ਹਾ ਅਟਾਰਨੀ ਅਮਰਜੀਤ ਸਿਆਲ, ਜਗਵਿੰਦਰ ਸਿੰਘ, ਸਾਹਿਬ ਸਿੰਘ, ਸਹਾਇਕ ਜ਼ਿਲ੍ਹਾ ਅਟਾਰਨੀ ਅਮਿਤ ਓਹਰੀ, ਪੰਕਜ ਤਨੇਜਾ, ਸਤਨਾਮ ਸਿੰਘ, ਅਮਨਦੀਪ ਕੌਰ, ਸ਼ਿਲਪਾ ਗੁਪਤਾ, ਡੀ.ਐੱਸ.ਪੀ. ਫ਼ਰੀਦਕੋਟ ਜਸਤਿੰਦਰ ਸਿੰਘ, ਡੀ.ਐੱਸ.ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਤੇ ਏ.ਟੀ.ਓ. ਗੁਰਨਾਮ ਸਿੰਘ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਨਵ-ਨਿਯੁਕਤੀ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਇਕੱਤਰਤਾ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਇੱਥੋਂ ਦੇ ਮਿਊਾਸਪਲ ਪਾਰਕ 'ਚ ਨਵ-ਨਿਯੁਕਤ ਈ.ਟੀ.ਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰਜੀਤ ਸਿੰਘ ਕੰਬੋਜ, ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਦੀ ...

ਪੂਰੀ ਖ਼ਬਰ »

ਨਵੀਂ ਅਧਿਆਪਕ ਬਦਲੀ ਨੀਤੀ ਦਾ ਸਖ਼ਤ ਵਿਰੋਧ ਕਰਾਂਗੇ-ਅਧਿਆਪਕ

ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀ ਬਦਲੀ ਨੀਤੀ ਨੂੰ ਲੈ ਕੇ ਅਧਿਆਪਕ ਵਰਗ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਫ਼ਰੀਦਕੋਟ ਦੇ ਅਧਿਆਪਕਾਂ ਦੀ ਇਕ ਮੀਟਿੰਗ ਹੋਈ | ਸਰਕਾਰ ਦੀ ਅਧਿਆਪਕ ਮਾਰੂ ਨੀਤੀਆਂ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਚਾਰ ਸੇਵਾ-ਮੁਕਤ ਕਰਮਚਾਰੀਆਂ ਦਾ ਸਨਮਾਨ

ਕੋਟਕਪੂਰਾ, 12 ਮਾਰਚ (ਮੇਘਰਾਜ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮੀਟਿੰਗ ਰਣਜੀਤ ਸਿੰਘ ਕੰਵਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਆਰੰਭ ਵਿਚ ਮਹਾਨ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਫਰਵਰੀ ਅਤੇ ...

ਪੂਰੀ ਖ਼ਬਰ »

ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਡਾ: ਮੁਰਾਰੀ ਲਾਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਬਾਜਾਖਾਨਾ ਦੀ ਅਗਵਾਈ ਵਿਚ ਬਲਾਕ ਬਾਜਾਖਾਨਾ ਦੇ ਵੱਖ-ਵੱਖ ਪਿੰਡਾਂ ਵਿਚ ਪਲਸ ਪੋਲੀਓ ਮੁਹਿੰਮ ਤਹਿਤ ਪੋਲੀਓ ਰੋਗ ਦੀ ਰੋਕਥਾਮ ਲਈ ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਸਾਮਾਨ ਚੋਰੀ

ਬਰਗਾੜੀ, 12 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਕਸਬਾ ਬਰਗਾੜੀ ਵਿਖੇ ਸੁਰਿੰਦਰਪਾਲ ਸਿੰਘ ਪੁੱਤਰ ਹਰੀ ਸਿੰਘ ਬੁਰਜ ਜਵਾਹਰ ਸਿੰਘ ਵਾਲਾ, ਮੱਖਣ ਸਿੰਘ ਪੁੱਤਰ ਨਾਹਰ ਸਿੰਘ ਬਰਗਾੜੀ, ਮੇਜਰ ਸਿੰਘ ਪੁੱਤਰ ਬਲਵਿੰਦਰ ਸਿੰਘ ਬਰਗਾੜੀ ਅਤੇ ਲਖਵੀਰ ਸਿੰਘ ਪੁੱਤਰ ...

ਪੂਰੀ ਖ਼ਬਰ »

ਬਹਿਬਲ ਕਲਾਂ ਦੀ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸੁਵਿਧਾ ਕੇਂਦਰ ਬੰਦ ਨਾ ਕਰਨ ਦੀ ਮੰਗ

ਬਰਗਾੜੀ, 12 ਮਾਰਚ (ਲਖਵਿੰਦਰ ਸ਼ਰਮਾ)-ਪਿੰਡ ਬਹਿਬਲ ਕਲਾਂ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਬਣੇ ਸੁਵਿਧਾ ਕੇਂਦਰ ਵਿਖੇ ਇਕੱਠੇ ਹੋ ਕੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ...

ਪੂਰੀ ਖ਼ਬਰ »

'ਬੀੜ' ਨੇ ਬੂਟਿਆਂ ਦੀ ਸੁਰੱਖਿਆ ਲਈ ਬਾਂਸ ਦੇ ਟ੍ਰੀ-ਗਾਰਡ ਲਾਏ

ਫ਼ਰੀਦਕੋਟ, 12 ਮਾਰਚ (ਹਰਮਿੰਦਰ ਸਿੰਘ ਮਿੰਦਾ)-ਨਹਿਰੂ ਸਟੇਡੀਅਮ ਅਤੇ ਕਾਲਜ ਰੋਡ ਨੂੰ ਰਮਣੀਕ ਬਣਾਉਣ ਦੇ ਯਤਨ ਕਰ ਰਹੀ ਬੀੜ ਸੁਸਾਇਟੀ ਦੁਆਰਾ ਪੱਚੀ ਨਵੇਂ ਬੂਟੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਾਂਸ ਦੇ ਟ੍ਰੀ-ਗਾਰਡ ਲਾਏ ਗਏ | 'ਬੀੜ' ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ...

ਪੂਰੀ ਖ਼ਬਰ »

14 ਨੂੰ ਨਹਿਰੂ ਸਟੇਡੀਅਮ ਵਿਖੇ 'ਮੁਕਤਸਰ ਮੈਰਾਥਨ' ਲਈ ਹੋਵੇਗੀ ਪ੍ਰਮੋਸ਼ਨ ਦੌੜ

ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਪੈਂਦੇ ਸ਼ਹਿਰ ਗਿੱਦੜਬਾਹਾ ਵਿਖੇ 18 ਮਾਰਚ ਨੂੰ ਹੋਣ ਜਾ ਰਹੀ 'ਮੁਕਤਸਰ ਮੈਰਾਥਨ' ਦੀ ਤਿਆਰੀ ਸਬੰਧੀ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਫ਼ਰੀਦਕੋਟ ਵਿਖੇ 'ਪ੍ਰਮੋਸ਼ਨ ਦੌੜ' 14 ...

ਪੂਰੀ ਖ਼ਬਰ »

ਆਦਰਸ਼ ਸਕੂਲ ਦੇ ਅਧਿਆਪਕਾਂ ਦੀ ਤਨਖ਼ਾਹ ਜਾਰੀ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਸੁਖ ਸਾਗਰ ਵੈੱਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਆਦਰਸ਼ ਸਕੂਲ ਪੱਕਾ ਦੇ ਅਧਿਆਪਕਾਂ ਨੂੰ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਵਲੋਂ ਰਹਿੰਦੀਆਂ ਤਨਖ਼ਾਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਨਰਿੰਦਰ ਸਿੰਘ ...

ਪੂਰੀ ਖ਼ਬਰ »

ਯੂਨੀਅਨ ਵਲੋਂ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਅੱਜ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ)-ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਬਣਾਏ ਗਏ ਸਿੱਖਿਆ ਬਚਾਓ ਮੰਚ ਪੰਜਾਬ ਵਲੋਂ ਆਪਣੀਆਂ ਮੰਗਾਂ ਮਨਾਉਣ ਲਈ 13 ਮਾਰਚ ਨੂੰ ਸਵੇਰੇ 11 ਵਜੇ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਸੂਬਾ ਪੱਧਰ ਦੀ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ-ਬਲਕਾਰ ਸਿੰਘ

ਬਾਜਾਖਾਨਾ, 12 ਮਾਰਚ (ਜੀਵਨ ਗਰਗ)-ਅੱਜ ਐਸ.ਐਸ.ਪੀ.ਫ਼ਰੀਦਕੋਟ ਡਾ. ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਟਰੈਫ਼ਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਫ਼ਰੀਦਕੋਟ ਦੇ ਹੈੱਡ ਕਾਂਸਟੇਬਲ ਬਲਕਾਰ ਸਿੰਘ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਵਿਰਾਸਤੀ ਸਵਾਲ-ਜਵਾਬ ਮੁਕਾਬਲੇ ਕਰਵਾਏ ਵਿਰਾਸਤੀ ਸਵਾਲ-ਜਵਾਬ ਮੁਕਾਬਲੇ ਕਰਵਾਏ

ਬਾਜਾਖਾਨਾ, 12 ਮਾਰਚ (ਜੀਵਨ ਗਰਗ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਪੰਜਾਬੀ ਵਿਭਾਗ ਵਲੋਂ ਵਿਰਾਸਤੀ ਸਵਾਲ ਜਵਾਬ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥਣਾਂ ਦੀ ਚੋਣ ਲਿਖਤੀ ਪ੍ਰੀਖਿਆ ਲੈ ਕੇ ਕੀਤੀ ਗਈ | ਲਿਖਤੀ ਪ੍ਰੀਖਿਆ ਵਿਚੋਂ ਚੁਣੀਆਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਣਕਾਰੀ ਦਿੱਤੀ

ਸਾਦਿਕ, 12 ਮਾਰਚ (ਆਰ.ਐਸ.ਧੰੁਨਾ, ਗੁਰਭੇਜ ਸਿੰਘ ਚੌਹਾਨ)-ਐੱਸ.ਬੀ.ਆਰ.ਐੱਸ. ਕਾਲਜ ਫ਼ਾਰ ਵੋਮੈਨ ਘੁੱਦੂਵਾਲਾ ਵਿਖੇ ਚੱਲ ਰਹੇ ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਵੋਟਾਂ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਗੋਇਲ ਅਗਰਵਾਲ ਸੇਵਾ ਸਮਿਤੀ ਕੋਟਕਪੂਰਾ ਦੇ ਪ੍ਰਧਾਨ ਬਣੇ

ਕੋਟਕਪੂਰਾ, 12 ਮਾਰਚ (ਮੇਘਰਾਜ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਅਗਰਵਾਲ ਸੇਵਾ ਸੰਮਤੀ (ਰਜਿ:) ਕੋਟਕਪੂਰਾ ਦੇ ਅਗਲੇ ਦੋ ਸਾਲਾਂ ਲਈ ਪ੍ਰਧਾਨ ਦੀ ਚੋਣ ਲਈ ਜਨਰਲ ਹਾਊਸ ਦੀ ਮੀਟਿੰਗ ਸਥਾਨਕ ਸੇਤੀਆ ਰਿਜ਼ੋਰਟਸ ਵਿਖੇ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਸੰਸਥਾ ਦੇ ਸਕੱਤਰ ...

ਪੂਰੀ ਖ਼ਬਰ »

ਜਲੰਧਰ ਰੈਲੀ 'ਚ ਭਾਜਪਾ ਵਰਕਰ ਸ਼ਾਮਿਲ ਹੋਣਗੇ-ਸੁਨੀਤਾ ਗਰਗ

ਕੋਟਕਪੂਰਾ, 12 ਮਾਰਚ (ਮੋਹਰ ਸਿੰਘ ਗਿੱਲ, ਮੇਘਰਾਜ)-ਭਾਰਤੀ ਜਨਤਾ ਪਾਰਟੀ ਦੀ ਜਲੰਧਰ ਵਿਖੇ 18 ਮਾਰਚ ਨੂੰ ਹੋਣ ਵਾਲੀ 'ਵਜਾਓ ਢੋਲ, ਖੋਲ੍ਹੋ ਪੋਲ' ਰੈਲੀ ਸਬੰਧੀ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਦੇ ਗ੍ਰਹਿ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਫੇਅਰਸਟੋਨ ਨੇ ਲਗਵਾਇਆ ਕੈਨੇਡਾ ਦਾ ਵੀਜ਼ਾ

ਸਾਦਿਕ, 12 ਮਾਰਚ (ਆਰ.ਐਸ.ਧੰੁਨਾ)-ਇਲਾਕੇ ਦੀ ਮਸ਼ਹੂਰ ਕੰਪਨੀ ਫੇਅਰਸਟੋਨ ਇਮੀਗ੍ਰੇਸ਼ਨ ਸਰਵਿਸਿਜ਼ ਜੋ ਸਟੂਡੈਂਟਸ ਵੀਜ਼ੇ ਦੇ ਨਾਲ ਨਾਲ ਮਲਟੀਪਲ ਵੀਜ਼ੇ ਅਤੇ ਓਪਨ ਸਪਾਊਸ ਵਰਕ ਪਰਮਿਟ ਲਗਵਾਉਣ ਵਿਚ ਮੋਹਰੀ ਹੈ, ਵਲੋਂ ਪਿੰਡ ਸ਼ੇਰ ਸਿੰਘ ਵਾਲਾ ਦੇ ਲੜਕੇ ਮਨਜਿੰਦਰ ਸਿੰਘ ...

ਪੂਰੀ ਖ਼ਬਰ »

ਜੇ ਪ੍ਰਬੰਧ ਠੀਕ ਹੋਵੇ ਤਾਂ ਪੰਜਾਬ ਵਰਗੀ ਧਰਤੀ ਅਤੇ ਮੌਸਮ ਹੋਰ ਕਿਤੇ ਨਹੀਂ-ਬਲਜੀਤ ਸਿੱਧੂ

ਬਾਜਾਖਾਨਾ, 12 ਮਾਰਚ (ਜੀਵਨ ਗਰਗ)-'ਜੇ ਰਾਜਨੀਤਿਕ ਅਤੇ ਸਮਾਜਿਕ ਪ੍ਰਬੰਧ ਠੀਕ ਹੋਵੇ ਤਾਂ ਦੁਨੀਆ 'ਚ ਪੰਜਾਬ ਵਰਗੀ ਜ਼ਰਖੇਜ਼ ਧਰਤੀ ਅਤੇ ਇਥੋਂ ਵਰਗੇ ਮੌਸਮ ਕਿਤੇ ਨਹੀਂ | ਕੈਨੇਡਾ 'ਚ ਸਿਰਫ਼ ਇਕ ਫ਼ਸਲ ਹੁੰਦੀ ਹੈ ਪਰ ਉਥੇ ਗੋਰਿਆਂ ਨੇ ਸਮਾਜਿਕ ਤਾਣਾ ਬਾਣਾ ਇਸ ਤਰ੍ਹਾਂ ਦਾ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ

ਫ਼ਰੀਦਕੋਟ, 12 ਮਾਰਚ (ਸਤੀਸ਼ ਬਾਗ਼ੀ)-ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸੰਪੂਰਨ ਸਿੰਘ ਸੰਧੂ ਸੰਯੋਜਕ ਦੀ ਅਗਵਾਈ ਹੇਠ ਵਿਸ਼ਾਲ ਸਤਿਸੰਗ ਕਰਵਾਇਆ ਗਿਆ | ਜਿਸ ਦੌਰਾਨ ਭੈਣ ਸਰੋਜ ਟੱਕਰ ਨੇ ਮਾਤਾ ਸਵਿੰਦਰ ਹਰਦੇਵ ਜੀ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਨਸਾਨ ਦੀ ...

ਪੂਰੀ ਖ਼ਬਰ »

ਅਰੋੜਾ ਮਹਾਂਸਭਾ ਨੇ ਕੋਟਕਪੂਰਾ ਵਿਖੇ ਸੈਮੀਨਾਰ ਕਰਾਇਆ

ਕੋਟਕਪੂਰਾ, 12 ਮਾਰਚ (ਮੋਹਰ ਗਿੱਲ, ਮੇਘਰਾਜ)-ਅਰੋੜਾ ਮਹਾਂਸਭਾ ਕੋਟਕਪੂਰਾ ਵਲੋਂ ਪ੍ਰਧਾਨ ਹਰੀਸ਼ ਸੇਤੀਆ ਅਤੇ ਸਭਾ ਦੇ ਸੂਬਾ ਜਨਰਲ ਸਕੱਤਰ ਮਨਮੋਹਨ ਸਿੰਘ ਚਾਵਲਾ ਦੀ ਅਗਵਾਈ ਅਤੇ ਪ੍ਰੋਜੈਕਟ ਇੰਚਾਰਜ ਵਿਪਨ ਬਿੱਟੂ ਦੀ ਦੇਖ-ਰੇਖ ਹੇਠ 'ਅਰੋੜਾ ਸਮਾਜ ਕੱਲ੍ਹ ਅੱਜ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX