ਤਾਜਾ ਖ਼ਬਰਾਂ


30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  20 minutes ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  32 minutes ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  about 1 hour ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 1 hour ago
ਦੇਹਰਾਦੂਨ, 26 ਮਈ - ਰਿਪੋਰਟਾਂ ਮੁਤਾਬਿਕ ਇਕ ਜੂਨ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਜਾ ਰਹੇ ਹਨ। ਭਾਰਤੀ ਫੌਜ ਦੀ ਇਕ ਟੀਮ ਨੂੰ ਇਕ ਮਈ ਤੋਂ 6 ਕਿੱਲੋਮੀਟਰ ਤੱਕ ਦੇ ਟਰੈਕ ਤੋਂ ਬਰਫ਼ ਨੂੰ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ, ਇਸ ਟੀਮ ਵਿਚ...
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 1 hour ago
ਅਹਿਮਦਾਬਾਦ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਗੁਜਰਾਤ ਪਹੁੰਚ ਰਹੇ ਹਨ, ਜਿਸ ਨੇ ਇੱਕ ਵਾਰ ਫਿਰ ਪਾਰਟੀ ਨੂੰ ਸਾਰੀਆਂ 26 ਸੰਸਦੀ ਸੀਟਾਂ ਸੌਂਪੀਆਂ ਹਨ। ਭਾਜਪਾ ਦੀ .....
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  about 2 hours ago
ਭੁਵਨੇਸ਼ਵਰ, 26 ਮਈ- ਬੀਜੂ ਜਨਤਾ ਦਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਐਤਵਾਰ ਨੂੰ ਓਡੀਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ 'ਚ ਲਗਾਤਾਰ ਪੰਜਵੀਂ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  about 2 hours ago
ਤਿਰੂਵਨੰਤਪੁਰਮ, 26 ਮਈ- ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ 15 ਸ਼ੱਕੀ ਅੱਤਵਾਦੀਆਂ ਦੇ ਕਿਸ਼ਤੀਆਂ 'ਚ ਸਵਾਰ ਹੋ ਕੇ ਕਥਿਤ ਤੌਰ 'ਤੇ ਸ੍ਰੀਲੰਕਾ ਤੋਂ ਲਕਸ਼ਦੀਪ ਲਈ ਰਵਾਨਾ ਹੋਣ ਦੀ ਖ਼ੁਫ਼ੀਆ ਰਿਪੋਰਟ ਮਿਲਣ ਤੋਂ ਬਾਅਦ ਕੇਰਲ ਤੱਟ 'ਤੇ ਹਾਈ ਅਲਰਟ...
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 2 hours ago
ਪਟਨਾ, 26 ਮਈ- ਬਿਹਾਰ 'ਚ ਸ਼ਿਵਹਰ ਜ਼ਿਲ੍ਹੇ ਦੇ ਨਗਰ ਥਾਣਾ ਇਲਾਕੇ 'ਚ ਹਰਨਾਹੀ ਪਿੰਡ 'ਚ ਇੱਕ ਵਿਅਕਤੀ ਵੱਲੋਂ ਆਪਣੇ ਦੋ ਬੱਚਿਆ ਦਾ ਕਤਲ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ...
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  about 2 hours ago
ਬਠਿੰਡਾ, 26 ਮਈ (ਲਛਮਣ ਦਾਸ ਗਰਗ, ਮਨਦੀਪ ਮੱਕੜ)- ਬਠਿੰਡਾ ਦੇ ਗੋਨਿਆਣਾ ਵਿਖੇ ਇੱਕ ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ...
ਅਫ਼ਗ਼ਾਨਿਸਤਾਨ 'ਚ 30 ਤਾਲਿਬਾਨੀ ਅੱਤਵਾਦੀ ਢੇਰ
. . .  about 3 hours ago
ਕੰਧਾਰ, 26 ਮਈ- ਅਫ਼ਗ਼ਾਨਿਸਤਾਨ ਦੇ ਦੱਖਣੀ ਕੰਧਾਰ ਅਤੇ ਦੋ ਹੋਰ ਪੂਰਬੀ ਸੂਬਿਆਂ 'ਚ ਤਾਲਿਬਾਨੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੀਤੀ ਗਈ ਕਾਰਵਾਈ 'ਚ ਤਾਲਿਬਾਨ ਸਮੂਹ ਦੇ ਦੋ ਸਥਾਨਕ ਕਮਾਂਡਰ ਸਮੇਤ ਕੁੱਲ 30 ਅੱਤਵਾਦੀਆਂ ਮਾਰੇ ਗਏ ਹਨ। ਫ਼ੌਜ ਵੱਲੋਂ .....
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  about 3 hours ago
ਖਡੂਰ ਸਾਹਿਬ, 26 ਮਈ (ਮਾਨ ਸਿੰਘ)- ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਾਤੀ ਉਮਰਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੇ ਚਾਚਾ ਸੁਖਰਾਮ ਸਿੰਘ, ਦਾਦੀ ਸੁਰਜੀਤ ਕੌਰ ਅਤੇ ਭੈਣਾਂ ਹਰਪ੍ਰੀਤ...
8 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਪੇਰੂ ਦੀ ਧਰਤੀ
. . .  about 3 hours ago
ਲੀਮਾ, 26 ਮਈ- ਉੱਤਰੀ ਪੇਰੂ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 8.0 ਮਾਪੀ ਗਈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਕਾਰਨ...
ਕਰਨਾਟਕ : ਭਾਜਪਾ ਆਗੂ ਆਰ.ਅਸ਼ੋਕ ਨੂੰ ਮਿਲੇ ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ. ਸੁਧਾਕਰ
. . .  about 4 hours ago
ਬੈਂਗਲੁਰੂ, ੨6 ਮਈ - ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ ਸੁਧਾਕਰ ਨੇ ਬੈਂਗਲੁਰੂ 'ਚ ਐੱਸ.ਐਮ ਕ੍ਰਿਸ਼ਨਾ ਦੇ ਗ੍ਰਹਿ ਵਿਖੇ ਭਾਜਪਾ ਆਗੂ ਆਰ.ਅਸ਼ੋਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਮੇਸ਼ ਜਰਕੀਹੋਲੀ ਨੇ ਕਿਹਾ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀ ਸੀ...
ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  about 4 hours ago
ਕਾਬੁਲ, 26 ਮਈ- ਅਫ਼ਗ਼ਾਨਿਸਤਾਨ ਦੇ ਉੱਤਰੀ ਸੂਬੇ ਕੁੰਦੁਜ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਮੁਠਭੇੜ ਦੀਆਂ ਦੋ ਘਟਨਾਵਾਂ 'ਚ ਸੱਤ ਅੱਤਵਾਦੀ ਮਾਰੇ ਗਏ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਤਿੰਨ ਪੁਲਿਸ ਕਰਮਚਾਰੀ ਵੀ...
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  about 5 hours ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  about 5 hours ago
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  about 5 hours ago
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  about 5 hours ago
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਹਰਿਆਣਾ ਹਿਮਾਚਲ

ਨਿਟ 'ਚ ਅਥਲੈਟਿਕਸ ਮੀਟ ਸਮਾਪਤ, 100 ਮੀਟਰ ਦੌੜ 'ਚ ਨਿਰਮਲ ਰਹੇ ਅੱਵਲ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰਾਦਯੋਗਿਕੀ ਸੰਸਥਾਨ (ਨਿਟ) ਦੇ ਖੇਡ ਕੰਪਲੈਕਸ 'ਚ ਹੋਏ ਸਾਲਾਨਾ 46ਵੇੇਂ ਅਥਲੈਟਿਕਸ ਮੀਟ ਸੀ.ਟੀ.ਐਸ.-16 ਦਾ ਸਮਾਪਨ ਸਮਾਰੋਹ ਐਤਵਾਰ ਦੇਰ ਸ਼ਾਮ ਪੁਰਸਕਾਰ ਵੰਡਣ ਦੇ ਨਾਲ ਹੋਇਆ | ਇਸ ਮੌਕੇ 70 ਤੋਂ ਵੱਧ ਮੁਕਾਬਲੇ ...

ਪੂਰੀ ਖ਼ਬਰ »

ਪਿੰਡ ਬਲਾਹੀ 'ਚ 1.20 ਕਰੋੜ ਦੇ ਬਜਟ ਨਾਲ ਹੋਵੇਗਾ ਵਿਕਾਸ-ਸੁਧਾ

ਥਾਨੇਸਰ, 12 ਮਾਰਚ (ਅਜੀਤ ਬਿਊਰੋ)-ਭਾਜਪਾ ਦੇ ਯੁਵਾ ਆਗੂ ਸਾਹਿਲ ਸੁਧਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਪਿੰਡ ਬਲਾਹੀ ਦੀ ਸੜਕਾਂ, ਗਲੀਆਂ ਤੇ ਹੋਰ ਵਿਕਾਸ ਕਾਰਜਾਂ 'ਤੇ ਇਕ ਕਰੋੜ 20 ਲੱਖ 51 ਹਜ਼ਾਰ ਰੁਪਏ ਦਾ ਬਜਟ ਖ਼ਰਚ ਕੀਤਾ ਜਾਵੇਗਾ | ਇਸ ਰਕਮ ਨਾਲ ਕਈ ਯੋਜਨਾਵਾਂ ਪੂਰੀਆਂ ...

ਪੂਰੀ ਖ਼ਬਰ »

ਪੁਲਿਸ ਕਰ ਰਹੀ ਹੈ ਲਾਵਾਰਿਸ ਮਿਲੇ ਪਾਸਪੋਰਟਾਂ ਦੀ ਜਾਂਚ

ਕਾਲਾਂਵਾਲੀ, 12 ਮਾਰਚ (ਭੁਪਿੰਦਰ ਪੰਨੀਵਾਲੀਆ)-ਪਿੰਡ ਚਕੇਰੀਆਂ ਤੋਂ ਪਿੰਡ ਲੱਕੜਵਾਲੀ ਜਾਣ ਵਾਲੀ ਸੜਕ 'ਤੇ ਪਿੰਡ ਵਾਸੀਆਂ ਸੜਕ ਕਿਨਾਰੇ ਸੈਂਕੜਿਆਂ ਦੀ ਗਿਣਤੀ 'ਚ ਪਾਸਪੋਰਟ ਖਿਲਰੇ ਹੋਏ ਮਿਲਣ ਦਾ ਪਤਾ ਲੱਗਣ 'ਤੇ ਲੁਧਿਆਣਾ ਤੋਂ ਪੰਜ ਵਿਅਕਤੀ ਆਪਣੇ ਪਾਸਪੋਰਟ ਲੈਣ ਲਈ ...

ਪੂਰੀ ਖ਼ਬਰ »

ਸਰਕਾਰ ਿਖ਼ਲਾਫ਼ ਨਗਰ ਪਾਲਿਕ ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)-ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕਰਮਚਾਰੀਆਂ ਵਲੋਂ ਨਗਰ ਨਿਗਮ ਦਫ਼ਤਰ 'ਤੇ ਦਿਤਾ ਜਾ ਰਿਹਾ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ | ਕਰਮਚਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਚਿਤਾਵਨੀ ਦਿਤੀ ਹੈ ਕਿ ...

ਪੂਰੀ ਖ਼ਬਰ »

ਗੁਰੂ-ਚੇਲਾ ਪਰੰਪਰਾ ਪ੍ਰੋਗਰਾਮ ਦਾ ਸ਼ੁੱਭ ਆਰੰਭ

ਥਾਨੇਸਰ, 12 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੇ 10 ਰੋਜ਼ਾ ਗੁਰੂ-ਚੇਲਾ ਪਰੰਪਰਾ ਸ੍ਰੀਮਦ ਭਗਵਦ ਗੀਤਾ ਸਦਨ ਦੇ ਕਮੇਟੀ ਹਾਲ 'ਚ ਸ਼ੁਰੂ ਕੀਤੀ ਗਈ | ਸੱਭਿਆਚਾਰਕ ਪ੍ਰੀਸ਼ਦ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਕੇਵਲ ਭੁਪਿੰਦਰ ਸਿੰਘ ਹੁੱਡਾ ਹੀ ਲਿਆ ਸਕਦੇ ਹਨ ਹਰਿਆਣਾ ਦੇ ਚੰਗੇ ਦਿਨ-ਪਿੰਕੀ ਛੱਪਰ

ਸਰਸਵਤੀ ਨਗਰ, 12 ਮਾਰਚ (ਅਜੀਤ ਬਿਊਰੋ)-ਸਢੌਰਾ ਵਿਧਾਨ ਸਭਾ ਖੇਤਰ 'ਚ ਭੁਪਿੰਦਰ ਸਿੰਘ ਹੁੱਡਾ ਅਤੇ ਸਾਂਸਦ ਦੀਪੇਂਦਰ ਹੁੱਡਾ ਦੇ ਮਾਰਗਦਰਸ਼ਨ 'ਚ ਕਾਂਗਰਸ ਪਾਰਟੀ ਮਜਬੂਤ ਹੁੰਦੀ ਜਾ ਰਹੀ ਹੈ | 12 ਮਾਰਚ ਨੂੰ ਕਾਂਗਰਸ ਨੇਤਰੀ ਪਿੰਕੀ ਛੱਪਰ ਨੇ ਸਢੌਰਾ ਵਿਧਾਨ ਸਭਾ ਖੇਤਰ ਦੇ ...

ਪੂਰੀ ਖ਼ਬਰ »

ਕੁੰਟੀਆ ਨੇ 5ਵੇਂ ਦਿਨ ਵੀ ਕੀਤਾ ਪ੍ਰਦਰਸ਼ਨ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਨਾਨ ਟੀਚਿੰਗ ਕਰਮਚਾਰੀ ਸੰਘ ਦਾ ਪ੍ਰਦਰਸ਼ਨ 5ਵੇਂ ਦਿਨ 'ਚ ਪੁੱਜ ਗਿਆ | ਕਰਮਚਾਰੀਆਂ ਨੇ ਪ੍ਰਸ਼ਾਸਨਿਕ ਬਲਾਕ ਦੇ ਸਾਹਮਣੇ ਵਿਜੈ ਗ੍ਰਾਊਾਡ 'ਚ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਤੇ ...

ਪੂਰੀ ਖ਼ਬਰ »

ਯਮੁਨਾਨਗਰ 'ਚ ਡੀ.ਏ.ਵੀ. ਗਰਲਜ਼ ਯੂਨੀਵਰਸਿਟੀ ਹੋਵੇਗੀ ਸਥਾਪਿਤ

ਜਗਾਧਰੀ, 12 ਮਾਰਚ (ਜਗਜੀਤ ਸਿੰਘ)-ਹਰਿਆਣਾ ਵਿਚ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਇਹ ਯਕੀਨੀ ਕਰਨ ਲਈ ਕਿ ਗੁਣਾਤਮਕ ਸਿਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਦੂਰ ਤੱਕ ਜਾਣਾ ਨਾ ਪਏ, ਹਰਿਆਣਾ ਸਰਕਾਰ ਨੇ ਜਿਲਾ ਯਮੁਨਾਨਗਰ ਦੀ ਤਹਿਸੀਲ ਛੱਛਰੌਲੀ ਦੇ ਪਿੰਡ ...

ਪੂਰੀ ਖ਼ਬਰ »

ਮੁਕਾਬਲੇ 'ਚ ਆਰਜੂ, ਰਿਚਾ, ਦੀਪਿਕਾ ਤੇ ਵਿਸ਼ਾਲੀ ਅੱਵਲ

ਕੁਰੂਕਸ਼ੇਤਰ/ਸ਼ਾਹਾਬਾਦ, 12 ਮਾਰਚ (ਜਸਬੀਰ ਸਿੰਘ ਦੁੱਗਲ)-ਡੀ.ਏ.ਵੀ. ਕਾਲਜ ਅੰਬਾਲਾ ਸ਼ਹਿਰ 'ਚ 4 ਰੋਜ਼ਾ ਇੰਟਰ ਕਾਲਜ ਸਾਹਿਤ ਉਤਸਵ 'ਚ ਆਰੀਆ ਗਰਲਜ਼ ਕਾਲਜ ਦੀਆਂ 12 ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਕੀਤਾ | ਪਿੰ੍ਰਸੀਪਲ ਡਾ. ਭਾਰਤੀ ਬੰਧੂ ਨੇ ...

ਪੂਰੀ ਖ਼ਬਰ »

ਪੈਸੇ ਦੁੱਗਣੇ ਕਰਨ ਦੇ ਲਾਲਚ 'ਚ ਗੁਆਏ 50 ਹਜ਼ਾਰ

ਕੁਰੂਕਸ਼ੇਤਰ/ਸ਼ਾਹਾਬਾਦ, 12 ਮਾਰਚ (ਜਸਬੀਰ ਸਿੰਘ ਦੁੱਗਲ)-ਦਿਆਲ ਨਗਰ ਵਾਸੀ ਸ੍ਰੀਚੰਦ ਨੇ ਪੈਸੇ ਦੁਗਨੇ ਕਰਵਾਉਣ ਦੇ ਲਾਲਚ 'ਚ 50 ਹਜ਼ਾਰ ਰੁਪਏ ਗੁਆ ਲਏ | ਪੁਲਿਸ 'ਚ ਦਿੱਤੀ ਸ਼ਿਕਾਇਤ 'ਚ ਸ੍ਰੀਚੰਦ ਨੇ ਕਿਹਾ ਕਿ ਉਸ ਨੇ 22 ਫਰਵਰੀ ਨੂੰ ਆਪਣੇ ਲੜਕੇ ਦੇ ਵਿਆਹ ਲਈ ਪੰਜਾਬ ...

ਪੂਰੀ ਖ਼ਬਰ »

ਕੁੱਟਮਾਰ ਕਰਕੇ ਨਕਦੀ ਤੇ ਮੋਬਾਈਲ ਖੋਹਣ ਦੇ ਦੋਸ਼ 'ਚ 6 ਿਖ਼ਲਾਫ਼ ਮਾਮਲਾ ਦਰਜ

ਕੁਰੂਕਸ਼ੇਤਰ/ਸ਼ਾਹਾਬਾਦ, 12 ਮਾਰਚ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ 'ਚ ਕੁੱਟਮਾਰ ਕਰਕੇ ਨੌਜਵਾਨ ਤੋਂ ਐਪਲ ਤੇ ਸੈਮਸੰਗ ਦਾ ਮੋਬਾਈਲ ਤੇ 3 ਹਜ਼ਾਰ ਰੁਪਏ ਦੀ ਨਕਦੀ ਖੋਹਣ ਦੇ ਮਾਮਲੇ ਵਿਚ 6 ਨੌਜਵਾਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤ 'ਚ ਖਰੀਂਡਵਾ ਵਾਸੀ ...

ਪੂਰੀ ਖ਼ਬਰ »

ਕਬੱਡੀ ਕੱਪ 'ਚ ਕੌਮਾਂਤਰੀ ਖਿਡਾਰੀਆਂ ਨੇ ਦਿਖਾਏ ਜੌਹਰ

ਏਲਨਾਬਾਦ, 12 ਮਾਰਚ (ਜਗਤਾਰ ਸਮਾਲਸਰ)-ਸੰਤ ਬਾਬਾ ਪ੍ਰੀਤਮ ਸਿੰਘ ਸਪੋਰਟਸ ਕਲੱਬ ਰਾਣੀਆ ਵਲੋਂ ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ 'ਚ ਕਰਵਾਇਆ ਗਿਆ ਕਬੱਡੀ ਕੱਪ ਅੱਜ ਸਮਾਪਤ ਹੋ ਗਿਆ | ਇਸ ਟੂਰਨਾਮੈਂਟ 'ਚ ਹਰਿਆਣਾ, ਪੰਜਾਬ ਦੀਆ ਪ੍ਰਸਿੱਧ ਕਬੱਡੀ ਟੀਮਾਂ ਨੇ ਆਪਣੀ ਖੇਡ ਦੇ ਜੌਹਰ ਵਿਖਾਏ | ਅੰਤਿਮ ਦਿਨ 72 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ 'ਚ ਝੁਨੀਰ (ਪੰਜਾਬ) ਦੀ ਟੀਮ ਨੇ ਰਾਣੀਆ ਦੀ ਟੀਮ ਨੂੰ 2 ਅੰਕਾਂ ਨਾਲ ਹਰਾਕੇ ਫਾਈਨਲ ਮੁਕਾਬਲਾ ਜਿੱਤਿਆ | ਜ਼ਿਲ੍ਹਾ ਪੱਧਰ ਦਾ ਫਾਈਨਲ ਮੁਕਾਬਲਾ ਮੱਲੇਕਾ ਅਤੇ ਸੰਤਨਗਰ ਦੀਆ ਟੀਮਾਂ 'ਚ ਖੇਡਿਆ ਗਿਆ ਜਿਸ 'ਚ ਸੰਤਨਗਰ ਦੀ ਟੀਮ ਜੇਤੂ ਰਹੀ | ਇਸ ਮੁਕਾਬਲੇ ਦੀ ਜੇਤੂ ਟੀਮ ਨੂੰ 31 ਹਜ਼ਾਰ ਅਤੇ ਉਪ-ਜੇਤੂ ਟੀਮ ਨੂੰ 21 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਕਬੱਡੀ ਆਲ ਓਪਨ ਦੇ ਮੁਕਾਬਲਿਆਂ 'ਚ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਗਗਨ ਸਭਰਾਵਾਂ, ਜੱਗਾ ਰਾਜਸਥਾਨੀ, ਮੱਖਣ ਮੱਖੀ,ਵਿਨੈ ਖੱਤਰੀ, ਸ਼ਤੀਸ ਹਰਿਆਣਾ ਆਦਿ ਨੇ ਵੀ ਆਪਣੀ ਖੇਡ ਦੇ ਜੌਹਰ ਵਿਖਾਏ | ਕਬੱਡੀ ਆਲ ਓਪਨ ਦਾ ਫਾਈਨਲ ਮੁਕਾਬਲਾ ਮਾਝਾ ਸਪੋਰਟਸ ਕਲੱਬ ਘਰਿਆਲਾ (ਪੰਜਾਬ) ਅਤੇ ਧਨੌਰੀ (ਹਰਿਆਣਾ) ਦੀਆ ਟੀਮਾਂ ਵਿਚਕਾਰ ਖੇਡਿਆ ਗਿਆ | ਜਿਸ 'ਚ ਮਾਝਾ ਸਪੋਰਟਸ ਕਲੱਬ ਘਰਿਆਲਾ ਦੀ ਟੀਮ ਜੇਤੂ ਰਹੀ | ਇਸ ਮੁਕਾਬਲੇ ਦੀ ਜੇਤੂ ਟੀਮ ਨੂੰ 1.2 ਲੱਖ ਰੁਪਏ ਦੇ ਨਕਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਉਪ-ਜੇਤੂ ਰਹੀ ਧਨੌਰੀ ਦੀ ਟੀਮ ਨੂੰ 72 ਹਜ਼ਾਰ ਰੁਪਏ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਕਬੱਡੀ ਦੇ ਆਲ ਓਪਨ ਮੁਕਾਬਲਿਆਂ 'ਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਜੱਗਾ ਰਾਜਸਥਾਨੀ ਨੂੰ ਟੂਰਨਾਮੈਂਟ ਦਾ ਬੈਸਟ ਧਾਵੀ ਅਤੇ ਲਾਡੀ ਸ਼ਹੀਦਾਵਾਲਾ ਨੂੰ ਬੈਸਟ ਜਾਫੀ ਐਲਾਨਿਆ ਗਿਆ | ਇਨ੍ਹਾ ਦੋਨਾਂ ਖਿਡਾਰੀਆਂ ਨੂੰ ਕਲੱਬ ਵਲੋਂ 11-11 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ | ਇਸ ਟੂਰਨਾਮੈਂਟ 'ਚ ਕਬੱਡੀ ਖਿਡਾਰੀ ਨਿੱਕਾ ਸੰਤਨਗਰ ਨੂੰ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੌਰਾਨ 40 ਕਿਲੋ ਭਾਰ ਦੀ ਲੜਕੀ ਕਰਮਜੀਤ ਕੌਰ ਨੇ 70 ਕਿਲੋ ਭਾਰ ਚੁੱਕਕੇ ਦਰਸ਼ਕਾਂ ਦੀ ਵਾਹ-ਵਾਹ ਲੁੱਟੀ | ਰਾਣੀਆ ਦੇ ਵਿਧਾਇਕ ਰਾਮ ਚੰਦਰ ਕੰਬੋਜ਼ ਨੇ ਵੀ ਟੂਰਨਾਮੈਂਟ 'ਚ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਸਲਾ ਵਧਾਇਆ | ਅੰਤਿਮ ਦਿਨ ਇਨਾਮ ਵੰਡਣ ਦੀ ਰਸਮ ਸੰਤ ਬਾਬਾ ਅਜੀਤ ਸਿੰਘ ਕਾਰ ਸੇਵਾ ਵਾਲਿਆ ਨੇ ਨਿਭਾਈ | ਇਸ ਮੌਕੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਬਾਜੇਵਾਲਾ, ਖਜ਼ਾਨਚੀ ਸੁਰਿੰਦਰ ਸਿੰਘ ਬਾਜਵਾ, ਸਕੱਤਰ ਸ਼ੇਰ ਸਿੰਘ ਬਾਜਵਾ, ਅਵਤਾਰ ਸਿੰਘ, ਬਲੀ ਸਿੰਘ,ਸਕੱਤਰ ਸਿੰਘ, ਭੁਪਿੰਦਰ ਸਿੰਘ ਵਿਰਕ, ਸੁਖਪ੍ਰੀਤ ਬਰਾੜ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਭਾਰੀ ਗਿਣਤੀ 'ਚ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਠੋਲ ਦੀ ਟੀਮ ਫਾਈਨਲ ਮੁਕਾਬਲੇ 'ਚ ਜੇਤੂ

ਇਸਮਾਈਲਾਬਾਦ, 12 ਮਾਰਚ (ਅਜੀਤ ਬਿਊਰੋ)-ਪਿੰਡ ਠੋਲ 'ਚ 2 ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ਸ਼ੁੱਭਅਰੰਭ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਰਾਜਬੀਰ ਸਿੰਘ ਅਤੇ ਸਰਪੰਚ ਨਿਰਮਲ ਕੁਮਾਰ ਨੇ ਕੀਤਾ | ਇਸ ਟੂਰਨਾਮੈਂਟ ਦੇ ਜੂਨੀਅਰ ਮੈਚ 'ਚ ਪਿੰਡ ...

ਪੂਰੀ ਖ਼ਬਰ »

ਐਨ. ਐਮ. ਸੀ. ਬਿੱਲ ਦੇ ਵਿਰੋਧ 'ਚ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਕੱਢੀ ਸਾਈਕਲ ਰੈਲੀ

ਫਰੀਦਾਬਾਦ, 12 ਮਾਰਚ (ਅਜੀਤ ਬਿਊਰੋ)-ਈ.ਐਸ.ਆਈ ਮੈਡੀਕਲ ਕਾਲਜ ਤੋਂ ਆਈ.ਐਮ.ਏ. ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਐਨ.ਐਮ.ਸੀ. ਬਿਲ ਦੇ ਵਿਰੋਧ 'ਚ ਸਾਈਕਲ ਰੈਲੀ ਕੱਢੀ ਗਈ | ਸਾਈਕਲ ਰੈਲੀ 'ਚ ਸ਼ਹਿਰ ਦੇ ਸੈਂਕੜੇ ਡਾਕਟਰ ਅਤੇ ਮੈਡੀਕਲ ਵਿਦਿਆਰਥੀ ਸ਼ਾਮਿਲ ਹੋਏ | ਇਹ ਰੈਲੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਜਗਾਧਰੀ/ਪਟਨਾ ਸਾਹਿਬ, 12 ਮਾਰਚ (ਜਗਜੀਤ ਸਿੰਘ)-ਮਹੰਤ ਕਰਮਜੀਤ ਸਿੰਘ ਸੇਵਾਪੰਥੀ ਵਲੋਂ ਯਮੁਨਾਨਗਰ ਵਿਖੇ ਮਨਾਏ ਗਏ ਹੋਲਾ ਮਹੱਲਾ ਸਮਾਗਮ 'ਚ ਸ਼ਾਮਿਲ ਹੋ ਕੇ ਆਈ ਪਟਨਾ ਸਾਹਿਬ ਦੀ ਸੰਗਤ ਨੇ ਡੇਰਾ ਸੰਤ ਨਿਸ਼ਚਲ ਸਿੰਘ ਸ਼ਹੀਦ ਬੁੰਗਾਂ ਕੁੰਦਨ ਮੋਹਨੀ ਯਾਤਰੀ ਨਿਵਾਸ ...

ਪੂਰੀ ਖ਼ਬਰ »

ਟੇਲੈਂਟ ਸ਼ੋਅ 'ਚ ਬੱਚਿਆਂ ਨੇ ਦਿਖਾਇਆ ਹੁਨਰ

ਨੀਲੋਖੇੜੀ, 12 ਮਾਰਚ (ਆਹੂਜਾ)-ਫਾਊਾਡੇਸ਼ਨ ਨੈਕਟਸ ਪ੍ਰੀ ਸਕੂਲ ਵਲੋਂ ਪਹਿਲਾ ਸਾਲਾਨਾ ਬੱਚਿਆਂ ਦਾ ਟੇਲੈਂਟ ਸ਼ੋਅ ਕਰਵਾਇਆ ਗਿਆ | ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਦੀ ਪਤਨੀ ਸਵੀਤਾ ਕਬੀਰਪੰਥੀ ਤੇ ਮਹਾਰਿਸ਼ੀ ਦਇਆਨੰਦ ਗਰਲਜ਼ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਤੇ ਜੁਰਮ 'ਤੇ ਰੋਕ ਲਗਾਉਣ ਲਈ ਨਵਾਂ ਵੱਟਸਐਪ ਨੰਬਰ ਜਾਰੀ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਭਿ੍ਸ਼ਟਾਚਾਰ ਅਤੇ ਜੁਰਮ 'ਤੇ ਰੋਕ ਲਗਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਨਵਾਂ ਵੇਟਸਐਪ ਨੰਬਰ 80592-00083 ਜਾਰੀ ਕੀਤਾ ਹੈ | ਜ਼ਿਕਰਯੋਗ ਹੈ ਕਿ ਪੁਲਿਸ ਮੁਖੀ ਨੇ ਬੀਤੇ ਸਾਲ ਜ਼ਿਲ੍ਹੇ 'ਚ ਕਾਰਜਭਾਰ ਸੰਭਾਲਦੇ ਹੀ ...

ਪੂਰੀ ਖ਼ਬਰ »

ਹਾਈ ਵੋਲਟੇਜ਼ ਤਾਰਾਂ ਕੋਲ ਸੈਲਫ਼ੀ ਲੈਣੀ ਪਈ ਮਹਿੰਗੀ

ਟੋਹਾਣਾ, 12 ਮਾਰਚ (ਗੁਰਦੀਪ ਭੱਟੀ)-ਨੌਜਵਾਨ ਲੜਕੇ ਸੰਦੀਪ ਵਲੋਂ ਘਰ ਦੀ ਛੱਤ ਤੋਂ ਲੰਘਦੀ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਕੋਲ ਸੈਲਫ਼ੀ ਲੈਣੀ ਮਹਿੰਗੀ ਪੈ ਪਈ | ਕਰੰਟ ਲਗਣ 'ਤੇ ਸੰਦੀਪ ਬੁਰੀ ਤਰ੍ਹਾਂ ਝੁਲਸ ਗਿਆ | ਨੌਜਵਾਨ ਦੀ ਹਿਸਾਰ ਦੇ ਨਿੱਜੀ ਹਸਪਤਾਲ 'ਚ ਇਲਾਜ਼ ...

ਪੂਰੀ ਖ਼ਬਰ »

ਭਾਜਪਾ ਸੂਬੇ 'ਚ ਸੰਪਰਦਾਇਕਤਾ ਦਾ ਜ਼ਹਿਰ ਘੋਲ ਰਹੀ ਹੈ-ਮਲਿਕ

ਟੋਹਾਣਾ, 12 ਮਾਰਚ (ਗੁਰਦੀਪ ਭੱਟੀ)-ਮਾਰਕਸ਼ਵਾਦੀ ਕਮਿਊਨਿਸ਼ਟ ਪਾਰਟੀ ਹਰਿਆਣਾ ਨੇ ਭਾਜਪਾ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਪਿਛਲੇ 3 ਸਾਲਾਂ ਦੌਰਾਨ ਸੂਬੇ 'ਚ ਬੇਰੁਜ਼ਗਾਰੀ, ਜਾਤੀਵਾਦ ਵਧਾਉਣ ਤੋਂ ਇਲਾਵਾ ਸੂਬੇ 'ਚ ਗੁੰਡਾ ਗੈਂਗਾਂ ਦਾ ਭੈਅ ਵੱਧਿਆ ਹੈ, ਨਸ਼ਿਆਂ 'ਚ ...

ਪੂਰੀ ਖ਼ਬਰ »

ਹਰਿਆਣਾ ਦੇ ਸ਼ਕਤੀਪੀਠ ਸ੍ਰੀ ਦੇਵੀਕੂਪ ਭਦਰਕਾਲੀ ਮੰਦਰ 'ਚ ਨਰਾਤੇ ਮਹਾਉਤਸਵ 17 ਤੋਂ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀਦੇਵੀਕੂਪ ਭਦਰਕਾਲੀ ਮੰਦਿਰ 'ਚ ਮਹਾਸ਼ਕਤੀ ਦੇ ਮਹਾਂਪੁਰਬ ਨਰਾਤੇ ਮਹਾਂਉਤਸਵ ਦਾ ਸ਼ੁੱਭਅਰੰਭ ਸ਼ਰਧਾਭਾਵ ਨਾਲ 17 ਮਾਰਚ ਨੂੰ ਹੋਵੇਗਾ | ਮਹਾਂਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ...

ਪੂਰੀ ਖ਼ਬਰ »

ਥਾਈਲੈਂਡ ਤੋਂ ਆਏ ਵਫ਼ਦ ਦਾ ਸਵਾਗਤ

ਥਾਨੇਸਰ, 12 ਮਾਰਚ (ਅਜੀਤ ਬਿਊਰੋ)-ਰੋਟਰੀ ਕਲੱਬ ਵਲੋਂ ਥਾਈਲੈਂਡ ਤੋਂ ਆਏ ਵਫ਼ਦ ਦਾ ਧਰਮਨਗਰੀ 'ਚ ਪੁੱਜਣ 'ਤੇ ਸਵਾਗਤ ਕੀਤਾ ਗਿਆ | ਇਹ ਵਫ਼ਦ ਰੋਟਰੀ ਇੰਟਰਨੈਸ਼ਨਲ ਦੇ ਮਿੱਤਰਤਾ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਭਾਰਤ ਦੌਰੇ 'ਤੇ ਆਇਆ ਹੈ | ਰੋਟਰੀ ਕਲੱਬ ਕੁਰੂਕਸ਼ੇਤਰ ਦੇ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਦੀ ਜੀਵਨੀ ਸਿੱਖਿਆ ਵਿਸ਼ੇ 'ਚ ਸ਼ਾਮਿਲ ਕਰਨ ਦੀ ਮੰਗ

ਫਰੀਦਾਬਾਦ, 12 ਮਾਰਚ (ਅਜੀਤ ਬਿਊਰੋ)-ਅਖਿਲ ਭਾਰਤੀ ਬ੍ਰਾਹਮਣ ਸਭਾ ਨੇ ਭਗਵਾਨ ਪਰਸ਼ੂਰਾਮ ਦੀ ਜੀਵਨੀ ਅਤੇ ਚਰਿੱਤਰ ਨੂੰ ਸਿੱਖਿਆ ਵਿਸ਼ੇ 'ਚ ਸ਼ਾਮਿਲ ਕਰਨ ਦੀ ਮੰਗ ਕੀਤੀ | ਇਸ ਮੰਗ ਨੂੰ ਲੈ ਕੇ ਉਨ੍ਹਾਂ ਨੇ ਸਭਾ ਦੇ ਕੌਮੀ ਪ੍ਰਧਾਨ ਸੁਰਿੰਦਰ ਸ਼ਰਮਾ ਬਬਲੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਦੁਕਾਨ ਤੋਂ ਸਾਮਾਨ ਤੇ ਨਕਦੀ ਚੋਰੀ ਕਰਨ ਦੇ ਦੋਸ਼ 'ਚ 2 ਕਾਬੂ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਇਕ ਦੁਕਾਨ ਤੋਂ ਕੋਲਡ ਡਰਿੰਕ, ਸਿਗਰਟ ਪੈਕੇਟ ਤੇ ਨਕਦੀ ਚੋਰੀ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਨੂੰ ਪੁਲਿਸ ਟੀਮ ਨੇ ਦੇਵੀ ਲਾਲ ਪਾਰਕ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਚੋਰੀ ਦਾ ...

ਪੂਰੀ ਖ਼ਬਰ »

ਸੈਮੀਨਾਰ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ

ਥਾਨੇਸਰ, 12 ਮਾਰਚ (ਅਜੀਤ ਬਿਊਰੋ)-ਕੌਮੀ ਪ੍ਰੌਦਯੋਗਿਕੀ ਸੰਸਥਾਨ 'ਚ ਚੱਲ ਰਹੇ ਹਰਿਆਣਾ ਇਕੋਨੋਮਿਕ ਦੇ 30ਵੇਂ ਸਾਲਾਨਾ ਸੰਮੇਲਨ ਦੇ ਦੂਜੇ ਦਿਨ ਹਰਿਆਣਾ 'ਚ ਖੇਤੀ ਸੰਕਟ, ਬੇਰੋਜ਼ਗਾਰੀ, ਗ਼ਰੀਬੀ ਅਤੇ ਸੂਬੇ ਦਾ ਮਾਲੀ ਵਿਵਸਥਾ ਦੀਆਂ ਚੁਣੌਤੀਆਂ 'ਤੇ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਮਨੁੱਖੀ ਅਧਿਕਾਰਾਂ ਸਬੰਧੀ ਕੀਤਾ ਜਾਗਰੂਕ

ਸਮਾਲਖਾ, 12 ਮਾਰਚ (ਅਜੀਤ ਬਿਊਰੋ)-ਮਾਨਵ ਅਧਿਕਾਰ ਸੁਰੱਖਿਅਣ ਸੰਘ ਦੇ ਜਿਲ੍ਹਾ ਪ੍ਰਚਾਰਕ ਵਿਕਰਮ ਨਰਵਾਲ ਵਲੋਂ ਸ਼ਹਿਰਮਾਲਪਰ, ਗੜ੍ਹੀ ਛਾਜੂ ਅਤੇ ਜੌਰਾਸੀ ਆਦਿ ਪਿੰਡਾਂ 'ਚ ਮਨੁੱਖੀ ਅਧਿਕਾਰ ਜਾਗਰੂਕਤਾ ਵਰਕਸ਼ਾਪ ਲਗਾਈ ਗਈ | ਜਿਸ 'ਚ ਸੰਘ ਦੇ ਕੌਮੀ ਸਲਾਹਕਾਰ ਹੇਮੰਤ ...

ਪੂਰੀ ਖ਼ਬਰ »

ਲੜਕੇ ਦੀ ਲਾਸ਼ ਖੂਨ ਨਾਲ ਲੱਥ-ਪੱਥ ਮਿਲੀ

ਪਾਉਂਟਾ ਸਾਹਿਬ (ਸ਼ਿਲਾਈ ਸਿਰਮੌਰ) 12 ਮਾਰਚ, ਸਿਰਮੌਰ ਜ਼ਿਲੇ ਦੇ ਸਿਲਾਈ ਅਤੇ ਸਤੌਨ ਇਲਾਕੇ ਵਿਚ ਵੱਖ-ਵੱਖ ਦੋ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਸ਼ਿਲਾਈ ਇਲਾਕੇ ਦੇ ਪਿੰਡ ਨਾਇਆ ਪੰਚਾਇਤ ਉੱਤਰੀ ਵਿਚ 14 ਸਾਲਾ ਲੜਕੇ ਦੀ ਲਾਸ਼ ਸੜਕ 'ਤੇ ਖੂਨ ਨਾਲ ਲੱਥ-ਪਥ ...

ਪੂਰੀ ਖ਼ਬਰ »

ਰਾਸ਼ਟਰੀਕਰਨ ਵਾਲੇ ਬੈਂਕਾਂ 'ਚ ਘੁਟਾਲੇ ਹੀ ਘੁਟਾਲੇ-ਸਹਗਲ

ਹਿਸਾਰ, 12 ਮਾਰਚ (ਅਜੀਤ ਬਿਊਰੋ)-ਫਰਵਰੀ ਮਹੀਨੇ 'ਚ ਪੰਜਾਬ ਨੈਸ਼ਨਲ ਬੈਂਕ 'ਚ ਹੋਏ 12,700 ਕਰੋੜ ਦੇ ਘਪਲੇ ਤੋਂ ਬਾਅਦ ਹੋਰ ਰਾਸ਼ਟਰੀਕਰਣ ਵਾਲੇ ਬੈਂਕਾਂ 'ਚ ਵੀ ਅਜਿਹੀਆਂ ਘਟਨਾਵਾਂ ਵਾਪਰਣ ਸਬੰਧੀ ਖਬਰਾਂ ਦੀ ਝੜੀ ਹੀ ਲੱਗ ਗਈ ਨਜ਼ਰ ਆਉਂਦੀ ਹੈ | ਦੱੁਖ ਦਾ ਵਿਸ਼ਾ ਇਹ ਹੈ ਕਿ ...

ਪੂਰੀ ਖ਼ਬਰ »

ਨਗਰਪਾਲਿਕਾ ਚੋਣਾਂ ਨੂੰ ਲੈ ਕੇ ਸੰਭਾਵਿਤ ਉਮੀਦਵਾਰਾਂ ਨੇ ਤਿਆਰੀਆਂ ਸ਼ੁਰੂ ਕੀਤੀਆਂ

ਨੀਲੋਖੇੜੀ, 12 ਮਾਰਚ (ਆਹੂਜਾ)-ਨਗਰਪਾਲਿਕਾ ਚੋਣਾਂ ਦੀ ਆਹਟ ਨੂੰ ਵੇਖਦੇ ਹੋਏ ਸੰ ਭਾਵਿਤ ਉਮੀਦਵਾਰਾਂ ਨੇ ਹੁਣ ਤੋਂ ਹੀ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ | ਇਸ ਲਈ ਕੁੱਝ ਉਮੀਦਵਾਰਾਂ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੇਵਾ ਕਰਨ ਦਾ ਪਿਟਾਰਾ ਵੀ ਖੋਲ ਦਿੱਤਾ ਹੈ | ਉਹ ਘਰ-ਘਰ ...

ਪੂਰੀ ਖ਼ਬਰ »

ਸਰਬ ਸਮਾਜ ਸਭਾ ਦੀ ਬੈਠਕ

ਰਤੀਆ, 12 ਮਾਰਚ (ਬੇਅੰਤ ਮੰਡੇਰ)-ਸਰਬ ਸਮਾਜ ਸਭਾ ਦੀ ਬੈਠਕ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ 'ਚ ਹੋਈ | ਬੈਠਕ 'ਚ ਘੱਗਰ ਨਦੀ 'ਚ ਛੱਡੇ ਜਾ ਰਹੇ ਗੰਦੇ ਪਾਣੀ ਦੇ ਸੰਬਧ 'ਚ ਗੁੱਸਾ ਜਾਹਿਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿਹੜੀ ਨਦੀ ਲੋਕਾਂ ...

ਪੂਰੀ ਖ਼ਬਰ »

ਹਰਿਆਣਾ ਪੱਤਰਕਾਰ ਕਲਿਆਣ ਮੰਚ ਵੱਲੋਂ ਵਿਚਾਰ ਗੋਸ਼ਟੀ

ਫਤਿਹਾਬਾਦ, 12 ਮਾਰਚ (ਹਰਬੰਸ ਮੰਡੇਰ)-ਮੀਡੀਆ ਨੂੰ ਲੋਕਤੰਤਰ ਦਾ ਮੁੱਖ ਥੰਮ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਮੀਡੀਆ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਵੀ ਕਰਦਾ ਹੈ | ਇਹ ਸ਼ਬਦ ਫਤਿਹਾਬਾਦ ਦੇ ...

ਪੂਰੀ ਖ਼ਬਰ »

ਕਿਸਾਨ ਆਪਣੀ ਕਿਰਤ ਨਾਲ ਪ੍ਰਮੁੱਖ ਸਮਾਜ ਸੇਵੀ ਦਾ ਰੋਲ ਨਿਭਾਉਂਦੈ-ਡੀ.ਸੀ.

ਰਤੀਆ, 12 ਮਾਰਚ (ਬੇਅੰਤ ਮੰਡੇਰ)-ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਸਨਮਾਨ ਸਮਾਗਮ ਦਾਣਾ ਮੰਡੀ 'ਚ ਕੀਤਾ ਗਿਆ | ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਫਤਿਹਾਬਾਦ ਦੇ ਡੀ.ਸੀ. ਡਾ. ਹਰਦੀਪ ਸਿੰਘ ਸ਼ਾਮਿਲ ਹੋਏ | ਜਦਕਿ ਪ੍ਰਧਾਨਗੀ ਏ.ਡੀ.ਸੀ. ਡਾ. ...

ਪੂਰੀ ਖ਼ਬਰ »

ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੋਧ ਵਿਚ ਡਾਕਟਰਾਂ ਨੇ ਸਾਈਕਲ ਰੈਲੀ ਕੱਢ ਕੇ ਕੀਤਾ ਪ੍ਰਦਰਸ਼ਨ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵਿਰੋਧ ਵਿਚ ਡਾਕਟਰਾਂ ਨੇ ਅੱਜ ਸਾਈਕਲ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ | ਇਸ ਸਾਈਕਲ ਰੈਲੀ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਮਨੋਜ ਕੁਮਾਰ ਸੋਬਤੀ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ 'ਚ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਵਲੋਂ ਅਰਥੀ ਫੂਕ ਮੁਜ਼ਾਹਰਾ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲਿਆਂ ਨੂੰ ਵਿਚਾਰਨ ਲਈ ਬਣਾਈ ਸਬ ਕਮੇਟੀ ਵਲੋਂ ਡੀ. ਜੀ. ਐੱਸ. ਈ. ਅਧੀਨ ਕੰਮ ਕਰ ਰਹੀਆਂ ਸਮੂਹ ਸੁਸਾਇਟੀਆਂ ਦੇ ਮੁਲਾਜ਼ਮਾਂ ਨੂੰ ਮੁੱਢਲੀ ਤਨਖ਼ਾਹ ਉੱਤੇ ਵਿਭਾਗ ਵਿਚ ਪੱਕੇ ਕਰਨ ਬਾਰੇ ਸਿਫਾਰਿਸ਼ ...

ਪੂਰੀ ਖ਼ਬਰ »

ਹਰਪਥ ਪੋਰਟਲ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨ ਅਧਿਕਾਰੀ-ਡਾ. ਫੁਲੀਆ

ਕੁਰੂਕਸ਼ੇਤਰ, 12 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਸ਼ਹਿਰ ਤੇ ਪਿੰਡ ਦੀਆਂ ਸੜਕਾਂ ਨੂੰ ਦਰੁਸਤ ਕਰਨ ਲਈ ਲੋਕਾਂ ਨੇ ਹਰਪਥ ਪੋਰਟੇਲ 'ਤੇ ਫੋਟੋ ਤੇ ਸ਼ਿਕਾਇਤ ਅਪਲੋਡ ਕੀਤੀ ਹੈ | ਇਨ੍ਹਾਂ ਸ਼ਿਕਾਇਤਾਂ ਦਾ ਸਬੰਧਿਤ ਵਿਭਾਗ ...

ਪੂਰੀ ਖ਼ਬਰ »

ਨਹਿਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਡਾਬਾ ਨੇੜੇ ਜਾਂਦੀ ਸਿਧਵਾਂ ਨਹਿਰ ਵਿਚ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਜਦੋਂ ਨਹਿਰ ਵਿਚ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ 25 ਮਾਰਚ ਨੂੰ ਸੂਬਾ ਪੱਧਰੀ ਰੈਲੀ 'ਚ ਸ਼ਾਮਿਲ ਹੋਣ ਦਾ ਫ਼ੈਸਲਾ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਸਾਂਝੇ ਅਧਿਆਪਕ ਮੋਰਚੇ ਪੰਜਾਬ ਦੀ ਮੀਟਿੰਗ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅਧਿਆਪਕਾਂ ਨੂੰ 10300 ਦੇ ਸਕੇਲ 'ਤੇ ਪੱਕੇ ਕਰਨ ਦੀ ਤਜਵੀਜ, ਅਧਿਆਪਕ ਆਗੂਆਂ 'ਤੇ ਮੁਹਾਲੀ ਰੈਲੀ ਦੌਰਾਨ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਤੋਂ ਗਾਂਜਾ ਬਰਾਮਦ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਨੇ ਚੈਕਿੰਗ ਦੌਰਾਨ ਸਾਢੇ 4 ਕਿੱਲੋ ਗਾਂਜਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਅੱਜ ਦੁਪਹਿਰ ਪਲੇਟਫਾਰਮ ਨੰਬਰ 1 ਤੇ ਚੈਕਿੰਗ ਕਰ ਰਹੇ ਸਨ ਕਿ ਉਥੇ ਪੁਲ ਹੇਠਾਂ ਇਕ ਬੈਗ ਪਿਆ ...

ਪੂਰੀ ਖ਼ਬਰ »

ਰੇਲਵੇ ਓਵਰਬਿ੍ਜ ਦੇ ਜੋੜਾਂ ਦੀ ਮਾੜੀ ਹਾਲਤ ਵਿਰੁੱਧ ਕੀਤਾ ਪ੍ਰਦਰਸ਼ਨ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਬੱਸ ਸਟੈਂਡ ਰੋਡ 'ਤੇ ਬਣੇ ਰੇਲਵੇ ਓਵਰਬਿ੍ਜ ਦੇ ਐਕਸਟੈਨਸ਼ਨ ਜੁਆਇੰਟ ਪਿਛਲੇ ਡੇਢ ਸਾਲ ਤੋਂ ਟੁੱਟੇ ਹੋਣ ਦੀ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਪੁਖਤਾ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨੀ ਵਾਲੀਬਾਲ ਦੇ ਕੋਚ ਗੁਰਪਾਲ ਸਿੰਘ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਵਿਧਾਨ ਸਭਾ ਦਾ ਘਿਰਾਓ 22 ਨੂੰ

ਲੁਧਿਆਣਾ, 12 ਮਾਰਚ (ਬਸਰਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਵਲੋਂ ਇਕ ਸਾਂਝਾ ਪ੍ਰੈਸ ਬਿਆਨ ਜਾਰੀ ...

ਪੂਰੀ ਖ਼ਬਰ »

ਗੱਡੀ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਤ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦਿੱਲੀ ਰੇਲਵੇ ਲਾਈਨ 'ਤੇ ਇਸਲਾਮਗੰਜ ਨੇੜੇ ਗੱਡੀ ਹੇਠਾਂ ਆਉਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬਜੁਰਗ ਰੇਲ ਲਾਈਨ ਪਾਰ ਕਰ ਰਿਹਾ ਸੀ | ਗੰਭੀਰ ਹਾਲਤ ਵਿਚ ਉਸਨੂੰ ਹਸਪਤਾਲ ਲਿਆਂਦਾ ਗਿਆ ...

ਪੂਰੀ ਖ਼ਬਰ »

ਕਾਮਰਸ ਮੁਕਾਬਲੇ 'ਚ ਤੁਸ਼ਾਰ ਅੱਵਲ

ਨਰਵਾਨਾ, 12 ਮਾਰਚ (ਅਜੀਤ ਬਿਊਰੋ)-ਖੇਤਰ ਦੇ ਸਾਰੇ ਸਕੂਲਾਂ ਦੇ ਕਾਮਰਸ ਵਿਭਾਗ ਦੇ ਤਕਰੀਬਨ 250 ਵਿਦਿਆਰਥੀਆਂ ਦਾ ਫਿਊਚਰ ਅਕਾਦਮੀ ਵਲੋਂ ਟੈਸਟ ਲਿਆ ਗਿਆ | ਇਸ ਟੈਸਟ 'ਚ ਮੋਹਰੀ 25 ਵਿਦਿਆਰਥੀ ਚੁਣੇ ਗਏ, ਜਿਸ 'ਚ ਆਰੀਆ ਸੀ.ਸੈ. ਸਕੂਲ ਦੇ ਵਿਦਿਆਰਥੀ ਤੁਸ਼ਾਰ ਪੁੱਤਰ ਨਾਨਕ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਦੀ ਨਿਖੇਧੀ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੁੂਵਾਲ)-ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਭਗਵਾਨ ਵਾਲਮੀਕਿ ਮੰਦਰ ਚੋਈ ਬਾਜ਼ਾਰ ਵਿਖੇ ਵਾਲਮੀਕਿ ਸਭਾ ਦੇ ਪ੍ਰਧਾਨ ਰਵੀ ਹੰਸ ਅਤੇ ਆਦਿ ਅੰਬੇਡਕਰ ਸਮਾਜ ਦੇ ਪ੍ਰਧਾਨ ਰਾਜ ਘਈ ਦੀ ਪ੍ਰਧਾਨਗੀ ਹੇਠ ਭਾਈਚਾਰੇ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ

ਰੂਪਨਗਰ, 12 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਸਨੇਹ ਲਤਾ ਬਧਵਾਰ ਦੇ ਨਿਰਦੇਸ਼ਨ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ | ਚੇਤਨਾ ਨਸ਼ਾ ਵਿਰੋਧੀ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ

ਕੁਰੂਕਸ਼ੇਤਰ/ਪਾਣੀਪਤ, 12 ਮਾਰਚ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਤਹਿਤ ਮਹਾਨ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਜਲਦੀ ਹੀ ਭਾਰਤ ਆ ਕੇ ਆਪਣੀ ਪਤਨੀ ਸਹਿਤ ਅੰਮਿ੍ਤ ਸੰਚਾਰ ਕਰਨਗੇ

ਏਲਨਾਬਾਦ, 12 ਮਾਰਚ (ਜਗਤਾਰ ਸਮਾਲਸਰ)-ਲਿਬਨਾਨ ਦੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਮਦੀਨਾ ਸਨੱਈਆ ਵਿਖੇ ਗੁਰੂ ਘਰ ਦੇ ਸੇਵਾਦਾਰ ਜਸਵੀਰ ਸਿੰਘ ਚਾਹਲ ਅਤੇ ਉਨ੍ਹਾਂ ਦੀ ਪਤਨੀ ਤੀਰਥ ਕੌਰ ਚਾਹਲ ਵਾਸੀ ਭਾਣੋਲੰਗਾ ਵਲੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ...

ਪੂਰੀ ਖ਼ਬਰ »

ਕਾਂਗਰਸ ਦੀ ਜਨਕ੍ਰਾਂਤੀ ਰੱਥ ਯਾਤਰਾ ਨੂੰ ਵੇਖ ਕੇ ਭਾਜਪਾ ਆਗੂਆਂ ਦੇ ਉੱਡੇ ਹੋਸ਼-ਚੀਮਾ

ਬਾਬੈਨ, 12 ਮਾਰਚ (ਅਜੀਤ ਬਿਊਰੋ)-ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਵਲੋਂ ਕਿਸਾਨਾਂ 'ਤੇ ਕੀਤੇ ਗਏ ਅੱਤਿਆਚਾਰਾਂ ਤੋਂ ਭਾਜਪਾ ਦਾ ਆਉਣ ਵਾਲੀਆਂ ਚੋਣਾਂ 'ਚ ਦੇਸ਼ ਤੇ ਸੂਬੇ ਤੋਂ ਸਫ਼ਾਇਆ ਹੋਵੇਗਾ | ਅੱਜ ਸੂਬੇ ਦਾ ਕਿਸਾਨ ...

ਪੂਰੀ ਖ਼ਬਰ »

ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਕਾਹਨਪੁਰ ਖੂਹੀ, 12 ਮਾਰਚ (ਗੁਰਬੀਰ ਸਿੰਘ ਵਾਲੀਆ)-ਸ. ਸ. ਸ. ਸਕੂਲ ਝੱਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਐੱਨ. ਸੀ. ਸੀ. ਪ੍ਰੋਗਰਾਮ ਅਫ਼ਸਰ ਲੈਕ. ਮਹਿੰਦਰ ਸਿੰਘ ਭਸੀਨ ਨੇ ਕਿਹਾ ਕਿ ਔਰਤਾਂ ਹਰ ਖੇਤਰ 'ਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਤੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿੰਨ ਅਤੇ ਲਹਿਰਾ ਥਰਮਲ ਪਲਾਂਟ ਦੇ ਚਾਰ ਯੂਨਿਟ ਕੀਤੇ ਮੁੜ ਚਾਲੂ

ਘਨੌਲੀ, 12 ਮਾਰਚ (ਜਸਵੀਰ ਸਿੰਘ ਸੈਣੀ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੇ ਸਰਕਾਰੀ ਥਰਮਲ ਪਲਾਂਟਾਂ ਤੋਂ ਪ੍ਰਾਪਤ ਬਿਜਲੀ ਮਹਿੰਗੀ ਹੋਣ ਦਾ ਬਹਾਨਾ ਲਗਾ ਕੇ ਇਨ੍ਹਾਂ ਥਰਮਲ ਪਲਾਂਟਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟਾਂ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਨੂੰ ਦਿੱਤਾ ਸਹਾਇਤਾ ਰਾਸ਼ੀ ਦਾ ਚੈੱਕ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਵਿਸ਼ਵ ਪੱਧਰੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐੱਸ. ਪੀ. ਸਿੰਘ ਓਬਰਾਏ ਵਲੋਂ ਪਿੰਡ ਮਕੜੌਨਾ ਕਲਾਂ ਦੀ ਵਸਨੀਕ ਕੁਲਜੀਤ ਕੌਰ ਸਪੁੱਤਰੀ ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੀ ਹਾਕੀ ਟੀਮ 'ਚ 18 'ਚੋਂ 12 ਖਿਡਾਰੀ ਜੈਰਾਮ ਗਰਲਜ਼ ਕਾਲਜ ਦੇ

ਥਾਨੇਸਰ, 12 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ 5 ਰੋਜ਼ਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਮਹਿਲਾ ਹਾਕੀ ਮੁਕਾਬਲੇ 'ਚ ਕੁਰੂਕਸ਼ੇਤਰ ਦੀ ਮਹਿਲਾ ਹਾਕੀ ਟੀਮ ਨੇ ਲਗਾਤਾਰ 3 ਮੈਚ ਜਿੱਤ ਕੇ ਮੋਹਰੀ 8 'ਚ ਥਾਂ ਬਣਾਈ ਹੈ | ਜੈਰਾਮ ਸੰਸਥਾਵਾਂ ਦੇ ਮੀਡੀਆ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ-ਸੰਧੂਆਂ ਮਾਰਗ ਦੀ ਹਾਲਤ ਖਸਤਾ, ਲੋਕ ਹੋ ਰਹੇ ਨੇ ਪ੍ਰੇਸ਼ਾਨ

ਸ੍ਰੀ ਚਮਕੌਰ ਸਾਹਿਬ, 12 ਮਾਰਚ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਖਮਾਣੋਂ ਬਰਾਸਤਾ ਸੰਧੂਆਂ, ਰੱਤੋਂ ਮਾਰਗ ਦੀ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਹੈ, ਇਸ ਮਾਰਗ ਨੂੰ ਬਣਿਆਂ ਅਜੇ ਕੁਝ ਹੀ ਵਰ੍ਹੇ ਹੋਏ ਹਨ ਪਰ ਇਸ ਵਿਚ ਪਏ ਥਾਂ-ਥਾਂ ਟੋਏ ਲਗਾਤਾਰ ਹਾਦਸਿਆਂ ...

ਪੂਰੀ ਖ਼ਬਰ »

ਖ਼ੈਰ ਚੋਰਾਂ ਨੇ ਡੇਕਵਾਲਾ ਦੇ ਪੰਚਾਇਤੀ ਰਕਬੇ 'ਚੋਂ ਕੱਟੇ ਖ਼ੈਰ ਦੇ ਰੁੱਖ

ਪੁਰਖਾਲੀ, 12 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਮੁਹਾਲੀ ਜ਼ਿਲੇ੍ਹ ਨਾਲ ਸਬੰਧਿਤ ਖ਼ੈਰ ਚੋਰਾਂ ਨੇ ਇਲਾਕੇ ਦੇ ਪਿੰਡ ਡੇਕਵਾਲਾ ਦੇ ਦਫ਼ਾ ਚਾਰ ਨਾਲ ਸਬੰਧਿਤ ਪੰਚਾਇਤੀ ਰਕਬੇ 'ਚੋਂ ਖ਼ੈਰ ਦੇ 5 ਰੁੱਖ ਕੱਟ ਲਏ | ਇਨ੍ਹਾਂ ਚੋਰਾਂ ਵਿਚੋਂ ਇਕ ਖ਼ੈਰ ਚੋਰ ਨੂੰ ਕਾਬੂ ਕਰ ਲਿਆ ...

ਪੂਰੀ ਖ਼ਬਰ »

ਡੀ. ਸੀ. ਵਲੋਂ ਐਸ.ਡੀ.ਐਮ. ਤੇ ਤਹਿਸੀਲ ਦਫ਼ਤਰ ਦਾ ਨਿਰੀਖ਼ਣ

ਅੰਬਾਲਾ, 12 ਮਾਰਚ (ਚਰਨਜੀਤ ਸਿੰਘ ਟੱਕਰ)-ਡਿਪਟੀ ਕਮਿਸ਼ਨਰ ਸ਼ਰਣਦੀਪ ਸਿੰਘ ਬਰਾੜ ਨੇ ਐਸ.ਡੀ.ਐਮ. ਅਤੇ ਤਹਿਸੀਲ ਦਫ਼ਤਰ ਦਾ ਨਿਰੀਖ਼ਣ ਕੀਤਾ | ਉਨ੍ਹਾਂ ਨੇ ਦੋਵੇਂ ਦਫ਼ਤਰਾਂ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਨਾਲ-ਨਾਲ ਦਫ਼ਤਰ ਦੀ ਫੇਸਬੁੱਕ, ਬਕਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX