ਤਾਜਾ ਖ਼ਬਰਾਂ


ਪੰਜਾਬ 'ਚ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  8 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਅੱਜ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ...
ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  14 minutes ago
ਫ਼ਿਰੋਜ਼ਪੁਰ , 9 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਦੇ 8 ਜਵਾਨਾਂ ਦੀ ਕੋਰੋਨਾ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਜਵਾਨ ਮਮਦੋਟ ਖੇਤਰ...
ਹਰਸਿਮਰਤ ਬਾਦਲ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  20 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ...
ਲੁਧਿਆਣਾ 'ਚ ਯੂਥ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ਦਾ ਲਾਇਆ ਲੰਗਰ
. . .  37 minutes ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਡੀਜ਼ਲ ਅਤੇ ਪੈਟਰੋਲ ਦਾ ਲੰਗਰ ਲਗਾਇਆ...
ਸੇਖਵਾਂ ਨੇ ਪਹਿਲਾਂ ਬਾਦਲ ਪਰਿਵਾਰ ਅਤੇ ਹੁਣ ਬ੍ਰਹਮਪੁਰਾ ਨਾਲ ਵੀ ਕੀਤਾ ਧੋਖਾ- ਸਾਬਕਾ ਚੇਅਰਮੈਨ ਵਾਹਲਾ
. . .  57 minutes ago
ਬਟਾਲਾ, 9 ਜੁਲਾਈ (ਕਾਹਲੋਂ)- ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਬ੍ਰਹਮਪੁਰਾ ਦਾ ਧੜਾ ਛੱਡ ਕੇ ਢੀਂਡਸਾ ਧੜੇ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ 'ਤੇ...
ਪਟਿਆਲਾ 'ਚ ਕੋਰੋਨਾ ਦਾ ਧਮਾਕਾ, 48 ਮਾਮਲੇ ਆਏ ਸਾਹਮਣੇ
. . .  50 minutes ago
ਪਟਿਆਲਾ, 9 ਜੁਲਾਈ (ਅਮਨਦੀਪ ਸਿੰਘ, ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਪਟਿਆਲਾ 'ਚ ਅੱਜ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ...
ਵਾਰਾਣਸੀ 'ਚ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਵਾਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਗੱਲਬਾਤ
. . .  about 1 hour ago
ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਕਰਕੇ ਮਹਿਲਾ ਜੱਜ ਸਮੇਤ ਸੱਤ ਕੋਰਟ ਸਟਾਫ਼ ਮੈਂਬਰ ਹੋਏ ਹੋਮ ਕੁਆਰੰਟਾਈਨ
. . .  about 1 hour ago
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਉਪਰੰਤ ਇੱਕ ਮਹਿਲਾ ਜੱਜ ਸਮੇਤ ਕੋਰਟ ਸਟਾਫ਼ ਦੇ ਸੱਤ...
ਕੋਰੋਨਾ ਕਾਰਨ ਸੁਲਤਾਨਪੁਰ ਲੋਧੀ 'ਚ ਪਹਿਲੀ ਮੌਤ
. . .  13 minutes ago
ਸੁਲਤਾਨਪੁਰ ਲੋਧੀ, 9 ਜੁਲਾਈ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਉਕਤ ਮਰੀਜ਼ ਦਾ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ...
ਰਾਜਸਥਾਨ 'ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਜੈਪੁਰ, 9 ਜੁਲਾਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਸੂਬੇ 'ਚ ਹੁਣ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ...
ਰਾਜਨਾਥ ਸਿੰਘ ਵਲੋਂ ਜੰਮੂ 'ਚ 6 ਨਵੇਂ ਪੁਲਾਂ ਦਾ ਉਦਘਾਟਨ
. . .  about 1 hour ago
ਨਵੀਂ ਦਿੱਲੀ, 9 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ 'ਚ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਗਏ 6 ਨਵੇਂ ਪੁਲਾਂ ਦਾ ਉਦਘਾਟਨ...
ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਯੋਗੀ ਨਾਲ ਕੀਤੀ ਗੱਲਬਾਤ
. . .  about 1 hour ago
ਭੋਪਾਲ, 9 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ 'ਤੇ...
ਸੰਗਰੂਰ 'ਚ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ...
ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ
. . .  about 1 hour ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ)- ਨਵੇਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੋਰੋਨਾ ਨੇ ਸੰਗਰੂਰ ਜ਼ਿਲ੍ਹੇ 'ਚ ਲਈ 17ਵੀਂ ਜਾਨ
. . .  about 2 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਕੋਰੋਨਾ ਨੇ ਜ਼ਿਲ੍ਹਾ ਸੰਗਰੂਰ 'ਚ ਬੀਤੀ ਰਾਤ 17ਵੇਂ ਵਿਅਕਤੀ ਦੀ ਜਾਨ ਲੈ ਲਈ ਹੈ। ਅਹਿਮਦਗੜ੍ਹ ਬਲਾਕ ਨਾਲ ਸੰਬੰਧਿਤ ਮ੍ਰਿਤਕ ਪ੍ਰਦੀਪ ਕੁਮਾਰ (59) ਸ਼ੂਗਰ ਸਮੇਤ ਹੋਰ...
ਕਾਨਪੁਰ ਪੁਲਿਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਗ੍ਰਿਫ਼ਤਾਰ
. . .  about 2 hours ago
ਭੋਪਾਲ, 9 ਜੁਲਾਈ- ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ...
ਆਤਮ ਸਮਰਪਣ ਕਰ ਸਕਦੈ ਵਿਕਾਸ ਦੂਬੇ
. . .  about 3 hours ago
ਨੋਇਡਾ, 9 ਜੁਲਾਈ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਦਾ ਦੋਸ਼ੀ ਫ਼ਰਾਰ ਗੈਂਗਸਟਰ ਵਿਕਾਸ ਦੂਬੇ ਆਤਮ ਸਮਰਪਣ ਕਰ ਸਕਦਾ ਹੈ। ਰਿਪੋਰਟਾਂ ਮੁਤਾਬਿਕ ਵਿਕਾਸ ਦੂਬੇ ਮੀਡੀਆ ਅੱਗੇ ਆਤਮ ਸਮਰਪਣ...
ਵਿਕਾਸ ਦੂਬੇ ਦੇ ਦੋ ਹੋਰ ਸਾਥੀ ਢੇਰ ਪਰੰਤੂ ਦਰਿੰਦਾ ਅਜੇ ਵੀ ਫ਼ਰਾਰ
. . .  about 4 hours ago
ਕਾਨਪੁਰ, 9 ਜੁਲਾਈ - ਕਾਨਪੁਰ ਕਾਂਡ 'ਚ ਫ਼ਰਾਰ ਚੱਲ ਰਹੇ ਅਤਿ ਲੁੜੀਂਦੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਦਾ ਇਕ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਮੁੱਠਭੇੜ ਵਿਚ ਢੇਰ ਕਰ ਦਿੱਤਾ ਹੈ। ਜਦਕਿ ਇਟਾਵਾ ਵਿਚ ਵਿਕਾਸ ਦੂਬੇ ਦਾ ਇਕ ਹੋਰ ਸਾਥੀ ਰਣਬੀਰ ਸ਼ੁਕਲਾ...
ਕੌਮੀ ਯੂਥ ਆਗੂ ਸੋਨੂੰ ਲੰਗਾਹ ਸਮੇਤ 50-60 ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
. . .  about 4 hours ago
ਕੋਟਲੀ ਸੂਰਤ ਮੱਲ੍ਹੀ, 9 ਜੁਲਾਈ (ਕੁਲਦੀਪ ਸਿੰਘ ਨਾਗਰਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਮੀ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਅਗਵਾਈ 'ਚ ਕੋਟਲੀ ਸੂਰਤ ਮੱਲ੍ਹੀ, ਰਾਏ ਚੱਕ ਤੇ...
ਅੱਜ ਦਾ ਵਿਚਾਰ
. . .  about 4 hours ago
ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਵਿਸ਼ਾਖਾਪਟਨ ਤੋਂ ਛੁੱਟੀ ‘ਤੇ ਆਏ ਬੋਹਾ ਦੇ ਫੌਜੀ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਾਨਸਾ/ਬੁਢਲਾਡਾ ,8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਬਾਹਰੋਂ ਪਰਤੇ ਇੱਕ 33 ਸਾਲਾ ਨੌਜਵਾਨ ਦਾ ...
ਸੜਕ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ
. . .  1 day ago
ਨਾਭਾ, 8 ਜੁਲਾਈ (ਕਰਮਜੀਤ ਸਿੰਘ ) - ਸਥਾਨਕ ਸਰਕਲਰ ਰੋਡ ਸਥਿਤ ਨਵੀਂ ਅਨਾਜ ਮੰਡੀ ਸਾਹਮਣੇ ਇੱਕ ਬਜ਼ੁਰਗ ਓਮ ਪ੍ਰਕਾਸ਼ (68) ਪੁੱਤਰ ਬਨਾਰਸੀ ਦਾਸ ਵਾਸੀ ਢੀਂਗਰਾ ਕਾਲੋਨੀ ਨਾਭਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਖਾਲੀ ਟਰੱਕ ਤੇਜ਼ ਰਫ਼ਤਾਰੀ ਨਾਲ ਓਮ ਪ੍ਰਕਾਸ਼ ਜੋ ਕਿ ਐਕਟਿਵਾ 'ਤੇ ਸਵਾਰ ਸੀ ਨੂੰ ਫੇਟ ਮਾਰ ਕੇ ਫ਼ਰਾਰ...
ਟਰੂ ਨਾਟ ਮਸ਼ੀਨ 'ਤੇ ਨਵਾਂਸ਼ਹਿਰ ਦੇ 2 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 8 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਟਰੂ ਨਾਟ ਮਸ਼ੀਨ 'ਤੇ ਟੈੱਸਟ ਕਰਵਾਉਣ ਆਏ ਨਵਾਂਸ਼ਹਿਰ ਦੇ ਦੋ ਵਸਨੀਕ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੇ ਦੱਸਿਆ...
ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀਂ ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ।ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀ, ਜਿਨ੍ਹਾਂ ਵਿਚ ਇਕ ਕੁਵੈਤ ਤੋਂ ਪਰਤਿਆ ਵਿਅਕਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 26 ਹਾੜ ਸੰਮਤ 552
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਪਹਿਲਾ ਸਫ਼ਾ

ਕਸ਼ਮੀਰ 'ਚ ਭਾਜਪਾ ਨੇਤਾ, ਉਸ ਦੇ ਪਿਤਾ ਤੇ ਭਰਾ ਦੀ ਅੱਤਵਾਦੀਆਂ ਵਲੋਂ ਹੱਤਿਆ

* ਹਮਲੇ ਦੀ ਜ਼ਿੰਮੇਵਾਰੀ ਦੀ ਰਿਜ਼ਸਟਨਸ ਫਰੰਟ ਨੇ ਲਈ
* ਸੁਰੱਖਿਆ 'ਚ ਤਾਇਨਾਤ 8 ਪੀ.ਐਸ.ਓ. ਗ੍ਰਿਫ਼ਤਾਰ

ਸ੍ਰੀਨਗਰ, 8 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਵਿਖੇ ਅੱਤਵਾਦੀਆਂ ਨੇ ਬੁੱਧਵਾਰ ਰਾਤ ਭਾਜਪਾ ਦੇ ਸੀਨੀਅਰ ਨੇਤਾ, ਉਸ ਦੇ ਪਿਤਾ ਤੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਬਾਂਦੀਪੋਰਾ ਦੇ ਮੁਸਲਿਮ ਆਬਾਦ ਇਲਾਕੇ 'ਚ ਪੁਲਿਸ ਸਟੇਸ਼ਨ ਦੇ ਬਿਲਕੁੱਲ ਸਾਹਮਣੇ ਭਾਜਪਾ ਨੇਤਾ ਸ਼ੇਖ ਵਸੀਮ ਬਾਰੀ 'ਤੇ ਰਾਤ 9 ਵਜੇ ਦੇ ਕਰੀਬ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਉਹ, ਉਸ ਦਾ ਪਿਤਾ ਬਸ਼ੀਰ ਅਹਿਮਦ ਤੇ ਭਰਾ ਉਮਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਬਾਂਦੀਪੋਰਾ ਸਬ-ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਭਾਜਪਾ ਨੇਤਾ ਦੀ ਸੁਰੱਖਿਆ ਲਈ 8 ਸੁਰੱਖਿਆ ਕਰਮੀ ਤਾਇਨਾਤ ਹਨ, ਪਰ ਬਦਕਿਸਮਤੀ ਨਾਲ ਹਮਲੇ ਵੇਲੇ ਉਸ ਦੇ ਨਾਲ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਆਈ.ਜੀ. ਕਸ਼ਮੀਰ ਨੇ ਦੱਸਿਆ ਕਿ ਡਿਊਟੀ 'ਚ ਕੌਤਾਹੀ ਕਰਨ 'ਤੇ ਸਾਰੇ 8 ਪੀ.ਐਸ.ਓ. ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੇ ਬਾਅਦ ਪੁਲਿਸ ਤੇ ਫੌਜ ਨੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ। ਹਮਲੇ ਦੀ ਜ਼ਿੰਮੇਵਾਰੀ ਦੀ ਰਿਜ਼ਸਟਨਸ ਫਰੰਟ (ਟੀ. ਆਰ. ਐਫ. ) ਨੇ ਲਈ ਹੈ। ਇਸ ਸਬੰਧੀ ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਖ ਵਸੀਮ ਬਾਰੀ ਦੀ ਉਨ੍ਹਾਂ ਦੀ ਦੁਕਾਨ ਦੇ ਬਾਹਰ ਅਣਪਛਾਤੇ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੀ ਦੁਕਾਨ ਬਾਂਦੀਪੋਰਾ ਪੁਲਿਸ ਥਾਣੇ ਦੇ ਬਾਹਰ ਹੈ। ਵਸੀਮ ਬਾਰੀ ਸਥਾਨਕ ਭਾਜਪਾ ਨੇਤਾ ਸਨ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਅਸੀਂ ਅੱਜ ਸ਼ੇਖ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਬਾਂਦੀਪੋਰਾ 'ਚ ਗੁਆ ਦਿੱਤਾ ਹੈ। ਇਹ ਪਾਰਟੀ ਲਈ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਭਾਜਪਾ ਨੇਤਾ ਰਾਮ ਮਾਧਵ ਨੇ ਟਵੀਟ ਕਰਕੇ ਅੱਜ ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ੇਖ ਵਸੀਮ ਬਾਰੀ ਅਤੇ ਉਨ੍ਹਾਂ ਦੇ ਭਰਾ ਦੀ ਅੱਤਵਾਦੀਆਂ ਵਲੋਂ ਕੀਤੀ ਹੱਤਿਆ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਰੀ ਦੇ ਪਿਤਾ ਜੋ ਕਿ ਉੱਘੇ ਨੇਤਾ ਹਨ, ਉਹ ਵੀ ਇਸ ਹਮਲੇ 'ਚ ਮਾਰੇ ਗਏ। ਉਨ੍ਹਾਂ ਕਿਹਾ ਕਿ 8 ਕਮਾਂਡੋਜ਼ ਹੋਣ ਦੇ ਬਾਵਜੂਦ ਇਹ ਘਟਨਾ ਵਾਪਰੀ, ਮੈਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।

ਨਹਿਰੂ-ਗਾਂਧੀ ਪਰਿਵਾਰ ਦੇ ਤਿੰਨ ਟਰੱਸਟਾਂ ਦੀ ਹੋਵੇਗੀ ਜਾਂਚ

ਨਵੀਂ ਦਿੱਲੀ, 8 ਜੁਲਾਈ (ਉਪਮਾ ਡਾਗਾ ਪਾਰਥ)-ਨਹਿਰੂ-ਗਾਂਧੀ ਪਰਿਵਾਰ ਨਾਲ ਤਾਅਲੁਕ ਰੱਖਦਿਆਂ ਤਿੰਨ ਟਰੱਸਟਾਂ 'ਚ ਕਥਿਤ ਵਿੱਤੀ ਬੇਨਿਯਮੀਆਂ ਦੀ ਪੜਤਾਲ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਾਜੀਵ ਗਾਂਧੀ ਫਾਊਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਅਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ 'ਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਇਕ ਅੰਤਰ ਮੰਤਰਾਲਾ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਇਸ ਜਾਂਚ ਦੇ ਸਬੰਧ 'ਚ ਤਾਲਮੇਲ ਕਰੇਗੀ, ਜਦਕਿ ਜਾਂਚ ਦੀ ਅਗਵਾਈ ਈ.ਡੀ. ਦੇ ਵਿਸ਼ੇਸ਼ ਡਾਇਰੈਕਟਰ ਵਲੋਂ ਕੀਤੀ ਜਾਵੇਗੀ। ਉਕਤ ਜਾਣਕਾਰੀ ਬੁੱਧਵਾਰ ਸਵੇਰੇ ਟਵਿੱਟਰ 'ਤੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਵਲੋਂ ਦਿੱਤੀ ਗਈ। ਗ੍ਰਹਿ ਮੰਤਰਾਲੇ ਵਲੋਂ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਗਿਆ ਕਿ ਪੜਤਾਲ ਆਮਦਨ ਟੈਕਸ ਕਾਨੂੰਨ, ਵਿਦੇਸ਼ੀ ਵਿੱਤੀ ਦਾਨ ਨਾਲ ਜੁੜੇ ਨੇਮਾਂ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਦੇ ਕਥਿਤ ਲੈਣ-ਦੇਣ 'ਤੇ ਰੋਕ ਬਾਰੇ ਕਾਨੂੰਨ ਸਮੇਤ ਹੋਰ ਕਾਨੂੰਨਾਂ ਦੀ ਉਲੰਘਣਾ 'ਤੇ ਆਧਾਰਿਤ ਹੋਵੇਗਾ।
ਸੱਚ ਦੀ ਲੜਾਈ ਲੜਨ ਵਾਲੇ ਨੂੰ ਕੋਈ ਨਹੀਂ ਹਰਾ ਸਕਦਾ-ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਅਸਿੱਧੇ ਢੰਗ ਨਾਲ ਜਾਂਚ ਦੇ ਆਦੇਸ਼ਾਂ 'ਤੇ ਪ੍ਰਤੀਕਰਮ ਕੀਤਾ। ਰਾਹੁਲ ਗਾਂਧੀ ਨੇ ਬੁੱਧਵਾਰ ਸ਼ਾਮ ਨੂੰ ਟਵਿੱਟਰ 'ਤੇ ਪਾਏ ਸੰਦੇਸ਼ 'ਚ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਜੀ ਸਮਝਦੇ ਹਨ ਕਿ ਪੂਰੀ ਦੁਨੀਆ ਉਨ੍ਹਾਂ ਵਾਂਗ ਹੈ। ਉਹ ਸਮਝਦੇ ਹਨ ਕਿ ਹਰ ਕਿਸੇ ਨੂੰ ਖ਼ਰੀਦਿਆ ਜਾ ਸਕਦਾ ਹੈ ਜਾਂ ਡਰਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਅੱਗੇ ਬਿਨਾਂ ਕਿਸੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ (ਮੋਦੀ) ਕਦੇ ਨਹੀਂ ਸਮਝਣਗੇ ਕਿ ਸੱਚਾਈ ਦੀ ਲੜਾਈ ਲੜਨ ਵਾਲਿਆਂ ਨੂੰ ਨਾ ਤਾਂ ਖ਼ਰੀਦਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਡਰਾਇਆ ਜਾ ਸਕਦਾ ਹੈ।
ਜਨਤਕ ਤੌਰ 'ਤੇ ਉਪਲਬਧ ਜਾਣਕਾਰੀ ਰਾਹੀਂ ਹੀ ਕੀਤੀ ਜਾ ਰਹੀ ਹੈ ਪੜਤਾਲ-ਭਾਜਪਾ
ਸੱਤਾਧਾਰੀ ਪਾਰਟੀ ਨੇ ਸਿਆਸੀ ਬਦਲਾਖੋਰੀ ਦੇ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਜਨਤਕ ਤੌਰ 'ਤੇ ਜੋ ਜਾਣਕਾਰੀ ਉਪਲਬਧ ਹੈ, ਸਰਕਾਰ ਉਸੇ ਦੀ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਪਿਛਲੇ ਮਹੀਨੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਕਾਂਗਰਸ ਵਲੋਂ 2005 'ਚ ਚੀਨੀ ਦੂਤਘਰ ਤੋਂ ਦਾਨ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਡਾ: ਮਨਮੋਹਨ ਸਿੰਘ ਨੇ ਵੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ ਤੋਂ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਰਕਮ ਦਾਨ ਦਿੱਤੀ ਸੀ।

ਬਾਲੀਵੁੱਡ ਦੇ ਉੱਘੇ ਕਾਮੇਡੀ ਅਦਾਕਾਰ ਜਗਦੀਪ ਦਾ ਦਿਹਾਂਤ

ਮੁੰਬਈ, 8 ਜੁਲਾਈ (ਏਜੰਸੀ)-ਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਜਗਦੀਪ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। 81 ਸਾਲਾ ਅਦਾਕਾਰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਫਿਲਮ 'ਸ਼ੋਅਲੇ' 'ਚ ਨਿਭਾਏ ਕਿਰਦਾਰ ਸੂਰਮਾ ਭੋਪਾਲੀ ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲ ਨਾਂਅ ਸਈਦ ਇਸ਼ਤਿਆਕ ਅਹਿਮਦ ਜਾਫਰੀ ਸੀ। ਇਸ ਸਬੰਧੀ ਉਨ੍ਹਾਂ ਦੇ ਕਰੀਬੀ ਪਰਿਵਾਰਕ ਦੋਸਤ ਫਿਲਮ ਨਿਰਮਾਤਾ ਮਹਿਮੂਦ ਅਲੀ ਨੇ ਦੱਸਿਆ ਕਿ ਉਨ੍ਹਾਂ ਅੱਜ ਰਾਤ 8.30 ਵਜੇ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਗਦੀਪ ਨੇ 400 ਦੇ ਕਰੀਬ ਫਿਲਮਾਂ 'ਚ ਕੰਮ ਕੀਤਾ, ਪਰ ਉਨ੍ਹਾਂ ਵਲੋਂ ਫਿਲਮ 'ਸ਼ੋਲੇ' 'ਚ ਨਿਭਾਏ ਕਿਰਦਾਰ ਸੂਰਮਾ ਭੋਪਾਲੀ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਫਿਲਮ 'ਪੁਰਾਣਾ ਮੰਦਿਰ' ਤੇ 'ਅੰਦਾਜ਼ ਅਪਨਾ ਅਪਨਾ' 'ਚ ਵੀ ਯਾਦਗਾਰੀ ਕਿਰਦਾਰ ਨਿਭਾਇਆ। ਉਹ ਆਪਣੇ ਪਿੱਛੇ ਦੋ ਬੇਟੇ ਜਾਵੇਦ ਤੇ ਨਾਵੇਦ ਨੂੰ ਛੱਡ ਗਏ ਹਨ।

ਸ਼ਹੀਦ ਨਾਇਕ ਰਾਜਵਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ

ਸਮਾਣਾ, 8 ਜੁਲਾਈ (ਸਾਹਿਬ ਸਿੰਘ)-ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਸ਼ਹੀਦ ਹੋਏ ਉਪ-ਮੰਡਲ ਸਮਾਣਾ ਦੇ ਪਿੰਡ ਦੋਦੜਾ ਦੇ ਵਸਨੀਕ ਤੇ ਭਾਰਤੀ ਫ਼ੌਜ ਦੇ ਜਵਾਨ ਨਾਇਕ ਰਾਜਵਿੰਦਰ ਸਿੰਘ (29) ਦਾ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕ ਸ਼ੁਤਰਾਣਾ ਨਿਰਮਲ ਸਿੰਘ ਨੇ ਸ਼ਹੀਦ ਦੀ ਦੇਹ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਸੀਨੀਅਰ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ, ਚੇਅਰਮੈਨ ਰਤਿੰਦਰਪਾਲ ਸਿੰਘ ਰਿੱਕੀ ਮਾਨ ਅਤੇ ਕਾਂ. ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਹੀਦ ਦੇ ਪਿਤਾ ਅਵਤਾਰ ਸਿੰਘ, ਮਾਤਾ ਮਹਿੰਦਰ ਕੌਰ ਅਤੇ ਵੱਡੇ ਭਰਾ ਬਲਵੰਤ ਸਿੰਘ ਨੇ ਸ਼ਹੀਦ ਰਾਜਵਿੰਦਰ ਸਿੰਘ ਨੂੰ ਸਲਾਮੀ ਦਿੱਤੀ। ਇਸ ਤੋਂ ਪਹਿਲਾਂ ਕਸ਼ਮੀਰ ਤੋਂ ਭਾਰਤੀ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਨਾਇਕ ਰਾਜਵਿੰਦਰ ਸਿੰਘ ਦੀ ਦੇਹ ਨੂੰ ਚੰਡੀਗੜ੍ਹ ਅਤੇ ਫਿਰ ਪਟਿਆਲਾ ਮਿਲਟਰੀ ਸਟੇਸ਼ਨ ਲਿਆਂਦਾ ਗਿਆ, ਜਿੱਥੋਂ ਵੱਡੇ ਕਾਫ਼ਲੇ ਨਾਲ ਪਿੰਡ ਦੋਦੜਾ ਵਿਖੇ ਲਿਆਂਦਾ ਗਿਆ। ਸ਼ਹੀਦ ਰਾਜਵਿੰਦਰ ਸਿੰਘ ਦੇ ਸਸਕਾਰ ਮੌਕੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਦੀ ਵਲੋਂ ਉਪ ਮੰਡਲ ਅਫ਼ਸਰ ਨਾਭਾ ਕਾਲਾ ਰਾਮ ਕਾਂਸਲ, ਲੋਕ ਸਭਾ ਮੈਂਬਰ ਪਟਿਆਲਾ ਪ੍ਰਨੀਤ ਕੌਰ ਵਲੋਂ ਉਨ੍ਹਾਂ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ ਅਤੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣਾ ਵਲੋਂ ਪਟਿਆਲਾ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਰਧਾਂਜਲੀ ਭੇਟ ਕੀਤੀ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਵੀ ਰੀਥ ਰੱਖੀ। ਪਟਿਆਲਾ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਪ੍ਰਤਾਪ ਸਿੰਘ ਰਾਣਾਵਤ ਨੇ ਸ਼ਹੀਦ ਦੇ ਤਾਬੂਤ 'ਤੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਨੂੰ ਸੌਂਪ ਕੇ ਸਲੂਟ ਕੀਤਾ। ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਵਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਪੁਲਿਸ ਕਪਤਾਨ ਟ੍ਰੈਫਿਕ ਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਸਤਨਾਮ ਸਿੰਘ, ਤਹਿਸੀਲਦਾਰ ਸੰਦੀਪ ਸਿੰਘ, ਪੁਲਿਸ ਉੱਪ-ਕਪਤਾਨ ਜਸਵੰਤ ਸਿੰਘ ਮਾਂਗਟ, ਟੂ ਕੋਰ ਕਮਾਂਡਰ ਅੰਬਾਲਾ ਵਲੋਂ ਕਰਨਲ ਉਠੱਈਆ, ਵਨ ਆਰਮਡ ਡਵੀਜ਼ਨ ਪਟਿਆਲਾ ਦੇ ਜੀ.ਓ.ਸੀ. ਵਲੋਂ ਲੈਫ਼ਟੀਨੈਂਟ ਕਰਨਲ ਅਨਿਲ ਪੁੰਨ, 53 ਆਰ.ਆਰ. ਦੇ ਮੇਜਰ ਰਮੇਸ਼ ਭੱਟ ਅਤੇ ਸੂਬੇਦਾਰ ਹਰਪ੍ਰੀਤ ਸਿੰਘ, ਫਰਸਟ ਗਾਰਡ ਦੇ ਸੂਬੇਦਾਰ ਮੈਨਪਾਲ ਸਿੰਘ, 102 ਟੀ.ਏ. ਪੰਜਾਬ ਦੇ ਲਾਂਸ ਨਾਇਕ ਧਰਮਿੰਦਰ, ਗਾਰਡਸਮੈਨ ਦੇ ਸੈਨਿਕ ਆਕਾਸ਼ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜੀ.ਓ.ਜੀ. ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਡੀ.ਐੱਸ. ਗਰੇਵਾਲ ਵਲੋਂ ਸੂਬੇਦਾਰ ਕੁਲਵੰਤ ਸਿੰਘ ਤੇ ਹੌਲਦਾਰ ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਲਾਲਵਾ, ਜ਼ਿਲ੍ਹਾ ਪ੍ਰਧਾਨ ਆਪ ਚੇਤੰਨ ਸਿੰਘ ਜੋੜੇ ਮਾਜਰਾ, ਬਲਾਕ ਸੰਮਤੀ ਚੇਅਰਮੈਨ ਸੋਨੀ ਸਿੰਘ ਦਾਨੀਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦਮਨ ਸਿੰਘ, ਹਰਦੀਪ ਸਿੰਘ ਕੁਲਾਰਾਂ, ਸਿੱਖਿਆ ਬੋਰਡ ਮੈਂਬਰ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਸਰਪੰਚ ਪਰਮਜੀਤ ਕੌਰ, ਨਿਰਭੈ ਸਿੰਘ, ਸਾਥੀ ਫ਼ੌਜੀਆਂ ਅਮਨਦੀਪ ਸਿੰਘ ਸਮਾਣਾ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

ਮੰਤਰੀ ਮੰਡਲ ਵਲੋਂ ਨਵੰਬਰ ਤੱਕ ਮੁਫ਼ਤ ਰਾਸ਼ਨ ਯੋਜਨਾ ਨੂੰ ਹਰੀ ਝੰਡੀ

ਨਵੀਂ ਦਿੱਲੀ, 8 ਜੁਲਾਈ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਮੰਡਲ ਨੇ ਗ਼ਰੀਬਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਨ ਦੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਨਵੰਬਰ ਤੱਕ ਵਧਾਉਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਵਿਸਥਾਰ ਦੀ ਗੱਲ ਕਹੀ ਸੀ। 81 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ, ਜਿਸ ਤਹਿਤ ਹਰ ਪਰਿਵਾਰ ਦੇ ਮੈਂਬਰ ਨੂੰ ਹਰ ਮਹੀਨੇ 5 ਕਿੱਲੋ ਆਟਾ ਜਾਂ ਚੌਲ ਅਤੇ ਹਰ ਪਰਿਵਾਰ ਨੂੰ 1 ਕਿੱਲੋ ਛੋਲੇ ਦਿੱਤੇ ਜਾਣਗੇ। ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਯੋਜਨਾ 'ਤੇ ਮੰਤਰੀ ਮੰਡਲ ਦੀ ਮੋਹਰ ਲੱਗਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ 8 ਮਹੀਨਿਆਂ ਲਈ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਗਿਆ ਹੋਵੇ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਇਸ ਯੋਜਨਾ ਦਾ ਐਲਾਨ ਕੀਤਾ ਸੀ। ਉਸ ਸਮੇਂ ਇਹ ਯੋਜਨਾ ਜੂਨ ਤੱਕ ਲਈ ਐਲਾਨੀ ਗਈ ਸੀ, ਜਿਸ ਨੂੰ 30 ਜੂਨ ਨੂੰ ਵਧਾ ਕੇ ਨਵੰਬਰ ਤੱਕ ਕਰ ਦਿੱਤਾ ਗਿਆ। ਜਾਵੜੇਕਰ ਨੇ ਹੋਰ ਅੰਕੜੇ ਦੱਸਦਿਆਂ ਕਿਹਾ ਕਿ ਅਪ੍ਰੈਲ ਤੋਂ ਜੂਨ ਦਰਮਿਆਨ ਸਰਕਾਰ ਨੇ 1 ਕਰੋੜ, 20 ਲੱਖ ਟਨ ਅਨਾਜ ਅਤੇ 4 ਲੱਖ, 60 ਹਜ਼ਾਰ ਟਨ ਦਾਲ ਦਿੱਤੀ ਹੈ ਜਦਕਿ ਅਗਲੇ 5 ਮਹੀਨਿਆਂ 'ਚ 2 ਕਰੋੜ, 3 ਲੱਖ ਟਨ ਅਨਾਜ ਅਤੇ 9 ਲੱਖ, 70 ਹਜ਼ਾਰ ਟਨ ਦਾਲ ਦਿੱਤੀ ਜਾਵੇਗੀ। ਇਸ ਯੋਜਨਾ 'ਤੇ 1.49 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਹੋਣ ਦੀ ਸੰਭਾਵਨਾ ਹੈ।
ਮੁਫ਼ਤ ਸਿਲੰਡਰ ਲੈਣ ਦੀ ਮਿਆਦ ਸਤੰਬਰ ਤੱਕ ਵਧਾਈ
ਮਾਰਚ ਦੇ ਅੰਤ 'ਚ ਐਲਾਨੇ ਗਏ ਰਾਹਤ ਪੈਕੇਜ 'ਚ ਉਜਵਲਾ ਲਾਭਪਾਤਰਾਂ ਲਈ 3 ਮੁਫ਼ਤ ਸਿਲੰਡਰ ਦੇਣ ਦਾ ਐਲਾਨ ਕੀਤਾ ਗਿਆ ਸੀ। ਮੰਤਰੀ ਮੰਡਲ ਵਲੋਂ ਇਸ ਯੋਜਨਾ ਨੂੰ ਵਿਸਥਾਰ ਦਿੰਦਿਆਂ ਕਿਹਾ ਕਿ ਲਾਭਪਾਤਰੀ 3 ਮੁਫ਼ਤ ਸਿਲੰਡਰ ਸਤੰਬਰ ਤੱਕ ਲੈ ਸਕਦੇ ਹਨ ਜਾਵੜੇਕਰ ਮੁਤਾਬਿਕ ਜ਼ਿਆਦਾਤਰ ਲਾਭਪਾਤਰਾਂ ਵਲੋਂ ਪਹਿਲਾ ਅਤੇ ਦੂਜਾ ਮੁਪਤ ਸਿਲੰਡਰ ਤਾਂ ਲੈ ਲਿਆ ਗਿਆ ਹੈ ਪਰ ਹਾਲੇ ਵੀ ਕਈਆਂ ਨੇ ਤੀਜਾ ਮੁਫ਼ਤ ਸਿਲੰਡਰ, ਜਿਸ ਦਾ ਐਲਾਨ ਮਾਰਚ 'ਚ ਕੀਤਾ ਗਿਆ ਸੀ, ਲੈਣਾ ਹੈ। ਸਰਕਾਰ ਵਲੋਂ ਸਿੱਧੀ ਸਮਾਂ ਹੱਦ ਜੂਨ 'ਚ ਖ਼ਤਮ ਹੋਣ ਕਾਰਨ ਲਾਭਪਾਤਰਾਂ ਨੂੰ ਇਸ ਯੋਜਨਾ ਦੇ ਫਾਇਦੇ ਤੋਂ ਵਾਂਝੇ ਹੋਣ ਤੋਂ ਬਚਾਉਣ ਲਈ ਇਸ ਦੀ ਸਮਾਂ ਹੱਦ ਵਧਾ ਕੇ ਸਤੰਬਰ ਤੱਕ ਕਰ ਦਿੱਤੀ ਗਈ। ਸਰਕਾਰ ਮੁਤਾਬਿਕ ਅਪ੍ਰੈਲ ਤੋਂ ਜੂਨ ਤੱਕ 11.97 ਕਰੋੜ ਸਿਲੰਡਰ ਦਿੱਤੇ ਗਏ ਹਨ ਅਤੇ 970.986 ਕਰੋੜ ਰੁਪਏ ਉਨ੍ਹਾਂ ਦੇ ਖ਼ਾਤਿਆਂ 'ਚ ਦਿੱਤੇ ਗਏ ਹਨ। ਕੇਂਦਰ ਮੁਤਾਬਿਕ ਇਸ ਸਕੀਮ 'ਤੇ 13,500 ਕਰੋੜ ਰੁਪਏ ਖ਼ਰਚ ਆਉਣ ਦੀ ਸੰਭਾਵਨਾ ਹੈ।
ਮੁਲਾਜ਼ਮਾਂ ਅਤੇ ਸੰਸਥਾਵਾਂ ਲਈ ਰਾਹਤ
ਮੰਤਰੀ ਮੰਡਲ ਦੀ ਬੈਠਕ 'ਚ ਈ.ਪੀ.ਐੱਫ਼. 'ਚ ਸਰਕਾਰ ਦੀ 24 ਫ਼ੀਸਦੀ (12 ਫ਼ੀਸਦੀ ਸੰਸਥਾ ਦੀ ਅਤੇ 12 ਫ਼ੀਸਦੀ ਮੁਲਾਜ਼ਮਾਂ ਦੀ) ਹਿੱਸੇਦਾਰੀ ਦੀ ਸਕੀਮ ਨੂੰ ਹੋਰ ਤਿੰਨ ਮਹੀਨੇ ਭਾਵ ਜੂਨ ਤੋਂ ਅਗਸਤ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਦਾ ਐਲਾਨ ਮਈ ਤੱਕ ਲਈ ਕੀਤਾ ਗਿਆ ਸੀ। ਯੋਜਨਾ ਦੇ ਵਿਸਤਾਰ ਦਾ ਫਾਇਦਾ 3.67 ਲੱਖ ਸੰਸਥਾਵਾਂ ਅਤੇ 72 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਹੋਵੇਗਾ ਜਿਸ 'ਤੇ ਸਰਕਾਰ ਦੀ ਲਾਗਤ 4860 ਕਰੋੜ ਰੁਪਏ ਆਵੇਗੀ। ਇਸ ਯੋਜਨਾ ਦਾ ਲਾਭ ਉਨ੍ਹਾਂ ਸੰਸਥਾਵਾਂ ਨੂੰ ਮਿਲੇਗਾ ਜਿੱਥੇ 100 ਤੋਂ ਵੱਧ ਮੁਲਾਜ਼ਮ ਹੋਣਗੇ ਅਤੇ 90 ਫ਼ੀਸਦੀ ਮੁਲਾਜ਼ਮਾਂ ਦੀ ਆਮਦਨ 15 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਹੋਵੇਗੀ।
ਪ੍ਰਵਾਸੀ ਮਜ਼ਦੂਰਾਂ ਨੂੰ ਸਸਤੇ ਕਿਰਾਏ 'ਤੇ ਘਰ
ਰੋਜ਼ੀ-ਰੋਟੀ ਦੀ ਤਾਲਾਸ਼ 'ਚ ਮੁੜ ਸ਼ਹਿਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਵੱਖ-ਵੱਖ ਸ਼ਹਿਰਾਂ 'ਚ ਤਕਰੀਬਨ ਸਾਢੇ 3 ਲੱਖ ਘਰਾਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਹਿਲੇ ਪੜਾਅ 'ਚ 1,15,000 ਘਰ ਤਿਆਰ ਕੀਤੇ ਜਾਣਗੇ, ਜਿਸ ਲਈ ਬਿਲਡਰਾਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ। ਹਾਲਾਂਕਿ ਮੰਤਰੀ ਨੇ ਅਜਿਹੇ ਘਰਾਂ ਲਈ ਕੋਈ ਨਿਸਚਿਤ ਕਿਰਾਇਆ ਐਲਾਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਰਾਏ ਦਾ ਫ਼ੈਸਲਾ ਸ਼ਹਿਰ ਅਤੇ ਕਾਰਪੋਰੇਸ਼ਨ ਵਲੋਂ ਤੈਅ ਕੀਤਾ ਜਾਵੇਗਾ।
ਸਰਕਾਰੀ ਬੀਮਾ ਕੰਪਨੀਆਂ 'ਚ ਨਿਵੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
ਮੰਤਰੀ ਮੰਡਲ ਨੇ ਤਿੰਨ ਸਰਕਾਰੀ ਕੰਪਨੀਆਂ ਓਰੀਐਂਟਲ ਇੰਸ਼ੋਰੈਂਸ ਕੰਪਨੀ, ਨੈਸ਼ਨਲ ਇੰਸ਼ੋਰੈਂਸ ਕੰਪਨੀ ਅਤੇ ਯੂਨਾਈਟਿਡ ਇੰਸ਼ੋਰੈਂਸ ਕੰਪਨੀ 'ਚ ਕੁੱਲ 12,450 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ 'ਚੋਂ 3,475 ਕਰੋੜ ਰੁਪਏ ਦੀ ਰਕਮ ਫੌਰੀ ਹੀ ਜਾਰੀ ਕੀਤੀ ਜਾਵੇਗੀ ਜਦਕਿ ਬਾਕੀ ਦੇ 6475 ਕਰੋੜ ਰੁਪਏ ਬਾਅਦ 'ਚ ਨਿਵੇਸ਼ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਜਨਵਰੀ 'ਚ ਇਨ੍ਹਾਂ ਤਿੰਨੋਂ ਬੀਮਾ ਕੰਪਨੀਆਂ ਦੇ ਬੋਰਡਾਂ ਵਲੋਂ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਪਰ ਮਹਾਂਮਾਰੀ ਤੋਂ ਬਾਅਦ ਫ਼ਿਲਹਾਲ ਇਨ੍ਹਾਂ ਕੰਪਨੀਆਂ ਦੇ ਰਲੇਵੇਂ ਨੂੰ ਅੱਗੇ ਪਾ ਦਿੱਤੀ ਗਿਆ ਹੈ।
ਖੇਤੀਬਾੜੀ ਬੁਨਿਆਦੀ ਢਾਂਚੇ ਦੇ ਫੰਡ ਦੀ ਸੁਵਿਧਾ ਦੀ ਸਕੀਮ ਨੂੰ ਵੀ ਮਨਜ਼ੂਰੀ
ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਖੇਤਰ 'ਚ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ 1 ਲੱਖ ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਤਹਿਤ ਖੇਤੀਬਾੜੀ ਬਾਰੇ ਮੁਢਲੀਆਂ ਕਰਜ਼ਾ ਸੁਸਾਇਟੀਆਂ, ਮਾਰਕੀਟਿੰਗ ਕੋ-ਆਪ੍ਰੇਟਿਵ ਸੁਸਾਇਟੀਆਂ , ਕਿਸਾਨਾਂ, ਕਿਸਾਨ ਉਤਪਾਦ ਜਥੇਬੰਦਕ ਸੰਸਥਾਵਾਂ ਆਦਿ ਨੂੰ ਕਰਜ਼ਾ ਦਿੱਤਾ ਜਾਵੇਗਾ। ਸਕੀਮ ਮੁਤਾਬਿਕ ਇਹ ਕਰਜ਼ੇ 4 ਸਾਲਾਂ ਦੇ ਸਮੇਂ 'ਚ ਦਿੱਤੇ ਜਾਣਗੇ ਜਿਸ ਤਹਿਤ ਮੌਜੂਦਾ ਸਾਲ 'ਚ 10 ਹਜ਼ਾਰ ਕਰੋੜ ਰੁਪਏ ਅਤੇ ਅਗਲੇ ਤਿੰਨੇ ਸਾਲਾਂ 'ਚ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।
ਸਾਕਾਰਾਤਮਕ ਬਦਲਾਅ ਆਵੇਗਾ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਸ਼ਹਿਰੀ ਪ੍ਰਵਾਸੀਆਂ ਅਤੇ ਗ਼ਰੀਬਾਂ ਲਈ ਬੁੱਧਵਾਰ ਨੂੰ ਲਏ ਗਏ ਫ਼ੈਸਲਿਆਂ ਨਾਲ ਕਈ ਲੋਕਾਂ ਦੇ ਜੀਵਨ 'ਚ ਸਕਾਰਾਤਮਕ ਬਦਲਾਅ ਆਵੇਗਾ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਇਹ ਉਹ ਜਗ੍ਹਾ ਹੈ ਜਿੱਥੇ ਸਾਡੇ ਸੁਪਨੇ ਆਕਾਰ ਲੈਂਦੇ ਹਨ ਅਤੇ ਸਾਡੀਆਂ ਇੱਛਾਵਾਂ ਉਡਾਣ ਭਰਦੀਆਂ ਹਨ।

ਚੀਨੀ ਅਧਿਕਾਰੀਆਂ ਨੂੰ ਅਮਰੀਕਾ 'ਚ ਦਾਖ਼ਲੇ 'ਤੇ ਪਾਬੰਦੀ-ਮਾਈਕ ਪੋਂਪੀਓ

ਨਹੀਂ ਮਿਲੇਗਾ ਵੀਜ਼ਾ

ਹਰਮਨਪ੍ਰੀਤ ਸਿੰਘ
ਸਿਆਟਲ, 8 ਜੁਲਾਈ -ਅਮਰੀਕਾ ਨੇ ਅੱਜ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਹਾਂਗਕਾਂਗ ਤੋਂ ਬਾਅਦ ਤਿੱਬਤ ਐਕਟ ਤਹਿਤ ਚੀਨੀ ਅਧਿਕਾਰੀਆਂ ਨੂੰ ਅਮਰੀਕਾ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਅਤੇ ਚੀਨ ਵਿਚਾਲੇ ਤਿੱਬਤ ਨੂੰ ਲੈ ਕੇ ਪਹਿਲਾਂ ਹੀ ਤਕਰਾਰ ਚੱਲ ਰਹੀ ਹੈ। ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਤਿੱਬਤ ਐਕਟ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਚੀਨੀ ਅਧਿਕਾਰੀਆਂ ਦੇ ਇਕ ਸਮੂਹ ਲਈ ਵੀਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਚੀਨ ਨੇ ਅਮਰੀਕੀ ਕੂਟਨੀਤਕਾਂ ਅਤੇ ਸੈਲਾਨੀਆਂ ਲਈ ਤਿੱਬਤੀ ਆਟੋਨੋਮਸ ਰੀਜ਼ਨ (ਟੀ.ਏ.ਆਰ.) ਦੇ ਅੰਦਰ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਨੇ ਅੱਜ ਇਹ ਵੀਜ਼ਾ ਪਾਬੰਦੀਆਂ ਦਾ ਐਲਾਨ ਚੀਨ ਦੇ ਕਦਮ ਤੋਂ ਬਾਅਦ ਚੁੱਕਿਆ ਹੈ। ਪੋਂਪੀਓ ਨੇ ਕਿਹਾ ਕਿ ਇਹ ਵੀਜ਼ਾ ਪਾਬੰਦੀਆਂ ਉਨ੍ਹਾਂ ਚੀਨੀ ਅਧਿਕਾਰੀਆਂ 'ਤੇ ਲਾਈਆਂ ਗਈਆਂ ਹਨ, ਜਿਨ੍ਹਾਂ ਨੇ ਵਿਦੇਸ਼ੀ ਲੋਕਾਂ ਲਈ ਤਿਬੱਤ ਦੇ ਦਰਵਾਜ਼ੇ ਬੰਦ ਕੀਤੇ ਹਨ। ਪੋਂਪੀਓ ਨੇ ਕਿਹਾ ਕਿ ਬੀਜਿੰਗ ਨੇ ਸੈਲਾਨੀਆਂ ਅਤੇ ਹੋਰ ਤਿੱਬਤੀ ਖੇਤਰਾਂ ਲਈ ਯੂ.ਐਸ. ਕੂਟਨੀਤਕਾਂ ਅਤੇ ਹੋਰ ਅਧਿਕਾਰੀਆਂ ਟੀ.ਏ.ਆਰ. ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ 'ਚ ਰੁਕਾਵਟ ਪਾਉਣ ਲਈ ਚੀਨ ਕਈ ਤਰ੍ਹਾਂ ਦੇ ਰੋੜੇ ਅਟਕਾ ਰਿਹਾ ਹੈ, ਜਦੋਂ ਕਿ ਚੀਨੀ ਅਧਿਕਾਰੀ ਅਤੇ ਹੋਰ ਨਾਗਰਿਕ ਅਮਰੀਕਾ 'ਚ ਦਾਖ਼ਲ ਹੋ ਕੇ ਅਨੰਦ ਲੈ ਰਹੇ ਹਨ। ਪੋਂਪੀਓ ਨੇ ਕਿਹਾ ਕਿ ਉਹ ਚੀਨੀ ਅਧਿਕਾਰੀਆਂ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਲਗਾ ਰਹੇ ਹਨ, ਜੋ ਤਿੱਬਤੀ ਖੇਤਰਾਂ 'ਚ ਵਿਦੇਸ਼ੀ ਲੋਕਾਂ ਲਈ ਨੀਤੀਆਂ ਬਣਾਉਂਦੇ ਹਨ ਜਾਂ ਲਾਗੂ ਕਰਨ 'ਚ ਸ਼ਾਮਿਲ ਹਨ। ਉਨ੍ਹਾਂ ਨੂੰ ਅਮਰੀਕਾ ਵੀਜ਼ਾ ਨਹੀਂ ਦੇਵੇਗਾ। ਪੋਂਪਿਓ ਨੇ ਕਿਹਾ ਕਿ ਅਸੀਂ ਤਿੱਬਤੀ ਲੋਕਾਂ ਲਈ ਸਾਰਥਕ ਖ਼ੁਦਮੁਖ਼ਤਿਆਰੀ ਉਨ੍ਹਾਂ ਦੇ ਬੁਨਿਆਦੀ ਅਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਅਤੇ ਉਨ੍ਹਾਂ ਦੀ ਵਿਲੱਖਣ ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਪਛਾਣ ਦੀ ਰੱਖਿਆ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਤਿੱਬਤੀ ਭਾਈਚਾਰੇ ਦੀ ਬਿਹਤਰੀ ਲਈ ਕਾਂਗਰਸ ਦੇ ਨਾਲ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਖੇਤਰੀ ਸਥਿਰਤਾ ਲਈ ਤਿੱਬਤੀ ਖੇਤਰਾਂ ਵਿਚ ਦਾਖ਼ਲ ਹੋਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਚੀਨੀ ਅਧਿਕਾਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ।
ਚੀਨ ਵਲੋਂ ਵੀ ਅਮਰੀਕੀ ਨਾਗਰਿਕਾਂ 'ਤੇ ਵੀਜ਼ਾ ਪਾਬੰਦੀਆਂ
ਬੀਜਿੰਗ, (ਏਜੰਸੀ)-'ਜੈਸੇ ਕੋ ਤੈਸਾ' ਦੀ ਕਹਾਵਤ ਵਾਂਗ ਚੀਨ ਨੇ ਹਾਂਗਕਾਂਗ ਨਾਲ ਸਬੰਧਿਤ ਮਾਮਲਿਆਂ ਨੂੰ ਲੈ ਕੇ ਆਪਣਾ ਹੰਕਾਰੀ ਰਵੱਈਆ ਅਪਣਾਉਂਦੇ ਹੋਏ ਬੁੱਧਵਾਰ ਨੂੰ ਅਮਰੀਕੀ ਨਾਗਰਿਕਾਂ 'ਤੇ ਵੀਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ।

ਵਾਧੂ ਮਾਲੀਆ ਜੁਟਾਉਣ ਲਈ ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ ਕੀਤੀ ਦੁੱਗਣੀ

ਚੰਡੀਗੜ੍ਹ, 8 ਜੁਲਾਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬੇ ਵਿਚ ਇੰਤਕਾਲ ਦੀ ਫੀਸ ਨੂੰ 300 ਰੁਪਏ ਤੋਂ ਵਧਾ ਕੇ 600 ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਤੇ ਸਰਕਾਰ ਵਲੋਂ ਲਏ ਗਏ ਇਸ ਫੈਸਲੇ ਨੂੰ ਵਾਧੂ ਮਾਲੀਆ ਜੁਟਾਉਣ ਦੀ ਕੋਸ਼ਿਸ਼ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਇਸ ਨਾਲ ਸਰਕਾਰ ਨੂੰ 10 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ, ਪ੍ਰੰਤੂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ 10 ਕਰੋੜ ਦੀ ਆਮਦਨ ਪ੍ਰਤੀ ਮਹੀਨਾ ਹੋਵੇਗੀ ਜਾਂ ਸਾਲ ਦੌਰਾਨ ਹੋ ਸਕੇਗੀ। ਵੀਡੀਓ ਕਾਨਫਰੰਸ ਰਾਹੀਂ ਬੁਲਾਈ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਵਿਚ ਇੰਤਕਾਲ ਦੇ ਵੱਡੀ ਗਿਣਤੀ ਵਿਚ ਕੇਸ ਲੰਬਿਤ ਚੱਲ ਰਹੇ ਹਨ ਤੇ ਮੁੱਖ ਸਕੱਤਰ ਨੂੰ ਕਿਹਾ ਗਿਆ ਕਿ ਉਹ ਇਸ ਸਬੰਧੀ ਧਿਆਨ ਦੇਣ ਅਤੇ ਬਕਾਇਆ ਇੰਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਅਜਿਹੀਆਂ ਹੋਰ ਵੀ ਲਟਕ ਰਹੀਆਂ ਸਮੱਸਿਆਵਾਂ ਵੱਲ ਵੀ ਨਜ਼ਰਸਾਨੀ ਕਰਦਿਆਂ ਉਨ੍ਹਾਂ ਦਾ ਛੇਤੀ ਹੱਲ ਲੱਭਿਆ ਜਾਵੇ। ਸੂਚਨਾ ਅਨੁਸਾਰ ਮੀਟਿੰਗ ਦੌਰਾਨ ਮੰਤਰੀਆਂ ਨੇ ਇਹ ਮੁੱਦਾ ਉਠਾਇਆ ਕਿ ਇੰਤਕਾਲ ਦੀ ਫੀਸ ਵਧਾਉਣ ਦਾ ਫਾਇਦਾ ਕੀ ਹੈ, ਜਦੋਂ ਮਾਲ ਵਿਭਾਗ ਵਲੋਂ ਇੰਤਕਾਲ ਕੀਤੇ ਹੀ ਨਹੀਂ ਜਾ ਰਹੇ। ਕਈ ਮੰਤਰੀਆਂ ਦੋਸ਼ ਲਗਾਏ ਕਿ ਇੰਤਕਾਲ ਦੇ ਨਾਂਅ 'ਤੇ ਮਾਲ ਵਿਭਾਗ ਦੇ ਅਧਿਕਾਰੀ ਵੱਡੀਆਂ ਰਿਸ਼ਵਤਾਂ ਮੰਗਦੇ ਹਨ ਤੇ ਮਾਲ ਵਿਭਾਗ ਵਿਚ ਇੰਤਕਾਲ ਲਈ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਨੂੰ ਨਿਪਟਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਹਾਲਾਂਕਿ ਕਈ ਮੌਕਿਆਂ 'ਤੇ ਅਜਿਹੇ ਬੇਨਤੀ ਪੱਤਰਾਂ ਦੇ ਨਿਪਟਾਰੇ ਲਈ ਸਮਾਂ ਸੀਮਾ ਤੈਅ ਵੀ ਕੀਤੀ ਗਈ ਸੀ, ਜਿਸ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ, ਜਿਸ ਕਾਰਨ ਲੋਕਾਂ ਵਿਚ ਭਾਰੀ ਹਾਹਾਕਾਰ ਤੇ ਰੋਸ ਹੈ। ਮੰਤਰੀ ਮੰਡਲ ਵਲੋਂ ਸਕੂਲ ਫੀਸਾਂ ਦੇ ਮੁੱਦੇ 'ਤੇ ਵੀ ਵਿਚਾਰ'ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਰਾਜ ਦੇ ਐਡਵੋਕੇਟ ਜਨਰਲ ਦੀ ਵੀ ਇਸ ਮੁੱਦੇ 'ਤੇ ਰਾਏ ਲਈ ਗਈ ਤੇ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਇਕਹਿਰੇ ਜੱਜ ਦੇ ਫੈਸਲੇ ਨੂੰ ਡਵੀਜ਼ਨ ਬੈਂਚ ਸਾਹਮਣੇ ਦੁਬਾਰਾ ਚੁਣੌਤੀ ਦਿੱਤੀ ਜਾਵੇ, ਕਿਉਂਕਿ ਇਕਹਿਰੇ ਬੈਂਚ ਵਲੋਂ ਤਾਲਾਬੰਦੀ ਦੌਰਾਨ ਦੇ ਸਮੇਂ ਲਈ ਵੀ ਨਿੱਜੀ ਸਕੂਲਾਂ ਨੂੰ ਫੀਸਾਂ ਉਗਰਾਉਣ ਦਾ ਹੱਕ ਦੇ ਦਿੱਤਾ ਸੀ। ਮੁੱਖ ਮੰਤਰੀ ਨੇ ਵੀ ਆਪਣੇ ਪੁਰਾਣੇ ਸਟੈਂਡ ਨੂੰ ਦੁਹਰਾਇਆ ਕਿ ਤਾਲਾਬੰਦੀ ਦੌਰਾਨ, ਜਿਨ੍ਹਾਂ ਸਕੂਲਾਂ ਆਨਲਾਈਨ ਜਾਂ ਦੂਜੀਆਂ ਕਲਾਸਾਂ ਨਹੀਂ ਲਈਆਂ, ਉਹ ਮਾਪਿਆਂ ਤੋਂ ਫੀਸ ਵਸੂਲਣ ਦੇ ਹੱਕਦਾਰ ਨਹੀਂ ਹਨ। ਮੰਤਰੀ ਮੰਡਲ ਵਲੋਂ ਇਕ ਹੋਰ ਫੈਸਲਾ ਲੈਂਦਿਆਂ ਪੀ.ਸੀ.ਐਸ. ਦੇ ਇਮਤਿਹਾਨਾਂ ਲਈ ਸਭ ਸਾਬਕਾ ਸੈਨਿਕਾਂ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਵਧੇਰੇ ਮੌਕੇ ਦੇਣ ਦਾ ਫੈਸਲਾ ਵੀ ਲਿਆ। ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਸਾਬਕਾ ਫੌਜੀਆਂ ਲਈ ਮੌਕੇ ਵਧਾਉਣ ਦਾ ਐਲਾਨ ਕੀਤਾ ਸੀ। ਮੰਤਰੀ ਮੰਡਲ ਵਲੋਂ ਲਏ ਗਏ ਫੈਸਲੇ ਅਨੁਸਾਰ ਕੌਮੀ ਲੋਕ ਸੇਵਾ ਕਮਿਸ਼ਨ ਦੇ ਪੈਟਰਨ ਅਨੁਸਾਰ ਸੂਬੇ ਵਿਚ ਵੀ ਉਮੀਦਵਾਰਾਂ ਨੂੰ ਇਮਤਿਹਾਨ ਦੇ ਮੌਕੇ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਸ ਲਈ ਪੰਜਾਬ ਰਿਕਰੂਟਮੈਂਟ ਆਫ਼ ਐਕਸ ਸਰਵਿਸਮੈਨ ਰੂਲਜ਼ 1982 ਵਿਚ ਵੀ ਤਰਮੀਮ ਕੀਤੀ ਗਈ ਹੈ। ਇਸ ਫੈਸਲੇ ਨਾਲ ਜਨਰਲ ਕੈਟਾਗਰੀ ਦੇ ਸਾਬਕਾ ਉਮੀਦਵਾਰਾਂ ਨੂੰ 4 ਦੀ ਥਾਂ ਹੁਣ 6 ਮੌਕੇ ਇਮਤਿਹਾਨ ਦੇਣ ਲਈ ਮਿਲ ਸਕਣਗੇ, ਜਦੋਂਕਿ ਪੱਛੜੀ ਸ਼੍ਰੇਣੀ ਦੇ ਸਾਬਕਾ ਸੈਨਿਕਾਂ ਨੂੰ 4 ਦੀ ਥਾਂ 9 ਮੌਕੇ ਮਿਲਣਗੇ ਤੇ ਅਨੁਸੂਚਿਤ ਜਾਤੀ ਦੇ ਸਾਬਕਾ ਸੈਨਿਕਾਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਲੈ ਕੇ ਸੂਬੇ ਨੇ ਵੀ ਕੇਂਦਰੀ ਪੈਟਰਨ ਨੂੰ ਲਾਗੂ ਕਰ ਦਿੱਤਾ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਫੈਸਲਾ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਪੀ.ਸੀ.ਐਸ. ਲਈ ਕੱਢੀਆਂ ਗਈਆਂ ਅਸਾਮੀਆਂ 'ਤੇ ਲਾਗੂ ਹੋਵੇਗਾ ਕਿ ਨਹੀਂ। ਮੰਤਰੀ ਮੰਡਲ ਵਲੋਂ 3200 ਕਰੋੜ ਦੀ ਲਾਗਤ ਨਾਲ ਅੱਜ 2000 ਏਕੜ ਸਰਕਾਰੀ ਤੇ ਪੰਚਾਇਤੀ ਜ਼ਮੀਨ 'ਤੇ ਆਧੁਨਿਕ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਦਪਾਦਨ ਕਲੱਸਟਰ ਰਾਜਪੁਰਾ ਨੇੜੇ ਤੇ ਮੱਤੇਵਾਲ ਲੁਧਿਆਣਾ ਵਿਖੇ ਸਥਾਪਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ। ਇਨ੍ਹਾਂ ਦੋਹਾਂ ਉਦਯੋਗਿਕ ਪਾਰਕਾਂ ਲਈ 1-1 ਹਜ਼ਾਰ ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿਚ ਆਉਣ ਵਾਲੇ ਨਿਵੇਸ਼ਕਾਰਾਂ ਤੇ ਉਦਯੋਗਪਤੀਆਂ ਨੂੰ ਜ਼ਮੀਨ ਦੀ ਪ੍ਰਾਪਤੀ ਵਿਚ ਸਮਾਂ ਖਰਾਬ ਨਾ ਕਰਨਾ ਪਵੇ ਤੇ ਉਨ੍ਹਾਂ ਨੂੰ ਪਹਿਲਾਂ ਤੋਂ ਵਿਕਸਿਤ ਉਦਯੋਗਿਕ ਪਾਰਕਾਂ ਵਿਚ ਪਲਾਟ ਅਲਾਟ ਕੀਤੇ ਜਾ ਸਕਣ। ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਇਨ੍ਹਾਂ ਪਾਰਕਾਂ 'ਚ ਲੋੜੀਂਦੀਆਂ ਸਹੂਲਤਾਂ ਦਾ ਪਹਿਲਾਂ ਹੀ ਪ੍ਰਬੰਧ ਕਰ ਦਿੱਤਾ ਜਾਵੇਗਾ। ਮੰਤਰੀ ਮੰਡਲ ਵਲੋਂ ਰਾਜ ਦੀ ਆਰਥਿਕ ਸਥਿਤੀ 'ਤੇ ਵੀ ਅੱਜ ਵਿਚਾਰ'ਵਟਾਂਦਰਾ ਕੀਤਾ ਗਿਆ ਅਤੇ ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ ਮਗਰਲੇ 3 ਮਹੀਨਿਆਂ ਦੌਰਾਨ ਰਾਜ ਸਰਕਾਰ ਦੀ ਅਨੁਮਾਨਤ ਆਮਦਨ ਵਿਚ 21 ਪ੍ਰਤੀਸ਼ਤ ਦੀ ਕਮੀ ਆਈ ਹੈ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਉਹ ਹਰ ਮਹੀਨੇ ਰਾਜ ਦੀ ਵਿੱਤੀ ਸਥਿਤੀ ਸਬੰਧੀ ਮੀਟਿੰਗ ਲੈਣਗੇ ਤਾਂ ਜੋ ਰਾਜ ਦੇ ਵਿੱਤੀ ਸੋਮਿਆਂ ਨੂੰ ਚੰਗੇ ਢੰਗ ਨਾਲ ਵਰਤਿਆ ਜਾ ਸਕੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਦਿੱਤੇ ਗਏ ਵਿਚਾਰ ਕਿ ਸੂਬਾ ਸਰਕਾਰ ਅਜਿਹੀ ਵਿੱਤੀ ਸਥਿਤੀ ਵਿਚ ਤਿਮਾਹੀ ਪੱਧਰ 'ਤੇ ਆਪਣੇ ਵਿੱਤੀ ਟੀਚੇ ਨਿਰਧਾਰਤ ਕਰੇ, ਕਿਉਂਕਿ ਮੌਜੂਦਾ ਸਥਿਤੀ ਵਿਚ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖ ਕੇ ਤੇ ਲੱਗੀ ਤਾਲਾਬੰਦੀ ਦੇ ਵੱਖ-ਵੱਖ ਕਾਰੋਬਾਰਾਂ 'ਤੇ ਪਏ ਅਸਰ ਨੇ ਸੂਬੇ ਦੀ ਵਿੱਤੀ ਦਸ਼ਾ ਨੂੰ ਕਾਫ਼ੀ ਖ਼ਰਾਬ ਕਰ ਦਿੱਤਾ ਹੈ। ਪ੍ਰਮੁੱਖ ਸਕੱਤਰ ਵਿੱਤ ਨੇ ਵੀ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰ ਤੋਂ ਪ੍ਰਾਪਤ ਹੋਣ ਵਾਲੇ ਟੈਕਸਾਂ ਵਿਚੋਂ ਵੀ ਸੂਬੇ ਦਾ ਹਿੱਸਾ 32 ਪ੍ਰਤੀਸ਼ਤ ਘੱਟ ਗਿਆ ਹੈ, ਜਦੋਂਕਿ ਮਾਰਚ ਤੇ ਜੂਨ ਦੇ ਸਮੇਂ ਦੌਰਾਨ ਸੂਬੇ ਨੂੰ ਕੇਂਦਰ ਤੋਂ ਗ੍ਰਾਂਟ 38 ਫ਼ੀਸਦੀ ਵੱਧ ਕੇ ਮਿਲੀ, ਜਿਸ ਦਾ ਮੁੱਖ ਕਾਰਨ ਜੀ.ਐਸ.ਟੀ. ਦੇ ਅਪ੍ਰੈਲ ਵਿਚ ਪ੍ਰਾਪਤ ਹੋਏ 3070 ਕਰੋੜ ਸਨ, ਜਿਨ੍ਹਾਂ ਵਿਚ 2366 ਕਰੋੜ ਰੁਪਏ ਦਾ ਮਗਰਲੇ ਸਾਲ ਦਾ ਬਕਾਇਆ ਵੀ ਸ਼ਾਮਿਲ ਸੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਦੀ ਆਪਣੀ ਟੈਕਸਾਂ ਤੋਂ ਆਮਦਨ ਵਿਚ 51 ਪ੍ਰਤੀਸ਼ਤ ਦੀ ਕਮੀ ਆਈ ਹੈ ਤੇ ਗੈਰ ਟੈਕਸਾਂ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਵਿਚ ਵੀ 68 ਪ੍ਰਤੀਸ਼ਤ ਦੀ ਕਮੀ ਸਾਹਮਣੇ ਆਈ ਹੈ। ਕੁਝ ਇਕ ਮੰਤਰੀਆਂ ਆਪਣੇ ਹਲਕਿਆਂ ਲਈ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਜਾਰੀ ਨਾ ਹੋਣ ਦਾ ਮੁੱਦਾ ਵੀ ਉਠਾਇਆ ਗਿਆ। ਮੀਟਿੰਗ ਨੇ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਵਿਚ ਪੈਦਾ ਹੋਈ ਸਥਿਤੀ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਗਿਆ ਕਿ ਸੂਬੇ ਦੇ ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਨੇ ਖ਼ਬਰਦਾਰ ਕੀਤਾ ਹੈ ਕਿ ਸੂਬੇ ਲਈ ਅਗਲੇ 4 ਹਫ਼ਤੇ ਖ਼ਤਰੇ ਭਰਪੂਰ ਹਨ ਤੇ ਇਸ ਲਈ ਸਰਕਾਰ ਤੇ ਸਾਰੇ ਲੋਕਾਂ ਨੂੰ ਲੋੜੀਂਦੇ ਸੁਰੱਖਿਆ ਕਦਮ ਚੁੱਕਣ ਲਈ ਪਾਬੰਦ ਹੋਣਾ ਪਵੇਗਾ।

ਹਾਟ ਸਪਰਿੰਗਜ਼ 'ਚੋਂ ਚੀਨੀ ਸੈਨਿਕਾਂ ਦੀ ਵਾਪਸੀ ਮੁਕੰਮਲ-ਹੋਰ ਇਲਾਕਿਆਂ 'ਚ ਜਾਰੀ

ਨਵੀਂ ਦਿੱਲੀ, 8 ਜੁਲਾਈ (ਏਜੰਸੀ)-ਭਾਰਤ ਤੇ ਚੀਨ ਵਲੋਂ ਵਿਵਾਦਤ ਖੇਤਰ 'ਚੋਂ ਤੇਜ਼ੀ ਨਾਲ ਫੌਜਾਂ ਪਿੱਛੇ ਹਟਾਏ ਜਾਣ ਦੇ ਲਏ ਫ਼ੈਸਲੇ ਤੋਂ ਬਾਅਦ ਚੀਨ ਨੇ ਪੂਰਬੀ ਲੱਦਾਖ 'ਚ ਸਥਿਤ ਹਾਟ ਸਪਰਿੰਗਜ਼ ਦੇ ਵਿਵਾਦਿਤ ਖੇਤਰ 'ਚੋਂ ਆਪਣੇ ਸੈਨਿਕ ਤੇ ਸਾਰੇ ਅਸਥਾਈ ਢਾਂਚੇ ਨੂੰ ਹਟਾਉਣ ਦੇ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਬੇਅਦਬੀ ਮਾਮਲੇ ਦੀ ਪੁਲਿਸ ਦੁਆਰਾ ਜਾਂਚ ਨੂੰ ਅਦਾਲਤ 'ਚ ਚੁਣੌਤੀ

ਜਲੰਧਰ/ ਐਸ.ਏ.ਐਸ. ਨਗਰ, 8 ਜੁਲਾਈ (ਮੇਜਰ ਸਿੰਘ, ਜਸਬੀਰ ਸਿੰਘ ਜੱਸੀ)- ਪੰਜਾਬ ਸਰਕਾਰ ਦੁਆਰਾ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ 'ਸਿਟ' ਵਲੋਂ ਕੀਤੀ ਸਰਗਰਮੀ 'ਤੇ ਇਸ ਮਾਮਲੇ 'ਚ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਨ ਬਾਅਦ ਤੀਜੇ ਦਿਨ ਦੀ ਅਦਾਲਤ 'ਚ ਚਲਾਨ ਪੇਸ਼ ਕਰਕੇ ...

ਪੂਰੀ ਖ਼ਬਰ »

ਕੁਲਭੂਸ਼ਣ ਵਲੋਂ ਸਮੀਖਿਆ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ-ਪਾਕਿ ਦਾ ਦਾਅਵਾ

ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)-ਜਾਸੂਸੀ ਦੇ ਕਥਿਤ ਦੋਸ਼ 'ਚ ਪਿਛਲੇ ਚਾਰ ਸਾਲ ਤੋਂ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ (ਸੇਵਾ-ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਪਾਕਿ ਵਲੋਂ ਦੂਜੀ ਵਾਰ ਕੂਟਨੀਤਕ ਪਹੁੰਚ ਲਈ ਭਾਰਤ ਨੂੰ ਸੱਦਾ ਦਿੱਤਾ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਬਜ਼ੁਰਗ ਔਰਤ ਹਲਾਕ, 3 ਜ਼ਖ਼ਮੀ

ਸ੍ਰੀਨਗਰ, 8 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ, ਹੀਰਨਗਰ ਤੇ ਤੰਗਧਾਰ ਸੈਕਟਰਾਂ 'ਚ ਪਾਕਿ ਸੈਨਾ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ, ਜਦਕਿ 3 ਹੋਰ ਨਾਗਰਿਕਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਸਰਕਾਰੀ ਸੂਤਰਾਂ ਅਨੁਸਾਰ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਓਟਾਵਾ ਦੇ ਬੀਚ 'ਚ ਡੁੱਬਣ ਕਾਰਨ ਮੌਤ

ਓਟਾਵਾ, 8 ਜੁਲਾਈ (ਇੰਟ:)-ਕੈਨੇਡਾ ਦੇ ਓਟਾਵਾ 'ਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਦੀ ਬੀਚ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ-215 ਨਵੇਂ ਮਾਮਲੇ

ਚੰਡੀਗੜ੍ਹ, 8 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ ਹੋਣ ਦੀ ਖ਼ਬਰ ਹੈ ਅਤੇ 215 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਹੋਈਆਂ ਮੌਤਾਂ 'ਚੋਂ 1 ਜ਼ਿਲ੍ਹਾ ਅੰਮ੍ਰਿਤਸਰ, 1 ਜ਼ਿਲ੍ਹਾ ਲੁਧਿਆਣਾ ਤੇ 1 ਜ਼ਿਲ੍ਹਾ ਗੁਰਦਾਸਪੁਰ ਤੇ ਇਕ 1 ਅਹਿਮਦਗੜ੍ਹ ਨਾਲ ...

ਪੂਰੀ ਖ਼ਬਰ »

ਦੇਸ਼ 'ਚ ਮਾਮਲੇ ਸਾਢੇ 7 ਲੱਖ ਤੋਂ ਪਾਰ

ਨਵੀਂ ਦਿੱਲੀ, 8 ਜੁਲਾਈ (ਏਜੰਸੀ)-ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਸਾਢੇ 7 ਲੱਖ ਨੂੰ ਪਾਰ ਕਰਦਿਆਂ 7,60,418 'ਤੇ ਪਹੁੰਚ ਗਏ ਹਨ। ਬੀਤੇ 24 ਘੰਟਿਆਂ ਦੌਰਾਨ 25771 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 21,100 ਤੱਕ ਪਹੁੰਚ ਗਿਆ ਹੈ। ਇਕੋ ਦਿਨ 480 ਮਰੀਜ਼ਾਂ ਦੀ ...

ਪੂਰੀ ਖ਼ਬਰ »

ਵਿਕਾਸ ਦੁਬੇ ਦਾ ਕਰੀਬੀ ਸਾਥੀ ਅਮਰ ਮੁਕਾਬਲੇ 'ਚ ਹਲਾਕ-6 ਹੋਰ ਗ੍ਰਿਫ਼ਤਾਰ

ਲਖਨਊ/ ਕਾਨਪੁਰ/ ਭੁਪਾਲ, 8 ਜੁਲਾਈ (ਏਜੰਸੀ)-ਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ 6 ਦਿਨ ਬਾਅਦ ਵਾਰਦਾਤ ਦੇ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ ਦਾ ਕਰੀਬੀ ਸਾਥੀ ਜੋ ਕਿ ਉਸ ਦੀ ਸੁਰੱਖਿਆ 'ਚ ਤੈਨਾਤ ਸੀ ਬੁੱਧਵਾਰ ਸਵੇਰੇ ਹਮੀਰਪੁਰ ਜ਼ਿਲ੍ਹੇ ...

ਪੂਰੀ ਖ਼ਬਰ »

ਮੁਖ਼ਬਰੀ ਦੇ ਸ਼ੱਕ 'ਚ ਦੋ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ਕਾਨਪੁਰ, (ਏਜੰਸੀ)-ਕਾਨਪੁਰ ਕੇਸ ਵਿਚ ਵਿਕਾਸ ਦੁਬੇ ਲਈ ਮੁਖ਼ਬਰੀ ਕਰਨ ਦੇ ਸ਼ੱਕ ਵਿਚ ਚੌਬੇਪੁਰ ਥਾਣੇ ਦੇ ਮੁਅੱਤਲ ਚੱਲ ਰਹੇ ਐਸ.ਓ. ਵਿਨੇ ਤਿਵਾੜੀ ਅਤੇ ਬਿਕਰੂ ਦੇ ਬੀਟ ਇੰਚਾਰਜ ਕੇ.ਕੇ. ਸ਼ਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਟੀਮ ਨੂੰ ਸ਼ੱਕ ਹੈ ਕਿ ਵਿਨੇ ...

ਪੂਰੀ ਖ਼ਬਰ »

ਮਾਲਿਆ ਖ਼ਿਲਾਫ਼ ਯੂ.ਕੇ. ਅਦਾਲਤ 'ਚ ਦੀਵਾਲੀਆ ਆਦੇਸ਼ ਦੀ ਕੋਸ਼ਿਸ਼ 'ਚ ਭਾਰਤੀ ਬੈਂਕ

ਲੰਡਨ, 8 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਿਚ ਭਾਰਤੀ ਬੈਂਕਾਂ ਦਾ ਇਕ ਸਮੂਹ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖ਼ਿਲਾਫ਼ ਬ੍ਰਿਟੇਨ ਦੀ ਉੱਚ ਅਦਾਲਤ ਵਿਚ ਦੀਵਾਲੀਆ ਦਾ ਆਦੇਸ਼ ਪਾਉਣ ਦਾ ਯਤਨ ਕਰ ਰਿਹਾ ਹੈ। ਬੈਂਕਾਂ ਦਾ ਤਰਕ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਇੰਤਕਾਲ ਫ਼ੀਸ ਦੁੱਗਣੀ ਕਰਨ 'ਤੇ ਕਾਂਗਰਸ ਸਰਕਾਰ ਦੀ ਨਿੰਦਾ

ਚੰਡੀਗੜ੍ਹ, 8 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵਲੋਂ ਜ਼ਮੀਨ ਦੀ ਵਿਕਰੀ 'ਤੇ ਇੰਤਕਾਲ ਫ਼ੀਸ ਦੁੱਗਣੀ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਤੇ ਕਿਹਾ ਕਿ ਅਜਿਹੇ ਫ਼ੈਸਲੇ ਮਹਾਂਮਾਰੀ ਵੇਲੇ ਨਹੀਂ ਲਏ ਜਾਣੇ ਚਾਹੀਦੇ ਸਨ, ਜਦੋਂਕਿ ਲੋਕਾਂ ਨੂੰ ...

ਪੂਰੀ ਖ਼ਬਰ »

ਨੀਰਵ ਮੋਦੀ ਦੀ 329 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 8 ਜੁਲਾਈ (ਏਜੰਸੀ)-ਈ. ਡੀ. ਨੇ ਬੁੱਧਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਭਗੌੜੇ ਹੀਰਿਆਂ ਦੇ ਵਪਾਰੀ ਨੀਰਵ ਮੋਦੀ ਦੀ ਭਗੌੜੇ ਆਰਥਿਕ ਅਪਰਾਧੀਆਂ ਦੇ ਕਾਨੂੰਨ ਤਹਿਤ 329.66 ਕਰੋੜ ਰੁਪਏ ਦੇ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਹੈ। ਈ.ਡੀ. ਨੇ ਦੱਸਿਆ ਕਿ ਜ਼ਬਤ ਜਾਇਦਾਦਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX