ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  20 minutes ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦੇ ਫਖਰ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਪਾਕਿਸਤਾਨ ਮੈਚ - 16 ਓਵਰਾਂ ਤੋਂ ਬਾਅਦ ਪਾਕਿਸਤਾਨ 64/1
. . .  1 day ago
ਭਾਰਤ-ਪਾਕਿਸਤਾਨ ਮੈਚ - 10 ਓਵਰਾਂ ਤੋਂ ਬਾਅਦ ਪਾਕਿਸਤਾਨ 38/1
. . .  1 day ago
ਭਾਰਤ-ਪਾਕਿਸਤਾਨ ਮੈਚ - 5 ਓਵਰਾਂ ਤੋਂ ਬਾਅਦ ਪਾਕਿਸਤਾਨ 14/1
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ ਪਹਿਲਾ ਖਿਡਾਰੀ ਆਊਟ
. . .  1 day ago
ਜਨਰਲ ਸਟੋਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਕਾਰ ਦੇ ਦਰਖਤ ਨਾਲ ਟਕਰਾਉਣ ਕਾਰਨ ਬੱਚੀ ਸਮੇਤ ਤਿੰਨ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਵਿਸ਼ਵ ਕੱਪ 2019 : ਭਾਰਤ ਨੇ ਪਾਕਿਸਤਾਨ ਨੂੰ ਜਿੱਤ ਲਈ ਦਿੱਤਾ 337 ਦੌੜਾਂ ਦਾ ਟੀਚਾ
. . .  1 day ago
ਵਿਸ਼ਵ ਕੱਪ 2019 : ਭਾਰਤ ਨੂੰ ਲੱਗਾ ਪੰਜਵਾ ਝਟਕਾ, 77 ਦੌੜਾਂ ਬਣਾ ਕੇ ਕੋਹਲੀ ਆਊਟ
. . .  1 day ago
ਸ਼ੈਲਰ ਦੀ ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਸੰਪਾਦਕੀ

ਕਾਮਿਆਂ ਲਈ ਸੁਰੱਖਿਅਤ ਬਣਾਏ ਜਾਣ ਕੰਮ ਵਾਲੇ ਸਥਾਨ

ਸੰਸਾਰ ਪੱਧਰ 'ਤੇ ਕੰਮਕਾਜੀ ਥਾਵਾਂ 'ਤੇ ਕਰਮਚਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਜੇ ਅਸੀਂ ਕੰਮਕਾਜੀ ਥਾਵਾਂ 'ਤੇ ਕੰਮ ਦੌਰਾਨ ਰੋਗਾਂ ਜਾਂ ਹਾਦਸਿਆਂ ਦਾ ਸ਼ਿਕਾਰ ਹੋਏ ਪੀੜਤਾਂ ਵੱਲ ਧਿਆਨ ਮਾਰੀਏ ਤਾਂ ਕਿਰਤੀਆਂ ਨੂੰ ਕੰਮਕਾਜੀ ਥਾਵਾਂ 'ਤੇ ...

ਪੂਰੀ ਖ਼ਬਰ »

ਜ਼ਮੀਨ ਘੁਟਾਲੇ ਵਿਚ ਘਿਰਦੇ ਜਾ ਰਹੇ ਹਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ

ਪਿਛਲੇ ਕੁਝ ਦਿਨਾਂ ਦੌਰਾਨ ਹਰਿਆਣਾ ਦੀ ਰਾਜਨੀਤੀ ਵਿਚ ਚਾਰ ਮੁੱਦੇ ਪ੍ਰਮੁੱਖਤਾ ਨਾਲ ਛਾਏ ਰਹੇ। ਇਨ੍ਹਾਂ ਮੁੱਦਿਆਂ ਦਾ ਪ੍ਰਭਾਵ ਨਾ ਸਿਰਫ ਹਰਿਆਣਾ ਵਿਧਾਨ ਸਭਾ ਵਿਚ ਨਜ਼ਰ ਆਇਆ, ਸਗੋਂ ਸੂਬੇ ਦੀ ਰਾਜਨੀਤੀ ਅਤੇ ਰਾਜਨੇਤਾਵਾਂ ਵਿਚਕਾਰ ਵੀ ਇਹ ਲਗਾਤਾਰ ਚਰਚਾ ਦਾ ਵਿਸ਼ਾ ...

ਪੂਰੀ ਖ਼ਬਰ »

ਦੇਸ਼ ਦੀ ਵੰਡ ਲਈ ਕੌਣ, ਕਿੰਨਾ ਜ਼ਿੰਮੇਵਾਰ?

ਅਜੇ ਵੀ ਬਰਕਰਾਰ ਹੈ ਇਹ ਭਖਦਾ ਸਵਾਲ

ਕਸ਼ਮੀਰ ਦੇ ਨੇਤਾ ਫ਼ਾਰੂਕ ਅਬਦੁੱਲਾ ਦੀ ਇਸ ਦਲੀਲ ਵਿਚ ਥੋੜ੍ਹੀ ਜਿਹੀ ਸਚਾਈ ਤਾਂ ਹੈ ਕਿ ਮੁਹੰਮਦ ਅਲੀ ਜਿਨਾਹ ਵੰਡ ਦੇ ਲਈ ਜ਼ਿੰਮੇਵਾਰ ਨਹੀਂ ਸਨ। ਪਰ ਜਦੋਂ ਫ਼ਾਰੂਕ ਇਸ ਲਈ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨੂੰ ਕਸੂਰਵਾਰ ਠਹਿਰਾਉਂਦੇ ਹਨ ਤਾਂ ਉਹ ਗ਼ਲਤ ਹਨ। ਮੈਂ ਉਸ ਸਮੇਂ ਦਾ ਗਵਾਹ ਹਾਂ ਅਤੇ ਇਨ੍ਹਾਂ ਘਟਨਾਵਾਂ ਨੂੰ ਸਮਝਦਾ ਹਾਂ। ਕਾਂਗਰਸ ਨੇਤਾ ਸਰੋਜਨੀ ਨਾਇਡੂ ਵੀ ਕਹਿੰਦੇ ਸਨ ਕਿ ਜਿਨਾਹ ਮੁਸਲਿਮ-ਹਿੰਦੂ ਏਕਤਾ ਦੇ 'ਰਾਜਦੂਤ' ਸਨ ਪਰ ਉਨ੍ਹਾਂ ਨੂੰ ਵੰਡ ਵੱਲ ਧੱਕਿਆ ਗਿਆ। ਇਹ ਤਾਂ ਸਪੱਸ਼ਟ ਹੈ ਕਿ 40 ਦੇ ਦਹਾਕੇ ਦੀ ਸ਼ੁਰੂਆਤ ਤੱਕ ਆਉਂਦੇ-ਆਉਂਦੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਮਤਭੇਦ ਏਨੇ ਜ਼ਿਆਦਾ ਵਧ ਗਏ ਸਨ ਕਿ ਵੰਡ ਜਿਹਾ ਕੁਝ ਹੋਣਾ ਲਾਜ਼ਮੀ ਹੋ ਗਿਆ ਸੀ।
ਜਿਹੜੇ ਲੋਕਾਂ ਨੂੰ ਵੰਡ ਦਾ ਅਫ਼ਸੋਸ ਹੈ, ਉਨ੍ਹਾਂ ਨੂੰ ਮੈਂ ਸਿਰਫ ਇਹ ਹੀ ਕਹਿ ਸਕਦਾ ਹਾਂ ਕਿ ਸ਼ਾਇਦ ਅੰਗਰੇਜ਼ ਇਸ ਉਪ-ਮਹਾਂਦੀਪ ਨੂੰ ਇਕ ਰੱਖ ਸਕਦੇ ਸਨ, ਜੇਕਰ ਉਹ ਉਸ ਸਮੇਂ ਹੋਰ ਅਧਿਕਾਰ ਦੇ ਦਿੰਦੇ ਜਦੋਂ 1942 ਵਿਚ ਸਰ ਸਟੈਫਰਡ ਕਰਿਪਸ ਨੇ ਆਪਣੀ ਜ਼ਿੰਮੇਵਾਰੀ ਦੇ ਆਧਾਰ 'ਤੇ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਾਂਗਰਸ ਪਾਰਟੀ ਵੀ ਅਜਿਹਾ ਕਰ ਸਕਦੀ ਸੀ ਜੇਕਰ ਉਸ ਨੇ 1946 ਵਿਚ ਕੈਬਨਿਟ ਮਿਸ਼ਨ ਦੇ ਸੀਮਤ ਅਧਿਕਾਰਾਂ ਵਾਲੇ ਕੇਂਦਰ ਦੇ ਪ੍ਰਸਤਾਵ ਨੂੰ ਮੰਨ ਲਿਆ ਹੁੰਦਾ। ਕੇਂਦਰ ਨਾਲ ਜੁੜੇ ਅਧਿਕਾਰਾਂ ਨੂੰ ਛੱਡ ਕੇ ਜੇਕਰ ਸੂਬਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ਦੀਆਂ ਤਜਵੀਜ਼ਾਂ ਨੂੰ ਮੰਨ ਲਿਆ ਜਾਂਦਾ। ਜਿਨਾਹ ਨੇ ਕੈਬਨਿਟ ਮਿਸ਼ਨ ਯੋਜਨਾ ਨੂੰ ਮੰਨ ਲਿਆ ਸੀ ਪਰ ਇਤਿਹਾਸ ਦੇ ਕਿਆਸ ਜ਼ਿਆਦਾ ਕਾਲਪਨਿਕ ਹੁੰਦੇ ਹਨ ਅਤੇ ਅਸਲੀਅਤ ਵਿਚ ਬਹੁਤ ਨੁਕਸਾਨਦਾਇਕ ਹੁੰਦੇ ਹਨ।
ਕੀ ਵੰਡ ਨੇ ਮੁਸਲਮਾਨਾਂ ਦੇ ਉਦੇਸ਼ ਨੂੰ ਪੂਰਾ ਕਰ ਦਿੱਤਾ? ਮੈਂ ਨਹੀਂ ਜਾਣਦਾ। ਪਾਕਿਸਤਾਨ ਵਿਚ ਲੋਕ 'ਵੰਡ' ਸ਼ਬਦ ਟਾਲਦੇ ਹਨ। 14 ਅਗਸਤ ਨੂੰ ਉਹ ਅੰਗਰੇਜ਼ਾਂ ਤੋਂ ਮਿਲੀ ਆਜ਼ਾਦੀ ਵਜੋਂ ਨਹੀਂ, ਸਗੋਂ ਹਿੰਦੂ ਸ਼ਾਸਨ ਦੇ ਡਰ ਤੋਂ ਮੁਕਤ ਹੋਣ ਵਜੋਂ ਮਨਾਉਂਦੇ ਹਨ। ਆਪਣੀਆਂ ਪਾਕਿਸਤਾਨ ਦੀਆਂ ਯਾਤਰਾਵਾਂ ਸਮੇਂ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਉਨ੍ਹਾਂ ਲਈ ਕੋਈ ਜਗ੍ਹਾ ਤਾਂ ਹੈ ਜਿਥੇ ਉਹ ਹਿੰਦੂ ਪ੍ਰਭਾਵ ਜਾਂ ਹਿੰਦੂ ਅਕਰਾਮਕਤਾ ਤੋਂ ਸੁਰੱਖਿਅਤ ਮਹਿਸੂਸ ਕਰਦੇ ਹਨ। ਪਰ ਮੈਨੂੰ ਲਗਦਾ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਮੁਸਲਮਾਨਾਂ ਨੂੰ ਹੀ ਹੋਇਆ ਹੈ। ਉਹ ਤਿੰਨ ਦੇਸ਼ਾਂ-ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਵੰਡੇ ਗਏ। ਜੇਕਰ ਸੋਚਿਆ ਜਾਵੇ ਤਾਂ ਅਣਵੰਡੇ ਮਹਾਂਦੀਪ ਵਿਚ ਉਨ੍ਹਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਵੋਟਾਂ ਦਾ ਵੱਡਾ ਅਸਰ ਹੋਣਾ ਸੀ। ਉਹ ਕੁੱਲ ਆਬਾਦੀ ਦਾ ਇਕ-ਤਿਹਾਈ ਹਿੱਸਾ ਹੋਣੇ ਸਨ।
ਇਸ ਦਾ ਸਭ ਤੋਂ ਬੁਰਾ ਪੱਖ ਇਹ ਹੈ ਕਿ ਵੰਡ ਦੀ ਰੇਖਾ ਧਰਮ ਦੇ ਆਧਾਰ 'ਤੇ ਖਿੱਚੀ ਗਈ ਸੀ। ਦੋਵੇਂ ਦੇਸ਼ਾਂ ਵਿਚਕਾਰ 1965 ਅਤੇ 1971 ਵਿਚ ਦੋ ਲੜਾਈਆਂ ਹੋ ਚੁੱਕੀਆਂ ਹਨ ਅਤੇ ਹਰ ਸਮੇਂ ਮਾਹੌਲ ਗਰਮਾਇਆ ਰਹਿੰਦਾ ਹੈ। ਲੋਕਾਂ ਨੂੰ ਸ਼ਾਂਤੀ ਨਾਲ ਜਿਊਣ ਨਹੀਂ ਦਿੱਤਾ ਜਾ ਰਿਹਾ। ਉਪ-ਮਹਾਂਦੀਪ ਦੇ ਫਿਰ ਤੋਂ ਇਕਜੁੱਟ ਹੋਣ ਦੀ ਕਿਸੇ ਵੀ ਸੰਭਾਵਨਾ ਬਾਰੇ ਮੈਨੂੰ ਯਕੀਨ ਨਹੀਂ ਹੁੰਦਾ। ਪਰ ਮੈਨੂੰ ਯਕੀਨ ਹੈ ਕਿ ਡਰ ਅਤੇ ਅਵਿਸ਼ਵਾਸ ਦੇ ਕਾਰਨ ਬਣੀ ਸਰਹੱਦ ਇਕ ਦਿਨ ਖ਼ਤਮ ਹੋ ਜਾਏਗੀ ਅਤੇ ਉਪ-ਮਹਾਂਦੀਪ ਦੇ ਲੋਕ ਬਿਨਾਂ ਆਪਣੀ ਪਛਾਣ ਖੋਏ, ਆਪਣੇ ਸਾਂਝੇ ਹਿਤਾਂ ਲਈ ਇਕਜੁਟ ਹੋ ਕੇ ਕੰਮ ਕਰਨਗੇ। ਮੈਨੂੰ ਇਹ ਵਿਸ਼ਵਾਸ ਉਸ ਸਮੇਂ ਤੋਂ ਹੈ ਜਦੋਂ 70 ਸਾਲ ਪਹਿਲਾਂ ਮੈਂ ਆਪਣਾ ਸ਼ਹਿਰ ਸਿਆਲਕੋਟ ਛੱਡਿਆ ਸੀ ਅਤੇ ਮੈਂ ਇਸ ਆਸ ਨੂੰ ਨਫ਼ਰਤ ਅਤੇ ਦੁਸ਼ਮਣੀ ਦੇ ਉਸ ਸਮੁੰਦਰ ਵਿਚ ਤਿਣਕੇ ਦੀ ਤਰ੍ਹਾਂ ਸਾਂਭ ਰੱਖਿਆ ਹੈ, ਜਿਸ ਨੇ ਉਪ-ਮਹਾਂਦੀਪ ਨੂੰ ਲੰਮੇ ਸਮੇਂ ਤੋਂ ਘੇਰ ਰੱਖਿਆ ਹੈ।
ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਲਾਅ ਕਾਲਜ ਆਏ ਸਨ, ਜਿਥੇ ਮੈਂ ਆਖਰੀ ਸਾਲ ਦਾ ਵਿਦਿਆਰਥੀ ਸੀ। ਉਨ੍ਹਾਂ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਉਸੇ ਮੁੱਦੇ ਨੂੰ ਛੇੜਿਆ ਕਿ ਹਿੰਦੂ ਅਤੇ ਮੁਸਲਮਾਨ ਦੋ ਰਾਸ਼ਟਰ ਹਨ ਅਤੇ ਵੱਖਰੇ ਦੇਸ਼ਾਂ ਵਿਚ ਹੀ ਦੋਵੇਂ ਖੁਸ਼ਹਾਲ ਅਤੇ ਸੁਰੱਖਿਅਤ ਰਹਿਣਗੇ। ਇਕ ਦੇਸ਼ ਵਿਚ ਹਿੰਦੂ ਅਤੇ ਦੂਜੇ ਵਿਚ ਮੁਸਲਮਾਨ ਬਹੁਗਿਣਤੀ ਵਿਚ ਹੋਣਗੇ।
ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਉਂ ਅਜਿਹਾ ਲੱਗਾ ਕਿ ਧਰਮ ਦੇ ਆਧਾਰ 'ਤੇ ਬਣੇ ਦੋ ਦੇਸ਼ ਖੁਸ਼ੀ ਨਾਲ ਰਹਿ ਸਕਣਗੇ। ਮੈਂ ਸਵਾਲ ਵੀ ਕੀਤਾ ਸੀ ਕਿ ਉਨ੍ਹਾਂ ਨੂੰ ਕਿਵੇਂ ਇਹ ਯਕੀਨ ਹੈ ਕਿ ਜਦੋਂ ਅੰਗਰੇਜ਼ ਚਲੇ ਜਾਣਗੇ ਤਾਂ ਦੋ ਵਰਗਾਂ ਦੇ ਲੋਕਾਂ ਵਿਚਕਾਰ ਕੋਈ ਟਕਰਾਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਰਮਨੀ ਅਤੇ ਫਰਾਂਸ ਨੇ ਕਈ ਲੜਾਈਆਂ ਲੜੀਆਂ ਪਰ ਅੱਜ ਉਹ ਦੋਵੇਂ ਦੇਸ਼ ਚੰਗੇ ਦੋਸਤ ਹਨ। ਅਜਿਹਾ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਵੇਗਾ, ਪਰ ਉਹ ਗ਼ਲਤ ਸਾਬਤ ਹੋਏ। ਦੋ ਵਰਗਾਂ ਦੇ ਵਿਚਕਾਰ ਅਵਿਸ਼ਵਾਸ ਕਾਰਨ ਹੋਈ ਵੰਡ ਸਦਕਾ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਪਰ ਉਨ੍ਹਾਂ ਨੇ ਇਸ ਸੋਚ ਨਾਲ ਘਰ ਛੱਡੇ ਸਨ ਕਿ ਵੰਡ ਤੋਂ ਬਾਅਦ ਆਮ ਵਰਗਾ ਮਾਹੌਲ ਹੋਣ 'ਤੇ ਉਹ ਵਾਪਸ ਆ ਜਾਣਗੇ। ਹਿੰਦੂਆਂ ਅਤੇ ਸਿੱਖਾਂ ਨੂੰ ਪੱਛਮੀ ਪੰਜਾਬ ਛੱਡਣਾ ਪਿਆ ਅਤੇ ਮੁਸਲਮਾਨਾਂ ਨੂੰ ਪੂਰਬੀ। ਇਸ ਪ੍ਰਕਿਰਿਆ ਵਿਚ 10 ਲੱਖ ਦੇ ਕਰੀਬ ਲੋਕਾਂ ਨੂੰ ਜਾਨ ਗੁਆਉਣੀ ਪਈ। ਮੈਂ ਲੰਡਨ ਵਿਚ ਲਾਰਡ ਰੈਡਕਲਿਫ, ਜਿਨ੍ਹਾਂ ਨੇ ਸਰਹੱਦ ਬਣਾਈ, ਤੋਂ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਹ ਵੰਡ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੇ ਸਨ। ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਇਸ ਕੰਮ ਲਈ ਤੈਅ ਹੋਈ 40,000 ਰੁਪਏ ਦੀ ਫੀਸ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨੇ ਸੋਚਿਆ ਕਿ ਜੋ ਕੁਝ ਹੋਇਆ ਉਹ ਉਨ੍ਹਾਂ ਦੀ ਆਤਮਾ 'ਤੇ ਬੋਝ ਸੀ ਅਤੇ ਹੱਤਿਆਵਾਂ ਲਈ ਉਹ ਖ਼ੁਦ ਨੂੰ ਮੁਆਫ਼ ਨਹੀਂ ਕਰ ਸਕਦੇ।
ਸਵਾਲ ਇਹ ਹੈ ਕਿ ਸਦੀਆਂ ਤੱਕ ਇਕੱਠੇ ਰਹਿਣ ਦੇ ਬਾਵਜੂਦ ਲੋਕਾਂ ਨੇ ਇਕ-ਦੂਜੇ ਨੂੰ ਕਿਉਂ ਮਾਰਿਆ? ਹੁਣ ਇਸ ਨਾਲ ਕੁਝ ਨਹੀਂ ਹੋ ਸਕਦਾ ਕਿ ਇਹ ਤੈਅ ਕੀਤਾ ਜਾਏ ਕਿ ਇਸ ਵੰਡ ਲਈ ਕੌਣ ਜ਼ਿੰਮੇਵਾਰ ਹੈ? 70 ਸਾਲ ਪਹਿਲਾਂ ਹੋਏ ਘਟਨਾਕ੍ਰਮ ਸਬੰਧੀ ਅਜਿਹਾ ਕਰਨਾ ਸਿਰਫ ਇਕ ਮੁਸ਼ਕਿਲ ਅਕਾਦਮਿਕ ਕਾਰਜ ਹੋਵੇਗਾ। ਪਾਕਿਸਤਾਨ ਦੇ ਸੰਸਥਾਪਕ ਲਗਾਤਾਰ ਦੁਹਰਾਉਂਦੇ ਰਹੇ ਕਿ ਹਿੰਦੂ ਅਤੇ ਮੁਸਲਮਾਨ ਦੋ ਵੱਖਰੇ ਰਾਸ਼ਟਰ ਹਨ ਅਤੇ ਇਹ ਗੱਲ ਦੋਵਾਂ ਵਿਚਕਾਰ ਦੂਰੀਆਂ ਵਧਾਉਂਦੀ ਗਈ।
ਮਹਾਤਮਾ ਗਾਂਧੀ ਨੇ ਕਾਇਦ-ਏ-ਆਜ਼ਮ ਨੂੰ ਇਸ ਦਾ ਜਵਾਬ ਦਿੱਤਾ ਸੀ। ਗਾਂਧੀ ਜੀ ਨੇ ਕਿਹਾ ਸੀ ਕਿ ਜੇਕਰ ਉਹ ਇਸਲਾਮ ਅਪਣਾ ਲੈਂਦੇ ਹਨ ਤਾਂ ਉਨ੍ਹਾਂ ਦਾ ਵੱਖਰਾ ਰਾਸ਼ਟਰ ਹੋ ਜਾਵੇਗਾ ਪਰ ਜੇਕਰ ਉਹ ਫਿਰ ਹਿੰਦੂ ਧਰਮ ਵਿਚ ਵਾਪਸ ਆ ਜਾਣ ਤਾਂ ਫਿਰ ਕੀ ਹੋਵੇਗਾ?
ਸਭ ਤੋਂ ਘਟੀਆ ਗੱਲ ਇਹ ਹੋਈ ਕਿ ਪਾਕਿਸਤਾਨ ਨੂੰ ਮੁਸਲਿਮ ਦੇਸ਼ ਵਜੋਂ ਜਾਣਿਆ ਜਾਣ ਲੱਗਾ। ਭਾਰਤ ਨੇ ਧਰਮ-ਨਿਰਪੱਖਤਾ ਨੂੰ ਅਪਣਾ ਲਿਆ ਪਰ ਹਿੰਦੂਤਵ ਨੂੰ ਕਾਬੂ ਨਹੀਂ ਕੀਤਾ ਗਿਆ। ਮਾੜੀ ਕਿਸਮਤ, ਹਿੰਦੂਆਂ ਵਿਚ ਇਹ ਭਾਵਨਾ ਵਧ ਗਈ, ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਕਿ ਉਹ ਬਹੁਮਤ ਵਿਚ ਹਨ, ਇਸ ਲਈ ਦੇਸ਼ ਵਿਚ ਅਜਿਹੀ ਵਿਵਸਥਾ ਹੋਵੇ ਜਿਸ ਵਿਚ ਹਿੰਦੂਤਵ ਦੀ ਝਲਕ ਹੋਵੇ। ਆਜ਼ਾਦੀ ਅੰਦੋਲਨ ਦੇ ਧਰਮ-ਨਿਰਪੱਖ ਚਿਹਰੇ ਅਤੇ ਆਜ਼ਾਦੀ ਦੇ ਬਾਅਦ ਪੰਜ ਦਹਾਕਿਆਂ ਦੇ ਸ਼ਾਸਨ ਨੂੰ ਯਾਦ ਕੀਤਾ ਜਾ ਸਕਦਾ ਹੈ। ਪਰ ਅੱਜ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਫ਼ੈਸਲੇ ਕਰਦੇ ਹਨ।
ਅਜਿਹਾ ਧਰਮ-ਨਿਰਪੱਖ ਸੰਵਿਧਾਨ ਅਤੇ ਇਸ ਦੇ ਤਹਿਤ ਬਣੇ ਕਾਨੂੰਨਾਂ ਦੇ ਬਾਵਜੂਦ ਹੋ ਰਿਹਾ ਹੈ। ਫ਼ਾਰੂਕ ਅਬਦੁੱਲਾ ਨੂੰ ਨਹਿਰੂ ਅਤੇ ਪਟੇਲ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਨੇ ਦੇਸ਼ ਚਲਾਉਣ ਦਾ ਕੰਮ ਨਵੀਂ ਪੀੜ੍ਹੀ ਨੂੰ ਸੌਂਪ ਦਿੱਤਾ ਸੀ, ਜਿਹੜੀ ਕਿ ਅਸੀਂ ਹਿੰਦੂ ਅਤੇ ਉਹ ਮੁਸਲਮਾਨ ਦੇ ਮਾਹੌਲ ਵਿਚ ਵੱਡੀ ਹੋ ਰਹੀ ਹੈ।


E. mail : kuldipnayar09@gmail.com

 


ਖ਼ਬਰ ਸ਼ੇਅਰ ਕਰੋ

ਸੰਸਦ ਨੂੰ ਕੰਮ ਕਰਨ ਦਿਓ

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਪੜਾਅ 5 ਮਾਰਚ ਤੋਂ ਸ਼ੁਰੂ ਹੋਇਆ ਸੀ। ਇਹ ਇਜਲਾਸ 6 ਅਪ੍ਰੈਲ ਤੱਕ ਰਹੇਗਾ। 12 ਮਾਰਚ ਤੱਕ ਲੋਕ ਸਭਾ ਅਤੇ ਰਾਜ ਸਭਾ ਵਿਚ ਪਏ ਰੌਲੇ-ਰੱਪੇ ਕਾਰਨ ਕੋਈ ਕੰਮ ਨਹੀਂ ਹੋ ਸਕਿਆ। ਵੱਖ-ਵੱਖ ਵਿਰੋਧੀ ਪਾਰਟੀਆਂ ਵਲੋਂ ਵੱਖ-ਵੱਖ ਮੁੱਦੇ ਉਠਾਏ ਗਏ। ਚਾਹੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX