ਤਾਜਾ ਖ਼ਬਰਾਂ


ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  6 minutes ago
ਲਖਨਊ, 1 ਅਪ੍ਰੈਲ - ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਕੋਰੋਨਾਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਸਤੀ ਦੇ ਤੁਰਕਿਆ ਮੁਹੱਲੇ ਦੇ ਨਿਵਾਸੀ 25 ਸਾਲਾ ਨੌਜਵਾਨ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਇਹ ਮੌਤ ਸੋਮਵਾਰ ਨੂੰ ਹੋਈ ਸੀ। ਜਾਂਚ...
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  17 minutes ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  5 minutes ago
ਜੰਡਿਆਲਾ ਗੁਰੂ, 1 ਅਪ੍ਰੈਲ (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ (ਕੋਵਿਡ-19) ਦੇ ਖ਼ਤਰੇ ਨੂੰ ਦੇਖਦਿਆਂ ਕਰਫਿਊ ਲਾਏ ਜਾਣ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਲੋੜਵੰਦ ਜਨਤਾ ਨੂੰ ਰਾਸ਼ਨ ਮੁਹੱਈਆ ਕਰਾਉਣ...
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  21 minutes ago
ਨਵੀਂ ਦਿੱਲੀ, 1 ਅਪ੍ਰੈਲ - ਕੋਰੋਨਾਵਾਇਰਸ ਲਾਕਡਾਊਨ ਕਾਰਨ 28 ਮਾਰਚ ਤੋਂ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਫਸੇ 210 ਲੋਕਾਂ ਨੂੰ ਦਿੱਲੀ ਪੁਲਿਸ ਵਲੋਂ ਨਹਿਰੂ ਵਿਹਾਰ ਸਥਿਤ ਇਕ ਸਕੂਲ ਵਿਚ ਤਬਦੀਲ ਕਰ ਦਿੱਤਾ ਗਿਆ...
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  38 minutes ago
ਹੈਦਰਾਬਾਦ, 1 ਅਪ੍ਰੈਲ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸਾਰੇ 43 ਵਿਅਕਤੀਆਂ ਦੇ ਕੋਵਿਡ-19 (ਕੋਰੋਨਾਵਾਇਰਸ) ਪਾਜ਼ੀਟਿਵ ਪਾਏ...
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  30 minutes ago
ਐਸ.ਏ.ਐਸ. ਨਗਰ, 1 ਅਪ੍ਰੈਲ (ਕੇ.ਐਸ.ਰਾਣਾ) - ਮੁਹਾਲੀ ਜ਼ਿਲ੍ਹੇ ‘ਚ ਕੋਰੋਨਾਗ੍ਰਸਤ ਵਿਅਕਤੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਮੁਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਲੋਕ ਚੰਡੀਗੜ੍ਹ ਤੋਂ ਕੋਰੋਨਾ...
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ - ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾਵਾਇਰਸ ਦੇ 240 ਪਾਜ਼ੀਟਿਵ ਕੇਸ ਪਿਛਲੇ 12 ਘੰਟਿਆਂ ਵਧੇ ਹਨ। ਇਸ ਤਰ੍ਹਾਂ ਭਾਰਤ ਵਿਚ ਕੋਰੋਨਾਵਾਇਰਸ ਦੇ ਪੀੜਤ ਵਿਅਕਤੀਆਂ ਦੀ ਗਿਣਤੀ 1637 ਹੋ ਗਈ ਹੈ ਤੇ 38...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 1 hour ago
ਫ਼ਾਜ਼ਿਲਕਾ, 1 ਅਪ੍ਰੈਲ (ਪ੍ਰਦੀਪ ਕੁਮਾਰ ) - ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਆਈ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕਰਦਿਆਂ ਕਰੀਬ 26 ਲੋਕਾਂ ਖ਼ਿਲਾਫ਼...
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 1 hour ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  about 1 hour ago
ਫਗਵਾੜਾ, 1 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਰੋਜ਼ਾਨਾ 8 ਹਜ਼ਾਰ ਤੋਂ 10 ਹਜ਼ਾਰ ਲੋਕਾਂ ਨੂੰ ਪਿੰਡ ਤੇ ਸ਼ਹਿਰਾਂ ਵਿਚ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ ਤਾਂ ਜੋ...
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 1 hour ago
ਕੋਟ ਈਸੇ ਖਾਂ, 1 ਅਪ੍ਰੈਲ (ਗੁਰਮੀਤ ਸਿੰਘ ਖਾਲਸਾ) ਦਿੱਲੀ ਸਥਿਤ ਨਿਜ਼ਾਮੂਦੀਨ ਮਸਜਿਦ 'ਚ ਹੋਏ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਜਿੱਥੇ ਕਈ ਲੋਕਾਂ ਦੇ ਕਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ, ਉੱਥੇ ਹੀ ਜ਼ਿਲ੍ਹਾ ਮੋਗਾ ਦੇ ਪਿੰਡ ਮਸੀਤਾਂ ਦੇ ਇੱਕ ਮਦਰੱਸੇ ਵਿੱਚ...
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ - ਕੇਂਦਰ ਸਰਕਾਰ ਨੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕਮੀ ਕੀਤੀ ਹੈ। ਦਿੱਲੀ ਵਿਚ ਬਿਨਾਂ ਸਬਸਿਡੀ ਐਲਪੀਜੀ ਸਿਲੰਡਰ ਦੀ ਕੀਮਤ 61 ਰੁਪਏ ਘੱਟ ਹੋਈ ਹੈ, ਕੋਲਕਾਤਾ ਵਿਚ 65 ਰੁਪਏ, ਮੰੁਬਈ ’ਚ 62 ਰੁਪਏ ਤੇ ਚੇਨਈ ਵਿਚ 64...
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 1 hour ago
ਅੰਮ੍ਰਿਤਸਰ, 1 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 26 ਲੋਕ ਹੁਣ ਤਕ ਮਾਰੇ ਜਾ ਚੁਕੇ ਹਨ ਅਤੇ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਅੱਜ ਵੱਧ ਕੇ 2039 ਤਕ ਪਹੁੰਚ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿਸਤਾਨ ਦੇ ਸੂਬਾ ਸਿੰਧ 'ਚ 676...
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਬੰਡਾਲਾ (ਅੰਮ੍ਰਿਤਸਰ) , 1 ਅਪ੍ਰੈਲ (ਅੰਗਰੇਜ਼ ਸਿੰਘ ਹੁੰਦਲ) - ਕਸਬਾ ਬੰਡਾਲਾ ਦੇ ਭੋਪਾਲ ਤੋਂ ਪਰਤੇ 12 ਨੌਜਵਾਨ ਵਿਅਕਤੀਆਂ ਜਿਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕਾਂਤਵਾਸ ਵਿਚ ਰੱਖਿਆ ਗਿਆ। ਉਨ੍ਹਾਂ ਦੀ ਅੱਜ ਮੁੱਢਲੀ ਸਿਹਤ ਜਾਂਚ ਵਿਭਾਗ ਦੀ ਟੀਮ...
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 1 hour ago
ਲੁਧਿਆਣਾ, 1 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਸ਼ਿਮਲਾਪੁਰੀ ਨੇੜੇ ਨੇੜੇ ਲੰਗਰ ਵੰਡਣ ਜਾ ਰਹੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਾਣਕਾਰੀ ਅਨੁਸਾਰ ਗੋਸ਼ਾ ਦੇ ਨਾਲ ਸਹਾਇਕ ਸਬ ਇੰਸਪੈਕਟਰ ਵੀ ਸੀ...
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 2 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 2 hours ago
ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪੰਜਾਬ ਤੋਂ ਗਏ ਸਨ 9 ਲੋਕ
. . .  about 2 hours ago
ਅੰਮ੍ਰਿਤਸਰ ’ਚ ਇਕ ਹਫਤਾ ਮੰਡੀ ਬੰਦ ਰੱਖਣ ਦੇ ਆਦੇਸ਼
. . .  45 minutes ago
ਮਲੇਸ਼ੀਆ ਤੇ ਫਿਲੀਪਾਈਨਜ਼ ’ਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਸਬੰਧੀ ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਜਲੰਧਰ

ਵੱਖ-ਵੱਖ ਦੋ ਸੜਕ ਹਾਦਸਿਆਂ ਦੌਰਾਨ 3 ਦੀ ਮੌਤ, 3 ਜ਼ਖ਼ਮੀ

ਭੋਗਪੁਰ, 13 ਮਾਰਚ (ਕਮਲਜੀਤ ਸਿੰਘ ਡੱਲੀ)- ਜਲੰਧਰ-ਜੰਮੂ ਰਾਸ਼ਟਰੀ ਮਾਰਗ 'ਤੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਕ ਹਾਦਸਾ ਸਵੇਰੇ ਸਵਾ 5 ਵਜੇ ਪਿੰਡ ਸੱਧਾ ਚੱਕ ਨਜ਼ਦੀਕ ...

ਪੂਰੀ ਖ਼ਬਰ »

ਖੇਤਾਂ 'ਚ ਖੇਡਦੇ ਸਮੇਂ ਟਰੈਕਟਰ ਥੱਲੇ ਆਉਣ ਨਾਲ ਬੱਚੇ ਦੀ ਮੌਤ

ਲਾਂਬੜਾ, 13 ਮਾਰਚ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ 'ਚ ਪੈਂਦੇ ਪਿੰਡ ਚੁਗਾਵਾਂ 'ਚ ਅੱਜ ਖੇਤਾਂ 'ਚ ਖੇਡਦੇ ਸਮੇਂ ਟਰੈਕਟਰ ਥੱਲੇ ਆਉਣ ਨਾਲ 2 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱ ਸਿਆ ਕਿ ਅਜੀਤ ਨਾਂਅ ਦੇ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਮਰੀ ਲੜਕੀ ਦੀ ਹੋਈ ਪਛਾਣ

ਜਲੰਧਰ, 13 ਮਾਰਚ (ਮਦਨ ਭਾਰਦਵਾਜ)- ਬੀਤੇ ਦਿਨ ਰੇਲ ਗੱਡੀ ਹੇਠ ਆ ਕੇ ਮਰਨ ਵਾਲੀ ਲੜਕੀ ਦੀ ਪਛਾਣ ਹੋ ਗਈ ਹੈ ਅਤੇ ਆਤਮ ਹੱਤਿਆ ਕਰਨ ਦਾ ਕਾਰਨ ਦਿਮਾਗ਼ੀ ਤੌਰ 'ਤੇ ਠੀਕ ਨਾ ਹੋਣਾ ਦੱਸਿਆ ਗਿਆ ਹੈ | ਥਾਣਾ ਜੀ. ਆਰ. ਪੀ. ਦੇ ਸੂਤਰਾਂ ਅਨੁਸਾਰ ਮਿ੍ਤਕਾ ਦੀ ਪਛਾਣ ਰੀਆ ਠਾਕੁਰ ਪੁੱਤਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਸਬੰਧੀ ਸਮਾਗਮ ਅੱਜ

ਜਲੰਧਰ, 13 ਮਾਰਚ (ਚੰਦੀਪ ਭੱਲਾ, ਫੁੱਲ)-ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਬਾਹਰ ਕੱਢਣ ਲਈ ਪਹਿਲਕਦਮੀ ਦੇ ਤਹਿਤ ਨਕੋਦਰ ਦੀ ਨਵੀਂ ਅਨਾਜ ਮੰਡੀ ਵਿਚ ਅੱਜ 14 ਮਾਰਚ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30565 ਕਿਸਾਨਾਂ ...

ਪੂਰੀ ਖ਼ਬਰ »

ਸਮਾਗਮ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਵਲੋਂ ਬਦਲਵਾਂ ਰੂਟ ਪਲਾਨ ਜਾਰੀ

ਜਲੰਧਰ, 13 ਮਾਰਚ (ਚੰਦੀਪ ਭੱਲਾ, ਫੁੱਲ, ਲੋਹੀਆ)-Êਪੰਜਾਬ ਸਰਕਾਰ ਵਲੋਂ 14 ਮਾਰਚ ਨੂੰ ਨਕੋਦਰ ਵਿਖੇ ਕਰਵਾਏ ਜਾ ਰਹੇ ਕਰਜ਼ ਰਾਹਤ ਸਮਾਗਮ ਦੇ ਮੱਧੇ ਨਜ਼ਰ ਜਲੰਧਰ ਦਿਹਾਤੀ ਪੁਲਿਸ ਵਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ...

ਪੂਰੀ ਖ਼ਬਰ »

ਮਿ੍ਤਕ ਨੌਜਵਾਨ ਵਿਧਾਇਕ ਰਿੰਕੂ ਦੇ ਰਿਸ਼ਤੇਦਾਰ

ਮਕਸੂਦਾ 13 ਮਾਰਚ (ਕੋਹਲੀ)-ਅੱਜ ਭੋਗਪੁਰ ਨੇੜੇ ਪਚਰੰਗਾ ਵਿਖੇ ਹਾਦਸੇ 'ਚ ਮਾਰਿਆ ਗਿਆ ਸੁਰਜੀਤ ਕੁਮਾਰ ਵਿਧਾਇਕ ਸੁਸ਼ੀਲ ਰਿੰਕੂ ਦੀ ਰਿਸ਼ਤੇਦਾਰੀ ਵਿਚ ਭਤੀਜਾ ਲਗਦਾ ਸੀ | ਇਸ ਹਾਦਸੇ 'ਚ ਸੁਰਜੀਤ ਕੁਮਾਰ ਤੋਂ ਇਲਾਵਾ ਉਸ ਦੇ ਸਾਂਢੂੰ ਦਾ ਲੜਕਾ ਤਜਿੰਦਰ ਉਰਫ਼ ਨਿਸ਼ੂ (22) ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ 'ਕੇਸ ਬੇਸਡ ਟੀਚਿੰਗ' ਵਿਸ਼ੇ 'ਤੇ ਵਰਕਸ਼ਾਪ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕਾਮਰਸ ਅਤੇ ਬਿਜ਼ਨਸ ਐਡਮਨਿਸਟੇ੍ਰਸ਼ਨ ਵਿਭਾਗ ਵਲੋਂ 'ਕੇਸ ਬੇਸਡ ਟੀਚਿੰਗ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਇਸ ਵਰਕਸ਼ਾਪ ਵਿਚ ਪ੍ਰੋ. ਸਿਧਾਰਥ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ 22 ਵਿਦਿਆਰਥੀਆਂ ਦੀ 3 ਲੱਖ ਸਾਲਾਨਾ ਪੈਕੇਜ 'ਤੇ ਹੋਈ ਚੋਣ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਐੱਮ.ਬੀ.ਏ, ਬੀ.ਬੀ.ਏ ਦੇ ਵਿਦਿਆਰਥੀਆਂ ਦੇ ਲਈ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ ਗਿਆ | ...

ਪੂਰੀ ਖ਼ਬਰ »

ਇਨੋਕਿਡਸ ਵਿਖੇ ਮੁਕਾਬਲੇ ਜਿੱਤਣ ਵਾਲੇ ਵਿਦਿਆਰਥੀ ਸਨਮਾਨਿਤ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਦੇ ਇਨੋਕਿਡਸ (ਜੀ.ਐਮ.ਟੀ., ਲੁਹਾਰਾਂ ਅਤੇ ਸੀ.ਜੇ.ਆਰ.) ਵਿਖੇ ਨਰਸਰੀ, ਕੇ.ਜੀ.-1 ਅਤੇ ਕੇ.ਜੀ.-2 ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਸਨਮਾਨ ਸਮਾਗਮ ਕਰਵਾਇਆ ਗਿਆ, ਜਿਨ੍ਹਾਂ ਨੇ ਸਾਲ 2017-18 ਵਿਚ ਹੋਏ ਮੁਕਾਬਲਿਆਂ ਵਿਚ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ 'ਚ ਕਲੇਅ ਮਾਡਲਿੰਗ ਮੁਕਾਬਲੇ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਨਰਸਰੀ ਤੋਂ 2 ਲੈ ਕੇ ਯੂ. ਕੇ. ਜੀ. ਜਮਾਤ ਤੱਕ ਦੇ ਵਿਦਿਆਰਥੀਆਂ ਦੇ ਕਲੇਅ ਮਾਡਲਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਕੁਦਰਤੀ ਦਿ੍ਸ਼ਾਂ ...

ਪੂਰੀ ਖ਼ਬਰ »

ਜਸਪਾਲ ਸਿੰਘ ਨੇ ਸਿੱਖਿਆ ਵਿਭਾਗ 'ਚ ਡਿਪਟੀ ਡਾਇਰੈਕਟਰ ਖੇਡਾਂ ਦਾ ਅਹੁਦਾ ਸੰਭਾਲਿਆ

ਜਲੰਧਰ, 13 ਮਾਰਚ (ਜਤਿੰਦਰ ਸਾਬੀ)- ਜਸਪਾਲ ਸਿੰਘ ਨੇ ਅੱਜ ਸਿੱਖਿਆ ਵਿਭਾਗ ਪੰਜਾਬ ਦੀ ਸਪੋਰਟਸ ਸ਼ਾਖਾ ਦੇ ਵਿਚ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਜਸਪਾਲ ਸਿੰਘ ਇਸ ਤੋਂ ਪਹਿਲਾ ਮੰਡਲ ਸਿੱਖਿਆ ਅਫ਼ਸਰ ਜਲੰਧਰ ਮੰਡਲ ਵਜੋਂ ...

ਪੂਰੀ ਖ਼ਬਰ »

ਕੇ.ਐਮ.ਵੀ. ਕਾਲਜੀਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਦਾ ਨੈਸ਼ਨਲ ਸਾਇੰਸ ਓਲੰਪੀਆਡ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਕੇ.ਐਮ.ਵੀ. ਕਾਲਜੀਏਟ ਸੀ.ਸੈ. ਸਕੂਲ, ਜਲੰਧਰ ਦੀਆਂ +1 ਅਤੇ +2 ਦੀਆਂ ਸਾਇੰਸ ਦੀਆਂ ਤਕਰੀਬਨ 150 ਵਿਦਿਆਰਥਣਾਂ ਨੇ ਨੈਸ਼ਨਲ ਸਾਇੰਸ ਉਲੰਪਿਆਡ ਦੇ ਪਹਿਲੇ ਲੈਵਲ ਵਿਚ ਭਾਗ ਲੈ ਕੇ ਸੋਨਾ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਪ੍ਰਾਪਤ ਕਰ ਕੇ ...

ਪੂਰੀ ਖ਼ਬਰ »

ਦੋਆਬਾ ਕਾਲਜ ਵਿਖੇ ਐਨ. ਐੱਸ. ਐੱਸ. ਵਿਭਾਗ ਵਲੋਂ ਸੜਕੀ ਨਿਯਮਾਂ ਸਬੰਧੀ ਸੈਮੀਨਾਰ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਐਨ. ਐੱਸ. ਐੱਸ. ਵਿਭਾਗ ਵਲੋਂ ਟ੍ਰੈਫ਼ਿਕ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਨਿਯਮਾਂ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਜਲੰਧਰ ਜ਼ਿਲ੍ਹਾ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਦੇ ਏ.ਐੱਸ.ਆਈ. ਸ਼ਮਸ਼ੇਰ ...

ਪੂਰੀ ਖ਼ਬਰ »

ਐਲ.ਪੀ.ਯੂ. ਤੇ ਮਾਈਕਰੋਸਾਫ਼ਟ ਵਲੋਂ ਵਿਸ਼ੇਸ਼ ਵਿਦਿਆਰਥੀਆਂ ਲਈ ਤਕਨੀਕੀ ਕੈਂਪ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)- ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕਰੋਸਾਫ਼ਟ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਸ਼ੇਸ਼ ਸਹੂਲਤਾਂ ਪ੍ਰਾਪਤ ਵਿਦਿਆਰਥੀਆਂ ਲਈ ਤਕਨੀਕੀ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਉਨ੍ਹਾਂ ਲਈ ਤਕਨੀਕਾਂ ਦੀ ਆਸਾਨੀ ...

ਪੂਰੀ ਖ਼ਬਰ »

ਡੀ.ਏ.ਵੀ. ਯੂਨੀਵਰਸਿਟੀ ਦੀ ਰਿਸਰਚ ਸਕਾਲਰ ਸੁਰਭੀ ਦੀ ਹੋਈ ਚੋਣ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ (ਆਈ. ਆਈ. ਐਮ. ਏ.) ਨੇ ਡੀ. ਏ. ਵੀ. ਯੂਨੀਵਰਸਿਟੀ ਦੀ ਰਿਸਰਚ ਸਕਾਲਰ ਸੁਰਭੀ ਦੀ ਡਾਕਟਰੋਲ ਸਕੂਲ ਲਈ ਚੋਣ ਕੀਤੀ | ਸੁਰਭੀ ਡੀ. ਏ. ਵੀ. ਯੂਨੀਵਰਸਿਟੀ ਦੇ ਕਾਮਰਸ ਤੇ ਬਿਜ਼ਨਸ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ 'ਲਾਈਫ਼ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਸਿੱਖਿਆ ਦੇ ਖੇਤਰ ਵਿਚ ਆਪਣੇ ਨਿਰਸਵਾਰਥ ਯੋਗਦਾਨ ਲਈ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੂੰ ਬਰੇਨ ਫੀਡ ਵਲੋਂ 'ਲਾਈਫਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 13 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਸਵਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਵਿੰਦਰ ਸਿੰਘ ਉਰਫ਼ ਅਜੇ ਪੁੱਤਰ ਹਰਜਿੰਦਰ ਪਾਲ ਵਾਸੀ ਲੰਮਾ ਪਿੰਡ, ਜਲੰਧਰ ਨੂੰ 2 ਸਾਲ ਦੀ ਕੈਦ ਅਤੇ 10 ...

ਪੂਰੀ ਖ਼ਬਰ »

ਜਲੰਧਰ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 13 ਮਾਰਚ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖ਼ਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਨਸ਼ੇ ਦੀ ਲਤ ਨੇ ਦਿਹਾੜੀਦਾਰਾਂ ਨੂੰ ਬਣਾ ਦਿੱਤਾ ਲੁਟੇਰਾ

ਮਕਸੂਦਾਂ, 13 ਫਰਵਰੀ (ਲਖਵਿੰਦਰ ਪਾਠਕ)-ਜੋਤੀ ਚੌਕ ਨੇੜੇ ਦੁਕਾਨਾਂ 'ਚ ਦਿਹਾੜੀ ਕਰ ਕੇ ਆਪਣੇ ਚੰਗੇ-ਭਲੇ ਘਰ ਚਲਾ ਰਹੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਅਜਿਹੀ ਲੱਤ ਲੱਗੀ ਕਿ ਦੋ ਮਹੀਨੇ 'ਚ 16 ਮੋਬਾਈਲ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਪਰ ਸ਼ਰੇਆਮ ਲੁੱਟ ...

ਪੂਰੀ ਖ਼ਬਰ »

ਸ਼ਰਾਬ ਤੇ ਨਸ਼ੀਲੇ ਪਾਊਡਰ ਸਮੇਤ 2 ਕਾਬੂ

ਨੂਰਮਹਿਲ, 13 ਮਾਰਚ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਸ਼ਰਾਬ ਤੇ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਅਮਰਵੀਰ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ 'ਤੇ ਨੂਰਮਹਿਲ ਦੇ ਬਿਜਲੀ ਘਰ ਦੇ ਕੋਲ ਇਕ ਘਰ ਵਿਚ ਛਾਪਾ ਮਾਰਿਆ ...

ਪੂਰੀ ਖ਼ਬਰ »

ਅਸ਼ੋਕ ਨਗਰ ਵੈਲਫੇਅਰ ਐਸੋਸੀਏਸ਼ਨ ਵਲੋਂ ਸਮਾਗਮ

ਜਲੰਧਰ, 13 ਮਾਰਚ (ਸ਼ਿਵ ਸ਼ਰਮਾ)-ਅਸ਼ੋਕ ਨਗਰ ਵੈਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਅਸ਼ੋਕ ਨਗਰ ਵਿਖੇ ਸਮਾਗਮ ਕਰਵਾਇਆ ਗਿਆ ਜਿਸ 'ਚ ਸ਼ਹਿਰ ਦੇ ਮੇਅਰ ਜਗਦੀਸ਼ ਰਾਜ ਰਾਜਾ ਤੇ ਵਾਰਡ ਨੰਬਰ 37 ਦੇ ਕੌਾਸਲਰ ਕਮਲੇਸ਼ ਗਰੋਵਰ ਦੇ ਪੁੱਤਰ ਅਨਮੋਲ ਗਰੋਵਰ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਘਰ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 'ਚ ਨਾਮਜ਼ਦ ਅਖ਼ਬਾਰ ਦਾ ਐਡੀਟਰ ਕਾਬੂ

ਮਕਸੂਦਾਂ, 13 ਮਾਰਚ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਵਲੋਂ 14-9-2017 ਨੂੰ ਆਪਣੇ 10 ਸਾਥੀਆਂ ਨਾਲ ਸੋਢਲ ਰੋਡ ਸਥਿਤ ਅਸ਼ੋਕ ਵਿਹਾਰ 'ਚ ਰਾਤ ਇਕ ਘਰ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਸੁਖਦੇਵ ਸਿੰਘ ਉਰਫ਼ ਸੈਣੀ ਵਾਸੀ ਜੈਮਲ ਨਗਰ ਨੂੰ ਕਾਬੂ ਕੀਤਾ ਗਿਆ ...

ਪੂਰੀ ਖ਼ਬਰ »

ਮੁੱਖ ਅਧਿਆਪਕਾ ਨੂੰ ਸੇਵਾ-ਮੁਕਤੀ 'ਤੇ ਨਿੱਘੀ ਵਿਦਾਇਗੀ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)-ਸਰਕਾਰੀ ਹਾਈ ਸਕੂਲ ਧੋਗੜੀ ਦੀ ਮੁੱਖ ਅਧਿਆਪਕਾ ਸਰਬਜੀਤ ਕੌਰ ਨੂੰ ਸੇਵਾ ਮੁਕਤੀ 'ਤੇ ਸਕੂਲ ਸਟਾਫ਼ ਤੇ ਇਲਾਕਾ ਨਿਵਾਸੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਸ ਭਿੰਨਾ ...

ਪੂਰੀ ਖ਼ਬਰ »

ਬਿਜਲੀ ਦੀ ਸਪਲਾਈ ਲਈ ਐਲੂਮੀਨੀਅਮ ਦੀਆਂ ਤਾਰਾਂ ਪਾਉਣ ਦਾ ਗੁਰੂ ਨਾਨਕਪੁਰਾ ਦੇ ਲੋਕਾਂ ਵਲੋਂ ਵਿਰੋਧ

ਚੁਗਿੱਟੀ/ਜੰਡੂ ਸਿੰਘਾ, 13 ਮਾਰਚ (ਨਰਿੰਦਰ ਲਾਗੂ)-ਵਾਰਡ ਨੰ: 16 ਅਧੀਨ ਆਉਂਦੇ ਮੁਹੱਲਾ ਭਾਰਤ ਨਗਰ ਨਾਲ ਲਗਦੇ ਨਿਊ ਗੁਰੂ ਨਾਨਕਪੁਰਾ (ਵੈਸਟ) ਦੀ ਗਲੀ ਨੰ: 17 ਵਿਖੇ ਬਿਜਲੀ ਮਹਿਕਮੇ ਵਲੋਂ ਬਿਜਲੀ ਦੀ ਸਪਲਾਈ ਲਈ ਪਾਈ ਜਾ ਰਹੀ ਐਲੂਮੀਨੀਅਮ ਦੀ ਤਾਰ ਦਾ ਸਥਾਨਕ ਵਸਨੀਕਾਂ ਵਲੋਂ ...

ਪੂਰੀ ਖ਼ਬਰ »

- ਰਾਮਾ ਮੰਡੀ 'ਚ ਫਿਰ ਹੋਈ ਲੁੱਟ - ਦਿਨ-ਦਿਹਾੜੇ ਔਰਤ ਦਾ ਪਰਸ ਤੇ ਮੋਬਾਈਲ ਲੁੱਟ ਕੇ ਲੁਟੇਰਾ ਫ਼ਰਾਰ

ਜਲੰਧਰ ਛਾਉਣੀ, 13 ਮਾਰਚ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਨੈਸ਼ਨਲ ਐਵਨਿਉਂ ਵਿਖੇ ਬੀਤੀ ਦੁਪਹਿਰ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਵਲੋਂ ਘਰ ਦੇ ਬਾਹਰ ਖੜ੍ਹੀ ਔਰਤ ਤੋਂ ਉਸ ਸਮੇਂ ਪਰਸ ਲੁੱਟ ਲਿਆ ਜਦੋਂ ਉਹ ਆਪਣੇ ਪਤੀ ਨਾਲ ਬਾਜ਼ਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿਜ ਪਾਠ ਦੇ ਭੋਗ ਪਾਏ

ਜਲੰਧਰ, 13 ਮਾਰਚ (ਹਰਵਿੰਦਰ ਸਿੰਘ ਫੁੱਲ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਪੰਜਾਬ ਵਲੋਂ ਗੁ: ਸ਼ਹੀਦ ...

ਪੂਰੀ ਖ਼ਬਰ »

ਸੰਭਾਲ ਪ੍ਰਾਜੈਕਟ ਦਾ ਮਾਮਲਾ ਨਿਪਟਾਉਣ ਦੀ ਮੰਗ

ਜਲੰਧਰ, 13 ਮਾਰਚ (ਸ਼ਿਵ)- ਯੁਵਾ ਰਾਸ਼ਟਰ ਨਿਰਮਾਣ ਵਾਹਿਨੀ ਦੇ ਪ੍ਰਧਾਨ ਸੁਸ਼ੀਲ ਤਿਵਾੜੀ ਨੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਇਕ ਮੰਗ ਪੱਤਰ ਦੇ ਕਿਹਾ ਹੈ ਕਿ ਵਰਿਆਣਾ ਲਾਗੇ ਕੂੜਾ ਸੰਭਾਲ ਪ੍ਰਾਜੈਕਟ ਦਾ ਮਸਲਾ ਜਲਦੀ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ...

ਪੂਰੀ ਖ਼ਬਰ »

ਹਿਮਾਂਸ਼ੂ ਪਾਠਕ ਨੇ ਫਿਰ ਉਠਾਇਆ ਲੰਗਰ 'ਤੇ ਜੀ. ਐਸ. ਟੀ. ਦਾ ਮੁੱਦਾ

ਜਲੰਧਰ, 13 ਮਾਰਚ (ਜਸਪਾਲ ਸਿੰਘ)-ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਬੁਲਾਰੇ ਹਿਮਾਂਸ਼ੂ ਪਾਠਕ ਨੇ ਇਕ ਵਾਰ ਫਿਰ ਲੰਗਰ 'ਤੇ ਜੀ. ਐਸ. ਟੀ. ਲਗਾਉਣ ਦਾ ਮੁੱਦਾ ਉਠਾਉਂਦੇ ਹੋਏ ਕੇਂਦਰ ਸਰਕਾਰ ਕੋਲੋਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ | ਅੱਜ ਇੱਥੇ ਇਕ ਪੱਤਰਕਾਰ ...

ਪੂਰੀ ਖ਼ਬਰ »

ਜੱਥੇਦਾਰ ਸੰਤੋਖ ਸਿੰਘ ਯਾਦਗਾਰੀ ਕੀਰਤਨ ਦਰਬਾਰ ਲਈ ਭਾਰੀ ਉਤਸ਼ਾਹ-ਖ਼ਾਲਸਾ

ਜਲੰਧਰ, 13 ਮਾਰਚ (ਐੱਮ.ਐੱਸ. ਲੋਹੀਆ)- ਸਥਾਨਕ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦਰ ਨਗਰ ਵਿਖੇ ਪੰਥਕ ਆਗੂਆਂ ਅਤੇ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਸ. ਭੁਪਿੰਦਰ ਸਿੰਘ ਖ਼ਾਲਸਾ ਦੀ ਅਗਵਾਈ 'ਚ ਹੋਈ, ਜਿਸ 'ਚ 18 ਜੁਲਾਈ ਨੂੰ ਪਿੰਡ ਕੋਟ ਬਾਦਲ ਖਾਂ ਨੇੜੇ ...

ਪੂਰੀ ਖ਼ਬਰ »

ਮੁਲਾਜ਼ਮਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣਗੇ ਪੁਲਿਸ ਕਮਿਸ਼ਨਰ ਸਿਨਹਾ

ਜਲੰਧਰ, 13 ਮਾਰਚ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਅਧੀਨ ਆਉਂਦੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦੇਣ ਵਾਲੇ ਜਲੰਧਰ ਦੇ ਪੁਲਿਸ ਕਮਿਸ਼ਨਰ ਆਈ.ਪੀ.ਐੱਸ. ਅਧਿਕਾਰੀ ਪ੍ਰਵੀਨ ਕੁਮਾਰ ਸਿਨਹਾ ਹੁਣ ਮੁਲਾਜ਼ਮਾਂ ਨੂੰ ਇਮਾਨਦਾਰੀ ਦਾ ਪਾਠ ...

ਪੂਰੀ ਖ਼ਬਰ »

ਗੋਨਾ ਚੱਕ ਦੇ ਨੰਬਰਦਾਰ ਵਲੋਂ ਸੜਕ ਦੀ ਜਗ੍ਹਾ 'ਤੇ ਕਬਜ਼ੇ ਦਾ ਖੰਡਨ

ਲਾਂਬੜਾ, 13 ਮਾਰਚ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਗੋਨਾ ਚੱਕ ਦੇ ਨੰਬਰਦਾਰ ਬਲਵੀਰ ਸਿੰਘ ਨੇ ਸੜਕ ਦੀ ਜਗ੍ਹਾ 'ਤੇ ਕਬਜ਼ਾ ਕਰਨ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਜੋ ਪਿੰਡ ਕੋਹਾਲਾ 'ਚ ਸੜਕ ਕਿਨਾਰੇ ਰੈਂਪ ਬਣਾ ਕੇ ਕਬਜ਼ਾ ਕਰਨ ਦੇ ਦੋਸ਼ ਉਨ੍ਹਾਂ ...

ਪੂਰੀ ਖ਼ਬਰ »

ਨਗਰ ਨਿਗਮ ਦੀ ਟੀਮ ਵਲੋਂ ਰੈਸਟੋਰੈਂਟ ਸੀਲ

ਚੁਗਿੱਟੀ/ ਜੰਡੂ ਸਿੰਘਾ, 13 ਮਾਰਚ (ਨਰਿੰਦਰ ਲਾਗੂ)-ਲੱਧੇਵਾਲੀ ਯੂਨੀਵਰਸਿਟੀ ਰੋਡ 'ਤੇ ਸਥਿਤ ਪੀ. ਬੀ. 08 ਨਾਮਕ ਰੈਸਟੋਰੈਂਟ ਨੂੰ ਅੱਜ ਨਗਰ ਨਿਗਮ ਦੀ ਟੀਮ ਵਲੋਂ ਸੀਲ ਕਰ ਦਿੱਤਾ ਗਿਆ | ਦੱ ਸਿਆ ਜਾ ਰਿਹਾ ਹੈ ਕਿ ਉਕਤ ਰੈਸਟੋਰੈਂਟ ਇਮਾਰਤੀ ਕਾਨੂੰਨ ਨੂੰ ਨਜ਼ਰ-ਅੰਦਾਜ਼ ...

ਪੂਰੀ ਖ਼ਬਰ »

ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਦੋ ਦਿਨਾ ਦੌਰਾ ਅੱਜ ਤੋਂ

ਜਲੰਧਰ, 13 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਪਵਿੱਤਰ ਗ੍ਰੰਥਾਂ ਦੀ ਬੇਦਅਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਜ਼ਿਲ੍ਹੇ ਦਾ 14-15 ਮਾਰਚ ਨੂੰ ਦੌਰਾ ਕਰੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ...

ਪੂਰੀ ਖ਼ਬਰ »

ਨਕੋਦਰ ਰੋਡ 'ਤੇ ਤਹਿਬਾਜ਼ਾਰੀ ਵਿਭਾਗ ਨੇ ਹਟਾਏ ਕਈ ਕਬਜ਼ੇ

ਜਲੰਧਰ, 13 ਮਾਰਚ (ਸ਼ਿਵ)- ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਨਕੋਦਰ ਰੋਡ 'ਤੇ ਕਾਰਵਾਈ ਦੌਰਾਨ ਸੜਕ ਦੇ ਕਾਫ਼ੀ ਬਾਹਰ ਲੱਗੇ ਕਈ ਸਕੂਟਰ ਆਪਣੇ ਕਬਜ਼ੇ ਵਿਚ ਲੈ ਲਏ ਸਗੋਂ ਇਸ ਰੋਡ 'ਤੇ ਚਾਰਾ ਮੰਡੀ ਕੋਲ ਲੰਬੇ ਸਮੇਂ ਤੋਂ ਕੁਝ ਹੋਏ ਕਬਜ਼ੇ ਵੀ ਟੀਮ ਨੇ ਕਾਰਵਾਈ ਕਰਕੇ ਹਟਾ ...

ਪੂਰੀ ਖ਼ਬਰ »

ਕਮਿਸ਼ਨਰ ਨੇ ਵਾਊਚਰ 'ਤੇ ਕਟਿੰਗ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ

ਜਲੰਧਰ, 13 ਮਾਰਚ (ਮਦਨ ਭਾਰਦਵਾਜ)- ਵਾਊਚਰ ਤੇ ਕਟਿੰਗ ਕਰਕੇ ਇਕ ਠੇਕੇਦਾਰ ਵਲੋਂ 22,000 ਰੁਪਏ ਦੀ ਰਕਮ ਵਸੂਲਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ | ਨਿਗਮ ਕਮਿਸ਼ਨਰ ਡਾ: ਬਸੰਤ ਗਰਗ ਨੇ ਇਸ ਸਬੰਧ ਵਿਚ ਡਿਪਟੀ ਕੰਟਰੋਲਰ ਫਾਈਨਾਂਸ ਐਾਡ ਅਕਾਉਂਟ (ਡੀ. ਸੀ. ਐਫ. ਏ.) ਨੂੰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਹਰ ਵਰਗ 'ਚ ਰੋਸ-ਕਮਲ ਸ਼ਰਮਾ

ਪਟਿਆਲਾ, 13 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਕਾਂਗਰਸ ਦਾ ਇਕ ਸਾਲ ਪੂਰਾ ਹੋ ਗਿਆ ਹੈ ਪ੍ਰੰਤੂ ਕਾਂਗਰਸ ਵਲੋਂ ਰਾਜ ਦੇ ਵਿਕਾਸ ਲਈ ਕੋਈ ਵੀ ਪੁਖ਼ਤਾ ਕਦਮ ਨਹੀਂ ਚੱਕ ਸਕੀ | ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਪੰਜਾਬੀ ਬਾਗ 'ਚ ਨੌਜਵਾਨ ਨੇ ਫਾਹਾ ਲੈ ਕੇ ਨੇ ਕੀਤੀ ਖ਼ੁਦਕੁਸ਼ੀ

ਮਕਸੂਦਾਂ 13 ਮਾਰਚ (ਅਮਰਜੀਤ ਸਿੰਘ ਕੋਹਲੀ)- ਮਕਸੂਦਾਂ ਥਾਣੇ ਅਧੀਨ ਪੰਜਾਬੀ ਬਾਗ 'ਚ ਦੇਰ ਰਾਤ ਇਕ ਨੌਜਵਾਨ ਵਲੋਂ ਚੁੰਨੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ | ਮਕਸੂਦਾਂ ਥਾਣੇ ਦੇ ਏ.ਐੱਸ.ਆਈ. ਰਘੁਨਾਥ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਵਿਜੇ ...

ਪੂਰੀ ਖ਼ਬਰ »

ਮਕਸੂਦਾਂ ਸਬਜ਼ੀ ਮੰਡੀ 'ਚ ਚੱਲੀਆਂ ਗੋਲੀਆਂ

ਮਕਸੂਦਾਂ, 13 ਮਾਰਚ (ਅਮਰਜੀਤ ਸਿੰਘ ਕੋਹਲੀ)-ਥਾਣਾ ਡਵੀਜ਼ਨ ਨੰਬਰ 1 ਅਧੀਨ ਆਉਂਦੀ ਮਕਸੂਦਾਂ ਸਬਜ਼ੀ ਮੰਡੀ 'ਚ ਗੋਲੀਆਂ ਚੱਲਣ ਦੀ ਖਬਰ ਹੈ | ਪ੍ਰਤੱਖਦਰਸ਼ੀਆਂ ਅਨੁਸਾਰ ਸ਼ਾਮ ਸਮੇਂ ਟਰੱਕ ਅੱਗੇ ਕਰਨ ਨੂੰ ਲੈ ਕੇੇ ਹੋਏ ਵਿਵਾਦ 'ਚ ਡਿਪਟੀ ਮੇਅਰ ਦੇ ਭਰਾ ਵਲੋਂ ਗੋਲੀਆਂ ਚਲਾ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਔਰਤ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

ਜਲੰਧਰ, 13 ਮਾਰਚ (ਐਮ. ਐਸ. ਲੋਹੀਆ)-ਗਾਂਧੀ ਨਗਰ ਦੀ ਰਹਿਣ ਵਾਲੀ ਇਕ ਔਰਤ ਨੇ ਮਹਿਲਾ ਥਾਣੇ 'ਚ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਪਤੀ ਉਸ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਹੈ ਤੇ ਉਸ ਨੂੰ ਪ੍ਰੇਸ਼ਾਨ ਕਰਦਾ ਹੈ ਆਪਣੀ ਸ਼ਿਕਾਇਤ 'ਚ ਔਰਤ ਨੇ ਲਿਖਿਆ ਹੈ ਕਿ ਉਸ ਦੀ ਵੱਡੀ ਧੀ ਵਿਆਹੀ ...

ਪੂਰੀ ਖ਼ਬਰ »

ਦਿਲਜੀਤ ਨੇ ਦੇਰ ਰਾਤ ਤੱਕ ਨਚਾਏ ਜਲੰਧਰੀਏ

ਜਲੰਧਰ, 13 ਮਾਰਚ (ਹਰਵਿੰਦਰ ਸਿੰਘ ਫੁੱਲ)-'ਆ ਗਈ ਵੈਸਾਖੀ ਸੋਹਣਿਆ ਤੰੂ ਪੱਟ ਦੇ ਭੜਥੂ', 'ਜੱਟ ਦਾ ਪਜਾਮਾ ਹੁਣ ਉੱਚਾ ਹੋ ਗਿਆ', 'ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ' ਵਰਗੇ ਸੁਪਰ ਹਿੱਟ ਗੀਤਾਂ ਦਾ ਦੇਰ ਸ਼ਾਮ ਜਲੰਧਰ ਵਾਸੀਆ ਨੇ ਭਰਪੂਰ ਆਨੰਦ ਮਾਣਿਆ | ਹਿੰਦੀ ਅਖ਼ਬਾਰ ...

ਪੂਰੀ ਖ਼ਬਰ »

ਇਕੋ ਰਾਤ 'ਚ ਚੋਰੀ ਦੀਆਂ 3 ਵਾਰਦਾਤਾਂ

ਜਲੰਧਰ, 13 ਮਾਰਚ (ਐੱਮ.ਐੱਸ. ਲੋਹੀਆ) - ਸੋਮਵਾਰ ਦੀ ਰਾਤ ਨੂੰ ਮਾਡਲ ਟਾਊਨ ਦੇ ਖੇਤਰ 'ਚ ਤਿੰਨ ਚੋਰੀਆਂ ਹੋ ਗਈਆਂ, ਇਕੋ ਰਾਤ 'ਚ ਹੋਈਆਂ ਚੋਰੀ ਦੀਆਂ 3 ਵਾਰਦਾਤਾਂ ਨਾਲ ਇਲਾਕਾ ਵਾਸੀਆਂ 'ਚ ਪ੍ਰੇਸ਼ਾਨੀ ਦਾ ਮਾਹੌਲ ਬਣਿਆ ਹੋਇਆ ਹੈ | ਮਾਤਾ ਰਾਣੀ ਚੌਕ 'ਚ ਬਣੇ ਮੰਦਰ ਤੋਂ ਗੋਲਕ ...

ਪੂਰੀ ਖ਼ਬਰ »

ਮੁਲਾਜ਼ਮ ਵਿਧਾਨ ਸਭਾ ਵੱਲ 22 ਨੂੰ ਕਰਨਗੇ ਮਾਰਚ

ਗੁਰਾਇਆ, 13 ਮਾਰਚ (ਬਲਵਿੰਦਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸ਼ਜ਼ ਦੀ ਮੀਟਿੰਗ ਬਲਾਕ ਪ੍ਰਧਾਨ ਭੀਮ ਸੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਧਾਰੀ ਚੁੱਪ ਨੂੰ ਤੋੜਨ ਲਈ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ...

ਪੂਰੀ ਖ਼ਬਰ »

ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ 'ਚ ਟਰੈਕਟਰ-ਟਰਾਲੀ ਸਮੇਤ 2 ਕਾਬੂ, 1 ਫ਼ਰਾਰ

ਆਦਮਪੁਰ, ਡਰੋਲੀ ਕਲਾ 13 ਮਾਰਚ (ਹਰਪ੍ਰੀਤ ਸਿੰਘ, ਸੰਤੋਖ ਸਿੰਘ)- ਥਾਨਾ ਆਦਮਪੁਰ ਪੁਲਿਸ ਵਲੋਂ ਪਿੰਡ ਕਾਲਰਾ ਦੇ ਸਰਕਾਰੀ ਚੋਅ ਗੈਰਕਾਨੂੰਨੀ ਮਿੱਟੀ ਦੀ ਮਾਈਨਿੰਗ ਕਰਨ ਦੇ ਦੋਸ਼ 'ਚ 2 ਵਿਆਕਤੀਆਂ ਨੂੰ ਸਮੇਤ ਟਰੈਕਟਰ-ਟਰਾਲੀਆਂ ਗਿ੍ਫ਼ਤਾਰ ਕਰ ਲਿਆ, ਜਦਕਿ ਉਸ ਦਾ ਦੂਜਾ ...

ਪੂਰੀ ਖ਼ਬਰ »

ਜੌਹਲ ਦੀ ਅਗਵਾਈ ਵਿਚ ਅੱਜ ਵਫ਼ਦ ਕੈਪਟਨ ਨੂੰ ਮਿਲੇਗਾ

ਸ਼ਾਹਕੋਟ 13 ਮਾਰਚ (ਬਾਂਸਲ)- ਪੰਜਾਬ ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਜੌਹਲ ਨੇ ਦੱਸਿਆ ਕਿ ਪੂਰੇ ਪੰਜਾਬ ਦੀਆਂ ਮਾਰਕੀਟ ਕਮੇਟੀਆਂ ਦੇ ਮੁਲਾਜ਼ਮਾਂ ਦੀਆਂ ਪਿਛਲੇ 7-8 ਮਹੀਨਿਆ ਤੋਂ ਤਰੱਕੀਆਂ ਰੁਕੀਆ ਹੋਈਆ ਹਨ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਪਰਿਵਾਰਾਂ ਸਮੇਤ 16 ਤੋਂ 30 ਮਾਰਚ ਤੱਕ ਕੈਬਨਿਟ ਮੰਤਰੀਆ ਦੇ ਘਰਾਂ 'ਚ ਜਾ ਕੇ ਮੰਗ-ਪੱਤਰ ਦੇਣ ਦਾ ਫ਼ੈਸਲਾ

ਮਲਸੀਆਂ, 13 ਮਾਰਚ (ਸੁਖਦੀਪ ਸਿੰਘ) ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਦਫ਼ਤਰੀ ਸਟਾਫ਼ ਸਬ-ਕਮੇਟੀ ਦੇ ਪ੍ਰਧਾਨ ਸੋਰਵ ਕਿੰਗਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਔਰਤ ਦੀ ਚੇਨ ਝਪਟ ਕੇ ਲੁਟੇਰੇ ਫ਼ਰਾਰ

ਗੁਰਾਇਆ, 13 ਮਾਰਚ (ਬਲਵਿੰਦਰ ਸਿੰਘ)- ਅੱਜ ਸਵੇਰੇ 6 ਵਜੇ ਇੱਥੇ ਸੈਰ ਕਰ ਰਹੀ ਇਕ ਔਰਤ ਦੇ ਗਲੇ ਵਿਚੋਂ ਲੁਟੇਰੇ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਚਿੰਕੀ ਨਾਗਪਾਲ ਪਤਨੀ ਮਨੀਸ਼ ਨਾਗਪਾਲ ਵਾਸੀ ਨਿਊ ਮਾਰਕੀਟ ਆਪਣੇ ਘਰਾਂ ਦੇ ਨੇੜੇ ਹੀ ਹੀ ਸੈਰ ਕਰ ਰਹੀ ਸੀ ਕਿ ਦੋ ਲੁਟੇਰਿਆਂ ਨੇ ਪਿਛਾਂਹ ਤੋਂ ਆ ਕੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਉਸ ਦੀ ਸੋਨੇ ਦੀ ਚੈਨ ਝਪਟ ਲਈ | ਚਿੰਕੀ ਨਾਗਪਾਲ ਵਲੋਂ ਵਿਰੋਧ ਕਰਨ 'ਤੇ ਲੁਟੇਰੇ ਅੱਧੀ ਚੇਨ ਖਿੱਚ-ਧੂਹ ਕਰਕੇ ਲੈ ਗਏ | ਸ਼ਹਿਰ ਦੇ ਪੋਸ਼ ਇਲਾਕੇ ਵਿਚ ਲੁਟੇਰਿਆਂ ਵਲੋਂ ਚੈਨ ਝਪਟਣ ਦੀ ਘਟਨਾ ਨਾਲ ਲੋਕਾਂ ਵਿਚ ਸਹਿਮ ਫੈਲ ਗਿਆ | ਪੁਲਿਸ ਨੇ ਪੁੱਜ ਕੇ ਜਾਂਚ ਕਰ ਰਹੀ ਸੀ | ਵੱਖ-ਵੱਖ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਣ 'ਤੇ ਪਤਾ ਲੱਗਾ ਹੈ ਇਹ ਲੁਟੇਰੇ ਸਵਿੱਫ਼ਟ ਕਾਰ ਵਿਚ ਆਏ ਸਨ ਤੇ ਕਾਰ ਬੜਾ ਪਿੰਡ ਰੋਡ ਦੇ ਬਾਹਰ ਖੜੀ ਕਰਕੇ ਨਿਊ ਮਾਰਕੀਟ ਵੱਲ ਪੈਦਲ ਹੀ ਦੌੜ ਗਏ | ਪੀੜਤ ਵਲੋਂ ਰੌਲਾ ਵੀ ਪਾਇਆ ਗਿਆ ਪਰ ਲੁਟੇਰੇ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ |


ਖ਼ਬਰ ਸ਼ੇਅਰ ਕਰੋ

ਭੀਮ ਆਜ਼ਾਦ ਫ਼ੋਰਸ ਆਲ ਇੰਡੀਆ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 13 ਮਾਰਚ (ਮਨਜੀਤ ਮਾਨ)-ਅੱਜ ਭੀਮ ਆਜ਼ਾਦ ਫੋਰਸ ਆਲ ਇੰਡੀਆ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਉੱਗੀ (ਜਲੰਧਰ) ਵਿਖੇ ਉੱਘੇ ਨੌਜਵਾਨ ਆਗੂ ਜੀਤ ਗਿੱਲ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਮੀਟਿੰਗ ਵਿਚ ਭੀਮ ਆਜ਼ਾਦ ਫੋਰਸ ਦੇ ਰਾਸ਼ਟਰੀ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਪੁਲਿਸ ਐਾਬੂਲੈਂਸ ਚੜ੍ਹੀ ਸਿਆਸਤ ਦੀ ਭੇਟ

ਭੋਗਪੁਰ, 13 ਮਾਰਚ (ਕਮਲਜੀਤ ਸਿੰਘ ਡੱਲੀ)-ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਭਰ ਵਿਚ ਹਾਈਵੇ 'ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਚਲਾਈ ਗਈ ਪੁਲਿਸ ਹਾਈਵੇ ਐਾਬੂਲੈਂਸ ਵੀ ਸਿਆਸਤ ਦੇ ਭੇਟ ਚੜ੍ਹ ਚੁੱਕੀ ਹੈ | ਜਿਥੇ ਪੁਲਿਸ ਵੱਲੋਂ 2005 ਵਿਚ ਇਸ ਦਾ ਵੱਖਰਾ ਵਿੰਗ ਬਣਾ ਕੇ ...

ਪੂਰੀ ਖ਼ਬਰ »

ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨਕੋਦਰ ਦੀ ਮੀਟਿੰਗ

ਨਕੋਦਰ 13, ਮਾਰਚ (ਗੁਰਵਿੰਦਰ ਸਿੰਘ) ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨਕੋਦਰ ਦੀ ਇਕ ਵਿਸ਼ੇਸ਼ ਮੀਟਿੰਗ ਕਰਤਾਰ ਕਲੱਬ ਸ਼ੰਕਰ ਰੋਡ ਨਕੋਦਰ ਵਿਖੇ ਕੇਵਲ ਸਿੰਘ ਤੱਖਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਲੜਕੇ, ਲੜਕੀਆਂ ਦਾ ਪੰਜਾਬ ਪੱਧਰ ...

ਪੂਰੀ ਖ਼ਬਰ »

ਸੇਵਾ ਕੇਂਦਰਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ

ਆਦਮਪੁਰ, 13 ਮਾਰਚ (ਹਰਪ੍ਰੀਤ ਸਿੰਘ)-ਇਕੋਂ ਛੱਤ ਹੇਠ 349 ਜਨਤਕ ਸੇਵਾਵਾਂ ਮੁਹੱਇਆ ਕਰਵਾਉਣ ਵਾਲੇ ਕਸਬਾ ਅਲਾਵਲਪੁਰ ਦੇ 2 ਸੇਵਾ ਕੇਂਦਰਾਂ ਦੇ ਬਿਜਲੀ ਵਿਭਾਗ ਅਲਾਵਲਪੁਰ ਦੇ ਅਧਿਕਾਰੀਆਂ ਨੇ ਬਿਜਲੀ ਦੇ ਕੁਨੈਕਸ਼ਨ ਕੱਟੇ | ਇਸ ਸਬੰਧੀ ਐੱਸ.ਡੀ.ਓ. ਤਰਸੇਮ ਲਾਲ ਨਾਲ ਫ਼ੋਨ 'ਤੇ ...

ਪੂਰੀ ਖ਼ਬਰ »

ਸਵ: ਨਿਰੰਜਣ ਸਿੰਘ ਟੁਰਨਾ ਪਾਜੀਆਂ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਟ

ਲੋਹੀਆਂ ਖਾਸ, 13 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਮਨਜਿੰਦਰ ਸਿੰਘ ਟੁਰਨਾ, ਬਿਕਰਮ ਸਿੰਘ (ਯੂ.ਕੇ.) ਤੇ ਸੁਖਵਿੰਦਰ ਸਿੰਘ ਬਾਵਾ ਦੇ ਸਤਿਕਾਰਯੋਗ ਪਿਤਾ ਸਵ: ਨਿਰੰਜਣ ਸਿੰਘ ਟੁਰਨਾ ਪਾਜੀਆਂ ਵਾਲੇ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਉਨ੍ਹਾਂ ਦੇ ...

ਪੂਰੀ ਖ਼ਬਰ »

ਜ਼ਮੀਨਦੋਜ਼ ਪਾਣੀ ਨੂੰ ਪਲੀਤ ਕਰ ਰਹੀ ਹੈ ਚਿੱਟੀ ਵੇਈਾ

ਸੁਰਜੀਤ ਸਿੰਘ ਜੰਡਿਆਲਾ ਜੰਡਿਆਲਾ ਮੰਜਕੀ, 13 ਮਾਰਚ-ਦੋ ਦਰਿਆਵਾਂ ਦੇ ਵਿਚਕਾਰ ਦੁਆਬੇ ਨੂੰ ਵਿਚਕਾਰੋਂ ਚੀਰਦੀਆਂ ਦੋ ਵੇਈਆਂ 'ਚੋਂ ਇਕ ਚਿੱਟੀ ਵੇਈਾ ਸ਼ਹਿਰ ਦੇ ਗੰਦੇ ਪਾਣੀ ਕਾਰਨ ਪਲੀਤ ਹੋ ਕੇ ਕਾਲੀ ਹੋ ਚੁੱਕੀ ਹੈ, ਜਦਕਿ ਕਾਲੀ ਵੇਈਾ ਸਮਾਜ ਸੇਵੀਆਂ ਅਤੇ ਲੋਕਾਂ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ ਮੂਹਰੇ ਅੱਜ ਦੇਣਗੇ ਧਰਨਾ

ਮਲਸੀਆਂ, 13 ਮਾਰਚ (ਸੁਖਦੀਪ ਸਿੰਘ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਮੋਰਚੇ ਦੀ ਇਕਾਈ ਜ਼ਿਲ੍ਹਾ ਜਲੰਧਰ ਵਲੋਂ 14 ਮਾਰਚ ਨੂੰ ਬਾਅਦ ਦੁਪਿਹਰ 3 ਵਜੇ ਜ਼ਿਲ੍ਹਾ ਹੈੱਡਕੁਆਰਟਰ ਮੂਹਰੇ ਪੁੱਡਾ ਗਰਾਉਂਡ 'ਚ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਜਲੰਧਰ ਨੂੰ ...

ਪੂਰੀ ਖ਼ਬਰ »

ਸੰਗ ਢੇਸੀਆ ਕਾਲਜ ਵਿਖੇ ਔਰਤਾਂ ਦੇ ਅਧਿਕਾਰਾਂ ਸਬੰਧੀ ਸੈਮੀਨਾਰ

ਗੁਰਾਇਆ, 13 ਮਾਰਚ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਹਿਊਮਨ ਰਾਈਟਸ ਵਿਭਾਗ ਵਲੋਂ ਔਰਤਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਸੰਦੀਪ ਵਾਲੀਆ ਕਮਲਾ ਨਹਿਰੂ ਕਾਲਜ ...

ਪੂਰੀ ਖ਼ਬਰ »

ਡਰਾਈਵਿੰਗ ਲਾਈਸੰਸ ਬਣਵਾਉਣ ਸਮੇਂ ਹੋ ਰਹੀ ਖੱਜਲ-ਖੁਆਰੀ ਤੋਂ ਲੋਕ ਪ੍ਰੇਸ਼ਾਨ

ਕਰਤਾਰਪੁਰ, 13 ਮਾਰਚ (ਜਸਵੰਤ ਵਰਮਾ)-ਕੋਈ ਸਮਾਂ ਜਦੋਂ ਸੀ ਡੀ. ਟੀ. ਓ. ਦਫ਼ਤਰ ਵਿਖੇ ਇਕੋ ਕਾਊਾਟਰ 'ਤੇ ਡਰਾਈਵਿੰਗ ਲਾਈਸੰਸ ਬਣਾਉਣ ਜਾਂ ਨਿਵਆਉਣ ਦਾ ਕੰਮ ਹੋ ਜਾਂਦਾ ਸੀ ਤੇ ਲੋਕਾਂ ਦੀ ਘੱਟ ਖੱਜਲ-ਖੁਆਰੀ ਹੁੰਦੀ ਸੀ | ਪਰ ਹੁਣ ਤਾਂ ਇੰਨਾ ਬੁਰਾ ਹਾਲ ਹੈ ਕਿ ਪਹਿਲਾਂ ਫਾਰਮ ...

ਪੂਰੀ ਖ਼ਬਰ »

ਮੁੱਖ ਮੰਤਰੀ ਪਾਸੋਂ ਸ਼ਾਹਕੋਟ ਲਈ ਟਰੀਟਮੈਂਟ ਪਲਾਂਟ ਅਤੇ ਕਾਲਜ ਦੀ ਮੰਗ ਕਰਾਂਗੇ-ਰਿਹਾਨ

ਸ਼ਾਹਕੋਟ 13 ਮਾਰਚ (ਬਾਂਸਲ)- ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸ੍ਰੀ ਸਤੀਸ਼ ਰਿਹਾਨ ਦੀ ਅਗਵਾਈ ਵਿਚ ਨਕੋਦਰ ਕਰਜ਼ਾ ਰਾਹਤ ਰੈਲੀ ਵਿਚ ਪਹੁੰਚਣ ਲਈ ਅੱਜ ਨਗਰ ਪੰਚਾਇਤ ਸ਼ਾਹਕੋਟ ਦੇ ਦਫ਼ਤਰ ਵਿਖੇ ਸ਼ਾਹਕੋਟ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਸਫ਼ਾਈ ਮਜ਼ਦੂਰਾਂ ਨੇ ਤਨਖ਼ਾਹ ਸਮੇਂ ਸਿਰ ਨਾ ਦੇਣ ਿਖ਼ਲਾਫ਼ ਲਗਾਇਆ ਧਰਨਾ

ਬਿਲਗਾ, 13 ਮਾਰਚ (ਰਾਜਿੰਦਰ ਸਿੰਘ ਬਿਲਗਾ)—ਅੱਜ ਇੱਥੇ ਨਗਰ ਪੰਚਾਇਤ ਬਿਲਗਾ ਦੇ ਦਫ਼ਤਰ ਵਿਖੇ ਸਫ਼ਾਈ ਮਜ਼ਦੂਰਾਂ ਵਲੋਂ ਤਨਖ਼ਾਹ ਲੇਟ ਦੇਣ ਅਤੇ ਤਨਖ਼ਾਹ ਵਿਚ ਭਾਰੀ ਲੁੱਟ ਿਖ਼ਲਾਫ਼ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਦੱਸਿਆ ਗਿਆ ਕਿ ਇੱਥੇ ਔਰਤਾਂ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX