ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  about 1 hour ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  about 2 hours ago
ਭੁਵਨੇਸ਼ਵਰ, 25 ਜੂਨ - ਉਡੀਸ਼ਾ ਦੇ ਸਿੰਗਾਪੁਰ ਤੇ ਕਿਉਟਗੁਡਾ ਰੇਲ ਮਾਰਗ 'ਤੇ ਹਾਵੜਾ-ਜਗਦਲਪੁਰ-ਸਮਲੇਸ਼ਵਰੀ ਐਕਸਪ੍ਰੈੱਸ ਦਾ ਇੰਜਨ, ਫ਼ਰੰਟ ਗਾਰਡ ਕਮ ਲਗੇਜ ਵੈਨ ਅਤੇ ਇੱਕ ਜਨਰਲ ਡੱਬਾ ਪਟੜੀ ਤੋਂ ਉੱਤਰਨ...
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 2 hours ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 2 hours ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 2 hours ago
ਗੁਰਦਾਸਪੁਰ, 25 ਜੂਨ (ਸੁਖਵੀਰ ਸਿੰਘ ਸੈਣੀ) - ਸਿਹਤ ਵਿਭਾਗ ਵਲੋਂ ਦਫ਼ਤਰ ਡਾਇਰੈਕਟਰ ਸਿਹਤ ਤੇ ਭਲਾਈ ਪੰਜਾਬ ਨੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ। ਸਿਹਤ ਤੇ ਭਲਾਈ...
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  about 3 hours ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪਹਿਲਾ ਖਿਡਾਰੀ (ਜੇਮਸ ਵਿਨਸ) ਬਿਨਾਂ ਦੌੜ ਬਣਾਏ ਆਊਟ
. . .  about 3 hours ago
ਪੰਜਾਬ ਸਰਕਾਰ ਵਲੋਂ ਪਦ-ਉਨੱਤ 41 ਐੱਸ.ਐਮ.ਓਜ਼ ਦੀਆਂ ਤਾਇਨਾਤੀਆਂ ਤੇ 23 ਦੇ ਤਬਾਦਲੇ
. . .  about 3 hours ago
ਗੜ੍ਹਸ਼ੰਕਰ, 25 ਜੂਨ (ਧਾਲੀਵਾਲ)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂਂ ਇਕ ਹੁਕਮ ਜਾਰੀ ਕਰਦੇ ਹੋਏ ਰਾਜ ਵਿਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ ਜਿੱਤਣ ਲਈ ਰੱਖਿਆ 286 ਦੌੜਾਂ ਦਾ ਟੀਚਾ
. . .  about 3 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
. . .  about 4 hours ago
ਜ਼ੀਰਾ, 25 ਜੂਨ (ਮਨਜੀਤ ਸਿੰਘ ਢਿੱਲੋਂ) - ਜ਼ੀਰਾ ਇਲਾਕੇ ਵਿਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਫਿਰ ਨੇੜਲੇ ਪਿੰਡ ਸਨੇਰ ਵਿਖੇ ਨਸ਼ੇ ਕਰਨ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 7ਵੀਂ ਵਿਕਟ, ਪੈਟ ਕਮਿੰਸ 1 ਦੌੜ ਬਣਾ ਕੇ ਆਊਟ
. . .  about 4 hours ago
ਡੇਰਾ ਮੁਖੀ ਦੀ ਪਰੋਲ ਬਾਰੇ ਅਜੇ ਕੋਈ ਫ਼ੈਸਲਾ ਨਹੀ - ਖੱਟੜ
. . .  about 4 hours ago
ਚੰਡੀਗੜ੍ਹ, 25 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ...
ਵਿਸ਼ਵ ਕੱਪ 2019 : ਆਸਟ੍ਰੇਲੀਆ ਦੇ ਗੁਆਈ 6ਵੀਂ ਵਿਕਟ, ਸਟੀਵ ਸਮਿੱਥ 38 ਦੌੜਾਂ ਬਣਾ ਕੇ ਆਊਟ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 44 ਓਵਰਾਂ ਮਗਰੋਂ 242/5
. . .  about 4 hours ago
ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 42 ਓਵਰਾਂ ਮਗਰੋਂ 228/5
. . .  about 4 hours ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆਈ ਕਪਤਾਨ ਫਿੰਚ 100 ਦੌੜਾਂ ਬਣਾ ਕੇ ਆਊਟ, ਸਕੋਰ 190/3
. . .  1 minute ago
ਨਵੀਂ ਜ਼ਿਲ੍ਹਾ ਜੇਲ੍ਹ ਤੋਂ ਦੋ ਮੋਬਾਇਲ ਬਰਾਮਦ,ਦੋ ਕੈਦੀਆਂ ਅਤੇ ਇੱਕ ਅਣਜਾਣ 'ਤੇ ਮਾਮਲਾ ਦਰਜ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਮੁਕਤਸਰ ਸਾਹਿਬ

ਨਗਰ ਕੌ ਾਸਲ ਦੀ ਹੱਡਾਰੋੜੀ ਦੀ ਬੋਲੀ ਨੂੰ ਲੈ ਕੇ ਛਿੜਿਆ ਵਿਵਾਦ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਮੁਕਤਸਰ ਨਗਰ ਕੌਾਸਲ ਦੀ ਹੱਡਾਰੋੜੀ ਦੀ ਬੋਲੀ ਨੂੰ ਲੈ ਕੇ ਵਿਵਾਦ ਗਰਮਾਉਂਦਾ ਜਾ ਰਿਹਾ ਹੈ | ਪਹਿਲਾ ਹੀ ਇਹ ਬੋਲੀ ਚਾਰ ਵਾਰ ਰੱਦੀ ਹੋ ਚੁੱਕੀ ਹੈ, ਪਰ ਮੰਗਲਵਾਰ ਨੂੰ ਬੋਲੀ ਦੇਣ ਜਾ ਰਹੇ ਇਕ ਬੋਲੀਕਾਰ 'ਤੇ ਕੁਝ ਲੋਕਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਕੋਟਕਪੂਰਾ, 13 ਮਾਰਚ (ਮੇਘਰਾਜ)-ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਰਾਤ ਸਮੇਂ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਗਈ | ਥਾਣਾ ਸਿਟੀ ਕੋਟਕਪੂਰਾ ਵਿਖੇ ਸਤਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਲੁਹਾਰਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ...

ਪੂਰੀ ਖ਼ਬਰ »

'ਅਜੀਤ' ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੀ 6ਵੀਂ ਵਰ੍ਹੇਗੰਢ ਮਨਾਈ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਅਜੀਤ ਬਿਊਰੋ)-'ਅਜੀਤ' ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੀ 6ਵੀਂ ਵਰ੍ਹੇਗੰਢ ਅਤੇ ਨਵੀਂ ਆਧੁਨਿਕ ਤੇ ਸਹੂਲਤਾਂ ਨਾਲ ਲੈਸ ਇਮਾਰਤ ਦੇ ਸ਼ੁੱਭ ਮਹੂਰਤ ਮੌਕੇ ਕੇਕ ਕੱਟਣ ਦੀ ਰਸਮ ਰੋਜ਼ਾਨਾ 'ਅਜੀਤ' ਜਲੰਧਰ ਦੇ ਸਮਾਚਾਰ ਸੰਪਾਦਕ ਸ: ਅਵਤਾਰ ਸਿੰਘ ਸ਼ੇਰਗਿੱਲ, 'ਅਜੀਤ ਸਮਾਚਾਰ' (ਹਿੰਦੀ) ਦੇ ਸਮਾਚਾਰ ਸੰਪਾਦਕ ਸ੍ਰੀ ਵਿਕਾਸ ਸਚਦੇਵਾ, 'ਅਜੀਤ' ਉਪ ਦਫ਼ਤਰਾਂ ਦੇ ਪ੍ਰਬੰਧਕ ਸ: ਜੰਗਬਹਾਦਰ ਸਿੰਘ ਤੇ ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਵਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਉਪ-ਦਫ਼ਤਰ ਨਾਲ ਸਬੰਧਤ ਪੱਤਰਕਾਰ ਹਰਮਹਿੰਦਰ ਪਾਲ ਸਿੰਘ ਬੇਦੀ ਸ੍ਰੀ ਮੁਕਤਸਰ ਸਾਹਿਬ, ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ ਪਾਟਿਲ ਮਲੋਟ, ਇਕਬਾਲ ਸਿੰਘ ਸ਼ਾਂਤ ਮੰਡੀ ਕਿੱਲਿਆਂਵਾਲੀ/ ਡੱਬਵਾਲੀ, ਪਰਮਜੀਤ ਸਿੰਘ ਥੇੜ੍ਹੀ, ਬਲਦੇਵ ਸਿੰਘ ਘੱਟੋਂ ਗਿੱਦੜਬਾਹਾ, ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ ਲੰਬੀ, ਰੁਪਿੰਦਰ ਸਿੰਘ ਸੇਖੋਂ, ਮਿਲਖ ਰਾਜ ਮੰਡੀ ਲੱਖੇਵਾਲੀ, ਰਵੀਪਾਲ ਦੋਦਾ, ਜਗਜੀਤ ਸਿੰਘ ਰੁਪਾਣਾ, ਨਿਰਭੋਲ ਸਿੰਘ ਮੰਡੀ ਬਰੀਵਾਲਾ, ਹਰੀਸ਼ ਗਰੋਵਰ, ਸੰਦੀਪ ਬੱਬਰ ਅਜੀਤ ਸਮਾਚਾਰ ਮਲੋਟ, ਰਣਜੀਤ ਸਿੰਘ ਵਿਰਕ ਪ੍ਰੈੱਸ ਫ਼ੋਟੋਗ੍ਰਾਫ਼ਰ ਲੰਬੀ, ਬਲਕਰਨ ਸਿੰਘ ਖਾਰਾ ਪ੍ਰੈੱਸ ਫ਼ੋਟੋਗ੍ਰਾਫ਼ਰ ਸ੍ਰੀ ਮੁਕਤਸਰ ਸਾਹਿਬ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਉਪ-ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਕਿੰਗ ਕਲਿਫ਼ ਹੋਟਲ ਵਿਖੇ ਮਹਿਮਾਨਾਂ ਤੇ ਸਮੂਹ ਪੱਤਰਕਾਰਾਂ ਨੂੰ ਭੋਜਨ ਕਰਵਾਇਆ ਗਿਆ | ਸਮਾਗਮ ਦੌਰਾਨ ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੇ ਰੋਜ਼ਾਨਾ 'ਅਜੀਤ' ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿ 'ਅਜੀਤ' ਪੰਜਾਬੀਆਂ ਦਾ ਹਰਮਨ ਪਿਆਰਾ ਅਖ਼ਬਾਰ ਹੈ ਅਤੇ ਇਸ ਨੇ ਹਮੇਸ਼ਾ ਲੋਕਾਂ ਦੀ ਅੱਗੇ ਹੋ ਕੇ ਅਵਾਜ਼ ਬੁਲੰਦ ਕੀਤੀ ਹੈ | ਉਨਾਂ ਦੱਸਿਆ ਕਿ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮਾਣਯੋਗ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਉਪ-ਦਫ਼ਤਰ ਸਥਾਪਤ ਕਰਕੇ 28 ਫ਼ਰਵਰੀ 2012 ਨੂੰ ਆਪਣੇ ਮੁਬਾਰਕ ਹੱਥਾਂ ਨਾਲ ਉਸ ਦਾ ਉਦਘਾਟਨ ਕੀਤਾ ਸੀ | ਜਿੱਥੇ ਇਹ ਦਫ਼ਤਰ ਸਫ਼ਲਤਾਪੂਰਵਕ 6 ਵਰਿ੍ਹਆਂ ਦਾ ਸਫ਼ਰ ਤਹਿ ਕਰਕੇ ਆਪਣੀ ਵਰ੍ਹੇਗੰਢ ਮਨਾ ਰਿਹਾ ਹੈ, ਉਥੇ 7ਵੇਂ ਵਰੇ੍ਹ ਵਿਚ ਪ੍ਰਵੇਸ਼ ਕਰਨ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਇਲਾਕੇ ਵਿਚ ਹੋਰ ਬਿਹਤਰ ਸੇਵਾਵਾਂ ਦੇਣ ਲਈ ਨਵੀਂ ਸਹੂਲਤਾਂ ਨਾਲ ਲੈਸ ਤਿਆਰ ਕਰਵਾਈ ਇਮਾਰਤ ਦਾ ਸ਼ੁੱਭ ਮਹੂਰਤ ਕੀਤਾ ਗਿਆ ਹੈ | ਸਮਾਗਮ ਦੌਰਾਨ ਅਦਾਰਾ 'ਅਜੀਤ' ਦੇ ਸਮਾਚਾਰ ਸੰਪਾਦਕ ਸ: ਅਵਤਾਰ ਸਿੰਘ ਸ਼ੇਰਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਦੀ ਯੋਗ ਰਹਿਨੁਮਾਈ ਹੇਠ ਅਦਾਰਾ 'ਅਜੀਤ' ਨੇ ਬੁਲੰਦੀਆ ਨੂੰ ਛੂਹਿਆ ਹੈ ਅਤੇ ਇਹ ਛਪਣ ਗਿਣਤੀ ਦੇ ਮਾਮਲੇ ਵਿਚ ਪੰਜਾਬੀ ਅਖ਼ਬਾਰਾਂ ਵਿਚ ਪਹਿਲੇ ਨੰਬਰ 'ਤੇ ਹੈ, ਜੋ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਉੱਚੀ ਤੇ ਸੁੱਚੀ ਸੋਚ ਤੋਂ ਇਲਾਵਾ ਸਮੂਹ 'ਅਜੀਤ' ਪਰਿਵਾਰ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਸਿੱਟਾ ਹੈ | ਉਨ੍ਹਾਂ ਇਸ ਮੌਕੇ ਸਮੂਹ 'ਅਜੀਤ' ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ | 'ਅਜੀਤ ਸਮਾਚਾਰ' ਦੇ ਸੰਪਾਦਕ ਸ੍ਰੀ ਵਿਕਾਸ ਸਚਦੇਵਾ ਨੇ ਨਵੀਂ ਇਮਾਰਤ ਦੇ ਸ਼ੁਭ ਮਹੂਰਤ 'ਤੇ 'ਅਜੀਤ' ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮਾਣਯੋਗ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਯੋਗ ਅਗਵਾਈ ਹੇਠ 'ਅਜੀਤ' ਨੇ ਸਮੇਂ ਦਾ ਹਾਣੀ ਬਣਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ | ਇਸ ਸਮੇਂ ਜਿੱਥੇ ਪੰਜਾਬੀ ਅਖ਼ਬਾਰ 'ਅਜੀਤ' ਮਕਬੁੂਲੀਅਤ ਹਾਸਲ ਕਰ ਚੁੱਕਿਆ ਹੈ, ਉੱਥੇ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਵੀ 'ਅਜੀਤ ਸਮਾਚਾਰ' ਵੀ ਲੋਕਾਂ ਵਿਚ ਪੂਰਨ ਤੌਰ 'ਤੇ ਆਪਣਾ ਨਾਂਅ ਤੇ ਵਿਸ਼ਵਾਸ ਬਣਾ ਚੁੱਕਿਆ ਹੈ | ਸਮਾਗਮ ਨੂੰ ਮੰਡੀ ਕਿੱਲਿਆਂਵਾਲੀ ਤੋਂ ਪ੍ਰਤੀਨਿਧ ਇਕਬਾਲ ਸਿੰਘ ਸ਼ਾਂਤ ਨੇ ਵੀ ਸੰਬੋਧਨ ਕੀਤਾ | ਇਸ ਉਪਰੰਤ ਸ: ਅਵਤਾਰ ਸਿੰਘ ਸ਼ੇਰਗਿੱਲ, ਸ੍ਰੀ ਵਿਕਾਸ ਸਚਦੇਵਾ, ਸ: ਜੇ.ਬੀ. ਸਿੰਘ ਅਤੇ ਰਣਜੀਤ ਸਿੰਘ ਢਿੱਲੋਂ ਵਲੋਂ ਸਮੂਹ ਪੱਤਰਕਾਰਾਂ ਅਤੇ ਦਫ਼ਤਰੀ ਸਟਾਫ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ | ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਵਲੋਂ ਉੱਪ-ਦਫ਼ਤਰ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੂੰ ਵੀ ਸਨਮਾਨਤ ਕੀਤਾ ਗਿਆ |


ਖ਼ਬਰ ਸ਼ੇਅਰ ਕਰੋ

ਠੇਕਾ ਮੁਲਾਜ਼ਮਾਂ ਨੂੰ ਮੁਢਲੀ ਤਨਖ਼ਾਹ 'ਤੇ ਪੱਕੇ ਕਰਨ ਦੇ ਖਿਲਾਫ਼ ਅਧਿਆਪਕਾਂ ਲਾਇਆ ਰੋਸ ਧਰਨਾ

ਲੰਬੀ, 13 ਮਾਰਚ (ਮੇਵਾ ਸਿੰਘ)-ਠੇਕਾ ਮੁਲਾਜ਼ਮਾਂ ਨੂੰ ਮੁੱਢਲੀ ਤਨਖ਼ਾਹ ਤੇ ਪੱਕੇ ਕਰਨ ਦੇ ਖਿਲਾਫ ਅਤੇ ਮੁਲਾਜ਼ਮਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਮਾਡਲ/ਆਦਰਸ਼ ਕਰਮਚਾਰੀ ਯੂਨੀਅਨ ਮਾਡਲ ਸਕੂਲ ਫੁੱਲੂਖੇੜਾ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ...

ਪੂਰੀ ਖ਼ਬਰ »

ਚੈਕਿੰਗ ਦੌਰਾਨ ਭਰੇ ਗਏ 10 ਨਮੂਨਿਆਂ 'ਚੋਂ 2 ਨਮੂਨੇ ਹੋਏ ਫੇਲ੍ਹ-ਡਰੱਗ ਇੰਸਪੈਕਟਰ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੇ ਪਿਛਲੇ ਮਹੀਨੇ ਦੇ ਦੌਰਾਨ ਜ਼ਿਲ੍ਹੇ 'ਚ ਮਲੋਟ ਸ਼ਹਿਰ ਅਤੇ ਚੱਕ ਸ਼ੇਰੇਵਾਲਾ 'ਚ ਕੀਤੀ ਗਈ ਆਮ ਚੈਕਿੰਗ ਦੇ ਦੌਰਾਨ ਜੋ ਦਵਾਈਆਂ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ...

ਪੂਰੀ ਖ਼ਬਰ »

ਕਿੱਲਿਆਂਵਾਲੀ 'ਚ ਵਾਟਰ ਵਰਕਸ ਠੇਕੇਦਾਰ ਵਲੋਂ ਮਜ਼ਦੂਰਾਂ ਘਰਾਂ ਦੀ ਪਾਣੀ ਸਪਲਾਈ ਬੰਦ ਕਰਨ ਦਾ ਮਾਮਲਾ ਭਖਿਆ

ਮੰਡੀ ਕਿੱਲਿਆਂਵਾਲੀ, 13 ਮਾਰਚ (ਇਕਬਾਲ ਸਿੰਘ ਸ਼ਾਂਤ)-ਪਿੰਡ ਕਿੱਲਿਆਂਵਾਲੀ ਵਿਖੇ ਖੇਤ ਮਜ਼ਦੂਰਾਂ ਦੇ ਘਰਾਂ ਲਈ ਵਾਟਰ ਵਰਕਸ ਦਾ ਪਾਣੀ ਬੰਦ ਕਰਨ ਦਾ ਮਾਮਲਾ ਭਖ ਗਿਆ ਹੈ | ਖੇਤ ਮਜ਼ਦੂਰਾਂ ਦਾ ਦੋਸ਼ ਹੈ ਕਿ ਗ਼ਰੀਬਾਂ ਅਤੇ ਜੱਟ ਸਿੱਖ ਪਰਿਵਾਰਾਂ ਦੇ ਆਧਾਰ 'ਤੇ ਲਗਾਏ ...

ਪੂਰੀ ਖ਼ਬਰ »

ਸਾਹਿਤ ਸੱਥ ਵਲੋਂ ਗੁਰਬਿੰਦਰ ਕੌਰ ਬਰਾੜ ਦੀ ਪੁਸਤਕ ਲੋਕ ਅਰਪਣ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿੰਦਗੀ ਦੇ ਤਲਖ-ਤਜ਼ਰਬੇ, ਪਰਤ-ਦਰ-ਪਰਤ ਲਾਏ ਮਖੌਟੇ, ਕਰੂਰ ਯਥਾਰਥ ਅਤੇ ਮਨੁੱਖੀ ਮਨ ਦੀਆਂ ਸੰਵੇਦਨਾਵਾਂ ਦੀ ਬਾਤ ਪਾਉਂਦੀ ਪੰਜਾਬੀ ਕਹਾਣੀ ਦਾ ਲੇਖਾ-ਜੋਖਾ ਕਰਦਿਆਂ ਕਹਾਣੀਕਾਰ ਡਾ: ਕਰਮਜੀਤ ਸਿੰਘ ਨਡਾਲਾ ਦੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ 'ਚ ਨੌਜਵਾਨ ਵਿਰੁੱਧ ਕੇਸ ਦਰਜ

ਗਿੱਦੜਬਾਹਾ, 13 ਮਾਰਚ (ਬਲਦੇਵ ਸਿੰਘ ਘੱਟੋਂ)-ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਦੇ ਇਕ ਵਿਅਕਤੀ ਨੇ ਪਿੰਡ ਦੇ ਹੀ ਨੌਜਵਾਨ 'ਤੇ ਆਪਣੀ ਬੇਟੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਲਗਾਏ ਹਨ | ਪੁਲਿਸ ਥਾਣਾ ਕੋਟਭਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਹਿਮ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਹਿਮ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਗੁਰਦਰਸ਼ਨ ਸਿੰਘ ਰੁਪਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨੀ ਮੁਸ਼ਕਿਲਾਂ ਤੇ ...

ਪੂਰੀ ਖ਼ਬਰ »

ਤਰਸੇਮ ਚੰਦ ਦੇ ਪੀ.ਸੀ.ਐੱਸ. ਪ੍ਰੀਖਿਆ 'ਚੋਂ ਅੱਵਲ ਰਹਿਣ 'ਤੇ ਲੱਡੂ ਵੰਡੇ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਭਾਗਸਰ ਵਾਸੀ ਤਰਸੇਮ ਚੰਦ ਪੁੱਤਰ ਖੇਮ ਚੰਦ ਦੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਪਿੰਡ ਵਾਸੀਆਂ ਤੇ ਉਸ ਦੇ ਦੋਸਤਾਂ ਵਲੋਂ ਲੱਡੂ ਵੰਡੇ ਕੇ ਖ਼ੁਸ਼ੀ ਸਾਂਝੀ ਕੀਤੀ ...

ਪੂਰੀ ਖ਼ਬਰ »

ਦਿਵਿਯਾਂਗ ਲੋਕਾਂ ਲਈ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਸਿਖਲਾਈ ਕੋਰਸ ਉਪਲਬਧ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਦਿਵਿਯਾਂਗ ਲਈ ਭਾਰਤ ਸਰਕਾਰ ਵਲੋਂ ਸਥਾਪਤ ਹੁਨਰ ਵਿਕਾਸ ਕੇਂਦਰ ਏ.ਟੀ.ਆਈ ਕੈਂਪਸ ਗਿੱਲ ਰੋਡ ਲੁਧਿਆਣਾ ਵਲੋਂ ਪੰਜਾਬ ਦੇ ਦਿਵਿਯਾਂਗ ਨੌਜਵਾਨਾਂ ਲਈ ਨੈਸ਼ਨਲ ਹੈਾਡੀਕੈਪਡ ਫਾਈਨੈਂਸ਼ਲ ਡਿਵੈਲਪਮੈਂਟ ...

ਪੂਰੀ ਖ਼ਬਰ »

'ਖੋਜ ਪ੍ਰਸਤਾਵਨਾ ਲਿਖਣ' ਵਿਸ਼ੇ 'ਤੇ ਵਰਕਸ਼ਾਪ ਕਰਵਾਈ

ਗਿੱਦੜਬਾਹਾ, 13 ਮਾਰਚ (ਬਲਦੇਵ ਸਿੰਘ ਘੱਟੋਂ)-ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ (ਲੜਕੀਆਂ) ਗਿੱਦੜਬਾਹਾ ਵਲੋਂ 'ਖੋਜ ਪ੍ਰਸਤਾਵਨਾ ਲਿਖਣ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੇ ਰਿਸੋਰਸ ਪਰਸਨ ਡਾ: ਰਮਿੰਦਰ ਸਿੰਘ (ਐਸੋਸੀਏਟ ਪ੍ਰੋਫੈਸਰ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਹਸਪਤਾਲ ਦੇ ਮੈਡੀਕਲ ਸਟੋਰ 'ਚ ਚੋਰੀ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੱਸ ਸਟੈਂਡ ਨੇੜੇ ਅਬੋਹਰ ਬਾਈਪਾਸ ਰੋਡ ਤੇ ਸੰਧੂ ਹਸਪਤਾਲ ਦੇ ਅੰਦਰ ਬਣੀ ਮੈਡੀਕਲ ਦੁਕਾਨ ਵਿਚੋਂ ਚੋਰਾਂ ਨੇ ਐੱਲ.ਈ.ਡੀ. ਅਤੇ 12 ਹਜ਼ਾਰ ਰੁਪਏ ਨਗਦੀ ਚੁਰਾ ਲਈ | ਯੂਨੀਕੌਰਨ ਫ਼ਾਰਮ ਦੇ ਮਾਲਕ ਰਮਨਦੀਪ ਸਿੰਘ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਵਿੱਤੀ ਸਹਾਇਤਾ ਵਜੋਂ ਪੰਜ-ਪੰਜ ਹਜ਼ਾਰ ਦੀ ਰਾਸ਼ੀ ਦਿੱਤੀ

ਫ਼ਰੀਦਕੋਟ, 13 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਕਮੇਟੀ ਮੈਂਬਰ ਜਥੇਦਾਰ ਲਖਬੀਰ ਸਿੰਘ ...

ਪੂਰੀ ਖ਼ਬਰ »

ਰੇਤ ਦੇ ਭਾਅ ਅਸਮਾਨੀ ਚੜੇ੍ਹ

ਮੰਡੀ ਬਰੀਵਾਲਾ, 13 ਮਾਰਚ (ਨਿਰਭੋਲ ਸਿੰਘ)-ਰੇਤੇ ਦੇ ਭਾਅ ਚੜ੍ਹਨ ਨਾਲ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਰੇਤਾ 10 ਰੁਪਏ ਫੁੱਟ ਮਿਲਦਾ ਸੀ ਅਤੇ ਹੁਣ ਉਸ ਦੀ ਕੀਮਤ 22 ਰੁਪਏ ਹੋ ਗਈ ਹੈ | ਇੱਕ ਰੇਤੇ ਦੀ ਟਰਾਲੀ ਜਿਹੜੀ 4500 ਰੁਪਏ ਵਿਚ ...

ਪੂਰੀ ਖ਼ਬਰ »

ਮੁਕਤਸਰ ਮੈਰਾਥਨ ਲਈ ਆਨਲਾਈਨ ਰਜਿਸਟਰੇਸ਼ਨ 14 ਤੱਕ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ 18 ਮਾਰਚ ਨੂੰ ਗਿੱਦੜਬਾਹਾ ਵਿਖੇ ਕਰਵਾਏ ਜਾ ਰਹੇ ਮੁਕਤਸਰ ਮੈਰਾਥਨ ਲਈ ਆਨ ਲਾਈਨ ਰਜਿਸਟਰੇਸ਼ਨ 14 ਮਾਰਚ ਨੂੰ ਬੰਦ ਹੋ ਰਹੀ ਹੈ | ਇਸ ਲਈ ਜਿਸ ਨੇ ਵੀ ਇਸ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀ ਨਵੀਂ ਤਬਾਦਲਾ ਨੀਤੀ ਦਾ ਅਧਿਆਪਕ ਜਥੇਬੰਦੀ ਵਲੋਂ ਸਖ਼ਤ ਵਿਰੋਧ

ਗਿੱਦੜਬਾਹਾ, 13 ਮਾਰਚ (ਬਲਦੇਵ ਸਿੰਘ ਘੱਟੋਂ)-ਫਿਜ਼ੀਕਲ ਐਜ਼ੂਕੇਸ਼ਨ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਗੁਰੂਸਰ ਦੀ ਅਗਵਾਈ ਹੇਠ ਮਿਉਂਸਪਲ ਪਾਰਕ ਗਿੱਦੜਬਾਹਾ ਵਿਖੇ ਹੋਈ | ਮੀਟਿੰਗ ਵਿਚ ਸਰੀਰਕ ਸਿੱਖਿਆ ਦੇ ...

ਪੂਰੀ ਖ਼ਬਰ »

ਐਾਕਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦਾ ਗਠਨ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਐਾਕਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ | ਜਿਸ ਦੌਰਾਨ ਐਸੋਸੀਏਸ਼ਨ ਦੀ ਚੋਣ ਵੀ ਕੀਤੀ ਗਈ | ਜਿਸ ਦੌਰਾਨ ਅਮਨ ਧਾਲੀਵਾਲ ਨੰੂ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ | ਜਦਕਿ ਇਕਬਾਲ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਫਾਰ ਗਰਲਜ਼ ਵਿਖੇ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਲਜ ਦੇ ਵਧੀਕ ਸਕੱਤਰ ਸਰੂਪ ਸਿੰਘ ਨੰਦਗੜ੍ਹ ਅਤੇ ਪਿ੍ੰਸੀਪਲ ਡਾ: ਤੇਜਿੰਦਰ ਕੌਰ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਰਾਣੇ ...

ਪੂਰੀ ਖ਼ਬਰ »

ਨੌਜਵਾਨ ਊਰਜਾ ਉਸਾਰੂ ਕੰਮਾਂ 'ਚ ਹੀ ਲਗਾਉਣ-ਡਾ: ਮਨਦੀਪ ਕੌਰ

ਮੰਡੀ ਬਰੀਵਾਲਾ, 13 ਮਾਰਚ (ਨਿਰਭੋਲ ਸਿੰਘ)-ਨੌਜਵਾਨਾਂ ਨੂੰ ਊਰਜਾ ਉਸਾਰੂ ਕੰਮਾਂ ਵਿਚ ਲਗਾਉਣੀ ਚਾਹੀਦੀ ਹੈ, ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਤਿਆਗ ਕੇ ਸਿਹਤ ਨੂੰ ਚੁਸਤ ਫੁਰਤ ਰੱਖਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਡਾ: ਮਨਦੀਪ ਕੌਰ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਐਕਸੀਅਨ ਖਿਲਾਫ਼ ਭੁੱਖ ਹੜਤਾਲ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਬਿਜਲੀ ਕਾਮਿਆਂ ਵਲੋਂ ਬਿਜਲੀ ਬੋਰਡ ਦੇ ਐਕਸੀਅਨ ਵੰਡ ਮੰਡਲ ਸ੍ਰੀ ਮੁਕਤਸਰ ਸਾਹਿਬ ਦੀਆਂ ਧੱਕੇਸ਼ਾਹੀਆਂ ਵਿਰੁੱਧ ਭੁੱਖ ਹੜਤਾਲ ਸ਼ੁਰੂ ਕੀਤੀ ਗਈ | ਭੁੱਖ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਇਸ ਵਾਰ ਫਿਰ ਨਾ ਹੋ ਸਕੀ ਹੱਡਾਰੋੜੀ ਦੀ ਬੋਲੀ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਸ਼ਹਿਰ ਦੀ ਹੱਡਾਰੋੜੀ ਦੀ ਬੋਲੀ ਨਗਰ ਕੌਾਸਲ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ | ਹਰ ਵਾਰ ਬੋਲੀ ਰੱਖੀ ਜਾਂਦੀ ਹੈ, ਪਰ ਅਧਿਕਾਰੀ ਨਹੀਂ ਪਹੰੁਚਦੇ, ਜਿਸ ਕਾਰਨ ਬੋਲੀ ਰੱਦ ਕਰਨੀ ਪੈਂਦੀ ਹੈ | ਇਕ ਪਾਸੇ ਤਾਂ ਬਿਨਾਂ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਅਤੇ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ

ਰੁਪਾਣਾ, 13 ਮਾਰਚ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਸ਼ਹਿਰਾਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਮੇਨ ਅਤੇ ਸੰਪਰਕ ਸੜਕਾਂ ਦੇ ਆਸੇ-ਪਾਸੇ ਥਾਂ-ਥਾਂ ਗੰਦਗੀ ਦੇ ਢੇਰ ਅਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ, ਜਿਸ ਕਰਕੇ ਇਨ੍ਹਾਂ ਸੜਕ ਤੇ ਸਫਰ ਕਰਨ ...

ਪੂਰੀ ਖ਼ਬਰ »

ਅੰਬੇਡਕਰ ਦੀਆਂ ਮੂਰਤੀਆਂ ਤੋੜਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸ਼ਰਾਰਤੀ ਅਨਸਰਾਂ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਦੀ ਭੰਨ-ਤੋੜ ਕਰਨਾ ਬੇਹੱਦ ਮੰਦਭਾਗਾ ਹੈ | ਮੂਰਤੀਆਂ ਦੀ ਭੰਨਤੋੜ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਅਨਸਰਾਂ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਸਮਰਪਿਤ ਪ੍ਰੋਗਰਾਮ 'ਜਵਾਨੀਆਂ ਬਚਾਓ' 15 ਨੂੰ

ਮਲੋਟ, 13 ਮਾਰਚ (ਗੁਰਮੀਤ ਸਿੰਘ ਮੱਕੜ)-ਕਾਂਗਰਸ ਪਾਰਟੀ ਵਲੋਂ ਸ਼ੀਸ਼ੈਲ ਪੈਲੇਸ ਵਿਖੇ ਉੱਭਰਦੀ ਨੌਜਵਾਨ ਪੀੜ੍ਹੀ ਨੂੰ ਸਮਰਪਿਤ ਪ੍ਰੋਗਰਾਮ 'ਜਵਾਨੀਆਂ ਬਚਾਓ' 15 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਸਬੰਧੀ ਪਿੰਡ ਸੰਮੇਵਾਲੀ ਵਾਸੀਆਂ ਨੂੰ ਜਾਗਰੂਕ ਕੀਤਾ

ਮੰਡੀ ਲੱਖੇਵਾਲੀ, 13 ਮਾਰਚ (ਮਿਲਖ ਰਾਜ)-ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ ਤੇ ਥਾਣਾ ਮੁਖੀ ਮਲਕੀਤ ਸਿੰਘ ਦੇ ਸਹਿਯੋਗ ਨਾਲ ਜ਼ਿਲ੍ਹਾ ਟਰੈਫ਼ਿਕ ਐਜੂਕੇਸ਼ਨ ਵਿੰਗ ਵਲੋਂ ਪਿੰਡ ਸੰਮੇਵਾਲੀ ਦੇ ਵਾਸੀਆਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ...

ਪੂਰੀ ਖ਼ਬਰ »

'ਆਰਗੈਨਿਕ ਖੇਤੀ ਸਿਖਲਾਈ ਅਤੇ ਤਣਾਅ ਮੁਕਤ ਜੀਵਨ' ਸਬੰਧੀ ਜਾਣਕਾਰੀ ਲਈ ਤਿੰਨ ਰੋਜ਼ਾ ਕੈਂਪ ਲਾਇਆ

ਦੋਦਾ, 13 ਮਾਰਚ (ਰਵੀਪਾਲ)-ਆਰਟ ਆਫ਼ ਲਿਵਿੰਗ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਪਿੰਡ ਕਾਉਣੀ ਵਿਖੇ ਸੰਸਥਾ ਆਰਗੇਨਾਈਜ਼ਰ ਮੈਡਮ ਰਜਿੰਦਰ ਭੰਡਾਰੀ ਦੀ ਅਗਵਾਈ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ 'ਆਰਗੈਨਿਕ ਖੇਤੀ ਸਿਖਲਾਈ ਅਤੇ ਤਣਾਅ ਮੁਕਤ ਜੀਵਨ' ਜਿਉਣ ਸਬੰਧੀ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਨੇ ਵਪਾਰੀਆਂ ਨੂੰ ਕਰ ਭਰਨ ਲਈ ਕੀਤਾ ਪ੍ਰੇਰਿਤ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਹਰਮਹਿੰਦਰ ਪਾਲ)-ਆਮਦਨ ਕਰ ਵਿਭਾਗ ਵਲੋਂ ਸਥਾਨਕ ਮਲੋਟ ਰੋਡ ਵਿਖੇ ਵਪਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਆਮਦਨ ਕਰ ਵਿਭਾਗ ਦੇ ਸਹਾਇਕ ਕਮਿਸ਼ਨਰ ਪੀ.ਕੇ. ਸ਼ਰਮਾ ਨੇ ਕਿਹਾ ਕਿ ਆਪਣੇ ਬੱਚਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜਾਗਰੂਕਤਾ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਵਲੋਂ ਬੱਚਿਆਂ ਨੂੰ ਮੁਫ਼ਤ ਨਿਆਂ ਸੇਵਾਵਾਂ ਸਬੰਧੀ ਜਾਗਰੂਕ ਕਰਨ ਲਈ ਦਸਮੇਸ਼ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਜ਼ਿਲ੍ਹਾ ...

ਪੂਰੀ ਖ਼ਬਰ »

ਘਰ-ਘਰ ਜਾ ਕੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਪਲਸ ਪੋਲੀਓ ਤਹਿਤ ਚਲਾਈ ਜਾ ਰਹੀ ਮੁਹਿੰਮ ਦੇ ਅੱਜ ਤੀਜੇ ਦਿਨ ਸਿਹਤ ਵਿਭਾਗ ਦੇ ਕਰਮਚਾਰੀ, ਲਾਇਨਜ ਕਲੱਬ ਮੁਕਤਸਰ ਅਨਮੋਲ ਅਤੇ ਅਲਾਇੰਸ ਕਲੱਬ ਮੁਕਤਸਰ ਦੇ ...

ਪੂਰੀ ਖ਼ਬਰ »

ਰੈੱਡ ਰੀਬਨ ਕਲੱਬ ਅਤੇ ਐੱਨ.ਐੱਸ.ਐੱਸ. ਯੂਨਿਟ ਵਲੋਂ ਏਡਜ਼ ਬਾਰੇ ਸੈਮੀਨਾਰ

ਮਲੋਟ, 13 ਮਾਰਚ (ਗੁਰਮੀਤ ਸਿੰਘ ਮੱਕੜ)-ਗੁਰੂ ਤੇਗ਼ ਬਹਾਦਰ ਖ਼ਾਲਸਾ ਪੋਲੀਟੈਕਨਿਕ ਕਾਲਜ ਛਾਪਿਆਂਵਾਲੀ ਵਿਚ ਰੈੱਡ ਕਰਾਸ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਸਬੰਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੇ ਮੁੱਖ ਮਹਿਮਾਨ ਡਾ: ਉਮੇਸ਼ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚੋਂ ਮੈਰਿਟ 'ਚ ਆਏ ਬੱਚੇ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਸਿੱਖ ਮਿਸ਼ਨਰੀ ਕਾਲਜ ਵਲੋਂ ਕਰਵਾਈ ਧਾਰਮਿਕ ਪ੍ਰੀਖਿਆ ਵਿਚ ਐਸ. ਬੀ. ਐਸ. ਮਾਡਲ ਸਕੂਲ ਸੀਰਵਾਲੀ ਦੇ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਗੁਰਵੀਰ ਸਿੰਘ ਕਾਕੂ ਸੀਰਵਾਲੀ ਪ੍ਰਧਾਨ ਜ਼ਿਲ੍ਹਾ ਯੂਥ ...

ਪੂਰੀ ਖ਼ਬਰ »

ਡਿਊਟੀ ਵਿਚ ਅਣਗਹਿਲੀ ਨਹੀਂ ਚੱਲੇਗੀ-ਡਾ: ਸੁਖਪਾਲ ਸਿੰਘ ਬਰਾੜ

ਮਲੋਟ, 13 ਮਾਰਚ (ਗੁਰਮੀਤ ਸਿੰਘ ਮੱਕੜ)-ਕਮਿਊਨਿਟੀ ਹੈਲਥ ਸੈਂਟਰ ਆਲਮਵਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਗੈਰ-ਹਾਜਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਮੁਲਾਜ਼ਮਾਂ ਦੀ ਡਿਊਟੀ ਵਿਚ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਵਲੋਂ ਤਿੰਨ ਰੋਜ਼ਾ ਧਰਨੇ ਸਬੰਧੀ ਕਿੱਲਿਆਂਵਾਲੀ 'ਚ ਰੈਲੀ

ਮੰਡੀ ਕਿੱਲਿਆਂਵਾਲੀ, 13 ਮਾਰਚ (ਇਕਬਾਲ ਸਿੰਘ ਸ਼ਾਂਤ)-ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਖ਼ਤਮ ਕਰਨ, ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਅਤੇ ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੂੰ ਪਲਾਟ ਦੇਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 19 ਤੋਂ 21 ਮਾਰਚ ...

ਪੂਰੀ ਖ਼ਬਰ »

ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ

ਮੰਡੀ ਲੱਖੇਵਾਲੀ, 13 ਮਾਰਚ (ਮਿਲਖ ਰਾਜ)-ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀ.ਐੱਚ.ਸੀ. ਸੈਂਟਰ ਚੱਕ ਸ਼ੇਰੇ ਵਾਲਾ ਦੀ ਮੁਖੀ ਡਾ: ਕਿਰਨਦੀਪ ਕੌਰ ਦੀ ਯੋਗ ਅਗਵਾਈ ਵਿਚ ਪਿੰਡ ਲੱਖੇਵਾਲੀ ਅਤੇ ਮੰਡੀ ਲੱਖੇਵਾਲੀ ਵਿਖੇ ਸਿਹਤ ਮੁਲਾਜ਼ਮਾਂ ਦੀ ...

ਪੂਰੀ ਖ਼ਬਰ »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈੱਲਫ਼ੇਅਰ ਸੁਸਾਇਟੀ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈੱਲਫ਼ੇਅਰ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਸਥਾਨਕ ਜੰਗ ਸਿੰਘ ਭਵਨ ਵਿਖੇ ਹੋਈ | ਇਸ ਦੌਰਾਨ ਸੁਖਦੇਵ ਸਿੰਘ ਕਾਕਾ ਨੂੰ ਸਰਬਸੰਮਤੀ ...

ਪੂਰੀ ਖ਼ਬਰ »

ਵੱਧ ਕਿਰਾਇਆ ਵਸੂਲਣ 'ਤੇ ਲੋਕਾਂ 'ਚ ਰੋਸ

ਮੰਡੀ ਲੱਖੇਵਾਲੀ, 13 ਮਾਰਚ (ਮਿਲਖ ਰਾਜ)-ਸਥਾਨਕ ਲੱਖੇਵਾਲੀ ਤੋਂ ਸ੍ਰੀ ਮੁਕਤਸਰ ਸਾਹਿਬ 18 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜਿਸ ਦਾ ਕਿਰਾਇਆ 20 ਰੁਪਏ ਬਣਦਾ ਹੈ, ਪਰ ਬੱਸਾਂ ਵਾਲੇ ਇਹ ਕਿਰਾਇਆ 25 ਰੁਪਏ ਵਸੂਲ ਰਹੇ ਹਨ | ਇਹ ਦੋਸ਼ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ)-ਦਿਹਾਤੀ ਮਜ਼ਦੂਰ ਸਭਾ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਨੰੂ ਮੰਗ ਪੱਤਰ ਸੌਾਪਿਆ ਅਤੇ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ...

ਪੂਰੀ ਖ਼ਬਰ »

ਡੋਡਾਂਵਾਲੀ ਤੋਂ ਤਖ਼ਤ ਮਲਾਣਾ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ

ਮੰਡੀ ਬਰੀਵਾਲਾ, 13 ਮਾਰਚ (ਨਿਰਭੋਲ ਸਿੰਘ)-ਡੋਡਾਂਵਾਲੀ ਤੋਂ ਤਖਤ ਮਲਾਣਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਬੇਹੱਦ ਮਾੜੀ ਹੈ | ਸੜਕ ਜਗਾਂ-ਜਗ੍ਹਾਂ ਤੋ ਟੁੱਟੀ ਹੋਈ ਹੈ | ਜੋਗਿੰਦਰ ਸਿੰਘ, ਰਾਮ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸੜਕ ...

ਪੂਰੀ ਖ਼ਬਰ »

ਵਧੀਆ ਸੇਵਾਵਾਂ ਦੇਣ ਬਦਲੇ ਡਾਕਟਰ ਦਾ ਸਨਮਾਨ

ਦੋਦਾ, 13 ਮਾਰਚ (ਰਵੀਪਾਲ)-ਨਿਰੋਲ ਸੇਵਾ ਸੰਸਥਾ ਵਲੋਂ ਪਿੰਡ ਧੂਲਕੋਟ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਜਲੰਧਰ ਦੀ ਡਾਕਟਰਾਂ ਦੀ ਟੀਮ ਨੂੰ ਜਾਂਚ ਕੈਂਪ 'ਚ ਚੰਗੀਆਂ ਸੇਵਾਵਾਂ ਦੇਣ ਤੇ ਸਨਮਾਨਤ ਕੀਤਾ ਗਿਆ | ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਜਗਦੀਪ ਸਿੰਘ ...

ਪੂਰੀ ਖ਼ਬਰ »

ਡਾ: ਚਾਵਲਾ ਨੇ ਪਲਸ ਪੋਲੀਓ ਬੰੂਦਾਂ ਪਿਲਾਉਣ ਦਾ ਲਿਆ ਜਾਇਜ਼ਾ

ਲੰਬੀ, 13 ਮਾਰਚ (ਸ਼ਿਵਰਾਜ ਸਿੰਘ ਬਰਾੜ)-ਹਲਕਾ ਲੰਬੀ ਵਿਚ ਪੋਲੀਓ ਰੋਕੂ ਬੂੰਦਾਂ ਪਿਲਾਉਣ ਤਹਿਤ ਅੱਜ ਹਸਪਤਾਲ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਅਤੇ ਡਾ: ਸਤੀਸ਼ ਗੋਇਲ ਨੇ ਹਲਕੇ ਦੇ ਪਿੰਡ-ਪਿੰਡ ਜਾ ਕੇ ਜਾਇਜ਼ਾ ਲਿਆ | ਡਾ: ਜਗਦੀਪ ਚਾਵਲਾ ਨੇ ਦੱਸਿਆ ...

ਪੂਰੀ ਖ਼ਬਰ »

ਘੋਨੇ ਪੁਲਾਂ 'ਤੇ ਗਰਿੱਲਾਂ ਲਗਾਉਣ ਦੀ ਮੰਗ

ਰੁਪਾਣਾ, 13 ਮਾਰਚ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਕਸਬਿਆਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ 'ਤੇ ਬਣੇ ਪੁਲਾਂ ਉੱਪਰ ਗਰਿੱਲਾਂ ਨਾ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ | ਇਨ੍ਹਾਂ ਹਾਦਸਿਆਂ ਦੌਰਾਨ ਕਈ ਰਾਹਗੀਰ ਆਪਣੀਆਂ ਕੀਮਤੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX