ਤਾਜਾ ਖ਼ਬਰਾਂ


ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  14 minutes ago
ਸ੍ਰੀਨਗਰ, 26 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਮਾਰੇ ਅੱਤਵਾਦੀ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਵਲੋਂ ਪੂਰੇ...
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  32 minutes ago
ਪਟਨਾ, 26 ਜੂਨ- ਬਿਹਾਰ ਦੀ ਰਾਜਧਾਨੀ ਪਟਨਾ ਦੇ ਕੁੰਮਹਾਰ ਇਲਾਕੇ 'ਚ ਅੱਜ ਤੜਕੇ ਇੱਕ ਵਲੋਂ ਕੁਚਲੇ ਜਾਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਗ਼ੁੱਸੇ 'ਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਕੁੱਟ-ਕੁੱਟ ਕੇ...
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  49 minutes ago
ਬਠਿੰਡਾ, 26 ਜੂਨ (ਨਾਇਬ ਸਿੱਧੂ)- ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਤੇਲ ਵਾਲੀ ਇੱਕ ਟਰੇਨ 'ਚੋਂ ਤੇਲ ਚੋਰੀ ਕਰਨ ਸਮੇਂ ਇੱਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਟਰੇਨ 'ਤੇ ਚੜ੍ਹ ਕੇ ਤੇਲ...
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  58 minutes ago
ਲਖਨਊ, 26 ਜੂਨ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਵਾਪਰੇ ਇੱਕ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਪੁੱਤਰ ਅੰਕੁਰ ਪਾਂਡੇ ਦੀ ਮੌਤ ਹੋ ਗਈ। ਇਸ ਹਾਦਸੇ 'ਚ ਅੰਕੁਰ ਦੇ ਇੱਕ ਸਾਥੀ ਦੀ ਵੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋਇਆ...
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  about 1 hour ago
ਸੰਗਰੂਰ, 26 ਜੂਨ (ਧੀਰਜ ਪਸ਼ੋਰੀਆ)- ਅਤਿ ਸੁਰੱਖਿਆ ਵਾਲੀ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਸੰਬੰਧੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ...
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  about 1 hour ago
ਅਜਨਾਲਾ, 26 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਜਾਪਾਨ ਦੇ ਹੀਰੋਸ਼ੀਮਾ ਸ਼ਹਿਰ 'ਚ ਹਾਲ ਹੀ 'ਚ ਹੋਈ ਐੱਫ. ਆਈ. ਐੱਚ. ਵੂਮੈਨ ਸੀਰੀਜ਼ 'ਚ ਭਾਰਤੀ ਟੀਮ ਨੂੰ ਸੋਨ ਤਮਗ਼ਾ ਜਿਤਾਉਣ ਵਾਲੀ ਖਿਡਾਰਨ ਗੁਰਜੀਤ ਕੌਰ ਦਾ ਅਜਨਾਲਾ ਸ਼ਹਿਰ ਪਹੁੰਚਣ 'ਤੇ ਸ਼ਾਨਦਾਰ ਸਵਾਗਤ...
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 26 ਜੂਨ- ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੋਂਪੀਓ 25 ਤੋਂ 27 ਜੂਨ ਤੱਕ...
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  about 2 hours ago
ਰਾਜਾਸਾਂਸੀ, 26 ਜੂਨ (ਹਰਦੀਪ ਸਿੰਘ ਖੀਵਾ)- ਜਾਪਾਨ ਦੇ ਹੀਰੋਸ਼ੀਮਾ ਸ਼ਹਿਰ 'ਚ ਹਾਲ ਹੀ 'ਚ ਹੋਈ ਐੱਫ. ਆਈ. ਐੱਚ. ਵੁਮੈਨ ਸੀਰੀਜ਼ 'ਚ ਭਾਰਤੀ ਟੀਮ ਨੂੰ ਸੋਨ ਤਮਗ਼ਾ ਜਿਤਾਉਣ ਵਾਲੀ ਖਿਡਾਰਨ ਗੁਰਜੀਤ ਕੌਰ ਦਾ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ...
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  about 2 hours ago
ਪਟਨਾ, 26 ਜੂਨ- ਬਿਹਾਰ 'ਚ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਚਮਕੀ ਬੁਖ਼ਾਰ (ਏ. ਈ. ਐੱਸ.) ਨਾਲ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਸ ਬੁਖ਼ਾਰ ਨਾਲ ਪੀੜਤ ਇੱਕ ਹੋਰ ਬੱਚੇ ਦੀ ਮੌਤ ਹੋ ਗਈ ਅਤੇ ਇਸ ਤਰ੍ਹਾਂ ਇਸ ਕਾਰਨ ਹੁਣ ਤੱਕ 132 ਬੱਚਿਆਂ ਨੇ...
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 3 hours ago
ਪਟਨਾ, 26 ਜੂਨ- ਬਿਹਾਰ ਦੇ ਨਵਾਦਾ ਜ਼ਿਲ੍ਹੇ 'ਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਕਾਵਾਕੋਲ ਇਲਾਕੇ 'ਚ ਅੱਜ ਯਾਤਰੀਆਂ ਨਾਲ ਭਰੀ ਇੱਕ ਬੱਸ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ। ਇਸ ਹਾਦਸੇ 'ਚ 3 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋਏ ਹਨ। ਹਾਦਸੇ...
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਸੂਬੇ 'ਚ ਸੁਰੱਖਿਆ ਸਥਿਤੀ ਅਤੇ ਖ਼ਾਸ ਕਰਕੇ ਅਮਰਨਾਥ ਯਾਤਰਾ ਦੀ ਸੁਰੱਖਿਆ ਸੰਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਚਰਚਾ...
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  about 4 hours ago
ਬਾਘਾਪੁਰਾਣਾ, 26 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਪੁਲਿਸ ਵਲੋਂ ਵੜੇਵਿਆਂ ਨਾਲ ਭਰੇ ਇੱਕ ਟਰੱਕ ਨੂੰ ਕਾਬੂ ਕਰਕੇ ਉਸ 'ਚੋਂ ਪੋਸਤ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਟਰੱਕ 'ਚ ਵੜੇਵਿਆਂ ਦੀਆਂ ਬੋਰੀਆਂ ਲੱਦੀਆਂ ਸਨ। ਇਨ੍ਹਾਂ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 4 hours ago
ਸ੍ਰੀਨਗਰ, 27 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸਵੇਰ ਤੋਂ ਮੁਠਭੇੜ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਜੰਗਲਾਂ...
ਅੱਜ ਦਾ ਵਿਚਾਰ
. . .  about 4 hours ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਤਰਨ ਤਾਰਨ ,25 ਜੂਨ {ਹਰਿੰਦਰ ਸਿੰਘ} -ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਜ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਕਪੂਰਥਲਾ / ਫਗਵਾੜਾ

ਨਗਰ ਨਿਗਮ ਦੀ ਟੀਮ ਨੇ ਕੁਝ ਦੁਕਾਨਾਂ 'ਤੇ ਲੱਗੇ ਵੱਡੇ ਬੋਰਡ ਉਤਾਰੇ

ਫਗਵਾੜਾ, 13 ਮਾਰਚ (ਹਰੀਪਾਲ ਸਿੰਘ)- ਨਗਰ ਨਿਗਮ ਦੀ ਟੀਮ ਨੂੰ ੂ ਸਥਾਨਕ ਜੀ. ਟੀ. ਰੋਡ 'ਤੇ ਦੁਕਾਨਦਾਰਾਂ ਵਲੋਂ ਲਗਾਏ ਵੱਡੇ ਬੋਰਡ ਉਤਾਰਨ ਦੀ ਕੀਤੀ ਗਈ ਕਾਰਵਾਈ ਨੂੰ ਅੱਧ ਵਿਚਾਲੇ ਹੀ ਛੱਡ ਕਿ ਹੀ ਜਾਣਾ ਪਿਆ | ਜਾਣਕਾਰੀ ਅਨੁਸਾਰ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ...

ਪੂਰੀ ਖ਼ਬਰ »

10 ਬੋਤਲਾਂ ਸ਼ਰਾਬ ਸਮੇਤ ਗਿ੍ਫ਼ਤਾਰ

ਫਗਵਾੜਾ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਸੀ. ਆਈ. ਏ. ਸਟਾਫ਼ ਦੀ ਪੁਲਿਸ ਟੀਮ ਨੇ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਦੇ ਏ. ਐਸ. ਆਈ. ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਵਜ਼ੀਦੋਵਾਲ ਦੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 87540 ਬੱਚਿਆਂ ਨੂੰ ਪੋਲੀਓ ਰੋਕੂ ਬੰੂਦਾਂ ਪਿਲਾਈਆਂ- ਡਾ: ਕਾਹਲੋਂ

ਕਪੂਰਥਲਾ, 13 ਮਾਰਚ (ਅਮਰਜੀਤ ਕੋਮਲ)- ਸਿਹਤ ਵਿਭਾਗ ਵਲੋਂ ਚਲਾਈ ਗਈ ਤਿੰਨ ਰੋਜ਼ਾ ਕੌਮੀ ਪਲਸ ਪੋਲੀਓ ਮੁਹਿਮ ਦੀ ਅੱਜ ਸਮਾਪਤੀ 'ਤੇ ਜ਼ਿਲ੍ਹੇ ਵਿਚ 0 ਤੋਂ 5 ਸਾਲ ਦੀ ਉਮਰ ਦੇ 87540 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ...

ਪੂਰੀ ਖ਼ਬਰ »

ਜਾਅਲੀ ਨੰਬਰ ਲੱਗੀ ਕਾਰ ਸਮੇਤ ਦੋ ਗਿ੍ਫ਼ਤਾਰ

ਫਗਵਾੜਾ,13 ਮਾਰਚ (ਹਰੀਪਾਲ ਸਿੰਘ)- ਸ਼ਿਵਪੁਰੀ ਇਲਾਕੇ ਦੇ ਵਿਚ ਥਾਣਾ ਸਿਟੀ ਪੁਲਿਸ ਨੇ ਜਾਅਲੀ ਨੰਬਰ ਲੱਗੀ ਕਾਰ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਵਿਰੁੱਧ ਧੋਖਾਧੜੀ ਦਾ ਕੇਸ ਦਰਜ਼ ਕਰ ਕੀਤਾ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡੀ. ਸੀ. ਨੂੰ ਮੰਗ ਪੱਤਰ

ਕਪੂਰਥਲਾ, 13 ਮਾਰਚ (ਵਿ. ਪ੍ਰ.)- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਾਡ ਕਲਚਰਲ ਕਲੱਬ ਦਾ ਦੋ ਰੋਜ਼ਾ ਖੇਡ ਮੇਲਾ ਸ਼ੁਰੂ

ਬੇਗੋਵਾਲ, 13 ਮਾਰਚ (ਸੁਖਜਿੰਦਰ ਸਿੰਘ)- ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਾਡ ਕਲਚਰਲ ਕਲੱਬ ਬੇਗੋਵਾਲ ਦਾ ਦੋ ਰੋਜ਼ਾ ਖੇਡ ਮੇਲਾ ਸੰਤ ਪ੍ਰੇਮ ਸਿੰਘ ਖ਼ਾਲਸਾ ਸਕੂਲ ਦੀ ਗਰਾਊਾਡ 'ਚ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਤੇ ਚੇਅਰਮੈਨ ਜਸਵੰਤ ਸਿੰਘ ਫਰਾਂਸ ਦੀ ...

ਪੂਰੀ ਖ਼ਬਰ »

ਮਿਆਣੀ ਭੱਗੂਪੁਰੀਆ 'ਚ ਵੱਜਿਆ ਪੰਚਾਇਤੀ ਚੋਣਾਂ ਦਾ ਬਿਗਲ

ਬੇਗੋਵਾਲ, 13 ਮਾਰਚ (ਸੁਖਜਿੰਦਰ ਸਿੰਘ)- ਕਾਂਗਰਸ ਪਾਰਟੀ ਵਲੋਂ ਅਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹਲਕੇ ਭੁਲੱਥ ਦੇ ਪਿੰਡ ਮਿਆਣੀ ਭੱਗੂਪੁਰੀਆ ਤੋਂ ਪੰਚਾਇਤੀ ਚੋਣ ਦਾ ਬਿਗਲ ਵਜਾਉਂਦਿਆਂ ਨੰਬਰਦਾਰ ਅਮਰੀਕ ਸਿੰਘ ਮਿਆਣੀ ਭੱਗੂਪੁਰੀਆ ਦਾ ਸਰਪੰਚ ਵਜੋਂ ...

ਪੂਰੀ ਖ਼ਬਰ »

ਪਿੰਡ ਲੱਖਣ ਕੇ ਪੱਡਾ ਵਿਖੇ ਕਬੱਡੀ ਖੇਡ ਮੇਲਾ ਧੂਮਧਾਮ ਨਾਲ ਸ਼ੁਰੂ

ਨਡਾਲਾ, 13 ਮਾਰਚ (ਮਨਜਿੰਦਰ ਸਿੰਘ ਮਾਨ)- ਦਸਮੇਸ਼ ਸਪੋਰਟਸ ਕਲੱਬ ਲੱਖਣ ਕੇ ਪੱਡਾ ਵਲੋਂ ਸਮੂਹ ਐਨ.ਆਰ.ਆਈ. ਵੀਰਾਂ ਤੇ ਨਗਰ ਵਾਸੀਆਂ ਵਲੋਂ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਸ਼ਰਨਜੀਤ ਸਿੰਘ ਪੱਡਾ ਤੇ ਬਾਬਾ ਗੁਰਦੇਵ ਸਿੰਘ ਕੜਿ੍ਹਆਂ ਵਾਲਿਆਂ ਦੀ ਅਗਵਾਈ ਹੇਠ ਕਰਵਾਇਆ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਬੱਚਾ ਲਾਪਤਾ

ਨਡਾਲਾ, 13 ਮਾਰਚ (ਮਾਨ)- ਪਿੰਡ ਇਬਰਾਹੀਮਵਾਲ ਵਾਸੀ 9 ਸਾਲਾ ਬੱਚਾ ਪਿਛਲੇ ਕਰੀਬ ਇਕ ਮਹੀਨੇ ਤੋਂ ਘਰ ਤੋਂ ਲਾਪਤਾ ਹੈ ਜਿਸ ਦੀ ਅਜੇ ਤੱਕ ਕੋਈ ਉੱਘ ਸੁੱਘ ਨਹੀਂ ਮਿਲੀ | ਇਸ ਸਬੰਧੀ ਬਿੱਲਾ ਪੁੱਤਰ ਮੋਹਨੀ ਵਾਸੀ ਇਬਰਾਹੀਮਵਾਲ ਨੇ ਦੱਸਿਆ ਕਿ ਉਸ ਦਾ ਬੇਟਾ ਹੈਪੀ ਉਮਰ 9 ਸਾਲ ਜੋ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੀ ਕਲਮ ਸਾਨੂੰ ਪੜ੍ਹਨ ਲਿਖਣ ਦਾ ਸੰਦੇਸ਼ ਦਿੰਦੀ- ਸੰਤ ਪ੍ਰਗਟ ਨਾਥ

ਹੁਸੈਨਪੁਰ, 13 ਮਾਰਚ (ਸੋਢੀ)- ਭਗਵਾਨ ਵਾਲਮੀਕਿ ਦੇ ਹੱਥ ਵਿਚ ਫੜੀ ਕਲਮ ਸਾਨੂੰ ਪੜ੍ਹਨ ਲਿਖਣ ਦਾ ਸੰਦੇਸ਼ ਦਿੰਦੀ ਹੈ | ਇਹ ਸ਼ਬਦ ਸੰਤ ਬਾਬਾ ਪ੍ਰਗਟ ਨਾਥ ਭਗਵਾਨ ਵਾਲਮੀਕਿ ਆਸ਼ਰਮ ਅੰਮਿ੍ਤਸਰ ਵਾਲਿਆਂ ਨੇ ਗੁਰੂ ਗਿਆਨ ਨਾਥ ਧਰਮ ਪ੍ਰਚਾਰ ਸੰਸਥਾ ਪੰਜਾਬ ਵਲੋਂ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦਬੂਲੀਆਂ ਦੇ ਖੇਡ ਸਟੇਡੀਅਮ ਵਿਚ ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਤੇ ਸੰਤ ਬਾਬਾ ਪੂਰਨ ਨਾਥ ਮਹਾਰਾਜ ਭਗਵਾਨ ਵਾਲਮੀਕਿ ਆਸ਼ਰਮ ਅੰਮਿ੍ਤਸਰ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ 6ਵੇਂ ਸਾਲਾਨਾ ਸਤਿਸੰਗ ਤੇ ਕੀਰਤਨ ਦਰਬਾਰ ਵਿਚ ਸੇਵਾਦਾਰਾਂ ਨੂੰ ਸਨਮਾਨਿਤ ਕਰਦਿਆਂ ਕਹੇ | ਇਸ ਤੋਂ ਪਹਿਲਾ ਖੁੱਲੇ ਪੰਡਾਲ ਵਿਚ ਕੌਮੀ ਗਿਆਨ ਪ੍ਰਕਾਸ਼ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਅਦ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਸੰਦੀਪ ਸਿੰਘ ਕੁਲਾਰ ਅਤੇ ਭਾਈ ਹਰਬੰਸ ਸਿੰਘ ਕੁਲਾਰ ਦੇ ਕੀਰਤਨੀ ਜਥੇ ਵਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਚਰਨਾਂ ਨਾਲ ਜੋੜਿਆ ਗਿਆ | ਇਸ ਮੌਕੇ ਸੋਨੂੰ ਦਬੂਲੀਆਂ, ਬਲਵਿੰਦਰ ਪਾਜੀਆਂ, ਗਿਆਨ ਸਿੰਘ ਦਬੂਲੀਆਂ, ਗੁਰਮੀਤ ਸਿੰਘ ਸਾਬੂਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਸੰਗੋਜਲਾ, ਜਗੀਰ ਸਿੰਘ ਕਾਲਰੂ ਪ੍ਰਧਾਨ ਸੈਂਟਰਲ ਵਾਲਮੀਕ ਸਭਾ, ਬਿੱਕਾ ਸਾਬੂਵਾਲ, ਸੁਖਵਿੰਦਰ ਸਿੰਘ ਟਿੱਬਾ, ਜਸਵੰਤ ਸਿੰਘ ਸਿਆਲ, ਨਵ ਦੁਰਗਾਪੁਰੀਆ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਦੁਕਾਨਦਾਰ ਆਪਣਾ ਸਾਮਾਨ ਨਾਲੀਆਂ ਤੱਕ ਬਣੇ ਥੜੇ੍ਹ ਤੱਕ ਹੀ ਰੱਖਣ- ਚੱਠਾ

ਢਿਲਵਾਂ, 13 ਮਾਰਚ (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)- ਮਾਣਯੋਗ ਲੋਕ ਅਦਾਲਤ ਕਪੂਰਥਲਾ ਦੇ ਹੁਕਮਾਂ ਅਨੁਸਾਰ ਨਗਰ ਪੰਚਾਇਤ ਢਿਲਵਾਂ ਦੇ ਕਾਰਜ ਸਾਧਕ ਅਫ਼ਸਰ ਦਲਜੀਤ ਸਿੰਘ ਚੱਠਾ ਤੇ ਨਗਰ ਪੰਚਾਇਤ ਢਿਲਵਾਂ ਦੀ ਪ੍ਰਧਾਨ ਕਿਰਨ ਕੁਮਾਰੀ ਨੇ ਕਸਬਾ ਢਿਲਵਾਂ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਹਰ ਵਰਗ 'ਚ ਰੋਸ-ਕਮਲ ਸ਼ਰਮਾ

ਪਟਿਆਲਾ, 13 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਕਾਂਗਰਸ ਦਾ ਇਕ ਸਾਲ ਪੂਰਾ ਹੋ ਗਿਆ ਹੈ ਪ੍ਰੰਤੂ ਕਾਂਗਰਸ ਵਲੋਂ ਰਾਜ ਦੇ ਵਿਕਾਸ ਲਈ ਕੋਈ ਵੀ ਪੁਖ਼ਤਾ ਕਦਮ ਨਹੀਂ ਚੱਕ ਸਕੀ | ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਪਲਾਹੀ ਬਾਈਪਾਸ 'ਤੇ ਲਾਂਘਾ ਹੈ ਤੇ ਪੁਲ ਲਈ ਮੈਂ ਨਿਤਿਨ ਗਡਕਰੀ ਨੂੰ ਮਿਲਾਂਗਾ- ਸੋਮ ਪ੍ਰਕਾਸ਼

ਫਗਵਾੜਾ, 13 ਮਾਰਚ (ਅਸ਼ੋਕ ਕੁਮਾਰ ਵਾਲੀਆ)- ਪਲਾਹੀ ਬਾਈਪਾਸ 'ਤੇ ਲਗਾਤਾਰ ਦੋ ਦਿਨ ਚੱਲੇ ਧਰਨੇ ਸਬੰਧੀ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਗਵਾੜਾ ਕਾਂਗਰਸ ਦੇ ਆਗੂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ...

ਪੂਰੀ ਖ਼ਬਰ »

3 ਮਾਮਲਿਆਂ 'ਚ ਲੋੜੀਂਦਾ ਭਗੌੜਾ ਪਿਸਤੋਲ ਤੇ ਕਾਰਤੂਸਾਂ ਸਮੇਤ ਗਿ੍ਫ਼ਤਾਰ

ਕਪੂਰਥਲਾ, 13 ਮਾਰਚ (ਸਡਾਨਾ)- ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ. ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੀ. ਓ. ਸਟਾਫ਼ ਦੇ ਮੁਲਾਜ਼ਮਾਂ ਦੇ ਗਸ਼ਤ ਦੌਰਾਨ ਮੁਖ਼ਬਰ ਖਾਸ ਦੀ ਇਤਲਾਹ 'ਤੇ ਇਕ ਕਥਿਤ ਭਗੌੜੇ ਦੋਸ਼ੀ ਨੂੰ ...

ਪੂਰੀ ਖ਼ਬਰ »

ਐਲ. ਪੀ. ਯੂ. ਤੇ ਮਾਈਕਰੋਸਾਫ਼ਟ ਵਲੋਂ ਵਿਸ਼ੇਸ਼ ਵਿਦਿਆਰਥੀਆਂ ਲਈ ਤਕਨੀਕੀ ਕੈਂਪ

ਜਲੰਧਰ, 13 ਮਾਰਚ (ਰਣਜੀਤ ਸਿੰਘ ਸੋਢੀ)- ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕਰੋਸਾਫ਼ਟ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਸ਼ੇਸ਼ ਸਹੂਲਤਾਂ ਪ੍ਰਾਪਤ ਵਿਦਿਆਰਥੀਆਂ ਲਈ ਤਕਨੀਕੀ ਕੈਂਪ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਉਨ੍ਹਾਂ ਲਈ ਤਕਨੀਕਾਂ ਦੀ ਆਸਾਨੀ ...

ਪੂਰੀ ਖ਼ਬਰ »

ਗੁਰੂ ਨਾਨਕ-ਪੁਰਾ ਵਿਖੇ ਦਿਨ-ਦਿਹਾੜੇ ਚੋਰੀ

ਫਗਵਾੜਾ, 13 ਮਾਰਚ (ਹਰੀਪਾਲ ਸਿੰਘ)- ਸਥਾਨਕ ਗੁਰੂ ਨਾਨਕ ਪੁਰਾ ਇਲਾਕੇ ਵਿਚ ਦਿਨ-ਦਿਹਾੜੇ ਕਰੀਬ 20 ਮਿੰਟ ਦੇ ਵਿਚ ਚੋਰ ਇਕ ਕੋਠੀ ਦੇ ਵਿਚ ਦਾਖਲ ਹੋ ਕਿ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ | ਘਰ ਦੇ ਮਾਲਕ ਡਾ: ਐਸ. ਐਲ. ਕੈਲੇ ਨੇ ਦੱਸਿਆ ਕਿ ਉਹ ਕਲੀਨਿਕ 'ਤੇ ਸੀ ਤੇ ਘਰ ਦੇ ਹੋਰ ...

ਪੂਰੀ ਖ਼ਬਰ »

ਖੇਡਾਂ ਨਾਲ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੁੰਦੀ- ਡਾ: ਸੇਖੋਂ

ਕਪੂਰਥਲਾ, 13 ਮਾਰਚ (ਅਮਰਜੀਤ ਕੋਮਲ)- ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਦਾ 8ਵਾਂ ਖੇਡ ਸਮਾਗਮ ਸਕੂਲ ਦੇ ਡਾਇਰੈਕਟਰ ਪ੍ਰਸ਼ਾਸਨ ਡਾ: ਅਰਵਿੰਦਰ ਸਿੰਘ ਸੇਖੋਂ ਤੇ ਕਾਲਜ ਦੇ ਪਿ੍ੰਸੀਪਲ ਡਾ: ਸੰਜੀਵ ਦਹੀਆ ਦੀ ਅਗਵਾਈ ਤੇ ਖੇਡ ਅਧਿਕਾਰੀ ਰਣਜੀਤ ਸਿੰਘ ਦੀ ...

ਪੂਰੀ ਖ਼ਬਰ »

ਜੀ. ਐਨ. ਏ. ਯੂਨੀਵਰਸਿਟੀ ਨੇ ਬੈਂਕਾਕ ਵਿਖੇ ਜਿੱਤਿਆ ਪੀ. ਟੀ. ਸੀ. ਏ. ਟੀ. ਸੀ. ਅਵਾਰਡ

ਖਲਵਾੜਾ, 13 ਮਾਰਚ (ਮਨਦੀਪ ਸਿੰਘ ਸੰਧੂ)- ਪੈਰਾਮੈਟਿ੍ਕ ਟੈਕਨਾਲੋਜੀ ਕਾਰਪੋਰੇਸ਼ਨ (ਪੀ.ਟੀ.ਸੀ.) ਯੂਨੀਵਰਸਿਟੀ ਅਮਰੀਕਾ ਵਲੋਂ ਅਮਰੀ ਵਾਟਰ ਗੇਟ ਬੈਂਕਾਕ ਵਿਖੇ ਸਾਲਾਨਾ ਏ. ਟੀ. ਸੀ. ਸੰਮੇਲਨ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਮਿਸਟਰ ਸਟੀਫਨ ਹੈਲਫ (ਐਸ.ਵੀ.ਪੀ. ਗਲੋਬਲ ...

ਪੂਰੀ ਖ਼ਬਰ »

ਸੀਵਰੇਜ ਜਾਮ ਹੋਣ ਕਾਰਨ ਮੌਲੀ ਪੁਲ ਦੇ ਹੇਠਾਂ ਲੋਕਾਂ ਦਾ ਜੀਵਨ ਬਣਿਆ ਨਰਕ

ਫਗਵਾੜਾ, 13 ਮਾਰਚ (ਤਰਨਜੀਤ ਸਿੰਘ ਕਿੰਨੜਾ)- ਇਕ ਪਾਸੇ ਨਗਰ ਨਿਗਮ ਫਗਵਾੜਾ ਸ਼ਹਿਰ ਨੂੰ ਗਰੀਨ ਬੈਲਟ ਬਣਾਉਣ ਦੀ ਗੱਲ ਕਰਦੇ ਹੋਏ ਸਵੱਛਤਾ ਦੀ ਦੁਹਾਈ ਦੇ ਰਿਹਾ ਹੈ ਤਾਂ ਦੂਸਰੇ ਪਾਸੇ ਨਗਰ ਨਿਗਮ ਦੀ ਹੀ ਅਣਗਹਿਲੀ ਦੇ ਚਲਦੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਲੋਕਾਂ ਦੀ ...

ਪੂਰੀ ਖ਼ਬਰ »

ਸੁਭਾਨਪੁਰ 'ਚ ਮਹਿਕਮਾ ਪਾਵਰਕਾਮ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ

ਕੰਵਰ ਬਰਜਿੰਦਰ ਸਿੰਘ ਜੱਜ ਸੁਭਾਨਪੁਰ, 13 ਮਾਰਚ- ਪੰਜਾਬ ਸਕਾਰ ਵਲੋਂ ਲੋਕਾਂ ਨੂੰ ਬਿਜਲੀ ਸਪਲਾਈ ਸਹੀ ਢੰਗ ਨਾਲ ਦੇਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਾਵਰਕਾਮ ਵਲੋਂ ਲੋਕਾਂ ਨੂੰ ਕਈ ਵਾਰੀ ਬਿਜਲੀ ਮਹਿੰਗੀ ਕਰਕੇ ਵੱਡੇ ਝਟਕੇ ਵੀ ਦਿੱਤੇ ਜਾਂਦੇ ਹਨ ਪਰ ...

ਪੂਰੀ ਖ਼ਬਰ »

ਖੇਡਾਂ ਵਿਦਿਆਰਥੀਆਂ 'ਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ- ਪਿ੍ੰ: ਗੁਰਭਜਨ ਸਿੰਘ

ਕਪੂਰਥਲਾ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਦਾ ਉਦਘਾਟਨ ਸੰਸਥਾ ਦੇ ਪਿ੍ੰਸੀਪਲ ਗੁਰਭਜਨ ਸਿੰਘ ਲਾਸਾਨੀ ਨੇ ਕੀਤਾ | ਇਸ ਮੌਕੇ ਬੋਲਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸੋਚ ਚੈਰੀਟੇਬਲ ਵੈੱਲਫੇਅਰ ਸੁਸਾਇਟੀ ਵਲੋਂ ਸਕੂਲ ਨੂੰ ਆਰ. ਓ. ਭੇਟ

ਬੇਗੋਵਾਲ, 13 ਮਾਰਚ (ਸੁਖਜਿੰਦਰ ਸਿੰਘ)- ਸੋਚ ਚੈਰੀਟੇਬਲ ਵੈੱਲਫੇਅਰ ਸੁਸਾਇਟੀ ਵਲੋਂ ਸਹਿਕਾਰੀ ਐਲੀਮੈਂਟਰੀ ਸਕੂਲ ਮਕਸੂਦਪੁਰ ਦੇ ਬੱਚਿਆਂ ਨੂੰ ਸਾਫ਼ ਸੁਥਰਾ ਪਾਣੀ ਪੀਣ ਲਈ ਆਰ. ਓ. ਸਿਸਟਮ ਲਗਾ ਕਿ ਦਿੱਤਾ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਤੇ ...

ਪੂਰੀ ਖ਼ਬਰ »

ਮੈਨੇਜਰ ਗੁਰਦੀਪ ਸਿੰਘ ਲਾਇਨਜ਼ ਪ੍ਰਧਾਨ ਤੇ ਸੁਖਜਿੰਦਰ ਘੋਤੜਾ ਮੀਤ ਪ੍ਰਧਾਨ ਚੁਣੇ ਗਏ

ਬੇਗੋਵਾਲ, 13 ਮਾਰਚ (ਸੁਖਜਿੰਦਰ ਸਿੰਘ)- ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਦੀ ਇਕੱਤਰਤਾ ਕਲੱਬ ਦੇ ਪ੍ਰਧਾਨ ਰਜੇਸ਼ ਕੁਮਾਰ ਹੈਪੀ ਖਿੰਦੜੀਆ ਦੀ ਅਗਵਾਈ ਹੇਠ ਟਾਊਨ ਹਾਰਟ ਬੇਗੋਵਾਲ ਵਿਚ ਹੋਈ ਜਿਸ ਵਿਚ ਸਮੂਹ ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਨਾਨਕਸ਼ਾਹੀ ਸੰਮਤ ਅਨੁਸਾਰ ਨਵਾਂ ਸਾਲ ਗੁਰੂ ਦੇ ਨਾਲ ਸਮਾਗਮ ਅੱਜ

ਫਗਵਾੜਾ, 13 ਮਾਰਚ (ਅਸ਼ੋਕ ਕੁਮਾਰ ਵਾਲੀਆ)- ਨਾਨਕਸ਼ਾਹੀ ਸੰਮਤ 550 ਸਾਲਾਂ ਦੀ ਆਮਦ ਦੀ ਖ਼ੁਸ਼ੀ ਤੇ ਚੇਤ ਦੀ ਸੰਗਰਾਂਦ ਸਬੰਧੀ ਸਰਬੱਤ ਦੇ ਭਲੇ ਲਈ ਨਵਾਂ ਸਾਲ ਗੁਰੂ ਦੇ ਨਾਲ ਗੁਰਮਤਿ ਸਮਾਗਮ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਚਾਹਲ ਨਗਰ ਫਗਵਾੜਾ ਵਿਖੇ 14 ਮਾਰਚ ਨੂੰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਨਡਾਲਾ, 13 ਮਾਰਚ (ਮਨਜਿੰਦਰ ਸਿੰਘ ਮਾਨ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਨਡਾਲਾ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਵਲੋਂ ਸੰਘਰਸ਼ ਦੀ ਚਿਤਾਵਨੀ

ਹੁਸੈਨਪੁਰ, 13 ਮਾਰਚ (ਸੋਢੀ)- ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉਪਰ ਰੇਲ ਕੋਚ ਫ਼ੈਕਟਰੀ ਦੇ ਬਾਹਰ ਗੇਟ ਨੰ: 3 ਦੇ ਨੇੜੇ ਭਗਵਾਨ ਵਾਲਮੀਕਿ ਮੰਦਰ ਲਈ ਕੀਤੀ ਗਈ ਮੂਰਤੀ ਸਥਾਪਨਾ ਦਾ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਨਿਰਾਦਰ ਕਰਨ ਦੀ ਖ਼ਬਰ ਅੱਗ ਵਾਂਗ ਫੈਲਣ ਨਾਲ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਦੇ ਖਿਡਾਰੀ ਅੰਤਰ ਕਾਲਜ ਅਥਲੈਟਿਕ ਮੁਕਾਬਲਿਆਂ 'ਚ ਛਾਏ

ਫਗਵਾੜਾ, 13 ਮਾਰਚ (ਤਰਨਜੀਤ ਸਿੰਘ ਕਿੰਨੜਾ)- ਰਾਮਗੜ੍ਹੀਆ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਆਰ.ਆਈ.ਈ.ਟੀ. ਰੈਲ ਮਾਜਰਾ ਵਿਖੇ ਕਰਵਾਏ ਗਏ ਅੰਤਰ ਕਾਲਜ ਐਥਲੈਟਿਕ ਮੀਟ ...

ਪੂਰੀ ਖ਼ਬਰ »

ਪਿੰਡ ਘਣੀਆ ਕੇ ਵਿਖੇ ਸਾਲਾਨਾ ਕੁਸ਼ਤੀਆਂ

ਭੰਡਾਲ ਬੇਟ, 13 ਮਾਰਚ (ਜੋਗਿੰਦਰ ਸਿੰਘ ਜਾਤੀਕੇ)- ਸਮੂਹ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਬਾਬਾ ਲੱਖ ਦਾਤਾ ਤੇ ਬਾਬਾ ਮੋਹਨ ਮੁਨੀ ਦੀ ਯਾਦ ਵਿਚ ਚੌਧਰੀ ਮੰਗਲ ਸਿੰਘ ਦੀ ਅਗਵਾਈ ਹੇਠ ਪਿੰਡ ਘਣੀਆ ਕੇ ਵਿਖੇ ਸਾਲਾਨਾ ਛਿੰਝ ...

ਪੂਰੀ ਖ਼ਬਰ »

ਖੇਤੀ ਵਿਰਾਸਤ ਮਿਸ਼ਨ ਵਲੋਂ ਲੋਕਾਂ ਨੂੰ ਕੁਦਰਤੀ ਖੇਤੀ ਕਰਨ ਲਈ ਕੀਤਾ ਜਾ ਰਿਹੈ ਪ੍ਰੇਰਿਤ

ਬਰਨਾਲਾ/ਸ਼ਹਿਣਾ, 13 ਮਾਰਚ (ਗੁਰਪ੍ਰੀਤ ਸਿੰਘ ਲਾਡੀ, ਸੁਰੇਸ਼ ਗੋਗੀ)-ਬਰਨਾਲਾ ਜ਼ਿਲੇ੍ਹ ਦੇ ਲਗਪਗ 25 ਪਿੰਡਾਂ 'ਚ ਕੁਦਰਤੀ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੀਆਂ 2000 ਘਰੇਲੂ ਸੁਆਣੀਆਂ ਵਲੋਂ ਲਗਾਈਆਂ ਘਰੇਲੂ ਬਗੀਚੀਆਂ ਰਾਹੀਂ ਜਿਥੇ ਲਗਪਗ 6 ਕਰੋੜ ਰੁਪਏ ਦੀ ਸਾਲਾਨਾ ਬੱਚਤ ...

ਪੂਰੀ ਖ਼ਬਰ »

ਵਿਧਾਇਕ ਚੀਮਾ ਨੇ ਪਿੰਡ ਭੈਣੀ ਹੁੱਸੇਖਾਂ 'ਚ 40 ਲਾਈਟਾਂ ਲਗਵਾਈਆਂ

ਤਲਵੰਡੀ ਚੌਧਰੀਆਂ, 13 ਮਾਰਚ (ਪਰਸਨ ਲਾਲ ਭੋਲਾ)- ਵਿਧਾਇਕ ਹਲਕਾ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਵਲੋਂ ਪਿੰਡ ਭੈਣੀ ਹੁੱਸੇਖਾਂ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਚੀਮਾ ਤੋਂ ਮੰਗ ਕੀਤੀ ਕਿ ਪਿੰਡ ਦੀਆਂ ਗਲੀਆਂ, ਚੌਕ ਅਤੇ ਪਿੰਡ ...

ਪੂਰੀ ਖ਼ਬਰ »

ਸ੍ਰੀ ਅਦਵੈਤ ਸਵਰੂਪ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਾਲਾਨਾ ਭੰਡਾਰਾ

ਸੁਲਤਾਨਪੁਰ ਲੋਧੀ, 13 ਮਾਰਚ (ਨਰੇਸ਼ ਹੈਪੀ, ਥਿੰਦ)- ਸ੍ਰੀ ਅਦਵੈਤ ਸਵਰੂਪ ਮਿਸ਼ਨ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਸਾਲਾਨਾ ਭੰਡਾਰਾ ਮੁੱਖ ਸੇਵਾਦਾਰ ਸੁਭਾਸ਼ ਚੰਦਰ ਗਰੋਵਰ ਦੀ ਅਗਵਾਈ ਹੇਠ ਮੁਹੱਲਾ ਅਰੋੜਾ ਰਸਤਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਦਲ ਦੀ ਮੀਟਿੰਗ

ਖਲਵਾੜਾ, 13 ਮਾਰਚ (ਮਨਦੀਪ ਸਿੰਘ ਸੰਧੂ)- ਈ. ਟੀ. ਟੀ. ਅਧਿਆਪਕ ਯੂਨੀਅਨ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਛਪਾਲ ਵੜੈਚ ਦੀ ਅਗਵਾਈ ਹੇਠ ਹੋਈ ਜਿਸ 'ਚ ਸੂਬਾ ਕਮੇਟੀ ਮੈਂਬਰ ਦਲਜੀਤ ਸੈਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮਾਸਟਰ ਦਲਜੀਤ ਸੈਣੀ ਅਤੇ ਰਛਪਾਲ ਵੜੈਚ ਨੇ ...

ਪੂਰੀ ਖ਼ਬਰ »

ਵੋਟਰ ਸੂਚੀਆਂ ਦੀ ਸੁਧਾਈ ਨਾਲ ਸਬੰਧਿਤ ਫਾਈਲਾਂ 16 ਤੱਕ ਜਮ੍ਹਾਂ ਕਰਵਾਈਆਂ ਜਾਣ- ਐਸ. ਡੀ. ਐਮ.

ਕਪੂਰਥਲਾ, 13 ਮਾਰਚ (ਸਡਾਨਾ)- ਵੋਟਰ ਸੂਚੀਆਂ ਦੀ ਸੁਧਾਈ ਨਾਲ ਸਬੰਧਿਤ ਫਾਈਲਾਂ ਜਮਾਂ ਕਰਵਾਉਣ ਤੇ ਬੀ. ਐਲ. ਓਜ਼ ਦੇ ਰਜਿਸਟਰ ਆਨਲਾਈਨ ਕਰਨ ਸਬੰਧੀ ਵਿਸ਼ੇਸ਼ ਮੀਟਿੰਗ ਐਸ. ਡੀ. ਐਮ. ਕਪੂਰਥਲਾ ਡਾ: ਨਯਨ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਡਾ: ਨਯਨ ਭੁੱਲਰ ਨੇ ਕਿਹਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX