ਤਾਜਾ ਖ਼ਬਰਾਂ


ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  about 1 hour ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  about 1 hour ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  about 1 hour ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  about 2 hours ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  about 2 hours ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  about 3 hours ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  about 3 hours ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  about 3 hours ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  about 3 hours ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 4 hours ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  about 4 hours ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  about 5 hours ago
ਨਾਭਾ, 16 ਦਸੰਬਰ (ਕਰਮਜੀਤ ਸਿੰਘ) - ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ੍ਹ ਤੋਂ ਸ਼ੁਰੂ ਹੋ ਚੁੱਕਾ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਅਪੀਲ ਕੀਤੀ ਹੈ ਕਿ ਪਿੰਡ ਵਾਸੀ ਸਰਬ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਪਿੰਡਾਂ...
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  about 5 hours ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  about 5 hours ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  about 6 hours ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  about 6 hours ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਬਿੱਲ ਨੂੰ ਪ੍ਰਵਾਨਗੀ

* ਪੰਜਾਬ ਵਿਚ ਹੁੱਕਾ ਬਾਰਾਂ ਅਤੇ ਤੰਬਾਕੂ ਦੀ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ * ਨਵੇਂ ਅਤੇ ਮਾਹਿਰ ਡਾਕਟਰਾਂ ਦੀ ਭਰਤੀ ਪੂਰੀ ਤਨਖ਼ਾਹ 'ਤੇ ਕਰਨ ਦੀ ਮਨਜ਼ੂਰੀ

ਹਰਕਵਲਜੀਤ ਸਿੰਘ ਚੰਡੀਗੜ੍ਹ, 19 ਮਾਰਚ-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਅਣਅਧਿਕਾਰਤ ਕਾਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ...

ਪੂਰੀ ਖ਼ਬਰ »

ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ

ਗਡਕਰੀ ਤੇ ਸਿੱਬਲ ਨੇ ਵੀ ਲਏ ਕੇਸ ਵਾਪਸ

ਜਗਤਾਰ ਸਿੰਘ ਨਵੀਂ ਦਿੱਲੀ, 19 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਾਣਹਾਨੀ ਮਾਮਲੇ 'ਚ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਕਾਰਨ ਆਮ ਆਦਮੀ ਪਾਰਟੀ 'ਚ ਸ਼ੁਰੂ ਹੋਈ ਅੰਦਰੂਨੀ ਲੜਾਈ ਨੂੰ ਖਤਮ ਕਰਨ ਦੀਆਂ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਬਜਟ ਸਮਾਗਮ ਅੱਜ

* ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ * ਸਮਾਗਮ ਮੌਕੇ 'ਆਪ' 'ਚ ਉੱਠੇ ਭੂਚਾਲ ਨੂੰ ਲੈ ਕੇ ਸਰਕਾਰੀ ਸਫ਼ਾਂ 'ਚ ਖ਼ੁਸ਼ੀ

ਚੰਡੀਗੜ੍ਹ, 19 ਮਾਰਚ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦੇ ਕੱਲ੍ਹ ਰਾਜਪਾਲ ਪੰਜਾਬ ਦੇ ਭਾਸ਼ਣ ਨਾਲ ਸ਼ੁਰੂ ਹੋ ਰਹੇ ਬਜਟ ਸਮਾਗਮ ਮੌਕੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਵੇਂ ਅੰਦਰੂਨੀ ਵਿਵਾਦਾਂ ਵਿਚ ਘਿਰ ਗਈ ਹੈ ਦੇ ਕਾਰਨ ਹੁਕਮਰਾਨ ਧਿਰ ਵਲੋਂ ਕੁਝ ਸੁੱਖ ਦਾ ਸਾਹ ਲਿਆ ਜਾ ਰਿਹਾ ਹੈ। ਹਾਲਾਂਕਿ ਬਜਟ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਤਿੱਖੇ ਵਿਰੋਧ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਜਟ ਸਮਾਗਮ ਨੂੰ ਛੇਤੀ ਤੋਂ ਛੇਤੀ ਸਮੇਟਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ ਤੇ ਜਿਸ ਢੰਗ ਨਾਲ ਰਾਜਪਾਲ ਪੰਜਾਬ ਦੇ ਭਾਸ਼ਣ 'ਤੇ ਸਮੁੱਚੀ ਬਹਿਸ 21 ਮਾਰਚ ਨੂੰ ਇਕੋ ਦਿਨ 'ਚ ਦੋ ਬੈਠਕਾਂ ਦੌਰਾਨ ਨਿਬੇੜਨ ਦੀ ਤਜਵੀਜ਼ ਹੈ ਉਹ ਆਪਣੇ ਆਪ 'ਚ ਇਕ ਨਵੀਂ ਮਿਸਾਲ ਹੈ। 'ਆਪ' ਦੀ ਸੂਬਾ ਲੀਡਰਸ਼ਿਪ ਨੂੰ ਜਿਵੇਂ ਕੇਜਰੀਵਾਲ ਦੀ ਮੁਆਫ਼ੀ ਤੋਂ ਵੱਡਾ ਧੱਕਾ ਲੱਗਾ ਹੈ ਅਤੇ ਪਾਰਟੀ 'ਚ ਜਿਵੇਂ ਦੋ ਰਾਵਾਂ ਪੈਦਾ ਹੋਈਆਂ ਹਨ ਉਸ ਤੋਂ ਬਾਅਦ ਵਿਧਾਨ ਸਭਾ ਵਿਚ ਇਹ ਮੁੱਖ ਵਿਰੋਧੀ ਧਿਰ ਕਿਹੋ ਜਿਹਾ ਪ੍ਰਦਰਸ਼ਨ ਦੇ ਸਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ। ਅਕਾਲੀ ਦਲ ਦੀ ਵੀ ਮਗਰਲੇ 10 ਸਾਲ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਨੂੰ ਮੁੱਦਾ ਬਣਾ ਕੇ ਜਿਵੇਂ ਕੁੱਝ ਮੰਤਰੀਆਂ ਵਲੋਂ ਅਕਾਲੀ ਲੀਡਰਸ਼ਿਪ ਨੂੰ ਮਗਰਲੇ ਸਮੇਂ ਤੋਂ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਉਸ ਨੂੰ ਮੁੱਖ ਰੱਖ ਕੇ ਅਕਾਲੀ ਦਲ ਸੂਬੇ ਨੂੰ ਦਰਪੇਸ਼ ਜਨਤਕ ਮੁੱਦਿਆਂ ਨੂੰ ਬਜਟ ਸਮਾਗਮ ਦੌਰਾਨ ਕਿਸ ਹੱਦ ਤੱਕ ਉਭਾਰਨ ਵਿਚ ਸਫਲ ਸਾਬਤ ਹੁੰਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਹਾਲਾਂਕਿ ਅਕਾਲੀ ਦਲ ਕਰਜ਼ਾ ਮੁਆਫ਼ੀ ਸਮੇਤ ਕੈਪਟਨ ਸਰਕਾਰ ਵਲੋਂ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਨੂੰ ਸਮਾਗਮ ਦੌਰਾਨ ਮੁੱਦਾ ਬਣਾਉਣ ਦਾ ਵਿਚਾਰ ਰੱਖਦਾ ਹੈ। ਰਾਜ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਲਈ ਇਹ ਬਜਟ ਸਮਾਗਮ ਇਕ ਵੱਡੀ ਚੁਣੌਤੀ ਸਮਝਿਆ ਜਾ ਰਿਹਾ ਹੈ ਕਿਉਂਕਿ ਰਾਜ ਦੀ ਮੌਜੂਦਾ ਤਰਸਯੋਗ ਹਾਲਤ ਕਾਰਨ ਵਿੱਤ ਮੰਤਰੀ ਕੈਪਟਨ ਸਰਕਾਰ ਵਿਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਤੋਰਨ ਹਿਤ ਵਿੱਤੀ ਸਾਧਨ ਜੁਟਾਉਣ ਲਈ ਕੀ ਕਰਦੇ ਹਨ ਅਤੇ ਰਾਜ ਵਿਚ ਵਿਕਾਸ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਲੋੜੀਂਦੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਿਵੇਂ ਕਰ ਸਕਣਗੇ ਇਹ ਮੌਜੂਦਾ ਕਾਂਗਰਸ ਸਰਕਾਰ ਦੀ ਕਾਮਯਾਬੀ ਦਾ ਪੈਮਾਨਾ ਬਣੇਗਾ। ਮੁੱਖ ਤੌਰ 'ਤੇ ਇਸ ਬਜਟ ਸਮਾਗਮ ਦੌਰਾਨ 22 ਮਾਰਚ ਸਵੇਰ ਦੀ ਬੈਠਕ ਗ਼ੈਰ ਸਰਕਾਰੀ ਕੰਮਕਾਜ ਲਈ ਰੱਖੀ ਗਈ ਹੈ ਜਦੋਂ ਕਿ 23 ਮਾਰਚ ਦੀ ਛੁੱਟੀ ਤੋਂ ਬਾਅਦ ਸਨਿੱਚਰਵਾਰ ਛੁੱਟੀ ਵਾਲੇ ਦਿਨ ਆਉਂਦੇ ਮਾਲੀ ਸਾਲ ਲਈ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਸੇ ਦਿਨ ਚਾਲੂ ਮਾਲੀ ਸਾਲ ਲਈ ਸਪਲੀਮੈਂਟਰੀ ਮੰਗਾਂ ਅਤੇ ਖ਼ਜ਼ਾਨਾ ਬਿੱਲ ਨੂੰ ਵੀ ਪਾਸ ਕੀਤਾ ਜਾਵੇਗਾ ਅਤੇ ਮਹਾਂ ਲੇਖਾਕਾਰ 2016-17 ਲਈ ਲੇਖਿਆਂ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਜਦੋਂ ਕਿ ਬਜਟ ਤਜਵੀਜ਼ਾਂ 'ਤੇ 26 ਮਾਰਚ ਅਤੇ 27 ਮਾਰਚ ਨੂੰ ਬਹਿਸ ਤੋਂ ਬਾਅਦ 28 ਮਾਰਚ ਨੂੰ ਆਉਂਦੇ ਮਾਲੀ ਸਾਲ ਲਈ ਖ਼ਜ਼ਾਨਾ ਬਿੱਲ ਪਾਸ ਕੀਤਾ ਜਾਵੇਗਾ ਅਤੇ ਵਿੱਤੀ ਗਰਾਂਟਾਂ ਅਤੇ ਬਜਟ ਵਿਚਲੀਆਂ ਮੰਗਾਂ 'ਤੇ ਵੀ ਬਹਿਸ ਪੂਰੀ ਕਰ ਕੇ ਇਸੇ ਦਿਨ ਬਿੱਲ ਆਦਿ ਪਾਸ ਕਰਨ ਤੋਂ ਬਾਅਦ ਬਜਟ ਸਮਾਗਮ ਉਠਾ ਦਿੱਤਾ ਜਾਵੇਗਾ। ਅੱਜ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਦੱਸਿਆ ਕਿ ਸਰਕਾਰ ਹਰ ਹਾਲਤ 'ਚ ਤਕਨੀਕੀ ਕਾਰਨਾਂ ਕਰ ਕੇ ਸਾਲਾਨਾ ਬਜਟ ਨੂੰ 28 ਮਾਰਚ ਤੋਂ ਪਹਿਲਾਂ ਪਾਸ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਦੂਜੀਆਂ ਤਕਨੀਕੀ ਕਾਰਵਾਈਆਂ ਲਈ ਲੋੜੀਂਦਾ ਸਮਾਂ ਮਿਲ ਸਕੇ।
ਕਾਂਗਰਸ ਵਿਧਾਨਕਾਰ ਦਲ ਦੀ ਬੈਠਕ 20 ਮਾਰਚ ਨੂੰ
ਕੱਲ੍ਹ ਵਿਧਾਨ ਸਭਾ ਸਮਾਗਮ ਦੇ ਖ਼ਤਮ ਹੋਣ ਤੋਂ ਬਾਅਦ ਦੁਪਹਿਰ ਤਿੰਨ ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਦੇ ਕਮੇਟੀ ਰੂਮ ਵਿਚ ਕਾਂਗਰਸ ਵਿਧਾਨਕਾਰਾਂ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਪਾਰਟੀ ਵਲੋਂ ਬਜਟ ਸਮਾਗਮ ਸਬੰਧੀ ਆਪਣੀ ਰਣਨੀਤੀ ਨੂੰ ਵਿਚਾਰਨ ਤੋਂ ਇਲਾਵਾ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਅਤੇ ਕਾਂਗਰਸ ਵਲੋਂ ਬੋਲਣ ਵਾਲੇ ਬੁਲਾਰਿਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ।


ਖ਼ਬਰ ਸ਼ੇਅਰ ਕਰੋ

ਚਾਰਾ ਘੁਟਾਲੇ ਦੇ ਚੌਥੇ ਮਾਮਲੇ 'ਚ ਵੀ ਲਾਲੂ ਦੋਸ਼ੀ ਕਰਾਰ

* 18 ਹੋਰ ਵੀ ਦੋਸ਼ੀ * ਮਿਸ਼ਰਾ ਸਮੇਤ 12 ਬਰੀ

ਰਾਂਚੀ, 19 ਮਾਰਚ (ਏਜੰਸੀਆਂ ਰਾਹੀਂ)-ਅੱਜ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਜੇਲ੍ਹ ਵਿਚ ਬੰਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਚੌਥੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਇਕ ਹੋਰ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ...

ਪੂਰੀ ਖ਼ਬਰ »

ਲੋਕਾਂ ਲਈ ਕੰਮ ਕਰਨ ਆਏ ਹਾਂ, ਅਦਾਲਤ ਜਾਣ ਦਾ ਸਮਾਂ ਨਹੀਂ

ਸਿਸੋਦੀਆ ਨੇ ਦਿੱਤੀ ਸਫਾਈ

ਨਵੀਂ ਦਿੱਲੀ, 19 ਮਾਰਚ (ਪੀ. ਟੀ. ਆਈ.)-ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੋਂ ਮੁਆਫ਼ੀ ਮੰਗਣ ਕਾਰਨ ਅਲੋਚਨਾ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਚਾਅ ਕਰਦਿਆਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਕਿਸੇ ਹੰਕਾਰ ਦੀ ਲੜਾਈ ...

ਪੂਰੀ ਖ਼ਬਰ »

ਬੇਵਸਾਹੀ ਮਤੇ ਬਾਰੇ ਨੋਟਿਸ ਪੇਸ਼ ਕੀਤੇ ਜਾਣ ਤੋਂ ਇਨਕਾਰ

ਸਪੀਕਰ ਨੇ ਹੰਗਾਮੇ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ, 19 ਮਾਰਚ (ਉਪਮਾ ਡਾਗਾ ਪਾਰਥ)-'ਬੇਵਸਾਹੀ ਮਤਾ ਪੇਸ਼ ਕਰਨਾ ਮੇਰਾ ਫਰਜ਼ ਹੈ, ਪਰ ਜਦ ਤੱਕ ਸਦਨ 'ਚ ਹੰਗਾਮਾ ਰਹੇਗਾ, ਇਹ ਪੇਸ਼ ਕੀਤਾ ਨਹੀਂ ਜਾ ਸਕਦਾ।' ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਰਾਜ ਦੇ ਦਰਜੇ ਦੇ ਮੁੱਦੇ 'ਤੇ ਵਾਈ. ਆਰ. ਐਸ. ...

ਪੂਰੀ ਖ਼ਬਰ »

ਪਾਕਿ 'ਚ 12 ਵਰ੍ਹਿਆਂ ਦੀ ਹਿੰਦੂ ਲੜਕੀ ਅਗਵਾ

ਅੰਮ੍ਰਿਤਸਰ, 19 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਟੰਡੋ ਆਦਮ ਖ਼ਾਂ ਦੇ ਇਤਿਹਾਸਕ ਪਿੰਡ ਓਡੇਰੋ ਲਾਲ (ਝੂਲੇ ਲਾਲ) 'ਚੋਂ ਇੱਕ 12 ਵਰ੍ਹਿਆਂ ਦੀ ਹਿੰਦੂ ਲੜਕੀ ਨੂੰ ਅਗਵਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬਾ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਲਈ ਬੈਂਕਾਂ ਨੂੰ ਕਿੱਥੋਂ ਪੈਸਾ ਦੇਵੇਗੀ ਸਰਕਾਰ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)-ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪੰਜਾਬ ਵਿਚ ਲਗਦੇ ਧਰਨਿਆਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਕੋਲੋਂ ਪੁੱਛਿਆ ਹੈ ਕਿ ਉਹ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਤਿੰਨ ...

ਪੂਰੀ ਖ਼ਬਰ »

ਬੰਗਲਾਦੇਸ਼ ਸੁਪਰੀਮ ਕੋਰਟ ਵਲੋਂ ਖ਼ਾਲਿਦਾ ਜ਼ਿਆ ਦੀ ਜ਼ਮਾਨਤ ਦੇ ਆਦੇਸ਼ 'ਤੇ ਰੋਕ

ਢਾਕਾ, 19 ਮਾਰਚ (ਏਜੰਸੀ)-ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਜ਼ਿਆ ਲਈ ਇਕ ਸਿਆਸੀ ਝਟਕਾ ਮੰਨਿਆ ਜਾ ...

ਪੂਰੀ ਖ਼ਬਰ »

ਸੁੱਚਾ ਸਿੰਘ ਲੰਗਾਹ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)-ਜਬਰ ਜਨਾਹ ਦੇ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਕੁਝ ਸ਼ਰਤਾਂ 'ਤੇ ਨਿਯਮਤ ਜ਼ਮਾਨਤ ਦੇ ਦਿੱਤੀ। ਹਾਈਕੋਰਟ ਨੇ ਕਿਹਾ ਕਿ ਅਦਾਲਤ ਦੀ ਇਜਾਜ਼ਤ ...

ਪੂਰੀ ਖ਼ਬਰ »

2 ਤੋਂ 3 ਫ਼ੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਬਿਜਲੀ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)-ਪਾਵਰਕਾਮ ਦੀ ਮੌਜੂਦਾ ਵਿੱਤੀ ਹਾਲਤ ਤੋਂ ਸਰਕਾਰ ਦੇ ਨਾਲ-ਨਾਲ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵੀ ਚਿੰਤਤ ਹੈ ਤੇ ਇਸ ਨਾਲ ਪਾਵਰਕਾਮ ਨੂੰ ਅਪ੍ਰੈਲ 'ਚ ਬਿਜਲੀ ਵਾਧੇ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਕਿਉਂਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਤਲਵਾੜ ਜੋੜੇ ਨੂੰ ਨੋਟਿਸ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-ਆਰੂਸ਼ੀ-ਹੇਮਰਾਜ ਹੱਤਿਆਕਾਂਡ ਮਾਮਲੇ 'ਚ ਸੁਪਰੀਮ ਕੋਰਟ ਨੇ ਹੇਮਰਾਜ ਦੀ ਪਤਨੀ ਖੁਮਕਲਾ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਸ ਪਟੀਸ਼ਨ 'ਚ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾੜ ਦੀ ਰਿਹਾਈ ਦੇ ਖ਼ਿਲਾਫ਼ ਅਤੇ ਇਲਾਹਬਾਦ ...

ਪੂਰੀ ਖ਼ਬਰ »

ਚਪੜਾਸੀ ਦੀਆਂ 9 ਅਸਾਮੀਆਂ ਲਈ ਪੁੱਜੇ ਹਜ਼ਾਰਾਂ ਨੌਜਵਾਨ

ਬਲਜਿੰਦਰਪਾਲ ਸਿੰਘ ਹੁਸ਼ਿਆਰਪੁਰ, 19 ਮਾਰਚ-ਸਰਕਾਰ ਦੇ ਦਾਅਵੇ ਅਤੇ ਵਾਅਦੇ ਭਾਵੇਂ ਜੋ ਵੀ ਹੋਣ ਪਰ ਸੂਬੇ 'ਚ ਬੇਰੁਜ਼ਗਾਰੀ ਨੌਜਵਾਨਾਂ ਲਈ 'ਜੀਅ ਦਾ ਜੰਜਾਲ' ਬਣੀ ਹੋਈ ਹੈ, ਇਹ ਅੱਜ ਜ਼ਿਲ੍ਹਾ ਕਚਹਿਰੀਆਂ 'ਚ ਭਰਤੀ ਕੀਤੇ ਜਾਣ ਵਾਲੇ ਚਪੜਾਸੀਆਂ ਦੀ ਰੱਖੀ ਇੰਟਰਵਿਊ ਦੌਰਾਨ ...

ਪੂਰੀ ਖ਼ਬਰ »

ਚੰਦਰਸ਼ੇਖਰ ਰਾਓ ਵਲੋਂ ਤੀਜੇ ਫਰੰਟ ਦੀ ਪਹਿਲ ਲਈ ਮਮਤਾ ਨਾਲ ਮੁਲਾਕਾਤ

ਕੋਲਕਾਤਾ, 19 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੈਰ ਭਾਜਪਾ ਤੇ ਗੈਰ ਕਾਂਗਰਸੀ ਫੈਡਰਲ ਫਰੰਟ ...

ਪੂਰੀ ਖ਼ਬਰ »

ਇਰਫ਼ਾਨ ਖ਼ਾਨ ਇਲਾਜ ਲਈ ਲੰਡਨ ਰਵਾਨਾ

ਮੁੰਬਈ, 19 ਮਾਰਚ (ਏਜੰਸੀ)-ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਇਰਫਾਨ ਖ਼ਾਨ ਆਪਣਾ ਇਲਾਜ ਕਰਵਾਉਣ ਲਈ ਲੰਡਨ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਸੀ। ਕਿਹਾ ਜਾ ਰਿਹਾ ਸੀ ਕਿ ਉਹ ਇਲਾਜ ਕਰਵਾਉਣ ਲਈ ਅਮਰੀਕਾ ...

ਪੂਰੀ ਖ਼ਬਰ »

ਜਦੋਂ ਤਕਨੀਕ 'ਤੇ ਸਵਾਲੀਆ ਨਿਸ਼ਾਨ ਲੱਗਣ ਤਾਂ ਉਸ ਦੀ ਪੜਤਾਲ ਜ਼ਰੂਰੀ-ਡਾ: ਅਸ਼ਵਨੀ ਕੁਮਾਰ

ਨਵੀਂ ਦਿੱਲੀ, 19 ਮਾਰਚ (ਉਪਮਾ ਡਾਗਾ ਪਾਰਥ)-ਸਾਬਕਾ ਕਾਨੂੰਨ ਮੰਤਰੀ ਨੇ ਕਾਂਗਰਸ ਦੇ ਪਲੈਨਰੀ ਇਜਲਾਸ 'ਚ ਲਿਆਂਦੇ ਸਿਆਸੀ ਮਤੇ 'ਚ ਬੈਲਟ ਪੇਪਰ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਵੇਂ ਤਕਨੀਕ ਦਾ ਵਿਕਾਸ ਅਗਾਂਹਵਧੂ ਸੋਚ ਦਰਸਾਉਂਦਾ ਹੈ, ਪਰ ...

ਪੂਰੀ ਖ਼ਬਰ »

ਅੱਜ ਪ੍ਰਦਾਨ ਕੀਤੇ ਜਾਣਗੇ ਪਦਮ ਪੁਰਸਕਾਰ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਭਲਕੇ ਸਾਲ 2018 ਲਈ ਗਣਤੰਤਰ ਦਿਵਸ ਮੌਕੇ ਐਲਾਨੇ 84 ਪਦਮ ਪੁਰਸਕਾਰਾਂ 'ਚੋਂ 41 ਨਾਮਵਰ ਸਖਸ਼ੀਅਤਾਂ ਨੂੰ ਪ੍ਰਤਿਸ਼ਠਾਵਾਨ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ...

ਪੂਰੀ ਖ਼ਬਰ »

ਭਾਰਤ ਦੇ ਫ਼ਲਸਫ਼ਿਆਂ 'ਚ ਸ਼ਾਂਤੀ, ਏਕਤਾ ਤੇ ਸਦਭਾਵਨਾ-ਮੋਦੀ

ਜੈਪੁਰ, 19 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅਜਮੇਰ ਸ਼ਰੀਫ਼ 'ਚ ਹਜ਼ਰਤ ਖ਼ਵਾਜ਼ਾ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸ਼ਾਂਤੀ, ਏਕਤਾ ਤੇ ...

ਪੂਰੀ ਖ਼ਬਰ »

ਹੋਂਦ ਚਿੱਲੜ ਮਾਮਲੇ 'ਚ 4 ਅਧਿਕਾਰੀਆਂ ਖ਼ਿਲਾਫ਼ ਹਾਈਕੋਰਟ 'ਚ ਸੁਣਵਾਈ ਅੱਜ

ਹਿਸਾਰ, 19 ਮਾਰਚ (ਅਜੀਤ ਬਿਊਰੋ)-ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪੰਜਾਬ ਹਰਿਆਣਾ ਹਾਈਕੋਰਟ 'ਚ ਪਾਈ ਗਈ ਪਟੀਸ਼ਨ ਨੰ. 17337 ਤਹਿਤ ਮਾਨਯੋਗ ਹਰੀਪਾਲ ਵਰਮਾ ਦੀ ਅਦਾਲਤ 'ਚ ਅਹਿਮ ਸੁਣਵਾਈ 20 ਮਾਰਚ ਨੂੰ ਹੋਵੇਗੀ। ਕੇਸ ਦੀ ...

ਪੂਰੀ ਖ਼ਬਰ »

2 ਜੀ ਮਾਮਲਾ

ਰਾਜਾ, ਕੰਨੀਮੋਝੀ ਅਤੇ ਹੋਰਾਂ ਦੀ ਰਿਹਾਈ ਖ਼ਿਲਾਫ਼ ਈ. ਡੀ. ਹਾਈਕੋਰਟ ਪੁੱਜਾ

ਨਵੀਂ ਦਿੱਲੀ, 19 ਮਾਰਚ (ਏਜੰਸੀ)-ਯੂ. ਪੀ. ਏ.-2 ਕਾਰਜਕਾਲ 'ਚ ਹੋਏ 2ਜੀ ਘੁਟਾਲਾ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਇਕ ਵਾਰ ਫਿਰ ਮੁਸ਼ਕਿਲਾਂ 'ਚ ਘਿਰ ਸਕਦੇ ਹਨ। ਸੋਮਵਾਰ ਨੂੰ ਈ. ਡੀ. ਨੇ ਏ. ਰਾਜਾ, ਡੀ. ਐਮ. ਕੇ. ਦੀ ਸੰਸਦ ਮੈਂਬਰ ਕੰਨੀਮੋਝੀ ਅਤੇ ਹੋਰਾਂ ਦੀ 2ਜੀ ਮਾਮਲੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਹਮਾਇਤ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-23 ਮਾਰਚ ਤੋਂ ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ਅੰਦੋਲਨ ਸ਼ੁਰੂ ਕਰਨ ਜਾ ਰਹੇ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਕਰਨ ਲਈ ਸੱਦੀ ਗਈ ਮੀਟਿੰਗ 'ਚ 50 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਭਾਰਤ ਵਲੋਂ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਨਾ ਕਰਨ 'ਤੇ ਪਾਕਿਸਤਾਨ ਨੇ ਨਿਰਾਸ਼ਾ ਪ੍ਰਗਟਾਈ

ਇਸਲਾਮਾਬਾਦ, 19 ਮਾਰਚ (ਏਜੰਸੀ)-ਪਾਕਿਸਤਾਨ ਨੇ ਅੱਜ 500 ਪਾਕਿਸਤਾਨੀ ਸ਼ਰਧਾਲੂਆਂ ਨੂੰ ਅਜਮੇਰ 'ਚ ਖ਼ਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੀ ਯਾਤਰਾ ਲਈ ਭਾਰਤ ਵਲੋਂ ਵੀਜ਼ਾ ਨਾ ਜਾਰੀ ਕਰਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਇਕ ਬਿਆਨ 'ਚ ਦੱਸਿਆ ਕਿ ਇਹ ਯਾਤਰਾ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਕੇਨਰਾ ਬੈਂਕ ਦੇ ਸਾਬਕਾ ਸੀ.ਐਮ.ਡੀ. ਖ਼ਿਲਾਫ਼ ਦੋਸ਼ਪੱਤਰ ਦਾਇਰ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਅੱਜ ਕੇਨਰਾ ਬੈਂਕ ਦੇ ਸਾਬਕਾ ਚੇਅਰਮੈਨ-ਕਮ- ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ) ਆਰ. ਕੇ. ਦੁਬੇ ਅਤੇ 2 ਕਾਰਜਕਾਰੀ ਨਿਰਦੇਸ਼ਕਾਂ ਖ਼ਿਲਾਫ਼ 2013 'ਚ 68 ਕਰੋੜ ਰੁਪਏ ਦੇ ਕਰਜ਼ੇ ਨੂੰ ਮਨਜ਼ੂਰ ਕਰਨ 'ਚ ਅਣਗਹਿਲੀ ...

ਪੂਰੀ ਖ਼ਬਰ »

ਭਾਰਤ ਵਲੋਂ ਪਾਕਿ ਡਿਪਟੀ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ, 19 ਮਾਰਚ (ਏਜੰਸੀ)-ਭਾਰਤ ਨੇ ਅੱਜ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਪਾਕਿਸਤਾਨੀ ਸੈਨਾ ਵਲੋਂ ਬਿਨਾਂ ਭੜਕਾਹਟ ਕੀਤੀ ਗੋਲੀਬਾਰੀ, ਜਿਸ ਵਿਚ ਪੰਜ ਆਮ ਨਾਗਰਿਕ ਮਾਰੇ ਗਏ ਸਨ, ਵਿਰੁੱਧ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਘਟਨਾ ਨੂੰ ਬਹੁਤ ...

ਪੂਰੀ ਖ਼ਬਰ »

ਗਿਲਾਨੀ ਨੇ ਹੁਰੀਅਤ ਦੇ ਚੇਅਰਮੈਨ ਦਾ ਅਹੁਦਾ ਛੱਡਿਆ

ਸ੍ਰੀਨਗਰ, 19 ਮਾਰਚ (ਮਨਜੀਤ ਸਿੰਘ)- ਹੁਰੀਅਤ ਦੇ ਵੱਖਵਾਦੀ ਧੜੇ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਅੱਜ ਇਕ ਵੱਡਾ ਫ਼ੈਸਲਾ ਲੈਂਦਿਆ ਇਸ ਦੇ ਚੇਅਰਮੈਨ ਦੇ ਅਹੁਦੇ 'ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਸਥਾਨ 'ਤੇ ਪਾਰਟੀ ਦੇ ਸੱਕਤਰ ਜਰਨਲ ਤੇ ਉਨ੍ਹਾਂ ਦੇ ਕਈ ...

ਪੂਰੀ ਖ਼ਬਰ »

ਹਿੰਦੀ ਸਾਹਿਤ ਦੇ ਕਵੀ ਕੇਦਾਰਨਾਥ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਗਿਆਨਪੀਠ ਪੁਰਸਕਾਰ ਜੇਤੂ ਤੇ ਹਿੰਦੀ ਸਾਹਿਤ ਦੇ ਮਹਾਨ ਕਵੀ ਕੇਦਾਰਨਾਥ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਨਿਮੋਣੀਆਂ ਦੀ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਏਮਜ਼ ਵਿਖੇ ਇਲਾਜ਼ ਚੱਲ ਰਿਹਾ ਸੀ। ਕੇਦਾਰਨਾਥ ਸਿੰਘ ਦੀ ...

ਪੂਰੀ ਖ਼ਬਰ »

ਹੁਣ ਨਹੀਂ ਆਵੇਗਾ ਨਵਾਂ ਤਨਖਾਹ ਕਮਿਸ਼ਨ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਪਿਛਲੇ ਕਈ ਦਿਨਾਂ ਤੋਂ ਚਰਚਾ ਹੈ ਕਿ 1 ਅਪ੍ਰੈਲ ਤੋਂ 7ਵੇਂ ਪੇਅ ਕਮਿਸ਼ਨ ਤਹਿਤ ਵਧੀ ਹੋਈ ਤਨਖਾਹ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਤੇ ਮੋਦੀ ਸਰਕਾਰ ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਕਰਨ ...

ਪੂਰੀ ਖ਼ਬਰ »

ਟਕਲਾ 28 ਤੱਕ ਸੀ. ਬੀ. ਆਈ. ਹਿਰਾਸਤ 'ਚ

ਮੁੰਬਈ/ਨਵੀਂ ਦਿੱਲੀ, 19 ਮਾਰਚ (ਏਜੰਸੀ)-ਪਾਕਿਸਤਾਨ 'ਚ ਲੁਕੇ ਬੈਠੇ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੇ ਨੇੜਲੇ ਸਾਥੀ ਯਾਸੀਨ ਮਨਸੂਰ ਮੁਹੰਮਦ ਫਾਰੂਕ ਉਰਫ਼ ਫ਼ਾਰੂਕ ਟਕਲਾ ਜਿਸ ਨੂੰ ਟਾਡਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਨੂੰ ਅੱਜ ਟਾਡਾ ਅਦਾਲਤ ਨੇ 28 ਮਾਰਚ ਤੱਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX