ਤਾਜਾ ਖ਼ਬਰਾਂ


ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  54 minutes ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  55 minutes ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  about 2 hours ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  about 3 hours ago
ਕਾਬੁਲ, 15 ਅਕਤੂਬਰ - ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬੀ ਗਜਨੀ ਸੂਬੇ 'ਚ ਸੋਮਵਾਰ ਨੂੰ ਗੱਠਜੋੜ ਸੈਨਾ ਦੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 13 ਅੱਤਵਾਦੀ ਮਾਰੇ ਗਏ । ਇਹ ਜਾਣਕਾਰੀ ਅਫ਼ਗਾਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਵੱਲੋਂ ਦਿੱਤੀ ਗਈ....
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  about 4 hours ago
ਰਾਏਕੋਟ, 15 ਅਕਤੂਬਰ (ਨਾਮਪ੍ਰੀਤ ਸਿੰਘ ਗੋਗੀ, ਸੁਸ਼ੀਲ) - ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਨਾ ਸਦਰ ਰਾਏਕੋਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਕਿੱਲੋ ....
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 4 hours ago
ਮਾਸਕੋ, 15 ਅਕਤੂਬਰ - ਰੂਸ ਦੇ ਪੂਰਬੀ ਤਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 5 hours ago
ਬੈਂਗਲੁਰੂ, 15 ਅਕਤੂਬਰ - ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਮੌਕੇ 'ਤੋ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ....
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  about 5 hours ago
ਦੇਹਰਾਦੂਨ, 15 ਅਕਤੂਬਰ - ਉਤਰਾਖੰਡ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁੱਕਾ ਹੈ। 18 ਨਵੰਬਰ ਨੂੰ ਇਨ੍ਹਾਂ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ 92 'ਚੋਂ 84 ਨਗਰ ...
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  about 5 hours ago
ਰਾਏਕੋਟ, 15 ਅਕਤੂਬਰ (ਨਾਮ ਪ੍ਰੀਤ ਸਿੰਘ ਗੋਗੀ, ਸੁਸ਼ੀਲ) - ਹਲਕਾ ਰਾਏਕੋਟ ਦੀਆਂ ਦੋ ਮਹੱਤਵਪੂਰਨ ਸੜਕਾਂ ਰਾਏਕੋਟ ਤੋਂ ਜਗਰਾਉਂ ਅਤੇ ਹਲਵਾਰਾ ਤੋਂ ਪੱਖੋਵਾਲ ਤੱਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈ ਇੰਦਰਾ ਸਿੰਗਲਾ....
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  about 6 hours ago
ਭੋਪਾਲ, 15 ਅਕਤੂਬਰ- ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਨਿਕਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਮੋਦੀ ਦੇ ਦਿਲ 'ਚ ਦੱਬੇ-ਕੁਚਲੇ ਲੋਕਾਂ ਲਈ ਥਾਂ ਨਹੀਂ ਹੈ। ਉਹ...
ਦਿੱਲੀ ਹਾਈਕੋਰਟ ਨੇ ਦਿੱਤੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ
. . .  about 6 hours ago
ਨਵੀਂ ਦਿੱਲੀ, 15 ਅਕਤੂਬਰ - ਦਿੱਲੀ ਹਾਈਕੋਰਟ ਨੇ ਤਿਹਾੜ ਜੇਲ੍ਹ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਹਾਈਕੋਰਟ ਨੇ ਤਿਹਾੜ ਜੇਲ੍ਹ ਦੇ ਡੀ.ਜੀ. ਅਤੇ ਪੀ.ਡਬਲਯੂ.ਡੀ. ਦੇ ਸਕੱਤਰ ਨੂੰ ਕੈਮਰਿਆਂ ਨੂੰ ਲਗਾਉਣ ਸੰਬੰਧੀ ਇਕ ਬੈਠਕ ਕਰਨ....
ਜੰਮੂ-ਕਸ਼ਮੀਰ 'ਚ ਪੁਲਿਸ ਕਰਮਚਾਰੀਆਂ ਤੋਂ ਬੰਦੂਕਾਂ ਖੋਹ ਕੇ ਫ਼ਰਾਰ ਹੋਏ ਅੱਤਵਾਦੀ
. . .  about 6 hours ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀ ਇੱਕ ਸੇਵਾ ਮੁਕਤ ਪੁਲਿਸ ਕਰਮਚਾਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਤੋਂ ਦੋ ਬੰਦੂਕਾਂ ਖੋਹ ਕੇ ਫ਼ਰਾਰ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ....
ਪਰਾਲੀ ਮਾਮਲੇ 'ਤੇ ਬੋਲੇ ਕੈਪਟਨ- ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਦਾ ਕੇਂਦਰ ਸਰਕਾਰ ਨਹੀਂ ਦੇ ਰਹੀ ਕੋਈ ਜਵਾਬ
. . .  about 6 hours ago
ਚੰਡੀਗੜ੍ਹ, 15 ਅਕਤੂਬਰ- ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਲਈ ਉਹ ਕਾਨੂੰਨੀ ਤੌਰ 'ਤੇ ਬੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੜਨ ਕਾਰਨ ਪੈਦਾ ਹੋਣ ਵਾਲੀ...
ਸ਼ਰਾਬ ਦੀ ਫੈਕਟਰੀ 'ਚ ਧਮਾਕੇ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 7 hours ago
ਦਸੂਹਾ, 15 ਅਕਤੂਬਰ (ਚੰਦਨ ਕੌਸ਼ਲ)- ਏ. ਬੀ. ਸ਼ੂਗਰ ਮਿੱਲ ਦਸੂਹਾ ਵਿਖੇ ਅੱਜ ਸ਼ਰਾਬ ਦੀ ਇੱਕ ਫੈਕਟਰੀ ਦੇ ਬਾਇਲਰ 'ਚ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਧਮਾਕਾ ਕਿਸ ਤਰ੍ਹਾਂ ਦਾ ਹੋਇਆ...
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਦੀ ਮੌਤ
. . .  about 7 hours ago
ਲਖਨਊ, 15 ਅਕਤੂਬਰ- ਉੱਤਰ ਪ੍ਰਦੇਸ਼ 'ਚ ਆਗਰਾ-ਲਖਨਊ ਐਕਸਪ੍ਰੈੱਸਵੇਅ 'ਤੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ....
ਕੈਪਟਨ ਨੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਤੋਂ ਕੀਤਾ ਇਨਕਾਰ
. . .  about 6 hours ago
ਲੁਟੇਰਿਆਂ ਨੇ ਦਿਨ-ਦਿਹਾੜੇ ਮੈਨੇਜਰ ਨੂੰ ਗੋਲੀ ਮਾਰ ਕੇ ਲੁੱਟੇ ਲੱਖਾਂ ਰੁਪਏ
. . .  about 7 hours ago
ਕਸ਼ਮੀਰੀ ਵਿਦਿਆਰਥੀਆਂ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਛੱਡਣਾ ਮੰਦਭਾਗਾ - ਓਵੈਸੀ
. . .  about 8 hours ago
ਆਉਂਦੇ ਵਿਧਾਨ ਸਭਾ ਸੈਸ਼ਨ 'ਚ ਅਧਿਆਪਕਾਂ ਦੇ ਮਸਲੇ 'ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ- ਕੈਪਟਨ
. . .  about 8 hours ago
ਐੱਮ. ਜੇ. ਅਕਬਰ ਨੇ ਪ੍ਰਿਯਾ ਰਮਾਣੀ 'ਤੇ ਕੀਤਾ ਮਾਣਹਾਨੀ ਦਾ ਕੇਸ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਟਿਆਲਾ

ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਨੇ 230 ਕਰੋੜ ਰੁਪਏ ਘਾਟੇ ਦੇ ਬਜਟ 'ਤੇ ਲਾਈ ਮੋਹਰ

ਪਟਿਆਲਾ, 19 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਬਾਅਦ ਦੁਪਹਿਰ ਤਿੰਨ ਵਜੇ ਸਿੰਡੀਕੇਟ ਦੀ ਬੈਠਕ ਹੋਈ ਜਿਸ ਵਿਚ ਉਪ-ਕੁਲਪਤੀ ਡਾ. ਬੀ.ਐਸ. ਘੁੰਮਣ, ਸੈਕਟਰੀ ਉਚੇਰੀ ਸਿੱਖਿਆ ਪੰਜਾਬ ਐਸ.ਕੇ. ਸੰਧੂ, ਨਿਰਦੇਸ਼ਕ ਭਾਸ਼ਾ ਵਿਭਾਗ ...

ਪੂਰੀ ਖ਼ਬਰ »

ਡੀ. ਸੀ. ਵਲੋਂ ਬਣਵਾਈ ਵੀਡੀਓ ਸੀ. ਡੀ. ਵਿਚ ਪਈਆਂ ਜਾਅਲੀ ਵੋਟਾਂ ਦਾ ਹੋਇਆ ਖ਼ੁਲਾਸਾ

ਪਟਿਆਲਾ, 19 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਦੇ ਡਿਪਟੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਨਗਰ ਨਿਗਮ ਪਟਿਆਲਾ ਦੀਆਂ ਹੋਈਆਂ ਚੋਣਾਂ ਸਬੰਧੀ ਵੀਡੀਓ ਸੀ.ਡੀ. ਜਾਰੀ ਕਰਕੇ ਕਾਂਗਰਸ 'ਤੇ ਜਾਅਲੀ ...

ਪੂਰੀ ਖ਼ਬਰ »

ਨਿਗਮ ਦਾ ਸਰਕਾਰੀ ਵਿਭਾਗਾਂ ਵੱਲ ਪਾਣੀ ਦੇ ਬਿਲ ਦਾ ਬਕਾਇਆ ਹੀ 80 ਲੱਖ ਖੜ੍ਹਾ

ਪਟਿਆਲਾ, 19 ਮਾਰਚ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦਾ ਸਰਕਾਰੀ ਵਿਭਾਗਾਂ ਵੱਲ 80 ਲੱਖ ਰੁਪਏ ਦੇ ਕਰੀਬ ਬਕਾਇਆ ਮੌਜੂਦਾ ਸਮੇਂ ਅਧਿਕਾਰੀਆਂ ਦੇ ਅਵੇਸਲੇ ਰਵੱਈਏ ਕਾਰਨ ਖੜ੍ਹਾ ਹੈ | ਪਟਿਆਲੇ ਵਿਚਲੀਆਂ ਸਰਕਾਰੀ ਕੋਠੀਆਂ, ਦਫ਼ਤਰਾਂ ਆਦਿ ਦਾ ਹੀ ਇਹ ਰੁਪਈਆ ਖੜ੍ਹਾ ਰਹਿਣਾ ...

ਪੂਰੀ ਖ਼ਬਰ »

ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਅੰਤਰਰਾਜੀ ਗਰੋਹ ਕਾਬੂ

ਪਾਤੜਾਂ, 19 ਮਾਰਚ (ਜਗਦੀਸ਼ ਸਿੰਘ ਕੰਬੋਜ)-ਲੋਕਾਂ ਨੂੰ ਆਸਾਨ ਕਿਸ਼ਤਾਂ 'ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲੇ ਅੰਤਰਰਾਜੀ ਗਰੋਹ ਨੂੰ ਕਾਬੂ ਕਰਨ ਵਿਚ ਪਾਤੜਾਂ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ | ਫੜੇ ਗਏ ਇਨ੍ਹਾਂ ਕਥਿਤ ...

ਪੂਰੀ ਖ਼ਬਰ »

ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਫਾਰਮ ਵਿਖੇ ਕਿਸਾਨ ਮੇਲਾ ਲਗਵਾਇਆ ਕਿਸਾਨ ਖੇਤੀ ਵਿਭਿੰਨਤਾ ਨਾਲ ਆਪਣੀ ਆਮਦਨ ਵਧਾਉਣ-ਡਾ. ਨੰਦਾ

ਪਟਿਆਲਾ, 19 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਫਾਰਮ ਪਟਿਆਲਾ ਵਿਖੇ ਲੱਗੇ ਇਕ ਦਿਨਾ ਕਿਸਾਨ ਮੇਲੇ 'ਚ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕਾਰ ਚੋਰੀ ਕਰਨ ਦੇ ਮਾਮਲੇ 'ਚ ਇਕ ਕਾਬੂ ਤੇ ਬਾਕੀਆਂ ਦੀ ਭਾਲ ਜਾਰੀ

ਪਟਿਆਲਾ, 19 ਮਾਰਚ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਸ਼ਹਿਰ ਚ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ | ਉਪ ਪੁਲਿਸ ...

ਪੂਰੀ ਖ਼ਬਰ »

ਟਿੱਪਰ ਦੇ ਟਾਇਰ ਚੋਰੀ ਕਰਨ ਦੇ ਮਾਮਲੇ 'ਚ ਚਾਰ ਗਿ੍ਫ਼ਤਾਰ

ਪਟਿਆਲਾ, 19 ਮਾਰਚ (ਆਤਿਸ਼ ਗੁਪਤਾ)-ਪਿਛਲੇ ਦੀਨੀ ਦੇ ਰਾਜਪੁਰਾ ਸਰਹਿੰਦ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਖੜ੍ਹੇ ਟਿੱਪਰ ਦੇ ਟਾਇਰ ਸਮੇਤ ਹੋਰ ਸਾਮਾਨ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ | ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਵੱਲੋਂ ਚਾਰ ...

ਪੂਰੀ ਖ਼ਬਰ »

ਯੂਨੀਵਰਸਿਟੀ ਆਫ਼ ਸਾਊਥ ਅਮਰੀਕਾ ਵਲੋਂ ਡਾ. ਉੱਭਾ ਨੂੰ ਡੀ. ਲਿਟ. ਦੀ ਡਿਗਰੀ ਪ੍ਰਦਾਨ

ਪਟਿਆਲਾ, 19 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਯੂਨੀਵਰਸਿਟੀ ਆਫ਼ ਸਾਊਥ ਅਮਰੀਕਾ ਵਲੋਂ ਅਕਾਦਮਿਕ ਖੇਤਰ ਵਿਚ ਪਾਏ ਯੋਗਦਾਨ ਲਈ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੂੰ ਡਾਕਟਰ ਆਫ਼ ਲੈਟਰ (ਡੀ. ਲਿਟ.) ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ | ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਕਰਨ ਸਬੰਧੀ ਪਤੀ-ਪਤਨੀ ਸਮੇਤ ਤਿੰਨ ਨਾਮਜ਼ਦ

ਪਟਿਆਲਾ, 19 ਮਾਰਚ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਤੀ-ਪਤਨੀ ਸਮੇਤ ਤਿੰਨ ਦੇ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ 'ਚ ਜਿਉਣਾ ...

ਪੂਰੀ ਖ਼ਬਰ »

ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

ਬਹਾਦਰਗੜ੍ਹ, 19 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਕਾਲਜ ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਮੁੱਖ ਮਹਿਮਾਨ ਕਾਲਜ ਦੇ ਮੈਨੇਜਿੰਗ ਨਿਰਦੇਸ਼ਕ ਲਾਲ ਸਿੰਘ ਟਿਵਾਣਾ ਅਤੇ ...

ਪੂਰੀ ਖ਼ਬਰ »

ਸਟੇਟ ਸੂਚਨਾ ਕਮਿਸ਼ਨਰ ਗਰਗ ਦਾ ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸਨਮਾਨ

ਪਟਿਆਲਾ, 19 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਸਮਾਜ ਸੇਵੀ ਦੇ ਕਾਰਜ ਤੇ ਸਮਾਜ ਵਿਚ ਫੈਲ ਰਹੀਆਂ ਲਾਹਨਤਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਹ ਵਿਚਾਰ ਸ੍ਰੀ ਸੰਜੀਵ ਗਰਗ ਸਟੇਟ ਸੂਚਨਾ ਕਮਿਸ਼ਨਰ ਪੰਜਾਬ ਨੇ ...

ਪੂਰੀ ਖ਼ਬਰ »

ਪਬਲਿਕ ਕਾਲਜ ਸਮਾਣਾ ਵਿਚ ਮੋਕ ਇੰਟਰਵਿਊ ਕਰਵਾਈ

ਸਮਾਣਾ, 19 ਮਾਰਚ (ਪ੍ਰੀਤਮ ਸਿੰਘ ਨਾਗੀ)-ਪਬਲਿਕ ਕਾਲਜ ਸਮਾਣਾ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਲਈ ਮੋਕ ਇੰਟਰਵਿਊ ਕਰਵਾਈ ਗਈ ਤਾਂ ਜੋ ਉਨ੍ਹਾਂ ਨੂੰ ਜ਼ਿੰਦਗੀ ਵਿਚ ਦਿੱਤੀ ਜਾਣ ਵਾਲੀ ਇੰਟਰਵਿਊ ਲਈ ਤਿਆਰ ਕੀਤਾ ਜਾ ਸਕੇ | ਇਸ ਵਿਚ ਬੀ.ਕਾਮ-3, ...

ਪੂਰੀ ਖ਼ਬਰ »

ਤੀਰ-ਅੰਦਾਜ਼ ਸੰਗਮਪ੍ਰੀਤ ਸਿੰਘ ਦੀ ਵਿਸ਼ਵ ਕੱਪ ਲਈ ਚੋਣ

ਪਟਿਆਲਾ, 19 ਮਾਰਚ (ਚਹਿਲ)-ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਸੰਗਮਪ੍ਰੀਤ ਸਿੰਘ ਬੀਸਲਾ ਦੀ ਵਿਸ਼ਵ ਤੀਰ-ਅੰਦਾਜ਼ੀ ਕੱਪਾਂ ਲਈ ਚੋਣ ਹੋਈ ਹੈ | ਵਿਸ਼ਵ ਕੱਪ ਅਗਲੇ ਮਹੀਨੇ ਚੀਨ ਅਤੇ ਤੁਰਕੀ 'ਚ ਹੋਣੇ ਹਨ | ਕੋਚ ਜੀਵਨਜੋਤ ਸਿੰਘ ਤੇਜਾ ਨੇ ਦੱਸਿਆ ਕਿ ਸੰਗਮਪ੍ਰੀਤ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ 'ਚੋਂ ਪੰਜਾਬੀ ਯੂਨੀਵਰਸਿਟੀ ਲਈ ਚਾਂਦੀ ਅਤੇ ਕਾਂਸੀ ਦਾ 1-1 ਤਗਮਾ ਜਿੱਤ ਚੁੱਕਿਆ ਹੈ | ਉਹ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਸਿਖਲਾਈ ਕੇਂਦਰ ਵਿਖੇ ਕੋਚ ਤੇਜਾ ਅਤੇ ਗੌਰਵ ਸ਼ਰਮਾ ਕੋਲੋਂ ਸਿਖਲਾਈ ਲੈ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਸ਼ਿਵ ਸ਼ਿਵਾ ਗੈਸ ਕੰਪਨੀ ਨੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਕੈਂਪ ਲਾਇਆ

ਸ਼ੁਤਰਾਣਾ, 19 ਮਾਰਚ (ਬਲਦੇਵ ਸਿੰਘ ਮਹਿਰੋਕ)-ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀਆਂ ਹਦਾਇਤਾਂ ਤਹਿਤ ਸ਼ਿਵ ਸ਼ਿਵਾ ਗੈਸ ਏਜੰਸੀ ਪਾਤੜਾਂ ਵਲੋਂ ਕਸਬਾ ਸ਼ੁਤਰਾਣਾ ਵਿਖੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋਕਾਂ ਨੂੰ ਐੱਲ.ਪੀ.ਜੀ ਗੈਸ ਦੀ ਵਰਤੋਂ ਕਰਨ ਸਬੰਧੀ ...

ਪੂਰੀ ਖ਼ਬਰ »

ਨਾਭਾ ਵਿਖੇ 23 ਨੂੰ ਹੋਣ ਵਾਲੇ ''7ਵੇਂ ਇਨਕਲਾਬੀ ਨਾਟਕ ਮੇਲੇ'' ਦਾ ਪੋਸਟਰ ਜਾਰੀ

ਨਾਭਾ, 19 ਮਾਰਚ (ਕਰਮਜੀਤ ਸਿੰਘ)-ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਯੂਥ ਕਲਚਰ ਐਾਡ ਵੈਲਫੇਅਰ ਕਲੱਬ ਨਾਭਾ ਵੱਲੋਂ ਗੁਰੂ ਤੇਗ਼ ਬਹਾਦਰ ਨਗਰ, ਚੌਧਰੀਮਾਜਰਾ ਰੋਡ, ਨਾਭਾ ਵਿਖੇ 23 ਮਾਰਚ ਦਿਨ ...

ਪੂਰੀ ਖ਼ਬਰ »

5 ਦੇ ਕਰੀਬ ਬਾਹਰਲੀਆਂ ਕਾਲੋਨੀਆਂ ਲਈ ਡੇਢ ਕਰੋੜ ਦਾ ਚੈੱਕ ਮੰਤਰੀ ਨੇ ਪ੍ਰਧਾਨ ਨਗਰ ਕੌਾਸਲ ਨੂੰ ਸੌਾਪਿਆ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੀਆਂ 5 ਦੇ ਕਰੀਬ ਬਾਹਰਲੀਆਂ ਕਾਲੋਨੀਆਂ ਦੇ ਵਿਕਾਸ ਕਾਰਜਾਂ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ | ਜਿਸ ਸਬੰਧੀ ਡੇਢ ਕਰੋੜ ਰੁਪਏ ਦੀ ਰਕਮ ਦਾ ਚੈੱਕ ਵਿਧਾਇਕ ਨਾਭਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਗਰ ...

ਪੂਰੀ ਖ਼ਬਰ »

ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਨਿਰੀਖਣ ਕੈਂਪ ਕੱਲ੍ਹ

ਨਾਭਾ, 19 ਮਾਰਚ (ਕਰਮਜੀਤ ਸਿੰਘ)-ਸਥਾਨਕ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਹਰਸ਼ ਸਹਿਗਲ ਦੀ ਯਾਦ ਨੂੰ ਸਮਰਪਿਤ ਹਰਸ਼ ਬਲੱਡ ਡੋਨਰ ਸੁਸਾਇਟੀ ਵੱਲੋਂ ਕੱਲ੍ਹ 21 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦਾ ਮੁਫ਼ਤ ...

ਪੂਰੀ ਖ਼ਬਰ »

ਜਲਾਲਪੁਰ ਵਿਖੇ ਕਿਸਾਨ ਦੀਆਂ 3 ਦੁਧਾਰੂ ਮੱਝਾਂ ਚੋਰੀ, ਲੱਖਾਂ ਦਾ ਨੁਕਸਾਨ

ਬਨੂੜ, 19 ਮਾਰਚ (ਭੁਪਿੰਦਰ ਸਿੰਘ)-ਪਿੰਡ ਜਲਾਲਪੁਰ ਵਿਖੇ ਬੀਤੀ ਰਾਤ ਇਕ ਕਿਸਾਨ ਦੀਆਂ ਚੋਰ 3 ਦੁਧਾਰੂ ਮੱਝਾਂ ਖ਼ੋਲ ਕੇ ਲੈ ਗਏ | ਜਿਸ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਮੱਝਾਂ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 4 ਸੀ ਤੇ ਉਨ੍ਹਾਂ ਦੀ ਇਹ ਕਾਰਵਾਈ ...

ਪੂਰੀ ਖ਼ਬਰ »

ਸ੍ਰੀ ਨੈਨਾ ਦੇਵੀ ਮਾਤਾ ਦੇ ਦਰਸ਼ਨਾਂ ਲਈ ਕੀਤੀ ਬੱਸ ਰਵਾਨਾ

ਪਟਿਆਲਾ, 19 ਮਾਰਚ (ਧਰਮਿੰਦਰ ਸਿੰਘ ਸਿੱਧੂ)-ਜੈ ਭਵਾਨੀ ਸ੍ਰੀ ਨੈਨਾ ਦੇਵੀ ਮਾਤਾ ਸੇਵਾ ਸੁਸਾਇਟੀ ਪਟਿਆਲਾ ਅਤੇ ਸ਼ਿਵ ਸੈਨਾ ਸ਼ੇਰ-ਏ-ਹਿੰਦ ਵੱਲੋਂ 32ਵੀਂ ਵਾਰ ਮੁਫ਼ਤ ਬੱਸ ਯਾਤਰਾ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਸ੍ਰੀ ਨੈਣਾਂ ਦੇਵੀ ਮਾਤਾ ਦੇ ਦਰਸ਼ਨਾਂ ਲਈ ...

ਪੂਰੀ ਖ਼ਬਰ »

ਦੇਵੀਗੜ੍ਹ ਇਲਾਕੇ 'ਚੋਂ ਅਕਾਲੀ ਵਰਕਰਾਂ ਦਾ ਵੱਡਾ ਜਥਾ ਚੰਡੀਗੜ੍ਹ ਜਾਵੇਗਾ-ਈਸਰਹੇੜੀ

ਦੇਵੀਗੜ੍ਹ, 19 ਮਾਰਚ (ਮੁਖ਼ਤਿਆਰ ਸਿੰਘ ਨੌਗਾਵਾਂ)-20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ | ਇਸ ਦੌਰਾਨ ਪੰਜਾਬ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਨੂੰ ਅੰਦਰੋਂ ਤੇ ਬਾਹਰੋਂ ਵੱਡੇ ਪੱਧਰ 'ਤੇ ਘੇਰਿਆ ਜਾਵੇਗਾ | ਇਸ ਬਾਰੇ ਹੋਰ ਜਾਣਕਾਰੀ ...

ਪੂਰੀ ਖ਼ਬਰ »

ਆਬਕਾਰੀ ਤੇ ਕਰ ਵਿਭਾਗ ਦੇ ਪੈਨਸ਼ਨਰਾਂ 'ਚ ਭਾਰੀ ਰੋਸ

ਪਟਿਆਲਾ, 19 ਮਾਰਚ (ਜ.ਸ. ਢਿੱਲੋਂ)-ਆਬਕਾਰੀ ਤੇ ਕਰ ਵਿਭਾਗ ਨਾਲ ਸਬੰਧਿਤ ਪੈਨਸ਼ਨਰਜ਼ ਵੈਲਫੇਅਰ ਐਸੋ: ਦੀ ਇਕ ਬੈਠਕ ਇੱਥੇ ਹੋਈ | ਇਸ ਮੌਕੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਦਲਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਮਹੀਨਾਵਾਰ ਬੈਠਕ 'ਚ ਪੈਨਸ਼ਨਰਾਂ ਨੇ ਪੇਸ਼ ...

ਪੂਰੀ ਖ਼ਬਰ »

24 ਨੂੰ ਇੰਪਲਾਈਜ਼ ਫੈਡਰੇਸ਼ਨ ਪਟਿਆਲਾ ਦੇ ਵਰਕਰ ਕਰਨਗੇ ਵਿਧਾਨ ਸਭਾ ਵੱਲ ਮਾਰਚ

ਪਟਿਆਲਾ, 19 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਮੁਲਾਜ਼ਮ ਵਰਗ ਨੂੰ ਪੰਜਾਬ ਸਰਕਾਰ ਤੋਂ ਵੱਡੀਆਂ ਆਸਾਂ ਸੀ ਪਰ ਇਕ ਸਾਲ ਦੇ ਵਿਚ ਹੀ ਮੁਲਾਜ਼ਮ ਵਰਗ ਨੂੰ ਸਰਕਾਰ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਗਿਆ ਹੈ | ਸਰਕਲ ਪਟਿਆਲਾ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਨੱਕ ਹੇਠਾਂ ਕੁੱਝ ਰੁਪਏ ਲਈ ਜਾਨ 'ਤੇ ਖੇਡ ਰਿਹਾ ਹੈ ਬਚਪਨ

ਪਟਿਆਲਾ, 19 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹਿਰ ਦੇ ਆਲੇ-ਦੁਆਲੇ ਤੇਜ਼ੀ ਨਾਲ ਉੱਕਰ ਰਹੀਆਂ ਝੁੱਗੀ-ਝੌਾਪੜੀਆਂ ਵਾਲੀਆਂ ਬਸਤੀਆਂ ਵਿਚਾਲੇ ਮਾਸੂਮ ਬਚਪਨ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਉਣਾ ਹਾਲੇ ਪ੍ਰਸ਼ਾਸਨ ਲਈ ਦੂਰ ਦੀ ਕੌਡੀ ਲੱਗ ਰਹੀ ਹੈ | ਇਨ੍ਹਾਂ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਡਕਾਲਾ, 19 ਮਾਰਚ (ਮਾਨ)-'ਅਜੀਤ' ਅਖ਼ਬਾਰ ਦੇ ਪਟਿਆਲਾ ਤੋਂ ਪੱਤਰਕਾਰ ਗੁਰਵਿੰਦਰ ਸਿੰਘ ਔਲਖ ਦੇ ਦਾਦੀ ਸਵ. ਮਾਤਾ ਸੁਰਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਪਿੰਡ ਨੌਗਾਵਾਂ ਵਿਖੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤਕ ...

ਪੂਰੀ ਖ਼ਬਰ »

ਕੇਂਦਰ ਦੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਵਲੋਂ ਬਲਬੀਰ ਸਿੰਘ ਜੜ੍ਹੀਆ ਫੈਲੋ ਫਾਰਮਰ ਪੁਰਸਕਾਰ 2018 ਨਾਲ ਸਨਮਾਨਤ

ਪਟਿਆਲਾ, 19 ਮਾਰਚ ( ਭਗਵਾਨ ਦਾਸ)-ਪੂਸਾ ਕੈਂਪਸ ਦਿੱਲੀ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਕ੍ਰਿਸ਼ੀ ਉੱਨਤੀ ਮੇਲੇ ਦੇ ਸਮਾਪਤੀ ਸੈਸ਼ਨ ਦੌਰਾਨ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਧਰਮਗੜ੍ਹ ਦੇ ਅਗਾਂਹਵਧੂ ...

ਪੂਰੀ ਖ਼ਬਰ »

ਖਾਲਸਾ ਕਾਲਜ ਪਟਿਆਲਾ ਨੇ ਜਿੱਤੀ ਪੰਜਾਬੀ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ

ਪਟਿਆਲਾ, 19 ਮਾਰਚ (ਚਹਿਲ)-ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ ਪੰਜਾਬੀ ਅੰਤਰ ਕਾਲਜ ਹੈਂਡਬਾਲ (ਔਰਤਾਂ) ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ | ਲੀਗ ਆਧਾਰ 'ਤੇ ਕਰਵਾਈ ਗਈ ਇਸ ...

ਪੂਰੀ ਖ਼ਬਰ »

ਆਦੇਸ਼ ਹਸਪਤਾਲ ਨੇ ਵਿਸ਼ਵ ਕਾਲਾ ਮੋਤੀਆ ਜਾਗਰੂਕਤਾ ਹਫ਼ਤਾ ਮਨਾਇਆ

ਜਲੰਧਰ, 19 ਮਾਰਚ (ਅ.ਬ)-ਆਦੇਸ਼ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਲੋਂ ਮੁਫ਼ਤ ਕਾਲਾ ਮੋਤੀਆ ਜਾਂਚ ਕੈਂਪ ਲਗਾ ਕੇ ਵਿਸ਼ਵ ਕਾਲਾ ਮੋਤੀਆ ਜਾਗਰੂਕਤਾ ਹਫ਼ਤਾ ਮਨਾਇਆ ਗਿਆ | ਜਿਸ ਦੀ ਸ਼ੁਰੂਆਤ 12 ਮਾਰਚ ਨੂੰ ਕਮਊਨਿਟੀ ਮੈਡੀਸਨ ਵਿਭਾਗ ਦੇ ਸਹਿਯੋਗ ਨਾਲ ਰੂਰਲ ਹੈਲਥ ਟ੍ਰੇਨਿੰਗ ...

ਪੂਰੀ ਖ਼ਬਰ »

ਵੇਰਕਾ ਵੱਲੋਂ ਪਿੰਡ ਗਾਜੀਪੁਰ 'ਚ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਸਬੰਧੀ ਕੈਂਪ

ਸਮਾਣਾ, 19 ਮਾਰਚ (ਸਾਹਿਬ ਸਿੰਘ)-ਡੇਅਰੀ ਡਿਵੈਲਪਮੈਂਟ ਆਫ਼ ਇੰਡੀਆ ਪੰਜਾਬ ਦੇ ਦੁੱਧ ਉਤਪਾਦਕਾਂ ਦਾ ਜੀਵਨ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੀ ਯੋਜਨਾਵਾਂ ਲੈ ਕੇ ਆਈ ਹੈ ਇਸ ਦੇ ਬਾਰੇ ਜਾਣਕਾਰੀ ਦੇਣ ਲਈ ਵੇਰਕਾ ਵੱਲੋਂ ਸਮਾਣਾ ਦੇ ਪਿੰਡ ਗਾਜੀਪੁਰ 'ਚ ਪਸ਼ੂ ਪਾਲਨ ਅਤੇ ...

ਪੂਰੀ ਖ਼ਬਰ »

ਸੂਬੇ ਪੰਜਾਬ ਅੰਦਰ ਸੱਤਾ ਵਿਚ ਰਾਜ ਕਰ ਰਹੀ ਕਾਂਗਰਸ ਹਰ ਪੱਖੋਂ ਫ਼ੇਲ੍ਹ-ਲਾਲਕਾ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਸ਼੍ਰੋਮਣੀ ਅਕਾਲੀ ਦਲ ਵਲੋਂ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤੇ ਜਾਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸੱਤਾ ਵਿਚ ਰਾਜ ਕਰ ਰਹੀ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਹੱਦੋਂ ਵਧ ਦੁਖੀ ਹੈ ਜਿਸ ਕਾਰਨ 1 ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਲੋੜ-ਲਾਲਕਾ

ਭਾਦਸੋਂ, 19 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਮਹਾਨ ਸੂਰਬੀਰ, ਯੋਧਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ...

ਪੂਰੀ ਖ਼ਬਰ »

ਆੜ੍ਹਤੀਆਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਸਬੰਧੀ ਉਪ ਮੰਡਲ ਮੈਜਿਸਟਰੇਟ ਨੂੰ ਕਰਵਾਇਆ ਜਾਣੂ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਅਨਾਜ ਮੰਡੀ ਨਾਭਾ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਲਾਲ ਗੁਪਤਾ ਨੇ ਆੜ੍ਹਤੀਆ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਸਬੰਧੀ ਅਹੁਦੇਦਾਰਾਂ ਨੂੰ ਨਾਲ ਲੈ ਉਪ ਮੰਡਲ ਮੈਜਿਸਟਰੇਟ ਜਸ਼ਨਪ੍ਰੀਤ ਕੌਰ ਗਿੱਲ ਨਾਲ ਵਿਸ਼ੇਸ਼ ...

ਪੂਰੀ ਖ਼ਬਰ »

ਬੀਬੀ ਲੂੰਬਾ ਦੀ ਅਗਵਾਈ 'ਚ ਵਿਧਾਨ ਸਭਾ ਘਿਰਾਓ ਲਈ ਬੈਠਕ

ਪਾਤੜਾਂ, 19 ਮਾਰਚ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਦੀ ਬੈਠਕ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਅਕਾਲੀ ਦਲ ਵੱਲੋਂ 20 ਮਾਰਚ ਨੂੰ ਧਰਨਾ ਦੇ ਕੇ ਵਿਧਾਨ ਸਭਾ ਦਾ ਕੀਤੇ ਜਾ ...

ਪੂਰੀ ਖ਼ਬਰ »

ਵਾਰਡ ਨੰ. 14 ਦੇ ਕੌਾਸਲਰ ਰਿਚੀ ਡਕਾਲਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪਟਿਆਲਾ, 19 ਮਾਰਚ (ਜ.ਸ.ਢਿੱਲੋਂ)-ਪਟਿਆਲਾ ਦਿਹਾਤੀ ਵਿਚ ਪੈਂਦੇ ਵਾਰਡ ਨੰ. 14 ਦੇ ਨੌਜਵਾਨ ਕੌਾਸਲਰ ਰਿਚੀ ਡਕਾਲਾ ਨੇ ਖੁੱਲ੍ਹਾ ਦਰਬਾਰ ਲਾ ਕੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਸੁਣੀਆਂ | ਕੌਾਸਲਰ ਨੇ ਵਾਰਡ ਦੇ ਹਰ ਗਲੀ ਮੁਹੱਲੇ ਦੇ ਲੋਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ...

ਪੂਰੀ ਖ਼ਬਰ »

ਕੁਸ਼ਤੀ ਅਕੈਡਮੀ ਲਈ ਰਾਜ ਸਭਾ ਮੈਂਬਰ ਭੂੰਦੜ ਵਲੋਂ 5 ਲੱਖ ਰੁਪਏ ਪ੍ਰਦਾਨ

ਪਟਿਆਲਾ, 19 ਮਾਰਚ (ਚਹਿਲ)-ਕੁਸ਼ਤੀ ਦੇ ਖੇਤਰ 'ਚ ਵੱਡਾ ਨਾਮ ਰੱਖਣ ਵਾਲੀ ਰੈਸਲਿੰਗ ਅਕੈਡਮੀ ਮੰਡੌੜ ਲਈ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਪ੍ਰਦਾਨ ਕੀਤੀ ਗਈ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਉਨ੍ਹਾਂ ਦੇ ਓ.ਐਸ.ਡੀ. ਜਥੇਦਾਰ ...

ਪੂਰੀ ਖ਼ਬਰ »

13ਵਾਂ ਅਲੀਵਾਲ ਕਬੱਡੀ ਮੇਲਾ ਸੁਨਹਿਰੀ ਯਾਦਾਂ ਛੱਡਦਾ ਹੋਇਆ ਸਮਾਪਤ

ਭੁੱਨਰਹੇੜੀ, 19 ਮਾਰਚ (ਧਨਵੰਤ ਸਿੰਘ)-ਐਨ.ਆਰ.ਆਈ. ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਲੀਵਾਲ ਦੇ ਖੇਡ ਮੈਦਾਨ ਵਿਚ ਕਰਵਾਇਆ ਦੋ ਦਿਨਾਂ ਟੂਰਨਾਮੈਂਟ ਆਪਣੀ ਅਮਿੱਟ ਛਾਪ ਛੱਡਦਾ ਸਮਾਪਤ ਹੋ ਗਿਆ | ਇਸ ਖੇਡ ਮੇਲੇ ਦੀ ਅਰੰਭਤਾ ਬਾਬਾ ਸੁਖਵਿੰਦਰ ਸਿੰਘ ਸ਼ੰਕਰਪੁਰ ਨੇ ...

ਪੂਰੀ ਖ਼ਬਰ »

ਨਗਰ ਨਿਗਮ ਮੁਸ਼ਕਿਲਾਂ ਸਬੰਧੀ ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ

ਪਟਿਆਲਾ, 19 ਮਾਰਚ (ਜ.ਸ. ਢਿੱਲੋਂ)-ਨਗਰ ਨਿਗਮ ਪਟਿਆਲਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਰਿਹਾ ਹੈ ਇਸ ਸਬੰਧੀ ਜਦੋਂ ਤੋਂ ਨਵੀਂ ਨਗਰ ਨਿਗਮ ਹੋਂਦ 'ਚ ਆਈ ਹੈ ਮੇਅਰ ਸੰਜੀਵ ਬਿੱਟੂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ...

ਪੂਰੀ ਖ਼ਬਰ »

ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਸ਼ਹਿਰ ਵਾਸੀ ਹੱਦੋਂ ਵੱਧ ਦੁਖੀ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਨਗਰ ਕੌਾਸਲ ਦੀ ਮਾੜੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਾਸੀ ਹੱਦੋਂ ਵੱਧ ਦੁਖੀ ਹਨ ਭਾਵੇਂ ਕਿ ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਚੁੱਕਣ ਦਾ ਠੇਕਾ 67 ਲੱਖ ਦੇ ਕਰੀਬ ਰਕਮ ਦਾ ਸਲਾਨਾ ਹੋਇਆ ਪਰ ਉਸ ਦੇ ਬਾਵਜੂਦ ਵੀ ਸ਼ਹਿਰ ਦੇ ਚਾਰੋ ...

ਪੂਰੀ ਖ਼ਬਰ »

ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮੰਗ-ਪੱਤਰ ਦਿੱਤਾ ਜਾਵੇਗਾ-ਰਜਨੀ ਖਾਕਟਾਂ

ਦੇਵੀਗੜ੍ਹ, 19 ਮਾਰਚ ਮਾਰਚ (ਮੁਖ਼ਤਿਆਰ ਸਿੰਘ ਨੌਗਾਵਾਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦਾ ਅੱਜ ਨਹਿਰੀ ਰੈਸਟ ਹਾਊਸ ਦੇਵੀਗੜ੍ਹ ਵਿਖੇ ਗਠਨ ਕਰ ਦਿੱਤਾ ਗਿਆ ਹੈ | ਜਿਸ ਦੇ ਕਨਵੀਨਰ ਰਜਨੀ ਖਾਕਟਾਂ ...

ਪੂਰੀ ਖ਼ਬਰ »

ਅਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸਕੂਲ ਵਿਖੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ

ਪਟਿਆਲਾ, 19 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਅਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸਕੂਲ, ਵਿਖੇ ਸਾਲਾਨਾ ਪਹਿਲੀ ਕਲਾਸ ਛੋਟੇ ਵਿਦਿਆਰਥੀਆਂ ਦਾ ਸਾਲਾਨਾ ਸਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਲਾਪਤਾ ਨਾਬਾਲਗ ਕੁੜੀ ਦੇ ਮਾਪਿਆਂ ਵੱਲੋਂ ਬਲਬੇੜ੍ਹਾ ਪੁਲਿਸ ਚੌਕੀ ਦਾ ਘਿਰਾਓ

ਡਕਾਲਾ, 19 ਮਾਰਚ (ਮਾਨ)-ਨੇੜਲੇ ਪਿੰਡ ਮੰਜਾਲ ਖ਼ੁਰਦ ਦੀ ਇਕ ਨਾਬਾਲਗ ਲੜਕੀ, ਜੋ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਲਾਪਤਾ ਹੈ, ਦੇ ਮਾਪਿਆਂ ਨੇ ਅੱਜ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੂੰ ਨਾਲ ਲੈ ਕੇ ਦੁਪਹਿਰ 11 ਵਜੇ ਦੇ ਕਰੀਬ ਪੁਲਿਸ ਚੌਕੀ ਬਲਬੇੜਾ ਦਾ ...

ਪੂਰੀ ਖ਼ਬਰ »

20, 21 ਤੇ 22 ਨੂੰ ਬਾਬਾ ਦਰਸ਼ਨ ਸਿੰਘ ਖ਼ਾਲਸਾ ਢੱਕੀ ਵਾਲੇ ਸਜਾਉਣਗੇ ਧਾਰਮਿਕ ਦੀਵਾਨ-ਖ਼ਾਲਸਾ

ਨਾਭਾ, 19 ਮਾਰਚ (ਅਮਨਦੀਪ ਸਿੰਘ ਲਵਲੀ)-ਸਮੁੱਚੀ ਕੌਮ ਦੇ ਪ੍ਰਚਾਰਕਾਂ, ਢਾਡੀਆਂ, ਕੀਰਤਨੀਆਂ, ਕਵੀਸ਼ਰੀਆਂ ਨੂੰ ਇਕ ਨਿਸ਼ਾਨ ਸਾਹਿਬ ਇਕੱਠਿਆਂ ਹੋ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਦੀ ਸਮੇਂ ਮੁਤਾਬਿਕ ਵੱਡੀ ਲੋੜ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ...

ਪੂਰੀ ਖ਼ਬਰ »

ਸੱਤਾਧਾਰੀ ਧਿਰ ਦੇ ਬਖ਼ੀਏ ਉਧੇੜ ਕੇ ਰੱਖ ਦੇਣਗੀਆਂ ਪੋਲ ਖ਼ੋਲ ਰੈਲੀਆਂ-ਸੁਰਜੀਤ ਸਿੰਘ ਰੱਖੜਾ

ਰਾਜਪੁਰਾ, 19 ਮਾਰਚ (ਰਣਜੀਤ ਸਿੰਘ)-ਪੰਜਾਬ ਵਿਚ ਸੱਤਾਧਾਰੀ ਧਿਰ ਸਾਲ ਭਰ ਵਿਚ ਸੂਬੇ ਦੇ ਲੋਕਾਂ ਕੋਲ ਵਿਸ਼ਵਾਸ ਗੁਆ ਚੁੱਕੀ ਹੈ ਜਿਸ ਕਾਰਨ ਪੰਜਾਬ ਵਿਚ ਅਕਾਲੀ-ਭਾਜਪਾ ਵਲੋਂ ਕੀਤੀਆਂ ਜਾ ਰਹੀਆਂ ਪੋਲ ਖ਼ੋਲ ਰੈਲੀਆਂ ਵਿਚ ਕਾਂਗਰਸ ਦਾ ਅਸਲ ਚਿਹਰਾ ਲੋਕਾਂ ਦੀ ਕਚਹਿਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪਾਂ ਨੂੰ ਲੈ ਕੇ ਧਾਰਮਿਕ ਸਖ਼ਸ਼ੀਅਤਾਂ ਵਲੋਂ ਧਰਨਾ ਸ਼ੁਰੂ

ਪਟਿਆਲਾ, 19 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪਾ ਨੂੰ ਲੈ ਕੇ ਅੱਜ ਅਕਾਲੀ ਦਲ ਸੁਤੰਤਰ ਦੀ ਅਗਵਾਈ ਹੇਠ ਧਾਰਮਿਕ ਸਖ਼ਸ਼ੀਅਤਾਂ ਨੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਹੈ | ਕੌਮੀ ਪ੍ਰਧਾਨ ...

ਪੂਰੀ ਖ਼ਬਰ »

ਮਨਰੇਗਾ ਕੰਮ ਬੰਦ ਕਰਨ 'ਤੇ ਕਾਮਿਆਂ ਨੇ ਸੜਕ ਜਾਮ ਕਰਕੇ ਧਰਨਾ ਲਗਾਇਆ

ਸ਼ੁਤਰਾਣਾ, 19 ਮਾਰਚ (ਬਲਦੇਵ ਸਿੰਘ ਮਹਿਰੋਕ)-ਅੱਜ ਮਨਰੇਗਾ ਕਾਮਿਆਂ ਨੂੰ ਕੰਮ ਨਾ ਮਿਲਣ 'ਤੇ ਸੜਕ ਉੱਪਰ ਧਰਨਾ ਲਾਉਣਾ ਪਿਆ ਪਰ ਬੀ.ਡੀ.ਪੀ.ਓ. ਨੇ ਪਿੰਡ ਵਿਚ ਵੱਧ ਕਾਰਡਾਂ ਨੂੰ ਵੱਡੀ ਦਿੱਕਤ ਦੱਸਿਆ ਹੈ | ਦਾਣਾ ਮੰਡੀ ਸ਼ੁਤਰਾਣਾ ਨੇੜੇ ਸੜਕ ਉੱਪਰ ਧਰਨਾ ਲਾਉਣ ਵਾਲੇ ਜਗਨਾ ...

ਪੂਰੀ ਖ਼ਬਰ »

ਸੜਕਾਂ 'ਤੇ ਸ਼ੂਕਦੀ ਫਿਰਦੀ ਮੌਤ ਥ੍ਰੀ ਵੀਲ੍ਹਰ ਦੀ ਸਵਾਰੀ

ਰਾਜਪੁਰਾ, 19 ਮਾਰਚ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੀ ਹਰ ਸੜਕ 'ਤੇ ਥ੍ਰੀ ਵੀਲ੍ਹਰਾਂ ਵਾਲੇ ਸਵਾਰੀਆਂ ਚੁੱਕਣ ਲਈ ਇਕ ਦੂਜੇ ਤੋਂ ਕਾਹਲੇ ਹੋਏ ਪਏ ਰਹਿੰਦੇ ਹਨ | ਜਾਣਕਾਰੀ ਮੁਤਾਬਿਕ ਰਾਜਪੁਰਾ ਟਾਊਨ ਤੋਂ ਹਰ ਵਕਤ ਗਗਨ ਚੌਾਕ ਅਤੇ ਹੋਰਨਾਂ ਪਾਸਿਆਂ ਨੂੰ ਥ੍ਰੀ ...

ਪੂਰੀ ਖ਼ਬਰ »

ਸੱਟੇਬਾਜ਼ ਨਕਦੀ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 19 ਮਾਰਚ (ਰਣਜੀਤ ਸਿੰਘ, ਜੀ.ਪੀ. ਸਿੰਘ)-ਸ਼ੰਭੂ ਪੁਲਿਸ ਨੇ ਇਕ ਸੱਟੇਬਾਜ਼ ਨੂੰ ਨਗਦੀ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਸ਼ੰਭੂ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਪਿੰਡ ਰਾਜਗੜ੍ਹ ਦੇ ਨੇੜੇ ਗਸ਼ਤ ਕਰ ...

ਪੂਰੀ ਖ਼ਬਰ »

ਠੱਗੀ ਮਾਰਨ ਦੇ ਦੋਸ਼ ਵਿਚ ਪਤੀ ਪਤਨੀ ਸਮੇਤ ਚਾਰਾਂ ਿਖ਼ਲਾਫ਼ ਪਰਚਾ ਦਰਜ

ਰਾਜਪੁਰਾ, 19 ਮਾਰਚ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਠੱਗੀ ਮਾਰਨ ਦੇ ਦੋਸ਼ ਵਿਚ ਪਤੀ ਪਤਨੀ ਸਮੇਤ ਚਾਰ ਲੋਕਾਂ ਦੇ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮਹਿੰਦਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX