ਤਾਜਾ ਖ਼ਬਰਾਂ


99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  20 minutes ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  49 minutes ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 1 hour ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 1 hour ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 2 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 2 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ...
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  about 2 hours ago
ਅੰਮ੍ਰਿਤਸਰ, 18 ਦਸੰਬਰ (ਜਸਵੰਤ ਸਿੰਘ ਜੱਸ) - 1984 ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਉੱਘੇ ਵਕੀਲ ਐਚ.ਐਸ. ਫੂਲਕਾ ਅੱਜ ਸ਼ੁਕਰਾਨੇ ਲਈ ਸ੍ਰੀ ਹਰਿਮੰਦਰ ਸਾਹਿਬ...
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ...
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਹਾਮਿਦ ਨਿਹਾਲ ਅੰਸਾਰੀ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਤੇ ਭਰਾ ਵਾਹਗਾ ਪਹੁੰਚ ਚੁੱਕੇ...
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  about 3 hours ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  about 3 hours ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  about 3 hours ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  about 4 hours ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਚੇਤ ਸੰਮਤ 550
ਵਿਚਾਰ ਪ੍ਰਵਾਹ: ਬਜਟ ਨੂੰ ਸੰਤੁਲਿਤ ਕਰਨ ਦੀਆਂ ਗੱਲਾਂ ਅਤੇ ਅਸਲੀਅਤ ਵਿਚ ਉਸ ਨੂੰ ਸੰਤੁਲਿਤ ਬਣਾਉਣ ਵਿਚ ਫ਼ਰਕ ਹੁੰਦਾ ਹੈ। -ਕੇਵਿਨ ਬ੍ਰੈਡੀ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮਾਮਲਾ ਐਨ.ਆਰ.ਆਈ ਨੂੰ ਸਮੇਂ 'ਤੇ ਫਲੈਟ ਦਾ ਕਬਜ਼ਾ ਨਾ ਦੇਣ ਦਾ ਕੰਜ਼ਿਊਮਰ ਕੋਰਟ ਨੇ ਅੰਬੇ ਅਪਾਰਟਮੈਂਟ ਦੀ ਪ੍ਰੋਪਰਾਈਟਰ ਨੂੰ ਲਿਆ ਹਿਰਾਸਤ 'ਚ

ਚੰਡੀਗੜ੍ਹ, 24 ਮਾਰਚ (ਰਣਜੀਤ ਸਿੰਘ)-ਜ਼ਿਲ੍ਹਾ ਉਪ ਭੋਗਤਾ ਵਿਵਾਦ ਨਿਵਾਰਨ ਫੋਰਮ ਚੰਡੀਗੜ੍ਹ ਦੇ ਤਿੰਨ ਜੱਜ ਸਾਹਿਬਾਨਾਂ ਦੀ ਬੈਂਚ ਨੇ ਜ਼ਿਲ੍ਹਾ ਮੁਹਾਲੀ ਵਿਖੇ ਇਕ ਅੰਬੇ ਅਪਾਰਟਮੈਂਟ ਦੀ ਪ੍ਰੋਪਰਾਈਟਰ ਸੈਕਟਰ 37 ਨਿਵਾਸੀ ਸਤਿੰਦਰ ਕੌਰ ਲੂੰਬਾ ਨੂੰ ਸ਼ੁੱਕਰਵਾਰ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੱਥਕ ਨਿ੍ਤ ਪੇਸ਼ਕਾਰੀ ਰਾਜੇਂਦਰ ਗੰਗਾਨੀ ਅਤੇ ਭਵਾਨੀ ਗੰਗਾਨੀ ਨੇ ਆਪਣੀ ਕਲਾ ਨਾਲ ਦਰਸ਼ਕ ਮੋਹੇ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਖੇਤਰ ਪਟਿਆਲਾ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨਵਰੰਗ ਥੀਏਟਰ ਵਲੋਂ ਕਰਵਾਇਆ ਗਿਆ ਕੱਥਕ ਫ਼ੈਸਟੀਵਲ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਜੈਪੁਰ ਘਰਾਣੇ ਦੇ ...

ਪੂਰੀ ਖ਼ਬਰ »

ਪੰਜਾਬ ਤੇ ਯੂ.ਟੀ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਮੀਟਿੰਗ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਪੰਜਾਬ ਤੇ ਯੂ.ਟੀ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਅੱਜ ਸੈਕਟਰ 18 ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਗੇਟ ਮੀਟਿੰਗ ਕੀਤੀ ਗਈ | ਇਸ ਗੇਟ ਮੀਟਿੰਗ ਵਿਚ ਦਰਜਾ 3 ਅਤੇ 4 ਦੇ ਕਰਮਚਾਰੀਆਂ ਸਮੇਤ ਆਗੂ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਨਵੇਂ ਸੈਸ਼ਨ ਲਈ ਮਾਪਿਆਾ ਨੂੰ ਦਿੱਤੇ ਦਿਸ਼ਾ ਨਿਰਦੇਸ਼

ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਵਲੋਂ ਮਾਪਿਆਂ ਨਾਲ ਮਿਲਣੀ ਪ੍ਰੋਗਰਾਮ ਕੀਤਾ ਗਿਆ¢ ਇਸ ਵਿਚ ਨਵੇਂ ਸੈਸ਼ਨ ਦੌਰਾਨ ਪ੍ਰੀ-ਨਰਸਰੀ ਜਮਾਤ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੇ ਵਧ-ਚੜ੍ਹ ਕੇ ਹਿੱਸਾ ਲਿਆ ¢ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਓ.ਐਸ.ਡੀ. ਸੰਦੀਪ ਬਰਾੜ ਵਲੋਂ ਜੂਸ ਪਿਆ ਕੇ ਭੁੱਖ ਹੜਤਾਲ ਖੁੱਲ੍ਹਵਾਈ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਠੇਕਾ ਮੁਲਾਜ਼ਮਾਂ ਵਲੋਂ ਸੈਕਟਰ 17 ਚੰਡੀਗੜ ਵਿਚ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਸੰਦੀਪ ਬਰਾੜ ਵਲੋਂ ਵਿਧਾਨ ਸਭਾ ਸੈਸ਼ਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ...

ਪੂਰੀ ਖ਼ਬਰ »

ਕੇਜਰੀਵਾਲ ਨੇ ਮੁਆਫ਼ੀ ਜ਼ਰੂਰ ਮੰਗੀ ਪਰ ਨਸ਼ਿਆਾ ਦੇ ਮਾਮਲੇ ਵਿਚ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ- ਡਾ. ਬਲਵੀਰ ਸਿੰਘ

ਚੰਡੀਗੜ੍ਹ, 24 ਮਾਰਚ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਪੰਜਾਬ ਦੇ ਨਵ ਨਿਯੁਕਤ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਦੀ ਅਗਵਾਈ ਵਿਚ ਅੱਜ ਇੱਥੇ ਪੰਜ ਜੋਨ ਪ੍ਰਧਾਨਾਾ ਅਤੇ ਸਾਰੇ ਜ਼ਿਲ੍ਹਾ ਪ੍ਰਧਾਨਾਾ ਦੀ ਪਲੇਠੀ ਮੀਟਿੰਗ ਹੋਈ¢ ਇਸ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਪ੍ਰਗਤੀਸ਼ੀਲ ਤੇ ਜਾਗਰੂਕ ਕਿਸਾਨਾਂ ਦਾ ਖੱਟਰ ਨੇ ਕੀਤਾ ਸਨਮਾਨ

ਚੰਡੀਗੜ੍ਹ, 24 ਮਾਰਚ (ਐਨ. ਐਸ. ਪਰਵਾਨਾ)-ਹਰਿਆਣਾ ਦੇ ਰੋਹਤਕ ਵਿਚ ਤੀਸਰੇ ਖੇਤੀਬਾੜੀ ਅਗਵਾਈ ਸਿਖਰ ਸੰਮੇਲਨ-2018 ਵਿਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਦੇਸ਼ ਦੇ ਪ੍ਰਗਤੀਸ਼ੀਲ ਅਤੇ ਜਾਗਰੂਕ ਕਿਸਾਨਾਾ ਅਤੇ ਖੇਤੀਬਾੜੀ ਸੰਗਠਨਾਾ ਨੂੰ ਇਕ ਲੱਖ ...

ਪੂਰੀ ਖ਼ਬਰ »

ਇੰਦਰਾ ਆਈ.ਵੀ.ਐੱਫ਼ ਚੰਡੀਗੜ੍ਹ ਸੈਂਟਰ ਦਾ ਉਦਘਾਟਨ

ਚੰਡੀਗੜ੍ਹ, ਪਟਿਆਲਾ, 24 ਮਾਰਚ (ਅ. ਬ.)-ਨਿਰਸੰਤਾਨਤਾ (ਬਾਂਝਪਨ) ਦੇ ਇਲਾਜ ਦੇ ਖੇਤਰ 'ਚ ਕੰਮ ਕਰ ਰਹੇ ਇੰਦਰਾ ਆਈ.ਵੀ.ਐਫ ਹਸਪਤਾਲ ਪ੍ਰਾਈਵੇਟ ਲਿਮਟਿਡ ਵਲੋਂ ਸਮਾਰਟ ਸਿਟੀ ਚੰਡੀਗੜ੍ਹ 'ਚ ਆਪਣੇ ਨਵੇਂ ਸੈਂਟਰ ਦਾ ਐਸ.ਸੀ.ਓ. 156-159, ਸੈਕਟਰ9-ਸੀ ਮੱਧਮਾਰਗ 'ਚ ਚਿਤਕਾਰਾ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਜ਼ਖ਼ਮੀ

ਚੰਡੀਗੜ੍ਹ, 24 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਵਿਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀ ਜ਼ਖ਼ਮੀ ਹੋ ਗਏ | ਪਹਿਲਾ ਹਾਦਸਾ ਫੈਦਾ ਬੈਰੀਅਰ ਨੇੜੇ ਵਾਪਰਿਆ ਜਿਸ ਦੌਰਾਨ ਪਲਸਰ ਮੋਟਰਸਾਈਕਲ ਸਵਾਰ ਨੇ ਇਕ ਹੋਰ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ...

ਪੂਰੀ ਖ਼ਬਰ »

ਚੋਰੀ ਅਤੇ ਝਪਟਮਾਰੀ ਦੇ ਮਾਮਲਿਆਂ 'ਚ ਦੋ ਗਿ੍ਫ਼ਤਾਰ

ਚੰਡੀਗੜ੍ਹ, 24 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਚੋਰੀ ਅਤੇ ਝਪਟਮਾਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ ਦੀ ਸ਼ਿਕਾਇਤ ਹੱਲੋ ਮਾਜਰਾ ਦੇ ਰਹਿਣ ਵਾਲੇ ਦਲੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ ਜਿਸ ...

ਪੂਰੀ ਖ਼ਬਰ »

ਮੈਡੀਕਲ ਕਾਲਜ ਸਥਾਪਤ ਕਰਨ ਦੀ ਤਜਵੀਜ਼ ਲਈ ਵਿਧਾਇਕ ਸਿੱਧੂ ਵਲੋਂ ਮੁੱਖ ਮੰਤਰੀ ਦਾ ਧੰਨਵਾਦ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ਦੇ ਪੇਸ਼ ਕੀਤੇ ਬਜਟ ਵਿਚ ਮੁਹਾਲੀ ਵਿਖੇ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਦਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਵਾਗਤ ਕਰਦਿਆਂ ਮੁੱਖ ਮੰਤਰੀ ਦਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ 'ਚ ਵਾਧੇ ਦਾ ਫ਼ੈਸਲਾ

ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਰਾਹਤ ਦਿੰਦੇ ਹੋਏ, ਆਪਣੇ ਹਿੱਸੇ ਦੀ ਦਿੱਤੀ ਜਾਣ ਵਾਲੀ ਮੌਜੂਦਾ ਸਾਲਾਨਾ 33 ਕਰੋੜ ਗਰਾਂਟ 'ਚ ਵਾਧਾ ਕਰ ਕੇ ਸਾਲ 2018-19 ਵਿਚ 42.62 ਕਰੋੜ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ...

ਪੂਰੀ ਖ਼ਬਰ »

ਬਜਟ ਦਿਸ਼ਾਹੀਣ ਤੇ ਨਿਰਾਸ਼ਾਜਨਕ-ਸੀ.ਪੀ.ਆਈ.

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਸੀ.ਪੀ.ਆਈ. ਪੰਜਾਬ ਸੂਬਾ ਕੌਾਸਲ ਜਿਸ ਦੀ ਦੋ-ਰੋਜ਼ਾ ਮੀਟਿੰਗ ਅੱਜ ਇਥੇ ਸ਼ੁਰੂ ਹੋਈ, ਨੇ ਪੰਜਾਬ ਸਰਕਾਰ ਦੇ ਬਜਟ ਉਤੇ ਟਿੱਪਣੀ ਕਰਦੇ ਕਿਹਾ ਹੈ ਕਿ ਇਹ ਲੋਕਾਂ ਦੀਆਂ ਆਸਾਂ ਦੇ ਉਲਟ ਹੈ; ਮਾਲੀ ਸਥਿਰਤਾ ਲਿਆ ਸਕਣ ਦੀ ਨਾਕਾਮੀ ...

ਪੂਰੀ ਖ਼ਬਰ »

ਡੀ.ਏ ਜਾਮ ਕਰਨ ਦੀ ਨੀਤੀ ਵਿਰੁੱਧ 10 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਚ ਰੋਸ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਪੰਜਾਬ ਅਤੇ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੀਨੀਅਰ ਮੀਤ ਪ੍ਰਧਾਨ ਰਣਬੀਰ ਢਿੱਲੋਂ, ਸਕੱਤਰ ਕਰਤਾਰ ਸਿੰਘ ਪਾਲ, ਬਿਜਲੀ ਮੁਲਾਜ਼ਮ ਆਗੂ ਹਰਭਜਨ ਸਿੰਘ ਪਿਲਖਣੀ ਅਤੇ ...

ਪੂਰੀ ਖ਼ਬਰ »

ਪੇਂਡੂ ਸੰਘਰਸ਼ ਕਮੇਟੀ ਵਲੋਂ ਪ੍ਰਸ਼ਾਸਨ ਿਖ਼ਲਾਫ਼ ਸੰਘਰਸ਼ੀਆ ਲਾਮਬੰਦੀ

ਚੰਡੀਗੜ੍ਹ, 24 (ਆਰ. ਐਸ. ਲਿਬਰੇਟ)-ਪਿੰਡਾਂ ਦੀ ਜ਼ਮੀਨਾਂ ਹਾਸਲ ਕਰਨ ਲਈ 'ਐਕਟ ਲਾਂਭੇ' ਕਰਨ ਦੇ ਖਿਲਾਫ਼ ਸੰਘਰਸ਼ੀਆ ਲਾਮਬੰਦੀ 'ਤੇ ਅਮਲ ਵਿੱਢ ਦਿੱਤਾ ਗਿਆ ਹੈ | ਇਸ ਦੀ ਅਗਵਾਈ ਪੇਂਡੂ ਸੰਘਰਸ਼ ਕਮੇਟੀ ਕਰ ਰਹੀ ਹੈ | ਪ੍ਰਸ਼ਾਸਨ ਬੁੜੈਲ-67, ਧਨਾਸ-7 ਅਤੇ ਡੱਡੂਮਾਜਰਾ ਦੇ 11 ...

ਪੂਰੀ ਖ਼ਬਰ »

ਮਿਲਕ ਪਲਾਂਟ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਮੀਟਿੰਗ ਵਿਚ 1995 ਤੋਂ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਈ. ਪੀ. ਐਫ਼ ਦਫ਼ਤਰ ਵਲੋਂ ਲਾਗੂ ਹੋਣ ਵਾਲੀ ਪੈਨਸ਼ਨ ਸਬੰਧੀ ਖੁੱਲ੍ਹਕੇ ਵਿਚਾਰ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਮੁੱਖ ਮੰਤਰੀ ਦਫ਼ਤਰ ਦੇ ਭਰੋਸੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਧਰਨਾ ਸਮਾਪਤ

ਐੱਸ.ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਪਿਛਲੇ ਦੋ ਦਿਨ ਤੋਂ ਵਾਈ. ਪੀ. ਐੱਸ. ਚੌਾਕ 'ਤੇ ਦਿੱਤਾ ਜਾ ਰਿਹਾ ਧਰਨਾ ਮੁੱਖ ਮੰਤਰੀ ਦੇ ਦਫ਼ਤਰ ਦੇ ਭਰੋਸੇ ਤੋਂ ਬਾਅਦ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਲਪੇਟ ਵਿਚ ਆ ਕੇ ਸਾਈਕਲ ਸਵਾਰ ਦੀ ਮੌਤ

ਡੇਰਾਬੱਸੀ, 24 ਮਾਰਚ (ਗੁਰਮੀਤ ਸਿੰਘ)-ਬੀਤੀ ਸ਼ਾਮ ਬਰਵਾਲਾ ਸੜਕ 'ਤੇ ਇਕ ਟਰੈਕਟਰ ਟਰਾਲੀ ਦੀ ਲਪੇਟ ਵਿਚ ਆ ਕੇ ਸਾਈਕਲ ਸਵਾਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ 45 ਸਾਲਾ ਨਿਸਾਰ ਖਾਨ ਵਾਸੀ ਜ਼ਿਲ੍ਹਾ ਬਦਾਊਾ ਉੱਤਰ ਪ੍ਰਦੇਸ਼ ਹਾਲ ਵਾਸੀ ਡੇਰਾਬੱਸੀ ਦੇ ਰੂਪ 'ਚ ਹੋਈ ਹੈ | ...

ਪੂਰੀ ਖ਼ਬਰ »

ਗੈਂਗਸਟਰਾਂ ਦਾ ਸ਼ੱਕ ਹੋਣ 'ਤੇ ਪੁਲਿਸ ਨੇ ਘੇਰਾਬੰਦੀ ਕਰ ਕੇ 4 ਨੌਜਵਾਨ ਚੁੱਕੇ

ਡੇਰਾਬੱਸੀ, 24 ਮਾਰਚ (ਗੁਰਮੀਤ ਸਿੰਘ)-ਸਥਾਨਕ ਰਾਮਲੀਲ੍ਹਾ ਮੈਦਾਨ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪੁਲਿਸ ਨੇ ਇਕ ਕਾਰ 'ਚ ਸਵਾਰ ਚ ਨੌਜਵਾਨਾਂ ਨੂੰ ਚੁੱਕਣ ਲਈ ਘੇਰਾਬੰਦੀ ਕਰ ਲਈ | ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਵਲੋਂ ਰਾਮਲੀਲ੍ਹਾ ਮੈਦਾਨ ਅਤੇ ਬੱਸ ਸਟੈਂਡ ...

ਪੂਰੀ ਖ਼ਬਰ »

ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

ਜ਼ੀਰਕਪੁਰ, 24 ਮਾਰਚ (ਅਵਤਾਰ ਸਿੰਘ)-ਸਥਾਨਕ ਪੁਲਿਸ ਨੇ ਜ਼ੀਰਕਪੁਰ ਦੀ ਇਕ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਖਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਨ੍ਹਾਂ ਕਥਿਤ ਦੋੋਸ਼ੀਆਂ ...

ਪੂਰੀ ਖ਼ਬਰ »

ਮੁਰੰਮਤ ਕਰਦਿਆਂ ਟਰੱਕ ਹੇਠ ਆਉਣ ਕਾਰਨ ਚਾਲਕ ਦੀ ਮੌਤ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਸਥਿਤ ਏਅਰਪੋਰਟ ਸੜਕ 'ਤੇ ਸੈਕਟਰ 80-81 ਦੀਆਂ ਲਾਈਟਾਂ ਨੇੜੇ ਟਰੱਕ ਖੜ੍ਹਾ ਕਰ ਕੇ ਮੁਰੰਮਤ ਕਰ ਰਹੇ ਟਰੱਕ ਚਾਲਕ ਦੀ ਆਪਣੇ ਟਰੱਕ ਹੇਠ ਆ ਕੇ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ. ਬੀ. 11 ਸੀ ਜੇ -9495 ...

ਪੂਰੀ ਖ਼ਬਰ »

10ਵੀਂ ਸ਼੍ਰੇਣੀ ਦੇ ਸਮਾਜਿਕ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਦੌਰਾਨ ਨਕਲ ਦੇ 11 ਕੇਸ ਬਣੇ

ਐੱਸ. ਏ. ਐੱਸ. ਨਗਰ, 24 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਮਾਰਚ-2018 ਦੀ ਅੱਜ ਹੋਈ ਸਮਾਜਿਕ ਵਿਗਿਆਨ ਵਿਸ਼ੇ ਦੀ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਾਂਝੇ ਮੋਰਚੇ ਦੇ ਧਰਨੇ ਨੂੰ ਹਮਾਇਤ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 24 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ...

ਪੂਰੀ ਖ਼ਬਰ »

ਸ੍ਰੀ ਰਾਮਨੌਮੀ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ

ਡੇਰਾਬੱਸੀ, 24 ਮਾਰਚ (ਸ਼ਾਮ ਸਿੰਘ ਸੰਧੂ)-ਸਨਾਤਨ ਧਰਮ ਸਭਾ, ਡੇਰਾਬੱਸੀ ਵਲੋਂ ਪ੍ਰਧਾਨ ਸੁਸ਼ੀਲ ਵਿਆਸ ਦੀ ਅਗਵਾਈ ਹੇਠ ਅੱਜ ਸ੍ਰੀ ਰਾਮਨੌਮੀ ਦੀ ਪੂਰਵ ਸੰਧਿਆ ਮੌਕੇ ਸ਼ੋਭਾ ਯਾਤਰਾ ਕੱਢੀ ਗਈ | ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਜਿੰਦਲ ਨੇ ਇਸ ...

ਪੂਰੀ ਖ਼ਬਰ »

ਕਹਾਣੀਕਾਰ ਨਵਤੇਜ ਪੁਆਧੀ ਬਾਰੇ ਦੋ ਪੁਸਤਕਾਂ ਲੋਕ-ਅਰਪਣ

ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਪੰਜਾਬੀ ਈਵਨਿੰਗ ਸਟੱਡੀਜ਼ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਨਮੋਹਨ ਸਿੰਘ ਦਾਊਾ ਵਲੋਂ ਸੰਪਾਦਿਤ ਪੁਸਤਕਾਂ 'ਨਵਤੇਜ ਪੁਆਧੀ-ਦੀਆਂ ਕੁੱਲ ਕਹਾਣੀਆਂ' ਅਤੇ 'ਕਹਾਣੀਕਾਰ ਨਵਤੇਜ ਪੁਆਧੀ : ਜੀਵਨ ਤੇ ਰਚਨਾ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਲੋਕ-ਅਰਪਣ ਕੀਤੀਆਂ ਗਈਆਂ | ਇਸ ਮੌਕੇ ਡਾ: ਜਸਵਿੰਦਰ ਸਿੰਘ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਗਮ ਦੀ ਸ਼ੋਭਾ ਵਧਾਈ, ਜਦਕਿ ਪ੍ਰਧਾਨਗੀ ਮੰਡਲ 'ਚ ਡਾ: ਜਸਪਾਲ ਕੌਰ ਕਾਂਗ ਮੁਖੀ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ, ਡਾ: ਗੁਰਪਾਲ ਸਿੰਘ ਸੰਧੂ ਡੀਨ ਫੈਕਲਟੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਾ, ਨਵਤੇਜ ਪੁਆਧੀ ਦੀ ਬੇਟੀ ਹਰਜੀਤ ਕੌਰ (ਰਾਣੀ) ਤੇ ਜਵਾਈ ਗੁਰਨਾਮ ਸਿੰਘ ਪਟਿਆਲਾ ਨੇ ਹਾਜ਼ਰੀ ਲੁਆਈ | ਸਮਾਗਮ ਦੀ ਸ਼ੁਰੂਆਤ ਮੌਕੇ ਡਾ: ਗੁਰਪਾਲ ਸਿੰਘ ਸੰਧੂ ਨੇ ਸਵਾਗਤੀ ਸ਼ਬਦ ਬੋਲਦਿਆਂ ਜਿੱਥੇ ਦੋਵੇਂ ਪੁਸਤਕਾਂ ਨੂੰ ਮਿਆਰੀ ਤੇ ਮਿਸਾਲੀ ਦੱਸਿਆ, ਉੱਥੇ ਹੀ ਆਪਣੇ ਮਿੱਤਰ ਨਵਤੇਜ ਪੁਆਧੀ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਵੀ ਕੀਤਾ | ਇਸ ਤੋਂ ਬਾਅਦ ਮਨਮੋਹਨ ਸਿੰਘ ਦਾਊਾ ਨੇ ਦੋਵਾਂ ਪੁਸਤਕਾਂ 'ਤੇ ਚਾਨਣਾ ਪਾਉਂਦਿਆਂ ਆਪਣੇ ਖੋਜ-ਕਾਰਜ ਦੌਰਾਨ ਪੇਸ਼ ਆਉਣ ਵਾਲੀਆਂ ਔਕੜਾਂ ਦਾ ਜ਼ਿਕਰ ਕੀਤਾ ਅਤੇ ਪੁਆਧੀ ਪਰਿਵਾਰ ਵਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ | ਇਸੇ ਦੌਰਾਨ ਗੁਰਨਾਮ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਜਿੱਥੇ ਪੁਆਧੀ ਪਰਿਵਾਰ ਵਲੋਂ ਮਨਮੋਹਨ ਸਿੰਘ ਦਾਊਾ ਦਾ ਸਨਮਾਨ ਕੀਤਾ, ਉੱਥੇ ਹੀ ਪੁਆਧੀ ਪੰਜਾਬੀ ਸੱਥ ਵਲੋਂ ਹਰਜੀਤ ਕੌਰ ਤੇ ਗੁਰਨਾਮ ਸਿੰਘ ਦਾ ਵੀ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਤੋਂ ਬਾਅਦ ਡਾ: ਯੋਗ ਰਾਜ ਚੇਅਰਮੈਨ ਪੰਜਾਬੀ ਅਧਿਐਨ ਸਕੂਲ ਵਿਭਾਗ ਨੇ ਧੰਨਵਾਦੀ ਸ਼ਬਦਾਂ ਦੌਰਾਨ ਜਿੱਥੇ ਦੋਵਾਂ ਪੁਸਤਕਾਂ ਨੂੰ ਖੋਜ ਕਾਰਜ ਦਾ ਵੱਡਾ ਪ੍ਰਯੋਜਨ ਆਖਿਆ, ਉੱਥੇ ਹੀ ਸ: ਦਾਊਾ ਦੀ ਪੁਆਧ-ਖੇਤਰ ਨੂੰ ਦੇਣ ਦੀ ਵੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੋ੍ਰ: ਬਲਵਿੰਦਰ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਡਾ: ਧਨਵੰਤ ਕੌਰ, ਡਾ: ਸਰਬਜੀਤ ਸਿੰਘ, ਡਾ: ਸੁਖਦੇਵ ਸਿੰਘ, ਦਲਜੀਤ ਕੌਰ ਦਾਊਾ, ਪ੍ਰੋ: ਸੁਖਵਿੰਦਰ ਸਿੰਘ, ਡਾ: ਅਕਵਿੰਦਰ ਕੌਰ, ਡਾ: ਬਲਵਿੰਦਰ ਸਿੰਘ, ਪਰਦੀਪ ਸਿੰਘ ਗਿੱਲ, ਇਕਬਾਲ ਸਿੰਘ ਸਰੋਆ, ਬਹਾਦਰ ਸਿੰਘ ਗੋਸਲ, ਨਾਵਲਕਾਰ ਜਸਵੀਰ ਮੰਡ, ਤਰਲੋਚਨ ਸਿੰਘ ਪ੍ਰਕਾਸ਼ਕ, ਦੀਪਕ ਚਰਨਾਰਥਲ, ਗੁਰਪ੍ਰੀਤ ਸਿੰਘ ਨਿਆਮੀਆਂ, ਡਾ: ਭੁਪਿੰਦਰ ਕੌਰ, ਡਾ: ਗੁਰਪ੍ਰੀਤ ਸਿੰਘ, ਸ਼ਾਇਰ ਦਰਸ਼ਨ ਬੁਲੰਦਵੀ, ਹਰਪ੍ਰਵੀਨ ਕੌਰ ਢਿੱਲੋਂ ਸਮੇਤ ਵੱਡੀ ਗਿਣਤੀ ਵਿਦਿਆਰਥੀ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਵੱਖ-ਵੱਖ ਵਾਰਡਾਂ ਦੀਆਂ ਸੀਟਾਂ ਦੀ ਅਲਾਟਮੈਂਟ, ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ, 24 ਮਾਰਚ (ਐਨ.ਐਸ. ਪਰਵਾਨਾ)–ਹਰਿਆਣਾ ਸਰਕਾਰ ਨੇ ਭਵਾਨੀਖੇੜਾ, ਇੰਦਰੀ ਨਗਰ ਪਾਲਿਕਾ, ਪਟੌਦੀ, ਨਾਰਨੌਾਦ, ਤਾਵੜੂ, ਨੀਲੋਖੇੜੀ ਪਾਲਿਕਾਵਾਂ ਦੇ ਵੱਖ-ਵੱਖ ਵਾਰਡਾਂ ਦੀ ਸੀਟਾਂ ਦਾ ਅਲਾਟਮੈਂਟ/ਨਿਰਧਾਰਨ ਕੀਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 11ਵੀਂ ਸੀਨੀਅਰ ਨੈਸ਼ਨਲ (ਸਰਕਲ ਕਬੱਡੀ) ਚੈਂਪੀਅਨਸ਼ਿਪ ਦਾ ਆਗਾਜ਼

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਕਬੱਡੀ ਐਸੋਸੀਏਸ਼ਨ ਵਲੋਂ ਐਮਚਿਊਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਕਟਰ 14 ਵਿਚ 11ਵੀਂ ਸੀਨੀਅਰ ਨੈਸ਼ਨਲ (ਸਰਕਲ ਕਬੱਡੀ) ਕਬੱਡੀ ਚੈਂਪੀਅਨਸ਼ਿਪ ਦਾ ...

ਪੂਰੀ ਖ਼ਬਰ »

ਸ਼ਹੀਦੀ ਦਿਵਸ: ਨਗਰ ਨਿਗਮ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ 24 ਮਾਰਚ (ਆਰ. ਐਸ. ਲਿਬਰੇਟ)-ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਹੀਦੀ ਦਿਵਸ 'ਤੇ ਸ੍ਰੀ ਜਤਿੰਦਰ ਯਾਦਵ ਆਈ.ਏ.ਐਸ. ਕਮਿਸ਼ਨਰ ਨਗਰ ਨਿਗਮ, ਡਿਪਟੀ ਮੇਅਰ ਸ੍ਰੀ ਵਿਨੋਦ ਅਗਰਵਾਲ ਨੇ ਟੈਰੇਸ ਗਾਰਡਨ ਸੈਕਟਰ 33 ਚੰਡੀਗੜ੍ਹ ਵਿਖੇ ਸ਼ਹੀਦੀ ਦੇ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਹੱਲੋਮਾਜਰਾ ਨੂੰ ਸਵੱਛਤਾ ਐਕਸੀਲੈਂਸ ਐਵਾਰਡ 2018

ਚੰਡੀਗੜ੍ਹ, 24 ਮਾਰਚ (ਆਰ. ਐਸ. ਲਿਬਰੇਟ)-ਸ਼ਹਿਰੀ ਗ਼ਰੀਬੀ ਨਿਵਾਰਨ ਵਿੰਗ ਦੁਆਰਾ ਦਿਹਾਤੀ ਨੈਸ਼ਨਲ ਅਰਬਨ ਲਾਈਵਹੁਡ ਮਿਸ਼ਨ ਅਧੀਨ ਚੰਡੀਗੜ੍ਹ ਦੇ ਹੱਲੋਮਾਜਰਾ ਸਵੱਛਤਾ ਐਕਸੀਲੈਂਸ ਐਵਾਰਡ 2018 ਹਾਸਿਲ ਕਰਨ ਵਿਚ ਸਫਲ ਰਿਹਾ ਹੈ | ਮੇਅਰ ਦਵੇਸ਼ ਮੌਦਗਿਲ ਨੇ ਇਹ ਐਵਾਰਡ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀਆਾ ਕਮਿਸ਼ਨ ਦੇ ਮੈਂਬਰਾਾ ਨੂੰ ਹਟਾਉਣਾ ਰਾਜਨੀਤੀ ਤੋਂ ਪ੍ਰੇਰਿਤ ਮੰਦਭਾਗਾ ਫ਼ੈਸਲਾ-ਪਰਮਜੀਤ ਕੈਂਥ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਕੈਪਟਨ ਸਰਕਾਰ ਅਨੁਸੂਚਿਤ ਜਾਤੀਆਾ ਕਮਿਸ਼ਨ ਦੇ ਮੈਂਬਰਾਾ ਦੀ ਗਿਣਤੀ ਘਟਾਉਣ ਦਾ ਫ਼ੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਪੱਖਪਾਤੀ ਫ਼ੈਸਲੇ ਦੀ ਸਖ਼ਤ ਸ਼ਬਦਾਾ ਵਿਚ ਨਿੰਦਾ ਕਰਦਾ ਹੈ¢ ਇਹ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਿਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਐਨ. ਐਸ. ਯੂ. ਆਈ, ਐਸ.ਓ.ਆਈ ਅਤੇ ਏ.ਬੀ.ਵੀ.ਪੀ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ...

ਪੂਰੀ ਖ਼ਬਰ »

ਕੱਥਕ ਫ਼ੈਸਟੀਵਲ 'ਚ ਕਾਜਲ ਅਤੇ ਟੀਨਾ ਨੇ ਆਪਣੀ ਕਲਾ ਨਾਲ ਦਰਸ਼ਕਾਂ ਦੇ ਦਿਲ ਜਿੱਤੇ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਖੇਤਰ ਪਟਿਆਲਾ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨਵਰੰਗ ਥੀਏਟਰ ਵਲੋਂ ਕੱਥਕ ਫ਼ੈਸਟੀਵਲ ਦੇ ਅੱਜ ਦੂਜੇ ਦਿਨ ਦਰਸ਼ਕਾਂ ਦੀ ਚੰਗੀ ਹਾਜ਼ਰੀ ਵਿਚ ਫ਼ਨਕਾਰਾਂ ਕਾਜਲ ਅਤੇ ...

ਪੂਰੀ ਖ਼ਬਰ »

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਸਿੱਖ ਪੰਥ ਦੇ ਹਵਾਲੇ ਕੀਤੇ ਜਾਣ ਦੀ ਮੰਗ

ਚੰਡੀਗੜ੍ਹ, 24 ਮਾਰਚ (ਗੁਰਸੇਵਕ ਸਿੰਘ ਸੋਹਲ)-ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਮਹਾਰਾਜਾ ਦਲੀਪ ਸਿੰਘ ਸ਼ਤਾਬਦੀ ਟਰੱਸਟ ਯੂ.ਕੇ. ਵਲੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਏ ਸਮਾਗਮ 'ਚ ਸਿੱਖ ਬੁੱਧੀਜੀਵੀਆਂ ਨੇ ਮੰਗ ਕੀਤੀ ਕਿ ਖ਼ਾਲਸਾ ਰਾਜ ਦੇ ...

ਪੂਰੀ ਖ਼ਬਰ »

ਗ਼ੁਲਾਮੀ ਦੀ ਭਾਵਨਾ ਤੋਂ ਪਿੰਡ ਵਾਸੀ ਆਜ਼ਾਦ

ਚੰਡੀਗੜ੍ਹ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੇਸ਼ ਦੇ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਅਮਰ ਕੁਰਬਾਨੀ ਦੇਣ ਵਾਲੇ ਜ਼ਿਲ੍ਹਾ ਭਿਵਾਨੀ ਦੇ ਰੋਹਨਾਤ ਪਿੰਡ ਵਿੱਚ ਅੱਜ ਕੌਮੀ ਝੰਡਾਂ ਲਹਿਰਾ ਕੇ ਪਿਛਲੇ 70 ਸਾਲਾਾ ਤੋਂ ...

ਪੂਰੀ ਖ਼ਬਰ »

ਚੰਡੀਗੜ੍ਹ ਹਾਊਸਿੰਗ ਰੈਜੀਡੈਂਟਸ ਵੈੱਲਫੇਅਰ ਫੈਡਰੇਸ਼ਨ ਵਲੋਂ ਸਰਬ ਪਾਰਟੀ ਕਾਨਫ਼ਰੰਸ

ਚੰਡੀਗੜ੍ਹ, 24 ਮਾਰਚ (ਆਰ. ਐਸ. ਲਿਬਰੇਟ)-ਹਰਮੋਹਨ ਧਵਨ ਸੀਨੀਅਰ ਭਾਜਪਾ ਆਗੂ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਘਰਾਂ 'ਚ ਕੀਤੇ ਬਦਲਾਵਾਂ ਨੂੰ ਰੈਗੂਲਰ ਕਰਵਾਉਣ ਲਈ ਪੀੜਤਾਂ ਨਾਲ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਸੁਭਾਸ਼ ਚਾਵਲਾ ਸਾਬਕਾ ਮੇਅਰ ਨੇ ...

ਪੂਰੀ ਖ਼ਬਰ »

ਮਿਡ ਡੇ ਮੀਲ ਕਾਰਕੁਨਾਂ ਦੇ ਮਾਣਭੱਤੇ 'ਚ 1000 ਰੁਪਏ ਦਾ ਵਾਧਾ

ਚੰਡੀਗੜ੍ਹ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅੱਜ ਮਿਡ ਡੇ ਮੀਲ ਕਾਰਕੁਨਾਂ ਨੂੰ ਨਵਰਾਤਰਾਂ 'ਤੇ ਤੋਹਫ਼ਾ ਦਿੰਦੇ ਹੋਏ ਉਨ੍ਹਾਂ ਦੇ ਮਾਣਭੱਤੇ ਵਿਚ 1000 ਰੁਪਏ ਪ੍ਰਤੀ ਮਹੀਨਾ ਵਧਾਉਣ ਅਤੇ ਸਾਲ ਵਿਚ ਦੋ ਵਰਦੀਆਂ ਦੇਣ ਦਾ ...

ਪੂਰੀ ਖ਼ਬਰ »

ਕਰਮਚਾਰੀ ਚੋਣ ਕਮਿਸ਼ਨ 5 ਮੈਂਬਰਾਂ ਦੇ ਕਾਰਜਕਾਲ ਵਿਚ ਵਾਧਾ

ਚੰਡੀਗੜ੍ਹ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਰਾਜ ਕਰਮਚਾਰੀ ਚੋਣ ਕਮਿਸ਼ਨ ਦੇ 5 ਮੈਂਬਰਾਂ ਦੇ ਕਾਰਜਕਾਲ ਵਿਚ ਵਾਧਾ ਕੀਤਾ ਹੈ | ਇਨ੍ਹਾਂ ਦਾ ਕਾਰਜਕਾਲ 24 ਮਾਰਚ ਤੋਂ 22 ਜੁਲਾਈ, 2019 ਤੱਕ ਜਾਂ ਉਨ੍ਹਾਂ ਦੀ 65 ਸਾਲ ਦੀ ਉਮਰ ਹੋਣ ਤੱਕ, ਜੋ ਵੀ ਪਹਿਲਾਂ ਹੋਵੇ ਲਈ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਨੌਕਰੀ ਦੇ ਨਜ਼ਰੀਏ ਤੋਂ ਕਾਰਜ ਸਮਰੱਥਾ ਬਿਹਤਰ ਬਣਾਉਣ-ਵਰੁਣ ਅਗਰਵਾਲ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਭਾਰਤ ਦੇਸ਼ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਵਿਦਿਆਰਥੀਆਂ ਨੰੂ ਲਿਖਤੀ ਪੜ੍ਹਾਈ ਰਟਾਉਣ 'ਤੇ ਜ਼ੋਰ ਦਿੰਦੀਆਂ ਹਨ, ਜਿਸ ਦੇ ਚਲਦਿਆਂ ਵੱਡੀ ਗਿਣਤੀ ਇੰਜੀਨੀਅਰ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਅਸਲ ਜਾਣਕਾਰੀ ਅਤੇ ...

ਪੂਰੀ ਖ਼ਬਰ »

ਆਰਜ਼ੀ ਅਦਾਲਤਾਂ ਚਲਾਉਣ ਦੇ ਫ਼ੈਸਲੇ ਦਾ 'ਆਪ' ਨੇ ਕੀਤਾ ਵਿਰੋਧ

ਡੇਰਾਬੱਸੀ, 24 ਮਾਰਚ (ਸ਼ਾਮ ਸਿੰਘ ਸੰਧੂ)-ਤਹਿਸੀਲ ਕੰਪਲੈਕਸ ਨੇੜਲੇ ਮਿਊਾਸਪਲ ਕਮਿਊਨਿਟੀ ਹਾਲ 'ਚ ਸਰਕਾਰ ਵਲੋਂ ਆਰਜ਼ੀ ਅਦਾਲਤਾਂ ਚਲਾਉਣ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਦੇ ਡੇਰਾਬੱਸੀ ਯੂਨਿਟ ਵਲੋਂ ਇਕ ਵਿਸ਼ੇਸ਼ ਮੀਟਿੰਗ ਦੌਰਾਨ ਭਰਵਾਂ ਵਿਰੋਧ ਕੀਤਾ ਗਿਆ | ਬਲਾਕ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ 'ਚ ਮੁਆਫ਼ੀ ਮੰਗੇ ਜਾਣ ਦਾ ਮੁੱਦਾ ਰਿਹਾ ਭਾਰੂ

ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਪ੍ਰਧਾਨਗੀ ਹੇਠ ਲਾਲੜੂ ਮੰਡੀ ਵਿਖੇ ਹੋਈ, ਮੀਟਿੰਗ ਦੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਝਾਰਮੜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਾਰਟੀ ਸੁਪਰੀਮੋ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਦੀ ਵਰਕਸ਼ਾਪ ਕਰਵਾਈ

ਐੱਸ. ਏ. ਐੱਸ. ਨਗਰ, 24 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਦੀ ਦੇਖ ਰੇਖ ਹੇਠ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਸਬੰਧੀ ਇਕ ਦਿਨਾਂ ਰਿਫਰੈਸ਼ਰ ਸਿਖਲਾਈ ਵਰਕਸ਼ਾਪ ਦਾ ਆਯੋਜਨ ਐਜੂਸੈੱਟ ਦੇ ਆਰ. ਓ. ਟੀਜ਼. ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕਿਆਂ ਦੀ ਬੋਲੀ ਰਾਏ ਫਾਰਮ 'ਚ ਕੱਲ੍ਹ-ਪਰਮਜੀਤ ਸਿੰਘ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਲਈ 211 ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਡਰਾਅ 26 ਮਾਰਚ ਨੂੰ ਬਾਅਦ ਦੁਪਹਿਰ 01 ਵਜੇ ਲਾਂਡਰਾਂ-ਖਰੜ ਰੋਡ 'ਤੇ ਸਥਿਤ ਰਾਏ ਫਾਰਮ ਵਿਖੇ ਪਾਰਦਰਸ਼ੀ ਢੰਗ ਨਾਲ ਕੱਢੇ ਜਾਣਗੇ | ਇਸ ...

ਪੂਰੀ ਖ਼ਬਰ »

ਬਿੱਲ ਨਾ ਭਰਨ ਕਾਰਨ ਅੱਧੀ ਦਰਜਨ ਸੇਵਾ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਸੇਵਾ ਕੇਂਦਰਾਂ ਵੱਲ ਪਾਵਰਕਾਮ ਦਾ ਸਾਢੇ 3 ਲੱਖ ਰੁਪਏ ਤੋਂ ਵੱਧ ਦੇ ਬਿੱਲ ਬਕਾਇਆ

ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਬਿਜਲੀ ਦੇ ਬਿੱਲ ਨਾ ਭਰਨ ਕਾਰਨ ਪਾਵਰਕਾਮ ਨੇ ਲਾਲੜੂ ਖੇਤਰ ਦੇ ਅੱਧੀ ਦਰਜਨ ਸੇਵਾ ਕੇਂਦਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ ਅਤੇ ਬਾਕੀ ਰਹਿੰਦੇ ਸੇਵਾ ਕੇਂਦਰਾਂ ਦੇ ਵੀ ਕੁਨੈਕਸ਼ਨ ਇਸ ਹਫ਼ਤੇ ਕੱਟੇ ਜਾ ਸਕਦੇ ਹਨ | ਸੇਵਾ ...

ਪੂਰੀ ਖ਼ਬਰ »

ਗੁਰਨਾਮ ਭੁੱਲਰ ਤੇ ਸੁਨੰਦਾ ਸ਼ਰਮਾ ਦੀ ਸ਼ਾਨਦਾਰ ਪੇਸ਼ਕਾਰੀ ਨਾਲ 'ਟੈਕਨੋ ਵਿਰਸਾ-2018' ਸਮਾਪਤ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਕੈਂਪਸ ਵਿਖੇ 'ਟੈਕਨੋ ਵਿਰਸਾ-2018' ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਦੋ ਰੋਜ਼ਾ ਫੈਸਟ ਦੇ ਅੰਤਿਮ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਅਤੇ ਸੁਨੰਦਾ ਸ਼ਰਮਾ ਨੇ ਆਪਣੇ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ ਲਾਲੜੂ ਵਿਖੇ ਯੁਵਾ ਸ਼ਕਤੀਕਰਨ ਸਬੰਧੀ ਪ੍ਰੋਗਰਾਮ ਆਯੋਜਿਤ

ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਉਦਯੋਗਿਕ ਸਿਖਲਾਈ ਸੰਸਥਾ ਲਾਲੜੂ ਵਿਖੇ ਯੂਵਾ ਸ਼ਕਤੀਕਰਨ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸੰਸਥਾ ਦੇ ਪਿ੍ੰਸੀਪਲ ਮੰਗਾ ਸਿੰਘ ਵਲੋਂ ਸਿਖਿਆਰਥੀਆਂ ਤੇ ਕਰਮਚਾਰੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ...

ਪੂਰੀ ਖ਼ਬਰ »

ਨੌਜਵਾਨ ਸ਼ਹੀਦਾਂ ਦੀ ਸੋਚ ਨੂੰ ਅਪਨਾਉਣ : ਕਾਹਲੋਂ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਉੱਪਰ ਸ਼ਰਧਾਂਜਲੀ ਭੇਟ ਕਰਦਿਆਂ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਕੌਾਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ...

ਪੂਰੀ ਖ਼ਬਰ »

ਬੱਚੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ 'ਚ ਵੀ ਵਧ ਚੜ੍ਹ ਕੇ ਹਿੱਸਾ ਲੈਣ-ਐਨ.ਕੇ. ਸ਼ਰਮਾ

ਜ਼ੀਰਕਪੁਰ, 24 ਮਾਰਚ (ਅਵਤਾਰ ਸਿੰਘ)-ਸਥਾਨਕ ਗੁਰੂਕੁਲ ਸਕੂਲ ਜ਼ੀਰਕਪੁਰ ਵਿਖੇ ਨਰਸਰੀ ਕਲਾਸ ਦੇ ਬੱਚਿਆਂ ਲਈ ਪ੍ਰਤਿ ਭਾ ਖੋਜ ਮੁਕਾਬਲੇ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਕਲੇਰ ਪ੍ਰਧਾਨ ਚੁਣੇ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 11 ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਕੁਲਵੰਤ ਸਿੰਘ ਕਲੇਰ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਨਵਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਕਲੇਰ ਨੇ ਮੁਹੱਲਾ ...

ਪੂਰੀ ਖ਼ਬਰ »

ਰੈੱਡ ਰੀਬਨ ਕਲੱਬ ਵਲੋਂ ਘਾਤਕ ਬਿਮਾਰੀਆਂ ਪ੍ਰਤੀ ਕੀਤਾ ਜਾਗਰੂਕ

ਚੰਡੀਗੜ੍ਹ, 24 ਮਾਰਚ (ਅਜਾਇਬ ਸਿੰਘ ਔਜਲਾ)-ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫ਼ਾਰ ਵੁਮੈਨ ਸੈਕਟਰ 11 ਚੰਡੀਗੜ੍ਹ ਦੇ ਰੈੱਡ ਰੀਬਨ ਕਲੱਬ ਵਲੋਂ ਪੋਸਟ ਗ੍ਰੈਜੂਏਟ ਵਿਭਾਗ, ਪਬਲਿਕ ਐਡਮਨਿਸਟ੍ਰੇਸ਼ਨ ਅਤੇ ਐਨ.ਐਸ.ਐਸ. ਯੂਨਿਟ ਦੇ ਸਾਂਝੇ ਸਹਿਯੋਗ ਨਾਲ ਘਾਤਕ ਬਿਮਾਰੀਆਂ ...

ਪੂਰੀ ਖ਼ਬਰ »

ਪਿੰਡ ਹੁਸ਼ਿਆਰਪੁਰ ਦੇ ਖੇਡ ਮੇਲੇ 'ਚ ਮਨਾਣਾ ਦੀ ਟੀਮ ਰਹੀ ਜੇਤੂ

ਮੁੱਲਾਂਪੁਰ ਗਰੀਬਦਾਸ, 24 ਮਾਰਚ (ਦਿਲਬਰ ਸਿੰਘ ਖੈਰਪੁਰ)-ਪਿੰਡ ਹੁਸ਼ਿਆਪੁਰ (ਨਿਊ ਚੰਡੀਗੜ੍ਹ) ਵਿਖੇ ਦਸਮੇਸ਼ ਯੂਥ ਵੈੱਲਫੇਅਰ ਕਲੱਬ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 6ਵਾਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨਾਂ ਵਜੋਂ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਐਕਟ 2014 ਲਾਂਭੇ ਕਰ ਨਵੀਂ ਭੂਮੀ ਗ੍ਰਹਿਣ ਨੀਤੀ ਘੜੀ!

ਚੰਡੀਗੜ੍ਹ, 24 ਮਾਰਚ (ਆਰ. ਐਸ. ਲਿਬਰੇਟ)-ਦੇਸ਼ ਭਰ 'ਚ ਲਾਗੂ ਐਕਟ 2014 ਲਾਂਭੇ ਕਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਭੂਮੀ ਗ੍ਰਹਿਣ ਨੀਤੀ ਘੜ ਲਈ ਹੈ | ਪ੍ਰਸ਼ਾਸਨ ਨੇ 'ਕਿਸਾਨਾਂ ਨਾਲ ਗੱਲਬਾਤ ਬਾਅਦ ਭੂਮੀ ਗ੍ਰਹਿਣ ਨੀਤੀ' ਨਾਂਅ ਦਿੱਤਾ ਹੈ ਪਰ ਕਿਸਾਨਾਂ ਵਲੋਂ ਇਸ ਦਾ ਠੋਸ ...

ਪੂਰੀ ਖ਼ਬਰ »

ਭਗਵੰਤ ਮਾਨ ਦਾ ਅਸਤੀਫਾ ਰਾਜਨੀਤੀ ਤੋਂ ਪ੍ਰੇਰਿਤ ਇਕ ਪਖੰਡ-ਰਾਣਾ

ਖਰੜ, 24 ਮਾਰਚ (ਜੰਡਪੁਰੀ)-ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦਾ ਲਾਹਾ ਲੈਣ ਲਈ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਨਸ਼ੇੜੀ ਆਖ ਕੇ ਪੰਜਾਬੀਆਂ ਦੀ ਵਿਸ਼ਵ ਅੰਦਰ ਸ਼ਾਖ ਖਰਾਬ ਕੀਤੀ ਸੀ, ਜਿਸ ਕਾਰਨ ਪੰਜਾਬੀਆਂ ਨੂੰ ਭਾਰੀ ਮਾਨਸਿਕ ਪੀੜਾ ਸਹਿਣ ਕਰਨੀ ਪਈ ਸੀ, ...

ਪੂਰੀ ਖ਼ਬਰ »

ਔਰਤਾਂ ਸਮੇਤ 116 ਨੇ ਕੀਤਾ ਖੂਨਦਾਨ

ਜ਼ੀਰਕਪੁਰ, 24 ਮਾਰਚ (ਅਵਤਾਰ ਸਿੰਘ)-ਉਤਰਾਖੰਡ ਪਰਵਤੀ ਸਭਾ ਵਲੋਂ ਸਭਾ ਦੇ ਸੰਸਥਾਪਕ ਅਤੇ ਪਹਿਲੇ ਪ੍ਰਧਾਨ ਖੁਸ਼ਹਾਲ ਸਿੰਘ ਪੁੰਡੀਰ ਦੀ ਯਾਦ ਵਿਚ ਯੁਵਾ ਮੋਰਚਾ ਤੇ ਮਹਿਲਾ ਮੋਰਚਾ ਦੇ ਸਹਿਯੋਗ ਨਾਲ ਜੀ. ਪੀ. ਪਬਲਿਕ ਸਕੂਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 116 ...

ਪੂਰੀ ਖ਼ਬਰ »

ਬੈਰਾਗੀ ਸਮਾਜ ਵਲੋਂ ਦੇਸ਼ ਦੀ ਤਰੱਕੀ 'ਚ ਪਾਏ ਯੋਗਦਾਨ ਸਬੰਧੀ ਮੀਟਿੰਗ

ਡੇਰਾਬੱਸੀ, 24 ਮਾਰਚ (ਸ਼ਾਮ ਸਿੰਘ ਸੰਧੂ)-ਅਿਖ਼ਲ ਭਾਰਤੀ ਵੈਸ਼ਨਵ ਬੈਰਾਗੀ ਸੰਘ ਵਲੋਂ ਅੱਜ ਸਮਾਜ ਸੇਵੀ ਸ਼ਿਵ ਪਵਾਰ ਦੀ ਅਗਵਾਈ ਹੇਠ ਡੇਰਾਬੱਸੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਡਾ: ਰਾਜ ਵੈਸ਼ਨਵ ਸਾਬਕਾ ਰਜਿਸਟਰਾਰ ਆਫ਼ ਕੰਪਨੀਜ਼ ਅਤੇ ਐਡਵੋਕੇਟ ...

ਪੂਰੀ ਖ਼ਬਰ »

ਸੰਤ ਸਮਾਜ ਵਲੋਂ ਦਰਬਾਰ ਸਾਹਿਬ ਤੋਂ ਜੀ.ਐਸ.ਟੀ. ਹਟਾਉਣ ਦਾ ਸਵਾਗਤ

ਚੰਡੀਗੜ੍ਹ, 24 ਮਾਰਚ (ਗੁਰਸੇਵਕ ਸਿੰਘ ਸੋਹਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰ ਵਸਤਾਂ ਤੋਂ ਜੀ.ਐਸ.ਟੀ ਹਟਾਉਣ ਦੇ ਫ਼ੈਸਲੇ ਦਾ ਸੰਤ ਸਮਾਜ ਨੇ ਭਰਵਾਂ ਸੁਆਗਤ ਕੀਤਾ ਹੈ | ਸੰਤ ਸਮਾਜ ਵੱਲੋਂ ਜਾਰੀ ਪੈੱ੍ਰਸ ਬਿਆਨ ਰਾਹੀਂ ...

ਪੂਰੀ ਖ਼ਬਰ »

ਦਫ਼ਤਰ ਕਾਨੂੰਨਗੋ ਖੁਸ਼ਹਾਲ ਸਿੰਘ ਅਤੇ ਪਟਵਾਰੀ ਲਾਲ ਸਿੰਘ ਦਾ ਸੇਵਾ-ਮੁਕਤੀ ਮੌਕੇ ਸਨਮਾਨ

ਖਰੜ, 24 ਮਾਰਚ (ਮਾਨ)-ਤਹਿਸੀਲ ਦਫ਼ਤਰ ਖਰੜ ਵਿਖੇ ਤਾਇਨਾਤ ਦਫ਼ਤਰ ਕਾਨੂੰਨਗੋ ਖੁਸ਼ਹਾਲ ਸਿੰਘ ਅਤੇ ਪਟਵਾਰੀ ਲਾਲ ਸਿੰਘ ਦਾ ਸੇਵਾ-ਮੁਕਤੀ ਮੌਕੇ ਤਹਿਸੀਲ ਦਫ਼ਤਰ ਖਰੜ ਦੇ ਸਮੁੱਚੇ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਤਹਿਸੀਲਦਾਰ ਖਰੜ ਤਰਸੇਮ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਯਕਮੁਸ਼ਤ ਭਰਨ ਦੀ ਆਖ਼ਰੀ ਮਿਤੀ 31 ਤੱਕ ਵਧਾਈ

ਚੰਡੀਗੜ੍ਹ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਵਲੋਂ ਲੋਕ ਪੱਖੀ ਲਏ ਜਾ ਰਹੇ ਫ਼ੈਸਲਿਆਂ ਦੀ ਕੜੀ ਤਹਿਤ ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰੀਆਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਮੰਨਦਿਆਂ ਹਾਊਸ ਟੈਕਸ/ਪ੍ਰਾਪਰਟੀ ਟੈਕਸ ਯਕਮੁਸ਼ਤ ਭਰਨ ਦੀ ਆਖ਼ਰੀ ਮਿਤੀ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ

ਕੁਰਾਲੀ, 24 ਮਾਰਚ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਰੋਡਮਾਜਰਾ ਚੱਕਲਾਂ ਵਿਖੇ ਬਾਬਾ ਗਾਜੀਦਾਸ ਜੀ ਦੇ ਸਮੂਹ ਅਹੁਦੇਦਾਰਾਂ ਵਲੋਂ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ...

ਪੂਰੀ ਖ਼ਬਰ »

ਪਿੰਡ ਘੜੂੰਆਂ ਵਿਖੇ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਭਲਕੇ

ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)-ਗੁਰਪ੍ਰੀਤ ਸਿੰਘ ਧਨੋਆ ਵਲੋਂ ਪਿੰਡ ਘੜੂੰਆਂ ਵਿਖੇ 25 ਮਾਰਚ ਨੂੰ ਕਰਵਾਏ ਜਾ ਰਹੇ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਪ੍ਰੋਗਰਾਮ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਬਲਿਦਾਨ ਦਿਵਸ ਮਨਾਇਆ

ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਮੰਡਲ ਲਾਲੜੂ ਵਲੋਂ ਸ਼ਹੀਦ ਭਗਤ ਸਿੰਘ ਦਾ ਬਲਿਦਾਨ ਦਿਵਸ ਮਨਾਇਆ ਗਿਆ | ਇਸ ਮੌਕੇ ਭਾਜਪਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ 26 ਮਾਰਚ ਨੂੰ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

ਕੁਰਾਲੀ, 24 ਮਾਰਚ (ਹਰਪ੍ਰੀਤ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਮੀਟਿੰਗ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਰਕੌਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਯੂਨੀਅਨ ਆਗੂਆਂ ਨੇ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX