ਗੋਲਡ ਕੋਸਟ, 15 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਵਿਚ 21ਵੀਆਂ ਰਾਸ਼ਟਰਮੰਡਲ ਖੇਡਾਂ ਸਮਾਪਤ ਹੋ ਗਈਆਂ | ਇਸ ਵਾਰ ਭਾਰਤ ਨੇ 26 ਸੋਨ ਸਮੇਤ ਕੁੱਲ 66 ਤਗਮੇ ਜਿੱਤੇ | ਆਖਰੀ ਦਿਨ ਇਕ ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮਿਆਂ ਨਾਲ ਭਾਰਤ ਨੇ ...
ਭਾਰਤ ਨੇ ਦਰਜ ਕਰਵਾਇਆ ਸਖ਼ਤ ਰੋਸ
ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਭਾਰਤ ਨੇ ਸਿੱਖ ਸ਼ਰਧਾਲੂਆਂ ਨੂੰ ਤਿੰਨ ਮੌਕਿਆਂ 'ਤੇ ਪਾਕਿਸਤਾਨ ਵਲੋਂ ਉਸ ਦੇ ਦੇਸ਼ ਅੰਦਰ ਭਾਰਤੀ ਕੂਟਨੀਤਕਾਂ ਨਾਲ ਮੁਲਾਕਾਤ ਕਰਨ ਤੋਂ ਰੋਕਣ ਅਤੇ ਇਥੋਂ ਤਕ ਗੁਰਦੁਆਰਾ ਪੰਜਾ ਸਾਹਿਬ ...
ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਦੇ ਦਫ਼ਤਰ 'ਚ ਹਲਫ ਲਿਆ | ਜੇਤਲੀ ਹਾਲ 'ਚ ਰਾਜ ਸਭਾ ਮੈਂਬਰਾਂ ਲਈ ਹੋਈਆਂ ਚੋਣਾਂ 'ਚ ਉੱਤਰ ਪ੍ਰਦੇਸ਼ 'ਚੋਂ ਚੁਣੇ ਗਏ ਸਨ | ਰਾਜ ...
ਦੁਬਈ ਨਾਲੋਂ ਇਰਾਕ 'ਚ ਕਈ ਗੁਣਾ ਵੱਧ ਤਨਖ਼ਾਹ ਮਿਲਦੀ ਹੈ ਉਸਾਰੀ ਮਜ਼ਦੂਰਾਂ ਨੂੰ
ਚੰਡੀਗੜ੍ਹ, 15 ਅਪ੍ਰੈਲ (ਏਜੰਸੀ)-ਚੰਗੀ ਜ਼ਿੰਦਗੀ ਲਈ ਆਪਣਾ ਘਰ-ਬਾਹਰ ਛੱਡ ਕੇ ਇਰਾਕ ਗਏ 39 ਭਾਰਤੀਆਂ ਨੂੰ ਆਖਿਰਕਾਰ ਤਾਬੂਤਾਂ 'ਚ ਦੇਸ਼ ਪਰਤਣਾ ਪਿਆ, ਪਰ ਇਰਾਕ ਦੇ ਮੌਸੂਲ 'ਚ ਵਾਪਰੇ ...
ਇਸਲਾਮਾਬਾਦ, 15 ਅਪ੍ਰੈਲ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਕਸ਼ਮੀਰ ਸਮੇਤ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਵਾਲੇ ਮੁੱਦਿਆਂ ਦਾ ਸ਼ਾਂਤਮਈ ਹੱਲ ਵਿਆਪਕ ਤੇ ਅਰਥ ਭਰਪੂਰ ਗੱਲਬਾਤ ਰਾਹੀਂ ਲੱਭਿਆ ਜਾ ਸਕਦਾ ਹੈ | ...
ਪੰਜਾਬ ਦਾ ਰੋਹਨਪ੍ਰੀਤ ਦੂਸਰੇ ਨੰਬਰ 'ਤੇ ਰਿਹਾ
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ) -ਕਲਰਸ ਚੌਨਲ 'ਤੇ ਚੱਲਦੇ ਗਾਇਕੀ ਦੇ ਰਿਐਲਿਟੀ ਸ਼ੋਅ ' ਰਾਈਜ਼ਿੰਗ ਸਟਾਰ - 2' ਦੇ ਫਾਈਨਲ 'ਚ ਹੇਮੰਤ ਬਿ੍ਜਵਾਸੀ ਦੇ ਸਿਰ ਜੇਤੂ ਦਾ ਤਾਜ ਸਜਿਆ ਹੈ ਜਦਕਿ ਪੰਜਾਬ ਦੇ ਪਟਿਆਲਾ ਦਾ ...
ਖੋਸਟ (ਅਫ਼ਗਾਨਿਸਤਾਨ), 15 ਅਪ੍ਰੈਲ (ਏਜੰਸੀ)-ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਸਰਹੱਦ ਨੂੰ ਲੈ ਕੇ ਪੈਦਾ ਹੋਏ ਤਨਾਅ ਦੇ ਚਲਦਿਆਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਲੋਂ ਇਕ ਦੂਜੇ 'ਤੇ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਪਾਕਿਸਤਾਨੀ ਸੈਨਿਕਾਂ ਸਮੇਤ 3 ਲੋਕਾਂ ਦੀ ...
ਲੁਧਿਆਣਾ, 15 ਅਪ੍ਰੈਲ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਸੜਕ ਤੇ ਟਰਾਂਸਪੋਰਟ ਵਿਭਾਗ ਵਲੋਂ ਦੇਸ਼ ਦੀਆਂ ਵੱਖ-ਵੱਖ ਸੜਕਾਂ 'ਤੇ ਵਾਹਨ ਚਲਾਉਣ ਲਈ ਗਤੀ ਸੀਮਾ ਦੀ ਸੂਚੀ ਜਾਰੀ ਕੀਤੀ ਹੈ, ਜਿਸ ਤਹਿਤ ਹੁਣ ਦੇਸ਼ ਭਰ 'ਚ ਸੜਕਾਂ 'ਤੇ ਵਾਹਨ ਚਲਾਉਣੇ ਕਾਨੂੰਨੀ ਤੌਰ 'ਤੇ ਸਹੀ ਹੋਣਗੇ ...
ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜੋਧੇਵਾਲ ਦੇ ਇਲਾਕੇ ਟਿੱਬਾ ਰੋਡ 'ਤੇ ਇਕ ਕਲਯੁੱਗੀ ਪੁੱਤਰ ਵਲੋਂ ਆਪਣੀ ਮਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸਤੀ ਜੋਧੇਵਾਲ ਦੇ ...
• ਫਗਵਾੜਾ 'ਚ ਸਥਿਤੀ ਤਣਾਅਪੂਰਨ • ਕੁਝ ਸਕੂਲਾਂ ਨੇ ਕੀਤੀ ਅੱਜ ਛੁੱਟੀ
ਫਗਵਾੜਾ, 15 ਅਪ੍ਰੈਲ (ਹਰੀਪਾਲ ਸਿੰਘ)-ਫਗਵਾੜਾ ਵਿਖੇ ਇਕ ਫਲੈਕਸ ਬੋਰਡ ਨੂੰ ਲੈ ਕਿ ਦੋ ਫ਼ਿਰਕਿਆਂ ਵਿਚ ਹੋਏ ਤਕਰਾਰ ਦੇ ਤੀਸਰੇ ਦਿਨ ਵੀ ਸ਼ਹਿਰ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ | ਅੱਜ ਪੁਲਿਸ ...
ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਫਗਵਾੜਾ 'ਚ 2 ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਲੋਕਾਂ 'ਚ ਅਮਨ-ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਰੋਕਣ ਲਈ 4 ਜ਼ਿਲਿ੍ਹਆਂ 'ਚ ਮੋਬਾਈਲ ...
ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਪੀ. ਏ. ਪੀ. ਜਲੰਧਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁਆਬਾ ਖੇਤਰ ਵਿਚ ਅਮਨ-ਕਾਨੂੰਨ ਦੇ ਹਾਲਤ ਦਾ ਜਾਇਜ਼ਾ ਲਿਆ ਤੇ ਪੂਰੇ ਦੁਆਬਾ ਖੇਤਰ ਵਿਚ ...
ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਸੁਪਰੀਮ ਕੋਰਟ ਵਿਚਲੇ ਕੇਸ ਵਿਚ ਪੰਜਾਬ ਸਰਕਾਰ ਵਲੋਂ ਆਪਣੇ ਹੀ ਕੈਬਨਿਟ ਮੰਤਰੀ ਦੀ 3 ਸਾਲਾ ਮੁਲਤਵੀ ਸਜ਼ਾ ਨੂੰ ਬਹਾਲ ਰੱਖਣ ਸਬੰਧੀ ਲਏ ਗਏ ਹੈਰਾਨੀਜਨਕ ਸਟੈਂਡ ...
ਪੰਜਾਬ ਪੁਲਿਸ ਨੇ ਖ਼ੁਫ਼ੀਆ ਆਪ੍ਰੇਸ਼ਨ ਤਹਿਤ ਕੀਤਾ ਕਾਬੂ
ਬੱਦੀ, 15 ਅਪ੍ਰੈਲ (ਰਿਸ਼ੀ ਠਾਕੁਰ)-ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਤਾਰ ਦੂਨ ਵਿਧਾਨ ਸਭਾ ਦੇ ਬੱਦੀ ਨਾਲ ਜੁੜੇ ਹਨ | ਸ਼ੁੱਕਰਵਾਰ ਨੂੰ ਪਰਮੀਸ਼ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਬੱਦੀ 'ਚ ਦਸਤਕ ਦਿੱਤੀ ਤੇ ਖ਼ੁਫ਼ੀਆ ਆਪ੍ਰੇਸ਼ਨ ਕਰਕੇ ਬੱਦੀ ਦੇ ਗੁੱਲਰਵਾਲਾ ਪਿੰਡ ਤੋਂ ਹਰਵਿੰਦਰ ਸਿੰਘ ਉਰਫ ਹੈਪੀ ਚੌਧਰੀ ਨੂੰ ਸਵੇਰੇ ਕਰੀਬ 4 ਵਜੇ ਗਿ੍ਫ਼ਤਾਰ ਕੀਤਾ | ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਬੱਦੀ ਪੁਲਿਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਹਰਵਿੰਦਰ ਸਿੰਘ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਬੱਦੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਉਸ ਨੂੰ ਆਪਣੇ ਨਾਲ ਲੈ ਗਈ | ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਦੇ ਤਾਰ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ
ਬਾਬਾ ਨਾਲ ਜੁੜੇ ਹਨ | ਹਰਵਿੰਦਰ ਸਿੰਘ ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ ਹੈ ਜਾਂ ਨਹੀਂ ਤੇ ਪਰਮੀਸ਼ 'ਤੇ ਹਮਲੇ ਦੇ ਦਿਨ ਵੀ ਇਹ ਹਮਲੇ 'ਚ ਸ਼ਾਮਿਲ ਸੀ ਜਾਂ ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ | ਇਸ ਸਬੰਧ ਬੱਦੀ ਦੀ ਐਸ.ਪੀ. ਰਾਣੀ ਬਿੰਦੂ ਸਚਦੇਵਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਗੁੱਲਰਵਾਲਾ ਤੋਂ ਹਰਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਹਰਵਿੰਦਰ ਸਿੰਘ ਨੂੰ ਮੋਹਾਲੀ ਲਿਆਂਦਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 23 ਮਾਰਚ ਦੀ ਸ਼ਾਮ ਬੱਦੀ ਪੁਲਿਸ ਥਾਣੇ ਦੇ ਬਾਹਰ ਇਕ ਮੀਡੀਆ ਕਰਮਚਾਰੀ 'ਤੇ ਹੋਏ ਜਾਨਲੇਵਾ ਹਮਲੇ 'ਚ ਵੀ ਹਰਵਿੰਦਰ ਸਿੰਘ ਦੋਸ਼ੀ ਦੱਸਿਆ ਜਾਂਦਾ ਹੈ | ਮੀਡੀਆ ਕਰਮੀ 'ਤੇ ਹਮਲੇ ਦੇ ਦੋਸ਼ 'ਚ ਹਰਵਿੰਦਰ ਸਿੰਘ ਤੇ ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ | ਇਸੇ ਦੌਰਾਨ ਫਿਰੌਤੀ ਮਾਮਲੇ 'ਚ ਮਾਨਪੁਰਾ ਤੋਂ ਇਕ ਉਦਯੋਗਪਤੀ ਨੂੰ ਵੀ ਮੁੱਲਾਂਪੁਰ ਪੁਲਿਸ ਜਾਂਚ ਲਈ ਲੈ ਗਈ ਹੈ | ਪਤਾ ਲੱਗਾ ਹੈ ਕਿ ਮਾਨਪੁਰਾ ਦੇ ਇਕ ਸਥਾਨਕ ਉੱਦਮੀ ਤੋਂ ਦਿਲਪ੍ਰੀਤ ਸਿੰਘ ਬਾਬਾ ਦੇ ਗੈਂਗ ਨੇ 10 ਲੱਖ ਦੀ ਫਿਰੌਤੀ ਮੰਗੀ ਸੀ ਤੇ ਨਾ ਦੇਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ | ਸੂਤਰਾਂ ਅਨੁਸਾਰ ਇਸ ਉੱਦਮੀ ਨੇ ਇਸ ਗੈਂਗ ਨੂੰ 5 ਲੱਖ ਰੁਪਏ ਵੀ ਦਿੱਤੇ ਸਨ, ਜਿਸ ਦੀ ਸੂਹ ਪੰਜਾਬ ਪੁਲਿਸ ਨੂੰ ਲੱਗੀ ਹੈ, ਜਿਸ ਤੋਂ ਬਾਅਦ ਉਕਤ ਉੱਦਮੀ ਨੂੰ ਜਾਂਚ ਲਈ ਪੁਲਿਸ ਨੇ ਪੰਜਾਬ ਲਿਆਂਦਾ ਹੈ, ਜਿਸ ਦੀ ਜਾਣਕਾਰੀ ਫਿਲਹਾਲ ਬੱਦੀ ਪੁਲਿਸ ਨੂੰ ਵੀ ਨਹੀਂ ਹੈ |
ਹਰਵਿੰਦਰ 20 ਤੱਕ ਪੁਲਿਸ ਰਿਮਾਂਡ 'ਤੇ
ਬਾਬਾ ਦਾ ਨੇੜਲਾ ਸਾਥੀ ਅਸਲ੍ਹੇ ਸਮੇਤ ਕਾਬੂ
ਐੱਸ. ਏ. ਐੱਸ. ਨਗਰ, 15 ਅਪ੍ਰੈਲ (ਜਸਬੀਰ ਸਿੰਘ ਜੱਸੀ)-ਪਰਮੀਸ਼ ਵਰਮਾ 'ਤੇ ਉਸ ਦੇ ਦੋਸਤ ਕੁਲਵੰਤ ਚਾਹਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਬੱਦੀ (ਹਿਮਾਚਲ ਪ੍ਰਦੇਸ਼) ਤੋਂ ਗਿ੍ਫ਼ਤਾਰ ਕੀਤੇ ਗਏ ਹਰਵਿੰਦਰ ਸਿੰਘ ਹੈਪੀ ਨੂੰ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 20 ਅਪ੍ਰੈਲ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਸੂਤਰਾਂ ਦੀ ਮੰਨੀਏ ਤਾਂ ਪੁਲਿਸ ਇਸ ਕੇਸ 'ਚ ਇਕ ਹੋਰ ਨੌਜਵਾਨ ਨੂੰ ਹਿਰਾਸਤ 'ਚ ਲੈਣ ਉਪਰੰਤ ਪੁੱਛਗਿੱਛ ਕਰ ਰਹੀ ਹੈ, ਪ੍ਰੰਤੂ ਇਸ ਸਬੰਧੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ | ਉਧਰ ਅੰਮਿ੍ਤਸਰ ਪੁਲਿਸ ਵਲੋਂ ਵੀ ਬਾਬੇ ਦੇ ਇਕ ਹੋਰ ਨੇੜਲੇ ਸਾਥੀ ਭਿੰਦਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਭਿੰਦਾ ਕੋਲੋਂ ਇਕ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ | ਭਿੰਦਾ ਅੰਮਿ੍ਤਸਰ ਪੁਲਿਸ ਨੂੰ ਕਈ ਮਾਮਲਿਆਂ 'ਚ ਲੋੜੀਂਦਾ ਸੀ | ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਹਰਵਿੰਦਰ ਸਿੰਘ ਹੈਪੀ ਦੀ ਗਿ੍ਫ਼ਤਾਰੀ ਸਬੰਧੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੈਪੀ 'ਤੇ ਬੱਦੀ 'ਚ ਵੀ ਮਾਮਲਾ ਦਰਜ ਹੈ ਤੇ ਪੁਲਿਸ ਵਲੋਂ ਹੈਪੀ ਤੋਂ ਇਸ ਮਾਮਲੇ 'ਚ ਉਸ ਦੀ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ |
ਸ੍ਰੀਨਗਰ, 15 ਅਪ੍ਰੈਲ (ਏਜੰਸੀ)-ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਸਬੰਧ 'ਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੇ ਸਮਰਥਨ 'ਚ ਕੀਤੀ ਰੈਲੀ 'ਚ ਭਾਗ ਲੈਣ ਵਾਲੇ ਦੋ ਵਿਵਾਦਤ ਭਾਜਪਾ ਮੰਤਰੀਆਂ ਦੇ ਅਸਤੀਫ਼ਿਆਂ ਨੂੰ ...
ਲਾਹੌਰ, 15 ਅਪ੍ਰੈਲ (ਏਜੰਸੀ)- ਪਾਕਿਸਤਾਨੀ ਸੁਪਰੀਮ ਕੋਰਟ ਦੇ ਜੱਜ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਇਆ ਸੀ, ਉਨ੍ਹਾਂ ਦੇ ਘਰ ਬਾਹਰ ਅਣਪਛਾਤੇ ਬੰਦੂਕਧਾਰੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ | ਸੁਪਰੀਮ ਕੋਰਟ ਵਲੋਂ ਜਾਰੀ ਹੋਏ ਬਿਆਨ ...
ਗਾਂਧੀਧਾਮ (ਗੁਜਰਾਤ), 15 ਅਪ੍ਰੈਲ (ਪੀ. ਟੀ. ਆਈ.)-ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਇਕ ਬੱਸ ਅਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋਣ ਤੋਂ ਬਾਅਦ 7 ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕ ਨਾਬਾਲਗ ਬੱਚਾ ਵੀ ਸ਼ਾਮਿਲ ਹੈ | ਬਾਚਾਓ ਪੁਲਿਸ ਥਾਣੇ ਦੇ ਇਕ ...
ਕਰਾਚੀ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੋਇਟਾ ਵਿਖੇ ਅੱਜ ਇਕ ਗਿਰਜਾਘਰ 'ਚ ਪ੍ਰਾਰਥਨਾ ਸਭਾ ਤੋਂ ਬਾਅਦ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵਲੋਂ ਕੀਤੀ ਅਨ੍ਹੇਵਾਹ ਗੋਲੀਬਾਰੀ 'ਚ 2 ਲੋਕ ਮਾਰੇ ਗਏ ਤੇ 5 ਹੋਰ ਜ਼ਖਮੀ ਹੋ ਗਏ ਹਨ | ਐਕਸਪ੍ਰੈਸ ...
ਸੂਰਤ, 15 ਅਪ੍ਰੈਲ (ਏਜੰਸੀ)- ਸੂਰਤ ਪੁਲਿਸ ਨੇ ਦੱਸਿਆ ਕਿ ਨਾਬਾਲਗ ਲੜਕੀ ਨੂੰ ਮਾਰਨ ਤੋਂ ਪਹਿਲਾਂ ਅਗਵਾ ਕੀਤਾ ਗਿਆ ਸੀ ਤੇ ਹੋਰ ਕਈ ਤਸੀਹੇ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਇਥੋਂ ਦੇ ਬੇਸਤਨ ਇਲਾਕੇ 'ਚੋਂ ਜਿਸ ਅਣਪਛਾਤੀ ਲੜਕੀ ਦੀ ਲਾਸ਼ ਮਿਲੀ ਹੈ, ਉਸ ਦੀ ਉਮਰ 9 ਤੋਂ 11 ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਤੇ ਚੀਨ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਸਾਰੇ ਤਰ੍ਹਾਂ ਦੇ ਯੁੱਧ ਖੇਤਰਾਂ 'ਚ ਆਪਣੀਆਂ ਤਿਆਰੀਆਂ ਨੂੰ ਪਰਖਣ ਲਈ ਅਭਿਆਸ 'ਚ ਜੁੱਟੀ ਹਵਾਈ ਸੈਨਾ ਨੇ ਥਲ ਸੈਨਾ ਦੀ ਪੈਰਾਸ਼ੂਟ ਬਿ੍ਗੇਡ ਨਾਲ ਮਿਲ ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਸਵੀਡਨ ਤੇ ਇੰਗਲੈਂਡ ਦੇ ਦੌਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਨਾਲ ਵਪਾਰ, ਨਿਵੇਸ਼ ਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਵਚਨਬੱਧ ਹੈ | ਪ੍ਰਧਾਨ ...
ਸ੍ਰੀਨਗਰ, 15 ਅਪ੍ਰੈ©ਲ (ਮਨਜੀਤ ਸਿੰਘ)- ਕਠੂਆ ਵਿਖੇ ਬਕਰਵਾਲ ਭਾਈਚਾਰੇ ਦੀ ਨਾਬਾਲਗ ਬੱਚੀ ਆਸਿਫਾ (8) ਨਾਲ ਜਬਰ ਜਨਾਹ ਦੇ ਮਾਮਲੇ ਨੂੰ ਪੀੜਤ ਪਰਿਵਾਰ ਨੇ ਬਾਹਰਲੇ ਰਾਜ 'ਚ ਤਬਦੀਲ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕਰਨ ਦਾ ਫੈਸਲਾ ਕੀਤਾ ਹੈ | ਪੀੜਤ ਪਰਿਵਾਰ ਨੇ ਇਸ ਮਾਮਲੇ ...
ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)-ਕਠੂਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਰਾਸ਼ਟਰ ਵਿਆਪੀ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਹਮਲਾਵਰ ਹੋਈ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ | ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ...
ਸ੍ਰੀਨਗਰ, 15 ਅਪ੍ਰੈਲ (ਏਜੰਸੀ)-ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਕਥਿਤ ਦੋਸ਼ੀ ਪੁਲਿਸ ਕਰਮੀ ਦੀਪਕ ਖਜੂਰੀਆ ਦੀ ਮੰਗੇਤਰ ਆਪਣੇ ਭਵਿੱਖ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਜੇਲ੍ਹ 'ਚ ਦੀਪਕ ਨੂੰ ਮਿਲਣਾ ਚਾਹੁੰਦੀ ਹੈ ਤੇ ਆਪਣੇ ਮਨ 'ਚ ਉਭਰ ਰਹੇ ਸਵਾਲਾਂ ਦਾ ...
ਸਰਕਾਰੀ ਨੌਕਰੀ
ਜੇਕਰ ਅਜੋਕੇ ਸਮੇੇਂ ਦੇ ਨੌਜਵਾਨ ਵਰਗ ਦਾ ਨੌਕਰੀ ਪ੍ਰਤੀ ਰੁਝਾਨ ਵੇਖਣਾ ਹੋਵੇ ਤਾਂ ਸਰਕਾਰੀ ਅਦਾਰਿਆਂ 'ਚ ਮੰਗੀਆਂ ਅਸਾਮੀਆਂ ਨੂੰ ਭਰਨ ਲਈ ਭੇਜੀਆਂ ਅਰਜ਼ੀਆਂ 'ਚੋਂ ਆਸਾਨੀ ਨਾਲ ਵਾਚਿਆ ਜਾ ਸਕਦਾ ਹੈ | ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX