ਤਾਜਾ ਖ਼ਬਰਾਂ


ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  21 minutes ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  39 minutes ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤੀਕਰਣ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  51 minutes ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਮੋਦੀ ਆਉਣ ਵਾਲੀ 29 ਮਈ ਤੋਂ 2 ਜੂਨ ਤੱਕ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਉਹ 1 ਜੂਨ ਨੂੰ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ 'ਚ ਮੁੱਖ ਭਾਸ਼ਣ...
ਰੂਸੀ ਮਿਜ਼ਾਈਲ ਨੇ ਸੁੱਟਿਆ ਸੀ ਐਮ.ਐਚ.17
. . .  about 1 hour ago
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ...
ਪੀ.ਐਨ.ਬੀ. ਘੁਟਾਲਾ : ਈ.ਡੀ. ਨੇ ਨੀਰਵ ਮੋਦੀ ਖਿਲਾਫ ਦੋਸ਼ ਪੱਤਰ ਕੀਤਾ ਦਾਖਲ
. . .  about 1 hour ago
ਮੁੰਬਈ, 24 ਮਈ -ਪੰਜਾਬ ਨੈਸ਼ਨਲ ਬੈਂਕ ਦੇ 2 ਬਿਲੀਅਨ ਡਾਲਰ ਘੁਟਾਲਾ ਮਾਮਲੇ 'ਚ ਹੀਰਾ ਵਪਾਰੀ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪਹਿਲਾ ਆਪਣਾ ਦੋਸ਼ ਪੱਤਰ ਦਾਖਲ ਕੀਤਾ ਹੈ। ਈ.ਡੀ. ਨੇ ਕਿਹਾ ਕਿ ਨੀਰਵ ਮੋਦੀ ਤੇ ਉਸ...
ਸੁਨੰਦਾ ਪੁਸ਼ਕਰ ਮੌਤ ਮਾਮਲਾ ਨਾਮਜ਼ਦ ਅਦਾਲਤ 'ਚ ਤਬਦੀਲ
. . .  about 1 hour ago
ਨਵੀਂ ਦਿੱਲੀ, 24 ਮਈ- ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸੁਨੰਦਾ ਪੁਸ਼ਕਰ ਮੌਤ ਮਾਮਲੇ ਨੂੰ ਇੱਕ ਵਿਸ਼ੇਸ਼ ਨਾਮਜ਼ਦ ਅਦਾਲਤ 'ਚ ਤਬਦੀਲ ਕਰ ਦਿੱਤਾ ਹੈ। ਮੈਟਰੋਪਾਲੀਟਨ ਮੈਜਿਸਟਰੇਟ ਧਰਮਿੰਦਰ ਸਿੰਘ ਨੇ ਮਾਮਲਾ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ...
ਪਠਾਨਕੋਟ ਸਬ ਜੇਲ੍ਹ 'ਚ ਕੈਦੀਆਂ ਵਿਚਾਲੇ ਲੜਾਈ
. . .  about 1 hour ago
ਪਠਾਨਕੋਟ, 24 ਮਈ - ਪਠਾਨਕੋਟ ਸਬ ਜੇਲ੍ਹ 'ਚ ਲੜਾਈ ਹੋਣ ਦੀ ਖ਼ਬਰ ਹੈ। ਜੇਲ੍ਹ ਦੀ ਬੈਰਕ ਨੰਬਰ 3 'ਚ ਕੈਦੀ ਭਿੜੇ ਹਨ। ਕਰੀਬ ਸੱਤ ਕੈਦੀਆਂ ਦੇ ਆਪਸ 'ਚ ਭਿੜਨ ਦੀ ਸੂਚਨਾ ਹੈ। ਇਸ ਲੜਾਈ 'ਚ ਇਕ ਕੈਦੀ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ...
ਵਿਰਾਟ ਮਗਰੋਂ ਰਾਹੁਲ ਗਾਂਧੀ ਨੇ ਵੀ ਮੋਦੀ ਨੂੰ ਦਿੱਤੀ ਵੱਡੀ ਚੁਣੌਤੀ
. . .  about 2 hours ago
ਨਵੀਂ ਦਿੱਲੀ, 24 ਮਈ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਦਿੱਤਾ ਫਿਟਨੈੱਸ ਚੈਲੇਂਜ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਨ ਕਰ ਲਿਆ ਹੈ ਪਰ ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਇਕ ਨਵੀਂ ਚੁਣੌਤੀ ਪ੍ਰਧਾਨ ਮੰਤਰੀ ਨੂੰ ਦੇ ਦਿੱਤੀ। ਰਾਹੁਲ ਨੇ ਪ੍ਰਧਾਨ...
ਮੋਦੀ ਅਤੇ ਰੁੱਟੇ ਸੀ. ਈ. ਓ. ਕਾਨਫਰੰਸ 'ਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਨੇ ਅੱਜ ਨਵੀਂ ਦਿੱਲੀ ਵਿਖੇ ਸੀ. ਈ. ਓ. ਰਾਊਂਡ ਟੇਬਲ ਕਾਨਫਰੰਸ 'ਚ ਹਿੱਸਾ ਲਿਆ...
ਸੱਟ ਕਾਰਨ ਕੋਹਲੀ ਨਹੀਂ ਖੇਡ ਸਕਣਗੇ ਕਾਊਂਟੀ
. . .  about 2 hours ago
ਨਵੀਂ ਦਿੱਲੀ, 24 ਮਈ - ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ। ਕੋਹਲੀ ਗਰਦਨ 'ਚ ਸੱਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਕਾਰਨ ਉਹ ਇੰਗਲੈਂਡ 'ਚ ਕਾਊਂਟੀ ਨਹੀਂ ਖੇਡ ਸਕਣਗੇ। ਬੀ.ਸੀ.ਸੀ.ਆਈ. ਨੇ ਡਾਕਟਰਾਂ ਦੀ ਸਲਾਹ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਜਗਰਾਓਂ

ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ 8 ਏਕੜ ਕਣਕ ਸੜੀ

ਗੁਰੂਸਰ ਸੁਧਾਰ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰਕਾਮ ਉੱਪ ਮੰਡਲ ਸੁਧਾਰ ਦੇ ਬਿਲਕੁਲ ਨਜ਼ਦੀਕ ਹਿੱਸੋਵਾਲ ਡਰੇਨ 'ਤੇ ਸਥਿਤ ਖੇਤਾਂ 'ਚ ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਕਾਰਨ ਸ਼ਾਰਟ ਸਰਕਟ ਹੋਣ ਕਾਰਨ 3 ਕਿਸਾਨਾਂ ਦੀ 8 ਏਕੜ ਕਣਕ ਦੀ ਫ਼ਸਲ ਦੇਖਦਿਆਂ ਹੀ ਦੇਖਦਿਆਂ ਸੜ ਕੇ ਸੁਆਹ ਹੋ ਗਈ | ਇਸ ਘਟਨਾ ਕਾਰਨ ਪਿੰਡ ਅਕਾਲਗੜ੍ਹ ਦੇ ਕਿਸਾਨ ਸੋਹਣ ਸਿੰਘ ਦੀ 4 ਏਕੜ, ਹਰਦੇਵ ਸਿੰਘ ਦੀ 3 ਏਕੜ ਜਦ ਕਿ ਤੇਜਿੰਦਰ ਸਿੰਘ ਦੀ ਇਕ ਏਕੜ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ | ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਜਿੰਮੀਦਾਰ ਭਰਾਵਾਂ ਨੇ ਇਸ ਸਬੰਧੀ ਲਾਗਲੇ ਪਿੰਡਾਂ 'ਚ ਗੁਰਦੁਆਰਾ ਸਾਹਿਬ ਤੋਂ ਮੁਨਾਦੀ ਕਰਵਾ ਕੇ ਟਰੈਕਟਰਾਂ ਦੀ ਮਦਦ ਨਾਲ ਅੱਗ ਲੱਗੇ ਖੇਤਾਂ ਨੂੰ ਚਾਰੇ ਤਰਫ ਤੋਂ ਵਾਹ ਕੇ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਪਰ ਜਦ ਤੱਕ 8 ਏਕੜ ਕਣਕ ਦੀ ਫ਼ਸਲ ਰਾਖ ਹੋ ਚੁੱਕੀ ਸੀ | ਭਾਵੇਂ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਹਲਵਾਰਾ ਹਵਾਈ ਸੈਨਿਕ ਅੱਡੇ ਦੀ 'ਫਾਇਰ ਬਿ੍ਗੇਡ' ਗੱਡੀ ਵੀ ਪਹੁੰਚੀ ਪਰ ਜਦ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਸਾਰੇ ਹੀ ਠੇਕੇ 'ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹਨ ਤੇ ਇਸ ਘਟਨਾ ਕਾਰਨ ਉਨ੍ਹਾਂ ਦਾ ਆਰਥਿਕ ਪੱਖੋਂ ਲੱਕ ਟੁੱਟ ਗਿਆ ਹੈ | ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਪਾਵਾਰਕਾਮ 'ਤੇ ਦੋਸ਼ ਲਗਾਇਆ ਕਿ ਢਿੱਲੀਆਂ ਤਾਰਾਂ ਪ੍ਰਤੀ ਕਈ ਵਾਰ ਸ਼ਿਕਾੲਤਾਂ ਕਰ ਚੁੱਕੇ ਹਨ ਪਰ ਕੋਈ ਵੀ ਪ੍ਰਭਾਵੀ ਕਦਮ ਨਹੀਂ ਚੁੱਕਿਆ ਗਿਆ | ਓਧਰ ਸੰਪਰਕ ਕਰਨ 'ਤੇ ਐਸ. ਡੀ. ਓ. ਸੁਧਾਰ ਜਸਵੀਰ ਸਿੰਘ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਸਿਟੀ ਸਬ-ਡਿਵੀਜ਼ਨ ਦੇ ਦਾਇਰੇ ਖੇਤਰ 'ਚ ਵਾਪਰੀ ਹੈ | ਉਨ੍ਹਾਂ ਕਿਹਾ ਕਿ ਉਪ ਮੰਡਲ ਸੁਧਾਰ ਅਧੀਨ ਪੈਂਦੇ ਪਿੰਡਾਂ ਦੀ ਖੇਤੀਬਾੜੀ ਸੈਕਟਰ ਲਾਈਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਉਹ ਹਰ ਸਮੇਂ ਤਤਪਰ ਹਨ ਤੇ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਕਿਸਾਨ ਦਾ ਮਾਲੀ ਨੁਕਸਾਨ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਨਾ ਹੋਵੇ |
ਪਾਵਰਕਾਮ ਦੀ ਲਾਪ੍ਰਵਾਹੀ ਕਾਰਨ ਕਣਕ ਦੀ ਫ਼ਸਲ ਸੜੀ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੋਪਾਰਾਏ ਖੁਰਦ ਦੇ ਕਿਸਾਨਾਂ ਦੇ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਬਿਜਲੀ ਸਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਕਿਸਾਨ ਜਗਜੀਤ ਸਿੰਘ ਪੁੱਤਰ ਰਾਮ ਸਿੰਘ, ਸੁਰਜੀਤ ਸਿੰਘ ਪੁੱਤਰ ਧੰਨਾ ਸਿੰਘ, ਸਰਪੰਚ ਚਮਕੌਰ ਸਿੰਘ ਪੁੱਤਰ ਹਮੀਰ ਸਿੰਘ ਨੇ ਦੱਸਿਆ ਕਿ ਪਿੰਡ ਬੋਪਾਰਾਏ ਖੁਰਦ ਤੋੋਂ ਰਾਮਗੜ੍ਹ ਸਿਵੀਆਂ ਨੂੰ ਜਾਂਦੀ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਬੇ ਤੋਂ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਸਾਰਟ ਸਰਕਟ ਨਾਲ 3 ਕਿਸਾਨਾਂ ਦੀ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਜਿਸ ਨੂੰ ਪਿੰਡ ਦੇ ਲੋਕਾਂ ਵਲੋਂ ਜੱਦੋ ਜਹਿਦ ਨਾਲ ਬੁਝਾਇਆ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨਜ਼ਦੀਕ ਸ਼ੈੱਲਰ ਨੂੰ ਜਾਣ ਵਾਲੀ 11 ਕੇ. ਵੀ. ਲਾਈਨ 'ਤੇ ਲੱਗਾ ਹੋਇਆ ਜੈਂਪਰ ਪਾਵਰਕਾਮ ਵਲੋਂ ਕਸਣ ਤੋਂ ਰਹਿ ਗਿਆ ਸੀ ਜੋ ਅਕਸਰ ਹੀ ਹਵਾ ਕਾਰਨ ਸਪਾਰਕ ਕਰਦਾ ਰਹਿੰਦਾ ਸੀ | ਜਿਸ ਸਬੰਧੀ ਪਾਵਰਕਾਮ ਨੂੰ ਕਈ ਵਾਰ ਇਸ ਜੈਂਪਰ ਨੂੰ ਕਸਣ ਬਾਰੇ ਕਿਹਾ ਵੀ ਗਿਆ ਸੀ ਪਰ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਜਿਸ ਦੇ ਚਲਦੇ ਜਦੋਂ ਉਹ ਖੇਤਾਂ 'ਚ ਕਣਕ ਦੀ ਕਟਾਈ ਕਰ ਰਹੇ ਸਨ ਤਾਂ ਤੇਜ਼ ਹਵਾ ਕਾਰਨ ਇਸ ਜੈਂਪਰ 'ਚੋਂ ਨਿਕਲੀ ਇਕ ਚੰਗਿਆੜੀ ਨੇ ਸਰਪੰਚ ਚਮਕੌਰ ਸਿੰਘ ਦੇ ਖੇਤਾਂ 'ਚ ਪਏ ਕਣਕ ਦੇ ਨਾੜ ਵਿਚ ਡਿੱਗ ਪਈ ਜੋ ਦੇਖਦੇ-ਦੇਖਦੇ ਅੱਗ ਦਾ ਭਿਆਨਕ ਰੂਪ ਲੈ ਗਈ, ਜਿਸ ਕਾਰਨ ਜਿਥੇ ਸਰਪੰਚ ਚਮਕੌਰ ਸਿੰਘ ਦੇ ਖੇਤਾਂ 'ਚ ਢਾਈ ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਉਥੇ ਇਸ ਦੇ ਨਾਲ ਜਗਜੀਤ ਸਿੰਘ ਦੀ ਖੜ੍ਹੀ ਕਣਕ ਦੀ ਫ਼ਸਲ 7 ਏਕੜ, ਸੁਰਜੀਤ ਸਿੰਘ ਦੀ 2 ਕਨਾਲ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਇਸ ਮੌਕੇ ਘਟਨਾ ਸਥਾਨ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਹਾਂਸ, ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਨੰਬਰਦਾਰ ਜਲਵੰਤ ਸਿੰਘ, ਗੁਰਪ੍ਰੀਤ ਸਿੰਘ ਤੇ ਕਿਸਾਨਾਂ ਨੇ ਪਾਵਰਕਾਮ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਖੇਤਾਂ 'ਚ ਅੱਗ ਦਾ ਕਾਰਨ ਬਣਦੀਆਂ ਢਿੱਲੀਆਂ ਤਾਰਾਂ ਕਸੀਆਂ ਜਾਣ | ਇਸ ਮੌਕੇ ਖੇਤੀਬਾੜੀ ਇੰਸਪੈਕਟਰ ਹਰਜੀਤ ਸਿੰਘ, ਜਾਗੀਰ ਸਿੰਘ, ਨੱਥਾ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਹਰਨੇਕ ਸਿੰਘ ਸੁਖਦੇਵ ਸਿੰਘ, ਗੁਲਜਾਰ ਸਿੰਘ ਗੁਰਚਰਨ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕਠੂਆ ਤੇ ਉਨਾਵ ਜਬਰ ਜਨਾਹ ਘਟਨਾਵਾਂ ਿਖ਼ਲਾਫ਼ ਰੋਸ ਮਾਰਚ

ਜਗਰਾਉਂ, 15 ਅਪ੍ਰੈਲ (ਜੋਗਿੰਦਰ ਸਿੰਘ)-ਜੰਮੂ ਦੇ ਕਠੂਆ ਦੇ ਪਿੰਡ ਹਰੀਨਗਰ 'ਚ 8 ਸਾਲਾਂ ਮਾਸੂਮ ਬੱਚੀ ਆਸਿਫਾ ਨਾਲ ਜਬਰ ਜਨਾਹ ਤੇ ਕਤਲ ਅਤੇ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲੇ੍ਹ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੈਂਗਰ ਵਲੋਂ ਔਰਤ ਨਾਲ ਜਬਰ-ਜਨਾਹ ਤੇ ...

ਪੂਰੀ ਖ਼ਬਰ »

ਬੇਜ਼ਮੀਨੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ

ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਬੇਜ਼ਮੀਨੇ ਕਿਸਾਨ-ਮਜ਼ਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਦੇਹੜਕਾ ਵਿਖੇ ਮੋਰਚੇ ਦੇ ਕੌਮੀ ਕਨਵੀਨਰ ਸਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਮੋਰਚੇ ਦੇ ਪਿੰਡਾਂ ਵਿਚ ਵਿਸਥਾਰ ਲਈ ...

ਪੂਰੀ ਖ਼ਬਰ »

ਸੰਤ ਅਜਾਇਬ ਸਿੰਘ ਖ਼ਾਲਸਾ ਸੀਨੀ: ਸੈਕੰ: ਸਕੂਲ ਲੰਮਾ ਵਲੋਂ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੰਤ ਅਜਾਇਬ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੰਮਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਲਈ ਦਾਖਲੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਬਲਦੇਵ ਸਿੰਘ ਢਿੱਲੋਂ ਤੇ ਵਾਇਸ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਨੌਜਵਾਨਾਂ 'ਚ ਦਸਤਾਰ ਸਜਾਉਣ ਦੀ ਭਾਵਨਾ ਪੈਦਾ ਕਰਨ ਦਾ ਆਗਾਜ਼

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਯੂਥ ਅਕਾਲੀ ਦਲ ਵਲੋਂ 'ਦਸਤਾਰ ਮੇਰੀ ਸ਼ਾਨ' ਮੁਹਿੰਮ ਸ਼ੁਰੂ ਕਰਕੇ ਨੌਜਵਾਨਾਂ 'ਚ ਦਸਤਾਰ ਸਜਾਉਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ | ਇਸ ਮੌਕੇ ਮਨਪ੍ਰੀਤ ਸਿੰਘ ਤਲਵੰਡੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਦਾਣਾ ਮੰਡੀ ਹੰਬੜਾਂ 'ਚ ਵਿਧਾਇਕ ਵੈਦ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਹੰਬੜਾਂ, 15 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਕਿਸਾਨਾਂ ਨੰ ਮੰਡੀਆਂ ਅੰਦਰ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨ੍ਹਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਸਹੀ ਮੁੱਲ ਲੈਣ ਲਈ ਸਾਫ਼ ਸੁਥਰੀ ਫ਼ਸਲ ਮੰਡੀਆਂ ਵਿਚ ਲਿਆਉਣ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਗਿੱਦੜਵਿੰਡੀ ਦਾ ਦੋ ਰੋਜ਼ਾ ਖੇਡ ਮੇਲਾ ਸਮਾਪਤ

ਸਿੱਧਵਾਂ ਬੇਟ, 15 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਪਿੰਡ ਗਿੱਦੜਵਿੰਡੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਯੁਵਕ ਸੇਵਾਵਾਂ ਕਲੱਬ, ਪ੍ਰਵਾਸੀ ਵੀਰਾਂ, ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਹੰਬੜਾਂ ਦੀ ਸਰਬਸੰਮਤੀ ਨਾਲ ਚੋਣ, ਚੀਮਾ ਪ੍ਰਧਾਨ ਬਣੇ

ਹੰਬੜਾਂ, 15 ਅਪ੍ਰੈਲ (ਜਗਦੀਸ਼ ਸਿੰਘ ਗਿੱਲ)-ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਗੁਰਦੁਆਰਾ ਸਾਹਿਬ ਦੇ ਕਮੇਟੀ ਹਾਲ ਅੰਦਰ ਸਮੂਹ ਨਗਰ ਨਿਵਾਸੀਆਂ ਦੀ ਸਰਬਸੰਮਤੀ ਨਾਲ ਹੋਈ | ਕਸਬੇ ਦੇ ਮੁਹਤਵਰ ਆਗੂਆਂ ਦੀ ਹਾਜ਼ਰੀ 'ਚ ਪ੍ਰਬੰਧਕੀ ...

ਪੂਰੀ ਖ਼ਬਰ »

ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਨੂੰ ਠੱਲ੍ਹਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਥਾਣਾ ਮੁਖੀ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਜਾਵੇ | ਇਹ ਪ੍ਰਗਟਾਵਾ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ. ਐਚ. ਓ. ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ...

ਪੂਰੀ ਖ਼ਬਰ »

ਬਿਰਕ ਵਿਖੇ ਰਾਸ਼ਟਰੀ ਪੋਸ਼ਣ ਦਿਵਸ ਮਨਾਇਆ

ਚੌਾਕੀਮਾਨ, 15 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸਿੱਧਵਾਂ ਬੇਟ ਸੀ. ਡੀ. ਪੀ. ਓ. ਮੈਡਮ ਰਾਜਵੰਤ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ਪਿੰਡ ਬਿਰਕ ਦੇ ਆਂਗਣਵਾੜੀ ਸੈਂਟਰ ਨੰਬਰ 52 'ਚ ਰਾਸ਼ਟਰੀ ਪੋਸ਼ਣ ਦਿਵਸ ਮਨਾਇਆ, ਜਿਸ 'ਚ ਤਹਿਤ 0 ਤੋਂ 6 ਸਾਲ ਦੇ ...

ਪੂਰੀ ਖ਼ਬਰ »

ਅੱਖਾਂ ਦੇ ਜਾਂਚ ਕੈਂਪ 'ਚ 335 ਮਰੀਜ਼ਾਂ ਦੀ ਜਾਂਚ

ਰਾਏਕੋਟ, 15 ਅਪ੍ਰੈਲ (ਸੁਸ਼ੀਲ)-ਯੂਥ ਕਾਂਗਰਸ ਹਲਕਾ ਰਾਏਕੋਟ ਇਕਾਈ ਵਲੋਂ ਹਲਕਾ ਯੂਥ ਪ੍ਰਧਾਨ ਅਰਸ਼ਦ ਰਾਣਾ ਦੀ ਅਗਵਾਈ 'ਚ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਲੋਕ ਸਭਾ ਹਲਕਾ ਫਤਹਿਗੜ੍ਹ ਦੇ ...

ਪੂਰੀ ਖ਼ਬਰ »

ਬੜੈਚ ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਦਾ ਨੀਂਹ ਪੱਥਰ ਰੱਖਿਆ

ਜਗਰਾਉਂ, 15 ਅਪ੍ਰੈਲ (ਹਰਵਿੰਦਰ ਸਿੰਘ ਖਾਲਸਾ, ਅਜੀਤ ਸਿੰਘ ਅਖਾੜਾ)-ਸ਼ੋ੍ਰਮਣੀ ਕਮੇਟੀ ਵਲੋਂ ਸ਼ੁਰੂ ਕੀਤੀ ਇਕ ਪਿੰਡ ਇਕ ਗੁਰਦੁਆਰਾ ਲਹਿਰ ਤਹਿਤ ਪਿੰਡ ਬੜੈਚ ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਇਮਾਰਤ ਦੀ ਉਸਾਰੀ ਦੀ ਸ਼ੂਰਆਤ ਕੀਤੀ ਗਈ | ਇਸ ਮੌਕੇ ਪੰਜ ਪਿਆਰੇ ...

ਪੂਰੀ ਖ਼ਬਰ »

ਗੁਰਲਾਲ ਸਿੰਘ ਸ਼ਾਹਜਹਾਨਪੁਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕਮੇਟੀ ਦਾ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਗੁਰਲਾਲ ਸਿੰਘ ਬੁੱਟਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਸ਼ਾਹਜਹਾਨਪੁਰ ਵਿਖੇ ਹੋਇਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ...

ਪੂਰੀ ਖ਼ਬਰ »

ਗੁ: ਪ੍ਰਬੰਧਕ ਕਮੇਟੀ ਭਰੋਵਾਲ ਕਲਾਂ ਦੀ ਚੋਣ, ਪਾਲ ਸਿੰਘ ਤੱਤਲਾ ਪ੍ਰਧਾਨ ਬਣੇ

ਸਵੱਦੀ ਕਲਾਂ, 15 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)-ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਭਰੋਵਾਲ ਕਲਾਂ ਦੀ ਸਰਬਸੰਮਤੀ ਨਾਲ ਚੋਣ ਹੋਈ | ਵੱਡੀ ਗਿਣਤੀ ਪਿੰਡ ਵਾਸੀਆਂ ਦੀ ਹੋਈ ਇਕੱਤਰਤਾ ਦੌਰਾਨ ਸਮੂਹ ਪਿੰਡ ਵਾਸੀਆਂ ਵਲੋਂ ਪਾਲ ਸਿੰਘ ਤੱਤਲਾ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਖ਼ਾਲਸਾ ਸਾਜਨਾ ਦਿਵਸ ਮੌਕੇ ਖ਼ੂਨਦਾਨ ਕੈਂਪ ਲਗਾਇਆ

ਸਵੱਦੀ ਕਲਾਂ, 15 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ)-ਖ਼ਾਲਸਾ ਸਾਜਨਾ ਦਿਵਸ ਮੌਕੇ ਸਵੱਦੀ ਕਲਾਂ 'ਚ ਨੌਜਵਾਨਾਂ ਦੁਆਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਰਘੂਨਾਥ ਹਸਪਤਾਲ, ਅਗਰ-ਨਗਰ ਲੁਧਿਆਣਾ ਤੇ ਸਿਵਲ ਹਸਪਤਾਲ ਮੋਗਾ ਦੀਆਂ ਟੀਮਾਂ ਦੁਆਰਾ ਖੂਨ ...

ਪੂਰੀ ਖ਼ਬਰ »

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵੱਖ-ਵੱਖ ਥਾਈਾ ਸਮਾਗਮ

ਜਗਰਾਉਂ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਸਮਾਗਮ ਕਰਵਾਇਆ ਜਗਰਾਉਂ, 15 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਖ਼ਾਲਸਾ ਪਰਿਵਾਰ ਜਗਰਾਉਂ ਵਲੋਂ ਕਰਵਾਇਆ ਸਿੱਖ ਪੰਥ ਦਾ ਕੌਮੀ ਤਿਉਹਾਰ ਖ਼ਾਲਸਾ ਸਾਜਨਾ ਦਿਵਸ ਯਾਦਗਾਰੀ ਹੋ ਨਿੱਬੜਿਆ | ਖ਼ਾਲਸਾ ਸਕੂਲ (ਲੜਕੀਆਂ) ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX