ਤਾਜਾ ਖ਼ਬਰਾਂ


ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭਾਸ਼ਣ 'ਤੇ ਰੋਕ
. . .  11 minutes ago
ਕੁਆਲਾਲੰਪੁਰ, 20 ਅਗਸਤ - ਮਲੇਸ਼ੀਆ 'ਚ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਜ਼ਾਕਿਰ ਨਾਇਕ ਦੇ ਭਾਸ਼ਣ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਮਲੇਸ਼ੀਆਈ ਮੀਡੀਆ...
ਪ੍ਰਧਾਨ ਮੰਤਰੀ ਨੇ ਟਵੀਟ ਕਰ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  23 minutes ago
ਨਵੀਂ ਦਿੱਲੀ, 20 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੂੰ ਜਨਮ ਦਿਨ 'ਤੇ ਸ਼ਰਧਾਂਜਲੀ...
ਯਮੁਨਾ ਨਦੀ 'ਚ ਖਤੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਾ ਪਾਣੀ
. . .  40 minutes ago
ਨਵੀਂ ਦਿੱਲੀ, 20 ਅਗਸਤ - ਦਿੱਲੀ ਵਿਖੇ ਯਮੁਨਾ ਨਦੀ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ (205.33) ਤੋਂ 0.61 (205.94) ਮੀਟਰ ਉੱਪਰ ਪਹੁੰਚ ਗਿਆ...
ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਟੁੱਟਾ
. . .  56 minutes ago
ਲੋਹੀਆਂ ਖ਼ਾਸ, 20 ਅਗਸਤ (ਬਲਵਿੰਦਰ ਸਿੰਘ ਵਿੱਕੀ) ਅੱਜ ਸਵੇਰੇ 6 ਵਜੇ ਲੋਹੀਆਂ ਖ਼ਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਧੁੱਸੀ ਬੰਨ੍ਹ ਚ ਵੱਡਾ...
ਸੋਨੀਆ, ਰਾਹੁਲ, ਮਨਮੋਹਨ ਵੱਲੋਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 20 ਅਗਸਤ - ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 75ਵੇਂ ਜਨਮ ਦਿਨ 'ਤੇ ਸ਼ਰਧਾਂਜਲੀ...
ਅੱਖਾਂ ਵਿਚ ਸਪਰੇਅ ਪਾ ਕੇ ਖੋਹੀ ਆਈ-20 ਕਾਰ
. . .  about 1 hour ago
ਐੱਸ.ਏ.ਐੱਸ.ਨਗਰ, 20 ਅਗਸਤ (ਜਸਬੀਰ ਸਿੰਘ ਜੱਸੀ) - ਪੁੱਡਾ ਭਵਨ ਨੇੜੇ 2 ਵਿਅਕਤੀਆਂ ਵੱਲੋਂ ਕਾਰ ਚਾਲਕ ਦੀਆਂ ਅੱਖਾਂ ਵਿਚ ਸਪਰੇਅ ਪਾ ਕੇ ਆਈ-20 ਕਾਰ ਖੋਹਣ ਦਾ ਮਾਮਲਾ ਸਾਹਮਣੇ...
ਅੱਜ ਦਾ ਵਿਚਾਰ
. . .  about 1 hour ago
ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  1 day ago
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  1 day ago
ਕੱਲ੍ਹ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550

ਪੰਜਾਬ / ਜਨਰਲ

ਪੁਲਿਸ ਦੇ ਜਬਰ ਿਖ਼ਲਾਫ਼ ਸੈਂਕੜੇ ਕਿਸਾਨ, ਮਜ਼ਦੂਰਾਂ ਅਤੇ ਬੀਬੀਆਂ ਵਲੋਂ ਐੱਸ.ਐੱਸ.ਪੀ. ਦਫ਼ਤਰ ਸਾਹਮਣੇ ਧਰਨਾ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਨਿਰਦੋਸ਼ ਲੋਕਾਂ 'ਤੇ ਹੋ ਰਹੇ ਪੁਲਿਸ ਜਬਰ ਅਤੇ ਪੁਲਿਸ ਪ੍ਰਸ਼ਾਸਨ ਅੰਦਰ ਫੈਲੇ ਭਿ੍ਸ਼ਟਾਚਾਰ ਿਖ਼ਲਾਫ਼ ਅੱਜ ਸੈਂਕੜਿਆਂ ਦੀ ਤਾਦਾਦ 'ਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਛਾਜਲੀ, 15 ਅਪ੍ਰੈਲ (ਕੁਲਦੀਪ ਸ਼ਰਮਾ) - ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਛਾਜਲੀ (ਸੰਗਰੂਰ) ਦੇ ਇਕ ਕਿਸਾਨ ਨੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਇਸ ਮੌਕੇ ਮਿ੍ਤਕ ਦੇ ਭਰਾ ਰਘਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ...

ਪੂਰੀ ਖ਼ਬਰ »

ਲੁੱਟ-ਖੋਹ ਗਰੋਹ ਦੇ ਤਿੰਨ ਮੈਂਬਰ ਦੋ ਪਿਸਤੌਲਾਂ, ਢਾਈ ਕਰੋੜ ਦੀ ਹੈਰੋਇਨ ਅਤੇ ਕਾਰ ਸਮੇਤ ਕਾਬੂ, ਦੋ ਫ਼ਰਾਰ

ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)¸ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਫੜੇ ਗਏ ...

ਪੂਰੀ ਖ਼ਬਰ »

ਸਪਾਰਕ ਹੋਣ 'ਤੇ ਅੱਗ ਲੱਗਣ ਨਾਲ ਟਰੈਕਟਰ-ਟਰਾਲੀ ਤੇ ਨਾੜ ਸੜਿਆ

ਮੂਣਕ, 15 ਅਪ੍ਰੈਲ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਨਜ਼ਦੀਕੀ ਪਿੰਡ ਰਾਮਗੜ੍ਹ ਗੁੱਜਰਾਂ ਵਿਖੇ ਤੂੜੀ ਬਣਾਉਣ ਸਮੇਂ ਟਰੈਕਟਰ 'ਚ ਸਪਾਰਕ ਹੋਣ ਕਾਰਨ ਅੱਗ ਲੱਗਣ ਨਾਲ ਟਰੈਕਟਰ ਟਰਾਲੀ ਸਮੇਤ ਤਿੰਨ ਕਿੱਲੇ ਕਰੀਬ ਨਾੜ ਸੜ ਕੇ ਸਵਾਹ ਹੋ ਗਿਆ | ਪਿੰਡ ਦੇ ਸਰਪੰਚ ਲਾਭ ਸਿੰਘ ...

ਪੂਰੀ ਖ਼ਬਰ »

ਪਿਛਲੇ ਤਿੰਨ ਵਰਿ੍ਹਆਂ ਦੌਰਾਨ ਦੇਸ਼ 'ਚ 26,500 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ

ਨੰਗਲ, 15 ਅਪ੍ਰੈਲ (ਗੁਰਪ੍ਰੀਤ ਗਰੇਵਾਲ)- ਗ਼ਰੀਬ ਅਤੇ ਮੱਧ ਵਰਗ ਨਾਲ ਸਬੰਧਤ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ ਕਿਉਂਕਿ ਸਰਕਾਰੀ ਨੌਕਰੀ ਦੀ ਗੱਲ ਤਾਂ ਛੱਡੋ ਪ੍ਰਾਈਵੇਟ ਨੌਕਰੀ ਮਿਲਣੀ ਵੀ ਲਾਟਰੀ ਲੱਗਣ ਵਾਂਗ ਹੈ | ਪੰਜ-ਸੱਤ ਕਿ: ਮੀ: 'ਚ ਫ਼ੈਲੇ ਨੰਗਲ ਸ਼ਹਿਰ 'ਚ ਚੰਡੀਗੜ੍ਹ ਤੋਂ ਬਾਅਦ ਸੂਬੇ 'ਚੋਂ ਸਭ ਤੋਂ ਵੱਧ ਸਾਖ਼ਰਤਾ ਦਰ ਹੈ ਪਰ ਨਾਲ ਹੀ ਤਕਰੀਬਨ 13000 ਬੇਰੁਜ਼ਗਾਰ ਰੁਜ਼ਗਾਰ ਦਫ਼ਤਰ 'ਚ ਰਜਿਸਟਰਡ ਹਨ | ਸਰਕਾਰੀ ਸ਼ਿਵਾਲਿਕ ਕਾਲਜ 'ਚ ਬੀ. ਐੱਸ. ਸੀ. ਨਾਨ ਮੈਡੀਕਲ ਦੇ ਵਿਦਿਆਰਥੀ ਨਵਾਬ ਫ਼ੈਸਲ ਖ਼ਾਨ ਨੇ ਦੱਸਿਆ ਕਿ ਸਖ਼ਤ ਮਿਹਨਤ ਵਿਹੂਣੇ ਵਿਦਿਆਰਥੀ ਆਕਾਸ਼ 'ਤੇ ਉੱਡਣ ਦੇ ਸੁਪਨੇ ਤਾਂ ਲੈਂਦੇ ਹਨ ਪਰ ਧਰਤੀ ਦੇ ਤਪਦੇ ਥਲ 'ਤੇ ਨੰਗੇ ਪੈਰੀਂ ਚੱਲਣ ਤੋਂ ਡਰਦੇ ਹਨ | ਹਰ ਵਿਦਿਆਰਥੀ ਡਿਗਰੀ ਕਰਕੇ ਨੌਕਰੀ ਮੰਗ ਰਿਹਾ ਹੈ ਭਾਵੇਂ ਕਿ ਉਸ ਨੂੰ ਆਵੇ ਕੱਖ ਵੀ ਨਾ | ਪੈਸੇ/ਜੁਗਾੜ ਨਾਲ ਡਿਗਰੀ ਹਾਸਲ ਕੀਤੀ ਜਾ ਸਕਦੀ ਹੈ ਪਰ ਨੌਕਰੀ ਨਹੀਂ | +1, +2 'ਚ ਤਿੰਨ-ਤਿੰਨ ਟਿਊਸ਼ਨਾਂ ਪੜ੍ਹਨ ਵਾਲੇ, ਕੋਚਿੰਗ ਲੈਣ ਵਾਲੇ ਵੀ ਭਟਕਦੇ ਫਿਰ ਰਹੇ ਹਨ | ਮੇਰਾ ਤਾਂ ਇਹ ਮੰਨਣਾ ਹੈ ਕਿ ਵਿਦਿਆਰਥੀ ਨੂੰ ਕੋਈ ਨਾ ਕੋਈ ਕੰਮ ਸਿੱਖਣਾ ਚਾਹੀਦਾ ਹੈ | +2 ਨਾਨ ਮੈਡੀਕਲ ਦੇ ਪੇਪਰਾਂ ਮਗਰੋਂ ਚੰਡੀਗੜ੍ਹ ਤੋਂ ਕੋਚਿੰਗ ਲੈ ਰਹੇ ਵਿਨਮ ਕੌਸ਼ਲ ਦੀ ਇਹ ਟਿੱਪਣੀ ਬੜੀ ਦਿਲਚਸਪ ਹੈ ''ਕੋਚਿੰਗ ਸੈਂਟਰਾਂ ਨੂੰ ਆਦਮੀ ਨਹੀਂ ਜਾਦੂਗਰ ਚਲਾਉਂਦੇ ਹਨ ਤਦੇ ਤਾਂ ਮਾਪੇ ਮਿੰਟਾਂ 'ਚ ਨੋਟਾਂ ਦਾ ਥੱਬਾ ਕੱਢ ਕੇ ਫੜਾ ਦਿੰਦੇ ਹਨ | ਸੈਲਫ਼ ਸਟੱਡੀ ਤੋਂ ਉੱਤੇ ਕੁਝ ਵੀ ਨਹੀਂ | ਕੋਚਿੰਗ ਸੈਂਟਰ ਸਿਰਫ਼ 20 ਫ਼ੀਸਦੀ ਮਦਦ ਕਰਦਾ ਹੈ |'' ਐੱਮ. ਬੀ. ਏ. ਕਰਕੇ ਨੌਕਰੀ ਲੱਭ ਰਹੀ ਕੁਮਾਰੀ ਮਨੀ ਅਤੇ ਬੀ. ਸੀ. ਏ. ਕਰ ਰਹੀ ਅੰਕੀਤਾ ਠਾਕੁਰ ਨੇ ਦੱਸਿਆ ਕਿ ਬੱਚਿਆਂ 'ਚ ਬਹੁਤ ਜ਼ਿਆਦਾ ਨਿਰਾਸ਼ਾ ਹੈ ਕਿਉਂਕਿ ਨਹੀਂ ਹੈ | ਨਿੱਜੀ ਸਕੂਲਾਂ ਦੇ ਟੀਚਰਾਂ ਨੂੰ ਬਹੁਤ ਹੀ ਘੱਟ ਤਨਖ਼ਾਹ ਮਿਲਦੀ ਹੈ | ਪਿੰਡ ਗੰਭੀਰਪੁਰ ਦੇ ਨੌਜਵਾਨ ਰੋਹਿਤ ਨੇ +2 ਨਾਨ ਮੈਡੀਕਲ ਮਗਰੋਂ ਆਈ. ਟੀ. ਆਈ. ਕਰਨ ਦਾ ਵਿਚਾਰ ਬਣਾਇਆ ਹੈ ਕਿਉਂਕਿ ਇਸ ਨਾਲ ਰੋਟੀ ਦਾ ਜੁਗਾੜ ਹੋ ਜਾਵੇਗਾ | ਪਿੰਡ ਗੰਭੀਰਪੁਰ ਦੇ ਨੌਜਵਾਨ ਨਿਖਿਲ ਨੇ +2 ਆਰਟਸ ਦੇ ਪੇਪਰ ਦਿੱਤੇ ਹਨ ਅਤੇ ਉਹ ਵੀ ਆਈ. ਟੀ. ਆਈ. ਕਰਨਾ ਚਾਹੁੰਦਾ ਹੈ | ਗ੍ਰੈਜੂਏਸ਼ਨ ਕਰਨ ਮਗਰੋਂ ਪਿੰਡ ਦਬੇਟਾ ਦੀ ਕੁਮਾਰੀ ਰਜਿੰਦਰ ਵੱਖ-ਵੱਖ ਟੈਸਟਾਂ ਦੀ ਤਿਆਰੀ ਕਰ ਰਹੀ ਹੈ | ਵਿਦਿਆਰਥੀਆਂ ਦੇ ਹਮਦਰਦ ਦੋਸਤ/ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਪਿਛਲੇ 3 ਵਰਿ੍ਹਆਂ 'ਚ ਭਾਰਤ 'ਚ 26,500 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ ਕਿਉਂਕਿ ਅਧਿਆਪਕ ਤੇ ਮਾਪੇ ਨੰਬਰ ਵਨ ਬਣਨ ਲਈ ਦਬਾਅ ਪਾਉਂਦੇ ਹਨ | ਮੈਡੀਕਲ ਵਿਦਿਆਰਥੀਆਂ 'ਚ ਵਧੇਰੇ ਨਿਰਾਸ਼ਾ ਹੈ ਕਿਉਂਕਿ ਸਾਡੇ ਕੋਲ ਐੱਮ. ਬੀ. ਬੀ. ਐੱਸ. ਦੀਆਂ 65000 ਅਤੇ ਬੀ. ਡੀ. ਐੱਸ. ਦੀਆਂ ਸਿਰਫ਼ 25000 ਸੀਟਾਂ ਹਨ | ਪੀ. ਜੀ. ਆਈ. ਚੰਡੀਗੜ੍ਹ 'ਚ ਬੀ.ਐੱਸ.ਸੀ. ਨਰਸਿੰਗ ਦੀਆਂ ਤਕਰੀਬਨ 100 ਸੀਟਾਂ ਹਨ ਅਤੇ 6000 ਲੜਕੀ ਇਮਤਿਹਾਨ ਦਿੰਦੀ ਹੈ | ਯੋਗੇਸ਼ ਨੇ ਕਿਹਾ ਕਿ ਯੂਕਰੇਨ 'ਚ ਐੱਮ. ਬੀ. ਬੀ. ਐੱਸ. ਕਰਨ ਲਈ ਜੇਬ 'ਚ 25 ਲੱਖ ਚਾਹੀਦੇ ਹਨ | ਨੰਗਲ ਦੀ ਹੋਣਹਾਰ ਵਿਦਿਆਰਥਣ ਅੰਜਲੀ ਮਲਹੋਤਰਾ ਨੇ ਹੁਣੇ ਜਿਹੇ ਐੱਮ. ਬੀ. ਬੀ. ਐੱਸ. ਕੀਤੀ ਹੈ | ਡਾ: ਅੰਜਲੀ ਮਲਹੋਤਰਾ ਨੇ ਦੱਸਿਆ ਕਿ ਸਰਕਾਰੀ ਫ਼ੀਸ ਲੱਗਣ ਕਾਰਨ ਹੀ ਮੇਰੀ ਕਿਸਮਤ ਚਮਕ ਗਈ ਕਿਉਂਕਿ ਮੁੱਲ ਦੀ ਸੀਟ ਤਾਂ ਬਹੁਤ ਜ਼ਿਆਦਾ ਮਹਿੰਗੀ ਹੈ | ਡਾ: ਅੰਜਲੀ ਦੀ ਮੰਗ ਹੈ ਕਿ ਸਰਕਾਰ ਮੈਡੀਕਲ ਕਾਲਜਾਂ 'ਚ ਸੀਟਾਂ ਵਧਾਵੇ ਅਤੇ ਪੀ. ਜੀ. ਸੀਟਾਂ 'ਚ ਵਾਧਾ ਵੀ ਜ਼ਰੂਰੀ ਹੈ | ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ ਦੀ ਸਥਾਨਕ ਪ੍ਰਤੀਨਿਧੀ ਮੇਘਾ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ 'ਚ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੈ ਕਿਉਂਕਿ ਪੜ੍ਹਾਈ 'ਤੇ ਕੀਤੇ ਅੰਨ੍ਹੇ ਖ਼ਰਚ ਮਗਰੋਂ ਵੀ ਨੌਕਰੀ ਨਹੀਂ ਮਿਲਦੀ | ਵਿਦਿਆਰਥੀਆਂ ਦਾ ਭੱਠਾ ਬਿਠਾਉਣ 'ਚ ਮਾਪੇ ਵੀ ਪਿੱਛੇ ਨਹੀਂ ਕਿਉਂਕਿ ਮਾਪੇ ਮਹਿੰਗਾ ਸਮਾਰਟ ਫ਼ੋਨ, ਬਾਈਕ, ਬਰੈਂਡੈਡ ਵਸਤਰ ਦੇ ਕੇ ਬੱਚੇ ਦੀ ਹਵਾ ਖ਼ਰਾਬ ਕਰ ਰਹੇ ਹਨ | ਸਮਾਰਟ ਫ਼ੋਨ ਤਾਂ 'ਚਿੱਟੇ' ਤੋਂ ਵੀ ਵੱਧ ਖ਼ਤਰਨਾਕ ਹੈ | ਵਿਦਿਆਰਥੀ ਕਿਰਤ ਨਾਲੋਂ ਟੁੱਟ ਰਿਹਾ ਹੈ ਅਤੇ ਮਾਪਿਆਂ/ਅਧਿਆਪਕਾਂ ਨੂੰ ਧੋਖਾ ਦੇ ਰਿਹਾ ਹੈ | ਸਾਡੇ ਸਕੂਲਾਂ 'ਚ ਲਾਲਚੀ, ਧੋਖ਼ੇਬਾਜ਼, ਲਾਰੇਬਾਜ਼, ਬਹਾਨੇਬਾਜ਼, ਅਪਰਾਧੀ ਨਾਗਰਿਕ ਪੈਦਾ ਹੋ ਰਹੇ ਹਨ ਕਿਉਂਕਿ ਸਿਲੇਬਸ ਦੇਸ਼ ਭਗਤ/ਰਾਸ਼ਟਰੀ ਚਰਿੱਤਰ ਦਾ ਸਬਕ ਨਹੀਂ ਦਿੰਦਾ | ਵਿਦੇਸ਼ 'ਚ ਝਾੜੂ ਮਾਰਨ ਲਈ ਤਿਆਰ ਬੱਚਾ ਇੰਡੀਆ 'ਚ ਟਾਈ ਨਹੀਂ ਖੋਲ੍ਹਦਾ | ਸਾਡਾ ਦੋਹਰਾ ਚਰਿੱਤਰ ਹੈ |
ਸਿੱਖਿਆ ਸੰਸਾਰ ਨਾਲ ਜੁੜੇ ਕਰਮਯੋਗੀ ਪਿੰ੍ਰਸੀਪਲ ਵਿਜੈ ਕੁਮਾਰ ਨੈਸ਼ਨਲ ਪੁਰਸਕਾਰੀ ਅਨੁਸਾਰ ਇਹ ਗੱਲ ਠੀਕ ਹੈ ਕਿ ਬੱਚੇ ਨਿਰਾਸ਼ ਹਨ ਪਰ ਇਹ ਵੀ ਕੌੜਾ ਸੱਚ ਹੈ ਕਿ ਬੱਚੇ ਬਹੁਤ ਸਖ਼ਤ ਮਿਹਨਤ ਨਹੀਂ ਕਰਦੇ | ਅਧਿਆਪਕ/ਬੱਚੇ ਇਹ ਚਾਹੁੰਦੇ ਹਨ ਕਿ ਛੁੱਟੀਆਂ ਵੱਧ ਤੋਂ ਵੱਧ ਹੋਣ | +2 ਕਰਕੇ ਗਏ ਬੱਚੇ ਦੇ ਸਿਰ ਉੱਤੋਂ ਲੰਘ ਜਾਂਦੀ ਹੈ ''ਐਰਰਲੈੱਸ ਫਿਜ਼ਿਕਸ'' ਕਿਉਂਕਿ ਉਹ ਤਪੱਸਵੀ ਨਹੀਂ | ਪਿੰ੍ਰਸੀਪਲ ਰੇਨੂੰ ਮਲਹੋਤਰਾ ਐਸ. ਐਸ. ਡੀ. ਗਰਲਜ਼ ਕਾਲਜ ਨੇ ਕਿਹਾ ਕਿ ਸਰਕਾਰ ਨੂੰ 1 ਕਰੋੜ ਖ਼ਾਲੀ ਪਈਆਂ ਪੋਸਟਾਂ (ਕੇਂਦਰ ਦੀਆਂ 35 ਲੱਖ, ਰਾਜਾਂ ਦੀਆਂ 65 ਲੱਖ) ਭਰਨੀਆਂ ਚਾਹੀਦੀਆਂ ਹਨ | ਕਰਮਯੋਗੀ ਲੈਕਚਰਾਰ ਅਰਵਿੰਦ ਕੁਮਾਰ ਨੈਸ਼ਨਲ ਪੁਰਸਕਾਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਹਨਤ ਨਾਲ ਕਮਾਏ ਪੈਸੇ ਕੋਚਿੰਗ ਸੈਂਟਰਾਂ ਦੇ ਨਾਦਰਸ਼ਾਹੀ ਲੁਟੇਰਿਆਂ ਨੂੰ ਨਾ ਦੇਣ ਸਗੋਂ ਬੱਚੇ ਨੂੰ ਸੈਲਫ਼ ਸਟੱਡੀ ਲਈ ਪ੍ਰੇਰਿਤ ਕਰਨ | ਅਰਵਿੰਦ ਨੇ ਸਪੱਸ਼ਟ ਕਿਹਾ ਕਿ ''ਜੇ ਪਲੱਸ ਟੂ ਕਰ ਚੁੱਕਾ ਬੱਚਾ ਇਹ ਸ਼ਿਕਾਇਤ ਕਰਦਾ ਹੈ ਕਿ ਟੀਚਰ ਨੇ 'ਨੁਮੇਰੀਕਲ' ਨਹੀਂ ਕਰਵਾਏ ਜਾਂ 'ਐਰਰਲੈੱਸ ਫਿਜ਼ਿਕਸ' ਸਿਰ ਉੱਤੋਂ ਲੰਘ ਰਹੀ ਹੈ ਤਾਂ ਦੋਸ਼ੀ ਅਧਿਆਪਕ ਹੈ, ਵਿਦਿਆਰਥੀ ਨਹੀਂ |''


ਖ਼ਬਰ ਸ਼ੇਅਰ ਕਰੋ

ਸਨਅਤੀ ਮੰਦੀ ਨਾਲ ਵੀ ਨਹੀਂ ਵਧ ਰਹੀ ਬਿਜਲੀ ਦੀ ਮੰਗ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਦੋ ਸਾਲਾਂ ਤੋਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਪਰ ਕੁਝ ਸਮੇਂ ਤੋਂ ਆਈ ਸਨਅਤੀ ਮੰਦੀ ਕਰਕੇ ਬਿਜਲੀ ਦੀ ਮੰਗ ਨਹੀਂ ਵਧੀ ਹੈ ਜਿਸ ਕਰਕੇ ਪਾਵਰਕਾਮ ਨੂੰ ਹਰ ਸਾਲ ਹੁਣ ਬਿਜਲੀ ਕੰਪਨੀਆਂ ਤੋਂ ਬਿਨ੍ਹਾਂ ਬਿਜਲੀ ਲਏ ...

ਪੂਰੀ ਖ਼ਬਰ »

ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ 'ਚ ਭਾਈ ਲੌਾਗੋਵਾਲ ਨੇ ਗਾਇਨ ਕੀਤਾ ਗੁਰਬਾਣੀ ਕੀਰਤਨ

ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਬੀਤੀ ਰਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਕੀਰਤਨੀ ਵਲੋਂ ਕਰਵਾਏ ਗਏ ਰੈਣ ਸਬਾਈ ਕੀਰਤਨ ਸਮਾਗਮ ਮੌਕੇ ਜਿੱਥੇ ਹੋਰ ਕੀਰਤਨੀ ਜਥਿਆਂ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ ਅੱਜ ਵਿਸ਼ੇਸ਼ ਐਾਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਲੋਕਾਂ ਨੂੰ ਕਰਨਗੇ ਸਮਰਪਿਤ

ਐੱਸ.ਏ.ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 16 ਅਪ੍ਰੈਲ ਨੂੰ 9 ਵਿਸ਼ੇਸ਼ ਐਾਬੂਲੈਂਸਾਂ ਨੂੰ ਲੋਕਾਂ ਦੇ ਸਮਰਪਿਤ ਕਰਨ ਲਈ ਸਰਕਾਰੀ ਕਾਲਜ ਮੁਹਾਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ | ਇਹ ਵਿਸ਼ੇਸ਼ ਐਾਬੂਲੈਂਸਾਂ ...

ਪੂਰੀ ਖ਼ਬਰ »

15 ਅਪ੍ਰੈਲ ਤੱਕ ਨਤੀਜੇ ਕੱਢਣ ਦੇ ਦਾਅਵੇ ਹੋਏ ਠੁੱਸ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)- 15 ਅਪ੍ਰੈਲ ਤੱਕ ਦਸਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜੇ ਐਲਾਨੇ ਜਾਣ ਦਾ ਕੀਤਾ ਗਿਆ ਐਲਾਨ ਪੂਰੀ ਤਰ੍ਹਾਂ ਠੁੱਸ ਹੋ ਗਿਆ | ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿੱਖਿਆ ਮਹਿਕਮੇ ਨੂੰ ਪਾਈ ਭਾਜੜ ਦਾ ਕੋਈ ਠੋਸ ਨਤੀਜਾ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਅਣਪਛਾਤਿਆਂ ਵਲੋਂ ਕਤਲ

ਅਜੀਤਵਾਲ, 15 ਅਪ੍ਰੈਲ (ਸ਼ਮਸ਼ੇਰ ਸਿੰਘ ਗ਼ਾਲਿਬ)- ਮੋਗਾ ਜ਼ਿਲ੍ਹੇ ਦੇ ਅਜੀਤਵਾਲ ਥਾਣਾ ਅਧੀਨ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਨਗਰ ਚੂਹੜਚੱਕ ਸੰਘਣੀ ਆਬਾਦੀ ਪਿੰਡ ਵਿਚਕਾਰ ਇਕ ਅਧਖੜ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ...

ਪੂਰੀ ਖ਼ਬਰ »

ਪਿੰਡ ਸ਼ਹਿਜ਼ਾਦੀ ਵਿਖੇ 17 ਏਕੜ ਕਣਕ ਸੜ ਕੇ ਹੋਈ ਸੁਆਹ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪਿੰਡ ਸ਼ਹਿਜ਼ਾਦੀ ਵਿਖੇ ਅਚਾਨਕ ਅੱਗ ਲੱਗ ਜਾਣ ਦੀ ਵਾਪਰੀ ਘਟਨਾ 'ਚ ਦੋ ਕਿਸਾਨਾਂ ਦੀ 16-17 ਏਕੜ ਕਣਕ ਸੜ ਕੇ ਸੁਆਹ ਹੋ ਗਈ, ਜਿਸ ਨਾਲ ਸਬੰਧਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ- ਕੈਪਟਨ ਦਾ ਸੁਖਬੀਰ ਨੂੰ ਜਵਾਬ

ਚੰਡੀਗੜ੍ਹ, 15 ਅਪ੍ਰੈਲ (ਅ.ਬ.)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਕੰਮ ਦੇ ਢੰਗ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਿਆਨਬਾਜ਼ੀ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਉਪ ਮੁੱਖ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂਡਾਂਗਮਾਰ 'ਤੇ ਕਬਜ਼ੇ ਤੋਂ ਬਾਅਦ ਸਿੱਕਮੀ ਬੋਧੀਆਂ ਦੀ ਗੁਰਦੁਆਰਾ ਚੁੰਗਥਾਂਗ 'ਤੇ ਵੀ ਅੱਖ

ਲੁਧਿਆਣਾ, 15 ਅਪ੍ਰੈਲ (ਪਰਮੇਸ਼ਰ ਸਿੰਘ)- ਸਿੱਕਮ 'ਚ ਭਾਰਤ-ਚੀਨ ਸਰਹੱਦ ਦੇ ਨੇੜੇ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੀ ਯਾਦਗਾਰ ਵਜੋਂ ਗੁਰੂਡਾਂਗ ਮਾਰ ਝੀਲ ਕੰਢੇ ਬਣਾਏ ਗਏ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ 'ਤੇ ਪਿਛਲੇ ਵਰ੍ਹੇ ਕਬਜ਼ਾ ਕਰਨ ਤੋਂ ਬਾਅਦ ਹੁਣ ਸਿੱਕਮ ਦੇ ...

ਪੂਰੀ ਖ਼ਬਰ »

ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਤੱਕ 22 ਅਪ੍ਰੈਲ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)-ਸਿੱਖ ਜਰਨੈਲ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 22 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁ: ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੱਕ ਸ਼ੋ੍ਰਮਣੀ ਕਮੇਟੀ, ਦਿੱਲੀ ਗੁ: ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਪਵਿੱਤਰ ਬਾਈਬਲ ਤੇ ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ਸਾਮਾਨ ਨੂੰ ਲਗਾਈ ਅੱਗ

ਨੌਸ਼ਹਿਰਾ ਮੱਝਾ ਸਿੰਘ, 15 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਤਹਿਤ ਆਉਂਦੇ ਪਿੰਡ ਕਲੇਰ ਕਲਾਂ ਵਿਖੇ ਪਿੰਡੋਂ ਬਾਹਰਵਾਰ ਕਾਲੋਨੀ ਵਿਖੇ ਬੀਤੀ ਰਾਤ ਸ਼ਰਾਰਤੀਆਂ ਵਲੋਂ ਪਵਿੱਤਰ ਬਾਈਬਲ, ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਲਈ ਕੇਂਦਰ ਜਾਰੀ ਕਰੇਗਾ 10 ਲੱਖ ਦਾ ਫ਼ੰਡ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)- ਪੰਜਾਬ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਕਰਨ ਦੀ ਸ਼ੁਰੂਆਤ ਕਰਦੇ ਹੋਏ ਸਕੂਲਾਂ ਸਮੇਤ ਹੋਰ ਵੀ ਵਿਭਾਗਾਂ 'ਚ ਲੋਕਾਂ ਨੂੰ ਯੋਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਕੇਂਦਰ ਦੀ ਹਦਾਇਤ ਤੋਂ ਬਾਅਦ ਇਸ ਵਾਰ ਪੰਜਾਬ 'ਚ ...

ਪੂਰੀ ਖ਼ਬਰ »

ਹਰ ਸਾਲ ਮਿਰਗੀ ਦੀ ਬਿਮਾਰੀ ਲੈ ਕੇ ਪੈਦਾ ਹੁੰਦੇ ਹਨ 5 ਲੱਖ ਬੱਚੇ

ਲੁਧਿਆਣਾ, 15 ਅਪ੍ਰੈਲ (ਸਲੇਮਪੁਰੀ)- ਹੁਣ ਤੱਕ ਇਹੋ ਸਮਝਿਆ ਜਾਂਦਾ ਸੀ ਕਿ ਮਿਰਗੀ ਦੀ ਬਿਮਾਰੀ ਦਾ ਇਲਾਜ ਸਿਰਫ ਦਵਾਈ ਨਾਲ ਹੀ ਹੁੰਦਾ ਹੈ ਅਤੇ ਮਰੀਜ਼ ਨੂੰ ਸਾਰੀ ਉਮਰ ਇਹ ਦਵਾਈ ਖਾਣੀ ਪੈਂਦੀ ਹੈ | ਹਾਲਾਂਕਿ ਲਗਾਤਾਰ ਦਵਾਈ ਖਾਣ ਨਾਲ ਮਰੀਜ਼ ਨੂੰ ਯਾਦ ਸ਼ਕਤੀ ਘਟਣ ਤੇ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ ਗੋਬਿੰਦ ਸਿੰਘ ਖੱਟੜਾ

ਜਲੰਧਰ-ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸ: ਗੋਬਿੰਦ ਸਿੰਘ ਖੱਟੜਾ ਦਾ ਜਨਮ 24 ਜੁਲਾਈ 1987 ਨੂੰ ਮਾਤਾ ਵਿਪਨਜੀਤ ਕੌਰ ਦੀ ਕੱਖੋਂ ਅਤੇ ਪਿਤਾ ਦਵਿੰਦਰ ਸਿੰਘ ਖੱਟੜਾ ਦੇ ਗ੍ਰਹਿ ਚੰਡੀਗੜ੍ਹ ਵਿਖੇ ਹੋਇਆ, ਉਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਪਿੰਡ ਖੱਟੜਾ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਔਰਤ ਦੀ ਕੁੱਟਮਾਰ ਸਮੇਂ ਮੂਕ ਦਰਸ਼ਕ ਬਣਿਆ ਰਿਹਾ ਹੌਲਦਾਰ ਮੁਅੱਤਲ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਇਕ ਗਲੇ ਅਤੇ ਕੰਨ ਰੋਗਾਂ ਦੇ ਮਾਹਿਰ ਡਾ: ਖੁਸ਼ਹਾਲਦੀਪ ਸਿੰਘ ਵਲੋਂ ਇਕ ਔਰਤ ਦੀ ਕੀਤੀ ਗਈ ਭਾਰੀ ਕੁੱਟਮਾਰ ਸਮੇਂ ਹਾਜ਼ਰ ਹੋ ਕੇ ਵੀ ਮੂਕ ਦਰਸ਼ਕ ਬਣ ਕੇ ਘਟਨਾ ਨੂੰ ਦੇਖਣ ...

ਪੂਰੀ ਖ਼ਬਰ »

ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਅਪਰਾਧੀ ਫਰਾਰ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਹਿਰਾਸਤ 'ਚੋਂ ਇਕ ਖ਼ਤਰਨਾਕ ਅਪਰਾਧੀ ਦੇ ਫ਼ਰਾਰ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਈ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਫਾਜ਼ਿਲਕਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੂੰ ...

ਪੂਰੀ ਖ਼ਬਰ »

''ਨਾਨਕ ਸ਼ਾਹ ਫ਼ਕੀਰ'' ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਬਾਰੇ ਬਣੀ ਫ਼ਿਲਮ ''ਨਾਨਕ ਸ਼ਾਹ ਫ਼ਕੀਰ'' ਦੇ ਰਿਲੀਜ਼ ਹੋਣ ਬਾਰੇ ਛਿੜੇ ਰੇੜਕੇ ਨੇ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਕੰਧਾਲਾ ਜੱਟਾਂ ਦੇ ਵਿੱਦਿਅਕ ਅਦਾਰੇ ਤੇ ਹਸਪਤਾਲ ਇਲਾਕੇ ਲਈ ਵਰਦਾਨ

ਅੱਡਾ ਸਰਾਂ, 15 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)- ਸਮਾਜ ਨੂੰ ਜਿੱਥੇ ਅਨੇਕਾਂ ਸਮਾਜਿਕ ਬੁਰਾਈਆਂ ਨੇ ਜਕੜ ਰੱਖਿਆ ਹੈ, ਉੱਥੇ ਦੂਜੇ ਪਾਸੇ ਚੰਗੇ ਲੋਕ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੇ ਹਨ, ਅਜਿਹੀ ਹੀ ਇਕ ਸੰਸਥਾ ਹੈ ਪ੍ਰਬੰਧਕ ਕਮੇਟੀ ਪਬਲਿਕ ...

ਪੂਰੀ ਖ਼ਬਰ »

ਨਿਹੰਗ ਸਿੰਘ ਫੌਜਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਕੱਢਿਆ ਮਹੱਲਾ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)-ਖ਼ਾਲਸਾ ਸਾਜਨ ਦਿਵਸ ਨੂੰ ਲੈ ਕੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਿਸਾਖੀ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ...

ਪੂਰੀ ਖ਼ਬਰ »

ਨਾਈਜੀਰੀਆ 'ਚ ਬੰਧਕ ਨੌਜਵਾਨ ਵਾਪਸ ਆਪਣੇ ਘਰਾਂ ਨੂੰ ਪਰਤੇ

ਨਗਰੋਟਾ ਬਗਵਾਂ/ਨਗਰੋਟਾ ਸੂਰੀਆ/ ਪਾਲਮਪੁਰ, 15 ਅਪ੍ਰੈਲ (ਵਿਨੋਦ ਸਰੋਤਰੀ/ਬਲਜੀਤ ਮਹਿਰਾ/ਗੋਪਾਲ ਸੂਦ)-ਕੇਂਦਰ ਤੇ ਸੂਬਾ ਸਰਕਾਰਾਂ ਦੇ ਅਣਥਕ ਯਤਨਾਂ ਸਦਕਾ ਨਾਈਜੀਰੀਆ 'ਚ ਬੰਦੀ ਬਣਾਏ ਹਿਮਾਚਲੀ ਨੌਜਵਾਨ ਪੰਕਜ ਕੁਮਾਰ, ਅਜੇ ਕੁਮਾਰ ਤੇ ਸੁਸ਼ੀਲ ਧੀਮਾਨ ਆਪਣੇ ਘਰਾਂ ਨੂੰ ...

ਪੂਰੀ ਖ਼ਬਰ »

ਡੇਰਾਬੱਸੀ ਨੇੜਲੇ ਪਿੰਡਾਂ 'ਚ 19 ਏਕੜ ਕਣਕ ਤੇ 18 ਏਕੜ ਨਾੜ ਸੜਿਆ

ਡੇਰਾਬੱਸੀ, 15 ਅਪ੍ਰੈਲ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਕਕਰਾਲੀ, ਮੋਰਠੀਕਰੀ, ਬਿਜ਼ਨਪੁਰ, ਮੀਆਂਪੁਰ ਅਤੇ ਭਗਵਾਸੀ ਵਿਖੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 19 ਏਕੜ 'ਚ ਖੜ੍ਹੀ ਕਣਕ ਦੀ ਫ਼ਸਲ ਅਤੇ 18 ਏਕੜ ਨਾੜ ਸੜ ਗਿਆ | ਸੂਚਨਾ ਮਿਲਣ ਮਗਰੋਂ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ ਜਨਮ ਦਿਵਸ ਮੌਕੇ ਲੁਧਿਆਣਾ 'ਚ ਸ਼ੋਭਾ ਯਾਤਰਾ

ਲੁਧਿਆਣਾ, 15 ਅਪ੍ਰੈਲ (ਕਵਿਤਾ ਖੁੱਲਰ)-ਡਾ: ਅੰਬੇਡਕਰ ਨਵਯੁਵਕ ਦਲ ਵਲੋਂ ਭਾਰਤ ਰਤਨ ਡਾ: ਬੀ.ਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਾਲ ਐਤਵਾਰ ਨੂੰ ਪੂਰਾ ਸ਼ਹਿਰ ਜੈ ਭੀਮ, ਜੈ ਭਾਰਤ ਦੇ ਨਾਅਰਿਆਂ ਨਾਲ ਗੂੰਜ ਉਠਿਆ | ਸ਼ੋਭਾ ਯਾਤਰਾ ...

ਪੂਰੀ ਖ਼ਬਰ »

ਪੰਜਾਬ ਨੂੰ ਵਿਸ਼ੇਸ਼ ਦਰਜੇ ਲਈ ਸਭ ਰਾਜਸੀ ਪਾਰਟੀਆਂ ਇਕਮੁੱਠ ਹੋਣ-ਜਗਮੀਤ ਸਿੰਘ ਬਰਾੜ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਸਾਬਕਾ ਮੈਂਬਰ ਪਾਰਲੀਮੈਂਟ ਸ: ਜਗਮੀਤ ਸਿੰਘ ਬਰਾੜ ਨੇ ਦੁਖਦਾਈ ਤੇ ਸੰਕਟਮਈ ਦੌਰ 'ਚੋਂ ਗੁਜ਼ਰ ਰਹੇ ਪੰਜਾਬ ਨੂੰ ਬਚਾਉਣ ਲਈ ਸਮੁੱਚੀਆਂ ਰਾਜਸੀ ਪਾਰਟੀਆਂ, ਸੰਗਠਨਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਕਸੁਰ ਤੇ ...

ਪੂਰੀ ਖ਼ਬਰ »

ਗੈਂਗਸਟਰ ਗਾਂਧੀ ਦੇ ਘਰ 'ਤੇ ਦੇਰ ਰਾਤ ਗੋਲੀਆਂ ਚੱਲਣ ਦੀ ਚਰਚਾ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਰਾਤ ਮਰਹੂਮ ਗੈਂਗਸਟਰ ਗਾਂਧੀ ਦੇ ਘਰ 'ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਫੈਲਣ ਨਾਲ ਇਲਾਕੇ 'ਚ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ, ਹਾਲਾਂਕਿ  ਖੰਨਾ ਪੁਲਿਸ ਗੋਲੀ ਚੱਲਣ ਦੀ  ਘਟਨਾ ਤੋਂ ਸਾਫ ਇਨਕਾਰ ਕਰ ਰਹੀ ਹੈ | ...

ਪੂਰੀ ਖ਼ਬਰ »

ਪੀੜਤਾ ਦੇ ਚਾਚਾ ਨੇ ਕਿਹਾ-ਪਿੰਡ ਦੇ ਲੋਕਾਂ ਨੂੰ ਧਮਕਾ ਰਹੇ ਹਨ ਵਿਧਾਇਕ ਸੇਂਗਰ ਦੇ ਗੁੰਡੇ

ਲਖਨਊ, 15 ਅਪ੍ਰੈਲ (ਏਜੰਸੀ)-ਉਨਾਓ ਜਬਰਜਨਾਹ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਅੱਜ ਇਸ ਮਾਮਲੇ 'ਚ ਦੋਸ਼ੀ ਵਜੋਂ ਗਿ੍ਫ਼ਤਾਰ ਕੀਤੇ ਗਏ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਉਨਾਓ ਲਿਜਾ ਕੇ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੀ ਗਈ ...

ਪੂਰੀ ਖ਼ਬਰ »

ਕੋਲਕਾਤਾ ਚੋਣਾਂ : ਕਾਂਗਰਸ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-12 ਮਈ ਨੂੰ ਹੋਣ ਵਾਲੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਮੁੱਖ ਮੰਤਰੀ ਸਿਧਰਮਈਆ ਤੇ ਸੂਬਾ ਪਾਰਟੀ ਪ੍ਰਮੁੱਖ ਜੀ. ਪ੍ਰਮੇਸ਼ਵਰਾ ਦੇ ਨਾਵਾਂ ਸਮੇਤ ਆਪਣੀ ਪਹਿਲੀ 218 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜ ਰਹੀ ਕਣਕ ਦਾ ਸੌ ਫ਼ੀਸਦੀ ਮੁਆਵਜ਼ਾ ਦੇਵੇ ਸਰਕਾਰ-'ਆਪ'

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- 'ਆਪ' ਨੇ ਪੰਜਾਬ ਅੰਦਰ ਕਣਕ ਦੀ ਪੱਕੀ ਫ਼ਸਲ ਨੂੰ ਬਿਜਲੀ ਦੀਆਂ ਢਿੱਲੀਆਂ ਤਾਰਾਂ (ਸ਼ਾਰਟ ਸਰਕਟ) ਕਾਰਨ ਥਾਂ-ਥਾਂ ਲੱਗ ਰਹੀਆਂ ਅੱਗਾਂ 'ਤੇ ਸਰਕਾਰ ਤੋਂ ਕਿਸਾਨਾਂ ਦੇ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਮੰਗਦੇ ਹੋਏ ਤੁਰੰਤ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਜਾਂਚ ਚੌਕੀ 'ਤੇ ਹਮਲਾ 11 ਸੈਨਿਕ ਹਲਾਕ

ਕਾਬੁਲ, 15 ਅਪ੍ਰੈਲ (ਏਜੰਸੀ)-ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਵਲੋਂ ਇਕ ਜਾਂਚ ਚੌਕੀ 'ਤੇ ਕੀਤੇ ਹਮਲੇ 'ਚ ਅਫ਼ਗਾਨ ਸੈਨਾਵਾਂ ਦੇ ਕਰੀਬ 11 ਸੈਨਿਕ ਹਲਾਕ ਹੋ ਗਏ | ਇਹ ਜਾਣਕਾਰੀ ਦਿੰਦਿਆਂ ਉਤਰੀ ਸਾਰੀ ਪੁਲ ਸੂਬੇ ਦੇ ਗਵਰਨਰ ਦੇ ਬੁਲਾਰੇ ਜ਼ਾਬੀ ਅਮਾਨੀ ਨੇ ਦੱਸਿਆ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਬਾਬਰ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਇਸਲਾਮਾਬਾਦ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਵਲੋਂ ਦੇਸ਼ 'ਚ ਬਣਾਈ ਗਈ ਬਾਬਰ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ, ਰਵਾਇਤੀ ਤੇ ਗੈਰ-ਰਵਾਇਤੀ ਹਥਿਆਰਾਂ ਨਾਲ ਲੈਸ ਇਹ ਮਿਜ਼ਾਈਲ 700 ਕਿਲੋਮੀਟਰ ਤੱਕ ਕਈ ਭਾਰਤੀ ਸ਼ਹਿਰਾਂ ਤੱਕ ਮਾਰ ਕਰ ਸਕਦੀ ਹੈ | ...

ਪੂਰੀ ਖ਼ਬਰ »

ਕਰਨਾਟਕਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਭਾਜਪਾ ਦੀ ਕੇਂਦਰੀ ਚੋਣ ਕਮੇਟੀ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਮੁਖੀ ਅਮਿਤ ਸ਼ਾਹ ਸ਼ਾਮਿਲ ਹਨ, ਉਸ ਦੀ ਅੱਜ 12 ਮਈ ਨੂੰ ਹੋ ਰਹੀਆਂ ਕਰਨਾਟਕਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਤੈਅ ਕਰਨ ਲਈ ਬੈਠਕ ਹੋਈ | 224 ਮੈਂਬਰੀਂ ...

ਪੂਰੀ ਖ਼ਬਰ »

ਚਾਈਲਡ ਕੇਅਰ ਲੀਵ ਦੌਰਾਨ ਵਿਦੇਸ਼ ਜਾ ਸਕਦੇ ਹਨ ਸਰਕਾਰੀ ਕਰਮਚਾਰੀ-ਪ੍ਰਸੋਨਲ ਮੰਤਰਾਲਾ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਪ੍ਰਸੋਨਲ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹੁਣ ਚਾਈਲਡ ਕੇਅਰ ਲੀਵ (ਸੀ.ਸੀ.ਐਲ) ਦੌਰਾਨ ਸਰਕਾਰੀ ਕਰਮਚਾਰੀ ਵਿਦੇਸ਼ ਵੀ ਜਾ ਸਕਦੇ ਹਨ ਤੇ ਇਸ ਦੌਰਾਨ ਉਹ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਮੌਕੇ ਮਿਲਣ ਵਾਲੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX