ਤਾਜਾ ਖ਼ਬਰਾਂ


ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  10 minutes ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਮੁੜ ਸੁਣਵਾਈ ਸੁਪਰੀਮ ਕੋਰਟ 'ਚ ਸੁਣਵਾਈ ਚੱਲ...
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਕੈਪਟਨ ਤੇ ਸਿੱਧੂ ਦੇ ਨਾਂ ਵੀ ਸ਼ਾਮਲ
. . .  24 minutes ago
ਨਵੀਂ ਦਿੱਲੀ, 22 ਜਨਵਰੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਪਿਛਲੇ ਕਾਫ਼ੀ ਸਮੇਂ ਤੋਂ...
ਨਾਗਰਿਕਤਾ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ 140 ਤੋਂ ਵਧੇਰੇ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  48 minutes ago
ਨਵੀਂ ਦਿੱਲੀ, 22 ਜਨਵਰੀ- ਨਾਗਰਿਕਤਾ ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ 140 ਤੋਂ ਵਧੇਰੇ ਪਟੀਸ਼ਨਾਂ 'ਤੇ ਅੱਜ...
ਧਾਰਾ 370 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਫਿਰ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਜਨਵਰੀ- ਸੁਪਰੀਮ ਕੋਰਟ 'ਚ ਅੱਜ ਫਿਰ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਲੰਘੇ...
ਪੰਜਾਬ ਤੋਂ 'ਆਪ' ਆਗੂਆਂ ਅਤੇ ਵਰਕਰਾਂ ਦੇ ਕਾਫ਼ਲੇ ਦਿੱਲੀ ਹੋ ਰਹੇ ਹਨ ਰਵਾਨਾ
. . .  about 1 hour ago
ਸੰਗਰੂਰ, 22 ਜਨਵਰੀ (ਧੀਰਜ ਪਸ਼ੋਰੀਆ)- ਦਿੱਲੀ 'ਚ ਹੋ ਰਹੇ ਚੋਣ ਪ੍ਰਚਾਰ ਦੌਰਾਨ ਅਰਵਿੰਦਰ ਕੇਜਰੀਵਾਲ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ...
ਨਾਗਰਿਕਤਾ ਸੋਧ ਕਾਨੂੰਨ ਸਬੰਧੀ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 22 ਜਨਵਰੀ - ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਵੇਗੀ। ਇਸ ਕਾਨੂੰਨ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਅੱਜ 133 ਪਟੀਸ਼ਨਾਂ ਸੂਚੀਬੱਧ ਹਨ। ਇਨ੍ਹਾਂ ਵਿਚੋਂ 131 ਪਟੀਸ਼ਨਾਂ ਇਸ ਕਾਨੂੰਨ ਖਿਲਾਫ ਦਾਇਰ ਹੋਈਆਂ ਹਨ। ਜਦਕਿ ਇਕ ਸਮਰਥਨ...
ਚੀਨ ਦੀ ਰਹੱਸਮਈ ਬਿਮਾਰੀ ਅਮਰੀਕਾ ਪੁੱਜੀ, ਭਾਰਤ 'ਚ ਵੀ ਅਲਰਟ
. . .  about 2 hours ago
ਵਾਸ਼ਿੰਗਟਨ, 22 ਜਨਵਰੀ - ਚੀਨ ਵਿਚ ਅਜੇ ਵੀ ਤੇਜ਼ੀ ਨਾਲ ਕੋਰੋਨਾ ਵਾਈਰਸ ਫੈਲ ਰਿਹਾ ਹੈ। ਜਿਸ ਦੇ ਚੱਲਦਿਆਂ ਉੱਥੇ ਲੋਕਾਂ ਨੂੰ ਸਾਰਸ ਨਾਮਕ ਬਿਮਾਰੀ ਹੋ ਰਹੀ ਹੈ। ਕੋਰੋਨਾ ਵਾਈਰਸ ਦੇ ਕਾਰਨ ਚੀਨ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 440 ਲੋਕ ਇਸ ਤੋਂ ਪ੍ਰਭਾਵਿਤ ਹਨ। ਅਮਰੀਕਾ ਵਿਚ ਵੀ ਇਸ...
ਦਿੱਲੀ 'ਚ ਛਾਈ ਸੰਘਣੀ ਧੁੰਦ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਦੇਸ਼ ਦੀ ਰਾਜਧਾਨੀ ਤੇ ਨਜ਼ਦੀਕੀ ਇਲਾਕਿਆਂ ਵਿਚ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਬਦਲੀ ਹੈ। ਦਿੱਲੀ ਤੇ ਐਨ.ਸੀ.ਆਰ. ਦੇ ਇਲਾਕਿਆਂ ਵਿਚ ਫਿਰ ਤੋਂ ਠੰਢ ਦਾ ਪ੍ਰਕੋਪ ਵਧਣ ਲੱਗਾ ਹੈ। ਬੁੱਧਵਾਰ ਸਵੇਰ ਨੂੰ ਦਿੱਲੀ ਤੇ ਨੇੜਲੇ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ......
ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550

ਪੰਜਾਬ / ਜਨਰਲ

ਪੁਲਿਸ ਦੇ ਜਬਰ ਿਖ਼ਲਾਫ਼ ਸੈਂਕੜੇ ਕਿਸਾਨ, ਮਜ਼ਦੂਰਾਂ ਅਤੇ ਬੀਬੀਆਂ ਵਲੋਂ ਐੱਸ.ਐੱਸ.ਪੀ. ਦਫ਼ਤਰ ਸਾਹਮਣੇ ਧਰਨਾ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਨਿਰਦੋਸ਼ ਲੋਕਾਂ 'ਤੇ ਹੋ ਰਹੇ ਪੁਲਿਸ ਜਬਰ ਅਤੇ ਪੁਲਿਸ ਪ੍ਰਸ਼ਾਸਨ ਅੰਦਰ ਫੈਲੇ ਭਿ੍ਸ਼ਟਾਚਾਰ ਿਖ਼ਲਾਫ਼ ਅੱਜ ਸੈਂਕੜਿਆਂ ਦੀ ਤਾਦਾਦ 'ਚ ਕਿਸਾਨ, ਮਜ਼ਦੂਰ ਅਤੇ ਬੀਬੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਛਾਜਲੀ, 15 ਅਪ੍ਰੈਲ (ਕੁਲਦੀਪ ਸ਼ਰਮਾ) - ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਛਾਜਲੀ (ਸੰਗਰੂਰ) ਦੇ ਇਕ ਕਿਸਾਨ ਨੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਇਸ ਮੌਕੇ ਮਿ੍ਤਕ ਦੇ ਭਰਾ ਰਘਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ...

ਪੂਰੀ ਖ਼ਬਰ »

ਲੁੱਟ-ਖੋਹ ਗਰੋਹ ਦੇ ਤਿੰਨ ਮੈਂਬਰ ਦੋ ਪਿਸਤੌਲਾਂ, ਢਾਈ ਕਰੋੜ ਦੀ ਹੈਰੋਇਨ ਅਤੇ ਕਾਰ ਸਮੇਤ ਕਾਬੂ, ਦੋ ਫ਼ਰਾਰ

ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)¸ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਫੜੇ ਗਏ ਵਿਅਕਤੀਆਂ ਪਾਸੋਂ ਪੁਲਿਸ ਨੇ ਦੋ ਪਿਸਤੌਲ, 10 ਕਾਰਤੂਸ, ਢਾਈ ਕਰੋੜ ਮੁੱਲ ਦੀ ਹੈਰੋਇਨ, ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ, ਖੋਹੀ ਇਕ ਕਾਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ | ਪੁਲਿਸ ਨੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਸਬੰਧੀ ਰਿਮਾਂਡ ਹਾਸਲ ਕਰ ਲਿਆ | ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਪੀ. ਹੈੱਡ ਕੁਆਟਰ ਗੁਰਨਾਮ ਸਿੰਘ, ਡੀ.ਐੱਸ.ਪੀ. ਸਬ ਡਵੀਜ਼ਨ ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਐੱਸ.ਐੱਚ.ਓ. ਮਨਜਿੰਦਰ ਸਿੰਘ ਅਤੇ ਨਾਰਕੋਟਿਕ ਸੈੱਲ ਤਰਨ ਤਾਰਨ ਦੀ ਪੁਲਿਸ ਅੰਮਿ੍ਤਸਰ ਚੌਕ ਬਾਈਪਾਸ ਤਰਨ ਤਾਰਨ ਵਿਖੇ ਗਸ਼ਤ ਕਰ ਰਹੀ ਸੀ |
ਇਸੇ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜੋਬਨਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਜੀਊਬਾਲਾ, ਗੁਰਮੁਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤਖੂਚੱਕ, ਬਲਰਾਜ ਸਿੰਘ ਉਰਫ਼ ਬੱਲੂ ਪੁੱਤਰ ਸੁਖਵੰਤ ਸਿੰਘ ਵਾਸੀ ਜੀਊਬਾਲਾ, ਗੁਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜੌੜਾ, ਅੰਮਿ੍ਤਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੌੜਾ ਅਤੇ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀਆਂ ਨੇ ਇਕ ਗੈਂਗ ਬਣਾਇਆ ਹੋਇਆ ਹੈ, ਜੋ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦੇ ਹਨ | ਮੁਖ਼ਬਰ ਅਨੁਸਾਰ ਇਹ ਸਾਰੇ ਵਿਅਕਤੀ ਹੁਣ ਪੁਲ ਡਰੇਨ ਪਲਾਸੌਰ ਰੋਡ ਨੇੜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ | ਐੱਸ.ਐੱਚ.ਓ. ਸਿਟੀ ਮਨਜਿੰਦਰ ਸਿੰਘ ਅਤੇ ਨਾਰਕੋਟਿਕ ਸੈੱਲ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਅਧਾਰਿਤ ਪੁਲਿਸ ਟੀਮ ਨੇ ਤੁਰੰਤ ਛਾਪਾਮਾਰੀ ਕਰ ਕੇ ਜੋਬਨਜੀਤ ਸਿੰਘ, ਗੁਰਮੁਖ ਸਿੰਘ ਅਤੇ ਬਲਰਾਜ ਸਿੰਘ ਉਰਫ਼ ਬੱਲੂ ਨੂੰ ਕਾਬੂ ਕਰ ਲਿਆ, ਜਦ ਕਿ ਇਨ੍ਹਾਂ ਦੇ ਬਾਕੀ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਅਧਿਕਾਰੀਆਂ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਗੁਰਮੁਖ ਸਿੰਘ ਪਾਸੋਂ 310 ਗ੍ਰਾਮ ਹੈਰੋਇਨ, ਜੋਬਨਜੀਤ ਸਿੰਘ ਪਾਸੋਂ ਇਕ ਪਿਸਤੌਲ ਦੇਸੀ 32 ਬੋਰ ਅਤੇ ਉਸ ਦੇ ਛੇ ਰੌਾਦ ਜਿੰਦਾ, 820 ਨਸ਼ੀਲੀਆਂ ਗੋਲੀਆਂ ਅਤੇ ਬਲਰਾਜ ਸਿੰਘ ਪਾਸੋਂ ਇਕ ਪਿਸਟਲ 32 ਬੋਰ (ਉਸ ਦੇ ਚਾਰ ਰੌਾਦ), 260 ਗ੍ਰਾਮ ਹੈਰੋਇਨ ਅਤੇ ਦੋ ਮੋਟਰਸਾਈਕਲ ਬਿਨ੍ਹਾਂ ਨੰਬਰੀ ਬਰਾਮਦ ਕੀਤੇ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਨ੍ਹਾਂ ਨੇ ਪਿੰਡ ਪਿੱਦੀ ਵਿਖੇ ਪੰਪ ਤੋਂ ਲੁੱਟਮਾਰ, ਸਿਲਵਰ ਰਿਲੀਫ਼ ਹੋਟਲ ਤੋਂ 12 ਬੋਰ ਦੀ ਰਾਈਫ਼ਲ, ਟਰੂ ਫਿਿਲੰਗ ਸਟੇਸ਼ਨ ਤੋਂ 45 ਸੌ ਰੁਪਏ ਨਕਦ ਅਤੇ ਮੋਬਾਈਲ, ਟਾਂਗਰਾ ਤੋਂ 8 ਹਜ਼ਾਰ ਰੁਪਏ ਦੀ ਲੁੱਟ, ਟਾਂਗਰਾ ਤੋਂ ਹੀ ਇਕ ਪੰਪ ਤੋਂ 2 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਕਰਿੰਦੇ ਕੋਲੋਂ 16 ਹਜ਼ਾਰ ਰੁਪਏ ਦੀ ਲੁੱਟ, ਪਿੰਡ ਬੰਡਾਲਾ ਤੋਂ ਇਕ ਸਵਿੱਫਟ ਡਿਜ਼ਾਇਰ ਕਾਰ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਹਿਰ ਜ਼ੀਰਾ ਤੋਂ ਵੀ ਇਕ ਗੱਡੀ ਖੋਹਣ ਦੀ ਗੱਲ ਕਬੂਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਲੁੱਟਾਂ-ਖੋਹਾਂ ਦੇ ਨਾਲ-ਨਾਲ ਨਸ਼ੇ ਵੇਚਣ ਦਾ ਕਾਰੋਬਾਰ ਵੀ ਕਰਦੇ ਹਨ | ਅਦਾਲਤ ਪਾਸੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਐੱਸ.ਐੱਚ.ਓ. ਮਨਜਿੰਦਰ ਸਿੰਘ, ਏ.ਐੱਸ.ਆਈ. ਵਿਪਨ ਕੁਮਾਰ ਵੀ ਮੌਜੂਦ ਸਨ |
ਐੱਸ.ਟੀ.ਐਫ਼. ਵਲੋਂ ਸਾਢੇ 4 ਕਰੋੜ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)- ਸਪੈਸ਼ਲ ਟਾਸਕ ਫੋਰਸ ਦੀ ਯੂਨਿਟ ਫ਼ਿਰੋਜ਼ਪੁਰ ਨੇ ਸਮਗਲਰਾਂ ਿਖ਼ਲਾਫ਼ ਛੇੜੀ ਮੁਹਿੰਮ 'ਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਾਢੇ 4 ਕਰੋੜ ਰੁਪਏ ਮੁੱਲ ਦੀ 900 ਗਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਅਸ਼ਵਨੀ ਕੁਮਾਰ ਐੱਸ.ਟੀ.ਐ ਫ਼. ਯੂਨਿਟ ਫ਼ਿਰੋਜ਼ਪੁਰ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਕਿ ਜੇਲ੍ਹ ਅੰਦਰ ਬੰਦ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਲਖਮੀਰ ਕੇ ਹਿਠਾੜ ਥਾਣਾ ਮਮਦੋਟ ਨੇ ਤਾਰੋਂ ਪਾਰ ਖੇਤਾਂ 'ਚ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਖੋਜ ਮੁਹਿੰਮ ਰਾਹੀਂ 900 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਹਰਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ |


ਖ਼ਬਰ ਸ਼ੇਅਰ ਕਰੋ

ਸਪਾਰਕ ਹੋਣ 'ਤੇ ਅੱਗ ਲੱਗਣ ਨਾਲ ਟਰੈਕਟਰ-ਟਰਾਲੀ ਤੇ ਨਾੜ ਸੜਿਆ

ਮੂਣਕ, 15 ਅਪ੍ਰੈਲ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)- ਨਜ਼ਦੀਕੀ ਪਿੰਡ ਰਾਮਗੜ੍ਹ ਗੁੱਜਰਾਂ ਵਿਖੇ ਤੂੜੀ ਬਣਾਉਣ ਸਮੇਂ ਟਰੈਕਟਰ 'ਚ ਸਪਾਰਕ ਹੋਣ ਕਾਰਨ ਅੱਗ ਲੱਗਣ ਨਾਲ ਟਰੈਕਟਰ ਟਰਾਲੀ ਸਮੇਤ ਤਿੰਨ ਕਿੱਲੇ ਕਰੀਬ ਨਾੜ ਸੜ ਕੇ ਸਵਾਹ ਹੋ ਗਿਆ | ਪਿੰਡ ਦੇ ਸਰਪੰਚ ਲਾਭ ਸਿੰਘ ...

ਪੂਰੀ ਖ਼ਬਰ »

ਪਿਛਲੇ ਤਿੰਨ ਵਰਿ੍ਹਆਂ ਦੌਰਾਨ ਦੇਸ਼ 'ਚ 26,500 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ

ਨੰਗਲ, 15 ਅਪ੍ਰੈਲ (ਗੁਰਪ੍ਰੀਤ ਗਰੇਵਾਲ)- ਗ਼ਰੀਬ ਅਤੇ ਮੱਧ ਵਰਗ ਨਾਲ ਸਬੰਧਤ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ ਕਿਉਂਕਿ ਸਰਕਾਰੀ ਨੌਕਰੀ ਦੀ ਗੱਲ ਤਾਂ ਛੱਡੋ ਪ੍ਰਾਈਵੇਟ ਨੌਕਰੀ ਮਿਲਣੀ ਵੀ ਲਾਟਰੀ ਲੱਗਣ ਵਾਂਗ ਹੈ | ਪੰਜ-ਸੱਤ ਕਿ: ਮੀ: 'ਚ ਫ਼ੈਲੇ ਨੰਗਲ ...

ਪੂਰੀ ਖ਼ਬਰ »

ਸਨਅਤੀ ਮੰਦੀ ਨਾਲ ਵੀ ਨਹੀਂ ਵਧ ਰਹੀ ਬਿਜਲੀ ਦੀ ਮੰਗ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਦੋ ਸਾਲਾਂ ਤੋਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਪਰ ਕੁਝ ਸਮੇਂ ਤੋਂ ਆਈ ਸਨਅਤੀ ਮੰਦੀ ਕਰਕੇ ਬਿਜਲੀ ਦੀ ਮੰਗ ਨਹੀਂ ਵਧੀ ਹੈ ਜਿਸ ਕਰਕੇ ਪਾਵਰਕਾਮ ਨੂੰ ਹਰ ਸਾਲ ਹੁਣ ਬਿਜਲੀ ਕੰਪਨੀਆਂ ਤੋਂ ਬਿਨ੍ਹਾਂ ਬਿਜਲੀ ਲਏ ...

ਪੂਰੀ ਖ਼ਬਰ »

ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ 'ਚ ਭਾਈ ਲੌਾਗੋਵਾਲ ਨੇ ਗਾਇਨ ਕੀਤਾ ਗੁਰਬਾਣੀ ਕੀਰਤਨ

ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਬੀਤੀ ਰਾਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਕੀਰਤਨੀ ਵਲੋਂ ਕਰਵਾਏ ਗਏ ਰੈਣ ਸਬਾਈ ਕੀਰਤਨ ਸਮਾਗਮ ਮੌਕੇ ਜਿੱਥੇ ਹੋਰ ਕੀਰਤਨੀ ਜਥਿਆਂ ਨੇ ...

ਪੂਰੀ ਖ਼ਬਰ »

ਮੁੱਖ ਮੰਤਰੀ ਅੱਜ ਵਿਸ਼ੇਸ਼ ਐਾਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਲੋਕਾਂ ਨੂੰ ਕਰਨਗੇ ਸਮਰਪਿਤ

ਐੱਸ.ਏ.ਐੱਸ. ਨਗਰ, 15 ਅਪ੍ਰੈਲ (ਕੇ. ਐੱਸ. ਰਾਣਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 16 ਅਪ੍ਰੈਲ ਨੂੰ 9 ਵਿਸ਼ੇਸ਼ ਐਾਬੂਲੈਂਸਾਂ ਨੂੰ ਲੋਕਾਂ ਦੇ ਸਮਰਪਿਤ ਕਰਨ ਲਈ ਸਰਕਾਰੀ ਕਾਲਜ ਮੁਹਾਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ | ਇਹ ਵਿਸ਼ੇਸ਼ ਐਾਬੂਲੈਂਸਾਂ ...

ਪੂਰੀ ਖ਼ਬਰ »

15 ਅਪ੍ਰੈਲ ਤੱਕ ਨਤੀਜੇ ਕੱਢਣ ਦੇ ਦਾਅਵੇ ਹੋਏ ਠੁੱਸ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)- 15 ਅਪ੍ਰੈਲ ਤੱਕ ਦਸਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜੇ ਐਲਾਨੇ ਜਾਣ ਦਾ ਕੀਤਾ ਗਿਆ ਐਲਾਨ ਪੂਰੀ ਤਰ੍ਹਾਂ ਠੁੱਸ ਹੋ ਗਿਆ | ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿੱਖਿਆ ਮਹਿਕਮੇ ਨੂੰ ਪਾਈ ਭਾਜੜ ਦਾ ਕੋਈ ਠੋਸ ਨਤੀਜਾ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਅਣਪਛਾਤਿਆਂ ਵਲੋਂ ਕਤਲ

ਅਜੀਤਵਾਲ, 15 ਅਪ੍ਰੈਲ (ਸ਼ਮਸ਼ੇਰ ਸਿੰਘ ਗ਼ਾਲਿਬ)- ਮੋਗਾ ਜ਼ਿਲ੍ਹੇ ਦੇ ਅਜੀਤਵਾਲ ਥਾਣਾ ਅਧੀਨ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਨਗਰ ਚੂਹੜਚੱਕ ਸੰਘਣੀ ਆਬਾਦੀ ਪਿੰਡ ਵਿਚਕਾਰ ਇਕ ਅਧਖੜ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ...

ਪੂਰੀ ਖ਼ਬਰ »

ਪਿੰਡ ਸ਼ਹਿਜ਼ਾਦੀ ਵਿਖੇ 17 ਏਕੜ ਕਣਕ ਸੜ ਕੇ ਹੋਈ ਸੁਆਹ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪਿੰਡ ਸ਼ਹਿਜ਼ਾਦੀ ਵਿਖੇ ਅਚਾਨਕ ਅੱਗ ਲੱਗ ਜਾਣ ਦੀ ਵਾਪਰੀ ਘਟਨਾ 'ਚ ਦੋ ਕਿਸਾਨਾਂ ਦੀ 16-17 ਏਕੜ ਕਣਕ ਸੜ ਕੇ ਸੁਆਹ ਹੋ ਗਈ, ਜਿਸ ਨਾਲ ਸਬੰਧਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ- ਕੈਪਟਨ ਦਾ ਸੁਖਬੀਰ ਨੂੰ ਜਵਾਬ

ਚੰਡੀਗੜ੍ਹ, 15 ਅਪ੍ਰੈਲ (ਅ.ਬ.)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਕੰਮ ਦੇ ਢੰਗ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਿਆਨਬਾਜ਼ੀ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਉਪ ਮੁੱਖ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂਡਾਂਗਮਾਰ 'ਤੇ ਕਬਜ਼ੇ ਤੋਂ ਬਾਅਦ ਸਿੱਕਮੀ ਬੋਧੀਆਂ ਦੀ ਗੁਰਦੁਆਰਾ ਚੁੰਗਥਾਂਗ 'ਤੇ ਵੀ ਅੱਖ

ਲੁਧਿਆਣਾ, 15 ਅਪ੍ਰੈਲ (ਪਰਮੇਸ਼ਰ ਸਿੰਘ)- ਸਿੱਕਮ 'ਚ ਭਾਰਤ-ਚੀਨ ਸਰਹੱਦ ਦੇ ਨੇੜੇ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੀ ਯਾਦਗਾਰ ਵਜੋਂ ਗੁਰੂਡਾਂਗ ਮਾਰ ਝੀਲ ਕੰਢੇ ਬਣਾਏ ਗਏ ਗੁਰਦੁਆਰਾ ਗੁਰੂਡਾਂਗਮਾਰ ਸਾਹਿਬ 'ਤੇ ਪਿਛਲੇ ਵਰ੍ਹੇ ਕਬਜ਼ਾ ਕਰਨ ਤੋਂ ਬਾਅਦ ਹੁਣ ਸਿੱਕਮ ਦੇ ...

ਪੂਰੀ ਖ਼ਬਰ »

ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਸ਼ਤਾਬਦੀ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਤੱਕ 22 ਅਪ੍ਰੈਲ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

ਅੰਮਿ੍ਤਸਰ, 15 ਅਪ੍ਰੈਲ (ਜਸਵੰਤ ਸਿੰਘ ਜੱਸ)-ਸਿੱਖ ਜਰਨੈਲ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 22 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁ: ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੱਕ ਸ਼ੋ੍ਰਮਣੀ ਕਮੇਟੀ, ਦਿੱਲੀ ਗੁ: ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਪਵਿੱਤਰ ਬਾਈਬਲ ਤੇ ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ਸਾਮਾਨ ਨੂੰ ਲਗਾਈ ਅੱਗ

ਨੌਸ਼ਹਿਰਾ ਮੱਝਾ ਸਿੰਘ, 15 ਅਪ੍ਰੈਲ (ਤਰਸੇਮ ਸਿੰਘ ਤਰਾਨਾ)-ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਤਹਿਤ ਆਉਂਦੇ ਪਿੰਡ ਕਲੇਰ ਕਲਾਂ ਵਿਖੇ ਪਿੰਡੋਂ ਬਾਹਰਵਾਰ ਕਾਲੋਨੀ ਵਿਖੇ ਬੀਤੀ ਰਾਤ ਸ਼ਰਾਰਤੀਆਂ ਵਲੋਂ ਪਵਿੱਤਰ ਬਾਈਬਲ, ਮਸੀਹ ਧਾਰਮਿਕ ਲਿਟਰੇਚਰ ਸਮੇਤ ਘਰੇਲੂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਲਈ ਕੇਂਦਰ ਜਾਰੀ ਕਰੇਗਾ 10 ਲੱਖ ਦਾ ਫ਼ੰਡ

ਜਲੰਧਰ, 15 ਅਪ੍ਰੈਲ (ਸ਼ਿਵ ਸ਼ਰਮਾ)- ਪੰਜਾਬ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਕਰਨ ਦੀ ਸ਼ੁਰੂਆਤ ਕਰਦੇ ਹੋਏ ਸਕੂਲਾਂ ਸਮੇਤ ਹੋਰ ਵੀ ਵਿਭਾਗਾਂ 'ਚ ਲੋਕਾਂ ਨੂੰ ਯੋਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਕੇਂਦਰ ਦੀ ਹਦਾਇਤ ਤੋਂ ਬਾਅਦ ਇਸ ਵਾਰ ਪੰਜਾਬ 'ਚ ...

ਪੂਰੀ ਖ਼ਬਰ »

ਹਰ ਸਾਲ ਮਿਰਗੀ ਦੀ ਬਿਮਾਰੀ ਲੈ ਕੇ ਪੈਦਾ ਹੁੰਦੇ ਹਨ 5 ਲੱਖ ਬੱਚੇ

ਲੁਧਿਆਣਾ, 15 ਅਪ੍ਰੈਲ (ਸਲੇਮਪੁਰੀ)- ਹੁਣ ਤੱਕ ਇਹੋ ਸਮਝਿਆ ਜਾਂਦਾ ਸੀ ਕਿ ਮਿਰਗੀ ਦੀ ਬਿਮਾਰੀ ਦਾ ਇਲਾਜ ਸਿਰਫ ਦਵਾਈ ਨਾਲ ਹੀ ਹੁੰਦਾ ਹੈ ਅਤੇ ਮਰੀਜ਼ ਨੂੰ ਸਾਰੀ ਉਮਰ ਇਹ ਦਵਾਈ ਖਾਣੀ ਪੈਂਦੀ ਹੈ | ਹਾਲਾਂਕਿ ਲਗਾਤਾਰ ਦਵਾਈ ਖਾਣ ਨਾਲ ਮਰੀਜ਼ ਨੂੰ ਯਾਦ ਸ਼ਕਤੀ ਘਟਣ ਤੇ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ ਗੋਬਿੰਦ ਸਿੰਘ ਖੱਟੜਾ

ਜਲੰਧਰ-ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸ: ਗੋਬਿੰਦ ਸਿੰਘ ਖੱਟੜਾ ਦਾ ਜਨਮ 24 ਜੁਲਾਈ 1987 ਨੂੰ ਮਾਤਾ ਵਿਪਨਜੀਤ ਕੌਰ ਦੀ ਕੱਖੋਂ ਅਤੇ ਪਿਤਾ ਦਵਿੰਦਰ ਸਿੰਘ ਖੱਟੜਾ ਦੇ ਗ੍ਰਹਿ ਚੰਡੀਗੜ੍ਹ ਵਿਖੇ ਹੋਇਆ, ਉਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਪਿੰਡ ਖੱਟੜਾ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਔਰਤ ਦੀ ਕੁੱਟਮਾਰ ਸਮੇਂ ਮੂਕ ਦਰਸ਼ਕ ਬਣਿਆ ਰਿਹਾ ਹੌਲਦਾਰ ਮੁਅੱਤਲ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਅੰਦਰ ਇਕ ਗਲੇ ਅਤੇ ਕੰਨ ਰੋਗਾਂ ਦੇ ਮਾਹਿਰ ਡਾ: ਖੁਸ਼ਹਾਲਦੀਪ ਸਿੰਘ ਵਲੋਂ ਇਕ ਔਰਤ ਦੀ ਕੀਤੀ ਗਈ ਭਾਰੀ ਕੁੱਟਮਾਰ ਸਮੇਂ ਹਾਜ਼ਰ ਹੋ ਕੇ ਵੀ ਮੂਕ ਦਰਸ਼ਕ ਬਣ ਕੇ ਘਟਨਾ ਨੂੰ ਦੇਖਣ ...

ਪੂਰੀ ਖ਼ਬਰ »

ਪੁਲਿਸ ਹਿਰਾਸਤ 'ਚੋਂ ਖ਼ਤਰਨਾਕ ਅਪਰਾਧੀ ਫਰਾਰ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਪੁਲਿਸ ਹਿਰਾਸਤ 'ਚੋਂ ਇਕ ਖ਼ਤਰਨਾਕ ਅਪਰਾਧੀ ਦੇ ਫ਼ਰਾਰ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਈ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਫਾਜ਼ਿਲਕਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੂੰ ...

ਪੂਰੀ ਖ਼ਬਰ »

''ਨਾਨਕ ਸ਼ਾਹ ਫ਼ਕੀਰ'' ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਬਾਰੇ ਬਣੀ ਫ਼ਿਲਮ ''ਨਾਨਕ ਸ਼ਾਹ ਫ਼ਕੀਰ'' ਦੇ ਰਿਲੀਜ਼ ਹੋਣ ਬਾਰੇ ਛਿੜੇ ਰੇੜਕੇ ਨੇ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਕੰਧਾਲਾ ਜੱਟਾਂ ਦੇ ਵਿੱਦਿਅਕ ਅਦਾਰੇ ਤੇ ਹਸਪਤਾਲ ਇਲਾਕੇ ਲਈ ਵਰਦਾਨ

ਅੱਡਾ ਸਰਾਂ, 15 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)- ਸਮਾਜ ਨੂੰ ਜਿੱਥੇ ਅਨੇਕਾਂ ਸਮਾਜਿਕ ਬੁਰਾਈਆਂ ਨੇ ਜਕੜ ਰੱਖਿਆ ਹੈ, ਉੱਥੇ ਦੂਜੇ ਪਾਸੇ ਚੰਗੇ ਲੋਕ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੇ ਹਨ, ਅਜਿਹੀ ਹੀ ਇਕ ਸੰਸਥਾ ਹੈ ਪ੍ਰਬੰਧਕ ਕਮੇਟੀ ਪਬਲਿਕ ...

ਪੂਰੀ ਖ਼ਬਰ »

ਨਿਹੰਗ ਸਿੰਘ ਫੌਜਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਕੱਢਿਆ ਮਹੱਲਾ

ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)-ਖ਼ਾਲਸਾ ਸਾਜਨ ਦਿਵਸ ਨੂੰ ਲੈ ਕੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਿਸਾਖੀ ਜੋੜ ਮੇਲਾ ਅੱਜ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ...

ਪੂਰੀ ਖ਼ਬਰ »

ਨਾਈਜੀਰੀਆ 'ਚ ਬੰਧਕ ਨੌਜਵਾਨ ਵਾਪਸ ਆਪਣੇ ਘਰਾਂ ਨੂੰ ਪਰਤੇ

ਨਗਰੋਟਾ ਬਗਵਾਂ/ਨਗਰੋਟਾ ਸੂਰੀਆ/ ਪਾਲਮਪੁਰ, 15 ਅਪ੍ਰੈਲ (ਵਿਨੋਦ ਸਰੋਤਰੀ/ਬਲਜੀਤ ਮਹਿਰਾ/ਗੋਪਾਲ ਸੂਦ)-ਕੇਂਦਰ ਤੇ ਸੂਬਾ ਸਰਕਾਰਾਂ ਦੇ ਅਣਥਕ ਯਤਨਾਂ ਸਦਕਾ ਨਾਈਜੀਰੀਆ 'ਚ ਬੰਦੀ ਬਣਾਏ ਹਿਮਾਚਲੀ ਨੌਜਵਾਨ ਪੰਕਜ ਕੁਮਾਰ, ਅਜੇ ਕੁਮਾਰ ਤੇ ਸੁਸ਼ੀਲ ਧੀਮਾਨ ਆਪਣੇ ਘਰਾਂ ਨੂੰ ...

ਪੂਰੀ ਖ਼ਬਰ »

ਡੇਰਾਬੱਸੀ ਨੇੜਲੇ ਪਿੰਡਾਂ 'ਚ 19 ਏਕੜ ਕਣਕ ਤੇ 18 ਏਕੜ ਨਾੜ ਸੜਿਆ

ਡੇਰਾਬੱਸੀ, 15 ਅਪ੍ਰੈਲ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਕਕਰਾਲੀ, ਮੋਰਠੀਕਰੀ, ਬਿਜ਼ਨਪੁਰ, ਮੀਆਂਪੁਰ ਅਤੇ ਭਗਵਾਸੀ ਵਿਖੇ ਖੇਤਾਂ 'ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 19 ਏਕੜ 'ਚ ਖੜ੍ਹੀ ਕਣਕ ਦੀ ਫ਼ਸਲ ਅਤੇ 18 ਏਕੜ ਨਾੜ ਸੜ ਗਿਆ | ਸੂਚਨਾ ਮਿਲਣ ਮਗਰੋਂ ...

ਪੂਰੀ ਖ਼ਬਰ »

ਡਾ: ਅੰਬੇਡਕਰ ਦੇ ਜਨਮ ਦਿਵਸ ਮੌਕੇ ਲੁਧਿਆਣਾ 'ਚ ਸ਼ੋਭਾ ਯਾਤਰਾ

ਲੁਧਿਆਣਾ, 15 ਅਪ੍ਰੈਲ (ਕਵਿਤਾ ਖੁੱਲਰ)-ਡਾ: ਅੰਬੇਡਕਰ ਨਵਯੁਵਕ ਦਲ ਵਲੋਂ ਭਾਰਤ ਰਤਨ ਡਾ: ਬੀ.ਆਰ ਅੰਬੇਡਕਰ ਦੇ 127ਵੇਂ ਜਨਮ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਾਲ ਐਤਵਾਰ ਨੂੰ ਪੂਰਾ ਸ਼ਹਿਰ ਜੈ ਭੀਮ, ਜੈ ਭਾਰਤ ਦੇ ਨਾਅਰਿਆਂ ਨਾਲ ਗੂੰਜ ਉਠਿਆ | ਸ਼ੋਭਾ ਯਾਤਰਾ ...

ਪੂਰੀ ਖ਼ਬਰ »

ਪੰਜਾਬ ਨੂੰ ਵਿਸ਼ੇਸ਼ ਦਰਜੇ ਲਈ ਸਭ ਰਾਜਸੀ ਪਾਰਟੀਆਂ ਇਕਮੁੱਠ ਹੋਣ-ਜਗਮੀਤ ਸਿੰਘ ਬਰਾੜ

ਜਲੰਧਰ, 15 ਅਪ੍ਰੈਲ (ਮੇਜਰ ਸਿੰਘ)-ਸਾਬਕਾ ਮੈਂਬਰ ਪਾਰਲੀਮੈਂਟ ਸ: ਜਗਮੀਤ ਸਿੰਘ ਬਰਾੜ ਨੇ ਦੁਖਦਾਈ ਤੇ ਸੰਕਟਮਈ ਦੌਰ 'ਚੋਂ ਗੁਜ਼ਰ ਰਹੇ ਪੰਜਾਬ ਨੂੰ ਬਚਾਉਣ ਲਈ ਸਮੁੱਚੀਆਂ ਰਾਜਸੀ ਪਾਰਟੀਆਂ, ਸੰਗਠਨਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਕਸੁਰ ਤੇ ...

ਪੂਰੀ ਖ਼ਬਰ »

ਗੈਂਗਸਟਰ ਗਾਂਧੀ ਦੇ ਘਰ 'ਤੇ ਦੇਰ ਰਾਤ ਗੋਲੀਆਂ ਚੱਲਣ ਦੀ ਚਰਚਾ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਰਾਤ ਮਰਹੂਮ ਗੈਂਗਸਟਰ ਗਾਂਧੀ ਦੇ ਘਰ 'ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਫੈਲਣ ਨਾਲ ਇਲਾਕੇ 'ਚ ਇਕ ਵਾਰ ਫਿਰ ਸਹਿਮ ਦਾ ਮਾਹੌਲ ਬਣ ਗਿਆ, ਹਾਲਾਂਕਿ  ਖੰਨਾ ਪੁਲਿਸ ਗੋਲੀ ਚੱਲਣ ਦੀ  ਘਟਨਾ ਤੋਂ ਸਾਫ ਇਨਕਾਰ ਕਰ ਰਹੀ ਹੈ | ...

ਪੂਰੀ ਖ਼ਬਰ »

ਪੀੜਤਾ ਦੇ ਚਾਚਾ ਨੇ ਕਿਹਾ-ਪਿੰਡ ਦੇ ਲੋਕਾਂ ਨੂੰ ਧਮਕਾ ਰਹੇ ਹਨ ਵਿਧਾਇਕ ਸੇਂਗਰ ਦੇ ਗੁੰਡੇ

ਲਖਨਊ, 15 ਅਪ੍ਰੈਲ (ਏਜੰਸੀ)-ਉਨਾਓ ਜਬਰਜਨਾਹ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਅੱਜ ਇਸ ਮਾਮਲੇ 'ਚ ਦੋਸ਼ੀ ਵਜੋਂ ਗਿ੍ਫ਼ਤਾਰ ਕੀਤੇ ਗਏ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਉਨਾਓ ਲਿਜਾ ਕੇ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੀ ਗਈ ...

ਪੂਰੀ ਖ਼ਬਰ »

ਕੋਲਕਾਤਾ ਚੋਣਾਂ : ਕਾਂਗਰਸ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-12 ਮਈ ਨੂੰ ਹੋਣ ਵਾਲੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਮੁੱਖ ਮੰਤਰੀ ਸਿਧਰਮਈਆ ਤੇ ਸੂਬਾ ਪਾਰਟੀ ਪ੍ਰਮੁੱਖ ਜੀ. ਪ੍ਰਮੇਸ਼ਵਰਾ ਦੇ ਨਾਵਾਂ ਸਮੇਤ ਆਪਣੀ ਪਹਿਲੀ 218 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜ ਰਹੀ ਕਣਕ ਦਾ ਸੌ ਫ਼ੀਸਦੀ ਮੁਆਵਜ਼ਾ ਦੇਵੇ ਸਰਕਾਰ-'ਆਪ'

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- 'ਆਪ' ਨੇ ਪੰਜਾਬ ਅੰਦਰ ਕਣਕ ਦੀ ਪੱਕੀ ਫ਼ਸਲ ਨੂੰ ਬਿਜਲੀ ਦੀਆਂ ਢਿੱਲੀਆਂ ਤਾਰਾਂ (ਸ਼ਾਰਟ ਸਰਕਟ) ਕਾਰਨ ਥਾਂ-ਥਾਂ ਲੱਗ ਰਹੀਆਂ ਅੱਗਾਂ 'ਤੇ ਸਰਕਾਰ ਤੋਂ ਕਿਸਾਨਾਂ ਦੇ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਮੰਗਦੇ ਹੋਏ ਤੁਰੰਤ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਜਾਂਚ ਚੌਕੀ 'ਤੇ ਹਮਲਾ 11 ਸੈਨਿਕ ਹਲਾਕ

ਕਾਬੁਲ, 15 ਅਪ੍ਰੈਲ (ਏਜੰਸੀ)-ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀਆਂ ਵਲੋਂ ਇਕ ਜਾਂਚ ਚੌਕੀ 'ਤੇ ਕੀਤੇ ਹਮਲੇ 'ਚ ਅਫ਼ਗਾਨ ਸੈਨਾਵਾਂ ਦੇ ਕਰੀਬ 11 ਸੈਨਿਕ ਹਲਾਕ ਹੋ ਗਏ | ਇਹ ਜਾਣਕਾਰੀ ਦਿੰਦਿਆਂ ਉਤਰੀ ਸਾਰੀ ਪੁਲ ਸੂਬੇ ਦੇ ਗਵਰਨਰ ਦੇ ਬੁਲਾਰੇ ਜ਼ਾਬੀ ਅਮਾਨੀ ਨੇ ਦੱਸਿਆ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਬਾਬਰ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ

ਇਸਲਾਮਾਬਾਦ, 15 ਅਪ੍ਰੈਲ (ਏਜੰਸੀ)-ਪਾਕਿਸਤਾਨ ਵਲੋਂ ਦੇਸ਼ 'ਚ ਬਣਾਈ ਗਈ ਬਾਬਰ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ, ਰਵਾਇਤੀ ਤੇ ਗੈਰ-ਰਵਾਇਤੀ ਹਥਿਆਰਾਂ ਨਾਲ ਲੈਸ ਇਹ ਮਿਜ਼ਾਈਲ 700 ਕਿਲੋਮੀਟਰ ਤੱਕ ਕਈ ਭਾਰਤੀ ਸ਼ਹਿਰਾਂ ਤੱਕ ਮਾਰ ਕਰ ਸਕਦੀ ਹੈ | ...

ਪੂਰੀ ਖ਼ਬਰ »

ਕਰਨਾਟਕਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਭਾਜਪਾ ਦੀ ਕੇਂਦਰੀ ਚੋਣ ਕਮੇਟੀ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਮੁਖੀ ਅਮਿਤ ਸ਼ਾਹ ਸ਼ਾਮਿਲ ਹਨ, ਉਸ ਦੀ ਅੱਜ 12 ਮਈ ਨੂੰ ਹੋ ਰਹੀਆਂ ਕਰਨਾਟਕਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਤੈਅ ਕਰਨ ਲਈ ਬੈਠਕ ਹੋਈ | 224 ਮੈਂਬਰੀਂ ...

ਪੂਰੀ ਖ਼ਬਰ »

ਚਾਈਲਡ ਕੇਅਰ ਲੀਵ ਦੌਰਾਨ ਵਿਦੇਸ਼ ਜਾ ਸਕਦੇ ਹਨ ਸਰਕਾਰੀ ਕਰਮਚਾਰੀ-ਪ੍ਰਸੋਨਲ ਮੰਤਰਾਲਾ

ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਪ੍ਰਸੋਨਲ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਹੁਣ ਚਾਈਲਡ ਕੇਅਰ ਲੀਵ (ਸੀ.ਸੀ.ਐਲ) ਦੌਰਾਨ ਸਰਕਾਰੀ ਕਰਮਚਾਰੀ ਵਿਦੇਸ਼ ਵੀ ਜਾ ਸਕਦੇ ਹਨ ਤੇ ਇਸ ਦੌਰਾਨ ਉਹ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਮੌਕੇ ਮਿਲਣ ਵਾਲੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX