ਮੰਡੀ ਅਰਨੀਵਾਲਾ, 15 ਅਪ੍ਰੈਲ (ਨਿਸ਼ਾਨ ਸਿੰਘ ਸੰਧੂ)- ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਰੇਤ ਵਿੱਕਰੀ ਅਤੇ ਰੇਤ ਦੇ ਅਸਮਾਨੀ ਚੜ੍ਹੇ ਭਾਅ ਦੇ ਮੁੱਦੇ ਨੂੰ ਉਛਾਲ ਕੇ ਸੱਤਾ ਵਿਚ ਆਉਣ ਵਾਲੀ ਕਾਂਗਰਸ ਪਾਰਟੀ ਦੇ ਰਾਜ ਵਿਚ ਰੇਤ ਦੇ ਭਾਅ ਹੋਰ ਤੇਜ਼ ਹੋਣ ਨਾਲ ਲੋਕਾਂ ਨੂੰ ...
ਮੰਡੀ ਲਾਧੂਕਾ, 15 ਅਪ੍ਰੈਲ (ਰਾਕੇਸ਼ ਛਾਬੜਾ/ਮਨਪ੍ਰੀਤ ਸਿੰਘ ਸੈਣੀ)- ਪਿੰਡ ਫ਼ਤਿਹਗੜ੍ਹ 'ਚ ਪਾਵਰਕਾਮ ਦੇ ਵੱਡੇ ਪੋਲ ਤੋਂ ਨਿਕਲੇ ਬਿਜਲੀ ਦੇ ਚੰਗਿਆੜਿਆਂ ਕਾਰਨ 14 ਕਿੱਲੇ ਕਣਕ ਤੇ ਤਿੰਨ ਕਿੱਲੇ ਨਾੜ ਦੇ ਸੜ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪਿੰਡ ਤਰੋਬੜ੍ਹੀ ਦੇ ਕਿਸਾਨ ਓਮ ਪ੍ਰਕਾਸ਼ ਪੁੱਤਰ ਜੰਮੂ ਰਾਮ ਦੀ ਦੋ ਕਿੱਲੇ, ਰਾਕੇਸ਼ ਕੁਮਾਰ ਪੁੱਤਰ ਭਜਨ ਲਾਲ ਦੀ ਤਿੰਨ ਕਿੱਲੇ, ਸ਼ਾਮ ਸਿੰਘ ਪੁੱਤਰ ਫੌਜਾ ਸਿੰਘ ਦੀ ਤਿੰਨ ਕਿੱਲੇ ਤੇ ਸੁਖਚੈਨ ਸਿੰਘ ਪੁੱਤਰ ਬਿਸ਼ਨ ਸਿੰਘ ਪਿੰਡ ਲਾਧੂਕਾ ਨੇ 6 ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਸੀ, ਵੀ ਅੱਗ ਦੀ ਭੇਟ ਚੜ੍ਹ ਗਈ | ਅੱਗ ਲੱਗਣ ਦੀ ਸੂਚਨਾ ਤੋਂ ਬਾਅਦ ਪਿੰਡ ਫ਼ਤਿਹਗੜ੍ਹ ਤੇ ਤਰੋਬੜ੍ਹੀ ਦੇ ਕਿਸਾਨ ਵੱਡੀ ਗਿਣਤੀ 'ਚ ਮੌਕੇ 'ਤੇ ਪਹੰੁਚ ਗਏ ਅਤੇ ਟਰੈਕਟਰ ਤੇ ਹੋਰ ਸਾਧਨਾਂ ਦੀ ਸਹਾਇਤਾ ਨਾਲ ਬੜੀ ਮੁਸ਼ਕਿਲ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਅੱਗ ਲੱਗਣ ਦੀ ਸੂਚਨਾ ਸਥਾਨਕ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਵੀ ਦਿੱਤੀ ਗਈ | ਚੌਕੀ ਮੁਖੀ ਏ. ਐੱਸ. ਆਈ. ਹਰਬੰਸ ਸਿੰਘ ਆਪਣੀ ਟੀਮ ਲੈ ਕੇ ਮੌਕੇ 'ਤੇ ਪਹੰੁਚੇ ਅਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ, ਨਹੀ ਤਾਂ ਨੁਕਸਾਨ ਇਸ ਤੋਂ ਕਿਤੇ ਵੱਧ ਹੋ ਸਕਦਾ ਸੀ |
ਅੱਗ ਲੱਗਣ ਕਾਰਨ ਇਕ ਕਿੱਲਾ ਨਾੜ ਸੜ ਕੇ ਸੁਆਹ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)- ਮੰਡੀ ਦੇ ਵਪਾਰਕ ਅਦਾਰਿਆਂ ਦੇ ਨੇੜੇ ਕਣਕ ਦੇ ਨਾੜ ਨੂੰ ਲੱਗੀ ਅੱਗ 'ਤੇ ਲੋਕਾਂ ਦੀ ਸਹਾਇਤਾ ਨਾਲ ਭਾਰੀ ਜੱਦੋ-ਜਹਿਦ ਤੋਂ ਬਾਅਦ ਕਾਬੂ ਪਾਇਆ ਗਿਆ ਜਦਕਿ ਅੱਗ ਲੱਗਣ ਨਾਲ ਇਕ ਕਿੱਲਾ ਨਾੜ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਚਾਰ ਵਜੇ ਦੇ ਕਰੀਬ ਮੰਡੀ ਦੀ ਗਣੇਸ਼ ਫ਼ਲੋਰ ਮਿੱਲ ਦੇ ਨਾਲ ਲੱਗਦੇ ਖੇਤਾਂ 'ਚ ਅਗਿਆਤ ਕਾਰਨਾਂ ਕਰਕੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜਿਸ 'ਤੇ ਕਿਸਾਨਾਂ ਵਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਦੇ ਚੱਲਦੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ | ਇਸ ਖੇਤਰ 'ਚ ਵਪਾਰਕ ਅਦਾਰਿਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਖੇਤਾਂ ਵਿਚ ਹਾਲੇ ਕਣਕ ਦੀ ਫ਼ਸਲ ਖੜ੍ਹੀ ਸੀ, ਜੇਕਰ ਇਸ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਕਿਸਾਨਾਂ ਨੇ ਦਰੱਖਤਾਂ ਦੇ ਛਾਪਿਆਂ ਅਤੇ ਟਰੈਕਟਰ ਦੀ ਸਹਾਇਤਾ ਨਾਲ ਅੱਗ 'ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ |
ਅੱਗ ਲੱਗਣ ਕਾਰਨ 2 ਕਿੱਲੇ ਨਾੜ ਤੇ ਕੁੱਝ ਮਰਲੇ ਕਣਕ ਸੜੀ
ਮੰਡੀ ਘੁਬਾਇਆ, 15 ਅਪ੍ਰੈਲ (ਅਮਨ ਬਵੇਜਾ)- ਮੰਡੀ ਘੁਬਾਇਆ ਵਿਖੇ ਖੇਤਾਂ 'ਚ ਅੱਗ ਲੱਗ ਜਾਣ ਕਾਰਨ 2 ਕਿੱਲੇ ਤੋਂ ਵੱਧ ਨਾੜ ਤੇ ਕੁੱਝ ਮਰਲੇ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਪੁੱਤਰ ਬਾਗ਼ ਚੰਦ ਵਾਸੀ ਘੁਬਾਇਆ ਦੇ ਖੇਤਾਂ 'ਚ ਕੰਬਾਈਨ ਨਾਲ ਕਣਕ ਦੀ ਕਟਾਈ ਕੀਤੀ ਰਹੀ ਸੀ ਅਤੇ ਅਚਾਨਕ ਕੰਬਾਈਨ 'ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਕਣਕ ਨੂੰ ਅੱਗ ਲੱਗ ਗਈ ਜਿਸ ਨਾਲ ਕੁੱਝ ਮਰਲੇ ਕਣਕ ਤੇ ਨਾੜ ਸੜ ਗਿਆ, ਜਿਸ ਤੋਂ ਬਾਅਦ ਪਿੰਡ ਦੇ ਤਕਰੀਬਨ 100 ਬੰਦਿਆ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਅੱਗ ਲੱਗੀ, ਉਸ ਦੇ ਆਸੇ ਪਾਸੇ ਸਾਰੀ ਕਣਕ ਖੜ੍ਹੀ ਸੀ | ਇਸ ਦੌਰਾਨ ਘੁਬਾਇਆ ਚੌਾਕੀ ਇੰਚਾਰਜ ਬਲਕਾਰ ਸਿੰਘ ਤੇ ਮੁਨਸ਼ੀ ਲੇਖ ਰਾਜ ਅਤੇ ਸਿਪਾਹੀ ਦਦਰਵਾਲ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਉਣ 'ਚ ਲੋਕਾਂ ਦੀ ਮਦਦ ਕੀਤੀ | ਦੱਸਣਯੋਗ ਹੈ ਕਿ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਯੰਤਰ ਮੌਕੇ 'ਤੇ ਪਹੰੁਚ ਗਏ ਸਨ ਪਰ ਉਸ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ |
ਫ਼ਿਰੋਜ਼ਪੁਰ, 15 ਅਪ੍ਰੈਲ (ਰਾਕੇਸ਼ ਚਾਵਲਾ)- ਹਥਿਆਰਬੰਦ ਹੋ ਕੇ ਡਾਕਾ ਮਾਰਨ ਦੇ ਮਾਮਲੇ 'ਚ ਨਾਮਜ਼ਦ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਚੋਰੀ ਦਾ ਸਾਮਾਨ ਖ਼ਰੀਦਣ ਅਤੇ ਹਥਿਆਰ ਰੱਖਣ ਦਾ ਦੋਸ਼ੀ ਕਰਾਰ ਦਿੰਦੇ 1-1 ਸਾਲ ਕੈਦ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ...
ਅਬੋਹਰ, 15 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਪੁਲਿਸ ਦੇ ਸੀ. ਆਈ. ਏ. ਸਟਾਫ਼ ਵਲੋਂ ਸਥਾਨਕ ਸ਼ਹਿਰ 'ਚ ਵੱਖ-ਵੱਖ ਥਾਵਾਂ ਤੋਂ ਸੱਟਾ ਲਗਾਉਂਦੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ. ਆਈ. ਏ. ਸਟਾਫ਼ ਦੇ ਹੌਲਦਾਰ ਬਲਵੀਰ ਸਿੰਘ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਹਾਊਸਿੰਗ ਬੋਰਡ ਕਾਲੋਨੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਚਿੱਕ ਫਿਸ਼ ਨਾਂਅ ਦੀ ਦੁਕਾਨ 'ਤੇ ਗਾਹਕ ਅਤੇ ਦੁਕਾਨ ਮਾਲਕ ਦਰਮਿਆਨ ਕੀਮਤ ਨੂੰ ਲੈ ਕੇ ਹੋਏ ਤਕਰਾਰ ਨੇ ਉਦੋਂ ਗੰਭੀਰ ਰੂਪ ਧਾਰ ਲਿਆ, ਜਦੋਂ ਮਾਮਲਾ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਸ਼ਹਿਰ ਤੋਂ ਇਕ ਨੌਜਵਾਨ ਪਿਛਲੇ 5 ਦਿਨਾਂ ਤੋਂ ਭੇਦਭਰੀ ਹਾਲਾਤ 'ਚ ਲਾਪਤਾ ਹੈ, ਜਿਸ ਸਬੰਧੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਾ ਮਿਲਣ ਕਰਕੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ...
ਮਖੂ, 15 ਅਪ੍ਰੈਲ (ਵਰਿੰਦਰ ਮਨਚੰਦਾ)- ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਕਣਕ ਦੀ ਫ਼ਸਲ ਦੀਆਂ ਟਰਾਲੀਆਂ ਦੀ ਨਮੀ ਚੈੱਕ ਕਰਨ ਲਈ ਦਫ਼ਤਰ ਮਾਰਕੀਟ ਕਮੇਟੀ ਮਖੂ ਦੇ ਅਧਿਕਾਰੀਆਂ ਵਲੋਂ ਦਾਣਾ ਮੰਡੀ ਮਖੂ ਦੇ ਮੇਨ ਗੇਟ 'ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ...
ਫ਼ਿਰੋਜ਼ਪੁਰ, 15 ਅਪ੍ਰੈਲ (ਰਾਕੇਸ਼ ਚਾਵਲਾ)- ਬਿਨਾਂ ਲਾਇਸੰਸ ਜੀਵਨ ਰੱਖਿਅਕ ਦਵਾਈਆਂ ਦਾ ਜ਼ਖ਼ੀਰਾ ਰੱਖਣ ਵਾਲੇ ਗੁਰੂਹਰਸਹਾਏ ਦੇ ਨਿਵਾਸੀ ਗੁਰਦੇਵ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਕੁੱਲ 4 ਸਾਲ ਕੈਦ ਅਤੇ ਇਕ ਲੱਖ 20 ਹਜ਼ਾਰ ਰੁਪਏ ਨਕਦ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ...
ਮੱਲਾਂਵਾਲਾ, 15 ਅਪ੍ਰੈਲ (ਗੁਰਦੇਵ ਸਿੰਘ)- ਮਾਰਕੀਟ ਕਮੇਟੀ ਮੱਲਾਂਵਾਲਾ ਵਲੋਂ ਅਨਾਜ ਮੰਡੀ ਵਿਚ ਵੱਧ ਨਮੀ ਵਾਲੀ ਕਣਕ ਦੀਆਂ ਭਰੀਆਂ ਟਰਾਲੀਆਂ ਵਾਪਿਸ ਕੀਤੀਆਂ ਗਈਆਂ | ਮੰਡੀ ਸੁਪਰਵਾਈਜ਼ਰ ਛਿੰਦਰਜੀਤ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਅਨਾਜ ਮੰਡੀ ਵਿਚ ਕਿਸਾਨਾਂ ...
ਅਬੋਹਰ, 15 ਅਪ੍ਰੈਲ (ਸੁਖਜੀਤ ਸਿੰਘ ਬਰਾੜ)- ਸਥਾਨਕ ਨਗਰ ਥਾਣਾ-2 ਦੀ ਪੁਲਿਸ ਵਲੋਂ ਸੰਦੀਪ ਕੁਮਾਰ ਪੁੱਤਰ ਸੁਰੇਸ਼ਪਾਲ ਸਿੰਘ ਵਾਸੀ ਸਥਾਨਕ ਰਾਜੀਵ ਨਗਰ ਦੇ ਬਿਆਨਾਂ 'ਤੇ ਨਕਦੀ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਉਸ ਦੀ ਅਤੇ ਉਸ ਦੇ ਦੋਸਤ ਮੋਹਨ ਲਾਲ ਦੀ ਦੁਕਾਨ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਘੱਲ ਖ਼ੁਰਦ ਵਲੋਂ ਇਕ ਚਾਲੂ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਹੌਲਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਹਲਾ ਚੌਾਕ ਮੁੱਦਕੀ ਦੇ ਖੇਤਰ ਵਿਚੋਂ ਇਕ ਚਾਲੂ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਅਯੂਬ ਮਸੀਹ ਨੇ ਦੱਸਿਆ ਕਿ ਪਿੰਡ ਹਬੀਬ ਕੇ ਖੇਤਰ ਵਿਚੋਂ ਗਿਆਨ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਅਲੀ ਕੇ ਨੂੰ ਸਵਾ 9 ਬੋਤਲਾਂ ਸਮੇਤ ਕਾਬੂ ਕਰਕੇ ਉਸ ਿਖ਼ਲਾਫ਼ ਆਬਕਾਰੀ ...
ਮੰਡੀ ਲਾਧੂਕਾ, 15 ਅਪ©ੈਲ (ਰਾਕੇਸ਼ ਛਾਬੜਾ)- ਮੰਡੀ 'ਚ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਵਾਪਿਸ ਪਰਤ ਰਹੇ ਇਕ ਨੌਜਵਾਨ ਤੋਂ ਰਸਤੇ 'ਚ ਤਿੰਨ ਲੁਟੇਰਿਆਂ ਵਲੋਂ 7 ਹਜ਼ਾਰ ਰੁਪਏ ਦੀ ਕੀਮਤ ਵਾਲਾ ਮੋਬਾਈਲ ਫੋਨ ਖੋਹੇ ਜਾਣ ਦੀ ਘਟਨਾ ਵਾਪਰੀ ਹੈ | ਮੰਡੀ ਵਿਚ ਕਨਫ਼ੈਕਸ਼ਨਰੀ ਦੀ ...
ਮੰਡੀ ਰੋੜਾਂਵਾਲੀ 15 ਅਪ੍ਰੈਲ (ਮਨਜੀਤ ਸਿੰਘ ਬਰਾੜ)- ਪੁਲਿਸ ਚੌਾਕੀ ਮੰਡੀ ਰੋੜਾਂਵਾਲੀ ਅਧੀਨ ਪੈਂਦੇ ਪਿੰਡ ਹਲੀਮ ਵਾਲਾ ਵਿਚੋਂ ਅੱਜ ਇਕ 12 ਸਾਲਾ ਨੌਜਵਾਨ ਲੜਕੇ ਦੇ ਲਾਪਤਾ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਪੀੜਤ ਰਜਿੰਦਰ ਸਿੰਘ ਨੇ ਦੱਸਿਆ ਕਿ ...
ਜ਼ੀਰਾ, 15 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਭਾਰਤ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਫੇਰੋਕੇ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਲੱਬ ਆਗੂਆਂ, ਮੈਂਬਰਾਂ ਅਤੇ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਖ਼ਾਲਸਾ ਸਾਜਨਾ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਅੰਦਰ ਮੁੱਖ ਸੇਵਾਦਾਰ ਬਾਬਾ ਬਿਲੰਬਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਪਾਠਾਂ ਦੇ ਭੋਗ ...
ਮੱਲਾਂਵਾਲਾ, 15 ਅਪ੍ਰੈਲ (ਗੁਰਦੇਵ ਸਿੰਘ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ ਮੱਲਾਂਵਾਲਾ ਵਿਖੇ 13 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਖ਼ਾਲਸੇ ਦੇ ਸਾਜਣਾ ਦਿਵਸ ਮੌਕੇ ਸਿੱਖ ਦੀ ਸ਼ਾਨ ਦਸਤਾਰ ਨੂੰ ਹਰ ਨੌਜਵਾਨ ਦੇ ਸਿਰ 'ਤੇ ਸਜਾਉਣ ਲਈ ਯੂਥ ਅਕਾਲੀ ਦਲ ਬਾਦਲ ਵਲੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਚਲਾਏ ਜਾਣ ਦਾ ਸਥਾਨਕ ਅਕਾਲੀ ਆਗੂਆਂ ਵਲੋਂ ...
ਜ਼ੀਰਾ, 15 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਸਰਬੱਤ ਦਾ ਭਲਾ ਟਰੱਸਟ ਨੇ ਸਥਾਨਕ ਕਿਡਜੀ ਸਕੂਲ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਕੇ 50 ਦੇ ਕਰੀਬ ਲੋੜਵੰਦ ਅੰਗਹੀਣ 'ਤੇ ਵਿਧਵਾਵਾਂ ਨੂੰ ਪੈਨਸ਼ਨਾਂ ਵੰਡੀਆਂ | ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਸਬ ...
ਜ਼ੀਰਾ, 15 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਡਾ. ਭੀਮ ਰਾਓ ਅੰਬੇਡਕਰ ਜਾਗਿ੍ਤੀ ਮੰਚ ਜ਼ੀਰਾ ਵਲੋਂ ਬਾਬਾ ਸਾਹਿਬ ਦੇ 127ਵੇਂ ਜਨਮ ਦਿਵਸ ਸਬੰਧੀ ਦਲਿਤ ਸੰਗਠਨ ਏਕਤਾ ਤੇ ਚੇਤਨਤਾ ਸਮਾਗਮ ਕਰਵਾਇਆ ਗਿਆ, ਜਿਸ 'ਚ ਐੱਸ.ਸੀ. ਐੱਸ.ਟੀ., ਬੀ.ਸੀ. ਵਰਗ ਅਤੇ ਹੋਰ ਭਰਾਤਰੀ ਜਥੇਬੰਦੀਆਂ ...
ਗੋਲੂ ਕਾ ਮੋੜ, 15 ਅਪ੍ਰੈਲ (ਸੁਰਿੰਦਰ ਸਿੰਘ ਲਾਡੀ)- ਗੁਰਦੁਆਰਾ 108 ਬਾਬਾ ਮਾਣਾ ਸਿੰਘ ਪਿੰਡ ਮੇਘਾ ਰਾਏ ਉਤਾੜ ਵਿਖੇ ਪਿੰਡ ਨਿਵਾਸੀਆਂ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਵਿਸਾਖੀ ਦਾ ਤਿਉਹਾਰ ਸ਼ਰਧਾ ਭਾਵਨਾ ਅਤੇ ਉਤਸ਼ਾਹਪੂਰਵਕ ਨਿਵੇਕਲੇ ਢੰਗ ਦੇ ਨਾਲ ਮਨਾਇਆ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਬਲਾਕ ਫ਼ਿਰੋਜ਼ਪੁਰ ਸ਼ਹਿਰ ਅਧੀਨ ਪੈਂਦੇ ਪਿੰਡ ਵਸਤੀ ਗੁਰਬਚਨ ਸਿੰਘ ਦਾ ਪੰਚਾਇਤ ਵਿਭਾਗ ਵਲੋਂ ਨਾਂਅ ਬਦਲ ਕੇ ਮੁੜ ਤੋਂ ਕੋਠੀ ਰਾਏ ਸਾਹਿਬ ਰੱਖ ਦਿੱਤਾ ਗਿਆ ਹੈ, ਜਿਸ ਸਬੰਧੀ ...
ਤਲਵੰਡੀ ਭਾਈ, 15 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਪਿੰਡ ਜੋਈਆਂ ਵਾਲਾ ਵਿਖੇ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਗਈ ਹੈ, ਜਿਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਖ਼ਾਲਸਾ ਸਾਜਨਾ ...
ਮਮਦੋਟ, 15 ਅਪ੍ਰੈਲ (ਜਸਬੀਰ ਸਿੰਘ ਕੰਬੋਜ)- ਬੀ. ਐੱਸ. ਐ ੱਫ. ਫ਼ਿਰੋਜ਼ਪੁਰ ਦੇ ਡੀ. ਆਈ. ਜੀ. ਬੀ. ਐੱਸ. ਰਾਜਪ੍ਰੋਹਿਤ ਦੇ ਨਿਰਦੇਸ਼ਾਂ 'ਤੇ ਬੀ. ਐੱਸ. ਐ ੱਫ. ਦੀ 29 ਬਟਾਲੀਅਨ ਦੁਆਰਾ ਜ਼ਿਲ੍ਹਾ ਸਵਿਮਿੰਗ ਪੂਲ ਫ਼ਿਰੋਜ਼ਪੁਰ ਵਿਖੇ ਫ਼ਰੰਟੀਅਰ ਤੈਰਾਕੀ ਪ੍ਰਤੀਯੋਗਤਾ ਕਰਵਾਈ ਗਈ, ...
ਮੁੱਦਕੀ, 15 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਕਿਸਾਨਾਂ ਨੂੰ ਰਾਹਤ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਢੋਲ ਦੀ ਪੋਲ ਕਸਬਾ ਮੁੱਦਕੀ ਨੇੜਲੇ ਪਿੰਡ ਲੁਹਾਮ ਦੀ ਦਾਣਾ ਮੰਡੀ ਵਿਚ ਜਾ ਕੇ ਖੁੱਲ੍ਹਦੀ ਹੈ, ਜਿੱਥੇ ਸਰਕਾਰ ਦੇ 1 ਅਪੈ੍ਰਲ ਤੋਂ ਕਣਕ ਦੀ ...
ਮਖੂ, 15 ਅਪ੍ਰੈਲ (ਵਰਿੰਦਰ ਮਨਚੰਦਾ)- ਕਣਕ ਦੇ ਸੀਜ਼ਨ ਦੇ ਸਬੰਧ 'ਚ ਮਖੂ ਦੇ ਸਮੂਹ ਆੜ੍ਹਤੀਆਂ ਦੀ ਮੀਟਿੰਗ ਦਫ਼ਤਰ ਮਾਰਕੀਟ ਕਮੇਟੀ ਮਖੂ ਵਿਖੇ ਹੋਈ, ਜਿਸ 'ਚ ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਪ੍ਰਧਾਨ ਵਿਜੇ ਕਾਲੜਾ ਵਿਸ਼ੇਸ਼ ਤੌਰ 'ਤੇ ਪਹੰੁਚੇ | ਮੀਟਿੰਗ ...
ਮਖੂ, 15 ਅਪ੍ਰੈਲ (ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਦੇ ਗੁਰਦੁਆਰਾ ਬਾਬਾ ਕਰਮ ਚੰਦ ਬਾਠਾਂ ਵਾਲੇ ਵਿਖੇ ਵਿਸਾਖੀ ਦਿਹਾੜੇ 'ਤੇ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਵਿਖੇ ਹਾਜ਼ਰੀ ਲਗਾ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਵਿਸਾਖੀ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਜੰਮੂ-ਕਸ਼ਮੀਰ ਅੰਦਰ ਇਕ 8 ਸਾਲਾਂ ਦੀ ਨੰਨ੍ਹੀ ਬੱਚੀ ਆਸਿਫਾ ਨਾਲ ਜਬਰ ਜਨਾਹ ਕਰਨ ਉਪਰੰਤ ਕਤਲ ਕਰ ਦੇਣ ਦੀ ਵਾਪਰੀ ਅਤਿ ਦਰਦਨਾਕ ਘਟਨਾ ਨੂੰ ਕੋਸਦੇ ਹੋਏ ਅੱਜ ਫ਼ਿਰੋਜ਼ਪੁਰ ਵਾਸੀਆਂ ਵਲੋਂ ਸ਼ਾਮ ਨੂੰ ਕੈਂਡਲ ਮਾਰਚ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ੈਸ਼ਨਪ੍ਰਸਤੀ 'ਚ ਗ਼ਲਤਾਨ ਹੋ ਕੇ ਸਿੱਖੀ ਤੋਂ ਬੇਮੁੱਖ ਹੋ ਪਤਿਤਪੁਣੇ ਦਾ ਸ਼ਿਕਾਰ ਹੋਏ ਬੈਠੇ ਨੌਜਵਾਨਾਂ ਅੰਦਰ ਸਰਦਾਰੀ ਰੂਪੀ ਦਸਤਾਰ ਸਿਰਾਂ 'ਤੇ ਸਜਾਉਣ ਲਈ ਢੰਗ ਤਰੀਕੇ ਮੁਫ਼ਤ ਸਿਖਾਉਣ ਵਾਸਤੇ ਸ਼ਹੀਦ ਭਗਤ ...
ਮਖੂ, 15 ਅਪ੍ਰੈਲ (ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਸ਼੍ਰੋਮਣੀ ਕਮੇਟੀ ਦੇ ਗੁੰਬਦ ਦੀ ਨੀਂਹ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਨੇ ਰੱਖੀ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਬਾਣੀ ਦੀ ਮਹੱਤਤਾ ਤੇ ਨਾਮ ਜਪਣ ਲਈ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਲਟਕਦੀਆਂ ਮੰਗਾਂ ਦੀ ਪੂਰਤੀ ਸਬੰਧੀ ਆਵਾਜ਼ ਬੁਲੰਦ ਕਰਨ ਵਾਸਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ...
ਮਖੂ, 15 ਅਪ੍ਰੈਲ (ਵਰਿੰਦਰ ਮਨਚੰਦਾ)- ਪਾਵਰਕਾਮ ਦੇ ਇੰਜੀਨੀਅਰ ਗੁਰਪਾਲ ਸਿੰਘ ਜੇ. ਈ. ਦੀ ਸੇਵਾ-ਮੁਕਤੀ ਮੌਕੇ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਬ ਡਵੀਜ਼ਨ ਮਖੂ ਦੇ ਮੁਲਾਜ਼ਮਾਂ ਵਲੋਂ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰਪਾਲ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਵਿਖੇ ਡੀ. ਸੀ. ਦਫ਼ਤਰ ਨਜ਼ਦੀਕ ਇਕ ਨਵੀਂ ਬਣੀ ਚਰਚ 'ਤੇ ਕਾਬਜ਼ ਹੋਣ ਨੂੰ ਲੈ ਕੇ ਦੋ ਧਿਰਾਂ 'ਚ ਹੋਏ ਝਗੜੇ 'ਚ ਅੱਧੀ ਦਰਜ਼ਨ ਦੇ ਕਰੀਬ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਲੜਾਈ ਦੀ ਵਜ੍ਹਾ ...
ਲੱਖੋ ਕੇ ਬਹਿਰਾਮ, 15 ਅਪੈ੍ਰਲ (ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਨਾਲ ਪਿੰਡ ਕਰੀ ਕਲਾਂ ਨਜ਼ਦੀਕ ਸਥਿਤ ਗੁਰਦੁਆਰਾ ਢਾਬਸਰ (ਬਾਬਾ ਬੋਰੀ ਵਾਲਾ) ਵਿਖੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ...
ਗੋਲੂ ਕਾ ਮੋੜ/ਗੁਰੂਹਰਸਹਾਏ, 15 ਅਪੈ੍ਰਲ (ਸੁਰਿੰਦਰ ਸਿੰਘ ਲਾਡੀ, ਪਿ੍ਥਵੀ ਰਾਜ ਕੰਬੋਜ)- ਸ੍ਰੀ ਵੈਸ਼ਨੂੰ ਆਚਾਰੀਆ ਧੰਨ ਧੰਨ ਬਾਬਾ ਰਾਮ ਥੰਮ੍ਹਣ ਮਹਾਰਾਜ, ਆਸ਼ਰਮ ਬਾਬਾ ਦੇਵੀ ਦਿਆਲ ਪਿੰਡ ਬਾਜੇ ਕਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵਿਸਾਖੀ ਮੇਲਾ ਸ਼ਰਧਾ ਭਾਵਨਾ ਨਾਲ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਸਰਕਲ ਮੱਲਵਾਲ ਅਧੀਨ ਪੈਂਦੇ ਪਿੰਡ ਵਜੀਦਪੁਰ ਵਿਖੇ ਆਂਗਣਵਾੜੀ ਸੁਪਰਵਾਈਜ਼ਰ ਉਰਮਿਲਾ ਰਾਣੀ ਦੀ ਅਗਵਾਈ ਹੇਠ ਪੋਸ਼ਣ ਦਿਵਸ ਸਮਾਗਮ ਕਰਵਾਇਆ ਗਿਆ, ਜਿਸ 'ਚ ਗਰਭਵਤੀ ਔਰਤਾਂ ਦੇ ਖਾਣ-ਪੀਣ, ...
ਗੋਲੂ ਕਾ ਮੋੜ, 15 ਅਪੈ੍ਰਲ (ਸੁਰਿੰਦਰ ਸਿੰਘ ਲਾਡੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ-235 ਦੇ ਸੱਦੇ 'ਤੇ ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸ਼ਨਰ ਇਕ ਮਈ ਤੋਂ 15 ਮਈ ਤੱਕ ਕ੍ਰਮਵਾਰ ਵੱਖ-ਵੱਖ ਜ਼ਿਲਿ੍ਹਆਂ, ਸ਼ਹਿਰਾਂ ਅਤੇ ਕਸਬਿਆਂ ਵਿਚ ਚੇਤਨਾ ਮਾਰਚ ...
ਗੋਲੂ ਕਾ ਮੋੜ, 15 ਅਪੈ੍ਰਲ (ਸੁਰਿੰਦਰ ਸਿੰਘ ਲਾਡੀ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਜੇ. ਐੱਨ. ਇੰਟਰਨੈਸ਼ਨਲ ਸਕੂਲ ਵਿਚ ਮਾਰਚ ਪਾਸ ਕੱਢਿਆ ਗਿਆ | ਇਸ ਮਾਰਚ ਪਾਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੇ ਸਾਰੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ...
ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਫ਼ਿਰੋਜ਼ਪੁਰ ਛਾਉਣੀ ਵਾਰਡ ਨੰਬਰ-1 ਅੰਦਰ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਲ ਸੁਪਰਵਾਈਜ਼ਰ ਕਸ਼ਮੀਰ ...
ਜ਼ੀਰਾ, 15 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਪੋ੍ਰੜ੍ਹਤਾ ਕਰ ਵਿਵਾਦਿਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਪੂਰਨ ਪਾਬੰਦੀ ਦੀ ਮੰਗ ਨੂੰ ਲੈ ਕੇ ਫ਼ਿਰੋਜ਼ਪੁਰ 'ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ...
ਫ਼ਿਰੋਜ਼ਪੁਰ, 15 ਅਪੈ੍ਰਲ (ਰਾਕੇਸ਼ ਚਾਵਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਨਵ-ਨਿਯੁਕਤ ਉਪ ਪ੍ਰਧਾਨ ਐਡਵੋਕੇਟ ਠਾਕੁਰ ਵਿਕਰਮ ਸਿੰਘ ਨੂੰ ਕਸ਼ੱਤਰੀਆ ਰਾਜਪੂਤ ਵੈੱਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਨੇ ਬਾਰ ਦਾ ਅਹੁਦੇਦਾਰ ਬਣਨ 'ਤੇ ਸਨਮਾਨਿਤ ਕੀਤਾ | ...
ਫ਼ਿਰੋਜ਼ਪੁਰ, 15 ਅਪ੍ਰੈਲ (ਪਰਮਿੰਦਰ ਸਿੰਘ)- ਗੁਰਮਤਿ ਪ੍ਰਚਾਰ ਸਭਾ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਾਤਾਵਰਨ ਬਚਾਓ ਸਾਈਕਲ ਰੈਲੀ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ | ਰੈਲੀ ਦੀ ਸ਼ੁਰੂਆਤ ...
ਖੋਸਾ ਦਲ ਸਿੰਘ, 15 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)- ਇਨ੍ਹਾਂ ਦਿਨਾਂ 'ਚ ਖੇਤੀ ਲਈ ਸਿਰਫ਼ ਰਾਤ ਵੇਲੇ ਹੀ 4 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਮਹਿਕਮੇ ਵਲੋਂ ਉਸ ਵਿਚ ਵੀ ਅਣ-ਐਲਾਨੇ ਕੱਟ ਲਗਾਏ ਜਾ ਰਹੇ ਹਨ ਅਤੇ ਸਿਰਫ਼ 2 ਘੰਟੇ ਹੀ ਬਿਜਲੀ ਦੀ ਸਪਲਾਈ ਖੇਤਾਂ ...
ਮਮਦੋਟ, 15 ਅਪ੍ਰੈਲ (ਜਸਬੀਰ ਸਿੰਘ ਕੰਬੋਜ)- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ 'ਤੇ ਗੁਰਜੀਤ ਕੌਰ ਸੀ.ਡੀ.ਪੀ.ਓ. ਮਮਦੋਟ ਦੀ ਅਗਵਾਈ ਵਿਚ ਬਲਾਕ ਮਮਦੋਟ ਦੇ ਸਾਰੇ ਆਂਗਣਵਾੜੀ ਸੈਂਟਰਾਂ 'ਚ 14 ਅਪ੍ਰੈਲ ਨੂੰ ਪੋਸ਼ਣ ਦਿਵਸ ਦੇ ਤੌਰ 'ਤੇ ਮਨਾਇਆ ਗਿਆ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX