ਸੰਗਤ ਮੰਡੀ, 15 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਇਕ ਵਿਅਕਤੀ ਨੂੰ ਆਪਣੇ ਬਜ਼ੁਰਗਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ 'ਤੇ ਉਸ ਦੀ ਕੁੱਟਮਾਰ ਕਰਕੇ ਸੱਟਾਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ...
ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)- ਵਿਸਾਖੀ ਮੇਲੇ ਦੀ ਸਮਾਪਤੀ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਜਾਏ ਗਏ ਮਹੱਲੇ ਦੌਰਾਨ ਪ੍ਰਸ਼ਾਸਨ ਵਲੋਂ ਕੋਈ ਵਧੀਆ ਇੰਤਜ਼ਾਮ ਨਾ ਕਰ ਸਕਣ ਕਾਰਨ ਘੋੜਿਆਂ ਦੀ ਫੇਟ ਵਿਚ ਆਉਣ ਨਾਲ ਇਕ ਨਿਹੰਗ ਸਿੰਘ ਦੀ ਮੌਤ ਹੋ ਗਈ ...
ਭਗਤਾ ਭਾਈਕਾ/ਭਾਈ ਰੂਪਾ 15 ਅਪ੍ਰੈਲ (ਸੁਖਪਾਲ ਸਿੰਘ ਸੋਨੀ/ਵਰਿੰਦਰ ਲੱਕੀ)-ਪਿੰਡ ਸੁਰਜੀਤ ਪੁਰਾ ਵਿਖੇ ਦੋ ਧਿਰਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੌਰਾਨ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ ਵਿਚ ਉਸ ਦੀ ਮਾਂ ਅਤੇ ਭੈਣ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ...
ਸੰਗਤ ਮੰਡੀ, 15 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਫ਼ਰੀਦਕੋਟ ਕੋਟਲੀ ਵਿਖੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਲਿਸ ...
ਲਹਿਰਾ ਮੁਹੱਬਤ, 15 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਅੱਜ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ -7 'ਤੇ ਸਥਿਤ ਲਹਿਰਾ ਮੁਹੱਬਤ ਨੇੜੇ ਨਿੱਜੀ ਸੰਸਥਾਵਾਂ ਦੇ ਬਾਹਰ ਲਗਾਏ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਬੋਰਡਾਂ ਸਮੇਤ ਮਾਰਗ ਦੇ ਦੂਰੀ ਦਰਸਾਉਂਦੇ ਸਾਈਨ ਬੋਰਡਾਂ ...
ਸੰਗਤ ਮੰਡੀ, 15 ਅਪ੍ਰੈਲ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) ਇਤਿਹਾਸਕ ਗੁਰਦੁਆਰਾ ਭਾਈਆਣਾ ਸਾਹਿਬ ਸੰਗਤ ਕਲਾਂ ਵਿਖੇ ਸਿੱਖ ਸੰਗਤਾਂ ਵਲੋਂ ਖ਼ਾਲਸਾ ਸਾਜਣਾ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਪਾਸੋਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਾਹਿਜ ਪਾਠ ਦੇ ਭੋਗ ਪਾਏ ਗਏ | ਪ੍ਰਚਾਰਕ ਭਾਈ ਗੁਰਸੇਵਕ ਸਿੰਘ ਖ਼ਾਲਸਾ ਨੇ ਗੁਰੂ ਗੰ੍ਰਥ ਸਾਹਿਬ ਜੀ ਹਜੂਰੀ ਵਿਚ ਹਾਜ਼ਰ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਖ਼ਾਲਸਾ ਸਾਜਣਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਲਈ ਹਰ ਰੋਜ਼ ਕੁੱਝ ਸਮਾਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਵਾਸਤੇ ਕੱਢਣ, ਉਨ੍ਹਾਂ ਨੂੰ ਸਿੱਖੀ ਸਰੂਪ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਅਤੇ ਸਿੱਖੀ ਸਰੂਪ ਧਾਰਨ ਕਰਨ ਲਈ ਪ੍ਰੇਰਿਤ ਕਰਨ | ਇਸ ਮੌਕੇ ਪ੍ਰਚਾਰਕ ਭਾਈ ਗੁਰਸੇਵਕ ਸਿੰਘ ਖ਼ਾਲਸਾ ਨੇ ਸਰਬੱਤ ਸਿੱਖ ਸੰਗਤਾਂ ਦੇ ਭਲੇ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਕਰਮਜੀਤ ਸਿੰਘ ਖ਼ਾਲਸਾ ਅਤੇ ਜਗਦੀਪ ਸਿੰਘ ਖ਼ਾਲਸਾ ਵਲੋਂ ਸਿੱਖ ਸੰਗਤਾਂ ਲਈ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੂਟਾ ਸਿੰਘ, ਮੱਖਣ ਸਿੰਘ, ਹਰਦੇਵ ਸਿੰਘ, ਕਰਨੈਲ ਸਿੰਘ ਅਤੇ ਭਾਈ ਗੁਰਲਾਲ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |
ਭੁੱਚੋ ਮੰਡੀ, 15 ਅਪ੍ਰੈਲ (ਬਲਵਿੰਦਰ ਸਿੰਘ ਸੇਠੀ/ਬਿੱਕਰ ਸਿੰਘ ਸਿੱਧੂ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਭੁੱਚੋ ਮੰਡੀ ਵਿਚ ਅੱਜ ਪੰਜਾਬ ਐਗਰੋ ਦੇ ਇੰਸਪੈਕਟਰ ਵਲੋਂ ਕਣਕ ਦੀ ਬੋਲੀ ਨਾ ਲਾਉਣ ਦੇ ਵਿਰੋਧ ਵਿਚ ਇੰਸਪੈਕਟਰ ਦਾ ਘੇਰਾਉ ਕਰ ਕੀਤਾ | ਕਿਸਾਨ ਯੂਨੀਅਨ ...
ਬਠਿੰਡਾ, 15 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਖੋਜ ਕਾਰਜਾਂ ਵੱਲ ਰੁਚਿਤ ਕਰਨ ਅਤੇ ਸੰਸਥਾ ਦੇ ਰਿਸਰਚ ਐਾਡ ਡਿਵੈਲਪਮੈਂਟ ਵਿਭਾਗ ਦੇ ਉਪਰਾਲਿਆਂ ਸਦਕਾ ਖੋਜ ਕਾਰਜ ਦੇ ...
ਮੌੜ ਮੰਡੀ, 15 ਅਪ੍ਰੈਲ (ਲਖਵਿੰਦਰ ਸਿੰਘ ਮੌੜ)- ਅੱਜ ਸਵੇਰੇ ਤੋਂ ਹੀ ਕਣਕ ਦੀ ਬੋਲੀ ਨਾ ਲੱਗਣ ਕਾਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰੰਦੋਹਾ ਦੀ ਅਗਵਾਈ ਵਿਚ ਬਲਵਿੰਦਰ ਸਿੰਘ ਐਸ.ਡੀ.ਐਮ. ਮੌੜ ਮੰਡੀ ਦਾ ਘਿਰਾਓ ਕਰ ਲਿਆ, ਕਿਸਾਨ ...
ਭਾਈਰੂਪਾ, 15 ਅਪ੍ਰੈਲ (ਵਰਿੰਦਰ ਲੱਕੀ)- ਪੰਜਾਬ ਸਟੇਟ ਕੌਾਸਲ ਫ਼ਾਰ ਸਾਇੰਸ ਐਾਡ ਤਕਨਾਲੋਜੀ ਵਲੋਂ ਡੀ. ਏ. ਵੀ. ਕਾਲਜ ਚੰਡੀਗੜ੍ਹ ਵਿਖੇ ਰਾਜ ਪੱਧਰੀ ਵਿਗਿਆਨ ਲੇਖ ਲਿਖਣ ਮੁਕਾਬਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਦੀ ਅੱਠਵੀਂ ਜਮਾਤ ਦੀ ...
ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਡਾ. ਬੀ ਆਰ ਅੰਬੇਡਕਰ ਮੰਚ ਭਗਤਾ ਭਾਈਕਾ ਅਤੇ ਸਤਿਗੁਰੂ ਰਵਿਦਾਸ ਸਭਾ ਭਗਤਾ ਭਾਈਕਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ ਆਰ ਅੰਬੇਡਕਰ ਜੀ ਦੇ 127 ਵਾਂ ਜਨਮ ਦਿਵਸ ਸਬੰਧੀ ਸਥਾਨਿਕ ਸ਼ਹਿਰ ਵਿਖੇ ਇਕ ਸਮਾਗਮ ...
ਰਾਮਾਂ ਮੰਡੀ, 15 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਪੱਕਾ ਕਲਾਂ ਵਿਖੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਹੜੇ ਵਿਚ ਪਿ੍ੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਦੀ ਸਰਪ੍ਰਸਤੀ ਹੇਠ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਚੇਅਰਮੈਨ ...
ਲਹਿਰਾ ਮੁਹੱਬਤ, 15 ਅਪ੍ਰੈਲ (ਭੀਮ ਸੈਨ ਹਦਵਾਰੀਆ)-ਰਾਮਦਾਸੀਆ ਧਰਮਸ਼ਾਲਾ ਪਿੰਡ ਲਹਿਰਾ ਧੂਰਕੋਟ ਵਿਖੇ ਆਂਗਣਵਾੜੀ ਵਰਕਰਾਂ ਦੀ ਅਗਵਾਈ 'ਚ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਆਂਗਣਵਾੜੀ ਮੁਲਾਜ਼ਮ ਕਰਮਜੀਤ ਕੌਰ ਵਲੋਂ ਪੌਸ਼ਟਿਕ ਭੋਜਨ ਬਾਰੇ ਜਾਣਕਾਰੀ ਦਿੰਦਿਆਂ ...
ਚਾਉਕੇ, 15 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਸ਼੍ਰੀ ਗੁਰੂ ਤੇਗ਼ ਬਹਾਦਰ ਸੰਸਥਾ ਬੱਲ੍ਹੋ ਵਿਖੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਅਤੇ ਕੌਮੀ ਸੇਵਾ ਯੋਜਨਾ ਇਕਾਈਆਂ ਵਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ...
ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਬਲਾਕ ਭਗਤਾ ਭਾਈਕਾ ਦੇ ਨੌਜਵਾਨਾਂ ਵਲੋਂ ਜੰਮੂ ਕਸ਼ਮੀਰ ਵਿਖੇ ਵਾਪਰੀ ਆਸਿਫਾ ਬਲਾਤਕਾਰ ਘਟਨਾ ਦੇ ਦੋਸ਼ੀਆਂ ਨੰੂ ਗਿ੍ਫ਼ਤਾਰ ਕਰਨ ਦੀ ਸਥਾਨਕ ਸ਼ਹਿਰ ਵਿਖੇ ਮਾਰਚ ਕੱਢਿਆ ਗਿਆ | ਇਸ ਦੌਰਾਨ ਨੌਜਵਾਨਾਂ ਨੇ ਘਟਨਾ ਦੇ ...
ਰਾਮਾਂ ਮੰਡੀ, 15 ਅਪ੍ਰੈਲ (ਅਮਰਜੀਤ ਸਿੰਘ ਲਹਿਰੀ)- ਸਥਾਨਕ ਡਾ.ਬੀ.ਆਰ ਅੰਬੇਦਕਰ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਵਿਸ਼ਵ ਰਤਨ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ127 ਵਾਂ ਜਨਮ ਦਿਹਾੜਾ ਬਾਬਾ ਰਾਮਦੇਵ ਧਰਮਸ਼ਾਲਾ ਵਿਖੇ ਧੂਮਧਾਮ ਮਨਾਇਆ ਗਿਆ | ...
ਭਾਈਰੂਪਾ, 15 ਅਪ੍ਰੈਲ (ਵਰਿੰਦਰ ਲੱਕੀ)-ਆਮ ਆਦਮੀ ਪਾਰਟੀ ਦੇ ਬਲਾਕ ਫੂਲ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੇਲਬਰਾਹ ਨੇ ਹਲਕੇ ਅੰਦਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਜੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਪੰਜ ਸਰਕਲ ਪ੍ਰਧਾਨਾਂ ਦੀ ...
ਬਠਿੰਡਾ, 15 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਫ਼ਰਜ਼ੀ ਦਸਤਾਵੇਜ਼ ਅਦਾਲਤਾਂ 'ਚ ਪੇਸ਼ ਕਰਕੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਕਰਵਾਉਣ ਦੇ ਦੋਸ਼ਾਂ 'ਚ ਨਾਮਜ਼ਦ ਤੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਹੋਏ ਸਾਬਕਾ ਐਮ.ਸੀ. ਤੇ ਗਾਇਕ ਬਲਕਾਰ ਹਾਜੀ ਨੂੰ ਅੱਜ ਪੀ.ਓ. ਸਟਾਫ਼ ...
ਬਠਿੰਡਾ, 15 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਬੀਤੀ ਸ਼ਾਮ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਦੇ ਵਿਹੜੇ ਵਿਚ ਸਵਰਗਵਾਸੀ ਮਹਿੰਦਰ ਸਿੰਘ ਬਾਵਰਾ ਵਲੋਂ ਲਿਖਿਆ ਅਤੇ ਉਨ੍ਹਾਂ ਦੇ ਸਪੁੱਤਰ ਮੇਜਰ ਸਿੰਘ ਬਾਵਰਾ ਦੇ ਨਿਰਦੇਸ਼ਕ ਦੇ ਤੌਰ 'ਤੇ ...
ਰਾਮਾਂ ਮੰਡੀ, 15 ਅਪ੍ਰੈਲ (ਤਰਸੇਮ ਸਿੰਗਲਾ)-ਬੀਤੇ ਦਿਨੀਂ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਦੇ ਅਹੁਦਿਆਂ ਲਈ ਹੋਈ ਚੋਣ ਵਿਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ 'ਤੇ ਰਾਮਾਂ ਮੰਡੀ ਦੇ ਵਕੀਲਾਂ ਜੇਤੂ ਰਹੇ | ਪ੍ਰਾਪਤ ...
ਨਥਾਣਾ, 15 ਅਪ੍ਰੈਲ (ਗੁਰਦਰਸ਼ਨ ਲੁੱਧੜ)- ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਨਿਊਟਰੇਸ਼ਨ ਹਫ਼ਤੇ ਦੌਰਾਨ ਪਿੰਡ ਗੰਗਾ ਵਿਖੇ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਲੋੜੀਂਦੀ ਖ਼ੁਰਾਕ ਬਾਰੇ ਜਾਗਰੂਕ ਕਰਨ ਲਈ ਸਮਾਗਮ ਰਚਾਇਆ ਗਿਆ | ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ...
ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)- ਵਿਸਾਖੀ ਜੋੜ ਮੇਲੇ ਮੌਕੇ ਤਲਵੰਡੀ ਸਾਬੋ ਵਿਖੇ ਸਜੀਆਂ ਰਾਜਸੀ ਕਾਨਫ਼ਰੰਸਾਂ ਦੀ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਈ ਡੱਲ ਸਿੰਘ ਦੀਵਾਨ ਹਾਲ ਵਿਚ ਕੀਤੀ ਸਿਆਸੀ ਕਾਨਫ਼ਰੰਸ ਨੰੂ ਬੇਹੱਦ ਸਫਲ ਦੱਸਦਿਆਂ ...
ਬਠਿੰਡਾ, 15 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)-ਬਾਲ ਭਲਾਈ ਵਿਭਾਗ ਕੌਾਸਲ ਪੰਜਾਬ ਵਲੋਂ ਚਲਾਏ ਜਾ ਰਹੇ ਨੈਸ਼ਨਲ ਨਿਊਟ੍ਰੇਸ਼ਨ ਮਿਸ਼ਨ ਤਹਿਤ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਆਂਗਣਵਾੜੀ ਸੈਂਟਰਾਂ ਵਿਖੇ ਕਰਵਾਏ ਗਏ ਸਮਾਗਮਾਂ ਦੌਰਾਨ ਲੋਕਾਂ ਨੂੰ ...
ਚਾਉਕੇ, 15 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਭਗਤ ਰਵਿਦਾਸ ਸਮਾਜ ਭਲਾਈ ਕਲੱਬ ਪਿੰਡ ਬੱਲ੍ਹੋ ਵਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸਮਾਜ ਸੇਵੀ ਮੈਂਗਲ ਸਿੰਘ ਨੇ ਡਾ: ਭੀਮ ਰਾਓ ਅੰਬੇਦਕਰ ਦੀ ...
ਬਠਿੰਡਾ, 15 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 77 ਦਿਨਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਸਥਿਤ ਦਫ਼ਤਰ ਅੱਗੇ ਦਿਨ-ਰਾਤ ਪੱਕਾ ਧਰਨਾ ਮਾਰੀ ਬੈਠੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਵੀ ਵਿੱਤ ...
ਭਗਤਾ ਭਾਈਕਾ, 15 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਡਾ. ਬੀ ਆਰ ਅੰਬੇਡਕਰ ਕਲੱਬ ਪਿੰਡ ਕਾਂਗੜ ਵਲੋਂ ਡਾ. ਬੀ ਆਰ ਅੰਬੇਡਕਰ ਦਾ 127 ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਵਿਚ ਐਸ ਸੀ ਸਮਾਜ ਦੇ ਆਗੂ ਬਲੌਰ ਸਿੰਘ ਕਾਂਗੜ, ਐਡਵੋਕੇਟ ਰੇਸ਼ਮ ਸਿੰਘ ਰਾਜਗੜ੍ਹ ਅਤੇ ਗਗਨਦੀਪ ਸਿੰਘ ...
ਬਠਿੰਡਾ, 15 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਜਿਥੇ ਵੱਖ-ਵੱਖ ਵਰਗਾਂ ਦੇ ਆਗੂਆਂ ਤੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਉਥੇ ਸ਼ਹਿਰ ਦੇ ਵਿਕਾਸ ਲਈ 65.75 ਲੱਖ ਰੁਪਏ ਗਰਾਂਟਾਂ ਦੇ ...
ਸੀਂਗੋ ਮੰਡੀ/ਤਲਵੰਡੀ ਸਾਬੋ 15 ਅਪ੍ਰੈਲ (ਲੱਕਵਿੰਦਰ ਸ਼ਰਮਾ/ਰਵਜੋਤ ਸਿੰਘ ਰਾਹੀ)- ਸਮਾਜ ਨੂੰ ਨਵੀਂ ਸੇਧ ਦੇਣ ਦੇ ਮਕਸਦ ਨਾਲ ਵਿਸਾਖੀ ਮੌਕੇ ਸਮਾਜਸੇਵੀ ਆਗੂਆਂ ਨੇ ਸਮਾਜ-ਸੁਧਾਰਕ ਮਾਟੋ ਵਾਲੇ ਚੋਲੇ੍ਹ ਪਾ ਕੇ ਲੋਕਾਂ ਨੂੰ ਲੋਕ ਭਲਾਈ ਕੰਮਾਂ ਦਾ ਪ੍ਰਚਾਰ ਕਰਕੇ ਲੋਕਾਂ ...
ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)- ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਚਾਰ ਰੋਜ਼ਾ ਜੋੜ ਮੇਲਾ ਅੱਜ ਸੰਪੰਨ ਹੋ ਗਿਆ | ਅੱਜ ਆਖ਼ਰੀ ਦਿਨ ਹਜ਼ਾਰਾਂ ਸੰਗਤਾਂ ਤਖ਼ਤ ਸਾਹਿਬ ...
ਤਲਵੰਡੀ ਸਾਬੋ, 15 ਅਪ੍ਰੈਲ (ਰਵਜੋਤ ਸਿੰਘ ਰਾਹੀ)-ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਲੋਂ ਖ਼ਾਲਸੇ ਦੇ ਸਿਰਜਣਾ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਕਾਨਫ਼ਰੰਸ ਇਤਿਹਾਸਿਕ ਹੋ ਨਿੱਬੜੀ ਹੈ | ਇਹ ਪ੍ਰਗਟਾਵਾ ...
ਤਲਵੰਡੀ ਸਾਬੋ, 15 ਅਪ੍ਰੈਲ (ਰਣਜੀਤ ਸਿੰਘ ਰਾਜੂ)- ਖ਼ਾਲਸਾ ਸਾਜਣਾ ਦਿਹਾੜੇ ਵਿਸਾਖੀ ਮੌਕੇ ਦਮਦਮਾ ਸਾਹਿਬ ਵਿਖੇ ਮਨਾਏ ਗਏ ਚਾਰ ਰੋਜ਼ਾ ਵਿਸਾਖੀ ਜੋੜ ਮੇਲੇ ਦੇ ਆਖ਼ਰੀ ਦਿਨ ਅੱਜ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜੰਡਸਰ ਰੋਡ 'ਤੇ ਪੰਡਾਲ ਵਿਚ ...
ਗੋਨਿਆਣਾ, 14 ਅਪ੍ਰੈਲ (ਲਛਮਣ ਦਾਸ ਗਰਗ)-ਗੋਨਿਆਣਾ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਲਾਇਨਜ਼ ਭਵਨ ਵਿਖੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਾਂਗਲ ਦੀ ਪ੍ਰਧਾਨਗੀ ਹੇਠ ਹੋਈ | ਉਕਤ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਹਿੰਦੋਸਤਾਨ ਵਿਚ ਵੱਖ-ਵੱਖ ਧਰਮਾਂ ਨੂੰ ਮੰਨਣ ...
ਬਠਿੰਡਾ ਛਾਉਣੀ, 14 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਗੋਬਿੰਦਪੁਰਾ ਨਹਿਰ 'ਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪੰਜ ਜਣਿਆਂ ਿਖ਼ਲਾਫ਼ ਨਥਾਣਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ | ਇਹ ਪਰਚਾ ਨਹਿਰੀ ਵਿਭਾਗ ਦੇ ਉਪ ਮੰਡਲ ਅਫ਼ਸਰ ਨਵਰੀਤ ਸਿੰਘ ਘੁੰਮਣ ਵਲੋਂ ਦਰਜ ...
ਗੋਨਿਆਣਾ, 15 ਅਪ੍ਰੈਲ (ਲਛਮਣ ਦਾਸ ਗਰਗ)-ਪਿੰਡ ਖੇਮੂਆਣਾ ਵਿਖੇ ਸ਼ਰਾਬ ਦੇ ਠੇਕੇ ਦਾ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ | ਜਿੱਥੇ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ...
ਭਾਗੀਵਾਂਦਰ, 15 ਅਪ੍ਰੈਲ (ਮਹਿੰਦਰ ਸਿੰਘ ਰੂਪ)- ਸਥਾਨਕ ਅਨਾਜ ਮੰਡੀ ਭਾਗੀਵਾਂਦਰ 'ਚ ਵੱਡੀ ਮਾਤਰਾ 'ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਸਰਕਾਰੀ ਖ਼ਰੀਦ ਏਜੰਸੀਆਂ, ਵੇਅਰ ਹਾਊਸ, ਪੰਜਾਬ ਐਗਰੋ ਤੇ ਪਨਸਪ ਵਲੋਂ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨਾਂ ਦੀ ...
ਗੋਨਿਆਣਾ, 15 ਅਪ੍ਰੈਲ (ਲਛਮਣ ਦਾਸ ਗਰਗ)-ਆਕਲੀਆ ਗਰੁੱਪ ਆਫ਼ ਇੰਸਟੀਚਿਊਟ ਆਕਲੀਆ ਕਲਾਂ ਦੇ ਕੈਂਪਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਕੇਂਦਰੀ ਫੂਡ ਪੋ੍ਰਸੈਸਿੰਗ ਮੰਤਰੀ ਬੀਬਾ ਹਰਸਿਮਰਤ ...
ਬਠਿੰਡਾ, 15 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)- ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੂੰ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਪੁੱਡਾ ਫੇਜ-3 ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਦੀ ਚੋਣ ਅੱਜ ਐਸੋਸੀਏਸ਼ਨ ਹਾਊਸ ਦੀ ਹੋਈ, ਮੀਟਿੰਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX