ਤਾਜਾ ਖ਼ਬਰਾਂ


ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  6 minutes ago
ਟੋਕਿਓ, 20 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਇਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿੰਜੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ....
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  16 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਿਸ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ ਹੋ ਗਿਆ ਹੈ, ਪਸ਼ੂ ਪਾਲਨ ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ...
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  34 minutes ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) -ਦੇਸ਼ ਦੀਆਾਂ ਕਈ ਕੰਪਨੀਆਾਂ ਵੱਲੋਂ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਖ਼ਿਲਾਫ਼ ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਹੈ। ਆਲ ਇੰਡੀਆ ਕੈਮਿਸਟ ....
ਪੀ.ਏ.ਯੂ. ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ, ਵੱਡੀ ਗਿਣਤੀ 'ਚ ਪੁੱਜੇ ਕਿਸਾਨ
. . .  31 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ, ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ ਰਸਮੀ ਉਦਘਾਟਨ ਕਰਨਗੇ...
ਪੈਟਰੋਲ ਅੱਜ 6 ਪੈਸੇ ਹੋਇਆ ਮਹਿੰਗਾ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਦੇਸ਼ ਵਿਚ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜੋ ਠੱਲ ਨਹੀਂ ਰਿਹਾ। ਅੱਜ ਪੈਟਰੋਲ ਦੀ ਕੀਮਤ 'ਚ 6 ਪੈਸੇ ਦਾ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਪੈਟਰੋਲ 82.22 ਰੁਪਏ...
ਉਡਾਣ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ
. . .  about 1 hour ago
ਮੁੰਬਈ, 20 ਸਤੰਬਰ - ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ, ਕਿਉਂਕਿ ਉਡਾਣ ਭਰਨ ਦੌਰਾਨ ਜਹਾਜ਼ ਦਾ ਅਮਲਾ ਕੈਬਿਨ ਦਬਾਊ ਨੂੰ ਬਰਕਰਾਰ ਰੱਖਣ ਦਾ ਸਵਿੱਚ ਦਬਾਉਣਾ ਭੁੱਲ ਗਿਆ। ਇਸ ਲਾਪਰਵਾਹੀ ਕਾਰਨ 166 ਯਾਤਰੀਆਂ...
ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ ਕਲਰਕ ਵੱਲੋਂ 9 ਮਹੀਨਿਆਂ ਤੱਕ ਜਬਰ ਜਨਾਹ
. . .  about 2 hours ago
ਪਟਨਾ, 20 ਸਤੰਬਰ - ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵੱਲੋਂ ਜਮਾਤ ਪੰਜਵੀਂ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ। ਪੀੜਤਾ ਦੀ ਅੱਜ ਮੈਡੀਕਲ...
ਗਣੇਸ਼ ਮੂਰਤੀ ਵਿਸਰਜਨ ਦੌਰਾਨ 4 ਨੌਜਵਾਨ ਨਦੀ 'ਚ ਡੁੱਬੇ
. . .  about 2 hours ago
ਲਖਨਊ, 20 ਸਤੰਬਰ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਉਤਰ ਪ੍ਰਦੇਸ਼ ਸਥਿਤ ਗੋਮਤੀ ਨਦੀ 'ਚ 4 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਤੇ 3 ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਲੰਘੇ ਦਿਨ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ’ਤੇ ਪਰਚਾ
. . .  1 day ago
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ...
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਆਊਟ
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 60/0
. . .  1 day ago
ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  1 day ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  1 day ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  1 day ago
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  1 day ago
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  1 day ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ

ਸੰਪਾਦਕੀ

ਭਾਰਤੀ ਖਿਡਾਰੀਆਂ ਦੀ ਚੰਗੀ ਕਾਰਗੁਜ਼ਾਰੀ

ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ ਵਿਚ ਭਾਰਤ ਨੇ ਵੱਡੀ ਗਿਣਤੀ ਵਿਚ ਤਗਮੇ, ਖਾਸ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸ ਦੀ ਇਕ ਹੋਰ ਵੱਡੀ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ...

ਪੂਰੀ ਖ਼ਬਰ »

ਅੱਜ ਪ੍ਰਕਾਸ਼ ਗੁਰਪੁਰਬ 'ਤੇ ਵਿਸ਼ੇਸ਼

ਸੇਵਾ ਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: (3 ਵੈਸਾਖ ਨਾਨਕਸ਼ਾਹੀ ਸੰਮਤ 550) ਵਿਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂਅ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ਫੇਰੂਮੱਲ ਅਤੇ ਮਾਤਾ ਦਾ ਨਾਂਅ ਦਯਾ ਕੌਰ ਸੀ। ਲੋਧੀ ਸੂਬੇਦਾਰਾਂ ਦੀਆਂ ਬਗਾਵਤਾਂ ਅਤੇ ਬਾਬਰ ਦੇ ਹਮਲਿਆਂ ਦੀ ਬਦਅਮਨੀ ਤੇ ਲੁੱਟਮਾਰ ਵਜੋਂ ਪਿੰਡ ਮੱਤੇ ਦੀ ਸਰਾਂ ਉੱਜੜ ਗਿਆ। ਗਰੀਬੀ ਕਾਰਨ ਫੇਰੂਮੱਲ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ ਤੇ ਇੱਥੇ ਸ਼ਾਹੀ ਵਣਜ ਕਰਨ ਲੱਗ ਪਏ। ਆਪ ਛੇਤੀ ਹੀ ਵੱਡੇ ਸ਼ਾਹੂਕਾਰ ਬਣ ਗਏ।
ਫੇਰੂਮੱਲ ਦੇਵੀ-ਭਗਤ ਸਨ ਅਤੇ ਹਰ ਸਾਲ ਦੇਵੀ ਦੇ ਦਰਸ਼ਨਾਂ ਲਈ ਯਾਤਰਾ ਕਰਦੇ ਸਨ। ਪਿਤਾ ਦੀਆਂ ਧਾਰਮਿਕ ਰੁਚੀਆਂ ਦਾ ਲਹਿਣਾ ਜੀ 'ਤੇ ਬੜਾ ਪ੍ਰਭਾਵ ਸੀ। ਬਚਪਨ ਤੋਂ ਹੀ ਉਹ ਦੇਵੀ ਦੇ ਭਗਤ ਬਣੇ ਅਤੇ ਸੰਗ ਦੇ ਮੁਖੀਆ ਬਣ ਕੇ ਹਰ ਸਾਲ ਦੇਵੀ ਦੇ ਦਰਸ਼ਨ ਲਈ ਜਾਂਦੇ। ਲਹਿਣਾ ਨੂੰ ਪਰਮ ਸੱਤਾ ਦੀ ਤਲਾਸ਼ ਦੀ ਤੀਬਰ ਇੱਛਾ ਸੀ। ਇਸੇ ਲਈ ਉਹ ਗਿਆਨ ਦੀ ਪ੍ਰਾਪਤੀ ਲਈ ਭਗਤਾਂ ਤੇ ਸੰਤਾਂ ਦੀ ਸੰਗਤ ਦੀ ਭਾਲ ਵਿਚ ਰਹਿੰਦੇ ਸਨ। 15 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਸ਼ਾਦੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਪਿੰਡ ਸੰਘਰ ਵਿਖੇ ਹੋਈ। ਉਨ੍ਹਾਂ ਦੇ ਘਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ ਨੇ ਜਨਮ ਲਿਆ।
ਪਿਤਾ ਦੇ ਅਕਾਲ ਚਲਾਣੇ (1526 ਈ:) ਉਪਰੰਤ ਲਹਿਣਾ ਨੂੰ ਕਾਰੋਬਾਰ ਦਾ ਸਾਰਾ ਕੰਮ ਸੰਭਾਲਣਾ ਪਿਆ ਅਤੇ ਉਹ ਇਸ ਕੰਮ ਵਿਚ ਕਾਮਯਾਬ ਰਹੇ। ਸਾਲ 1532 ਵਿਚ ਇਕ ਦਿਨ ਲਹਿਣਾ ਨੇ ਗੁਰੂ ਨਾਨਕ ਦੇਵ ਜੀ ਦੇ ਇਕ ਸਿੱਖ ਭਾਈ ਯੋਧ ਕੋਲੋਂ ਗੁਰੂ ਨਾਨਕ ਬਾਣੀ ਦਾ ਇਹ ਸ਼ਬਦ ਸੁਣਿਆ :
ਭਿੰਨੀ ਰੈਨੜੀਐ ਚਾਮਕਨਿ ਤਾਰੇ ।
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ (ਅੰਗ 459)
ਇਸ ਸ਼ਬਦ ਦਾ ਲਹਿਣਾ ਦੇ ਮਨ 'ਤੇ ਬੜਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਦਿਲ ਵਿਚ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਹਰ ਸਾਲ ਵਾਂਗ ਜਦੋਂ ਉਹ 1532 ਈ: ਵਿਚ ਦੇਵੀ ਦਰਸ਼ਨਾਂ ਲਈ ਯਾਤਰਾ 'ਤੇ ਗਏ ਤਾਂ ਉਹ ਆਪਣੇ ਜਥੇ ਸਮੇਤ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚੇ। ਗੁਰੂ ਜੀ ਦੇ ਦਰਸ਼ਨਾਂ ਨਾਲ ਲਹਿਣਾ ਦੀ ਆਤਮਾ ਤ੍ਰਿਪਤ ਹੋ ਗਈ ਅਤੇ ਉਹ ਉਥੇ ਹੀ ਰਹਿ ਪਏ। ਇਸ ਵੇਲੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਸੀ ਤੇ ਉਹ ਇਕ ਅਮੀਰ ਵਪਾਰੀ ਸਨ। ਪਰ ਉਨ੍ਹਾਂ ਦੇ ਵਿਵਹਾਰ ਵਿਚ ਬੜੀ ਨਿਮਰਤਾ ਤੇ ਮਿੱਠਤ ਸੀ। ਗੁਰੂ ਨਾਨਕ ਦੇਵ ਜੀ ਲਹਿਣਾ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਗਿਆਨ ਦੀ ਬਖਸ਼ਿਸ਼ ਕੀਤੀ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਲਹਿਣਾ ਜੀ 'ਤੇ ਡੂੰਘਾ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਦੇਵੀ ਪੂਜਾ ਛੱਡ ਦਿੱਤੀ ਅਤੇ ਗੁਰੂ ਜੀ ਦੇ ਅਨੁਯਾਈ ਬਣ ਗਏ ਅਤੇ ਉਹ ਕਰਤਾਰਪੁਰ ਹੀ ਟਿਕ ਗਏ। ਬੜੀ ਸ਼ਰਧਾ ਨਾਲ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਦੀ ਬਾਣੀ ਨਾਲ ਆਪਣੇ ਹਿਰਦੇ ਦੇ ਸੰਦੇਹ ਦੂਰ ਕਰਦੇ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਦੀ ਪ੍ਰਭੂ-ਭਗਤੀ ਅਤੇ ਲਗਨ ਤੋਂ ਬਹੁਤ ਪ੍ਰਸੰਨ ਹੋਏ। ਪਰ ਉਨ੍ਹਾਂ ਨੇ ਭਾਈ ਲਹਿਣਾ ਨੂੰ ਆਪਣੇ ਕਾਰੋਬਾਰ ਦੀ ਦੇਖ-ਭਾਲ ਕਰਨ ਲਈ ਖਡੂਰ ਸਾਹਿਬ ਵਾਪਿਸ ਜਾਣ ਲਈ ਪ੍ਰੇਰਿਆ।
ਖਡੂਰ ਸਾਹਿਬ ਵਾਪਸ ਆ ਕੇ ਭਾਈ ਲਹਿਣਾ ਦਾ ਚਿੱਤ ਨਾ ਲੱਗਾ ਤੇ ਉਹ ਫਿਰ ਕਰਤਾਰਪੁਰ ਜਾ ਪਹੁੰਚੇ। ਡੇਰੇ 'ਤੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਖੇਤਾਂ ਵਿਚ ਗਏ ਹੋਏ ਹਨ। ਇਹ ਸੁਣ ਕੇ ਲਹਿਣਾ ਜੀ ਵੀ ਖੇਤਾਂ ਵੱਲ ਤੁਰ ਪਏ। ਅੱਗੇ ਜਾ ਕੇ ਵੇਖਦੇ ਹਨ ਕਿ ਗੁਰੂ ਸਾਹਿਬ ਆਪਣੇ ਸੇਵਕਾਂ ਸਮੇਤ ਫ਼ਸਲ ਵਿਚੋਂ ਘਾਹ-ਫੂਸ ਕੱਢ ਰਹੇ ਹਨ।
ਲਹਿਣਾ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਵੀ ਕੰਮ ਵਿਚ ਰੁੱਝ ਗਏ। ਗੁਰੂ ਜੀ ਦੇ ਦਰਸ਼ਨ-ਦੀਦਾਰ ਨਾਲ ਹੀ ਲਹਿਣਾ ਜੀ ਦੀ ਸਿੱਖੀ ਸੇਵਕੀ ਦਾ ਇਮਤਿਹਾਨ ਸ਼ੁਰੂ ਹੋ ਗਿਆ। ਗੁਰੂ ਜੀ ਦੇ ਵਾਪਸ ਡੇਰੇ ਦੀ ਤਿਆਰੀ ਸਮੇਂ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਲਹਿਣਾ ਜੀ ਨੇ ਚਿੱਕੜ ਨਾਲ ਭਿੱਜੀ ਹੋਈ ਘਾਹ-ਫੂਸ ਦੀ ਪੰਡ ਬੰਨ੍ਹ ਲਈ ਅਤੇ ਸਿਰ ਉੱਤੇ ਚੁੱਕ ਕੇ ਗੁਰੂ ਸਾਹਿਬ ਦੇ ਮਗਰ ਤੁਰ ਪਏ। ਘਾਹ ਦੀ ਪੰਡ ਵਿਚੋਂ ਚਿੱਕੜ ਦਾ ਪਾਣੀ ਲਹਿਣਾ ਜੀ ਦੀ ਰੇਸ਼ਮੀ ਪੁਸ਼ਾਕ ਉੱਤੇ ਡਿਗ ਰਿਹਾ ਸੀ। ਜਦੋਂ ਡੇਰੇ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਨੇ ਗੁਰੂ ਜੀ ਨੂੰ ਕਿਹਾ, 'ਭਾਈ ਲਹਿਣਾ ਦੂਰੋਂ ਸਫਰ ਕਰ ਕੇ ਆਏ ਸਨ। ਤੁਸੀਂ ਆਉਂਦੇ ਹੀ ਇਨ੍ਹਾਂ ਨੂੰ ਵਗਾਰ ਪਾ ਦਿੱਤੀ। ਵੇਖੋ, ਚਿੱਕੜ ਨਾਲ ਇਨ੍ਹਾਂ ਦੇ ਕੀਮਤੀ ਕੱਪੜੇ ਕਿਵੇਂ ਲਿੱਬੜੇ ਪਏ ਹਨ।'
ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ 'ਸੁਲੱਖਣੀ! ਇਨ੍ਹਾਂ ਦੇ ਸਿਰ 'ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੁਨੀਆ ਦੇ ਦੁੱਖਾਂ ਦੀ ਪੰਡ ਏ। ਇਹ ਚਿੱਕੜ ਦੀਆਂ ਛਿੱਟਾਂ ਨਹੀਂ ਇਹ ਤਾਂ ਕੇਸਰ ਦੇ ਛਿੱਟੇ ਨੇ। ਪਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ।' ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਡੇਰੇ 'ਤੇ ਸੇਵਾ ਕਰਨ ਲੱਗ ਪਏ।
ਹੁਣ ਲਹਿਣਾ ਦੀ ਨਿਮਰਤਾ ਅਤੇ ਸੇਵਾ ਭਾਵਨਾ ਦੀ ਕਠਿਨ ਪ੍ਰੀਖਿਆ ਸ਼ੁਰੂ ਹੋ ਗਈ। ਪਰ ਉਹ ਗੁਰ-ਸਿੱਖੀ ਦੀ ਕਸਵੱਟੀ 'ਤੇ ਸਾਰੀਆਂ ਪ੍ਰੀਖਿਆਵਾਂ ਵਿਚੋਂ ਪੂਰੇ ਉਤਰੇ।
ਗੁਰੂ ਨਾਨਕ ਦੇਵ ਜੀ ਆਪਣੇ ਸਥਾਪਿਤ ਕੀਤੇ ਧਰਮ ਤੇ ਸਮਾਜਿਕ-ਸੰਗਠਨ ਦੀ ਅਗਵਾਈ ਲਈ ਕਿਸੇ ਯੋਗ ਗੁਰਸਿੱਖ ਵਿਅਕਤੀ ਦੀ ਭਾਲ ਵਿਚ ਸਨ। ਭਾਈ ਲਹਿਣਾ ਦੀ ਗੁਰੂ ਚਰਨਾਂ ਨਾਲ ਪ੍ਰੀਤ, ਸਿਦਕ ਅਤੇ ਹੁਕਮ ਮੰਨਣ ਦੀ ਘਾਲ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੀ ਗੁਰ-ਗੱਦੀ ਦੇ ਯੋਗ ਹਨ।
1539 ਈ: ਵਿਚ ਭਾਈ ਲਹਿਣਾ ਜੀ ਨੂੰ ਗੁਰਿਆਈ ਮਿਲੀ। ਉਨ੍ਹਾਂ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ (ਗੁਰੂ) ਨਾਨਕ ਦੇਵ ਜੀ ਨੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾ ਕੇ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੀ ਅਗਵਾਈ ਬੜੇ ਉੱਤਮ ਤਰੀਕੇ ਨਾਲ ਕੀਤੀ। ਉਨ੍ਹਾਂ ਦੇ ਆਦੇਸ਼ ਅਨੁਸਾਰ ਸਿੱਖ ਸੰਗਤ ਨੇਮ ਪੂਰਵਕ ਇਕੱਤਰ ਹੁੰਦੀ ਅਤੇ ਉਥੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਵਿਆਖਿਆ ਹੁੰਦੀ। ਉਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਹੋਰ ਵਧੇਰੇ ਵਿਕਸਤ ਕੀਤਾ, ਜਿਸ ਦੀ ਦੇਖ-ਭਾਲ ਦਾ ਕੰਮ ਮਾਤਾ ਖੀਵੀ ਜੀ ਕਰਦੇ। ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਵਜੋਂ ਮਾਝੇ ਵਿਚ ਸਿੱਖੀ ਦਾ ਪ੍ਰਚਾਰ ਕਾਫੀ ਫੈਲਿਆ।
ਸਿੱਖ ਸੰਗਤਾਂ ਦੇ ਪ੍ਰਭਾਵ ਅਤੇ ਲੰਗਰ ਤੇ ਪੰਗਤ ਦੀ ਸੰਸਥਾ ਹਿੰਦੂ ਧਰਮ ਦੀ ਵਰਨ-ਵੰਡ ਤੇ ਜਾਤ-ਪਾਤ ਦੇ ਸਮਾਜਿਕ ਵਿਤਕਰੇ ਦੂਰ ਹੋਣ ਲੱਗੇ। ਗੁਰੂ ਸਾਹਿਬ ਨੇ ਸਮਾਨਤਾ ਤੇ ਮਾਨਵੀ ਏਕਤਾ ਦੇ ਉਪਦੇਸ਼ਾਂ ਰਾਹੀਂ ਅਛੂਤਾਂ ਤੇ ਗਰੀਬਾਂ ਨੂੰ ਸਵੈ-ਮਾਣ ਦਾ ਅਹਿਸਾਸ ਕਰਾਇਆ।
ਗੁਰੂ ਅੰਗਦ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 63 ਸਲੋਕ ਹਨ। ਆਪ ਜੀ ਦੀ ਬਾਣੀ ਵਿਚ ਜੀਵਨ ਦਾ ਜਿਹੜਾ ਫਲਸਫਾ ਉਘੜਦਾ ਹੈ, ਉਸ ਦਾ ਬੁਨਿਆਦੀ ਆਧਾਰ ਨਿਮਰਤਾ, ਸੇਵਾ ਤੇ ਨਾਮ ਜਪਣਾ ਹੈ। ਉਨ੍ਹਾਂ ਦਾ ਉਪਦੇਸ਼ ਹੈ ਮਾਇਆ ਦੀ ਤ੍ਰਿਸ਼ਨਾ ਦੇ ਪ੍ਰਭਾਵ ਹੇਠ, ਮਨੁੱਖ ਸੁਆਰਥੀ ਹੋ ਜਾਂਦਾ ਹੈ ਤੇ ਤੰਗ-ਦਿਲੀ ਦਾ ਸ਼ਿਕਾਰ ਹੋ ਜਾਂਦਾ ਹੈ।
ਸਿੱਖ ਲਹਿਰ ਦੀ ਉਨਤੀ ਵਿਚ ਗੁਰੂ ਅੰਗਦ ਦੇਵ ਜੀ ਨੇ ਬੜਾ ਅਹਿਮ ਹਿੱਸਾ ਪਾਇਆ। ਆਪਣੀ ਯੋਗ ਅਗਵਾਈ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਆਦਰਸ਼ਾਂ ਨੂੰ ਨਿਸਚਤ ਤੇ ਸੰਗਠਿਤ ਰੂਪ ਪ੍ਰਦਾਨ ਕੀਤਾ। ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਠੀ ਕੀਤੀ। ਇਸ ਤਰ੍ਹਾਂ ਸਿੱਖਾਂ ਦੀ ਧਾਰਮਿਕ ਪੁਸਤਕ ਗੁਰੂ ਗ੍ਰੰਥ ਸਾਹਿਬ ਦਾ ਕਾਰਜ ਆਰੰਭ ਹੋ ਗਿਆ ਅਤੇ ਇਸ ਵਿਚ ਯਕੀਨ ਰੱਖਣ ਵਾਲੇ ਪੈਰੋਕਾਰਾਂ ਨੂੰ ਠੀਕ ਸੇਧ ਮਿਲ ਗਈ।
ਗੁਰੂ ਸਾਹਿਬ ਨੇ ਵਿੱਦਿਆ ਦੀ ਸਿਖਲਾਈ ਵੱਲ ਵੀ ਧਿਆਨ ਦਿੱਤਾ। ਗੁਰਮੁਖੀ ਅੱਖਰਾਂ ਦੀ ਲਿੱਪੀ ਵਿਚ ਸਿੱਖਿਆ ਦੀ ਸ਼ੁਰੂਆਤ ਕੀਤੀ ਤਾਂ ਜੋ ਆਸਾਨੀ ਨਾਲ ਆਮ ਲੋਕ ਬਾਣੀ ਦਾ ਪਾਠ ਕਰ ਸਕਣ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਲਿਖਵਾਈ। ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਦੀ ਸਿਖਲਾਈ ਲਈ ਇਕ ਨਿਵੇਕਲਾ ਰਵਈਆ ਪੇਸ਼ ਕੀਤਾ। ਜਿੱਥੇ ਉਹ ਮਨ ਦੇ ਸਵਾਸਥ ਲਈ ਬਾਣੀ ਦਾ ਜਾਪ ਅਤੇ ਉਸ 'ਤੇ ਅਮਲ ਕਰਨਾ ਜ਼ਰੂਰੀ ਸਮਝਦੇ ਸਨ, ਉੱਥੇ ਸਰੀਰ ਨੂੰ ਤੰਦਰੁਸਤ ਰੱਖਣ 'ਤੇ ਵੀ ਜ਼ੋਰ ਦਿੰਦੇ ਸਨ। ਗੁਰੂ ਸਾਹਿਬ ਨੇ ਬਾਲਕਾਂ ਦੀ ਤੰਦਰੁਸਤੀ ਲਈ ਖੇਡਾਂ ਅਤੇ ਜਵਾਨਾਂ ਲਈ ਕਸਰਤ ਤੇ ਭਲਵਾਨੀ ਲਈ ਅਖਾੜੇ ਬਣਵਾਏ ਜਿਥੇ ਉਹ ਘੋਲ ਕਰਵਾਉਂਦੇ ਸਨ। ਉਸ ਸਥਾਨ ਨੂੰ ਮੱਲ ਅਖਾੜਾ ਕਿਹਾ ਜਾਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਸਿੱਖ ਸੰਸਥਾ ਵਿਚ ਧਾਰਮਿਕ ਗਿਆਨ ਦੇ ਨਾਲ-ਨਾਲ ਸਿਹਤ ਉਸਾਰੀ ਨੂੰ ਯੋਗ ਸਥਾਨ ਦਿੱਤਾ ਗਿਆ।
ਗੁਰੂ ਅੰਗਦ ਦੇਵ ਜੀ ਦੇ ਯਤਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕਾਫੀ ਫੈਲ ਗਿਆ। ਖਡੂਰ ਸਾਹਿਬ ਦੇ ਇਕ ਭੇਖੀ ਸ਼ਿਵਨਾਥ (ਜਿਸ ਨੂੰ ਤਪਾ ਆਖਦੇ ਸਨ) ਨੇ ਲੋਕਾਂ ਵਿਚ ਕਈ ਵਹਿਮ-ਭਰਮ ਫੈਲਾਅ ਰੱਖੇ ਸਨ। ਗੁਰੂ ਸਾਹਿਬ ਦੇ ਉਪਦੇਸ਼ਾਂ ਦੁਆਰਾ ਲੋਕਾਂ ਨੇ ਵਹਿਮ-ਭਰਮ ਤੇ ਅੰਧ-ਵਿਸ਼ਵਾਸ ਤਿਆਗਣੇ ਸ਼ੁਰੂ ਕਰ ਦਿੱਤੇ ਅਤੇ ਤਪੇ ਦੀ ਮਾਨਤਾ ਘਟ ਗਈ।
ਸਾਲ 1540 ਵਿਚ ਭਾਈ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਅਤੇ ਗੁਰੂ ਸਾਹਿਬ ਦੀ ਸੇਵਾ ਵਿਚ ਜੁਟ ਗਏ। ਗੁਰੂ ਅੰਗਦ ਦੇਵ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਲਈ ਇਕ ਨਗਰ ਵਸਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ। ਇਸੇ ਹੁਕਮ ਅਧੀਨ ਸਾਲ 1546 ਵਿਚ ਗੋਇੰਦਵਾਲ ਨਗਰ ਵਸਾਇਆ ਗਿਆ।
ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਤੇਰ੍ਹਾਂ ਵਰ੍ਹਿਆਂ ਤੱਕ ਨਿਭਾਈ। ਉਨ੍ਹਾਂ ਨੇ ਆਪਣਾ ਉਤਰਾਧਿਕਾਰੀ ਚੁਣਨ ਤੋਂ ਪਹਿਲਾਂ ਆਪਣੇ ਪੁੱਤਰਾਂ ਤੇ ਸਿੱਖਾਂ ਦੀ ਕਰੜੀ ਪ੍ਰੀਖਿਆ ਉਪਰੰਤ ਆਪਣੇ ਅਨਿਨ ਸੇਵਕ ਭਾਈ ਅਮਰਦਾਸ ਨੂੰ ਗੁਰਿਆਈ ਬਖਸ਼ੀ। ਗੁਰੂ ਅੰਗਦ ਦੇਵ ਜੀ 48 ਵਰ੍ਹਿਆਂ ਦੀ ਉਮਰ ਭੋਗ ਕੇ 29 ਮਾਰਚ, 1552 ਈ: ਵਿਚ ਜੋਤੀ ਜੋਤ ਸਮਾ ਗਏ।


-ਮੋ: 9876785672


ਖ਼ਬਰ ਸ਼ੇਅਰ ਕਰੋ

ਕਠੂਆ ਤੇ ਓਨਾਵ ਕਾਂਡਾਂ ਸਬੰਧੀ ਚੰਗੀ ਰਹੀ ਟੀ.ਵੀ. ਚੈਨਲਾਂ ਦੀ ਭੂਮਿਕਾ

ਬੀਤੇ ਦਿਨਾਂ ਦੌਰਾਨ ਕੌਮੀ ਨਿਊਜ਼ ਚੈਨਲਾਂ ਨੇ ਪ੍ਰਾਈਮ ਟਾਈਮ 'ਤੇ ਅਤੇ ਸਾਰਾ ਦਿਨ ਕਠੂਆ ਤੇ ਓਨਾਵ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਕਿ ਦੋਸ਼ੀਆਂ ਨੂੰ ਤੁਰੰਤ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਕਿਵੇਂ ਬਣਾਇਆ ਜਾਵੇ?

ਤਾਲੀਮ ਦਾ ਮਕਸਦ ਕੇਵਲ ਪ੍ਰਮਾਣ ਪੱਤਰ ਜਾਂ ਡਿਗਰੀਆਂ ਪ੍ਰਾਪਤ ਕਰਨਾ ਜਾਂ ਜ਼ਿੰਦਗੀ ਜਿਊਣ ਦੀ ਖ਼ਾਤਰ ਧਨ ਕਮਾਉਣਾ ਨਹੀਂ ਬਲਕਿ ਤਾਲੀਮ ਵਿਦਿਆਰਥੀਆਂ ਨੂੰ ਉਨ੍ਹਾਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਸ ਵਿਚ ਉਸ ਦਾ ਆਤਮ-ਵਿਸ਼ਵਾਸ ਉਸ ਦੇ ਵਿਅਕਤੀਗਤ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX