ਤਾਜਾ ਖ਼ਬਰਾਂ


ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  9 minutes ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  1 minute ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  55 minutes ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 1 hour ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 1 hour ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਮਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 27ਵੀਂ ਬਰਸੀ ਹੈ। ਇਸ ਮੌਕੇ 'ਤੇ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ...
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸੋਚੀ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੈਰ ਰਸਮੀ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਸੰਪਾਦਕੀ

ਭਾਰਤੀ ਖਿਡਾਰੀਆਂ ਦੀ ਚੰਗੀ ਕਾਰਗੁਜ਼ਾਰੀ

ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ ਵਿਚ ਭਾਰਤ ਨੇ ਵੱਡੀ ਗਿਣਤੀ ਵਿਚ ਤਗਮੇ, ਖਾਸ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸ ਦੀ ਇਕ ਹੋਰ ਵੱਡੀ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ...

ਪੂਰੀ ਖ਼ਬਰ »

ਅੱਜ ਪ੍ਰਕਾਸ਼ ਗੁਰਪੁਰਬ 'ਤੇ ਵਿਸ਼ੇਸ਼

ਸੇਵਾ ਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: (3 ਵੈਸਾਖ ਨਾਨਕਸ਼ਾਹੀ ਸੰਮਤ 550) ਵਿਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂਅ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ...

ਪੂਰੀ ਖ਼ਬਰ »

ਕਠੂਆ ਤੇ ਓਨਾਵ ਕਾਂਡਾਂ ਸਬੰਧੀ ਚੰਗੀ ਰਹੀ ਟੀ.ਵੀ. ਚੈਨਲਾਂ ਦੀ ਭੂਮਿਕਾ

ਬੀਤੇ ਦਿਨਾਂ ਦੌਰਾਨ ਕੌਮੀ ਨਿਊਜ਼ ਚੈਨਲਾਂ ਨੇ ਪ੍ਰਾਈਮ ਟਾਈਮ 'ਤੇ ਅਤੇ ਸਾਰਾ ਦਿਨ ਕਠੂਆ ਤੇ ਓਨਾਵ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਕ ਸੁਰ ਹੋ ਕੇ ਬਣਾਏ ਦਬਾਅ ਦੇ ਚੰਗੇ ਨਤੀਜੇ ਸਾਹਮਣੇ ਆਏ। ਲੋਕ ਜਾਗੇ ਅਤੇ ਸਰਕਾਰਾਂ ਹਰਕਤ ਵਿਚ ਆਈਆਂ। ਕਈ ਮੌਕਿਆਂ 'ਤੇ, ਕਈ ਸਥਿਤੀਆਂ ਵਿਚ ਭਾਰਤੀ ਮੀਡੀਆ ਸਾਰਥਕ ਭੂਮਿਕਾ ਨਿਭਾਉਂਦਿਆਂ ਸਹੀ ਦਿਸ਼ਾ ਵਿਚ ਅੱਗੇ ਵਧਦਾ ਹੈ ਤਾਂ ਦੇਸ਼ ਵਾਸੀ ਮਨੋਂ ਮੀਡੀਆ ਦੀ ਪ੍ਰਸੰਸਾ ਕਰਦੇ ਹਨ। ਮੀਡੀਆ ਉਦੋਂ ਨਕਾਰਾਤਮਕ ਭੂਮਿਕਾ ਨਿਭਾਅ ਰਿਹਾ ਹੁੰਦਾ ਹੈ ਜਦ ਉਲਾਰ ਤੇ ਪੱਖਪਾਤੀ ਪਹੁੰਚ ਤਹਿਤ ਖ਼ਬਰਾਂ ਪ੍ਰਸਾਰਿਤ ਕਰਦਾ ਹੈ।
ਕਠੂਆ ਤੇ ਓਨਾਵ ਵਿਚ ਵਾਪਰੀਆਂ ਘਿਨਾਉਣੀਆਂ ਘਟਨਾਵਾਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਟੀ.ਵੀ. ਚੈਨਲ ਲਗਾਤਾਰ ਕਈ ਦਿਨ ਚਰਚਾ ਕਰਵਾਉਂਦੇ ਰਹੇ ਅਤੇ ਸਰਕਾਰਾਂ ਦੇ ਰਵੱਈਏ ਦੀ ਨਿਖੇਧੀ ਕਰਦੇ ਰਹੇ। ਸਥਿਤੀ ਪਲ-ਪਲ ਬਦਲ ਰਹੀ ਹੈ ਪਰੰਤੂ ਸਮਾਜਿਕ ਮਾਨਵੀ ਗਿਰਾਵਟ, ਸਰਕਾਰਾਂ ਦੀ ਸਿਆਸਤ ਅਤੇ ਪ੍ਰਸ਼ਾਸਨ ਦੀ ਨਾਕਾਬਲੀਅਤ ਟੀ.ਵੀ. ਚਰਚਾ ਦੌਰਾਨ ਨਿਸ਼ਾਨੇ 'ਤੇ ਰਹੀ। ਇਕ ਪਾਸੇ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਨੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ। ਦੂਸਰੇ ਪਾਸੇ ਸੋਸ਼ਲ ਮੀਡੀਆ 'ਤੇ ਵੀ ਸੰਵੇਦਨਸ਼ੀਲ ਤੇ ਚੇਤੰਨ ਲੋਕ ਸਰਗਰਮ ਹੋ ਗਏ ਹਨ, ਮਾਮਲਾ ਹੋਰ ਦੁਖਦਾਈ ਤੇ ਪੇਚੀਦਾ ਹੋ ਜਾਂਦਾ ਹੈ ਜਦ ਇਸ ਦੀ ਤਹਿ ਵਿਚ ਪਏ ਕਾਰਨ ਉਜਾਗਰ ਹੁੰਦੇ ਹਨ। ਜਾਤਾਂ-ਪਾਤਾਂ ਵੱਡੀਆਂ ਹਨ। ਧਰਮ ਵੱਡੇ ਹਨ। ਇਨਸਾਨ ਤਾਂ ਤੁੱਛ ਹੋ ਕੇ ਰਹਿ ਗਿਆ ਹੈ।
ਸਮੁੱਚੇ ਘਟਨਾ-ਕ੍ਰਮ ਦੌਰਾਨ ਭਾਰਤੀ ਮੀਡੀਆ ਦੀ ਭੂਮਿਕਾ ਸਰਾਹੁਣਯੋਗ ਰਹੀ ਹੈ। ਮੀਡੀਆ ਦੁਆਰਾ ਅਪਣਾਈ ਸੰਜੀਦਗੀ ਤੇ ਸ਼ਿੱਦਤ ਮਾਣ ਕਰਨ ਯੋਗ ਹੈ।
ਪ੍ਰੋਗਰਾਮਾਂ ਸਬੰਧੀ ਸ਼ਿਕਾਇਤ
ਭਾਰਤੀ ਦਰਸ਼ਕਾਂ ਨੂੰ ਕਿਸੇ ਵੀ ਚੈਨਲ ਦੇ ਕਿਸੇ ਵੀ ਪ੍ਰੋਗਰਾਮ, ਕਿਸੇ ਵੀ ਪ੍ਰਸਾਰਨ ਸਬੰਧੀ ਗਿਲਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਐਨ. ਬੀ. ਏ. (ਨਿਊਜ਼ ਬ੍ਰਾਡਕਾਸਟਿੰਗ ਸਟੈਂਡਰਡ ਅਥਾਰਟੀ) ਨੂੰ ਕਰ ਸਕਦੇ ਹਨ। ਮੈਨੂੰ ਅਕਸਰ ਦਰਸ਼ਕ ਇਸ ਸਬੰਧ ਵਿਚ ਪੁੱਛਦੇ ਹਨ। ਐਨ. ਬੀ. ਏ. ਨੂੰ ਖ਼ਬਰ ਚੈਨਲਾਂ ਦੇ ਸਬੰਧ ਵਿਚ ਸ਼ਿਕਾਇਤ ਦਿੱਤੀ ਜਾ ਸਕਦੀ ਹੈ।
ਹੋਰਨਾਂ ਚੈਨਲਾਂ ਅਤੇ ਪ੍ਰੋਗਰਾਮਾਂ ਦੀ ਸ਼ਿਕਾਇਤ ਆਈ. ਬੀ. ਐਫ. (ਇੰਡੀਅਨ ਬ੍ਰਾਡਕਾਸਟਿੰਗ ਫਾਊਂਡੇਸ਼ਨ) ਨੂੰ ਕੀਤੀ ਜਾ ਸਕਦੀ ਹੈ। ਇਹਦੇ ਲਈ ਆਨਲਾਈਨ ਫਾਰਮ ਭਰ ਕੇ ਭੇਜਿਆ ਜਾ ਸਕਦਾ ਹੈ, ਜਿਸ ਵਿਚ ਚੈਨਲ ਦਾ ਨਾਂਅ, ਪ੍ਰੋਗਰਾਮ ਦਾ ਨਾਂਅ, ਪ੍ਰਸਾਰਨ ਮਿਤੀ, ਪ੍ਰਸਾਰਨ ਸਮਾਂ, ਸ਼ਿਕਾਇਤਕਰਤਾ ਦਾ ਨਾਂਅ, ਮੋਬਾਈਲ ਨੰਬਰ ਅਤੇ ਪਤਾ ਦਰਜ ਕਰਨਾ ਪੈਂਦਾ ਹੈ। ਸ਼ਿਕਾਇਤ ਦਾ ਵੇਰਵਾ 1000 ਸ਼ਬਦਾਂ ਤੱਕ ਦੇਣਾ ਹੁੰਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਸਥਾਨਕ ਪ੍ਰਸ਼ਾਸਨ, ਪ੍ਰਸਾਰ ਭਾਰਤੀ ਬੋਰਡ, ਸੂਚਨਾ ਤੇ ਪ੍ਰਸਾਰਨ ਮਹਿਕਮੇ ਨੂੰ ਕੀਤੀਆਂ ਜਾ ਸਕਦੀਆਂ ਹਨ।
ਪੰਜਾਬੀ ਫ਼ਿਲਮਾਂ
ਪੰਜਾਬੀ ਫ਼ਿਲਮਾਂ ਦੇ ਵਿਰੋਧ ਵਿਚ ਦੋ ਚੀਜ਼ਾਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ। ਗ਼ੈਰ-ਸੰਜੀਦਾ ਵਿਸ਼ਾ-ਸਮੱਗਰੀ ਅਤੇ ਗ਼ੈਰ-ਮਿਆਰੀ ਪੇਸ਼ਕਾਰੀ। ਪਰੰਤੂ ਹੁਣ ਕੁਝ ਇਕ ਪੰਜਾਬੀ ਫ਼ਿਲਮਾਂ ਅਜਿਹੀਆਂ ਬਣਨ ਲੱਗੀਆਂ ਹਨ ਜਿਹੜੀਆਂ ਇਨ੍ਹਾਂ ਦੋਸ਼ਾਂ ਤੋਂ ਬਚਣ ਵਿਚ ਕਾਮਯਾਬ ਹੋ ਰਹੀਆਂ ਹਨ। ਬੀਤੇ ਦਿਨੀਂ ਚਰਚਾ ਦਾ ਵਿਸ਼ਾ ਬਣੀ 'ਸੱਜਣ ਸਿੰਘ ਰੰਗਰੂਟ' ਨੂੰ ਇਸ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਮੈਂ ਪਰਿਵਾਰ ਸਮੇਤ ਇਹ ਫ਼ਿਲਮ ਵੇਖੀ ਅਤੇ ਸੋਚਣ ਲਈ ਮਜਬੂਰ ਹੋ ਗਿਆ ਕਿ ਪੰਜਾਬੀ ਫ਼ਿਲਮ ਇੰਜ ਵੀ ਬਣ ਸਕਦੀ ਹੈ। ਪੰਜਾਬੀ ਫ਼ਿਲਮ ਇਹੋ ਜਿਹੀ ਵੀ ਹੋ ਸਕਦੀ ਹੈ। ਸਹਿਜ ਤੇ ਸਲੀਕੇ ਵਾਲੀ। ਸਾਰਥਕ ਤੇ ਸੰਵੇਦਨਸ਼ੀਲ। ਸਮਝ ਤੇ ਸੁਹਜ ਭਰੀ। ਬਿਨਾਂ ਸ਼ੱਕ 'ਸੱਜਣ ਸਿੰਘ ਰੰਗਰੂਟ' ਵਰਗੀਆਂ ਫ਼ਿਲਮਾਂ ਪੰਜਾਬੀ ਸਿਨੇਮਾ ਦਾ ਮਾਣ ਵਧਾ ਰਹੀਆਂ ਹਨ। ਉਮੀਦ ਕਰਦੇ ਹਾਂ ਨੇੜ-ਭਵਿੱਖ ਵਿਚ ਵਿਸ਼ਾ-ਸਮੱਗਰੀ, ਪੇਸ਼ਕਾਰੀ ਅਤੇ ਕਲਾ ਪੱਖੋਂ ਮਜ਼ਬੂਤ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੀਆਂ।


ਮੋਬਾਈਲ : 94171-53513
ਈ-ਮੇਲ : prof_kulbir@yahoo.com

 


ਖ਼ਬਰ ਸ਼ੇਅਰ ਕਰੋ

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਕਿਵੇਂ ਬਣਾਇਆ ਜਾਵੇ?

ਤਾਲੀਮ ਦਾ ਮਕਸਦ ਕੇਵਲ ਪ੍ਰਮਾਣ ਪੱਤਰ ਜਾਂ ਡਿਗਰੀਆਂ ਪ੍ਰਾਪਤ ਕਰਨਾ ਜਾਂ ਜ਼ਿੰਦਗੀ ਜਿਊਣ ਦੀ ਖ਼ਾਤਰ ਧਨ ਕਮਾਉਣਾ ਨਹੀਂ ਬਲਕਿ ਤਾਲੀਮ ਵਿਦਿਆਰਥੀਆਂ ਨੂੰ ਉਨ੍ਹਾਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਸ ਵਿਚ ਉਸ ਦਾ ਆਤਮ-ਵਿਸ਼ਵਾਸ ਉਸ ਦੇ ਵਿਅਕਤੀਗਤ ਵਿਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX