ਤਾਜਾ ਖ਼ਬਰਾਂ


ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  7 minutes ago
ਟੋਕਿਓ, 20 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਇਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿੰਜੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ....
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  17 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਿਸ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ ਹੋ ਗਿਆ ਹੈ, ਪਸ਼ੂ ਪਾਲਨ ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ...
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  35 minutes ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) -ਦੇਸ਼ ਦੀਆਾਂ ਕਈ ਕੰਪਨੀਆਾਂ ਵੱਲੋਂ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਖ਼ਿਲਾਫ਼ ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਹੈ। ਆਲ ਇੰਡੀਆ ਕੈਮਿਸਟ ....
ਪੀ.ਏ.ਯੂ. ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ, ਵੱਡੀ ਗਿਣਤੀ 'ਚ ਪੁੱਜੇ ਕਿਸਾਨ
. . .  32 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ, ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ ਰਸਮੀ ਉਦਘਾਟਨ ਕਰਨਗੇ...
ਪੈਟਰੋਲ ਅੱਜ 6 ਪੈਸੇ ਹੋਇਆ ਮਹਿੰਗਾ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਦੇਸ਼ ਵਿਚ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜੋ ਠੱਲ ਨਹੀਂ ਰਿਹਾ। ਅੱਜ ਪੈਟਰੋਲ ਦੀ ਕੀਮਤ 'ਚ 6 ਪੈਸੇ ਦਾ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਪੈਟਰੋਲ 82.22 ਰੁਪਏ...
ਉਡਾਣ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ
. . .  about 1 hour ago
ਮੁੰਬਈ, 20 ਸਤੰਬਰ - ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ, ਕਿਉਂਕਿ ਉਡਾਣ ਭਰਨ ਦੌਰਾਨ ਜਹਾਜ਼ ਦਾ ਅਮਲਾ ਕੈਬਿਨ ਦਬਾਊ ਨੂੰ ਬਰਕਰਾਰ ਰੱਖਣ ਦਾ ਸਵਿੱਚ ਦਬਾਉਣਾ ਭੁੱਲ ਗਿਆ। ਇਸ ਲਾਪਰਵਾਹੀ ਕਾਰਨ 166 ਯਾਤਰੀਆਂ...
ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ ਕਲਰਕ ਵੱਲੋਂ 9 ਮਹੀਨਿਆਂ ਤੱਕ ਜਬਰ ਜਨਾਹ
. . .  about 2 hours ago
ਪਟਨਾ, 20 ਸਤੰਬਰ - ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵੱਲੋਂ ਜਮਾਤ ਪੰਜਵੀਂ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ। ਪੀੜਤਾ ਦੀ ਅੱਜ ਮੈਡੀਕਲ...
ਗਣੇਸ਼ ਮੂਰਤੀ ਵਿਸਰਜਨ ਦੌਰਾਨ 4 ਨੌਜਵਾਨ ਨਦੀ 'ਚ ਡੁੱਬੇ
. . .  about 2 hours ago
ਲਖਨਊ, 20 ਸਤੰਬਰ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਉਤਰ ਪ੍ਰਦੇਸ਼ ਸਥਿਤ ਗੋਮਤੀ ਨਦੀ 'ਚ 4 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਤੇ 3 ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਲੰਘੇ ਦਿਨ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ’ਤੇ ਪਰਚਾ
. . .  1 day ago
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ...
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਆਊਟ
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 60/0
. . .  1 day ago
ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  1 day ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  1 day ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  1 day ago
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  1 day ago
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  1 day ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ

ਸੰਪਾਦਕੀ

ਭਾਰਤੀ ਖਿਡਾਰੀਆਂ ਦੀ ਚੰਗੀ ਕਾਰਗੁਜ਼ਾਰੀ

ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਏ ਰਾਸ਼ਟਰਮੰਡਲ ਖੇਡ ਮੁਕਾਬਲਿਆਂ ਵਿਚ ਭਾਰਤ ਨੇ ਵੱਡੀ ਗਿਣਤੀ ਵਿਚ ਤਗਮੇ, ਖਾਸ ਕਰਕੇ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸ ਦੀ ਇਕ ਹੋਰ ਵੱਡੀ ਅਤੇ ਵਿਸ਼ੇਸ਼ ਗੱਲ ਇਹ ਰਹੀ ਕਿ ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ...

ਪੂਰੀ ਖ਼ਬਰ »

ਅੱਜ ਪ੍ਰਕਾਸ਼ ਗੁਰਪੁਰਬ 'ਤੇ ਵਿਸ਼ੇਸ਼

ਸੇਵਾ ਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: (3 ਵੈਸਾਖ ਨਾਨਕਸ਼ਾਹੀ ਸੰਮਤ 550) ਵਿਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂਅ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂਅ ...

ਪੂਰੀ ਖ਼ਬਰ »

ਕਠੂਆ ਤੇ ਓਨਾਵ ਕਾਂਡਾਂ ਸਬੰਧੀ ਚੰਗੀ ਰਹੀ ਟੀ.ਵੀ. ਚੈਨਲਾਂ ਦੀ ਭੂਮਿਕਾ

ਬੀਤੇ ਦਿਨਾਂ ਦੌਰਾਨ ਕੌਮੀ ਨਿਊਜ਼ ਚੈਨਲਾਂ ਨੇ ਪ੍ਰਾਈਮ ਟਾਈਮ 'ਤੇ ਅਤੇ ਸਾਰਾ ਦਿਨ ਕਠੂਆ ਤੇ ਓਨਾਵ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ 'ਤੇ ਦਬਾਅ ਬਣਾਇਆ ਕਿ ਦੋਸ਼ੀਆਂ ਨੂੰ ਤੁਰੰਤ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਕਿਵੇਂ ਬਣਾਇਆ ਜਾਵੇ?

ਤਾਲੀਮ ਦਾ ਮਕਸਦ ਕੇਵਲ ਪ੍ਰਮਾਣ ਪੱਤਰ ਜਾਂ ਡਿਗਰੀਆਂ ਪ੍ਰਾਪਤ ਕਰਨਾ ਜਾਂ ਜ਼ਿੰਦਗੀ ਜਿਊਣ ਦੀ ਖ਼ਾਤਰ ਧਨ ਕਮਾਉਣਾ ਨਹੀਂ ਬਲਕਿ ਤਾਲੀਮ ਵਿਦਿਆਰਥੀਆਂ ਨੂੰ ਉਨ੍ਹਾਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਸ ਵਿਚ ਉਸ ਦਾ ਆਤਮ-ਵਿਸ਼ਵਾਸ ਉਸ ਦੇ ਵਿਅਕਤੀਗਤ ਵਿਚ ਨਿਖਾਰ ਪੈਦਾ ਹੋ ਸਕੇ। ਪਰ ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ, ਜੋ ਕਿ ਸਾਡੀਆਂ ਰੁਜ਼ਗਾਰ ਮੰਗਾਂ ਨਾਲ ਖਰੀ ਨਹੀਂ ਉਤਰਦੀ ਤੇ ਨਾ ਹੀ ਇਸ ਵਿਚ ਕੋਈ ਸੁਧਾਰ ਹਿੱਤ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਸਾਡੀਆਂ ਸਰਕਾਰਾਂ ਵਲੋਂ ਇਸ ਵੱਲ ਕੋਈ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਰਵਾਇਤੀ ਡਿਗਰੀ ਕੋਰਸਾਂ ਦੇ ਸਿਲੇਬਸ ਵੀ ਸਾਲਾਂ-ਸਾਲ ਤੋਂ ਉਵੇਂ ਹੀ ਚੱਲੇ ਆ ਰਹੇ ਹਨ। ਅਧਿਆਪਕ ਵੀ ਆਪਣੇ ਪੁਰਾਣੇ ਗਿਆਨ ਦੇ ਆਧਾਰ 'ਤੇ ਹੀ ਕੇਂਦਰਿਤ ਹਨ। ਪਰੰਤੂ ਅੱਜ ਲੋੜ ਹੈ ਅਜੋਕੇ ਪਰਿਵੇਸ਼ ਦੇ ਮੁਤਾਬਕ ਆਪਣੇ ਗਿਆਨ ਵਿਚ ਵਿਸਥਾਰ ਕਰਨ ਦੀ, ਉਸ ਨੂੰ ਨਵਾਂ ਬਣਾਉਣ ਦੀ ਅਤੇ ਨਵੀਆਂ ਤਕਨੀਕਾਂ ਦਾ ਸਮਾਵੇਸ਼ ਕਰਦੇ ਹੋਏ ਵਧੀਆ ਢੰਗ ਨਾਲ ਆਪਣੇ ਅਧਿਆਪਨ ਕਾਰਜ ਕਰਾਉਣ ਦੀ। ਉਸਤਾਦ ਵੀ ਆਪਣੇ ਆਪ ਨੂੰ ਪ੍ਰਫ਼ੁੱਲਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਸਤਾਦ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹ ਅਤੇ ਇਧਰੋਂ-ਉਧਰੋਂ ਸਮੱਗਰੀ ਇਕੱਠੀ ਕਰਕੇ ਜਿਵੇਂ ਮਰਜ਼ੀ ਆਪਣੇ ਵਿਸ਼ੇ ਨੂੰ ਨਵੀਂ ਦਿੱਖ ਪ੍ਰਦਾਨ ਕਰ ਸਕਦਾ ਹੈ। ਪਰ ਅਫ਼ਸੋਸ ਤਾਂ ਇਹ ਹੈ ਕਿ ਅਜਿਹੀ ਕੋਸ਼ਿਸ਼ ਕਰੇ ਕੌਣ?
ਅਜੋਕੀ ਸਥਿਤੀ ਵਿਚ ਫ਼ੀਸਾਂ ਦੇ ਕੇ ਕੋਈ ਵੀ ਮਨੁੱਖ ਦਾਖ਼ਲਾ ਲੈਣ ਦਾ ਦਮ ਭਰਦਾ ਹੈ ਪਰ ਅਜਿਹੇ ਵਿਚ ਉਸਤਾਦੀ ਸਿੱਖਿਆ ਪ੍ਰਣਾਲੀ ਨੂੰ ਅਸਰਦਾਇਕ ਬਣਾਉਣਾ ਉਸਤਾਦ ਲਈ ਵੀ ਇਕ ਚੁਣੌਤੀ ਤੋਂ ਘੱਟ ਨਹੀਂ।
ਪਰੰਤੂ ਸਾਡੀ ਸਿੱਖਿਆ ਨੀਤੀਆਂ ਅਤੇ ਸਿੱਖਿਆ ਆਯੋਗ ਨੇ ਖ਼ੁਦ ਅਧਿਆਪਕ ਸਿੱਖਿਆ 'ਤੇ ਬਲ ਦਿੱਤਾ ਹੈ, ਜੋ ਸਕੂਲ ਪੱਧਰ ਤੋਂ ਹੀ ਇਸ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਵਿਦਿਆਰਥੀ ਜ਼ਿਆਦਾਤਰ ਸਕੂਲ ਪੱਧਰ ਤੋਂ ਹੀ ਸਿੱਖਦਾ ਹੈ। ਵਿਦਿਆਰਥੀ ਦੀਆਂ ਭਾਵਨਾਵਾਂ ਦਾ ਵਿਕਾਸ ਉਸ ਦੀ ਉਮਰ ਦੇ ਮੁਤਾਬਕ ਹੀ ਤਿਆਰ ਕੀਤਾ ਗਿਆ ਹੁੰਦਾ ਹੈ। ਪਰੰਤੂ ਅੱਜ ਦਾ ਵਿਦਿਆਰਥੀ ਬਹੁਤ ਅਗਾਂਹਵਧੂ ਹੋ ਚੁੱਕਿਆ ਹੈ ਕਿ ਉਸ ਨੂੰ ਮੁਢਲੀ ਸਿੱਖਿਆ ਕਿਤਾਬਾਂ ਦੀ ਥਾਂ ਆਧੁਨਿਕ ਤਕਨੀਕਾਂ ਦੁਆਰਾ ਦਿੱਤੀ ਜਾਂਦੀ ਹੈ।
ਮੈਟ੍ਰਿਕ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਜੋ ਕਿ ਨਵੀਂ-ਨਕੋਰ ਤਕਨੀਕ ਨਾਲ ਜੁੜੇ ਹੋਣ। ਕਿਉਂਕਿ ਵਿਦਿਆਰਥੀਆਂ ਦੇ ਦਿਮਾਗ਼ਾਂ ਵਿਚ ਸ਼ੁਰੂ ਤੋਂ ਹੀ ਅਜਿਹੀ ਤਸਵੀਰ ਬਣ ਜਾਣੀ ਚਾਹੀਦੀ ਹੈ ਕਿ ਉਸ ਬਾਰੇ ਉਹ ਵਧੀਆ ਜਾਣਕਾਰੀ ਪ੍ਰਾਪਤ ਕਰ ਸਕੇ। ਮਿਸਾਲ ਵਜੋਂ ਮੈਨੇਜਮੈਂਟ, ਖੇਡਾਂ, ਕਾਨੂੰਨੀ ਸਿੱਖਿਆ, ਸੀ.ਏ., ਆਈ.ਟੀ.ਆਈ., ਮਿਊਜ਼ਿਕ, ਐਮ.ਬੀ.ਬੀ.ਐਸ., ਵਣਜ, ਇੰਜੀਨੀਅਰਿੰਗ ਹੋਰ ਵੀ ਅਨੇਕਾਂ ਹੀ ਰੁਜ਼ਗਾਰ ਪ੍ਰਾਪਤੀ ਨਾਲ ਜੁੜੇ ਹੋਏ ਵਿਸ਼ਿਆਂ, ਜਿਨ੍ਹਾਂ ਦੀ ਵਿਦਿਆਰਥੀਆਂ ਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਜਾਵੇ। ਇਸ ਕਰਕੇ ਗਿਆਰ੍ਹਵੀਂ-ਬਾਰ੍ਹਵੀਂ ਸ਼੍ਰੇਣੀ ਵਿਚਕਾਰ ਵਿਦਿਆਰਥੀ ਲਈ ਅਜਿਹੇ ਬਦਲਵੇਂ ਵਿਸ਼ੇ ਹੋਣੇ ਅਤਿ ਜ਼ਰੂਰੀ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਖ਼ਾਸ ਜਾਣਕਾਰੀ ਪ੍ਰਾਪਤ ਹੋ ਸਕੇ।
ਕਾਲਜ ਪੱਧਰ ਦੀ ਪੜ੍ਹਾਈ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਮਹੱਤਵਪੂਰਨ ਹੁੰਦੀ ਹੈ। ਰਿਵਾਇਤੀ ਡਿਗਰੀਆਂ ਜਿਵੇਂ ਬੀ.ਏ., ਬੀ.ਕਾਮ., ਬੀ.ਐਸ.ਸੀ. ਤੋਂ ਇਲਾਵਾ ਅਜੋਕੇ ਸਮੇਂ ਅੰਦਰ 100 ਤੋਂ ਵੀ ਵੱਧ ਇਸ ਪੱਧਰ ਦੇ ਡਿਗਰੀ ਕੋਰਸ ਚੱਲ ਰਹੇ ਹਨ। ਵਿਦਿਆਰਥੀ ਆਪਣੀ ਮਰਜ਼ੀ ਮੁਤਾਬਕ ਵਿਸ਼ਿਆਂ ਦੀ ਚੋਣ ਕਰ ਸਕਣ, ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤ ਕਰਨਾ ਸੁਖਾਲਾ ਹੋ ਜਾਵੇ। ਕਈ ਵਾਰ ਕੀ ਹੁੰਦਾ ਹੈ ਕਿ ਮਾਪੇ ਜ਼ਿਆਦਾ ਪੜ੍ਹੇ-ਲਿਖੇ ਨਾ ਹੋਣ ਕਾਰਨ ਕਿਸੇ ਦੇ ਆਖੇ ਲੱਗ ਕੇ ਜਾਂ ਆਪਣੀ ਮਰਜ਼ੀ ਅਨੁਸਾਰ ਕਿਸੇ ਅਜਿਹੇ ਵਿਸ਼ੇ ਦੀ ਚੋਣ ਕਰਵਾ ਦਿੰਦੇ ਹਨ, ਜਿਸ ਵਿਚ ਵਿਦਿਆਰਥੀ ਦੀ ਆਪਣੀ ਰੁਚੀ ਵੀ ਨਹੀਂ ਹੁੰਦੀ ਅਜਿਹੇ ਵਿਦਿਆਰਥੀ ਵੀ ਅੱਧਵਾਟੇ ਹੀ ਲਟਕ ਜਾਂਦੇ ਹਨ। ਅੱਜ ਦੇ ਆਧੁਨਿਕ ਸਮੇਂ ਵਿਚ ਲੋੜ ਹੈ ਨਵੀਨਤਮ ਵਿਧੀਆਂ ਦੁਆਰਾ ਉਨ੍ਹਾਂ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਜੋ ਉਹ ਦੇਸ਼ ਦਾ ਇਕ ਬਿਹਤਰੀਨ ਨਾਗਰਿਕ ਬਣਨ ਦੇ ਲਈ ਉਤਸ਼ਾਹਿਤ ਕਰਨ ਦੀ ਸੋਚ ਆਪਣੇ ਅੰਦਰ ਆਪਣਾ ਸਕੇ।
ਸਾਡੀ ਸਿੱਖਿਆ ਪ੍ਰਣਾਲੀ ਵਿਚ ਇਕ ਗੱਲ ਇਹ ਆਉਂਦੀ ਹੈ ਕਿ ਪੇਸ਼ੇਵਰ ਡਿਗਰੀਆਂ ਨੂੰ ਛੱਡ ਕੇ ਕੁਝ ਕੁ ਡਿਗਰੀਆਂ ਤਾਂ ਅਜਿਹੀਆਂ ਹੁੰਦੀਆਂ ਹਨ, ਜੋ ਕਿ ਰੁਜ਼ਗਾਰ ਦੇਣ ਵਾਲੀਆਂ ਸੰਸਥਾਵਾਂ, ਕੰਪਨੀਆਂ ਦੇ ਅਨੁਕੂਲ ਨਹੀਂ ਹੁੰਦੀਆਂ। ਕੰਪਨੀਆਂ ਅਤੇ ਸੰਸਥਾਵਾਂ ਦੀਆਂ ਮੰਗਾਂ ਕੁਝ ਹੋਰ ਹੁੰਦੀਆਂ ਹਨ ਤੇ ਵਿਦਿਆਰਥੀਆਂ ਵਲੋਂ ਕੀਤੀ ਗਈ ਕਿਤਾਬੀ ਪੜ੍ਹਾਈ ਉਸ ਨਾਲ ਮਿਲਾਨ ਨਹੀਂ ਕਰਦੀ। ਮੁੱਖ ਕਾਰਨ ਇਹੀ ਹੈ ਕਿ ਸਾਲਾਂ-ਬੱਧੀ ਚੱਲਿਆ ਆ ਰਿਹਾ ਸਿਲੇਬਸ ਹੀ ਰਹਿੰਦਾ ਹੈ, ਜੋ ਕਿ ਛੇਤੀ-ਛੇਤੀ ਬਦਲਿਆ ਹੀ ਨਹੀਂ ਜਾਂਦਾ। ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਯੂ.ਜੀ.ਸੀ., ਨੈੱਟ., ਆਈ.ਏ.ਐਸ., ਵਰਗੇ ਟੈਸਟਾਂ ਨੂੰ ਪਾਸ ਕਰਨ ਲਈ ਵੱਖਰੇ ਤੌਰ 'ਤੇ ਸੈਂਟਰਾਂ ਵਿਚ ਤਿਆਰੀ ਕਰਨੀ ਪੈਂਦੀ ਹੈ। ਸੈਂਟਰਾਂ ਵਾਲੇ ਆਪਣੇ ਨਿੱਜੀ ਫਾਇਦੇ ਲਈ ਸੈਂਟਰ ਖੋਲ੍ਹੀ ਬੈਠੇ ਹਨ ਅਤੇ ਬਹੁਤੇ ਪੜ੍ਹਾਉਣ ਵਾਲੇ ਉਸਤਾਦ ਅਜਿਹੇ ਵੀ ਹਨ, ਜਿਨ੍ਹਾਂ ਦਾ ਆਪਣਾ ਯੂ.ਜੀ.ਸੀ. ਟੈਸਟ ਪਾਸ ਨਹੀਂ ਕੀਤਾ ਹੁੰਦਾ ਤੇ ਵਿਦਿਆਰਥੀਆਂ ਨੂੰ ਕੋਚਿੰਗ ਦੇ ਰਹੇ ਹੁੰਦੇ ਹਨ ਅਤੇ ਵਿਦਿਆਰਥੀ ਰੁਜ਼ਗਾਰ ਪ੍ਰਾਪਤੀ ਲਈ ਚਾਅ-ਚਾਅ ਵਿਚ ਅਜਿਹੇ ਲੋਕਾਂ ਕੋਲ ਠੱਗੇ ਜਾਂਦੇ ਹਨ।
ਸਾਡੇ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਨਾ ਜਗਾ ਸਕਣ ਦੀ ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਦੀ ਵੱਡੀ ਘਾਟ ਹੈ। ਅਜਿਹੀ ਪੜ੍ਹਾਈ ਦੀ ਵਿਦੇਸ਼ਾਂ ਵਿਚ ਵੀ ਕੋਈ ਕਦਰੋ ਕੀਮਤ ਨਹੀਂ ਹੁੰਦੀ ਵਿਦੇਸ਼ਾਂ ਵਿਚ ਜਾ ਕੇ ਵਿਦੇਸ਼ੀ ਪੜ੍ਹਾਈ ਦਾ ਨਵੇਂ ਸਿਰੇ ਤੋਂ ਆਗਾਜ਼ ਕਰਨਾ ਪੈਂਦਾ ਹੈ, ਕਿਉਂਕਿ ਸਾਰਾ ਸਾਲ ਜਿਸ ਵਿਸ਼ੇ ਨੂੰ ਵਿਦਿਆਰਥੀ ਪੜ੍ਹਦਾ ਹੈ ਉਸ ਦੀ ਤੁਲਨਾ ਅਸੀਂ ਕਿਵੇਂ ਤਿੰਨ ਘੰਟਿਆਂ ਵਿਚ ਕਰ ਲੈਂਦੇ ਹਾਂ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਵਿਦਿਆਰਥੀ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਅੰਦਰੂਨੀ ਜਾਣਕਾਰੀ ਤੋਂ ਬਿਲਕੁਲ ਹੀ ਸੱਖਣੇ ਹੁੰਦੇ ਹਨ।
ਉਸਤਾਦ ਤੇ ਵਿਦਿਆਰਥੀਆਂ ਦਾ ਰਿਸ਼ਤਾ ਪਾਕ-ਪਵਿੱਤਰ ਹੁੰਦਾ ਹੈ। ਇਕ ਚੰਗਾ ਉਸਤਾਦ ਹੀ ਚੇਲੇ ਨੂੰ ਸਹੀ ਸੇਧ ਦੇ ਸਕਦਾ ਹੈ ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਸਕਦਾ ਹੈ। ਸਾਡੇ ਦੇਸ਼ ਵਿਚ ਉਸਤਾਦ ਨੂੰ ਗੁਰੂ ਰੂਪੀ ਦਰਜਾ ਦਿੱਤਾ ਗਿਆ ਹੈ। ਉਸਤਾਦ ਉਹੀ ਜੋ ਵਿਦਿਆਰਥੀ ਨੂੰ ਚੰਗੇਰੀ ਸਿੱਖਿਆ ਦੇ ਨਾਲ-ਨਾਲ ਸਰੀਰਿਕ, ਮਾਨਸਿਕ, ਵੈਚਾਰਿਕ ਰੂਪ ਤੋਂ ਵਿਵਹਾਰਿਕ ਅਤੇ ਨੈਤਿਕ ਸ਼ਕਲ ਵਿਚ ਤਕੜਾ ਬਣਾਵੇ। ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ) ਸਾਹਿਬ ਨੇ ਵੀ ਅੱਜ ਤੋਂ ਕਰੀਬ 1400 ਸਾਲ ਪਹਿਲਾਂ ਤਾਲੀਮ 'ਤੇ ਬਹੁਤ ਜ਼ੋਰ ਦਿੱਤਾ ਹੈ। ਅਸਲ ਸਿੱਖਿਆ ਉਹੀ ਹੈ, ਜੋ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਕੇ ਅੱਗੇ ਵਧਣ ਲਈ ਸਹਾਈ ਸਿੱਧ ਹੋ ਸਕੇ।


ਪੱਤਰਕਾਰ ਅਜੀਤ, ਮਲੇਰਕੋਟਲਾ-ਜ਼ਿਲ੍ਹਾ ਸੰਗਰੂਰ।
ਮੋਬਾਈਲ : 95927-54907


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX