ਤਾਜਾ ਖ਼ਬਰਾਂ


ਪੱਤਰਕਾਰ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
. . .  7 minutes ago
ਹੈਦਰਾਬਾਦ, 21 ਜੂਨ - ਸਿੱਧੀਪੇਟ 'ਚ ਇਕ ਪੱਤਰਕਾਰ ਅਤੇ ਉਸ ਦੀ ਪਤਨੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਪੱਤਰਕਾਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਗੁਆਂਢੀਆਂ ਦੁਆਰਾ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ...
ਤੂਤੀਕੋਰਨ ਹਿੰਸਾ 'ਚ ਸ਼ਾਮਿਲ ਵਕੀਲ ਗ੍ਰਿਫ਼ਤਾਰ
. . .  29 minutes ago
ਚੇਨਈ, 21 ਜੂਨ - ਤੂਤੀਕੋਰਨ ਹਿੰਸਾ ਮਾਮਲੇ 'ਚ ਪੁਲਿਸ ਨੇ ਚੇਨਈ ਹਵਾਈ ਅੱਡੇ 'ਤੋਂ ਵਾਂਚੀ ਨਾਥਨ ਨਾਮੀ ਇਕ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਕੀਲ ਤੂਤੀਕੋਰਨ ਹਿੰਸਾ ਦੇ ਦੌਰਾਨ ਉੱਥੇ ਕਾਰਕੁੱਨ ਦੇ ਤੌਰ 'ਤੇ ਸ਼ਾਮਿਲ...
ਮੱਧ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 15
. . .  about 1 hour ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਦੱਸ ਦੇਈਏ ਕਿ ਮੁਰੈਨਾ 'ਚ ਇਹ ਹਾਦਸਾ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੇ ਚਾਰ ਪਹੀਆ...
ਸ਼ੇਰੇ-ਪੰਜਾਬ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਨੂੰ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
. . .  about 1 hour ago
ਅੰਮ੍ਰਿਤਸਰ, 21 ਜੂਨ (ਜੱਸ)- ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਅੱਜ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਵਧੀਕ ਸਕੱਤਰ ਬਲਵਿੰਦਰ...
ਪੁਲਿਸ ਨੇ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਖ਼ਿਲਾਫ਼ ਦਰਜ ਕੀਤਾ ਮੁਕੱਦਮਾ
. . .  about 1 hour ago
ਕੋਲਕਾਤਾ, 21 ਜੂਨ- ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਮੁਕਾਬਲੇ ਦੀ ਧਮਕੀ ਦੇਣ ਦੇ ਸੰਬੰਧ 'ਚ ਜਲਪਾਈਗੁੜੀ ਪੁਲਿਸ ਨੇ ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਖ਼ਿਲਾਫ਼ ਮੁਕੱਦਮਾ ਦਰਜ...
ਪ੍ਰਸ਼ਾਸਨ ਦੇ ਨੱਕ ਥਲਿਓਂ 6 ਲੱਖ ਦੀ ਚੋਰੀ
. . .  about 1 hour ago
ਗੁਰਦਾਸਪੁਰ, 21 ਜੂਨ (ਆਰਿਫ਼)- ਅੱਜ ਸਥਾਨਕ ਸ਼ਹਿਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਬਣੇ ਸੁਵਿਧਾ ਕੇਂਦਰ ਵਿਖੇ ਚੋਰੀ ਹੋਣ ਦੀ ਖ਼ਬਰ ਹੈ, ਜਿੱਥੇ ਬੀਤੀ ਰਾਤ ਚੋਰਾ ਨੇ 6 ਲੱਖ ਦੀ ਰਕਮ ਉੱਪਰ ਹੱਥ ਸਾਫ਼ ਕਰ ਲਿਆ। ਚੋਰੀ ਹੋਣ ਦਾ ਪਤਾ ਉਦੋਂ...
ਤਕਨੀਕੀ ਸਮੱਸਿਆ ਕਾਰਣ ਉਡਾਣ 'ਚ ਦੇਰੀ : ਏਅਰ ਏਸ਼ੀਆ
. . .  about 2 hours ago
ਗੁਵਹਾਟੀ, 21 ਜੂਨ - ਕੋਲਕਾਤਾ ਤੋਂ ਬਾਗਡੋਗਰਾ ਤਕ ਦੀ ਉਡਾਣ 'ਚ ਤਕਨੀਕੀ ਸਮੱਸਿਆ ਕਾਰਣ 4.5 ਘੰਟੇ ਦੇਰੀ ਹੋਈ ਜਿਸ ਕਾਰਣ ਇਸ ਉਡਾਣ ਦੇ ਯਾਤਰੀਆਂ ਦੀ ਚਾਲਕ ਟੀਮ ਦੇ ਮੈਂਬਰਾਂ ਅਤੇ ਕਰਮਚਾਰੀਆਂ ਨਾਲ ਬਹਿਸ...
800 ਅਪਾਹਜ ਲੋਕਾਂ ਨੇ ਯੋਗਾ ਕਰ ਕੇ ਬਣਾਇਆ ਵਰਲਡ ਰਿਕਾਰਡ
. . .  about 1 hour ago
ਅਹਿਮਦਾਬਾਦ,21 ਜੂਨ : ਦੇਸ਼ ਭਰ 'ਚ ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਈ ਥਾਵਾਂ 'ਤੇ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਦੇਸ਼ ਦੇ 800 ਅਪਾਹਜ ਲੋਕਾਂ ਨੇ ਸਭ ਤੋਂ ਵੱਡੇ ਸ਼ਾਂਤ ਯੋਗਾ ਕੈਂਪ 'ਚ ਇਕੱਠਿਆਂ ਯੋਗਾ...
ਪਾਸਪੋਰਟ ਦਫ਼ਤਰ ਦੇ ਅਧਿਕਾਰੀ 'ਤੇ ਮਹਿਲਾ ਨੇ ਲਗਾਇਆ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼
. . .  about 2 hours ago
ਲਖਨਾਉ, 21 ਜੂਨ - ਯੂ ਪੀ ਦੀ ਰਾਜਧਾਨੀ ਲਖਨਾਉ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ 'ਤੇ ਮਹਿਲਾ ਨੇ ਧਰਮ ਦੇ ਨਾਮ 'ਤੇ ਬੇਇੱਜ਼ਤੀ ਕਰਨ ਦਾ ਦੋਸ਼ ਲਗਾਇਆ ਹੈ। ਤਨਵੀ ਸੇਠ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਲਖਨਊ ਪਾਸਪੋਰਟ ਦਫ਼ਤਰ 'ਚ ਇਕ ਅਧਿਕਾਰੀ...
ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਇੰਫਾਲ, 21 ਜੂਨ -ਮਨੀਪੁਰ 'ਚ ਭਾਰਤ-ਮਿਆਂਮਾਰ ਸਰਹੱਦੀ ਖੇਤਰ 'ਚ ਅੱਜ ਸਵੇਰੇ 9 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.0 ਦੱਸੀ ਜਾ....
18 ਹਜ਼ਾਰ ਫੁੱਟ ਦੀ ਉਚਾਈ 'ਤੇ ਜਵਾਨਾਂ ਵਲੋਂ ਯੋਗਾ
. . .  about 4 hours ago
ਨਵੀਂ ਦਿੱਲੀ, 21 ਜੂਨ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਨੇ ਲਦਾਖ਼ ਵਿਖੇ ਕੜਾਕੇ ਦੀ ਠੰਢ 'ਚ ਯੋਗਾ ਕੀਤਾ। ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। ਜਵਾਨਾਂ ਨੇ ਅਜਿਹਾ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ...
ਮੱਧ ਪ੍ਰਦੇਸ਼ 'ਚ ਹਾਦਸਾ, 12 ਮੌਤਾਂ
. . .  about 4 hours ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਮੁਰੈਨਾ 'ਚ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਨੇ ਚਾਰ ਪਹੀਆ ਵਾਹਨ ਨੂੰ ਟੱਕਰ ਮਾਰਨ 'ਤੇ ਇਹ ਹਾਦਸਾ...
ਸਰਹੱਦ 'ਤੇ ਪਰਿਵਾਰਾਂ ਦੇ ਵਿਛੜਣ 'ਤੇ ਰੋਕ ਲਗਾਉਣ ਦੇ ਆਦੇਸ਼ 'ਤੇ ਟਰੰਪ ਨੇ ਕੀਤੇ ਦਸਤਖ਼ਤ
. . .  about 4 hours ago
ਨਵੀਂ ਦਿੱਲੀ, 21 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ 'ਤੇ ਰੋਕ ਲਗਾਉਣ ਵਾਲੇ ਇਕ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ ਹਨ। ਗੌਰਤਲਬ ਹੈ ਕਿ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫ਼ੈਸਲੇ ਦੀ ਦੁਨੀਆ...
ਬਾਬਾ ਰਾਮਦੇਵ ਨੇ ਦੋ ਲੱਖ ਤੋਂ ਵੱਧ ਲੋਕਾਂ ਨਾਲ ਯੋਗਾ ਕਰਕੇ ਬਣਾਇਆ ਵਿਸ਼ਵ ਰਿਕਾਰਡ
. . .  about 5 hours ago
ਕੋਟਾ, 21 ਜੂਨ - ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਦੇਸ਼ ਭਰ 'ਚ ਵੱਡੀ ਗਿਣਤੀ 'ਚ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ 'ਚ 55 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ, ਉੱਥੇ ਹੀ ਰਾਜਸਥਾਨ ਦੇ ਕੋਟਾ...
ਪ੍ਰਧਾਨ ਮੰਤਰੀ ਨੇ 55 ਹਜ਼ਾਰ ਲੋਕਾਂ ਨਾਲ ਕੀਤਾ 'ਯੋਗਾ'
. . .  about 5 hours ago
ਨਵੀਂ ਦਿੱਲੀ, 21 ਜੂਨ - ਅੱਜ ਵਿਸ਼ਵ ਭਰ ਵਿਚ ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ 55 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ। ਯੋਗਾ ਕਰਨ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਨੇ...
ਅੱਜ ਦਾ ਵਿਚਾਰ
. . .  about 5 hours ago
ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਲੋਕ ਮੰਚ

ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ?

ਭਾਰਤ ਉਨ੍ਹਾਂ ਦੇਸ਼ਾਂ ਵਿਚ ਮੋਹਰੀ ਹੈ, ਜਿਨ੍ਹਾਂ ਦੀਆਂ ਸੜਕਾਂ 'ਤੇ ਜੰਗਲ ਰਾਜ ਚਲਦਾ ਹੈ। 'ਸੜਕ ਹਾਦਸੇ 'ਚ 4 ਮੌਤਾਂ', 'ਇਕੋ ਪਰਿਵਾਰ ਦੇ 6 ਜੀਅ ਸੜਕ ਹਾਦਸੇ ਵਿਚ ਹਲਾਕ', ਮੀਡੀਆ ਵਿਚ ਅਜਿਹੀਆਂ ਸੁਰਖੀਆਂ ਅਕਸਰ ਹੁੰਦੀਆਂ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ, ਜਿਸ ...

ਪੂਰੀ ਖ਼ਬਰ »

ਰੁੱਤ ਮਾਪਿਆਂ ਨੂੰ ਠੱਗਣ ਦੀ ਆਈ

ਮਾਰਚ ਮਹੀਨਾ ਜਿੱਥੇ ਵਿੱਤੀ ਵਰ੍ਹਾ ਸਮਾਪਤ ਹੋਣ ਦਾ ਮਹੀਨਾ ਹੋਣ ਕਾਰਨ ਵਿੱਤੀ ਲੈਣ-ਦੇਣ ਦੀ ਗਹਿਮਾ-ਮਹਿਮੀ ਭਰਪੂਰ ਹੁੰਦਾ ਹੈ, ਉੱਥੇ ਇਸ ਮਹੀਨੇ ਵਿਚ ਹੀ ਵਿੱਦਿਅਕ ਵਰ੍ਹਾ ਸਮਾਪਤ ਹੁੰਦਾ ਹੈ ਅਤੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ। ਇਨ੍ਹਾਂ ਮਹੀਨਿਆਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਉਚੇਰੀਆਂ ਜਮਾਤਾਂ ਅਤੇ ਨਵੇਂ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਹਰੇਕ ਮਾਪੇ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਵਿੱਤੀ ਸਮਰੱਥਾ ਅਨੁਸਾਰ ਵਧੀਆ ਸਕੂਲਾਂ ਵਿਚ ਆਪਣੇ ਬੱਚੇ ਨੂੰ ਪੜ੍ਹਾਏ। ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੁਆਉਣ ਦੇ ਚੱਕਰ ਵਿਚ ਅੱਜਕਲ੍ਹ ਮਾਪੇ ਨਿੱਜੀ ਸਕੂਲਾਂ ਹੱਥੋਂ ਠੱਗੇ ਜਾ ਰਹੇ ਹਨ। ਇਹ ਨਿੱਜੀ ਸਕੂਲ ਜੋ ਕਿਸੇ ਰਜਿਸਟਰਡ ਟਰੱਸਟ/ਸੁਸਾਇਟੀ ਅਧੀਨ ਚੱਲਦੇ ਹਨ ਅਤੇ ਇਨ੍ਹਾਂ ਨੂੰ ਮਾਨਤਾ ਇਸ ਆਧਾਰ 'ਤੇ ਮਿਲਦੀ ਹੈ ਕਿ ਇਹ ਕੋਈ ਲਾਭ ਪ੍ਰਾਪਤੀ ਨਹੀਂ ਕਰਨਗੇ। ਫੀਸ ਅਤੇ ਫੰਡ ਸਿਰਫ ਬੱਚਿਆਂ ਦੀ ਬਿਹਤਰੀ ਲਈ ਹੀ ਵਰਤੇ ਜਾ ਸਕਦੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਦੀ ਆਮਦਨੀ ਅਤੇ ਜਾਇਦਾਦਾਂ ਵਿਚ ਬੇਅਥਾਹ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਮਾਪਿਆਂ ਨੂੰ ਠੱਗਣ ਦੇ ਨਵੇਂ-ਨਵੇਂ ਢੰਗ-ਤਰੀਕੇ ਈਜਾਦ ਕੀਤੇ ਜਾਂਦੇ ਹਨ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਕੂਲ ਵਲੋਂ ਰਿਸੈਪਸ਼ਨਿਸਟ ਮਾਪਿਆਂ ਨੂੰ ਕਹਿ ਰਹੀ ਹੈ ਕਿ ਆਪ ਨੂੰ ਕਿਤਾਬਾਂ, ਸਟੇਸ਼ਨਰੀ, ਵਰਦੀਆਂ ਆਦਿ ਸਕੂਲ ਤੋਂ ਲੈਣੀਆਂ ਪੈਣਗੀਆਂ। ਮਾਪੇ ਪੁੱਛਦੇ 'ਪੜ੍ਹਾਈ'? ਜਵਾਬ ਮਿਲਦਾ, 'ਉਸ ਲਈ ਬਾਹਰ ਟਿਊਸ਼ਨ ਰੱਖ ਦੇਣਾ।' ਅਜੋਕੀਆਂ ਪ੍ਰਸਥਿਤੀਆਂ ਵਿਚ ਇਹ ਮੈਸੇਜ ਸਾਰਥਿਕ ਲੱਗਦਾ ਹੈ। ਅੱਜ ਨਿੱਜੀ ਸਕੂਲਾਂ ਵਲੋਂ ਕਿਤਾਬਾਂ, ਸਟੇਸ਼ਨਰੀ, ਵਰਦੀਆਂ, ਫੀਸਾਂ, ਫੰਡਾਂ ਦੇ ਨਾਂਅ 'ਤੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ, 1000 ਕੁ ਰੁਪਏ ਦੀਆਂ ਕਿਤਾਬਾਂ 4000 ਤੋਂ 5000 ਰੁਪਏ ਤੱਕ ਵੇਚੀਆਂ ਜਾ ਰਹੀਆਂ ਹਨ। ਸਰਕਾਰੀ ਟੈਕਸਾਂ ਵਿਚ ਹੇਰਾਫੇਰੀਆਂ ਦਾ ਵੀ ਖਦਸ਼ਾ ਬਰਕਰਾਰ ਹੁੰਦਾ ਹੈ। ਵਰਦੀਆਂ ਦੇ ਕਮਿਸ਼ਨਾਂ, ਟ੍ਰਾਂਸਪੋਰਟ ਦੇ ਕਮਿਸ਼ਨਾਂ, ਅਥਾਹ ਫੀਸਾਂ ਨੇ ਮਾਪਿਆਂ ਦਾ ਕਚੂਮਰ ਕੱਢਿਆ ਪਿਆ। ਇਸ ਦੇ ਉਲਟ ਇਨ੍ਹਾਂ ਸਕੂਲਾਂ ਵਿਚ ਪੜ੍ਹਾਅ ਰਹੇ ਬੇਰੁਜ਼ਗਾਰੀ ਦੇ ਝੰਭੇ ਅਧਿਆਪਕਾਂ ਨੂੰ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਭਾਵੇਂ ਇਸ ਸਬੰਧੀ ਬਣਾਏ ਕਾਨੂੰਨਾਂ ਅਤੇ ਨਿਯਮਾਂ ਸਬੰਧੀ ਅਖਬਾਰੀ ਸੁਰਖੀਆਂ ਜ਼ਰੂਰ ਬਟੋਰ ਲੈਂਦੇ ਹਨ, ਪਰ ਅਸਲੀਅਤ ਤੋਂ ਵਾਕਫ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਕਰਨ ਤੋਂ ਅਸਮਰੱਥ ਲੱਗਦੇ ਹਨ। ਅਜਿਹੇ ਸਕੂਲ ਪ੍ਰਬੰਧਕ ਜੋ ਵੈਲਫੇਅਰ ਟਰੱਸਟ ਅਧੀਨ ਕੋਈ ਨਿੱਜੀ ਲਾਭ ਨਾ ਲੈਣ ਦੀ ਸਹੁੰ ਖਾ ਕੇ ਹਲਫੀਆ ਬਿਆਨ ਦਿੰਦੇ ਹਨ, ਉਨ੍ਹਾਂ ਨੂੰ ਨੈਤਿਕ ਤੌਰ 'ਤੇ ਜ਼ਿੰਮੇਵਾਰੀ ਕਬੂਲਣੀ ਬਣਦੀ ਹੈ। ਸਮਾਜ ਸੇਵਕਾਂ ਦਾ ਮਖੌਟਾ ਨਹੀਂ ਪਾਉਣਾ ਚਾਹੀਦਾ। ਮਾਪਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਲੁੱਟ-ਖਸੁੱਟ ਵਿਰੁੱਧ ਲਾਮਬੰਦ ਹੋ ਕੇ ਵਿਰੋਧ ਪ੍ਰਗਟ ਕਰਨਾ ਸਮੇਂ ਦੀ ਲੋੜ ਹੈ। ਉੱਥੇ ਪ੍ਰਸ਼ਾਸਨ, ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਵੀ ਖਾਨਾਪੂਰਤੀ ਛੱਡ ਕੇ ਅਸਲ ਅਰਥਾਂ ਵਿਚ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਲੁੱਟ ਤੋਂ ਬਚਾਉਣ ਦਾ ਠੋਸ ਉਪਰਾਲਾ ਕਰਨਾ ਚਾਹੀਦਾ ਹੈ।

-ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਰੂਪਨਗਰ)। ਮੋਬਾ: 94630-26700


ਖ਼ਬਰ ਸ਼ੇਅਰ ਕਰੋ

ਆਓ ਰਿਸ਼ਤਿਆਂ ਨੂੰ ਗੰਢੀਏ

ਰਿਸ਼ਤੇ-ਨਾਤੇ ਕੀ ਹਨ? ਖੂਨ ਦੇ ਰਿਸ਼ਤੇ ਜਾਂ ਸਮਾਜਿਕ ਰਿਸ਼ਤੇ, ਪਰ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਬਣ ਜਾਂਦਾ ਹੈ ਤੇ ਫਿਰ ਇਹ ਰਿਸ਼ਤਾ ਕੋਈ ਨਾ ਕੋਈ ਨਾਂਅ ਵੀ ਲੈ ਲੈਂਦਾ ਹੈ, ਜਿਸ ਦੇ ਵਜੋਂ ਇਕ ਰਿਸ਼ਤੇ ਦੀ ਪਹਿਚਾਣ ਬਣਦੀ ਹੈ। ਬਿਨਾਂ ਰਿਸ਼ਤਿਆਂ ਦੇ ਚਾਹੇ ਆਪਣੇ ਹੋਣ ਜਾਂ ਪਰਾਏ, ...

ਪੂਰੀ ਖ਼ਬਰ »

ਖ਼ੌਫ ਅਤੇ ਸਹਿਮ ਨਾਲ ਭਰੀ ਹੈ ਅਜੋਕੀ ਜ਼ਿੰਦਗੀ

ਅਜੋਕੇ ਮਨੁੱਖ ਅਤੇ ਮਨੁੱਖ ਦੇ ਅੰਦਰ ਦਾ ਵਿਸ਼ਲੇਸ਼ਣ ਕੀਤਿਆਂ ਇਹ ਸਾਫ਼ ਸਾਹਮਣੇ ਆਉਂਦਾ ਹੈ ਕਿ ਉਸ ਦੀ ਜ਼ਿੰਦਗੀ ਖ਼ੌਫ ਅਤੇ ਸਹਿਮ ਨਾਲ ਭਰੀ ਹੋਈ ਹੈ, ਉਹ ਡਰ ਵਿਚ ਜੀਅ ਰਿਹਾ ਹੈ। ਉਹ ਆਪਣੇ ਜੀਵਨ ਦੇ ਹਰ ਕਦਮ ਨੂੰ ਹੁਣ ਵਿਸ਼ਵਾਸ ਨਾਲ ਨਹੀਂ, ਡਰ ਨਾਲ ਚੁੱਕਦਾ ਹੈ। ਸਮਾਜਿਕ ...

ਪੂਰੀ ਖ਼ਬਰ »

ਮੋਬਾਈਲ ਫੋਨ ਅਤੇ ਅਸੀਂ

ਮੋਬਾਈਲ ਕ੍ਰਾਂਤੀ ਨੇ ਸਾਰੀ ਦੁਨੀਆ ਨੂੰ ਇਕ ਮਾਲਾ ਦੇ ਮਣਕੇ ਵਿਚ ਪਰੋ ਕੇ ਰੱਖ ਦਿੱਤਾ ਹੈ। ਮੋਬਾਈਲ ਫੋਨਾਂ ਦੀ ਆਮਦ ਨਾਲ ਸੱਚਮੁੱਚ ਹੀ ਪੂਰਾ ਵਿਸ਼ਵ ਸਾਡੀ ਮੁੱਠੀ ਵਿਚ ਹੋ ਗਿਆ ਹੈ ਅਤੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਮਿੰਟਾਂ-ਸਕਿੰਟਾਂ ਵਿਚ ਦੂਜੇ ਤੱਕ ਪਹੁੰਚਾ ...

ਪੂਰੀ ਖ਼ਬਰ »

ਤੇਜ਼ਾਬੀ ਹਮਲੇ ਸਜ਼ਾਵਾਂ ਹੋਣ 'ਤੇ ਵੀ ਜਾਰੀ

ਪਿਛਲੇ ਸਮੇਂ ਵਿਚ ਭਾਰਤ 'ਚ ਤੇਜ਼ਾਬੀ ਹਮਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਤੇ ਸਾਡੇ ਪੰਜਾਬ ਵਿਚ ਵੀ ਤੇਜ਼ਾਬੀ ਹਮਲਿਆਂ ਕਾਰਨ ਕਈ ਅਬਲਾਵਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਤੇ ਉਹ ਸੰਤਾਪ ਭੋਗ ਰਹੀਆਂ ਹਨ। ਨਿੱਕੀ-ਨਿੱਕੀ ਗੱਲ 'ਤੇ ਵਧੇ ਮਾਮਲੇ ਤੇ ਖਾਸ ਕਰ ...

ਪੂਰੀ ਖ਼ਬਰ »

ਜੇਲ੍ਹਾਂ ਦੀ ਨਹੀਂ ਲਾਇਬ੍ਰੇਰੀਆਂ ਦੀ ਲੋੜ ਹੈ

ਤਕਨੀਕ ਦੀ ਤੇਜ਼ ਰਫਤਾਰ ਨੇ ਮਨੁੱਖ ਤੋਂ ਮਨੁੱਖ ਨੂੰ ਦੂਰ ਕਰ ਦਿੱਤਾ ਹੈ, ਤਕਨਾਲੋਜੀ ਅਤੇ ਪੱਛਮੀ ਸੱਭਿਆਚਾਰ ਨੇ ਸਾਡੇ ਜੀਵਨ 'ਤੇ ਕਾਫੀ ਪ੍ਰਭਾਵ ਪਾਇਆ ਹੈ, ਜਿਸ ਨਾਲ ਅਸੀਂ ਸਾਹਿਤ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਵਿਸਾਰ ਰਹੇ ਹਾਂ, ਲਾਇਬ੍ਰੇਰੀਆਂ ਅੰਦਰ ਪਾਠਕਾਂ ...

ਪੂਰੀ ਖ਼ਬਰ »

ਅੱਜ ਵੀ ਖ਼ਤਮ ਨਹੀਂ ਹੋ ਸਕੀ ਦਾਜ-ਪ੍ਰਥਾ

ਦੇਸ਼ ਦੀ, ਸਮਾਜ ਦੀ ਤਰੱਕੀ ਦੇ ਨਾਲ-ਨਾਲ ਸਾਡੇ ਸਮਾਜ ਦਾ ਕਾਫ਼ੀ ਹਿੱਸਾ ਵਿੱਤੀ ਤੌਰ 'ਤੇ ਮਜ਼ਬੂਤ ਹੈ, ਜੋ ਕਿ ਰੋਟੀ, ਕੱਪੜਾ, ਮਕਾਨ ਦੇ ਨਾਲ-ਨਾਲ ਜ਼ਿੰਦਗੀ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ, ਪਰ ਅਫਸੋਸ ਦੀ ਗੱਲ ਹੈ ਕਿ ਪੁਰਾਣੇ ਸਮੇਂ ਤੋਂ ਚੱਲ ...

ਪੂਰੀ ਖ਼ਬਰ »

ਪ੍ਰੈਸ਼ਰ ਹਾਰਨਾਂ, ਹੂਟਰਾਂ 'ਤੇ ਸਖ਼ਤੀ ਨਾਲ ਪਾਬੰਦੀ ਦੀ ਲੋੜ

ਅੱਜਕਲ੍ਹ ਦੌੜ-ਭੱਜ ਦੀ ਜ਼ਿੰਦਗੀ ਨੇ ਮਨੁੱਖ ਨੂੰ ਮਸ਼ੀਨਰੀ ਬਣਾ ਦਿੱਤਾ ਹੈ। ਵਕਤ ਅਤੇ ਸਮੇਂ ਦੀਆਂ ਬੰਦਸ਼ਾਂ 'ਚ ਵਲੇਟਿਆ ਮਨੁੱਖ ਆਰਥਿਕ ਤੌਰ 'ਤੇ ਤਾਂ ਭਾਵੇਂ ਕਾਮਯਾਬ ਹੋਇਆ ਹੋਵੇਗਾ ਪਰ ਮਾਨਸਿਕ ਇਕਾਗਰਤਾ ਤੋਂ ਬੇਚੈਨ ਮਹਿਸੂਸ ਕਰ ਰਿਹਾ ਹੈ। ਅਜਿਹੇ ਕਿਹੜੇ ਕਾਰਨ ਹੋ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX