ਤਾਜਾ ਖ਼ਬਰਾਂ


ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  12 minutes ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  4 minutes ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  58 minutes ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 1 hour ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 1 hour ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਮਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 27ਵੀਂ ਬਰਸੀ ਹੈ। ਇਸ ਮੌਕੇ 'ਤੇ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ...
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸੋਚੀ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੈਰ ਰਸਮੀ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਲੋਕ ਮੰਚ

ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ?

ਭਾਰਤ ਉਨ੍ਹਾਂ ਦੇਸ਼ਾਂ ਵਿਚ ਮੋਹਰੀ ਹੈ, ਜਿਨ੍ਹਾਂ ਦੀਆਂ ਸੜਕਾਂ 'ਤੇ ਜੰਗਲ ਰਾਜ ਚਲਦਾ ਹੈ। 'ਸੜਕ ਹਾਦਸੇ 'ਚ 4 ਮੌਤਾਂ', 'ਇਕੋ ਪਰਿਵਾਰ ਦੇ 6 ਜੀਅ ਸੜਕ ਹਾਦਸੇ ਵਿਚ ਹਲਾਕ', ਮੀਡੀਆ ਵਿਚ ਅਜਿਹੀਆਂ ਸੁਰਖੀਆਂ ਅਕਸਰ ਹੁੰਦੀਆਂ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ, ਜਿਸ ...

ਪੂਰੀ ਖ਼ਬਰ »

ਰੁੱਤ ਮਾਪਿਆਂ ਨੂੰ ਠੱਗਣ ਦੀ ਆਈ

ਮਾਰਚ ਮਹੀਨਾ ਜਿੱਥੇ ਵਿੱਤੀ ਵਰ੍ਹਾ ਸਮਾਪਤ ਹੋਣ ਦਾ ਮਹੀਨਾ ਹੋਣ ਕਾਰਨ ਵਿੱਤੀ ਲੈਣ-ਦੇਣ ਦੀ ਗਹਿਮਾ-ਮਹਿਮੀ ਭਰਪੂਰ ਹੁੰਦਾ ਹੈ, ਉੱਥੇ ਇਸ ਮਹੀਨੇ ਵਿਚ ਹੀ ਵਿੱਦਿਅਕ ਵਰ੍ਹਾ ਸਮਾਪਤ ਹੁੰਦਾ ਹੈ ਅਤੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ। ਇਨ੍ਹਾਂ ਮਹੀਨਿਆਂ ...

ਪੂਰੀ ਖ਼ਬਰ »

ਆਓ ਰਿਸ਼ਤਿਆਂ ਨੂੰ ਗੰਢੀਏ

ਰਿਸ਼ਤੇ-ਨਾਤੇ ਕੀ ਹਨ? ਖੂਨ ਦੇ ਰਿਸ਼ਤੇ ਜਾਂ ਸਮਾਜਿਕ ਰਿਸ਼ਤੇ, ਪਰ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਬਣ ਜਾਂਦਾ ਹੈ ਤੇ ਫਿਰ ਇਹ ਰਿਸ਼ਤਾ ਕੋਈ ਨਾ ਕੋਈ ਨਾਂਅ ਵੀ ਲੈ ਲੈਂਦਾ ਹੈ, ਜਿਸ ਦੇ ਵਜੋਂ ਇਕ ਰਿਸ਼ਤੇ ਦੀ ਪਹਿਚਾਣ ਬਣਦੀ ਹੈ। ਬਿਨਾਂ ਰਿਸ਼ਤਿਆਂ ਦੇ ਚਾਹੇ ਆਪਣੇ ਹੋਣ ਜਾਂ ਪਰਾਏ, ਅਸੀਂ ਨਹੀਂ ਰਹਿ ਸਕਦੇ। ਰਿਸ਼ਤਿਆਂ ਵਿਚ ਆਪਣਾਪਨ ਕਿਸੇ ਲਈ ਕੁਝ ਕਰਨ ਦੀ ਚਾਹਤ, ਕਿਸੇ ਆਪਣੇ ਲਈ ਦੁਆਵਾਂ, ਉਸ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣਾ ਹੈ। ਉਹੀ ਰਿਸ਼ਤੇ, ਜਿਸ ਵਿਚ ਅਸੀਂ ਸਭ ਵਿਚਰਦੇ ਹਾਂ, ਉਹ ਕਈ ਵਾਰ ਬਿਨਾਂ ਵਜ੍ਹਾ ਤੋਂ ਕਈ ਵਾਰ ਤਰੇੜੇ ਜਾਂਦੇ ਹਨ ਪਰ ਦੁੱਖ ਦੋਵਾਂ ਧਿਰਾਂ ਨੂੰ ਹੁੰਦਾ ਹੈ। ਪਰ ਕਿਉਂ ਤਰੇੜਾਂ ਵਧਦੀਆਂ ਜਾ ਰਹੀਆਂ ਹਨ? ਕੀ ਕਾਰਨ ਹਨ ਜ਼ਿੰਦਗੀ? ਜ਼ਿੰਦਗੀ ਬਹੁਤ ਛੋਟੀ ਹੈ। ਜਿਉਂਦਿਆਂ ਢਾਂਗਾ ਮੋਇਆਂ ਵਾਂਗਾ ਵਾਲਾ ਹਿਸਾਬ ਨਹੀਂ ਹੋਣਾ ਚਾਹੀਦਾ। ਜੇ ਸਤਿਕਾਰ, ਇਤਫਾਕ ਰੱਖਣਾ ਹੈ ਤਾਂ ਜਿਉਂਦਿਆਂ ਮਰਨ ਤੋਂ ਬਾਅਦ ਕਿਸੇ ਦੇ ਸਿਰਹਾਣੇ ਰੋਣ ਦਾ ਕੋਈ ਫਾਇਦਾ ਨਹੀਂ। ਜੇ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਜਿਉਂਦਿਆਂ ਆਈਏ। ਅਜਿਹਾ ਕੰਮ ਕਰਕੇ ਜਾਈਏ ਕਿ ਕੋਈ ਸਾਡੇ ਮਰਨ ਤੋਂ ਬਾਅਦ ਦਿਲੋਂ ਰੋਵੇ। ਜਿਥੇ ਕਿਤੇ ਰਿਸ਼ਤਿਆਂ ਵਿਚ ਤਰੇੜ, ਉਥੇ ਆਪ ਹੀ ਰਫੂ ਕਰ ਲਈਏ, ਕਿਉਂਕਿ ਪਰਮਾਤਮਾ ਤਾਂ ਸਾਡੇ ਚੰਗੇ ਗੁਣ ਦੇਖ ਰਿਹਾ ਹੈ, ਕੋਈ ਤਾਂ ਸੰਪੂਰਨ ਨਹੀਂ, ਕੋਈ ਨਾ ਕੋਈ ਕਮੀ ਹੈ। ਪਰ ਰਿਸ਼ਤਿਆਂ ਵਿਚ ਤਰੇੜ ਪਵੇ, ਇਹੋ ਜਿਹਾ ਕੰਮ ਹੀ ਨਹੀਂ ਕਰਨਾ ਚਾਹੀਦਾ ਪਰ ਮੈਂ ਹੀ ਸਿਆਣਾ, ਮੈਂ ਹੀ ਸਿਆਣੀ ਦੇ ਧਾਰਨੀ ਵੀ ਨਹੀਂ ਹੋਣਾ ਚਾਹੀਦਾ। ਸਭ ਦੀ ਗੱਲ ਸੁਣਨੀ ਚਾਹੀਦੀ ਹੈ। ਸਭ ਦਾ ਹੱਕ ਬਰਾਬਰ ਹੁੰਦਾ ਤੇ ਰਹਿਣਾ ਵੀ ਚਾਹੀਦਾ ਹੈ।
ਜਿਸ ਤਰ੍ਹਾਂ ਦੀ ਆਵਾਜ਼ ਅਸੀਂ ਖੂਹ ਵਿਚ ਦੇਵਾਂਗੇ, ਉਵੇਂ ਦੀ ਹੀ ਵਾਪਸ ਆਵੇਗੀ। ਸਾਨੂੰ ਕਿਸੇ ਨੂੰ ਕੋਈ ਵੀ ਹੱਕ ਨਹੀਂ ਕਿ ਅਸੀਂ ਆਪਣੀ ਹੈਂਕੜ ਨਾਲ ਦੂਜਿਆਂ ਦੀਆਂ ਖੁਸ਼ੀਆਂ ਨੂੰ ਖਤਮ ਕਰੀਏ। ਜਿਥੇ ਚਾਰ ਭਾਂਡੇ ਹੁੰਦੇ ਹਨ, ਉਹ ਖੜਕਦੇ ਹੀ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਰੱਖਣਾ ਹੀ ਵੱਡੇ ਸਿਆਣਿਆਂ ਦਾ ਕੰਮ ਹੈ। ਜੇ ਰਿਸ਼ਤਿਆਂ ਵਿਚ ਤੂੰ-ਤੂੰ, ਮੈਂ-ਮੈਂ, ਈਰਖਾ, ਦਿਖਾਵਾਪਨ ਖਤਮ ਹੋ ਜਾਵੇ ਤਾਂ ਜ਼ਿੰਦਗੀ ਖੂਬਸੂਰਤ ਰੰਗਾਂ ਨਾਲ ਭਰ ਜਾਵੇਗੀ। ਆਪ ਵੀ ਜਿਉਣ ਦਾ ਮਜ਼ਾ ਆਵੇਗਾ ਤੇ ਦੂਜਿਆਂ ਨੂੰ ਵੀ ਖੁਸ਼ੀ ਮਿਲੇਗੀ। ਕਦੇ ਇਹ ਨਾ ਆਖੋ ਕਿ ਆਪਣਿਆਂ ਨਾਲੋਂ ਪਰਾਏ ਚੰਗੇ, ਕਿਉਂਕਿ ਪਰਾਇਆਂ ਦੇ ਵੀ ਅੱਗੇ ਆਪਣੇ ਹੁੰਦੇ ਹਨ। ਆਪਣਿਆਂ ਨੂੰ ਆਪਣੇ ਤੇ ਪਰਾਇਆਂ ਨੂੰ ਵੀ ਆਪਣੇ ਸਮਝੀਏ।

-ਵਿਗਿਆਨ ਅਧਿਆਪਕਾ, 49, ਨਿਊ ਦਿਓਲ ਨਗਰ, ਜਲੰਧਰ।


ਖ਼ਬਰ ਸ਼ੇਅਰ ਕਰੋ

ਖ਼ੌਫ ਅਤੇ ਸਹਿਮ ਨਾਲ ਭਰੀ ਹੈ ਅਜੋਕੀ ਜ਼ਿੰਦਗੀ

ਅਜੋਕੇ ਮਨੁੱਖ ਅਤੇ ਮਨੁੱਖ ਦੇ ਅੰਦਰ ਦਾ ਵਿਸ਼ਲੇਸ਼ਣ ਕੀਤਿਆਂ ਇਹ ਸਾਫ਼ ਸਾਹਮਣੇ ਆਉਂਦਾ ਹੈ ਕਿ ਉਸ ਦੀ ਜ਼ਿੰਦਗੀ ਖ਼ੌਫ ਅਤੇ ਸਹਿਮ ਨਾਲ ਭਰੀ ਹੋਈ ਹੈ, ਉਹ ਡਰ ਵਿਚ ਜੀਅ ਰਿਹਾ ਹੈ। ਉਹ ਆਪਣੇ ਜੀਵਨ ਦੇ ਹਰ ਕਦਮ ਨੂੰ ਹੁਣ ਵਿਸ਼ਵਾਸ ਨਾਲ ਨਹੀਂ, ਡਰ ਨਾਲ ਚੁੱਕਦਾ ਹੈ। ਸਮਾਜਿਕ ...

ਪੂਰੀ ਖ਼ਬਰ »

ਮੋਬਾਈਲ ਫੋਨ ਅਤੇ ਅਸੀਂ

ਮੋਬਾਈਲ ਕ੍ਰਾਂਤੀ ਨੇ ਸਾਰੀ ਦੁਨੀਆ ਨੂੰ ਇਕ ਮਾਲਾ ਦੇ ਮਣਕੇ ਵਿਚ ਪਰੋ ਕੇ ਰੱਖ ਦਿੱਤਾ ਹੈ। ਮੋਬਾਈਲ ਫੋਨਾਂ ਦੀ ਆਮਦ ਨਾਲ ਸੱਚਮੁੱਚ ਹੀ ਪੂਰਾ ਵਿਸ਼ਵ ਸਾਡੀ ਮੁੱਠੀ ਵਿਚ ਹੋ ਗਿਆ ਹੈ ਅਤੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਮਿੰਟਾਂ-ਸਕਿੰਟਾਂ ਵਿਚ ਦੂਜੇ ਤੱਕ ਪਹੁੰਚਾ ...

ਪੂਰੀ ਖ਼ਬਰ »

ਤੇਜ਼ਾਬੀ ਹਮਲੇ ਸਜ਼ਾਵਾਂ ਹੋਣ 'ਤੇ ਵੀ ਜਾਰੀ

ਪਿਛਲੇ ਸਮੇਂ ਵਿਚ ਭਾਰਤ 'ਚ ਤੇਜ਼ਾਬੀ ਹਮਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਤੇ ਸਾਡੇ ਪੰਜਾਬ ਵਿਚ ਵੀ ਤੇਜ਼ਾਬੀ ਹਮਲਿਆਂ ਕਾਰਨ ਕਈ ਅਬਲਾਵਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਤੇ ਉਹ ਸੰਤਾਪ ਭੋਗ ਰਹੀਆਂ ਹਨ। ਨਿੱਕੀ-ਨਿੱਕੀ ਗੱਲ 'ਤੇ ਵਧੇ ਮਾਮਲੇ ਤੇ ਖਾਸ ਕਰ ...

ਪੂਰੀ ਖ਼ਬਰ »

ਜੇਲ੍ਹਾਂ ਦੀ ਨਹੀਂ ਲਾਇਬ੍ਰੇਰੀਆਂ ਦੀ ਲੋੜ ਹੈ

ਤਕਨੀਕ ਦੀ ਤੇਜ਼ ਰਫਤਾਰ ਨੇ ਮਨੁੱਖ ਤੋਂ ਮਨੁੱਖ ਨੂੰ ਦੂਰ ਕਰ ਦਿੱਤਾ ਹੈ, ਤਕਨਾਲੋਜੀ ਅਤੇ ਪੱਛਮੀ ਸੱਭਿਆਚਾਰ ਨੇ ਸਾਡੇ ਜੀਵਨ 'ਤੇ ਕਾਫੀ ਪ੍ਰਭਾਵ ਪਾਇਆ ਹੈ, ਜਿਸ ਨਾਲ ਅਸੀਂ ਸਾਹਿਤ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਵਿਸਾਰ ਰਹੇ ਹਾਂ, ਲਾਇਬ੍ਰੇਰੀਆਂ ਅੰਦਰ ਪਾਠਕਾਂ ...

ਪੂਰੀ ਖ਼ਬਰ »

ਅੱਜ ਵੀ ਖ਼ਤਮ ਨਹੀਂ ਹੋ ਸਕੀ ਦਾਜ-ਪ੍ਰਥਾ

ਦੇਸ਼ ਦੀ, ਸਮਾਜ ਦੀ ਤਰੱਕੀ ਦੇ ਨਾਲ-ਨਾਲ ਸਾਡੇ ਸਮਾਜ ਦਾ ਕਾਫ਼ੀ ਹਿੱਸਾ ਵਿੱਤੀ ਤੌਰ 'ਤੇ ਮਜ਼ਬੂਤ ਹੈ, ਜੋ ਕਿ ਰੋਟੀ, ਕੱਪੜਾ, ਮਕਾਨ ਦੇ ਨਾਲ-ਨਾਲ ਜ਼ਿੰਦਗੀ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ, ਪਰ ਅਫਸੋਸ ਦੀ ਗੱਲ ਹੈ ਕਿ ਪੁਰਾਣੇ ਸਮੇਂ ਤੋਂ ਚੱਲ ...

ਪੂਰੀ ਖ਼ਬਰ »

ਪ੍ਰੈਸ਼ਰ ਹਾਰਨਾਂ, ਹੂਟਰਾਂ 'ਤੇ ਸਖ਼ਤੀ ਨਾਲ ਪਾਬੰਦੀ ਦੀ ਲੋੜ

ਅੱਜਕਲ੍ਹ ਦੌੜ-ਭੱਜ ਦੀ ਜ਼ਿੰਦਗੀ ਨੇ ਮਨੁੱਖ ਨੂੰ ਮਸ਼ੀਨਰੀ ਬਣਾ ਦਿੱਤਾ ਹੈ। ਵਕਤ ਅਤੇ ਸਮੇਂ ਦੀਆਂ ਬੰਦਸ਼ਾਂ 'ਚ ਵਲੇਟਿਆ ਮਨੁੱਖ ਆਰਥਿਕ ਤੌਰ 'ਤੇ ਤਾਂ ਭਾਵੇਂ ਕਾਮਯਾਬ ਹੋਇਆ ਹੋਵੇਗਾ ਪਰ ਮਾਨਸਿਕ ਇਕਾਗਰਤਾ ਤੋਂ ਬੇਚੈਨ ਮਹਿਸੂਸ ਕਰ ਰਿਹਾ ਹੈ। ਅਜਿਹੇ ਕਿਹੜੇ ਕਾਰਨ ਹੋ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX