ਤਾਜਾ ਖ਼ਬਰਾਂ


ਪਾਕਿਸਤਾਨ ਦੀ ਗੋਲੀਬਾਰੀ 'ਚ ਤਿੰਨ ਹੋਰ ਜ਼ਖ਼ਮੀ
. . .  12 minutes ago
ਜੰਮੂ, 22 ਮਈ- ਪਾਕਿਸਤਾਨ ਵਲੋਂ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਅਤੇ ਸਰਹੱਦੀ ਚੌਕੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ 'ਚ ਕਈ ਲੋਕ ਜ਼ਖ਼ਮੀ ਹੋਏ ਹਨ। ਮੰਗਲਵਾਰ ਨੂੰ ਪਾਕਿਸਤਾਨ ਵਲੋਂ ਕੀਤੀ...
ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਸਰਕਾਰ ਕਰ ਸਕਦੀ ਹੈ ਐਲਾਨ
. . .  15 minutes ago
ਨਵੀਂ ਦਿੱਲੀ, 22 ਮਈ - ਮੀਡੀਆ ਰਿਪੋਰਟਾਂ ਮੁਤਾਬਿਕ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਇਸ ਲਈ ਤੇਲ ਕੰਪਨੀਆਂ ਨਾਲ ਮਿਲ ਕੇ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਿਕ ਇਸ ਸਬੰਧ 'ਚ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ...
ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ 'ਚ 14 ਪੁਲਿਸ ਅਧਿਕਾਰੀਆਂ ਦੀ ਮੌਤ
. . .  33 minutes ago
ਕਾਬੁਲ, 22 ਮਈ- ਅਫਗਾਨਿਸਤਾਨ ਦੇ ਪੂਰਬੀ ਗਜਨੀ ਸੂਬੇ 'ਚ ਤਾਲਿਬਾਨ ਦੇ ਹਮਲਿਆਂ 'ਚ ਘੱਟੋ-ਘੱਟ 14 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਿ ਯਕ ਜ਼ਿਲ੍ਹੇ 'ਚ ਹੋਏ ਹਮਲੇ 'ਚ ਪੁਲਿਸ ਮੁਖੀ ਅਤੇ ਰਿਜ਼ਰਵ ਪੁਲਿਸ ਕਮਾਂਡਰ...
ਅਣਪਛਾਤਿਆਂ ਵੱਲੋਂ ਬਜ਼ੁਰਗ ਦੀ ਹੱਤਿਆ
. . .  47 minutes ago
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ) - ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਪੰਡੋਰੀ ਬੀਬੀ ਵਿਖੇ ਪਸ਼ੂਆਂ ਦੀ ਹਵੇਲੀ ਚ ਸੁੱਤੇ ਪਏ ਬਜ਼ੁਰਗ ਪ੍ਰੀਤਮ ਸਿੰਘ (62) ਪੁੱਤਰ ਚੈਨ ਸਿੰਘ ਦੇ ਸਿਰ ਤੇ ਰਾੜ ਮਾਰ ਕੇ ਹੱਤਿਆ ਕਰਕੇ ਉਸ...
ਨਵਜੋਤ ਸਿੱਧੂ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  53 minutes ago
ਸਰਜੀਕਲ ਸਟ੍ਰਾਈਕ ਮਗਰੋਂ ਐਲ.ਓ.ਸੀ ਲੰਘੇ ਜਵਾਨ ਨੇ ਮੰਗੀ ਸੇਵਾ ਮੁਕਤੀ
. . .  about 1 hour ago
ਪੁਣੇ, 22 ਮਈ - 2016 'ਚ ਸਰਜੀਕਲ ਸਟ੍ਰਾਈਕ ਮਗਰੋਂ ਅਨਜਾਣੇ 'ਚ ਐਲ.ਓ.ਸੀ. ਪਾਰ ਕਰਕੇ ਪਾਕਿਸਤਾਨ ਪਹੁੰਚੇ ਤੇ ਉੱਥੇ 4 ਮਹੀਨੇ ਹਿਰਾਸਤ ਵਿਚ ਰਹਿਣ ਮਗਰੋਂ ਵਾਪਸ ਪਰਤੇ ਚੰਦੂ ਬਾਬੂ ਲਾਲ ਚਵਾਨ ਨੇ ਵਕਤ ਤੋਂ ਪਹਿਲਾ ਹੀ ਸੇਵਾਮੁਕਤੀ ਦੀ ਮੰਗ ਕੀਤੀ ਹੈ। ਕਿਰਕੀ ਸਥਿਤ...
ਕਾਂਗਰਸ ਤੋਂ ਹੋਵੇਗਾ ਕਰਨਾਟਕ ਵਿਧਾਨ ਸਭਾ ਦਾ ਸਪੀਕਰ
. . .  about 1 hour ago
ਬੈਂਗਲੁਰੂ, 22 ਮਈ- ਕਰਨਾਟਕ ਵਿਧਾਨ ਸਭਾ ਦਾ ਸਪੀਕਰ ਕਾਂਗਰਸ ਤੋਂ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਰਾਰੀ ਮੁਤਾਬਕ ਸਪੀਕਰ ਦੇ ਨਾਂ ਦਾ ਐਲਾਨ ਅੱਜ ਸ਼ਾਮ ਨੂੰ ਹੋ ਸਕਦਾ ਹੈ...
ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ ਪਾਕਿਸਤਾਨ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 22 ਮਈ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਬੀ. ਐਸ. ਐਫ. ਦੇ ਇੱਕ ਸਮਾਰੋਹ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਦਾ ਕਾਫ਼ੀ ਔਖਾ...
ਕੇਰਲ 'ਚ ਦੋ ਹੋਰ ਲੋਕਾਂ ਦੀ ਨਿਪਾਹ ਵਾਇਰਸ ਦੇ ਚੱਲਦਿਆਂ ਮੌਤ
. . .  8 minutes ago
ਕਾਲੀਕਟ, 22 ਮਈ- ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ 'ਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਨਿਪਾਹ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਦੋਹਾਂ ਮਰੀਜ਼ਾਂ ਦੀ ਇਲਾਜ ਹਸਪਤਾਲ 'ਚ ਇੱਕ ਵੱਖਰੇ...
ਦੇਸ਼ 'ਚ ਸਿਆਸੀ ਮਾਹੌਲ ਅਸ਼ਾਂਤ, ਚੋਣਾਂ ਤੋਂ ਪਹਿਲਾ ਕਰੋ ਪ੍ਰਾਰਥਨਾਵਾਂ - ਆਰਕਬਿਸ਼ਪ
. . .  about 1 hour ago
ਨਵੀਂ ਦਿੱਲੀ, 22 ਮਈ - ਦਿੱਲੀ ਦੇ ਆਰਕਬਿਸ਼ਪ ਨੇ ਇਕ ਖ਼ਤ ਲਿਖ ਕੇ ਸਿਆਸੀ ਵਿਵਾਦ ਖੜਾ ਕਰ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਅਸ਼ਾਂਤ ਸਿਆਸੀ ਵਾਤਾਵਰਨ ਦਾ ਜ਼ਿਕਰ ਕੀਤਾ ਹੈ। ਖ਼ਤ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਦੇਸ਼ ਦੇ ਲੋਕਤੰਤਰ ਤੇ ਧਰਮ-ਨਿਰਪੇਖਤਾ ਨੂੰ ਖ਼ਤਰਾ ਹੈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਖੇਡ ਸੰਸਾਰ

ਇੰਗਲੈਂਡ 'ਚ ਹੋਣਗੀਆਂ ਰਾਸ਼ਟਰਮੰਡਲ ਖੇਡਾਂ 2022

ਗੋਲਡ ਕੋਸਟ- ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਵਿਚ ਅੱਜ 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਹੋ ਗਈ | ਇਸ ਮੌਕੇ ਦੱਸਿਆ ਗਿਆ ਕਿ 22ਵੀਆਂ ਰਾਸ਼ਟਰਮੰਡਲ ਖੇਡਾਂ ਸਾਲ 2022 ਵਿਚ 27 ਜੁਲਾਈ ਤੋਂ 7 ਅਗਸਤ ਤੱਕ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਕਰਵਾਈਆਂ ਜਾਣਗੀਆਂ ਤੇ ...

ਪੂਰੀ ਖ਼ਬਰ »

ਭਾਰਤ ਵਲੋਂ ਰਾਸ਼ਟਰਮੰਡਲ ਖੇਡਾਂ 'ਚ ਜਿੱਤੇ ਤਗਮਿਆਂ 'ਤੇ ਇਕ ਨਜ਼ਰ

ਜਲੰਧਰ, 15 ਅਪ੍ਰੈਲ (ਜਤਿੰਦਰ ਸਾਬੀ)- ਗੋਲਡ ਕੋਸਟ 'ਚ 4 ਤੋਂ 15 ਅਪ੍ਰੈਲ ਤੱਕ ਕਰਵਾਈਆਂ ਗਈਆਂ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਭਾਰਤੀ ਖਿਡਾਰੀਆਂ ਨੇ 26 ਸੋਨ, 20 ਤੇ 20 ਕਾਂਸੀ ਸਮੇਤ ਕੁੱਲ 66 ਤਗਮੇ ਜਿੱਤੇ | ਆਸਟ੍ਰੇਲੀਆ ਨੇ 80 ਸੋਨ, 59 ਚਾਂਦੀ, 59 ਕਾਂਸੀ ਤੇ ਕੁੱਲ 198 ਤਗਮੇ ਜਿੱਤ ਕੇ ਪਹਿਲਾ ਤੇ ਇੰਗਲੈਡ ਨੇ 45 ਸੋਨ, 45 ਚਾਂਦੀ, 46 ਕਾਂਸੀ ਤੇ ਕੁੱਲ 136 ਕੁੱਲ ਤਗਮੇ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ | 2014 'ਚ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ 15 ਸੋਨ ਤਗਮਿਆਂ ਸਮੇਤ ਕੁੱਲ 64 ਤਗਮੇ ਜਿੱਤੇ ਸਨ ਤੇ 2010 ਦੀਆਂ ਨਵੀ ਦਿੱਲੀ ਵਿਖੇ ਕਰਵਾਈਆਂ ਗਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ 38 ਸੋਨ, 27 ਚਾਂਦੀ, 36 ਕਾਂਸੀ ਤੇ ਕੁੱਲ 101 ਤਗਮੇ ਤੇ 2002 ਦੀਆਂ ਮਾਨਚੈਸਟਰ ਵਿਖੇ ਕਰਵਾਈਆਂ ਗਈਆਂ ਖੇਡਾਂ 'ਚ 30 ਸੋਨ, 22 ਚਾਂਦੀ, 17 ਕਾਂਸੀ ਤੇ ਕੁੱਲ 69 ਤਗਮੇ ਜਿੱਤੇ ਸਨ |
ਭਾਰਤ ਨੇ ਅਥਲੈਟਿਕਸ 'ਚ 3, ਬੈਡਮਿੰਟਨ 'ਚ 6, ਮੁੱਕੇਬਾਜੀ 'ਚ 9, ਪੈਰਾ ਸਪੋਰਟਸ ਪਾਵਰਲਿਫਟਿੰਗ 'ਚ 1, ਨਿਸ਼ਾਨੇਬਾਜ਼ੀ 'ਚ 16, ਸਕੁਐਸ਼ 'ਚ 2, ਟੇਬਲ ਟੈਨਿਸ 'ਚ 8, ਵੇਟਲਿਫਟਿੰਗ 'ਚ 9, ਕੁਸ਼ਤੀ 'ਚ 12 ਤਗਮੇ ਹਾਸਲ ਕੀਤੇ ਤੇ ਭਾਰਤ ਨੇ ਇਨ੍ਹਾਂ ਖੇਡਾਂ ਦੇ ਵਿਚ 218 ਖਿਡਾਰੀਆਂ (103 ਮਹਿਲਾ ਤੇ 115 ਮਰਦ ਖਿਡਾਰੀਆਂ ਨੂੰ ਮੈਦਾਨ ਦੇ ਵਿਚ ਉਤਾਰਿਆ ਸੀ ਤੇ ਇਹ ਮਾਣਮੱਤੀ ਪ੍ਰਾਪਤੀ ਕਰਕੇ ਦੇਸ਼ ਦਾ ਝੰਡਾ ਬੁਲੰਦ ਕੀਤਾ | ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਦੇ ਵਿਚ ਭਾਰਤ ਨੇ ਹੁਣ ਤੱਕ 155 ਸੋਨ, 155 ਚਾਂਦੀ, 128 ਕਾਂਸੀ ਤੇ ਕੁੱਲ 438 ਤਗਮੇ ਜਿੱਤੇ ਸਨ ਤੇ ਇਸ ਵਾਰੀ 66 ਤਗਮੇ ਜਿੱਤਕੇ ਹੁਣ ਕੁੱਲ ਗਿਣਤੀ 494 ਤਗਮੇ ਹੋ ਗਈ ਤੇ ਇਸ ਵਾਰੀ ਵੀ ਭਾਰਤ ਦੇ ਖਿਡਾਰੀ ਰਾਸ਼ਟਰਮੰਡਲ ਖੇਡਾਂ ਦੇ ਵਿਚ 500 ਤਗਮਿਆਂ ਦਾ ਆਂਕੜਾ ਪਾਰ ਕਰਨ ਦੇ ਵਿਚ ਅਸਫਲ ਰਹੇ ਹਨ, ਪਰ ਫਿਰ ਵੀ ਭਾਰਤੀ ਖਿਡਾਰੀਆਂ ਨੇ ਚੰਗੀ ਕਾਰਗੁਜਾਰੀ ਕੀਤੀ ਹੈ ਤੇ ਪਿਛਲੀਆਂ ਖੇਡਾਂ ਤੋਂ ਵੱਧ ਸੋਨ ਤੇ ਕੁੱਲ ਤਗਮੇ ਜਿੱਤੇ ਹਨ |
ਅਥਲੈਟਿਕਸ- ਅਥਲੈਟਿਕਸ 'ਚ ਭਾਰਤ ਨੇ 28 ਮੈਂਬਰੀ ਦਲ (12 ਮਹਿਲਾ ਤੇ 16 ਮਰਦਾਂ ) ਨੂੰ ਗੋਲਡ ਕੋਸਟ ਦੇ ਖੇਡ ਮੈਦਾਨ ਵਿਚ ਉਤਾਰਿਆ ਸੀ ਤੇ ਭਾਰਤ ਨੇ ਨੀਰਜ ਚੋਪੜਾ ਨੇ ਸੋਨ ਤਗਮਾ ਜੈਵਲਿਨ ਥ੍ਰੇਅ 'ਚ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਤੇ ਸੀਮਾ ਪੂਨੀਆ ਨੇ ਚਾਂਦੀ ਤੇ ਨਵਜੀਤ ਕੌਰ ਢਿੱਲੋਂ ਨੇ ਡਿਸਕਸ ਥ੍ਰੋਅ 'ਚ ਵੀ ਕਾਂਸੀ ਦੇ ਤਗਮੇ ਜਿੱਤ ਕੇ ਦੋਹਰੀ ਸਫ਼ਲਤਾ ਹਾਸਲ ਕੀਤੀ |
ਬੈਡਮਿੰਟਨ- ਬੈਡਮਿੰਟਨ 'ਚ ਭਾਰਤ ਨੇ 10 ਖਿਡਾਰੀਆਂ ਨੂੰ (5 ਮਹਿਲਾ ਤੇ 5 ਪੁਰਸ਼ਾਂ ) ਨੂੰ ਮੈਦਾਨ 'ਚ ਭੇਜਿਆ ਸੀ ਤੇ ਭਾਰਤ ਦੀ ਸਾਇਨਾ ਨੇਹਵਾਲ ਨੇ ਮਹਿਲਾ ਸਿੰਗਲ ਵਰਗ 'ਚ ਸੋਨ ਤਗਮਾ, ਮਿਕਸਡ ਡਬਲਜ਼ 'ਚ ਟੀਮ ਨੇ ਸੋਨ ਤਗਮਾ, ਤਿੰਨ ਚਾਂਦੀ ਦੇ ਤਗਮੇ ਵੀ ਭਾਰਤ ਨੂੰ ਮਿਲੇ | ਮਰਦਾਂ ਦੇ ਡਬਲਜ਼ ਵਰਗ 'ਚ ਸਤਾਵਿਕ ਰੰਕੀਰੈਡੀ ਤੇ ਚਿਰਾਗ ਸ਼ੈਟੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਤੇ ਐਨ.ਸਿੱਕੀ ਰੈਡੀ ਤੇ ਅਸ਼ਨਵੀ ਪੋਨੱਪਾ ਦੀ ਜੋੜੀ ਨੇ ਮਹਿਲਾ ਡਬਲਜ਼ ਮੁਕਾਬਲੇ 'ਚ ਕਾਂਸੀ ਦਾ ਤਗਮਾ ਹਾਸਲ ਕੀਤਾ |
ਮੁੱਕੇਬਾਜ਼ੀ- ਮੁੱਕੇਬਾਜ਼ੀ 'ਚ ਭਾਰਤ ਨੇ 12 ਖਿਡਾਰੀ (4 ਮਹਿਲਾ ਤੇ 8 ਮਰਦ) ਭੇਜੇ ਸਨ ਤੇ 3 ਸੋਨ, 3 ਚਾਂਦੀ, 3 ਕਾਂਸੀ ਤੇ ਤਗਮੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ | ਗੌਰਵ ਸੋਲੰਕੀ ਨੇ 52 ਕਿੱਲੋ 'ਚ ਸੋਨ, ਵਿਕਾਸ ਕਿ੍ਸ਼ਨ ਨੇ 75 'ਚ ਸੋਨ ਤੇ ਮੈਰੀ ਕਾਮ ਨੇ 45-48 ਕਿੱਲੋ ਭਾਰ ਵਰਗ 'ਚ ਸੋਨ ਤਗਮਾ ਹਾਸਲ ਕੀਤਾ | ਸਤੀਸ਼ ਕੁਮਾਰ ਨੇ 91 ਕਿੱਲੋ 'ਚ ਚਾਂਦੀ, ਅਮਿਤ ਨੇ 49 ਤੇ ਮਨੀਸ਼ ਕੋਸ਼ਿਕ ਨੇ 60 ਕਿੱਲੋ 'ਚ ਚਾਂਦੀ ਤੇ ਹੁਸਾਮੂਦੀਨ ਨੇ 56, ਮਨੋਜ ਕੁਮਾਰ ਨੇ 69 ਤੇ ਨਮਨ ਤਨਵਰ ਨੇ 91 ਕਿੱਲੋ ਭਾਰ ਵਰਗ 'ਚ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦੀ ਲਾਜ ਰੱਖੀ |
ਪੈਰਾਸਪੋਰਟਸ- ਪੈਰਾਸਪੋਰਟਸ 'ਚ ਭਾਰਤ ਨੇ 4 ਖਿਡਾਰੀ 1 ਮਹਿਲਾ ਤੇ 3 ਪੁਰਸ਼ ਭੇਜੇ ਸਨ ਤੇ ਭਾਰਤ ਦੇ ਸਚਿਨ ਚੌਧਰੀ ਨੇ ਪਾਵਰਲਿਫਟਿੰਗ 'ਚ ਕਾਂਸੀ ਦਾ ਤਗਮਾ ਹਾਸਲ ਕਰਕੇ ਦੇਸ਼ ਦਾ ਨਾਂਅ ਚਮਕਾਇਆ |
ਨਿਸ਼ਾਨੇਬਾਜ਼ੀ- ਨਿਸ਼ਾਨੇਬਾਜ਼ੀ 'ਚ ਭਾਰਤ ਨੇ 27 ਖਿਡਾਰੀ 12 ਮਹਿਲਾ ਤੇ 15 ਮਰਦਾਂ ਖਿਡਾਰੀਆਂ ਨੂੰ ਭੇਜਿਆ | ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 7 ਸੋਨ ਤਗਮਿਆਂ ਸਮੇਤ 16 ਤਗਮੇ ਜਿੱਤ ਕੇ ਵਾਹ-ਵਾਹ ਖੱਟੀ | ਜੀਤੂ ਰਾਏ ਨੇ 10 ਮੀਟਰ ਏਅਰ ਪਿਸਟਲ, ਅਨੀਸ਼ ਭਾਨਵਾਲ, ਸੰਜੀਵ ਰਾਜਪੂਤ ਤੇ ਮਨੂ ਭਾਕਰ ਨੇ ਸੋਨ ਤਗਮਾ ਹਾਸਲ ਕੀਤਾ | ਹੀਨਾ ਸਿੱਧੂ ਨੇ ਸੋਨ, ਤੇਜਸਵਨੀ ਸਾਵੰਤ ਨੇ ਸੋਨ ਤਗਮਾ, ਸ਼੍ਰੇਅਸੀ ਸਿੰਘ ਨੇ ਡਬਲ ਟ੍ਰੈਪ 'ਚੋਂ ਸੋਨ, ਹਿਨਾ ਸਿੱਧੂ ਨੇ ਚਾਂਦੀ, ਮਹੇਲੁ ਘੋਸ਼ ਨੇ ਚਾਂਦੀ, ਅੰਜੂਮ ਮੋਦਗਿਲ ਤੇ ਤਜਸਵਨੀ ਨੇ 50 ਮੀਟਰ 'ਚ ਸੋਨ ਤਗਮਾ, ਓਮ ਮਿਥਰਵਾਲ, ਰਵੀ ਕੁਮਾਰ, ਅੰਕੁਰ ਮਿੱਤਲ ਤੇ ਅਪੂਰਵੀ ਚੰਦੇਲਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ |
ਸਕੁਐਸ਼- ਸਕੁਐਸ਼ 'ਚ ਭਾਰਤ ਨੇ 6 ਖਿਡਾਰੀ 2 ਮਹਿਲਾ ਤੇ 4 ਮਰਦ ਭੇਜੇ ਸਨ ਤੇ ਮਹਿਲਾਵਾਂ ਦੀ ਡਬਲਜ਼ 'ਚ ਦੀਪਿਕਾ ਪੱਲੀਕਲ ਤੇ ਕਾਰਤਿਕ ਦੀ ਜੋੜੀ ਤੇ ਮਿਸ਼ਰਤ ਡਬਲਜ਼ 'ਚ ਦੀਪਿਕਾ ਤੇ ਸੌਰਵ ਘੋਸ਼ਾਲ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ |
ਟੇਬਲ ਟੈਨਿਸ- ਟੇਬਲ ਟੈਨਿਸ 'ਚ ਭਾਰਤ ਨੇ 12 ਖਿਡਾਰੀ 7 ਔਰਤਾਂ ਤੇ 5 ਮਰਦ ਖਿਡਾਰੀਆਂ ਨੂੰ ਭੇਜਿਆ ਸੀ ਤੇ ਇਸ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ | ਭਾਰਤ ਦੀ ਮਰਦਾਂ ਤੇ ਔਰਤਾਂ ਦੀ ਟੀਮ ਨੇ ਸੋਨ ਤਗਮੇ ਹਾਸਲ ਕੀਤੇ | ਮਰਦਾਂ ਦੇ ਡਬਲਜ਼ 'ਚ ਸ਼ਰਥ ਕਮਲ ਤੇ ਗਣਾਸੇਕਰਨ ਤੇ ਮਨਿਕ ਬੱਤਰਾ ਤੇ ਮੌਮਾ ਦਾਸ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ਇਸ 'ਚ ਭਾਰਤ ਨੂੰ 3 ਕਾਂਸੀ ਦਾ ਤਗਮੇ ਵੀ ਮਿਲੇ ਸ਼ਰਥ ਕਮਲ ਨੇ ਸਿੰਗਲ, ਹਰਮੀਤ ਦੇਸਾਈ ਤੇ ਸ਼ੰਕਰ ਸ਼ੈਟੀ ਤੇ ਗਣਾਸੇਕਰਨ ਤੇ ਮਨਿਕ ਬੱਤਰਾ ਦੀ ਜੋੜੀ ਨੇ ਕਾਂਸੀ ਦੇ ਤਗਮੇ 'ਤੇ ਕਬਜ਼ਾ ਕੀਤਾ |
ਭਾਰ ਤੋਲਣ- ਭਾਰ ਤੋਲਣ 'ਚ ਭਾਰਤ ਨੇ 16 ਖਿਡਾਰੀ 8 ਮਰਦ ਤੇ 8 ਔਰਤਾਂ ਨੂੰ ਭੇਜਿਆ ਤੇ ਭਾਰਤ ਦੇ ਸਤੀਸ਼ ਕੁਮਾਰ ਨੇ 77 ਕਿੱਲੋ, ਵੈਂਕਟ ਰਾਹੁਲ ਨੇ 85 ਕਿੱਲੋ, ਮੀਰਾਬਾਈ ਚਾਨੂ ਨੇ 48 ਕਿੱਲੋ, ਸੰਜੀਤਾ ਚਾਨੂ ਨੇ 53 ਕਿੱਲੋ ਤੇ ਪੂਨਮ ਯਾਦਵ ਨੇ 69 ਕਿੱਲੋ ਭਾਰ ਵਰਗ 'ਚ ਸੋਨ ਤਗਮੇ ਹਾਸਲ ਕੀਤੇ | ਪ੍ਰਦੀਪ ਨੇ 105 ਕਿੱਲੋ, ਗੁਰੂਰਾਜਾ ਨੇ 56 ਕਿੱਲੋ ਨੇ ਚਾਂਦੀ ਤੇ ਦੀਪਕ ਲਾਠੇਰ ਨੇ 69 ਕਿੱਲੋ ਤੇ ਵਿਕਾਸ ਠਾਕੁਰ ਨੇ 94 ਕਿੱਲੋ ਭਾਰ ਵਰਗ 'ਚ ਕਾਂਸੀ ਦਾ ਤਗਮਾ ਹਾਸਲ ਕੀਤਾ |
ਕੁਸ਼ਤੀ- ਕੁਸ਼ਤੀ 'ਚ ਭਾਰਤ ਨੇ 12 ਖਿਡਾਰੀ 6 ਮਹਿਲਾ ਤੇ 6 ਮਰਦ ਪਹਿਲਵਾਨਾਂ ਨੂੰ ਗੋਲਡ ਕੋਸਟ ਭੇਜਿਆ ਸੀ ਤੇ ਭਾਰਤ ਨੇ 5 ਸੋਨ ਤਗਮੇ ਸਮੇਤ ਕੁੱਲ 12 ਤਗਮੇ ਜਿੱਤ ਕੇ ਭਾਰਤ ਦੀ ਲਾਜ ਰੱਖੀ | ਸੁਮਿਤ ਮਲਿਕ ਨੇ 125 ਕਿੱਲੋ 'ਚ, ਰਾਹੁਲ ਅਵਾਰੇ ਨੇ 57 ਕਿੱਲੋ, ਬਜਰੰਗ ਪੂਨੀਆ ਨੇ 65 ਕਿੱਲੋ ਤੇ ਸੁਸ਼ੀਲ ਕੁਮਾਰ ਨੇ 74 ਕਿੱਲੋ ਤੇ ਮਹਿਲਾਵਾਂ ਦੇ 50 ਕਿੱਲੋ ਭਾਰ ਵਰਗ 'ਚ ਵਿਨੇਸ਼ ਫੋਗਟ ਨੇ ਸੋਨ ਤਗਮੇ ਜਿੱਤੇ | ਮਰਦਾਂ ਦੇ 97 ਕਿੱਲੋ ਭਾਰ ਵਰਗ 'ਚ ਮੌਸਮ ਖੱਤਰੀ ਨੇ ਚਾਂਦੀ, ਬਬੀਤਾ ਫੌਗਟ ਨੂੰ 53 ਕਿੱਲੋ 'ਚ ਚਾਂਦੀ ਤੇ ਤਗਮੇ ਨਾਲ ਸਬਰ ਕਰਨਾ ਪਿਆ | ਸੋਮਵੀਰ ਨੇ 86 ਕਿੱਲੋ, ਸਾਕਸ਼ੀ ਮਲਿਕ ਨੇ 62 ਕਿੱਲੋ, ਦਿੱਵਿਆ ਕਾਕਰਨ ਨੇ 68 ਕਿੱਲੋ ਤੇ ਕਿਰਨ ਨੇ 76 ਕਿੱਲੋ ਭਾਰ ਵਰਗ 'ਚ ਕਾਂਸੀ ਦੇ ਤਗਮੇ ਫ੍ਰੀ-ਸਟਾਈਲ ਵਰਗ 'ਚ ਜਿੱਤੇ |


ਖ਼ਬਰ ਸ਼ੇਅਰ ਕਰੋ

ਸਾਤਵਿਕ ਤੇ ਚਿਰਾਗ ਨੂੰ ਚਾਂਦੀ ਦਾ ਤਗਮਾ

ਭਾਰਤੀ ਪੁਰਸ਼ ਜੋੜੀ ਸਾਤਵਿਕ ਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈਟੀ ਬੈਡਮਿੰਟਨ ਦੇ ਪੁਰਸ਼ ਡਬਲਜ਼ ਫਾਈਨਲ 'ਚ ਸੋਨ ਤਗਮਾ ਹਾਸਲ ਕਰਨ ਤੋਂ ਖੁੰਝ ਗਈ ਤੇ ਉਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ | ਹਾਲਾਂਕਿ ਇਸ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਸੋਨ ਤਗਮਾ ਜੇਤੂਆਂ ਨੂੰ ਦੇਵੇਗੀ ਡੇਢ ਕਰੋੜ ਦੀ ਰਾਸ਼ੀ

ਨਵੀਂ ਦਿੱਲੀ- ਇਨ੍ਹਾਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਕੁੱਲ 26 ਸੋਨ ਤਗਮੇ ਜਿੱਤੇ | ਇਨ੍ਹਾਂ ਖੇਡਾਂ 'ਚ ਹਰਿਆਣਾ ਦੇ ਖਿਡਾਰੀਆਂ ਨੇ ਕੁੱਲ 22 ਤਗਮੇ ਆਪਣੇ ਨਾਂਅ ਕੀਤੇ, ਜਿਨ੍ਹਾਂ 'ਚ 9 ਸੋਨ, 6 ਚਾਂਦੀ ਤੇ 7 ਕਾਂਸੀ ਦੇ ਤਗਮੇ ਹਨ | ਸੋਨ ਤਗਮੇ ਜਿੱਤਣ ਵਾਲੇ ਹਰਿਆਣਾ ਦੇ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ 9ਵਾਂ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ

ਨਿੱਕੇ ਘੁੰਮਣ, 15 ਅਪ੍ਰੈਲ (ਸਤਬੀਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਰੰਧਾਵਾ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਿਖੇ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ 9ਵਾਂ ਕਬੱਡੀ ਕੱਪ ਖ਼ਾਲਸਾ ਪੰਥ ਦੇ ਸਿਰਜਨਾ ...

ਪੂਰੀ ਖ਼ਬਰ »

ਕਿਦਾਂਬੀ ਸ੍ਰੀਕਾਂਤ ਨੂੰ ਚਾਂਦੀ ਨਾਲ ਕਰਨਾ ਪਿਆ ਸਬਰ

ਦੂਜੇ ਪਾਸੇ ਵਿਸ਼ਵ ਨੰਬਰ ਇਕ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ, ਉਸ ਨੂੰ ਮਲੇਸ਼ੀਆ ਦੇ ਦਿੱਗਜ਼ ਲੀ ਚੋਂਗ ਵੇਈ ਨੇ ਹਰਾ ਕੇ ਰਾਸ਼ਟਰਮੰਡਲ ਦਾ ਪੰਜਵਾਂ ਸੋਨ ਤਗਮਾ ਹਾਸਲ ਕੀਤਾ | ਇਸ ਤਰ੍ਹਾਂ ਭਾਰਤੀ ਖਿਡਾਰੀ ਨੂੰ ਚਾਂਦੀ ...

ਪੂਰੀ ਖ਼ਬਰ »

ਰਾਜਸਥਾਨ ਰਾਇਲਜ਼ ਦੀ ਬੈਂਗਲੌਰ 'ਤੇ 19 ਦੌੜਾਂ ਨਾਲ ਜਿੱਤ

ਬੈਂਗਲੁਰੂ, 15 ਅਪ੍ਰੈਲ (ਏਜੰਸੀ)- ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਅੱਜ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ 19 ਦੌੜਾਂ ਨਾਲ ਹਰਾ ਦਿੱਤਾ | ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ 217 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜਦਕਿ ...

ਪੂਰੀ ਖ਼ਬਰ »

ਮਨਿਕਾ-ਸਾਥਿਆਨ ਨੇ ਜਿੱਤਿਆ ਕਾਂਸੀ ਦਾ ਤਗਮਾ

ਭਾਰਤੀ ਮਿਕਸ ਡਬਲਜ਼ ਜੋੜੀ ਮਨਿਕਾ ਬੱਤਰਾ ਤੇ ਸਾਥਿਆਨ ਗਣਾਸ਼ੇਕਰਨ ਨੇ ਅੱਜ ਟੇਬਲ ਟੈਨਿਸ ਦੇ ਮਿਕਸ ਡਬਲਜ਼ ਮੁਕਾਬਲੇ 'ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਜੋ ਰਾਸ਼ਟਰਮੰਡਲ ਖੇਡਾਂ ਦੀ ਮਿਕਸ ਡਬਲਜ਼ ਜੋੜੀ ਵਲੋਂ ਜਿੱਤਿਆ ਪਹਿਲਾ ਤਗਮਾ ਹੈ | ਮਨਿਕਾ ਨੇ ਸਾਥਿਆਨ ਨੇ ...

ਪੂਰੀ ਖ਼ਬਰ »

ਸ਼ਰਥ ਦਾ ਕਾਂਸੀ ਦੇ ਤਗਮੇ 'ਤੇ ਕਬਜ਼ਾ

ਭਾਰਤ ਦੇ ਟੇਬਲ ਟੈਨਿਸ ਦੇ ਖਿਡਾਰੀ ਅਚੰਤਾ ਸ਼ਰਥ ਨੇ ਅੱਜ ਪੁਰਸ਼ਾਂ ਦੇ ਸਿੰਗਲ ਵਰਗ ਮੁਕਾਬਲੇ 'ਚ ਕਾਂਸੀ ਦੇ ਤਗਮੇ 'ਤੇ ਹੱਕ ਜਮਾਇਆ | ਸ਼ਰਥ ਨੇ ਕਾਂਸੀ ਦੇ ਤਗਮੇ ਲਈ ਹੋ ਰਹੇ ਮੁਕਾਬਲੇ 'ਚ ਇੰਗਲੈਂਡ ਦੇ ਸੈਮੂਅਲ ਵਾਕਰ ਨੂੰ ਮਾਤ ਦਿੱਤੀ | ਸ਼ਰਥ ਨੇ ਇਹ ਮੈਚ 4-1 (11-7, 11-9, 9-11, 11-6, ...

ਪੂਰੀ ਖ਼ਬਰ »

ਦੀਪਿਕਾ-ਜੋਸ਼ਨਾ ਸੋਨ ਤਗਮੇ ਤੋਂ ਖੁੰਝੀਆਂ

ਭਾਰਤੀ ਮਹਿਲਾ ਸਕੁਐਸ਼ ਜੋੜੀ ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਵੀ ਸਕੁਐਸ਼ ਮੁਕਾਬਲੇ ਦੇ ਫਾਈਨਲ 'ਚ ਸੋਨ ਤਗਮਾ ਹਾਸਲ ਨਹੀਂ ਕਰ ਸਕੀ ਤੇ ਉਨ੍ਹਾਂ ਨੂੰ ਚਾਂਦੀ ਦਾ ਤਗਮਾ ਮਿਲਿਆ | ਦੀਪਿਕਾ-ਜੋਸ਼ਨਾ ਦੀ ਜੋੜੀ ਸੋਨ ਤਗਮਾ ਮੁਕਾਬਲੇ 'ਚ ਨਿਊਜ਼ੀਲੈਂਡ ਦੀ ਜੋਲੇ ...

ਪੂਰੀ ਖ਼ਬਰ »

ਗੇਲ ਦੀ ਤੂਫ਼ਾਨੀ ਪਾਰੀ ਨਾਲ ਪੰਜਾਬ ਦੀ ਚੇਨਈ 'ਤੇ 4 ਦੌੜਾਂ ਨਾਲ ਜਿੱਤ

ਐੱਸ.ਏ.ਐੱਸ. ਨਗਰ, 15 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੀ.ਸੀ.ਏ. ਸਟੇਡੀਅਮ ਮੁਹਾਲੀ 'ਚ ਅੱਜ ਕਿੰਗਜ਼ ਇਲੈਵਨ ਪੰਜਾਬ ਨੇ ਚੇਨਈ ਸੁਪਰ ਕਿੰਗਜ਼ ਨੂੰ 4 ਦੌੜਾਂ ਨਾਲ ਹਰਾ ਦਿੱਤਾ | ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਕ੍ਰਿਸ ਗੇਲ (63) ਦੀ ਤੂਫ਼ਾਨੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX