ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਇੰਗਲੈਂਡ ਦੀ ਪੂਰੀ ਟੀਮ 161 ਦੌੜਾਂ ਬਣਾ ਕੇ ਆਊਟ
. . .  20 minutes ago
1.67 ਕਰੋੜ ਰੁਪਏ ਦੇ ਸੋਨੇ ਸਮੇਤ ਤਿੰਨ ਗ੍ਰਿਫ਼ਤਾਰ
. . .  about 1 hour ago
ਮੁੰਬਈ, 19 ਅਗਸਤ - ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 6 ਸੋਨੇ ਦੀਆਂ ਬਾਰਾਂ ਦੀ ਕਥਿਤ ਤੌਰ 'ਤੇ ਤਸਕਰੀ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸੋਨੇ ਦੀਆਂ ਬਾਰਾਂ ਦੀ...
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਭਾਰਤ ਨੂੰ ਦਵਾਇਆ ਪਹਿਲਾਂ ਸੋਨ ਤਮਗ਼ਾ
. . .  about 1 hour ago
ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕਰੋੜ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ
. . .  about 1 hour ago
ਦੁਬਈ, 19 ਅਗਸਤ- ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਕਤਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 34.89 ਕੋਰੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਮੌਕੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਾਨੀ ਨੇ ਟਵੀਟ ਕਰਦਿਆ ਕਿਹਾ ਕਿ ਆਮੀਰ...
ਭਿਆਨਕ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 2 hours ago
ਖਨੌਰੀ, 19 ਅਗਸਤ(ਬਲਵਿੰਦਰ ਸਿੰਘ ਥਿੰਦ)- ਸੰਗਰੂਰ-ਦਿੱਲੀ ਮੁੱਖ ਮਾਰਗ ਤੇ ਪੁਰਾਣਾ ਸੇਲ ਟੈਕਸ ਬੈਰੀਅਰ ਕੋਲ ਇਕ ਹੋਟਲ ਦੇ ਸਾਹਮਣੇ ਸੜਕ 'ਤੇ ਖੜੇ ਕੈਂਟਰ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਰਾਜਸਥਾਨ ਦੇ ਕੋਟਾ ਬੂੰਦੀ ਸ਼ਹਿਰ ਵਿਖੇ ਪੜਾਈ ਕਰ ਰਹੇ ਆਪਣੇ...
ਕੌਮਾਂਤਰੀ ਸਰਹੱਦ ਨੇੜਿਓ ਦੋ ਕਿੱਲੋ ਹੈਰੋਇਨ ਬਰਾਮਦ
. . .  about 2 hours ago
ਬੱਚੀ ਵਿੰਡ, 19 ਅਗਸਤ(ਬਲਦੇਵ ਸਿੰਘ ਕੰਬੋ) -ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਟੀਮ ਨੇ ਸਾਂਝੀ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ ਹੈਰੋਇਨ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ, 17 ਬਟਾਲੀਅਨ ਬੀ.ਐਸ.ਐਫ. ਅਤੇ...
ਖੁਮਾਣੋਂ ਸ਼ੈਲਰ ਹਾਦਸਾ : ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 3 hours ago
ਖਮਾਣੋਂ, 19 ਅਗਸਤ- ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਕਾਰਨ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੱਧ ਕੇ ਛੇ ਹੋ ਗਈ ਹੈ। ਇਸ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਲੰਚ ਤੱਕ ਇੰਗਲੈਂਡ 46/0
. . .  about 3 hours ago
ਪੰਜਾਬ ਦੇ ਦੋ ਨਸ਼ਾ ਤਸਕਰ ਜੰਮੂ 'ਚ ਗ੍ਰਿਫ਼ਤਾਰ
. . .  about 3 hours ago
ਜੰਮੂ, 19 ਅਗਸਤ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਸਕਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਹਿਚਾਣ ਧਰਮਪਾਲ ਅਤੇ ਅਜੈ ਕੁਮਾਰ ਦੇ...
ਸਿੱਧੂ ਵਲੋਂ ਪਾਕਿ ਫੌਜ ਮੁਖੀ ਨੂੰ ਪਾਈ ਜੱਫੀ ਦਾ ਮੈਂ ਸਮਰਥਨ ਨਹੀਂ ਕਰਦਾ- ਕੈਪਟਨ
. . .  about 4 hours ago
ਨਵੀਂ ਦਿੱਲੀ, 19 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਤੋਜ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ 'ਤੇ ਕਿਹਾ ਕਿ ਉਹ ਉੱਥੇ ਨਿੱਜੀ ਤੌਰ 'ਤੇ ਗਏ ਸਨ। ਸਹੁੰ ਚੁੱਕ...
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ ਮੈਚ : ਪਹਿਲੀ ਪਾਰੀ 'ਚ ਭਾਰਤੀ ਟੀਮ 329 ਦੌੜਾਂ 'ਤੇ ਆਲ ਆਊਟ
. . .  about 4 hours ago
ਏਸ਼ੀਅਨ ਖੇਡਾਂ 2018 : ਪਹਿਲਵਾਨ ਬਜਰੰਗ ਨੇ ਬਣਾਈ ਸੈਮੀਫਾਈਨਲ 'ਚ ਥਾਂ
. . .  about 4 hours ago
ਬੀ.ਐੱਸ.ਐੱਫ. ਨੇ 6 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 4 hours ago
ਮਮਦੋਟ 19 ਅਗਸਤ (ਸੁਖਦੇਵ ਸਿੰਘ ਸੰਗਮ)-ਬੀ.ਐੱਸ.ਐੱਫ. 118 ਬਟਾਲੀਅਨ ਵੱਲੋਂ ਮਮਦੋਟ ਬਲਾਕ ਅਧੀਨ ਆਉਂਦੀ ਸਰਹੱਦੀ ਜੋਗਿੰਦਰ ਚੌਕੀ ਨੇੜਿਓਂ 6 ਕਿੱਲੋ ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਹੈਰੋਇਨ...
ਕੇਰਲ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਲਕੇ ਭੇਜੀ ਜਾਵੇਗੀ 30 ਮੈਂਬਰੀ ਟੀਮ - ਡਾ: ਰੂਪ ਸਿੰਘ
. . .  about 5 hours ago
ਅੰਮ੍ਰਿਤਸਰ, 19 ਅਗਸਤ (ਜਸਵੰਤ ਸਿੰਘ ਜੱਸ)- ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ 20 ਅਗਸਤ ਨੂੰ 30 ਮੈਂਬਰੀ ਇੱਕ ਵਿਸ਼ੇਸ਼ ਟੀਮ ਭੇਜੀ ਜਾ ਰਹੀ ਹੈ। ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਭਾਈ ਗੋਬਿੰਦ...
ਏਸ਼ੀਅਨ ਖੇਡਾਂ : 86 ਕਿੱਲੋਗਰਾਮ ਫ੍ਰੀਸਟਾਇਲ ਕੁਸ਼ਤੀ ਦੇ ਕੁਆਟਰ ਫਾਈਨਲ 'ਚ ਹਾਰਿਆ ਭਾਰਤੀ ਪਹਿਲਵਾਨ
. . .  about 5 hours ago
ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਸਮਝੌਤੇ ਦੀ ਗੱਲ ਬਿਲਕੁਲ ਝੂਠ - ਕੇਜਰੀਵਾਲ
. . .  about 5 hours ago
ਪਾਕਿਸਤਾਨ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੂੰ ਕਿਸਾਨ ਜਥੇਬੰਦੀ ਵੱਲੋਂ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ
. . .  about 5 hours ago
ਏਸ਼ੀਅਨ ਖੇਡਾਂ 2018 : ਭਾਰਤੀ ਪਹਿਲਵਾਨ ਬਜਰੰਗ ਨੇ ਤਜ਼ਾਕਿਸਤਾਨ ਦੇ ਫਾਇਜਿਏਵ ਨੂੰ 12-2 ਨਾਲ ਹਰਾ ਕੇ ਸੈਮੀਫਾਈਨਲ 'ਚ ਬਣਾਈ ਥਾਂ
. . .  about 5 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ
. . .  1 minute ago
ਦਾਭੋਲਕਰ ਹੱਤਿਆ ਮਾਮਲੇ ਦੇ ਦੋਸ਼ੀ ਸਚਿਨ ਨੂੰ 26 ਅਗਸਤ ਤੱਕ ਸੀ. ਬੀ. ਆਈ. ਹਿਰਾਸਤ 'ਚ ਭੇਜਿਆ ਗਿਆ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਰਾਸ਼ਟਰੀ-ਅੰਤਰਰਾਸ਼ਟਰੀ

ਵਿਦੇਸ਼ਾਂ 'ਚ ਧੂਮਧਾਮ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

• ਖ਼ਾਲਸਾਈ ਰੰਗ 'ਚ ਰੰਗਿਆ ਗਿਆ ਵੈਨਕੂਵਰ • ਖ਼ਾਲਸਾ ਮਾਰਚ 'ਚ ਸ਼ਾਮਿਲ ਹੋਈਆਂ ਸਿੱਖ ਸਿਧਾਂਤ ਨੂੰ ਰੂਪਮਾਨ ਕਰਦੀਆਂ ਝਾਕੀਆਂ • ਸੂਬਾ ਸਰਕਾਰ ਵਲੋਂ ਅਪ੍ਰੈਲ ਮਹੀਨਾ ਸਿੱਖ ਵਿਰਾਸਤ ਵਜੋਂ ਮਨਾਉਣ ਦਾ ਪੱਤਰ ਭੇਟ

ਵੈਨਕੂਵਰ, 15 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਹੋਤਾ)-ਵਿਸ਼ਵ 'ਚ ਦੂਜੇ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡੀਅਨ ਸੂਬੇ ਬਿ੍ਟਿਸ਼ ਕੋਲੰਬੀਆ ਦੇ ਮੁੱਖ ਸ਼ਹਿਰ ਵੈਨਕੂਵਰ 'ਚ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਕੱਢੇ ਗਏ ਖ਼ਾਲਸਾ ਮਾਰਚ ਦੌਰਾਨ ਜਿੱਥੇ ਕੇਸਰੀ, ਨੀਲੇ ਰੰਗਾਂ ਦੀਆਂ ਦਸਤਾਰਾਂ, ਦੁਪੱਟੇ ਸਜਾਈ ਸ਼ਾਮਿਲ ਸਿੱਖ ਸੰਗਤ ਨੇ ਫ਼ਿਜ਼ਾ ਨੂੰ ਖ਼ਾਲਸਾਈ ਜਲਾਲ 'ਚ ਰੰਗ ਦਿੱਤਾ, ਉੱਥੇ ਮਾਰਚ 'ਚ ਸ਼ਾਮਿਲ ਵਿਸ਼ੇਸ਼ ਝਾਕੀਆਂ, ਤਿਆਰ ਬਰ ਤਿਆਰ ਮੋਟਰਸਾਈਕਲ ਸਵਾਰ ਸਿੰਘ, ਬਿਹਤਰੀਨ ਬੈਂਡ ਤੇ ਪੁਲਿਸ, ਵਲੰਟੀਅਰ ਕਾਰਗੁਜ਼ਾਰੀ ਨੇ ਮਾਹੌਲ ਨੂੰ ਲਾਜਵਾਬ ਬਣਾ ਦਿੱਤਾ | ਇਸ ਮੌਕੇ ਸੂਬੇ 'ਚ ਸਰਕਾਰੀ ਪੱਧਰ 'ਤੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਵਜੋਂ ਮਨਾਉਣ ਲਈ ਵਿਸ਼ੇਸ਼ ਪੱਤਰ ਵੀ ਜਾਰੀ ਕੀਤਾ ਗਿਆ | ਸਥਾਨਕ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਰਾਸ ਸਟਰੀਟ ਵਿਖੇ ਖ਼ਾਲਸਾ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਅਰਦਾਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੌਮੀ ਤੇ ਸੂਬਾ ਪੱਧਰ ਦੇ ਸਿਆਸੀ ਆਗੂਆਂ ਵਲੋਂ ਸੰਬੋਧਨ ਸ਼ੁਰੂ ਹੋਏ | ਇਸ ਦੌਰਾਨ ਲਿਬਰਲ ਪਾਰਟੀ ਆਗੂ ਤੇ ਕੈਨੇਡਾ ਸਰਕਾਰ ਦੇ ਰੱਖਿਆ ਵਜ਼ੀਰ ਹਰਜੀਤ ਸਿੰਘ ਸੱਜਣ ਨੇ ਪ੍ਰਗਟਾਵਾ ਕੀਤਾ ਕਿ ਇਸੇ ਖੇਤਰ ਦੇ ਖ਼ਾਲਸਾ ਸਕੂਲ 'ਚ ਪੜ੍ਹਦਿਆਂ ਉਨ੍ਹਾਂ ਨੇ ਸਿੱਖ ਧਰਮ ਦੇ ਸਰਬੱਤ ਦਾ ਭਲਾ ਸਿਧਾਂਤ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮਨੁੱਖੀ ਹੱਕਾਂ ਦੇ ਰਾਖੇ ਅਹਿਮ ਮੁਲਕ ਦੇ ਰੱਖਿਆ ਮੰਤਰੀ ਜਿਹੇ ਵਕਾਰੀ ਅਹੁਦੇ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਲੋੜਵੰਦ ਦੇ ਹੱਕਾਂ ਲਈ ਆਵਾਜ਼ ਉਠਾਉਣੀ ਤੇ ਲਾਮਬੰਦ ਰਹਿਣਾ ਹੀ ਸਿੱਖੀ ਹੈ | ਇਸ ਮੌਕੇ ਸੂਬੇ ਦੀ ਐਨ.ਡੀ.ਪੀ. ਸਰਕਾਰ ਵਲੋਂ ਬੋਲਦਿਆਂ ਵਿਧਾਇਕ ਹੈਰੀ ਬੈਂਸ ਨੇ ਕਿਹਾ ਕਿ ਕੁਝ ਦਹਾਕੇ ਪਹਿਲਾਂ ਤੱਕ ਸਿੱਖਾਂ ਨੂੰ ਆਪਣੇ ਮੁੱਢਲੇ ਹੱਕਾਂ ਲਈ ਕੈਨੇਡਾ 'ਚ ਕਾਨੂੰਨ ਅੱਗੇ ਝੁਕਣਾ ਪੈਂਦਾ ਸੀ ਪਰ ਅੱਜ ਦੇਸ਼ ਦੇ ਕਾਨੂੰਨ ਘਾੜਿਆਂ 'ਚ ਸਿੱਖਾਂ ਦਾ ਵੱਡਾ ਸ਼ੁਮਾਰ ਬੇਸ਼ਕੀਮਤੀ ਉਪਲਬਧੀ ਹੈ | ਮੰਚ 'ਤੇ ਲਿਬਰਲ, ਕੰਨਜ਼ਰਵੇਟਿਵ, ਐਨ.ਡੀ.ਪੀ., ਗਰੀਨ ਆਦਿ ਸਿਆਸੀ ਪਾਰਟੀਆਂ ਦੇ ਹੋਰਨਾਂ ਅਹੁਦੇਦਾਰਾਂ ਨੇ ਵੀ ਖ਼ਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਤਕਰੀਰਾਂ ਪੇਸ਼ ਕੀਤੀਆਂ | ਇਸ ਮੌਕੇ ਸੂਬਾ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਵਜੋਂ ਮਨਾਏ ਜਾਣ ਬਾਰੇ ਸਰਟੀਫ਼ਿਕੇਟ ਵੀ ਸਮਾਗਮ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਈ ਸਜਾਏ ਫਲੋਟ ਮਗਰ ਕੈਨੇਡਾ ਦਾ ਝੰਡਾ, ਨਿਸ਼ਾਨ ਸਾਹਿਬ ਤੇ ਕਿਰਪਾਨਾਂ ਚੁੱਕੀ ਪੰਜ ਪਿਆਰੇ ਸੰਗਤ ਦੀ ਅਗਵਾਈ ਕਰ ਰਹੇ ਸਨ | ਮਾਰਚ 'ਚ ਖ਼ਾਲਸਾਈ ਝੰਡੇ ਲਗਾਈ ਜਿੱਥੇ ਕਈ ਨਿੱਜੀ ਜੀਪਾਂ ਗੱਡੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ, ਉੱਥੇ ਰਵਾਇਤੀ ਪੰਜਾਬੀ ਸ਼ਾਨ ਦੇ ਪ੍ਰਤੀਕ ਮੰਨੇ ਜਾਂਦੇ ਟਰੈਕਟਰ ਟਰਾਲੀਆਂ, ਵਿਸ਼ੇਸ਼ਕਰ ਫੋਰਡ 3600 ਵੀ ਸ਼ੁਕੀਨਾਂ ਵਲੋਂ ਲਿਆਂਦੇ ਗਏ ਸਨ | ਸਥਾਨਕ ਪੁਲਿਸ ਨਾਲ ਜੁੜੇ ਸੈਂਕੜੇ ਗੋਰੇ, ਕਾਲੇ, ਚੀਨੇ, ਪੰਜਾਬੀ ਨੰਨੇ੍ਹ ਮੰੁਨੇ ਵਲੰਟੀਅਰਾਂ ਵਲੋਂ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਰਿਹਾ ਸੀ |
ਕੈਲਗਰੀ 'ਚ ਖ਼ਾਲਸਾ ਸਾਜਨਾ ਦਿਵਸ ਮਨਾਇਆ
ਕੈਲਗਰੀ, (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ 'ਚ ਸੰਗਤ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ 'ਤੇ ਵਿਸ਼ੇਸ਼ ਦੀਵਾਨ ਸਜਾਏ ਗਏ | ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹੈੱਡ ਗ੍ਰੰਥ ਭਾਈ ਲਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਾਏ ਗਏ¢ ਭੋਗ ਪੈਣ ਉਪਰੰਤ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਅਨੰਦਪੁਰ ਸਾਹਿਬ, ਭਾਈ ਬਲਜੀਤ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਆਨੰਦ ਸਿੰਘ, ਭਾਈ ਮੋਹਣ ਸਿੰਘ ਹੁਰਾਂ ਸਾਂਝੇ ਤੌਰ 'ਤੇ ਗੁਰਬਾਣੀ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ | ਕਥਾ ਵਾਚਕ ਭਾਈ ਗੁਰਵਿੰਦਰ ਸਿੰਘ ਹੁਰਾਂ ਗੁਰਮਤਿ ਵਿਚਾਰਾਂ ਰਾਹੀਂ ਖ਼ਾਲਸਾ ਸਾਜਨਾ ਦਿਵਸ 'ਤੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ | ਢਾਡੀ ਜਥਾ ਭਾਈ ਬਖ਼ਸ਼ੀਸ਼ ਸਿੰਘ ਹੁਰਾਂ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਖ਼ਾਲਸੇ ਦੇ ਜਨਮ ਦਿਨ ਬਾਰੇ ਇਤਿਹਾਸ ਨਾਲ ਜੋੜਿਆ¢ ਇਸ ਸਮੇਂ ਕੈਲਗਰੀ ਸ਼ਹਿਰ ਦੇ ਮੇਅਰ ਨਹੀਦ ਨੈਨਸ਼ੀ ਨੂੰ ਗੁਰਦੁਆਰਾ ਸਾਹਿਬ ਵੁੱਲੇਵਾਰਡ ਰੋਡ ਦਾ ਨਾਂਅ ਰੱਖਣ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਇਰਫਾਨ ਸਾਬਰ ਕੈਬਨਿਟ ਮੰਤਰੀ, ਮੰਤਰੀ ਸਾਂਡਰਾ ਯਾਨਸੇਨ, ਕੌਾਸਲਰ ਜੋਰਜ ਚਾਹਲ ਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੰਗਤ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਕੀਤੀ ਗਈ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਬੀਰ ਸਿੰਘ ਪਰਮਾਰ ਨੇ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ |
ਖ਼ਾਲਸਾ ਸਾਜਨਾ ਦਿਵਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ
ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਵਿਸਾਖੀ ਦੇ ਤਿਉਹਾਰ ਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਭਾਈ ਕੁਲਵਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਗਗਨਦੀਪ ਸਿੰਘ ਤੇ ਗਗਨਦੀਪ ਕੌਰ ਦੇ ਨਵੇਂ ਗ੍ਰਹਿ ਪ੍ਰਵੇਸ਼ ਮੌਕੇ ਸੁਖਮਨੀ ਸਾਹਿਬ ਦੇ ਪਾਠ ਸਮੇਂ ਭਾਈ ਗੁਰਮੀਤ ਸਿੰਘ ਨੇ ਸਰਬੱਤ ਦੇ ਭਲੇ ਅਰਦਾਸ ਕੀਤੀ ਅਤੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਪੰਜਵੜ ਦੇ ਬਜ਼ੁਰਗ ਸੰਪੂਰਨ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਮਨਮੋਹਣ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸੰਧੂ, ਦਲਜੀਤ ਵਿਰਕ, ਜਸਪਾਲ ਸਿੰਘ ਸੋਹੀ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਗਿੱਲ, ਚਾਚਾ ਵਿਰਕ, ਕੁਲਵੰਤ ਸਿੰਘ ਸ਼ਾਹ, ਰਵਿੰਦਰ ਕੁਮਾਰ ਰਿਸ਼ੀ, ਰਛਪਾਲ ਸਿੰਘ ਰਿਸ਼ੀ ਤੇ ਕੌਾਸਲ ਮੈਂਬਰ ਵਾਟਸ ਕਾਉਂਟੀ ਸਤਪਾਲ ਸਿੰਘ ਸਿੱਧੂ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਪਹੁੰਚ ਕੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਰੋਹ ਦੀ ਸ਼ੋਭਾ ਵਧਾਈ |


ਖ਼ਬਰ ਸ਼ੇਅਰ ਕਰੋ

ਸਿੱਖਾਂ ਨੇ ਘੱਟ ਗਿਣਤੀਆਂ ਨਾਲ ਭਾਰਤ 'ਚ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਕੀਤਾ ਮੁਜ਼ਾਹਰਾ

ਨਿਊਯਾਰਕ, 15 ਅਪ੍ਰੈਲ (ਹੁਸਨ ਲੜੋਆ ਬੰਗਾ)-ਭਾਰਤ ਸਰਕਾਰ ਵਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਸੰਵਿਧਾਨ ਨਿਰਮਾਤਾ ਡਾ: ਭੀਮ.ਰਾਓ. ਅੰਬੇਡਕਰ ਦੀ ਜੈਅੰਤੀ ਮਨਾਈ ਜਾ ਰਹੀ ਸੀ ਇਸ ਮੌਕੇ ਭਾਰਤ ਦੇ ਸਥਾਈ ਮੈਂਬਰ ਸਾਈਦ ਅਕਬਰੂਦੀਨ ਜਿਉਂ ਹੀ ਬੋਲਣ ਲੱਗੇ ਤਾਂ ਸਿੱਖਾਂ ਦੇ ਇਕ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਦੇ ਲੰਡਨ ਵਿਚਹੋ ਰਹੇ 4 ਦਿਨਾ ਸੰਮੇਲਨ ਵਿਚ ਹਿੱਸਾ ਲੈਣ ਲਈ ਆ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤਲਈ ਭਾਜਪਾ ਓਵਰਸੀਜ਼ ਵਲੋਂ ਜ਼ੋਰ-ਸ਼ੋਰ ਨਾਲ ਤਿਆਰੀਆਂ ...

ਪੂਰੀ ਖ਼ਬਰ »

ਸਿਡਨੀ ਵਿਚ ਜੰਗਲਾਂ ਨੂੰ ਲੱਗੀ ਅੱਗ, ਐਾਮਰਜੈਂਸੀ ਲਾਗੂ

ਸਿਡਨੀ, 15 ਅਪ੍ਰੈਲ, (ਹਰਕੀਰਤ ਸਿੰਘ ਸੰਧਰ)-ਸਿਡਨੀ ਤੋਂ ਦੱਖਣ-ਪੂਰਬੀ ਇਲਾਕੇ ਵਿਚ ਸਨਿਚਰਵਾਰ ਤੋਂ ਲੱਗੀ ਅੱਗ ਨਾਲ ਸਥਿਤੀ ਬਹੁਤ ਹੀ ਖ਼ਤਰਨਾਕ ਬਣੀ ਹੋਈ ਹੈ | ਗਰਾਂਸਲੈਂਡ ਇਲਾਕੇ ਤੋਂ ਸ਼ੁਰੂ ਹੋ ਕੇ ਐਲਫ਼ਰਡ ਪੁਆਇੰਟ ਦਾ ਪੂਰਬੀ ਉਪਰਲਾ, ਬਾਰਡ ਰਿਜ ਦਾ ਜੰਗਲਾਤੀ ...

ਪੂਰੀ ਖ਼ਬਰ »

ਸਿੱਖਾਂ ਤੇ ਕਸ਼ਮੀਰੀਆਂ ਨੇ ਮੋਦੀ ਦੀ ਆਮਦ ਿਖ਼ਲਾਫ਼ ਲੰਡਨ 'ਚ ਤਿੰਨ ਬੱਸਾਂ ਚਲਾਈਆਂ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੌਰਾਨ ਸਿੱਖਾਂ ਸਮੇਤ ਘੱਟ ਗਿਣਤੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਹੈ | ਇਸੇ ਸੰਦਰਭ ਵਿਚ ਅੱਜ ਲੰਡਨ ਵਿਚ ਤਿੰਨ ਬੱਸਾਂ ਸ਼ੁਰੂ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਫਲੇਰੋ ਨੇ ਬਰੇਸ਼ੀਆ 'ਚ ਨਗਰ ਕੀਰਤਨ ਸਜਾਇਆ

*ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ, ਹੈਲੀਕਾਪਟਰ ਨੇ ਕੀਤੀ ਫੁੱਲਾਂ ਦੀ ਵਰਖਾ

ਬਰੇਸ਼ੀਆ (ਇਟਲੀ) 15 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)-ਗੁਰਦੁਆਰਾ ਸਿੰਘ ਸਭਾ ਫਲੇਰੋ ਵਲੋਂ ਬਰੇਸ਼ੀਆ ਸ਼ਹਿਰ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਨਗਰ ਕੀਰਤਨ ਵਿਚ ਉੱਤਰੀ ਇਟਲੀ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ...

ਪੂਰੀ ਖ਼ਬਰ »

ਗ੍ਰੇਵਜ਼ੈਂਡ 'ਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ

*ਨਛੱਤਰ ਗਿੱਲ ਨੇ ਧਾਰਮਿਕ ਮੇਲੇ 'ਤੇ ਲਾਈਆਂ ਰੌਣਕਾਂ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗ੍ਰੇਵਜ਼ੈਂਡ 'ਚ ਸ੍ਰੀ ਗੁਰੂ ਨਾਨਕ ਦਰਬਾਰ ਗੁਰੂ ਘਰ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤ ਨੇ ...

ਪੂਰੀ ਖ਼ਬਰ »

1857 ਦੇ ਵਿਦਰੋਹ 'ਚ ਸ਼ਾਮਿਲ ਭਾਰਤੀ ਫ਼ੌਜੀ ਆਲਮ ਬੇਗ ਦੀ ਖੋਪੜੀ ਬਣੀ ਮੁੜ ਚਰਚਾ ਦਾ ਵਿਸ਼ਾ

*ਬਰਤਾਨਵੀ ਇਤਿਹਾਸਕਾਰ ਨੇ ਕਿਹਾ ਇਸ ਨੂੰ ਰਾਵੀ ਕੰਡੇ ਦਫ਼ਨਾਉਣਾ ਚਾਹੀਦੈ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਇਤਿਹਾਸਕਾਰ ਕਿਮ ਵਾਗਨੇਰ ਨੇ ਕਿਹਾ ਹੈ ਕਿ ਉਸ ਭਾਰਤੀ ਫ਼ੌਜੀ ਆਲਮ ਬੇਗ ਦੀ ਖੋਪੜੀ ਭਾਰਤ ਨੂੰ ਸੌਾਪੀ ਜਾਵੇ ਜੋ ਸਾਲ 1857 ਵਿਚ ਈਸਟ ਇੰਡੀਆ ਕੰਪਨੀ ਵਿਰੁੱਧ ਹੋਏ ਵਿਦਰੋਹ 'ਚ ਸ਼ਾਮਿਲ ਸੀ ਅਤੇ ਜਿਸ ਨੂੰ ਫਾਾਸੀ ...

ਪੂਰੀ ਖ਼ਬਰ »

ਹਾਂਗਕਾਂਗ ਵਿਚ ਟਰਾਂਮ ਪੱਟੜੀ ਤੋਂ ਉਤਰੀ, ਬਚਾਅ

ਹਾਂਗਕਾਂਗ, 15 ਅਪ੍ਰੈਲ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਨੌਰਥ ਪੁਆਇੰਟ ਇਲਾਕੇ ਵਿਚ ਕਿੰਗਸ ਰੋਡ 'ਤੇ ਵਾਪਰੇ ਘਟਨਾਕ੍ਰਮ ਵਿਚ ਨੌਰਥ ਪੁਆਇੰਟ ਮਾਰਕੀਟ ਜਾਣ ਵਾਲੀ ਟਰਾਂਮ ਇਕਦਮ ਪਟੜੀ ਤੋਂ ਉਤਰ ਕੇ ਸੜਕ 'ਤੇ ਆ ਗਈ | ਇਸ ਘਟਨਾ ਵਿਚ ਭਾਵੇਂ ਕਿਸੇ ਵੱਡੇ ਹਾਦਸੇ ਤੋਂ ਬਚਾਅ ...

ਪੂਰੀ ਖ਼ਬਰ »

ਲਿਮੋਜਿਨ 'ਚ ਸਫ਼ਰ ਕਰਨਗੇ ਪ੍ਰਧਾਨ ਮੰਤਰੀ ਮੋਦੀ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਚਾਰ ਦਿਨਾ ਕਾਮਨਵੈਲਥ ਦੇਸ਼ਾਂ ਦਾ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਆ ਰਹੇ ਭਾਰਤੀ ਪ੍ਰਧਾਨ ਮੰਤਰੀ ਖ਼ਾਸ ਖਿੱਚ ਦਾ ਕੇਂਦਰ ਹੋਣਗੇ | ਉਹ ਭਾਰਤੀਆਂ ਦਾ ਹੀ ਨਹੀਂ ਬਲਕਿ ਵਿਦੇਸ਼ੀਆਂ ਦਾ ਧਿਆਨ ਵੀ ਆਪਣੇ ...

ਪੂਰੀ ਖ਼ਬਰ »

ਸੈਣੀ ਨਾਈਟ ਦੌਰਾਨ ਲੱਗੀਆਂ ਰੌਣਕਾਂ

ਟੋਰਾਂਟੋ, 15 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਇੱਥੇ ਵਸਦੇ ਸੈਣੀ ਭਾਈਚਾਰੇ ਦੇ ਲੋਕਾਂ ਵਲੋਂ ਬਲਵਿੰਦਰ ਸੈਣੀ ਦੀ ਅਗਵਾਈ ਹੇਠ ਦਸਵੀਂ ਸਾਲਾਨਾ ਸੈਣੀ ਨਾਈਟ ਬਰੈਂਪਟਨ ਦੇ ਕੈਨੇਡੀਅਨ ਕਨਵੈੱਨਸ਼ਨ ਸੈਂਟਰ 'ਚ ਕਰਵਾਈ ਗਈ, ਜਿਸ 'ਚ ਕਾਫ਼ੀ ਗਿਣਤੀ ਸੈਣੀ ਭਾਈਚਾਰੇ ਦੇ ਲੋਕਾਂ ...

ਪੂਰੀ ਖ਼ਬਰ »

ਭਾਈ ਹਰਜਿੰਦਰ ਸਿੰਘ ਪਰਵਾਨਾ ਦਾ ਢਾਡੀ ਜਥਾ ਕਿਆਂਪੋ 'ਚ

ਵੀਨਸ (ਇਟਲੀ), 15 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ 'ਚ ਸਿੱਖੀ ਪ੍ਰਚਾਰ ਲਈ ਪਹੁੰਚੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਭਾਈ ਹਰਜਿੰਦਰ ਸਿੰਘ ਪਰਵਾਨਾ ਦੇ ਢਾਡੀ ਜਥੇ ਵਲੋਂ ਵਿਚੈਂਸਾ ਨੇੜਲੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ 'ਚ ਸਜਾਏ ਦੀਵਾਨ ...

ਪੂਰੀ ਖ਼ਬਰ »

ਮਨਜੀਤ ਸਿੰਘ ਜੀ. ਕੇ. ਦਾ ਲੰਡਨ ਵਿਚ ਭਰਵਾਂ ਸਵਾਗਤ

ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਦਾ ਲੰਡਨ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਸ: ਮਨਜੀਤ ਸਿੰਘ ਜੀ. ਕੇ. ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ...

ਪੂਰੀ ਖ਼ਬਰ »

ਨਿਹਾਲ ਸਿੰਘ ਭੁੱਲਰ ਦਾ ਮੈਲਬੌਰਨ 'ਚ ਸਨਮਾਨ

ਮੈਲਬੌਰਨ, 15 ਅਪ੍ਰੈਲ (ਸਰਤਾਜ ਸਿੰਘ ਧੌਲ)-ਸ: ਨਿਹਾਲ ਸਿੰਘ ਭੁੱਲਰ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਮੌਜੂਦਾ ਸਰਪੰਚ ਤਲਵੰਡੀ ਪੰਜੀਰੀਆਂ ਜ਼ਿਲ੍ਹਾ ਮੋਗਾ ਦੇ ਇੱਥੇ ਸਾਹਿਬ ਟਰਾਂਸਪੋਰਟ ਦੇ ਗੁਰਪ੍ਰੀਤ ਸਿੰਘ ਸੰਘਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਪਰਥ ਦੇ ਗੁਰੂਘਰਾਂ ਵਿਚ 'ਖ਼ਾਲਸਾ ਸਾਜਨਾ ਦਿਵਸ' ਧੂਮਧਾਮ ਨਾਲ ਮਨਾਇਆ

*ਪੱਛਮੀ ਆਸਟ੍ਰੇਲੀਆ ਦੇ ਮੁੱਖ ਮੰਤਰੀ ਵਲੋਂ ਸਿੱਖ ਭਾਈਚਾਰੇ ਨੂੰ ਵਧਾਈਆਂ

ਪਰਥ, 15 ਅਪ੍ਰੈਲ (ਬਲਦੇਵ ਸਿੰਘ)-ਪਰਥ ਦੇ ਦੋਵੇਂ ਗੁਰੂਘਰਾਂ, 'ਸਿੱਖ ਗੁਰਦੁਆਰਾ ਪਰਥ' ਬੈਨਿਟ ਸਪਰਿੰਗ ਅਤੇ 'ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਕੈਨਿੰਗਵੇਲ ਵਿਖੇ 'ਖ਼ਾਲਸਾ ਸਾਜਨਾ ਦਿਵਸ' ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੱਛਮੀ ਆਸਟ੍ਰੇਲੀਆ ਦੇ ਮੁੱਖ ...

ਪੂਰੀ ਖ਼ਬਰ »

'ਗਿੱਧਾ ਨਾਕਆਊਟ ਮੁਕਾਬਲਾ ਮਜਾਜਣਾਂ ਦਾ' ਦੀ ਜੇਤੂ ਟੀਮ 'ਮੇਲਾ ਪਰਥ ਪੰਜਾਬਣਾਂ' ਦਾ ਸਨਮਾਨ

ਪਰਥ, 15 ਅਪ੍ਰੈਲ (ਬਲਦੇਵ ਸਿੰਘ)-ਕਨੈਕਟ ਮਾਈਗ੍ਰੇਸ਼ਨ ਵਲੋਂ 'ਫਿਊਜ਼ਨ 6' ਰੈਸਟੋਰੈਂਟ ਵਿਖੇ ਪਰਥ ਦੀ ਗਿੱਧਾ ਟੀਮ 'ਮੇਲਾ ਪਰਥ ਪੰਜਾਬਣਾਂ' ਨੂੰ ਰਾਸ਼ਟਰੀ ਪੱਧਰ 'ਤੇ ਹੋਏ 'ਗਿੱਧਾ ਨਾਕਆਊਟ -2018 ਮੁਕਾਬਲਾ ਮਜਾਜਣਾਂ ਦਾ' ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਟੀਮ ...

ਪੂਰੀ ਖ਼ਬਰ »

ਡਾ: ਗੁਰਚਰਨ ਸਿੰਘ ਸਿੱਧੂ ਦਾ ਏ. ਐਸ. ਏ. ਵਲੋਂ ਸਨਮਾਨ

ਸਿਡਨੀ, 15 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ ਘਰ ਗਲੈਨਵੁੱਡ ਦੀ ਇਮਾਰਤ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਡਾ: ਗੁਰਚਰਨ ਸਿੰਘ ਸਿੱਧੂ ਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਹੈ | ਡਾ: ...

ਪੂਰੀ ਖ਼ਬਰ »

ਵਾਸ਼ਿੰਗਟਨ ਵਿਚ ਗੱਡੀ ਚਲਾੳਾੁਦੇ ਸਮੇਂ ਫ਼ੋਨ ਕਰਨ 'ਤੇ ਪਾਬੰਦੀ

ਸਿਆਟਲ, 15 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ)-ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਵੀ ਗੱਡੀ ਚਲਾਉਂਦੇ ਸਮੇਂ ਟੈਲੀਫ਼ੋਨ ਕਰਨ ਜਾਂ ਗੱਡੀ 'ਚ ਬੈਠ ਕੇ ਖਾਣ-ਪੀਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਕਾਨੂੰਨ ਤੋੜਨ ਵਾਲੇ ਨੂੰ ਭਾਰੀ ਸਜ਼ਾ ਮਿਲ ਸਕਦੀ ਹੈ | ਕੀ ਇਨਸ਼ੋਰੈਂਸ ...

ਪੂਰੀ ਖ਼ਬਰ »

ਆਸਟ੍ਰੇਲੀਅਨ ਸਿੱਖ ਖੇਡਾਂ ਵਿਚ ਡੋਪ ਦਾ ਮਾਮਲਾ

ਕਮੇਟੀ ਵਲੋਂ ਡੋਪ ਟੈਸਟ ਦੇ ਨਿਯਮਾਂ ਸਬੰਧੀ ਸੂਚੀ ਜਾਰੀ

ਸਿਡਨੀ, 15 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਪਿਛਲੇ ਦਿਨੀਂ ਹੋਈਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿਚ ਡੋਪ ਟੈਸਟ ਕਾਫੀ ਵਿਵਾਦਾਂ ਦਾ ਵਿਸ਼ਾ ਰਿਹਾ ਹੈ | ਕਬੱਡੀ ਦੇ ਫਾਈਨਲ ਮੈਚ ਦੇ ਕੈਂਸਲ ਹੋਣ ਨਾਲ ਜਿਥੇ ਦਰਸ਼ਕਾਂ ਵਿਚ ਨਿਰਾਸ਼ਾ ਰਹੀ, ਉੱਥੇ ਕਮੇਟੀ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX