ਤਾਜਾ ਖ਼ਬਰਾਂ


ਤੂਤੀਕੋਰਨ ਹਿੰਸਾ : 65 ਲੋਕਾਂ ਦੀ ਹੋਈ ਗ੍ਰਿਫ਼ਤਾਰ
. . .  20 minutes ago
ਚੇਨਈ, 24 ਮਈ- ਤੂਤੀਕੋਰਨ 'ਚ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਨੂੰ ਲੈ ਕੇ ਹੋਈ ਹਿੰਸਾ 'ਚ ਸ਼ਾਮਲ ਹੋਣ 'ਤੇ 65 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਸੰਦੀਪ ਨਾਂਦੂਰੀ ਨੇ ਦੱਸਿਆ ਕਿ 68...
ਉੱਤਰੀ ਕੋਰੀਆ ਨੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਕੀਤਾ ਨਸ਼ਟ
. . .  38 minutes ago
ਨਵੀਂ ਦਿੱਲੀ, 24 ਮਈ- ਉੱਤਰੀ ਕੋਰੀਆ ਨੇ ਆਪਣੇ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕੀਤਾ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂੰ ਨਿਸ਼ਸਤੀਕਰਣ ਦੇ ਵੱਲ ਕਦਮ ਵਧਾਉਂਦਿਆਂ ਅੱਜ ਦੇਸ਼ ਦੇ ਮੱਧ ਪੁੰਗਏ-ਰੀ ਪਰਮਾਣੂੰ ਪ੍ਰੀਖਣ ਕੇਂਦਰ ਨੂੰ ਨਸ਼ਟ ਕਰ ਦਿੱਤਾ। ਉੱਤਰੀ ਕੋਰੀਆ ਨੇ ਹਾਲ...
ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  50 minutes ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਮੋਦੀ ਆਉਣ ਵਾਲੀ 29 ਮਈ ਤੋਂ 2 ਜੂਨ ਤੱਕ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਦੌਰੇ 'ਤੇ ਜਾਣਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਉਹ 1 ਜੂਨ ਨੂੰ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ 'ਚ ਮੁੱਖ ਭਾਸ਼ਣ...
ਰੂਸੀ ਮਿਜ਼ਾਈਲ ਨੇ ਸੁੱਟਿਆ ਸੀ ਐਮ.ਐਚ.17
. . .  about 1 hour ago
ਯੂਟ੍ਰੇਕਟ, 24 ਮਈ- ਮਲੇਸ਼ੀਆਈ ਜਹਾਜ਼ ਐਮ.ਐਚ.17 ਨੂੰ ਸੁੱਟੇ ਜਾਣ ਦੀ ਜਾਂਚ ਕਰ ਰਹੀ ਕੌਮਾਂਤਰੀ ਟੀਮ ਨੇ ਅੱਜ ਪਹਿਲੀ ਵਾਰ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਜਹਾਜ਼ ਨੂੰ ਸੁੱਟਣ ਲਈ ਜਿਸ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਸੀ, ਉਹ ਰੂਸੀ ਫੌਜ ਬ੍ਰਿਗੇਡ ਦੀ...
ਪੀ.ਐਨ.ਬੀ. ਘੁਟਾਲਾ : ਈ.ਡੀ. ਨੇ ਨੀਰਵ ਮੋਦੀ ਖਿਲਾਫ ਦੋਸ਼ ਪੱਤਰ ਕੀਤਾ ਦਾਖਲ
. . .  about 1 hour ago
ਮੁੰਬਈ, 24 ਮਈ -ਪੰਜਾਬ ਨੈਸ਼ਨਲ ਬੈਂਕ ਦੇ 2 ਬਿਲੀਅਨ ਡਾਲਰ ਘੁਟਾਲਾ ਮਾਮਲੇ 'ਚ ਹੀਰਾ ਵਪਾਰੀ ਨੀਰਵ ਮੋਦੀ ਤੇ ਉਸ ਦੇ ਸਹਿਯੋਗੀਆਂ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪਹਿਲਾ ਆਪਣਾ ਦੋਸ਼ ਪੱਤਰ ਦਾਖਲ ਕੀਤਾ ਹੈ। ਈ.ਡੀ. ਨੇ ਕਿਹਾ ਕਿ ਨੀਰਵ ਮੋਦੀ ਤੇ ਉਸ...
ਸੁਨੰਦਾ ਪੁਸ਼ਕਰ ਮੌਤ ਮਾਮਲਾ ਨਾਮਜ਼ਦ ਅਦਾਲਤ 'ਚ ਤਬਦੀਲ
. . .  about 1 hour ago
ਨਵੀਂ ਦਿੱਲੀ, 24 ਮਈ- ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸੁਨੰਦਾ ਪੁਸ਼ਕਰ ਮੌਤ ਮਾਮਲੇ ਨੂੰ ਇੱਕ ਵਿਸ਼ੇਸ਼ ਨਾਮਜ਼ਦ ਅਦਾਲਤ 'ਚ ਤਬਦੀਲ ਕਰ ਦਿੱਤਾ ਹੈ। ਮੈਟਰੋਪਾਲੀਟਨ ਮੈਜਿਸਟਰੇਟ ਧਰਮਿੰਦਰ ਸਿੰਘ ਨੇ ਮਾਮਲਾ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ...
ਪਠਾਨਕੋਟ ਸਬ ਜੇਲ੍ਹ 'ਚ ਕੈਦੀਆਂ ਵਿਚਾਲੇ ਲੜਾਈ
. . .  about 1 hour ago
ਪਠਾਨਕੋਟ, 24 ਮਈ - ਪਠਾਨਕੋਟ ਸਬ ਜੇਲ੍ਹ 'ਚ ਲੜਾਈ ਹੋਣ ਦੀ ਖ਼ਬਰ ਹੈ। ਜੇਲ੍ਹ ਦੀ ਬੈਰਕ ਨੰਬਰ 3 'ਚ ਕੈਦੀ ਭਿੜੇ ਹਨ। ਕਰੀਬ ਸੱਤ ਕੈਦੀਆਂ ਦੇ ਆਪਸ 'ਚ ਭਿੜਨ ਦੀ ਸੂਚਨਾ ਹੈ। ਇਸ ਲੜਾਈ 'ਚ ਇਕ ਕੈਦੀ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ...
ਵਿਰਾਟ ਮਗਰੋਂ ਰਾਹੁਲ ਗਾਂਧੀ ਨੇ ਵੀ ਮੋਦੀ ਨੂੰ ਦਿੱਤੀ ਵੱਡੀ ਚੁਣੌਤੀ
. . .  about 2 hours ago
ਨਵੀਂ ਦਿੱਲੀ, 24 ਮਈ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਦਿੱਤਾ ਫਿਟਨੈੱਸ ਚੈਲੇਂਜ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਨ ਕਰ ਲਿਆ ਹੈ ਪਰ ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਇਕ ਨਵੀਂ ਚੁਣੌਤੀ ਪ੍ਰਧਾਨ ਮੰਤਰੀ ਨੂੰ ਦੇ ਦਿੱਤੀ। ਰਾਹੁਲ ਨੇ ਪ੍ਰਧਾਨ...
ਮੋਦੀ ਅਤੇ ਰੁੱਟੇ ਸੀ. ਈ. ਓ. ਕਾਨਫਰੰਸ 'ਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਨੇ ਅੱਜ ਨਵੀਂ ਦਿੱਲੀ ਵਿਖੇ ਸੀ. ਈ. ਓ. ਰਾਊਂਡ ਟੇਬਲ ਕਾਨਫਰੰਸ 'ਚ ਹਿੱਸਾ ਲਿਆ...
ਸੱਟ ਕਾਰਨ ਕੋਹਲੀ ਨਹੀਂ ਖੇਡ ਸਕਣਗੇ ਕਾਊਂਟੀ
. . .  about 2 hours ago
ਨਵੀਂ ਦਿੱਲੀ, 24 ਮਈ - ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ। ਕੋਹਲੀ ਗਰਦਨ 'ਚ ਸੱਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਕਾਰਨ ਉਹ ਇੰਗਲੈਂਡ 'ਚ ਕਾਊਂਟੀ ਨਹੀਂ ਖੇਡ ਸਕਣਗੇ। ਬੀ.ਸੀ.ਸੀ.ਆਈ. ਨੇ ਡਾਕਟਰਾਂ ਦੀ ਸਲਾਹ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ
  •     Confirm Target Language  

ਮਾਨਸਾ

ਮੀਟ ਦੇ ਸ਼ੌਕੀਨ ਲੋਕ ਹੁਣ ਹੋ ਸਕਦੇ ਨੇ ਬਿਮਾਰੀਆਂ ਦਾ ਸ਼ਿਕਾਰ

ਬੁਢਲਾਡਾ, 15 ਅਪ੍ਰੈਲ (ਦਰਸ਼ਨ ਸਿੰਘ ਬਰ੍ਹੇ)- ਸ਼ਹਿਰ ਦੇ ਕੁਝ ਹਿੱਸਿਆਂ ਵਿਚ ਮੀਟ ਦੇ ਸ਼ੌਕੀਨਾਂ ਨੂੰ ਸ਼ਰੇ੍ਹਆਮ ਗੰਦਗੀ ਯੁਕਤ ਕੱਚਾ ਮਾਸ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿੱਥੇ ਨਾ ਤਾਂ ਕਿਸੇ ਡਾਕਟਰ ਦੀ ਮੋਹਰ ਲਗਵਾ ਕੇ ਮਾਸ ਵੇਚਣ ਦੀ ਮਾਨਤਾ ਲਈ ਜਾ ਰਹੀ ਹੈ ਅਤੇ ਨਾ ਹੀ ਦੁਕਾਨਾਂ ਉੱਪਰ ਗਾਹਕਾਂ ਲਈ ਵੇਚਣ ਵਾਲਾ ਕੱਚਾ ਮਾਸ ਦਾ ਤਾਪਮਾਨ ਨਿਰਧਾਰਿਤ ਕਰਨ ਲਈ ਏ. ਸੀ. ਜਾਂ ਫਰਿਜਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਗਰਮੀ ਪੈਣ ਕਾਰਨ ਹਰ ਇਕ ਮੀਟ ਦੀ ਦੁਕਾਨ ਉੱਪਰ ਬਦਬੂਦਾਰ ਮਾਹੌਲ ਵਿਚ ਮੱਖੀਆਂ ਭਿਣਕਣਾ ਆਮ ਵੇਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮਾਸ ਦੇ ਸ਼ੌਕੀਨਾਂ ਅੰਦਰ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਪਰ ਪ੍ਰਸ਼ਾਸਨ ਦਾ ਅਮਲਾ ਇਹ ਸਭ ਕੁਝ ਨੰਗੀਆਂ ਅੱਖਾਂ ਨਾਲ ਦੇਖਦਾ ਹੋਇਆ ਵੀ ਚੁੱਪ ਹੈ | ਸ਼ਹਿਰ ਅੰਦਰ ਲਗਪਗ ਇਕ ਦਰਜਨ ਤੋਂ ਵੱਧ ਸਥਿਤ ਮੀਟ ਦੀਆਂ ਦੁਕਾਨਾਂ ਹਨ | ਨਿਯਮਾਂ ਅਨੁਸਾਰ ਮੀਟ ਦੇ ਕਾਰੋਬਾਰੀਆਂ ਨੂੰ ਨਗਰ ਕੌਾਸਲ ਦੀ ਹਦੂਦ ਅੰਦਰ ਦੁਕਾਨ ਖੋਲ੍ਹਣ ਲਈ ਸਭ ਤੋਂ ਪਹਿਲਾਂ ਨਗਰ ਕੌਾਸਲ ਤੋਂ ਇਸ ਦਾ ਲਾਇਸੈਂਸ ਪ੍ਰਾਪਤ ਕੀਤਾ ਜਾਣਾ ਲਾਜ਼ਮੀ ਹੈ ਅਤੇ ਉਸ ਤੋਂ ਬਾਅਦ ਕੱਟੇ ਜਾਣ ਵਾਲੇ ਮੁਰਗ਼ੇ ਅਤੇ ਬੱਕਰੇ ਦਾ ਪਸ਼ੂ ਹਸਪਤਾਲ ਦੇ ਸਮਰੱਥ ਅਧਿਕਾਰੀ ਤਾੋ ਇਹ ਤਸਦੀਕ ਕਰਦਾ ਸਰਟੀਫਿਕੇਟ ਲਿਆ ਜਾਣਾ ਅਤਿ ਜ਼ਰੂਰੀ ਹੈ, ਜਿਸ 'ਚ ਦਰਜ ਹੋਵੇ ਕਿ ਕੱਟੇ ਜਾਣ ਵਾਲੇ ਜਾਨਵਰ ਦਾ ਮੀਟ ਮਨੁੱਖੀ ਸਿਹਤ ਲਈ ਠੀਕ ਹੈ ਪਰ ਬੁਢਲਾਡਾ ਦੇ ਮੀਟ ਵਿਕਰੇਤਾ ਸਿਰਫ਼ ਡਾਕਟਰਾਂ ਨਾਲ ਮਿਲੀਭੁਗਤ ਕਰ ਕੇ ਖਾਨਾਪੂਰਤੀ ਹੀ ਕਰਦੇ ਹਨ | ਦੁਕਾਨਦਾਰਾਂ ਉੱਪਰ ਅੱਜ ਤੱਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਅਮਲਾ ਲੋਕਾਂ ਦੀ ਸਿਹਤ ਲਈ ਕਿੰਨਾ ਕੁ ਫ਼ਿਕਰਮੰਦ ਹੈ |
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਰੋਜ਼ਾਨਾ ਕਰੀਬ 5 ਤੋਂ 10 ਕੁਇੰਟਲ ਬੱਕਰਾ ਅਤੇ 15 ਤੋਂ 20 ਕੁਇੰਟਲ ਮੁਰਗ਼ੇ ਦੇ ਮਾਸ ਦੀ ਵਿੱਕਰੀ ਹੁੰਦੀ ਹੈ | ਵਿਆਹ ਸ਼ਾਦੀਆਂ, ਹਾੜੀ ਸਾਉਣੀ ਦੇ ਸੀਜ਼ਨ ਤੋਂ ਇਲਾਵਾ ਤਿਉਹਾਰਾਂ ਦੇ ਦਿਨਾਂ ਚ ਇਸ ਦੀ ਮਾਤਰਾ ਹੋਰ ਵੀ ਵੱਧ ਜਾਂਦੀ ਹੈ | ਓਧਰ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਮੀਟ ਦੀਆਂ ਦੁਕਾਨਾਂ ਏਅਰਕੰਡੀਸ਼ਨ ਬਦਬੂ ਰਹਿਤ ਬਣਾਈਆਂ ਜਾਣ ਅਤੇ ਹਰ ਕੱਟੇ ਜਾਣ ਵਾਲੇ ਜਾਨਵਰ ਦਾ ਸਰਟੀਫਿਕੇਟ ਅਤੇ ਮੋਹਰ ਗਾਹਕਾਂ ਲਈ ਦੁਕਾਨਦਾਰ ਦੇ ਬੋਰਡ ਦੇ ਚਸਪਾ ਕੀਤਾ ਜਾਵੇ | ਨਗਰ ਕੌਸ਼ਲ ਦੇ ਕਾਰਜਸਾਧਕ ਅਫ਼ਸਰ ਰਵੀ ਕੁਮਾਰ ਜਿੰਦਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਚ ਨਹੀਂ ਸੀ, ਹੁਣ ਉਹ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣਗੇ | ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਕੱਚੇ ਮੀਟ ਦਾ ਖੁੱਲ੍ਹੇ 'ਚ ਕਾਰੋਬਾਰ ਕਰਨਾ ਕਾਨੂੰਨ ਜੁਰਮ ਹੈ, ਜਿਨ੍ਹਾਂ ਿਖ਼ਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਕਣਕ ਵੱਧ ਤੋਲਣ ਵਾਲੇ ਆੜ੍ਹਤੀਏ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ

ਮਾਨਸਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਬਰੇਟਾ ਮੰਡੀ ਦੀ ਉਸ ਆੜ੍ਹਤੀਏ ਫਰਮ ਿਖ਼ਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜੋ ਪ੍ਰਤੀ ਗੱਟਾ 7 ਕਿੱਲੋ ਵੱਧ ਕਣਕ ਤੋਲਦਾ ਫੜਿਆ ...

ਪੂਰੀ ਖ਼ਬਰ »

ਲਿਬਰੇਸ਼ਨ ਵਲੋਂ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਅੱਜ

ਮਾਨਸਾ, 15 ਅਪ੍ਰੈਲ (ਵਿ. ਪ੍ਰਤੀ.)- ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਵਲੋਂ ਜ਼ਿਲੇ੍ਹ ਦੇ ਵੱਖ ਵੱਖ ਥਾਣਿਆਂ ਵਿਚ ਲਮਕ ਰਹੇ ਮੁਕੱਦਮਿਆਂ ਦੇ ਮਾਮਲੇ 'ਚ 16 ਅਪ੍ਰੈਲ ਨੂੰ ਐਸ. ਐਸ. ਪੀ. ਦਫ਼ਤਰ ਮਾਨਸਾ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ | ਪਾਰਟੀ ਦੇ ਤਹਿਸੀਲ ਸਕੱਤਰ ਕਾ: ...

ਪੂਰੀ ਖ਼ਬਰ »

ਕਣਕ ਦੀ ਚੁਕਾਈ ਨਾ ਹੋਣ ਦੇ ਵਿਰੋਧ 'ਚ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਮਾਨਸਾ, 15 ਅਪ੍ਰੈਲ (ਵਿ. ਪ੍ਰਤੀ.)- ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਨੇ ਦੋਸ਼ ਲਗਾਇਆ ਹੈ ਕਿ ਖ਼ਰੀਦ ਏਜੰਸੀਆਂ ਜਾਣ-ਬੁਝ ਕੇ ਸਿੱਲ੍ਹ ਦਾ ਬਹਾਨਾ ਲਗਾ ਕੇ ਕਣਕ ਦੀ ਖ਼ਰੀਦ 'ਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ...

ਪੂਰੀ ਖ਼ਬਰ »

ਕਣਕ ਵੱਧ ਤੋਲਣ ਵਾਲੇ ਆੜ੍ਹਤੀਏ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ

ਮਾਨਸਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਬਰੇਟਾ ਮੰਡੀ ਦੀ ਉਸ ਆੜ੍ਹਤੀਏ ਫਰਮ ਿਖ਼ਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜੋ ਪ੍ਰਤੀ ਗੱਟਾ 7 ਕਿੱਲੋ ਵੱਧ ਕਣਕ ਤੋਲਦਾ ਫੜਿਆ ...

ਪੂਰੀ ਖ਼ਬਰ »

ਗੋਨਿਆਣਾ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ

ਗੋਨਿਆਣਾ, 14 ਅਪ੍ਰੈਲ (ਲਛਮਣ ਦਾਸ ਗਰਗ)-ਗੋਨਿਆਣਾ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਲਾਇਨਜ਼ ਭਵਨ ਵਿਖੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਾਂਗਲ ਦੀ ਪ੍ਰਧਾਨਗੀ ਹੇਠ ਹੋਈ | ਉਕਤ ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੇ ਹਿੰਦੋਸਤਾਨ ਵਿਚ ਵੱਖ-ਵੱਖ ਧਰਮਾਂ ਨੂੰ ਮੰਨਣ ...

ਪੂਰੀ ਖ਼ਬਰ »

ਮਾਈ ਭਾਗੋ ਸਕੂਲ ਰੱਲਾ ਵਿਖੇ ਸ਼ਖ਼ਸੀਅਤ ਉਸਾਰੀ ਸੈਮੀਨਾਰ

ਜੋਗਾ, 15 ਅਪ੍ਰੈਲ (ਪ. ਪ.)- ਮਾਈ ਭਾਗੋ ਸਕੂਲ ਰੱਲਾ ਵਿਖੇ ਕਰੈਸ਼ ਕੋਰਸ ਦੌਰਾਨ ਸ਼ਖ਼ਸੀਅਤ ਉਸਾਰੀ ਸੈਮੀਨਾਰ ਕਰਵਾਇਆ ਗਿਆ | ਬੁਲਾਰੇ ਰਮਨ ਕੁਮਾਰ ਅਰੋੜਾ ਨੇ ਦੱਸਿਆ ਕਿ ਸ਼ਖ਼ਸੀਅਤ ਉਸਾਰੀ ਵਿੱਚ ਜਿੱਥੇ ਸਵੈ-ਵਿਸ਼ਵਾਸ ਦੀ ਮੁੱਖ ਲੋੜ ਹੈ ਉੱਥੇ ਹੀ ਅਜੋਕੇ ਸਮੇਂ ਦਾ ...

ਪੂਰੀ ਖ਼ਬਰ »

ਦੇਸ਼ ਦੇ ਵੱਖ-ਵੱਖ ਜਬਰ-ਜਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੱਢਿਆ

ਮਾਨਸਾ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਜਬਰ-ਜਨਾਹ ਦੀਆਂ ਵਧ ਰਹੀਆਂ ਘਟਨਾਵਾਂ ਦੇ ਰੋਸ ਵਜੋਂ ਸਥਾਨਕ ਸ਼ਹਿਰ 'ਚ ਅੱਜ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਅਗਵਾਈ 'ਚ ਮੋਮਬੱਤੀ ਮਾਰਚ ...

ਪੂਰੀ ਖ਼ਬਰ »

ਬੁਰਜ ਹਰੀ ਵਿਸਾਖੀ ਮੇਲੇ 'ਚ ਗਾਇਕਾਂ ਨੇ ਲਗਵਾਈ ਧਾਰਮਿਕ ਗੀਤਾਂ ਨਾਲ ਹਾਜ਼ਰੀ

ਜੋਗਾ, 15 ਅਪ੍ਰੈਲ (ਬਲਜੀਤ ਸਿੰਘ ਅਕਲੀਆ)- ਪਿੰਡ ਬੁਰਜ ਹਰੀ ਵਿਖੇ ਬਾਬਾ ਭਾਈ ਬਖਤੂ ਦੀ ਯਾਦ ਵਿਚ ਵਿਸਾਖੀ ਮੇਲੇ ਦੌਰਾਨ ਯੁਵਕ ਭਲਾਈ ਕਲੱਬ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਦੌਰਾਨ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ...

ਪੂਰੀ ਖ਼ਬਰ »

ਅਨਾਜ ਮੰਡੀਆਂ ਵਿਚ ਤੋਲ ਨਾ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ

ਜੋਗਾ, 15 ਅਪ੍ਰੈਲ (ਬਲਜੀਤ ਸਿੰਘ ਅਕਲੀਆ)- ਖੇਤਰ ਦੀਆਂ ਅਨਾਜ ਮੰਡੀਆਂ ਵਿਚ ਵੇਚਣ ਲਈ ਲਿਆਂਦੀ ਕਣਕ ਦੀ ਤੁਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰਨਾ ਪੈ ਰਿਹਾ ਹੈ | ਕਿਸਾਨਾਂ ਵੱਲੋਂ ਮੌਸਮ ਨੂੰ ਦੇਖਦੇ ਹੋਏ ਕਣਕ ਦੀ ਵਾਢੀ ਕਰਨ ਉਪਰੰਤ ...

ਪੂਰੀ ਖ਼ਬਰ »

300 ਨੌਜਵਾਨਾਂ ਨੇ ਦਸਤਾਰਾਂ ਸਜਾਈਆਂ

ਮਾਨਸਾ, 15 ਅਪ੍ਰੈਲ (ਸੱਭਿ. ਪ੍ਰਤੀ.)- ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਤਾਰ ਦਿਵਸ ਮਨਾਉਣ ਮੌਕੇ ਸਰਦਾਰੀਆਂ ਟਰੱਸਟ ਪੰਜਾਬ, ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਤੇ ਫ਼ਤਿਹ ਦਸਤਾਰ ਸੈਂਟਰ ਮਾਨਸਾ ਵਲੋਂ ...

ਪੂਰੀ ਖ਼ਬਰ »

ਮਿ੍ਤਕ ਮਜ਼ਦੂਰ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਕੀਤੀ ਰੋਸ ਰੈਲੀ

ਮਾਨਸਾ, 15 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਆਲ ਇੰਡੀਆ ਸੈਂਟਰਲ ਕੌਾਸਲ ਆਫ਼ ਟਰੇਡ ਯੂਨੀਅਨ (ਏਕਟੂ) ਵਲੋਂ ਅੱਜ ਸਥਾਨਕ ਲੇਬਰ ਚੌਾਕ ਵਿਖੇ ਰੋਸ ਰੈਲੀ ਕੀਤੀ | ਬੁਲਾਰਿਆਂ ਨੇ ਮੰਗ ਕੀਤੀ ਕਿ ਬੀਤੇ ਕੱਲ੍ਹ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਨਜ਼ਦੀਕ ਬਣ ਰਹੇ ...

ਪੂਰੀ ਖ਼ਬਰ »

ਜਬਰ-ਜਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਕੈਂਡਲ ਮਾਰਚ ਕੀਤਾ

ਬੁਢਲਾਡਾ, 15 ਅਪ੍ਰੈਲ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਵਿਖੇ ਵਾਪਰੀਆਂ ਜਬਰ-ਜਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਵੱਖ-ਵੱਖ ਸੰਗਠਨਾਂ ਨੇ ਰਾਮ-ਲੀਲ੍ਹਾ ਗਰਾਊਾਡ ਤੋਂ ਫੁਹਾਰਾ ਚੌਕ ਤੱਕ ਕੈਂਡਲ ਮਾਰਚ ਕੀਤਾ | ਸੰਬੋਧਨ ...

ਪੂਰੀ ਖ਼ਬਰ »

'ਪੋਸ਼ਣ ਅਭਿਆਨ ਮਿਸ਼ਨ' ਸਬੰਧੀ ਕੈਂਪ ਲਗਾਇਆ

ਝੁਨੀਰ, 15 ਅਪ੍ਰੈਲ (ਰਮਨਦੀਪ ਸਿੰਘ ਸੰਧੂ)- ਪਿੰਡ ਜੌੜਕੀਆਂ ਦੇ ਆਂਗਣਵਾੜੀ ਕੇਂਦਰ ਵਿਖੇ 'ਪੋਸ਼ਣ ਅਭਿਆਨ ਮਿਸ਼ਨ' ਸੰਬੰਧੀ ਕੈਂਪ ਲਗਾਇਆ ਗਿਆ | ਸੰਬੋਧਨ ਕਰਦਿਆਂ ਗੁਰਮੇਲ ਸਿੰਘ ਸੂਬੇਦਾਰ ਨੇ ਉੱਥੇ ਪਹੁੰਚੀਆਂ ਔਰਤਾਂ ਨੰੂ ਸਹੀ ਖ਼ੁਰਾਕ ਲੈਣ ਬਾਰੇ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਉੱਭਾ ਵਿਖੇ ਡਾ: ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਜੋਗਾ, 15 ਅਪ੍ਰੈਲ (ਅਕਲੀਆ)- ਪਿੰਡ ਉੱਭਾ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਐਾਡ ਲੋਕ ਭਲਾਈ ਵੈੱਲਫੇਅਰ ਕਲੱਬ ਵਲੋਂ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਚੇਤਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਵਜੋਂ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਮੰਗਤ ਸਿੰਘ, ਪਰਗਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX