ਤਾਜਾ ਖ਼ਬਰਾਂ


ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  2 minutes ago
ਪੱਖੋਵਾਲ/ਲੋਹਟਬੱਦੀ, 28 ਜਨਵਰੀ (ਕਿਰਨਜੀਤ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ)- ਬੀਤੀ ਦੇਰ ਰਾਤ ਪਿੰਡ ਡਾਂਗੋਂ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋ ਕੇ ਖੇਤਾਂ 'ਚ ਪਲਟੀ ਮਿੰਨੀ ਬੱਸ ਹੇਠਾਂ...
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  18 minutes ago
ਸਰਾਏ ਅਮਾਨਤ ਖਾਂ, 28 ਜਨਵਰੀ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ 'ਚ ਵਾਲੀਬਾਲ ਦੇ ਮੈਦਾਨ 'ਚ ਨੈੱਟ ਲਗਾਉਣ ਤੋਂ ਹੋਏ ਝਗੜੇ 'ਚ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  40 minutes ago
ਨਵੀਂ ਦਿੱਲੀ, 28 ਜਨਵਰੀ- ਸੰਬੰਧਿਤ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਦਿੱਲੀ ਦੇ ਸਾਕੇਤ ਕੋਰਟ ਨੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਜ਼ਾ 'ਤੇ ਹੋਣ ਵਾਲੀ ਬਹਿਸ ਨੂੰ ਅੱਜ...
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  47 minutes ago
ਸ੍ਰੀਨਗਰ, 28 ਜਨਵਰੀ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇੱਕ ਡਰੋਨ ਬਰਾਮਦ ਕੀਤਾ...
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਲਕਸਮਬਰਗ ਦੇ ਵਿਦੇਸ਼ ਮੰਤਰੀ ਜੀਨ ਅਸੈਲਬਰਨ ਨੇ ਅੱਜ ਰਾਜਧਾਨੀ ਦਿੱਲੀ 'ਚ ਵਿਦੇਸ਼ ਮੰਤਰੀ...
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  about 1 hour ago
ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ)- ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਮੁਹਾਲੀ ਵਿਖੇ ਤਾਇਨਾਤ ਡੀ. ਐੱਸ. ਪੀ...
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਕੇਸ ਮਿਲੇ ਹਨ। ਤਿੰਨਾਂ ਮਰੀਜ਼ਾਂ ਨੂੰ ਹਸਪਤਾਲ ਵਿਸ਼ੇਸ਼...
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  about 2 hours ago
ਬੀਜਿੰਗ, 28 ਜਨਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਦੀ ਵੱਧ ਕੇ 106 ਹੋ ਗਈ। ਉੱਥੇ ਹੀ ਤੇਜ਼ੀ ਨਾਲ ਫੈਲਦੇ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ...
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 28 ਜਨਵਰੀ - ਦਿੱਲੀ ਵਿਧਾਨ ਸਭਾ 'ਚ ਸੋਮਵਾਰ ਨੂੰ ਇਕ ਰੈਲੀ ਦੌਰਾਨ ਵਿਵਾਦਿਤ ਨਾਅਰੇ ਲਗਾ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੁਸੀਬਤ 'ਚ ਘਿਰ ਗਏ ਹਨ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫਤਰ ਵਲੋਂ ਅਨੁਰਾਗ ਠਾਕੁਰ ਦੇ ਵਿਵਾਦਿਤ ਨਾਅਰੇ ਦਾ ਨੋਟਿਸ ਲਿਆ ਗਿਆ ਹੈ। ਚੋਣ ਕਮਿਸ਼ਨ...
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  about 3 hours ago
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰੰਤੂ...
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  about 3 hours ago
ਨਵੀਂ ਦਿੱਲੀ, 28 ਜਨਵਰੀ - ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਕਈ ਸੂਬਿਆਂ ਵਿਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਮੁੰਬਈ, ਪਟਨਾ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ...
ਅੱਜ ਦਾ ਵਿਚਾਰ
. . .  about 3 hours ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਰੂਪਨਗਰ

ਨੰਗਲ 'ਚ ਪਾਈਪ ਲਾਈਨ ਰਾਹੀਂ ਘਰੇਲੂ ਗੈਸ ਸਪਲਾਈ ਦੇਣਾ ਇਕ ਵੱਡਾ ਉਪਰਾਲਾ-ਰਾਣਾ ਕੇ. ਪੀ. ਸਿੰਘ

ਨੰਗਲ, 21 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਵਾਤਾਵਰਨ ਵਿਚ ਦਿਨ ਪ੍ਰਤੀ ਦਿਨ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਅੰਨੇ੍ਹਵਾਹ ਕੀਤੀ ਜਾ ਰਹੀ ਦਰੱਖਤਾਂ ਦੀ ਕਟਾਈ ਹੈ, ਬਹੁਤ ਸਾਰੀ ਲੱਕੜੀ ਦੀ ਕਟਾਈ ਬਾਲਣ ਦੇ ਰੂਪ ਵਿਚ ਵਰਤਣ ਲਈ ਕੀਤੀ ਜਾਂਦੀ ਹੈ ਜਦੋਂ ਕਿ ਰਸੋਈ ਗੈਸ ਦੀ ਵਰਤੋਂ ਕਰਕੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਗੁਜ਼ਾਰਿਆ ਜਾ ਸਕਦਾ ਹੈ | ਇਸ ਲਈ ਸਰਕਾਰ ਨੇ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਲਾਗਲੇ ਪਿੰਡ ਜੌਹਲ ਵਿਚ ਚਿਰਾਗ ਇੰਡੀਅਨ ਗੈਸ ਏਜੰਸੀ ਵਿਚ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮੁਫ਼ਤ ਗੈਸ ਕੁੰਨੇਕਸ਼ਨ ਵੰਡਣ ਮੌਕੇ ਕੀਤਾ | ਉਨ੍ਹਾਂ ਨੇ ਕਿਹਾ ਕਿ ਉਜਵਲਾ ਯੋਜਨਾ ਅਧੀਨ ਮੁਫ਼ਤ ਗੈਸ ਸਿਲੰਡਰ ਦੀ ਸਿਕਉਰਿਟੀ, ਰੈਗੂਲੇਟਰ ਅਤੇ ਪਾਈਪ ਦਿੱਤਾ ਜਾ ਰਿਹਾ ਹੈ ਤਾਂ ਜੋ ਘਰੇਲੂ ਗੈਸ ਖਪਤਕਾਰ ਨੂੰ ਸੁਰੱਖਿਅਤ ਰਸੋਈ ਘਰ ਮਿਲ ਸਕੇ | ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਅਸੀਂ ਇਸ ਤੋਂ ਵੀ ਇਕ ਹੋਰ ਪੁਲਾਂਘ ਅੱਗੇ ਪੁੱਟਦੇ ਹੋਏ ਨੰਗਲ ਸ਼ਹਿਰ ਨੂੰ ਇਕ ਆਧੁਨਿਕ ਅਤੇ ਵਿਕਸਿਤ ਸ਼ਹਿਰ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਹੈ | ਨੰਗਲ ਪੰਜਾਬ ਦਾ ਪਹਿਲਾ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜਿਸ ਦੇ ਨਿਵਾਸੀ ਘਰੇਲੂ ਗੈਸ ਦੀ ਸਪਲਾਈ ਗੈਸ ਪਾਈਪ ਰਾਹੀਂ ਹਾਸਲ ਕਰ ਸਕਣਗੇ | ਨੰਗਲ ਦੇ ਵਿਚ ਰਸੋਈ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਅਤੇ ਇਸ ਘਰੇਲੂ ਗੈਸ ਪਾਈਪ ਲਾਈਨ ਤੋਂ ਲੋਕਾਂ ਨੂੰ ਜਿੱਥੇ ਰਸੋਈ ਗੈਸ 10 ਪ੍ਰਤੀਸ਼ਤ ਸਸਤੀ ਮਿਲੇਗੀ ਉੱਥੇ ਗੈਸ ਸਿਲੰਡਰਾਂ ਦੀ ਢੋਅ-ਢੁਆਈ ਤੋਂ ਵੀ ਨਿਜਾਤ ਮਿਲ ਜਾਵੇਗੀ | ਇਹ ਸਾਡਾ ਉਪਰਾਲਾ ਨੰਗਲ ਦੇ ਲੋਕਾਂ ਨੂੰ ਬਿਹਤਰੀਨ ਆਧੁਨਿਕ ਸਹੂਲਤਾਂ ਦੇਣ ਦੀ ਕੜੀ ਵਿਚ ਪੁੱਟਿਆ ਗਿਆ ਇੱਕ ਕਦਮ ਹੈ | ਇਸ ਉਪਰੰਤ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਖ਼ੁਆਜਾ ਪੀਰ ਮੰਦਿਰ ਨਜ਼ਦੀਕ ਅਸ਼ੋਕਾ ਗੈਸ ਏਜੰਸੀ ਦੇ ਵਿਚ ਜਾ ਕੇ ਉਜਵਲਾ ਯੋਜਨਾ ਦੇ ਲਾਭ ਪਾਤਰੀਆਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀ ਵਰਤੋਂ ਕਰਨ ਨਾਲ ਘਰੇਲੂ ਸਵਾਣੀਆਂ ਦੀ ਸਮੇਂ ਦੀ ਬੱਚਤ ਹੁੰਦੀ ਹੈ ਉੱਥੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲਦੀ ਹੈ | ਇਸ ਮੌਕੇ ਅਸ਼ੋਕ ਸਵਾਮੀਪੁਰ, ਸੰਜੇ ਸਾਹਨੀ, ਉਮਾਕਾਂਤ ਸ਼ਰਮਾ, ਅਸ਼ੋਕ ਸੈਣੀ, ਅਸ਼ੋਕ ਮਲਿਕ, ਡਾ: ਪ੍ਰਸ਼ੋਤਮ ਕੌਾਸਲਰ, ਨਰਿੰਦਰ ਸਿੰਘ ਚੰਗਿਆੜਾ, ਸੋਨੀਆ ਸੈਣੀ, ਐਡਵੋਕੇਟ ਅਸ਼ੋਕ ਮਨੋਚਾ, ਚੌਧਰੀ ਸਰਵਨ ਸਿੰਘ ਦੜੌਲੀ, ਸਰਪੰਚ ਰਵਿੰਦਰ ਕੁਮਾਰ, ਡੀ. ਐਫ. ਐਸ. ਓ. ਪਰਮਜੀਤ ਕੌਰ, ਏ. ਐਫ. ਐਸ. ਓ. ਨੀਨਾ ਬੈਂਸ, ਇੰਸਪੈਕਟਰ ਮਨਦੀਪ ਸਿੰਘ, ਕਾਰਜਸਾਧਕ ਅਫ਼ਸਰ ਮਨਜਿੰਦਰ ਸਿੰਘ, ਐਮ. ਈ. ਮੁਕੇਸ਼, ਅਸ਼ੋਕ ਸਿੰਘ ਸਚਦੇਵਾ, ਪਿੰਕੀ ਸਚਦੇਵਾ, ਮਨੂ ਸਚਦੇਵਾ, ਰਜੇਸ਼ ਆਂਗਰਾਂ, ਐਲ. ਕੇ. ਸ਼ਰਮਾ, ਟੋਨੀ ਸਹਿਗਲ, ਸੁਰਿੰਦਰ ਸਿੰਘ ਪੰਮਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਵਿਸ਼ਾਲ ਦਸਤਾਰ ਸਜਾਓ ਮਾਰਚ ਦਾ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ ਭਰਵਾਂ ਸਵਾਗਤ

ਕੀਰਤਪੁਰ 21 ਅਪ੍ਰੈਲ ਸਾਹਿਬ, (ਬੀਰਅੰਮਿ੍ਤਪਾਲ ਸਿੰਘ ਸੰਨੀ)-ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਬਹਾਲ ਰੱਖਣ ਦੇ ਮੰਤਵ ਨਾਲ ਸ਼ੋ੍ਰਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਨੰੂ ਸਮਰਪਿਤ ...

ਪੂਰੀ ਖ਼ਬਰ »

ਅਣਪਛਾਤੇ ਟਰੱਕ ਨੇ ਪ੍ਰਵਾਸੀ ਮਜ਼ਦੂਰ ਨੂੰ ਕੁਚਲਿਆ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਬੀਤੀ ਰਾਤ ਪਿੰਡ ਬਸੀ ਗੁੱਜਰਾਂ ਵਿਖੇ ਭੱਠੇ 'ਤੇ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਦੀ ਟਰੱਕ ਥੱਲੇ ਆ ਜਾਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਦੀ ਜਾਂਚ ਕਰ ਰਹੇ ਸਥਾਨਕ ਥਾਣੇ ਦੇ ਏ. ਐਸ. ਆਈ. ਧਰਮਪਾਲ ਨੇ ...

ਪੂਰੀ ਖ਼ਬਰ »

ਰੇਲ ਦੀ ਲਪੇਟ ਵਿਚ ਆਉਣ ਨਾਲ ਇੱਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ,ਕਰਨੈਲ ਸਿੰਘ)-ਇੱਥੋਂ ਦੇ ਮਜਾਰਾ ਰੇਲਵੇ ਪੁਲ ਲਾਗੇ ਇੱਕ ਸਾਧੂ ਨੁਮਾ ਵਿਅਕਤੀ ਦੀ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦੀ ਸੂਚਨਾ ਹੈ | ਚੌਕੀ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਨੰਗਲ ਡੈਮ ਤੋਂ ਅੰਬਾਲਾ ...

ਪੂਰੀ ਖ਼ਬਰ »

ਜੈਨ ਮੁਨੀਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ ਏ ਖ਼ਾਲਸਾ ਦੇ ਕੀਤੇ ਦਰਸ਼ਨ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ)-ਜੈਨ ਅਚਾਰਿਆ ਸ੍ਰੀ ਸਭੱਦਰ ਮੁਨੀ ਆਪਣੇ ਮੁਨੀ ਸੰਘ ਨੇ ਨਾਲ ਪਹਿਲੀ ਵਾਰ ਜੰਮੂ, ਅੰਮਿ੍ਤਸਰ, ਹੁਸ਼ਿਆਰਪੁਰ, ਨਦੌਣ, ਕਾਂਗੜਾ, ਊਨਾ, ਨੰਗਲ ਦਾ ਦੌਰਾ ਕਰਨ ਤੋਂ ਬਾਅਦ ਗੁਰੂ ਨਗਰੀ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਚੌਕੀ ਨੂੰ ਮਿਲਿਆ ਪੁਲਿਸ ਥਾਣੇ ਦਾ ਦਰਜਾ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਮੋਰਿੰਡਾ ਸ਼ਹਿਰ ਨਿਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਵੱਲੋਂ ਮੋਰਿੰਡਾ ਪੁਲਿਸ ਚੌਕੀ ਨੂੰ ਪੁਲਿਸ ਥਾਣਾ ਦਾ ...

ਪੂਰੀ ਖ਼ਬਰ »

ਸੇਵਾ ਕੇਂਦਰ ਕਰਮਚਾਰੀ ਯੂਨੀਅਨ ਦੀ ਹੜਤਾਲ 20ਵੇਂ ਦਿਨ 'ਚ ਦਾਖ਼ਲ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ 5 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਕੀਤੀ ਜਾ ਰਹੀ ਹੜਤਾਲ 20ਵੇਂ ਦਿਨ ਵਿਚ ਦਾਖਲ ਹੋ ਗਈ ਜਿਸ ਵਿਚ ਮੁਲਾਜ਼ਮਾਂ ਨੇ ਦੱਸਿਆ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਕੰਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਰੂਪਨਗਰ, 21 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਸਨੇਹ ਲਤਾ ਬਧਵਾਰ ਦੇ ਨਿਰਦੇਸ਼ਨ ਵਿਚ ਸੈਸ਼ਨ 2015-2016 ਅਤੇ ਸੈਸ਼ਨ 2016-2017 ਦੇ ਡਿਗਰੀ ਧਾਰਕਾਂ ਲਈ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ | ਇਸ ਕਨਵੋਕੇਸ਼ਨ ਵਿਚ ਰਾਣਾ ਕੇ. ਪੀ. ...

ਪੂਰੀ ਖ਼ਬਰ »

ਲੁਠੇੜੀ ਸਕੂਲ 'ਚੋਂ ਐਲ. ਈ. ਡੀ. ਅਤੇ ਇਨਵਰਟਰ ਚੋਰੀ

ਸ੍ਰੀ ਚਮਕੌਰ ਸਾਹਿਬ, 21 ਅਪੈ੍ਰਲ (ਜਗਮੋਹਣ ਸਿੰਘ ਨਾਰੰਗ)-ਚੋਰਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਉਹ ਹੁਣ ਵਿੱਦਿਅਕ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ ਤੇ ਬੀਤੀ ਰਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਚ ਹੋਈ ਚੋਰੀ ਇਸ ਗੱਲ ਦੀ ਗਵਾਹੀ ਭਰਦੀ ਹੈ | ...

ਪੂਰੀ ਖ਼ਬਰ »

ਫ਼ਿਰਕਾਪ੍ਰਸਤ ਸੋਚ ਨੂੰ ਹੁਲਾਰਾ ਦੇ ਰਿਹਾ ਹੈ ਸੋਸ਼ਲ ਮੀਡੀਆ

ਢੇਰ, 21 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਫ਼ਿਰਕਾਪ੍ਰਸਤ ਸੋਚ ਸਮਾਜ ਲਈ ਘਾਤਕ ਸਾਬਤ ਹੋ ਰਹੀ ਹੈ | ਭਾਵੇਂ ਬੇਇਨਸਾਫ਼ੀ, ਜ਼ੁਲਮ ਅਤੇ ਅਨਿਆਂ ਦੇ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਿਚ ਸੋਸ਼ਲ ਮੀਡੀਆ ਇਕ ਵੱਡਾ ਹਥਿਆਰ ਸਾਬਤ ...

ਪੂਰੀ ਖ਼ਬਰ »

ਹਿਮਾਚਲ ਅਤੇ ਪੰਜਾਬ ਪੁਲਿਸ ਨੇ ਮਜਾਰੀ ਦੇ ਹੈਰੋਇਨ ਤਸਕਰਾਂ ਨੂੰ ਪਾਈਆਂ ਭਾਜੜਾਂ

ਢੇਰ, 21 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪਿੰਡ ਮਜਾਰੀ ਵਿਖੇ ਚੱਲ ਰਹੇ ਹੈਰੋਇਨ ਦੀ ਨਸ਼ਾ ਤਸਕਰੀ ਨੇ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ | ਪਿੰਡ ਮਜਾਰੀ ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ ਪ੍ਰੰਤੂ ਇਸ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ

ਨੂਰਪੁਰ ਬੇਦੀ, 21 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਿੱਖਿਆ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਰੱਖਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੇ ਵਿਦਿਆਰਥੀਆਂ ਵਲੋਂ ਮੁੱਖ ਅਧਿਆਪਕਾ ਮੈਡਮ ਸੀਮਾ ਰਾਣੀ ਤੇ ਅਧਿਆਪਕ ਅਮਰਜੀਤ ਸਿੰਘ ਸੈਦਪੁਰ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਘਨੌਲੀ ਅਨਾਜ ਮੰਡੀ 'ਚ ਲਿਫ਼ਟਿੰਗ ਦਾ ਕੰਮ ਸ਼ੁਰੂ

ਘਨੌਲੀ, 21 ਅਪ੍ਰੈਲ (ਸੈਣੀ)-ਆਦਰਸ਼ ਪਿੰਡ ਘਨੌਲੀ ਦੀ ਦਾਣਾ ਮੰਡੀ 'ਚ ਕਣਕ ਦੀ ਚੁਕਾਈ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਫੂਡ ਇੰਸਪੈਕਟਰ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਘਨੌਲੀ ਦੀ ਅਨਾਜ ਮੰਡੀ 'ਚ 14828-50 ਕਣਕ ਦੀ ਆਮਦ ਹੋ ਗਈ ਹੈ ਜਿਸ ਦੌਰਾਨ ਪਨਸਪ ਦੁਆਰਾ ...

ਪੂਰੀ ਖ਼ਬਰ »

ਸਕੂਲ 'ਚ ਧਰਤੀ ਦਿਵਸ ਮਨਾਇਆ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਆਈ.ਪੀ.ਐਸ. ਸਕੂਲ ਰਤਨਗੜ੍ਹ ਵਿਖੇ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਬੱਚਿਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਪਾਣੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਨਿੱਕੂਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ (ਹੋਲਗੜ੍ਹ) ਵਿਖੇ ਬੱਚਿਆਂ ਨੂੰ ਲੋੜੀਂਦੀਆਂ ਕਾਪੀਆਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ | ਸਵ: ਬਲਬੀਰ ਸਿੰਘ ਦੀ ਯਾਦ 'ਚ ਉਨ੍ਹਾਂ ਦੀ ਧਰਮ ਪਤਨੀ ਮੈਡਮ ਤਰਲੋਚਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕਰਵਾਇਆ ਗੈੱਸਟ ਲੈਕਚਰ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ...

ਪੂਰੀ ਖ਼ਬਰ »

ਸਕੂਲ 'ਚ ਮਨਾਇਆ ਧਰਤੀ ਦਿਵਸ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ਼ਿਵਾਲਿਕ ਵੀਊ ਪਬਲਿਕ ਸਕੂਲ ਵਿਖੇ ਅੱਜ ਧਰਤੀ ਦਿਵਸ ਮਨਾਇਆ ਗਿਆ | ਸਮਾਗਮ 'ਚ ਵਿਦਿਆਰਥੀਆਂ ਵੱਲੋਂ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਨਾਲ ਪੈਦਾ ਹੋਣ ਵਾਲੇ ਮਾੜੇ ...

ਪੂਰੀ ਖ਼ਬਰ »

ਨੰਗਲ ਵਰਕਸ਼ਾਪ ਦੇ ਸਟਾਫ਼ ਨੂੰ ਦਿੱਤਾ ਪ੍ਰਸੰਸਾ ਪੱਤਰ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਨਿਗਰਾਨ ਇੰਜੀਨੀਅਰ ਕੇ. ਕੇ. ਸੂਦ ਨੇ ਅੱਜ ਨੰਗਲ ਵਰਕਸ਼ਾਪ ਦੇ ਕਾਰਜਕਾਰੀ ਇੰਜੀਨੀਅਰ ਮਨਵਿੰਦਰ ਸਿੰਘ ਪਾਲ ਅਤੇ ਉਨ੍ਹਾਂ ਦੀ ਟੀਮ ਦੇ 160 ਮੁਲਾਜ਼ਮਾਂ ਨੂੰ ਇਸ ਵਰ੍ਹੇ ਉਤਪਾਦਨ ਵਿਚ 18 ਫ਼ੀਸਦੀ ...

ਪੂਰੀ ਖ਼ਬਰ »

ਰੋਟਰੀ ਕਲੱਬ ਦੇ ਰਜਿੰਦਰ ਸਿੰਘ ਸੰਧੂ ਪ੍ਰਧਾਨ ਅਤੇ ਰਿਤੇਸ਼ ਗੋਤਮ ਹੋਣਗੇ ਸਕੱਤਰ

ਨੰਗਲ, 21 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਦੇ ਸਾਲ 2018-19 ਲਈ ਨਵੇਂ ਚੁਣੇ ਗਏ ਪ੍ਰਧਾਨ ਰਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਰਿਤੇਸ਼ ਗੋਤਮ ਕ੍ਰਮਵਾਰ ਪ੍ਰਧਾਨ ਅਤੇ ਸਕੱਤਰ ਹੋਣਗੇ | ਉਹ ਚੰਡੀਗੜ੍ਹ ਵਿਖੇ 27 ਤੋਂ 29 ਅਪੈ੍ਰਲ ਨੂੰ ਵਿਸ਼ੇਸ਼ ...

ਪੂਰੀ ਖ਼ਬਰ »

-ਆਗੂਆਂ ਦੇ ਭਾਸ਼ਣਾਂ 'ਚ ਹੀ ਨੰਗਲ ਬਣਿਆਂ ਸਵਿਟਜ਼ਰਲੈਂਡ- ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਅਜੇ ਤੱਕ ਨੰਗਲ ਨਹੀਂ ਬਣ ਸਕਿਆ ਸੈਰਗਾਹ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਤਾਂ ਨਹੀਂ ਬਣ ਸਕਿਆ ਪਰ ਲੀਡਰਾਂ ਦੇ ਭਾਸ਼ਣਾਂ ਵਿਚ ਇਹ ਸ਼ਹਿਰ ਅਕਸਰ ਸਵਿਟਜ਼ਰਲੈਂਡ ਜ਼ਰੂਰ ਬਣਦਾ ਹੈ | ਸਤਲੁਜ ਝੀਲ ਖੇਤਰ ਨੂੰ ਸਰਕਾਰ ਨੇ ਜਲਗਾਹ ਖਿੱਤਾ ਐਲਾਨਿਆ ਹੋਇਆ ...

ਪੂਰੀ ਖ਼ਬਰ »

ਸਰਕਾਰੀ ਹਨੇਰੇ ਕਾਰਨ ਤਬਾਹ ਹੋ ਗਿਆ ਚੰਗਾ ਭਲਾ ਚਲਦਾ ਟੂਰਿਸਟ ਕੰਪਲੈਕਸ
-ਆਗੂਆਂ ਦੇ ਭਾਸ਼ਣਾਂ 'ਚ ਹੀ ਨੰਗਲ ਬਣਿਆਂ ਸਵਿਟਜ਼ਰਲੈਂਡ- ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਅਜੇ ਤੱਕ ਨੰਗਲ ਨਹੀਂ ਬਣ ਸਕਿਆ ਸੈਰਗਾਹ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਤਾਂ ਨਹੀਂ ਬਣ ਸਕਿਆ ਪਰ ਲੀਡਰਾਂ ਦੇ ਭਾਸ਼ਣਾਂ ਵਿਚ ਇਹ ਸ਼ਹਿਰ ਅਕਸਰ ਸਵਿਟਜ਼ਰਲੈਂਡ ਜ਼ਰੂਰ ਬਣਦਾ ਹੈ | ਸਤਲੁਜ ਝੀਲ ਖੇਤਰ ਨੂੰ ਸਰਕਾਰ ਨੇ ਜਲਗਾਹ ਖਿੱਤਾ ਐਲਾਨਿਆ ਹੋਇਆ ...

ਪੂਰੀ ਖ਼ਬਰ »

ਤੰਬਾਕੂ ਿਖ਼ਲਾਫ਼ ਲੋਕਾਂ ਨੂੰ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਤੰਬਾਕੂ ਕੰਟਰੋਲ ਟੀਮ ਵੱਲੋਂ ਸਿਵਲ ਸਰਜਨ ਰੂਪਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਭਾਟੀਆ ਦੀ ਅਗਵਾਈ ਹੇਠ ਲੋਕਾਂ ਨੰੂ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਨੂਰਪੁਰ ਬੇਦੀ ਲਈ ਇਸ ਵਾਰ ਹੋਣਗੇ 18 ਜ਼ੋਨ

ਨੂਰਪੁਰ ਬੇਦੀ, 21 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜੂਨ-ਜੁਲਾਈ ਵਿਚ ਪ੍ਰਸਤਾਵਿਤ ਗ੍ਰਾਮ ਪੰਚਾਇਤਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਸਰਗਰਮੀਆਂ ਵਿਚ ਤੇਜ਼ੀ ਲੈ ਆਂਦੀ ਹੈ | ਇਸ ਸਬੰਧ ਵਿਚ ਪੰਚਾਇਤ ਵਿਭਾਗ ...

ਪੂਰੀ ਖ਼ਬਰ »

ਮੈਨੇਜਰ ਭਾਈ ਨੱਥਾ ਸਿੰਘ ਦੀ ਬਦਲੀ 'ਤੇ ਪ੍ਰਬੰਧਕਾਂ ਦਿੱਤੀ ਸ਼ਾਨਦਾਰ ਵਿਦਾਇਗੀ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਇੱਥੋਂ ਦੇ ਸ਼ੋ੍ਰਮਣੀ ਕਮੇਟੀ ਅਧੀਨ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਦੀ ਬਦਲੀ ਗੁ: ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣ ਤੋਂ ਬਾਅਦ ਅੱਜ ਇਲਾਕੇ ਦੀਆਂ ਸੰਗਤਾਂ ਨੇ ...

ਪੂਰੀ ਖ਼ਬਰ »

ਚਿੱਤਰਕਲਾ ਮੁਕਾਬਲੇ ਕਰਵਾਏ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ, ਕਰਨੈਲ ਸਿੰਘ)- ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ | ਹਰ ਵਿਦਿਆਰਥੀ ਨੇ ਅਲੱਗ-ਅਲੱਗ ਵਿਸ਼ੇ 'ਤੇ ਆਪਣੀ ਕਲਾ ਦਰਸਾਈ ਤੇ ਆਕਿ੍ਤੀਆਂ ਵਿਚ ਵੰਨ ...

ਪੂਰੀ ਖ਼ਬਰ »

ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਜੀਸਸ ਸੇਵੀਅਰਸ਼ ਸਕੂਲ ਮੜੋਲੀ ਕਲਾਂ ਵਿਖੇ ਨਵੇਂ ਆਏ ਵਿਦਿਆਰਥੀਆਂ ਦੇ ਸੁਆਗਤ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਨਵੇਂ ਦੋਸਤਾਂ ਲਈ ਰੰਗਾ ਰੰਗ ਪ੍ਰੋਗਰਾਮ ਵਿਚ ਗੀਤ, ਭੰਗੜਾ ...

ਪੂਰੀ ਖ਼ਬਰ »

ਬੱਚੀ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਹਿਤ ਰੈਲੀ ਕੱਢੀ ਬੱਚੀ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਹਿਤ ਰੈਲੀ ਕੱਢੀ

ਰੂਪਨਗਰ, 21 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਨੇਤਾ ਜੀ ਮਾਡਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਕਠੂਆ ਵਿਚ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਅੱਤਿਆਚਾਰ ਦੇ ਿਖ਼ਲਾਫ਼ ਇਕ ਰੈਲੀ ਕੱਢੀ ਜਿਸ ਦੀ ਅਗਵਾਈ ਸਕੂਲ ਦੇ ਨਿਰਦੇਸ਼ਕ ਵੀ. ਪੀ. ਸੈਣੀ ਨੇ ਕੀਤੀ | ...

ਪੂਰੀ ਖ਼ਬਰ »

ਗ਼ਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਪ੍ਰਦੂਸ਼ਣ ਮੁਕਤ ਸਾਫ਼ ਸੁਥਰੇ ਵਾਤਾਵਰਨ ਲਈ ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਵਧੀਆ ਉਪਰਾਲਾ -ਡਾ: ਚੀਮਾ

ਨੂਰਪੁਰ ਬੇਦੀ, 20 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਡੀਅਨ ਆਇਲ ਇੰਡੇਨ ਕੰਪਨੀ ਵੱਲੋਂ ਬਲਾਕ ਦੇ ਪਿੰਡ ਟਿੱਬਾ ਟੱਪਰੀਆਂ ਵਿਖੇ ਉੱਜਵਲ ਦਿਵਸ ਮਨਾਉਣ ਲਈ ਰੂਪਨਗਰ ਇੰਡੇਨ ਗੈਸ ਏਜੰਸੀ ਦੇ ਜ਼ਰੀਏ ਗੈਸ ਏਜੰਸੀ ਦੇ ਐਮ.ਡੀ. ...

ਪੂਰੀ ਖ਼ਬਰ »

ਪ੍ਰਦੂਸ਼ਣ ਮੁਕਤ ਸਾਫ਼ ਸੁਥਰੇ ਵਾਤਾਵਰਨ ਨਾਲ ਔਰਤਾਂ ਸਿਹਤ ਪੱਖੋਂ ਮਜਬੂਤ ਹੋਣਗੀਆਂ -ਅਮਰਜੀਤ ਸਿੰਘ ਸੰਦੋਆ

ਕਾਹਨਪੁਰ ਖੂਹੀ, 20 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਸ਼ਹੀਦ ਗੋਪਾਲ ਸਿੰਘ ਗੈਸ ਏਜੰਸੀ ਨੂਰਪੁਰ ਬੇਦੀ ਵੱਲੋਂ ਪਿੰਡ ਨਲਹੋਟੀ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੇਂਡੂ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਗੈਸ ਏਜੰਸੀ ਦੇ ਪ੍ਰਬੰਧਕ ਅਮਰੀਕ ਸਿੰਘ ਅਤੇ ...

ਪੂਰੀ ਖ਼ਬਰ »

ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਖੁਦਕੁਸ਼ੀਆਂ ਦਾ ਕਾਰਨ ਬਣ ਰਹੀ ਹੈ-ਬੀ.ਐੱਡ ਫਰੰਟ

ਸ੍ਰੀ ਅਨੰਦਪੁਰ ਸਾਹਿਬ, 21 ਅਪੈ੍ਰਲ (ਨਿੱਕੂਵਾਲ ਕਰਨੈਲ ਸਿੰਘ)-ਆਪਣੇ ਚੋਣ ਮਨੋਰਥ ਪੱਤਰ ਵਿਚ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਕੇਵਲ ਆਪਣੇ ਵਾਅਦੇ ਤੋਂ ਹੀ ਨਹੀਂ ਭੱਜ ਰਹੀ ਸਗੋਂ ਪਿਛਲੇ 10-11 ਸਾਲਾਂ ਤੋਂ ਰੈਗੂਲਰ ਹੋਣ ਦੀ ਆਸ ਲਾਈ ...

ਪੂਰੀ ਖ਼ਬਰ »

ਦੋ ਰੋਜ਼ਾ ਡੇਅ-ਨਾਈਟ ਕਬੱਡੀ ਟੂਰਨਾਮੈਂਟ ਸ਼ੁਰੂ

ਘਨੌਲੀ, 21 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਘਨੌਲੀ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਇਰਾਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਡੇਅ-ਨਾਈਟ ਕਬੱਡੀ ...

ਪੂਰੀ ਖ਼ਬਰ »

ਮੈਨੇਜਰ ਭਾਈ ਬੰਤਾ ਸਿੰਘ ਨੇ ਸੇਵਾਵਾਂ ਸੰਭਾਲੀਆਂ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਕਮੇਟੀ ਅਧੀਨ ਸਥਾਨਕ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਗੜ੍ਹੀ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਆਏ ਮੈਨੇਜਰ ਭਾਈ ਬੰਤਾ ਸਿੰਘ ਨੇ ਆਪਣੀਆਂ ਸੇਵਾਵਾਂ ਅੱਜ ਸੰਭਾਲ ਲਈਆਂ ਹਨ | ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਮੰਦਿਰ 'ਚ ਸਾਲਾਨਾ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਪਿੰਡ ਅਗੰਮਪੁਰ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸੰਕੀਰਤਨ ਮੰਡਲੀਆਂ ਦੁਆਰਾ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ...

ਪੂਰੀ ਖ਼ਬਰ »

ਸਮਾਜ ਜਾਗਿ੍ਤੀ ਕਲੱਬ ਵਲੋਂ ਲਗਾਇਆ ਕਨਟੇਨਰ ਚੜਿ੍ਹਆ ਅੱਗ ਦੀ ਭੇਟ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਸਵੱਛ ਭਾਰਤ ਮੁਹਿੰਮ ਤਹਿਤ ਜਾਗਿ੍ਤੀ ਕਲੱਬ ਮੋਰਿੰਡਾ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਥਾਂ-ਥਾਂ ਕਨਟੇਨਰ (ਡਸਟਬੀਨ) ਲਗਾਏ ਗਏ ਸਨ | ਸ਼ਹਿਰ ਨਿਵਾਸੀ ਵੀ ਇਨ੍ਹਾਂ ਦਾ ਪੂਰਾ ਲਾਹਾ ਲੈ ਕੇ ਕੂੜਾ ਕਰਕਟ ਕਨਟੇਨਰਾਂ ਵਿਚ ...

ਪੂਰੀ ਖ਼ਬਰ »

ਨੰਗਲ 'ਚ ਆਰਟ ਆਫ਼ ਲਿਵਿੰਗ ਦਾ ਸਕੂਲ ਹੋਣ ਸਬੰਧੀ ਕੀਤਾ ਇਨਕਾਰ

ਨੰਗਲ, 20 ਅਪ੍ਰੈਲ (ਗੁਰਪ੍ਰੀਤ ਗਰੇਵਾਲ)-'ਨੰਗਲ 'ਚ ਆਰਟ ਆਫ਼ ਲਿਵਿੰਗ ਸੰਸਥਾ ਦਾ ਕੋਈ ਸਕੂਲ ਨਹੀਂ ਹੈ ਅਤੇ ਇਸੇ ਕਾਰਨ ਸਾਨੂੰ ਨਵਾਂ ਨੰਗਲ 'ਚ ਚੱਲ ਰਹੇ ਸ੍ਰੀ ਸ੍ਰੀ ਰਵੀਸ਼ੰਕਰ ਵਿੱਦਿਆ ਮੰਦਰ ਵਿਰੁੱਧ ਮਾਣਯੋਗ ਅਦਾਲਤ 'ਚ ਜਾਣਾ ਪਿਆ ਕਿਉਂਕਿ ਸਕੂਲ ਪ੍ਰਬੰਧਕ ਵਪਾਰਕ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਕਵੀ ਦਰਬਾਰ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਾਲਜ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਕਲਾ ਪਰਿਸ਼ਦ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX