ਤਾਜਾ ਖ਼ਬਰਾਂ


ਰਾਸ਼ਟਰਪਤੀ ਨੇ 2001 'ਚ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  23 minutes ago
ਨਵੀਂ ਦਿੱਲੀ, 13 ਦਸੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਅੱਜ ਦੇ ਦਿਨ ਹੀ 2001 'ਚ ਸੰਸਦ 'ਤੇ ਹੋਏ ਹਮਲੇ 'ਚ ਜਾਨ ਗਵਾਉਣ...
ਜੇਰੇਮੀ ਕੋਰਬੀਨ ਨੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
. . .  33 minutes ago
ਨਵੀਂ ਦਿੱਲੀ, 13 ਦਸੰਬਰ- ਯੂ.ਕੇ ਮੀਡੀਆ ਦੇ ਮੁਤਾਬਿਕ, ਜੇਰੇਮੀ ਕੋਰਬੀਨ ਨੇ ਬ੍ਰਿਟੇਨ ਚੋਣਾਂ 'ਚ ਪਾਰਟੀ ਦੇ ਲਈ ਭਾਰੀ ਹਾਰ ਦੇ ਰੁਝਾਨ ਤੋਂ ਬਾਅਦ ਲੇਬਰ ਪਾਰਟੀ...
ਉੱਤਰਾਖੰਡ: ਅਲਮੋੜਾ ਜ਼ਿਲ੍ਹੇ ਦੇ ਚੌਬਟੀਆ 'ਚ ਹੋਈ ਭਾਰੀ ਬਰਫ਼ਬਾਰੀ
. . .  36 minutes ago
ਦੇਹਰਾਦੂਨ, 13 ਦਸੰਬਰ- ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਚੌਬਟੀਆ 'ਚ ਭਾਰੀ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ...
ਮੀਂਹ ਕਾਰਨ ਪਾਣੀ 'ਚ ਡੁੱਬੀਆਂ ਕਣਕਾਂ
. . .  about 1 hour ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ 'ਚ ਕੱਲ੍ਹ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਤੋਂ ਬਾਅਦ ਅੱਜ ਸਵੇਰੇ ਤੇਜ਼ ਬਾਰਸ਼ ਹੋਣ ਕਾਰਨ ਸਰਹੱਦੀ ਖੇਤਰ 'ਚ ਕਈ ਜਗ੍ਹਾ ਅਤੇ ਨੀਵੇਂ ਖੇਤਾਂ 'ਚ ਕਣਕਾਂ ਪਾਣੀ 'ਚ ਡੁੱਬ ਗਈਆਂ ...
ਹਿਮਾਚਲ ਪ੍ਰਦੇਸ਼: ਕੁੱਲੂ ਅਤੇ ਮਨਾਲੀ 'ਚ ਹੋਈ ਭਾਰੀ ਬਰਫ਼ਬਾਰੀ
. . .  about 1 hour ago
ਸ਼ਿਮਲਾ, 13 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ 'ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ...
ਲਗਾਤਾਰ ਹੋ ਰਹੀ ਕਣ -ਮਿਣ ਅਤੇ ਤੇਜ ਹਵਾਵਾਂ ਚੱਲਣ ਕਾਰਨ ਠੰਢ 'ਚ ਹੋਇਆ ਭਾਰੀ ਵਾਧਾ
. . .  about 1 hour ago
ਸੁਲਤਾਨਪੁਰ ਲੋਧੀ, 13 ਦਸੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ -ਪਾਸ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ...
ਭਾਰਤੀ ਪਹੁੰਚੀ ਇੰਡੋਨੇਸ਼ੀਆ ਦੀ ਵਿਦੇਸ਼ ਮੰਤਰੀ
. . .  about 2 hours ago
ਨਵੀਂ ਦਿੱਲੀ, 13 ਦਸੰਬਰ- ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਐਲ.ਪੀ ਮਾਰਸੂਦੀ ਭਾਰਤ ਪਹੁੰਚ ਗਏ ...
ਅੱਜ ਦਾ ਵਿਚਾਰ
. . .  about 2 hours ago
ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਰੂਪਨਗਰ

ਨੰਗਲ 'ਚ ਪਾਈਪ ਲਾਈਨ ਰਾਹੀਂ ਘਰੇਲੂ ਗੈਸ ਸਪਲਾਈ ਦੇਣਾ ਇਕ ਵੱਡਾ ਉਪਰਾਲਾ-ਰਾਣਾ ਕੇ. ਪੀ. ਸਿੰਘ

ਨੰਗਲ, 21 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਵਾਤਾਵਰਨ ਵਿਚ ਦਿਨ ਪ੍ਰਤੀ ਦਿਨ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਅੰਨੇ੍ਹਵਾਹ ਕੀਤੀ ਜਾ ਰਹੀ ਦਰੱਖਤਾਂ ਦੀ ਕਟਾਈ ਹੈ, ਬਹੁਤ ਸਾਰੀ ਲੱਕੜੀ ਦੀ ਕਟਾਈ ਬਾਲਣ ਦੇ ਰੂਪ ਵਿਚ ਵਰਤਣ ਲਈ ਕੀਤੀ ਜਾਂਦੀ ਹੈ ...

ਪੂਰੀ ਖ਼ਬਰ »

ਵਿਸ਼ਾਲ ਦਸਤਾਰ ਸਜਾਓ ਮਾਰਚ ਦਾ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ ਭਰਵਾਂ ਸਵਾਗਤ

ਕੀਰਤਪੁਰ 21 ਅਪ੍ਰੈਲ ਸਾਹਿਬ, (ਬੀਰਅੰਮਿ੍ਤਪਾਲ ਸਿੰਘ ਸੰਨੀ)-ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਬਹਾਲ ਰੱਖਣ ਦੇ ਮੰਤਵ ਨਾਲ ਸ਼ੋ੍ਰਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਨੰੂ ਸਮਰਪਿਤ ...

ਪੂਰੀ ਖ਼ਬਰ »

ਅਣਪਛਾਤੇ ਟਰੱਕ ਨੇ ਪ੍ਰਵਾਸੀ ਮਜ਼ਦੂਰ ਨੂੰ ਕੁਚਲਿਆ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਬੀਤੀ ਰਾਤ ਪਿੰਡ ਬਸੀ ਗੁੱਜਰਾਂ ਵਿਖੇ ਭੱਠੇ 'ਤੇ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਦੀ ਟਰੱਕ ਥੱਲੇ ਆ ਜਾਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਦੀ ਜਾਂਚ ਕਰ ਰਹੇ ਸਥਾਨਕ ਥਾਣੇ ਦੇ ਏ. ਐਸ. ਆਈ. ਧਰਮਪਾਲ ਨੇ ...

ਪੂਰੀ ਖ਼ਬਰ »

ਰੇਲ ਦੀ ਲਪੇਟ ਵਿਚ ਆਉਣ ਨਾਲ ਇੱਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ,ਕਰਨੈਲ ਸਿੰਘ)-ਇੱਥੋਂ ਦੇ ਮਜਾਰਾ ਰੇਲਵੇ ਪੁਲ ਲਾਗੇ ਇੱਕ ਸਾਧੂ ਨੁਮਾ ਵਿਅਕਤੀ ਦੀ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦੀ ਸੂਚਨਾ ਹੈ | ਚੌਕੀ ਇੰਚਾਰਜ ਗੁਰਚਰਨ ਸਿੰਘ ਨੇ ਦੱਸਿਆ ਕਿ ਨੰਗਲ ਡੈਮ ਤੋਂ ਅੰਬਾਲਾ ...

ਪੂਰੀ ਖ਼ਬਰ »

ਜੈਨ ਮੁਨੀਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ ਏ ਖ਼ਾਲਸਾ ਦੇ ਕੀਤੇ ਦਰਸ਼ਨ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ)-ਜੈਨ ਅਚਾਰਿਆ ਸ੍ਰੀ ਸਭੱਦਰ ਮੁਨੀ ਆਪਣੇ ਮੁਨੀ ਸੰਘ ਨੇ ਨਾਲ ਪਹਿਲੀ ਵਾਰ ਜੰਮੂ, ਅੰਮਿ੍ਤਸਰ, ਹੁਸ਼ਿਆਰਪੁਰ, ਨਦੌਣ, ਕਾਂਗੜਾ, ਊਨਾ, ਨੰਗਲ ਦਾ ਦੌਰਾ ਕਰਨ ਤੋਂ ਬਾਅਦ ਗੁਰੂ ਨਗਰੀ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਚੌਕੀ ਨੂੰ ਮਿਲਿਆ ਪੁਲਿਸ ਥਾਣੇ ਦਾ ਦਰਜਾ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਮੋਰਿੰਡਾ ਸ਼ਹਿਰ ਨਿਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਵੱਲੋਂ ਮੋਰਿੰਡਾ ਪੁਲਿਸ ਚੌਕੀ ਨੂੰ ਪੁਲਿਸ ਥਾਣਾ ਦਾ ...

ਪੂਰੀ ਖ਼ਬਰ »

ਸੇਵਾ ਕੇਂਦਰ ਕਰਮਚਾਰੀ ਯੂਨੀਅਨ ਦੀ ਹੜਤਾਲ 20ਵੇਂ ਦਿਨ 'ਚ ਦਾਖ਼ਲ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ 5 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਕੀਤੀ ਜਾ ਰਹੀ ਹੜਤਾਲ 20ਵੇਂ ਦਿਨ ਵਿਚ ਦਾਖਲ ਹੋ ਗਈ ਜਿਸ ਵਿਚ ਮੁਲਾਜ਼ਮਾਂ ਨੇ ਦੱਸਿਆ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਕੰਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਰੂਪਨਗਰ, 21 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਸਨੇਹ ਲਤਾ ਬਧਵਾਰ ਦੇ ਨਿਰਦੇਸ਼ਨ ਵਿਚ ਸੈਸ਼ਨ 2015-2016 ਅਤੇ ਸੈਸ਼ਨ 2016-2017 ਦੇ ਡਿਗਰੀ ਧਾਰਕਾਂ ਲਈ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ | ਇਸ ਕਨਵੋਕੇਸ਼ਨ ਵਿਚ ਰਾਣਾ ਕੇ. ਪੀ. ...

ਪੂਰੀ ਖ਼ਬਰ »

ਲੁਠੇੜੀ ਸਕੂਲ 'ਚੋਂ ਐਲ. ਈ. ਡੀ. ਅਤੇ ਇਨਵਰਟਰ ਚੋਰੀ

ਸ੍ਰੀ ਚਮਕੌਰ ਸਾਹਿਬ, 21 ਅਪੈ੍ਰਲ (ਜਗਮੋਹਣ ਸਿੰਘ ਨਾਰੰਗ)-ਚੋਰਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਉਹ ਹੁਣ ਵਿੱਦਿਅਕ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ ਤੇ ਬੀਤੀ ਰਾਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਚ ਹੋਈ ਚੋਰੀ ਇਸ ਗੱਲ ਦੀ ਗਵਾਹੀ ਭਰਦੀ ਹੈ | ...

ਪੂਰੀ ਖ਼ਬਰ »

ਫ਼ਿਰਕਾਪ੍ਰਸਤ ਸੋਚ ਨੂੰ ਹੁਲਾਰਾ ਦੇ ਰਿਹਾ ਹੈ ਸੋਸ਼ਲ ਮੀਡੀਆ

ਢੇਰ, 21 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਫ਼ਿਰਕਾਪ੍ਰਸਤ ਸੋਚ ਸਮਾਜ ਲਈ ਘਾਤਕ ਸਾਬਤ ਹੋ ਰਹੀ ਹੈ | ਭਾਵੇਂ ਬੇਇਨਸਾਫ਼ੀ, ਜ਼ੁਲਮ ਅਤੇ ਅਨਿਆਂ ਦੇ ਿਖ਼ਲਾਫ਼ ਆਵਾਜ਼ ਬੁਲੰਦ ਕਰਨ ਵਿਚ ਸੋਸ਼ਲ ਮੀਡੀਆ ਇਕ ਵੱਡਾ ਹਥਿਆਰ ਸਾਬਤ ...

ਪੂਰੀ ਖ਼ਬਰ »

ਹਿਮਾਚਲ ਅਤੇ ਪੰਜਾਬ ਪੁਲਿਸ ਨੇ ਮਜਾਰੀ ਦੇ ਹੈਰੋਇਨ ਤਸਕਰਾਂ ਨੂੰ ਪਾਈਆਂ ਭਾਜੜਾਂ

ਢੇਰ, 21 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪਿੰਡ ਮਜਾਰੀ ਵਿਖੇ ਚੱਲ ਰਹੇ ਹੈਰੋਇਨ ਦੀ ਨਸ਼ਾ ਤਸਕਰੀ ਨੇ ਇਲਾਕੇ ਦੇ ਦਰਜਨਾਂ ਹੀ ਪਿੰਡਾਂ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ | ਪਿੰਡ ਮਜਾਰੀ ਜੋ ਕਿ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ ਪ੍ਰੰਤੂ ਇਸ ਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਾਤਾਵਰਨ ਜਾਗਰੂਕਤਾ ਰੈਲੀ ਕੱਢੀ

ਨੂਰਪੁਰ ਬੇਦੀ, 21 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਿੱਖਿਆ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਰੱਖਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਝਾਂਗੜੀਆਂ ਦੇ ਵਿਦਿਆਰਥੀਆਂ ਵਲੋਂ ਮੁੱਖ ਅਧਿਆਪਕਾ ਮੈਡਮ ਸੀਮਾ ਰਾਣੀ ਤੇ ਅਧਿਆਪਕ ਅਮਰਜੀਤ ਸਿੰਘ ਸੈਦਪੁਰ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਘਨੌਲੀ ਅਨਾਜ ਮੰਡੀ 'ਚ ਲਿਫ਼ਟਿੰਗ ਦਾ ਕੰਮ ਸ਼ੁਰੂ

ਘਨੌਲੀ, 21 ਅਪ੍ਰੈਲ (ਸੈਣੀ)-ਆਦਰਸ਼ ਪਿੰਡ ਘਨੌਲੀ ਦੀ ਦਾਣਾ ਮੰਡੀ 'ਚ ਕਣਕ ਦੀ ਚੁਕਾਈ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਸਬੰਧੀ ਫੂਡ ਇੰਸਪੈਕਟਰ ਮੈਡਮ ਦਵਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਘਨੌਲੀ ਦੀ ਅਨਾਜ ਮੰਡੀ 'ਚ 14828-50 ਕਣਕ ਦੀ ਆਮਦ ਹੋ ਗਈ ਹੈ ਜਿਸ ਦੌਰਾਨ ਪਨਸਪ ਦੁਆਰਾ ...

ਪੂਰੀ ਖ਼ਬਰ »

ਸਕੂਲ 'ਚ ਧਰਤੀ ਦਿਵਸ ਮਨਾਇਆ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਆਈ.ਪੀ.ਐਸ. ਸਕੂਲ ਰਤਨਗੜ੍ਹ ਵਿਖੇ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਬੱਚਿਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ, ਪਾਣੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਨਿੱਕੂਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ (ਹੋਲਗੜ੍ਹ) ਵਿਖੇ ਬੱਚਿਆਂ ਨੂੰ ਲੋੜੀਂਦੀਆਂ ਕਾਪੀਆਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ | ਸਵ: ਬਲਬੀਰ ਸਿੰਘ ਦੀ ਯਾਦ 'ਚ ਉਨ੍ਹਾਂ ਦੀ ਧਰਮ ਪਤਨੀ ਮੈਡਮ ਤਰਲੋਚਨ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕਰਵਾਇਆ ਗੈੱਸਟ ਲੈਕਚਰ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ...

ਪੂਰੀ ਖ਼ਬਰ »

ਸਕੂਲ 'ਚ ਮਨਾਇਆ ਧਰਤੀ ਦਿਵਸ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਸ਼ਿਵਾਲਿਕ ਵੀਊ ਪਬਲਿਕ ਸਕੂਲ ਵਿਖੇ ਅੱਜ ਧਰਤੀ ਦਿਵਸ ਮਨਾਇਆ ਗਿਆ | ਸਮਾਗਮ 'ਚ ਵਿਦਿਆਰਥੀਆਂ ਵੱਲੋਂ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਨਾਲ ਪੈਦਾ ਹੋਣ ਵਾਲੇ ਮਾੜੇ ...

ਪੂਰੀ ਖ਼ਬਰ »

ਨੰਗਲ ਵਰਕਸ਼ਾਪ ਦੇ ਸਟਾਫ਼ ਨੂੰ ਦਿੱਤਾ ਪ੍ਰਸੰਸਾ ਪੱਤਰ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਨਿਗਰਾਨ ਇੰਜੀਨੀਅਰ ਕੇ. ਕੇ. ਸੂਦ ਨੇ ਅੱਜ ਨੰਗਲ ਵਰਕਸ਼ਾਪ ਦੇ ਕਾਰਜਕਾਰੀ ਇੰਜੀਨੀਅਰ ਮਨਵਿੰਦਰ ਸਿੰਘ ਪਾਲ ਅਤੇ ਉਨ੍ਹਾਂ ਦੀ ਟੀਮ ਦੇ 160 ਮੁਲਾਜ਼ਮਾਂ ਨੂੰ ਇਸ ਵਰ੍ਹੇ ਉਤਪਾਦਨ ਵਿਚ 18 ਫ਼ੀਸਦੀ ...

ਪੂਰੀ ਖ਼ਬਰ »

ਰੋਟਰੀ ਕਲੱਬ ਦੇ ਰਜਿੰਦਰ ਸਿੰਘ ਸੰਧੂ ਪ੍ਰਧਾਨ ਅਤੇ ਰਿਤੇਸ਼ ਗੋਤਮ ਹੋਣਗੇ ਸਕੱਤਰ

ਨੰਗਲ, 21 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਦੇ ਸਾਲ 2018-19 ਲਈ ਨਵੇਂ ਚੁਣੇ ਗਏ ਪ੍ਰਧਾਨ ਰਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਰਿਤੇਸ਼ ਗੋਤਮ ਕ੍ਰਮਵਾਰ ਪ੍ਰਧਾਨ ਅਤੇ ਸਕੱਤਰ ਹੋਣਗੇ | ਉਹ ਚੰਡੀਗੜ੍ਹ ਵਿਖੇ 27 ਤੋਂ 29 ਅਪੈ੍ਰਲ ਨੂੰ ਵਿਸ਼ੇਸ਼ ...

ਪੂਰੀ ਖ਼ਬਰ »

-ਆਗੂਆਂ ਦੇ ਭਾਸ਼ਣਾਂ 'ਚ ਹੀ ਨੰਗਲ ਬਣਿਆਂ ਸਵਿਟਜ਼ਰਲੈਂਡ- ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਅਜੇ ਤੱਕ ਨੰਗਲ ਨਹੀਂ ਬਣ ਸਕਿਆ ਸੈਰਗਾਹ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਤਾਂ ਨਹੀਂ ਬਣ ਸਕਿਆ ਪਰ ਲੀਡਰਾਂ ਦੇ ਭਾਸ਼ਣਾਂ ਵਿਚ ਇਹ ਸ਼ਹਿਰ ਅਕਸਰ ਸਵਿਟਜ਼ਰਲੈਂਡ ਜ਼ਰੂਰ ਬਣਦਾ ਹੈ | ਸਤਲੁਜ ਝੀਲ ਖੇਤਰ ਨੂੰ ਸਰਕਾਰ ਨੇ ਜਲਗਾਹ ਖਿੱਤਾ ਐਲਾਨਿਆ ਹੋਇਆ ...

ਪੂਰੀ ਖ਼ਬਰ »

ਸਰਕਾਰੀ ਹਨੇਰੇ ਕਾਰਨ ਤਬਾਹ ਹੋ ਗਿਆ ਚੰਗਾ ਭਲਾ ਚਲਦਾ ਟੂਰਿਸਟ ਕੰਪਲੈਕਸ
-ਆਗੂਆਂ ਦੇ ਭਾਸ਼ਣਾਂ 'ਚ ਹੀ ਨੰਗਲ ਬਣਿਆਂ ਸਵਿਟਜ਼ਰਲੈਂਡ- ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਅਜੇ ਤੱਕ ਨੰਗਲ ਨਹੀਂ ਬਣ ਸਕਿਆ ਸੈਰਗਾਹ

ਨੰਗਲ, 21 ਅਪ੍ਰੈਲ (ਗੁਰਪ੍ਰੀਤ ਗਰੇਵਾਲ)-ਅਥਾਹ ਕੁਦਰਤੀ ਸੁਹੱਪਣ ਦੇ ਬਾਵਜੂਦ ਨੰਗਲ ਸੈਰਗਾਹ ਤਾਂ ਨਹੀਂ ਬਣ ਸਕਿਆ ਪਰ ਲੀਡਰਾਂ ਦੇ ਭਾਸ਼ਣਾਂ ਵਿਚ ਇਹ ਸ਼ਹਿਰ ਅਕਸਰ ਸਵਿਟਜ਼ਰਲੈਂਡ ਜ਼ਰੂਰ ਬਣਦਾ ਹੈ | ਸਤਲੁਜ ਝੀਲ ਖੇਤਰ ਨੂੰ ਸਰਕਾਰ ਨੇ ਜਲਗਾਹ ਖਿੱਤਾ ਐਲਾਨਿਆ ਹੋਇਆ ਹੈ | ਅਕਤੂਬਰ-ਮਾਰਚ ਤੱਕ ਇਸ ਖਿੱਤੇ ਵਿਚ ਰੂਸ, ਚੀਨ, ਯੂਕਰੇਨ, ਕਜ਼ਾਕਿਸਤਾਨ ਆਦਿ ਮੁਲਕਾਂ ਤੋਂ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਹਨ, ਬੜੇ ਹੀ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਨਾ ਤਾਂ ਨਾਜਾਇਜ਼ ਕਬਜ਼ੇ ਹਟਾਏ ਹਨ ਅਤੇ ਨਾ ਹੀ ਸੈਲਾਨੀਆਂ ਲਈ ਵਾਚ ਟਾਵਰ ਲਗਾਏ ਹਨ | ਝੀਲ 'ਚ ਸੀਵਰੇਜ ਦਾ ਪਾਣੀ ਨਿਰੰਤਰ ਡਿੱਗ ਰਿਹਾ ਹੈ ਪਰ ਚਿੱਠੀਆਂ ਇਕ ਤੋਂ ਦੂਜੇ, ਦੂਜੇ ਤੋਂ ਤੀਜੇ ਅਫ਼ਸਰ ਦੇ ਟੇਬਲ 'ਤੇ ਘੁੰਮੀ ਜਾ ਰਹੀਆਂ ਹਨ | ਪੰਜਾਬ ਸਰਕਾਰ ਨੇ ਨਵੀਨੀਕਰਨ ਕਰਨ ਦੇ ਮੰਤਵ ਨਾਲ ਕਦੰਬਾ ਟੂਰਿਸਟ ਕੰਪਲੈਕਸ ਅਜਿਹਾ ਬੰਦ ਕੀਤਾ ਕਿ ਚੰਗਾ ਭਲਾ ਚੱਲਦਾ ਟੂਰਿਸਟ ਕੰਪਲੈਕਸ ਬਰਬਾਦ ਹੋ ਗਿਆ | ਨੰਗਲ ਹਰ ਵਰ੍ਹੇ ਤਕਰੀਬਨ 5 ਲੱਖ ਟੂਰਿਸਟ ਆਉਂਦੇ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਅਤੇ ਭਾਖੜਾ ਡੈਮ ਦੇ ਅੰਦਰੂਨੀ ਹਿੱਸੇ ਦੇਖਣ 'ਤੇ ਰੋਕ ਹੋਣ ਕਾਰਨ ਟੂਰਿਸਟ ਨੈਣਾ ਦੇਵੀ ਜਾਂ ਹਿਮਾਚਲ ਦੇ ਹੋਰਨਾਂ ਭਾਗਾਂ ਵੱਲ ਚਲੇ ਜਾਂਦੇ ਹਨ | ਭਾਖੜਾ ਡੈਮ ਦੇ ਨਿਰਮਾਣ ਸਮੇਂ (1947-63) ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ 13 ਵਾਰੀ ਨੰਗਲ ਆਏ | ਸਤਲੁਜ ਝੀਲ ਕੰਢੇ ਸਥਿਤ ਇਤਿਹਾਸਕ ਸ਼ੀਸ਼ਾ ਘਰ 'ਚ 28/4/1954 ਨੂੰ ਪੰਡਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲੀ ਵਿਚਾਲੇ ਪੰਚਸ਼ੀਲ ਸਮਝੌਤਾ ਹੋਇਆ ਸੀ | ਸੈਲਾਨੀਆਂ ਦੀ ਮੰਗ ਹੈ ਕਿ ਪੰਡਤ ਨਹਿਰੂ ਦਾ ਕਮਰਾ ਅਤੇ ਇਤਿਹਾਸਕ ਸ਼ੀਸ਼ਾ ਘਰ ਹਰ ਰੋਜ਼ ਕੁਝ ਘੰਟੇ ਸੈਲਾਨੀਆਂ ਲਈ ਖੋਲਿ੍ਹਆ ਜਾਵੇ | ਨੰਗਲ-ਭਾਖੜਾ ਡੈਮ ਵਿਚਾਲੇ ਚੱਲਦੀ ਹਿੰਦੋਸਤਾਨ ਦੀ ਇਕੋ ਇਕ ਮੁਫ਼ਤ ਰੇਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਤਾਂ ਹੈ ਪਰ ਇਸ ਸਮੁੱਚੇ ਪ੍ਰਾਜੈਕਟ ਦਾ ਨਵੀਨੀਕਰਨ ਸਮੇਂ ਦੀ ਲੋੜ ਹੈ | ਇਹ ਰੇਲ ਸਵੇਰੇ 7.05 ਵਜੇ ਅਤੇ ਬਾਅਦ ਦੁਪਹਿਰ 3.05 ਵਜੇ ਭਾਖੜਾ ਡੈਮ ਲਈ ਰਵਾਨਾ ਹੁੰਦੀ ਹੈ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਨਿਗਰਾਨ ਇੰਜੀਨੀਅਰ ਕੇ. ਕੇ. ਸੂਦ ਨੇ ਦੱਸਿਆ ਕਿ ਬੋਰਡ ਰੇਲਵੇ ਟਰੈਕ ਨੂੰ ਠੀਕ ਕਰਨ, ਪਲੇਟਫਾਰਮ ਬਣਾਉਣ ਦਾ ਯਤਨ ਕਰ ਰਿਹਾ ਹੈ | ਕਈ ਥਾਈਾ ਭਾਰਤੀ ਰੇਲਵੇ ਦੀ ਮਦਦ ਵੀ ਲਈ ਜਾ ਰਹੀ ਹੈ | ਸ਼ਹਿਰ ਦੇ ਵਿਕਾਸ ਲਈ ਹਮੇਸ਼ਾ ਹੀ ਬੜੇ ਗੰਭੀਰ ਸੁਝਾਅ ਦਿੰਦੇ ਪਰਦੀਪ ਸੋਨੀ ਕਿਲਨ ਏਰੀਆ ਨੇ ਦੱਸਿਆ ਕਿ 50,362 ਵਰਗ ਕਿ: ਮੀ: ਖੇਤਰ ਵਿਚ ਫੈਲੇ ਪੰਜਾਬ ਵਿਚ ਨੰਗਲ ਵਰਗੀ ਕੋਈ ਹੋਰ ਖੂਬਸੂਰਤ ਥਾਂ ਨਹੀਂ | ਸੱਤ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਢੋਲਾਂ ਵਾਲੇ ਪੁਲ ਲਈ ਮਿਹਨਤ ਕਰਨ ਵਾਲੇ ਸ੍ਰੀ ਸੋਨੀ ਚਾਹੁੰਦੇ ਹਨ ਕਿ ਨੰਗਲ ਵੱਡੀ ਸੈਰਗਾਹ ਬਣੇ | ਕੌਾਸਲਰ ਸ਼ਿਵਾਨੀ ਠਾਕੁਰ, ਮੈਡਮ ਜਯੋਤੀ ਠਾਕੁਰ, ਕੁਮਾਰੀ ਅੰਕੀਤਾ ਠਾਕੁਰ, ਐਡਵੋਕੇਟ ਖੜ੍ਹਕ ਸਿੰਘ ਠਾਕੁਰ, ਕਮਲ ਠਾਕੁਰ ਆਦਿ ਦਾ ਸੁਝਾਅ ਹੈ ਕਿ ਨੰਗਲ-ਧਰਮਸ਼ਾਲਾ ਸੜਕ 'ਤੇ ਅਮੋਲ ਕਾਲੀਆ ਪਾਰਕ ਦੇ ਇਕ ਹਿੱਸੇ ਵਿਚ ਫੂਡ ਸਟਰੀਟ ਬਣਾਈ ਜਾਵੇ, ਇਹ ਉਪਰਾਲਾ ਰੁਜ਼ਗਾਰ ਵੀ ਦੇਵੇਗਾ ਤੇ ਮੋਟੀ ਸਰਕਾਰੀ ਕਮਾਈ ਵੀ |


ਖ਼ਬਰ ਸ਼ੇਅਰ ਕਰੋ

ਤੰਬਾਕੂ ਿਖ਼ਲਾਫ਼ ਲੋਕਾਂ ਨੂੰ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਤੰਬਾਕੂ ਕੰਟਰੋਲ ਟੀਮ ਵੱਲੋਂ ਸਿਵਲ ਸਰਜਨ ਰੂਪਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਭਾਟੀਆ ਦੀ ਅਗਵਾਈ ਹੇਠ ਲੋਕਾਂ ਨੰੂ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਨੂਰਪੁਰ ਬੇਦੀ ਲਈ ਇਸ ਵਾਰ ਹੋਣਗੇ 18 ਜ਼ੋਨ

ਨੂਰਪੁਰ ਬੇਦੀ, 21 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜੂਨ-ਜੁਲਾਈ ਵਿਚ ਪ੍ਰਸਤਾਵਿਤ ਗ੍ਰਾਮ ਪੰਚਾਇਤਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਸਰਗਰਮੀਆਂ ਵਿਚ ਤੇਜ਼ੀ ਲੈ ਆਂਦੀ ਹੈ | ਇਸ ਸਬੰਧ ਵਿਚ ਪੰਚਾਇਤ ਵਿਭਾਗ ...

ਪੂਰੀ ਖ਼ਬਰ »

ਮੈਨੇਜਰ ਭਾਈ ਨੱਥਾ ਸਿੰਘ ਦੀ ਬਦਲੀ 'ਤੇ ਪ੍ਰਬੰਧਕਾਂ ਦਿੱਤੀ ਸ਼ਾਨਦਾਰ ਵਿਦਾਇਗੀ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਇੱਥੋਂ ਦੇ ਸ਼ੋ੍ਰਮਣੀ ਕਮੇਟੀ ਅਧੀਨ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਦੀ ਬਦਲੀ ਗੁ: ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹੋਣ ਤੋਂ ਬਾਅਦ ਅੱਜ ਇਲਾਕੇ ਦੀਆਂ ਸੰਗਤਾਂ ਨੇ ...

ਪੂਰੀ ਖ਼ਬਰ »

ਚਿੱਤਰਕਲਾ ਮੁਕਾਬਲੇ ਕਰਵਾਏ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ, ਕਰਨੈਲ ਸਿੰਘ)- ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ | ਹਰ ਵਿਦਿਆਰਥੀ ਨੇ ਅਲੱਗ-ਅਲੱਗ ਵਿਸ਼ੇ 'ਤੇ ਆਪਣੀ ਕਲਾ ਦਰਸਾਈ ਤੇ ਆਕਿ੍ਤੀਆਂ ਵਿਚ ਵੰਨ ...

ਪੂਰੀ ਖ਼ਬਰ »

ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਜੀਸਸ ਸੇਵੀਅਰਸ਼ ਸਕੂਲ ਮੜੋਲੀ ਕਲਾਂ ਵਿਖੇ ਨਵੇਂ ਆਏ ਵਿਦਿਆਰਥੀਆਂ ਦੇ ਸੁਆਗਤ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਨਵੇਂ ਦੋਸਤਾਂ ਲਈ ਰੰਗਾ ਰੰਗ ਪ੍ਰੋਗਰਾਮ ਵਿਚ ਗੀਤ, ਭੰਗੜਾ ...

ਪੂਰੀ ਖ਼ਬਰ »

ਬੱਚੀ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਹਿਤ ਰੈਲੀ ਕੱਢੀ ਬੱਚੀ ਦੇ ਹੱਤਿਆਰਿਆਂ ਨੂੰ ਸਜ਼ਾ ਦਿਵਾਉਣ ਹਿਤ ਰੈਲੀ ਕੱਢੀ

ਰੂਪਨਗਰ, 21 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਨੇਤਾ ਜੀ ਮਾਡਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਕਠੂਆ ਵਿਚ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਅੱਤਿਆਚਾਰ ਦੇ ਿਖ਼ਲਾਫ਼ ਇਕ ਰੈਲੀ ਕੱਢੀ ਜਿਸ ਦੀ ਅਗਵਾਈ ਸਕੂਲ ਦੇ ਨਿਰਦੇਸ਼ਕ ਵੀ. ਪੀ. ਸੈਣੀ ਨੇ ਕੀਤੀ | ...

ਪੂਰੀ ਖ਼ਬਰ »

ਗ਼ਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਪ੍ਰਦੂਸ਼ਣ ਮੁਕਤ ਸਾਫ਼ ਸੁਥਰੇ ਵਾਤਾਵਰਨ ਲਈ ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਵਧੀਆ ਉਪਰਾਲਾ -ਡਾ: ਚੀਮਾ

ਨੂਰਪੁਰ ਬੇਦੀ, 20 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਡੀਅਨ ਆਇਲ ਇੰਡੇਨ ਕੰਪਨੀ ਵੱਲੋਂ ਬਲਾਕ ਦੇ ਪਿੰਡ ਟਿੱਬਾ ਟੱਪਰੀਆਂ ਵਿਖੇ ਉੱਜਵਲ ਦਿਵਸ ਮਨਾਉਣ ਲਈ ਰੂਪਨਗਰ ਇੰਡੇਨ ਗੈਸ ਏਜੰਸੀ ਦੇ ਜ਼ਰੀਏ ਗੈਸ ਏਜੰਸੀ ਦੇ ਐਮ.ਡੀ. ...

ਪੂਰੀ ਖ਼ਬਰ »

ਪ੍ਰਦੂਸ਼ਣ ਮੁਕਤ ਸਾਫ਼ ਸੁਥਰੇ ਵਾਤਾਵਰਨ ਨਾਲ ਔਰਤਾਂ ਸਿਹਤ ਪੱਖੋਂ ਮਜਬੂਤ ਹੋਣਗੀਆਂ -ਅਮਰਜੀਤ ਸਿੰਘ ਸੰਦੋਆ

ਕਾਹਨਪੁਰ ਖੂਹੀ, 20 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਸ਼ਹੀਦ ਗੋਪਾਲ ਸਿੰਘ ਗੈਸ ਏਜੰਸੀ ਨੂਰਪੁਰ ਬੇਦੀ ਵੱਲੋਂ ਪਿੰਡ ਨਲਹੋਟੀ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੇਂਡੂ ਔਰਤਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਗੈਸ ਏਜੰਸੀ ਦੇ ਪ੍ਰਬੰਧਕ ਅਮਰੀਕ ਸਿੰਘ ਅਤੇ ...

ਪੂਰੀ ਖ਼ਬਰ »

ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਖੁਦਕੁਸ਼ੀਆਂ ਦਾ ਕਾਰਨ ਬਣ ਰਹੀ ਹੈ-ਬੀ.ਐੱਡ ਫਰੰਟ

ਸ੍ਰੀ ਅਨੰਦਪੁਰ ਸਾਹਿਬ, 21 ਅਪੈ੍ਰਲ (ਨਿੱਕੂਵਾਲ ਕਰਨੈਲ ਸਿੰਘ)-ਆਪਣੇ ਚੋਣ ਮਨੋਰਥ ਪੱਤਰ ਵਿਚ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਕੇਵਲ ਆਪਣੇ ਵਾਅਦੇ ਤੋਂ ਹੀ ਨਹੀਂ ਭੱਜ ਰਹੀ ਸਗੋਂ ਪਿਛਲੇ 10-11 ਸਾਲਾਂ ਤੋਂ ਰੈਗੂਲਰ ਹੋਣ ਦੀ ਆਸ ਲਾਈ ...

ਪੂਰੀ ਖ਼ਬਰ »

ਦੋ ਰੋਜ਼ਾ ਡੇਅ-ਨਾਈਟ ਕਬੱਡੀ ਟੂਰਨਾਮੈਂਟ ਸ਼ੁਰੂ

ਘਨੌਲੀ, 21 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਘਨੌਲੀ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਇਰਾਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਚ ਡੇਅ-ਨਾਈਟ ਕਬੱਡੀ ...

ਪੂਰੀ ਖ਼ਬਰ »

ਮੈਨੇਜਰ ਭਾਈ ਬੰਤਾ ਸਿੰਘ ਨੇ ਸੇਵਾਵਾਂ ਸੰਭਾਲੀਆਂ

ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਕਮੇਟੀ ਅਧੀਨ ਸਥਾਨਕ ਇਤਿਹਾਸਕ ਗੁ: ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਗੜ੍ਹੀ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਆਏ ਮੈਨੇਜਰ ਭਾਈ ਬੰਤਾ ਸਿੰਘ ਨੇ ਆਪਣੀਆਂ ਸੇਵਾਵਾਂ ਅੱਜ ਸੰਭਾਲ ਲਈਆਂ ਹਨ | ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਮੰਦਿਰ 'ਚ ਸਾਲਾਨਾ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਪਿੰਡ ਅਗੰਮਪੁਰ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸੰਕੀਰਤਨ ਮੰਡਲੀਆਂ ਦੁਆਰਾ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ...

ਪੂਰੀ ਖ਼ਬਰ »

ਸਮਾਜ ਜਾਗਿ੍ਤੀ ਕਲੱਬ ਵਲੋਂ ਲਗਾਇਆ ਕਨਟੇਨਰ ਚੜਿ੍ਹਆ ਅੱਗ ਦੀ ਭੇਟ

ਮੋਰਿੰਡਾ, 21 ਅਪ੍ਰੈਲ (ਪਿ੍ਤਪਾਲ ਸਿੰਘ)-ਸਵੱਛ ਭਾਰਤ ਮੁਹਿੰਮ ਤਹਿਤ ਜਾਗਿ੍ਤੀ ਕਲੱਬ ਮੋਰਿੰਡਾ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਥਾਂ-ਥਾਂ ਕਨਟੇਨਰ (ਡਸਟਬੀਨ) ਲਗਾਏ ਗਏ ਸਨ | ਸ਼ਹਿਰ ਨਿਵਾਸੀ ਵੀ ਇਨ੍ਹਾਂ ਦਾ ਪੂਰਾ ਲਾਹਾ ਲੈ ਕੇ ਕੂੜਾ ਕਰਕਟ ਕਨਟੇਨਰਾਂ ਵਿਚ ...

ਪੂਰੀ ਖ਼ਬਰ »

ਨੰਗਲ 'ਚ ਆਰਟ ਆਫ਼ ਲਿਵਿੰਗ ਦਾ ਸਕੂਲ ਹੋਣ ਸਬੰਧੀ ਕੀਤਾ ਇਨਕਾਰ

ਨੰਗਲ, 20 ਅਪ੍ਰੈਲ (ਗੁਰਪ੍ਰੀਤ ਗਰੇਵਾਲ)-'ਨੰਗਲ 'ਚ ਆਰਟ ਆਫ਼ ਲਿਵਿੰਗ ਸੰਸਥਾ ਦਾ ਕੋਈ ਸਕੂਲ ਨਹੀਂ ਹੈ ਅਤੇ ਇਸੇ ਕਾਰਨ ਸਾਨੂੰ ਨਵਾਂ ਨੰਗਲ 'ਚ ਚੱਲ ਰਹੇ ਸ੍ਰੀ ਸ੍ਰੀ ਰਵੀਸ਼ੰਕਰ ਵਿੱਦਿਆ ਮੰਦਰ ਵਿਰੁੱਧ ਮਾਣਯੋਗ ਅਦਾਲਤ 'ਚ ਜਾਣਾ ਪਿਆ ਕਿਉਂਕਿ ਸਕੂਲ ਪ੍ਰਬੰਧਕ ਵਪਾਰਕ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਕਵੀ ਦਰਬਾਰ

ਸ੍ਰੀ ਚਮਕੌਰ ਸਾਹਿਬ, 20 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਾਲਜ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਕਲਾ ਪਰਿਸ਼ਦ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX