ਤਾਜਾ ਖ਼ਬਰਾਂ


ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  6 minutes ago
ਦੁਬਈ, 20 ਫਰਵਰੀ- ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਵਿਸ਼ਵ ਕੱਪ 2019 'ਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਬਾਰੇ ਕਿਆਸ ਲਗਾਏ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਕਈ ਸਾਬਕਾ ਕ੍ਰਿਕਟਰਾਂ ਦਾ ....
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  9 minutes ago
ਦੇਹਰਾਦੂਨ, 20 ਫਰਵਰੀ- ਉਤਰਾਖੰਡ ਦੇ ਰੁੜਕੀ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਵਲੋਂ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਪੋਸਟਾਂ ਪਾਉਣ 'ਤੇ ਮੁਅੱਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ...
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  39 minutes ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਹੱਤਿਆ ਕਾਂਡ ਮਗਰੋਂ ਜਨਰਲ ਡਾਇਰ ਨੂੰ ਸਿਰਪਾਉ ਦੇਣ....
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  39 minutes ago
ਵੈਲਿੰਗਟਨ, 20 ਫਰਵਰੀ- ਨਿਊਜ਼ੀਲੈਂਡ ਦੀ ਸੰਸਦ ਨੇ ਸਰਬ ਸੰਮਤੀ ਨਾਲ ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਨਿਊਜ਼ੀਲੈਂਡ...
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  54 minutes ago
ਮਲੋਟ, 20 ਫਰਵਰੀ (ਗੁਰਮੀਤ ਸਿੰਘ ਮੱਕੜ)- ਮਲੋਟ ਦੇ ਅਜੀਤ ਨਗਰ 'ਚ ਅੱਜ ਇੱਕ ਸਕੂਲ ਦੀ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਰਿਕਸ਼ਿਤ ਪੁੱਤਰ ਸੁਰਜੀਤ ਕੁਮਾਰ ਦੇ...
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  about 1 hour ago
ਤਰਨ ਤਾਰਨ, 20 ਫਰਵਰੀ- ਤਰਨ ਤਾਰਨ ਸ਼ਹਿਰ 'ਚ ਬੀਤੀ ਦੇਰ ਰਾਤ ਕਰੀਬ 9.30 ਵਜੇ ਗੁਰਦੁਆਰਾ ਬੀਬੀ ਭਾਨੀ ਦੇ ਨਜ਼ਦੀਕ ਦੋ ਨੌਜਵਾਨਾਂ ਦਾ ਅਣਪਛਾਤੇ ਲੋਕਾਂ ਨੂੰ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੌਜਵਾਨਾਂ ਦੀ...
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਸਾਕੇ ਦੇ ਸੰਬੰਧ 'ਚ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤ ਦੇ ਲੋਕਾਂ ਤੋਂ ਰਸਮੀ ਮੁਆਫ਼ੀ ਮੰਗੀ ....
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  about 1 hour ago
ਚੰਡੀਗੜ੍ਹ, 20 ਫਰਵਰੀ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ 'ਆਪ' ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸਾਲ 2010 ਤੋਂ 2018 ਤੱਕ 2800 ਕਰੋੜ ਰੁਪਏ ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ ਉਹ ਵਾਪਸ ਚਲਾ ਗਿਆ....
ਵਿਧਾਨ ਸਭਾ 'ਚ ਗੂੰਜਿਆਂ ਪੰਜਾਬ 'ਚ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ 'ਚ ਸਵਾਈਨ ਫਲੂ ਨਾਸਲ ਹੋ ਰਹੀਆਂ ਮੌਤਾਂ ਦਾ ਮੁੱਦਾ ਚੁੱਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 31 ਜਨਵਰੀ....
ਪਟਿਆਲਾ 'ਚ ਸਰਕਾਰੀ ਕਾਰਜਾਂ 'ਚ ਇਸਤੇਮਾਲ ਹੋ ਰਿਹਾ ਪਾਕਿਸਤਾਨੀ ਸੀਮਿੰਟ
. . .  about 1 hour ago
ਪਟਿਆਲਾ, 20 ਫਰਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੇ ਵਾਰਡ ਨੰਬਰ- 49 'ਚ ਸਰਕਾਰੀ ਕਾਰਜਾਂ ਦੇ ਲਈ ਪਾਕਿਸਤਾਨੀ ਸੀਮੈਂਟ ਦਾ ਇਸਤੇਮਾਲ ਹੋ ਰਿਹਾ ਹੈ। ਦਸ ਦੇਈਏ ਕਿ ਇਕ ਪਾਸੇ ਸਰਕਾਰ ਪੁਲਵਾਮਾ ....
ਡੇਰਾ ਬਾਬਾ ਨਾਨਕ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਪਾਕਿ ਮਹਿਲਾ ਕਾਬੂ
. . .  about 1 hour ago
ਡੇਰਾ ਬਾਬਾ ਨਾਨਕ, 20 ਫਰਵਰੀ(ਹੀਰਾ ਸਿੰਘ ਮਾਂਗਟ) - ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਅੰਦਰ ਘੁਸਪੈਠ ਕਰ ਕੇ ਦਾਖਲ ਹੁੰਦੀ ਇਕ ਪਾਕਿਸਤਾਨੀ ਮਹਿਲਾ ਨੂੰ ਅੱਜ ਸਵੇਰੇ ਬੀ.ਐੱਸ.ਐਫ ਦੇ ਜਵਾਨਾ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ....
ਪਾਕਿਸਤਾਨ ਮਸਲੇ 'ਤੇ ਨਾਅਰੇਬਾਜ਼ੀ ਕਰਦਿਆਂ ਅਕਾਲੀ ਭਾਜਪਾ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕ ਆਊਟ
. . .  about 1 hour ago
ਕਿਸਾਨ ਵਿਰੋਧੀ ਹਨ ਅਕਾਲੀ-ਭਾਜਪਾ- ਹਰਪਾਲ ਚੀਮਾ
. . .  about 1 hour ago
ਚੰਡੀਗੜ੍ਹ, 20 ਫਰਵਰੀ(ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਭਾਜਪਾ ਕਿਸਾਨਾਂ ਵਿਰੋਧੀ ਹਨ। ਇਸ ਲਈ ਇਹ ਕਿਸਾਨਾਂ ਦੇ ਮਸਲੇ 'ਤੇ ਗੱਲ ਨਹੀਂ...
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਹੋਇਆ ਖ਼ਤਮ
. . .  about 2 hours ago
ਪਾਕਿ ਦੇ ਮਾਮਲੇ 'ਤੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ
. . .  about 2 hours ago
ਭਾਰਤ ਨੂੰ ਧਮਕੀ ਦੇਣ ਦੇ ਮਾਮਲੇ 'ਚ ਪਾਕਿ ਪ੍ਰਧਾਨ ਮੰਤਰੀ ਖ਼ਿਲਾਫ਼ ਮਤਾ ਕੀਤਾ ਜਾਵੇ ਪਾਸ- ਪਰਮਿੰਦਰ ਢੀਂਡਸਾ
. . .  about 2 hours ago
ਪੰਜਾਬ ਦੇ ਸਾਰੇ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਹੈ ਘਾਟ - ਸਿਹਤ ਮੰਤਰੀ
. . .  about 2 hours ago
ਮੋਗਾ ਜ਼ਿਲ੍ਹੇ 'ਚ ਪਹਿਲਾਂ ਹੀ ਚੱਲ ਰਹੇ ਹਨ 22 ਕਾਲਜ - ਰਜ਼ੀਆ ਸੁਲਤਾਨ
. . .  about 2 hours ago
ਗ੍ਰਹਿ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ
. . .  about 2 hours ago
ਭਗੌੜੇ ਮੁਲਾਜ਼ਮਾਂ ਦੀਆਂ ਤਸਵੀਰਾਂ ਜਨਤਕ ਥਾਵਾਂ 'ਤੇ ਲਗਾਉਣ ਦੀ ਮੰਗ ਨੂੰ ਲੈ ਕੇ ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  23 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ

ਪੰਜਾਬ / ਜਨਰਲ

ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ 'ਦਸਤਾਰ ਸਜਾਓ ਮਾਰਚ'

ਗੁ: ਦੁਮਾਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ

ਆਲਮਗੀਰ/ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜਰਨੈਲ ਸਿੰਘ ਪੱਟੀ, ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)- ਮੌਜੂਦਾ ਸਮੇਂ ਅੰਦਰ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ ਦੇ ਮਨੋਰਥ ਨਾਲ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਦੇ ਤਹਿਤ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਦਸਤਾਰ ਦਿਵਸ ਨੂੰ ਸਮਰਪਿਤ ਵਿਸ਼ਾਲ 'ਦਸਤਾਰ ਸਜਾਓ ਮਾਰਚ' ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਪੁੱਜੇ ਸਿੱਖ ਨੌਜਵਾਨਾਂ ਨੇ ਸੁੰਦਰ ਦਸਤਾਰਾਂ ਸਜਾ ਕੇ ਬੜੇ ਉਤਸ਼ਾਹ ਨਾਲ ਭਾਗ ਲਿਆ ¢ ਇਸ ਦੌਰਾਨ ਦਸਤਾਰ ਸਜਾਓ ਮਾਰਚ ਦੀ ਰਸਮੀ ਆਰੰਭਤਾ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਾ ਕਿਹਾ ਕਿ ਗੁਰੂ ਮਾਹਰਾਜ ਵਲੋਂ ਬਖਸ਼ੀ ਗਈ ਦਸਤਾਰ ਕੇਵਲ ਇਕ ਸਨਮਾਨ ਹੀ ਨਹੀਂ ਸਗੋਂ ਹਰ ਸਿੱਖ ਦੇ ਸਿਰ ਦਾ ਤਾਜ ਹੈ ¢ ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ, ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਚਰਨ ਸਿੰਘ ਆਲਮਗੀਰ ਤੇ ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਸਾਂਝੇ ਰੂਪ 'ਚ ਕਿਹਾ ਕਿ ਦਸਤਾਰ ਸਿੱਖ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਕਰਕੇ ਹੀ ਸਿੱਖ ਲੱਖਾਂ ਵਿਚ ਖੜ੍ਹਾ ਦੂਰੋਂ ਹੀ ਪਹਿਚਾਣਿਆਂ ਜਾਂਦਾ ਹੈ¢ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ਾਲ ਦਸਤਾਰ ਸਜਾਓ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ ਅਤੇ ਖਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਸੁੰਦਰ ਦਸਤਾਰਾਂ ਸਜਾ ਕੇ ਸ਼ਾਮਿਲ ਹੋਏ ਹਜ਼ਾਰਾਂ ਨੌਜਵਾਨਾਂ ਨੂੰ ਰਵਾਨਾ ਕੀਤਾ¢ ਇਸ ਸਮੇਂ ਉਨ੍ਹਾਂ ਨਾਲ ਸੰਤ ਅਮੀਰ ਸਿੰਘ ਮੱੁਖੀ ਜਵੱਦੀ ਟਕਸਾਲ, ਸੰਤ ਹਰੀ ਸਿੰਘ ਨਾਨਕਸਰ ਸੰਪਰਦਾਏ, ਸੰਤ ਸੁਖਵਿੰਦਰ ਸਿੰਘ ਧੂਰੀ ਵਾਲੇ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ, ਪਿ੍ਤਪਾਲ ਸਿੰਘ ਪਾਲੀ ਮੈਂਬਰ ਧਰਮ ਪ੍ਰਚਾਰ ਕਮੇਟੀ, ਜਥੇਦਾਰ ਹੀਰਾ ਸਿੰਘ ਗਾਬੜੀਆ, ਭਾਈ ਰਜਿੰਦਰ ਸਿੰਘ ਮਹਿਤਾ, ਪਰਮਜੀਤ ਸਿੰਘ ਸਰੋਆ, ਰੇਸ਼ਮ ਸਿੰਘ ਮੈਨੇਜਰ, ਦਿਲਬਾਗ ਸਿੰਘ ਮੈਨੇਜਰ, ਬੇਅੰਤ ਸਿੰਘ ਮੈਨੇਜਰ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਅਮਰਬੀਰ ਸਿੰਘ ਢੋਟ, ਮਨਪ੍ਰੀਤ ਸਿੰਘ ਇਆਲ਼ੀ, ਹਰਭਜਨ ਸਿੰਘ ਡੰਗ, ਦਰਸ਼ਨ ਸਿੰਘ ਘੋਲੀਆ, ਗੁਰਿੰਦਰਪਾਲ ਸਿੰਘ ਪੱਪੂ, ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਕੁਲਾਰ, ਜਥੇਦਾਰ ਅੰਗਰੇਜ ਸਿੰਘ ਸੰਧੂ, ਸੋਹਣ ਸਿੰਘ ਗੋਗਾ, ਗੁਰਚਰਨ ਸਿੰਘ ਗੁਰੂ, ਮਨਜਿੰਦਰ ਸਿੰਘ ਕੈਪਟਨ, ਜਸਪਾਲ ਸਿੰਘ, ਰਾਮ ਸਿੰਘ, ਪਦਮ ਪਾਸੀ, ਰਣਜੀਤ ਸਿੰਘ ਖਾਲਸਾ, ਜਗਜੀਤ ਸਿੰਘ ਸੰਤ, ਤਲਵਿੰਦਰ ਸਿੰਘ, ਮਨਪ੍ਰੀਤ ਸਿੰਘ ਖਟੜਾ, ਅਜੇਪਾਲ ਸਿੰਘ ਗਰੇਵਾਲ, ਕੁਲਵਿੰਦਰ ਕੌਰ, ਹਰਮਨਦੀਪ ਕੌਰ, ਨਰਿੰਦਰ ਕੌਰ, ਗੁਰਵਿੰਦਰ ਕੌਰ, ਰੁਮਾਲੀ ਸਮੇਤ ਕਈ ਵੱਖ-ਵੱਖ ਧਾਰਮਿਕ ਸੁਸਾਇਟੀਆਂ ਦੇ ਮੈਂਬਰ ਸਾਹਿਬਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਸ਼ੁਰੂ ਹੋਇਆ ਵਿਸ਼ਾਲ ਦਸਤਾਰ ਸਜਾਓ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਾਗੇ ਗੁਰਦੁਆਰਾ ਦੁਮਾਲਗੜ ਸਾਹਿਬ ਵਿਖੇ ਪੂਰੀ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਇਸ ਤੋਂ ਪਹਿਲਾ ਦਸਤਾਰ ਸਜਾਓ ਮਾਰਚ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਜਿਨ੍ਹਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਤੋਂ ਅੱਗੇ ਵੱਖ-ਵੱਖ ਗੇਟ ਵੀ ਬਣਾਏ ਗਏ | ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦਸਤਾਰ ਸਜਾਓ ਮਾਰਚ ਲਈ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਉਪਰਾਲਾ ਸ਼ਲਾਘਾਯੋਗ ਹੈ ਜਦੋਂ ਕਿ ਇਸ ਮਾਰਚ ਰਾਹੀਂ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਸੁੰਦਰ ਦਸਤਾਰਾ ਸਜਾਉਣ ਦੀ ਚੇਤਨਾ ਅਤੇ ਉਤਸ਼ਾਹ ਪੈਦਾ ਕਰਨਾ ਹੈ | ਇਸ ਤੋਂ ਪਹਿਲਾਂ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਪਿ੍ੰ: ਸੁਰਿੰਦਰ ਸਿੰਘ ਵਲੋਂ ਗੁਰਦੁਆਰਾ ਦੁਮਾਲਗੜ ਸਾਹਿਬ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਸਾਬਕਾ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਮੈਨੇਜਰ ਜਸਵੀਰ ਸਿੰਘ, ਚੇਅਰਮੈਨ ਮੋਹਣ ਸਿੰਘ ਡੂਮੇਵਾਲ, ਠੇਕੇਦਾਰ ਗੁਰਨਾਮ ਸਿੰਘ, ਹਰਜੀਤ ਸਿੰਘ ਅਚਿੰਤ, ਮਨਜਿੰਦਰ ਸਿੰਘ ਬਰਾੜ, ਰਣਵੀਰ ਸਿੰਘ ਕਲੋਤਾ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਪਰਮਜੀਤ ਸਿੰਘ ਸਰੋਆ, ਸੂਚਨਾ ਅਫ਼ਸਰ ਹਰਦੇਵ ਸਿੰਘ ਹੈਪੀ, ਸੰਦੀਪ ਸਿੰਘ ਕਲੋਤਾ, ਪਿ੍ੰ: ਡਾ: ਜਸਵੀਰ ਸਿੰਘ, ਠੇਕੇਦਾਰ ਜਰਨੈਲ ਸਿੰਘ, ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ, ਸਾਬਕਾ ਅੰਤਰਿਮ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਮਨਜੀਤ ਸਿੰਘ ਬਾਸੋਵਾਲ, ਜਗੀਰ ਸਿੰਘ, ਬਲਰਾਜ ਸਿੰਘ ਸਸਕੌਰ, ਤਾਰਾ ਸਿੰਘ ਬੁਰਜ, ਸਤਨਾਮ ਸਿੰਘ ਝੱਜ, ਮਨਿੰਦਰ ਸਿੰਘ ਸਾਹਿਬ, ਹਰਜਿੰਦਰ ਸਿੰਘ ਮੱਸੇਵਾਲ, ਜਸਵੀਰ ਸਿੰਘ ਰਾਣਾ, ਖ਼ੁਸ਼ਹਾਲ ਸਿੰਘ ਬਰੂਵਾਲ, ਮਾਸਟਰ ਹਰਬਖ਼ਸ਼ ਸਿੰਘ ਮਹਿਰੋਲੀ, ਜਸਵੰਤ ਸਿੰਘ ਅੰਬਰਾਵਾ, ਜਥੇਦਾਰ ਸੰਤੋਖ ਸਿੰਘ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਬੀਬੀ ਗੁਰਚਰਨ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਵਿਰਕ, ਠੇਕੇਦਾਰ ਕੁਲਵੰਤ ਸਿੰਘ ਵਿਰਕ, ਮਨਿੰਦਰਪਾਲ ਸਿੰਘ ਮਨੀ, ਭੁਪਿੰਦਰ ਸਿੰਘ ਗਾਈਡ, ਕਿਸ਼ੋਰ ਸਿੰਘ ਬੰਗੜ, ਤਰਜਿੰਦਰ ਸਿੰਘ ਕਲੇਰ, ਪ੍ਰਚਾਰਕ ਲਵਪ੍ਰੀਤ ਸਿੰਘ, ਤਾਰਾ ਸਿੰਘ ਬੁਰਜ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਕਿਰਨ ਬਾਲਾ ਵਲੋਂ ਔਲਾਦ ਨਾ ਹੋਣ ਦਾ ਬਿਆਨ ਦੇਣ 'ਤੇ ਭੜਕਿਆ ਸਹੁਰਾ ਪਰਿਵਾਰ

ਗੜ੍ਹਸ਼ੰਕਰ, 21 ਅਪ੍ਰੈਲ (ਧਾਲੀਵਾਲ)- ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ 12 ਅਪ੍ਰੈਲ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਆੜ 'ਚ ਪਾਕਿ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ (31) ਵਲੋਂ ਪਾਕਿ ਵਿਚ ਇਸਲਾਮ ਧਰਮ ...

ਪੂਰੀ ਖ਼ਬਰ »

ਵਿਸਾਖੀ ਮਨਾਉਣ ਜਥੇ ਨਾਲ ਗਿਆ ਅੰਮਿ੍ਤਸਰ ਦਾ ਨੌਜਵਾਨ ਲਾਪਤਾ

ਅੰਮਿ੍ਤਸਰ/ਅਟਾਰੀ, 21 ਅਪ੍ਰੈਲ (ਸੁਰਿੰਦਰ ਕੋਛੜ, ਰੁਪਿੰਦਰਜੀਤ ਸਿੰਘ ਭਕਨਾ)-ਵਿਸਾਖੀ ਮੌਕੇ ਪਾਕਿਸਤਾਨ ਗਏ ਅੰਮਿ੍ਤਸਰ ਦੇ ਇਕ 24 ਸਾਲਾਂ ਨੌਜਵਾਨ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਮਿਲੀ ਹੈ | ਉਕਤ ਨੌਜਵਾਨ ਦੇ ਛੋਟੇ ਭਰਾ ਪ੍ਰਭਜੋਤ ਸਿੰਘ ਨੇ ਇਸ ਬਾਰੇ 'ਚ ਅੱਜ ਸ਼ਾਮ ...

ਪੂਰੀ ਖ਼ਬਰ »

ਕਿਰਨ ਦੇ ਇਸਲਾਮ ਕਬੂਲ ਕਰਨ ਨੂੰ ਪਾਕਿ ਸਮਾਜਿਕ ਕਾਰਕੁਨਾਂ ਨੇ ਦੱਸਿਆ ਢੌ ਾਗ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)¸ਵਿਸਾਖੀ ਮੌਕੇ ਧਾਰਮਿਕ ਯਾਤਰਾ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਕਿਰਨ ਬਾਲਾ ਦੁਆਰਾ ਉੱਥੇ ਮੁਸਲਿਮ ਭਾਈਚਾਰੇ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਨ ਅਤੇ ਇਸਲਾਮ ਧਾਰਨ ਕਰਨ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਵਿਰੋਧ ...

ਪੂਰੀ ਖ਼ਬਰ »

ਭਾਈ ਤਾਰਾ ਨੇ ਜੇਲ੍ਹ ਸੁਪਰਡੈਂਟ ਸਣੇ 6 ਅਧਿਕਾਰੀਆਂ ਤੋਂ ਦੱਸਿਆ ਜਾਨ ਨੂੰ ਖ਼ਤਰਾ

ਬਠਿੰਡਾ, 21 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਤਹਿਤ ਬੁੜੈਲ ਜੇਲ੍ਹ ਚੰਡੀਗੜ੍ਹ 'ਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਦੇ ਸੁਪਰਡੈਂਟ ਐਸ. ਕੇ. ਜੈਨ ਸਣੇ ਜੇਲ੍ਹ ਦੇ 6 ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਨੇ ਲੰਘੇ ਵਿੱਤੀ ਸਾਲ 'ਚ 15.5 ਕਰੋੜ ਕਮਾ ਕੇ ਕੀਰਤੀਮਾਨ ਸਥਾਪਿਤ ਕੀਤਾ

ਪਟਿਆਲਾ, 21 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਪੀ. ਆਰ. ਟੀ. ਸੀ. ਜਿਸ ਨੂੰ ਕਿਸੇ ਵੇਲੇ ਘਾਟੇ ਵਾਲਾ ਅਦਾਰਾ ਕਿਹਾ ਜਾਂਦਾ ਸੀ ਪਰ ਹੁਣ ਇਹ ਅਦਾਰਾ ਘਾਟਾ ਪੂਰੇ ਕਰਕੇ ਲਾਭ ਵਾਲਾ ਅਦਾਰਾ ਬਣ ਗਿਆ ਹੈ | ਹੈਰਾਨੀ ਵਾਲੀ ਗੱਲ ਇਹ ਹੈ ਇਸ ਅਦਾਰੇ ਨੇ ਲੰਘੇ ਵਿੱਤੀ ਸਾਲ 'ਚ ਅਪਰੇਸ਼ਨਲ ...

ਪੂਰੀ ਖ਼ਬਰ »

ਕਿਸ ਨੂੰ ਮਿਲਣਗੀਆਂ ਚੇਅਰਮੈਨੀਆਂ?-ਨਾਰਾਜ਼ ਵਿਧਾਇਕਾਂ ਜਾਂ ਟਿਕਟਾਂ ਨਾ ਮਿਲਣ ਕਾਰਨ 'ਟਿਕਾਏ' ਆਗੂਆਂ ਨੂੰ

ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਅੱਜ ਸਹੁੰ ਚੁੱਕ ਸਮਾਗਮ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਨਾ ਕੀਤਾ ਜਾ ਸਕਿਆ ਉਨ੍ਹਾਂ ਨੂੰ ਬੋਰਡ, ...

ਪੂਰੀ ਖ਼ਬਰ »

ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਨੇ ਭਗਤ ਨਬੀ ਖਾਂ ਤੇ ਗਨੀ ਖਾਂ ਸਬੰਧੀ ਛਾਪੀ ਗ਼ਲਤ ਜਾਣਕਾਰੀ

ਐੱਸ.ਏ.ਐੱਸ. ਨਗਰ, 21 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਵਲੋਂ 10ਵੀਂ ਸ਼੍ਰੇਣੀ ਓਪਨ ਸਕੂਲ ਪ੍ਰੀਖਿਆ ਦੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨੰਬਰ 56/ਐੱਸ/ਏ/ਪੀ-ਏ ਕੋਡ ਵਾਲੇ ਪ੍ਰਸ਼ਨ ਪੱਤਰ 'ਚ ਸਿੱਖਾਂ ਦੇ ਦਸਵੇਂ ਗੁਰੂ ...

ਪੂਰੀ ਖ਼ਬਰ »

ਲਾਡੋਵਾਲ ਟੋਲ ਪਲਾਜ਼ਾ ਅਧਿਕਾਰੀਆਂ ਕੋਲ ਸਟੇਅ ਆਡਰ ਨਾ ਮਿਲਣ ਕਾਰਨ ਸਥਿਤੀ ਗਰਮਾਈ

ਲਾਡੋਵਾਲ, 21 ਅਪ੍ਰੈਲ (ਕਰਮਦੀਪ ਸਿੰਘ)-ਲਾਡੋਵਾਲ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਟੋਲ ਪਲਾਜ਼ਾ ਨਾ ਚਾਰਜ ਕਰਨ ਨੂੰ ਲੈ ਕੇ ਮਿਲੇ ਸਟੇਅ ਤੋਂ ਬਾਅਦ ਅੱਜ ਸ਼ਾਮ 4.30 ਵਜੇ ਟੋਲ ਕਰਮਚਾਰੀਆਂ ਨੇ ਆਮ ਲੋਕਾਂ ਤੋਂ ਟੋਲ ਵਸੂਲਣਾ ਸ਼ੁਰੂ ਕਰ ...

ਪੂਰੀ ਖ਼ਬਰ »

ਹਾਈਕੋਰਟ 'ਚ ਮੰਤਰੀ ਮੰਡਲ 'ਚ ਵਾਧੇ ਨੂੰ ਚੁਣੌਤੀ

ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਪੰਜਾਬ ਮੰਤਰੀ ਮੰਡਲ 'ਚ ਵਾਧਾ ਕਰਦਿਆਂ 9 ਨਵੇਂ ਮੰਤਰੀਆਂ ਦੀ ਸ਼ਮੂਲੀਅਤ ਨੂੰ ਤੈਅ ਗਿਣਤੀ ਤੋਂ ਵੱਧ ਮੰਤਰੀ ਬਣਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਇਸ ਵਾਧੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਕ ਪਟੀਸ਼ਨ ਪੰਜਾਬ ਤੇ ...

ਪੂਰੀ ਖ਼ਬਰ »

ਔਰਤਾਂ ਖਿਲਾਫ਼ ਹੁੰਦੇ ਜ਼ੁਲਮਾਂ ਨੂੰ ਲੈ ਕੇ ਕੱਢਿਆ ਮੋਮਬੱਤੀ ਮਾਰਚ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀ ਜੰਮੂ ਦੇ ਕਠੂਆ 'ਚ ਮਾਸੂਮ ਬੱਚੀ ਆਸਿਫਾ 'ਤੇ ਹੋਏ ਜ਼ੁਲਮ ਕਾਰਨ ਹੋਈ ਮੌਤ ਅਤੇ ਦੇਸ਼ ਭਰ 'ਚ ਸ਼ਾਂਤੀ ਲਿਆਉਣ ਲਈ ਪੰਜਾਬ ਦੇ ਬਿਸ਼ਪ ਡਾ: ਫਰੈਕੋ ਮੁਲਾਕਿਲ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਅੰਦਰ ਸਹੁੰ ਚੁੱਕ ਸਮਾਗਮ, ਬਾਹਰ ਰੋਸ ਪ੍ਰਦਰਸ਼ਨ

ਚੰਡੀਗੜ੍ਹ, 21 ਅਪ੍ਰੈਲ ( ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਦਲਿਤ ਭਾਈਚਾਰੇ ਵਲੋਂ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਐਸ.ਸੀ./ਬੀ.ਸੀ ਇੰਪਲਾਈਜ਼ ...

ਪੂਰੀ ਖ਼ਬਰ »

ਵਿਸਾਖੀ ਪੁਰਬ ਮਨਾ ਕੇ ਜਥਾ ਵਤਨ ਪਰਤਿਆ

ਅਟਾਰੀ, 21 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ ਤੋਂ 12 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਲਾਹੌਰ ਤੋਂ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਸੋਨਾ ਕੰਸਲਟੈਂਟਸ ਕਰਵਾ ਰਹੇ ਨੇ ਮੈਗਾ ਗਲੋਬਲ ਸਿੱਖਿਆ ਮੇਲਾ

ਜਲੰਧਰ, 21 ਅਪ੍ਰੈਲ (ਅ. ਬ.)-ਪੰਜਾਬ ਦੀ ਮਸ਼ਹੂਰ ਵੀਜ਼ਾ ਕੰਸਲਟੈਂਸੀ ਪ੍ਰਸੋਨਾ ਕੰਸਲਟੈਂਟਸ ਜਲੰਧਰ ਦੇ ਡਾਇਰੈਕਟਰਜ਼ ਸ: ਮਾਹੀਪ੍ਰੀਤ ਸਿੰਘ ਅਤੇ ਸ: ਹਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੁਣ ਬਾਰ੍ਹਵੀਂ 2018 ਦਾ ਨਤੀਜਾ ਬਸ ਕੁਝ ਕੁ ਦਿਨਾਂ ਤੱਕ ਆਉਣ ਹੀ ਵਾਲਾ ਹੈ, ਉਹ ...

ਪੂਰੀ ਖ਼ਬਰ »

ਹਰਿਆਣਾ ਦੇ ਸਰਕਾਰੀ ਕਰਮਚਾਰੀਆਂ ਦੇ 12 ਭੱਤੇ ਵਧਾਏ-ਖੱਟਰ

ਚੰਡੀਗੜ੍ਹ, 21 ਅਪ੍ਰੈਲ (ਐਨ.ਐਸ.ਪਰਵਾਨਾ)- ਸਿਵਲ ਸੇਵਾ ਦਿਵਸ ਮੌਕੇ 'ਤੇ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਤੋਹਫਾ ਦਿੰਦੇ ਹੋਏ ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰ ਸਰਕਾਰ ਦੀ ਤਰ੍ਹਾਂ 12 ਭੱਤੇ ਵਧਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਵਧੇ ਹੋਏ ...

ਪੂਰੀ ਖ਼ਬਰ »

ਛੱਪੜਾਂ ਦਾ ਪਾਣੀ ਖੇਤਾਂ 'ਚ ਕੱਢਣ ਲਈ ਪੰਚਾਇਤ ਵਿਭਾਗ ਨੂੰ ਆਦੇਸ਼

ਪਟਿਆਲਾ, 21 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਪੰਜਾਬ ਦੇ 12000 ਪਿੰਡਾਂ 'ਚ ਮੌਜੂਦ ਕਰੀਬਨ 20,000 ਛੱਪੜਾਂ ਦੀ ਸਫ਼ਾਈ ਲਈ ਪੰਚਾਇਤ ਵਿਭਾਗ ਨੂੰ ਕਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ...

ਪੂਰੀ ਖ਼ਬਰ »

ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਈਆਂ ਕਈ ਸੰਸਥਾਵਾਂ

ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਪਾਣੀ ਦੇ ਡਿੱਗਦੇ ਪੱਧਰ ਕਾਰਨ ਇਸ ਨੂੰ ਸਾਂਭਣ ਲਈ ਤੇ ਖੇਤਰ ਦੇ ਹੋਰ ਸੂਬਿਆਂ 'ਚ ਹਵਾਈ ਪ੍ਰਦੂਸ਼ਣ ਤੇ ਕੂੜਾ ਕਰਕਟ ਦੇ ਪ੍ਰਬੰਧ ਪ੍ਰਤੀ ਜ਼ਮੀਨੀ ਪੱਧਰ 'ਤੇ ਮਿਸਾਲਾਂ ਦੇ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨਤਾ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਦੀ ਭਾਲ ਕੀਤੀ ਸ਼ੁਰੂ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨਤਾ ਅਕਾਲੀ ਦਲ ਨੇ ਹਰਿਆਣਾ ਅੰਦਰ ਆਪਣੀ ਸਿਆਸੀ ਜ਼ਮੀਨ ਤਲਾਸ਼ਨੀ ਸ਼ੁਰੂ ਕਰ ਦਿੱਤੀ ਹੈ | ਜੂਨ ਮਹੀਨੇ ਅੰਦਰ ਰਾਜ ਪੱਧਰੀ ਸਿਖ ਸੰਮੇਲਨ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਦੀ ਸੂਬਾ ਪੱਧਰੀ ਬੈਠਕ ਅੱਜ

ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ)-ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੀ ਸੂਬਾ ਪੱਧਰੀ ਬੈਠਕ 22 ਅਪ੍ਰੈਲ ਨੂੰ ਸਵੇਰੇ 10 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਆਗੂ ਜੋਤਿੰਦਰ ਸਿੰਘ ਜੋਤੀ ਅਤੇ ਨੀਰਜ ਅਗਰਵਾਲ ...

ਪੂਰੀ ਖ਼ਬਰ »

ਓ.ਪੀ. ਸੋਨੀ ਦੇ ਕੈਬਨਿਟ ਮੰਤਰੀ ਬਣਨ 'ਤੇ ਹਾਈਕਮਾਂਡ ਦਾ ਧੰਨਵਾਦ

ਫਤਿਆਬਾਦ, 21 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਦੀ ਕੈਬਨਿਟ 'ਚ ਕੀਤੇ ਵਾਧੇ ਦੌਰਾਨ ਹਲਕਾ ਅੰਮਿ੍ਤਸਰ ਸੈਂਟਰਲ ਤੋਂ ਪੰਜਾਬ ਕੈਬਨਿਟ 'ਚ ਲਏ ਗਏ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਨਿਯੁਕਤੀ ਤੇ ਕਸਬਾ ਫਤਿਆਬਾਦ ਵਿਖੇ ਪੰਜਾਬ ਕਾਂਗਰਸ 'ਚ ...

ਪੂਰੀ ਖ਼ਬਰ »

ਧਾਰਮਿਕ ਯਾਤਰਾ ਨੂੰ ਵਪਾਰਕ ਬਣਾਉਣ ਵਾਲਿਆਂ ਵਿਰੁੱਧ ਵਰਤੀ ਜਾਵੇਗੀ ਸਖ਼ਤੀ-ਕਸਟਮ ਕਮਿਸ਼ਨਰ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)¸ਗੁਰਪੁਰਬਾਂ ਤੇ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਯਾਤਰੂਆਂ ਦੇ ਭੇਸ 'ਚ ਇਕ ਚੱਲਦਾ-ਫ਼ਿਰਦਾ ਜਨਰਲ ਸਟੋਰ ਬਣ ਕੇ ਪਾਕਿਸਤਾਨ ਜਾਣ ਵਾਲੇ ਅਤੇ ਪੂਰਾ ਤਗੜਾ ਬਜ਼ਾਰ ਬਣ ਕੇ ਉੱਥੋਂ ਵਾਪਸ ਭਾਰਤ ਪਰਤਣ ਵਾਲੇ ਯਾਤਰੂਆਂ ਵਿਰੁੱਧ ...

ਪੂਰੀ ਖ਼ਬਰ »

ਕਸ਼ਮੀਰ 'ਚ 2 ਹੋਰ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ

ਸ੍ਰੀਨਗਰ, 21 ਅਪ੍ਰੈਲ (ਮਨਜੀਤ ਸਿੰਘ)- ਕਸ਼ਮੀਰ 'ਚ ਨੌਜਵਾਨਾਂ ਦਾ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ | ਦੱਖਣੀ ਕਸ਼ਮੀਰ ਦਾ ਇਕ ਹੋਰ ਪੜਿ੍ਹਆ ਲਿਖਿਆ ਨੌਜਵਾਨ ਹਿਜ਼ਬੁਲ 'ਚ ਸ਼ਾਮਿਲ ਹੋ ਗਿਆ | ਉਸ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ...

ਪੂਰੀ ਖ਼ਬਰ »

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ

ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜਵੇਂ ਜਥੇਦਾਰ, ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਅਤੇ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਿੰਘ ਸਾਹਿਬ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀ ਟਿੱਪਣੀ 'ਤੇ ਤਿੱਖਾ ਪ੍ਰਤੀਕਰਮ

ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਇਕ ਸਿੱਖ ਸਾਈਕਲਿਸਟ ਵਲੋਂ ਹੈਲਮੈਟ ਪਾ ਕੇ ਸਾਈਕਲ ਚਲਾਉਣ ਤੋਂ ਛੋਟ ਦੇਣ ਸਬੰਧੀ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਇਕ ਬੈਂਚ ਵਲੋਂ 'ਕੀ ਦਸਤਾਰ ਸਿੱਖ ਲਈ ਲਾਜ਼ਮੀ ਹੈ ਜਾਂ ਕੇਵਲ ਸਿਰ ਢੱਕਣ ਦਾ ਇਕ ਸਾਧਨ' ਸਬੰਧੀ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹੇ ਤੇ 12 ਜ਼ਿੰਦਾ ਕਾਰਤੂਸ ਸਮੇਤ 2 ਕਾਬੂ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ 2 ਲੋਕਾਂ ਨੂੰ ਨਾਜਾਇਜ਼ ਅਸਲੇ ਤੇ 14 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ | ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਜਾਣਕਾਰੀ ਮੁਤਾਬਿਕ ਪੁਲਿਸ ਟੀਮ ਨੇ ਥਾਣਾ ਸ਼ਹਿਰ ਥਾਨੇਸਰ ਖੇਤਰ 'ਚ ਗਸਤ ...

ਪੂਰੀ ਖ਼ਬਰ »

ਸ਼ਾਰਟ ਸਰਕਿਟ ਨਾਲ ਸੜੀ ਕਣਕ ਦੀ ਫ਼ਸਲ

ਥਾਨੇਸਰ, 21 ਅਪ੍ਰੈਲ (ਅਜੀਤ ਬਿਊਰੋ)-ਸ਼ਾਰਟ ਸਰਕਿਟ ਕਾਰਣ ਅੱਗ ਲੱਗਣ 'ਤੇ ਸ੍ਰੀ ਜੈਰਾਮ ਸਿੱਖਿਆ ਸੰਸਥਾਨ ਕੰਪਲੈਕਸ ਲੋਹਾਰ ਮਾਜਰਾ 'ਚ ਖੜੀ ਕਰੀਬ ਅੱਧਾ ਏਕੜ ਕਦਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਦੱਸਿਆ ਜਾਂਦਾ ਹੈ ਕਿ ਇਹ ਅੱਗ ਉੱਪਰੋਂ ਲੰਘਦੀਆਂ ਤਾਰਾਂ ਤੋਂ ਲੱਗੀ | ਅੱਗ ...

ਪੂਰੀ ਖ਼ਬਰ »

ਚਿੰਮੋ ਸਮੇਤ ਦਰਜਨਾਂ ਪਿੰਡਾਂ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ

ਰਤੀਆ, 21 ਅਪ੍ਰੈਲ (ਬੇਅੰਤ ਮੰਡੇਰ)-ਸਬ ਡਵੀਜ਼ਨ ਦੇ ਪਿੰਡ ਚਿੰਮੋ ਸਮੇਤ ਦਰਜਨਾਂ ਪਿੰਡਾ ਵਿਚ ਕਣਕ ਦੇ ਸੱਕੜ ਨੂੰ ਲੱਗੀ ਭਿਆਣਕ ਅੱਗ ਕਾਰਣ ਸੈਂਕੜਿਆਂ ਦੀ ਗਿਣਤੀ 'ਚ ਏਕੜ ਕਣਕ ਦਾ ਨਾੜ ਸੜ ਗਿਆ | ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਪਿੰਡ ਚਿੰਮੋ ਦੇ ...

ਪੂਰੀ ਖ਼ਬਰ »

ਦਾਖ਼ਲਾ ਨਾ ਲੈ ਸਕਣ ਵਾਲੇ ਬੱਚਿਆਂ ਦੇ ਮਾਪੇ ਮਿਲਣਗੇ ਡਾਇਰੈਕਟਰ ਨੂੰ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਧਾਰਾ 134-ਏ ਤਹਿਤ ਪ੍ਰਾਈਵੇਟ ਸਕੂਲਾਂ ਵਿਚ ਦਾਖ਼ਲ ਨਾ ਹੋ ਸਕਣ ਵਾਲੇ ਬੱਚਿਆਂ ਦੇ ਮਾਪੇ ਸੋਮਵਾਰ ਨੂੰ ਪੰਚਕੂਲਾ ਵਿਖੇ ਸਿਖਿਆ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕਰਨਗੇ ਅਤੇ ਰਾਜ ਭਰ ਵਿਚ ਖਾਲੀ ਪਈਆ ਸੀਟਾਂ ਤੇ ਬਚਿਆਂ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਟਿੰਬਰ ਫੈਕਟਰੀ 'ਚ ਹੋਇਆ ਕਰੋੜਾਂ ਦਾ ਨੁਕਸਾਨ-ਵਿਸ਼ਾਲ ਸਿੰਗਲਾ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਬਿਜਲੀ ਨਿਗਮ ਦੀ ਲਾਪਰਵਾਹੀ ਨਾਲ ਢਾਂਡ ਰੋਡ 'ਤੇ ਗੰਭੀਰ ਟਿੰਬਰ 'ਚ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪਹਿਲਾਂ ...

ਪੂਰੀ ਖ਼ਬਰ »

ਨਾਰਾਜ਼ ਵਿਧਾਇਕਾਂ ਨੂੰ ਮਨਾਇਆ ਜਾਵੇਗਾ, ਦਿੱਤੀ ਜਾਵੇਗੀ ਅਹਿਮ ਜ਼ਿੰਮੇਵਾਰੀ-ਜਾਖੜ

ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਮੰਤਰੀ ਮੰਡਲ 'ਚ ਵਾਧੇ ਦੌਰਾਨ ਭਾਵੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਰਫ਼ ਆਪਣੀ ਹੀ ਚਲਾਈ ਗਈ, ਪਰ ਇਸ ਮਸਲੇ 'ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਮੁੱਖ ਮੰਤਰੀ ...

ਪੂਰੀ ਖ਼ਬਰ »

ਜਬਰ ਜਨਾਹ ਦੋਸ਼ੀਆਂ ਨੂੰ ਸਜ਼ਾਏ ਮੌਤ ਬਾਰੇ ਰਲਿਆ ਮਿਲਿਆ ਪ੍ਰਤੀਕਰਮ

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਕੇਂਦਰ ਸਰਕਾਰ ਵਲੋਂ 12 ਸਾਲ ਤੱਕ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾਏ ਮੌਤ ਦੀ ਵਿਵਸਥਾ ਬਣਾਉਣ ਲਈ ਵਿਸ਼ੇਸ਼ ਆਰਡੀਨੈਂਸ ਜਾਰੀ ਕੀਤਾ ਗਿਆ ਹੈ | ਵੱਖ-ਵੱਖ ਧਾਰਮਿਕ, ਰਾਜਸੀ ਤੇ ਕਾਨੂੰਨੀ ਮਾਹਰਾਂ ਤੇ ਉੱਘੀਆਂ ...

ਪੂਰੀ ਖ਼ਬਰ »

ਪੰਜਾਬ ਦੇ ਸਰਮਾਏਦਾਰਾਂ ਨੂੰ ਧਮਕਾ ਕੇ ਮੋਟੀਆਂ ਰਕਮਾਂ ਮੰਗਣ ਦੇ ਦੋਸ਼ ਹੇਠ ਇਕ ਕਾਬੂ

ਐੱਸ. ਏ. ਐੱਸ. ਨਗਰ, 21 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਐਸ. ਏ. ਐਸ. ਨਗਰ ਪੁਲਿਸ ਨੰੂ ਉਸ ਵਕਤ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਕੀਤੀ ਵਿਸ਼ੇਸ਼ ਜਾਂਚ ਦੌਰਾਨ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਡਾ: ਚਰਨ ਸਿੰਘ ਖ਼ਾਲਸਾ

ਨਵਾਂਸ਼ਹਿਰ :- ਪੰਜ ਬਾਣੀਆਂ ਦੇ ਰਸੀਏ ਟਕਸਾਲੀ ਸਿੱਖੀ ਪਿਛੋਕੜ ਵਾਲੇ ਡਾ: ਚਰਨ ਸਿੰਘ ਖ਼ਾਲਸਾ ਦਾ ਜਨਮ 16 ਫਰਵਰੀ 1929 ਨੂੰ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜਾਂਵਾਲਾ ਦੇ ਪਿੰਡ ਚੱਕ ਨੰ: 36 ਪੱਛਮੀ ਪੰਜਾਬ (ਹੁਣ ਪਾਕਿਸਤਾਨ) ਵਿਚ ਸ: ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX