ਤਾਜਾ ਖ਼ਬਰਾਂ


ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  5 minutes ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ........................
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  26 minutes ago
ਪਟਿਆਲਾ, 17 ਜੁਲਾਈ(ਅਮਨਦੀਪ ਸਿੰਘ)- ਸਿਮਰਨਜੀਤ ਸਿੰਘ ਬੈਂਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਨੂੰ ਲੈ ਖ਼ੁਦ ਮਹਿੰਦਰਾ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ ਲਈ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਦਮੀ ਤੇ ਦੋ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
. . .  33 minutes ago
ਨਾਭਾ, 17 ਜੁਲਾਈ (ਕਰਮਜੀਤ ਸਿੰਘ)- ਥਾਣਾ ਸਦਰ ਨਾਭਾ ਅਧੀਨ ਪੈਂਦੀ ਗਲਵੱਟੀ ਚੌਂਕੀ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਨੂੰ ਨੇੜਲੇ ਪਿੰਡ ਸੁਖੇਵਾਲ ਨੇਂੜਿਓਂ 436 ਖੁੱਲ੍ਹੀਆਂ ਗੋਲੀਆਂ ਸਮੇਤ ਕਾਬੂ ਕੀਤਾ....
ਪਾਣੀ ਦੀ ਨਿਕਾਸੀ ਕਰਨ ਤੋਂ ਪਹਿਲਾਂ ਹੀ ਨਿਕਾਸੀ ਨਾਲਾ ਧੜੰਮ
. . .  38 minutes ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ-ਲੁਧਿਆਣਾ ਰਾਜ ਮਾਰਗ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਨੇੜਿਓਂ ਚਹੁੰ ਮਾਰਗੀ ਕੀਤੇ ਜਾਣ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਸੜਕ ਦੇ ਨਲ-ਨਾਲ ਬਣਾਇਆ ਨਿਕਾਸੀ ਨਾਲਾ ਪਾਣੀ ਦਾ ਨਿਕਾਸ ਕਰਨ ਤੋਂ ...
ਬੰਗਾ : ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
. . .  1 minute ago
ਬੰਗਾ, 17 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪਿੰਡ ਗੁਣਾਚੌਰ ਨੇੜੇ ਅੱਜ ਸਕੂਟਰ ਦੇ ਗਾਂ ਨਾਲ ਟਕਰਾਅ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ 35 ਸਾਲਾ ਪਰਮਜੀਤ ਕੁਮਾਰ ਪੁੱਤਰ ਗੁਰਮੇਜ...
ਸਟਰਾਮ ਵਾਟਰ ਕਲੈਕਸ਼ਨ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 1 hour ago
ਡੇਰਾਬੱਸੀ, 17 ਜੁਲਾਈ (ਸ਼ਾਮ ਸਿੰਘ ਸੰਧੂ)- ਨਗਰ ਕੌਂਸਲ ਡੇਰਾਬਸੀ ਵਲੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਬਣਾਏ ਸਟਰਾਮ ਵਾਟਰ ਕਲੈਕਸ਼ਨ ਸੈਂਟਰ 'ਚ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਵਾਸੀ ਡੇਰਾਬਸੀ...
ਦੂਜੀ ਰਾਤ ਪਏ ਭਾਰੀ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ 'ਚ ਡੋਬੀਆਂ ਫ਼ਸਲਾਂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਦੂਜੀ ਰਾਤ ਲਗਾਤਾਰ ਪਏ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਖੇਤਰ ਦੇ ਪਿੰਡਾਂ ਸੰਗੂਧੌਣ, ਉਦੇਕਰਨ, ਚੜ੍ਹੇਵਣ, ਡੋਹਕ ਆਦਿ 'ਚ ਪਾਣੀ ਆਉਣ...
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਭਾਈ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਵਿਸ਼ੇਸ਼ ਬੈਠਕ
. . .  about 1 hour ago
ਸੁਲਤਾਨਪੁਰ ਲੋਧੀ, 17 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਇੱਕ ਵਿਸ਼ੇਸ਼...
ਕਰਨਾਟਕ ਸੰਕਟ : ਬਾਗ਼ੀ ਵਿਧਾਇਕਾਂ 'ਤੇ ਅਸਤੀਫ਼ਿਆਂ 'ਤੇ ਸਪੀਕਰ ਲੈਣ ਫ਼ੈਸਲਾ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਪੀਕਰ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ। ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ...
ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  about 2 hours ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  about 2 hours ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਸਪੀਕਰ
. . .  about 1 hour ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 17 ਜੂਨ- ਕਰਨਾਟਕ 'ਚ ਸਿਆਸੀ ਸੰਕਟ ਵਿਚਾਲੇ ਕੁਝ ਹੀ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ...
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  about 2 hours ago
ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)- ਬਾਜ਼ੀਗਰ ਬਸਤੀ 'ਚ ਮੀਂਹ ਕਾਰਨ ਇੱਕ ਮਕਾਨ ਦੇ ਤੂੜੀ ਵਾਲੇ ਕਮਰੇ ਅਤੇ ਰਸੋਈ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਰਾਧੇ ਸ਼ਾਮ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ...
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  about 2 hours ago
ਦ ਹੇਗ, 17 ਜੁਲਾਈ- ਅਟਾਰਨੀ ਜਨਰਲ ਦੀ ਪ੍ਰਧਾਨਗੀ ਹੇਠ ਪਾਕਿਸਤਾਨੀ ਟੀਮ ਨੀਦਰਲੈਂਡ ਦੇ ਦ ਹੇਗ ਸ਼ਹਿਰ 'ਚ ਪਹੁੰਚ ਹੈ, ਜਿੱਥੇ ਕਿ ਅੱਜ ਕੁਲਭੂਸ਼ਨ ਜਾਧਵ ਮਾਮਲੇ 'ਚ ਕੌਮਾਂਤਰੀ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਟੀਮ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ...
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  about 2 hours ago
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 3 hours ago
ਮੀਂਹ ਦੇ ਪਾਣੀ ਕਾਰਨ ਅਬੋਹਰ ਹੋਇਆ ਜਲ-ਥਲ
. . .  about 3 hours ago
ਮੁੰਬਈ ਇਮਾਰਤ ਹਾਦਸਾ : ਬਚਾਅ ਕਾਰਜ ਦੂਜੇ ਦਿਨ ਵੀ ਜਾਰੀ, ਹੁਣ ਤੱਕ 14 ਲੋਕਾਂ ਦੀ ਮੌਤ
. . .  about 4 hours ago
ਕੁਲਭੂਸ਼ਣ ਜਾਧਵ ਬਾਰੇ ਕੌਮਾਂਤਰੀ ਅਦਾਲਤ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550

ਪੰਜਾਬ / ਜਨਰਲ

ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ 'ਦਸਤਾਰ ਸਜਾਓ ਮਾਰਚ'

ਗੁ: ਦੁਮਾਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ

ਆਲਮਗੀਰ/ਸ੍ਰੀ ਅਨੰਦਪੁਰ ਸਾਹਿਬ, 21 ਅਪ੍ਰੈਲ (ਜਰਨੈਲ ਸਿੰਘ ਪੱਟੀ, ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)- ਮੌਜੂਦਾ ਸਮੇਂ ਅੰਦਰ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ ਦੇ ਮਨੋਰਥ ਨਾਲ ਸ਼੍ਰੋਮਣੀ ...

ਪੂਰੀ ਖ਼ਬਰ »

ਕਿਰਨ ਬਾਲਾ ਵਲੋਂ ਔਲਾਦ ਨਾ ਹੋਣ ਦਾ ਬਿਆਨ ਦੇਣ 'ਤੇ ਭੜਕਿਆ ਸਹੁਰਾ ਪਰਿਵਾਰ

ਗੜ੍ਹਸ਼ੰਕਰ, 21 ਅਪ੍ਰੈਲ (ਧਾਲੀਵਾਲ)- ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ 12 ਅਪ੍ਰੈਲ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਆੜ 'ਚ ਪਾਕਿ ਗਈ ਗੜ੍ਹਸ਼ੰਕਰ ਦੀ ਕਿਰਨ ਬਾਲਾ (31) ਵਲੋਂ ਪਾਕਿ ਵਿਚ ਇਸਲਾਮ ਧਰਮ ...

ਪੂਰੀ ਖ਼ਬਰ »

ਵਿਸਾਖੀ ਮਨਾਉਣ ਜਥੇ ਨਾਲ ਗਿਆ ਅੰਮਿ੍ਤਸਰ ਦਾ ਨੌਜਵਾਨ ਲਾਪਤਾ

ਅੰਮਿ੍ਤਸਰ/ਅਟਾਰੀ, 21 ਅਪ੍ਰੈਲ (ਸੁਰਿੰਦਰ ਕੋਛੜ, ਰੁਪਿੰਦਰਜੀਤ ਸਿੰਘ ਭਕਨਾ)-ਵਿਸਾਖੀ ਮੌਕੇ ਪਾਕਿਸਤਾਨ ਗਏ ਅੰਮਿ੍ਤਸਰ ਦੇ ਇਕ 24 ਸਾਲਾਂ ਨੌਜਵਾਨ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਮਿਲੀ ਹੈ | ਉਕਤ ਨੌਜਵਾਨ ਦੇ ਛੋਟੇ ਭਰਾ ਪ੍ਰਭਜੋਤ ਸਿੰਘ ਨੇ ਇਸ ਬਾਰੇ 'ਚ ਅੱਜ ਸ਼ਾਮ ...

ਪੂਰੀ ਖ਼ਬਰ »

ਕਿਰਨ ਦੇ ਇਸਲਾਮ ਕਬੂਲ ਕਰਨ ਨੂੰ ਪਾਕਿ ਸਮਾਜਿਕ ਕਾਰਕੁਨਾਂ ਨੇ ਦੱਸਿਆ ਢੌ ਾਗ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)¸ਵਿਸਾਖੀ ਮੌਕੇ ਧਾਰਮਿਕ ਯਾਤਰਾ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਕਿਰਨ ਬਾਲਾ ਦੁਆਰਾ ਉੱਥੇ ਮੁਸਲਿਮ ਭਾਈਚਾਰੇ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਨ ਅਤੇ ਇਸਲਾਮ ਧਾਰਨ ਕਰਨ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਵਿਰੋਧ ...

ਪੂਰੀ ਖ਼ਬਰ »

ਭਾਈ ਤਾਰਾ ਨੇ ਜੇਲ੍ਹ ਸੁਪਰਡੈਂਟ ਸਣੇ 6 ਅਧਿਕਾਰੀਆਂ ਤੋਂ ਦੱਸਿਆ ਜਾਨ ਨੂੰ ਖ਼ਤਰਾ

ਬਠਿੰਡਾ, 21 ਅਪ੍ਰੈਲ (ਸੁਖਵਿੰਦਰ ਸਿੰਘ ਸੁੱਖਾ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਤਹਿਤ ਬੁੜੈਲ ਜੇਲ੍ਹ ਚੰਡੀਗੜ੍ਹ 'ਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਦੇ ਸੁਪਰਡੈਂਟ ਐਸ. ਕੇ. ਜੈਨ ਸਣੇ ਜੇਲ੍ਹ ਦੇ 6 ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਨੇ ਲੰਘੇ ਵਿੱਤੀ ਸਾਲ 'ਚ 15.5 ਕਰੋੜ ਕਮਾ ਕੇ ਕੀਰਤੀਮਾਨ ਸਥਾਪਿਤ ਕੀਤਾ

ਪਟਿਆਲਾ, 21 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਪੀ. ਆਰ. ਟੀ. ਸੀ. ਜਿਸ ਨੂੰ ਕਿਸੇ ਵੇਲੇ ਘਾਟੇ ਵਾਲਾ ਅਦਾਰਾ ਕਿਹਾ ਜਾਂਦਾ ਸੀ ਪਰ ਹੁਣ ਇਹ ਅਦਾਰਾ ਘਾਟਾ ਪੂਰੇ ਕਰਕੇ ਲਾਭ ਵਾਲਾ ਅਦਾਰਾ ਬਣ ਗਿਆ ਹੈ | ਹੈਰਾਨੀ ਵਾਲੀ ਗੱਲ ਇਹ ਹੈ ਇਸ ਅਦਾਰੇ ਨੇ ਲੰਘੇ ਵਿੱਤੀ ਸਾਲ 'ਚ ਅਪਰੇਸ਼ਨਲ ...

ਪੂਰੀ ਖ਼ਬਰ »

ਕਿਸ ਨੂੰ ਮਿਲਣਗੀਆਂ ਚੇਅਰਮੈਨੀਆਂ?-ਨਾਰਾਜ਼ ਵਿਧਾਇਕਾਂ ਜਾਂ ਟਿਕਟਾਂ ਨਾ ਮਿਲਣ ਕਾਰਨ 'ਟਿਕਾਏ' ਆਗੂਆਂ ਨੂੰ

ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਅੱਜ ਸਹੁੰ ਚੁੱਕ ਸਮਾਗਮ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਨਾ ਕੀਤਾ ਜਾ ਸਕਿਆ ਉਨ੍ਹਾਂ ਨੂੰ ਬੋਰਡ, ...

ਪੂਰੀ ਖ਼ਬਰ »

ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਨੇ ਭਗਤ ਨਬੀ ਖਾਂ ਤੇ ਗਨੀ ਖਾਂ ਸਬੰਧੀ ਛਾਪੀ ਗ਼ਲਤ ਜਾਣਕਾਰੀ

ਐੱਸ.ਏ.ਐੱਸ. ਨਗਰ, 21 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ ਵਲੋਂ 10ਵੀਂ ਸ਼੍ਰੇਣੀ ਓਪਨ ਸਕੂਲ ਪ੍ਰੀਖਿਆ ਦੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨੰਬਰ 56/ਐੱਸ/ਏ/ਪੀ-ਏ ਕੋਡ ਵਾਲੇ ਪ੍ਰਸ਼ਨ ਪੱਤਰ 'ਚ ਸਿੱਖਾਂ ਦੇ ਦਸਵੇਂ ਗੁਰੂ ...

ਪੂਰੀ ਖ਼ਬਰ »

ਲਾਡੋਵਾਲ ਟੋਲ ਪਲਾਜ਼ਾ ਅਧਿਕਾਰੀਆਂ ਕੋਲ ਸਟੇਅ ਆਡਰ ਨਾ ਮਿਲਣ ਕਾਰਨ ਸਥਿਤੀ ਗਰਮਾਈ

ਲਾਡੋਵਾਲ, 21 ਅਪ੍ਰੈਲ (ਕਰਮਦੀਪ ਸਿੰਘ)-ਲਾਡੋਵਾਲ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਟੋਲ ਪਲਾਜ਼ਾ ਨਾ ਚਾਰਜ ਕਰਨ ਨੂੰ ਲੈ ਕੇ ਮਿਲੇ ਸਟੇਅ ਤੋਂ ਬਾਅਦ ਅੱਜ ਸ਼ਾਮ 4.30 ਵਜੇ ਟੋਲ ਕਰਮਚਾਰੀਆਂ ਨੇ ਆਮ ਲੋਕਾਂ ਤੋਂ ਟੋਲ ਵਸੂਲਣਾ ਸ਼ੁਰੂ ਕਰ ...

ਪੂਰੀ ਖ਼ਬਰ »

ਹਾਈਕੋਰਟ 'ਚ ਮੰਤਰੀ ਮੰਡਲ 'ਚ ਵਾਧੇ ਨੂੰ ਚੁਣੌਤੀ

ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ)-ਪੰਜਾਬ ਮੰਤਰੀ ਮੰਡਲ 'ਚ ਵਾਧਾ ਕਰਦਿਆਂ 9 ਨਵੇਂ ਮੰਤਰੀਆਂ ਦੀ ਸ਼ਮੂਲੀਅਤ ਨੂੰ ਤੈਅ ਗਿਣਤੀ ਤੋਂ ਵੱਧ ਮੰਤਰੀ ਬਣਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਇਸ ਵਾਧੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਕ ਪਟੀਸ਼ਨ ਪੰਜਾਬ ਤੇ ...

ਪੂਰੀ ਖ਼ਬਰ »

ਔਰਤਾਂ ਖਿਲਾਫ਼ ਹੁੰਦੇ ਜ਼ੁਲਮਾਂ ਨੂੰ ਲੈ ਕੇ ਕੱਢਿਆ ਮੋਮਬੱਤੀ ਮਾਰਚ

ਜਲੰਧਰ, 21 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀ ਜੰਮੂ ਦੇ ਕਠੂਆ 'ਚ ਮਾਸੂਮ ਬੱਚੀ ਆਸਿਫਾ 'ਤੇ ਹੋਏ ਜ਼ੁਲਮ ਕਾਰਨ ਹੋਈ ਮੌਤ ਅਤੇ ਦੇਸ਼ ਭਰ 'ਚ ਸ਼ਾਂਤੀ ਲਿਆਉਣ ਲਈ ਪੰਜਾਬ ਦੇ ਬਿਸ਼ਪ ਡਾ: ਫਰੈਕੋ ਮੁਲਾਕਿਲ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਅੰਦਰ ਸਹੁੰ ਚੁੱਕ ਸਮਾਗਮ, ਬਾਹਰ ਰੋਸ ਪ੍ਰਦਰਸ਼ਨ

ਚੰਡੀਗੜ੍ਹ, 21 ਅਪ੍ਰੈਲ ( ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਦਲਿਤ ਭਾਈਚਾਰੇ ਵਲੋਂ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਐਸ.ਸੀ./ਬੀ.ਸੀ ਇੰਪਲਾਈਜ਼ ...

ਪੂਰੀ ਖ਼ਬਰ »

ਵਿਸਾਖੀ ਪੁਰਬ ਮਨਾ ਕੇ ਜਥਾ ਵਤਨ ਪਰਤਿਆ

ਅਟਾਰੀ, 21 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ ਤੋਂ 12 ਅਪ੍ਰੈਲ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਲਾਹੌਰ ਤੋਂ ਵਿਸ਼ੇਸ਼ ...

ਪੂਰੀ ਖ਼ਬਰ »

ਪ੍ਰਸੋਨਾ ਕੰਸਲਟੈਂਟਸ ਕਰਵਾ ਰਹੇ ਨੇ ਮੈਗਾ ਗਲੋਬਲ ਸਿੱਖਿਆ ਮੇਲਾ

ਜਲੰਧਰ, 21 ਅਪ੍ਰੈਲ (ਅ. ਬ.)-ਪੰਜਾਬ ਦੀ ਮਸ਼ਹੂਰ ਵੀਜ਼ਾ ਕੰਸਲਟੈਂਸੀ ਪ੍ਰਸੋਨਾ ਕੰਸਲਟੈਂਟਸ ਜਲੰਧਰ ਦੇ ਡਾਇਰੈਕਟਰਜ਼ ਸ: ਮਾਹੀਪ੍ਰੀਤ ਸਿੰਘ ਅਤੇ ਸ: ਹਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੁਣ ਬਾਰ੍ਹਵੀਂ 2018 ਦਾ ਨਤੀਜਾ ਬਸ ਕੁਝ ਕੁ ਦਿਨਾਂ ਤੱਕ ਆਉਣ ਹੀ ਵਾਲਾ ਹੈ, ਉਹ ...

ਪੂਰੀ ਖ਼ਬਰ »

ਹਰਿਆਣਾ ਦੇ ਸਰਕਾਰੀ ਕਰਮਚਾਰੀਆਂ ਦੇ 12 ਭੱਤੇ ਵਧਾਏ-ਖੱਟਰ

ਚੰਡੀਗੜ੍ਹ, 21 ਅਪ੍ਰੈਲ (ਐਨ.ਐਸ.ਪਰਵਾਨਾ)- ਸਿਵਲ ਸੇਵਾ ਦਿਵਸ ਮੌਕੇ 'ਤੇ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਤੋਹਫਾ ਦਿੰਦੇ ਹੋਏ ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰ ਸਰਕਾਰ ਦੀ ਤਰ੍ਹਾਂ 12 ਭੱਤੇ ਵਧਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਵਧੇ ਹੋਏ ...

ਪੂਰੀ ਖ਼ਬਰ »

ਛੱਪੜਾਂ ਦਾ ਪਾਣੀ ਖੇਤਾਂ 'ਚ ਕੱਢਣ ਲਈ ਪੰਚਾਇਤ ਵਿਭਾਗ ਨੂੰ ਆਦੇਸ਼

ਪਟਿਆਲਾ, 21 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਪੰਜਾਬ ਦੇ 12000 ਪਿੰਡਾਂ 'ਚ ਮੌਜੂਦ ਕਰੀਬਨ 20,000 ਛੱਪੜਾਂ ਦੀ ਸਫ਼ਾਈ ਲਈ ਪੰਚਾਇਤ ਵਿਭਾਗ ਨੂੰ ਕਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ...

ਪੂਰੀ ਖ਼ਬਰ »

ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਈਆਂ ਕਈ ਸੰਸਥਾਵਾਂ

ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਪਾਣੀ ਦੇ ਡਿੱਗਦੇ ਪੱਧਰ ਕਾਰਨ ਇਸ ਨੂੰ ਸਾਂਭਣ ਲਈ ਤੇ ਖੇਤਰ ਦੇ ਹੋਰ ਸੂਬਿਆਂ 'ਚ ਹਵਾਈ ਪ੍ਰਦੂਸ਼ਣ ਤੇ ਕੂੜਾ ਕਰਕਟ ਦੇ ਪ੍ਰਬੰਧ ਪ੍ਰਤੀ ਜ਼ਮੀਨੀ ਪੱਧਰ 'ਤੇ ਮਿਸਾਲਾਂ ਦੇ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨਤਾ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਦੀ ਭਾਲ ਕੀਤੀ ਸ਼ੁਰੂ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨਤਾ ਅਕਾਲੀ ਦਲ ਨੇ ਹਰਿਆਣਾ ਅੰਦਰ ਆਪਣੀ ਸਿਆਸੀ ਜ਼ਮੀਨ ਤਲਾਸ਼ਨੀ ਸ਼ੁਰੂ ਕਰ ਦਿੱਤੀ ਹੈ | ਜੂਨ ਮਹੀਨੇ ਅੰਦਰ ਰਾਜ ਪੱਧਰੀ ਸਿਖ ਸੰਮੇਲਨ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਦੀ ਸੂਬਾ ਪੱਧਰੀ ਬੈਠਕ ਅੱਜ

ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ)-ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੀ ਸੂਬਾ ਪੱਧਰੀ ਬੈਠਕ 22 ਅਪ੍ਰੈਲ ਨੂੰ ਸਵੇਰੇ 10 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਆਗੂ ਜੋਤਿੰਦਰ ਸਿੰਘ ਜੋਤੀ ਅਤੇ ਨੀਰਜ ਅਗਰਵਾਲ ...

ਪੂਰੀ ਖ਼ਬਰ »

ਓ.ਪੀ. ਸੋਨੀ ਦੇ ਕੈਬਨਿਟ ਮੰਤਰੀ ਬਣਨ 'ਤੇ ਹਾਈਕਮਾਂਡ ਦਾ ਧੰਨਵਾਦ

ਫਤਿਆਬਾਦ, 21 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਦੀ ਕੈਬਨਿਟ 'ਚ ਕੀਤੇ ਵਾਧੇ ਦੌਰਾਨ ਹਲਕਾ ਅੰਮਿ੍ਤਸਰ ਸੈਂਟਰਲ ਤੋਂ ਪੰਜਾਬ ਕੈਬਨਿਟ 'ਚ ਲਏ ਗਏ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਨਿਯੁਕਤੀ ਤੇ ਕਸਬਾ ਫਤਿਆਬਾਦ ਵਿਖੇ ਪੰਜਾਬ ਕਾਂਗਰਸ 'ਚ ...

ਪੂਰੀ ਖ਼ਬਰ »

ਧਾਰਮਿਕ ਯਾਤਰਾ ਨੂੰ ਵਪਾਰਕ ਬਣਾਉਣ ਵਾਲਿਆਂ ਵਿਰੁੱਧ ਵਰਤੀ ਜਾਵੇਗੀ ਸਖ਼ਤੀ-ਕਸਟਮ ਕਮਿਸ਼ਨਰ

ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)¸ਗੁਰਪੁਰਬਾਂ ਤੇ ਹੋਰਨਾਂ ਧਾਰਮਿਕ ਦਿਹਾੜਿਆਂ ਮੌਕੇ ਯਾਤਰੂਆਂ ਦੇ ਭੇਸ 'ਚ ਇਕ ਚੱਲਦਾ-ਫ਼ਿਰਦਾ ਜਨਰਲ ਸਟੋਰ ਬਣ ਕੇ ਪਾਕਿਸਤਾਨ ਜਾਣ ਵਾਲੇ ਅਤੇ ਪੂਰਾ ਤਗੜਾ ਬਜ਼ਾਰ ਬਣ ਕੇ ਉੱਥੋਂ ਵਾਪਸ ਭਾਰਤ ਪਰਤਣ ਵਾਲੇ ਯਾਤਰੂਆਂ ਵਿਰੁੱਧ ...

ਪੂਰੀ ਖ਼ਬਰ »

ਕਸ਼ਮੀਰ 'ਚ 2 ਹੋਰ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ

ਸ੍ਰੀਨਗਰ, 21 ਅਪ੍ਰੈਲ (ਮਨਜੀਤ ਸਿੰਘ)- ਕਸ਼ਮੀਰ 'ਚ ਨੌਜਵਾਨਾਂ ਦਾ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ | ਦੱਖਣੀ ਕਸ਼ਮੀਰ ਦਾ ਇਕ ਹੋਰ ਪੜਿ੍ਹਆ ਲਿਖਿਆ ਨੌਜਵਾਨ ਹਿਜ਼ਬੁਲ 'ਚ ਸ਼ਾਮਿਲ ਹੋ ਗਿਆ | ਉਸ ਦੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ...

ਪੂਰੀ ਖ਼ਬਰ »

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅੱਜ

ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜਵੇਂ ਜਥੇਦਾਰ, ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਅਤੇ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਿੰਘ ਸਾਹਿਬ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀ ਟਿੱਪਣੀ 'ਤੇ ਤਿੱਖਾ ਪ੍ਰਤੀਕਰਮ

ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਇਕ ਸਿੱਖ ਸਾਈਕਲਿਸਟ ਵਲੋਂ ਹੈਲਮੈਟ ਪਾ ਕੇ ਸਾਈਕਲ ਚਲਾਉਣ ਤੋਂ ਛੋਟ ਦੇਣ ਸਬੰਧੀ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਇਕ ਬੈਂਚ ਵਲੋਂ 'ਕੀ ਦਸਤਾਰ ਸਿੱਖ ਲਈ ਲਾਜ਼ਮੀ ਹੈ ਜਾਂ ਕੇਵਲ ਸਿਰ ਢੱਕਣ ਦਾ ਇਕ ਸਾਧਨ' ਸਬੰਧੀ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹੇ ਤੇ 12 ਜ਼ਿੰਦਾ ਕਾਰਤੂਸ ਸਮੇਤ 2 ਕਾਬੂ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ 2 ਲੋਕਾਂ ਨੂੰ ਨਾਜਾਇਜ਼ ਅਸਲੇ ਤੇ 14 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ | ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਜਾਣਕਾਰੀ ਮੁਤਾਬਿਕ ਪੁਲਿਸ ਟੀਮ ਨੇ ਥਾਣਾ ਸ਼ਹਿਰ ਥਾਨੇਸਰ ਖੇਤਰ 'ਚ ਗਸਤ ...

ਪੂਰੀ ਖ਼ਬਰ »

ਸ਼ਾਰਟ ਸਰਕਿਟ ਨਾਲ ਸੜੀ ਕਣਕ ਦੀ ਫ਼ਸਲ

ਥਾਨੇਸਰ, 21 ਅਪ੍ਰੈਲ (ਅਜੀਤ ਬਿਊਰੋ)-ਸ਼ਾਰਟ ਸਰਕਿਟ ਕਾਰਣ ਅੱਗ ਲੱਗਣ 'ਤੇ ਸ੍ਰੀ ਜੈਰਾਮ ਸਿੱਖਿਆ ਸੰਸਥਾਨ ਕੰਪਲੈਕਸ ਲੋਹਾਰ ਮਾਜਰਾ 'ਚ ਖੜੀ ਕਰੀਬ ਅੱਧਾ ਏਕੜ ਕਦਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਦੱਸਿਆ ਜਾਂਦਾ ਹੈ ਕਿ ਇਹ ਅੱਗ ਉੱਪਰੋਂ ਲੰਘਦੀਆਂ ਤਾਰਾਂ ਤੋਂ ਲੱਗੀ | ਅੱਗ ...

ਪੂਰੀ ਖ਼ਬਰ »

ਚਿੰਮੋ ਸਮੇਤ ਦਰਜਨਾਂ ਪਿੰਡਾਂ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ

ਰਤੀਆ, 21 ਅਪ੍ਰੈਲ (ਬੇਅੰਤ ਮੰਡੇਰ)-ਸਬ ਡਵੀਜ਼ਨ ਦੇ ਪਿੰਡ ਚਿੰਮੋ ਸਮੇਤ ਦਰਜਨਾਂ ਪਿੰਡਾ ਵਿਚ ਕਣਕ ਦੇ ਸੱਕੜ ਨੂੰ ਲੱਗੀ ਭਿਆਣਕ ਅੱਗ ਕਾਰਣ ਸੈਂਕੜਿਆਂ ਦੀ ਗਿਣਤੀ 'ਚ ਏਕੜ ਕਣਕ ਦਾ ਨਾੜ ਸੜ ਗਿਆ | ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਪਿੰਡ ਚਿੰਮੋ ਦੇ ...

ਪੂਰੀ ਖ਼ਬਰ »

ਦਾਖ਼ਲਾ ਨਾ ਲੈ ਸਕਣ ਵਾਲੇ ਬੱਚਿਆਂ ਦੇ ਮਾਪੇ ਮਿਲਣਗੇ ਡਾਇਰੈਕਟਰ ਨੂੰ

ਕਰਨਾਲ, 21 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਧਾਰਾ 134-ਏ ਤਹਿਤ ਪ੍ਰਾਈਵੇਟ ਸਕੂਲਾਂ ਵਿਚ ਦਾਖ਼ਲ ਨਾ ਹੋ ਸਕਣ ਵਾਲੇ ਬੱਚਿਆਂ ਦੇ ਮਾਪੇ ਸੋਮਵਾਰ ਨੂੰ ਪੰਚਕੂਲਾ ਵਿਖੇ ਸਿਖਿਆ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕਰਨਗੇ ਅਤੇ ਰਾਜ ਭਰ ਵਿਚ ਖਾਲੀ ਪਈਆ ਸੀਟਾਂ ਤੇ ਬਚਿਆਂ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਟਿੰਬਰ ਫੈਕਟਰੀ 'ਚ ਹੋਇਆ ਕਰੋੜਾਂ ਦਾ ਨੁਕਸਾਨ-ਵਿਸ਼ਾਲ ਸਿੰਗਲਾ

ਕੁਰੂਕਸ਼ੇਤਰ, 21 ਅਪ੍ਰੈਲ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਬਿਜਲੀ ਨਿਗਮ ਦੀ ਲਾਪਰਵਾਹੀ ਨਾਲ ਢਾਂਡ ਰੋਡ 'ਤੇ ਗੰਭੀਰ ਟਿੰਬਰ 'ਚ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪਹਿਲਾਂ ...

ਪੂਰੀ ਖ਼ਬਰ »

ਨਾਰਾਜ਼ ਵਿਧਾਇਕਾਂ ਨੂੰ ਮਨਾਇਆ ਜਾਵੇਗਾ, ਦਿੱਤੀ ਜਾਵੇਗੀ ਅਹਿਮ ਜ਼ਿੰਮੇਵਾਰੀ-ਜਾਖੜ

ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਮੰਤਰੀ ਮੰਡਲ 'ਚ ਵਾਧੇ ਦੌਰਾਨ ਭਾਵੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਰਫ਼ ਆਪਣੀ ਹੀ ਚਲਾਈ ਗਈ, ਪਰ ਇਸ ਮਸਲੇ 'ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਮੁੱਖ ਮੰਤਰੀ ...

ਪੂਰੀ ਖ਼ਬਰ »

ਜਬਰ ਜਨਾਹ ਦੋਸ਼ੀਆਂ ਨੂੰ ਸਜ਼ਾਏ ਮੌਤ ਬਾਰੇ ਰਲਿਆ ਮਿਲਿਆ ਪ੍ਰਤੀਕਰਮ

ਜਲੰਧਰ, 21 ਅਪ੍ਰੈਲ (ਮੇਜਰ ਸਿੰਘ)-ਕੇਂਦਰ ਸਰਕਾਰ ਵਲੋਂ 12 ਸਾਲ ਤੱਕ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾਏ ਮੌਤ ਦੀ ਵਿਵਸਥਾ ਬਣਾਉਣ ਲਈ ਵਿਸ਼ੇਸ਼ ਆਰਡੀਨੈਂਸ ਜਾਰੀ ਕੀਤਾ ਗਿਆ ਹੈ | ਵੱਖ-ਵੱਖ ਧਾਰਮਿਕ, ਰਾਜਸੀ ਤੇ ਕਾਨੂੰਨੀ ਮਾਹਰਾਂ ਤੇ ਉੱਘੀਆਂ ...

ਪੂਰੀ ਖ਼ਬਰ »

ਪੰਜਾਬ ਦੇ ਸਰਮਾਏਦਾਰਾਂ ਨੂੰ ਧਮਕਾ ਕੇ ਮੋਟੀਆਂ ਰਕਮਾਂ ਮੰਗਣ ਦੇ ਦੋਸ਼ ਹੇਠ ਇਕ ਕਾਬੂ

ਐੱਸ. ਏ. ਐੱਸ. ਨਗਰ, 21 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲ੍ਹਾ ਐਸ. ਏ. ਐਸ. ਨਗਰ ਪੁਲਿਸ ਨੰੂ ਉਸ ਵਕਤ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਕੀਤੀ ਵਿਸ਼ੇਸ਼ ਜਾਂਚ ਦੌਰਾਨ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੁਲਤਾਨ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਨੰੂ ਪੰਜਾਬ 'ਚ ਸਰਗਰਮ ਗੈਂਗਸਟਰਾਂ ਦੀ ਫੇਸਬੁੱਕ ਆਈ. ਡੀਜ਼, ਮੋਬਾਈਲ ਫੋਨ ਅਤੇ ਲੈਪਟਾਪ ਵਰਤ ਕੇ ਪੰਜਾਬ ਦੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਦੇ ਉਨ੍ਹਾਂ ਪਾਸੋਂ ਜ਼ਬਰਨ ਮੋਟੀਆਂ ਰਕਮਾਂ ਮੰਗਣ ਦੇ ਦੋਸ਼ ਹੇਠ ਗਿ੍ਫ਼ਤਾਰ ਕਰ ਲਿਆ ਗਿਆ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਪ੍ਰੈੱਸ ਨੰੂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ. ਪੀ. (ਜਾਂਚ) ਹਰਬੀਰ ਸਿੰਘ ਅਟਵਾਲ ਤੇ ਕੰਵਲਪ੍ਰੀਤ ਸਿੰਘ ਚਾਹਲ, ਡੀ. ਐਸ. ਪੀ.(ਜਾਂਚ) ਦੀ ਨਿਗਰਾਨੀ ਹੇਠ ਇੰਸਪੈਕਟਰ ਤਰਲੋਚਨ ਸਿੰਘ ਸਮੇਤ ਸੀ. ਆਈ. ਏ. ਸਟਾਫ ਮੁਹਾਲੀ ਅਤੇ ਗੁਰਸ਼ੇਰ ਸਿੰਘ ਸੰਧੂ ਡੀ. ਐਸ. ਪੀ. ਮੁਹਾਲੀ ਵਲੋਂ ਦਾਰਾ ਸਟੂਡੀਓ ਚੌਾਕ ਨੇੜੇ ਤੋਂ ਰੇਡ ਕਰਕੇ ਉਕਤ ਮੁਲਜ਼ਮ ਨੰੂ ਮੋਬਾਈਲ ਫੋਨ ਤੇ ਲੈਪਟਾਪ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ 13/14 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਪਰਮੀਸ਼ ਵਰਮਾ 'ਤੇ ਫਾਇਰਿੰਗ ਸਬੰਧੀ ਥਾਣਾ ਫੇਜ਼-1 ਮੁਹਾਲੀ ਵਿਖੇ ਦਰਜ ਹੋਇਆ ਸੀ | ਉਨ੍ਹਾਂ ਕਿਹਾ ਕਿ ਇਸ ਵਾਰਦਾਤ ਬਾਰੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਨੇ ਆਪਣੀ ਫੇਸਬੁੱਕ ਆਈ. ਡੀ. 'ਤੇ ਪੋਸਟ ਕੁਲਦੀਪ ਸਿੰਘ ਜੋ ਬੀ. ਟੈੱਕ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਕੰਪਿਊਟਰ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ ਦੇ ਰਾਹੀਂ ਅਪਲੋਡ ਕਰਵਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ | ਇਸ ਨੇ ਦਿਲਪ੍ਰੀਤ ਸਿੰਘ ਢਾਹਾ ਉਰਫ ਬਾਬਾ ਦੀ ਫੇਸਬੁੱਕ ਆਈ. ਡੀ. 'ਤੇ ਵਾਰਦਾਤ ਵਾਲੀ ਪੋਸਟ ਪਾਈ ਸੀ ਅਤੇ ਉਹ ਅਜਿਹੀਆਂ ਪੋਸਟਾਂ ਅਪਲੋਡ ਕਰਕੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਪਾਸੋਂ ਫਿਰੌਤੀ ਮੰਗਦਾ ਹੁੰਦਾ ਸੀ | ਉਨ੍ਹਾਂ ਕਿਹਾ ਕਿ ਇਸ ਪਾਸੋਂ ਸਰਗਰਮ ਗੈਂਗਸਟਰਾਂ ਬਾਰੇ ਅਹਿਮ ਸੁਰਾਗ ਮਿਲਣ ਦੀ ਆਸ ਹੈ | ਸੀ. ਆਈ. ਏ. ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਨੰੂ ਅੱਜ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ |


ਖ਼ਬਰ ਸ਼ੇਅਰ ਕਰੋ

ਭੋਗ 'ਤੇ ਵਿਸ਼ੇਸ਼ : ਡਾ: ਚਰਨ ਸਿੰਘ ਖ਼ਾਲਸਾ

ਨਵਾਂਸ਼ਹਿਰ :- ਪੰਜ ਬਾਣੀਆਂ ਦੇ ਰਸੀਏ ਟਕਸਾਲੀ ਸਿੱਖੀ ਪਿਛੋਕੜ ਵਾਲੇ ਡਾ: ਚਰਨ ਸਿੰਘ ਖ਼ਾਲਸਾ ਦਾ ਜਨਮ 16 ਫਰਵਰੀ 1929 ਨੂੰ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜਾਂਵਾਲਾ ਦੇ ਪਿੰਡ ਚੱਕ ਨੰ: 36 ਪੱਛਮੀ ਪੰਜਾਬ (ਹੁਣ ਪਾਕਿਸਤਾਨ) ਵਿਚ ਸ: ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX