ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  10 minutes ago
ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 'ਚ ਕੁੱਲ 143 ਵੋਟਾਂ 'ਚੋਂ 142 ਵੋਟਾਂ ਪੋਲ ਹੋਈਆਂ ਅਤੇ ਇੱਕ ਵੋਟਰ ਦੇ ਬਾਹਰ ਜਾਣ ਕਾਰਨ ਵੋਟ ਪੋਲ ਨਾ ਹੋ...
ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਕਸ਼ਮੀਰੀ ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਖੋਹੀਆਂ
. . .  33 minutes ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਹੋਰ ਸਰਕਾਰੀ ਸਹੂਲਤਾਂ ਵਾਪਸ ਲੈ ਲਈਆਂ ਹਨ...
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  43 minutes ago
ਪਟਨਾ, 17 ਫਰਵਰੀ -ਬਿਹਾਰ ਦੇ ਬਰੌਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ....
ਪੰਜਾਬ ਦੇ ਪੇਂਡੂ ਖੇਡ ਮੇਲਿਆਂ 'ਚ ਮੁੜ ਧੂੜਾਂ ਪੱਟਣਗੀਆਂ ਬੈਲ ਗੱਡੀਆਂ
. . .  46 minutes ago
ਡੇਹਲੋਂ, 17 ਫਰਵਰੀ (ਅੰਮ੍ਰਿਤਪਾਲ ਸਿੰਘ ਕੈਲੇ)- ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਬੈਠਕ ਦੌਰਾਨ ਪੰਜਾਬ ਅੰਦਰ ਮੁੜ ਬੈਲ ਗੱਡੀਆਂ ਦੀ ਦੌੜਾਂ ਕਰਾਏ ਜਾਣ ਨੂੰ ਦਿੱਤੀ ਗਈ ਹਰੀ ਝੰਡੀ ਕਾਰਨ ਸੂਬੇ ਦੇ ਲਗਭਗ ਇੱਕ ਲੱਖ ਦੇ ਕਰੀਬ ਬੈਲ ਦੌੜਾਕਾਂ ਦੇ ਚਿਹਰਿਆਂ 'ਤੇ...
ਪੰਜਾਬ ਮੰਤਰੀ ਮੰਡਲ ਵੱਲੋਂ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਵੱਡਾ ਐਲਾਨ
. . .  56 minutes ago
ਚੰਡੀਗੜ੍ਹ, 17 ਫਰਵਰੀ- ਪੰਜਾਬ ਮੰਤਰੀ ਮੰਡਲ ਨੇ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਦੇ ਲਈ ਰਾਹਤ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਬੈਠਕ 'ਚ ....
ਵਿਆਹ ਦੇ ਬੰਧਨ 'ਚ ਬੱਝੇ ਆਪ ਵਿਧਾਇਕਾ ਬੀਬਾ ਬਲਜਿੰਦਰ ਕੌਰ
. . .  about 1 hour ago
ਤਲਵੰਡੀ ਸਾਬੋ/ਸੀਗੋ ਮੰਡੀ, 17 ਫਰਵਰੀ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ/ਰਵਜੋਤ ਰਾਹੀ) -ਤਲਵੰਡੀ ਸਾਬੋ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਸ਼ੁੱਭ ਆਨੰਦ ਕਾਰਜ ਅੱਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਮਾਝਾ .....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 98 ਫ਼ੀਸਦੀ ਵੋਟਾਂ
. . .  about 1 hour ago
ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਣਗੇ ਨੀਂਹ ਪੱਥਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਹਨ। ਇਸ ਮੌਕੇ ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ....
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਤਾਜ ਮਹਿਲ ਦਾ ਕੀਤਾ ਦੀਦਾਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਅਰਜਨਟੀਨਾ ਦੇ ਰਾਸ਼ਟਰਪਤੀ ਮੋਰੀਸੀਓ ਮਾਕਰੀ ਤਿੰਨ ਦਿਨਾਂ ਭਾਰਤੀ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੇਟੀ ਨਾਲ ਤਾਜ ਮਹਿਲ ਦਾ....
ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  1 minute ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਅੱਜ ਇੱਥੇ ਪੁਰਾਤਨ ਸਿੱਖ ਸੰਸਥਾ 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਇਕ ਰਿਟਰਨ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ, ਜੋ ਚੋਣਾਂ ਦੌਰਾਨ ਲਗਾਈ ....
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  about 2 hours ago
ਮੁੰਬਈ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੀ ਫ਼ਿਲਮ ਇਕਾਈ ਨੇ 'ਮਿਊਜ਼ਿਕ ਲੇਬਲ ਕੰਪਨੀਆਂ' ਨੂੰ ਪਾਕਿਸਤਾਨ ਗਾਇਕਾਂ ਨਾਲ ....
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  about 2 hours ago
ਜਲੰਧਰ, 17 ਫਰਵਰੀ- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇ ਲਈ 114 ਬਟਾਲੀਅਨ ਵੱਲੋਂ ਜਲੰਧਰ ਦੇ ਕਰਤਾਰਪੁਰ ...
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਸ ਚੋਣ ਦੌਰਾਨ 400 ਦੇ ਕਰੀਬ ਮੈਂਬਰਾਂ ਵੱਲੋਂ ਆਪਣੇ ਮਨਪਸੰਦ ਦੇ ....
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਮਸ਼ਹੂਰ ਫ਼ਿਲਮ ਅਦਾਕਾਰ ਰਜਨੀ ਕਾਂਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੀ ਪਾਰਟੀ ਦਾ ਸਮਰਥਨ ਵੀ ਨਹੀਂ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  about 3 hours ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  about 3 hours ago
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  about 3 hours ago
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  about 3 hours ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  about 4 hours ago
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਵੈਸਾਖ ਸੰਮਤ 550
ਵਿਚਾਰ ਪ੍ਰਵਾਹ: ਸਰਕਾਰ ਦਾ ਇਕ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁੱਕ

ਰਾਸ਼ਟਰੀ-ਅੰਤਰਰਾਸ਼ਟਰੀ

ਵਿਚੈਂਸਾ ਵਿਖੇ ਸਾਲਾਨਾ ਨਗਰ ਕੀਰਤਨ ਸਜਾਇਆ

ਵੀਨਸ (ਇਟਲੀ), 21 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਯੋਗ ਨਾਲ ਵਿਚੈਂਸਾ ਸ਼ਹਿਰ ਵਿਖੇ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ | ਖਾਲਸਾ ਪੰਥ ਦੇ ਸਾਜਨਾ ਦਿਵਸ ...

ਪੂਰੀ ਖ਼ਬਰ »

ਭਾਰਤ ਵਲੋਂ ਛੋਟੇ ਦੀਪਾਂ ਵਾਲੇ ਦੇਸ਼ਾਂ ਦੇ ਵਿਕਾਸ ਲਈ ਸਹਿਯੋਗ ਦਾ ਐਲਾਨ

ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਕਨੀਕੀ ਖੇਤਰ 'ਚ ਸਹਿਯੋਗ ਲਈ ਹੋਂਦ 'ਚ ਆਏ ਰਾਸ਼ਟਰਮੰਡਲ ਖ਼ਜ਼ਾਨੇ 'ਚ ਭਾਰਤ ਦਾ ਯੋਗਦਾਨ ਦੁੱਗਣਾ ਕਰਨ ਦਾ ਐਲਾਨ ਕਰਦਿਆਂ ਛੋਟੇ ਦੀਪਾਂ ਵਾਲੇ ਦੇਸ਼ਾਂ ਨੂੰ ...

ਪੂਰੀ ਖ਼ਬਰ »

ਵੁਲਵਰਹੈਂਪਟਨ ਦੀ ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਦਾਲਤ ਨੇ ਕੀਤਾ ਭੰਗ

ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੁਲਵਰਹੈਂਟਨ ਦੇ ਗੁਰੂ ਨਾਨਕ ਗੁਰਦੁਆਰਾ ਦੇ ਪ੍ਰਬੰਧ ਨੂੰ ਲੈ ਕੇ ਹਾਈ ਕੋਰਟ ਦੇ ਜੱਜਾਂ ਨੇ ਆਪਣਾ ਫੈਸਲਾ ਸੁਣਾਉਂਦਿਆਂ 2015 ਵਿਚ ਹੋਈ ਚੋਣ ਪ੍ਰਕਿ੍ਆ ਨੂੰ 5 ਸਿੰਘਾਂ ਦੀ ਹੋਈ ਚੋਣ ਨੂੰ ਗਲਤ ਕਰਾਰ ਦੇ ਦਿੱਤਾ | ਕਮੇਟੀ ...

ਪੂਰੀ ਖ਼ਬਰ »

ਹਮਲਾਵਰਾਂ ਵਲੋਂ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ

ਕੈਲਗਰੀ, 21 ਅਪੈ੍ਰਲ (ਜਸਜੀਤ ਸਿੰਘ ਧਾਮੀ)-ਉਤਰ ਪੱਛਮੀ ਕੈਲਗਰੀ ਦੇ ਇਵਾਨਸਟਨ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਦੋਂ ਪੁਲਿਸ ਮੌਕੇ 'ਤੇ ਪੁੱਜੀ ਤਾਂ ਸਿਲਵਰ ਰੰਗ ਦੀ ਐਸ.ਯੂ.ਵੀ. ਗੱਡੀ ਵਿਚ ਦੋ ਵਿਅਕਤੀਆਂ ...

ਪੂਰੀ ਖ਼ਬਰ »

ਸਿਆਟਲ ਦੇ ਕਾਂਗਰਸੀਆਂ ਵਲੋਂ ਸੁੱਖੀ ਰੰਧਾਵਾ ਨੂੰ ਮੰਤਰੀ ਬਣਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਵਿਚ ਕੀਤੇ ਗਏ ਵਾਧੇ ਦਾ ਤੇ ਨਵੇਂ ਬਣਾਏ ਮੰਤਰੀਆਂ ਦਾ ਅਮਰੀਕੀ ਕਾਂਗਰਸ ਤੇ ਖ਼ਾਸ ਕਰ ਕੇ ਸਿਆਟਲ ਵਾਸ਼ਿੰਗਟਨ ਸੂਬੇ ਦੇ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ | ...

ਪੂਰੀ ਖ਼ਬਰ »

ਮੈਲਬੌਰਨ 'ਚ ਕਾਰ ਹਾਦਸੇ'ਚ ਪਤੀ-ਪਤਨੀ ਦੀ ਮੌਤ

ਮੈਲਬੌਰਨ, 21 ਅਪ੍ਰੈਲ (ਸਰਤਾਜ ਸਿੰਘ ਧੌਲ)-ਮੈਲਬੌਰਨ 'ਚ ਕਾਰ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ | ਇਹ ਘਟਨਾ ਰਾਤ ਦੇ ਇਕ ਵਜੇ ਉਸ ਸਮੇਂ ਵਾਪਰੀ ਜਦੋਂ ਦੋ ਲੜਕੇ ਚੋਰੀ ਦੀ ਕਾਰ ਏਨੀ ਜ਼ਿਆਦਾ ਤੇਜ਼ ਚਲਾ ਰਹੇ ਸੀ ਕਿ ਲਾਲ ਬੱਤੀ 'ਤੇ ਵੀ ਇਨ੍ਹਾਂ ਵਲੋਂ ਬਿਨਾਂ ਦੇਖਿਆ ਹੀ ਪਾਰ ...

ਪੂਰੀ ਖ਼ਬਰ »

ਸਰਬਜੀਤ ਕੌਰ ਕਤਲ ਮਾਮਲੇ 'ਚ ਪੁਲਿਸ ਨੂੰ ਇਕ ਔਰਤ ਦੀ ਭਾਲ, ਤਸਵੀਰ ਜਾਰੀ

ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵੁਲਵਰਹੈਂਪਟਨ 'ਚ ਬੀਤੀ 16 ਫਰਵਰੀ ਨੂੰ ਕਤਲ ਹੋਈ 38 ਸਾਲਾ ਸਰਬਜੀਤ ਕੌਰ ਦੀ ਮੌਤ ਦੇ ਸਬੰਧ ਵਿਚ ਜਾਂਚ ਕਰ ਰਹੀ ਪੁਲਿਸ ਵਲੋਂ ਇਕ ਔਰਤ ਦੀ ਤਲਾਸ਼ ਕੀਤੀ ਜਾ ਰਹੀ ਹੈ, ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਉਕਤ ਔਰਤ ...

ਪੂਰੀ ਖ਼ਬਰ »

ਅੰਕਿਤਾ ਬਣੀ ਮਿਲਿੰਦ ਸੋਮਨ ਦੀ ਦੁਲਹਨ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਅਦਾਕਾਰ ਤੇ ਮਾਡਲ ਮਿਲਿੰਦ ਸੋਮਨ ਆਪਣੀ ਦੋਸਤ ਅੰਕਿਤਾ ਕੋਨਵਾਰ ਨਾਲ ਵਿਆਹ ਕਰਵਾ ਰਹੇ ਹਨ | ਉਨ੍ਹਾਂ ਦੇ ਵਿਆਹ ਦੀ ਰਸਮਾਂ ਅਲੀਬਾਗ 'ਚ ਸ਼ੁਰੂ ਹੋ ਚੁੱਕੀਆਂ ਹਨ | ਮਿਲਿੰਦ ਤੇ ਅੰਕਿਤਾ ਦਾ ਮਹਿੰਦੀ ਸਮਾਗਮ ਅੱਜ ਸਵੇਰੇ ਅਲੀਬਾਗ 'ਚ ...

ਪੂਰੀ ਖ਼ਬਰ »

ਸਾਰਾ ਦੀ ਰਵਾਇਤੀ ਪਹਿਰਾਵੇ ਵਾਲੀ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ

ਮੁੰਬਈ, 21 ਅਪ੍ਰੈਲ (ਏਜੰਸੀ)-ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ਦੀ ਲੜਕੀ ਸਾਰਾ ਅਲੀ ਖਾਨ ਆਪਣੀ ਰਵਾਇਤੀ ਪਹਿਰਾਵੇ ਵਾਲੀ ਦਿਖ ਨੂੰ ਲੈ ਕੇ ਕਾਫੀ ਚਰਚਾ 'ਚ ਹੈ | ਸਾਰਾ ਦੀਆਂ ਰਵਾਇਤੀ ਪਹਿਰਾਵੇ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ | ਉਸ ਲਈ ਇਹ ...

ਪੂਰੀ ਖ਼ਬਰ »

ਸਾਊਥਾਲ ਦੇ ਮਲਕ ਲਾਅ ਚੈਂਬਰ ਦੇ ਦਫ਼ਤਰ ਬੰਦ

ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਾਲੀਸਿਟਰ ਰੈਗੂਲੇਸ਼ਨ ਅਥਾਰਿਟੀ ਨੇ ਇਮੀਗ੍ਰੇਸ਼ਨ ਮਾਮਲਿਆਂ ਦੀ ਇਕ ਮਲਿਕ ਲਾਅ ਚੈਂਬਰਜ਼ ਫਰਮ ਦੇ ਦਫਤਰਾਂ ਨੂੰ ਬੇਨਿਯਮੀਆਂ ਕਾਰਨ ਬੰਦ ਕਰ ਦਿੱਤਾ ਹੈ | ਇਸ ਫਰਮ ਦੇ ਪੂਰਬੀ ਤੇ ਪੱਛਮੀ ਲੰਡਨ ਤੇ ਬ੍ਰਮਿੰਘਮ ਵਿਚ ...

ਪੂਰੀ ਖ਼ਬਰ »

ਅਨੁਸ਼ਕਾ ਦੀ ਨਵੀਂ ਦਿਖ ਆਈ ਸਾਹਮਣੇ

ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)-ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਵੱਖ ਵੱਖ ਭੂਮਿਕਾਵਾਂ ਰਾਹੀਂ ਆਪਣੇ ਪ੍ਰਸੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ, ਹੁਣ ਫਿਰ ਇਕ ਇਕ ਵੱਖਰੀ ਭੂਮਿਕਾ ਰਾਹੀਂ ਪ੍ਰਸੰਸਕਾਂ 'ਚ ਤਹਿਲਕਾ ਮਚਾਉਣ ਵਾਲੀ ਹੈ | ਅਨੁਸ਼ਕਾ ...

ਪੂਰੀ ਖ਼ਬਰ »

ਲੋਕਾਂ ਨੂੰ ਖੂਬ ਪਸੰਦ ਆਈ ਖਿੱਦੋ ਖੂੰਡੀ

ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੇਅਰ ਇੰਟਰਟੇਨਮੈਂਟ ਦੀ ਕੱਲ੍ਹ ਰਿਲੀਜ਼ ਹੋਈ ਨਵੀਂ ਫਿਲਮ ਖਿੱਦੋ ਖੂੰਡੀ ਦਾ ਲੰਡਨ ਦੇ ਫਿਲਥਮ ਸਾਈਨ ਵਰਲਡ ਸਿਨੇਮਾ ਵਿਚ ਪ੍ਰੀਮੀਅਮ ਸ਼ੋਅ ਹੋਇਆ ਜਿਸ ਵਿਚ ਪਹੁੰਚੇ ਦਰਸ਼ਕਾਂ ਨੇ ਫਿਲਮ ਦੀ ਸ਼ਲਾਘਾ ਕੀਤੀ | ਇਹ ...

ਪੂਰੀ ਖ਼ਬਰ »

20 ਸਾਲ ਪਹਿਲਾਂ ਕਤਲ ਦਾ ਮਾਮਲਾ: ਮਿ੍ਤਕਾ ਦੇ ਭਰਾ ਵਲੋਂ ਮੁੜ ਜਾਂਚ ਦੀ ਮੰਗ

ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਤਕਰੀਬਨ 20 ਸਾਲ ਪਹਿਲਾਂ ਸਹੁਰਿਆਂ ਵਲੋਂ ਇੰਗਲੈਂਡ ਤੋਂ ਪੰਜਾਬ ਲਿਜਾ ਕੇ ਕਤਲ ਕੀਤੀ ਗਈ ਆਪਣੀ ਬਰਤਾਨਵੀ ਨੂੰ ਹ ਸੁਰਜੀਤ ਕੌਰ ਅਟਵਾਲ ਦੇ ਕਤਲ ਦੇ ਮਾਮਲੇ ਵਿਚ ਮਿ੍ਤਕਾ ਦੇ ਭਰਾ ਵਲੋਂ ਹੋਰ ਡੂੰਘਾਈ ਨਾਲ ਜਾਂਚ ...

ਪੂਰੀ ਖ਼ਬਰ »

ਨਸ਼ੇ ਲਈ ਵਰਤੇ ਜਾਂਦੇ ਫਲੈਟ ਨੂੰ ਤਿੰਨ ਮਹੀਨੇ ਲਈ ਕੀਤਾ ਸੀਲ

ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਦੀ ਜੇਲ੍ਹ ਨੇੜੇ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਲਈ ਬਦਨਾਮ ਇਕ ਰਿਹਾਇਸ਼ੀ ਫਲੈਟ ਨੂੰ ਇਲਾਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਕੀਤੇ ਜਾਣ ਮਗਰੋਂ ਬੰਦ ਕਰ ਦਿੱਤਾ ਗਿਆ ਹੈ | ਪੰਜਾਬੀ ਮੂਲ ਨਾਲ ਸਬੰਧਿਤ ...

ਪੂਰੀ ਖ਼ਬਰ »

ਬਿ੍ਸਬੇਨ 'ਚ ਨਗਰ ਕੀਰਤਨ ਅੱਜ

ਬਿ੍ਸਬੇਨ, 21 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਬਿ੍ਸਬੇਨ ਸਿੱਖ ਕਮਿਊਨਿਟੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਿ੍ਸਬੇਨ ਸਿੱਖ ਟੈਂਪਲ ਲੋਗਨ ਰੋਡ, ਸਿੰਘ ਸਭਾ ਗੁਰਦੁਆਰਾ ਸਾਹਿਬ ਟਾਈਗਮ, ਖਾਲਸਾ ਕੌਮੀ ਸ਼ਹੀਦਾਂ ਗੁਰਦੁਆਰਾ ਸਾਹਿਬ ਮਕੈਨਜ਼ੀ, ਗੁਰੂ ਨਾਨਕ ਸਿੱਖ ...

ਪੂਰੀ ਖ਼ਬਰ »

ਜਦੋਂ ਇਟਾਲੀਅਨ ਗੱਭਰੂ ਨਾਲ ਪਿਆਰ ਕਰਨ 'ਤੇ ਪਾਕਿਸਤਾਨੀ ਮੁਟਿਆਰ ਦਾ ਕੀਤਾ ਕਤਲ

ਮਿਲਾਨ ਇਟਲੀ, 21 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਪੂਰੀ ਦੁਨੀਆਂ ਵਿਚ ਪਿਆਰ ਕਰਨ ਨੂੰ ਕੋਈ ਵੀ ਕਾਨੂੰਨ ਗੁਨਾਹ ਨਹੀਂ ਸਮਝਦਾ, ਫਿਰ ਵੀ ਜਾਤ-ਪਾਤ ਜਾਂ ਧਰਮ ਤੋਂ ਬਾਹਰ ਜਾ ਕੇ ਪਿਆਰ ਕਰਨ ਵਾਲਿਆਂ ਨੂੰ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਇਟਲੀ ...

ਪੂਰੀ ਖ਼ਬਰ »

ਅਮਰੀਕਾ ਦੇ ਪੰਜਾਬੀਆਂ ਵਲੋਂ ਕਠੂਆ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਲਦ ਫ਼ਾਂਸੀ ਲਗਾਉਣ ਦੀ ਮੰਗ

ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਅੱਜ ਇਕ ਸਾਂਝੇ ਬਿਆਨ ਵਿਚ ਮੰਗ ਕੀਤੀ ਗਈ ਕਿ ਕਠੂਆ ਦੀ ਅੱਠ ਸਾਲਾ ਬੱਚੀ ਦੇ ਜਬਰ ਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫ਼ਾਂਸੀ 'ਤੇ ਲਟਕਾਇਆ ਜਾਵੇ | ...

ਪੂਰੀ ਖ਼ਬਰ »

ਸਿਆਟਲ ਦੇ ਫਗਵਾੜਾ ਵਾਸੀਆਂ ਵਲੋਂ ਫਗਵਾੜਾ ਦੇ ਹਾਲਾਤ 'ਤੇ ਚਿੰਤਾ ਪ੍ਰਗਟ

ਸ਼ਰਾਰਤੀ ਅਨਸਰਾਂ ਖਿਲਾਫ਼ ਹੋਵੇ ਸਖ਼ਤ ਕਾਰਵਾਈ ਸਿਆਟਲ, 21 ਅਪ੍ਰੈਲ (ਹਰਮਨਪ੍ਰੀਤ ਸਿੰਘ)-ਬੀਤੇ ਦਿਨੀਂ ਫਗਵਾੜਾ ਵਿਖੇ ਦਲਿਤ ਭਾਈਚਾਰੇ ਤੇ ਦੂਸਰੇ ਫਿਰਕੇ ਵਿਚ ਹੋਈਆਂ ਹਿੰਸਕ ਝੜਪਾਂ ਅਤੇ ਗੋਲੀਬਾਰੀ ਨਾਲ ਫਗਵਾੜਾ ਦਾ ਜੋ ਮਾਹੌਲ ਤਣਾਅਪੂਰਨ ਹੋ ਗਿਆ ਸੀ, ਇਸ 'ਤੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦਾ ਸਾਲਾਨਾ ਸਮਾਗਮ 5 ਮਈ ਨੂੰ

ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਦਾ ਸਾਲਾਨਾ ਸਮਾਗਮ 5 ਮਈ 2018 ਨੂੰ ਬਾਅਦ ਦੁਪਹਿਰ ਇਕ ਵਜੇ ਤੋਂ 8 ਵਜੇ ਤੱਕ 'ਦਾ ਸੈਂਟਰ' ਮੈਰਿਕ ਰੋਡ, ਸਾਊਥਾਲ ਵਿਖੇ ਹੋ ਰਿਹਾ ਹੈ | ਇਸ ਮੌਕੇ ਚਮਨ ਲਾਲ ਚਮਨ ਵਲੋਂ ਭਾਰਤ ਤੋਂ ਬਾਹਰ ...

ਪੂਰੀ ਖ਼ਬਰ »

ਬਲਜਿੰਦਰ ਸਿੰਘ ਪੱਟੀ ਦੀ ਫਾਇਰ ਡਿਪਾਰਟਮੈਂਟ ਹਾਂਗਕਾਂਗ ਕਮੇਟੀ 'ਚ ਨਿਯੁਕਤੀ

ਹਾਂਗਕਾਂਗ, 21 ਅਪ੍ਰੈਲ (ਜੰਗ ਬਹਾਦਰ ਸਿੰਘ)-ਫਾਇਰ ਸਰਵਿਸਿਜ਼ ਡਿਪਾਰਟਮੈਂਟ ਹਾਂਗਕਾਂਗ ਵਲੋਂ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਪੱਟੀ ਦੀਆਂ ਸਮਾਜ ਸੇਵੀ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਫਾਇਰ ਸਰਵਿਸਿਜ਼ ਡਿਪਾਰਟਮੈਂਟ ਕਮੇਟੀ ਵਿਚ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ ਮੌਕੇ ਅਸਿਸਟੈਂਟ ਡਾਇਰੈਕਟਰ ਆਫ਼ ਫਾਇਰ ਡਿਪਾਰਟਮੈਂਟ ਡਾਕਟਰ ਲੋ ਸਿਊ ਹਾਂਗ ਅਤੇ ਡਿਪਟੀ ਚੀਫ਼ ਫਾਇਰ ਅਫ਼ਸਰ ਕੌਲੂਨ ਕਮਾਂਡਰ ਯਾਓ ਚੀ ਉਨ ਸਮੇਤ ਫਾਇਰ ਸਰਵਿਸਿਜ਼ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਮੌਜੂਦ ਸਨ | ਬਲਜਿੰਦਰ ਸਿੰਘ ਪੱਟੀ ਨੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਫਾਇਰ ਡਿਪਾਰਟਮੈਂਟ ਅਤੇ ਹਾਂਗਕਾਂਗ ਵਸਦੇ ਘੱਟ ਗਿਣਤੀ ਭਾਈਚਾਰਿਆਂ ਵਿਚ ਕੜੀ ਦਾ ਕੰਮ ਕਰਨਗੇ | ਉਨ੍ਹਾਂ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਜੋ ਨੌਜਵਾਨ ਚੀਨੀ ਬੋਲ ਤਾਂ ਲੈਂਦੇ ਹਨ ਪਰ ਲਿਖ ਨਹੀਂ ਸਕਦੇ ਲਈ ਫਾਇਰ ਡਿਪਾਰਟਮੈਂਟ ਵਿਚ ਨੌਕਰੀਆਂ ਦਿਵਾਉਣ ਲਈ ਅਪੀਲ ਪਾਈ ਗਈ ਹੈ | ਜਿਸ ਦੇ ਜਲਦੀ ਹੱਲ ਲਈ ਉਹ ਆਸਵੰਦ ਹਨ |


ਖ਼ਬਰ ਸ਼ੇਅਰ ਕਰੋ

ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਆਸਟ੍ਰੇਲੀਆ ਦੌਰੇ 'ਤੇ ਪਹੁੰਚੇ

ਸਿਡਨੀ, 21 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿੱਖ ਸੰਗਤਾਂ ਨੂੰ ਸਿੱਖੀ ਸਿਧਾਂਤ ਅਤੇ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨ ਲਈ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲੇ ਇਨ੍ਹੀਂ ਦਿਨੀਂ ਆਸਟ੍ਰੇਲੀਆ ਆਏ ਹਨ | ਰਵੇਜ ਸਿੰਘ ਢਿੱਲੋਂ ਤੇ ਉਪਕਾਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ 'ਚ ਵਜ਼ਾਰਤ ਦਾ ਵਿਸਥਾਰ ਕਰਨਾ ਚੰਗਾ ਕੰਮ-ਅਵਨਿੰਦਰ ਸਿੰਘ ਗਿੱਲ

ਬਿ੍ਸਬੇਨ, 21 ਅਪ੍ਰੈਲ (ਮਹਿੰਦਰਪਾਲ ਸਿੰਘ ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਨੂੰ ਹੋਰ ਤੇਜ਼ ਅਤੇ ਲੋਕਾਂ ਕੋਲ ਪਹੁੰਚਾਉਣ ਲਈ ਜੋ ਵਜ਼ਾਰਤ ਦਾ ਵਿਸਥਾਰ ਕੀਤਾ ਹੈ | ਚੰਗਾ ਕੰਮ ਕੀਤਾ ਹੈ | ਇਸ ਨਾਲ ਹੀ ...

ਪੂਰੀ ਖ਼ਬਰ »

ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ ਮਹਾਰਾਣੀ ਐਲਿਜ਼ਾਬੈਥ ਦਾ ਜਨਮ ਦਿਨ

ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਵਲੋਂ ਆਪਣਾ 92ਵਾਂ ਜਨਮ ਦਿਨ ਸ਼ਾਨਦਾਰ ਤਰੀਕੇ ਨਾਲ ਮਨਾਏ ਜਾਣ ਦੀਆਂ ਤਿਆਰੀਆਂ ਦੀ ਚਰਚਾ ਹੈ | ਜ਼ਿਕਰਯੋਗ ਹੈ ਕਿ ਮਹਾਰਾਣੀ ਦਾ ਜਨਮ ਦਿਨ ਸਾਲ 'ਚ ਦੋ ਵਾਰੀ ਮਨਾਉਣ ...

ਪੂਰੀ ਖ਼ਬਰ »

ਸਤਬੀਰ ਸਿੰਘ ਸ਼ੇਰਗਿੱਲ ਦੀ ਮਾਤਾ ਦਾ ਦਿਹਾਂਤ

ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਲੈਸਟਰ (ਇੰਗਲੈਂਡ), 21 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਉੱਘੇ ਸਮਾਜ ਸੇਵੀ ਅਤੇ ਕੈਨੇਡਾ ਦੇ ਸ਼ਹਿਰ ਸਰੀ ਦੇ ਸਿੱਖ ਆਗੂ ਸ: ਸਤਬੀਰ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ...

ਪੂਰੀ ਖ਼ਬਰ »

ਨਿਊਯਾਰਕ ਵਿਖੇ ਕੁਈਨਜ਼ ਕੋਂਟੀ ਦੇ ਬੋਰੋ ਹਾਲ 'ਚ ਵਿਸਾਖੀ ਮਨਾਈ

ਨਿਊਯਾਰਕ, 21 ਅਪ੍ਰੈਲ (ਸੂਰਤ ਸਿੰਘ ਪੱਡਾ)-ਖ਼ਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਦਿਹਾੜੇ ਨੂੰ ਨਿਊਯਾਰਕ ਦੀ ਸਿਟੀ ਪ੍ਰਬੰਧਨ ਨੇ ਵੀ ਮਾਨਤਾ ਦੇਣੀ ਆਰੰਭ ਕਰ ਦਿੱਤੀ ਹੈ | ਇਸ ਸਬੰਧ ਵਿਚ 18 ਅਪ੍ਰੈਲ ਨੂੰ ਨਿਊਯਾਰਕ ਦੀ ਕੁਈਨਜ਼ ਕੋਂਟੀ ਦੇ ਬੋਰੋ ਹਾਲ ਵਿਚ ਵਿਸਾਖੀ ਦੇ ...

ਪੂਰੀ ਖ਼ਬਰ »

ਇਟਲੀ 'ਚ ਅਕਾਲੀ ਵਰਕਰਾਂ ਦੀ ਇਕੱਤਰਤਾ

ਵੀਨਸ (ਇਟਲੀ), 21 ਅਪ੍ਰੈਲ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਆਗੂਆਂ ਤੇ ਮੈਂਬਰਾਂ ਵਲੋਂ ਸ਼ਹਿਰ ਵਿਚੈਂਸਾ ਵਿਖੇ ਇਕੱਤਰਤਾ ਕੀਤੀ ਗਈ | ਅਕਾਲੀ ਦਲ ਇਟਲੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਲ ਨੇ ਮੀਟਿੰਗ ਦੀ ਕਾਰਵਾਈ ਬਾਰੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ 3 ਵਿਅਕਤੀਆਂ ਦੀ ਮੌਤ

ਕੈਲਗਰੀ, 21 ਅਪ੍ਰੈਲ (ਜਸਜੀਤ ਸਿੰਘ ਧਾਮੀ)-ਬੀਸੇਕਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 ਸਾਲ ਦੇ ਇਕ ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਹਾਦਸਾਗ੍ਰਸਤ ਹੋਏ ਵਾਹਨਾਂ ਵਿਚ ਇਕ ਐਸ.ਯੂ.ਵੀ. ਤੇ ਇਕ ਕਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX